Showing posts with label DLSA. Show all posts
Showing posts with label DLSA. Show all posts

Friday, May 21, 2021

ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ DC ਦੇ ਨਾਲ ਕੇਂਦਰੀ ਜੇਲ੍ਹ ਦਾ ਦੌਰਾ

 21st May 2021 at 8:53 PM

ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਰਹਿਣ ਸਹਿਣ ਵੀ ਦੇਖਿਆ


ਲੁਧਿਆਣਾ
: 21 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜੇਲ੍ਹਾਂ ਦੀ ਦੁਨੀਆ ਬਿਲਕੁਲ ਹੀ ਵੱਖਰੀ ਹੁੰਦੀ ਹੈ। ਪਰਿਵਾਰ ਤੋਂ ਦੂਰ, ਆਪਣੇ ਆਲੇ ਦੁਆਲੇ ਤੋਂ ਦੂਰ ਇੱਕ ਨਿਸਚਿਤ ਸਜ਼ਾ ਵੱਜੋਂ ਕੱਟਣਾ ਹੁੰਦਾ ਹੈ ਇਹ ਸਮਾਂ। ਇਸਦਾ ਮਕਸਦ ਹੁੰਦਾ ਹੈ ਕਿ ਕੈਦੀ ਅੰਦਰ ਆਪਣੇ ਆਪ ਬਾਰੇ ਆਪਣੇ ਅਪਰਾਧਾਂ ਬਾਰੇ ਕੁਝ ਚੇਤਨਾ ਜਾਗ ਸਕੇ ਅਤੇ ਔਹ ਆਪਣੇ ਕੁਕਰਮਾਂ ਤੇ ਪਛਤਾਵਾ ਕਰ ਸਕੇ। ਇਸ ਤਰ੍ਹਾਂ ਜਦੋਂ ਉਹ ਬਾਹਰ ਨਿਕਲੇ ਤਾਂ ਉਹ ਪੂਰੀ ਤਰ੍ਹਾਂ ਸੁਧਰਿਆ ਹੋਵੇ। ਉਹ ਬਿਲਕੁਲ ਇੱਕ ਨਵਾਂ ਇਨਸਾਨ ਬਣਾ ਕੇ ਸਮਾਜ ਦਾ ਸਾਹਮਣੇ ਆਏ। ਅਜਿਹਾ ਅਜੇ ਪੂਰੀ ਤਰ੍ਹਾਂ ਹੋ ਨਹੀਂ ਪਾ ਰਿਹਾ ਇਹ ਇੱਕ ਵੱਖਰੀ ਗੱਲ ਹੈ। ਇਸਦੇ ਕਈ ਕਾਰਨ ਹਨ ਜਿਹਨਾਂ ਦੀ ਚਰਚਾ ਕਰਨ ਲਈ ਇੱਕ ਵੱਖਰੀ ਵਿਸਥਾਰਤ ਰਿਪੋਰਟ ਦੀ ਲੋੜ ਹੈ। ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਹੁਰਾਂ ਨੇ ਇਸ ਸਬੰਧੀ ਨਾਗਮਣੀ ਵਿੱਚ ਸਮੇਂ ਸਮੇਂ ਪ੍ਰਕਾਸ਼ਿਤ ਕਈ ਲਿਖਤਾਂ ਵਿੱਚ ਕਈ ਇਸ਼ਾਰੇ ਵੀ ਕੀਤੇ ਸਨ। ਉੱਘੇ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਇਸ ਬਾਰੇ ਗੱਲ ਕੀਤੀ ਹੈ। ਕਈ ਹੋਰ ਲੇਖਕਾਂ ਨੇ ਵੀ ਕਾਫੀ ਕੁਝ ਲਿਖਿਆ ਹੈ। ਇਹਨਾਂ ਲਿਖਤਾਂ ਨੂੰ ਜਦੋਂ ਵੀ ਸਰਕਾਰ ਦੀਆਂ ਸਮਰੱਥ ਸ਼ਖਸੀਅਤਾਂ ਵੱਲੋਂ ਵਿਚਾਰਿਆ ਜਾਵੇਗਾ ਤਾਂ ਬਹੁਤ ਸਾਰੇ ਕਦਮ ਚੁੱਕਣੇ ਸੌਖੇ ਹੋਣਗੇ। ਫਿਲਹਾਲ ਰੂਟੀਨ ਵਿੱਚ ਵੀ ਇਸ ਸਬੰਧੀ ਉਪਰਾਲੇ ਕੀਤੇ ਜਾਂਦੇ ਹਨ। 

ਅੱਜ ਮੁਨੀਸ਼ ਸਿੰੰਘਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ, ਹਰਸਿਮਰਨਜੀਤ ਸਿੰਘ, ਸਿਵਲ ਜੱਜ (ਸੀਨੀਅਰ ਡਿਵੀਜ਼ਨ), ਪ੍ਰਭਜੋਤ ਸਿੰਘ ਕਾਲੇਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੁਮਿਤ ਮੱਕੜ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ, ਡਾ. ਕਿਰਨ ਆਹਲੂਵਾਲੀਆ, ਸਿਵਲ ਸਰਜਨ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਕੈਦੀਆਂ ਦੀਆਂ ਡਾਕਟਰੀ ਸਹੂਲਤਾਂ ਅਤੇ ਰਹਿਣ-ਸਹਿਣ ਦੀ ਸਥਿਤੀ ਦੀ ਜਾਂਚ ਕਰਨ ਲਈ ਕੇਂਦਰੀ ਜੇਲ੍ਹ, ਲੁਧਿਆਣਾ ਦਾ ਦੌਰਾ ਕੀਤਾ।

ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਵੀ ਜਾਰੀ ਕੀਤੇ।

ਜੇਲ੍ਹ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਰੀ ਕੀਤੀ ਗਈ ਐਸ.ਓ.ਪੀ. ਦੀ ਪਾਲਣਾ ਕਰਨ ਲਈ ਹੋਰ ਨਿਰਦੇਸ਼ ਜਾਰੀ ਕੀਤੇ ਗਏ ਸਨ. ਸੈਸ਼ਨ ਜੱਜ ਨੇ ਜੇਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਲੋੜਵੰਦ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਸੈਸ਼ਨ ਜੱਜ ਨੇ ਇਹ ਵੀ ਦੱਸਿਆ ਕਿ ਹਰੇਕ ਕੈਦੀ ਮੁਫਤ ਕਾਨੂੰਨੀ ਸਹਾਇਤਾ ਲਈ ਹੱਕਦਾਰ ਹੈ।

ਅਖੀਰ ਵਿੱਚ ਯਾਦ ਆ ਰਹੇ ਹਨ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਜਿਹਨਾਂ ਕਦੇ ਆਖਿਆ ਸੀ:

ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕਿ ਸਰਕਾਰ ਚਲਾਈ ਜਾਏਗੀ

ਵੋ ਸੁਬਹ ਕਭੀ ਤੋਂ ਆਏਗੀ, ਵੋ ਸੁਬਹ ਕਭੀ ਤੋਂ ਆਏਗੀ!


Monday, June 01, 2020

ਕੋਰੋਨਾ ਨੂੰ ਦੇਖਦਿਆਂ ਅਦਾਲਤ ਦੇ ਗੇਟਾਂ ਤੇ ਕੀਤੇ ਗਏ ਵਿਸ਼ੇਸ਼ ਪ੍ਰਬੰਧ

Monday: 1st  June 2020 at 1:59 PM
DLSA ਲੁਧਿਆਣਾ ਵੱਲੋਂ ਇਨਫੈਕਸ਼ਨ ਤੋਂ ਬਚਾਓ ਲਈ ਚੁੱਕੇ ਗਏ ਵਿਸ਼ੇਸ਼ ਕਦਮ 
ਲੁਧਿਆਣਾ: 1 ਜੂਨ  2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਦੀਆਂ ਜ਼ਿਲਾ ਕਚਹਿਰੀਆਂ ਵਿੱਚ ਬੇਸ਼ੁਮਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।  ਕੋਰੋਨਾ ਦੇ ਦਿਨਾਂ ਵਿੱਚ ਭਾਵੇਂ ਸੋਸ਼ਲ ਡਿਸਟੈਂਸ  ਦਾ ਸਿਲਸਿਲਾ ਵੀ ਚੱਲ ਰਿਹਾ ਹੈ ਇਸਦੇ ਬਾਵਜੂਦ ਕੋਵਿਡ-19 ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਖਤਰਨਾਕ ਵਾਇਰਸ ਤੋਂ ਬਚਾਓ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਨੇ ਬਹੁਤ ਹੀ ਸ਼ਲਾਘਾਯੋਗ ਪ੍ਰਬੰਧ ਕੀਤੇ ਹਨ। ਇਸ ਮਕਸਦ ਲਈ ਸਾਰੇ ਕਦਮ ਬੜੀ ਉਚੇਚ ਨਾਲ ਚੁੱਕੇ ਗਏ ਹਨ। ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅੱਜ ਜਿਲ੍ਹਾ ਕਚਹਿਰੀਆਂ, ਲੁਧਿਆਣਾ ਦੀ ਇਮਾਰਤਾਂ ਦੇ ਐਂਟਰੀ ਗੇਟਾਂ ਤੇ ਆਮ ਪਬਲਿਕ ਲਈ ਹੱਥ ਥੋਣ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਵਾਸ ਬੇਸਿਨ  ਲਗਵਾਏ ਗਏ ਤਾਂ ਜੋ ਕੋਰੋਨਾ ਵਾਇਰਸ ਦੇ ਫੈਲ ਰਹੇ ਇੰਨਫੈਕਸ਼ਨ ਤੋਂ ਬਚਿਆ ਜਾ ਸਕੇ।  ਉਕਤ ਵਾਸ਼ ਬੇਸਿਨਾਂ  ਦਾ ਉਦਘਾਟਨ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਲੁਧਿਆਣਾ ਸ੍ਰ੍ਰੀ ਗੁਰਬੀਰ ਸਿੰਘ ਜੀ ਵੱਲੋਂ ਕੀਤਾ ਗਿਆ। ਮਾਨਯੋਗ ਸੈਸ਼ਨ ਜੱਜ ਸਾਹਿਬ ਵੱਲੋਂ ਦੱਸਿਆ ਕਿ ਇਹ ਵਾਸ਼ ਬੇਸਿਨ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਹੋਏ ਹਨ ਜਿਨ੍ਹਾਂ ਨੂੰ ਵਿਅਕਤੀ ਵੱਲੋਂ ਪੈਰ ਨਾਲ ਚਲਾਇਆ ਜਾ ਸਕੇਗਾ ਅਤੇ ਇਸ ਨੂੰ ਚਲਾਉਣ ਲਈ ਟੂਟੀ ਜਾਂ ਹੈਂਡਲ ਆਦਿ ਨੂੰ ਹੱਥ ਲਗਾਉਣ ਦੀ ਲੋੜ ਨਹੀਂ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਕੋਲ ਟਰਾਂਸਫਰ ਹੋਣ ਦੇ ਖਤਰੇ ਤੋਂ ਬਚਿਆ ਜਾ ਸਕੇ ।  ਇਸ ਨਾਲ ਜਿੱਥੇ ਕਚਹਿਰੀਆਂ ਵਿੱਚ ਆਉਣ ਵਾਲੇ ਲਿਟੀਗੈਂਟਸ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕਣਗੇ ਉਥੇ ਹੀ ਜਿਲ੍ਹਾ ਕਚਹਿਰੀਆਂ ਵਿੱਚ ਤੈਨਾਤ ਸਟਾਫ ਮੈਂਬਰ ਵੀ ਸੁਰੱਖਿਅਤ ਰਹਿ ਸਕਣਗੇ । ਉਨ੍ਹਾਂ ਦੱਸਿਆ ਕਿ ਕਚਹਿਰੀਆਂ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਲਈ ਇਨ੍ਹਾਂ ਵਾਸ ਬੇਸਿਨਾਂ ਤੇ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਲਾਜ਼ਮੀ ਹੋਣਗੇ । ਇਸ ਮੌਕੇ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਆਮ ਜਨਤਾ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਦੀ ਕਿੱਲਤ ਨੂੰ ਦੂਰ ਕਰਨ ਲਈ ਇੱਕ 500 ਲੀਟਰ ਦਾ ਵਾਟਰ ਕੂਲਰ ਵੀ ਲਗਵਾਇਆ ਗਿਆ ਜਿਸਦਾ ਉਦਘਾਟਨ ਵੀ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਕੀਤਾ ਗਿਆ । ਇਸ ਮੌਕੇ ਤੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਜੀ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਆਪੋ-ਆਪਣੇ ਘਰਾਂ ਅੰਦਰ ਰਹਿਣ ਤਾਂ ਜੋ ਦੇਸ਼ ਅੰਦਰ ਫੈਲ ਰਹੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ । ਉਨ੍ਹਾਂ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ਸਿਰ  
 ਸੈਨੀਟਾਈਜਰ ਦੀ ਵਰਤੋਂ ਕਰਨ ਅਤੇ ਮਾਸਕ ਨਾਲ ਮੂੰਹ ਢੱਕ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕੇ।  ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਨਾਲ-ਨਾਲ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜਨ) ਅਤੇ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ, ਚੀਫ ਜ਼ੂਡੀਸਿ਼ਅਲ ਮੈਜਿਸਟਰੇਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Thursday, January 31, 2019

ਕਾਨੂੰਨੀ ਪੇਚੀਦਗੀਆਂ ਦੇ ਡਰੋਂ ਕਿਸੇ ਜ਼ਖਮੀ ਨੂੰ ਸੜਕ ਤੇ ਨਾ ਛੱਡਿਆ ਨਾ ਜਾਵੇ

Jan 31, 2019, 4:36 PM
ਜ਼ਿਲਾ ਕਾਨੂੰਨੀ ਸੇਵਾਵਾਂ ਦੀ ਅਥਾਰਟੀ ਹੋਈ ਇਸ ਪਾਸੇ ਵੀ ਸਰਗਰਮ 
ਲੁਧਿਆਣਾ: 31 ਜਨਵਰੀ 2019: (ਪੰਜਾਬ ਸਕਰੀਨ ਬਿਊਰੋ):: ਸੜਕ 'ਤੇ ਪਿਆ ਕੋਈ ਜ਼ਖਮੀ ਤੁਹਾਡਾ ਆਪਣਾ ਨੇੜਲਾ ਰਿਸ਼ਤੇਦਾਰ ਜਾਂ ਕੋਈ ਮਿੱਤਰ ਪਿਆਰਾ ਵੀ ਹੋ ਸਕਦਾ ਹੈ। ਉਸਨੂੰ ਮੌਤ ਦੇ ਮੂੰਹ ਵਿੱਚ ਜਾਣ ਲਈ ਤੜਫਦਾ ਛੱਡ ਕੇ ਤੁਸੀਂ ਕਿਸ ਮੂੰਹ ਨਾਲ ਪੂਜਾ ਪਾਠ ਕਰੋਗੇ? ਕਿਸ ਤਰਾਂ ਆਪਣੇ ਆਪ ਨਾਲ ਅੱਖਾਂ ਮਿਲਾਓਗੇ? ਜਦ ਵੀ ਕਿਸੇ ਨੂੰ ਸੜਕ ਹਾਦਸੇ ਵਿਚਕ ਜ਼ਖਮੀ ਪਿਆ ਦੇਖੋ-ਉਸਨੂੰ ਹਸਪਤਾਲ ਪਹੁੰਚਾਓ। ਇਸ ਗੱਲ ਦਾ ਬ ਹਰੋਸਾ ਦੁਆਇਆ ਹੈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ। 
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਮਦਦ ਕਰਨ ਵਾਲੇ ਮਦਦਗਾਰਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਸਿਵਲ ਹਸਪਤਾਲ, ਲੁਧਿਆਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪਰੋਗਰਾਮ ਦਾ ਆਯੋਜਨ ਕਰਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਹਾਜ਼ਰ ਡਾਕਟਰਾਂ ਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਪਰੋਗਰਾਮ ਵਿੱਚ ਹਾਜ਼ਰ ਡਾਕਟਰਾਂ ਨੂੰ ਦੱਸਿਆ ਗਿਆ ਕਿ ਜਦੋਂ ਕਦੇ ਵੀ ਕੋਈ ਵਿਅਕਤੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਲੈ ਕੇ ਆਉਂਦਾ ਹੈ ਤਾਂ ਉਸਨੂੰ ਕਿਸੇ ਕਿਸਮ ਦੇ ਫ਼ੀਸ/ਖਰਚੇ ਜਮ੍ਹਾਂ ਕਰਵਾਉਣ ਨੂੰ ਨਹੀਂ ਕਿਹਾ ਜਾਵੇਗਾ ਅਤੇ ਨਾ ਹੀ ਉਸ ਮਦਦਗਾਰ ਵਿਅਕਤੀ ਨੂੰ ਕਿਸੇ ਪੁਲਿਸ ਕੇਸ ਵਿੱਚ ਬਤੌਰ ਗਵਾਹ ਨਾਮਜ਼ਦ ਕੀਤਾ ਜਾਵੇਗਾ। ਹਾਜ਼ਰ ਡਾਕਟਰਾਂ ਨੂੰ ਇਸ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਹੋਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਵੀ ਆਖਿਆ ਗਿਆ ਅਤੇ ਡਾਕਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਤੁਹਾਡੇ ਕੋਲ ਕੋਈ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਆਉਂਦਾ ਹੈ ਤਾਂ ਡਾਕਟਰਾਂ ਦਾ ਇਹ ਫਰਜ਼ ਬਣਦਾ ਹੈ ਕਿ ਬਿਨ੍ਹਾਂ ਕਿਸੇ ਦੇਰੀ ਜਾਂ ਕੋਈ ਕਾਗਜ਼ੀ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਇਲਾਜ਼ ਕਰਨਾ ਯਕੀਨੀ ਬਣਾਉਣ, ਕਿਉਂਕਿ ਜੇਕਰ ਕਿਸੇ ਜਖ਼ਮੀ ਵਿਅਕਤੀ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਹੈ ਤਾਂ ਉਸ ਦੇ ਬਚਣ ਦੀ ਉਮੀਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ।
ਇਸ ਮੌਕੇ ਤੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਤੋਂ ਇਲਾਵਾ ਡਾ. ਦਵਿੰਦਰਜੀਤ ਸਿੰਘ, ਸ੍ਰੀ ਮਨਪ੍ਰਿੰਦਰ ਸਿੰਘ, ਐਡਵੋਕੇਟ ਨੇ ਵੀ ਡਾਕਟਰਾਂ ਨੂੰ ਸੰਬੋਧਿਤ ਕੀਤਾ ਅਤੇ ਇਸ ਕਾਨੂੰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡਾ.ਬਲਵਿੰਦਰ ਸਿੰਘ, ਵਧੀਕ ਸਿਵਲ ਸਰਜ਼ਨ, ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ, ਲੁਧਿਆਣਾ ਅਤੇ ਸ੍ਰੀ ਭੁਪਿੰਦਰ ਸਿੰਘ ਬਰਮੀ, ਐਡਵੋਕੇਟ ਵੀ ਹਾਜ਼ਰ ਸਨ।