Showing posts with label Jobs. Show all posts
Showing posts with label Jobs. Show all posts

Wednesday, August 10, 2022

CU ਦੇ ਵਿਦਿਆਰਥੀਆਂ ਨੇ ਪਲੇਸਮੈਂਟ ਖੇਤਰ ਵਿੱਚ ਕੀਤੇ ਰਿਕਾਰਡ ਕਾਇਮ

900 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ 9500 ਤੋਂ ਵੱਧ ਸਟੂਡੈਂਟਸ ਨੂੰ ਆਫਰ 

ਮੋਹਾਲੀ: 9 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਪਲੇਸਮੈਂਟ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਖੋਜ ਅਤੇ ਨਵੀਨਤਾ ਵਿੱਚ ਉੱਚੇ ਰਿਕਾਰਡ ਕਾਇਮ ਕਰ ਰਹੇ ਹਨ।  ਯੂਨੀਵਰਸਿਟੀ ਵਿੱਚ ਬੈਚ 2022 ਦੇ ਕੈਂਪਸ ਪਲੇਸਮੈਂਟ ਵਿੱਚ 900 ਤੋਂ ਵੱਧ ਬਹੁ-ਰਾਸ਼ਟਰੀ ਕੰਪਨੀਆਂ ਨੇ 9500 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਦਿੱਤੀਆਂ ਹਨ।  ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਵਿਦਿਆਰਥਣ ਪਾਰੁਲ ਮਨਹਾਸ ਨੂੰ ਕੰਪਿਊਟਰ ਸਾਫਟਵੇਅਰ ਕੰਪਨੀ ਨੂਟੈਨਿਕਸ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ।  ਵਰਣਨਯੋਗ ਹੈ ਕਿ ਪਾਰੁਲ ਪਠਾਨਕੋਟ ਦੀ ਰਹਿਣ ਵਾਲੀ ਹੈ, ਜਿਸ ਨੂੰ 29 ਲੱਖ ਰੁਪਏ ਦੇ ਸਭ ਤੋਂ ਵੱਧ ਸਾਲਾਨਾ ਪੈਕੇਜ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।  ਆਪਣੀ ਸਫਲਤਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰੁਲ ਨੇ ਕਿਹਾ ਕਿ ਯੂਨੀਵਰਸਿਟੀ ਕੋਰਸ ਦੀ ਸ਼ੁਰੂਆਤ ਤੋਂ ਹੀ ਉਦਯੋਗ ਦੀਆਂ ਲੋੜਾਂ ਅਨੁਸਾਰ ਪ੍ਰੀ-ਪਲੇਸਮੈਂਟ ਸਿਖਲਾਈ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਤਿਆਰ ਕਰਦੀ ਹੈ।  ਨਤੀਜੇ ਵਜੋਂ, ਮੈਨੂੰ ਆਕਰਸ਼ਕ ਪੈਕੇਜ 'ਤੇ ਚੋਟੀ ਦੀ ਕੰਪਨੀ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ।

ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇੱਕ ਹੋਰ ਵਿਦਿਆਰਥਣ ਅਰਸ਼ੀਆ ਸ਼ਰਮਾ ਨੂੰ 3 ਬਹੁਰਾਸ਼ਟਰੀ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਮਿਲੇ ਹਨ, ਜਿਨ੍ਹਾਂ ਵਿੱਚ ਨੋਕੀਆ, ਕ੍ਰਿਟੀਕਲ ਸੋਲਿਊਸ਼ਨ ਅਤੇ ਮੈਨੇਜਮੈਂਟ ਕੰਸਲਟਿੰਗ ਕੰਪਨੀ ਜ਼ੈੱਡ.ਐਸ.  ਜ਼ਿਕਰਯੋਗ ਹੈ ਕਿ ਅਰਸ਼ੀਆ ਪਠਾਨਕੋਟ ਦੀ ਰਹਿਣ ਵਾਲੀ ਹੈ, ਜਿਸ ਨੂੰ 14 ਲੱਖ ਰੁਪਏ ਦੇ ਸਾਲਾਨਾ ਪੈਕੇਜ 'ਤੇ ਮਲਟੀਪਲ ਪਲੇਸਮੈਂਟ ਆਫਰ ਮਿਲੇ ਹਨ।

ਫੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਸਥਾਨਕ ਵਿਦਿਆਰਥੀ ਪਠਾਨਕੋਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Wednesday, April 14, 2021

22 ਤੋਂ 30 ਅਪ੍ਰੈਲ ਤੱਕ ਲੱਗਣਗੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ

ਉਮੀਦਵਾਰ ਰੋਜ਼ਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰਨ-ADC (D)

ਰੋਜ਼ਗਾਰ ਮੇਲੇ ਦੀ ਇੱਕ ਫਾਈਲ ਫੋਟੋ 

ਲੁਧਿਆਣਾ
: 13 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੱਤਵੇਂ ਰਾਜ ਪੱਧਰੀ ਲੁਧਿਆਣਾ ਮੈਗਾ ਰੋਜ਼ਗਾਰ ਮੇਲਿਆ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇਗਾ। ਇਹ ਮੇਲੇ ਫਿਜੀਕਲ ਅਤੇ ਵਰਚੂਅਲ ਦੋਵਾਂ ਮੋਡਜ ਵਿੱਚ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਸ਼੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਜਿਲ੍ਹੇ ਵਿਚ 5 ਵੱਖ-ਵੱਖ ਥਾਂਵਾਂ 'ਤੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਲੁਧਿਆਣਾ, 23 ਅਪ੍ਰੈਲ ਨੂੰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਖੰਨਾ, 26 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਜਗਰਾਉਂ, 28 ਅਪ੍ਰੈਲ ਨੂੰ ਐਸ.ਆਰ.ਐਸ. ਸਰਕਾਰੀ ਪੋਲਿਟੈਕਨਿਕ ਕਾਲਜ ਫਾਰ ਗਰਲਜ਼, ਲੁਧਿਆਣਾ, 29 ਅਪ੍ਰੈਲ ਅਤੇ 30 ਅਪ੍ਰੈਲ ਨੂੰ ਸੀ.ਆਈ.ਸੀ.ਯੂ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵਲੋਂ ਮੌਕੇ 'ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਣਸਕਿੱਲਡ 10ਵੀਂ, 12ਵੀਂ, ਗ੍ਰੈਜੂਏਸ਼ਨ ਪਾਸ ਅਤੇ ਆਈ.ਟੀ.ਆਈ ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਵਲੋਂ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਲੁਧਿਅਣਾ ਸ਼੍ਰੀ ਹਰਪ੍ਰੀਤ ਸਿੰਘ ਅਤੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਖਾਲੀ ਅਸਾਮੀਆਂ ਬਾਰੇ ਮੁਕਮੰਲ ਸੂਚਨਾ ਵਿਭਾਗ ਦੇ ਪੋਰਟਲ www.pgrkam.com ਤੇ ਉਪਲਬਧ  ਹੈ, ਤੇ ਉਮੀਦਵਾਰ 18 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Saturday, December 19, 2020

21 ਸਾਲਾ ਜੋਤੀ ਗੁਪਤਾ ਦੀ 12 ਲੱਖ ਰੁਪਏ ਪੈਕੇਜ ਨਾਲ ਹੋਈ ਪਲੇਸਮੈਂਟ

  19th December 2020 at 5:50 PM

 ਰੋਜ਼ਗਾਰ ਮੇਲੇ ਦੌਰਾਨ ਮਾਈਕਰੋਸਾਫਟ ਕੰਪਨੀ 'ਚ ਚੱਲਿਆ ਲਗਨ ਦਾ ਜਾਦੂ 


ਲੁਧਿਆਣਾ
: 19 ਦਸੰਬਰ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਆਯੋਜਿਤ ਰੋਜ਼ਗਾਰ ਮੇਲੇ ਦੌਰਾਨ ਜੋਤੀ ਗੁਪਤਾ ਵੱਲੋਂ ਮਾਈਕਰੋਸਾਫਟ ਕੰਪਨੀ ਵਿੱਚ ਸਲਾਨਾ ਬਾਰ੍ਹਾਂ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ। ਅਜੇ ਬਸ 21 ਸਾਲਾ ਜੋਤੀ ਗੁਪਤਾ ਵੱਲੋਂ ਇਹ ਮੁਕਾਮ ਇੱਕ ਵੱਡੇ ਸੰਘਰਸ਼ ਵਿਚੋਂ ਗੁਜ਼ਰ ਕੇ ਹਾਸਲ ਕੀਤਾ ਗਿਆ ਹੈ। ਉਸਦੀ ਸਖਤ ਮਿਹਨਤ ਅਤੇ ਲਗਨ ਦੀ ਇੱਕ ਪੂਰੀ ਦਿਲਚਸਪ ਅਤੇ ਸੱਚੀ ਕਹਾਣੀ ਹੈ। ਜੂਨ 2014 ਵਿੱਚ ਉਸਦੇ ਰੋਡ ਐਕਸੀਡੈਂਟ ਤੋਂ ਬਾਅਦ ਖੱਬੇ ਹਿੱਸੇ ਨੂੰ ਪੇੈਰਾਲਾਈਜਸ ਹੋ ਗਿਆ ਸੀ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਲਗਾਤਾਰ 4 ਮਹੀਨੇ ਇਲਾਜ ਵੀ ਚੱਲਿਆ। ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਹੀ ਪੂਰੀ ਕੀਤੀ। ਅਜਿਹੇ ਹਿਲਾ ਦੇਣ ਵਾਲੇ ਮੌਕੇ ਤੇ ਵੀ ਆਪਣੇ ਆਪ ਨੂੰ ਕਾਇਮ ਰੱਖਦਿਆਂ ਸੰਘਰਸ਼ਾਂ ਵਿੱਚ ਜੁੱਟੇ ਰਹਿਣਾ ਕੋਈ ਸੌਖਾ ਨਹੀਂ ਸੀ। ਉਸਨੇ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਸਿਖਾਇਆ ਕਿ ਵਿੱਦਿਆ ਦੀ ਸ਼ਕਤੀ ਹੀ ਹੁਣ ਉਸਨੂੰ ਕੰਮ ਦੇਵੇਗੀ। ਉਸਦੇ ਆਤਮਵਿਸ਼ਵਾਸ ਨੇ ਇੱਕ ਕ੍ਰਿਸ਼ਮਾ ਹੀ ਕਰ ਦਿਖਾਇਆ।

ਇਸ ਜਾਦੂ ਨੂੰ ਸਭਨਾਂ ਨੇ ਸਵੀਕਾਰ ਵੀ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸ੍ਰੀ ਸੰਦੀਪ ਕੁਮਾਰ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਜਿਲ੍ਹਾ ਪੱਧਰ ਤੇ ਮੈਗਾ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। 

ਚਾਰੇ ਪਾਸੇ ਜੋਤਿ ਦੇ ਇਸ ਸੰਘਰਸ਼ ਅਤੇ ਪ੍ਰਾਪਤੀ ਦੀ ਹੀ ਚਰਚਾ ਹੈ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਤੀ ਗੁਪਤਾ ਨੇ ਰੋਜ਼ਗਾਰ ਮੇਲੇ ਦੌਰਾਨ ਆਨਲਾਈਨ ਟੈਸਟ ਕਲੀਅਰ ਕੀਤਾ ਅਤੇ ਫਿਰ ਇੰਟਰਵਿਊ ਪਾਸ ਕਰਕੇ ਮਾਈਕਰੋਸਾਫਟ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜੋਤੀ ਗੁਪਤਾ ਜਿਲ੍ਹਾ ਲੁਧਿਆਣਾ ਦੀ ਪਹਿਲੀ ਅਜਿਹੀ ਲੜਕੀ ਹੈ ਜਿਸ ਦੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਸਲਾਨਾ ਬਾਰ੍ਹਾ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ। ਅੱਜਕਲ੍ਹ ਚੱਲ ਰਹੇ ਮੰਡੀ ਦੇ ਦੌਰ ਵਿੱਚ ਇਹ ਇੱਕ ਵੱਡੀ ਪ੍ਰਾਪਤੀ ਹੈ। 

ਉਸਦੀ ਇਸ ਪ੍ਰਾਪਤੀ ਦਾ ਅਸਰ ਪਰਿਵਾਰ ਤੇ ਵੀ ਬਹੁਤ ਚੰਗਾ ਪਿਆ। ਜੋਤੀ ਗੁਪਤਾ ਦੇ ਪਿਤਾ ਐਡਵੋਕੇਟ ਸ੍ਰੀ ਅਸ਼ਵਨੀ ਗੁਪਤਾ ਅਤੇ ਮਾਤਾ ਸ੍ਰੀਮਤੀ ਮੋਨਿਕਾ ਗੁਪਤਾ ਨੇ ਗੱਲਬਾਤ ਦੌਰਾਨ  ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਜੂਨ 2014 ਵਿੱਚ ਇੱਕ ਰੋਡ ਐਕਸੀਡੈਂਟ ਹੋ ਗਿਆ ਸੀ।  ਇਸ ਦੌਰਾਨ ਉਨ੍ਹਾਂ ਦੀ ਲੜਕੀ ਦੇ ਖੱਬੇ ਹਿੱਸੇ ਨੂੰ ਪੇੈਰਾਲਾਈਜਸ ਹੋ ਗਿਆ ਸੀ ਅਤੇ ਐਕਸੀਡੈਂਟ ਦੇ ਤਰੁੰਤ ਬਾਅਦ ਉਨ੍ਹਾ ਨੂੰ ਦੀਪ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਜਿੱਥੇ ਉਸਦਾ 3 ਮਹੀਨੇ ਲਗਾਤਾਰ ਇਲਾਜ ਚੱਲਦਾ ਰਿਹਾ ਅਤੇ ਫਿਰ ਇੱਕ ਮਹੀਨਾ ਸਿੱਧੂ ਹਸਪਤਾਲ ਦੋਰਾਹਾ ਡਾਕਟਰ ਗੁਰਸ਼ਰਨ ਕੌਰ ਸਿੱਧੂ ਤੋਂ ਇਲਾਜ ਚੱਲਿਆ ਜਿਹਨਾਂ ਨੇ ਲੜਕੀ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ। ਉਨ੍ਹਾ ਦੱਸਿਆ ਕਿ ਲੜਕੀ ਦੀ ਅਖੀਰਲੀ ਸਰਜਰੀ ਏਮਜ ਤੋਂ ਹੋਈ ਹੈ। ਅੱਜ ਉਹ ਫਿਰ ਜ਼ਿੰਦਗੀ ਦੇ ਸੰਘਰਸ਼ਾਂ ਦੀ ਨਵੀਂ ਚੁਣੌਤੀ ਸਵੀਕਾਰ ਕਰਨ ਲਈ ਮੈਦਾਨ ਵਿੱਚ ਹੈ। 

ਉਨ੍ਹਾਂ ਦੱਸਿਆ ਕਿ ਇਹ ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਡਾਕਟਰਾਂ ਵੱਲੋਂ ਲੜਕੀ ਦੇ ਬਚਣ ਦੀ ਉਮੀਦ ਬਹੁਤ ਘੱਟ ਦੱਸੀ ਗਈ ਸੀ ਪਰ ਉਨ੍ਹਾਂ ਵੱਲੋਂ ਡਾਕਟਰਾਂ ਤੇ ਜੋਰ ਪਾਇਆ ਗਿਆ ਤੇ ਅਖੀਰ ਸਾਡੀ ਲੜਕੀ ਜੋਤੀ ਗੁਪਤਾ ਨੇ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਇਹ ਜਿੰਦਗੀ ਦੀ ਜੰਗ ਜਿੱਤ ਲਈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਅਤੇ ਹੋਰ ਵਿਅਕਤੀਆਂ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਦੁੱਖ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਰ ਜੇਕਰ ਤੁਹਾਡੇ ਵਿੱਚ ਹੌਸਲਾ ਹੈ ਤਾਂ ਤੁਸੀ ਉਸਨੂੰ ਹਰਾ ਸਕਦੇ ਹੋ ਜਿਸ ਤਰ੍ਹਾ ਸਾਡੀ ਲੜਕੀ ਜੋਤੀ ਗੁਪਤਾ ਨੇ ਹਰਾਇਆ ਹੈ।

ਪਿਤਾ ਸ੍ਰੀ ਅਸ਼ਵਨੀ ਗੁਪਤਾ ਨੇ ਦੱਸਿਆ ਕਿ  ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਕੀਤੀ ਅਤੇ ਭਰਾ ਮੋਤੀ ਰਤਨ ਗੁਪਤਾ ਨੇ ਆਪਣੀ ਭੈਣ ਦੀ ਸਾਂਭ ਸੰਭਾਲ ਕਾਰਨ ਇੱਕ ਸਾਲ ਪੜ੍ਹਾਈ ਬੰਦ ਵੀ ਕੀਤੀ। ਫਿਰ ਜੋਤੀ ਗੁਪਤਾ ਨੇ ਆਪਣਾ ਦਾਖਲਾ ਜੀ.ਐਨ.ਈ. ਕਾਲਜ ਲੁਧਿਆਣਾ ਵਿਖੇ ਲਿਆ, ਜਿੱਥੇ ਇਸਦੇ ਮੈਂਟਰਜ ਪ੍ਰੋਫੇੈਸਰ ਸ੍ਰੀ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਪਲੇਸਮੈਂਟ ਅਫਸਰ ਸ੍ਰੀ ਗਗਨਦੀਪ ਸੋਢੀ ਦਾ ਬਹੁਤ ਜਿਆਦਾ ਸਹਿਯੋਗ ਰਿਹਾ ਜਿਨ੍ਹਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਨੇ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਜੋਤੀ ਗੁਪਤਾ ਦੇ ਮਾਤਾ-ਪਿਤਾ ਵੱਲੋਂ ਰੋਜ਼ਗਾਰ ਵਿਭਾਗ ਪੰਜਾਬ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਉਨ੍ਹਾਂ ਦੀ ਲੜਕੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋਈ ਹੈ।

ਜੋਤੀ ਗੁਪਤਾ ਨੇ ਆਪਣੇ ਮਾਤਾ-ਪਿਤਾ, ਨਾਨਕਾ ਪਰਿਵਾਰ, ਡਾ. ਗੁਰਸ਼ਨ ਕੌਰ ਸਿੱਧੂ, ਪ੍ਰੋਫੈਸਰ ਸ੍ਰੀ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਵੀ ਰੋਜ਼ਗਾਰ ਵਿਭਾਗ, ਪੰਜਾਬ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕੀਤਾ ਕਿ ਮੈਂ ਅੱਜ ਜੋ ਵੀ ਹਾਂ, ਜਿਸ ਵੀ ਮੁਕਾਮ ਤੇ ਹਾਂ, ਇਨ੍ਹਾਂ ਸਭ ਦੀ ਬਦੌਲਤ ਹਾਂ।

ਸ੍ਰੀ ਹਰਪ੍ਰੀਤ ਸਿੰਘ ਸਿੱਧੂ ਰੋਜਗਾਰ ਉਤਪੱਤੀ ਸਿਖਲਾਈ ਅਫਸਰ, ਲੁਧਿਆਣਾ ਅਤੇ ਸ੍ਰੀ ਨਵਦੀਪ ਸਿੰਘ ਡਿਪਟੀ ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਵੀ ਜੋਤੀ ਗੁਪਤਾ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਮਾਈਕਰੋਸਾਫਟ ਵਰਗੀਆ ਨਾਮੀ ਕੰਪਨੀਆਂ ਨਾਲ ਤਾਲਮੇਲ ਬਣਾ ਕੇ ਭਵਿੱਖ ਵਿੱਚ ਹੋਰ ਪ੍ਰਾਰਥੀਆਂ ਨੂੰ ਵੀ ਰੋਜਗਾਰ ਦੇ ਮੌਕੇ ਪ੍ਰਦਾਨ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਹਰ ਹਫਤੇ ਸ਼ੁੱਕਰਵਾਰ ਨੂੰ ਰੋਜ਼ਗਾਰ ਕੈਂਪ ਲਗਾਇਆ ਜਾਦਾ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾ ਸਕੇ।

ਡਿਪਟੀ ਡਾਇਰੈਕਟਰ ਸ੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਅੱਗੇ ਦੱਸਿਆ ਕਿ ਜੋਤੀ ਗੁਪਤਾ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਜਿਸਨੇ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਕੇ ਆਪਣੀ ਜਾਨ ਬਚਾਈ ਤੇ  ਮਾਈਕਾਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋ ਕੇ ਆਪਣੇ ਮਾਤਾ-ਪਿਤਾ, ਜਿਲ੍ਹਾ ਲੁਧਿਆਣਾ, ਰੋਜ਼ਗਾਰ ਵਿਭਾਗ, ਪੰਜਾਬ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਇਸ ਮੁਕਾਮ ਤੇ ਪਹੁੰਚੀ ਹੈ।

ਉਨ੍ਹਾਂ ਜਿਲ੍ਹਾ ਲੁਧਿਆਣਾ ਦੇ ਸਮੂਹ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੋਤੀ ਗੁਪਤਾ ਦੇ ਸੰਘਰਸ਼ਮਈ ਸਫਰ ਤੋਂ ਪ੍ਰੇਰਨਾ ਲੈਣ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਲਈ ਤੱਤਪਰ ਹੈ ਤਾ ਜੋ ਬੱਚਿਆ ਨੂੰ ਵੱਧ ਤੋਂ ਵੱਧ ਆਤਮ ਨਿਰਭਰ ਬਣਾਇਆ ਜਾ ਸਕੇ ਅਤੇ ਰੋਜਗਾਰ ਦਿਵਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਨੂੰ ਸਫਲ ਬਣਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਸਤੰਬਰ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਗਏ ਸਨ ਅਤੇ ਰੋਜਗਾਰ ਵਿਭਾਗ, ਪੰਜਾਬ ਵੱਲੋਂ ਨਾਲ-ਨਾਲ ਸਟੇਟ ਪੱਧਰ ਤੇ High End Job Fair ਵੀ ਆਯੋਜਿਤ ਕੀਤੇ ਗਏ ਸਨ ਜਿਸ ਵਿੱਚ ਨਾਮੀ ਕੰਪਨੀਆ ਮਾਈਕਰੋ ਸਾਫਟ, ਬਾਈਯੂਜ, ਅਤੇ ਐਚ.ਸੀ. ਐਲ ਆਦਿ ਨੇ ਹਿੱਸਾ ਲਿਆ ਜਿਨ੍ਹਾਂ ਦਾ ਸਲਾਨਾ ਸੈਲਰੀ ਪੈਕੇਜ ਤਿੰਨ ਲੱਖ ਤੋਂ ਲੈ ਕੇ ਤੀਹ ਲੱਖ ਰੁਪਏ ਤੱਕ ਦੇ ਸਨ। 

Friday, February 22, 2013

ਪ੍ਰਦੇਸ਼ਿਕ ਸੈਨਾ 'ਚ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ

ਭਰਤੀ ਰੈਲੀ12 ਮਾਰਚ ਤੋਂ 15 ਮਾਰਚ ਤੱਕ-ਐਲ.ਐਸ ਚੌਹਾਨ
                                                         Courtesy file photo
ਲੁਧਿਆਣਾ 22 ਫ਼ਰਵਰੀ: (ਗੋਗਨਾ): ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਯੂ.ਟੀ ਚੰਡੀਗੜ ਅਤੇ ਦਿੱਲੀ ਦੇ ਨੌਜਵਾਨਾਂ ਦੀ 103 ਇਨਫੈਟਰੀ ਬਟਾਲੀਅਨ (ਪ੍ਰਦੇਸ਼ਿਕ ਸੈਨਾ) ਸਿੱਖ ਲਾਈ ਵਿੱਚ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਟ੍ਰੇਡਜ਼ਮੈਨ) ਦੀ ਭਰਤੀ ਰੈਲੀ ਜੀ.ਟੀ.ਰੋਡ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ ਵਿਖੇ 12 ਮਾਰਚ ਤੋਂ 15 ਮਾਰਚ,2013 ਤੱਕ ਆਯੋਜਿਤ ਕੀਤੀ ਜਾ ਰਹੀ ਹੈ। 
 ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ, ਜੰਮੂ-ਕਸ਼ਮੀਰ ਤੇ ਯੂ.ਟੀ.ਚੰਡੀਗੜ ਦੇ ਨੌਜਵਾਨਾਂ ਦੀ ਭਰਤੀ 12 ਮਾਰਚ ਨੂੰ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਉਮੀਦਵਾਰਾਂ ਦੀ ਭਰਤੀ 13 ਮਾਰਚ ਨੂੰ ਹੋਵੇਗੀ। ਉਹਨਾਂ ਦੱਸਿਆ ਕਿ 14 ਅਤੇ 15 ਮਾਰਚ ਨੂੰ ਚੁਣੇ ਗਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦਾ ਮੈਡੀਕਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਟ੍ਰੈਰੀਟੋਰੀਅਲ ਆਰਮੀ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ 18 ਤੋਂ 42 ਸਾਲ, ਭਾਰ ਘੱਟੋ-ਘੱਟ 50 ਕਿਲੋ ਗ੍ਰਾਮ, ਛਾਤੀ ਘੱਟੋ-ਘੱਟ 77-82 ਸੈਟੀਮੀਟਰ ਅਤੇ ਕੱਦ ਘੱਟੋ-ਘੱਟ 160 ਸੈਟੀਮੀਟਰ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਨੇ ਘੱਟੋ-ਘੱਟ 45 ਫੀਸਦੀ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ, ਪ੍ਰੰਤੂ ਹਿਮਾਚਲ ਪ੍ਰਦੇਸ਼ ਦੇ ਲਾਹੁਲ, ਸਪਿਤੀ ਤੇ ਕੀਨਾਪੁਰ ਜਿਲਿਆਂ ਦੇ 8ਵੀਂ ਪਾਸ ਉਮੀਦਵਾਰ ਇਸ ਭਰਤੀ ਲਈ ਯੋਗ ਹੋਣਗੇ। ਉਹਨਾਂ ਦੱਸਿਆ ਕਿ ਕਲਰਕ ਦੀ ਆਸਾਮੀ ਲਈ ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਸਮੇਤ ਆਰਟਸ, ਕਾਮਰਸ, ਵਿਗਿਆਨ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10+2 ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਉਸਦੇ ਹਰ ਵਿਸ਼ੇ ਵਿੱਚੋਂ ਘੱਟੋ-ਘੱਟ 40 ਫ਼ੀਸਦੀ ਅੰਕ ਜ਼ਰੂਰ ਹੋਣ।ਉਹਨਾਂ ਦੱਸਿਆ ਕਿ ਟ੍ਰੇਡਜ਼ਮੈਨ ਦੀ ਆਸਾਮੀ ਲਈ ਕੇਵਲ 10ਵੀਂ ਪਾਸ ਉਮੀਦਵਾਰ ਯੋਗ ਹੋਣਗੇ। 
 ਸ੍ਰੀ ਚੌਹਾਨ ਨੇ ਦੱਸਿਆ ਕਿ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਸਬੰਧੀ ਗਜਟਿਡ ਅਫਸਰ ਤੋਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਸਮੇਤ ਸਰਟੀਫੀਕੇਟ, ਜ਼ਿਲ•ਾ ਮੈਜਿਸਟਰੇਟ/ਸਬ ਡਵੀਜ਼ਨਲ ਮੈਜਿਸਟਰੇਟ/ਤਹਿਸੀਲਦਾਰ ਵੱਲੋਂ ਜ਼ਾਰੀ ਕੀਤਾ ਰਿਹਾਇਸ਼ੀ ਸਰਟੀਫੀਕੇਟ, ਪਿੰਡ ਦੇ ਸਰਪੰਚ ਵੱਲੋਂ ਜ਼ਾਰੀ ਕੀਤਾ ਚਾਲ-ਚੱਲਣ ਸਰਟੀਫੀਕੇਟ ਅਤੇ 6 ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਅਤੇ ਹੋਰ ਲੋੜੀਂਦੇ ਸਰਟੀਫੀਕੇਟ ਨਾਲ ਲੈ ਕੇ ਆਉਣ। 
    ------------------------