Showing posts with label Research. Show all posts
Showing posts with label Research. Show all posts

Saturday, August 23, 2025

ਹੋਮੀ ਭਾਭਾ ਕੈਂਸਰ ਕੌਂਕਲੇਵ 2025:

Received From HBCH&RC Punjab on Saturday 23rd August 2025 at 5:22 PM Regarding Cancer Conclave

 ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਦੀ ਸ਼ੁਰੂਆਤ


ਚੰਡੀਗੜ੍ਹ: 23 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਤਿੰਨ ਦਿਨਾਂ ਦੇ ਹੋਮੀ ਭਾਭਾ ਕੈਂਸਰ ਕੌਂਕਲੇਵ (HBCC) 2025 ਦੇ ਦੂਜੇ ਦਿਨ ਪੰਜਾਬ ਦੇ ਮਾਣਯੋਗ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ (HBCH&RC), ਪੰਜਾਬ ਵਿੱਚ ਆਧੁਨਿਕ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਸਹੂਲਤ ਦਾ ਉਦਘਾਟਨ ਕੀਤਾ।

ਇਹ ਪ੍ਰਤਿਸ਼ਠਿਤ ਕੌਂਕਲੇਵ ਨਰਸੀ ਮੋੰਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ (NMIMS), ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਦੇਸ਼-ਪੱਧਰੀਆਂ ਪ੍ਰਮੁੱਖ ਓਂਕੋਲੋਜਿਸਟਾਂ, ਖੋਜਕਰਤਿਆਂ ਅਤੇ ਹੈਲਥਕੇਅਰ ਵਿਸ਼ੇਸ਼ਗਿਆਨਾਂ ਨੇ ਭਾਗ ਲਿਆ ਹੈ।

ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਮਾਣਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ HBCH&RC ਪੰਜਾਬ ਵਿੱਚ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਦੀ ਸ਼ੁਰੂਆਤ ਕੀਤੀ। ਹਸਪਤਾਲ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਿਛਲੇ 80 ਸਾਲਾਂ ਵਿੱਚ ਟਾਟਾ ਮੈਮੋਰੀਅਲ ਸੈਂਟਰ ਨੇ ਵਿਸ਼ਵ ਪੱਧਰ ‘ਤੇ ਕੈਂਸਰ ਇਲਾਜ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਦੇਸ਼ ਵਿੱਚ ਕੈਂਸਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ TMC ਦਾ ਵਿਸਥਾਰ ਜ਼ਰੂਰੀ ਸੀ। ਅੱਜ ਭਾਰਤ ਭਰ ਵਿੱਚ ਨੌਂ ਕੇਂਦਰ ਸਥਾਪਿਤ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚ ਹਨ—ਇੱਕ ਐਸਾ ਖੇਤਰ ਜਿਸਨੂੰ ਇਸ ਤਰ੍ਹਾਂ ਦੀਆਂ ਤਕਨੀਕੀ ਸਹੂਲਤਾਂ ਦੀ ਸਭ ਤੋਂ ਵੱਧ ਲੋੜ ਸੀ।”

ਇਸ ਦੂਜੇ ਸੰਸਕਰਣ ਵਿੱਚ ਪ੍ਰਮੁੱਖ ਚਿਕਿਤਸਕਾਂ ਨੇ ਭਾਗ ਲਿਆ, ਜਿਵੇਂ ਕਿ ਡਾ. ਸ਼੍ਰੀਪਦ ਡੀ. ਬਾਨਾਵਲੀ (ਡਾਇਰੈਕਟਰ, ਅਕੈਡਮਿਕਸ, ਟਾਟਾ ਮੈਮੋਰੀਅਲ ਸੈਂਟਰ), ਡਾ. ਏ.ਕੇ. ਅਟਰੀ (ਡਾਇਰੈਕਟਰ ਪ੍ਰਿੰਸੀਪਲ, GMCH-32 ਚੰਡੀਗੜ੍ਹ), ਡਾ. ਸਤਯਜੀਤ ਪ੍ਰਧਾਨ (ਡਾਇਰੈਕਟਰ, HBCH ਅਤੇ MPMMCC ਵਾਰਾਣਸੀ) ਅਤੇ ਡਾ. ਉਮੇਸ਼ ਮਹਾਂਤਸ਼ੈੱਟੀ (ਡਾਇਰੈਕਟਰ, HBCH&RC ਵਿਜਾਗ)।

ਸਮਾਰੋਹ ਦੀ ਸ਼ੁਰੂਆਤ ਡਾ. ਆਸ਼ਿਸ਼ ਗੁਲੀਆ, ਡਾਇਰੈਕਟਰ, HBCH&RC ਪੰਜਾਬ ਵੱਲੋਂ ਸੁਆਗਤ ਭਾਸ਼ਣ ਨਾਲ ਹੋਈ। ਇਸ ਤੋਂ ਬਾਅਦ ਸਾਲਾਨਾ ਮੈਗਜ਼ੀਨ ਜਾਰੀ ਕੀਤੀ ਗਈ ਅਤੇ ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ ਕੀਤੀ ਗਈ—ਇਹ ਪੰਜਾਬ ਖੇਤਰ ਲਈ ਅਧੁਨਿਕ ਇਲਾਜ ਵੱਲ ਇਕ ਮਹੱਤਵਪੂਰਨ ਕਦਮ ਹੈ।

ਗਵਰਨਰ ਨੇ ਕਿਹਾ ਕਿ “ਉਦਯੋਗਿਕ ਪ੍ਰਦੂਸ਼ਣ, ਸਤਲੁਜ ਦਰਿਆ ਦਾ ਪ੍ਰਦੂਸ਼ਣ, ਰਸਾਇਣਿਕ ਖਾਦਾਂ ਦਾ ਵਧਦਾ ਇਸਤੇਮਾਲ ਅਤੇ ਜੀਵਨ ਸ਼ੈਲੀ ਵਿੱਚ ਬਦਲਾਵ ਕੈਂਸਰ ਦੇ ਵਧ ਰਹੇ ਬੋਝ ਲਈ ਜ਼ਿੰਮੇਵਾਰ ਹਨ। ਜੇ ਅਸੀਂ ਕੈਂਸਰ ਨੂੰ ਕਾਬੂ ਕਰਨਾ ਹੈ ਤਾਂ ਸਾਨੂੰ ਰੋਕਥਾਮ ਅਤੇ ਜਾਗਰੂਕਤਾ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।”

ਉਨ੍ਹਾਂ ਨੇ ਅੱਗੇ ਕਿਹਾ, “ਤੰਦਰੁਸਤ ਵਿਅਕਤੀ ਇੱਕ ਤੰਦਰੁਸਤ ਸਮਾਜ ਦੀ ਨੀਂਹ ਹੈ ਅਤੇ ਤੰਦਰੁਸਤ ਸਮਾਜ ਇੱਕ ਤੰਦਰੁਸਤ ਰਾਸ਼ਟਰ ਦੀ ਨੀਂਹ ਹੈ। ਕੋਈ ਵੀ ਦੇਸ਼ ਤੰਦਰੁਸਤੀ ਨੂੰ ਪਹਿਲ ਦੇ ਬਿਨਾ ਪ੍ਰਗਤੀ ਨਹੀਂ ਕਰ ਸਕਦਾ। 2013-14 ਵਿੱਚ ਭਾਰਤ ਦਾ ਸਿਹਤ ਬਜਟ ₹33,000 ਕਰੋੜ ਸੀ। ਅੱਜ ਇਹ ਵੱਧ ਕੇ ₹1 ਲੱਖ ਕਰੋੜ ਹੋ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਿਹਤ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ।”

HBCH&RC ਦੀਆਂ ਰੋਕਥਾਮ ਮੁਹਿੰਮਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕਿਹਾ, “ਹਸਪਤਾਲ ਨੇ 1.7 ਲੱਖ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਹੈ ਅਤੇ ਕਈ ਮਰੀਜ਼ਾਂ ਦਾ ਸ਼ੁਰੂਆਤੀ ਪੱਧਰ ‘ਤੇ ਇਲਾਜ ਕੀਤਾ ਹੈ। ਇਹ ਬਹੁਤ ਹੀ ਸਰਾਹਣਯੋਗ ਪ੍ਰਾਪਤੀ ਹੈ।”

HBCH&RC ਪੰਜਾਬ ਵਿੱਚ ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ

ਰੋਬੋਟਿਕ ਸਰਜਰੀ ਦੀ ਸ਼ੁਰੂਆਤ HBCH&RC ਪੰਜਾਬ ਲਈ ਕੈਂਸਰ ਇਲਾਜ ਵਿੱਚ ਇਕ ਵੱਡੀ ਉੱਪਲਬਧੀ ਹੈ। ਇਹ ਤਕਨਾਲੋਜੀ ਡਾਕਟਰਾਂ ਨੂੰ ਔਖੀਆਂ ਸਰਜਰੀਆਂ ਵਧੀਆ ਸੁਚੋਚਿਤਾ ਨਾਲ ਕਰਨ ਯੋਗ ਬਣਾਉਂਦੀ ਹੈ, ਜਿਸ ਨਾਲ ਘੱਟ ਖੂਨ ਵਗਦਾ ਹੈ ਅਤੇ ਮਰੀਜ਼ ਤੇਜ਼ੀ ਨਾਲ ਸਿਹਤਮੰਦ ਹੁੰਦਾ ਹੈ। ਇਸ ਸ਼ੁਰੂਆਤ ਨਾਲ HBCH&RC ਪੰਜਾਬ ਉੱਤਰੀ ਭਾਰਤ ਦੇ ਕੁਝ ਹੀ ਸਰਕਾਰੀ ਕੈਂਸਰ ਹਸਪਤਾਲਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਰੋਬੋਟਿਕ-ਅਸਿਸਟਡ ਸਰਜਰੀ ਸੇਵਾਵਾਂ ਪ੍ਰਦਾਨ ਕਰਦੇ ਹਨ।

ਡਾ. ਆਸ਼ਿਸ਼ ਗੁਲੀਆ ਨੇ ਘੋਸ਼ਣਾ ਕੀਤੀ ਕਿ ਆਮ ਸ਼੍ਰੇਣੀ ਦੇ ਮਰੀਜ਼ਾਂ ਲਈ ਪਹਿਲੀਆਂ 80 ਰੋਬੋਟਿਕ ਸਰਜਰੀਆਂ ਮੁਫ਼ਤ ਕੀਤੀਆਂ ਜਾਣਗੀਆਂ।

ਡਾ. ਗੁਲੀਆ ਨੇ ਕਿਹਾ, “HBCC 2025 ਵਿਗਿਆਨ, ਨਵਾਟੇ ਅਤੇ ਸਾਂਝੇਦਾਰੀ ਦਾ ਮਿਲਾਪ ਹੈ। ਸਾਡਾ ਉਦੇਸ਼ ਹੈ ਕਿ ਅਧੁਨਿਕ ਕੈਂਸਰ ਇਲਾਜ ਸਿੱਧਾ ਮਰੀਜ਼ਾਂ ਤੱਕ ਪਹੁੰਚੇ। ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ ਸਾਡੀ ਪ੍ਰਿਸੀਸ਼ਨ ਔਨਕੋਲੋਜੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਉਨ੍ਹਾਂ ਨੇ ਹੋਰ ਕਿਹਾ, “ਅਸੀਂ ਖੁਸ਼ ਹਾਂ ਕਿ 400 ਤੋਂ ਵੱਧ ਵਿਸ਼ੇਸ਼ਗਿਆਰ ਅਤੇ ਡੈਲੀਗੇਟ HBCC 2025 ਵਿੱਚ ਸ਼ਾਮਲ ਹੋ ਰਹੇ ਹਨ। ਮੈਂ NMIMS ਦਾ ਧੰਨਵਾਦ ਕਰਦਾ ਹਾਂ ਜਿਸ ਨੇ ਸਾਨੂੰ ਉੱਤਰੀ ਭਾਰਤ ਵਿੱਚ ਇਹ ਅਕੈਡਮਿਕ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਹਿਯੋਗ ਦਿੱਤਾ।”

ਉਦਘਾਟਨੀ ਸੈਸ਼ਨ ਵਿੱਚ ਮੋਲੀਕਿਊਲਰ ਪੈਥੋਲੋਜੀ, ਗਾਇਨਕੋਲੋਜੀਕਲ ਅਤੇ ਜੇਨਿਟੋਯੂਰਿਨਰੀ ਕੈਂਸਰ, ਬਾਲ ਔਨਕੋਲੋਜੀ, ਬ੍ਰੈਸਟ ਔਨਕੋਲੋਜੀ ਅਤੇ ਮਸਕਿਊਲੋਸਕੈਲੇਟਲ ਔਨਕੋਲੋਜੀ ‘ਤੇ ਅਕਾਦਮਿਕ ਚਰਚਾਵਾਂ ਅਤੇ ਐਡਵਾਂਸਡ ਡਾਇਗਨੋਸਟਿਕ ਅਤੇ ਥੈਰਪੀਟਿਕ ਤਕਨੀਕਾਂ ‘ਤੇ ਮਾਸਟਰ ਕਲਾਸਾਂ ਆਯੋਜਿਤ ਕੀਤੀਆਂ ਗਈਆਂ।

ਇਸ ਕੌਂਕਲੇਵ ਵਿੱਚ ਲੈਕਚਰ, ਡੀਬੇਟ, ਪੈਨਲ ਡਿਸਕਸ਼ਨ ਅਤੇ ਸੁਖਨਾ ਝੀਲ ਵਿਖੇ ਖ਼ਾਸ ਕੈਂਸਰ ਅਵੇਰਨੈਸ ਵਾਕਾਥਾਨ ਵੀ ਹੋਵੇਗਾ।

ਸਮਾਰੋਹ ਦਾ ਸਮਾਪਨ ਡਾ. ਅਲੋਕ ਕੇ. ਗੋਇਲ, ਆਰਗੇਨਾਈਜ਼ਿੰਗ ਸਕੱਤਰ, ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਮਹਾਨੁਭਾਵਾਂ, ਫੈਕਲਟੀ ਅਤੇ ਡੈਲੀਗੇਟਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

Monday, February 07, 2022

ਪੀਏਯੂ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਅਮਰੀਕਾ ਵਿੱਚ ਖੋਜ ਅਤੇ ਫੈਲੋਸ਼ਿਪ

7th February 2022 at 4:28 PM

ਬਾਇਓ ਕੈਮਿਸਟਰੀ ਵਿਭਾਗ ਵਿੱਚ ਪੀਐਚ ਡੀ ਦੀ ਵਿਦਿਆਰਥਣ ਹੈ ਮਨਪ੍ਰੀਤ

ਲੁਧਿਆਣਾ: 7 ਫਰਵਰੀ 2022: (ਪੰਜਾਬ ਸਕਰੀਨ ਬਿਊਰੋ)::
ਪੀਏਯੂ ਦੇ ਬਾਇਓ ਕੈਮਿਸਟਰੀ ਵਿਭਾਗ ਵਿੱਚ ਪੀਐਚ ਡੀ ਦੀ ਵਿਦਿਆਰਥਣ ਕੁਮਾਰੀ ਮਨਪ੍ਰੀਤ ਕੌਰ ਨੂੰ ਅਮਰੀਕਾ ਦੀ ਮੈਸਾਚੁਸੈਟਸ ਯੂਨੀਵਰਸਿਟੀ ਵਿੱਚ ਛੇ ਮਹੀਨੇ ਦੇ ਵਕਫ਼ੇ ਲਈ ਖੋਜ ਕਰਨ ਦਾ ਮੌਕਾ ਹਾਸਲ ਹੋਇਆ ਹੈ।  ਕੁਮਾਰੀ ਮਨਪ੍ਰੀਤ ਕੌਰ ਉਥੇ ਡਾ ਐਰਿਕ ਏ ਡੈਕਰ,ਮੁਖੀ ਭੋਜਨ ਵਿਗਿਆਨ ਵਿਭਾਗ ਦੀ ਲੈਬਾਰਟਰੀ ਵਿਚ ਖੋਜ ਕਰਨਗੇ।
ਇਸ ਤੋਂ ਪਹਿਲਾਂ ਕੁਮਾਰੀ ਮਨਪ੍ਰੀਤ ਕੌਰ ਨੂੰ ਪ੍ਰਧਾਨ ਮੰਤਰੀ ਖੋਜ ਫੈਲੋਸ਼ਿਪ ਵੀ ਪ੍ਰਾਪਤ ਹੋਈ ਸੀ ਅਤੇ ਇਸ ਹੋਣਹਾਰ ਵਿਦਿਆਰਥਣ ਨੇ ਸੀਐੱਸਆਈਆਰ ਨੈੱਟ ਜੇਆਰਐਫ ਆਦਿ ਵਰਗੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਸਨ। 
ਪੀਏਯੂ ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਕਮਿਸ਼ਨਰ ਕਿਸਾਨ ਭਲਾਈ ਅਤੇ ਖੇਤੀ ਵਿਭਾਗ,  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ  ਡਾ ਮਨਜੀਤ ਕੌਰ ਸੰਘਾ ਨੇ ਕੁਮਾਰੀ ਮਨਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Tuesday, September 07, 2021

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਖੋਜਾਰਥੀ ਨੂੰ ਇੰਸਪਾਇਰ ਫੈਲੋਸ਼ਿਪ ਮਿਲੀ

7th September 2021 at 5:08 PM

ਫੈਲੋਸ਼ਿਪ ਵਿੱਚ 31,000/-ਤੋਂ ਇਲਾਵਾ ਚਾਰ ਹਜ਼ਾਰ ਰੁਪਏ ਰਿਹਾਇਸ਼ ਭੱਤਾ ਵੀ 

ਲੁਧਿਆਣਾ: 7 ਸਤੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਦੋਂ ਖੋਜ ਦਾ ਜਨੂੰਨ ਹੋਵੇ ਅਤੇ ਖੋਜ ਲਈ ਆਰਥਿਕ ਸਹਾਇਤਾ ਵੀ ਮਿਲ ਜਾਵੇ ਤਾਂ ਇਹ ਇੱਕ ਸੁਨਹਿਰੀ ਮੌਕਾ ਹੀ ਹੁੰਦਾ ਹੈ। ਇਹ ਸੁਨਹਿਰੀ ਮੌਕਾ ਇਸ ਵਾਰ ਮਿਲਿਆ ਹੈ ਕੁਮਾਰੀ ਮਸਰਤ ਸਿਰਾਜ ਨੂੰ। ਪੀਏਯੂ ਵਿੱਚ ਅਜਿਹੇ ਹੋਣਹਾਰ ਖੋਜਾਰਥੀਆਂ ਦੀ ਭਾਲ ਅਕਸਰ ਜਾਰੀ ਵੀ ਰਹਿੰਦੀ ਹੈ।

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਮਸਰਤ ਸਿਰਾਜ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੀ ਮਾਨਮੱਤੀ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਹੋਈ ਹੈ। 

ਕੁਮਾਰੀ ਸਿਰਾਜ ਲੀਚੀ ਦੀ ਸੁੰਡੀ ਦੀ ਜੈਵਿਕ ਰੋਕਥਾਮ ਸੰਬੰਧੀ ਆਪਣਾ ਖੋਜ ਕਾਰਜ ਫਲ ਖੋਜ ਕੇਂਦਰ, ਗੰਗੀਆਂ ਜ਼ਿਲਾ ਹੁਸ਼ਿਆਰਪੁਰ ਵਿਖੇ ਫਲਾਂ ਦੇ ਕੀਟ ਵਿਗਿਆਨੀ ਡਾ. ਸੰਦੀਪ ਸਿੰਘ ਦੀ ਨਿਗਰਾਨੀ ਹੇਠ ਕਰ ਰਹੀ ਹੈ। ਇਸ ਫੈਲੋਸ਼ਿਪ ਵਿੱਚ 31,000 ਰੁਪਏ ਦੀ ਰਾਸ਼ੀ ਤੋਂ ਇਲਾਵਾ ਹਰ ਮਹੀਨੇ ਰਿਹਾਇਸ਼ ਲਈ 4000 ਰੁਪਏ ਭੱਤਾ ਅਤੇ ਫੁਟਕਲ ਖਰਚਿਆਂ ਲਈ ਸਲਾਨਾ 20,000 ਰੁਪਏ ਮਿਲਣਗੇ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਅਨਿਰੁਧ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਪੀ ਐੱਸ ਪੰਨੂ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੀ ਮੁਬਾਰਕਬਾਦ ਦਿੱਤੀ। ਇਸ ਖੇਤਰ ਵਿਚਕ ਦਿਲਚਸਪੀ ਰੱਖਣ ਵਾਲੇ ਹੋਰ ਕਿ ਸੰਗਠਨਾਂ ਨੇ ਵੀ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। 

Sunday, April 10, 2016

ਕਿਸਾਨ ਖੁੱਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ

ਤਿੰਨ ਯੂਨੀਵਰਸਿਟੀਆਂ ਦੀ ਡਿਊਟੀ ਲੱਗੀ-ਖੁਦਕੁਸ਼ੀਆਂ ਦੀ ਗਿਣਤੀ ਪਤਾ ਲਾਉਣ 
ਪੰਜਾਬ ਵਿੱਚ 1960 ਤੋ ਬਾਅਦ ਹਰੀ ਕ੍ਰਾਂਤੀ ਆਈ। ਮਸ਼ੀਨਾਂ, ਟ੍ਰੈਕਟਰਾਂ ਨੇ ਇੱਥੋ ਦੇ ਖੇਤਾਂ ਵਿੱਚ ਜਗਾਹ ਪ੍ਰਾਪਤ ਕਰ ਲਈ।ਸੁਧਰੇ ਹੋਏ ਬੀਜ ਵੀ ਆਏ ਅਤੇ ਸਬਮਰਸੀਬਲ ਮੋਟਰ ਵੀ ਪੰਜਾਬ ਦੇ ਖੇਤਾਂ ਦੀ ਸ਼ਾਨ ਬਣ ਗਈਆਂ।ਪਰ ਇਸ ਸਭ ਉੱਪਰ ਹੋਣ ਵਾਲਾ ਸਾਰਾ ਖਰਚ ਕਿਸਾਨ ਖੁੱਦ ਹੀ ਝੱਲ ਰਿਹਾ ਸੀ।ਸਰਕਾਰ ਵੱਲੋ ਕੋਈ ਮੱਦਦ ਨਹੀ ਸੀ ਦਿੱਤੀ ਜਾ ਰਹੀ,ਜਿਸਦੇ ਚੱਲਦਿਆਂ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਤੋ ਬਚ ਨਾ ਸਕਿਆ।ਜਿਸ ਕਾਰਨ ਕਿਸਾਨ ਖੁੱਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ 1990 ਤੋ ਬਾਅਦ ਸ਼ੁਰੂ ਹੋਇਆ।ਜਿਸਦਾ ਮੁੱਖ ਕਾਰਨ 1989 ਵਿੱਚ ਪਹਿਲੀ ਵਾਰ ਨਰਮੇ ਦੀ ਫਸਲ ਬਰਬਾਦ ਹੋਣਾ ਸੀ।
ਜਸਪ੍ਰੀਤ ਸਿੰਘ ਲੇਖਕ 
ਕਿਸਾਨ ਖੁੱਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ ਅਤੇ ਸਿਰਫ 25% ਕਾਰਣ ਵਿੱਤੀ ਸਮੱਸਿਆ ਤੋ ਬਿਨਾ ਕੋਈ ਹੋਰ ਹਨ। ਸੰਨ 2006 ਤੱਕ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਤੋ ਇਨਕਾਰੀ ਰਹੀ। ਫਿਰ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ: ਜੀਐਨਡੀਯੂ ਅੰਮ੍ਰਿਤਸਰ, ਪੀਏਯੂ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜ਼ਿੰਮੇਵਾਰੀ ਲਗਾਈ ਕਿ ਉਹ ਕੁੱਲ ਆਤਮ ਹੱਤਿਆਂਵਾ ਦੀ ਗਿਣਤੀ ਸਾਹਮਣੇ ਲਿਆਵੇ।  
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2000-2010 ਤੱਕ ਕੁੱਲ 7643 ਕਿਸਾਨਾਂ ਨੇ ਖੁੱੱਦਕੁਸ਼ੀ ਕੀਤੀ।ਜਿਹਨਾਂ ਵਿੱਚੋ 4000 ਕਿਸਾਨ ਅਤੇ 3000 ਖੇਤ ਮਜਦੂਰ ਹਨ।ਇਸ ਵਿੱਚ ਸਭ ਤੋ ਵੱਧ ਗਿਣਤੀ ਬਠਿੰਡਾ ਅਤੇ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਦੀ ਹੈ।ਖੁੱਦਕੁਸ਼ੀਆਂ ਦਾ ਮੁੱਖ ਕਾਰਨ ਲਗਾਤਾਰ ਫਸਲਾਂ ਦਾ ਬਰਬਾਦ ਹੋ ਜਾਣਾ ਜਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਉਚਿੱਤ ਵਾਧੇ ਦਾ ਨਾ ਹੋਣਾ ਹੈ।ਜਿਵੇਂ ਕਿ ਉਹਨਾਂ ਸਾਲਾਂ ਵਿੱਚ ਕਣਕ ਦੇ ਮੁੱਲ ਵਿੱਚ ਮਹਿਜ਼ 50 ਰੁਪੱਏ ਦਾ ਵਾਧਾ ਹੋਇਆ ਜਦਕਿ ਝੋਨੇ ਦੇ ਮੁੱਲ ਵਿੱਚ ਕੋਈ ਵਾਧਾ ਨਹੀ ਸੀ ਕੀਤਾ ਗਿਆ।
ਇਹਨਾਂ ਖੁੱਦਕੁਸ਼ੀਆਂ ਕਰਨ ਵਾਲਿਆ ਵਿੱਚ ਸਭ ਤੋ ਵੱਧ ਛੋਟੇ ਅਤੇ ਘੱਟ ਪੈਲੀ ਵਾਲੇ ਕਿਸਾਨ ਹਨ।ਸਰਵੇ ਹੇਂਠ ਲਿਖੀ ਗਿਣਤੀ ਪੇਸ਼ ਕਰਦੇ ਹਨ:
765 ਕਿਸਾਨ = 43% = 2.5 ਏਕੜ ਤੱਕ
622 ਕਿਸਾਨ = 36% = 2.5 ਤੋ 5.0 ਏਕੜ
266 ਕਿਸਾਨ = 15% = 5-10 ਏਕੜ
57 ਕਿਸਾਨ =   4% = 10 ਜਾ ਇਸਤੋ ਵੱਧ ਏਕੜ।
ਇਸ ਤੋ ਪਹਿਲਾਂ, ਇਸ ਵੱਡੀ ਗਿਣਤੀ ਨੂੰ ਸਰਕਾਰੀ ਆਂਕੜੇ ਸਿਰਫ 132 ਦਿਖਾ ਰਹੇ ਸਨ।ਇੱਕ ਹੈਰਾਨੀਜਨਕ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਨਿਊਕਲੀਅਰ ਪਰਿਵਾਰਾਂ ਵਿੱਚ ਖੰਡਿਤ ਹੋਣ ਨਾਲ ਭਾਰਤ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਧੀ ਜਦਕਿ ਪੰਜਾਬ ਸੂਬੇ ਵਿੱਚ ਇਹ ਗਿਣਤੀ ਲਗਾਤਾਰ ਘੱਟ ਰਹੀ ਹੈ।
ਭਾਖੜਾ ਨਹਿਰ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਉਸਾਰੀ ਗਈ ਸੀ।ਅੱੱਜ ਗਮੀ ਦਾ ਪ੍ਰਤੀਕ ਬਣ ਚੁੱਕੀ ਹੈ। ਉਸ ਵਿੱਚ ਬੰਨ ਲਗਾ ਕੇ ਰੁੜਕੇ ਆਈਆਂ ਲਾਸ਼ਾ ਨੂੰ ਰੋਕਿਆ ਜਾ ਰਿਹਾ ਹੈ।ਕਈ ਲਾਸ਼ਾਂ ਰੁੜ ਕੇ ਹਰਿਆਣੇ ਦੀ ਨਹਿਰ ਵਿੱਚ ਚੱਲ ਜਾਂਦੀਆ ਹਨ, ਜਿਹਨਾਂ ਨੂੰ ਕੁੱਤੇ ਵੀੇ ਖਾਂਦੇ ਹਨ ਜੋ ਸਰਾਸਰ ਬੇਕਦਰੀ ਹੈ। ਕਿਸੇ ਕਿਸੇ ਮ੍ਰਿਤਕ ਸ਼ਰੀਰ ਨੂੰ ਉਸਦਾ ਸਹੀ ਵਾਲੀ ਵਾਰਿਸ ਮਿਲ ਜਾਂਦਾ ਹੈ ‘ਤੇ ਉਹ ਨਮ ਅੱਖਾਂ ਨਾਲ ਉਹਨਾਂ ਨੂੰ ਘਰ ਲੈ ਜਾਂਦੇ ਹਨ।
ਸੰਗਰੂਰ ਜ਼ਿਲੇ ਦੀ ਲਹਿਰਾ ਤਹਿਸੀਲ ਵਿੱਚ ਪੈਂਦੇ ਪਿੰਡ ਚੋਟੀਆ ਵਿੱਚ ਆਤਮਹੱਤਿਆ ਦੀ ਗਿਣਤੀ ਸਭ ਤੋ ਵੱਧ ਹੈ। ਇੱਥੇ 10 ਸਾਲ ਵਿੱਚ 68 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਜਦਕਿ ਪਿੰਡ ਦੇ ਘਰ ਬਹੁਤ ਆਲੀਸ਼ਾਨ ਬਣੇ ਹੋਏ ਹਨ।ਅਮੀਰਾਂ ਦੀ ਝਲਕ ਪੇਸ਼ ਕਰਦੇ ਹਨ, ਜੋ ਪੂਰੀ ਤਰਾ੍ਹ ਬਣਾਵਟੀ ਹੈ।
ਨਸ਼ੇ ਦੀ ਸਮੱਸਿਆ ਵੀ ਬਹੁਤ ਗਹਿਰੀ ਹੈ, ਕਿਉਂਕਿ ਅਕਸਰ ਕਿਸਾਨ ਦਬਾਅ ਅਤੇ ਪ੍ਰੇਸ਼ਾਨੀ ਅਧੀਨ ਆਕੇ ਜਿੰਦਗੀ ਦਾ ਮਕਸਦ ਖੋ ਬੈਠਦਾ ਹੈ।ਜਿਸਤੋ ਮੁਕਤੀ ਪਾਉਣ ਖਾਤਿਰ ਉਹ ਨਸ਼ੇ ਦਾ ਰਾਹ ਅਪਨਾ ਲੈਂਦਾ ਹੈ ਪਰ ਉਹ ਆਸਰਾ ਪੱਕਾ ਨਾ ਹੋਣ ਕਾਰਨ ਕਿਸਾਨ ਫੇਰ ਤੋ ਖੁੱਦ ਨੂੰ ਸਮੱਸਿਆਂਵਾਂ ਵਿੱਚ ਘਿਰਿਆ ਪਾਉਂਦਾ ਹੈ ਅਤੇ ਉਸ ਕੋਲ ਫਿਰ ਤੋ ਰਾਹ ਬਚਦਾ ਹੈ ਆਤਮ-ਹੱਤਿਆ ਦਾ।
ਕਿਸਾਨੀ ਆਤਮ ਹੱੱਤਿਆਵਾਂ ਤੋ ਪੀੜਿਤ ਪਰਿਵਾਰ ਸਰਕਾਰ ਵੱਲ ਮੱਦਦ ਲਈ ਲਲਸਾਈਂਆਂ ਅੱਖਾਂ ਨਾਲ ਦੇਖ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ 3000 ਪਰਿਵਾਰ ਕਿਸੇ ਵੀ ਤਰਾ੍ਹ ਦੀ ਮੱਦਦ ਤੋ ਸੱਖਣੇ ਹਨ।ਇਸ ਸਭ ਦੇ ਚੱਲਦੇ ਪਿਛਲੇ 15-20 ਸਾਲਾਂ ਦੌਰਾਨ ਲੱਖਾਂ ਪਰਿਵਾਰ ਕਿਸਾਨੀ ਦੇ ਧੰਦੇ ਤੋ ਦੂਰ ਹੋ ਚੁੱਕੇ ਹਨ।ਇਸਦਾ ਕਾਰਨ ਦਿਨ-ਬਦਿਨ ਮਹਿੰਗੀ ਹੋ ਰਹੀ ਖੇਤੀ ਵੀ ਹੈ।ਅੰਕੜਿਆਂ ਅਨੁਸਾਰ ਪੰਜਾਬ ਦੇ ਖੇਤਾਂ ਵਿੱਚ:
4 ਲੱਖ 77 ਹਜ਼ਾਰ ਟ੍ਰੈਕਟਰ।
13 ਲੱਖ ਟਿਊਬਵੈੱਲ।
6 ਲੱੱੱੱਖ 24 ਹਜ਼ਾਰ ਥਰੈਸ਼ਰ।
ਅਤੇ 13 ਹਜ਼ਾਰ ਕਣਕ ‘ਤੇ ਝੋਨਾ ਕੱਟਣ ਵਾਲੀਆਂ ਮਸ਼ੀਨਾਂ ਹਨ। ਕਾਬਿਲੇ-ਗੌਰ ਹੈ ਕਿ ਇਹ ਗਿਣਤੀ ਭਾਰਤ ਦੇ ਬਾਕੀ ਸਭ ਸੂਬਿਆਂ ਦੇ ਮੁਕਾਬਲੇ ਕਿਤੇ ਵੱਧ ਹੈ।ਪਰ ਇਸ ਸਭ ਪਿੱਛੇ ਛਿਪੀ ਕਰਜ਼ੇ ਵਾਲੀ ਅਸਲੀ ਤਸਵੀਰ ਨਿਰਾਸ਼ ਭਰਪੂਰ ਹੈ।
ਕਣਕ ਝੋਨਾ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਹਨ। ਜਿਸਨੂੰ ਕਰਨ ਵਾਲਿਆਂ ਵਿੱੱਚ 30% ਛੋਟੇ ਕਿਸਾਨ ਹਨ। ਜਿਸ ਵਿੱਚੋ ਸਿਰਫ 7% ਨੂੰ ਮਿਲ ਰਿਹਾ ਸਬਸਿਡੀ ਦਾ ਲਾਭ।ਪੰਜਾਬ ਦੇ ਕਿਸਾਨ ਦੇ ਸਿਰ ਕੁੱਲ 35000 ਕਰੋੜ ਦਾ ਕਰਜਾ ਹੈ।ਜਿਸ ਵਿੱਚ 40% ਹਿੱਸਾ ਆੜਤੀਆਂ ਤੋ ਲਏ ਕਰਜ਼ ਦਾ ਹੈ।ਮੋਸਮ ਦੀ ਬਦਲੀ, ਮੀਂਹ ਦਾ ਘੱਟਣਾ ਜਾਂ ਬੇਮੌਸਮੀ ਬਾਰਿਸ਼ ਅਤੇ ਕਿਸੇ ਤਰਾ ਦੇ ਫਸਲੀ ਬੀਮੇ ਨਾ ਹੋਣਾ ਆਦਿ ਸਭ ਵੀ ਕਿਸਾਨੀ ਸਮੱੱਸਿਆਂਵਾਂ ਨੰੁ ਵਧਾਵਾ ਦੇ ਰਿਹਾ ਹੈ।
ਬਠਿੰਡਾ ਜਿਲ੍ਹੇ ਵਿੱਚ ਸਤੰਬਰ-ਅਕਤੂਬਰ ਮਹੀਨੇ 2015 ਵਿੱਚ ਦੋ ਮਹੀਨੇ ਦੌਰਾਨ ਹੋਈਆਂ 15 ਕਿਸਾਨ ਆਤਮ-ਹੱਤਿਆਂਵਾਂ ਹੋਈਆਂ। ਚਿੱਟੀ ਮੱਖੀ ਅਤੇ ਘਟੀਆ ਕੀਟਨਾਸ਼ਕ ਨੇ ਵੀ ਕਿਸਾਨਾਂ ਨੂੰ ਬੇਰੋਜ਼ਗਾਰ ਬਣਾਇਆ। 10-10,11-11 ਰੁਪੱਏ ਦੇ ਚੈੱਕਾ ਨਾਲ ਸਰਕਾਰ ਵੱਲੋਂ ਇੱਕਂ ਘਿਨੌਣਾ ਮਜ਼ਾਕ ਉਡਾਇਆ ਗਿਆ। ਸਾਲ 2015 ਨੂੰ ਹੋਏ ਕੀਟਨਾਸ਼ਕ ਘੋਟਾਲੇ ਲਈ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਪਰ ਸਰਕਾਰ ਵੱਲੋ ਕੋਈ ਠੋਸ ਕਦਮ ਨਹੀ ਉਠਾਇਆ ਗਿਆ।
ਅਖਬਾਰਾਂ ਅਤੇ ਬਾਕੀ ਮੀਡੀਆ ਅਨੁਸਾਰ ਯੂਪੀਏ ਸਰਕਾਰ ਵੱਲੋ ਸਾਲ 2008-15 ਦਰਮਿਆਨ ਚੰਗੇ ਕੀਟਨਾਸ਼ਕਾ ਲਈ ਪੰਜਾਬ ਸਰਕਾਰ ਨੂੰ 1700 ਕਰੋੜ ਰੁਪੱਏ ਭੇਜੇ ਗਏ, ਪਰ ਉਹ ਘਪਲੇਬਾਜੀ ਦਾ ਸ਼ਿਕਾਰ ਹੋਈਆ। ਸੰਗਰੂਰ ਜਿਲ੍ਹੇ ਵਿੱਚ ਪਿਛਲੇ 9 ਸਾਲ ਦੌਰਾਨ, 1136 ਕਿਸਾਨਾਂ ਨੇ ਹੁਣ ਤੱਕ ਕੀਤੀ ਆਤਮ-ਹੱਤਿਆ।
ਜਸਪ੍ਰੀਤ ਸਿੰਘ
ਨਿਵਾਸੀ ਬਠਿੰਡਾ
998864609

Thursday, March 06, 2014

ਸ਼ਹੀਦੀ ਖੂਹ ਅਜਨਾਲਾ ਸਬੰਧੀ ਵਿਚਾਰ-ਚਰਚਾ 7 ਨੂੰ

Thu, Mar 6, 2014 at 4:35 PM
ਔਰਤ ਦਿਹਾੜੇ 'ਤੇ ਨਾਟਕ 'ਮਿਊਜ਼ੀਅਮ' 8 ਨੂੰ
ਜਲੰਧਰ: 6 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ 1857 ਦੇ ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਸ਼ਹੀਦੀ ਖੂਹ ਅਜਨਾਲਾ ਵਿਖੇ ਖ਼ੂਨੀ ਸਾਕੇ 'ਚ ਸ਼ਹਾਦਤਾਂ ਪਾਉਣ ਵਾਲੇ ਬਾਗ਼ੀ ਫੌਜੀਆਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਉਪਰੰਤ ਵਿਚਾਰ-ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਚਾਰ-ਚਰਚਾ 'ਚ ਪੰਜਾਬ ਦੇ ਨਾਮਵਰ ਇਤਿਹਾਸਕਾਰ, ਖੋਜਕਾਰ, ਲੇਖਕ, ਬੁੱਧੀਜੀਵੀ ਅਤੇ ਦੇਸ਼ ਭਗਤਾਂ ਦੇ ਵਾਰਸ ਭਾਗ ਲੈਣਗੇ।  ਉਹਨਾਂ ਦੱਸਿਆ ਕਿ ਸ਼ਹੀਦੀ ਖੂਹ ਨਾਲ ਜੁੜਵੇਂ ਭਖਦੇ ਮੁੱਦੇ, ਇਤਿਹਾਸ ਬਾਰੇ ਪੁਖ਼ਤਾ ਜਾਣਕਾਰੀ ਉਭਾਰਨ ਅਤੇ ਗੈਰ-ਇਤਿਹਾਸਕਾਰੀ ਤੋਂ ਸੁਚੇਤ ਕਰਨ ਲਈ ਇਹ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਅਗਲੇ ਦਿਨ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਮੌਕੇ ਸ਼ਾਮ ਠੀਕ 7 ਵਜੇ ਕਮੇਟੀ ਅਤੇ ਯੁਵਾ ਥੀਏਟਰ ਵੱਲੋਂ ਸੁਮੇਧ ਅਤੇ ਰਾਸੀਕਾ ਦਾ ਲਿਖਿਆ ਪ੍ਰੋ. ਅੰਕੁਰ ਸ਼ਰਮਾ ਦੁਆਰਾ ਨਿਰਦੇਸ਼ਤ ਨਾਟਕ 'ਮਿਊਜ਼ੀਅਮ' ਖੇਡਿਆ ਜਾਵੇਗਾ।  
ਕਮੇਟੀ ਨੇ ਦੋਵੇਂ ਸਮਾਗਮਾਂ 'ਚ ਪਰਿਵਾਰਾਂ ਸਮੇਤ ਸਭ ਨੂੰ ਸ਼ਿਰਕਤ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ।

Sunday, March 24, 2013

ਖੋਜ ਅਤੇ ਲਗਨ ਪ੍ਰਤੀ ਬੇਕਦਰੀ ਦੀ ਹਿਰਦੇਵੇਧਕ ਦਾਸਤਾਨ

ਪੰਜਾਬੀ ਸੱਭਿਆਚਾਰ ਦਾ ਸਨੇਹੀ, ਮੈਕਾਲਿਫ਼      --ਗੁਰਬਚਨ ਸਿੰਘ ਭੁੱਲਰ
ਉਹਦੀ ਦੇਹ ਸਮੇਟਣ ਦੀ ਸੂਚਨਾ ਦੇ ਜਵਾਬ ਵਿਚ ਈਸਾਈਆਂ ਦਾ ਕਹਿਣਾ ਸੀ ਕਿ ਇਹ ਤਾਂ ਕਦੋਂ ਦਾ ਆਪਣਾ ਮੂਲ ਧਰਮ ਤਿਆਗ ਕੇ ਸਿੱਖ ਬਣ ਚੁੱਕਿਆ ਸੀ। ਇਸੇ ਪ੍ਰਕਾਰ ਉਥੋਂ ਦੇ ਉਸ ਸਮੇਂ ਦੇ ਥੋੜ੍ਹੇ ਜਿਹੇ ਸਿੱਖਾਂ ਦਾ ਕਹਿਣਾ ਸੀ ਕਿ ਉਹ ਕੇਸਾਧਾਰੀ ਸਿੱਖ ਨਹੀਂ ਸੀ। ਹੋ ਸਕਦਾ ਹੈ, ਉਹ ਇਹ ਵੀ ਸੋਚਦੇ ਹੋਣ ਕਿ ਜਦੋਂ ਸਾਡੇ ਹਾਕਮਾਂ ਦਾ ਧਰਮ ਇਹਦੀ ਮਿੱਟੀ ਸਮੇਟਣ ਲਈ ਤਿਆਰ ਨਹੀਂ, ਅਸੀਂ ਉਹਨਾਂ ਦੇ ਉਲਟ ਚੱਲਣ ਦਾ ਪੰਗਾ ਕਿਉਂ ਲਈਏ! ਭਗਤ ਲਛਮਣ ਸਿੰਘ ਦੇ ਦੱਸੇ ਅਨੁਸਾਰ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ:"ਅੰਤ ਫ਼ੈਸਲਾ ਇਹ ਹੋਇਆ ਕਿ ਮੈਕਾਲਫ਼ ਦਾ ਸਰੀਰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰੱਖਿਆ ਜਾਵੇ, ਉਪਰੰਤ ਦਾਹ ਦਿੱਤਾ ਜਾਵੇ। ਸੋ ਇਉਂ ਹੀ ਕੀਤਾ ਗਿਆ।''
ਗੁਰਬਚਨ ਸਿੰਘ ਭੁੱਲਰ
ਮੈਕਸ ਆਰਥਰ ਮੈਕਾਲਿਫ਼ ਦਾ ਜਨਮ 10 ਸਤੰਬਰ 1841 ਨੂੰ ਆਇਰਲੈਂਡ ਵਿਚ ਹੋਇਆ ਸੀ। ਵਿਦਿਆਰਥੀ ਹੁੰਦਿਆਂ ਹੀ ਭਾਸ਼ਾ ਅਤੇ ਸਾਹਿਤ ਨਾਲ ਉਹਨੂੰ ਡੂੰਘਾ ਲਗਾਉ ਸੀ। 1862 ਵਿਚ ਉਹ ਆਈਸੀਐਸ ਬਣਿਆ। ਫ਼ਰਵਰੀ 1864 ਵਿਚ ਇਕ ਅਧਿਕਾਰੀ ਵਜੋਂ ਪੰਜਾਬ ਪੁੱਜਣ ਤੋਂ ਛੇਤੀ ਹੀ ਮਗਰੋਂ ਉਹਨੂੰ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦਾ ਮੌਕਾ ਮਿਲਿਆ। ਉਥੋਂ ਦੇ ਸ਼ਾਂਤ ਮਾਹੌਲ ਨੇ ਅਤੇ ਸਮਝ ਵਿਚ ਨਾ ਆਈ ਹੋਣ ਦੇ ਬਾਵਜੂਦ ਸੰਗੀਤ ਨਾਲ ਗਾਈ ਜਾ ਰਹੀ ਬਾਣੀ ਨੇ ਉਹਨੂੰ ਬੇਹੱਦ ਪ੍ਰਭਾਵਤ ਕੀਤਾ। ਮਗਰੋਂ ਉਹਨੇ ਕਿਸੇ ਤੋਂ ਉਥੇ ਗਾਏ ਗਏ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿਚ ਸਮਝੇ ਤਾਂ ਉਹ ਰਚਨਾ ਦੀ ਦਾਰਸ਼ਨਿਕ ਬੁਲੰਦੀ ਤੇ ਅਧਿਆਤਮਕ ਗਹਿਰਾਈ ਮਹਿਸੂਸ ਕਰ ਕੇ ਧੰਨ ਹੀ ਹੋ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀਆਂ ਧਾਰਮਿਕ ਰਵਾਇਤਾਂ ਵਿਚ ਉਹਦੀ ਤਿੱਖੀ ਦਿਲਚਸਪੀ ਜਗਾ ਦਿੱਤੀ। ਸਿੱਟੇ ਵਜੋਂ ਉਹਨੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਸਬੰਧੀ ਲੇਖ ਲਿਖਣੇ ਸ਼ੁਰੂ ਕੀਤੇ, ਜੋ 1875-81 ਦੇ ਸਮੇਂ ਵਿਚ 'ਕੈਲਕਟਾ ਰੀਵਿਊ' ਨਾਂ ਦੇ ਰਸਾਲੇ ਵਿਚ ਛਪਦੇ ਰਹੇ। ਜਿਉਂ-ਜਿਉਂ ਸਿੱਖ ਧਰਮ ਅਤੇ ਬਾਣੀ ਵਿਚ ਉਹਦੀ ਦਿਲਚਸਪੀ ਵਧਦੀ ਗਈ, ਉਹ ਇਸ ਸਿੱਟੇ ਉੱਤੇ ਪੁੱਜਦਾ ਗਿਆ ਕਿ ਉਹਦਾ ਅਸਲ ਟੀਚਾ ਅਤੇ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਅਨੁਵਾਦਣਾ ਹੈ। 
ਕੁਝ ਸਿੱਖ ਵਿਦਵਾਨਾਂ ਨਾਲ ਇਸ ਸਬੰਧ ਵਿਚ ਕੀਤੇ ਗਏ ਸਲਾਹ-ਮਸ਼ਵਰਿਆਂ ਨੇ ਉਹਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ। ਇਸ ਦਾ ਇਕ ਵੱਡਾ ਕਾਰਨ ਡਾæ ਅਰਨੈਸਟ ਟਰੰਪ ਦੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨਾਲ ਸਿੱਖਾਂ ਨੂੰ ਲੱਗੀ ਠੇਸ ਸੀ। ਇਹ ਅਨੁਵਾਦ ਇੰਡੀਆ ਆਫ਼ਿਸ ਨੇ ਕਰਵਾਇਆ ਸੀ ਅਤੇ 1877 ਵਿਚ ਪ੍ਰਕਾਸ਼ਿਤ ਹੋਇਆ ਸੀ। ਸਿੱਖ ਵਿਦਵਾਨਾਂ ਨੇ ਇਹਨੂੰ ਤਰੁੱਟੀਆਂ ਨਾਲ ਭਰਿਆ ਆਖ ਕੇ ਰੱਦ ਕਰ ਦਿੱਤਾ ਸੀ। ਜਿੱਥੇ ਟਰੰਪ ਦੇ ਕੰਮ ਵਿਚੋਂ ਉਹਦੀ ਸਾਮਰਾਜੀ ਮਾਨਸਿਕਤਾ ਅਤੇ ਅਧੀਨ ਲੋਕਾਂ ਤੇ ਉਹਨਾਂ ਦੇ ਧਰਮ, ਸਭਿਆਚਾਰ, ਰੀਤਾਂ-ਰਿਵਾਜਾਂ ਲਈ ਘਿਰਣਾ ਝਲਕਦੀ ਸੀ, ਮੈਕਾਲਿਫ਼ ਨੇ ਇਹ ਕਾਰਜ ਆਪਣੀ ਅੰਦਰਲੀ ਆਵਾਜ਼ ਸਦਕਾ ਹੱਥ ਲਿਆ ਸੀ। 
ਦੇਸ਼ ਸੇਵਕ ਚੋਂ ਧੰਨਵਾਦ ਸਹਿਤ
ਸਿੱਖ ਵਿਦਵਾਨਾਂ ਨਾਲ ਨਿਰੰਤਰ ਵਾਹ ਸਦਕਾ ਉਹ ਭਾਈ ਕਾਨ੍ਹ ਸਿੰਘ ਦੇ ਨਾਂ ਤੋਂ ਤਾਂ ਜਾਣੂ ਸੀ, ਪਰ ਅਜੇ ਉਹਨਾਂ ਦੋਵਾਂ ਦੇ ਮੇਲ ਦਾ ਕੋਈ ਸਬੱਬ ਨਹੀਂ ਸੀ ਬਣਿਆ। 1885 ਵਿਚ ਰਾਵਲਪਿੰਡੀ ਵਿਚ ਹਿੰਦੋਸਤਾਨ ਦੇ ਗਵਰਨਰ ਜਨਰਲ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਦੀ ਮੁਲਾਕਾਤ ਹੋਈ। ਮੈਕਾਲਿਫ਼ ਵੀ ਉਸ ਸਮੇਂ ਰਾਵਲਪਿੰਡੀ ਵਿਚ ਹੀ ਅਧਿਕਾਰੀ ਲੱਗਿਆ ਹੋਇਆ ਸੀ। ਗਵਰਨਰ ਜਨਰਲ ਦੀ ਆਉਂਦ ਸਮੇਂ ਸੂਬੇ ਦੇ ਰਾਜਿਆਂ ਦਾ ਉਥੇ ਹਾਜ਼ਰੀ ਭਰਨਾ ਇਕ ਰੀਤ ਸੀ। ਮਹਾਰਾਜਾ ਹੀਰਾ ਸਿੰਘ ਨਾਭਾ ਦੇ ਅਮਲੇ-ਫੈਲੇ ਵਿਚ ਭਾਈ ਕਾਨ੍ਹ ਸਿੰਘ ਵੀ ਸ਼ਾਮਲ ਸੀ। ਮੈਕਾਲਿਫ਼ ਭਾਈ ਸਾਹਿਬ ਤੋਂ ਇੰਨਾ ਪ੍ਰਭਾਵਤ ਹੋਇਆ, ਜਿੰਨਾ ਹੋਰ ਕਿਸੇ ਸਿੱਖ ਵਿਦਵਾਨ ਤੋਂ ਨਹੀਂ ਸੀ ਹੋਇਆ। ਭਾਈ ਸਾਹਿਬ ਇਕ ਪਾਸੇ ਸਿੱਖ ਸਿਧਾਂਤਾਂ ਤੇ ਗੁਰਬਾਣੀ ਦੇ ਵੱਡੇ ਗਿਆਤਾ ਸਨ ਅਤੇ ਦੂਜੇ ਪਾਸੇ ਅੰਗਰੇਜ਼ੀ ਭਾਸ਼ਾ ਤੇ ਪੱਛਮੀ ਵਿਦਵਤਾ ਦੇ ਚੰਗੇ ਜਾਣੂ ਸਨ। ਸਿੱਖ ਵਿਦਵਾਨਾਂ ਵਿਚੋਂ ਅਜਿਹਾ ਸੁਮੇਲ ਮੈਕਾਲਿਫ਼ ਨੂੰ ਹੋਰ ਕਿਸੇ ਵਿਚ ਨਜ਼ਰ ਨਹੀਂ ਸੀ ਆਇਆ। ਭਾਈ ਸਾਹਿਬ ਤੋਂ ਪੁੱਛ ਕੇ ਉਹਨੇ ਮਹਾਰਾਜਾ ਹੀਰਾ ਸਿੰਘ ਅੱਗੇ ਉਹਨਾਂ ਦੀਆਂ ਸੇਵਾਵਾਂ ਦੀ ਪ੍ਰਾਪਤੀ ਲਈ ਬੇਨਤੀ ਕੀਤੀ। ਉਹ ਮੈਕਾਲਿਫ਼ ਦੇ ਵਿੱਢੇ ਕੰਮ ਦੀ ਮਹੱਤਤਾ ਪਛਾਣਦਿਆਂ ਝੱਟ ਸਹਿਮਤ ਹੋ ਗਿਆ। ਭਾਈ ਸਾਹਿਬ ਚਾਰ ਮਹੀਨੇ ਰਾਵਲਪਿੰਡੀ ਰਹੇ ਅਤੇ ਉਹਨੂੰ ਬਾਣੀ ਦੀਆਂ ਬਾਰੀਕੀਆਂ ਤੋਂ ਇਲਾਵਾ ਸਿੱਖ ਧਰਮ, ਇਤਿਹਾਸ, ਸਿਧਾਂਤ, ਪ੍ਰੰਪਰਾਵਾਂ ਤੇ ਰੀਤਾਂ ਬਾਰੇ ਜਾਣਕਾਰੀ ਦਿੰਦੇ ਰਹੇ। ਮੈਕਾਲਿਫ਼ ਲਈ ਅੰਮ੍ਰਿਤਸਰ ਤੋਂ ਪਿੱਛੋਂ ਨਾਭਾ ਜਿਵੇਂ ਦੂਜਾ ਘਰ ਹੀ ਬਣ ਗਿਆ। 
Courtesy Photo
ਮੇਰੇ ਪਿੰਡ ਪਿੱਥੋ ਤੋਂ ਕੋਈ ਇਕ ਕੋਹ ਵਾਟ ਦੂਰ ਖੇਤਾਂ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਂ ਨਾਲ ਜਾਣੇ ਜਾਂਦੇ ਸਾਡੇ ਪਿੰਡ ਦੇ ਪ੍ਰਸਿੱਧ ਵਿਦਵਾਨ ਦੀ ਕੋਠੀ ਸੀ। ਉਹ ਆਪ ਤਾਂ ਓਦੋਂ ਗੁਜ਼ਰ ਗਏ ਸਨ, ਜਦੋਂ ਮੈਂ ਅਜੇ ਸਿਰਫ਼ ਇਕ ਸਾਲ, ਅੱਠ ਮਹੀਨੇ ਤੇ ਪੰਜ ਦਿਨਾਂ ਦਾ ਸੀ, ਪਰ ਮੇਰੀ ਚੜ੍ਹਦੀ ਉਮਰ ਵਿਚ ਉਹਨਾਂ ਦੀ ਕੋਠੀ ਤੇ ਉਹਦੇ ਦੁਆਲੇ ਦਾ ਬਾਗ਼ ਪੂਰੇ ਜਲੌਅ ਨਾਲ ਕਾਇਮ ਸਨ। ਹਰਸ਼ਾ ਸਿੰਘ, ਜੋ ਸਾਰੇ ਕੰਮ-ਕਾਜ ਦਾ ਮੁਖ਼ਤਿਆਰ ਸੀ ਤੇ ਬਾਪੂ ਜੀ ਦਾ ਮਿੱਤਰ ਸੀ, ਨੂੰ ਮਿਲਣ ਉਥੇ ਜਾਣ ਦਾ ਮੌਕਾ ਮਿਲਦਾ ਤਾਂ ਬਾਪੂ ਜੀ ਕਈ ਵਾਰ ਯਾਦ ਕਰਦੇ ਉਹਨਾਂ ਦੀ ਚੜ੍ਹਦੀ ਉਮਰੇ ਮੈਕਾਲਿਫ਼ ਨਾਂ ਦਾ ਇਕ ਅੰਗਰੇਜ਼ ਵਿਦਵਾਨ ਸਿਆਲਾਂ ਵਿਚ ਕਈ ਮਹੀਨੇ ਇਸ ਕੋਠੀ ਵਿਚ ਰਹਿ ਕੇ ਗਿਆ ਸੀ ਤੇ ਉਹ ਬਾਣੀ ਦਾ ਅਨੁਵਾਦ ਅੰਗਰੇਜ਼ੀ ਵਿਚ ਕਰਨ ਲੱਗਿਆ ਹੋਇਆ ਸੀ। ਉਹਨੇ ਇਕਾਂਤ ਤੇ ਸੁਖ-ਸ਼ਾਂਤੀ ਦੀ ਇੱਛਾ ਦੱਸੀ ਤਾਂ ਭਾਈ ਸਾਹਿਬ ਨੇ ਅਮਲੇ-ਫੈਲੇ ਸਮੇਤ ਉਹਦੇ ਰਹਿਣ ਦਾ ਪ੍ਰਬੰਧ ਆਪਣੀ ਪਿੱਥੋ ਦੀ ਖੇਤਾਂ ਵਾਲੀ ਕੋਠੀ ਵਿਚ ਕਰ ਦਿੱਤਾ। ਇਉਂ ਉਸ ਦੇ ਕੀਤੇ ਬਾਣੀ ਦੇ ਅੰਗਰੇਜ਼ੀ ਅਨੁਵਾਦ ਵਿਚ ਮੇਰੇ ਪਿੰਡ ਦਾ ਵੀ ਗਿਨਣਯੋਗ ਸੀਰ ਰਿਹਾ।
ਬਾਣੀ ਦੇ ਅੰਗਰੇਜ਼ੀ ਵਿਚ ਅਨੁਵਾਦ ਦੀ ਰੀਝ ਪਾਲਦਿਆਂ ਮੈਕਾਲਿਫ਼ ਨੂੰ ਕਿਹੜੇ-ਕਿਹੜੇ ਰਾਹਾਂ ਉੱਤੇ ਤੁਰਨਾ ਪਿਆ, ਕਿਹੜੀਆਂ-ਕਿਹੜੀਆਂ ਹਾਲਤਾਂ, ਮੁਸ਼ਕਲਾਂ ਤੇ ਪਰਖਾਂ ਵਿਚੋਂ ਲੰਘਣਾ ਪਿਆ ਅਤੇ ਕੀ-ਕੀ ਕੁਰਬਾਨੀਆਂ ਦੇਣੀਆਂ ਪਈਆਂ, ਇਹ ਕਹਾਣੀ ਆਪਣੇ-ਆਪ ਵਿਚ ਦਿਲਚਸਪ ਤਾਂ ਹੈ, ਪਰ ਦਰਦਨਾਕ ਵੀ ਬਹੁਤ ਹੈ! ਪਹਿਲੀ ਸਮੱਸਿਆ ਤਾਂ ਗੁਜ਼ਾਰੇ ਦੀ ਸੀ। ਜਦੋਂ ਉਹਨੇ ਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਨੂੰ ਆਪਣਾ ਟੀਚਾ ਮਿੱਥਿਆ, ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਕਿ ਉਹ ਨੌਕਰੀ ਕਰਦਿਆਂ ਇਹ ਵੱਡਾ ਕਾਰਜ ਕਿਵੇਂ ਵੀ ਪੂਰਾ ਨਹੀਂ ਸੀ ਕਰ ਸਕਦਾ। ਮੁਸ਼ਕਲ ਇਹ ਸੀ ਕਿ ਉਸ ਸਮੇਂ ਤੱਕ ਉਹਦੀ ਪਹਿਲੀ ਕਮਾਈ ਡੁੱਬ ਚੁੱਕੀ ਸੀ। ਉਹਨੇ ਜਿਨ੍ਹਾਂ ਕੰਪਨੀਆਂ ਵਿਚ ਇਕ ਲੱਖ ਰੁਪਿਆ ਲਾਇਆ ਸੀ, ਉਹ ਦੀਵਾਲਾ ਹੋ ਗਈਆਂ ਸਨ। ਤਾਂ ਵੀ ਉਹਨੇ ਦਿਲ ਕਰੜਾ ਕਰਕੇ ਤੇ ਅੱਖਾਂ ਮੀਚ ਕੇ ਹਨੇਰੇ ਵਿਚ ਛਾਲ ਮਾਰ ਦਿੱਤੀ ਅਤੇ 1893 ਵਿਚ ਆਈਸੀਐਸ ਤੋਂ ਸੇਵਾ-ਮੁਕਤੀ ਲੈ ਲਈ। ਨਾਭਾ, ਪਟਿਆਲਾ ਤੇ ਜੀਂਦ ਦੇ ਰਾਜਿਆਂ ਅਤੇ ਕੁਝ ਹੋਰ ਸਿੱਖ ਧਨਾਢਾਂ ਤੋਂ ਮਾਇਕ ਮਦਦ ਮਿਲਦੀ ਤਾਂ ਰਹੀ, ਪਰ ਇਹ ਕਾਫੀ ਨਹੀਂ ਸੀ। ਉਹਦੇ ਆਪਣੇ ਸਾਧਾਰਨ ਗੁਜ਼ਾਰੇ ਅਤੇ ਇਸ ਕਾਰਜ ਨਾਲ ਸਬੰਧਤ ਤੋਰੇ-ਫੇਰੇ ਦੇ ਖਰਚੇ ਤੋਂ ਇਲਾਵਾ ਉਹਨੂੰ ਗੁਰਬਾਣੀ ਦੇ ਵਿਆਖਿਆਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਦੇਣੀ ਪੈਂਦੀ ਸੀ। ਨਤੀਜਾ ਇਹ ਹੋਇਆ ਕਿ 1899 ਤੱਕ ਉਹਦੇ ਸਿਰ 35,000 ਰੁਪਏ ਕਰਜ਼ਾ ਹੋ ਗਿਆ ਸੀ।
ਅਨੁਵਾਦ ਦੇ ਕੰਮ ਵਿਚ ਤਾਂ ਮੁਸ਼ਕਲਾਂ ਆਉਣੀਆਂ ਹੀ ਸਨ। ਇਕ ਤਾਂ ਵੱਖ-ਵੱਖ ਗਿਆਨੀ ਆਪਣੀ ਸਮਝ ਅਨੁਸਾਰ ਇਕੋ ਤੁਕ ਦੇ ਵੱਖ-ਵੱਖ ਅਰਥ ਕਰ ਦਿੰਦੇ ਸਨ। ਲੱਗਦਾ ਹੈ, ਬਹੁਤੇ ਗਿਆਨੀਆਂ ਨੂੰ ਬਾਣੀ ਦੇ ਵਿਆਕਰਨ ਦੀ ਵੀ ਸਮਝ ਨਹੀਂ ਸੀ। ਹਰ ਕੋਈ ਆਪਣੇ-ਆਪ ਨੂੰ ਦੂਜਿਆਂ ਨਾਲੋਂ ਸਿਆਣਾ ਅਤੇ ਆਪਣੀ ਗੱਲ ਨੂੰ ਅੰਤਿਮ ਸੱਚ ਸਮਝਦਾ। ਮੈਕਾਲਿਫ਼ ਉਹਨਾਂ ਸਭਨਾਂ ਦਾ ਆਦਰ ਕਰਦਿਆਂ ਬੜੇ ਸਬਰ ਨਾਲ ਇਨ੍ਹਾਂ ਵਿਰੋਧਾਂ ਤੇ ਵਖਰੇਵਿਆਂ ਵਿਚੋਂ ਸੱਚ ਲੱਭਣ ਦਾ ਯਤਨ ਕਰਦਾ ਅਤੇ ਆਖ਼ਰ ਨੂੰ ਸੱਚ ਲੱਭ ਹੀ ਲੈਂਦਾ! ਦੂਜੀ ਗੱਲ, ਕਈ ਗਿਆਨੀ ਬਾਣੀ ਬਾਰੇ ਆਪਣੀ ਜਾਣਕਾਰੀ ਮੈਕਾਲਿਫ਼ ਨਾਲ ਸਾਂਝੀ ਕਰਨ ਤੋਂ ਇਸ ਕਰਕੇ ਸੰਕੋਚ ਕਰਦੇ ਸਨ ਕਿ ਉਹਨਾਂ ਦਾ ਪਹਿਲਾਂ ਕਿਸੇ ਉਸਤਾਦ ਕਥਾਕਾਰ ਦੀ ਸ਼ਾਗਿਰਦੀ ਅਤੇ ਫੇਰ ਲੰਮੇ ਅਧਿਐਨ ਤੇ ਕਰੜੀ ਮਿਹਨਤ ਨਾਲ ਕਮਾਇਆ ਹੋਇਆ ਇਹ ਗਿਆਨ ਉਹਨਾਂ ਦੀ ਹੀ ਮਲਕੀਅਤ ਰਹਿਣਾ ਚਾਹੀਦਾ ਹੈ! ਉਹ ਗਿਆਨ ਦੀ ਮੌਖਿਕ ਭਾਰਤੀ ਪ੍ਰੰਪਰਾ ਦੇ ਵਿਸ਼ਵਾਸੀ ਸਨ। ਤੀਜੀ ਗੱਲ, ਕਈ ਸਿੱਖ ਵਿਦਵਾਨਾਂ ਦਾ ਨਿਹਚਾ ਸੀ ਕਿ ਗੁਰੂ-ਸ਼ਬਦ, ਜਿਸ ਰੂਪ ਵਿਚ ਤੇ ਜਿਨ੍ਹਾਂ ਬੋਲਾਂ ਵਿਚ, ਭਾਵ ਜਿਸ ਭਾਸ਼ਾ ਵਿਚ ਪ੍ਰਗਟ ਹੋਇਆ ਹੈ, ਉਹੋ ਅੰਤਿਮ ਅਤੇ ਅਬਦਲ ਹੈ। ਉਸ ਨੂੰ ਕਿਸੇ ਵੱਖਰੇ ਰੂਪ ਵਿਚ ਪੇਸ਼ ਕਰਨਾ, ਕਿਸੇ ਹੋਰ ਭਾਸ਼ਾ ਵਿਚ ਪਲਟਣਾ ਨਾ ਤਾਂ ਸੰਭਵ ਹੈ ਤੇ ਨਾ ਹੀ ਵਾਜਬ। ਉਹਨਾਂ ਅਨੁਸਾਰ ਅਜਿਹਾ ਕਰਨਾ 'ਧੁਰ ਕੀ ਬਾਣੀ' ਨਾਲ ਛੇੜਛਾੜ ਦੇ ਤੁੱਲ ਸੀ।
ਮੈਕਾਲਿਫ਼ ਨੇ ਇਕ ਸਿਆਣਪ ਇਹ ਕੀਤੀ ਕਿ ਉਹ ਅਨੁਵਾਦ ਨਾਲੋ-ਨਾਲ ਪ੍ਰਮੁੱਖ ਸਿੱਖ ਵਿਦਵਾਨਾਂ ਨੂੰ ਦਿਖਾਉਂਦਾ ਰਿਹਾ। ਅਨੁਵਾਦ ਸੰਪੂਰਨ ਹੋਏ ਤੋਂ ਮੈਕਾਲਿਫ਼ ਨੇ ਧਾਰਮਿਕ ਸਿੱਖ ਆਗੂਆਂ ਨੂੰ ਉਹਦੀ ਘੋਖ ਅਤੇ ਨਿਰਖ-ਪਰਖ ਕਰਨ ਦੀ ਬੇਨਤੀ ਕੀਤੀ। ਦਰਬਾਰ ਸਾਹਿਬ ਦੇ ਪ੍ਰਬੰਧਕ ਨੇ ਅਕਾਲ ਤਖ਼ਤ ਵਿਖੇ ਸੰਗਤ ਦਾ ਇਕੱਠ ਬੁਲਾਇਆ ਅਤੇ ਮੈਕਾਲਿਫ਼ ਨੂੰ ਆਪਣੇ ਕੰਮ ਬਾਰੇ ਜਾਣਕਾਰੀ ਦੇਣ ਦਾ ਸੱਦਾ ਦਿੱਤਾ। ਇਸ ਸੰਬੋਧਨ ਨਾਲ ਸਿੱਖਾਂ ਵਿਚ ਬੇਹੱਦ ਉਤਸਾਹ ਤੇ ਜੋਸ਼ ਜਾਗਿਆ। ਜੈਕਾਰਿਆਂ ਦੀ ਗੂੰਜ ਵਿਚ ਮੈਕਾਲਿਫ਼ ਦੇ ਉਦੇਸ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਨੁਵਾਦ ਦੀ ਘੋਖ ਲਈ ਇਕ ਤਿੰਨ-ਮੈਂਬਰੀ ਕਮੇਟੀ ਥਾਪ ਦਿੱਤੀ ਗਈ। ਘੋਖ ਦੀ ਸਮਾਪਤੀ ਤੱਕ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਗਈ ਅਤੇ ਉਹਦੇ ਨਿੱਜੀ ਭਲੇ ਵਾਸਤੇ ਵਿਸ਼ੇਸ਼ ਅਰਦਾਸ ਕੀਤੀ ਗਈ। ਘੋਖ ਦੇ ਕਾਰਜ ਦੀ ਸਮਾਪਤੀ ਪਿੱਛੋਂ ਕਮੇਟੀ ਨੇ ਨਿਰਣਾ ਕੀਤਾ: "ਸ੍ਰੀ ਮੈਕਾਲਿਫ਼ ਦਾ ਕੀਤਾ ਉਲਥਾ ਅਸੀਂ ਪੂਰੀ ਤਰ੍ਹਾਂ ਘੋਖ-ਸੋਧ ਲਿਆ ਹੈ ਅਤੇ ਇਹ ਬਿਲਕੁਲ ਦਰੁਸਤ ਹੈ। ਉਲਥੇ ਨੂੰ ਸਿੱਖਾਂ ਦੇ ਧਾਰਮਿਕ ਸਿਧਾਂਤਾਂ ਦੇ ਅਨੁਸਾਰ ਬਣਾਉਣ ਲਈ ਵੱਧ ਤੋਂ ਵੱਧ ਧਿਆਨ ਰੱਖਿਆ ਗਿਆ ਹੈ। ਉਲਥਾ ਪੂਰੀ ਤਰ੍ਹਾਂ ਸ਼ਬਦ ਲੈ ਕੇ ਕੀਤਾ ਗਿਆ ਹੈ ਅਤੇ ਸਾਰੇ ਵਿਆਕਰਨੀ ਤੇ ਭਾਸ਼ਾਈ ਨੇਮਾਂ ਦੇ ਅਨੁਸਾਰ ਕੀਤਾ ਗਿਆ ਹੈ।''
ਮੈਕਾਲਿਫ਼ ਦਾ ਸੁਖ ਦਾ ਸਾਹ ਲੈਣਾ ਵਾਜਬ ਸੀ। ਮੁੱਢਲੀ ਖੋਜ-ਘੋਖ ਦੇ ਵਰ੍ਹਿਆਂ ਤੋਂ ਇਲਾਵਾ 1893 ਤੋਂ ਲੈ ਕੇ 1907 ਤੱਕ ਉਹਦੇ ਪੂਰੇ ਪੰਦਰਾਂ ਵਰ੍ਹੇ ਅਨੁਵਾਦ ਦੇ ਲੇਖੇ ਲੱਗ ਗਏ ਸਨ। ਪਰ ਸਿੱਖ ਧਰਮ ਬਾਰੇ ਜਾਣਕਾਰੀ ਅੰਗਰੇਜ਼ੀ-ਭਾਸ਼ੀ ਲੋਕਾਂ ਤੱਕ ਪੁੱਜਦੀ ਕਰਨ ਦਾ ਉਹਦਾ ਮਨੋਰਥ ਪੂਰਾ ਹੋ ਗਿਆ ਸੀ। ਹੁਣ ਜੇ ਕੋਈ ਔਕੜ ਸੀ, ਉਹ ਬੱਸ ਇਹਨੂੰ ਛਾਪੇ ਦਾ ਜਾਮਾ ਪੁਆਉਣ ਲਈ ਮਾਇਆ ਦੀ ਸੀ, ਜਿਸ ਬਾਰੇ ਉਹਨੂੰ ਭਰੋਸਾ ਸੀ ਕਿ ਉਹ ਕਿਵੇਂ ਨਾ ਕਿਵੇਂ ਦੂਰ ਕਰ ਲਈ ਜਾਵੇਗੀ।
ਸਬੰਧਤ ਸਰਕਾਰੀ ਮਹਿਕਮੇ ਨੇ ਛਪਣ ਮਗਰੋਂ ਪੁਸਤਕ ਖਰੀਦਣ ਦੀ ਪੇਸ਼ਗੀ ਵਜੋਂ ਮੈਕਾਲਿਫ਼ ਨੂੰ ਇਕ ਹਜ਼ਾਰ ਪੌਂਡ ਦੇ ਬਰਾਬਰ ਪੰਦਰਾਂ ਹਜ਼ਾਰ ਰੁਪਏ ਦੇਣ ਦੀ ਸਿਫ਼ਾਰਸ਼ ਕਰ ਦਿੱਤੀ। ਇਸ ਫ਼ਾਈਲ ਉੱਤੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੇ ਸਰਕਾਰ ਲਈ ਜ਼ਰੂਰੀ ਧਾਰਮਿਕ ਨਿਰਪੱਖਤਾ ਦੇ ਬਹਾਨੇ ਵਿਰੋਧੀ ਟਿੱਪਣੀ ਲਿਖ ਭੇਜੀ। ਮੈਕਾਲਿਫ਼ ਨੂੰ ਜਦੋਂ ਇਹ ਜਾਣਕਾਰੀ ਮਿਲੀ, ਉਹਦੇ ਗੁੱਸੇ ਦਾ ਅੰਦਾਜ਼ਾ ਉਹਦੇ ਇਸ ਕਥਨ ਤੋਂ ਲਾਇਆ ਜਾ ਸਕਦਾ ਹੈ : "ਪੂਰੇ ਹਿੰਦੋਸਤਾਨ ਵਿਚ ਹੋਰ ਕੋਈ ਅੰਗਰੇਜ਼ ਅਧਿਕਾਰੀ ਅਜਿਹਾ ਨਹੀਂ ਹੋਵੇਗਾ, ਜੋ ਇਹਦੀ ਤੁੱਛ ਬੁੱਧੀ ਅਤੇ ਉਲਾਰਤਾ ਨੂੰ ਮਾਤ ਦੇ ਸਕੇ!'' ਅੰਤ ਨੂੰ ਸੈਕਰੈਟਰੀ ਆਫ਼ ਸਟੇਟ ਨੇ ਪੇਸ਼ਗੀ ਦੀ ਰਕਮ ਘਟਾ ਕੇ ਪੰਜ ਹਜ਼ਾਰ ਰੁਪਏ ਹੀ ਮਨਜ਼ੂਰ ਕੀਤੀ। ਮੈਕਾਲਿਫ਼ ਨੇ ਇਸ ਨਿਰਾਦਰ ਕਾਰਨ ਸਰਕਾਰ ਤੋਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਵੱਡਾ ਧਰਵਾਸ ਤੇ ਸਹਾਰਾ ਖਾਲਸਾ ਦੀਵਾਨ ਲਾਹੌਰ ਤੇ ਰਾਜਾ ਫ਼ਰੀਦਕੋਟ ਬਿਕਰਮ ਸਿੰਘ ਦੇ ਮਾਇਕ ਸਹਾਇਤਾ ਦੇ ਇਕਰਾਰਾਂ ਦਾ ਅਤੇ ਹੋਰ ਸਿੱਖ ਰਾਜਿਆਂ ਤੋਂ ਮਿਲ ਸਕਣ ਵਾਲੀ ਮਾਇਕ ਸਹਾਇਤਾ ਦਾ ਸੀ। ਪਰ ਸਮੇਂ ਨਾਲ ਮੈਕਾਲਿਫ਼ ਦੇ ਇਹ ਦੋਵੇਂ ਰਾਹ ਬੰਦ ਹੋ ਗਏ। ਇਸ ਸਮੇਂ ਦੌਰਾਨ ਉਹਦੇ ਨਾਲ ਇਕਰਾਰ ਕਰਨ ਵਾਲੇ ਖਾਲਸਾ ਦੀਵਾਨ ਦੇ ਕਈ ਆਗੂ ਸੱਤਾ ਵਿਚ ਨਾ ਰਹੇ ਤੇ ਕਈ ਪਰਲੋਕ ਸਿਧਾਰ ਗਏ। ਕਈ ਹੋਰਾਂ ਦਾ ਰਵੱਈਆ ਮੈਕਾਲਿਫ਼ ਨੂੰ ਸਰਕਾਰੀ ਸਰਪ੍ਰਸਤੀ ਤੋਂ ਹੋਏ ਇਨਕਾਰ ਦੇ ਨਾਲ ਹੀ ਬਦਲ ਗਿਆ। ਰਾਜਾ ਬਿਕਰਮ ਸਿੰਘ ਦਾ ਵੀ ਦਿਹਾਂਤ ਹੋ ਚੁੱਕਿਆ ਸੀ।
ਆਖ਼ਰ ਮੈਕਾਲਿਫ਼ ਨੇ ਖਰੜਾ ਸਾਂਭਿਆ ਅਤੇ ਇੰਗਲੈਂਡ ਜਾ ਕੇ ਆਪਣੀ ਜਾਇਦਾਦ ਦਾ ਇਕ ਹਿੱਸਾ ਵੇਚ ਕੇ ਛਪਾਈ ਨੇਪਰੇ ਚਾੜ੍ਹਨ ਦਾ ਫ਼ੈਸਲਾ ਕਰ ਲਿਆ। ਉਸ ਲਈ ਇਹ ਵੱਡੇ ਧਰਵਾਸ ਵਾਲੀ ਗੱਲ ਸੀ ਕਿ ਰਾਜਾ ਹੀਰਾ ਸਿੰਘ ਨਾਭਾ ਨੇ ਭਾਈ ਕਾਨ੍ਹ ਸਿੰਘ ਦੀਆਂ ਸੇਵਾਵਾਂ ਦੀ ਉਹਦੀ ਮੰਗ ਇਸ ਵਾਰ ਵੀ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰ ਲਈ। ਇਸ ਵੱਡੇ ਵਿਦਵਾਨ ਦਾ ਪਰੂਫ਼ ਪੜ੍ਹਨ ਖ਼ਾਤਰ ਵਲਾਇਤ ਚੱਲਣ ਲਈ ਸਹਿਮਤ ਹੋਣਾ ਮੈਕਾਲਿਫ਼ ਵਾਸਤੇ ਬਹੁਤ ਵੱਡਾ ਸਹਾਰਾ ਸੀ। ਦੋਵਾਂ ਦੀ ਅਣਥੱਕ ਮਿਹਨਤ ਸਦਕਾ ਆਕਸਫ਼ੋਰਡ ਪ੍ਰੈੱਸ ਤੋਂ ਛਪਾਈ ਦਾ ਕਾਰਜ 1909 ਵਿਚ ਸੰਪੂਰਨ ਹੋ ਗਿਆ। ਭਾਈ ਕਾਨ੍ਹ ਸਿੰਘ ਦੀ ਦਿੱਤੀ ਲੰਮੀ, ਨਿਰਸੁਆਰਥ ਅਤੇ ਉਦਾਰ-ਚਿੱਤ ਮਦਦ ਲਈ ਆਪਣੀ ਸ਼ੁਕਰਗੁਜ਼ਾਰੀ ਦੇ ਪ੍ਰਗਟਾਵੇ ਵਜੋਂ ਉਹਨੇ ਕਾਪੀਰਾਈਟ ਕਾਨੂੰਨ ਅਧੀਨ ਇਸ ਰਚਨਾ ਦੇ ਸਾਰੇ ਹੱਕ ਉਹਨਾਂ ਦੇ ਨਾਂ ਲਿਖ ਦਿੱਤੇ। 
ਮੈਕਾਲਿਫ਼ ਜਦੋਂ ਪੁਸਤਕ 'ਦਿ ਸਿੱਖ ਰਲਿਜਨ' ਲੈ ਕੇ ਹਿੰਦੁਸਤਾਨ ਪਰਤਿਆ, ਉਹਨੂੰ ਪਤਾ ਲੱਗਿਆ ਕਿ ਨੇੜ-ਭਵਿੱਖ ਵਿਚ ਰਾਵਲਪਿੰਡੀ ਵਿਚ ਸਾਲਾਨਾ ਸਿੱਖ ਵਿਦਿਅਕ ਕਾਨਫ਼ਰੰਸ ਹੋਣ ਵਾਲੀ ਹੈ। ਉਹਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੂੰ ਲਗਿਆ ਜਿਵੇਂ ਪੜ੍ਹੇ-ਲਿਖੇ ਸਿੱਖਾਂ ਦਾ ਇਹ ਇਕੱਠ ਉਹਦੇ ਭਾਗਾਂ ਨੂੰ ਹੀ ਜੁੜ ਰਿਹਾ ਹੋਵੇ। 
1911 ਵਾਲੀ ਸਿੱਖ ਵਿਦਿਅਕ ਕਾਨਫ਼ਰੰਸ ਦੀਆਂ ਤਾਰੀਖਾਂ ਤੈਅ ਹੋਈਆਂ ਤਾਂ ਮੈਕਾਲਿਫ਼ ਨੇ ਪ੍ਰਬੰਧਕਾਂ ਨੂੰ ਆਪਣੇ ਪਹੁੰਚਣ ਦੀ ਤਾਰ ਸਮੇਂ-ਸਿਰ ਭੇਜ ਦਿੱਤੀ। ਇਸ ਅਗੇਤੀ ਸੂਚਨਾ ਦੇ ਬਾਵਜੂਦ ਉਹਨੂੰ ਸਟੇਸ਼ਨ ਤੋਂ ਲੈਣ ਕੋਈ ਨਾ ਪਹੁੰਚਿਆ। ਉਹਦੇ ਸਾਰੇ ਕਾਰਜ ਵਿਚ ਭਾਈ ਕਾਨ੍ਹ ਸਿੰਘ ਤੋਂ ਇਲਾਵਾ ਜਿਸ ਦੂਜੇ ਸਿੱਖ ਆਗੂ ਤੇ ਵਿਦਵਾਨ ਨੇ ਲਗਾਤਾਰ ਮਦਦ ਕੀਤੀ ਸੀ, ਉਹ ਸੀ ਭਗਤ ਲਛਮਣ ਸਿੰਘ। ਮੈਕਾਲਿਫ਼ ਨੇ ਟਾਂਗਾ ਲਿਆ ਤੇ ਭਗਤ ਜੀ ਦੇ ਨਿਵਾਸ ਪੁੱਜ ਗਿਆ। ਭਗਤ ਜੀ ਮੈਕਾਲਿਫ਼ ਨੂੰ ਅਚਾਨਕ ਪੁੱਜਿਆ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਪ੍ਰਬੰਧਕਾਂ ਨੇ ਉਹਨਾਂ ਨੂੰ ਉਹਦੇ ਆਉਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ ਦਿੱਤੀ। ਤੇਜਾ ਸਿੰਘ ਲਿਖਦੇ ਹਨ, ḔḔਰਾਤ ਦੋਹਾਂ ਨੇ ਗੱਲਾਂ ਕਰਦਿਆਂ ਕੱਟੀ। ਮੈਕਾਲਿਫ਼ ਨੇ ਦੱਸਿਆ ਕਿ ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਕਾਨਫ਼ਰੰਸ ਇਸ ਕੰਮ ਦੀ ਪ੍ਰਸੰਸਾ ਦਾ ਮਤਾ ਪਾਸ ਕਰ ਦੇਵੇ ਅਤੇ ਇਸ ਕਿਤਾਬ ਦੀ ਵਿਕਰੀ ਲਈ ਸਿੱਖਾਂ ਪਾਸ ਸਿਫ਼ਾਰਸ਼ ਕਰੇ।''
ਭਗਤ ਜੀ ਨੇ ਇਸ ਨੂੰ ਮਾਮੂਲੀ ਜਿਹੀ ਗੱਲ ਕਿਹਾ ਅਤੇ ਬੜੇ ਭਰੋਸੇ ਨਾਲ ਆਖਿਆ ਕਿ ਭਲਕੇ ਉਹ ਆਪ ਇਸ ਭਾਵ ਦਾ ਮਤਾ ਸਬਜੈਕਟਸ ਕਮੇਟੀ ਵਿਚ ਪੇਸ਼ ਕਰਨਗੇ ਅਤੇ ਪਾਸ ਕਰਵਾ ਲੈਣਗੇ। ਪਰ ਕਮੇਟੀ ਨੇ ਭਗਤ ਜੀ ਦਾ ਇਹ ਮਤਾ ਪਾਸ ਕਰਨੋਂ ਇਨਕਾਰ ਕਰ ਦਿੱਤਾ। ਮੈਕਾਲਿਫ਼ ਦੇ ਮਨ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਉਹ ਟੁੱਟੇ ਹੋਏ ਦਿਲ ਨਾਲ ਰਾਵਲਪਿੰਡੀ ਛਾਉਣੀ ਦੇ ਆਪਣੇ ਹੋਟਲ ਦੇ ਕਮਰੇ ਵਿਚ ਉਦਾਸ-ਨਿਰਾਸ਼ ਇਕੱਲਾ ਜਾ ਬੈਠਾ। ਸਾਥੀ ਅੰਗਰੇਜ਼ ਪਹਿਲਾਂ ਹੀ ਉਹਨੂੰ 'ਸਿੱਖ ਬਣਿਆ' ਆਖ ਕੇ ਚੰਗਾ ਨਹੀਂ ਸਨ ਸਮਝਦੇ। ਹੁਣ ਸਿੱਖਾਂ ਨੇ ਵੀ ਉਹਨੂੰ ਕੱਖੋਂ ਹੌਲਾ ਕਰ ਦਿੱਤਾ ਸੀ। ਇਸੇ ਮਾਨਸਿਕ ਹਾਲਤ ਵਿਚ ਉਹ ਵਲਾਇਤ ਪਰਤ ਗਿਆ। ਉਹਦੇ ਨਾਲ ਬੱਸ ਉਹਦਾ ਪੰਜਾਬੀ ਸੇਵਕ ਮੁਹੰਮਦ ਸੀ। 15 ਮਾਰਚ 1913 ਨੂੰ ਲੰਡਨ ਵਿਚ ਉਹ ਪੂਰਾ ਹੋ ਗਿਆ। ਆਪਣੀ ਬਾਕੀ ਜਾਇਦਾਦ ਰਿਸ਼ਤੇਦਾਰਾਂ ਦੇ ਨਾਂ ਕਰਨ ਲੱਗਿਆ ਉਹ ਇਕ ਹਿੱਸਾ ਮੁਹੰਮਦ ਦੇ ਨਾਂ ਕਰਨਾ ਵੀ ਨਹੀਂ ਭੁੱਲਿਆ। ਸ਼ਾਇਦ ਮੌਤ ਵੀ ਮੈਕਾਲਿਫ਼ ਦੀਆਂ ਮੁਸੀਬਤਾਂ ਦਾ ਅੰਤ ਕਰਨ ਤੋਂ ਅਸਮਰੱਥ ਰਹੀ। ਪੰਜਾਬੀਆਂ ਦੀ ਇਕ ਬੜੀ ਭੈੜੀ ਗਾਲ਼ ਹੈ, ਤੇਰਾ ਮੁਰਦਾ ਖ਼ਰਾਬ ਹੋਵੇ! ਅਜੇ ਮੈਕਾਲਿਫ਼ ਦਾ ਮੁਰਦਾ ਖ਼ਰਾਬ ਹੋਣਾ ਬਾਕੀ ਸੀ! 
ਉਹਦੀ ਦੇਹ ਸਮੇਟਣ ਦੀ ਸੂਚਨਾ ਦੇ ਜਵਾਬ ਵਿਚ ਈਸਾਈਆਂ ਦਾ ਕਹਿਣਾ ਸੀ ਕਿ ਇਹ ਤਾਂ ਕਦੋਂ ਦਾ ਆਪਣਾ ਮੂਲ ਧਰਮ ਤਿਆਗ ਕੇ ਸਿੱਖ ਬਣ ਚੁੱਕਿਆ ਸੀ। ਇਸੇ ਪ੍ਰਕਾਰ ਉਥੋਂ ਦੇ ਉਸ ਸਮੇਂ ਦੇ ਥੋੜ੍ਹੇ ਜਿਹੇ ਸਿੱਖਾਂ ਦਾ ਕਹਿਣਾ ਸੀ ਕਿ ਉਹ ਕੇਸਾਧਾਰੀ ਸਿੱਖ ਨਹੀਂ ਸੀ। ਹੋ ਸਕਦਾ ਹੈ, ਉਹ ਇਹ ਵੀ ਸੋਚਦੇ ਹੋਣ ਕਿ ਜਦੋਂ ਸਾਡੇ ਹਾਕਮਾਂ ਦਾ ਧਰਮ ਇਹਦੀ ਮਿੱਟੀ ਸਮੇਟਣ ਲਈ ਤਿਆਰ ਨਹੀਂ, ਅਸੀਂ ਉਹਨਾਂ ਦੇ ਉਲਟ ਚੱਲਣ ਦਾ ਪੰਗਾ ਕਿਉਂ ਲਈਏ! ਭਗਤ ਲਛਮਣ ਸਿੰਘ ਦੇ ਦੱਸੇ ਅਨੁਸਾਰ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ:"ਅੰਤ ਫ਼ੈਸਲਾ ਇਹ ਹੋਇਆ ਕਿ ਮੈਕਾਲਫ਼ ਦਾ ਸਰੀਰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰੱਖਿਆ ਜਾਵੇ, ਉਪਰੰਤ ਦਾਹ ਦਿੱਤਾ ਜਾਵੇ। ਸੋ ਇਉਂ ਹੀ ਕੀਤਾ ਗਿਆ।''
ਮੌਤ ਦੀ, ਖਾਸ ਕਰਕੇ ਉਹਦੀ ਮਿੱਟੀ ਖ਼ੁਆਰ ਹੋਣ ਦੀ ਖ਼ਬਰ ਨਾਲ ਉਹਦੇ ਕੰਮ ਦਾ ਸਿੱਖ ਧਰਮ ਲਈ ਸਦੀਵੀ ਮਹੱਤਵ ਸਮਝਣ ਵਾਲੇ ਪੰਜਾਬੀਆਂ ਨੂੰ, ਖਾਸ ਕਰਕੇ ਉਸ ਨਾਲ ਕੰਮ ਕਰ ਚੁੱਕੇ ਵਿਦਵਾਨਾਂ ਨੂੰ ਭਾਰੀ ਦੁੱਖ ਹੋਣਾ ਸੁਭਾਵਿਕ ਸੀ। ਕੁਝ ਸੱਜਣਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹਦੀ ਯਾਦ ਵਿਚ 'ਮੈਕਾਲਿਫ਼ ਮੈਮੋਰੀਅਲ ਫ਼ੰਡ' ਸ਼ੁਰੂ ਕਰਕੇ ਇਕ ਕੇਂਦਰੀ ਲਾਇਬਰੇਰੀ ਕਾਇਮ ਕੀਤੀ ਜਾਵੇ। ਇਸ ਮੰਤਵ ਲਈ ਫ਼ੰਡ ਇਕੱਠਾ ਕੀਤਾ ਜਾਣ ਲੱਗਿਆ ਤਾਂ ਬੜੇ ਯਤਨਾਂ ਦੇ, ਸਗੋਂ ਪ੍ਰਿੰ ਤੇਜਾ ਸਿੰਘ ਦੇ ਸ਼ਬਦਾਂ ਵਿਚ "ਸਾਡੀਆਂ ਹਜ਼ਾਰ ਲਿਲ੍ਹਕਣੀਆਂ ਦੇ'' ਬਾਵਜੂਦ ਮਸਾਂ ਕੋਈ ਦੋ ਕੁ ਹਜ਼ਾਰ ਰੁਪਇਆ ਇਕੱਠਾ ਹੋਇਆ। ਲਾਇਬਰੇਰੀ ਦਾ ਇਰਾਦਾ ਛੱਡ ਕੇ ਇਹ ਰਕਮ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਸੌਂਪ ਦੇਣ ਬਾਰੇ ਸੋਚਿਆ ਗਿਆ, ਜੋ ਹਰ ਸਾਲ ਵਿਆਜ ਨਾਲ ਮੈਕਾਲਿਫ਼ ਦੇ ਨਾਂ ਦਾ ਲੇਖ ਮੁਕਾਬਲਾ ਕਰਵਾ ਕੇ ਜੇਤੂ ਵਿਦਿਆਰਥੀ ਨੂੰ ਤਮਗਾ ਭੇਟ ਕਰ ਦਿਆ ਕਰੇ। 
ਪ੍ਰਿੰ ਤੇਜਾ ਸਿੰਘ ਜੀ ਦਸਦੇ ਹਨ, "ਥੋੜੇ ਚਿਰ ਪਿਛੋਂ ਮੈਂ ਅੰਮ੍ਰਿਤਸਰ ਚਲਾ ਗਿਆ, ਅਤੇ ਇਹ ਰੁਪਇਆ ਖ਼ਾਲਸਾ ਕਾਲਜ ਨੂੰ ਦਿੱਤਾ ਗਿਆ। ਉਥੇ ਹੁਣ ਇਸ ਫ਼ੰਡ ਦੇ ਸੂਦ ਵਿਚੋਂ ਹਰ ਸਾਲ ਸੌ ਰੁਪਏ ਦਾ ਤਮਗਾ ਇਕ ਚੰਗਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ।'' ਉਸ ਸਮੇਂ ਤੱਕ ਵੀ ਇਹ ਰਕਮ 3,245 ਰੁਪਏ ਤੱਕ ਹੀ ਪੁੱਜ ਸਕੀ ਸੀ! ਦਿਲਚਸਪ ਗੱਲ ਇਹ ਹੈ ਕਿ ਇਸ ਇਨਾਮ ਬਾਰੇ ਕਦੇ ਕੁਝ ਪੜ੍ਹਨ-ਸੁਣਨ ਵਿਚ ਨਾ ਆਇਆ ਹੋਣ ਕਾਰਨ ਇਹ ਲੇਖ ਲਿਖਣ ਸਮੇਂ ਫ਼ੰਡ ਦੀ ਵਰਤਮਾਨ ਹਾਲਤ ਜਾਣਨੀ ਚਾਹੀ ਤਾਂ ਮੇਰੇ ਯਤਨਾਂ ਦੇ ਹੱਥ-ਪੱਲੇ ਕੁਝ ਵੀ ਨਹੀਂ ਪਿਆ। ਅਜਿਹੇ ਉੱਤਰ ਹੀ ਮਿਲੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਾਸਪੈਕਟਸ ਵਿਚ ਹਰ ਸਾਲ ਮੈਕਾਲਿਫ਼ ਇਨਾਮ ਬਾਰੇ ਉਵੇਂ ਦਾ ਉਵੇਂ ਛਾਪ ਤਾਂ ਦਿੱਤਾ ਜਾਂਦਾ ਹੈ, ਪਰ ਇਨਾਮ ਦਿੱਤੇ ਜਾਣ ਬਾਰੇ ਕਦੇ ਕੁਝ ਨਹੀਂ ਸੁਣਿਆ। ਨਾ ਹੀ ਫ਼ੰਡ ਦੀ ਵਰਤਮਾਨ ਸਥਿਤੀ ਅਤੇ ਉਹਦੀ ਰਕਮ ਬਾਰੇ ਕੋਈ ਸਹੀ ਜਾਣਕਾਰੀ ਮਿਲ ਸਕੀ ਹੈ !                  (
ਦੇਸ਼ ਸੇਵਕ ਚੋਂ ਧੰਨਵਾਦ ਸਹਿਤ
ਫੋਨ : 011-65736868








'ਜਾਤ ਦਾ ਸਵਾਲ ਅਤੇ ਮਾਰਕਸਵਾਦ'


ਚਰਚਾ ਦੇਸ਼ ਦੀ ਵੰਡ ਵੇਲੇ ਹੋਈਆਂ ਗਲਤੀਆਂ ਦੀ














Wednesday, March 20, 2013

ਸਿੱਖ ਪੰਥ ਵਿੱਚ ਮੂਰਤੀ-ਪੂਜਾ ਹੱਦਾਂ ਬੰਨੇ ਪਾਰ ?

....ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਨਾਨ ਕਰਾਉਣ ਦੀ ਵੀ ਤਿਆਰੀ ?
ਸ਼ਬਦ ਗੁਰੂ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਮਨਮੁਖ ਬਣੇ ਸਿੱਖਾਂ ਨੂੰ ਇੱਕ ਵਾਰ ਫੇਰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਹੋਸ਼ਿਆਰਪੁਰ ਦੇ ਹਰਪਿੰਦਰ ਨਸਰਾਲਾ ਨੇ। ਉਹਨਾਂ ਫੇਸਬੁਕ ਤੇ ਆਪਣੀ ਇੱਕ ਪੋਸਟ ਵਿੱਚ ਇੱਕ ਖਬਰ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਹੁਣ ਮੂਰਤੀ ਪੂਜਾ ਦੀਆਂ ਸਿਖਰਾਂ ਛੂੰਹਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਪੂਰਾ ਵੇਰਵਾ ਤੁਸੀਂ ਇਸ ਖਬਰ ਦੀ ਤਸਵੀਰ ਵਿੱਚ ਪੜ੍ਹ ਸਕਦੇ ਹੋ। ਇਸ ਬਾਰੇ ਤੁਹਾਡੇ ਸਾਰਿਆਂ ਦੇ ਸੁਹਿਰਦ, ਖੋਜ ਪੂਰਨ ਅਤੇ ਤਰਕ ਪੂਰਨ ਵਿਚਾਰਾਂ ਦੀ ਉਡੀਕ ਰਹੇਗੀ। ਕਿੰਨਾ ਚੰਗਾ ਹੋਵੇ  ਜੇ ਇਹ ਖਬਰ ਗਲਤ ਨਿਕਲੇ।--- ਰੈਕਟਰ ਕਥੂਰੀਆ