Showing posts with label Kisan Morcha. Show all posts
Showing posts with label Kisan Morcha. Show all posts

Saturday, December 28, 2024

ਡੱਲੇਵਾਲ ਦਾ ਮਰਨ ਵਰਤ ਤੇ ਇਤਿਹਾਸਕ ਨਜ਼ਰੀਆ//ਡਾ. ਗੁਰਤੇਜ ਸਿੰਘ ਖੀਵਾ

From Gurtej Singh Khiva Mansa 28th December 2024 on 12:11 on Jagjit Singh Dallewal and History

ਜੇ ਸਾਰੇ ਕਿਸਾਨ ਲੀਡਰ ਇਸੇ ਰਾਹ ਪੈ ਕੇ ਖ਼ਤਮ ਹੋ ਜਾਣ ਤਾਂ ਵੀ ਕੀ ਬਣੂਗਾ...?


ਮਾਨਸਾ: 28 ਦਸੰਬਰ 2024: (ਡਾ.ਗੁਰਤੇਜ ਸਿੰਘ ਖੀਵਾ//ਪੰਜਾਬ ਸਕਰੀਨ ਡੈਸਕ)::

....... ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਇੱਕ ਮਹੀਨਾ ਹੋ ਗਿਆ ਹੈ। ਉਹ ਐਮ ਐਸ ਪੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਹਨ।  ਉਹਨਾਂ ਦੀ ਜੋ ਭਾਵਨਾ ਹੈ ਉਸਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਪਰ ਅਸਲ ਹਾਲਾਤ ਕੀ ਹਨ? ਇਸ ਸਬੰਧੀ ਥੋੜੀ ਚਰਚਾ ਜਰੂਰ ਕਰ ਲੈਣੀ ਚਾਹੀਦੀ ਹੈ। 

ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸੰਘਰਸ਼ ਦਾ ਅਜਿਹਾ ਰੂਪ ਅਪਣਾਇਆ ਗਿਆ ਹੈ, ਪਹਿਲੀ ਉਦਾਹਰਣ,ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਕਿ ਸੰਨ 1970 ਦੇ ਵਿੱਚ ਪੰਜਾਬ ਦੀਆਂ ਮੰਗਾਂ, ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੀਆਂ ਹੋਰ ਹੱਕੀ ਜਮਹੂਰੀ ਮੰਗਾਂ ਨੂੰ ਲੈ ਕੇ ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਤੇ ਬੈਠੇ ਸਨ ਤੇ 74 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ। ਪਰ ਕੇਂਦਰ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਸਨ ਜੋ ਅੱਜ ਤੱਕ ਵੀ ਵੱਟੇ ਖਾਤੇ ਪਾ ਰੱਖੀਆਂ ਹਨ। ਜੇ ਸਮਝੀਏ ਤਾਂ ਉਹ ਲੜ੍ਹਾਈ ਅਸਲ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਲੜ੍ਹਾਈ ਸੀ। 

ਦੂਜੀ ਉਦਾਹਰਣ, ਇਰੋਮ ਸਰਮੀਲਾ ਦੀ ਹੈ ਜਦੋਂ ਸੰਨ 2000 ਵਿੱਚ ਸੁਰੱਖਿਆ ਬਲਾਂ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਇੱਕ ਬੱਸ ਅੱਡੇ ਤੇ 10 ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ ਤਾਂ ਇਰੋਮ ਸ਼ਰਮੀਲਾ ਜਾਬਰ ਕਨੂੰਨ "ਅਫਸਪਾ" ਹਟਾਉਣ ਤੇ ਸੁਰੱਖਿਆ ਬਲਾਂ ਨੂੰ ਸੂਬੇ ਚੋਂ ਬਾਹਰ ਕੱਢਣ ਦੇ ਖਿਲਾਫ ਕਰੀਬ 16 ਸਾਲ ਭੁੱਖ ਹੜਤਾਲ ਤੇ ਬੈਠੀ ਰਹੀ ਸੀ।  ਉਸਨੂੰ ਚੁੱਕ ਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਤੇ ਧੱਕੇ ਨਾਲ ਉਸਦੇ ਨੱਕ ਵਿੱਚ ਪਾਈਪਾਂ ਲਾਕੇ ਖਾਣ ਨੂੰ ਦਿੱਤਾ ਜਾਂਦਾ ਰਿਹਾ ਸੀ, ਉਸਦੀ ਭੁੱਖ ਹੜਤਾਲ ਦੇ ਸਮੇਂ ਦੁਰਾਨ ਵੀ ਸੈਂਕੜੇ ਘਟਨਾਵਾਂ ਵਾਪਰੀਆਂ ਨਿਰਦੋਸ਼ ਲੋਕ ਮਾਰੇ ਜਾਂਦੇ ਰਹੇ। ਦੁਨੀਆ ਭਰ ਦੇ ਵਿੱਚ ਚਰਚਾ ਹੋਣ ਦੇ ਬਾਵਜੂਦ ਅੱਜ ਤੱਕ ਉਹ ਜਾਬਰ "ਅਫਸਪਾ" ਕਾਨੂੰਨ ਨਾ ਵਾਪਿਸ ਲਿਆ ਗਿਆ ਅਤੇ ਨਾ ਹੀ ਸੁਰੱਖਿਆ ਫੋਰਸਾਂ ਨੂੰ ਅੱਜ ਤੱਕ ਵੀ ਵਾਪਿਸ ਬੁਲਾਇਆ ਗਿਆ ਹੈ। 

ਤੀਜੀ ਉਦਾਹਰਣ ਜੰਮੂ ਕਸ਼ਮੀਰ ਦੀ ਹੈ ਉਹ ਲੋਕ ਪਿਛਲੇ 77 ਸਾਲ ਤੋਂ ਲੜ ਰਹੇ ਹਨ, ਹਰ ਤਰੀਕਾ ਉਹਨਾਂ ਅਜ਼ਮਾ ਕੇ ਦੇਖ ਲਿਆ। ਉਹ ਸਾਂਤਮਈ ਤਰੀਕੇ ਨਾਲ ਵੀ ਲੜੇ। ਉਹ ਹਥਿਆਰ ਚੁੱਕ ਕੇ ਵੀ ਲੜੇ, ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਅਣਗਿਣਤ  ਘਰ ਬਾਰ ਤਬਾਹ ਹੋ ਗਏ ਹਨ। ਉਹਨਾਂ ਨੇ ਚੋਣਾਂ ਲੜ ਕੇ ਸਰਕਾਰਾਂ ਵੀ ਬਣਾਕੇ ਦੇਖ ਲਈਆਂ। ਕੀ ਉਹਨਾਂ ਦਾ ਮਸਲਾ ਹੱਲ ਹੋ ਗਿਆ? ਜਦੋਂ ਯੂ ਐਨ ਓ ਨੇ ਵੀ ਕਹਿ ਰੱਖਿਆ ਹੈ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਰਾਇਸ਼ੁਮਾਰੀ ਰਾਹੀਂ ਕਰੋ ਜੋ ਉਥੋਂ ਦੇ ਲੋਕ ਜਿਵੇਂ ਚਾਹੁੰਦੇ ਹਨ ਉਹਨਾਂ ਨੂੰ ਓਵੇਂ ਜਿਉਣ ਦਿਉ? 

ਇਹ ਉਦਾਹਰਨਾਂ ਸਿਰਫ ਚੰਦ ਕੁ ਘਟਨਾਵਾਂ ਦੀਆਂ ਹਨ ਹੁਣ ਗੱਲ ਕਰਦੇ ਹਾਂ ਕਿਸਾਨੀ ਮਸਲੇ ਦੀ ਜਿਸਨੂੰ ਲੈਕੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹਨ। ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਕੱਲੇ ਡੱਲੇਵਾਲ ਦੀ ਗੱਲ ਤਾਂ ਛੱਡੋ ਜੇ ਸਾਰੇ ਕਿਸਾਨ ਲੀਡਰ ਇਸੇ ਰਾਹ ਪੈ ਕੇ ਖ਼ਤਮ ਹੋ ਜਾਣ ਤਾਂ ਵੀ ਸੈਂਟਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ, ਇਹ ਮੈਂ ਕਿਉਂ ਕਹਿੰਦਾ ਹਾਂ? ਕਿਉਕਿ ਇਹ ਸਰਕਾਰ ਮੋਦੀ ਦੀ ਨਹੀਂ ਇਹ ਉਹਨਾਂ ਸਮਰਾਜੀਆਂ, ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। 

ਇਹ ਉਸ ਜਮਾਤ ਦੀ ਸਰਕਾਰ ਹੈ ਜਿਹਨਾਂ ਦੇ "ਦਿਲ ਨਹੀਂ ਦਿਮਾਗ ਹੁੰਦਾ ਹੈ" ਉਹ ਫੈਸਲੇ ਜਜ਼ਬਾਤ ਨਾਲ ਨਹੀਂ ਹਿੱਤਾਂ ਅਨੁਸਾਰ ਕਰਦੇ ਹਨ। ਇਹ ਕੋਈ ਕਿਸੇ "ਸੋਸ਼ਲਿਸਟ ਜਾਂ ਕਮਿਊਨਿਸਟ ਪਾਰਟੀ" ਦੀ ਸਰਕਾਰ ਨਹੀਂ ਜੋ ਮਜ਼ਦੂਰਾਂ ਕਿਸਾਨਾਂ ਦੀ ਫਿਕਰ ਕਰੇ ਜਾਂ ਉਹਨਾਂ ਦੀਆਂ ਮੰਗਾਂ ਮੰਨਦੀ ਫਿਰੇ। 

ਇੱਕ ਗੱਲ ਹੋਰ ਜੋ ਇਸ ਮਸਲੇ ਨਾਲ ਤਾਂ ਸਬੰਧਤ ਨਹੀਂ, ਪਰ ਕਿਸਾਨੀ ਮਸਲੇ ਨਾਲ ਜ਼ਰੂਰ ਸਬੰਧ ਰੱਖਦੀ ਹੈ। ਇਹਨਾਂ ਸਾਥੀਆਂ ਸੁਰਜੀਤ ਫੂਲ, ਜਗਜੀਤ ਸਿੰਘ ਡੱਲੇਵਾਲ ਤੇ ਹੋਰਾਂ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ ਹੋਕੇ ਜੋ ਮੋਰਚਾ ਬਣਾਇਆ ਉਸਦਾ ਨਾਮ ਰੱਖਿਆ "ਗੈਰ ਰਾਜਨੀਤਕ ਮੋਰਚਾ"। 

ਕਾਮਰੇਡ ਲੈਨਿਨ ਨੇ ਕਿਹਾ ਹੈ "ਗੈਰ ਰਾਜਨੀਤਕ ਸਿਰਫ ਦੋ ਹੀ ਵਿਅਕਤੀ ਹੁੰਦੇ ਹਨ ਇੱਕ ਜਿਹੜਾ ਅਜੇ ਪੈਦਾ ਨਹੀਂ ਹੋਇਆ; ਮਾਂ ਦੇ ਪੇਟ ਚ ਹੈ ਦੂਜਾ ਜਿਹੜਾ ਕਬਰ ਦੇ ਵਿੱਚ ਚਲਾ ਗਿਆ ਮਤਲਬ ਮਰ ਗਿਆ ਹੈ" ਬਾਕੀ ਹਰ ਬੰਦਾ ਰਾਜਨੀਤਕ ਹੁੰਦਾ ਹੈ। 

ਜੋ ਮੈਂ ਸਮਝਦਾ ਹਾਂ ਸਾਡੀ ਇੱਕ ਰਾਜਨੀਤੀ ਹੈ ਜੋ ਮਜ਼ਦੂਰਾਂ ਕਿਸਾਨਾਂ ਦੀ ਰਾਜਨੀਤੀ ਹੈ ਜੋ ਦੱਬੇ ਕੁਚਲੇ ਲੋਕਾਂ ਦੀ ਰਾਜਨੀਤੀ ਹੈ ਇੱਕ ਜਮਾਤ ਦੀ ਰਾਜਨੀਤੀ ਹੈ ਜੋ ਹਾਕਮ ਜਮਾਤਾਂ ਦੀ ਰਾਜਨੀਤੀ ਹੈ ਉਹ ਲੁਟੇਰਿਆਂ ਦੀ ਰਾਜਨੀਤੀ ਹੈ ਹਾਲੇ ਐਨਾ ਹੀ!!                        

ਤੁਹਾਡਾ ਸਾਥੀ 

ਡਾ. ਗੁਰਤੇਜ ਸਿੰਘ ਖੀਵਾ  

ਮੋਬਾਈਲ ਨੰਬਰ-+91 79018 86210

Wednesday, February 21, 2024

ਨੌਜਵਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਨਾਲ ਹੋਰ ਤਿੱਖਾ ਹੋਵੇਗਾ ਕਿਸਾਨ ਅੰਦੋਲਨ

 Wednesday 21st February 2023 at 21:50

22 ਫ਼ਰਵਰੀ ਦੀ ਚੰਡੀਗੜ੍ਹ ਮੀਟਿੰਗ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 

*ਖਨੌਰੀ ਵਿਖੇ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ

*ਸੰਯੁਕਤ ਕਿਸਾਨ ਮੋਰਚਾ ਵਲੋਂ ਤਿੱਖੇ ਸੁਰ ਦਾ ਵੀ ਇਸ਼ਾਰਾ 

*ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਉੱਪਰ ਧਰਨੇ ਜਾਰੀ ਰਹੇ 

*ਨੌਜਵਾਨ ਸ਼ਹੀਦ ਕਿਸਾਨ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ ਭੇਟ ਕੀਤੀ ਗਈ

*ਭਾਜਪਾ ਦੇ 20 ਆਗੂਆਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਰਹੇ 

*37 ਟੋਲ ਪਲਾਜ਼ਾ ਵੀ ਟੋਲ ਫ੍ਰੀ ਰੱਖੇ ਗਏ 

*ਦੋ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਵੀ ਰੋਸ ਧਰਨੇ ਦਿੱਤੇ ਗਏ 

*ਅਗਲੇ ਸੰਘਰਸ਼ ਦੀ ਰੂਪ ਰੇਖਾ ਲਈ 22 ਫਰਵਰੀ ਨੂੰ ਦੇਸ਼ ਪੱਧਰੀ ਮੀਟਿੰਗ  ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 


ਚੰਡੀਗੜ੍ਹ//ਜਲੰਧਰ:20 ਫਰਵਰੀ 2024: (ਐਮ ਐਸ ਭਾਟੀਆ//ਪੰਜਾਬ ਸਕਰੀਨ ਡੈਸਕ)::

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਮਗਰੋਂ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਸ ਅਤੇ ਗਮ ਦੀ ਲਹਿਰ ਤਿੱਖੀ ਹੋ ਗਈਹੈ। ਪਰਿਵਾਰ ਅਤੇ ਦੇਸ਼ ਲਈ ਬਹੁਤ ਸਾਰੇ ਸੁਪਨੇ ਸੰਜੋ ਕੇ ਬੈਠਾ ਸ਼ੁਭਕਰਨ ਸਿੰਘ ਉਸ ਹਮਲਾਵਰ  ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਿਹੜਾ ਜੀਣ ਦੀ ਪੈਂਟ ਪਾ ਕੇ ਵਰਦੀਧਾਰੀ ਫੋਰਸਾਂ ਦੇ ਨਾਲ ਹੀ ਖੜਾ ਸੀ। ਇਸ ਨੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਐਨ ਪਿਛਲੇ ਪਾਸਿਓਂ ਗੋਲੀ ਮਾਰੀ। ਆਖਿਰ ਇਹ ਕਾਤਲ ਹਮਲਾਵਰ ਕੌਣ ਸੀ? ਇਸ ਸੁਆਲ ਨੂੰ ਲੈ ਕੇ ਵਿਵਾਦ ਵੀ ਉੱਠ ਖੜਾ ਹੋਇਆ ਹੈ।  ਅਜਿਹੇ ਹਮਲਾਵਰ ਹੋਰ ਕਿੰਨੇ ਕੁ ਹਨ ਅਤੇ ਇਹ ਕਿਸ ਹੁਕਮ ਨਾਲ ਇਥੇ ਪੁੱਜੇ ਅਜਿਹੇ ਕਿ ਸੁਆਲ ਅਜੇ ਹੋਰ ਗਰਮ ਹੋਣੇ ਹਨ। 

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਕੌਣ ਜ਼ਿੰਮੇਵਾਰ 23 ਸਾਲ ਦੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਲਈ?

 ਕਿਸਾਨ ਜਥੇਬੰਦੀਆਂ ਨੇ ਅੱਜ ਭਾਜਪਾ ਆਗੂਆਂ ਅਤੇ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਸੁਆਲ ਅੱਜ ਵੱਖ ਵੱਖ ਇਕੱਠਾਂ ਵਿੱਚ ਬੇਹੱਦ ਰੋਸ ਅਤੇ ਰੋਹ ਨਾਲ ਪੁਛੇ ਜਾਂਦੇ ਰਹੇ ਕਿ ਕਿਸ ਨੇ ਚਲਾਈ ਸ਼ੁਭਕਰਨ ਸਿੰਘ ਦੇ ਸਿਰ 'ਤੇ ਗੋਲੀ? ਵਰਦੀਧਾਰੀਆਂ ਵਿੱਚ ਇਹ ਬਿਨਾ ਵਰਦੀ ਵਾਲਾ ਕੌਣ ਸੀ? ਅੱਜ ਇਹ ਦੋਸ਼ ਵੀ ਲੱਗਦੇ ਰਹੇ ਕਿ ਤੀਰ ਗੈਸ ਦੇ ਨਾਮ ਹੇਠ ਪਤਾ ਨਹੀਂ ਕਿਹੜੇ ਕੀੜੇ ਕੈਮੀਕਲ ਅਤੇ ਜ਼ਹਿਰੀਲੇ ਪਦਾਰਥ ਇਸ ਧੂੰਏ ਵਿਚ ਘੋਲੇ ਜਾ ਰਹੇ ਹਨ। ਇਹਨਾਂ ਵਿਵਾਦਬਨ ਨਾਲ ਸਬੰਧਤ ਸੁਆਲ ਵੀ ਅਜੇ ਕਿਸਾਨੀ ਮੰਗਾਂ ਦੀ ਲਿਸਟ ਵਿਚ ਸ਼ਾਮਲ ਹੋਣੇ ਹਨ। 

ਕਿਸਾਨੀ ਮੰਗਾਂ ਸੰਬੰਧੀ ਇਥੇ ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ਤੇ ਜਬਰ ਕਰਨ ਵਿਰੁੱਧ  ਸੂਬੇ ਭਰ ਵਿੱਚ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਤਿੰਨ ਦਿਨਾਂ ਲਈ ਦਿਨ ਰਾਤ ਦੇ ਧਰਨੇ  ਦੂਜੇ ਦਿਨ ਵੀ ਜਾਰੀ ਰਹੇ। ਇਹਨਾਂ ਧਰਨਿਆਂ ਨੇ ਕਿਸਾਨੀ ਮੰਗਾਂ ਤੋਂ ਅਜੇ ਤੱਕ ਨਾਵਾਕਫ਼ਾਂ ਵਾਂਗ ਚੱਲ ਰਹੇ ਲੋਕਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਿਆ। 

ਇਸੇ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦਾ ਮ੍ਰਿਤਕ ਸਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਬੱਲੋ, ਚਰਨਜੀਤ ਸਿੰਘ ਝੁੰਗੀਆ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨਾਂ ਦੇ ਇੱਕ ਵੱਡੇ ਜਥੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਵਾਸੀਆਂ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਸੂਬਾ ਪੱਧਰ ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਸੂਬੇ ਭਰ ਵਿੱਚ 20 ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, 37 ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਅਤੇ ਦੋ ਜ਼ਿਲਿਆਂ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਕੁੱਲ ਮਿਲਾ ਕੇ 59 ਸਥਾਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਧਰਨੇ ਜਾਰੀ ਹਨ। 

ਭਾਜਪਾ ਆਗੂਆਂ ਜਿਨ੍ਹਾਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਹਨ ਉਨ੍ਹਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ,ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ ਸੀਮਾਂਤ ਗਰਗ ਆਦਿ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀਆਂ ਪ੍ਰਮੁੱਖ ਜਰਨੈਲੀ ਸੜਕਾਂ ਉੱਤੇ 37 ਟੋਲ ਪਲਾਜ਼ਿਆ ਨੂੰ ਟੋਲ ਫ੍ਰੀ ਕੀਤਾ ਹੋਇਆ ਹੈ।

 ਅੱਜ ਦੇ ਧਰਨਿਆਂ ਵਿੱਚ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਢਾਹੇ ਜਾ ਜਬਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਕਿਸਾਨ ਲਹਿਰ ਨੂੰ ਦਬਾਇਆ ਨਹੀ ਜਾ ਸਕੇਗਾ ਉਲਟਾ ਕਿਸਾਨਾਂ ਦਾ ਡੁੱਲਿਆ ਖੂਨ ਇਸ ਨੂੰ ਹੋਰ ਪ੍ਰਚੰਡ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ  ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਦੱਸ ਦਿੱਤਾ ਹੈ ਕਿ ਉਹ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਐਮ ਐਸ ਪੀ ਦੇ ਮਾਮਲੇ ਵਿਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਅਤੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

 ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਇਹ ਧਰਨੇ 22 ਫਰਵਰੀ ਸ਼ਾਮ ਪੰਜ ਵਜੇ ਤੱਕ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਦੇਸ਼ ਪੱਧਰ ਦੀ ਮੀਟਿੰਗ ਭਲਕੇ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ।

 ਅੱਜ ਦੇ ਧਰਨਿਆਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ , ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀਨੰਗਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਸੁੱਖਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ,ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ,ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂਔਲਖ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ ਅਤੇ ਬੋਘ ਸਿੰਘ ਮਾਨਸਾ ਆਦਿ ਨੇ ਕੀਤੀ।

ਕਿਸਾਨ ਅੰਦੋਲਨ ਨਾਲ ਸਬੰਧਤ ਮੀਡੀਆ ਸੈਲ ਵੀ ਇਸ ਦਿਸ਼ਾ ਵਿਚ ਸਰਗਰਮ ਹੈ। ਕਿਸਾਨ ਆਗੂ ਇਕ ਇਕ ਥਾਂ ਅਤੇ ਇੱਕ ਇੱਕ ਘਟਨਾ ਦੀ ਪੂਰੀ ਖਬਰ ਤੋਂ ਜਾਣੂ ਰਹਿੰਦੇ ਹਨ। ਲੰਗਰ ਦੀਆਂ ਟਰਾਲੀਆਂ ਰੋਕੇ ਜਾਣ ਦੇ ਐਕਸ਼ਨ ਦੀ ਵੀ ਤਿੱਖੀ ਨਿਖੇਧੀ ਕੀਤੀ ਗਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, February 13, 2024

ਦਿੱਲੀ ਹੱਕ ਮੰਗਣ ਜਾ ਰਹੇ ਕਿਸਾਨਾਂ ਤੇ ਸਰਕਾਰ ਤਸ਼ੱਦਦ ਬੰਦ ਕਰੇ

Tuesday 13th  February 2024 at 17:30

ਕੁੱਲ ਹਿੰਦ ਕਿਸਾਨ ਸਭਾ 1936 ਨੇ ਲਿਆ ਸਰਕਾਰ ਦੇ ਜਬਰ ਦਾ ਗੰਭੀਰ ਨੋਟਿਸ 

16 ਨੂੰ ਭਾਰਤ ਬੰਦ ਕਰਕੇ ਦਿਆਂਗੇ ਜਵਾਬ-ਚਮਕੌਰ ਸਿੰਘ ਅਤੇ ਜਸਵੀਰ ਝੱਜ 


ਲੁਧਿਆਣਾ
: 13 ਫਰਵਰੀ 2024: (ਐਮ ਐਸ ਭਾਟੀਆ//ਇਨਪੁਟ-ਪੰਜਾਬ ਸਕਰੀਨ ਡੈਸਕ)::

ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਸਮੇਤ ਹੋਰਨਾਂ ਮੰਗਾਂ ਅਤੇ ਆਪਣੇ ਹੱਕਾਂ ਦੀ ਮੰਗ ਕਿਸਾਨਾਂ ਨੇ ਪਹਿਲਾਂ ਵੀ ਅੰਦੋਲਨ ਕਰਕੇ ਮਨਵਾਈ ਸੀ। ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਇਸ ਇਤਿਹਾਸਿਕ ਅੰਦੋਲਨ ਨੇ ਦੁਨੀਆ ਭਰ ਵਿੱਚ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਦਾ ਲੋਹਾ ਮਨਵਾਇਆ ਸੀ। ਇਹ ਅੰਦੋਲਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ ਦੇ ਹੁੰਗਾਰੇ ਵਿੱਚ ਵਾਪਿਸ ਲੈ ਲਿਆ ਗਿਆ ਸੀ। ਇਸ ਅੰਦੋਲਨ ਦੌਰਾਨ ਵੀ ਕਿਸਾਨਾਂ ਨੇ ਆਪਣੇ ਜੋਸ਼ ਅਤੇ ਜਲਵੇ ਦਾ  ਲੋਹਾ ਮਨਵਾਇਆ ਸੀ। ਵਾਅਦੇ ਪੂਰੇ ਨਾ ਹੋਣ ਤੇ ਇੱਕ ਵਾਰ ਫੇਰ ਕਿਸਾਨੀਂ ਅੰਦੋਲਨ ਪਹਿਲਾਂ ਨਾਲੋਂ ਵਧੇਰੇ ਜੋਸ਼ ਨਾਲ ਸ਼ੁਰੂ ਹੈ। ਇੱਕ ਵਾਰ ਫੇਰ ਪਹਿਲੇ ਕਿਸਾਨ ਅੰਦੋਲਨ ਵਾਲੇ ਭਿਆਨਕ ਦਰਸਿਹ ਸਾਹਮਣੇ ਆ ਰਹੇ ਹਨ। 

ਕਿਸੇ  ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕਿਸਾਨਾਂ ਦੀਆਂ ਇਹ ਬਹੁ ਚਰਚਿਤ ਮੰਗਾਂ ਏਨੀ ਜ਼ਿੰਮੇਵਾਰੀ ਨਾਲ ਦਿੱਤੇ ਬਿਆਨ ਦੇ ਬਾਵਜੂਦ ਵੀ  ਲਟਕਦੀਆਂ ਰਹਿ  ਜਾਣਗੀਆਂ ਅਤੇ ਕਿਸਾਨਾਂ ਨੂੰ ਇੱਕ ਵਾਰ ਫੇਰ ਕੁਰਬਾਨੀਆਂ ਭਰੇ ਰਸਤਿਆਂ ਤੇ ਤੁਰਨਾ ਪਵੇਗਾ ਅਤੇ ਬਿਖੜੇ ਪੈਂਡੇ ਵਾਲੇ ਅੰਦੋਲਨ ਦਾ ਹੀ ਰਾਹ ਅਪਣਾਉਣਾ ਪਵੇਗਾ।  

ਅਫਸੋਸ ਕਿ ਅਜੇ ਤੀਕ ਉਹ ਮੰਗਾਂ ਅੱਧ ਵਿਚਾਲੇ ਲਟਕ ਰਹੀਆਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਜਦੋਂ ਕਿਸਾਨ ਬੜੇ ਹੀ ਸ਼ਾਂਤਮਈ ਢੰਗ ਨਾਲ ਤੁਰੇ ਤਾਂ ਮਕਸਦ ਸੀ ਦੇਸ਼ ਦੀ ਰਾਜਧਾਨੀ ਪਹੁੰਚ ਕੇ ਸਰਕਾਰ ਨੂੰ ਜਗਾਉਣਾ। ਇਹਨਾਂ ਕਿਸਾਨਾਂ ਵਿੱਚ ਇਸ ਵਾਰ ਵੀ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਕਿਸਾਨ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ। ਸਰਕਾਰ ਨੇ ਇਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਸੱਦਣ ਦੀ ਥਾਂ ਰਸਤਿਆਂ ਵਿਚ ਡੂੰਘੀਆਂ ਖੱਡਾਂ ਪੁੱਟ ਦਿੱਤੀਆਂ, ਕਿੱਲਾਂ ਦੇ ਜਾਲ ਵਿਛਾ ਦਿੱਤੇ ਅਤੇ ਕੰਕਰੀਟ ਦੀਆਂ ਕੰਧਾਂ ਦੇ ਨਾਲ ਨਾਲ ਵੱਡੇ ਵੱਡੇ ਕੰਟੈਨਰਾਂ ਨਾਲ ਵੀ ਰਸਤਾ ਰੋਕ ਲਿਆ। ਵੱਡੀ ਗਿਣਤੀ ਵਿੱਚ ਵੱਖ ਵੱਖ ਫੋਰਸਾਂ ਸੱਦ ਕੇ ਕਿਸਾਨਾਂ ਦਾ ਸਵਾਗਤ ਪਾਣੀ ਦੀਆਂ ਬੌਛਾਰਾਂ, ਹੰਝੂ ਗੈਸ ਦੇ ਗੋਲਿਆਂ, ਲਾਠੀਆਂ ਅਤੇ ਗੋਲੀਆਂ ਨਾਲ ਕੀਤਾ। 

ਇਸ ਹਮਲਾਵਰ ਢੰਗ ਤਰੀਕੇ ਨੂੰ ਜ਼ਿਆਦਾ ਅਸਰਦਾਇਕ ਬਣਾਉਣ ਲਈ ਡਰੋਨ  ਵਾਲੀ ਤਕਨੀਕ ਦੀ ਵਰਤੋਂ ਵੀ ਵੱਡੇ ਪੱਧਰ ਤੇ ਕੀਤੀ ਗਈ। ਆਪਣੇ ਹੀ ਦੇਸ਼ ਦੀ ਆਪਣੀ ਹੀ ਜਨਤਾ ਨਾਲ ਦੁਸ਼ਮਣ ਦੇਸ਼ ਦੇ ਹਮਲਾਵਰਾਂ ਵਰਗੇ ਇਸ ਸਲੂਕ ਨੇ ਸਰਕਾਰ ਦੀਆਂ ਨੀਅਤਾਂ ਸਾਰੀ ਦੁਨੀਆ ਦੇ ਸਾਹਮਣੇ ਬਾਹਰ ਲੈ ਆਂਦੀਆਂ ਹਨ। ਕਿਸਾਨਾਂ ਨਾਲ ਇਸ ਬੇਰਹਿਮੀ ਭਰੇ ਸਲੂਕ ਨੇ ਛੇਤੀ ਹੀ ਹੋਣ ਜਾ ਰਹੀਆਂ ਚੋਣਾਂ ਦੇ ਨਤੀਜੇ ਵੀ ਸਮਸ਼ਟ ਕਰ ਦਿੱਤੇ ਹਨ ਕਿ ਅਜਿਹੀ ਸਰਜਰ ਦਾ ਕੀ ਹਸ਼ਰ ਹੋਣ ਵਾਲਾ ਹੈ। ਕਿਸਾਨੀ ਨਾਲ ਮੱਥਾ ਲਾ ਕੇ ਕਿਸੇ ਨੇ ਅੱਜ ਤੱਕ ਕੁਝ ਨਹੀਂ ਖੱਟਿਆ। 

ਇਸ ਜਬਰ ਵਾਲੇ ਸਲੂਕ ਨੂੰ ਦੇਖ ਕੇ ਹੀ ਕੁੱਲ ਹਿੰਦ ਕਿਸਾਨ ਸਭਾ-(1936) ਜ਼ਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਅਹਿਮ ਮੀਟਿੰਗ ਵਿਚ ਪ੍ਰਧਾਨ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ, ਤਕਨੀਕੀ ਸਲਾਹਕਾਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਦੇ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਕੁੱਝ ਕਿਸਾਨ ਜੱਥੇਬੰਦੀਆਂ ਦੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਆਪਣੀ ਆਵਾਜ਼ ਕੇਂਦਰ ਦੀ ਇਸ ਬੋਲੀ ਸਰਕਾਰ ਨੂੰ ਸੁਣਾਉਣ ਲਈ ਦਿੱਲੀ ਜਾ ਰਹੇ ਹਨ। ਕੇਂਦਰ ਸਰਕਾਰ ਦੀ ਸਹਿ 'ਤੇ ਹੀ ਹਰਿਆਣਾ ਸਰਕਾਰ ਲਗਾਤਾਰ ਵੱਧਚੜ੍ਹ ਕੇ ਜ਼ੁਲਮ ਕਰ ਰਹੀ ਹੈ। 

ਨੈਸ਼ਨਲ ਹਾਈ ਵੇ ਤਾਰਾਂ, ਕਿੱਲਾਂ ਆਦਿ ਨਾਲ ਬੰਦ ਕਰਕੇ ਹੈ ਵੇ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੇਸ਼ ਦੇ ਅੰਦਰ ਪਾਕਿ-ਭਾਰਤ ਵਰਗੇ ਬਾਰਡਰ ਵਾਂਗ ਹੱਦ ਖੜ੍ਹੀ ਕਰ ਦਿੱਤੀ ਗਈ ਹੈ। ਜਦੋਂ ਦੁਨੀਆ ਭਰ ਵਿਹਚ ਸਰਹੱਦੀ ਦੀਵਾਰਾਂ ਮੀਤਾ ਕੇ ਪ੍ਰੇਮ ਪਿਆਰ ਵਾਲਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜੋਰਾਂ 'ਤੇ ਹਨ ਉਦੋਂ ਸਾਡੀ ਕੇਂਦਰ ਸਰਕਾਰ ਅਤੇ ਗੁਆਂਢੀ ਹਰਿਆਣਾ ਦੀ ਸਰਕਾਰ ਆਪਣੇ ਹੀ ਦੇਸ਼ ਦੇ ਪਰਿਵਾਰ ਵਿਚ ਦੀਵਾਰਾਂ ਖੜੀਆਂ ਕਰ ਰਹੀ ਹੈ। ਗੋਲੀਆਂ ਅਤੇ ਲਾਥਾਈਂ ਨਾਲ ਕਿਸਾਨਾਂ ਦਾ ਸਵਾਗਤ ਕਰ ਰਹੀ ਹੈ। 

ਦੇਸ਼ ਦੇ ਕਿਸਾਨਾਂ ਨੂੰ ਦੁਸ਼ਮਣ ਵਜੋਂ ਦੇਖਿਆ ਜਾ ਰਿਹਾ ਹੈ। ਜਿੰਨਾ ਧੰਨ ਦੁਰ ਵਰਤੋਂ ਕਰਕੇ ਬਾਰਡਰ ਬੰਦ ਕਰਨ ਤੇ ਖਰਚ ਕੀਤਾ ਜਾ ਰਿਹਾ ਹੈ। ਏਨਾ ਧੰਨ ਦੇਸ਼ ਦੇ ਵਿਕਾਸ ਲਈ ਕਿਓ ਨਹੀਂ ਲਾਇਆ ਜਾ ਰਿਹਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਪਰ ਸਰਕਾਰ ਜਬਰ ਜ਼ੁਲਮ ਵਾਲੇ ਰਾਹਾਂ 'ਤੇ ਤੁਰ ਪਈ ਹੈ ਜਿਸਦੇ ਨਤੀਜੇ ਚੰਗੇ ਤਾਂ ਕਦੇ ਨਹੀਂ ਨਿਕਲਣਗੇ। 

ਸਰਕਾਰ ਦੀ ਇਸ ਕਿਸਾਨ ਵਿਰੋਧੀ ਸੋਚ ਅਤੇ ਐਕਸ਼ਨ ਦੀ ਨਿਖੇਧੀ ਕਰਦੇ ਹੋਏ ਉੱਕਤ ਆਗੂਆਂ ਦੇ ਨਾਲ ਨਾਲ ਜੰਗ ਸਿੰਘ ਸਿਰਥਲਾ, ਕੁਲਦੀਪ ਸਿੰਘ ਸਾਹਾਬਾਣਾ, ਕੇਵਲ ਸਿੰਘ ਮੰਜਾਲੀਆਂ, ਪਰਮਜੀਤ ਸਿੰਘ ਦੱਗਰੀ, ਨਛੱਤਰ ਸਿੰਘ ਪੰਧੇਰਖੇੜੀ, ਮਨਜੀਤ ਸਿੰਘ ਮੰਸੂਰਾ, ਮਨਜੋਤ ਸਿੰਘ ਖੈਰ੍ਹਾ, ਦਲਜੀਤ ਸਿੰਘ ਸੀਹਾਂਦੌਦ, ਗੁਰਮੇਲ ਸਿੰਘ ਮੇਲੀ ਸਿਆੜ, ਕੇਵਲ ਸਿੰਘ ਬਨਵੈਤ, ਜਸਮੇਲ ਸਿੰਘ ਜੱਸਾ, ਮੋਹਣ ਸਿੰਘ ਕਠਾਲਾ, ਖੁਸ਼ਪ੍ਰੀਤ ਸਿੰਘ ਸਿਓੜਾ, ਸੁਖਦੇਵ ਸਿੰਘ ਲੱਲਤੋਂ, ਸਰਪੰਚ ਚੰਨਣ ਸਿੰਘ ਖੈਰ੍ਹਾ, ਮਲਕੀਤ ਸਿੰਘ ਮਾਲ੍ਹੜਾ, ਸਤਨਾਮ ਸਿੰਘ, ਨਰਿੰਦਰ ਸਿੰਘ ਮਾਨ ਆਦਿ ਨੇ ਕਿਹਾ ਕਿ ਅਸੀਂ ਸਭ ਕੁਝ ਗੰਭੀਰਤਾ ਨਾਲ ਦੇਖ ਰਹੇ ਹਾਂ। 

ਇਹਨਾਂ ਆਗੂਆਂ ਨੇ ਚੇਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਸਰਕਾਰ ਆਪਣਾ ਪੜ੍ਹਿਆ ਵਿਚਾਰ ਲਵੇ। ਇਸ ਹੋ ਰਹੇ ਮਨੁੱਖਤਾ ਦੇ ਘਾਣ ਦਾ ਜਵਾਬ 16 ਫਰਵਰੀ ਨੂੰ ਭਾਰਤ ਬੰਦ ਕਰਕੇ ਦਿੱਤਾ ਜਾਵੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, July 19, 2022

ਸਰਕਾਰ ਵਲੋਂ ਐਮਐਸਪੀ ਅਤੇ ਹੋਰ ਮੁੱਦਿਆਂ 'ਤੇ ਬਣਾਈ ਕਮੇਟੀ ਕਬੂਲ ਨਹੀਂ

19th July 2022 at 06:45 PM Via WhatsApp

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਅਸੀਂ ਇਸ ਕਮੇਟੀ ਤੋਂ ਦੂਰੀ ਰੱਖਾਂਗੇ

ਨਵੀਂ ਦਿੱਲੀ: 19 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਵੱਲੋਂ ਐਮਐਸਪੀ ਅਤੇ ਹੋਰ ਕਈ ਮੁੱਦਿਆਂ ’ਤੇ ਬਣਾਈ ਗਈ ਕਮੇਟੀ ਨੂੰ ਰੱਦ ਕਰਦਿਆਂ ਇਸ ਵਿੱਚ ਕੋਈ ਵੀ ਪ੍ਰਤੀਨਿਧੀ ਨਾਮਜ਼ਦ ਨਾ ਕਰਨ ਦਾ ਫੈਸਲਾ ਕੀਤਾ ਹੈ।  
19 ਨਵੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਕਮੇਟੀ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਮੋਰਚੇ ਨੇ ਅਜਿਹੀ ਕਿਸੇ ਵੀ ਕਮੇਟੀ ਬਾਰੇ ਆਪਣੇ ਸ਼ੰਕੇ ਜਨਤਕ ਕੀਤੇ ਹਨ।  ਮਾਰਚ ਮਹੀਨੇ ਵਿੱਚ ਜਦੋਂ ਸਰਕਾਰ ਨੇ ਮੋਰਚੇ ਤੋਂ ਇਸ ਕਮੇਟੀ ਦੇ ਨਾਂ ਮੰਗੇ ਸਨ ਤਾਂ ਮੋਰਚੇ ਨੇ ਸਰਕਾਰ ਤੋਂ ਕਮੇਟੀ ਬਾਰੇ ਸਪੱਸ਼ਟੀਕਰਨ ਮੰਗਿਆ ਸੀ, ਜਿਸ ਦਾ ਕਦੇ ਕੋਈ ਜਵਾਬ ਨਹੀਂ ਆਇਆ।  3 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ "ਜਦੋਂ ਤੱਕ ਸਰਕਾਰ ਇਸ ਕਮੇਟੀ ਦੇ ਅਧਿਕਾਰ ਖੇਤਰ ਅਤੇ ਸੰਦਰਭ ਦੀਆਂ ਸ਼ਰਤਾਂ ਨੂੰ ਸਪੱਸ਼ਟ ਨਹੀਂ ਕਰਦੀ, ਉਦੋਂ ਤੱਕ ਇਸ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦੇ ਨੂੰ ਨਾਮਜ਼ਦ ਕਰਨ ਦਾ ਕੋਈ ਵਾਜਬ ਨਹੀਂ ਹੈ।"  ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨਾਲ ਇਸ ਕਮੇਟੀ ਬਾਰੇ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਸ਼ੰਕੇ ਸੱਚ ਹੋ ਗਏ ਹਨ।  ਸਪੱਸ਼ਟ ਹੈ ਕਿ ਅਜਿਹੀ ਕਿਸਾਨ ਵਿਰੋਧੀ ਅਤੇ ਅਰਥਹੀਣ ਕਮੇਟੀ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਨੂੰ ਭੇਜਣ ਦਾ ਕੋਈ ਵਾਸਤਾ ਨਹੀਂ ਹੈ।

ਜਦੋਂ ਸਰਕਾਰ ਨੇ ਮੋਰਚੇ ਤੋਂ ਇਸ ਕਮੇਟੀ ਲਈ ਨਾਂ ਮੰਗੇ ਸਨ, ਤਾਂ ਇਸ ਦੇ ਜਵਾਬ ਵਿੱਚ, 24 ਮਾਰਚ 2022 ਨੂੰ ਖੇਤੀਬਾੜੀ ਸਕੱਤਰ ਨੂੰ ਭੇਜੀ ਇੱਕ ਈਮੇਲ ਵਿੱਚ, ਮੋਰਚੇ ਨੇ ਸਰਕਾਰ ਨੂੰ ਕਿਹਾ:

 i) ਇਸ ਕਮੇਟੀ ਦੀ ਸ਼ਰਤਾਂ ਕੀ ਹੋਵੇਗੀ?

 ii) ਇਸ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਹੋਰ ਕਿਹੜੀਆਂ ਜਥੇਬੰਦੀਆਂ, ਵਿਅਕਤੀ ਅਤੇ ਅਹੁਦੇਦਾਰ ਸ਼ਾਮਲ ਹੋਣਗੇ?

 iii) ਕਮੇਟੀ ਦਾ ਚੇਅਰਮੈਨ ਕੌਣ ਹੋਵੇਗਾ ਅਤੇ ਇਸ ਦਾ ਕੰਮਕਾਜ ਕੀ ਹੋਵੇਗਾ?

 iv) ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿੰਨਾ ਸਮਾਂ ਮਿਲੇਗਾ?

 v) ਕੀ ਕਮੇਟੀ ਦੀ ਸਿਫ਼ਾਰਸ਼ ਸਰਕਾਰ ਲਈ ਪਾਬੰਦ ਹੋਵੇਗੀ?

ਸਰਕਾਰ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ।  ਪਰ ਖੇਤੀਬਾੜੀ ਮੰਤਰੀ ਇਹ ਬਿਆਨਬਾਜ਼ੀ ਕਰਦੇ ਰਹੇ ਕਿ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਦੇ ਨਾਂ ਨਾ ਮਿਲਣ ਕਾਰਨ ਕਮੇਟੀ ਦਾ ਗਠਨ ਰੁਕ ਗਿਆ ਹੈ।

ਸੰਸਦ ਸੈਸ਼ਨ ਤੋਂ ਪਹਿਲਾਂ ਇਸ ਕਮੇਟੀ ਦਾ ਐਲਾਨ ਕਰਕੇ ਸਰਕਾਰ ਨੇ ਕਾਗਜ਼ੀ ਕਾਰਵਾਈ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।  ਪਰ ਨੋਟੀਫਿਕੇਸ਼ਨ ਇਸ ਕਮੇਟੀ ਦੇ ਪਿੱਛੇ ਸਰਕਾਰ ਦੇ ਮਾੜੇ ਇਰਾਦਿਆਂ ਅਤੇ ਕਮੇਟੀ ਦੀ ਬੇਅਦਬੀ ਨੂੰ ਸਪੱਸ਼ਟ ਕਰਦਾ ਹੈ:

1. ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਹਨ, ਜਿਨ੍ਹਾਂ ਨੇ ਤਿੰਨੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਹਨ।  ਉਨ੍ਹਾਂ ਦੇ ਨਾਲ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਵੀ ਹਨ, ਜੋ ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਮੁੱਖ ਵਕੀਲ ਸਨ।  ਮਾਹਿਰਾਂ ਵਜੋਂ, ਇਹ ਅਰਥਸ਼ਾਸਤਰੀ ਹਨ ਜੋ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣ ਦੇ ਵਿਰੁੱਧ ਹਨ।

 2. ਸੰਯੁਕਤ ਕਿਸਾਨ ਮੋਰਚਾ ਦੇ 3 ਨੁਮਾਇੰਦਿਆਂ ਲਈ ਕਮੇਟੀ ਵਿੱਚ ਥਾਂ ਛੱਡੀ ਗਈ ਹੈ।  ਪਰ ਹੋਰ ਥਾਵਾਂ 'ਤੇ ਕਿਸਾਨ ਆਗੂਆਂ ਦੇ ਨਾਂ 'ਤੇ ਸਰਕਾਰ ਨੇ ਆਪਣੇ 5 ਵਫ਼ਾਦਾਰ ਲੋਕਾਂ ਨੂੰ ਫਸਾਇਆ ਹੈ ਜੋ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਖੁੱਲ੍ਹ ਕੇ ਵਕਾਲਤ ਕਰਦੇ ਸਨ।  ਇਹ ਸਾਰੇ ਲੋਕ ਜਾਂ ਤਾਂ ਸਿੱਧੇ ਤੌਰ 'ਤੇ ਭਾਜਪਾ-ਆਰਐਸਐਸ ਨਾਲ ਜੁੜੇ ਹੋਏ ਹਨ ਜਾਂ ਫਿਰ ਉਨ੍ਹਾਂ ਦੀ ਨੀਤੀ ਦਾ ਸਮਰਥਨ ਕਰਦੇ ਹਨ।  ਕ੍ਰਿਸ਼ਨ ਵੀਰ ਚੌਧਰੀ ਭਾਰਤੀ ਕਿਸਾਨ ਸੁਸਾਇਟੀ ਨਾਲ ਜੁੜੇ ਹੋਏ ਹਨ ਅਤੇ ਭਾਜਪਾ ਦੇ ਆਗੂ ਹਨ।  ਸਈਦ ਪਾਸ਼ਾ ਪਟੇਲ ਮਹਾਰਾਸ਼ਟਰ ਤੋਂ ਭਾਜਪਾ ਦੇ ਸਾਬਕਾ ਐਮਐਲਸੀ ਹਨ।  ਪ੍ਰਮੋਦ ਕੁਮਾਰ ਚੌਧਰੀ ਆਰਐਸਐਸ ਨਾਲ ਸਬੰਧਤ ਭਾਰਤੀ ਕਿਸਾਨ ਸੰਘ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ।  ਸ਼ੇਤਕਾਰੀ ਸੰਗਠਨ ਨਾਲ ਜੁੜੇ ਗੁਣਵੰਤ ਪਾਟਿਲ, ਡਬਲਯੂ.ਟੀ.ਓ. ਦੇ ਵਕੀਲ ਅਤੇ ਇੰਡੀਅਨ ਇੰਡੀਪੈਂਡੈਂਟ ਪਾਰਟੀ ਪਾਰਟੀ ਦੇ ਜਨਰਲ ਸਕੱਤਰ ਹਨ।  ਗੁਣੀ ਪ੍ਰਕਾਸ਼ ਕਿਸਾਨ ਅੰਦੋਲਨ ਦੇ ਵਿਰੋਧ ਵਿਚ ਮੋਹਰੀ ਰਹੇ ਹਨ।  ਇਹ ਪੰਜੇ ਲੋਕ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲੇ ​​ਅਤੇ ਇਨ੍ਹਾਂ ਵਿੱਚੋਂ ਬਹੁਤੇ ਕਿਸਾਨ ਅੰਦੋਲਨ ਵਿਰੁੱਧ ਜ਼ਹਿਰ ਉਗਲਦੇ ਰਹੇ ਹਨ।

 3. ਕਮੇਟੀ ਦੇ ਏਜੰਡੇ ਵਿੱਚ ਐਮ ਐਸ ਪੀ 'ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਨਹੀਂ ਹੈ।  ਯਾਨੀ ਇਹ ਸਵਾਲ ਕਮੇਟੀ ਦੇ ਸਾਹਮਣੇ ਨਹੀਂ ਰੱਖਿਆ ਜਾਵੇਗਾ।  ਏਜੰਡੇ ਵਿੱਚ ਕੁਝ ਅਜਿਹੀਆਂ ਮੱਦਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ’ਤੇ ਸਰਕਾਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ।  ਖੇਤੀ ਮੰਡੀਕਰਨ ਵਿੱਚ ਸੁਧਾਰਾਂ ਦੇ ਨਾਂ ’ਤੇ ਇੱਕ ਅਜਿਹੀ ਵਸਤੂ ਪਾਈ ਗਈ ਹੈ ਜਿਸ ਰਾਹੀਂ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਤਿੰਨ ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ।

ਕਿਸਾਨ ਨੇਤਾ ਡਾ: ਦਰਸ਼ਨ ਪਾਲ, ਹਨਾਨ ਮੋਲਾ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗਿੰਦਰ ਯਾਦਵ ਨੇ ਕਿਹਾ ਕਿ ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਸ ਕਮੇਟੀ ਵਿੱਚ ਆਪਣੇ ਨੁਮਾਇੰਦੇ ਭੇਜਣ ਦੀ ਕੋਈ ਵੀ ਤਰਕਸੰਗਤ ਨਹੀਂ ਹੈ।  ਕਿਸਾਨਾਂ ਨੂੰ ਫਸਲ ਦਾ ਵਾਜਬ ਭਾਅ ਦਿਵਾਉਣ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਾ ਸੰਘਰਸ਼ ਜਾਰੀ ਰਹੇਗਾ।

Sunday, July 10, 2022

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਸਰਗਰਮੀ ਸ਼ੁਰੂ

10th July 2022 at 7:13 PM

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ

ਕਿਸਾਨ ਮੋਰਚੇ ਨੂੰ ਇਕਜੁੱਟ ਤੇ ਵਿਸ਼ਾਲ ਕਰਨ ਲਈ ਲਗਾਤਾਰ ਯਤਨ ਕਰਦੀ ਰਹਾਂਗੇ- ਦਰਸ਼ਨਪਾਲ  


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਬਿਊਰੋ):: 

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਭਰਵੀਂ ਮੀਟਿੰਗ ਸੂਬਾ ਪ੍ਰਧਾਨ ਡਾ ਦਰਸ਼ਨਪਾਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਵਿੱਚ ਹੋਈ। ਜਿਸ ਵਿੱਚ ਸੂਬਾ ਕਮੇਟੀ ਦੇ ਆਗੂ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਇਸ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ ਜਿਨ੍ਹਾਂ ਵਿੱਚ ਜਤਿੰਦਰ ਰੌਫੀ, ਸੁਰਜੀਤ ਕੁਮਾਰ ਬਜੀਦਪੁਰ ਗੁਰਚਰਨ ਸਿੰਘ ਮਲਸੀਆ ਸਤਨਾਮ ਸਿੰਘ ਹਰੀਏਵਾਲਾ ਹਰਨੇਕ ਸਿੰਘ ਭੱਲਮਾਜਰਾ ਹਰਿੰਦਰ ਸਿੰਘ ਚਨਾਰਥਲ  ਪਰਮਵੀਰ ਸਿੰਘ ਗੁਰਮੀਤ ਸਿੰਘ ਦਿੱਤੂਪੁਰ ਅਵਤਾਰ ਸਿੰਘ ਕੌਰਜੀਵਾਲਾ ਪਵਿੱਤਰ ਸਿੰਘ ਲਾਲੀ ਰਾਕੇਸ਼ ਲਾਧੂਕਾ ਪਵਨ ਕੁਮਾਰ ਸੁਰਿੰਦਰ ਲਾਧੂਕਾ ਦੇਸ ਸਿੰਘ ਸੰਤੋਖਾ ਸਰਬਜੀਤ ਅਜਿੱਤਗਿੱਲ ਰਾਜਵਿੰਦਰ ਰੋਮਾਣਾ ਇਕਬਾਲ ਸਿੰਘ ਸੋਮਦਾਸ ਮਲੂਕਾ ਗੁਰਜੰਟ ਸਿੰਘ ਕੋਠਾਗੁਰੂ ਭਜਨ ਸਿੰਘ ਘੁੰਮਣ ਰਾਜ ਸਿੰਘ ਗੋਰਖਨਾਥ ਦਰਸ਼ਨ ਸਿੰਘ ਟਾਹਲੀਆਂ ਰਾਜਗੁਰਵਿੰਦਰ ਸਿੰਘ ਲਾਡੀ ਗੁਰਮੀਤ ਸਿੰਘ ਡਿਡਿਆਲਾ ਬਚਨ ਸਿੰਘ ਭੰਬੋਈ ਕੁਲਵਿੰਦਰ ਸਿੰਘ ਹੁਸ਼ਿਆਰਪੁਰ ਅਤੇ ਨੌਜਵਾਨ ਅਬਦੁਲ ਆਦਿ ਆਗੂਆਂ ਨੇ ਭਾਗ ਲਿਖਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡਾ ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੂਰੇ ਜ਼ੋਰ ਨਾਲ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ 18 ਜੁਲਾਈ ਤੋਂ 30 ਜੁਲਾਈ ਤਕ ਪੂਰੇ ਭਾਰਤ ਵਿੱਚ ਕਿਸਾਨ ਸੰਮੇਲਨ ਕਰਨ ਤੋਂ ਬਾਅਦ 31 ਜੁਲਾਈ ਨੂੰ ਦੇਸ਼ ਭਰ ਵਿੱਚ ਚਾਰ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ । ਇਸ ਤੋਂ ਇਲਾਵਾ 7 ਅਗਸਤ ਤੋਂ 14  ਅਗਸਤ ਤੱਕ ਜੈ ਜਵਾਨ ਜੈ ਕਿਸਾਨ ਜੈ ਨੌਜਵਾਨ ਸੰਮੇਲਨ ਕਰਕੇ ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਵਿਚ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਖੀਮਪੁਰ ਖੀਰੀ ਵਿੱਚ 18,19,20 ਅਗਸਤ ਨੂੰ 75 ਘੰਟੇ ਦਾ ਸੰਕੇਤਕ ਦੇਸ਼ ਪੱਧਰਾ ਧਰਨਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ 75ਵੀਂ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਿਹਾ ਹੈ ਉਥੇ ਕਿਸਾਨਾਂ ਨੂੰ ਦਰੜ ਕੇ ਮਾਰਨ ਵਾਲੇ ਦੋਸ਼ੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਨਹੀਂ ਕੀਤਾ ਗਿਆ ਅਤੇ ਉਲਟਾ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ । ਦੇਸ਼ ਦਾ ਕਿਸਾਨ ਅੱਜ ਵੀ ਐੱਮਐੱਸਪੀ ਲਈ ਲੜਾਈ ਲੜ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਅੰਦੋਲਨ ਸਮਾਪਤ ਕਰਨ ਵੇਲੇ ਕੇਸ ਵਾਪਸੀ ਦਾ ਮੁੱਦਾ ਅੱਜ ਤੱਕ ਵਿਚਾਲੇ ਹੀ ਲਟਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੂੰ ਇਕਜੁੱਟ ਅਤੇ ਵਿਸ਼ਾਲ ਕਰਨ ਲਈ ਜੋਰਦਾਰ ਯਤਨ ਕਰਦੀ ਰਹੇਗੀ। ਵਿਸ਼ਾਲ ਏਕਤਾ ਨਾਲ ਹੀ ਜਾਬਰ ਸਰਕਾਰ ਨੂੰ ਹਰਾਇਆ ਅਤੇ ਚੁਕਾਇਆ ਜਾ ਸਕਦਾ ਹੈ ਤੇ ਕਿਸਾਨਾਂ ਲਈ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।

Friday, February 18, 2022

ਕਿਸਾਨ ਰੋਹ ਦੇ ਸਾਹਮਣੇ ਲਈ ਤਿਆਰ ਰਹੇ ਸੂਬੇ 'ਚ ਨਵੀਂ ਬਣਨ ਵਾਲੀ ਸਰਕਾਰ

18th February 2022 at 6:00 PM

ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਵਿੱਚ ਕੀਤੀ ਗਈ ਵਿਸ਼ੇਸ਼ ਮੀਟਿੰਗ 

*ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਰੂਪ ਰੇਖਾ ਕੀਤੀ ਤਿਆਰ

*ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸੂਬੇ ਵਿੱਚ ਨਵੀਂ ਬਣਨ ਵਾਲੀ ਸਰਕਾਰ

*ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਸੰਘਰਸ਼ ਤਿੱਖਾ ਕੀਤੇ ਜਾਣ ਦਾ ਐਲਾਨ 

*ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ ਵਿਸ਼ੇਸ਼ ਮੀਟਿੰਗ

*ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ

     ਹਿਜਾਬ 'ਤੇ ਪਾਬੰਦੀ ਦੀ ਵੀ ਤਿੱਖੀ ਨਿਖੇਧੀ    

ਲੁਧਿਆਣਾ
: 18 ਫਰਵਰੀ 2022: (ਪੰਜਾਬ ਸਕਰੀਨ ਡੈਸਕ):: 
ਕਿਸਾਨ ਅੰਦੋਲਨ ਇੱਕ ਵਾਰ ਫੇਰ ਤਿਆਰ ਹੈ। ਇਸ ਵਾਰ ਕਿਸਾਨ ਅੰਦੋਲਨ ਸਿਰਫ ਦਿੱਲੀ ਦੀਆਂ ਬਰੂਹਾਂ 'ਤੇ ਹੀ ਨਹੀਂ ਬਲਕਿ ਕਈ ਥਾਂਵਾਂ ਤੇ ਇੱਕੋ ਵੇਲੇ ਚੱਲਣ ਦੀ ਸੰਭਾਵਨਾ ਹੈ। ਦਿੱਲੀ ਤੋਂ ਕਿਸਾਨਾਂ ਦੀ ਵਾਪਿਸੀ ਵੇਲੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਮੰਗ ਦੇ ਨਾਲ ਨਾਲ ਹੋਰ ਸਥਾਨਕ ਮੁੱਦੇ ਵੀ ਜੁੜ ਸਕਦੇ ਹਨ। ਵੋਟਾਂ ਪੈਣ ਤੋਂ ਐਨ ਡੇੜ ਦੋ ਦਿਨ ਪਹਿਲਾਂ ਕੀਤੀ ਗਈ ਇਸ ਮੀਟਿੰਗ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਹੁਣ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੀਟਿੰਗ ਨੇ ਦੀਪ ਸਿੱਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਹਿਜਾਬ 'ਤੇ ਪਬੰਦੀ ਦੀ ਵੀ ਤਿੱਖੀ ਨਿਖੇਧੀ ਕੀਤੀ ਹੈ। 

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਇੰਦਰਜੀਤ ਸਿੰਘ ਕੋਟਬੁੱਢਾ, ਹਰਪਾਲ ਸਿੰਘ ਸੰਘਾ ਅਤੇ ਸਤਨਾਮ ਸਿੰਘ ਬਾਗੜੀਆ ਦੀ ਪ੍ਰਧਾਨਗੀ ਹੇਠ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ। ਅੱਜ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਪ੍ਰੋਗਰਾਮਾਂ ਤੇ ਤਸੱਲੀ ਪ੍ਰਗਟਾਉਦਿਆਂ ਕੇੰਦਰ ਸਰਕਾਰ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਕਿ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ, ਐੱਮਐੱਸਪੀ ਦਾ ਗਰੰਟੀ ਕਾਨੂੰਨ ਬਣਾਉਣ ਅਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਪੰਜ ਸੂਬਿਆਂ ਦੀਆਂ ਚੋਣਾਂ ਪਿੱਛੋਂ ਸੰਯੁਕਤ ਕਿਸਾਨ ਕਿਸਾਨ ਮੋਰਚਾ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ। 

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਅੰਦਰ ਕਰਜੇ ਅਤੇ ਫਸਲਾਂ ਦੇ ਭਾਅ ਦੀ ਗਾਰੰਟੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਪੂਰੀ ਨਾ ਹੋਣ ਦੀ ਸੂਰਤ ਵਿੱਚ ਨਵੀਂ ਸਰਕਾਰ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਪਵੇਗਾ ।  ਇਸ ਮੌਕੇ ਸ਼ੋਕ ਮਤੇ ਰਾਹੀਂ ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਇਸ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਅੰਦਰ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਤਾਂ ਜੋ ਨਵੀਂ ਸਰਕਾਰ ਬਣਨ ਤੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਦਾ ਇੱਕ ਵਫ਼ਦ ਬਿਜਲੀ ਬੋਰਡ ਦੇ ਮੁੱਖ ਚੀਫ ਨੂੰ ਮਿਲ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰੇਗਾ। ਅੱਜ ਦੀ ਮੀਟਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਵੱਲੋਂ ਗੰਨੇ ਦੀ ਕੀਤੀ ਜਾਣ ਵਾਲੀ ਕਾਊੰਟਰ ਪੇਮੈਂਟ ਅਤੇ ਬਕਾਏ ਦੀ ਅਦਾਇਗੀ ਨੂੰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਨੇ ਕਰਨਾਟਕਾ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਮੁਸਲਿਮ ਲੜਕੀਆਂ ਦੇ ਧਾਰਮਿਕ ਚਿੰਨ੍ਹ ਹਿਜਾਬ ਪਾਉਣ ਤੇ ਲਾਈ ਜਾ ਰਹੀ ਪਾਬੰਦੀ ਦੀ ਨਿਖੇਧੀ ਕੀਤੀ। 

ਅੱਜ ਦੀ ਮੀਟਿੰਗ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਡਾ. ਦਰਸ਼ਨਪਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਬੀਕੇਯੂ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਇੱਕ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ, ਸੁਖਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਖੋਸਾ ਦੇ ਪ੍ਰਧਾਨ ਸਿਕੰਦਰ ਸਿੰਘ ਖੋਸਾ, ਬੀਕੇਯੂ ਲੱਖੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋ ਅਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਪਾਲ ਮਾਜਰਾ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਬਰਨਾਲਾ, ਦੋਆਬਾ ਕਿਸਾਨ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਦੇ ਪ੍ਰਧਾਨ ਹਰਸੁਲਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਤੋਂ ਮੀਤ ਪ੍ਰਧਾਨ ਬਲਜੀਤ ਸਿੰਘ ਗਰੇਵਾਲ, ਬੀਕੇਯੂ ਸਿੱਧੂਪੁਰ ਤੋਂ ਜਸਬੀਰ ਸਿੰਘ, ਜੈ ਜਵਾਨ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਆਦਿ ਆਗੂ ਹਾਜਰ ਸਨ। 

Wednesday, November 17, 2021

ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਹੀਂ ਰਹੇ !

ਮੁੱਢ ਤੋਂ ਹੀ ਦਿੱਲੀ ਕਿਸਾਨ ਮੋਰਚੇ ਉਤੇ ਡੱਟੇ ਹੋਏ ਸਨ 


ਟਿਕਰੀ ਮੋਰਚਾ
: 17 ਨਵੰਬਰ 2021: (ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::

ਜਿਹਨਾਂ ਨੇ ਆਖ਼ਿਰੀ ਸਾਹਾਂ ਤੱਕ ਇਸ ਕਿਸਾਨ ਮੋਰਚੇ ਨਾਲ ਆਪਣੀ ਇੱਕਜੁੱਟਤਾ ਰੱਖੀ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੇ ਜਜ਼ਬਾਤਾਂ ਦੀ ਸ਼ਕਤੀ ਕਿਸਾਨਾਂ ਨੂੰ ਹਰ ਚੁਣੌਤੀ ਵਿੱਚ ਜੇਤੂ ਰੱਖੇਗੀ। ਜਿਸਮਾਨੀ ਤੌਰ ਤੇ ਵਿੱਛੜੇ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਨਾਲ ਨਵੀਆਂ ਗਾਥਾਵਾਂ ਰਚੀਆਂ ਹਨ ਜਿਹਨਾਂ ਨੇ ਭਵਿੱਖ ਦਾ ਇਤਿਹਾਸ ਸਿਰਜਣਾ ਹੈ। ਆਉਣ ਵਾਲਾ ਇਤਿਹਾਸ ਇਹਨਾਂ ਲੋਕਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਸੱਤਾ ਦੇ ਦੋਗਲੇਪਣ ਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਬੇਨਕਾਬ ਕੀਤਾ ਹੈ। ਸਿਦਕ ਨੂੰ ਆਖ਼ਿਰੀ ਸਾਹਾਂ ਤੀਕ ਸਾਬਿਤ ਰੱਖਣ ਵਾਲੇ ਇੱਕ ਹੋਰ ਯੋਧਾ ਸਾਥੀ ਤੁਰ ਗਿਆ ਹੈ। ਅਸੀਂ ਸਾਰੇ ਉਦਾਸ ਹਾਂ। ਪੂਰਾ ਕੈਂਪ ਆਫਿਸ ਉਦਾਸ ਹੈ। 

ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ (17 ਨਵੰਬਰ 2021 ਨੂੰ) ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ ਪੁੱਤਰ ਜੰਗੀਰ ਸਿੰਘ (ਉਮਰ 65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਦੀ ਮੌਤ ਹੋ ਗਈ ਹੈ। ਨਿਹੰਗ ਬਾਣੇ ਵਿਚ ਸਾਜਿਆ ਹੋਇਆ ਇਹ ਯੋਧਾ ਦਲਿਤ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਾਮ ਦਾ ਸੀ। ਇਹ ਕਿਸਾਨ ਮੋਰਚੇ ਦੇ ਆਰੰਭ ਤੋਂ ਟਿਕਰੀ ਬਾਰਡਰ ਮੋਰਚੇ ਉਤੇ ਡੱਟਿਆ ਹੋਇਆ ਸੀ ਅਤੇ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਿਆ।

ਪਹਿਲੀ ਅਕਤੂਬਰ 2021 ਨੂੰ ਟਿਕਰੀ ਸਟੇਜ ਤੋਂ ਸਾਇਕਲ ਉਤੇ ਵਾਪਸ ਜਾਂਦੇ ਵਕਤ ਹਰਚਰਨ ਸਿੰਘ ਨੂੰ ਇਕ ਕੈਂਟਰ ਫੇਟ ਮਾਰ ਗਿਆ ਸੀ। ਕਾਮਰੇਡ ਜਸਬੀਰ ਕੌਰ ਨੱਤ ਅਤੇ ਹੋਰ ਕਿਸਾਨ ਸਾਥੀਆਂ ਵਲੋਂ ਉਹ ਕੈਂਟਰ ਵੀ ਘੇਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਹਰਚਰਨ ਸਿੰਘ ਨੂੰ ਵੀ ਤੁਰੰਤ ਸਿਵਲ ਹਸਪਤਾਲ ਬਹਾਦਰਗੜ੍ਹ ਲਿਜਾਇਆ ਗਿਆ ਸੀ। ਜਿਥੋਂ ਮੁੱਢਲੀ ਸਹਾਇਤਾ ਬਾਦ ਉਨ੍ਹਾਂ ਨੂੰ ਪੀਜੀਆਈ ਰੋਹਤਕ ਨੂੰ ਰੈਫਰ ਕਰ ਦਿੱਤਾ ਗਿਆ। ਉਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਕੁਝ ਹੋਰ ਸੱਟਾਂ ਤੋਂ ਇਲਾਵਾ ਐਕਸੀਡੈਂਟ ਵਿਚ ਹਰਚਰਨ ਸਿੰਘ ਦੀ ਗਰਦਨ ਦਾ ਇਕ ਮਣਕਾ ਵੀ ਫ੍ਰੈਕਚਰ ਹੋ ਗਿਆ ਹੈ। ਇਸ ਲਈ ਉਨਾਂ ਨੂੰ ਇਲਾਜ ਲਈ ਉਥੇ ਦਾਖਲ ਕਰ ਲਿਆ ਗਿਆ। ਜਿਥੇ ਇਕ ਮਹੀਨੇ ਬਾਦ 30 ਅਕਤੂਬਰ ਨੂੰ ਉਨਾਂ ਦਾ ਅੱਠ ਘੰਟੇ ਲੰਬਾ ਇਕ  ਮੇਜਰ ਅਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਸਫਲਤਾ ਨਾਲ ਕੀਤਾ ਗਿਆ। ਅਪਰੇਸ਼ਨ ਤੋਂ ਇਕ ਹਫਤੇ ਬਾਦ ਛੁੱਟੀ ਦੇਣ ਵਕਤ ਡਾਕਟਰਾਂ ਵਲੋਂ ਉਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰੇ ਤੋਂ ਸਿਰ ਨਾ ਚੁੱਕਣ ਅਤੇ ਲੰਮੇ ਪਏ ਰਹਿਣ ਦੀ ਹਿਦਾਇਤ ਕੀਤੀ ਸੀ। ਰੰਗਰੇਟਾ ਗੁਰੂ ਕਾ ਬੇਟਾ ਹਰਚਰਨ ਸਿੰਘ ਅਪਣੇ ਇਰਾਦੇ ਦਾ ਐਨਾ ਪੱਕਾ ਸੀ ਕਿ ਜਦੋਂ ਮੈਂ ਰੋਹਤਕ ਹਸਪਤਾਲ ਵਿਚ ਉਸ ਨੂੰ ਮਿਲਣ ਲਈ ਗਿਆ, ਤਾਂ ਉਸ ਨੇ ਅਪਣੇ ਬੇਟੇ ਮੱਖਣ ਸਿੰਘ ਦੇ ਸਾਹਮਣੇ ਮੈਨੂੰ ਕਿਹਾ : 'ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲੇਗੀ, ਤਾਂ ਮੈਂ ਪਿੰਡ ਨਹੀਂ ਜਾਣਾ, ਵਾਪਸ ਮੋਰਚੇ ਉਤੇ ਹੀ ਜਾਵਾਂਗਾ!'

ਉਸ ਦੇ ਇਸ ਦ੍ਰਿੜ ਇਰਾਦੇ ਦਾ ਸਤਿਕਾਰ ਕਰਦੇ ਹੋਏ  8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ 'ਤੇ ਹਰਚਰਨ ਸਿੰਘ ਖ਼ਾਲਸਾ ਦਾ ਬੇਟਾ ਉਸ ਨੂੰ ਟਿਕਰੀ ਬਾਰਡਰ ਉਤੇ ਸਾਡੇ ਕੈਂਪ ਵਿਚ ਲੈ ਆਇਆ ਸੀ। ਪਰਿਵਾਰ ਤੇ ਰਿਸ਼ਤੇਦਾਰ ਵੀ ਪਤਾ ਲੈਣ ਲਈ ਮੋਰਚੇ ਉਤੇ ਹੀ ਆਉਂਦੇ ਸਨ। 

ਅੱਜ ਉਸ ਨੂੰ ਚੈੱਕਅਪ ਲਈ ਮੁੜ ਰੋਹਤਕ ਲੈ ਕੇ ਜਾਣਾ ਸੀ, ਇਸ ਲਈ ਸਵੇਰੇ ਅੱਠ ਵਜੇ ਦੇ ਕਰੀਬ ਬੇਟੇ ਵਲੋਂ ਆਮ ਵਾਂਗ ਉਸ ਨੂੰ ਕੋਸਾ ਪਾਣੀ ਅਤੇ ਚਾਹ ਆਦਿ ਪਿਆਈ ਗਈ। ਅਸੀਂ ਉਨਾਂ ਦੇ ਨੇੜੇ ਬੈਠੇ ਰੋਹਤਕ ਜਾਣ ਵਾਸਤੇ  ਐਂਬੂਲੈਂਸ ਦਾ ਪ੍ਰਬੰਧ ਕਰਨ  ਲਈ ਆਪਸ ਵਿਚ ਸਲਾਹ ਮਸ਼ਵਰਾ ਕਰਦੇ ਰਹੇ, ਜਦ ਦਸ ਕੁ ਵਜੇ ਜਾਣ ਲਈ ਤਿਆਰੀ ਹਿੱਤ ਹਰਚਰਨ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਤਦ ਪਤਾ ਲੱਗਾ ਕਿ ਉਹ ਸਾਡੇ ਤੋਂ ਸਦਾ ਲਈ ਦੂਰ ਜਾ ਚੁੱਕੇ ਹਨ। ਅਸੀਂ ਫੋਨ ਕਰਕੇ ਡਾਕਟਰ ਸਵੈਮਾਣ ਸਿੰਘ ਨੂੰ ਵੀ ਬੁਲਾਇਆ। ਜਾਂਚ ਕਰਨ ਤੋਂ ਬਾਦ ਡਾਕਟਰ ਸਾਹਿਬ ਨੇ ਵੀ ਉਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। 

ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਦੀ ਸਲਾਹ ਨਾਲ ਸਿਵਲ ਹਸਪਤਾਲ ਬਹਾਦਰਗੜ੍ਹ ਤੋਂ ਉਨਾਂ ਦਾ ਪੋਸਟ ਮਾਰਟਮ ਕਰਵਾਕੇ ਉਨਾਂ ਦੀ ਦੇਹ ਅੱਜ ਸ਼ਾਮ ਚਾਰ ਕੁ ਵਜੇ ਸਤਿਕਾਰ ਸਹਿਤ ਉਨਾਂ ਦੇ ਜੱਦੀ ਪਿੰਡ ਹਾਕਮਵਾਲਾ ਲਈ ਰਵਾਨਾ ਕਰ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵੀ ਐਂਬੂਲੈਂਸ ਦੇ ਨਾਲ ਗਏ ਹਨ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ 'ਤੇ ਜੁੜੇ ਹੋਏ ਹਨ।  -ਸੁਖਦਰਸ਼ਨ ਸਿੰਘ ਨੱਤ

Wednesday, September 22, 2021

ਭਾਰਤ-ਬੰਦ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ

 Wednesday 22nd Sep 2021 at 5:40 PM

ਕਿਸਾਨ ਅੰਦੋਲਨ ਦੇ 300 ਦਿਨ ਹੋਏ ਪੂਰੇ: ਸੰਯੁਕਤ ਕਿਸਾਨ ਮੋਰਚਾ

ਅੱਜ ਅਤੇ ਭਲਕੇ ਟਿਕਰੀ ਮੋਰਚੇ 'ਤੇ ਅਤੇ 24, 25 ਅਤੇ 26 ਤਰੀਕ ਨੂੰ ਸਿੰਘੂ ਬਾਰਡਰ ਵਿਖੇ ਕਬੱਡੀ ਮੁਕਾਬਲੇ ਹੋਣਗੇ 

ਨਵੀਂ ਦਿੱਲੀ: 22 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਿਸਾਨ ਅੰਦੋਲਨ ਚੜ੍ਹਦੀਕਲਾ ਵਿੱਚ ਹੈ। ਸੰਯੁਕਤ ਕਿਸਾਨ ਮੋਰਚਾ ਜੋਸ਼ੋ ਖਰੋਸ਼ ਵਿੱਚ ਹੈ ਅਤੇ ਆਰਪਾਰ ਦੀ ਲੜਾਈ ਵੱਲ ਵੱਧ ਰਿਹਾ ਹੈ। ਸੱਤਾ ਧਿਰ ਵੱਲੋਂ ਤਿੱਖੇ ਵਿਰੋਧਾਂ ਅਤੇ ਬਹੁਤ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਕਿਸਾਨ ਅਡੋਲਤਾ ਨਾਲ ਆਪਣੇ ਨਿਸ਼ਾਨੇ ਵੱਲ ਸੇਧਿਤ ਹਨ। ਹਿੰਸਾ ਦੀਆਂ ਸਾਜ਼ਿਸ਼ਾਂ ਅਤੇ ਸ਼ਰਾਰਤਾਂ ਰੋਕਣ ਵੱਲ ਵੀ ਉਹਨਾਂ ਦੀ ਤਿੱਖੀ ਨਜ਼ਰ ਹੈ ਅਤੇ ਕਿਸਾਨਾਂ ਦੇ ਮਨੋਬਲ ਨੂੰ ਕਾਇਮ ਰੱਖਣ ਵੱਲ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। 

ਦਿੱਲੀ ਪੁਲਿਸ ਦੁਆਰਾ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਤੋਂ ਬਾਅਦ ਲੱਖਾਂ ਕਿਸਾਨਾਂ ਨੂੰ ਦਿੱਲੀ ਦੀਆਂ  ਸਰਹੱਦਾਂ 'ਤੇ ਰਹਿਣ ਲਈ ਮਜਬੂਰ ਹੋਏ 300 ਦਿਨ ਹੋ ਗਏ ਹਨ। ਵਿਰੋਧ ਕਰ ਰਹੇ ਕਿਸਾਨ ਸ਼ਾਂਤੀਪੂਰਵਕ ਭਾਰਤ ਦੇ ਭੋਜਨ ਅਤੇ ਖੇਤੀਬਾੜੀ ਦੇ ਕਾਰਪੋਰੇਟ ਕਬਜ਼ੇ ਵਿਰੁੱਧ ਆਪਣੇ ਵਿਰੋਧ ਦਾ ਸੰਚਾਰ ਕਰ ਰਹੇ ਹਨ।  26 ਨਵੰਬਰ 2020 ਤੋਂ ਸਿਸਟਮ, ਉਨ੍ਹਾਂ ਰਾਜ ਮਾਰਗਾਂ ਤੇ ਬੈਠਣ ਦਾ ਫੈਸਲਾ ਕਰਦੇ ਹੋਏ, ਜਿੱਥੇ ਉਨ੍ਹਾਂ ਨੂੰ ਰੋਕਿਆ ਗਿਆ ਹੈ ਅਤੇ ਅੱਗੇ ਜਾਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਦੀਆਂ ਮੰਗਾਂ ਸਪੱਸ਼ਟ ਹਨ ਅਤੇ ਮੋਦੀ ਸਰਕਾਰ ਨੂੰ ਪਤਾ ਹੈ ਜੋ ਕਿਸਾਨਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨਾਲ ਸਹਿਮਤ ਨਾ ਹੋਣ ਦੀ ਜ਼ਿੱਦ ਨਾਲ ਚੋਣ ਕਰ ਰਹੀ ਹੈ, ਭਾਵੇਂ ਕਿ ਕਿਸਾਨ ਦੇਸ਼ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਡਾ ਸਮੂਹ ਹਨ ਅਤੇ ਭਾਵੇਂ ਸਾਡੇ ਲੋਕਤੰਤਰ ਵਿੱਚ ਚੋਣਾਂ ਮੁੱਖ ਤੌਰ 'ਤੇ ਵੋਟਾਂ ਰਾਹੀਂ ਜਿੱਤੀਆਂ ਜਾਂਦੀਆਂ ਹਨ।   ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਕਿ ਇਹ ਇਤਿਹਾਸਕ ਅੰਦੋਲਨ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੀ ਇੱਛਾ, ਸੰਕਲਪ ਅਤੇ ਉਮੀਦ ਦੀ ਗਵਾਹੀ ਭਰਿਆ ਹੈ। ਮੋਰਚਾ ਅੰਦੋਲਨ ਨੂੰ ਮਜ਼ਬੂਤ ​​ਕਰਨ, ਅੱਗੇ ਵਧਣ ਅਤੇ ਇਸ ਨੂੰ ਵਧੇਰੇ ਵਿਆਪਕ ਬਣਾਉਣ ਦੀ ਸਹੁੰ ਵੀ ਲੈਂਦਾ ਹੈ।

27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।  ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿੱਚ ਕਿਸਾਨਾਂ ਦੇ ਸੰਗਠਨਾਂ ਦੁਆਰਾ ਸਮਾਜ ਦੇ ਵੱਖ -ਵੱਖ ਵਰਗਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਸਮਰਥਨ ਅਤੇ ਕਿਸਾਨਾਂ ਦੇ ਹਿੱਤਾਂ ਲਈ ਇੱਕਜੁਟਤਾ ਪ੍ਰਾਪਤ ਕੀਤੀ ਜਾ ਸਕੇ, ਜੋ ਕਿ ਭਾਰਤ ਦੇ ਲੋਕਤੰਤਰ ਦੀ ਰੱਖਿਆ ਲਈ ਇੱਕ ਅੰਦੋਲਨ ਵੀ ਬਣ ਰਹੀ ਹੈ।  ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਯੂਨੀਅਨਾਂ, ਟਰੇਡ ਯੂਨੀਅਨਾਂ, ਕਰਮਚਾਰੀਆਂ ਅਤੇ ਵਿਦਿਆਰਥੀ ਯੂਨੀਅਨਾਂ, ਔਰਤਾਂ ਦੀਆਂ ਜਥੇਬੰਦੀਆਂ, ਟਰਾਂਸਪੋਰਟਰ ਐਸੋਸੀਏਸ਼ਨਾਂ ਅਤੇ ਹੋਰਾਂ ਦੀਆਂ ਸਾਂਝੀਆਂ ਯੋਜਨਾ ਮੀਟਿੰਗਾਂ ਤੋਂ ਇਲਾਵਾ ਯੋਜਨਾਬੰਦੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।  ਬੰਦ ਦੇ ਸੱਦੇ ਦੇ ਆਲੇ ਦੁਆਲੇ ਵਧੇਰੇ ਨਾਗਰਿਕਾਂ ਨੂੰ ਇਕੱਤਰ ਕਰਨ ਲਈ ਮਹਾਪੰਚਾਇਤਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਬਾਈਕ ਰੈਲੀਆਂ ਅਤੇ ਸਾਈਕਲ ਯਾਤਰਾਵਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ ਵਿੱਚ ਕੱਲ੍ਹ ਇੱਕ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਭਾਰੀ ਮਤਦਾਨ ਹੋਇਆ ਸੀ।  ਯੂਪੀ ਵਿੱਚ, ਕਿਸਾਨਾਂ ਦੀ ਲਾਮਬੰਦੀ ਹੌਲੀ ਹੌਲੀ ਪੱਛਮੀ ਯੂਪੀ ਅਤੇ ਇਸਦੇ ਤੀਬਰ ਕਿਸਾਨਾਂ ਦੇ ਅੰਦੋਲਨ ਤੋਂ ਹੌਲੀ ਹੌਲੀ ਬਾਹਰ ਨਿਕਲ ਰਹੀ ਹੈ, ਅਤੇ ਦੂਜੇ ਖੇਤਰਾਂ ਵਿੱਚ ਜ਼ੋਰਦਾਰ ਫੈਲ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਜਨਤਾ ਲਈ ਹੌਲੀ ਹੌਲੀ ਟੋਲ ਪਲਾਜ਼ਾ ਖਾਲੀ ਕੀਤੇ ਜਾ ਰਹੇ ਹਨ, ਜਿਵੇਂ ਕਿ ਕੱਲ ਯਮੁਨਾ ਐਕਸਪ੍ਰੈਸਵੇਅ ਤੇ ਮਥੁਰਾ ਦੇ ਨੇੜੇ ਹੋਇਆ ਸੀ.  ਹਰਿਦੁਆਰ ਦੇ ਲਕਸ਼ਰ ਵਿੱਚ ਅੱਜ ਮਹਾਪੰਚਾਇਤ ਹੋਈ।

ਜਿਵੇਂ ਕਿ ਸਰਕਾਰ ਇਸ ਸਾਉਣੀ ਸੀਜ਼ਨ ਦੇ ਅੰਤ ਤੱਕ ਵੱਖ -ਵੱਖ ਫਸਲਾਂ ਵਿੱਚ ਬੰਪਰ ਫਸਲਾਂ ਦੇ ਉਤਪਾਦਨ ਬਾਰੇ ਜਾਣਕਾਰੀ ਦਿੰਦੀ ਹੈ, ਮੋਰਚਾ ਇੱਕ ਵਾਰ ਫਿਰ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਕਰਦਾ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਬੰਪਰ ਉਤਪਾਦਨ ਕਾਰਨ ਨੁਕਸਾਨ ਨਾ ਹੋਵੇ।  ਮੌਜੂਦਾ ਕਿਸਾਨ ਵਿਰੋਧੀ ਨੀਤੀ ਦੇ ਮਾਹੌਲ ਵਿੱਚ, ਕਿਸਾਨ ਹਮੇਸ਼ਾਂ "ਹੋਰ ਪੈਦਾ ਕਰੋ" ਨਾਲ ਦੁਖੀ ਹੁੰਦੇ ਹਨ ਕਿਉਂਕਿ ਇਸ ਨਾਲ ਸਿਰਫ ਵਿਨਾਸ਼ ਹੁੰਦਾ ਹੈ ਅਤੇ ਬਜ਼ਾਰ ਵਿੱਚ ਖੁਸ਼ਹਾਲੀ ਨਹੀਂ ਆਉਂਦੀ।

ਕਿਸਾਨਾਂ ਨੇ ਹਮੇਸ਼ਾ ਮੁੱਖ ਤੌਰ 'ਤੇ ਖੇਤ ਪਰਿਵਾਰਾਂ ਤੋਂ ਉੱਭਰ ਕੇ ਦੇਸ਼ ਵਿੱਚ ਉੱਚ ਗੁਣਵੱਤਾ ਵਾਲੀ ਖੇਡ' ਤੇ ਮਾਣ ਕੀਤਾ ਹੈ, ਜਿਵੇਂ ਸਰਹੱਦਾਂ 'ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨ ਵੀ ਮੁੱਖ ਤੌਰ' ਤੇ ਖੇਤ ਪਰਿਵਾਰਾਂ ਤੋਂ ਹੁੰਦੇ ਹਨ। ਭਾਰਤ ਦੇ ਬਹੁਤ ਸਾਰੇ ਮੈਡਲ ਅਤੇ ਪੁਰਸਕਾਰ ਜੇਤੂ ਖਿਡਾਰੀ, ਵੱਖ -ਵੱਖ ਖੇਡਾਂ ਵਿੱਚ, ਕਿਸਾਨ ਪਰਿਵਾਰਾਂ ਤੋਂ ਹਨ।  ਇਸ ਪਿਛੋਕੜ ਵਿੱਚ, ਅੱਜ ਅਤੇ ਕੱਲ੍ਹ ਟਿੱਕਰੀ ਬਾਰਡਰ 'ਤੇ ਕਬੱਡੀ ਲੀਗ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਹ ਮੁਕਾਬਲਾ 24, 25 ਅਤੇ 26 ਨੂੰ ਸਿੰਘੂ ਬਾਰਡਰ 'ਤੇ ਚੱਲੇਗਾ।  ਇਹ ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਅੰਦੋਲਨ ਨੂੰ ਮਜ਼ਬੂਤ ​​ਕਰਨ ਲਈ ਕੀਤਾ ਜਾ ਰਿਹਾ ਹੈ।


Friday, September 17, 2021

27 ਸਤੰਬਰ ਦੇ ਭਾਰਤ ਬੰਦ ਲਈ ਦਿਸ਼ਾ ਨਿਰਦੇਸ਼ ਜਾਰੀ

 17th September 2021 at 08:14 PM

ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ  ਸੰਯੁਕਤ ਕਿਸਾਨ ਮੋਰਚਾ ਵੱਲੋਂ 

 ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਜਾਏਗੀ ਛੋਟ-ਬੰਦ ਹੋਵੇਗਾ ਸ਼ਾਂਤੀਪੂਰਵਕ 

*5 ਦਿਨਾਂ ਦਾ ਕਿਸਾਨ ਕਬੱਡੀ ਲੀਗ ਟੂਰਨਾਮੈਂਟ ਟਿਕਰੀ ਅਤੇ ਸਿੰਘੂ 'ਤੇ 22 ਸਤੰਬਰ ਤੋਂ ਸ਼ੁਰੂ ਹੋਵੇਗਾ 


ਨਵੀਂ ਦਿੱਲੀ
: 17 ਸਤੰਬਰ 2021 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ, 27 ਸਤੰਬਰ 2021 ਨੂੰ ਭਾਰਤ ਬੰਦ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਸੰਗਠਨਾਂ ਨੂੰ ਕਿਹਾ ਹੈ ਕਿ ਉਹ ਸਮਾਜ ਦੇ ਸਾਰੇ ਵਰਗਾਂ ਨੂੰ ਕਿਸਾਨਾਂ ਨਾਲ ਹੱਥ ਮਿਲਾਉਣ ਦੀ ਅਪੀਲ ਕਰਨ, ਅਤੇ ਬੰਦ ਦਾ ਪਹਿਲਾਂ ਤੋਂ ਹੀ ਪ੍ਰਚਾਰ ਕਰਨ ਤਾਂ ਜੋ ਜਨਤਾ ਦੀ ਪਰੇਸ਼ਾਨੀ ਘੱਟ ਹੋ ਸਕੇ।  ਇਹ ਬੰਦ ਸ਼ਾਂਤਮਈ ਅਤੇ ਸਵੈਇੱਛਤ ਹੋਵੇਗਾ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਛੋਟ ਦੇਵੇਗਾ।  ਸਮਾਂ 27 ਸਤੰਬਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। 
ਇਸ ਦਿਨ ਦੇ ਮੁੱਖ ਬੈਨਰ ਜਾਂ ਥੀਮ "ਮੋਦੀ ਕਰੇਗਾ ਮੰਡੀ ਬੰਦ, ਕਿਸਾਨ ਕਰਨਗੇ ਭਾਰਤ-ਬੰਦ'। ਇਹ ਬੰਦ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਫਤਰਾਂ, ਬਾਜ਼ਾਰਾਂ, ਦੁਕਾਨਾਂ ਅਤੇ ਫੈਕਟਰੀਆਂ, ਸਕੂਲਾਂ, ਸਹਿਯੋਗੀ ਅਤੇ ਹੋਰ ਵਿਦਿਅਕ ਸੰਸਥਾਵਾਂ, ਕਈ ਤਰ੍ਹਾਂ ਦੇ ਜਨਤਕ ਆਵਾਜਾਈ ਅਤੇ ਪ੍ਰਾਈਵੇਟ ਆਵਾਜਾਈ, ਜਨਤਕ ਸਮਾਗਮਾਂ ਅਤੇ ਸਮਾਗਮਾਂ ਨੂੰ 27 ਸਤੰਬਰ 2021 ਨੂੰ ਬੰਦ ਕਰਨ ਦੀ ਮੰਗ ਕਰੇਗਾ। 
ਬਾਰ ਬਾਰ ਕਿਸਾਨ ਵਿਰੋਧੀ ਵਤੀਰੇ ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ, ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਇਤਿਹਾਸਕ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਅਪਣਾ ਰਹੀ ਹੈ।  ਦੱਸਿਆ ਗਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਰਨਾਲ ਘਟਨਾਵਾਂ ਸਮੇਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਜਾਣੂ ਕਰਵਾਇਆ। 
ਐਸਕੇਐਮ ਕਹਿੰਦਾ ਹੈ ਕਿ ਜੇ ਭਾਜਪਾ ਕਿਸਾਨਾਂ ਦੇ ਲਗਾਤਾਰ ਅਤੇ ਤੇਜ਼ ਵਿਰੋਧ ਪ੍ਰਦਰਸ਼ਨਾਂ ਬਾਰੇ ਚਿੰਤਤ ਹੈ, ਤਾਂ ਉਨ੍ਹਾਂ ਨੂੰ ਅੰਦੋਲਨ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਕੇ ਇਸਦਾ ਹੱਲ ਕਰਨਾ ਚਾਹੀਦਾ ਹੈ। ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਨੋਟਿਸਾਂ ਦੇ ਜਵਾਬ ਵਿੱਚ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੀਵ ਅਰੋੜਾ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਸ ਵਿੱਚ ਰਾਜ ਦੇ ਕਈ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ।  ਸੋਨੀਪਤ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਨੇ 20 ਸਤੰਬਰ 2021 ਨੂੰ ਸੁਪਰੀਮ ਕੋਰਟ ਦੀ ਨਿਰਧਾਰਤ ਸੁਣਵਾਈ ਤੋਂ ਪਹਿਲਾਂ 19 ਸਤੰਬਰ 2021 ਨੂੰ ਮੁਰਥਲ ਵਿੱਚ ਐਸਕੇਐਮ ਦੇ ਨੇਤਾਵਾਂ ਨਾਲ ਮੀਟਿੰਗ ਬੁਲਾਈ ਹੈ।
ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਪਰ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਸਮੇਤ ਵੱਖ -ਵੱਖ ਰਾਜਾਂ ਦੀ ਪੁਲਿਸ ਨੇ ਉਨ੍ਹਾਂ ਨੂੰ ਸਰਹੱਦਾਂ' ਤੇ ਰਹਿਣ ਲਈ ਮਜਬੂਰ ਕੀਤਾ ਹੈ।  ਇਹ ਆਪਣੇ ਲਈ ਬਹੁਤ ਮੁਸ਼ਕਲ ਨਾਲ ਹੈ ਕਿ ਕਿਸਾਨ ਭਾਰੀ ਬਾਰਸ਼ਾਂ ਅਤੇ ਹੜ੍ਹਾਂ, ਕਠੋਰ ਗਰਮੀਆਂ ਅਤੇ ਠੰਡ ਦੇ ਸਰਦੀਆਂ ਦੇ ਮਹੀਨਿਆਂ ਦੌਰਾਨ ਰਾਜ ਮਾਰਗਾਂ 'ਤੇ ਰਹਿ ਰਹੇ ਹਨ।  
ਕਿਸਾਨਾਂ ਲਈ, ਉਨ੍ਹਾਂ ਦਾ ਮੌਜੂਦਾ ਸੰਘਰਸ਼ ਉਨ੍ਹਾਂ ਦੀ ਰੋਜ਼ੀ-ਰੋਟੀ, ਬੁਨਿਆਦੀ ਉਤਪਾਦਕ ਸਰੋਤਾਂ ਅਤੇ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਰਾਖੀ ਦਾ ਵਿਸ਼ਾ ਹੈ। ਅੰਦੋਲਨ ਵਿੱਚ ਹੁਣ ਤੱਕ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।  ਇਹ ਉਹ ਸਰਕਾਰ ਹੈ ਜੋ ਅੜੀਅਲ ਅਤੇ ਜ਼ਿੱਦੀ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਐਸਕੇਐਮ 24 ਸਤੰਬਰ 2021 ਨੂੰ "ਸਕੀਮ ਵਰਕਰਾਂ" ਦੀ ਆਲ ਇੰਡੀਆ ਹੜਤਾਲ ਨੂੰ ਸਰਗਰਮ ਸਮਰਥਨ ਦਿੰਦੀ ਹੈ, ਜਿਸ ਵਿੱਚ ਆਂਗਣਵਾੜੀ, ਆਸ਼ਾ, ਐਮਡੀਐਮ, ਐਨਸੀਐਲਪੀ, ਐਸਐਸਏ, ਐਨਐਚਐਮ ਵਰਕਰਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।  ਇਹ ਕਰਮਚਾਰੀ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਸੇਵਾਵਾਂ ਦੇ ਨਿੱਜੀਕਰਨ ਨੂੰ ਰੋਕਣ ਅਤੇ ਚਾਰ ਲੇਬਰ ਕੋਡ ਨੂੰ ਵਾਪਸ ਲੈਣ ਦੇ ਨਾਲ -ਨਾਲ ਘੱਟੋ-ਘੱਟ ਉਜਰਤ ਦੇ ਪ੍ਰਬੰਧ ਦੇ ਨਾਲ, ਕਰਮਚਾਰੀਆਂ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਨੂੰ ਨਿਯਮਤ ਕਰਨ ਦੀ ਮੰਗ ਕਰ ਰਹੇ ਹਨ। 
ਐਸਕੇਐਮ ਮੰਨਦਾ ਹੈ ਕਿ ਦੇਸ਼ ਦੇ ਦੂਰ -ਦੁਰਾਡੇ ਹਿੱਸਿਆਂ ਵਿੱਚ ਪੋਸ਼ਣ, ਸਿਹਤ ਸੰਭਾਲ, ਮੁੱਢਲੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦੀਆਂ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਇਹ ਸਕੀਮ ਕਰਮਚਾਰੀ, ਜੋ ਮੁੱਖ ਤੌਰ 'ਤੇ ਔਰਤਾਂ ਹਨ, ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗੁਜ਼ਾਰਾ ਪੱਧਰ ਦੇ ਭੱਤੇ ਵੀ ਨਹੀਂ ਮਿਲਦੇ । ਇਹ ਕਰਮਚਾਰੀ ਆਪਣੀ ਜਾਨ ਦੇ ਖਤਰੇ 'ਤੇ ਕੋਵਿਡ ਮਹਾਂਮਾਰੀ ਨਾਲ ਲੜਨ ਦੀ ਮੋਹਰੀ ਕਤਾਰ' ਤੇ ਰਹੇ ਹਨ।  ਐਸਕੇਐਮ ਨੇ ਇਹਨਾਂ ਲੱਖਾਂ ਕਾਮਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਅਤੇ 24 ਸਤੰਬਰ ਨੂੰ ਉਨ੍ਹਾਂ ਦੀ ਇਤਿਹਾਸਕ ਆਲ ਇੰਡੀਆ ਹੜਤਾਲ ਲਈ ਪੂਰੀ ਏਕਤਾ ਪ੍ਰਗਟ ਕੀਤੀ।
ਇੰਝ ਜਾਪਦਾ ਹੈ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਸਾਰੇ ਰਾਜ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਵਧੇਰੇ ਤਾਕਤ ਮਿਲਣ ਤੋਂ ਜ਼ਿਆਦਾ ਘਬਰਾ ਰਹੀ ਹੈ।  ਯੂਪੀ ਭਾਜਪਾ ਵੱਲੋਂ ਕਿਸਾਨ ਅੰਦੋਲਨ ਦਾ ਮੁਕਾਬਲਾ ਕਰਨ ਲਈ ਯੋਜਨਾਬੱਧ ਕੀਤਾ ਜਾ ਰਿਹਾ ਕਿਸਾਨ ਸੰਮੇਲਨ ਰਾਜ ਦੇ ਕਿਸਾਨਾਂ ਨੂੰ ਮੂਰਖ ਨਹੀਂ ਬਣਾਏਗਾ, ਜਿਨ੍ਹਾਂ ਨੇ ਸਮਝ ਲਿਆ ਹੈ ਕਿ ਭਾਜਪਾ ਮੂਲ ਰੂਪ ਵਿੱਚ ਕਿਸਾਨ ਵਿਰੋਧੀ ਹੈ।  ਮੋਦੀ ਸਰਕਾਰ ਦੇ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਗਾਰੰਟੀਸ਼ੁਦਾ ਮਿਹਨਤਾਨਾ ਘੱਟੋ -ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਉੱਤਰ ਪ੍ਰਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿੱਚ ਵੱਧ ਰਹੇ ਹਨ।
ਵੱਖ-ਵੱਖ ਰਾਜਾਂ ਵਿੱਚ, ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ​​ਕਰਨ ਅਤੇ 27 ਸਤੰਬਰ ਦੇ ਭਾਰਤ ਬੰਦ ਨੂੰ ਵਿਸ਼ਾਲ ਸਫਲ ਬਣਾਉਣ ਲਈ ਕਿਸਾਨਾਂ ਦੀ ਵੱਡੀ ਪੱਧਰ 'ਤੇ ਲਾਮਬੰਦੀ ਹੋ ਰਹੀ ਹੈ।  ਰਾਜਸਥਾਨ ਦੇ ਸੀਕਰ ਵਿੱਚ, ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਵਿੱਚ, ਕਿਸਾਨਾਂ ਦਾ ਇੱਕ ਵੱਡਾ ਇਕੱਠ ਕੱਲ੍ਹ "ਰੋਸ਼ ਪ੍ਰਦਰਸ਼ਨ" ਵਜੋਂ ਹੋਇਆ।  ਇਸ ਦੌਰਾਨ, ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ ਸ਼ੁਰੂ ਕੀਤੀ ਗਈ ਸ਼ੈਟਰੀ ਸੰਵਾਦ ਯਾਤਰਾ ਧੂਲੇ ਜ਼ਿਲ੍ਹੇ ਵਿੱਚੋਂ ਦੀ ਲੰਘ ਕੇ ਅੱਜ ਨਾਸਿਕ ਦੇ ਮੂਲਰ ਪਹੁੰਚੀ।
20 ਸਤੰਬਰ ਨੂੰ, 27 ਸਤੰਬਰ ਦੇ ਬੰਦ ਦੀ ਯੋਜਨਾਬੰਦੀ ਲਈ ਮੁੰਬਈ ਵਿੱਚ ਇੱਕ ਰਾਜ ਪੱਧਰੀ ਤਿਆਰੀ ਮੀਟਿੰਗ ਹੈ।  ਉਸੇ ਦਿਨ, ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਦਾ ਆਯੋਜਨ ਹੋਵੇਗਾ।  22 ਸਤੰਬਰ ਨੂੰ, ਉਤਰਾਖੰਡ ਦੇ ਰੁੜਕੀ ਦੇ ਲਕਸ਼ਰ ਵਿੱਚ ਇੱਕ ਕਿਸਾਨ ਮਹਾਪੰਚਾਇਤ ਹੈ ।
22 ਸਤੰਬਰ ਤੋਂ ਸ਼ੁਰੂ ਹੋ ਕੇ, ਕਿਸਾਨ 5 ਦਿਨਾਂ ਦਾ ਕਬੱਡੀ ਲੀਗ ਟੂਰਨਾਮੈਂਟ ਟਿਕਰੀ ਅਤੇ ਸਿੰਘੂ ਦੇ ਵਿਰੋਧ ਸਥਾਨਾਂ 'ਤੇ ਆਯੋਜਿਤ ਕਰਨਗੇ।  ਵੱਖ -ਵੱਖ ਰਾਜਾਂ ਦੀਆਂ ਟੀਮਾਂ ਤੋਂ ਹਿੱਸਾ ਲੈਣ ਅਤੇ ਨਕਦ ਇਨਾਮਾਂ ਲਈ ਖੇਡਣ ਦੀ ਉਮੀਦ ਕੀਤੀ ਜਾਂਦੀ ਹੈ।
ਅੱਜ, ਸਮਾਜ ਸੁਧਾਰਕ ਅਤੇ "ਦ੍ਰਾਵਿੜ ਅੰਦੋਲਨ ਦੇ ਪਿਤਾ" ਪੇਰੀਆਰ ਈਵੀ ਰਾਮਾਸਾਮੀ ਦੀ ਜਯੰਤੀ ਦੇਸ਼ ਭਰ ਵਿੱਚ ਵੱਖ -ਵੱਖ ਸਮਾਗਮਾਂ ਅਤੇ ਪ੍ਰੋਗਰਾਮਾਂ ਦੁਆਰਾ ਮਨਾਈ ਜਾ ਰਹੀ ਹੈ। ਉਹ ਸਵੈ-ਸਤਿਕਾਰ ਲਹਿਰ ਅਤੇ ਜਾਤੀ ਅਤੇ ਪਤਵੰਤਾਵਾਦ ਦੇ ਵਿਰੁੱਧ ਉਸਦਾ ਸਫਲ ਸਮਾਜਿਕ ਨਿਆਂ ਸੰਘਰਸ਼ ਮੌਜੂਦਾ ਪੀੜ੍ਹੀ ਦੇ ਭਾਰਤੀਆਂ ਲਈ ਵੀ ਇੱਕ ਡੂੰਘੀ ਪ੍ਰੇਰਣਾ ਬਣੇ ਹੋਏ ਹਨ।
ਵੱਖ-ਵੱਖ ਥਾਵਾਂ 'ਤੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਸਥਾਨਕ ਵਿਰੋਧ ਪ੍ਰਦਰਸ਼ਨ ਜਾਰੀ ਹਨ।  ਕੱਲ੍ਹ ਪੰਜਾਬ ਦੇ ਜਲੰਧਰ ਵਿੱਚ, ਭਾਜਪਾ ਨੇਤਾ ਐਚਐਸ ਕਾਹਲੋਂ ਨੂੰ ਇੱਕ ਅਜਿਹੇ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ।  ਪਾਣੀਪਤ ਵਿੱਚ, ਹਰਿਆਣਾ ਵਿੱਚ ਜੇਜੇਪੀ ਦੇ ਪ੍ਰਧਾਨ ਅਜੈ ਚੌਟਾਲਾ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਇਕੱਠੇ ਹੋਏ ਕਿਸਾਨਾਂ ਦੇ ਇੱਕ ਵੱਡੇ ਇਕੱਠ ਦੁਆਰਾ ਕਾਲੀਆਂ ਝੰਡੀਆਂ ਦੇ ਵਿਰੋਧ ਨਾਲ ਮਿਲਿਆ।  ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਛੱਡ ਦਿੱਤਾ।

Wednesday, September 15, 2021

ਕਿਸਾਨੀ ਸੰਕਟ ਬਾਰੇ ਤਾਂ ਤੁਹਾਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ

 15th September 2021 at  6:41 PM

 ਤੁਸੀਂ ਸੰਕਟ ਨੂੰ ਸ਼ੁਰੂਆਤ ’ਚ ਹੀ ਸੌਖਿਆਂ ਟਾਲ ਸਕਦੇ ਸੀ 

ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀ ਬਿਆਨਬਾਜ਼ੀ ਦਾ ਦਿੱਤਾ ਸਖ਼ਤ ਜਵਾਬ

*ਜਾਣਬੁੱਝ ਕੇ ਝੂਠ ਬੋਲਣ ਲਈ ਸਾਬਕਾ ਕੇਂਦਰੀ ਮੰਤਰੀ ਦੀ ਸਖ਼ਤ ਆਲੋਚਨਾ

*ਅਕਾਲੀ-ਭਾਜਪਾ ਦੇ ਗਠਜੋੜ ਨੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜਬੂਰ ਕੀਤਾ-ਮੁੱਖ ਮੰਤਰੀ

*ਕਿਸਾਨਾਂ ਨੂੰ ਪੰਜਾਬ ਵਿਚ ਪ੍ਰਦਰਸ਼ਨ ਕਰਨ ਬਾਰੇ ਹਰਸਿਮਰਤ ਵੱਲੋਂ ਕੀਤੀ ਟਿੱਪਣੀ ਦੀ ਖਿੱਲੀ ਉਡਾਉਂਦਿਆਂ ਕਿਹਾ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਲੜਾਈ ਪੱਛਮੀ ਮੋਰਚੇ 'ਤੇ ਲੜਣ ਜਦਕਿ ਦੁਸ਼ਮਣ ਪੂਰਬੀ ਮੋਰਚੇ 'ਤੇ ਖੜ੍ਹਾ

ਚੰਡੀਗੜ੍ਹ: 15 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ 'ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿੱਚ ਧਿਰ ਹੁੰਦੇ ਸਨ।

ਮੁੱਖ ਮੰਤਰੀ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ 'ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨ੍ਹਾਂ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ 'ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ 'ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ 'ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ।

ਸਾਬਕਾ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਉਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਸੱਤਾਧਾਰੀ ਪਾਰਟੀ ਉਤੇ ਛੱਡ ਦਿੱਤਾ ਹੁੰਦਾ ਤਾਂ ਕਿਸਾਨ ਆਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੱਕ ਵੀ ਨਾ ਪਹੁੰਚਦੇ। ਉਨ੍ਹਾਂ ਕਿਹਾ,''ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ। ਤੁਹਾਡੀ ਗੱਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ 'ਤੇ ਬੈਠਣਾ ਪਿਆ ਜਿੱਥੇ ਉਨ੍ਹਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ।'' ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ 'ਤੇ ਖੇਤੀ ਕਾਨੂੰਨ ਥੋਪਣ ਵਿੱਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ।

ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਦੀ ਲੜਾਈ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਹੈ, ਮੁੱਖ ਮੰਤਰੀ ਨੇ ਤੰਨਜ਼ ਕਸਦਿਆਂ ਕਿਹਾ,''ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖਿਲਾਫ ਲੜਣ ਲਈ ਪੱਛਮੀ ਫਰੰਟ 'ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜ੍ਹਾ ਪੂਰਬੀ ਬਾਰਡਰ 'ਤੇ ਹੈ।'' ਉਨ੍ਹਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵੱਲ ਮੋੜਨਾ ਚਾਹੁੰਦੇ ਹਨ ਅਤੇ ਇਸ ਨਾਲ ਉਹ ਸੂਬੇ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਅਣਜਾਣ ਹਨ।

ਹਰਸਿਮਰਤ ਬਾਦਲ ਵੱਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀਆਂ ਟਿੱਪਣੀਆਂ ਨਾਲ ‘ਹੈਰਾਨ ਤੇ ਦੁੱਖ’ ਹੋਣ ਦੇ ਕੀਤੇ ਦਾਅਵੇ 'ਤੇ ਚੁਟਕੀ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਜਾਂ ਤਾਂ ਜਾਣਬੁੱਝ ਕੇ ਝੂਠ ਬੋਲ ਰਹੀ ਹੈ ਤੇ ਜਾਂ ਸੂਬੇ ਅਤੇ ਇਸ ਦੇ ਲੋਕਾਂ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਮੂਕ ਤੇ ਬੇਪਰਵਾਹ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ,''ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਹ ਕੁਝ ਉਸ ਪਾਰਟੀ ਦੀ ਲੀਡਰ ਕਹਿ ਰਹੀ ਹੈ ਜਿਸ ਪਾਰਟੀ ਦਾ ਪੰਜਾਬ ਵਿੱਚ 10 ਸਾਲ ਦਾ ਦੁਰਪ੍ਰਬੰਧਾਂ ਵਾਲਾ ਸ਼ਾਸਨ ਰਿਹਾ ਅਤੇ ਸੂਬੇ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ। ਉਨ੍ਹਾਂ ਨੇ ਹਰਸਿਮਰਤ ਨੂੰ ਕਿਹਾ ਕਿ ਤੁਹਾਨੂੰ 10 ਸਾਲਾਂ ਦੇ ਸਮੇਂ ਦੌਰਾਨ ਦੁੱਖ ਤੇ ਪੀੜਾ ਦਾ ਅਹਿਸਾਸ ਨਹੀਂ ਹੋਇਆ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਲੋਕਾਂ ਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਨਾ ਤਾਂ ਕਦੇ ਸਮਝਿਆ ਅਤੇ ਨਾ ਹੀ ਸਮਝਣਾ ਚਾਹੁੰਦੇ ਹਨ।

ਹਰਸਿਮਰਤ ਬਾਦਲ ਵੱਲੋਂ ਲਾਏ ਦੋਸ਼ਾਂ ਕਿ ਉਹ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਅਸਫਲ ਰਹੇ ਹਨ, ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਕਰਕੇ ਬਹੁਤ ਜਣੇ ਪਹਿਲਾਂ ਹੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਕਈਆਂ ਦੀ ਨੌਕਰੀ ਖੁੱਸਣ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਫਿਕੀ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਨਿਰੰਤਰ ਪ੍ਰਦਰਸ਼ਨਾਂ ਦਾ ਪੰਜਾਬ ਦੇ ਉਦਯੋਗਾਂ ਅਤੇ ਵਣਜ 'ਤੇ ਲੰਬੇ ਸਮੇਂ ਲਈ ਮਾੜੇ ਪ੍ਰਭਾਵ ਪੈਣਗੇ। ਉਨ੍ਹਾਂ ਹਰਸਿਮਰਤ ਬਾਦਲ ਨੂੰ ਪੁੱਛਿਆ, ''ਕੀ ਤੁਸੀਂ ਇਹ ਕਹਿ ਰਹੇ ਹੋ, ਬਤੌਰ ਮੁੱਖ ਮੰਤਰੀ ਮੇਰੀ ਇਨ੍ਹਾਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ।''

ਕਿਸਾਨਾਂ ਦੀ ਲੜਾਈ ਨੂੰ ਕੇਂਦਰ ਤੱਕ ਨਾ ਲਿਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੀਡੀਆ ਟੀਮ ਨੂੰ ਆਖਣ ਕਿ ਇਸ ਮੁੱਦੇ 'ਤੇ ਉਨ੍ਹਾਂ ਦੀਆਂ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਨਿੱਜੀ ਮਿਲਣੀਆਂ, ਮੀਟਿੰਗਾਂ, ਲਿਖੇ ਪੱਤਰਾਂ ਅਤੇ ਫੋਨ ਕਾਲਾਂ ਦੀਆਂ ਮੀਡੀਆਂ ਰਿਪੋਰਟਾਂ ਦੀ ਖੋਜ ਕਰਨ।

ਉਨ੍ਹਾਂ ਕਿਹਾ, ''ਜਦੋਂ ਕਿ ਤੁਸੀਂ ਇੱਥੇ ਹੀ ਹੋ, ਤੁਸੀਂ ਇਹ ਕਿਉਂ ਨਹੀਂ ਪਤਾ ਲਾਉਂਦੇ ਕਿ ਮੇਰੀ ਸਰਕਾਰ ਦੇ ਕਿੰਨੇ ਨੁਮਾਇੰਦੇ ਕਈ ਮੌਕਿਆਂ ਉਤੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਪਹੁੰਚੇ ਹਨ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਮੁੱਦੇ ਉਤੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਦੀ ਉਸ ਇੱਛਾ ਦਾ ਸਤਿਕਾਰ ਕੀਤਾ ਕਿ ਕੋਈ ਵੀ ਰਾਜਸੀ ਪਾਰਟੀ ਜਾਂ ਲੀਡਰ ਇਸ ਮਾਮਲੇ ਵਿੱਚ ਦਖਲ ਨਾ ਦੇਵੇ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, ''ਪਰ ਤੁਸੀਂ ਅਤੇ ਤੁਹਾਡੀ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਨਹੀਂ ਸਮਝੋਗੇ, ਜ਼ਾਹਰ ਹੈ ਕਿ ਅਜਿਹੀਆਂ ਗੱਲਾਂ ਤੁਹਾਡੀ ਸੁਆਰਥੀ ਸਮਝ ਤੋਂ ਬਾਹਰ ਹਨ।''

Wednesday, July 21, 2021

ਕਿਸਾਨ ਕਰਨਗੇ 22 ਤੋਂ ਦਿੱਲੀ ਦੇ ਜੰਤਰ ਮੰਤਰ ਤੇ ਪ੍ਰਦਰਸ਼ਨ

21st July 2021 at 5:04 PM

 5-5 ਕਿਸਾਨਾਂ ਦਾ ਇੱਕ ਗਰੁੱਪ ਲਗਾਇਆ ਕਰੇਗਾ ਧਰਨਾ 


ਨਵੀਂ ਦਿੱਲੀ
: 21 ਜੁਲਾਈ 2021 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਲਗਭਗ 8 ਮਹੀਨਿਆਂ ਤੋਂ ਦਿੱਲੀ ਦੀਆਂ ਕਈ ਸਰਹੱਦਾਂ 'ਤੇ ਬੈਠੇ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਸੀ ਕਿ  ਉਹਨਾਂ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਸਦ ਦਾ ਘਿਰਾਓ ਕੀਤਾ ਜਾਏਗਾ।  ਇਸ ਦੇ ਲਈ ਕਿਸਾਨ ਭਲਕੇ ਦਿੱਲੀ ਦੇ ਜੰਤਰ-ਮੰਤਰ 'ਤੇ ਪਹੁੰਚਣਗੇ ਅਤੇ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਪੇਸ਼ ਕਰਨਗੇ।  

ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀ ਭਲਕੇ ਸਵੇਰੇ 10.30 ਵਜੇ ਤੋਂ ਸ਼ਾਮ 5 ਵਜੇ ਤੱਕ ਉਥੇ ਪ੍ਰਦਰਸ਼ਨ ਕਰਨਗੇ। ਦਿੱਲੀ ਪੁਲਿਸ ਨੇ ਇਸ ਮਾਮਲੇ ‘ਤੇ ਦੱਸਿਆ ਕਿ ਤਕਰੀਬਨ 200 ਕਿਸਾਨ ਪੁਲਿਸ ਦੀ ਨਿਗਰਾਨੀ ਹੇਠ ਜੰਤਰ ਮੰਤਰ ਜਾਣਗੇ ਅਤੇ 5-5 ਕਿਸਾਨਾਂ ਦਾ ਇੱਕ ਸਮੂਹ ਉਸ ਜਗ੍ਹਾ 'ਤੇ ਧਰਨਾ ਲਗਾਏਗਾ।  

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਿਸਾਨ ਨੇਤਾਵਾਂ ਨੇ ਸੰਸਦ ਘੇਰਾਓ ਦਾ ਐਲਾਨ ਕੀਤਾ ਸੀ। ਧਿਆਨ ਯੋਗ ਹੈ ਕਿ ਕਿਸਾਨ ਪਿਛਲੇ 8 ਮਹੀਨੇ ਤੋਂ ਕਿਸਾਨ ਬਿੱਲ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।  ਇਸ ਦੌਰਾਨ, ਉਹ 11 ਵਾਰ ਸਰਕਾਰ ਨਾਲ ਗੱਲਬਾਤ ਕਰ ਚੁੱਕੀ ਹੈ ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ, ਕਿਉਂਕਿ ਸਰਕਾਰ ਕਿਸਾਨ ਬਿੱਲ ਨੂੰ ਵਾਪਿਸ ਲੈਣ ਦੀ ਥਾਂ ਤੇ ਸੋਧਣ ਦੀ ਗੱਲ ਕਰਦੀ ਹੈ ਤੇ ਕਿਸਾਨ ਬਿੱਲ ਰੱਦ ਕਰਵਾਣ ਤੇ ਅੜੇ ਹੋਏ ਹਨ, ਇਸ ਕਰਕੇ ਗੱਲ ਕਿਸੇ ਨੇਪਰੇ ਨਹੀਂ ਚੜ ਰਹੀ ਹੈ।

Friday, July 16, 2021

ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ 5 ਸਤੰਬਰ ਨੂੰ ਹੋਵੇਗੀ ਮਹਾਂਪੰਚਾਇਤ:ਰਾਕੇਸ਼ ਟਿਕੈਤ

 Friday 16th July 2021 at 5:31 PM

ਮੰਗਾਂ ਮੰਨੇ ਜਾਣ ਤੱਕ ਹਰ ਹੀਲੇ ਜਾਰੀ ਰਹੇਗਾ ਅੰਦੋਲਨ 

ਨਵੀਂ ਦਿੱਲੀ: 16 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕੇਂਦਰ ਸਰਕਾਰ ਵਲੋਂ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਕਿੰਨਾ ਸਮਾਂ ਚੱਲਦਾ ਰਹੇਗਾ, ਇਸ ਦਾ ਤਾਂ ਸਰਕਾਰ ਦੇ ਰਵਾਈਏ ਤੇ ਨਿਰਭਰਤਾ ਹੈ ਪਰ ਅੰਦੋਲਨ ਕਰ ਰਿਹਾ ਕਿਸਾਨ, ਜਦੋ ਤਕ ਕਾਨੂੰਨ ਵਾਪਸ ਨਹੀਂ ਹੁੰਦਾ, ਧਰਨਿਆਂ ਵਾਲੀ ਜਗ੍ਹਾ 'ਤੇ ਰਹੇਗਾ ਤੇ ਅਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗਾ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਮਸਲੇ ਦਾ ਜਲਦ ਤੋਂ ਜਲਦ ਹੱਲ ਕਢਣਾ ਚਾਹੀਦਾ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਅਜਿਹਾ ਲੱਗਦਾ ਹੈ ਕਿ ਦੇਸ਼ 'ਚ ਜੰਗ ਹੋਵੇਗੀ। 

ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 5 ਸਤੰਬਰ ਨੂੰ ਵੱਡੀ ਪੰਚਾਇਤ ਸੱਦੀ ਹੈ ਜਿਸਦੇ ਅੰਦਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਜੋ ਵੀ ਫ਼ੈਸਲਾ ਲਿਆ ਜਾਂਦਾ ਹੈ, ਅਸੀਂ ਲਵਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਵੀ 2 ਮਹੀਨਿਆਂ ਦਾ ਸਮਾਂ ਹੈ ਜਿਸ ਦੌਰਾਨ ਉਨ੍ਹਾਂ ਨੂੰ ਵੀ ਆਪਣਾ ਫ਼ੈਸਲਾ ਲੈਣਾ ਚਾਹੀਦਾ ਹੈ ।

Sunday, June 20, 2021

30 ਜੂਨ ਨੂੰ 'ਹਲ ਕ੍ਰਾਂਤੀ ਦਿਵਸ' ਮਨਾਇਆ ਜਾਵੇਗਾ

20th June 2021 at 6:25 PM

 ਕਿਸਾਨਾਂ ਦਾ ਅੰਦੋਲਨ ਲਗਾਤਾਰ ਕੱਟ ਰਿਹੈ ਸ਼ਾਂਤਮਈ ਪਰ ਤਿੱਖੇ ਮੋੜ  


ਨਵੀਂ ਦਿੱਲੀ
: 20 ਜੂਨ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਲਗਭਗ ਸੱਤ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਪੂਰਾ ਕਰਨ ਜਾ ਰਿਹਾ ਹੈ, ਅਤੇ ਇਹ ਪ੍ਰਦਰਸ਼ਨ ਕੁੰਡਲੀ ਅਤੇ ਸਿੰਘੂ, ਪਲਵਲ, ਸ਼ਾਹਜਹਾਂਪੁਰ, ਟਿੱਕਰੀ ਬਾਰਡਰ ਅਤੇ ਬਹਾਦੁਰਗੜ ਅਤੇ ਹੋਰ ਥਾਵਾਂ' ਤੇ ਸਥਾਨਕ ਲੋਕਾਂ ਦੁਆਰਾ ਦਿੱਤੇ ਜਾ ਰਹੇ ਭਰਪੂਰ ਸਮਰਥਨ ਦੇ ਕਾਰਨ ਹੀ ਸੰਭਵ ਹੋਇਆ ਹੈ।  ਸਥਾਨਕ ਖੇਤਰਾਂ ਵਿੱਚ ਪਿੰਡ ਦੇ ਲੋਕ ਮੁਜ਼ਾਹਰਾਕਾਰੀਆਂ ਨੂੰ ਜਿੰਨਾ ਸੰਭਵ ਹੋ ਸਕੇ ਸਹਾਇਤਾ ਕਰ ਰਹੇ ਹਨ, ਇਸ ਤੱਥ ਤੋਂ ਇਲਾਵਾ ਕਿ ਮੋਰਚਾ ਵੀ ਸਥਾਨਕ ਲੋਕਾਂ ਦੀ ਕਿਸੇ ਵੀ ਤਰ੍ਹਾਂ ਸਹਾਇਤਾ ਕਰ ਰਿਹਾ ਹੈ, ਸਥਾਨਕ ਲੋਕਾਂ ਲਈ ਡਾਕਟਰੀ ਸਹਾਇਤਾ ਵੀ ਜਾਰੀ ਹੈ।: 

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ 'ਕੱਕਾ ਜੀ', ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ 30 ਜੂਨ ਨੂੰ ਸਾਰੇ ਮੋਰਚਿਆਂ 'ਤੇ 'ਹਲ ਕ੍ਰਾਂਤੀ ਦਿਵਸ'  'ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦਿਨ ਕਬਾਇਲੀ ਖੇਤਰਾਂ ਦੇ ਮੈਂਬਰਾਂ ਨੂੰ ਧਰਨੇ ਵਾਲੀਆਂ ਥਾਵਾਂ 'ਤੇ ਬੁਲਾਇਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਨੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਪਿੰਡ ਸੇਲੇਗਰ ਦੇ ਆਦਿਵਾਸੀਆਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ, ਜੋ ਆਪਣੇ ਖੇਤਰ ਵਿਚ ਸੀਆਰਪੀਐਫ ਕੈਂਪ ਸਥਾਪਤ ਕਰਨ ਦੇ ਸਰਕਾਰ ਦੇ ਫੈਸਲੇ ਵਿਰੁੱਧ ਸੰਘਰਸ਼ ਕਰ ਰਹੇ ਹਨ।  ਇਹ ਜ਼ਮੀਨ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਦੇ ਅਧੀਨ ਆਉਂਦੀ ਹੈ ਅਤੇ ਗ੍ਰਾਮ ਸਭਾਵਾਂ ਦੇ ਕਿਸੇ ਵੀ ਹਵਾਲੇ / ਫੈਸਲੇ ਤੋਂ ਬਿਨਾਂ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾ ਰਿਹਾ ਹੈ।  ਸੰਯੁਕਤ ਕਿਸਾਨ ਮੋਰਚੇ ਨੇ 17 ਮਈ ਨੂੰ ਪ੍ਰਦਰਸ਼ਨ ਕਰ ਰਹੇ ਆਦਿਵਾਸੀਆਂ 'ਤੇ ਕੀਤੀ ਗਈ ਪੁਲਿਸ ਗੋਲੀਬਾਰੀ ਦੀ ਨਿੰਦਾ ਕੀਤੀ ਹੈ ਜਿਸ ਵਿਚ 3 ਆਦੀਵਾਸੀਆਂ ਦੀ ਮੌਕੇ' ਤੇ ਹੀ ਮੌਤ ਹੋ ਗਈ ਸੀ, ਇਕ ਗਰਭਵਤੀ ਆਦੀਵਾਸੀ ਦੀ ਬਾਅਦ ਵਿਚ ਮੌਤ ਹੋ ਗਈ, 18 ਜ਼ਖਮੀ ਹੋਏ ਅਤੇ 10 ਲਾਪਤਾ ਹਨ। 

ਸੰਯੁਕਤ ਕਿਸਾਨ ਮੋਰਚੇ ਨੇ 17 ਜੂਨ ਨੂੰ ਟਿਕਰੀ ਮੋਰਚੇ 'ਤੇ ਆਤਮਹੱਤਿਆ ਦੀ ਘਟਨਾ ਵਿੱਚ ਆਰਐਸਐਸ/ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਮਰੋੜਵੇਂ ਅਤੇ ਭੈੜੇ ਪ੍ਰਚਾਰ' ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਇਸ ਸਬੰਧ ਵਿਚ ਤੱਥ ਉਪਲਬਧ ਵੀਡਿਓ ਸਮੇਤ ਐਸ ਪੀ ਐਮ ਝੱਜਰ ਨੂੰ ਕੱਲ ਐਸਕੇਐਮ ਨੇਤਾਵਾਂ ਨੇ ਪੇਸ਼ ਕੀਤੇ ਹਨ ਅਤੇ ਐਸ ਕੇ ਐਮ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।  ਐਸਕੇਐਮ ਨੇ ਭਾਜਪਾ ਦੇ ਨੇਤਾਵਾਂ ਅਤੇ ਇਸ ਦੇ ਆਈ ਟੀ ਸੈੱਲ ਦੀ ਨਿੰਦਾ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਟਿਕਰੀ ਬਾਰਡਰ ਕਮੇਟੀ ਨੇ ਪਹਿਲਾਂ ਹੀ ਸਪਸ਼ਟੀਕਰਨ ਜਾਰੀ ਕਰ ਦਿੱਤਾ ਹੈ।

ਐਸਕੇਐਮ ਨੇ ਫੈਸਲਾ ਲਿਆ ਹੈ ਕਿ ਹਰਿਆਣਾ ਵਿੱਚ ਭਾਜਪਾ/ਜੇਜੇਪੀ ਨੇਤਾਵਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਅਤੇ 21 ਜੂਨ ਨੂੰ ਜਦੋਂ ਸਰਕਾਰ 1100 ਪਿੰਡਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਇਨ੍ਹਾਂ ਨੇਤਾਵਾਂ ਦੇ ਦਾਖਲੇ ਦਾ ਵਿਰੋਧ ਕੀਤਾ ਜਾਵੇ।

ਐਸ ਕੇ ਐਮ ਨੇ ਧਨਸਾ ਸਰਹੱਦ 'ਤੇ 50 ਤੋਂ ਵੱਧ ਐਸ ਕੇ ਐਮ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਕੀਤੀ ਗਈ ਬੇਬੁਨਿਆਦ ਐਫਆਈਆਰ ਦੀ ਨਿਖੇਧੀ ਕੀਤੀ ਅਤੇ ਝੱਜਰ ਪੁਲਿਸ ਦੁਆਰਾ ਇਕ ਆਗੂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ।  ਐਸਕੇਐਮ ਇਸ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਇਨ੍ਹਾਂ ਝੂਠੇ ਕੇਸਾਂ ਅਤੇ ਗ੍ਰਿਫ਼ਤਾਰੀਆਂ ਖਿਲਾਫ ਸਥਾਨਕ ਰੋਸ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

ਐਸਕੇਐਮ ਨੇ ਏਆਈਕੇਐਮ ਦੇ ਮੈਂਬਰ ਅਤੇ ਉਸ ਦੇ ਪਰਿਵਾਰ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ, ਜਿਸ ਨੂੰ ਸੋਨੇਭੱਦਰ ਪੁਲਿਸ ਨੇ 26 ਮਈ ਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਵਫ਼ਦ ਨਾਲ ਜਾਣ ਤੋਂ ਬਾਅਦ ਉਸ ਨੂੰ ਚੁੱਕ ਲਿਆ ਸੀ।  ਇਸ ਨੇ ਇਸ ਅਣਮਨੁੱਖੀ ਤਸ਼ੱਦਦ ਅਤੇ ਝੂਠੇ ਫਸਾਉਣ ਦੀ ਨਿੰਦਾ ਕੀਤੀ ਹੈ।

ਝਾਰਖੰਡ ਦੀ ਭਾਜਪਾ ਸੂਬਾ ਇਕਾਈ ਫਸਲਾਂ ਦੇ ਭਾਅ ਅਤੇ ਕਿਸਾਨਾਂ ਤੋਂ ਖਰੀਦ ਕਰਨ ਲਈ ਅੰਦੋਲਨ ਕਰ ਰਹੀ ਹੈ।  ਇਹ ਵਿਅੰਗਾਤਮਕ ਗੱਲ ਹੈ ਕਿ ਕੌਮੀ ਪੱਧਰ 'ਤੇ ਭਾਜਪਾ ਕਿਸਾਨ ਅੰਦੋਲਨ ਦੀ ਇਸ ਮੁੱਢਲੀਆਂ ਮੰਗਾਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੀ।

ਜੀਟੀ ਰੋਡ ਜ਼ਿਲ੍ਹਿਆਂ ਤੋਂ ਏਆਈਕੇਐਸ, ਏਆਈਏਡਬਲਯੂਯੂ ਅਤੇ ਸੀਆਈਟੀਯੂ ਦੇ ਕਾਰਕੁਨਾਂ ਦੀ ਇੱਕ ਵੱਡੀ ਟੁਕੜੀ ਅੱਜ ਸਿੰਘੂ ਸਰਹੱਦੀ ਮੋਰਚੇ ਵਿੱਚ ਪਹੁੰਚੀ। ਇਸੇ ਤਰ੍ਹਾਂ ਹੋਰ ਪ੍ਰਦਰਸ਼ਨਕਾਰੀ ਗਾਜੀਪੁਰ ਬਾਰਡਰ ਅਤੇ ਟੀਕਰੀ ਬਾਰਡਰ 'ਤੇ ਵੀ ਪਹੁੰਚ ਰਹੇ ਹਨ।

 ਟਿਕਰੀ ਬਾਰਡਰ 'ਤੇ ਵਿਛੜ ਗਏ ਮਹਾਨ ਅਥਲੀਟ ਮਿਲਖਾ ਸਿੰਘ ਨੂੰ ਸਮਰਪਿਤ ਇੱਕ ਦੌੜ ਆਯੋਜਿਤ ਕੀਤੀ ਜਾਵੇਗੀ।

Tuesday, May 25, 2021

26 ਮਈ ਨੂੰ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਜ਼ੋਰਦਾਰ ਐਕਸ਼ਨ

 25th May 2021 at 6:55 PM

ਸੰਯੁਕਤ ਕਿਸਾਨ ਮੋਰਚਾ ਵੱਲੋਂ ਮਨਾਇਆ ਜਾਵੇਗਾ ਦੇਸ਼ ਭਰ ਵਿੱਚ ਕਾਲਾ ਦਿਨ


ਨਵੀਂ ਦਿੱਲੀ
: 25 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਦਿੱਲੀ ਸਮੇਤ ਦੇਸ਼-ਭਰ 'ਚ ਜਾਰੀ ਕਿਸਾਨ-ਅੰਦੋਲਨ ਨੇ 6 ਮਹੀਨੇ ਪੂਰੇ ਹੋਣ ਜਾ ਰਹੇ ਹਨ। 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਦੇਸ਼-ਵਿਆਪੀ ਅੰਦੋਲਨ ਦੌਰਾਨ ਕਿਸਾਨ ਕੇਂਦਰ-ਸਰਕਾਰ ਦੇ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ MSP ਤੇ ਕਾਨੂੰਨ ਬਣਵਾਉਣ ਲਈ ਲਗਾਤਾਰ ਡਟੇ ਹੋਏ ਹਨ।

 ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਕੱਲ੍ਹ ਕਿਸਾਨ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਵੀ ਮਨਾਉਣਗੇ। 

 ਕੱਲ੍ਹ ਕਿਸਾਨ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਮਨਾਉਣਗੇ।  ਇਹ ਕਿਸਾਨ-ਅੰਦੋਲਨ ਸੱਚਾਈ ਅਤੇ ਅਹਿੰਸਾ 'ਤੇ ਚੱਲ ਰਿਹਾ ਹੈ।ਸੰਯੁਕਤ ਕਿਸਾਨ ਮੋਰਚਾ ਸਾਰੇ ਦੇਸ਼ਵਾਸੀਆਂ ਨੂੰ ਬੁੱਧ ਪੂਰਨਿਮਾ ਮਨਾਉਣ ਲਈ ਅਪੀਲ ਕਰਦਾ ਹੈ, ਤਾਂ ਜੋ ਸਾਡੇ ਸਮਾਜ ਵਿੱਚ ਸੱਚਾਈ ਅਤੇ ਅਹਿੰਸਾ ਨੂੰ ਇੱਕ ਮਜਬੂਤ ਸਥਾਨ ਮਿਲੇ, ਅਜਿਹੇ ਸਮੇਂ ਜਦੋਂ ਸਾਡੇ ਸਮਾਜ ਵਿੱਚ ਇਹਨਾਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਅੰਦੋਲਨ ਨੂੰ ਹਿੰਸਕ ਵਜੋਂ ਦਰਸਾਉਣ ਲਈ ਭਾਜਪਾ ਸਰਕਾਰ ਦੀਆਂ ਵਾਰ-ਵਾਰ ਕੋਸ਼ਿਸ਼ਾਂ ਅਸਫਲ ਰਹੀਆਂ ਹਨ।  ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਆਪਣੇ ਆਪ ਨੂੰ ਸ਼ਾਂਤੀ ਅਤੇ ਅਹਿੰਸਾ ਨਾਲ ਮਜ਼ਬੂਤ ​​ਕੀਤਾ ਹੈ.  

26 ਮਈ, 2014 ਤੋਂ ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਵਿਚ ਹੁਣ ਤਕ ਦਾ ਸਭ ਤੋਂ ਵੱਧ ਕਿਸਾਨ ਵਿਰੋਧੀ ਸ਼ਾਸ਼ਨ ਰਿਹਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਸੱਤ ਸਾਲਾਂ ਦੇ ਅਰਸੇ ਦੌਰਾਨ ਕਈ ਕਿਸਾਨ ਵਿਰੋਧੀ ਫੈਸਲੇ ਲਏ ਗਏ ਹਨ।  ਮੋਦੀ-ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਜਿਹੜੇ ਕੇਵਲ ਕਿਸਾਨਾਂ ਹੀ ਨਹੀਂ ਬਲਕਿ ਹੋਰਨਾਂ ਵਰਗਾਂ ਲਈ ਵੀ ਮਾੜੇ ਸਿੱਧ ਹੋਏ ਸਨ। ਇਸ ਸਰਕਾਰ ਨੇ ਆਪਣੇ ਸੱਤ ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ, ਮਜ਼ਦੂਰਾਂ, ਗਰੀਬਾਂ, ਦਲਿਤਾਂ, ,ਔਰਤਾਂ, ਆਦਿਵਾਸੀਆਂ, ਵਿਦਿਆਰਥੀਆਂ, ਨੌਜਵਾਨਾਂ, ਛੋਟੇ ਵਪਾਰੀਆਂ ਅਤੇ ਉੱਦਮੀਆਂ, ਹੋਰ ਨਾਗਰਿਕਾਂ ਅਤੇ ਵਾਤਾਵਰਣ ਦੇ ਵਿਰੁੱਧ ਫੈਸਲੇ ਲਏ ਹਨ।  

 6 ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੇਂਦਰ-ਸਰਕਾਰ ਦੀ ਅਸਫਲਤਾ ਨੂੰ ਕੱਲ੍ਹ ਪੂਰੇ ਦੇਸ਼ ਵਿੱਚ ਕਾਲੇ-ਦਿਨ ਵਜੋਂ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਵਾਹਨਾਂ ਅਤੇ ਹੋਰ ਥਾਵਾਂ 'ਤੇ ਕਾਲਾ ਝੰਡਾ ਲਹਿਰਾ ਕੇ ਕਾਲੇ ਦਿਵਸ ਨੂੰ ਮਨਾਉਣ, ਡੂੰਘੇ ਵਿਰੋਧ ਅਤੇ ਨਾਰਾਜ਼ਗੀ ਜ਼ਾਹਰ ਕਰਨ। ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਆਪਣਾ ਵਿਰੋਧ ਦਿਖਾਉਣ।  ਕੱਲ੍ਹ ਕਾਲੇ ਦਿਨ ਨੂੰ ਮਨਾਉਣ ਲਈ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸੰਭਾਵਿਤ ਹੱਦ ਤਕ ਵਰਤਿਆ ਜਾਣਾ ਚਾਹੀਦਾ ਹੈ।

 ਆਰਐਸਐਸ ਨਾਲ ਜੁੜੇ ਭਾਰਤੀ ਕਿਸਾਨ ਸੰਘ (ਬੀਕੇਐਸ) ਨੇ ਕੱਲ੍ਹ ਪ੍ਰਸਤਾਵਿਤ ਕਾਲੇ ਦਿਵਸ ‘ਤੇ ਇਤਰਾਜ਼ ਜਤਾਇਆ।  ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਸੰਘ ਵੱਲੋਂ ਦਿੱਤੇ ਬਿਆਨ ਨੂੰ ਨੋਟ ਕੀਤਾ ਅਤੇ ਇਸ ਤੱਥ ਦੀ ਨਿਖੇਧੀ ਕੀਤੀ ਕਿ ਦੇਸ਼ ਦੀ ਕੋਈ ਅਖੌਤੀ ਕਿਸਾਨ ਜਥੇਬੰਦੀ ਇਸ ਤਰ੍ਹਾਂ ਦੇ ਇਤਿਹਾਸਕ ਕਿਸਾਨ ਸੰਘਰਸ਼ ਨੂੰ ਨਿੰਦਣ ਲਈ ਕਿਸ ਹੱਦ ਤੱਕ ਮਜਬੂਰ ਹੋ ਸਕਦੀ ਹੈ। ਇੱਕ ਰਾਜਨੀਤਿਕ ਪਾਰਟੀ ਨਾਲ ਜੁੜੇ  ਇਸ ਅਖੌਤੀ ਕਿਸਾਨ ਸੰਘ ਦੇ ਬਿਆਨ ਦੀ ਅਸੀਂ ਤਿੱਖੀ ਨਿੰਦਿਆ ਕਰਦੇ ਹਾਂ।

'ਕਾਲੇ-ਦਿਨ' ਮੌਕੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨਾਂ ਸਮੇਤ ਕੇਂਦਰ- ਸਰਕਾਰ ਖਿਲਾਫ ਹੋਣਗੇ ਪੁਤਲੇ ਫੂਕ ਪ੍ਰਦਰਸ਼ਨ