ਮਹਿੰਗਾਈ ਲਈ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਜ਼ਿੰਮੇਵਾਰ
Sunday, November 21, 2021
ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ ਦੇਸ਼ ਦਾ ਸਰਮਾਇਆ
Saturday, November 13, 2021
ਆਊਟਸੋਰਸ ਠੇਕਾ ਮੁਲਾਜਮਾਂ ਦਾ ਪੱਕਾ ਮੋਰਚਾ 67 ਵੇਂ ਦਿਨ ਵੀ ਲਗਾਤਾਰ ਜਾਰੀ
13th November 2021 at 06:38 PM
ਮੋਰਿੰਡਾ ਮੋਰਚੇ ਵੱਲੋਂ ਅਗਲੇ ਸੰਘਰਸ਼ਾਂ ਦਾ ਵੀ ਐਲਾਨ
ਮੋਰਿੰਡਾ: 13 ਨਵੰਬਰ 2021: (ਪੰਜਾਬ ਸਕਰੀਨ ਬਿਊਰੋ)::
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਮੋਰਿੰਡਾ-ਸਰਹਿੰਦ ਬਾਈਪਾਸ ਤੇ ਲਾਇਆ ਪੱਕਾ ਮੋਰਚਾ ਅੱਜ 67 ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ,ਅੱਜ ਮੋਰਚੇ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਕਰਨ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ,ਕੁਲਦੀਪ ਸਿੰਘ ਬੁੱਢੇਵਾਲ,ਗੁਰਪ੍ਰੀਤ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਨਵਾਂ ਐਕਟ "ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021" ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਨਜਰ-ਅੰਦਾਜ ਕਰਕੇ ਕਾਰਪੋਰੇਟੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਸ ਨਵੇਂ ਕਾਨੂੰਨ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ ਰਾਹੀਂ ਠੇਕੇਦਾਰਾਂ,ਕੰਪਨੀਆਂ, ਇੰਨਲਿਟਸਮੈਂਟ,ਸੁਸਾਇਟੀਆਂ,ਕੇਂਦਰੀ ਸਕੀਮਾਂ ਸਮੇਤ ਹੋਰ ਕੈਟਾਗਿਰੀਆਂ ਅਧੀਨ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਵਾ ਲੱਖ ਦੇ ਕਰੀਬ ਆਊਟਸੋਰਸ਼ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦਾ ਦੰਭ ਹੈ ਕਿ ਜਦੋਂ ਅਸੀਂ ਇਹਨਾਂ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਭਰਤੀ ਹੀ ਨਹੀਂ ਕੀਤਾ ਤਾਂ ਅਸੀਂ ਇਹਨਾਂ ਨੂੰ ਰੈਗੂਲਰ ਕਿਵੇਂ ਕਰ ਸਕਦੇ ਹਾਂ, ਜਿੰਨਾਂ ਸਿੱਧੀ ਭਰਤੀ ਠੇਕਾ ਮੁਲਾਜਮਾਂ ਨੂੰ ਇਹ ਕਾਨੂੰਨ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ ਉਹਨਾਂ ਵਿੱਚੋਂ ਵੀ ਬੋਰਡਾਂ ਅਤੇ ਕਾਰਪੋਰੇਸਨਾਂ ਵਿੱਚ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਵੀ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰਦਾ ਹੈ।
ਇਹ ਨਵਾਂ ਕਾਨੂੰਨ ਜੋ ਨਾ-ਮਾਤਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ,ਉਹਨਾਂ ਠੇਕਾ ਮੁਲਾਜ਼ਮਾਂ ਵਿੱਚੋਂ ਵੀ ਉਹਨਾਂ ਨੂੰ ਹੀ ਰੈਗੂਲਰ ਕੀਤਾ ਜਾਣਾ ਹੈ,ਜਿੰਨਾਂ ਦੀ ਸੇਵਾ ਦੇ 10 ਸਾਲ ਪੂਰੇ ਹੋ ਚੁੱਕੇ ਹਨ,ਇਸ ਤੋਂ ਸਾਫ ਹੈ ਕਿ ਸੇਵਾ ਦੇ ਜਿੰਨਾਂ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਿਆ ਜਾ ਰਿਹਾ ਹੈ,ਉਹਨਾਂ ਵਿੱਚ ਪੱਕਾ ਰੁਜਗਾਰ ਨਹੀਂ ਦਿੱਤਾ ਜਾਵੇਗਾ,ਇਸੇ ਤਰ੍ਹਾਂ ਇਹ ਕਾਨੂੰਨ ਸੂਬੇ ਦੇ ਲੋਕਾਂ,ਇੱਥੋਂ ਦੇ ਪੈਦਾਵਾਰੀ ਸਰੋਤਾਂ ਦੇ ਹਿੱਤਾਂ ਅਤੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਨਹੀਂ ਸਗੋਂ ਕਾਰਪੋਰੇਟੀ ਹਿੱਤਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ,ਪੰਜਾਬ ਸਰਕਾਰ ਇਸ ਕਾਨੂੰਨ ਉੱਪਰ ਲੋਕ ਭਲਾਈ ਦਾ ਲੇਪ ਕਰਕੇ ਪੰਜਾਬ ਦੇ ਲੋਕਾਂ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਜਿਸ ਦੇ ਵਿਰੋਧ ਵਜੋਂ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨ ਲਈ 14-15-16 ਨਵੰਬਰ ਨੂੰ ਸਮੁੱਚੇ ਪੰਜਾਬ ਵਿੱਚ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਦੀਆਂ ਜ਼ਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਕਰਵਾਉਣ ਉਪਰੰਤ 17 ਨਵੰਬਰ ਨੂੰ ਪੱਕੇ ਮੋਰਚੇ ਦੀ ਸਟੇਜ਼ ਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਨ ਉਪਰੰਤ ਭਵਿੱਖ ਦੇ ਸਾਂਝੇ ਅਤੇ ਤਿੱਖੇ ਸੰਘਰਸ਼ ਪ੍ਰੋ.ਦਾ ਫ਼ੈਸਲਾ ਕੀਤਾ ਜਾਵੇਗਾ ਅਤੇ 19 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ (ਭਾਈ ਲਾਲੋਆਂ) ਵੱਲੋਂ ਮਲਕ ਭਾਗੋਆਂ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ,ਮੋਰਚੇ ਦੇ ਆਗੂਆਂ ਨੇ ਸਮੁੱਚੇ ਪੰਜਾਬ ਦੇ ਮਿਹਨਤਕਸ਼ ਇਨਸਾਫ-ਪਸੰਦ ਲੋਕਾਂ ਅਤੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਹੋਕੇ ਵਿਭਾਗਾਂ ਨੂੰ ਬਚਾਉਣ ਦੀ ਇਸ ਸਾਂਝੀ ਲੜਾਈ ਵਿੱਚ ਹਰ ਤਰਾਂ ਦਾ ਸਹਿਯੋਗ ਅਤੇ ਸਮਰਥਨ ਦੇਣ ਦੀ ਪੁਰਜੋਰ ਅਪੀਲ ਕੀਤੀ ਗਈ।
Saturday, July 31, 2021
ਕਿਸਾਨੀ-ਮੋਰਚਿਆਂ 'ਤੇ ਸ਼ਹੀਦ ਊਧਮ ਸਿੰਘ ਦਾ ਮਨਾਇਆ ਗਿਆ ਸ਼ਹੀਦੀ-ਦਿਹਾੜਾ
31st July 2021 at 6:58 PM
ਗੋਦੀ ਮੀਡੀਆ ਦੇ ਕੂੜ ਪ੍ਰਚਾਰ ਦੀ ਮੁਹਿੰਮ ਨੂੰ ਵੀ ਲੰਮੇ ਹੱਥੀਂ ਲਿਆ
ਨਵੀਂ ਦਿੱਲੀ: 31 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸੰਯੁਕਤ ਕਿਸਾਨ ਮੋਰਚਾ "ਗੋਦੀ ਮੀਡੀਆ" ਦੁਆਰਾ ਕਿਸਾਨਾਂ ਦੇ ਅੰਦੋਲਨ ਨੂੰ ਨਵੇਂ ਤਰੀਕਿਆਂ ਨਾਲ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕਰਦਾ ਹੈ। ਇੱਕ ਟੈਲੀਵਿਜ਼ਨ ਚੈਨਲ ਦੁਆਰਾ ਵਿਰੋਧ ਕਰ ਰਹੇ ਕਿਸਾਨਾਂ ਨੂੰ "ਅੱਯਾਸ਼ਜੀਵੀ" ਦੇ ਰੂਪ ਵਿੱਚ ਦਰਸਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਵੀ ਫੁਟੇਜ ਨਹੀਂ ਸੀ, ਜਿਸ ਨੇ ਸਾਬਤ ਕੀਤਾ ਕਿ ਬੇਵਜ੍ਹਾ ਝੂਠ ਫੈਲਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਕਾਰਪੋਰੇਟ ਮੀਡੀਆ ਅਤੇ ਭਾਜਪਾ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਇਹਨਾਂ ਹਮਲਿਆਂ ਨਾਲ ਅੰਦੋਲਨ ਕਮਜ਼ੋਰ ਨਹੀਂ ਉਲਟਾ ਹੋਰ ਮਜ਼ਬੂਤ ਹੋਵੇਗਾ।
ਭਾਜਪਾ-ਆਰਐਸਐਸ ਨਾਲ ਜੁੜੀਆਂ ਕਿਸਾਨ ਵਿਰੋਧੀ ਸ਼ਕਤੀਆਂ ਨੇ ਖੁਦ ਵਿਰੋਧ ਕਰ ਰਹੇ ਕਿਸਾਨਾਂ 'ਤੇ ਹੁਣ ਤੱਕ ਕਈ ਤਰ੍ਹਾਂ ਦੇ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਅੱਤਵਾਦੀ, ਵੱਖਵਾਦੀ, ਵਿਰੋਧੀ ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਯੋਜਿਤ ਪ੍ਰਦਰਸ਼ਨਕਾਰੀ, ਸਮਾਜ ਵਿਰੋਧੀ ਅਨਸਰ, ਦੇਸ਼ ਵਿਰੋਧੀ ਅਤੇ ਹੋਰ ਅੱਗੇ ਕਿਹਾ ਜਾਂਦਾ ਸੀ । ਐਸਕੇਐਮ ਨੇ ਅੱਜ ਦਾਅਵਾ ਕੀਤਾ, "ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਲੱਖਾਂ ਮਿਹਨਤੀ, ਸ਼ਾਂਤੀਪੂਰਨ ਅਤੇ ਨਿਰੰਤਰ ਕਿਸਾਨਾਂ ਦੀ ਸੱਚਾਈ ਨੂੰ ਇਨ੍ਹਾਂ ਘਿਣਾਉਣੇ ਯਤਨਾਂ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਇਹ ਅੰਦੋਲਨ ਕਿਸਾਨਾਂ ਦੀ ਸੱਚ 'ਤੇ ਅਧਾਰਤ ਹੈ ਤੇ ਅੰਦੋਲਨ ਸੰਘਰਸ਼ ਨੂੰ ਜਿੱਤੇਗਾ"। ਐਸਕੇਐਮ ਨੇ ਕਿਹਾ, “ਇਹ ਸਿਰਫ ਕਿਸਾਨ ਵਿਰੋਧੀ ਤਾਕਤਾਂ ਦਾ ਡਰ ਅਤੇ ਕਮਜ਼ੋਰੀ ਹੈ ਜੋ ਇਨ੍ਹਾਂ ਨਿੰਦਣਯੋਗ ਬਦਨਾਮ ਕਰਨ ਵਾਲੀਆਂ ਮੁਹਿੰਮਾਂ ਵਿੱਚ ਇੱਥੇ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।”
ਐਸਕੇਐਮ ਨੇ ਕੁਝ ਦਿਨ ਪਹਿਲਾਂ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੁਆਰਾ ਪ੍ਰਕਾਸ਼ਤ ਕੀਤੇ ਗਏ ਸੋਸ਼ਲ ਮੀਡੀਆ ਕਾਰਟੂਨ ਦਾ ਸਖਤ ਨੋਟਿਸ ਵੀ ਲਿਆ ਹੈ। ਐਸਕੇਐਮ ਨੇ ਕਿਹਾ ਕਿ ਕਿਸਾਨ ਵਿਰੋਧੀ ਭਾਵਨਾ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਜੜ੍ਹ ਹੈ, ਸੋਸ਼ਲ ਮੀਡੀਆ ਕਾਰਟੂਨ ਪੋਸਟ ਦੇ ਰੂਪ ਵਿੱਚ ਇੱਕ ਵਾਰ ਫਿਰ ਸਾਹਮਣੇ ਆਈ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਵਾਲਾਂ ਤੋਂ ਘਸੀਟਣ ਤੋਂ ਇਲਾਵਾ ਕਿਸੇ ਸੱਤਾਧਾਰੀ ਪਾਰਟੀ ਦੁਆਰਾ ਦਿੱਤੀ ਗਈ "ਡੀ-ਸਕਿਨਿੰਗ" ਦੀ ਧਮਕੀ ਉਹ ਵੀ ਮੁੱਖ ਮੰਤਰੀ ਦੇ ਨਾਂ 'ਤੇ, ਸ਼ਾਂਤੀਪੂਰਵਕ ਵਿਰੋਧ ਕਰ ਰਹੇ ਨਾਗਰਿਕਾਂ ਨੂੰ ਹੈਰਾਨ ਕਰਨ ਵਾਲੀ ਅਤੇ ਬਹੁਤ ਇਤਰਾਜ਼ਯੋਗ ਹੈ। ਐਸਕੇਐਮ ਇਸ ਦੀ ਸਖਤ ਨਿੰਦਾ ਕਰਦਾ ਹੈ, ਅਤੇ ਨੋਟ ਕਰਦਾ ਹੈ ਕਿ ਮੁੱਖ ਮੰਤਰੀ ਇਸ ਘਟਨਾਕ੍ਰਮ ਦੇ ਦੌਰਾਨ ਚੁੱਪ ਰਹੇ। ਅਜਿਹੀਆਂ ਅਨੈਤਿਕ ਅਤੇ ਹਿੰਸਕ ਧਮਕੀਆਂ ਇੱਕ ਮਜ਼ਬੂਤ ਲੋਕ ਲਹਿਰ ਦੇ ਸਾਹਮਣੇ ਭਾਜਪਾ ਦੀ ਸ਼ਕਤੀਹੀਣਤਾ ਦੀ ਨਿਸ਼ਾਨੀ ਹਨ। ਇਹ ਸਪੱਸ਼ਟ ਹੈ ਕਿ ਪਾਰਟੀ ਲੋਕਤੰਤਰ ਨੂੰ ਬਿਲਕੁਲ ਨਹੀਂ ਸਮਝਦੀ।
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਸਤਿਕਾਰ ਨਾਲ 'ਸਾਮਰਾਜਵਾਦ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ। ਕਈ ਮੋਰਚਿਆਂ ਵਿੱਚ ਇਨਕਲਾਬੀ ਗੀਤਾਂ ਨੇ ਮੁਜ਼ਾਹਰਾਕਾਰੀਆਂ ਨੂੰ ਪ੍ਰੇਰਣਾ ਪ੍ਰਦਾਨ ਕੀਤੀ ਅਤੇ ਬੁਲਾਰਿਆਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਅਤੇ ਬਲੀਦਾਨ, ਅਤੇ ਸਾਮਰਾਜਵਾਦ ਅਤੇ ਮਨੁੱਖੀ ਲੁੱਟ ਵਿਰੁੱਧ ਸੰਘਰਸ਼ ਨੂੰ ਉਜਾਗਰ ਕੀਤਾ।
ਐਸਕੇਐਮ ਨੋਟ ਕਰਦਾ ਹੈ ਕਿ ਦਿੱਲੀ ਵਿਧਾਨ ਸਭਾ ਨੇ 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਮਤਾ ਪਾਸ ਕੀਤਾ ਹੈ। ਮਤੇ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਗਈ ਕਿ ਉਹ ਕਈ ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਹੁਣ ਤੱਕ ਕਿਸਾਨਾਂ ਦੀ ਮੰਗ ਨਾਲ ਸਹਿਮਤ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਨੂੰ ਪ੍ਰਦਰਸ਼ਨਕਾਰੀ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਹਾ ਹੈ। ਐਸਕੇਐਮ ਇਹ ਵੀ ਨੋਟ ਕਰਦਾ ਹੈ ਕਿ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਇੱਕ ਵਫਦ ਨੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ, ਜਿਸ ਵਿੱਚ ਕਿਸਾਨਾਂ ਦੇ ਸੰਘਰਸ਼ ਦੌਰਾਨ ਹੋਈਆਂ ਸੈਂਕੜੇ ਮੌਤਾਂ ਦੇ ਮਾਮਲੇ ਦੀ ਜਾਂਚ ਲਈ ਇੱਕ ਸੰਯੁਕਤ ਸੰਸਦੀ ਪੈਨਲ ਬਣਾਉਣ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਗਈ ਹੈ। ਇਹ ਪਾਰਟੀਆਂ ਭਾਰਤ ਸਰਕਾਰ ਦੇ ਇਸ ਦਾਅਵੇ ਦਾ ਵਿਰੋਧ ਕਰ ਰਹੀਆਂ ਹਨ ਕਿ ਉਸ ਕੋਲ ਚੱਲ ਰਹੇ ਅੰਦੋਲਨ ਵਿੱਚ ਕਿਸੇ ਵੀ ਕਿਸਾਨ ਦੀ ਮੌਤ ਦਾ ਕੋਈ ਰਿਕਾਰਡ ਨਹੀਂ ਹੈ, ਅਤੇ ਮੌਤਾਂ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਦੀ ਮੰਗ ਕਰ ਰਹੀ ਹੈ। ਪਾਰਟੀਆਂ ਨੇ ਕਥਿਤ ਤੌਰ 'ਤੇ ਰਾਸ਼ਟਰਪਤੀ ਨੂੰ ਅਪੀਲ ਵੀ ਕੀਤੀ ਕਿ ਉਹ ਕੇਂਦਰ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ' ਤੇ ਚਰਚਾ ਦੀ ਆਗਿਆ ਦੇਣ ਲਈ ਕਹਿਣ।
ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਵੱਲੋਂ ਵਿਰੋਧ ਕਰ ਕੇ ਯਮੁਨਾ ਐਕਸਪ੍ਰੈਸ ਵੇਅ ਉੱਤੇ ਮਥੁਰਾ ਦੇ ਨੇੜੇ ਇੱਕ ਟੋਲ ਪਲਾਜ਼ਾ ਦੇ ਕਈ ਗੇਟ ਖਾਲੀ ਕਰ ਦਿੱਤੇ ਗਏ ਹਨ।
Friday, May 21, 2021
ਮੋਦੀ ਸਾਹਿਬ ਕਿਸਾਨ-ਅੰਦੋਲਨ ਪ੍ਰਤੀ ਧਾਰੀ ਬੇਰੁਖੀ ਤੁਰੰਤ ਤੋੜੋ
21st May 2021 at 6:06 PM
ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਅੱਜ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ਚਿੱਠੀ ਵਿੱਚ ਮੁੱਖ ਤੌਰ 'ਤੇ ਕਿਸਾਨੀ-ਅੰਦੋਲਨ 'ਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਹੈ। ਇਸਦੇ ਨਾਲ ਹੀ ਸਰਕਾਰ ਨੂੰ ਪੇਂਡੂ ਖੇਤਰ ਦੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਕਰਕੇ ਸਰਕਾਰ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਸਾਨਾਂ ਦੁਆਰਾ ਸਿਰੇ ਤੋਂ ਨਕਾਰ ਦਿੱਤੇ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਦੇਸ਼ ਦੇ ਲੋਕਤੰਤਰੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਸੰਯੁਕਤ ਕਿਸਾਨ ਮੋਰਚਾ ਸ਼ਾਂਤਮਈ ਅੰਦੋਲਨ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗਾ।
ਅੱਜ ਮਹਾਨ ਵਾਤਾਵਰਣ ਪ੍ਰੇਮੀ ਅਤੇ ਅੰਦੋਲਨਕਾਰੀ ਸ਼੍ਰੀ ਸੁੰਦਰ ਲਾਲ ਬਹੁਗੁਣਾ ਦਾ ਦਿਹਾਂਤ ਹੋ ਗਿਆ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਮੌਤ 'ਤੇ ਅਫਸੋਸ ਕਰਦਾ ਹੈ। ਕਈ ਅੰਦੋਲਨਾਂ ਦੇ ਆਗੂ ਸ਼੍ਰੀ ਬਹੁਗੁਣਾ ਨੇ ਦੇਸ਼ ਅਤੇ ਵਿਸ਼ਵ ਦੇ ਲੋਕਾਂ ਦੀ ਵਾਤਾਵਰਣ ਬਾਰੇ ਸਮਝ ਵਧਾਈ ਅਤੇ ਲੋਕਾਂ ਨੂੰ ਵਾਤਾਵਰਣ ਨਾਲ ਜੋੜਿਆ। ਕਿਸਾਨ ਮੋਰਚੇ ਨੇ ਕਰਨਾਟਕ ਦੇ ਕਿਸਾਨ ਆਗੂ ਅਤੇ ਸਾਬਕਾ ਕੇਂਦਰੀ- ਮੰਤਰੀ ਸ਼੍ਰੀ ਬਾਬਾ ਗੌੜਾ ਪਾਟਿਲ ਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਕਰਨਾਟਕ ਦੇ ਕਿਸਾਨਾਂ ਦੀ ਆਵਾਜ਼ ਸ਼੍ਰੀ ਗੌੜਾ ਦੇ ਕਿਸਾਨ ਭਲਾਈ ਲਈ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
Tuesday, September 01, 2015
ਹਿੰਦੂ ਸੰਯੁਕਤ ਮੋਰਚਾ ਦੇ ਧਰਨੇ ਦੌਰਾਨ ਭਾਰੂ ਰਿਹਾ ਖਾਲਿਸਤਾਨ ਦਾ ਮੁੱਦਾ
ਰਾਜੀਵ ਟੰਡਨ ਨੇ ਸਰਕਾਰ ਨੂੰ ਪੰਥਕ ਦੱਸਦਿਆਂ ਕੀਤੀ ਸਖਤ ਆਲੋਚਨਾ
ਅਕਾਲੀ ਵਿਧਾਇਕਾਂ ਨੂੰ ਲੰਮੇ ਹਥੀਂ ਲੈਂਦਿਆਂ ਸ਼੍ਰੀ ਟੰਡਨ ਨੇ ਸਾਫ਼ ਆਖਿਆ ਕੀ ਇਹਨਾਂ ਨੇ ਮੰਦਰ ਟੁੱਟਣ ਤੇ ਕੀ ਬੋਲਣਾ ! ਇਹ ਤਾਂ ਆਪਣੇ ਪਿਓ ਦਾ ਘਰ ਢਹਿਣ 'ਤੇ ਵੀ ਨਹੀਂ ਸੀ ਬੋਲੇ। ਸ਼ਾਇਦ ਉਹਨਾਂ ਦਾ ਇਸ਼ਾਰਾ ਬਲਿਊ ਸਟਾਰ ਓਪਰੇਸ਼ਨ ਵੱਲ ਸੀ। ਅਕਾਲੀ ਵਿਧਾਇਕਾਂ 'ਤੇ ਅਜਿਹੇ ਦੋਸ਼ ਕੱਟੜ ਅਤੇ ਗਰਮ ਖਿਲਾਈ ਸਿੱਖ ਸੰਗਠਨਾਂ ਨੇ ਭਾਵੇਂ ਲਾਏ ਹੋਣ ਪਰ ਕਿਸੇ ਹਿੰਦੂ ਸੰਗਠਨ ਵੱਲੋਂ ਅਜਿਹੀ ਆਲੋਚਨਾ ਸ਼ਾਇਦ ਪਹਿਲੀ ਵਾਰ ਸਾਹਮਣੇ ਆਈ ਹੈ। ਸ਼੍ਰੀ ਟੰਡਨ ਨੇ ਨਗਰ ਨਿਗਮ ਕਮਿਸ਼ਨਰ 'ਤੇ ਵੀ ਅਕਾਲੀ ਪੱਖੀ ਹੋਣ ਦੇ ਦੋਸ਼ ਲਗਾਏ। ਧਰਨੇ ਦੌਰਾਨ ਸਾਫ਼ ਕਿਹਾ ਗਿਆ ਕਿ ਦੋ ਮਹੀਨਿਆਂ ਦੇ ਲੰਮੇ ਇੰਤਜ਼ਾਰ ਮਗਰੋਂ ਅੱਜ ਅਸੀਂ ਕੋਈ ਲਾਲੀਪੋਪ ਨਹੀਂ ਲੈਣਾ। ਅੱਜ ਜਾਂ ਤਾਂ ਅਧਿਕਾਰੀ ਮੰਦਰ ਬਣਾਉਣ ਦਾ ਐਲਾਨ ਕਰਨਗੇ ਤੇ ਜਾਂ ਫੇਰ ਅੱਜ ਰਾਜੀਵ ਗਾਂਧੀ ਆਤਮਦਾਹ ਕਰਨਗੇ। ਇਸਤੇ ਜੋਸ਼ ਵਿੱਚ ਆਏ ਵਖਾਵਾਕਾਰੀਆਂ ਨੇ ਬਾਕਾਇਦਾ ਮਾਈਕ 'ਤੇ ਐਲਾਨ ਕੀਤਾ ਕਿ ਜੇ ਸਾਡੇ ਪ੍ਰਧਾਨ ਜੇ ਨੇ ਇੱਕ ਬੂੰਦ ਵੀ ਤੇਲ ਪਾਇਆ ਤਾਂ ਇਸਦੇ ਨਾਲ ਹੀ ਸਾੜਫੂਕ ਅਤੇ ਭ੍ਨ੍ਨ੍ਤੋਦਾ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ। ਇਸਤੇ ਕੋਤਵਾਲੀ ਦੇ ਐਸ ਐਚ ਓ ਧਰਮਪਾਲ ਹੁਰਾਂ ਨੇ ਮਾਈਕ ;ਤੇ ਆ ਕੇ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਕਦਮ ਨ ਉਠਾਇਆ ਜਾਏ। ਉਹ ਇਸ ਬਾਰੇ ਕੋਸ਼ਿਸ਼ ਕਰ ਰਹੇ ਹਨ। ਦੋ ਚਾਰ ਮਿੰਟਾਂ ਦੀ ਹਲਕੀ ਜਹੀ ਹੱਥਾਪਾਈ ਮਗਰੋਂ ਮਾਹੌਲ ਕੰਟਰੋਲ ਹੇਠ ਹੋ ਗਿਆ। ਬਚੇ ਹੋਏ ਮੈਂਬਰਾਂ ਨੇ ਮਾਤਾ ਰਾਨੀ ਚੋਂਕ ਨੇੜੇ ਆ ਕੇ ਇੱਕ ਸਥਾਨਕ ਅਖਬਾਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇ ਲਾਏ। ਟੰਡਨ ਨੇ ਕਿਹਾ ਕਿ ਇਸ ਲਈ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ, ਜਿਸ ਦੇ ਪੂਰਾ ਹੋਣ 'ਤੇ ਵੀ ਕੋਈ ਸਾਕਾਰਾਤਮਕ ਨਤੀਜੇ ਨਹੀਂ ਆਏ ਤਾਂ ਉਨ੍ਹਾਂ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਜ਼ੋਨ 'ਤੇ ਧਰਨਾ ਲਗਾਇਆ, ਜਿਥੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ,
ਜੋ ਉਨ੍ਹਾਂ 'ਤੇ ਧਰਨਾ ਚੁੱਕਣ ਦਾ ਦਬਾਅ ਬਣਾਉਂਦੇ ਰਹੇ, ਜਦੋਂ ਕਿ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਦੀ ਸੁਧ ਲੈਣ ਨਹੀਂ ਆਇਆ। ਇਇਸ ਮੌਕੇ ਇੱਕ ਵਿਅਕਤੀ ਦੇ ਬੇਹੋਸ਼ ਹੋ ਜਾਣ ਦੀ ਘਟਨਾ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ 'ਤੇ ਗੁੱਸੇ 'ਚ ਆਏ ਮੈਂਬਰਾਂ ਨੇ ਨਿਗਮ ਦਫਤਰ ਦੇ ਗੇਟ 'ਤੇ ਤਾਲਾ ਲਗਾ ਕੇ ਸਾਰਿਆਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਤੇ ਟੰਡਨ ਨੇ ਆਤਮ-ਦਾਹ ਦਾ ਐਲਾਨ ਕਰ ਦਿੱਤਾ ਅਤੇ ਘੰਟਾਘਰ ਵੱਲ ਨੂੰ ਚੱਲ ਪਏ। ਪੁਲਸ ਨੂੰ ਚਕਮਾ ਦੇ ਕੇ ਟੰਡਨ ਦੇ ਨਾਲ ਭਾਨੂ ਪ੍ਰਤਾਪ ਨੇ ਵੀ ਆਪਣੇ ਉੱਪਰ ਤੇਲ ਪਾ ਲਿਆ, ਜਿਸ 'ਤੇ ਹਰਕਤ ਵਿਚ ਆਏ ਅਫਸਰਾਂ ਨੇ ਉਨ੍ਹਾਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਅਤੇ ਦੋਵਾਂ ਨੂੰ ਘੇਰੇ ਵਿਚ ਲੈ ਕੇ ਉਥੋਂ ਚੁੱਕ ਲਿਆ ਤੇ ਗੱਡੀ ਵਿਚ ਪਾ ਕੇ ਕਿਤੇ ਲੈ ਗਏ। ਇਸ 'ਤੇ ਭੜਕੇ ਵਰਕਰਾਂ ਨੇ ਬਾਜ਼ਾਰ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ 'ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰ ਕੇ ਉਥੋਂ ਖਦੇੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਫੀ ਦੇਰ ਤੱਕ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਰਿਹਾ। ਇਸ ਮੌਕੇ ਪ੍ਰਾਣ ਨਾਥ ਭਾਟੀਆ, ਸੁਨੀਲ ਮਹਿਰਾ, ਤਰੁਣ ਜੈਨ ਬਾਵਾ, ਦਵਿੰਦਰ ਜੱਗੀ, ਕੌਂਸਲਰ ਸੁਮਿਤ ਮਲਹੋਤਰਾ, ਵਰਿੰਦਰ ਸਹਿਗਲ, ਸੰਨੀ ਬੱਲਾ, ਮਹੇਸ਼ ਦੱਤ ਸ਼ਰਮਾ, ਦੀਪਕ ਸ਼ਰਮਾ, ਬਿੱਟੂ ਗੁੰਬਰ, ਰੋਹਿਤ ਸਾਹਨੀ, ਲੱਕੀ ਕਪੂਰ, ਅਮਿਤ ਅਰੋੜਾ, ਰਾਕੇਸ਼ ਅਰੋੜਾ, ਅਮਿਤ ਕੌਂਡਲ ਤੇ ਹੋਰ ਸ਼ਾਮਲ ਸਨ।ਅੱਜ ਦੇ ਇਸ ਐਕਸ਼ਨ ਵਿੱਚ ਕਈ ਹਿੰਦੂ ਆਗੂਆਂ ਨੇ ਸਰਗਰਮੀ ਨਾਲ ਭਾਗ ਲਿਆ। ਸਥਿਤੀ ਕੰਟਰੋਲ ਹੇਠ ਆਉਣ ਮਗਰੋਂ ਬਾਜ਼ਾਰ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ। ਪ੍ਰਦਰਸ਼ਨਕਾਰੀਆਂ ਨੇ ਦੁਗਰੀ ਤੋਂ ਜੱਸੀਆਂ ਜਾਣ ਵਾਲੀ ਲੋਕਲ ਸਿਟੀ ਬਸ ਦਾ ਰਸਤਾ ਕਾਫੀ ਦੇਰ ਤੱਕ ਰੋਕਿਆ।








