Showing posts with label Rally. Show all posts
Showing posts with label Rally. Show all posts

Wednesday, February 16, 2022

ਪਰਵਿੰਦਰ ਸਿੰਘ ਸੋਹਾਣਾ ਦੀ ਵਿਸ਼ਾਲ ਚੋਣ ਰੈਲੀ ਵਿੱਚ ਗਰਜੇ ਸੁਖਬੀਰ ਸਿੰਘ ਬਾਦਲ

16th February 2022 at 05:37 PM WhatsApp

ਬਲਬੀਰ ਸਿੰਘ ਸਿੱਧੂ ਨੂੰ ਸਰਕਾਰ ਬਣਦਿਆਂ ਸਾਰ ਜੇਲ੍ਹ ਭੇਜਣ ਦਾ ਵੀ ਐਲਾਨ 

*ਮੁਹਾਲੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਨ ਪਰਵਿੰਦਰ  ਸਿੰਘ ਸੋਹਾਣਾ 

*ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਨੂੰ ਜਿੱਥੋਂ ਆਇਆ ਸੀ ਉੱਥੇ ਹੀ ਵਾਪਸ ਪਹੁੰਚਾ ਦਿਆਂਗੇ 

* ਅਕਾਲੀ ਬਸਪਾ ਗਠਜੋੜ ਸਰਕਾਰ ਆਉਣ ਤੇ ਹੋਵੇਗਾ ਮੁਹਾਲੀ ਦਾ ਮੁੜ ਕਾਇਆ ਕਲਪ 

* ਅਕਾਲੀ ਬਸਪਾ ਸਰਕਾਰ ਆਈ ਤਾਂ 1 ਕਰੋੜ ਰੁਪਏ ਪ੍ਰਤੀ ਕਿੱਲਾ ਵਧ ਜਾਣਗੇ ਮੁਹਾਲੀ ਹਲਕੇ ਦੀਆਂ ਜ਼ਮੀਨਾਂ ਦੇ ਰੇਟ  

* ਮੁਹਾਲੀ ਦੇ ਲੋਕਾਂ ਵਾਸਤੇ ਲਿਆਂਦੀ ਜਾਵੇਗੀ ਨੀਡ ਬੇਸਡ ਪਾਲਸੀ 

*ਪੁਆਧੀ 'ਚ ਬੋਲਦਿਆਂ ਸੁਖਬੀਰ ਨੇ ਕਿਹਾ ''ਸੁਖਬੀਰ ਜੋ ਕਹਾ ਉਹੀ ਕਰਾ''    


ਮੋਹਾਲੀ
: 16 ਫਰਵਰੀ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 

ਅਕਾਲੀਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਅੱਜ ਫਿਰ ਆਪਣੇ ਜਾਣੇ ਪਛਾਣੇ ਅੰਦਾਜ਼ ਅਤੇ ਰਉਂ ਵਿੱਚ ਸਾਹਮਣੇ ਆਏ। ਆਪਣੀ ਮੋਹਾਲੀ ਰੈਲੀ ਵਿੱਚ ਉਹਨਾਂ ਗਰਜਵੇਂ ਅੰਦਾਜ਼ ਨਾਲ ਦੱਸਿਆ ਕਿ ਸਰਕਾਰ ਬਣਦਿਆਂ ਸਾਰ ਹੀ ਉਹ ਇੱਕ ਇੱਕ ਨਾਲ ਸਿਝਣਗੇ। 

 ''ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੋਂ ਅਗਲੇ ਹੀ ਦਿਨ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਜੇਲ੍ਹ ਅੰਦਰ ਕਰ ਦਿੱਤਾ ਜਾਵੇਗਾ ਤੇ ਜਿੰਨੇ ਪਾਪ ਇਸ ਨੇ ਕੀਤੇ ਹਨ ਇਹ ਪੰਜ ਸਾਲ ਜੇਲ੍ਹ ਵਿਚ ਹੀ ਰਹੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੁਲਵੰਤ ਸਿੰਘ ਮੇਅਰ ਅਸੀਂ ਬਣਾਇਆ, ਕਰੋੜਪਤੀ ਅਸੀਂ ਬਣਾਇਆ ਤੇ ਇਹ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲਦਾ, ਰਾਤ ਨੂੰ ਕਿਤੇ ਹੋਰ ਹੁੰਦਾ ਦਿਨੇ ਕਿਤੇ ਹੋਰ ਹੁੰਦਾ ਹੈ। ਇਸ ਨੂੰ ਇੱਕ ਦਬਕਾ ਮਾਰਾਂਗੇ ਇਸ  ਨੇ ਮੁੜ ਵਾਪਸ ਆ ਜਾਣਾ ਹੈ। ਮੈਂ ਥੋਨੂੰ ਵਾਅਦਾ ਕਰਦਾਂ ਜਿੱਥੋਂ ਕੁਲਵੰਤ ਸਿੰਘ ਆਇਆ ਸੀ ਉੱਥੇ ਹੀ ਵਾਪਸ ਪੁਚਾ ਦੇਵਾਂਗਾ। ''  ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਸੈਕਟਰ 78 ਵਿਖੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ  ਸੰਬੋਧਨ ਕਰਦਿਆਂ ਕਹੀ। ਸੁਖਬੀਰ ਸਿੰਘ ਬਾਦਲ ਇੱਥੇ ਮੋਹਾਲੀ ਹਲਕੇ ਤੋਂ  ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ  ਪਰਵਿੰਦਰ ਸਿੰਘ ਸੋਹਾਣਾ ਦੀ ਚੋਣ ਰੈਲੀ ਵਿੱਚ ਪਹੁੰਚੇ ਸਨ। 

ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਕਿਸੇ ਵੀ ਹਾਲਤ ਵਿੱਚ ਨਹੀਂ ਆ ਰਹੀ  ਤੇ ਆਮ ਆਦਮੀ ਪਾਰਟੀ ਵੀ ਵੱਧ ਤੋਂ ਵੱਧ 7-8 ਸੀਟਾਂ ਤੇ ਸਿਮਟ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਮੌਕਾ ਹੈ ਤੁਸੀਂ ਸਾਰੇ ਆਪਣੀ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਓ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਪਹਿਲਾਂ ਵੀ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਵਾਏ ਹਨ ਤੇ ਜਿਵੇਂ ਇੱਥੋਂ ਦੇ ਲੋਕ ਵਿਕਾਸ ਮੰਗਣਗੇ  ਉਸ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਖਾਸ ਤੌਰ ਤੇ ਮੋਹਾਲੀ ਦੇ ਵਸਨੀਕਾਂ ਦੀ ਬਹੁਤ ਵੱਡੀ ਮੰਗ ਨੀਡ ਬੇਸਡ ਪਾਲਸੀ ਬਾਰੇ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਸਰਕਾਰ ਆਉਣ ਤੋਂ ਅਗਲੇ ਹੀ ਦਿਨ ਨੀਡ ਬੇਸਡ ਪਾਲਸੀ ਬਣਾ ਦਿੱਤੀ ਜਾਵੇਗੀ।

ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਜੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਨੇ ਇਸ ਦੀ ਸੜਕ ਨਾ ਕੱਢੀ ਹੁੰਦੀ ਇਸ ਨੇ ਬੁਰੀ ਤਰ੍ਹਾਂ ਰੁਲ ਜਾਣਾ ਸੀ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਅੱਜ ਜੋ ਕੁਝ ਵੀ ਹੈ ਅਕਾਲੀ ਦਲ ਦਾ ਹੀ ਬਣਾਇਆ ਹੋਇਆ ਹੈ ਜਿਸ ਨੇ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਹੀ ਧੋਖਾ ਕੀਤਾ ਹੈ। 

ਉਨ੍ਹਾਂ ਕਾਂਗਰਸ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਬਲਬੀਰ ਸਿੱਧੂ  ਤੇ ਵੀ ਵਰ੍ਹਦਿਆਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਲੱਕ ਨੂੰ ਲੁੱਟ ਕੇ ਖਾਧਾ ਹੈ ਅਤੇ ਇੰਨੀ ਦਲੇਰੀ ਨਾਲ ਲੁੱਟਮਾਰ ਕੀਤੀ ਹੈ ਜਿਵੇਂ ਇਸ ਨੂੰ ਕੋਈ ਡਰ ਹੀ ਨਹੀਂ। ਉਨ੍ਹਾਂ ਕਿਹਾ ਕਿ 20 ਤਰੀਕ ਨੂੰ ਵੋਟਾਂ ਪੈਣਗੀਆਂ, 10 ਮਾਰਚ ਨੂੰ ਰਿਜ਼ਲਟ ਆਵੇਗਾ, 15 ਮਾਰਚ ਨੂੰ ਸਰਕਾਰ ਬਣੇਗੀ ਅਤੇ 16 ਮਾਰਚ ਨੂੰ ਬਲਬੀਰ ਸਿੰਘ ਸਿੱਧੂ ਜੇਲ੍ਹ ਵਿੱਚ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਨਾਲ ਖਾਸ ਤੌਰ ਤੇ ਮੁਹਾਲੀ ਇਲਾਕੇ ਦੇ ਵਿੱਚ ਪ੍ਰਤੀ ਕਿੱਲਾ ਇੱਕ ਕਰੋੜ ਰੁਪਏ ਰੇਟ ਵਧ ਜਾਣਾ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ  ਕਿ ਸੁਖਬੀਰ ਬਾਦਲ ਦਾ ਮੁਹਾਲੀ ਨਾਲ ਬਹੁਤ ਪਿਆਰ ਹੈ ਅਤੇ ਮੁਹਾਲੀ ਦਾ ਖਾਸ ਤੌਰ ਤੇ ਵਿਕਾਸ ਅਕਾਲੀ ਬਸਪਾ ਸਰਕਾਰ ਵੇਲੇ ਹੋਣਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੇ ਕਾਂਗਰਸ ਦੀ ਸਰਕਾਰ ਵਿੱਚ ਬਹੁਤ ਦੁੱਖ ਆਪਣੇ ਪਿੰਡੇ ਤੇ ਹੰਢਾਏ ਹਨ ਅਤੇ ਪਰਚੇ ਕਰਵਾਏ ਹਨ ਅਤੇ ਜੇਕਰ ਸਰਕਾਰ ਨਾ ਆਈ ਤਾਂ ਫਿਰ ਤੁਸੀਂ ਮੁੜ ਪਰਚੀਆਂ ਵਾਸਤੇ ਤਿਆਰ ਰਹੋ  ਤੇ ਜੇ ਰਾਤ ਨੂੰ ਚੈਨ ਦੀ ਨੀਂਦ ਸੋਹਣੀ ਹੈ ਤਾਂ ਅਕਾਲੀ ਬਸਪਾ ਗੱਠਜੋੜ  ਨੂੰ  ਜਿਤਾ ਕੇ ਆਪਣੀ ਸਰਕਾਰ ਬਣਾਓ।

ਇਸ ਤੋਂ ਪਹਿਲਾਂ ਮੋਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਸੁਖਬੀਰ ਸਿੰਘ ਬਾਦਲ ਦਾ ਇੱਥੇ ਆਉਣ ਤੇ  ਸਵਾਗਤ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਕਾਂਗਰਸ ਦੀ ਸਰਕਾਰ ਤੋਂ ਬੁਰੀ ਤਰ੍ਹਾਂ ਸਤੇ ਪਏ ਹਨ ਅਤੇ ਉਹ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਮੋਹਾਲੀ ਹਲਕੇ ਦੇ ਵਿਕਾਸ ਦੀ ਥਾਂ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ  ਫੈਲਾਉਂਦੇ ਰਹੇ ਹਨ ਅਤੇ ਆਪਣੇ ਘਰ ਭਰਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੁਲਵੰਤ ਸਿੰਘ ਆਪਣੀ ਮਾਂ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰ ਕੇ  ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣ ਗਿਆ ਹੈ ਜੋ 20 ਫਰਵਰੀ ਤੋਂ ਬਾਅਦ ਲੋਕਾਂ ਦੇ ਫੋਨ ਤੱਕ ਨਹੀਂ ਚੁੱਕੇਗਾ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਮੋਹਾਲੀ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਹੋਇਆ ਆਗੂ ਹੈ ਤੇ ਉਸ ਨੂੰ ਵੋਟ ਪਾਉਣਾ ਆਪਣੀ ਵੋਟ ਨੂੰ ਖਰਾਬ ਕਰਨਾ ਹੈ।

ਰੈਲੀ ਲਈ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ। ਵੱਖ ਵੱਖ ਬੁਲਾਰਿਆਂ ਨੇ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇਲਾਕੇ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ  ਅਕਾਲੀ ਦਲ ਨੇ ਟਿਕਟ ਦੇ ਕੇ ਪੂਰੇ ਇਲਾਕੇ ਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਅਤੇ  ਹੁਣ ਇਹ ਇਲਾਕਾ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਇਹ ਸੀਟ ਵੱਡੀ ਬਹੁਮਤ ਨਾਲ ਜਿਤਾ ਕੇ ਅਕਾਲੀ ਬਸਪਾ ਗੱਠਜੋੜ ਦੀ ਝੋਲੀ ਵਿਚ ਪਾਈ ਜਾਵੇ।

ਇਸ ਮੌਕੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਪਰਵਿੰਦਰ ਸਿੰਘ ਸੋਹਾਣਾ ਨੂੰ ਮੋਹਾਲੀ ਹਲਕੇ ਤੋਂ ਵੱਡੇ ਫਰਕ ਨਾਲ ਜਿਤਾਉਣ ਦਾ ਐਲਾਨ  ਕੀਤਾ। ਰੈਲੀ ਵਿਚ ਪੁੱਜੇ ਵਰਕਰ ਪੂਰੇ ਜੋਸ਼ ਵਿਚ ਸਨ। ਇਸ ਮੌਕੇ ਇਸ ਮੌਕੇ ਅਕਾਲੀ ਦਲ ਤੋਂ ਪਰਮਜੀਤ ਕੌਰ ਲਾਂਡਰਾ, ਐਸਜੀਪੀਸੀ ਮੈਂਬਰ ਨੇ ਸਟੇਜ ਸਕੱਤਰ ਦੀ ਭੂਮਿਕਾ ਅਦਾ ਕੀਤੀ। 

ਬਹੁਤ ਸਾਰੇ ਅਕਾਲੀ ਅੱਗੋਂ ਇਸ ਮੌਕੇ ਪੁੱਜੇ ਹੋਏ ਸਨ।  ਹਰਜੀਤ ਸਿੰਘ ਭੁੱਲਰ ਬੁਲਾਰਾ ਅਕਾਲੀ ਦਲ, ਕਮਲਜੀਤ ਸਿੰਘ ਰੂਬੀ ਪ੍ਰਧਾਨ ਅਕਾਲੀ ਦਲ ਜਿਲਾ ਸ਼ਹਿਰੀ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਕਮਲਜੀਤ ਕੰਮਾ ਬੜੀ, ਪਰਵਿੰਦਰ ਸਿੰਘ ਤਸਿੰਬਲੀ, ਹਰਿਮੰਦਰ ਪੱਤੋ, ਕੁਲਦੀਪ ਕੌਰ ਕੰਗ ਇਸਤਰੀ ਅਕਾਲੀ ਦਲ ਪ੍ਰਧਾਨ, ਜਗਦੀਸ਼ ਸਿੰਘ ਸਰਾਓ ਸਰਕਲ ਪ੍ਰਧਾਨ, ਸਰਬਜੀਤ ਗੋਲਡੀ ਸਰਕਲ ਪ੍ਰਧਾਨ, ਅਜੇਪਾਲ ਮਿੱਡੂਖੇੜਾ ਜਨਰਲ ਸਕੱਤਰ ਯੂਥ, ਸਤਿੰਦਰ ਬਾਜਵਾ ਲੀਗਲ ਐਡਵਾਈਜ਼ਰ, ਸੁਖਦੇਵ ਸਿੰਘ ਵਾਲੀਆ  ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭਿੰਡਰ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ  ਸਰਕਲ ਪ੍ਰਧਾਨ ਬੀ ਸੀ, ਬਲਜਿੰਦਰ ਬਿੰਦਰ ਲਖਨੌਰ, ਜਸਬੀਰ ਸਿੰਘ ਕੁਰੜਾ, ਨਿਰਮਲ ਸਿੰਘ ਮਾਣਕਮਾਜਰਾ, ਨਿਰਮਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ, ਬਲਵਿੰਦਰ ਗੋਬਿੰਦਗਡ਼੍ਹ, ਬਸਪਾ ਤੋਂ  ਜਗਤਾਰ ਸਿੰਘ, ਪਾਲ ਸਿੰਘ ਰੱਤੂ,  ਬਖਸ਼ੀਸ਼ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਤਸੰਬਲੀ, ਜਸਪਾਲ ਸਿੰਘ, ਸਿਮਰਨ ਢਿਲੋਂ, ਬਲਬੀਰ ਸਿੰਘ ਢੋਲ, ਇਸ਼ਪ੍ਰੀਤ ਵਿੱਕੀ ਸੁਧਾਰ, ਬਲਜਿੰਦਰ ਸਿੰਘ ਗੋਬਿੰਦਗੜ੍ਹ ਮੈਂਬਰ ਪੀ.ਏ.ਸੀ., ਸੁਰਿੰਦਰ ਸਿੰਘ ਲੱਖੋਵਾਲ, ਯੁਵਰਾਜ ਸਿੰਘ ਕੰਗ, ਸੁਖਵਿੰਦਰ ਸਿੰਘ ਛਿੰਦੀ, ਜਸਪਾਲ ਸਿੰਘ ਜ਼ੀਰਕਪੁਰ, ਕੁਲਦੀਪ ਕੁਰੜੀ ਸਮੇਤ ਵੱਡੀ ਗਿਣਤੀ ਵਿਚ ਮੋਹਾਲੀ ਹਲਕੇ ਤੋਂ ਅਕਾਲੀ ਬਸਪਾ ਵਰਕਰ ਹਾਜ਼ਰ ਸਨ।

Tuesday, November 30, 2021

ਪੰਜਾਬ ਬਚਾਓ ਸੰਯੁਕਤ ਮੋਰਚੇ ਦੀ ਰੈਲੀ 'ਚ ਰਾਜੇਵਾਲ ਦੀ ਮੌਜੂਦਗੀ

ਇਸ ਮੌਜੂਦਗੀ ਨੇ ਚਰਚਾ ਛੇੜੀ, ਭਵਿਖੀ ਰਾਜਸੀ ਸਮੀਕਰਨ ਦਾ ਸੰਕੇਤ 


ਫ਼ਰੀਦਕੋਟ/ਸੁਰਿੰਦਰ ਮਚਾਕੀ/ਪੰਜਾਬ ਸਕਰੀਨ:

ਸੂਬੇ ਦੀਆਂ 40 ਤੋ ਵਧ ਪ੍ਰਮੁੱਖ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ  ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ  ਵੱਲੋ ਐਤਵਾਰ ਲੁਧਿਆਣੇ ' ਕਾਰਪੋਰੇਟ ਭਜਾਓ  ,ਦੇਸ਼ ਬਚਾਓ, ਪੰਜਾਬ ਬਚਾਓ ' ਬੈਨਰ ਹੇਠ ਕੀਤੀ ਰੈਲੀ ਨੇ ਸੂਬੇ ਦੇ ਟੁੱਟਦੇ ਬਣਦੇ ਰਾਜਨੀਤਕ ਸਮੀਕਰਨਾਂ ਵਿੱਚ ਨਿਵੇਕਲੀ ਚਰਚਾ ਛੇੜ ਦਿੱਤੀ ਹੈ । ਖੱਬੀ ਸਿਆਸਤ ਨਾਲ ਸਬੰਧਤ ਹਜ਼ਾਰਾਂ ਦੇ ਇਸ ਇਕੱਠ ਦੇ ਮੰਚ 'ਤੇ ਸੰਯੁਕਤ ਕਿਸਾਨ ਮੋਰਚਾ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ( ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਤਕਰੀਰ ਜਿਸ ਵਿੱਚ ਉਸਨੇ ਕਾਮਰੇਡਾਂ ਦੀ ਭਰਵੀ ਤਾਰੀਫ਼ ਕਰਦਿਆ ਆਪਣੇ ਆਪ ਨੂੰ ਅੱਧਾ ਕਾਮਰੇਡ ਦੱਸਿਆ ਤੇ ਕਿਸਾਨ ਅੰਦੋਲਨ ਦੀ ਪਹਿਲੀ ਜਿੱਤ ਲਈ ਕਾਮਰੇਡਾਂ ਦੀ ਸ਼ਮੂਲੀਅਤ ਤੇ ਭੂਮਿਕਾ ਨੂੰ ਵਡਿਆਇਆ। ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਜਦੋ ਤੇਜ਼ੀ ਨਾਲ ਸਿਖ਼ਰਾਂ ਨੂੰ ਵਧ ਰਹੀ ਹੈ ਉਦੋ ਕੀਤੇ ਇਸ ਵੱਡੇ ਇਕੱਠ ਤੇ ਇਸ ਨਾਲ ਜੁੜੀ ਰਾਜੇਵਾਲ ਦੀ ਸਾਂਝ ਨੂੰ ਰਾਜਨੀਤਕ ਵਿਸ਼ਲੇਸ਼ਕ  ਮੁੱਖ ਧਾਰਾ ਦੀਆਂ ਸਿਆਸੀ ਸਰਗਰਮੀਆਂ ਵਿੱਚ ਵੱਖਰੀ ਸਿਆਸੀ ਸਮੀਕਰਨ ਤੇ ਸਰਗਰਮੀ ਦੇ ਦਾਖ਼ਲੇ ਵਜੋ ਦੇਖ ਰਹੇ ਹਨ। ਜ਼ਿਕਰਯੋਗ ਹੈ ਹਾਕਮ ਕਾਂਗਰਸ ਪਾਰਟੀ , ਸ਼੍ਰੋਮਣੀ ਆਕਾਲੀ ਦਲ -ਬਸਪਾ ਗਠਜੋੜ ਤੇ ਆਮ ਆਦਮੀ ਪਾਰਟੀ ਦੇ ਚੋਣ ਰਣਨੀਤੀਕਾਰਾਂ ਦੀਆਂ ਨਜ਼ਰਾਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਿਸਾਨ ਧਿਰਾਂ ਦੇ ਭਵਿੱਖੀ ਪੈਤੜੇ ਵੱਲ ਲੱਗੀਆਂ ਹੋਈਆਂ ਹਨ। ਕਿਸਾਨ ਸੰਘਰਸ਼ ਵਿੱਚ ਸ਼ਾਮਲ 32 ਧਿਰਾਂ ਦੀ ਰਾਇ ਵੀ ਇਸ ਮੁੱਦੇ 'ਤੇ ਵੰਡਵੀ ਹੈ। ਪਾਰਲੀਮੈਨੀ ਤੇ ਚੋਣ ਰਾਜਨੀਤੀ ਨੂੰ ਨਕਾਰਨ ਵਾਲੀਆਂ ਕਿਸਾਨ ਧਿਰਾਂ ਤੋ ਬਿਨਾਂ ਬਾਕੀ ਧਿਰਾਂ ਇਸ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ। ਇਸ ਮੁੱਦੇ 'ਤੇ ਗੰਭੀਰ ਚਿੰਤਨ ਮੰਥਨ ਕਰ ਰਹੀਆਂ ਹਨ । ਇਹ ਵੀ ਚਰਚਾ ਹੈ ਕਿ ਇਸ ਮੰਥਨ 'ਚ ਰਾਜੇਵਾਲ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਇਸ ਰੈਲੀ ਦੇ  ਮੰਚ ਦੀ ਮੌਜੂਦਗੀ ਕਿਸੇ ਸੰਭਾਵਤ ਪੈਤੜੇ ਦਾ ਇਸ਼ਾਰਾ ਵੀ ਸਮਝਿਆ ਜਾ ਸਕਦਾ/ਰਿਹਾ। ਰੈਲੀ ਦੇ ਜਥੇਬੰਦਕ ' ਪੰਜਾਬ ਬਚਾਓ ਸੰਯੁਕਤ ਮੋਰਚਾ ' ਵੱਲੋ ਕਿਸੇ ਭਵਿੱਖੀ ਸੰਘਰਸ਼ੀ ਪ੍ਰੋਗਰਾਮ ਦਾ    ਇਸ ਮੌਕੇ ਐਲਾਨ ਜਿਸ ਦੀ ਇੱਥੇ ਪਹੁੰਚੇ ਹਜ਼ਾਰਾਂ ਵਰਕਰਾਂ ਤੇ ਆਗੂਆਂ ਨੂੰ ਵੱਡੀ ਉਮੀਦ ਵੀ ਸੀ ,  ਐਲਾਨ ਨਾ  ਕਰਨਾ ਵੀ ਇਸੇ ਵੱਲ ਹੀ ਇਸ਼ਾਰਾ ਸਮਝਿਆ ਜਾ ਸਕਦਾ/ ਰਿਹਾ ਹੈ।  ਬੀ ਕੇ ਯੂ ਹਰਿਆਣਾ (ਚੰਡੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੰਡੂਨੀ ਤਾਂ ਪਹਿਲਾ ਹੀ ਆਪਣੇ ਐਲਾਨੇ ਪੰਜਾਬ ਮਿਸ਼ਨ ਤਹਿਤ ਰਾਜਸੀ ਪਾਰਟੀ ਬਣਾ ਕੇ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਦੀ ਮੁਹਿੰਮ 'ਤੇ ਚੜ੍ਹੇ ਹੋਏ ਹਨ। ਸੰਕੇਤ ਤਾਂ ਇਹ ਵੀ ਹਨ ਕਿ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਸੰਸਦ ਵਲੋ ਬਿਲ ਪਾਸ ਹੋਣ ਅਤੇ ਐਮ ਐਸ ਪੀ ਬਾਰੇ ਐਸ ਕੇ ਐਮ ਦੀ ਤਸੱਲੀ ਮੁਤਾਬਕ ਕੋਈ ਕਮੇਟੀ ਬਣਦੀ ਹੈ ਤਾਂ 32 ਕਿਸਾਨ ਯੂਨੀਅਨਾਂ ਪੰਜਾਬ ਵੱਲ ਸੰਘਰਸ਼ੀ ਮੁਹਾਰ ਮੋੜਨਗੀਆਂ ,  ਕਿਸਾਨੀ ਵਾਅਦਿਆਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨਗੀਆਂ । 

ਰਾਜੇਵਾਲ ਨੇ ਇਥੇ ਬੋਲਦਿਆ ਆਖਿਆ ਕਿ ਜਦੋਂ ਤੋਂ ਨਰਿੰਦਰ ਮੋਦੀ ਮੁਲਕ  ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਦੇਸ਼ ਵਿੱਚ ਪੂੰਜੀਵਾਦ ਭਾਰੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਸਾਰਾ ਮੁਲਕ  ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਹਨ। ਇਸ ਕਰ ਕੇ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘਰਾਂ ਵਿੱਚ, ਦੁਕਾਨਾਂ ’ਤੇ, ਫੈਕਟਰੀਆਂ ਵਿੱਚ ਪੂੰਜੀਪਤੀਆਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਕਿ ਪੂੰਜੀਪਤੀਆਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦਾ ਪੇਚਾ ਕਿੱਥੇ ਪਿਆ ਹੈ। ਰਾਜੇਵਾਲ ਨੇ ਕਿਹਾ ਕਿ ਇਹ ਮਿੱਥ ਬਣ ਗਈ ਸੀ ਕਿ ਜਿੱਥੇ ਮੋਦੀ ਹੈ ਉੱਥੇ ਸਭ ਕੁਝ ਸੰਭਵ ਹੈ ਪਰ ਕਿਸਾਨਾਂ-ਮਜ਼ਦੂਰਾਂ ਦਾ ਏਕਾ ਮੋਦੀ ਨੂੰ ਹਰਾਉਣ ਵਿੱਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸਾਰੇ ਜਾਗਰੂਕ ਦਿਮਾਗ ਬੈਠੇ ਹਨ, ਇਸ ਲਈ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ। ਪ ਇਸ ਮੌਕੇ ਉਨ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ ਲਈ ਸਾਰੀਆਂ ਹਮਾਇਤੀ ਜਥੇਬੰਦੀਆਂ ਨੂੰ ਵਧਾਈ ਦਿੱਤੀ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਕਰਨ ਵਾਲਿਆਂ ਤੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕਿ ਮਨੂੰਵਾਦੀ ਸੋਚ ਨੂੰ ਫਿਰ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਕਾਂਗਰਸ ਦੁਬਾਰਾ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਂਰੈਲੀ ਵਿੱਚ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਬੇਰੁਜ਼ਗਾਰਾਂ ਤੇ ਸਕੀਮ ਵਰਕਰਾਂ ਦੇ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਬੀਐੱਸਐੱਫ ਨੂੰ ਵੱਧ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਵੀ ਕੀਤੀ।ਰੈਲੀ ਨੂੰ ਬੰਤ ਬਰਾੜ, ਭੁਪਿੰਦਰ ਸਾਂਬਰ, ਮੰਗਤ ਰਾਮ ਪਾਸਲਾ ਵਿਜੈ ਮਿਸ਼ਰਾ , ਰੁਲਦੂ ਸਿੰਘ ਮਾਨਸਾ  ਰਾਜਵਿੰਦਰ ਰਾਣਾ ਗੁਰਮੀਤ ਸਿੰਘ ਬਖਤਪੁਰ ,  ਕਿਰਨਜੀਤ ਸਿੰਘ ਸੇਖੋਂ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤ ਸਿੰਘ ਸਮਾਓਂ ਤੇ ਗੁਰਨਾਮ ਸਿੰਘ ਬੌਲਦ ਕਲਾਂ ਸਣੇ ਹੋਰ ਵੀ ਕਈ ਆਗੂਆਂ ਨੇ ਸੰਬੋਧਨ ਕੀਤਾ।

Sunday, November 28, 2021

ਇਸ ਸੰਘਰਸ਼ ਦੌਰਾਨ ਕਾਮਰੇਡਾਂ ਨਾਲ ਕੰਮ ਕਰਕੇ ਆਨੰਦ ਆਇਆ--ਰਾਜੇਵਾਲ

ਹੁਣ ਤਾਂ ਅਕਸਰ ਲੋਕ ਮੈਨੂੰ ਵੀ ਕਾਮਰੇਡ ਹੀ ਕਹਿ ਕੇ ਬੁਲਾਉਣ ਲੱਗ ਪੈਂਦੇ ਨੇ 


ਲੁਧਿਆਣਾ
: 28 ਨਵੰਬਰ 2021: (ਪੰਜਾਬ ਸਕਰੀਨ ਟੀਮ)::

ਸੰਯੁਕਤ ਕਿਸਾਨ  ਮੋਰਚਾ ਦੇ ਹਰਮਨ ਪਿਆਰੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਹਾ ਕਿ ਮੋਦੀ ਹੈ ਤੋਂ ਮੁਮਕਿਨ ਹੈ ਦੀ ਜਿਹੜੀ ਮਿੱਥ ਬਣ ਗਈ ਸੀ ਉਹ ਮਿੱਥ ਕਿਸਾਨ ਅੰਦੋਲਨ ਨੇ ਤੋੜ ਦਿੱਤੀ ਹੈ। ਕਿਸਾਨ ਅੰਦੋਲਨ ਦੀ ਜਿੱਤ ਅਸਲ ਵਿੱਚ ਲੋਕ ਸੰਘਰਸ਼ਾਂ ਦੇ ਸਿਰ ਤੇ ਹੀ ਮਿਲੀ ਹੈ ਤੇ ਸਾਰੀਆਂ ਮੰਗਾਂ ਮਨਵਾਏ ਬਿਨਾ ਅਸੀਂ ਧਰਨੇ ਤੋਂ ਹਿੱਲਣ ਵਾਲੇ ਨਹੀਂ। ਸਾਡਾ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂ ਰਾਜੇਵਾਲ ਅੱਜ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਰੈਲੀ ਸੰਯੁਕਤ ਪੰਜਾਬ ਬਚਾਓ ਮੋਰਚਾ ਵੱਲੋਂ ਆਯੋਜਿਤ ਸੀ ਅਤੇ ਇਸਦਾ ਨਾਅਰਾ ਸੀ-ਕਾਰਪੋਰੇਟ ਭਜਾਓ-ਪੰਜਾਬ ਬਚਾਓ-ਦੇਸ਼ ਬਚਾਓ। 

ਸ਼੍ਰੀ ਰਾਜੇਵਾਲ ਦੇ ਬੋਲਣ ਤੋਂ ਪਹਿਲਾਂ ਸੀਨੀਅਰ ਕਮਿਊਨਿਸਟ ਆਗੂ ਬੰਤ ਬਰਾੜ ਨੇ ਸ਼੍ਰੀ ਰਾਜੇਵਾਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਜੇ ਅਸੀਂ ਉਹਨਾਂ ਦਾ ਪ੍ਰਭਾਵ ਕਬੂਲਿਆ ਹੈ ਤਾਂ ਰਾਜੇਵਾਲ ਹੁਰਾਂ ਨੇ ਵੀ ਸਾਡਾ ਪ੍ਰਭਾਵ ਕਬੂਲਿਆ ਹੈ। ਉਹ ਵੀ ਲਾਲ ਝੰਡੇ ਦੇ ਰੰਗ ਵਿੱਚ ਰੰਗੇ ਗਏ ਹਨ। 

ਇਸਦੇ ਜੁਆਬ ਵਿੱਚ ਸ਼੍ਰੀ ਰਾਜੇਵਾਲ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੁਣਿਆ ਕਰਦੇ ਸਾਂ ਕਾਮਰੇਡ ਮਿਲ ਪੈਣ ਤਾਂ ਸਮਝੋ ਲੜਾਈ ਗੱਲ ਪੈ ਗਈ ਪਰ ਸੱਚੀ ਗੱਲ ਇਹ ਹੈ ਕਿ ਕਾਮਰੇਡਾਂ ਨਾਲ ਕੰਮ ਕਰਕੇ ਅਨੰਦ ਹੀ ਬੜਾ ਆਇਆ ਹੈ। ਇਓਂ ਮਹਿਸੂਸ ਹੋਇਆ ਕਿ ਕਾਮਰੇਡਾਂ ਬਿਨਾ ਇਹ ਲੜਾਈ ਜਿੱਤੀ ਹੀ ਨਹੀਂ ਜਾ ਸਕਦੀ। ਹੁਣ ਤਾਂ ਕਈ ਵਾਰ ਲੋਕ ਮੈਨੂੰ ਵੀ ਕਾਮਰੇਡ ਹੀ ਕਹਿ ਕੇ ਬੁਲਾਉਣ ਲੱਗ ਪੈਂਦੇ ਹਨ। 

ਇਸ ਮੌਕੇ ਬੈਂਕ ਮੁਲਾਜ਼ਮਾਂ ਦੇ ਲੀਡਰ ਅਤੇ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੇ ਮੈਂਬਰ ਨਰੇਸ਼ ਗੌੜ ਨੇ ਵੀ ਆਪਣੇ ਸਾਥੀਆਂ ਸਮੇਤ ਕਿਸਾਨ ਆਗੂ ਬਲਬੀਰ ਰਾਜੇਵਾਲ ਦੇ ਨਾਲ ਸੰਖੇਪ ਜਿਹੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਬੈਂਕਾਂ ਦੇ ਨਿਜੀਕਰਨ ਨੂੰ ਰੋਕਣ ਲਈ ਨਰੇਸ਼ ਗੌੜ ਵੀ ਕਾਫੀ ਦੇਰ ਤੋਂ ਸਰਗਰਮ ਹਨ। ਸਮਝਿਆ ਜਾਂਦਾ ਹੈ ਕਿ ਉਹਨਾਂ ਨੇ ਇਸ ਖੇਤਰ ਦਾ ਨਿਜੀਕਰਨ ਰੋਕਣ ਲਈ ਸ਼੍ਰੀ ਰਾਜੇਵਾਲ ਨਾਲ ਸਾਂਝੇ ਅੰਦੋਲਨ ਦੀ ਗੱਲ ਵੀ ਚਲਾਈ ਹੈ। ਕਾਰਪੋਰੇਟ ਭਜਾਓ ਵਿਹਚ ਇਹ ਮੁੱਦਾ ਵੀ ਸ਼ਾਮਲ ਹੋਣਾ ਹੈ। 

Thursday, August 15, 2019

ਈਸੜੂ ਵਿੱਚ ਲੈਫਟ ਨੇ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਬਖੀਏ ਉਧੇੜੇ

ਕਾਮਰੇਡ ਪਾਸਲਾ ਨੇ ਦਿੱਤਾ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ  
ਲੁਧਿਆਣਾ: 16 ਅਗਸਤ 2019: (ਪੰਜਾਬ ਸਕਰੀਨ ਟੀਮ):: 
ਖੰਨਾ ਨੇੜੇ ਪਿੰਡ ਈਸੜੂ ਵਿਖੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਖੱਬੇ ਪੱਖੀਆਂ ਨੇ ਤਰਾਂ ਤਰਾਂ ਦੇ ਪ੍ਰਗਟਾਵੇ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਬਖੀਏ ਉਧੇੜ ਦਿੱਤੇ। ਇਸ ਮੌਕੇ ਆਰ ਐਮ ਪੀ ਆਈ ਲੀਡਰ  ਕਾਮਰੇਡ ਮੰਗਤਰਾਮ ਪਾਸਲਾ ਨੇ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਤੋਂ ਬਿਨਾ ਹੁਣ ਹੋਰ ਕੋਈ ਚਾਰਾ ਨਹੀਂ।  ਇਸਦੇ ਨਾਲ ਹੀ ਉਹਨਾਂ ਕਮਿਊਨਿਸਟ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸੰਘੀ ਗੁੰਡਿਆਂ ਤੋਂ ਕਸ਼ਮੀਰੀ ਕੁੜੀਆਂ ਦੀ ਰਾਖੀ ਜਾਨ ਦੀ ਬਾਜ਼ੀ ਲਗਾ ਕੇ ਵੀ ਕਰਨ। ਇਸ ਮੌਕੇ ਹੀ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਅੰਗਰੇਜ਼ਾਂ ਦੀ ਦਲਾਲੀ ਕਰਨ ਵਾਲੇ ਸੰਘੀ ਹੁਣ ਵੀ ਅਜਿਹੇ ਕੰਮਾਂ ਵਿੱਚ ਹੀ ਗਲਤਾਨ ਹਨ ਜਿਹਨਾਂ ਕੋਲ ਮਜ਼ਦੂਰਾਂ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ। ਆਮ ਜਨਤਾ ਲਈ ਝੋਲੀ ਬਿਲਕੁਲ ਖਾਲੀ ਹੈ। 
ਅੱਜ ਇੱਥੇ ਗੋਆ ਦੀ ਅਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਵਿਖੇ ਭਾਰਤੀ ਕਮਿਉਨਿਸਟ ਪਾਰਟੀ ਵਲੋ 15 ਅਗਸਤ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮਣਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਈਸੜੂ ਰੈਲੀ ਦੀ ਪ੍ਰਧਾਨਗੀ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ ਜਿਸ ਵਿੱਚ ਹੋਰਨਾਂ ਸੀਨੀਅਰ  ਨਾਲ ਐਡਵੋਕੇਟ ਪਰਮਜੀਤ ਸਿੰਘ, ਅਮਰ ਸਿੰਘ ਭੱਟੀਆਂ, ਸੁਰਜੀਤ ਸਿੰਘ ਸੀਲੋਂ, ਜਗਤਾਰ ਸਿੰਘ ਚਕੋਹੀ ਵੀ ਸ਼ਾਮਲ ਸਨ।  ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ ਪਿਛਲੇ 72 ਸਾਲਾਂ  ਵਿੱਚ ਇੰਝ ਕਦੇ ਨਹੀਂ ਹੋਇਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਆਰ ਆਰ ਐਸ ਤੇ ਸੱਤਾ ਵਿੱਚ ਬੈਠੀ ਉਸਦੀ ਪਿੱਠ ਠੋਕੀ ਭਾਜਪਾ ਜੋ ਕਿ ਅੱਜ ਸੱਤਾ ਵਿੱਚ ਹੈ ਤੇ ਇਸਦੀਆਂ ਹੋਰ ਸਬੰਧਤ ਜੱਥੇਬੰਦੀਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਜ਼ਰਾ ਵੀ ਹਿੱਸਾ ਨਹੀਂ ਪਾਇਆ, ਬਲਕਿ ਅੰਗਰੇਜ਼ਾਂ ਦੀ ਦਲਾਲੀ ਕੀਤੀ। ਇਸ ਲਈ ਇਹਨਾਂ ਨੂੰ ਸੰਵਿਧਾਨ ਦੇ ਮਹੱਤਵ ਦਾ ਕੋਈ ਅਹਿਸਾਸ ਨਹੀਂ ਹੈ। ਇਸ ਲਈ ਦੇਸ਼ ਦੇ ਸੰਵਿਧਾਨ ਦੀਆਂ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਵਾਦ ਵਾਲੀਆਂ ਮੱਦਾਂ ਨੂੰ ਤੇਜੀ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਖਤਮ ਕਰਨ ਕੇ ਕਾਰਪੋਰੇਟ ਪੱਖੀ ਕੱਟੜਪੰਥੀ ਹਿੰਦੂ ਰਾਸ਼ਟਰ ਵੱਲ ਵਧ ਰਹੇ ਹਨ। ਭੀੜਾਂ ਵਲੋਂ ਝੂਠ ਮੂਠ ਦੇ ਬਹਾਨੇ ਬਣਾ ਕੇ ਘਟ ਗਿਣਤੀਆਂ ਤੇ ਹਮਲੇ ਕਰਕੇ ਕਤਲ ਕੀਤੇ ਜਾ ਰਹੇ ਹਨ। ਦਲਿਤਾਂ ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਚੋਂ ਲੋਕਾਂ ਦੀ ਰਾਏ ਤੋ ਬਿਨਾ 370 ਧਾਰਾ ਹਟਾਉਣਾ ਦੇਸ਼ ਤੇ ਦੱਖਣੀ ਏਸ਼ੀਆ ਦੇ ਖਿੱਤੇ ਨੂੰ ਖਤਰੇ ਵਿੱਚ ਸੁੱਟ ਦੇਵੇਗਾ। ਜਿਸ ਢੰਗ ਦੇ ਨਾਲ ਲੋਕ ਰਾਏ ਤੋ ਬਿਨਾ ਇਹ ਸਭ ਕੀਤਾ ਗਿਆ ਤੇ ਹਾਲੇ ਵੀ 10 ਦਿਨ ਦੇ ਬਾਅਦ ਵੀ ਘਾਟੀ ਵਿੱਚ ਲੋਕਾਂ ਤੇ ਸਖ਼ਤ ਪਾਬੰਦੀਆਂ ਲੱਗੀਆਂ ਹਨ, ਮਨੁੱਖੀ ਅਧਿਕਾਰਾਂ ਦਾ ਸਰਾਸਰ ਘਾਣ ਹੈ। ਇਹ ਗੱਲ ਨੋਟ ਕਰਨੀ ਜਰੂਰੀ ਹੈ ਕਿ ਇਸ ਕਿਸਮ ਦੇ ਕਾਨੂੰਨ ਭਾਰਤ ਵਿੱਚ 10 ਹੋਰ ਥਾਵਾਂ ਤੇ ਹਨ। ਪਰ ੳੁੱਥੇ ਕੁਝ ਨਹੀਂ ਕੀਤਾ ਜਾ ਰਿਹਾ। ਮੰਤਵ ਸਾਫ਼ ਦਿਖਦਾ ਹੈ। ਸੂਚਨਾਂ ਦੇ ਅਧਿਕਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਤੇ ਸਿਹਤ ਨੀਤੀ ਵਿੱਚ ਸਧਾਰਨ ਵਰਗ ਦੇ ਲੋਕਾਂ ਨੂੰ ਇਹਨਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ।ਸਮੂਚੇ ਸੰਵਿਧਾਨਿਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਖ਼ਤਮ ਕੀਤੀ ਜਾ ਰਹੀ ਹੈ ਤੇ ਉਹਨਾਂ ਉੱਪਰ ਕੇਂਦਰੀ ਜਕੜ ਮਜ਼ਬੂਤ ਕੀਤੀ ਜਾ ਰਹੀ ਹੈ। ਹਰ ਥਾਂ ਤੇ ਯੋਗਤਾ ਨੂੰ ਛਿੱਕੇ ਟੰਗ ਕੇ ਆਰ ਐਸ ਐਸ ਦੇ ਬੰਦੇ ਫ਼ਿਟ ਕੀਤੇ ਜਾ ਰਹੇ ਹਨ ਤੇ ਹਿੰਦੂ ਰਾਜ ਦੀ ਸਥਾਪਨਾ ਵਲ ਵਧ ਰਹੇ ਹਨ। ਅੱਤ ਦੇ ਰੂੜ੍ਹੀਵਾਦੀ ਵਿਚਾਰ ਜਿਵੇਂ ਕਿ ਗਊ ਮੂਤਰ ਦੇ ਲਾਭ, ਗਾਵਾਂ ਆਕਸੀਜਨ ਛੱਡਦੀਆਂ ਹਨ ਅਦਿ। ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਮੁਲਕ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਫ਼ਾਸ਼ੀਵਾਦ ਵੱਲ ਤੇਜੀ ਨਾਲ ਵਧਿਆ ਜਾ ਰਿਹਾ ਹੈ। ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕੋਈ ਨੱਥ ਨਹੀਂ ਪਾਈੀ ਜਾ ਰਹੀ ਤੇ ਜਵਾਨੀ ਬਰਬਾਦ ਹੋ ਰਹੀ ਹੈ। ਇਹੀ ਨੌਜਵਾਨ ਕੁਰਾਹੇ ਪਾਉਣੇ ਸੌਖੇ ਹਨ ਤੇ ਫ਼ਾਸ਼ੀਵਾਦੀ ਸ਼ਕਤੀਆਂ ਇਹਨਾਂ ਨੂੰ ਵਰਤਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰੰਜਨ ਸਿੰਘ, ਕਾਮਰੇਡ ਸੇਠ, ਕੇਵਲ ਸਿੰਘ ਮਜਾਲੀਆ, ਇਸ ਮੌਕੇ ਤੇ ਕਾਮਰੇਡ ਗੁਲਜ਼ਾਰ ਗੋਰੀਆ-ਕੌਮੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਭਾਕਪਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਆਰ ਐਮ ਪੀ ਆਈ ਦੇ ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਗਦੀਸ਼ ਬੋਬੀ, ਕਾਮਰੇਡ ਭਗਵਾਨ ਸਿੰਘ ਮਲੌਦ, ਕਾਮਰੇਡ ਅਮਰ ਸਿੰਘ ਭੱਟੀਆਂ, ਕਾਮਰੇਡ ਪਰਮਜੀਤ ਸਿੰਘ ਅਡਵੋਕੇਟ, ਕਾਮਰੇਡ ਗੁਰਮੀਤ ਸਿੰਘ ਖੰਨਾ , ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਕੁਲਵੰਤ ਕੌਰ ਸਿੱਧੂ, ਰਵੀ ਕਾਂਤਾ, ਯੂਥ ਲੀਡਰ ਦੀਪਕ, ਕਾਰਤਿਕਾ ਅਤੇ ਕਈ ਹੋਰ ਸ਼ਾਮਲ ਸਨ। ਮੰਚ ਸੰਚਾਲਨ ਕਾਮਰੇਡ ਗੁਲਜ਼ਾਰ ਗੋਰੀਆ ਨੇ ਕੀਤਾ।

Tuesday, November 06, 2018

ਦੀਵਾਲੀ ਮੌਕੇ ਸੀਪੀਆਈ ਦੀ ਸੂਬਾ ਐਗਜ਼ੈਕੁਟਿਵ ਨੇ ਲਏ ਅਹਿਮ ਫੈਸਲੇ

17 ਦਸੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀਆਂ ਤੇਜ਼ 
ਲੁਧਿਆਣਾ: 6 ਨਵੰਬਰ 2018: (ਪੰਜਾਬ ਸਕਰੀਨ ਟੀਮ):: 
ਧੰਨਤੇਰਸ, ਰੂਪ ਚੌਦਸ, ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਓਹਾਰੀ ਦਿਨਾਂ ਮੌਕੇ ਇਸ ਵਾਰ ਆਰਥਿਕ ਪਾੜਾ ਜ਼ਿਆਦਾ ਵਧਿਆ ਨਜ਼ਰ ਆਇਆ। ਜੁਮਲੇਬਾਜ਼ਾਂ ਦੇ ਝੂਠੇ ਵਾਅਦਿਆਂ ਕਾਰਨ ਵਧੇ ਇਸ ਆਰਥਿਕ ਪਾੜੇ ਦਾ ਅਸਰ ਬਾਜ਼ਾਰਾਂ ਵਿੱਚ  ਵੀ ਨਜ਼ਰ ਆਇਆ। ਜਿਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਸੀ ਉਹ ਆਪਣੀਆਂ ਕਾਰਾਂ 'ਤੇ ਸਵਾਰ ਹੋ ਕੇ ਹਾਰਨ 'ਤੇ ਹਾਰਨ ਮਾਰਦੇ ਨਜ਼ਰ ਆਏ। ਦੂਜੇ ਪਾਸੇ ਅਗਲੇ ਡੰਗ ਦੀ ਰੋਟੀ ਦੇ ਫਿਕਰ ਵਿੱਚ ਬੈਠੇ ਗਰੀਬ ਲੋਕ ਬੜੀਆਂ ਹੀ ਬੇਬਸ ਨਜ਼ਰਾਂ ਨਾਲ ਇਹਨਾਂ ਰੌਣਕਾਂ ਨੂੰ ਵਿਵਰਜਿਤ ਮਨ ਨਾਲ ਦੇਖਦੇ ਮਹਿਸੂਸ ਹੋਏ। ਆਮ ਲੋਕਾਂ ਦੇ ਇੱਕ ਵੱਡੇ ਤਬਕੇ ਲਈ ਇਹ ਦੀਵਾਲੀ ਵੀ ਕਾਲੀ ਦੀਵਾਲੀ ਹੀ ਮਹਿਸੂਸ ਹੋ ਰਹੀ ਸੀ। ਘਰ ਵਿੱਚ ਰਾਸ਼ਨ ਨਹੀਂ, ਜੇਬ ਵਿੱਚ ਪੈਸੇ ਨਹੀਂ, ਹੱਥ ਵਿੱਚ ਰੋਜ਼ਗਾਰ ਨਹੀਂ। ਮਠਿਆਈਆਂ, ਫਲਾਂ, ਸੌਗਾਤਾਂ ਅਤੇ ਲਾਈਟਾਂ ਨਾਲ ਸਜੀਆਂ ਦੁਕਾਨਾਂ ਉਹਨਾਂ ਦੀ ਉਦਾਸੀ ਵਿੱਚ ਹੋਰ ਵਾਧਾ ਹੀ ਕਰ ਰਹੀਆਂ ਸਨ। ਉਹਨਾਂ ਲਈ ਦਿਵਾਲੀ ਦਾ ਤਿਓਹਾਰ ਵੀ ਬਾਕੀ ਦਿਨਾਂ ਵਾਂਗ ਉਦਾਸੀ ਅਤੇ ਚਿੰਤਾ ਲੈ ਕੇ ਹੀ ਆਇਆ ਸੀ। ਇਹਨਾਂ ਲੋਕਾਂ ਦਾ ਦਰਦ ਵੰਡਾਉਣ ਲਈ ਸੀਪੀਆਈ ਦੇ ਲੁਧਿਆਣਾ ਦਫਤਰ ਵਿੱਚ ਚੱਲ ਰਹੀ ਸੀ ਪਾਰਟੀ ਦੀ ਮੀਟਿੰਗ। 
ਤਿਓਹਾਰਾਂ ਦੀ ਖੁਸ਼ੀ ਤੋਂ ਮਹਿਰੂਮ ਇਹਨਾਂ ਲੋਕਾਂ ਲਈ ਸਰਗਰਮ ਸੀਪੀਆਈ ਨੇ ਆਪਣੀ ਐਗਜ਼ੈਕੁਟਿਵ ਮੀਟਿੰਗ ਲੁਧਿਆਣਾ ਦੇ ਪਾਰਟੀ ਆਫਿਸ ਵਿੱਚ ਕੀਤੀ। ਇਸ ਮੀਟਿੰਗ ਦਾ ਏਜੰਡਾ ਵੀ ਇਹਨਾ ਆਮ ਲੋਕਾਂ ਲਈ ਵਿਢੇ ਗਏ ਸੰਘਰਸ਼ਾਂ ਨੂੰ ਤੇਜ਼ ਕਰਨਾ ਸੀ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਨਾਮ ਨਾਲ ਜਾਣੀ ਜਾਂਦੀ ਇਸ ਇਮਾਰਤ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆਏ ਕਾਮਰੇਡ ਸ਼ਾਮਲ ਹੋਏ। ਇਹ ਓਹ ਲੋਕ ਸਨ ਜਿਹੜੇ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਸਨ। ਇਹ ਤਿਓਹਾਰੀ ਰੌਣਕਾਂ ਅਤੇ ਖੁਸ਼ੀਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਤੋਂ ਦੂਰ ਆਮ ਲੋਕਾਂ ਦੀ ਚਿੰਤਾ ਵਿੱਚ ਇਕੱਤਰ ਹੋਏ ਸਨ। ਆਮ ਜਨਤਾ ਨੂੰ ਆਪਣੇ ਪਰਿਵਾਰਾਂ ਵਾਂਗ ਸਮਝਣ ਵਾਲੇ ਕਾਮਰੇਡਾਂ ਨੇ ਲੋਕਾਂ ਦੇ ਹੱਕਾਂ ਉੱਤੇ ਝਪਟ ਰਹੀਆਂ ਇੱਲਾਂ ਨੂੰ ਜਮਹੂਰੀ ਢੰਗ ਤਰੀਕਿਆਂ ਨਾਲ ਫੁੰਡਣ ਵਾਲੇ ਸੰਘਰਸ਼ਾਂ ਨੂੰ ਤੇਜ਼ ਕਰਨ ਬਾਰੇ ਵਿਚਾਰਾਂ ਕੀਤੀਆਂ। 
ਇਸ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰ ਕੀਤੀ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਮੁੱਖ ਤੌਰ 'ਤੇ ਚਰਚਾ ਦਾ ਕੇਂਦਰ ਰਹੀ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ ਬ ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ 'ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਦੀਵਾਲੀ ਦੀਆਂ ਖੁਸ਼ੀਆਂ ਸਿਰਫ ਅਮੀਰਾਂ ਅਤੇ ਵੱਡੇ ਪੂੰਜੀਪਤੀਆਂ ਲਈ ਹੀ ਰਾਖਵੀਆਂ ਹੋ ਕੇ ਰਹਿ ਗਈਆਂ ਹਨ। ਇਹਨਾਂ ਹਾਲਤਾਂ ਵਿੱਚ ਲੋਕਾਂ ਕੋਲ ਤਿੱਖੇ ਸੰਘਰਸ਼ਾਂ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ।

ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। 

Thursday, August 09, 2018

ਅਕਾਲੀਦਲ 2020 ਦੇ ਰੈਫਰੈਂਡਮ ਬਾਰੇ ਆਪਣਾ ਪੱਖ ਸਪਸ਼ਟ ਕਰੇ

ਮਜ਼ਦੂਰ ਵਿਰੋਧੀ ਅਤੇ ਅੱਤ ਦੀ ਫਿਰਕੂ ਮੋਦੀ ਸਰਕਾਰ ਨੂੰ ਗੱਦੀਓੰ ਲਾਹੁਣ ਦੇ ਲਈ ਲਾਮਬੰਦ ਹੋਵੋ-ਏਟਕ
ਲੁਧਿਆਣਾ: 9 ਅਗਸਤ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ): 
ਸੀਪੀਆਈ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਅਕਾਲੀਦਲ ਨੂੰ ਚੁਨੌਤੀ ਦੇਂਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਅਕਾਲੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ 2020 ਦਾ ਰੈਫਰੈਂਡਮ ਕਰਵਾ ਰਹੇ ਖਾਲਿਸਤਾਨੀਆਂ ਨਾਲ ਹਨ ਜਾਂ ਹਿੰਦੋਸ੍ਤਾਨ ਦੇ ਦੇਸ਼ ਭਗਤਾਂ ਨਾਲ ਖੜੇ ਹਨ? ਜ਼ਿਕਰਯੋਗ ਹੈ ਕਿ ਅਕਾਲੀਦਲ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵਿੱਚ ਭਾਈਵਾਲ ਹੈ ਇਸ ਲਈ ਅਕਾਲੀਦਲ ਦੀ ਇਸ ਮੁਦੇ ਉੱਪਰ ਖਾਮੋਸ਼ੀ ਕਈ ਸੁਆਲ ਖੜੇ ਕਰਦੀ ਹੈ।  ਇਸ ਮੌਕੇ ਤੇ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ। ਸਮਾਜ ਵਿੰਚ ਭੀੜਾਂ ਰਾਹੀਂ ਕਤਲੋਗਾਰਤ ਅਤੇ ਤੋੜਫੋੜ ਦਾ ਸਭਿਆਚਾਰ ਪੈਦਾ ਕਰਕੇ ਸਰਕਾਰ ਵਲੋਂ ਅਰਹਾਜਕਤਾ ਪੈਦਾ ਕੀਤੀ ਜਾ ਰਹੀ ਹੈ। ਹਾਪੁੜ ਅਤੇ ਅਲਵਰ ਵਿੱਚ ਦੀਆਂ ਘਟਨਾਵਾਂ ਦੇ ਜੋ ਤੱਥ ਹੁਣ ਸ੍ਹਾਮਣੇ ਆਏ ਹਨ ਉਹਨਾ ਨੇ ਤਾਂ ਭਾਜਪਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁੱਜਫਰਪੁਰ ਦੇ ਸੈਲਟਰ ਹੋਮ ਦੀ ਘਟਨਾਂ ਤੇ ਪਰਧਾਨ ਮੰਤਰੀ ਦੀ ਚੁੱਪੀ ਇਹਨਾਂ ਦੀ ਸੋਚ ਨੂੰ ਉਜਾਗਰ ਕਰਦੀ ਹੈ। ਇਸ ਮੌਕੇ ਡਾਕਟਰ ਜੋਗਿੰਦਰ ਦਿਆਲ ਨੇ ਰਾਫੇਲ ਸੌਦੇ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਏਨੇ ਵੱਡੇ ਘੋਟਾਲੇ ਬਾਰੇ ਮੋਦੀ ਸਰਕਾਰ ਦੀ ਖਾਮੋਸ਼ੀ ਬਹੁਤ ਹੀ ਭੇਦਪੂਰਨ ਹੈ। ਜ਼ਿਕਰਯੋਗ ਹੈ ਕਿ ਅੱਜ  9 ਅਗਸਤ ਨੂੰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ -ਏਟਕ ਅਤੇ ਪੰਜਾਬ  ਖੇਤ ਮਜਦੂਰ ਵਲੋਂ ਦੇਸ ਵਿਆਪੀ ਮੁਹਿੰਮ ਦੇ ਤਹਿਤ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ ਕਰਨ ਅਤੇ 2019 ਵਿੱਚ ਆਉਦੀਆਂ ਚੋਣਾਂ ਵਿੱਚ ਇਹਨਾਂ  ਨੂੰ ਖਦੇੜ ਦੇਣ ਦੇ ਮੰਤਵ ਦੇ ਨਾਲ ਲੋਕ ਲਾਮਬੰਦੀ ਲਈ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਤੇ ਇੱਕ ਜੋਰਦਾਰ ਮੁਜਾਹਰਾ ਕੀਤਾ ਗਿਆ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। 
ਸੁਧਾਰਾਂ ਦੇ ਨਾਂ ਤੇ ਕੋਡ ਆਫ ਵੇਜਿਜ 2017 ਦਾ ਬਿੱਲ ਲਿਆਉਣ ਨਾਲ ਤਣਖਾਹਾਂ ਨੂੰ ਸਮੇਂ ਸਮੇਂ ਸਿਰ ਸੋਧਣ ਦਾ ਕੰਮ ਬੰਦ ਹੋ ਜਾਏਗਾ, ਦਿਹਾੜੀ ਦੀ ਥਾਂ ਤੇ ਤਨਖਾਹ ਘੰਟਿਆਂ ਦੇ ਹਿਸਾਬ ਨਾਲ ਦਿੱਤੀ ਜਾਏਗੀ, ਸਰਕਾਰੀ ਨੌਕਰੀਆਂ ਖਤਮ ਕਰਕੇ ਸਾਰੇ ਕੰਮ ਠੇਕੇ ਤੇ ਦਿੱਤੇ ਜਾਣਗੇ,  ਮਹਿੰਗਾਈ ਭੱਤਾ ਜਾਮ ਕਰ ਦਿੱਤਾ ਜਾਏਗਾ ਜਿਸ ਨਾਲ ਤਨਖਾਹਾਂ ਅਤੇ ਪੈਨਸਨਾਂ ਤੇ ਸੱਟ ਵੱਜੇਗੀ। ਇਹਨਾਂ ਦਾ ਵਿਰੋਧ ਕਰਨ ਦੇ ਲਈ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰਿਵਾਰ ਦੀ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ। 
ਖੇਤ ਮਜਦੂਰ ਸਭਾ ਦੇ ਕੌਮੀ ਡਿਪਟੀ ਜਨਰਲ ਸਕੱਤਰ ਕਾ: ਗੁਲਜਾਰ ਗੋਰੀਆ ਨੇ ਖੇਤ ਮਜਦੂਰਾਂ ਦੀ ਮੰਦੀ ਹਾਲਤ ਤੇ ਗੰਭੀਰ ਚਿੰਤਾ ਪਰਗਟ ਕਰਦਿਆਂ ਕਿਹਾ ਕਿ ਖੇਤ ਮਜਦੂਰਾਂ ਵਿੱਚ ਆਤਮ ਹੱਤਿਆਵਾਂ ਦੀ ਗਿਣਤੀ ਵੱਧ ਰਹੀ ਹੈ। ਉਹਨਾ ਵਿਚੋਂ ਵਧੇਰੇ ਤਾਂ ਅੱਤ ਦੀ ਆਰਥਿਕ ਕਮਜੋਰੀ ਵਿੱਚ ਰਹਿ ਰਹੇ ਹਨ। 
ਕਾਮਰੇਡ ਡੀ ਪੀ ਮੌੜ-ਮੀਤ ਪਰਧਾਨ ਏਟਕ ਪੰਜਾਬ  ਨੇ ਬੋਲਦਿਆਂ  ਨੇ ਕਿਹਾ ਕਿ ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ ਤੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ।  ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ। ਹਾਲਾਤ ਇੱਨੇਂ ਬਦਤਰ ਹੋ ਗਏ ਹਨ ਕਿ ਡਾਕਟਰਾਂ ਤੇ ਅਧਿਆਪਕਾਂ ਨੂੰ ਵੀ ਠੇਕੇ ਤੇ ਰੱਖਿਆ ਜਾ ਰਿਹਾ ਹੈ। 
ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ,  ਐਮ ਐਸ ਭਾਟੀਆ, ਬੈਂਕ ਯੂਨੀਅਨ ਆਗੂ, ਹੌਜਰੀ ਯੂਨੀਅਨ ਆਗੂ ਰਾਮ ਪਰਤਾਪ, ਲਲਿਤ ਕੁਮਾਰ ਤੇ ਰਾਮਰੀਤ, ਮਿਸਤ੍ਰੀ ਮਜਦੂਰ ਯੂਨੀਅਨ ਦੇ ਕਾਮੇਸਵਰ ਤੇ ਰਾਮ ਚੰਦਰ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਚਰਨ ਸਰਾਭਾ, ਮੇਵਾ ਸਿੰਘ, ਭਗਵਾਨ ਸਿੰਘ, ਪਰਿੰਸੀਪਲ ਜਗਜੀਤ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ ਕੋਹਲੀ, ਕਾਮਰੇਡ ਵਿਜੈ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਰਣਧੀਰ ਸਿੰਘ, ਕਾਮਰੇਡ ਮਨਜੀਤ ਗਿੱਲ, ਕਾਮਰੇਡ ਕੇਵਲ ਸਿੰਘ ਬਨਵੈਤ, ਬੀਬੀ ਸੰਦੀਪ ਸ਼ਰਮਾ, ਬੀਬੀ ਜਸਵਿੰਦਰ ਕੌਰ, ਕਰਤਾਰ ਰਾਮ, ਅਵਤਾਰ ਛਿੱਬੜ, ਕਾਮਰੇਡ ਰਾਮਾਧਾਰ ਸਿੰਘ, ਆਦਿ  ਸ਼ਾਮਿਲ ਸਨ। 

Tuesday, November 28, 2017

ਸੀਪੀਆਈ ਵੱਲੋਂ ਲੁਧਿਆਣਾ ਵਿੱਚ ਲਾਮਿਸਾਲ ਜ਼ਬਰਦਸਤ ਲਾਲ ਰੈਲੀ

ਪੰਜਾਬ ਦੇ ਲੋਕ ਚੋਣ ਵਾਅਦੇ ਪੂਰੇ ਕਰਵਾਕੇ ਛੱਡਣਗੇ-ਅਰਸ਼ੀ
ਲੁਧਿਆਣਾ:  27 ਨਵੰਬਰ 2017:(ਪੰਜਾਬ ਸਕਰੀਨ ਟੀਮ)::
ਵਿਸ਼ਾਲ ਜਨਤਕ ਲਾਲ ਰੈਲੀ, ਜਿਸ ਰੇੈਲੀ ਲਈ ਲੁਧਿਆਣਾ ਦੇ ਸਾਥੀਆਂ ਵਲੋਂ ਕੀਤੇ ਵਿਸ਼ਾਲ ਵਡੇ ਇੰਤਜ਼ਾਮ ਛੋਟੇ ਪੈ ਗਏ ਅਤੇ ਰੈਲੀ ਪੰਡਾਲ ਤੋਂ ਬਾਹਰ ਤਕ ਫੈਲ ਗਈ ਸੀ। ਇਸ ਇਤਿਹਾਸਿਕ ਰੈਲੀ ਨੂੰ ਭੇਜੇ ਆਪਣੇ ਸੁਨੇਹੇ ਵਿੱਚ ਸੀਪੀਆਈ ਦੇ ਜਨਰਲ ਸਕੱਤਰ ਸਾਥੀ ਐਸ. ਸੁਧਾਕਰ ਰੈਡੀ ਨੇ ਕਿਹਾ ਕਿ ਦੇਸ਼
ਅਤਿ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਆਰ ਐਸ ਐਸ ਦੇ ਕੰਟਰੋਲ ਵਾਲੀ ਨਰਿੰਦਰ ਮੋਦੀ ਸਰਕਾਰ ਹਰ ਉਸ ਚੰਗੀ ਚੀਜ਼ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ ਜੋ ਅਸੀਂ ਆਜ਼ਾਦੀ ਮਗਰੋ ਹਾਸਲ ਕੀਤੀ ਹੈ। ਇਹ ਸਰਕਾਰ ਦੇਸ਼ ਦੀ ਆਜ਼ਾਦੀ ਅਤੇ ਆਰਥਿਕਤਾ ਨੂੰ ਸਾਮਰਾਜੀ ਤਾਕਤਾਂ ਕੋਲ ਗਹਿਣੇ ਰੱਖ ਰਹੀ ਹੈ, ਜਿਹਨਾਂ ਤਾਕਤਾਂ ਦੀ ਨੁਮਾਇੰਦਗੀ ਬਹੁਕੌਮੀ ਕੰਪਨੀਆਂ ਅਤੇ ਕੌਮਾਂਤਰੀ ਵਿੱਤੀ ਪੂੰਜੀ ਦੇ ਔਜਾਰ ਜਿਵੇਂ ਕੌਮਾਂਤਰੀ ਮੁਦਰਾ ਫੰਡ ਸੰਸਾਰ ਬੈਂਕ ਅਤੇ ਸੰਸਾਰ ਵਪਾਰ ਸੰਗਠਨ ਕਰਦੇ ਹਨ। 
ਉਹਨਾਂ ਅਗੇ ਕਿਹਾ ਕਿ ਮੋਦੀ ਸਰਕਾਰ ਨੂੰ ਨਵ-ਉਦਾਰਵਾਦ ਦਾ ਲੋਕ-ਵਿਰੋਧੀ ਏਜੰਡਾ ਲਾਗੂ ਕਰਨ ਦੀ ਕਾਹਲੀ ਪਈ ਹੋਈ ਹੈ। ਸਾਰੇ ਜਨਤਕ ਅਸਾਸੇ ਅਤੇ ਕੁਦਰਤੀ ਸੋਮੇ ਪੂੰਜੀਵਾਦੀ ਜਮਾਤਾਂ, ਖਾਸ ਕਰਕੇ ਚੁਣਵੇਂ ਨਿਗਮੀ ਘਰਾਣਿਆਂ ਨੂੰ ਸੌਂਪੇ ਜਾ ਰਹੇ ਹਨ। ਹਕੀਕਤ ਤਾਂ ਇਹ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਅੰਬਾਨੀਆਂ ਅਤੇ ਅਡਾਨੀਆਂ ਦੇ ਦੋ ਅਜਾਰੇਦਾਰ ਘਰਾਣੇ ਹੀ ਚਲਾ ਰਹੇ ਹਨ। ਮਹਿੰਗਾਈ ਅਸਹਿ ਹੋ ਗਈ ਹੈ, ਬੇਰੁਜ਼ਗਾਰੀ ਵਧਦੀ ਹੀ ਜਾ ਰਹੀ ਹੈ, ਵਿਦਿਅਕ ਅਦਾਰੇ ਉਬਲ ਰਹੇ ਹਨ। ਲੋਕ ਸੜਕਾਂ ਉਤੇ ਉਤਰੇ ਹੋਏ ਹਨ ਅਤੇ ਸਰਕਾਰ ਦੀਆਂ  ਕਾਰਪੋਰੇਟ-ਪਖੀ ਅਤੇ ਲੋਕ-ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ।
ਸਾਥੀ ਸੁਧਾਕਰ ਰੈਡੀ ਨੇ ਦੇਸ਼ ਦੀ ਵਿਦੇਸ਼ ਨੀਤੀ ਵਿਚ ਲਿਆਂਦੀ ਅਮਰੀਕਾ-ਪੱਖੀ ਤਬਦੀਲੀ ਦੀ ਵੀ ਨੁਕਤਾਚੀਨੀ ਕੀਤੀ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਅਮਰੀਕੀ ਸਾਮਰਾਜੀਆਂ ਦੀਆਂ ਤਰੰਗਾਂ ਮੂਹਰੇ ਗੋਡੇ ਟੇਕਦੀ ਜਾ ਰਹੀ ਹੈ ਅਤੇ ਜਾਪਾਨ ਵਰਗੇ ਸਾਮਰਾਜੀ ਜਮੂਰਿਆਂ ਨਾਲ ਭਿਆਲੀ ਪਾ ਰਹੀ ਹੈ।
ਉਹਨਾਂ ਨੇ ਸੈਕੂਲਰ-ਜਮਹੂਰੀ ਖੱਬੇ-ਪਖੀ ਮੰਚ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਫਾਸ਼ੀ ਖਤਰੇ ਦਾ ਸਾਹਮਣਾ ਕਰਨ ਲਈ ਸਾਰੀਆਂ ਫਾਸ਼ੀ-ਵਿਰੋਧੀ ਤਾਕਤਾਂ ਦੀ ਵਧ ਤੋਂ ਵਧ ਸੰਭਵ ਵਿਸ਼ਾਲ ਏਕਤਾ ਦੀ ਜ਼ਰੂਰਤ ਹੈ। ਸਾਡੇ ਸਮਾਜ ਅਤੇ ਸੰਵਿਧਾਨ ਦੇ ਧਰਮ-ਨਿਰਪਖ-ਜਮਹੂਰੀ ਤਾਣੇ ਨੂੰ ਤਬਾਹ ਕਰਨ ਲਈ ਜੋ ਮੋਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਉਸ ਨੂੰ ਪਛਾੜਣ ਲਈ ਇਸ ਮੰਚ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਅਚਾਨਕ ਸਿਹਤ ਖਰਾਬ ਹੋਣ ਕਾਰਣ ਸਾਥੀ ਸੁਧਾਕਰ ਰੈਡੀ ਆਪ ਇਸ ਰੈਲੀ ਵਿੱਚ ਨਹੀਂ ਆ ਸਕੇ।  ਇਸ ਲਈ ਉਹਨਾਂ ਦਾ ਸੰਦੇਸ਼ ਸਾਥੀ ਸ਼ਮੀਮ ਫੈਜ਼ੀ ਨੇ ਪੜ ਕੇ ਸੁਣਾਇਆ।
ਸੀਪੀਆਈ ਦੀ ਕੌਮੀ ਕੌਸਲ ਦੀ ਸਕੱਤਰ ਸਾਥੀ ਅਮਰਜੀਤ ਕੌਰ ਨੇ ਦਿੱਲੀ ਦੀਆਂ ਗਲੀਆਂ ਉਤੇ ਮਜ਼ਦੂਰ ਜਮਾਤ ਵਲੋਂ ਕੀਤੇ ‘ਮਹਾਂ-ਪੜਾਅ’ ਨੂੰ ਅਤੇ ਕੌਮੀ ਰਾਜਧਾਨੀ ਵਿਚ ਕਿਸਾਨਾਂ ਵਲੋਂ ਮਾਰੇ ‘ਮਹਾਂ-ਧਰਨਾ’ ਨੂੰ ਚੇਤੇ ਕੀਤਾ। ਉਹਨਾਂ ਨੇ ਯੂਨੀਵਰਸਿਟੀਆਂ ਵਿਚ ਚਲ ਰਹੇ ਸੰਘਰਸ਼ਾਂ ਦਾ  ਮੋਦੀ ਸਰਕਾਰ ਵਲੋਂ ਸਿੱਖਿਆ ਅਤੇ ਯੂਨੀਅਨਾਂ ਉਤੇ ਹੋ ਰਹੇ ਹਮਲਿਆਂ ਦਾ ਵੀ ਹਵਾਲਾ ਦਿਤਾ ਅਤੇ ਧਿਆਨ ਕੇਂਦਰਿਤ ਕੀਤਾ ਕਿ ਲੋਕਾਂ ਦੇ ਸਾਰੇ ਤਬਕੇ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਖਿਲਾਫ ਲੜਣ ਲਈ ਗਲੀਆਂ ਉਤੇ ਉਤਰ ਰਹੇ ਹਨ।
ਮੈਡਮ ਅਮਰਜੀਤ ਕੌਰ ਜੋ ਪਾਰਟੀ ਦੇ ਨਾਲ ਹੀ ਏਟਕ ਅਤੇ ਇਸਤਰੀ ਸਭਾ ਦੇ ਆਗੂ ਹਨ, ਨੇ ਘੱਟ-ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ਉਤੇ ਹੁੰਦੇ ਹਮਲਿਆਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸਲ ਵਿਚ ਸੰਘ-ਪਰਿਵਾਰ ਵਿਚਾਰਧਾਰਕ ਤੌਰ ਤੇ ਹੀ ਸਾਡੇ ਲੋਕਾਂ ਦੇ ਇਹਨਾਂ ਤਬਕਿਆਂ ਦੇ ਵਿਰੁਧ ਖੜਾ ਹੁੰਦਾ ਹੈ।  ਆਰ ਐਸ ਐਸ ਹੀ  ਲੋਕਾਂ ਵਿਚ ਫਿਰਕੂ ਅਤੇ ਜਾਤਵਾਦੀ ਕਤਾਰਬੰਦੀ ਤੇਜ਼ ਕਰਨ ਲਈ ਸਕੀਮਾਂ ਘੜਦਾ ਤੇ ਚਲਾਉਂਦਾ ਰਹਿੰਦਾ ਹੈ। 
ਆਲ ਇਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਅਤੁਲ ਕੁਮਾਰ ਅਣਜਾਣ ਨੇ ਮੋਦੀ ਸਰਕਾਰ ਦੀ ਕਿਸਾਨ ਮਾਰੂ ਨੀਤੀ ਦੀ ਜ਼ੋਰਦਾਰ ਨਿਖੇਧੀ ਕੀਤੀ। ਮੋਦੀ ਤੇ ਭਾਜਪਾ ਨੇ ਚੋਣਾਂ ਸਮੇਂ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਭਾਅ ਦੇਣ ਦਾ ਵਾਅਦਾ ਕੀਤਾ ਸੀ। ਹਕੀਕਤ ਇਹ ਹੈ ਕਿ ਗੁਜਰਾਤ ਦਾ ਮੁੱਖ ਮੰਤਰੀ ਹੋਣ ਸਮੇਂ ਮੋਦੀ ਜੀ ਮੂੰਗਫਲੀ ਦਾ ਭਅ 7500 ਰੁਪੈ ਕੁਇੰਟਲ ਮੰਗ ਰਹੇ ਸਨ ਪਰ ਹੁਣ ਪਰਧਾਨ ਮੰਤਰੀ ਹੁੰਦੇ ਸਮੇੱ ਕੇਵਲ 4500 ਰੁਪਏ ਦਿਤਾ ਜਾ ਰਿਹਾ ਹੈ। ਇਹੋ ਹਾਲਤ ਆਲੂਆਂ ਦੀ ਹੈ। ਜਿਹੜੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਕਰੋੜਾਂ ਦੇ ਟੈਕਸ ਮਾਫ ਕਰ ਰਹੀ ਹੈ, ਰਿਆਇਤਾਂ ਦੇ ਰਹੀ ਹੈ, ਉਹ ਕਿਸਾਨਾਂ, ਖੇਤ ਮਜ਼ਦੂਰਾਂ ਦੇ ਮਾਮੂਲੀ ਕਰਜ਼ ਮਾਫ ਕਰਨ ਲਈ ਵੀ ਤਿਆਰ ਨਹੀਂ। ਇਸ ਲਈ ਕਿਸਾਨ ਲੜ ਰਹੇ ਹਨ। ਨਵੰਬਰ ਦੇ ਪਹਿਲੇ ਹਫਤੇ ਕਿਸਾਨ ਸਭਾ ਨੇ ਦਿੱਲੀ ਵਿਚ ਪੰਜ ਦਿਨ ਮਹਾਂ-ਧਰਨਾ ਮਾਰਿਆ ਅਤੇ ਕੁਝ ਦਿਨ ਪਹਿਲਾਂ 184 ਕਿਸਾਨ ਸੰਗਠਨਾਂ ਨੇ ਕਿਸਾਨ ਪਾਰਲੀਮੈਂਟ ਕੀਤੀ।
ਸਾਥੀ ਸ਼ਮੀਮ ਫੈਜ਼ੀ, ਸਕੱਤਰ ਕੌਮੀ ਕੌਂਸਲ ਅਤੇ ਪੰਜਾਬ ਸੀਪੀਆਈ ਦੇ ਇਨਚਾਰਜ ਨੇ, ਇਸ ਜ਼ਬਰਦਸਤ ਰੈਲੀ ਦੀ ਸਫਲਤਾ ਲਈ ਪਾਰਟੀ ਵਰਕਰਾਂ, ਪਾਰਟੀ ਸਫਾਂ ਅਤੇ ਪਾਰਟੀ ਆਗੂਆਂ ਨੂੰ ਮੁਬਾਰਕਬਾਦ ਦਿਤੀ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੁਜਾਹਰੀਨਾਂ ਅਤੇ ਕੇਂਦਰੀ ਲੀਡਰਸ਼ਿਪ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਜ਼ਾਹਰ ਕੀਤਾ ਕਿ ਇਹ ਰੈਲੀ ਨਵੇਂ ਸੰਘਰਸ਼ਾਂ ਦਾ ਪੜੁੱਲ ਬਣੇਗੀ ਅਤੇ ਕਾਲੀਆਂ ਤਾਕਤਾਂ ਨੂੰ ਹਰਾਉਣ ਲਈ ਸਾਥੀਆਂ ਵਿਚ ਵਿਸ਼ਵਾਸ ਅਤੇ ਉਤਸ਼ਾਹ ਪੈਦਾ ਕਰੇਗੀ। ਸਾਥੀ ਅਰਸ਼ੀ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਵਿਚ ਪੂਰੀ ਤਰਾਂ ਅਸਫਲ ਰਹੀ ਹੈ, ਦਰਅਸਲ ਉਹ ਪੂਰੇ ਕਰਨ ਦਾ ਇਰਾਦਾ ਹੀ ਨਹੀਂ ਰੱਖਦੀ। ਅੱਠਾਂ ਮਹੀਨਿਆਂ ਦੇ ਛੋਟੇ ਜਿਹੇ ਅਰਸੇ ਵਿਚ ਹੀ ਲੋਕਾਂ ਦਾ ਮੋਹ ਕੈਪਟਨ ਦੀ  ਕਾਂਗਰਸ ਸਰਕਾਰ ਤੋਂ ਭੰਗ ਹੋ ਗਿਆ ਹੈ। ਰੁਜ਼ਗਾਰ ਦੇ ਵਾਅਦੇ ਕੀਤੇ ਸਨ ਪਰ ਰੁਜ਼ਗਾਰ ਤੋ ਕਢਣ ਦੇ ਰਸਤੇ ਤੁਰ ਰਹੀ ਹੈ, ਜਿਵੇਂ ਥਰਮਲ ਪਲਾਂਟ ਅਤੇ ਅਗਾਂਣਵਾੜੀਆਂ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਨਾ ਇੰਜ ਰੁਜ਼ਗਾਰ ਖੋਹੇ ਜਾਣ ਨੂੰ ਬਰਦਾਸ਼ਤ  ਕਰਨਗੇ ਨਾ ਹੀ ਪੰਜਾਬ ਨੂੰ ਮਾਫੀਆ ਤਾਕਤਾਂ ਦੇ ਹੱਥਾਂ ਵਿਚ ਖੱਜਲ ਖੁਆਰ ਹੁੰਦੇ ਨੂੰ ਖਾਮੋਸ਼ ਰਹਿ ਕੇ ਦੇਖੀ ਜਾਣਗੇ। ਉਹ ਪਹਿਲਾਂ ਹੀ ਸੜਕਾਂ ਉਤੇ ਉਤਰੇ ਹੋਏ ਹਨ। ਪੰਜਾਬ ਦੇ ਲੋਕ ਚੋਣ ਵਾਅਦੇ ਪੂਰੇ ਕਰਵਾਕੇ ਛੱਡਣਗੇ । ਇਹ ਲਾਮਿਸਾਲ ਰੈਲੀ ਇਹੋ ਲਲਕਾਰ ਦੇ ਰਹੀ ਹੈ।
 ਸੀਪੀਆਈ ਦੀ ਕੌਮੀ ਕਾਰਜਕਾਰਣੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਪੰਜਾਬ ਗਹਿਰੇ ਵਿਤੀ ਸੰਕਟ ਅਤੇ ਆਰਥਿਕ, ਸਮਾਜੀ ਤੇ ਸਿਆਸੀ ਸੰਕਟ ਦਾ ਸ਼ਿਕਾਰ ਹੈ। ਰਾਜ ਇਸ ਵੇਲੇ 1.08 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕੇਂਦਰੀ ਸਰਕਾਰ ਨੇ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਹੀਂ ਦਿਤਾ, ਨਾ ਅਕਾਲੀ ਭਾਜਪਾ ਸਰਕਾਰ ਵੇਲੇ ਅਤੇ ਨਾ ਹੀ ਕਾਂਗਰਸ ਸਰਕਾਰ ਵੇਲੇ। ਇਸੇ ਤਰ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ ਖੜ੍ਹਾ ਹੈ।  ਅਮਨ ਕਾਨੂੰਨ ਦੀ ਹਾਲਤ ਦਿਨ ਬਦਿਨ ਵਿਗੜਦੀ ਜਾ ਰਹੀ ਹੈ ਅਤੇ ਇਸ ਨੂੰ ਕਾਬੂ ਕਰਨ ਲਈ ਸਰਕਾਰ ਜੋ ਪਕੋਕਾ ਲਿਆ ਰਹੀ ਹੈ ਉਹ ਅਸਲ ਵਿਚ ਆਪਣੇ ਜਮਹੂਰੀ ਹੱਕਾਂ ਲਈ ਲੜਦੇ ਤਬਕਿਆਂ ਵਿਰੁਧ ਹੀ ਵਰਤਿਆ ਜਾਵੇਗਾ, ਜਿਸ ਦਾ ਸਾਡੀ ਪਾਰਟੀ ਸਖਤ ਵਿਰੋਧ ਕਰਦੀ ਹੈ। ਕਾਲੀਆਂ ਤਾਕਤਾਂ ਫਿਰ ਪੰਜਾਬ ਦੇ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਖਰਾਬ ਕਰਨ ਵਾਸਤੇ ਸਰਗਰਮ ਹੋ ਰਹੀਆਂ ਹਨ। ਇਸੇ ਪ੍ਰਸੰਗ ਵਿਚ ਰਾਜ ਵਿਚ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਜ਼ਮੀਨ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਸਰਗਰਮ ਹਨ ਅਤੇ ਆਪਣਾ ਰਾਜ ਚਲਾ ਰਹੇ ਹਨ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ  ਬਦਦਿਆਨਤਦਾਰ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਮਾਫੀਆ ਦਰਮਿਆਨ ਆਪਸੀ ਮਦਦ ਦਾ ਜੁਗਾੜ ਬਣ ਗਿਆ ਹੈ। ਡਾ. ਦਿਆਲ ਨੇ ਕਿਹਾ ਕਿ ਰੁਜ਼ਗਾਰ, ਸਮਾਜਿਕ ਲਾਭ ਪ੍ਰਾਪਤ ਕਰਨ, ਕਰਜ਼ ਤੋਂ ਮੁਕਤੀ ਅਤੇ ਲਾਹੇਵੰਦੇ ਭਾਅ ਹਾਸਲ ਕਰਨ ਦਾ ਇਕੋ-ਇਕ ਰਸਤਾ ਹੁਣ ਸੰਘਰਸ਼ ਦਾ ਹੀ ਰਹਿ ਗਿਆ ਹੈ। ਇਸ ਲਈ ਰੈਲੀ ਸੱਦਾ ਦਿੰਦੀ ਹੈ ਕਿ ਉਹ ਸਭ ਜੋ ਪੰਜਾਬ ਦਾ ਵਿਕਾਸ ਚਾਹੁੰਦੇ ਹਨ, ਇਕੱਠੇ ਹੋ ਕੇ ਲੜਣ ਲਈ ਅਗੇ ਆਉਣ।
ਰੈਲੀ ਨੂੰ ਸਾਥੀ ਜਗਰੂਪ ਸਿੰਘ ਮੈਂਬਰ ਕੌਮੀ ਕੌਂਸਲ, ਨਿਰਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਪੰਜਾਬ ਏਟਕ, ਗੁਰਨਾਮ ਕੰਵਰ ਮੈਂਬਰ ਸੂਬਾ ਸਕੱਤਰੇਤ ਅਤੇ ਗੁਲਜ਼ਾਰ ਗੋਰੀਆ ਡਿਪਟੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੇ ਵੀ ਮੁਖਾਤਬ ਕੀਤਾ ਅਤੇ ਲੋਕਾਂ ਨੂੰ ਜਨਤਾ-ਵਿਰੋਧੀ ਨੀਤੀਆਂ ਦੇ ਖਿਲਾਫ ਸਾਂਝੇ ਵਿਸ਼ਾਲ ਸੰਘਰਸ਼ ਲੜਣ ਦੀ ਲੋੜ ਤੇ ਜ਼ੋਰ ਦਿਤਾ। ਕੁਲ-ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਰੈਲੀ ਦੇ ਪ੍ਰਬੰਧਾਂ ਲਈ ਲੁਧਿਆਣਾ ਪਾਰਟੀ ਦਾ, ਦੂਰ-ਦੁਰਾਡੇ ਤੋੱ ਆਏ ਸਾਥੀਆਂ ਦਾ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਨਾਲ ਕਿਸਾਨਾਂ, ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਉਤੇ ਜ਼ੋਰ ਦਿਤਾ।
ਇਹ ਰੈਲੀ ਭਾਰਤੀ ਕਮਿਊਨਿਸਟ ਪਾਰਟੀ ਦੇ ਸੱਦੇ ਉਤੇ ਦਾਣਾ ਮੰਡੀ, ਗਿੱਲ ਰੋਡ, ਲੁਧਿਆਣਾ ਵਿਖੇ ਕੀਤੀ ਗਈ, ਜਿਸ ਵਿਸ਼ਾਲ ਜਨਤਕ ਰੈਲੀ ਦੀ ਪ੍ਰਧਾਨਗੀ ਸਰਵਸਾਥੀ ਬਲਦੇਵ ਸਿੰਘ (ਕਿਸਾਨ ਸਭਾ), ਅਮਰਜੀਤ ਆਸਲ (ਏਟਕ), ਸੰਤੋਖ ਸਿੰਘ (ਖੇਤ ਮਜ਼ਦੂਰ ਸਭਾ), ਰਾਜਿੰਦਰਪਾਲ ਕੌਰ (ਇਸਤਰੀ ਸਭਾ), ਸੁਖਜਿੰਦਰ ਮਹੇਸ਼ਰੀ (ਨੌਜਵਾਨ-ਵਿਦਿਆਰਥੀ) ਅਤੇ ਸਾਥੀ ਕਰਤਾਰ ਬੋਆਣੀ (ਲੁਧਿਆਣਾ) ਤੇ ਆਧਾਰਤ ਪਰਧਾਨਗੀ ਮੰਡਲ ਨੇ ਕੀਤੀ। ਉਹਨਾਂ ਨਾਲ ਮੰਚ ਉਤੇ ਸਮੁੱਚੀ ਕੇਂਦਰੀ, ਸੂਬਾਈ ਲੀਡਰਸ਼ਿਪ ਅਤੇ ਸੂਬਾ ਕਾਰਜਕਾਰਣੀ ਵੀ ਹਾਜ਼ਰ ਸੀ।
ਰੈਲੀ ਵਿਚ ਵੱਡੀ ਗਿਣਤੀ ਵਿਚ ਖੇਤ ਮਜ਼ਦੂਰ, ਉਸਾਰੀ ਕਾਮੇ, ਨਰੇਗਾ ਮਜ਼ਦੂਰ, ਇਸਤਰੀਆਂ, ਕਿਸਾਨ, ਨੌਜਵਾਨ-ਵਿਦਿਆਰਥੀ, ਦਰਮਿਆਨੇ ਤਬਕੇ ਅਤੇ ਬੁੱਧੀਜੀਵੀ ਸ਼ਾਮਲ ਸਨ। ਇੰਜ ਲੱਗਦਾ ਸੀ ਜਿਵੇਂ ਦਾਣਾ ਮੰਡੀ ਲਾਲ ਸਾਗਰ ਵਿਚ ਬਦਲ ਗਈ ਹੋਵੇ, ਜਿਸ ਵਿਚ ਲਾਲ ਫਰੇਰਿਆਂ ਦੀਆਂ ਲਹਿਰਾਂ ਉਠ ਰਹੀਆਂ ਸਨ ਅਤੇ ਸ਼ਹਿਰ ਦੀਆਂ ਸੜਕਾਂ ਪੰਡਾਲ ਵੱਲ ਵਧਦੇ ਲਾਲ ਦਰਿਆ ਬਣ ਗਈਆਂ ਸਨ। ਇਨਕਲਾਬ ਜ਼ਿੰਦਾਬਾਦ, ਕਮਿਉੂਨਿਸਟ ਪਾਰਟੀ ਜ਼ਿੰਦਾਬਾਦ ਦੇ ਨਾਹਰੇ ਪੰਡਾਲ ਵਿਚੋੱ ਉਪਰ ਉਠਦੇ ਮੁੱਕਿਆਂ ਨਾਲ ਅਸਮਾਨ ਗੂੰਜਾ ਰਹੇ ਸਨ।
ਰੈਲੀ ਨੇ ਫਿਰਕਾਪ੍ਰਸਤੀ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਨਵ-ਆਰਥਿਕ ਨੀਤੀਆਂ, ਨੋਟਬੰਦੀ, ਜੀਐਸਟੀ ਅਤੇ ਹਾਸ਼ੀਆਗਤ ਤਬਕਿਆਂ-ਘਟਗਿਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ਤੇ ਦੂਜੇ ਕਮਜ਼ੋਰ ਹਿੱਸਿਆਂ-ਉੁਤੇ ਹੁੰਦੇ ਜਬਰ ਦੇ ਵਿਰੁਧ ਸੰਘਰਸ਼ ਨੂੰ ਡੂੰਘਾ, ਮਜ਼ਬੂਤ, ਵਿਸ਼ਾਲ ਅਤੇ ਤਿਖਾ ਕਰਨ ਦਾ ਸੱਦਾ ਦਿਤਾ ਅਤੇ ਸਾਥੀਆ ਨੂੰ ਉਤਸ਼ਾਹ ਦਿਤਾ ਕਿ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਜਾ ਕੇ ਰੈਲੀ ਦਾ ਹੋਕਾ ਪਹੁੰਚਾ ਦਿਓ ਕਿ ਫਾਸ਼ੀਵਾਦੀ ਤਾਕਤਾਂ ਦੇ ਮਨਸੂਬੇ ਸਫਲ ਹੋਣ ਨਹੀਂ   ਦਿਆਂਗੇ, ਜਮਹੂਰੀਅਤ ਦੀ ਧਰਮ-ਨਿਰਪਖਤਾ ਦੀ ਆਪਸੀ ਸਦਭਾਵਨਾ, ਸਾਂਝੇ ਮਿਸ਼ਰਤ ਸਭਿਆਚਾਰ ਦੀ ਰਾਖੀ ਕਰਾਂਗੇ ਅਤੇ ਪੰਜਾਬ ਨੂੰ ਖੱਬੀ ਲਹਿਰ ਦਾ ਅੱਗੇ ਵੱਧਣ ਲਈ ਪੜੁੱਲ ਬਣਾ ਦਿਆਂਗੇ।
ਸੂਬਾ ਸਕੱਤਰ  ਸਾਥੀ ਹਰਦੇਵ ਸਿੰਘ ਅਰਸ਼ੀ, ਲੁਧਿਆਣਾ ਦੀ ਮੇਜ਼ਬਾਨ ਟੀਮ ਸਰਵ ਸਾਥੀ ਕਰਤਾਰ ਬੋਆਣੀ, ਡੀ. ਪੀ. ਮੌੜ, ਡਾਕਟਰ ਅਰੁਣ ਮਿੱਤਰਾ, ਗੁਲਜ਼ਾਰ ਗੋਰੀਆ, ਰਮੇਸ਼ ਰਤਨ, ਗੁਰਨਾਮ ਸਿੱਧੂ, ਗੁਰਨਾਮ ਗਿੱਲ, ਚਮਕੌਰ ਸਿੰਘ, ਰਾਮ ਚੰਦ, ਅਵਤਾਰ ਛਿੱਬੜ, ਮੇਘ ਰਾਜ ਨੇ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪਾਰਟੀ ਦੀਆਂ ਸੂਬਾ ਅਤੇ ਜ਼ਿਲਾ ਲੀਡਰਸ਼ਿਪਾਂ ਅਤੇ ਆਮ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਸਾਥੀ ਸੰਘਰਸ਼ਾਂ ਦਾ ਸੁਨੇਹਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਆਮ ਲੋਕਾਂ ਤਕ ਲੈ ਕੇ ਜਾਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ। 
ਰੈਲੀ ਨੇ ਵੱਖ-ਵੱਖ ਮਤੇ ਪਾਸ ਕਰਕੇ ਲੁਧਿਆਣਾ ਵਿਚ ਹੋਏ ਹਾਦਸੇ ਤੇ ਦੁੱਖ ਜ਼ਾਹਰ ਕੀਤਾ ਅਤੇ ਪੀੜਤ ਪਰਿਵਾਰਾਂ ਲਈ ਕੀਤੀ 10-10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ, ਕਿਸਾਨਾਂ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਨ, ਘਰਾਂ ਲਈ ਪਲਾਟ ਦੇਣ ਅਤੇ ਉਸਾਰੀ ਅਤੇ ਨਰੇਗਾ ਕਾਮਿਆਂ ਦੇ ਕਾਨੂੰਨ ਲਾਗੂ ਕਰਨ, ਬਨੇਗਾ ਰੁਜ਼ਗਾਰ ਕਾਨੂੰਨ ਪਾਸ ਕਰਨ, ਪੰਜਾਬ ਨੂੰ ਇਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਆਰਥਿਕ ਪੈਕੇਜ ਦੇਣ, ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕੀ ਸਥਾਨ ਪੰਜਾਬ ਅਤੇ ਚੰਡੀਗੜ੍ਹ ਵਿਚ ਦੇਣ, ਚੋਣ ਵਾਅਦੇ ਪੂਰੇ ਕਰਨ, ਪਕੋਕਾ ਦਾ ਜਮਹੂਰੀਅਤ ਵਿਰੋਧੀ ਕਾਨੂੰਨ ਨਾ ਬਣਾਉਣ, ਆਂਗਣਵਾੜੀਆਂ ਦਾ ਰੁਜ਼ਗਾਰ ਨਾ ਖੋਹਣ,  ਦੀ ਮੰਗ ਕੀਤੀ। ਸੁਣ ਸਕਦੇ ਹੋ ਸਬੰਧਤ ਵੀਡੀਓ ਵਿੱਚ। ਗਾਇਕਾਂ, ਗੀਤਕਾਰਾਂ ਅਤੇ ਸਟੇਜ ਕਲਾਕਾਰਾਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ।  

Wednesday, December 07, 2016

ਇਨਕਲਾਬੀ ਤਾਕਤਾਂ ਵਲੋਂ ਸਾਂਝੀ ਰੈਲੀ ਅਤੇ ਵਿਖਾਵਾ

ਇੱਕਜੁੱਟ ਅਤੇ ਬਝਵੀਂ ਇਨਕਲਾਬੀ ਲੋਕ ਲਹਿਰ ਉਸਾਰਣ ਦਾ ਸੱਦਾ ਵੀ ਦਿੱਤਾ
ਲੁਧਿਆਣਾ//ਮੋਗਾ : 5 ਦਸੰਬਰ 2016: (ਸਤੀਸ਼ ਸਚਦੇਵਾ/ਪੰਜਾਬ ਸਕਰੀਨ):

ਮਲਕਾਨਗਿਰੀ, ਕਸ਼ਮੀਰ, ਸਿੰਮੀ ਕਾਰਕੁੰਨਾ ਦੇ ਕਤਲੇਆਮ ਖਿਲਾਫ ਇਨਕਲਾਬੀ ਤਾਕਤਾਂ ਵਲੋਂ ਸਾਂਝੀ ਰੈਲੀ ਅਤੇ ਵਿਖਾਵਾ। ਇੱਥੋਂ 60 ਕਿਲੋਮੀਟਰ ਦੂਰ ਮੋਗਾ ਵਿਖੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਪ੍ਰਤੀਨਿਧ ਸਖਸ਼ੀਅਤਾਂ ਦਰਸ਼ਨ ਖਟਕੜ,ਅਜਮੇਰ ਸਿੰਘ, ਐਨ ਕੇ ਜੀਤ, ਅਮੋਲਕ ਸਿੰਘ, ਕੰਵਲਜੀਤ ਖੰਨਾ, ਨਰਾਇਣ ਦੱਤ, ਬਲਵੰਤ ਮੱਖੂ, ਸੁਖਵਿੰਦਰ ਕੋਰ, ਸ਼ਿੰਦਰ ਨੱਥੂਵਾਲਾ, ਅਤੇ ਰਾਜੇਸ਼ ਮਲਹੋਤਰਾ ਦੀ ਅਗਵਾਈ ਚ  ਬਣੀ ਹਕੂਮਤੀ ਜਬਰਵਿਰੋਧੀ ਕਮੇਟੀ, ਪੰਜਾਬ ਵਲੋਂ ਅੱਜ ਸਥਾਨਕ ਨਹਿਰੂ ਪਾਰਕ ਵਿੱਚ ਹਕੂਮਤੀ ਜਬਰ ਵਿਰੋਧੀ ਸਾਂਝੀ ਸੂਬਾਈ ਰੈਲੀ ਕੀਤੀ ਗਈ। ਰੈਲੀ ਉਪਰੰਤ ਵਿਸ਼ਾਲ ਗਿਣਤੀ ਵਿੱਚ ਜੁੜੇ ਲੋਕ ਕਾਫਲਿਆਂ ਨੇ ਸ਼ਹਿਰ ਦੇ ਮੁੱਖ ਬਜਾਰਾਂ ਅੰਦਰ ਰੋਹ ਭਰਿਆ ਵਿਖਾਵਾ ਕੀਤਾ ਜੋ ਬੱਸ ਅੱਡੇ ਸਾਹਮਣੇ ਜੋਗਿੰਦਰ ਸਿੰਘ ਚੌਕ ਵਿੱਚ ਜਾ ਕੇ ਸਮਾਪਤ ਹੋਇਆ।
    ਅੱਜ ਦੀ ਰੈਲੀ ਦੇ ਪ੍ਰਧਾਨਗੀ ਮੰਚ ਤੇ ਸੁਸ਼ੋਭਿਤ ਬੁਲਾਰੇ ਕੰਵਲਜੀਤ ਖੰਨਾ, ਲਾਲ ਸਿੰਘ ਗੋਲੇਵਾਲਾ, ਦਰਸ਼ਨ ਖਟਕੜ,ਐਨ ਕੇ ਜੀਤ ਅਤੇ ਸੁਖਵਿੰਦਰ ਕੌਰ ਨੇ ਇੱਕਠ ਨੂੰ ਸੰਬੋਧਨ ਕੀਤਾ।
    ਬੁਲਾਰਿਆਂ ਨੇ ਕਿਹਾ ਕਿ ਭਾਰਤੀ ਹਾਕਮ ਜਮਾਤਾਂ ਦਾ ਕਿਰਤੀ ਲੋਕਾਂ ਖਿਲਾਫ਼ ਵਿਢਿੱਆ ਚੌਤਰਫਾ ਹੱਲਾ ਦਿਨੋ ਦਿਨ ਤਿੱਖਾ ਕੀਤਾ ਜਾ ਰਿਹਾ ਹੈ। ਲੋਕਾਂ ਦੁਆਰਾ ਜਲ, ਜੰਗਲ, ਜਮੀਨਾਂ ਦੀ ਰਾਖੀ ਲਈ ਕਰਜੇ, ਭੁੱਖਮਰੀ, ਬੇਰੁਜ਼ਗਾਰੀ, ਫਿਰਕੂ ਦਹਿਸ਼ਤਗਰਦੀ, ਕੌਮੀ ਜਨੂੰਨ ਅਤੇ ਵਿਚਾਰਾਂ ਦੀ ਆਜਾਦੀ ਉੱਪਰ ਹੱਲਿਆਂ ਖਿਲਾਫ ਉਠਾਈ ਜਾ ਰਹੀ ਆਵਾਜ਼ ਦਾ ਗਲ ਘੁੱਟਣ ਲਈ ਝੂਠੇ ਮੁਕਾਬਲਿਆਂ, ਕਾਲੇ ਕਾਨੂੰਨਾਂ ਅਤੇ ਵਹਿਸ਼ੀ ਜਬਰ ਦਾ ਚੱਕਰ ਚਲਾਇਆ ਜਾ ਰਿਹਾ ਹੈ ।
    ਉਹਨਾਂ ਕਿਹਾ ਕਿ ਉੜੀਸਾ ਦੇ ਮਲਕਾਨ ਗਿਰੀ ਜਿਲ੍ਹੇ ਅੰਦਰ ਮਾਓਵਾਦੀ ਕਮਿਊਨਿਸਟ ਇਨਕਲਾਬੀਆਂ ਅਤੇ ਆਮ ਆਦਿਵਾਸੀਆਂ ਦੇ ਕਤਲੇਆਮ ਨੇ ਰਾਜ ਭਾਗ ਦੇ ਫਾਸ਼ੀ ਚਰਿੱਤਰ ਦੇ ਪ੍ਰਤੱਖ ਦਿਦਾਰ ਕਰਵਾ ਦਿੱਤੇ ਹਨ।
   ਬੁਲਾਰਿਆਂ ਦੋਸ਼ ਲਾਇਆ ਕਿ ਮੀਟਿੰਗ ਕਰ ਰਹੇ ਮਾਓਵਾਦੀ ਕਾਰਕੁੰਨਾ ਨੂੰ ਚੁਫੇਰਿਓਂ ਘੇਰ ਕੇ ਕਤਲ ਕੀਤਾ ਗਿਆ। ਉਹਨਾਂ ਨੇ ਪੰਜਾਬ ਅੰਦਰ ਸੱਤਰਵਿਆਂ ਦੇ ਦੌਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਤਾਂਡਵ ਨਾਚ ਦਾ ਵੀ ਜਿਕਰ ਕੀਤਾ। ਪੰਜਾਬ ਅੰਦਰ ਅਤੇ ਮੁਲਕ ਦੇ ਹੋਰਨਾਂ ਖੇਤਰ ਅੰਦਰ ਅੱਜ ਕਿਰਤੀ, ਕਿਸਾਨਾਂ, ਵਿਦਿਆਰਥੀ ਨੌਜਵਾਨਾਂ, ਬੇਰੋਜਗਾਰਾਂ, ਠੇਕਾ ਕਾਮਿਆਂ, ਨਰਸਾਂ,ਆਂਗਣਵਾੜੀ ਕਾਮਿਆਂ, ਦਸਤਕਾਰਾਂ ਉੱਪਰ ਢਾਹੇ ਜਾ ਰਹੇ ਜਬਰ ਖਿਲਾਫ, ਜਮੀਨ ਪ੍ਰਾਪਤੀ ਲਈ ਜੂਝਦੇ ਕਾਮਿਆਂ ਉੱਪਰ ਕਹਿਰ ਢਾਹੁਣ ਖਿਲਾਫ ਜੂਝਦੇ ਲੋਕਾਂ ਨੂੰ ਨਿਰੰਤਰ, ਇੱਕਜੁੱਟ ਅਤੇ ਬਝਵੀਂ ਇਨਕਲਾਬੀ ਲੋਕ ਲਹਿਰ ਉਸਾਰਣ ਦਾ ਬੁਲਾਰਿਆਂ ਸੱਦਾ ਦਿੱਤਾ।
    ਲੋਕ ਹੱਕਾਂ ਲਈ ਜੂਝਦੇ ਸ਼ਹੀਦਾਂ ਸੂਰਮੇ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਤ ਕਰਦੇ ਹੋਏ ਭਰੇ ਇੱਕਠ ਵਿੱਚ ਬੁਲਾਰਿਆਂ ਨੇ ਕਸ਼ਮੀਰ ਸਮੱਸਿਆ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਹਾਕਮ ਕਸ਼ਮੀਰੀ ਲੋਕਾਂ ਦੇ ਹੱਕੀ ਸੰਗਰਾਮ ਨੂੰ ਲਹੂ ਵਿਚ ਡਬੋਣ ਲਈ ਜਿੰਵੇ ਮਰਜੀ ਅੱਡੀ ਚੋਟੀ ਦਾ ਜੋਰ ਲਾਉਂਦੇ ਰਹਿਣ, ਕਸ਼ਮੀਰ ਦੇ ਬਹਾਦਰ ਲੋਕਾਂ ਦੇ ਕੌਮੀ ਸਵੈ ਨਿਰਣੇ ਦੇ ਅਧਿਕਾਰ ਨੂੰ ਖੋਹਿਆ ਨਹੀਂ ਜਾ ਸਕਦਾ। ਕਸ਼ਮੀਰੀ ਲੋਕਾਂ ਉੱਪਰ ਪੈਲੇਟ ਗੰਨਾਂ, ਬਾਰੂਦ ਦੀ ਵਰਖਾ ਕਰਨ, ਸੈਂਕੜੇ ਲੋਕਾਂ ਨੂੰ ਕਤਲ ਅਤੇ ਹਜਾਰਾਂ ਉੱਪਰ ਕੁਟਾਪਾ ਚਾੜਣ, ਕਸ਼ਮੀਰੀ ਲੋਕਾਂ ਦੀਆਂ ਸ਼ਹਿਰੀ ਆਜਾਦੀਆਂ ਸੰਗੀਨਾਂ ਦੀ ਨੋਕ ਤੇ ਟੰਗਣ ਦੇ ਕਾਰਿਆਂ ਦੇ ਖਿਲਾਫ  ਕਸ਼ਮੀਰ ਅਤੇ ਪੂਰੇ ਮੁਲਕ ਦੇ ਲੋਕ ਹੋਰ ਵੀ ਵਿਆਪਕ ਅਤੇ ਪ੍ਰਚੰਡ ਲੋਕ ਲਹਿਰ ਦੀ ਉਸਾਰੀ ਕਰਨਗੇ।
     ਸਿੰਮੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਜੇਲ੍ਹ ਵਿਚੋਂ ਕੱਢ ਕੇ ਮਾਰ ਮੁਕਾਉਣ, ਧਾਰਮਿਕ ਘੱਟ ਗਿਣਤੀਆਂ ਉੱਪਰ ਹੱਲਾ ਬੋਲਣ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਅਤੇ ਦਲਿਤ ਵਰਗ ਨੂੰ  ਚੋਣਵਾਂ ਨਿਸ਼ਾਨਾ ਬਣਾਉਣ ਦਾ ਵੀ ਬੁਲਾਰਿਆਂ ਨੇ ਸਖਤ ਨੋਟਿਸ ਲਿਆ।
   ਬੁਲਾਇਆ ਨੇ ਸੱਦਾ ਦਿੱਤਾ ਕਿ ਵੇਲਾ ਆ ਗਿਆ ਹੈ ਕਿ ਭਾਰਤੀ ਹਾਕਮਾਂ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ, ਮਲਕਾਨ ਗਿਰੀ, ਕਸ਼ਮੀਰ ਅਤੇ ਸਿੰਮੀ ਕਾਰਕੁੰਨਾਂ ਦੇ ਕਤਲਾਂ ਖਿਲਾਫ ਸਮੁੱਚੀ ਇਨਕਲਾਬੀ  ਜਮਹੂਰੀ ਲਹਿਰ ਨੂੰ ਦ੍ਰਿੜਤਾ ਪੂਰਵਕ ਸਾਂਝਾ ਸੰਗਰਾਮ ਛੇੜਿਆ ਜਾਵੇ।
   ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਹਕੂਮਤੀ ਜਬਰ ਵਿਰੋਧੀ ਕਮੇਟੀ, ਪੰਜਾਬ ਦੇ  ਮੈਂਬਰ ਬਲਵੰਤ ਮਖੂ ਨੇ ਕੀਤਾ।

Sunday, August 14, 2016

ਠੇਕਾ ਮੁਲਾਜ਼ਮਾਂ ਨੇ ਰੈਲੀ ਅਤੇ ਧਰਨੇ ਨਾਲ ਕੀਤਾ ਸ਼ਕਤੀ ਪ੍ਰਦਰਸ਼ਨ

ਭਾਰਤ ਨਗਰ ਚੋਂਕ ਵਿੱਚ ਸ਼ਾਮ ਨੂੰ ਲਾਇਆ ਗਿਆ ਵਿਸ਼ਾਲ ਧਰਨਾ ਅਤੇ ਜਾਮ 
ਲੁਧਿਆਣਾ: 13 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਦੁੱਖੀ ਵੱਖ-ਵੱਖ ਵਿਭਾਗਾਂ ਦੇ ਕੱਚੇ ਅਤੇ ਆਰਜੀ ਮੁਲਾਜ਼ਮਾਂ ਵੱਲੋਂ ਰੈਗੂਲਰ ਹੋਣ ਸਬੰਧੀ ਸੰਘਰਸ਼ ਲਈ ਸਾਂਝੇ ਮੰਚ ਲਈ ਸਮੂਹ ਠੇਕਾ ਭਰਤੀ ਕਾਡਰ ਨੂੰ ਲਾਮਬੰਦ ਕਰਨ ਲਈ ਅਨਾਜ ਮੰਡੀ ਲੁਧਿਅਣਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਪਹਿਲਾਂ ਇਹ ਰੈਲੀ ਦੁਪਹਿਰ 12 ਵਜੇ ਹੋਣੀ ਸੀ ਪਾਰ ਬਾਅਦ ਵਿੱਚ ਅਚਾਨਕ ਇਸਦਾ ਸਮਾਂ ਬਦਲ ਕੇ ਇੱਕ ਵਜੇ ਕਰ ਦਿੱਤਾ ਗਿਆ। ਅੰਜ ਮੰਡੀ ਵਾਲੀ ਰੈਲੀ ਤੋਂ ਬਾਅਦ ਭਾਰਤ ਨਗਰ ਚੋਂਕ ਵਿੱਚ ਸ਼ਾਮ ਨੂੰ ਭਾਰੀ ਜਾਮ ਵੀ ਲਗਾਇਆ ਗਿਆ।ਜਿਸ ਵਿਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਠੇਕਾ ਮੁਲਾਜ਼ਮ ਰੋਸ ਪ੍ਰਗਟ ਕਰਨ ਲਈ ਪਹੁੰਚੇ। ਇਸ ਮੌਕੇ ਲਗਭਗ 10 ਹਜ਼ਾਰ ਦੇ ਕਰੀਬ ਕਾਡਰ ਵੱਲੋਂ ਅਨਾਜ ਮੰਡੀ ਤੋਂ ਲੈ ਕੇ ਭਾਰਤ ਨਗਰ ਚੌਾਕ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਭਾਰਤ ਨਗਰ ਚੌਾਕ ਜਾਮ ਕੀਤਾ ਗਿਆ ਜੋ ਕਿ ਬੇਮਿਸਾਲ ਸੀ। ਇਸ ਮੌਕੇ ਬੋਲਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ ਮੋਮੀ, ਜਲ-ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ, ਦੀਦਾਰ ਸਿੰਘ ਮੁੱਦਕੀ, ਐੱਸ.ਐੱਸ.ਏ, ਰਮਸਾ ਅਧਿਆਪਕ ਯੂਨੀਅਨ ਪੰਜਾਬ, ਡਾ. ਇੰਦਰਜੀਤ ਰਾਣਾ,ਐੱਨ.ਆਰ.ਐੱਚ.ਐੱਮ. ਇੰਮਪਲੋਇਜ਼ ਐਸੋ. ਸਾਂਝਾ ਫਰੰਟ ਪੰਜਾਬ, ਰੇਸ਼ਮ ਸਿੰਘ ਗਿੱਲ ਪੰਜਾਬ ਰੋਡਵੇਜ਼, ਪਨ ਬੱਸ ਕੰਨਟਰੈਕਟ ਵਰਕਰਜ਼ ਯੂਨੀਅਨ ਪੰਜਾਬ, ਵੀਰਪਾਲ ਕੌਰ ਸਿਧਾਣਾ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ, ਸ਼ਮਿੰਦਰ ਸਿੰਘ ਮਾਨ, ਸੀ.ਐੱਸ.ਐੱਸ. ਹਿੰਦੀ ਟੀਚਰ ਯੂਨੀਅਨ, ਜਗਰੂਪ ਸਿੰਘ, ਜੀ.ਐੱਚ.ਟੀ.ਪੀ. ਵਰਕਰਜ਼ ਯੂਨੀਅਨ ਅਜ਼ਾਦ, ਲਹਿਰਾ ਮੁਹੱਬਤ,ਮਾਨ ਸਿੰਘ ਪੋਲਾ, ਵੈਟਰਨਰੀ ਏ.ਆਈ.ਵਰਕਰਜ਼ ਯੂਨੀਅਨ ਪੰਜਾਬ, ਮਲਵਿੰਦਰ ਸਿੰਘ ਸੋਢੀ, ਪਾਵਰਕਾਮ ਐਾਡ ਟਰਾਂਸਕੋ ਕੰਨਟਰੈਕਟ ਵਰਕਰਜ਼ ਯੂਨੀਅਨ ਪੰਜਾਬ, ਅਸ਼ਵਨੀ ਕੁਮਾਰ, ਜੀ.ਐੱਨ.ਟੀ.ਪੀ. ਕੰਨਟਰੈਕਟ ਵਰਕਰਜ਼ ਬਠਿੰਡਾ, ਜਸਪਾਲ ਸਿੰਘ, ਰੈਗੂਲਰ ਐਾਡ ਕੰਨਟਰੈਕਟ ਵਰਕਰਜ਼ ਯੂਨੀਅਨ, ਅਜ਼ਾਦ, ਪੀ.ਆਰ.ਟੀ.ਸੀ, ਗੁਰਜੰਟ ਸਿੰਘ ਮੂਨਕ, 5178 ਮਾਸਟਰ ਕਾਡਰ ਅਧਿਆਪਕ ਯੂਨੀਅਨ, ਵਰਿੰਦਰ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ, ਮਨਪ੍ਰੀਤ ਕੌਰ, ਐੱਨ. ਆਰ. ਐੱਚ. ਐੱਮ. ਪੰਜਾਬ ਸਟਾਫ ਨਰਸਜ਼ ਇੰਮਪਲੋਇਜ਼ ਯੂਨੀਅਨ, ਅੰਮਿ੍ਤਪਾਲ ਸਿੰਘ, ਮਾਡਲ ਆਦਰਸ਼ ਕਰਮਚਾਰੀ ਯੂਨੀਅਨ ਐਸੋਸੀਏਸ਼ਨ, ਗੁਰਜਿੰਦਰਪਾਲ ਸਿੰਘ, ਆਦਰਸ਼ ਸਕੂਲ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਲੋਕ ਹਿੱਤ ਦੇ ਮਹਿਕਮਿਆਂ ਵਿਚ ਠੇਕਾ ਭਰਤੀ ਕਰਕੇ ਇਨਾਂ ਮਹਿਕਮਿਆਂ ਦਾ ਘਾਣ ਕਰ ਰਹੀ ਹੈ | ਉਨਾਂ ਕਿਹਾ ਸਰਕਾਰਾਂ ਨੇ ਮੁਲਾਜ਼ਮਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕਿ ਮੁਲਾਜ਼ਮ ਵਰਗ ਵਿਚ ਜੋ ਪਾੜਾ ਪੈਦਾ ਕੀਤਾ ਹੈ ਉਸ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਠੇਕਾ ਭਰਤੀ ਤੋਂ ਸ਼ੋਸ਼ਿਤ ਵਰਗਾਂ ਨੂੰ ਇਕੱਠਾ ਕਰਕੇ ਇਸ ਪਾੜੇ ਨੂੰ ਖਤਮ ਕਰੇਗਾ। ਮੋਰਚੇ ਰਾਂਹੀ ਕਾਡਰ ਵਿਚ ਮੰਗ ਪੂਰਤੀ ਲਈ ਸੰਘਰਸ਼ ਵਿਚ ਵਿਸ਼ਵਾਸ਼ ਪੈਦਾ ਕਰਕੇ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਵੱਖ-ਵੱਖ ਮਹਿਕਮਿਆਂ ਦੇ ਠੇਕਾ ਮੁਲਾਜ਼ਮਾਂ ਨੂੰ ਪੂਰੇ ਸਕੇਲ ਤੇ ਪੂਰੀਆਂ ਸਹੂਲਤਾਂ ਦੇ ਕੇ ਉਨਾਂ ਦੇ ਪਿਤਰੀ ਵਿਭਾਗ ਵਿਚ ਰੈਗੂਲਰ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣੇ ਪੈਣਗੇ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਇਸ ਮੁਹਿੰਮ ਵਿਚ ਭਰਾਤਰੀ ਜੱਥੇਬੰਦੀਆਂ ਵੀ ਪਿੱਛੇ ਨਹੀਂ ਰਹੀਆਂ। ਕਿਸਾਨਾਂ ਦੀਆਂ ਸੱਤ ਜੱਥੇਬੰਦੀਆਂ, ਲੁਧਿਆਣਾ ਦੀਆਂ 6 ਸਨਅਤੀ ਜੱਥੇਬੰਦੀਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਸਿਜ ਯੂਨੀਅਨ, ਡੀ. ਟੀ. ਐੱਫ, ਜੀ.ਐੱਸ.ਟੀ.ਯੂ ਯੂਨੀਅਨਾਂ ਮੋਰਚੇ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ ਵਿਚ ਆਪਣਾ ਕਾਡਰ ਲੈ ਕੇ ਪਹੁੰਚੀਆਂ। ਆਪਣੇ ਇਸ ਐਕਸ਼ਨ ਦੀ ਤਿਆਰੀ ਇਹਨਾਂ ਮੁਲਾਜ਼ਮਾਂ ਦੇ ਆਗੂਆਂ ਨੇ ਬੜੇ ਹੀ ਰਣਨੀਤਕ ਢੰਗ ਨਾਲ ਕੀਤੀ। ਕਈ ਦਿਨਾਂ ਤੋਂ ਚਲੀ ਆ ਰਹੀ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਇਹਨਾਂ ਮੁਲਾਜ਼ਮਾਂ ਨੇ ਪੂਰਾ ਜ਼ੋਰ ਲਾਇਆ ਜਿਹੜਾ ਸਫਲ ਰਿਹਾ।  ਹੁਣ ਦੇਖਣਾ ਹੈ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ  ਜਾਂਦੀਆਂ ਹਨ ਜਾਂ ਨਹੀਂ। 

Tuesday, June 07, 2016

ਪਰਲ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਨ ਦੀ ਮੰਗ

Date: 2016-06-06 20:43
8 ਜੂਨ ਨੂੰ ਲੁਧਿਆਣਾ ਦੇ ਭਾਈ ਚਤਰ ਸਿੰਘ ਪਾਰਕ 'ਚ ਰੱਖੀ ਚੇਤਾਵਨੀ ਰੈਲੀ
ਲੁਧਿਆਣਾ: 6 ਜੂਨ 2016: (ਪੰਜਾਬ ਸਕਰੀਨ ਬਿਊਰੋ):
ਪਰਲ ਕੰਪਨੀ ਦੇ ਖਿਲਾਫ਼ 23 ਮਈ ਨੂੰਗੁਰਦਾਸਪੁਰ ਵਿੱਚ ਦਿਤੇ ਧਰਨੇ ਦੀ ਫਾਈਲ ਫੋਟੋ 
ਪਰਲ ਕੰਪਨੀ ਦੀ ਲੁੱਟ ਦਾ ਸ਼ਿਕਾਰ ਹੋਏ ਪੀੜਤਾਂ ਦੀ ਜੱਥੇਵੰਦੀ ਇਨਸਾਫ ਦੀ ਅਵਾਜ ਆਰਗੇਨਾਈਜੇਸ਼ਨ ਅਕਾਲੀ ਭਾਜਪਾ ਸਰਕਾਰ ਨੂੰ ਨੀਂਦ ਚੋਂ ਜਗਾਉਣ ਲਈ ਲੁਧਿਆਣਾ ਭਾਈ ਚਤਰ ਸਿੰਘ ਪਾਰਕ ਵਿਖੇ 8 ਜੂਨ ਨੂੰ ਚੇਤਾਵਨੀ ਕਰੇਗੀ ਜਿਸ ਵਿੱਚ ਸੂਬੇ ਦੇ 25 ਲੱਖ ਪੀੜਤ ਪਰਿਵਾਰਾਂ ਦੇ ਮੈਂਬਰ ਹਿੱਸਾ ਲੈਣਗੇ। ਇਸਤੋਂ ਬਿਨ੍ਹਾਂ ਆਰਗੇਨਾਈਜੇਸ਼ਨ ਦੀ ਇਨਸਾਫ ਪ੍ਰਾਪਤੀ ਦੀ ਲੜਾਈ ਨੂੰ ਵੱਖ ਵੱਖ ਜੱਥੇਵੰਦੀਆਂ ਦੇ ਆਗੂਆਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਵੀ ਸਹਿਯੋਗ ਦਿੰਦੇ ਹੋਏ ਚੇਤਾਵਨੀ ਰੈਲੀ ਨੂੰ ਸਬੋਧਨ ਕਰਨਗੇ। ਏਹ ਜਾਣਕਾਰੀ ਆਰਗੇਨਾਈਜੇਸ਼ਨ ਦੇ ਆਗੂ ਲਲਿਤ ਕੁਮਾਰ ਨੇ ਪੱਤਰਕਾਰਾਂ ਨੂੰ ਦਿੱਤੀ ਅਤੇ ਮੀਡੀਆਂ ਨੂੰ ਅਪੀਲ ਵੀ ਕੀਤੀ ਕਿ ਇਨਸਾਫ ਦੀ ਇਸ ਲੜਾਈ ਵਿੱਚ ਲੋਕਤੰਤਰ ਦਾ ਚੌਥਾ ਥੰਮ ਉਨ੍ਹਾਂ ਦਾ ਸਹਿਯੋਗ ਦੇਵੇ। ਉਨ੍ਹਾਂ ਦੱਸਿਆ ਕਿ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਨੇ ਪੰਜਾਬ ਦੇ 25 ਲੱਖ ਅਤੇ ਭਾਰਤ ਭਰ ਦੇ 6 ਕਰੋੜ ਪਰਿਵਾਰਾਂ ਨਾਲ ਅਰਬਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਸਾਰਦਾ ਚਿਟ ਫੰਡ ਮਾਮਲੇ ਵਿੱਚ ਦਖਲ ਦਿੰਦਿਆਂ ਜਿਸ ਪ੍ਰਕਾਰ ਅਦਾਲਤ ਰਾਹੀਂ ਪੀੜਤਾਂ ਦੀ ਮੱਦਦ ਕਰਨ ਲਈ ਉਸ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਕਵਾਏ ਸਨ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੀ ਅਜਿਹਾ ਹੀ ਕਰਕੇ ਪਰਲ ਕੰਪਨੀ ਦੀਆਂ ਜਾਇਦਾਦਾਂ ਜਬਤ ਕਰਵਾ ਕੇ ਲੋਕਾਂ ਦੇ ਅਰਬਾਂ ਰੁਪਏ ਵਾਪਸ ਕਰਵਾ ਕੇ ਪੀੜਤਾਂ ਨੂੰ ਇਨਸਾਫ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀ ਕਰਦੀ ਤਾਂ ਉਸ ਤੋਂ ਸਾਫ ਹੈ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਧੋਖੇਬਾਜ ਪਰਲ ਕੰਪਨੀ ਦੀ ਮਨੇਜਮੈਂਟ ਨਾਲ ਮਿਲੀ ਹੋਈ ਹੈ ਅਤੇ ਇਸ ਠੱਗੀ ਦਾ ਵੱਡਾ ਹਿੱਸਾ ਸਰਕਾਰ ਦੇ ਨੁੰਮਾਇੰਦਿਆਂ ਤੱਕ ਰਿਸਵਤ ਦੇ ਰੂਪ ਵਿੱਚ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੀਂਦ ‘ਚੋਂ ਜਗਾਉਣ ਅਤੇ ਇਨਸਾਫ ਲਈ ਜੱਥੇਵੰਦੀ ਵੱਲੋਂ 8 ਜੂਨ ਨੂੰ ਭਾਈ ਚਤਰ ਸਿੰਘ ਪਾਰਕ ਵਿੱਚ ਵਿਸ਼ਾਲ ਚੇਤਾਵਨੀ ਰੈਲੀ ਰੱਖੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਸੂਬੇ ਭਰ ਦੇ 25 ਲੱਖ ਪੀੜਤ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਸਖਤ ਫੈਸਲਾ ਕਰਨ ਲਈ ਮਜਬੂਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਹੁਣ ਵੀ ਅਸਰ ਨਾ ਹੋਇਆ ਤਾਂ ਉਨ੍ਹਾਂ ਦੀ ਜੱਥੇਵੰਦੀ ਜੁਲਾਈ ਮਹੀਨੇ ਵਿੱਚ ਦਿੱਲੀ ਵਿਖੇ 6 ਕਰੋੜ ਪਰਿਵਾਰਾਂ ਨਾਲ ਨਾਲ ਲੈ ਕੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਸਰਕਾਰਾਂ ਦੀ ਕਬਰ ਪੁੱਟਣ ਦੀ ਕਾਰਵਾਈ ਸੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪਰਲ ਕੰਪਨੀ ਤੋਂ ਵਿਸ਼ਵ ਕੱਬਡੀ ਕੱਪ ਲਈ ਕਰੋੜਾਂ ਦੇ ਫੰਡ ਲੈਣ ਵਾਲੀ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੀ ਜੱਥੇਵੰਦੀ ਨਾਲ ਜੁੜੇ 25 ਲੱਖ ਪਰਿਵਾਰਾਂ ਤੇ ਮੈਂਬਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਜਾ ਕੇ ਇਸ ਭਿ੍ਰਸਟ ਸਰਕਾਰ ਦਾ ਚੇਹਰਾ ਨੰਗਾਂ ਕਰਨਗੇ ਅਤੇ ਲੋਕਾਂ ਨੂੰ ਇਸ ਗਠਜੋੜ ਦੇ ਵਿਰੋਧ ਵਿੱਚ ਵੋਟ ਪਾਉਣ ਲਈ ਪ੍ਰੇਰਤ ਕਰਨਗੇ। ਸ੍ਰੀ ਲਲਿਤ ਕੁਮਾਰ ਨੇ ਕਿਹਾ ਕਿ ਹੁਣ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਉਸ ਨੇ ਇੱਕ ਭਿ੍ਰਸਟ ਕੰਪਨੀ ਦਾ ਸਾਥ ਦੇਣਾ ਹੈ ਜਾਂ ਪੀੜਤ ਲੋਕਾਂ ਨੂੰ ਇਨਸਾਫ ਦੇ ਕੇ ਉਨ੍ਹਾਂ ਦਾ ਸਾਥ ਲੈਣਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਇਸ ਚੇਤਾਵਨੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। 
ਲਲਿਤ ਕੁਮਾਰ : 9041707101

Tuesday, May 31, 2016

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਰੈਲੀ

Tue, May 31, 2016 at 2:36 PM
ਐਕਟ ਦੀ ਉਲੰਘਣਾ ਕਰਨ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਰੁ. ਜੁਰਮਾਨੇ ਵੱਜੋਂ ਵਸੂਲੇ 
ਸ੍ਰੀ ਮੁਕਤਸਰ ਸਾਹਿਬ 31 ਮਈ 2016: (ਪੰਜਾਬ ਸਕਰੀਨ ਬਿਊਰੋ):
ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਜਾਗਰੂਕ ਰੈਲੀ ਦਾ ਆਯੋਜਨ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।  ਇਸ ਰੈਲ਼ੀ ਨੂੰ ਡਾ.ਸੁਮੀਤ ਜਾਰੰਗਲ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ., ਡਾ.ਰਾਮ ਲਾਲ ਸਿਵਿਲ ਸਰਜਨ, ਡਾ. ਬੋਹੜ ਸਿੰਘ ਏ.ਸੀ.ਐਸ.,ਡਾ. ਐਚ.ਐਨ.ਸਿੰਘ ਐਸ.ਐਮ.ਓ.,ਡਾ. ਸੁਖਪਾਲ ਸਿੰਘ ਡੀ.ਐਮ.ਸੀ., ਡਾ. ਵੀ.ਪੀ. ਸਿੰਘ ਨੋਡਲ ਅਫਸਰ ਤੰਬਾਕੂ, ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫਸਰ, ਸਮੂਹ ਐਸ.ਐਮ.ਓ., ਸ਼੍ਰੀ ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਡਾ. ਨਰੇਸ਼ ਪਰੂਥੀ,ਜਸਪ੍ਰੀਤ ਛਾਬੜਾ,ਬੀ.ਕੇ.ਮੈਨੀ,ਸੁਰਿੰਦਰ ਜੱਸਲ,ਦੀਦਾਰ ਸਿੰਘ ਤੋਂ ਇਲਾਵਾ ਵੱਖ ਵਿਭਾਂਗਾ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਇਸ ਸਮੇਂ ਸਿਹਤ ਵਿਭਾਗ ਦੇ ਕਰਮਚਾਰੀਆਂ, ਸਮਾਜਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਮੋਟਰਸਾਇਕਲ ਰੈਲੀ ਵਿਚ ਹਿੱਸਾ ਲਿਆ। 
                               ਇਸ ਸਮੇਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੰਬਾਕੂ ਦੀ ਸੇਵਨ ਨਾਲ ਕੈਂਸਰ ਵਰਗੀਆਂ ਨਾ ਮੁਰਾਦ ਬੀਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ ਜਿਸ ਕਾਰਨ ਲੱਖਾਂ ਲੋਕਾਂ ਦੀਆਂ ਮੋਤਾਂ ਹੋ ਰਹੀਆਂ ਹਨ ਇਸ ਲਈ ਇਹ ਜਰੂਰੀ ਬਣ ਗਿਆ ਹੈ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾ ਦੀ ਵਰਤੋ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਰੋਗਾਂ ਬਾਰੇ ਜਾਗਰੁਕ ਕੀਤਾ ਜਾਵੇ । ਉਨ੍ਹਾਂ ਦੱਸਿਆਂ ਕਿ ਸ਼ਹਿਰ ਦੇ ਵੱਖ ਇਲਾਕਿਆਂ ਵਿਚ ਜਾ ਕੇ ਤਖਤੀਆਂ ਬੈਨਰਾਂ ਰਾਹੀਂ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨਗੀਆਂ । ਉਨ੍ਹਾ ਇਹ ਵੀ ਹਦਾਇਤ ਕੀਤੀ ਕੇ ਜੇ ਕੋਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2003 ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ। 
                               ਇਸ ਸਮੇਂ ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਕੈਂਸਰ,ਟੀਬੀ.ਸਾਹ, ਦਮਾ ,ਨਾ ਮਰਦੀ,ਚਮੜੀ ਰੋਗ ਅਤੇ ਦਿਲ ਰੋਗ ਆਦਿ ਲਗਦੇ ਹਨ। ਤੰਬਾਕੂ ਦੀ ਵਰਤੋਂ ਨਾਲ ਮੁੰਹ,ਗਲੇ,ਫੂਡ ਪਾਇਪ,ਜਿਗਰ ਦਾ ,ਪੇਟ ਅਤੇ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ,ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੀ ਜਿੰਦਗੀ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਬਿਲਕੁਲ ਨਾ ਕਰੀਏ ਅਤੇ ਆਪਣੇ ਸਾਕ ਸਬੰਧੀ,ਰਿਸ਼ਤੇਦਾਰ,ਦੋਸਤ ਮਿੱਤਰਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਇਸ ਬੁਰੀ ਆਦਤ ਨੂੰ ਛੁਡਵਾਉਣ ਬਾਰੇ ਕੋਸ਼ਿਸ਼ ਕਰੀਏ।  
                        ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ. ਨੇ ਵਿਸ਼ਵ ਨੋ ਤੰਬਾਕੂ ਦੇ ਸਬੰਧੀ ਬੋਲਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧਿਕਾਰੀ ਖੇਤਰ ਵਿਚ ਕੋਟਪਾ ਐਕਟ 2003 ਦੀ ਪਾਲਣਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
                      ਜਿਲ੍ਹਾ ਨੋਡਲ ਅਫਸਰ ਡਾ. ਵੀ.ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਿਛਲੇ ਸਮੇ ਦੋਰਾਨ 3151 ਵਿਅਕਤੀਆਂ ਪਾਸੋਂ ਐਕਟ ਦੀ ਉਲੰਘਣਾ ਕਰਨ ਦੇ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਦੀ ਰਾਸ਼ੀ ਚਲਾਨ/ਜੁਰਮਾਨਾ ਰਾਹੀ ਪ੍ਰਾਪਤ ਕੀਤੀ ਗਈ । ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਸੈਕਸ਼ਨ 5 ਅਧੀਨ 15 ਤੰਬਾਕੂ ਵਿਕਰੇਤਾ ਅਤੇ ਸੈਕਸ਼ਨ 7 ਅਧੀਨ 1 ਤੰਬਾਕੂ ਵਿਕਰੇਤਾ ਨੁੰ ਨੋਟਿਸ ਜਾਰੀ ਕੀਤੇ ਗਏ। ਇਸ ਰੈਲੀ ਦੋਰਾਨ ਮੁਕਤੀਸਰ ਵੈਲਫੇਅਰ ਕਲੱਬ,ਜੀਵਨ ਜੋਤੀ ਮਿਸ਼ਨ, ਮੈਡੀਕਲ ਪ੍ਰੈਕਟੀਸ਼ਨਰ ਨੇ ਵੀ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ । ਇਹ ਰੈਲੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਸਿਵਿਲ ਸਰਜਨ ਦਫਤਰ ਵਿਖੇ ਸਮਾਪਿਤ ਹੋਈ।   

Saturday, May 21, 2016

ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਹੋਇਆ ਇਤਿਹਾਸਿਕ ਇੱਕਠ

ਹਾਲਤ ਅੱਜ ਵੀ ਅਤੀਤ ਵਰਗੀ ਨਾਜ਼ੁਕ ਅਤੇ ਗੰਭੀਰ 
ਐੱਸ. ਏ. ਐੱਸ. ਨਗਰ: 21 ਮਈ 2016: (ਪੰਜਾਬ ਸਕਰੀਨ ਬਿਊਰੋ):
ਜਦੋਂ ਪਾਰਟੀਆਂ ਸਾਹਸੱਤਹੀਣ ਹੋ ਜਾਣ ਜਾਂ ਗੁੱਟਬੰਦੀਆਂ ਦਾ ਸ਼ਿਕਾਰ ਹੋ ਕੇ ਬੇਅਸਰ ਹੋਈਆਂ ਜਾਪਣ ਲੱਗ ਪੈਣ ਤਾਂ ਉਦੋਂ ਕੁਝ ਵਿਅਕਤੀ ਆਪਣੇ ਨਿਜੀ ਪਰਭਾਵਾਂ ਨਾਲ ਇੱਕ ਮਿਕਨਾਤੀਸੀ ਸ਼ਖਸੀਅਤ ਬਣ ਕੇ ਉਭਰਦੇ ਹਨ। ਕੁਝ ਅਜਿਹਾ ਹੀ ਕਰਿਸ਼ਮਾ ਮਹਿਸੂਸ ਹੋਇਆ ਅੱਜ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਅੰਦਰ। ਅਕਸਰ ਵਿਵਾਦਾਂ ਵਿੱਚ ਘਿਰੇ ਰਹਿ ਕੇ ਵੀ ਹਰਮਨ ਪਿਆਰੇ ਬਣੇ ਰਹਿਣ ਵਾਲੇ ਆਗੂ ਜਗਮੀਤ ਸਿੰਘ ਬਰਾੜ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਰਹੇ ਲੱਗਦੇ ਹਨ। ਅੱਜ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਾਲੀ ਰੈਲੀ ਇੱਕ ਕਾਮਯਾਬ ਰੈਲੀ ਸੀ। ਇਹ ਗੱਲ ਵੱਖਰੀ ਹੈ ਕਿ ਸਿਆਸੀ ਜੋੜਾਂ ਤੋੜਾਂ ਵਾਲੇ ਇਸ ਯੁਗ ਵਿੱਚ ਇਹ ਰੈਲੀ ਅਸਲ ਵਿੱਚ ਕਿਸ ਕਿਸ ਨੂੰ ਸਫਲ ਬਣਾਉਣ ਵਿੱਚ ਸਹਾਈ ਹੋਵੇਗੀ ਅਤੇ ਕਿਸ ਕਿਸ ਨੂੰ ਨਾਕਾਮ ਕਰੇਗੀ। ਇਸ ਨਾਲ "ਕਾਂਗਰਸ ਮੁਕਤ ਪੰਜਾਬ" ਦਾ "ਸੁਪਨਾ" ਸਾਕਾਰ ਹੋਵੇਗਾ ਜਾਂ ਫੇਰ "ਕੁਰੱਪਸ਼ਨ ਮੁਕਤ" ਨਵੇਂ ਸਮਾਜ ਦੀ  ਬੈਠੇ ਆਮ ਲੋਕਾਂ ਨੂੰ ਵੀ ਇਸਦਾ ਕੋਈ ਲਾਭ ਮਿਲਦਾ ਮਹਿਸੂਸ ਹੋਵੇਗਾ?
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਬਾਹਰ ਜਾਣ ਪਿੱਛੋਂ ਪੰਜਾਬ ਅੰਦਰ ਨਵੀਂ ਸਿਆਸੀ ਜ਼ਮੀਨ ਦੀ ਤਲਾਸ਼ ਵਿਚ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਕੀਤੇ ਪਰ੍ਭਾਵਸ਼ਾਲੀ ਇਕੱਠ ਨਾਲ ਜਿੱਥੇ ਆਪਣੀ ਸਿਆਸੀ ਹੋਂਦ ਦਾ ਇੱਕ ਵਾਰ ਫੇਰ ਅਹਿਸਾਸ ਕਰਾਇਆ ਹੈ, ਉਥੇ ਉਹਨਾਂ ਅੱਜ ਇਸ ਇਕੱਠ ਵਿਚ ਸੂਬੇ ਵਿਚੋਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਪਰਿਵਾਰ ਦੇ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਸਾਲ 2017 ਦੀਆਂ ਚੋਣਾਂ ਵਿਚ ਉਹ ਪੰਜਾਬ ਦੇ ਆਮ ਲੋਕਾਂ, ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਸੂਝਵਾਨ ਲੋਕਾਂ ਦੀ ਮਦਦ ਨਾਲ ਪੰਜਾਬ 'ਤੇ ਕਾਬਜ਼ ਬਾਦਲ ਅਤੇ ਅਗਲੀਆਂ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਸੁਪਨੇ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਕੇ ਹੀ ਸਾਹ ਲੈਣਗੇ। ਦਿਲਚਸਪ ਗੱਲ ਹੈ ਕਿ ਵਿਅਕਤੀਆਂ ਅਤੇ ਪਰਿਵਾਰਾਂ ਤੋਂ "ਪੰਜਾਬ ਦੀ ਮੁਕਤੀ" ਵਾਲੀ ਗੱਲ ਕਰਨ ਵਾਲੇ ਲੋਕ ਕਿਸ ਬਦਲਵੇਂ ਸਿਸਟਮ ਜਾਂ ਏਜੰਡੇ ਨਾਲ ਅਜਿਹਾ ਕਰਨਗੇ ਇਸ ਬਾਰੇ ਕੋਈ ਠੋਸ ਗੱਲ ਸਾਹਮਣੇ ਨਹੀਂ ਆ ਰਹੀ। ਸਿਆਸਤ ਦੇ ਨਾਲ ਨਾਲ ਸਾਹਿਤ ਅਤੇ ਸ਼ਾਇਰੀ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਜਗਮੀਤ ਸਿੰਘ ਬਰਾੜ ਨੇ ਪੰਜਾਬ ਦੀ ਸਿਆਸਤ ਵਿੱਚ ਕੁਰਬਾਨੀਆਂ ਵਾਲੇ ਵੱਡੇ ਵੱਡੇ ਇਮਾਨਦਾਰ ਲੀਡਰਾਂ ਦੀ ਬੇਕਦਰੀ ਵੀ ਬਹੁਤ ਨੇੜਿਓਂ ਹੋ ਕੇ ਦੇਖੀ ਹੈ ਅਤੇ ਕਹਿੰਦੇ ਕਹਾਉਂਦੇ ਵੱਡੇ ਵੱਡੇ ਹੰਕਾਰੀਆਂ ਨੂੰ ਆਪਣੀ ਔਕਾਤ ਦਾ ਅਹਿਸਾਸ ਕਰਦਿਆਂ ਵੀ ਨੇੜਿਓਂ ਹੋ ਕੇ ਦੇਖਿਆ ਹੈ। ਪਹਿਲਾਂ ਪੰਜਾਬ ਦੇ ਲੋਕਾਂ ਨੇ ਜਗਮੀਤ ਸਿੰਘ ਬਰਾੜ ਨੂੰ ਸਿਆਸੀ ਚੱਕਰਵਿਯੁਹਾਂ ਵਿੱਚ ਘਿਰ ਕੇ ਵੀ ਮੈਦਾਨ ਫਤਹਿ ਕਰਦਿਆਂ ਦੇਖਿਆ ਹੈ ਪਰ ਪਾਰਟੀਆਂ ਦੇ ਨਾਲ, ਇਸ ਲਈ ਕਦੇ ਬਹੁਤੀ ਆਸ ਵੀ ਨਹੀਂ ਰੱਖੀ ਪਰ ਇਸ ਵਾਰ ਪੰਜਾਬ ਦੇ ਲੋਕ ਜਗਮੀਤ ਸਿੰਘ ਬਰਾੜ ਨੂੰ ਪਹਿਲੀ ਵਾਰ ਆਪਣੇ ਬਲਬੂਤੇ ਤੇ ਖੁਲ੍ਹੀ ਲੜਾਈ ਲੜਦਿਆਂ ਦੇਖ ਰਹੇ ਹਨ। ਇਸ ਲਈ ਲੋਕਾ ਦੀਆਂ ਆਸਾਂ ਉਮੀਦਾਂ ਵੀ ਬਹੁਤ ਜਿਆਦਾ ਹਨ। ਅੱਜ ਦੀ ਸਥਿਤੀ ਵੀ ਉੱਸੇ ਤਰਾਂ ਨਾਜ਼ੁਕ ਹੈ ਜਿਵੇਂ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਾਲੀ ਇਤਿਹਾਸਿਕ ਫਤਹਿ ਤੋਂ ਪਹਿਲਾਂ ਦੀ ਹਾਲਤ ਨਾਜ਼ੁਕ ਸੀ। ਇਸ ਲਈ ਇਸ ਜਿੱਤ ਦੇ ਨਾਲ ਨਾਲ ਜਿੱਤ ਤੋਂ ਬਾਅਦ ਦੀਆਂ ਆਸਾਂ ਉਮੀਦਾਂ ਵੀ ਬਿਲਕੁਲ ਓਸੇ ਤਰਾਂ ਦੀਆਂ ਹੀ ਹਨ।
ਮਹਾਂਕੁੰਭ ਵੱਜੋਂ ਕੀਤੀ ਗਈ ਇਸ ਰੈਲੀ ਮੌਕੇ ਉਨ੍ਹਾਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਦੋਵਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਦੱਸਿਆ। ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਜਾਣ ਜਾਂ ਭਵਿੱਖ ਵਿੱਚ ਕੋਈ ਨਵੀਂ ਪਾਰਟੀ ਬਣਾਉਣ ਦਾ ਜ਼ਿਕਰ ਨਹੀਂ ਕੀਤਾ।ਇਸ ਸਬੰਧੀ ਉਹਨਾਂ ਆਪਣੀ ਅਗਲੀ ਸਿਆਸੀ ਚਾਲ ਦਾ  ਨਹੀਂ ਖੋਹਲਿਆ। 
ਦਿਲ ਦਿਮਾਗ ਅਤੇ ਅੰਤਰ ਆਤਮਾ ਨੂੰ ਵਾਰੋ ਵਾਰੀ ਛੂਹਣ ਵਾਲੇ ਆਪਣੇ ਰਵਾਇਤੀ ਅੰਦਾਜ਼ ਵਾਲੇ 50 ਮਿੰਟ ਦੇ ਸ਼ੇਅਰੋ-ਸ਼ੇਅਰੀ, ਭਾਵੁਕ ਅਤੇ ਜੋਸ਼ੀਲੇ ਅਲੰਕਾਰਾਂ ਵਾਲੇ ਭਾਸ਼ਣ ਵਿੱਚ ਸ੍ਰੀ ਬਰਾੜ ਨੇ ਐਲਾਨ ਕੀਤਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਿਆਂ ਅਤੇ ਖ਼ੁਦਕੁਸ਼ੀਆਂ ਤੋਂ ਮੁਕਤੀ ਦਿਵਾਉਣ ਲਈ 15 ਅਗਸਤ ਤੱਕ ਕੋਈ ਕਾਰਗਰ ਨੀਤੀ ਨਾ ਬਣਾਈ ਤਾਂ ਉਹ ਵਿਆਪਕ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਆਪਣੀ ਸ਼ਖ਼ਸੀ ਪੂਜਾ ਕਰਾ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਅਤੇ ਸ੍ਰੀ ਮਜੀਠੀਆ ਦਾ ਨਾਂ ਲੈ ਕੇ ਪੰਜਾਬ ਵਿੱਚ ਚਿੱਟੇ ਦਾ ਕਾਰੋਬਾਰ ਕਰਨ ਦੇ ਵੀ ਦੋਸ਼ ਲਾਏ। ਉਨ੍ਹਾਂ ਜਗਦੀਸ਼ ਭੋਲੇ ਦੇ ਗਰੁੱਪ ਵੱਲੋਂ 2012 ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ 10 ਕਰੋੜ ਦਾ ਚੋਣ ਫੰਡ ਦੇਣ ਦਾ ਵੀ ਦੋਸ਼ ਲਾਇਆ। ਗੱਲਾਂ ਗੱਲਾਂ ਵਿੱਚ ਉਹਨਾਂ ਬਾਰ ਬਾਰ ਯਾਦ ਕਰਾਇਆ ਕਿ ਉਹ ਅੱਜ ਦੇ "ਸਿਆਸੀ ਪ੍ਰਭੂਆਂ" ਬਾਰੇ ਬਹੁਤ ਕੁਝ ਅਜਿਹਾ ਜਾਣਦੇ ਹਨ ਜਿਹੜਾ ਅਜੇ ਸਾਰਿਆਂ ਸਾਹਮਣੇ ਨਹੀਂ ਆਇਆ।  
ਅਕਾਲੀ ਦਲ ਲਈ ਕਈ ਵਾਰ ਗੰਭੀਰ ਚੁਣੌਤੀ ਵੱਜੋਂ ਉਭਰਦੇ ਰਹੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ 25 ਸਾਲ ਰਾਜ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਪ ਮੁੱਖ ਮੰਤਰੀ ਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਨਾ ਕੋਈ ਖੇਤੀ ਨੀਤੀ ਹੈ, ਨਾ ਖੇਡ, ਭਾਸ਼ਾ, ਸੱਭਿਆਚਾਰ, ਵਿੱਦਿਅਕ, ਆਰਥਿਕ ਤੇ ਸਿਹਤ ਨੀਤੀ, ਅਜਿਹੀ ਸਥਿਤੀ ਵਿੱਚ ਅਕਾਲੀ ਦਲ ਪੱਚੀ ਸਾਲ ਰਾਜ ਕਰਨ ਦੇ ਸੁਫ਼ਨੇ ਕਿਵੇਂ ਵੇਖ ਸਕਦਾ ਹੈ। ਸ੍ਰੀ ਬਰਾਡ਼ ਨੇ ਕਾਂਗਰਸ ਹਾਈ ਕਮਾਂਡ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਮਾਗਾਟਾਮਾਰੂ ਸਾਕੇ ਲਈ ਮਾਫ਼ੀ ਮੰਗਣ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਬਾਦਲ ਤੋਂ ਮੰਗ ਕੀਤੀ ਕਿ ਉਹ ਆਪਣੇ ਪੁਰਖਿਆਂ ਵੱਲੋਂ ਜੈਤੋ ਮੋਰਚੇ ਵਿੱਚ ਨਿਭਾਈ ਸਿੱਖ ਵਿਰੋਧੀ ਭੂਮਿਕਾ ਲਈ ਤੁਰੰਤ ਮੁਆਫ਼ੀ ਮੰਗਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪੁਰਖ਼ਿਆਂ ਵੱਲੋਂ 1857 ਦੇ ਵਿਦਰੋਹ ਅਤੇ 1947 ਸਮੇਂ ਅੰਗਰੇਜ਼ਾਂ ਦੀ ਮਦਦ ਕਰਨ ਦੇ ਮਾਮਲਿਆਂ ਸਬੰਧੀ ਦੇਸ਼ ਤੋਂ ਮਾਫ਼ੀ ਮੰਗਣ ਲਈ ਕਿਹਾ। ਕਾਬਿਲੇ ਜ਼ਿਕਰ ਹੈ ਕਿ ਇਤਿਹਾਸਿਕ ਘਟਨਾਵਾਂ ਦੇ ਜ਼ਿਕਰ ਵਿੱਚ ਉਹਨਾਂ ਦਾ ਅੰਦਾਜ਼ ਬੇਹੱਦ ਆਕਰਸ਼ਕ ਅਤੇ ਭਰੋਸੇਮੰਦ ਅੰਦਾਜ਼ ਵਾਲਾ ਹੁੰਦਾ ਹੈ। 
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ ਸ੍ਰੀ ਬਰਾੜ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ ਸਾਬਕਾ ਵਿਧਾਇਕ ਹਰਬੰਸ ਲਾਲ ਸਰਹਿੰਦ, ਵਿਜੈ ਸਾਥੀ, ਤਰਸੇਮ ਜੋਧਾਂ, ਨਗਰ ਕੌਂਸਲ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਅਮਰਜੀਤ ਸਿੰਘ ਤੇ ਮਨਜੀਤ ਸਿੰਘ ਝਲਬੂਟੀ ਨੇ ਪੰਜਾਬ ਦੇ ਕਿਸਾਨੀ ਸੰਕਟ, ਆਰਥਿਕ ਹਾਲਤ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਹਾਲਤ, ਪਾਣੀ, ਸਨਅਤੀ ਸੰਕਟ, ਪ੍ਰੈੱਸ ਦੀ ਆਜ਼ਾਦੀ ਤੇ ਕਿਰਤੀ ਮਜ਼ਦੂਰਾਂ ਸਬੰਧੀ ਮਤੇ ਪਡ਼੍ਹੇ। ਇਨ੍ਹਾਂ ਮਤਿਆਂ ਨੂੰ ਇਕੱਤਰਤਾ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਬ੍ਰਾਹਮਣ ਸਭਾ ਦੇ ਆਗੂ ਡਾ. ਵੀਰੇਸ਼ ਸ਼ਾਂਡਲਿਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਬਰਾੜ ਦੀਆਂ ਦੋਵੇਂ ਧੀਆਂ ਡਾ. ਮਹਿਕਪ੍ਰੀਤ ਕੌਰ ਤੇ ਅਤੀਤਮਨੀ ਬਰਾਡ਼ ਵੀ ਸਾਰਾ ਸਮਾਂ ਸਟੇਜ ’ਤੇ ਮੌਜੂਦ ਰਹੀਆਂ। ਇਸ ਗੱਲ ਨੇ ਜਿੱਥੇ ਮਹਿਲਾ ਵਰਗ ਨੂੰ ਕਾਫੀ ਪ੍ਰਭਾਵਿਤ ਕੀਤਾ ਕਿਓਂਕਿ ਇਹ ਔਰਤਾਂ ਪ੍ਰਤੀ ਬਰਾਬਰੀ ਦਾ ਇੱਕ ਪ੍ਰੈਕਟੀਕਲ ਸੁਨੇਹਾ ਸੀ ਸਿਰਫ ਗੱਲੀਂ ਬਾਤੀਂ ਪ੍ਰਚਾਰ ਨਹੀਂ। 

Thursday, March 10, 2016

ਲੁਧਿਆਣਾ ਵਿੱਚ ਵੀ ਟਰੇਡ ਯੂਨੀਅਨਾਂ ਵੱਲੋਂ ਜ਼ੋਰਦਾਰ ਰੋਸ ਵਖਾਵਾ

ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ-ਮਜ਼ਦੂਰ ਆਗੂ
ਲੁਧਿਆਣਾ: 10 ਮਾਰਚ 2016:  (ਪੰਜਾਬ ਸਕਰੀਨ ਬਿਊਰੋ):
ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ; ਇਹ ਗੱਲ ਸਮੂਹ ਕੌਮੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਇਕੱਤਰ ਹੋਏ ਮਜ਼ਦੂਰਾਂ ਵੱਲੋਂ ਲੁਧਿਆਣਾ ਵੀ ਹਚ ਵੀ ਖੁਲ੍ਹ ਕੇ ਕਹੀ ਗਈ। ਅੱਜ ਸ਼ਹੀਦ ਕਰਤਾਰ ਸਿੰਘ ਪਾਰਕ ਭਾਈ ਬਾਲਾ ਚੌਕ 'ਤੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਵਿਕਾਸ ਦੇ ਦਾਅਵਿਆਂ ਦਾ ਖੋਖਲਾਪਨ ਦੱਸਦਿਆਂ ਸਾਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। 
11 ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਸੱਦੇ 'ਤੇ ਹੋਈ ਇਸ ਵਿਸ਼ਾਲ ਰੋਸ ਰੈਲੀ ਅਤੇ ਪ੍ਰਦਰਸ਼ਨ ਵਿੱਚ ਏਟਕ, ਸੀਟੂ, ਇੰਟਕ, ਸੀ ਟੀ ਯੂ ਅਤੇ ਹੋਰ ਜਥੇਬੰਦੀਆਂ ਨਾਲ ਸੰਬੰਧਤ ਕਾਮੇ ਸ਼ਾਮਲ ਹੋਏ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਕਾ. ਉਮ ਪ੍ਰਕਾਸ਼ ਮਹਿਤਾ-ਏਟਕ, ਕਾ. ਜਗਦੀਸ਼ ਚੰਦ-ਸੀਟੂ, ਸ. ਗੁਰਜੀਤ ਸਿੰਘ ਜਗਪਾਲ-ਇੰਟਕ ਤੇ ਸ. ਪਰਮਜੀਤ ਸਿੰਘ-ਸੀ ਟੀ ਯੂ ਨੇ ਕੀਤੀ। ਕੜਕਦੀ ਧੁੱਪ ਵਿਹ੍ਚ ਵੀ ਲੋਕ ਲਗਾਤਾਰ ਆਪਣੇ ਮਹਿਬੂਬ ਆਗੂਆਂ ਨੂੰ ਸੁਣਦੇ ਰਹੇ। 
ਇਸ ਮੌਕੇ ਬੋਲਦਿਆਂ ਕਾ. ਬੰਤ ਸਿੰਘ ਬਰਾੜ ਪ੍ਰਧਾਨ ਏਟਕ ਪੰਜਾਬ, ਕਾ. ਦੇਵ ਰਾਜ ਸੀਟੂ, ਸਵਰਣ ਸਿੰਘ ਇੰਟਕ, ਸ. ਪਰਮਜੀਤ ਸਿੰਘ ਸੀ ਟੀ ਯੂ, ਡੀ ਪੀ ਮੋੜ ਏਟਕ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਆਰਥਿਕ ਨੀਤੀਆਂ ਵਿੱਚ ਸੱਜੇ ਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੌਮਾਂਤਰੀ ਵਿੱਤੀ ਸੰਸਥਾਵਾਂ ਦੀਆਂ ਹਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੁਭੱਰ ਬਣਾ ਰਹੀਆਂ ਹਨ। ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਵਾਰਾਂ ਦੇ ਕੋਲ 22 ਲੱਖ ਕਰੋੜ ਰੁਪਏ ਦਾ ਧਨ ਹੈ, ਜਦੋਂ ਕਿ 70 ਪ੍ਰਤੀਸ਼ਤ ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਮੋਦੀ ਸਰਕਾਰ ਦੌਰਾਨ ਨੌਕਰੀਆਂ ਵਿੱਚ ਕਮੀ ਆਉਣ ਦੇ ਕਾਰਨ ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧਨ ਲਗਾਤਾਰ ਵੱਧ ਰਿਹਾ ਹੈ, ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ, ਪ੍ਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁੱਲ੍ਹੇ ਆਮ ਕਾਰਪੋਰੇਟ ਜਗਤ ਦੀ ਹਮਾਇਤ ਕਰ ਰਿਹਾ ਹੈ। ਅਸੁਰੱਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿੱਤੇ ਠੇਕੇਦਾਰਾਂ ਨੂੰ ਸੌਂਪ ਰਹੀ ਹੈ, ਲੇਬਰ ਵੀ ਠੇਕੇਦਾਰਾਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਣਾਉਣ ਦੇ ਅਧਿਕਾਰ 'ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਬਦਲਾਅ ਕਰਕੇ ਯੂਨੀਅਨ ਬਣਾਉਣ ਤੋਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਕੌਮੀ ਸੋਮੇ ਕੌਮਾਂਤਰੀ ਅਤੇ ਕੌਮੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। ਇਸ ਕਾਰਨ ਸਰਕਾਰੀ ਖ਼ਜ਼ਾਨੇ 'ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋ ਰਿਹਾ ਹੈ।
ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈਂਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, 1-1-2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ ਕਾ. ਚਰਨ ਸਰਾਭਾ, ਐਸ ਕੇ ਤਿਵਾੜੀ, ਗੁਰਨਾਮ ਸਿੱਧੂ, ਡਾ. ਅਰੁਣ ਮਿੱਤਰਾ, ਸਮਰ ਬਹਾਦੁਰ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ 15000 ਰੁਪਏ, ਅਰਧ ਹੁਨਰਮੰਦ ਲਈ 20000 ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ ਘੱਟੋ-ਘੱਟ ਉਜਰਤ 25000 ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼ਰੰਸ ਦੇ ਅਨੁਸਾਰ ਹੈ, ਜਿਸ ਦੇ ਮੁਤਾਬਕ ਗੈਰ ਹੁਨਰਮੰਦ ਮਜ਼ਦੂਰ ਨੂੰ 20000 ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸ ਦੇ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕਰਨ ਬਾਰੇ ਕਿਹਾ, ਪਰ ਅਸੀਂ ਤਾਂ ਕੇਵਲ 15000 ਰੁਪਏ ਦੀ ਮੰਗ ਕਰ ਰਹੇ ਹਾਂ।
ਬੁਲਾਰਿਆਂ ਨੇ ਸਰਕਾਰ ਵੱਲੋਂ ਈ ਪੀ ਐਫ਼ 'ਤੇ ਟੈਕਸ ਲਗਾਉਣ ਦੀ ਚਾਲ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਵਿਰੋਧ ਦੇ ਕਾਰਨ ਹੀ ਇਸ ਨੂੰ ਵਾਪਸ ਲਿਆ ਗਿਆ ਹੈ। ਇਸ ਤੋਂ ਸਰਕਾਰ ਦੀ ਮਜ਼ਦੂਰ ਵਿਰੋਧੀ ਮਨਸ਼ਾ ਤਾਂ ਸਾਫ਼ ਦਿਖਦੀ ਦਿੰਦੀ ਹੈ। ਇਸੇ ਤਰ੍ਹਾਂ ਹੀ ਬਹੁਤ ਵਿਰੋਧ ਦੇ ਬਾਅਦ ਕਿਸਾਨ ਵਿਰੋਧੀ ਜ਼ਮੀਨ ਹੜੱਪੂ ਬਿੱਲ ਵੀ ਸਰਕਾਰ ਨੂੰ ਵਾਪਸ ਲੈਣਾ ਪਿਆ।
ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਨਅਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮੁਲਾਜ਼ਮ, ਬੀ ਐਸ ਐਨ ਐਲ ਕਾਮੇ, ਪੀ ਐਸ ਐਫ਼, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਲ ਹੋਏ। ਉਪਰੋਕਤ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਦਲਜੀਤ ਸ਼ਾਹੀ, ਸੁਦੇਸ਼ਵਰ ਤਿਵਾੜੀ, ਸੁਬੇਗਾ ਸਿੰਘ, ਮਨਜੀਤ ਸਿੰਘ, ਗੁਰਨਾਮ ਗਿੱਲ, ਵਿਜੈ ਕੁਮਾਰ, ਕੇਵਲ ਸਿੰਘ ਬਨਵੈਤ, ਲੱਡੂ ਸ਼ਾਹ, ਕਾਮੇਸ਼ਵਰ ਯਾਦਵ, ਰਮੇਸ਼ ਰਤਨ, ਮਨਜੀਤ ਸਿੰਘ ਰੋਡਵੇਜ਼, ਸ੍ਰੀ ਗੁਰਬਖਸ਼ ਰਾਏ, ਰਾਜਾ ਰਾਮ, ਗੁਰਦੀਪ ਸਿੰਘ ਕਲਸੀ, ਕਾ. ਘਨਸ਼ਾਮ ਸ਼ਾਮਲ ਸਨ।  ਪਾਰਕ ਵਿੱਚ ਵਿਸ਼ਾਲ ਰੋਸ ਰੈਲੀ ਮਗਰੋਂ ਇਹਨਾਂ ਸਾਰੇ ਵਰਕਰਾਂ ਨੇ ਦੇਸੀ ਦਫਤਰ ਤਕ ਰੋਸ ਮਾਰਚ ਵੀ ਕੀਤਾ। 

Tuesday, September 22, 2015

ਸਾਨੂੰ ਹਾਲੇ ਤੱਕ ਲੀਡਰਾਂ ਦੀ ਗੁਲਾਮੀ ਤੋਂ ਅਾਜ਼ਾਦੀ ਨਹੀਂ ਮਿਲੀ

ਆਮ ਆਦਮੀ ਪਾਰਟੀ ਨੇ ਸੱਤਾਧਾਰੀ ਪਾਰਟੀ ਨੂੰ ਲੰਮੇ ਹਥੀਂ ਲਿਆ 
ਮੁਕਤਸਰ: 21 ਸਤੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਸੰਨ 2017 ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਪੂਰੀ ਤਰਾਂ ਸਰਗਰਮ ਹੋਈ ਆਮ ਆਦਮੀ ਪਾਰਟੀ ਵੱਲੋ ਰੈਲੀਆਂ ਅਤੇ ਮਾਰਚਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਜੋੜੋ ਰੈਲੀ ਦੇ ਤੀਜੇ ਪੜਾਅ ਤਹਿਤ ਅੱਜ ਦੋਦਾ ਦੀ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਿਸ਼ਾਲ ਰੈਲੀ ਕੀਤੀ। ਇੰਝ ਲੱਗਦਾ ਸੀ ਜਿਵੇਂ ਲੋਕਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ। ਇਸ ਰੈਲੀ ਵਿੱਚ ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ, ਪ੍ਰੋਫ਼ੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ,  ਦਲਵੀਰ ਸਿੰਘ ਹਲਕਾ ਇੰਚਾਰਜ ਫ਼ਰੀਦਕੋਟ ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਆਪ’ ਆਗੂਆ ਨੇ ਬੜੇ ਹੀ ਸੁਚੇਤ ਹੋ ਕੇ ਸੱਤਾਧਾਰੀ ਪਾਰਟੀ ’ਤੇ ਨਿਸ਼ਾਨੇ ਲਾਏ। ਰੈਲੀ ਵਿੱਚ ਆਏ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਸ ਰੈਲੀ ਵਿੱਚ ਸ਼ਾਮਲ ਹੋਏ ਜਿਵੇਂ ਇਹ ਕੋਈ ਧਾਰਮਿਕ ਇਕਠ ਹੋਵੇ। 
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਅਤੇ ਲੀਡਰਾਂ ਵਿੱਚ ਵੱਡਾ ਪਾੜਾ ਬਣਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ’ਤੇ ਇਹ ਪਾੜਾ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ 1947 ਵਿੱਚ ਅਾਜ਼ਾਦ ਹੋ ਗਿਆ ਸੀ ਪਰ ਸਾਨੂੰ ਹਾਲੇ ਤੱਕ ਲੀਡਰਾਂ ਦੀ ਗੁਲਾਮੀ ਤੋਂ ਅਾਜ਼ਾਦੀ ਨਹੀਂ ਮਿਲੀ ਹੈ। ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਆਪਣੇ ਮੰਤਰੀਆਂ ਨੂੰ ਮਾਲਾਮਾਲ ਕੀਤਾ ਜਾ ਰਿਹਾ ਹੈ। ਪ੍ਰੋ.ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਮੁਆਵਜ਼ੇ ਦੇ ਨਾਂ ’ਤੇ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਫੌਕੀ ਬਿਆਨਬਾਜ਼ੀ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਕਾਹਲੇ ਹਨ।
ਇਸ  ਮੌਕੇ  ਹਰਚੇਤ ਸਿੰਘ ਗਿੱਲ, ਸੁਖਜਿੰਦਰ ਸਿੰਘ ਕਾਉਣੀ, ਜਗਮੋਹਣ ਸਿੰਘ ਸੁਖਣਾ, ਰਛਪਾਲ ਸਿੰਘ ਛੱਤੇਆਣਾ, ਗਗਨਦੀਪ ਕੌਰ ਮਾਂਗਟਕੇਰ, ਹਰਦੀਪ ਸਿੰਘ ਕਿੰਗਰਾਂ, ਗੁਰਪ੍ਰੀਤ ਸਿੰਘ ਕੋਟਲੀ, ਹਰਪ੍ਰੀਤ ਸਿੰਘ ਸਾਹਿਬਚੰਦ, ਪਲਵਿੰਦਰ ਸਿੰਘ ਸੁਰੇਵਾਲਾ, ਗੁਰਵਿੰਦਰ ਸਿੰਘ, ਹਰਜੀਤ ਸਿੰਘ ਭੂੰਦੜ, ਜਸਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਲੋਕਾਂ ਦਾ ਇਹ ਸਾਥ ਚੋਣਾਂ ਵਿੱਚ ਵੀ ਸਾਥ ਦੇਂਦਾ ਹੈ ਜਾਂ ਨਹੀਂ?

Friday, September 18, 2015

ਪੰਜਾਬ ਵਿੱਚੋਂ ਹੀ ਕਿਰਤੀ ਲੋਕਾਂ ਦੀ ਲਹਿਰ ਨੂੰ ਨਵੇਂ ਖੰਭ ਲੱਗਣਗੇ

ਮੋਦੀ ਅਤੇ ਆਰ ਐਸ ਐਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ-ਕਾਮਰੇਡ ਓਝਾ 
ਮੋਹਾਲੀ: 18 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮੋਹਾਲੀ ਦਾ ਦੁਸਹਿਰਾ ਗਰਾਊਂਡ ਕਈ ਦਿਨਾਂ ਦੀਆਂ ਤਿਆਰੀਆਂ ਮਗਰੋਂ ਅੱਜ ਪੂਰੀ ਤਰਾਂ ਲਾਲੋ ਲਾਲ ਸੀ। ਇਸ ਵਿਸ਼ਾਲ ਦੁਸਹਿਰਾ ਗਰਾਉਂਡ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 13ਵੀਂ ਕੌਮੀ ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਗਈ ਵਿਸ਼ਾਲ ਰੈਲੀ ਇੱਕ ਇਤਿਹਾਸਿਕ ਰੈਲੀ ਹੋ ਨਿੱਬੜੀ। ਇਹ ਰੈਲੀ ਜਿੱਥੇ ਮਜ਼ਦੂਰਾਂ ਦੇ ਮਨਾਂ ਅੰਦਰ ਆਪਣੇ ਹੱਕਾਂ ਲਈ ਸੰਘਰਸ਼ਾਂ ਨੂੰ ਹੋਰ ਵਧੇਰੇ ਤਿੱਖਾ ਕਰਨ ਦਾ ਹੁਲਾਰਾ ਦੇ ਗਈ, ਉਥੇ ਖੇਤਾਂ ਵਿੱਚ ਮਜ਼ਦੂਰਾਂ ਨਾਲ ਮਿਹਨਤਾਂ ਦੇ ਹਮਰਾਹੀ ਬਣਨ ਵਾਲੇ ਕਿਸਾਨਾਂ ਦੀ ਉਤਸ਼ਾਹਜਨਕ ਤੇ ਭਰਵੀਂ ਹਾਜ਼ਰੀ ਕਿਸਾਨ-ਮਜ਼ਦੂਰ ਏਕਤਾ ਨੂੰ ਆਮਲੀ ਜਾਮਾ ਪਹਿਨਾਉਂਦੀ ਹੋਈ ਨਜ਼ਰ ਆਈ। 
ਦੇਖ ਅਕੇਲਾ ਥਕ ਜਾਏਗਾ- ਮਿਲ ਕਰ ਬੋਝ ਉਠਾਨਾ--ਸਾਥੀ ਹਾਥ ਬੜਾਨਾ  
ਵਾਲੀ ਭਾਵਨਾ ਅੱਜ ਹਰ ਚੇਹਰੇ ਤੇ ਸਾਕਾਰ ਹੁੰਦੀ ਨਜਰ ਆ ਰਹੀ ਸੀ। ਇਹ ਭਾਵਨਾ ਅੱਜ ਸਿਰਫ ਕਿਰਤ ਲਈ ਨਹੀਂ ਬਲਕਿ ਸਮਾਜ ਦੇ ਗਲ ਆ ਪਈਆਂ ਮੁਸੀਬਤਾਂ ਦੀਆਂ ਜੰਜੀਰਾਂ ਤੋੜ ਸੁੱਟਣ ਦੇ ਮਕਸਦ ਨੂੰ ਵੀ ਸਪਸ਼ਟ ਕਰ ਰਹੀ ਸੀ।  ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੇ ਨਾਲ ਹੋਰਨਾਂ ਖੇਤਰਾਂ ਦੀਆਂ ਕਿਰਤੀ ਔਰਤਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੁਲੀਅਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਭਾਵਨਾ ਅੱਜ ਅਸਮਾਨ ਛੂਹ ਰਹੀ ਸੀ। ਪੰਜਾਬ ਖੇਤ ਮਜ਼ਦੂਰ ਸਭਾ, ਸੀ ਪੀ ਆਈ ਪੰਜਾਬ, ਪੰਜਾਬ ਕਿਸਾਨ ਸਭਾ, ਏਟਕ ਆਦਿ ਦੇ ਸੱਦੇ ਨੂੰ ਪੰਜਾਬ ਦੇ ਕਿਰਤੀ ਵਰਗ ਨੇ ਇੰਨਾ ਵੱਡਾ ਹੁੰਗਾਰਾ ਦਿੱਤਾ ਕਿ ਪ੍ਰਬੰਧਕਾਂ ਵੱਲੋਂ ਬੈਠਣ ਵਾਸਤੇ ਕੀਤੇ ਗਏ ਪ੍ਰਬੰਧ ਨਾ ਕਾਫੀ ਸਾਬਤ ਹੋ ਗਏ। ਲਾਲੋ-ਲਾਲ ਹੋਇਆ ਮੋਹਾਲੀ ਸ਼ਹਿਰ ਕਿਰਤੀ ਵਰਗ ਦੇ ਸੰਘਰਸ਼ੀ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਜੋੜਦਾ ਮਹਿਸੂਸ ਹੋਇਆ। ਇਹ ਵਿਸ਼ਾਲ ਰੈਲੀ ਇੱਕ ਐਲਾਨ ਸੀ ਕਿ ਅਸੀਂ ਲੁੱਟ ਖਸੁੱਟ ਅਤੇ ਫਿਰਕੂ ਚਾਲਾਂ ਨੂੰ ਹੁਣ ਹੋਰ ਸਹਿਣ ਨਹੀਂ ਕਰਾਂਗੇ। 
ਦਿਲਾਂ ਅੰਦਰ ਭੜਕ ਰਹੇ ਗੁੱਸੇ ਕਾਰਨ ਲੋਕ ਸੰਘਰਸ਼ਾਂ ਦੇ ਰਾਹ ਤੁਰ ਪਏ ਹਨ 
ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਨੇ ਆਪਣੀ ਤਕਰੀਰ ਵਿੱਚ ਜਿੱਥੇ ਭਾਰਤ ਵਿੱਚ ਕਿਰਤੀ ਲੋਕਾਂ ਦੀ ਦਿਨੋਂ-ਦਿਨ ਨਿੱਘਰ ਰਹੀ ਆਰਥਕ ਦਸ਼ਾ ਲਈ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ, ਉਥੇ ਅਮਰੀਕੀ ਸਮਰਾਜਵਾਦ ਤੇ ਉਸ ਦੇ ਪਿੱਠੂ ਸਾਊਦੀ ਅਰਬ ਵਰਗੇ ਮੁਲਕਾਂ ਵੱਲੋਂ ਦੁਨੀਆ ਵਿੱਚ ਫੈਲਾਏ ਜਾ ਰਹੇ ਫਾਸ਼ੀਵਾਦ ਦੀ ਸਖਤ ਨਿਖੇਧੀ ਵੀ ਕੀਤੀ। ਕਾਮਰੇਡ ਰੈਡੀ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆ ਕੇ ਭਾਰਤੀਆਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲਾ ਮੋਦੀ ਅੱਜ ਇਨ੍ਹਾਂ ਮਾਮਲਿਆਂ 'ਤੇ ਪੂਰੀ ਤਰਾਂ ਚੁੱਪ ਹੈ। ਮਹਿੰਗਾਈ ਨੂੰ ਨੱਥ ਪਾਉਣ ਦੇ ਵੀ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਜਿਹੜੇ ਖੋਖਲੇ ਸਾਬਤ ਹੋ ਰਹੇ ਹਨ। ਅੱਜ ਹਾਲਾਤ ਇਹ ਹਨ ਕਿ ਬਜ਼ਾਰ ਵਿੱਚ ਚਾਵਲ ਇੱਕ ਸੌ ਰੁਪਏ ਅਤੇ ਪਿਆਜ਼ 80 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਗਰੀਬਾਂ ਦੀ ਜ਼ਮੀਨ ਖੋਹ ਕੇ ਅਮੀਰਾਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਡਿਜੀਟਲ ਇੰਡੀਆ ਤੇ ਇਹੋ ਜਿਹੇ ਹੋਰ ਥੋਥੇ ਨਾਅਰਿਆਂ ਨਾਲ ਆਮ ਜਨਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਕਾਮਰੇਡ ਪੰਸਾਰੇ, ਡਾ. ਦਾਭੋਲਕਰ ਅਤੇ ਕੁਲਬਰਗੀ ਵਰਗੇ ਖੱਬੇ ਪੱਖੀ ਚਿੰਤਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੇਖਕ ਕੀ ਲਿਖਣ, ਲੋਕ ਕੀ ਖਾਣ ਤੇ ਕੀ ਪਹਿਨਣ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਕਾਮਰੇਡ ਰੈਡੀ ਨੇ ਕਿਹਾ ਕਿ ਇਸ ਕਿਸਮ ਦੇ ਫਾਸ਼ੀਵਾਦ ਵਿਰੁੱਧ ਲੋਕਾਂ ਅੰਦਰ ਗੁੱਸਾ ਲਗਾਤਾਰ ਵਧ ਹੀ ਨਹੀਂ ਰਿਹਾ ਸਗੋਂ ਤਿੱਖਾ ਹੁੰਦਾ ਜਾ ਰਿਹਾ ਹੈ।  ਦਿਲਾਂ ਅੰਦਰ ਭੜਕ ਰਹੇ ਇਸ ਕ੍ਰੋਧ ਅਗਨੀ ਕਾਰਨ ਹੀ ਓਹ  ਸੰਘਰਸ਼ਾਂ ਦੇ ਰਾਹ ਪੈ ਰਹੇ ਹਨ। ਲੰਘੀ ਦੋ ਸਤੰਬਰ ਦੀ ਦੇਸ਼ ਵਿਆਪੀ ਮਜ਼ਦੂਰ ਹੜਤਾਲ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਉਸ ਹੜਤਾਲ ਵਿੱਚ 15 ਕਰੋੜ ਲੋਕਾਂ ਦਾ ਭਾਗ ਲੈਣਾ ਕਿਰਤੀ ਲੋਕਾਂ ਲਈ ਹੌਸਲੇ ਵਾਲੀ ਗੱਲ ਸੀ।
ਸਾਥੀ ਸੁਧਾਕਰ ਰੈਡੀ ਨੇ ਰੈਲੀ ਦੌਰਾਨ ਸਾਮਰਾਜੀ ਤਾਕਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇਰਾਕ, ਅਫ਼ਗਾਨਿਸਤਾਨ, ਲਿਬੀਆ ਨੂੰ ਜੰਗਾਂ ਨਾਲ ਤਬਾਹ ਕੀਤਾ ਤੇ ਫਿਰ ਅਤਿਵਾਦ ਦਹਿਸ਼ਤਗਰਦੀ ਨੂੰ ਸ਼ਹਿ ਦਿੱਤੀ, ਜਿਸਦੇ ਨਤੀਜੇ ਵਜੋਂ ਅੱਜ ਹਾਲਾਤ ਇਹ ਬਣ ਗਏ ਹਨ ਕਿ ਮੱਧ-ਪੂਰਬੀ ਦੇਸ਼ਾਂ ਵਿੱਚੋਂ ਲੱਖਾਂ ਲੋਕ ਸ਼ਰਨਾਰਥੀ ਬਣਕੇ ਯੂਰਪ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਸ਼ਹਿਰੀ ਤੇ ਪੇਂਡੂ ਮਿਹਨਤਕਸ਼ਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾ ਰਹੀ ਹੈ ਅਤੇ ਨਿਗਮਾਂ ਦੀ ਸੇਵਾ ’ਤੇ ਲੱਗੀ ਹੋੲੀ ਹੈ। ੳੁਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੇ ਜਥੇਬੰਦੀ ਬਣਾਉਣ ਦੇ ਹੱਕ ’ਤੇ ਵੀ ਹਮਲੇ ਕੀਤੇ ਜਾ ਰਹੇ ਹਨ, ਪਹਿਲਾਂ ਸਿਰਫ ਸੱਤ ਮਜ਼ਦੂਰ ਆਪਣੀ ਯੂਨੀਅਨ ਬਣਾ ਕੇ ਰਜਿਸਟਰ ਕਰਾ ਸਕਦੇ ਸਨ ਤੇ ਹੁਣ ਇਹ ਸ਼ਰਤ 100 ਮਜ਼ਦੂਰਾਂ ਤੱਕ ਵਧਾ ਦਿਤੀ ਹੈ। ਵੱਡਿਆਂ ਕਾਰਖਾਨਿਆਂ ਵਿੱਚ  ਘੱਟੋ-ਘੱਟ 1000 ਮਜ਼ਦੂਰ ਹੀ ਯੂਨੀਅਨ ਬਣਾ ਸਕਦੇ ਹਨ। ਪੇਂਡੂ ਮਿਹਨਤਕਸ਼ਾਂ ਉਤੇ ਵੀ ਮੋਦੀ ਸਰਕਾਰ ਨੇ ਹਮਲਾ ਕੀਤਾ ਹੈ ਪਹਿਲਾਂ ਮਨਰੇਗਾ ਲਈ 50000 ਕਰੋੜ ਰੁਪਏ ਰੱਖੇ ਗਏ ਸਨ ਪਰ ਹੁਣ ਘਟਾ ਕੇ ਸਿਰਫ 27000 ਕਰੋੜ ਕਰ ਦਿੱਤੇ ਗਏ ਹਨ। ੳੁਨ੍ਹਾਂ ਦੋਸ਼ ਲਾਇਅਾ ਕਿ ਕੇਂਦਰ ਸਰਕਾਰ ਲੋਕਾਂ ਦੇ ਖਾਣ-ਪੀਣ, ਪਹਿਨਣ ’ਤੇ ਬੰਦਿਸ਼ਾਂ ਲਾ ਰਹੀ ਹੈ, ਜਿਸ ਦੀ ਸੁਪਰੀਮ ਕੋਰਟ ਨੇ ਵੀ ਨਿਖੇਧੀ ਕੀਤੀ ਹੈ।
ਸ੍ਰੀ ਰੈਡੀ ਨੇ ਕਿਹਾ ਕਿ ਸਨਅਤੀ ਅਤੇ ਸੇਵਾਵਾਂ ਦੇ ਮਿਹਨਤਕਸ਼ਾਂ ਵਾਂਗ ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਲੜਾਈ ਲੜਨੀ ਪੈਣੀ ਹੈ ਤਾਂ ਜੋ ਉਨ੍ਹਾਂ ਦੀਆਂ ਜ਼ਮੀਨ, ਰੁਜ਼ਗਾਰ, ਮੁਨਾਸਬ ਉਜਰਤਾਂ, ਸਮਾਜਿਕ ਸੇਵਾਵਾਂ, ਘਰਾਂ,  3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਆਦਿ ਮੰਗਾਂ ਮਨਵਾਈਆਂ ਜਾ ਸਕਣ। ਇਸ ਦੇ ਲੲੀ ਸਾਂਝੇ ਅੰਦੋਲਨ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ, ਜਿਸ ਦੇ ਲੲੀ ਭਾਰਤੀ ਕਮਿਊਨਿਸਟ ਪਾਰਟੀ ਪੂਰਾ ਸਮਰਥਨ ਦੇਵੇਗੀ।
ਅੱਜ ਦੀ ਰੈਲੀ ਦੀ ਸਫਲਤਾ ਲਈ ਕਾਮਰੇਡ ਰੈਡੀ ਨੇ ਯੂਨੀਅਨ ਦੀ ਲੀਡਰਸ਼ਿਪ ਅਤੇ ਕਿਰਤੀ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸੰਘਰਸ਼ਾਂ ਦੀ ਅਗਵਾਈ ਕਰਨ ਅਤੇ ਸੀ ਪੀ ਆਈ ਸਮੇਤ ਖੱਬੀਆਂ ਧਿਰਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਤਨਦੇਹੀ ਨਾਲ ਸਾਥ ਦੇਣਗੀਆਂ। 
ਲਾਲ ਝੰਡੇ ਵਾਲੇ ਲੋਕ ਮੋਦੀ ਦੀ ਮਨਮਾਨੀ ਬੰਦ ਕਰਵਾ ਕੇ ਹੀ ਸਾਹ ਲੈਣਗੇ
ਇਸ ਵਿਸ਼ਾਲ ਰੈਲੀ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਨਾਗੇਂਦਰ ਨਾਥ ਓਝਾ ਨੇ ਆਪਣੀ ਤਕਰੀਰ ਵਿੱਚ ਖੇਤ ਮਜ਼ਦੂਰਾਂ ਵੱਲੋਂ 1962 ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਗਾਥਾ ਬਿਆਨ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਬੇਸ਼ੱਕ ਮਜ਼ਦੂਰਾਂ ਨੇ ਗੋਲੀਆਂ ਖਾਧੀਆਂ, ਪਰ ਗਿਣਨਯੋਗ ਪ੍ਰਾਪਤੀਆਂ ਵੀ ਕੀਤੀਆਂ। ਇਨ੍ਹਾਂ ਵਿੱਚ ਭੂਮੀ ਸੁਧਾਰ ਵਰਗੇ ਕਾਨੂੰਨ ਪਾਸ ਕਰਵਾਉਣੇ ਸ਼ਾਮਲ ਹਨ। 
ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਦੀ ਗੱਲ ਕਰਦਿਆਂ ਮਜ਼ਦੂਰ ਆਗੂ ਨੇ ਕਿਹਾ ਕਿ ਉਹ ਮਨ ਦੀ ਗੱਲ ਨਹੀਂ ਸਗੋਂ ਮਨਮਾਨੀ ਕਰਦਾ ਹੈ। ਉਨ੍ਹਾ ਕਿਹਾ ਕਿ ਲਾਲ ਝੰਡੇ ਵਾਲੇ ਲੋਕ ਮੋਦੀ ਦੀ ਮਨਮਾਨੀ ਬੰਦ ਕਰਵਾ ਕੇ ਹੀ ਸਾਹ ਲੈਣਗੇ। ਇਹ ਸਾਡਾ ਸੰਕਲਪ ਹੈ।  ਇਹੀ ਸਾਡਾ ਐਲਾਨ ਹੈ। ਇਹੀ ਸਾਡਾ ਮਕਸਦ ਹੈ। ਇਸ ਮਨਮਾਨੀ ਨੂੰ ਬੰਦ ਕਰਾਉਣ ਸਮੇਂ ਦੀ ਜਰੂਰੀ ਲੋੜ ਹੈ। 
ਕਿਸਾਨ ਖੁਦਕੁਸ਼ੀਆਂ ਨਾ ਕਰਨ, ਸਗੋਂ ਲੜਾਈ ਲੜਨ
ਮੋਦੀ ਸਰਕਾਰ ਅਤੇ ਆਰ ਐੱਸ ਐੱਸ ਵੱਲੋਂ ਧਰਮ ਦੀ ਪਹਿਰੇਦਾਰੀ ਦੇ ਅਲੰਬਰਦਾਰ ਹੋਣ ਦੇ ਦਾਅਵਿਆਂ ਦੀ ਗੱਲ ਕਰਦਿਆਂ ਕਾਮਰੇਡ ਓਝਾ ਨੇ ਕਿਹਾ ਕਿ ਧਰਮ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਇਨ੍ਹਾਂ ਦਾ ਦੇਵਤਾ ਅੰਬਾਨੀ ਹੈ ਅਤੇ ਭਗਵਾਨ ਅਡਾਨੀ ਹੈ। ਮਜ਼ਦੂਰ ਆਗੂ ਨੇ ਆਪਣੇ ਸਹਿਯੋਗੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਨਾ ਕਰਨ, ਸਗੋਂ ਲੜਾਈ ਲੜਨ। 
ਕਾਮਰੇਡ ਓਝਾ ਨੇ ਵਿਸ਼ਾਲ ਰੈਲੀ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਪੰਜਾਬ ਵਿੱਚੋਂ ਹੀ ਕਿਰਤੀ ਲੋਕਾਂ ਦੀ ਲਹਿਰ ਨੂੰ ਨਵੇਂ ਖੰਭ ਲੱਗਣਗੇ। ਏਥੋਂ ਹੀ ਗੂੰਜੇਗਾ ਕ੍ਰਾਂਤੀ ਦਾ ਬਿਗਲ। 
ਸੀ ਪੀ ਆਈ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਰੈਲੀ ਲੋਕ ਸੰਘਰਸ਼ਾਂ ਨੂੰ ਨਵਾਂ ਤੇ ਤਿਖੇਰਾ ਰੂਪ ਦੇਣ ਦੇ ਆਗਾਜ਼ ਦੀ ਸੂਚਿਕ ਹੈ। ਰੈਲੀ ਵਿੱਚ ਕਿਰਤੀ ਔਰਤਾਂ ਦਾ ਆਪਣੇ ਬੱਚੇ ਗੋਦ ਵਿੱਚ ਲੈ ਕੇ ਸ਼ਾਮਲ ਹੋਣਾ, ਵੀ ਵੱਡੀ ਅਹਿਮੀਅਤ ਰੱਖਦਾ ਹੈ। ਉਨ੍ਹਾ ਪੰਜਾਬ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਰੈਲੀ ਵਿੱਚ ਮਜ਼ਦੂਰ ਕਿਸਾਨਾਂ ਦੀਆਂ ਆਪਸੀ ਗਲਵਕੜੀਆਂ ਇਨ੍ਹਾਂ ਦੋਹਾਂ ਕਿਰਤੀ ਧਿਰਾਂ ਦੀ ਅਸਲੀ ਏਕਤਾ ਦਾ ਮੰਜ਼ਰ ਪੇਸ਼ ਕਰ ਰਹੀਆਂ ਹਨ। 
ਕਾਮਰੇਡ ਅਰਸ਼ੀ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕੱਤਰ ਸੈਂਕੜੇ ਡੈਲੀਗੇਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਉਂਦੇ ਤਿੰਨ ਦਿਨਾਂ ਦੇ ਮੰਥਨ ਦੁਆਰਾ ਭਾਰਤੀ ਲੋਕਾਂ ਦੀ ਖੇਤੀ ਆਰਥਿਕਤਾ ਦੀ ਰੂਪ-ਰੇਖਾ ਉਲੀਕਣਗੇ। 
ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਪੰਜਾਬ 'ਚ ਹੀ ਹੋਈ ਸੀ : ਦਿਆਲ
ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਖੇਤ ਮਜ਼ਦੂਰਾਂ ਦੀ ਯੂਨੀਅਨ ਦੀ ਸਥਾਪਨਾ ਵੀ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਈ ਸੀ ਤੇ ਅੱਜ ਕਿਰਤੀ ਲੋਕਾਂ ਵਿੱਚ ਨਵੀਂ ਨਰੋਈ ਰੂਹ ਵੀ ਪੰਜਾਬ ਵਿੱਚ ਹੀ ਫੂਕੀ ਗਈ ਹੈ। 
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਟੇਜ ਦੀ ਸਮੁੱਚੀ ਕਾਰਵਾਈ ਚਲਾਈ। ਸਭਾ ਦੇ ਪ੍ਰਧਾਨ ਕਾਮਰੇਡ ਸਵਰਨ ਸਿੰਘ ਨਾਗੋਕੇ ਨੇ ਰੈਲੀ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਖੇਤ ਮਜ਼ਦੂਰਾਂ, ਅਨਾਜ ਸਨਅਤ, ਕੱਪੜਾ ਸਨਅਤ ਅਤੇ ਹੋਰ ਸਨਅਤਾਂ ਦੀ ਕੌਮਾਂਤਰੀ ਯੂਨੀਅਨ ਦੇ ਜਨਰਲ ਸਕੱਤਰ ਯੂਲੀਅਨ ਹੱਕ ਨੇ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 
ਰੈਲੀ ਨੂੰ ਸੀ ਪੀ ਆਈ ਦੀ ਕੌਮੀ ਸਕੱਤਰ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਤੋਂ ਇਲਾਵਾ ਏਟਕ ਦੇ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਵੀ ਐੱਸ ਨਿਰਮਲ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ, ਕਾਮਰੇਡ ਕੇ ਈ ਇਸਲਾਈਲ, ਏ ਰਾਮਾ ਮੂਰਤੀ, ਵੀ ਵਾਲੇਸ਼, ਐੱਚ ਹਲੀਫਾ ਆਦਿ ਨੇ ਵੀ ਸੰਬੋਧਨ ਕੀਤਾ। 
ਕਿਰਤੀਆਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ
ਰੈਲੀ ਵਿਚ ਲੋਕ ਸਵੇਰੇ 9 ਵਜੇ ਆਉਣੇ‘ਸ਼ੁਰੂ ਹੋ ਗਏ ਸਨ। 12 ਵਜੇ ਤੱਕ ਹਜ਼ਾਰਾਂ ਕੁਰਸੀਆਂ ਅਤੇ ਸਟੇਜ ਅੱਗੇ ਰੱਖੀ ਖਾਲੀ ਥਾਂ ਵੀ ਪੂਰੀ ਤਰ੍ਹਾਂ ਭਰ ਗਈ। ਰੈਲੀ ਦੇ ਆਲੇ-ਦੁਆਲੇ ਹਜ਼ਾਰਾਂ ਲੋਕ ਦਰੱਖਤਾਂ ਦੀ ਛਾਂ ਹੇਠ ਦੂਰ-ਦੂਰ ਤਕ ਖੜ੍ਹੇ ਸਨ। ਇਕ ਵਿਸ਼ੇਸ਼ ਪਹਿਲੂ ਸੀ ਕਿ ਔਰਤਾਂ ਦੀ ਗਿਣਤੀ ਸਮੁੱਚੀ ਰੈਲੀ ਵਿਚ ਅੱਧ ਤੱਕ ਸੀ, ਜੋ ਕੁੱਛੜ ਬੱਚੇ ਲੈ ਕੇ ਆਈਆਂ ਸਨ। ਕਈ ਥਾਂ ਔਰਤਾਂ ਆਪਣੇ ਨਾਲ ਆਏ ਬੱਚਿਆਂ ਅਤੇ ਮਜ਼ਦੂਰ ਸਾਥੀਆਂ ਨਾਲ ਘਰੋਂ ਲਿਆਂਦੀਆਂ ਰੋਟੀਆਂ ਆਚਾਰ ਨਾਲ ਖਾਂਦੀਆਂ, ਲੰਗਰ ਲਾਉਂਦੀਆਂ ਵੀ ਵੇਖੀਆਂ ਗਈਆਂ। ਅਮੀਰ ਪਾਰਟੀਆਂ ਵਾਂਗ ਸਮੋਸੇ, ਬਰੈੱਡ ਪਕੌੜੇ ਆਦਿ ਦਾ ਪ੍ਰਬੰਧ ਨਹੀਂ ਸੀ, ਪਰ ਮਿਹਨਤਕਸ਼ ਲੋਕ ਰੁੱਖੀ-ਮਿਸੀ ਆਚਾਰ ਨਾਲ ਖਾ ਕੇ ਖੁਸ਼ੀ-ਖੁਸ਼ੀ ਖੇਤ ਮਜ਼ਦੂਰ ਜ਼ਿੰਦਾਬਾਦ ਅਤੇ ਆਪਣੀਆਂ ਮੰਗਾਂ ਦੇ ਨਾਅਰੇ ਲਾਉਂਦੇ ਰੈਲੀ ਵਿਚ ਪਹੁੰਚ ਰਹੇ ਸਨ।

Sunday, August 16, 2015

ਮਜ਼ਦੂਰ ਪੰਚਾਇਤ ਵਿੱਚ ਹੱਕਾਂ ਲਈ ਘੋਲ਼ ਤਿੱਖਾ ਕਰਨ ਦਾ ਐਲ਼ਾਨ

Sun, Aug 16, 2015 at 6:01 PM
ਕਿਰਤ ਕਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਦੀ ਨਿਖੇਧੀ
ਲੁਧਿਆਣਾ:16 ਅਗਸਤ 2015: (ਪੰਜਾਬ ਸਕਰੀਨ ਬਿਓਰੋ):
ਅੱਜ ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਬੁਲਾਈ ਗਈ ਮਜ਼ਦੂਰ ਪੰਚਾਇਤ ਵਿੱਚ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਸਰਮਾਏਦਾਰਾਂ ਅਤੇ ਸਰਕਾਰ ਵੱਲੋਂ ਉਹਨਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਤੇ ਬੇਇਨਸਾਫ਼ੀ ਖਿਲਾਫ਼ ਘੋਲ਼ ਤਿੱਖਾ ਕਰਨ ਦਾ ਐਲ਼ਾਨ ਕੀਤਾ। ਪੰਚਾਇਤ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਪੇਸ਼ ਇੱਕ ਮੰਗ ਪੱਤਰ ਉੱਤੇ ਵਿਚਾਰ ਚਰਚਾ ਕੀਤੀ ਗਈ। ਮੰਗ ਪੱਤਰ ਨੂੰ ਅੰਤਮ ਰੂਪ ਦਿੱਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਮੰਗ ਪੱਤਰ ਟੈਕਸਟਾਈਲ ਅਤੇ ਹੌਜ਼ਰੀ ਮਾਲਕਾਂ ਨੂੰ ਸੌਂਪਿਆ ਜਾਵੇ। ਇਸ ਮੰਗ ਪੱਤਰ ਵਿੱਚ 25 ਫੀਸਦੀ ਤਨਖਾਹ ਵਾਧੇ, ਈ.ਐਸ.ਆਈ., ਪੀ.ਐਫ., ਪਹਿਚਾਣ ਪੱਤਰ, ਹਾਜ਼ਰੀ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ ਆਦਿ ਸਾਰੇ ਕਿਰਤ ਕਨੂੰਨ ਲਾਗੂ ਕਰਨ, ਕਾਰਖਾਨਿਆਂ ਵਿੱਚ ਮਜ਼ਦੂਰਾਂ ਨਾਲ਼ ਮਾਲਕਾਂ ਵੱਲੋਂ ਹੋਣ ਵਾਲ਼ੀ ਕੁੱਟਮਾਰ, ਗਾਲ਼ੀ-ਗਲੋਚ, ਬਦਸਲੂਕੀ ਬੰਦ ਕਰਨ, ਆਦਿ ਮੰਗਾਂ ਰੱਖੀਆਂ ਗਈਆਂ ਹਨ। ਮਜ਼ਦੂਰ ਪੰਚਾਇਤ ਨੇ ਐਲ਼ਾਨ ਕੀਤਾ ਕਿ ਇਹ ਮੰਗ ਪੂਰੀਆਂ ਕਰਾਉਣ ਲਈ ਤਿੱਖਾ ਘੋਲ਼ ਲੜਿਆ ਜਾਵੇਗਾ।
ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਦੀ ਨਿਖੇਧੀ ਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਸਾਰੇ ਦੇਸ਼ ਵਿੱਚ ਮਜ਼ਦੂਰਾਂ ਦੇ ਕਾਨੂੰਨੀ ਕਿਰਤ ਹੱਕ ਤਰੁੰਤ ਲਾਗੂ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਪੱਖ ਵਿੱਚ ਕਿਰਤ ਕਨੂੰਨਾਂ ਨੂੰ ਸੋਧਿਆ ਜਾਵੇ ਨਾ ਕਿ ਸਰਮਾਏਦਾਰਾਂ ਦੇ ਪੱਖ ਵਿੱਚ।
ਮਜ਼ਦੂਰ ਪੰਚਾਇਤ ਦੌਰਾਨ ਮਜ਼ਦੂਰਾਂ ਨੇ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਹੁੰਦੀ ਬਰਬਰ ਲੁੱਟ-ਖਸੁੱਟ ਬਾਰੇ ਖੁੱਲ ਕੇ ਗੱਲ ਕੀਤੀ। ਕਾਰਖਾਨਿਆਂ ਵਿੱਚ ਮਜ਼ਦੂਰਾਂ ਨੂੰ 12-14 ਘੰਟੇ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਏਨੀ ਮਿਹਨਤ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਘੱਟ ਉਜ਼ਰਤਾਂ ਮਿਲਦੀਆਂ ਹਨ ਤੇ ਉਹ ਬਦਤਰ ਜਿੰਦਗੀ ਜਿਉਣ 'ਤੇ ਮਜ਼ਬੂਰ ਹਨ। ਚੰਗੇ ਭੋਜਨ, ਰਿਹਾਇਸ਼, ਕੱਪੜਾ, ਦਵਾ-ਇਲਾਜ, ਸਿੱਖਿਆ, ਮਨੋਰੰਜਨ, ਅਰਾਮ ਆਦਿ ਬੁਨਿਆਦੀ ਜ਼ਰੂਰਤਾਂ ਵੀ ਉਹ ਪੂਰੀਆਂ ਨਹੀਂ ਕਰ ਪਾਉਂਦੇ। ਮਾਲਕਾਂ ਦੀਆਂ ਪੰਜੇ ਉਂਗਲਾਂ ਘੀ 'ਚ ਹਨ। ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਕਰਕੇ ਬੇਹਿਸਾਬ ਮੁਨਾਫ਼ਾ ਕਮਾਉਣ ਵਾਲ਼ੇ ਮਾਲਕ ਐਸ਼, ਸੁੱਖ-ਸਹੂਲਤ ਦੀ ਜਿੰਦਗੀ ਜਿਉਂਦੇ ਹਨ। ਕਾਰਖਾਨਿਆਂ ਵਿੱਚ ਕਿਰਤ ਕਨੂੰਨ ਲਾਗੂ ਨਹੀਂ ਹੁੰਦੇ। ਨਾ ਘੱਟੋ-ਘੱਟ ਤਨਖਾਹ ਲਾਗੂ ਹੁੰਦੀ ਹੈ, ਨਾ ਅੱਠ ਘੰਟੇ ਕੰਮ ਦਿਹਾਡ਼ੀ ਦਾ ਕਨੂੰਨ। ਈ.ਐਸ.ਆਈ., ਪੀ.ਐਫ., ਫੰਡ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ, ਹਾਜ਼ਰੀ, ਪਹਿਚਾਣ ਪੱਤਰ ਆਦਿ ਨਾਲ਼ ਸਬੰਧਤ ਕਨੂੰਨਾਂ ਨੂੰ ਮਾਲਕਾਂ ਨੇ ਭੁਲਾ ਦਿੱਤਾ ਹੈ। ਕਿਰਤ ਵਿਭਾਗ ਦੀ ਹੋਂਦ ਸਿਰਫ਼ ਦਿਖਾਵੇ ਲਈ ਹੈ। ਸਾਰਾ ਸਰਕਾਰੀ ਢਾਂਚਾ ਹੀ ਅਸਲ ਵਿੱਚ ਮਾਲਕਾਂ ਨਾਲ਼ ਮਿਲਕੇ ਚਲਦਾ ਹੈ ਅਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਵਿੱਚ ਸ਼ਾਮਲ ਹੈ। ਮਜ਼ਦੂਰ ਮਾਲਕਾਂ ਅਤੇ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਬਦਹਾਲ਼ ਜਿੰਦਗੀ ਜੀ ਰਹੇ ਹਨ। 
ਮਜ਼ਦੂਰ ਪੰਚਾਇਤ ਵਿੱਚ ਇੱਕ ਵਾਰ ਫੇਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਪਣੀ ਜਿੰਦਗੀ ਬੇਹਤਰ ਬਣਾਉਣ ਲਈ ਮਜ਼ਦੂਰਾਂ ਕੋਲ਼ ਇਕਮੁੱਠ ਹੋ ਕੇ ਘੋਲ਼ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਮਜ਼ਦੂਰਾਂ ਨੂੰ ਭ੍ਰਿਸ਼ਟ ਸਰਮਾਏਦਾਰੀ ਅਤੇ ਸਮੁੱਚੇ ਰਾਜਕਾਜ਼ ਖਿਲਾਫ਼ ਇਕਮੁੱਠ ਹੋ ਕੇ ਘੋਲ਼ ਕਰਨਾ ਪਵੇਗਾ ਤਦ ਹੀ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਮਿਲ ਸਕਦੇ ਹਨ।
ਮਜ਼ਦੂਰ ਪੰਚਾਇਤ ਦੌਰਾਨ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਸਕੱਤਰ ਵਿਸ਼ਵਨਾਥ, ਕਮੇਟੀ ਮੈਂਬਰ ਲਖਵਿੰਦਰ, ਘਨਸ਼ਿਆਮ, ਛੋਟੇਲਾਲ, ਰਾਮਸੇਵਨ, ਮਹੇਸ਼, ਨਸੀਮ, ਪ੍ਰਮੋਦ, ਵੇਦਮਨੀ ਆਦਿ ਅਨੇਕਾਂ ਮਜ਼ਦੂਰਾਂ ਨੇ ਗੱਲ ਰੱਖੀ। ਵੱਖ-ਵੱਖ ਮਜ਼ਦੂਰ ਸਾਥੀਆਂ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।
-ਇਸ ਅੰਦੋਲਨ ਬਾਰੇ ਹੋਰ ਵੇਰਵਾ ਅਤੇ ਜੁੜਨ ਲਈ ਸੰਪਰਕ":ਲਖਵਿੰਦਰ- 9646150249

Wednesday, May 06, 2015

ਮੋਗਾ ਕਾਂਡ ਦੇ ਖਿਲਾਫ਼ ਲੁਧਿਆਣਾ ਵਿੱਚ ਖੱਬੇਪੱਖੀਆਂ ਦਾ ਰੋਸ ਐਕਸ਼ਨ

4 ਖੱਬੇਪੱਖੀ ਪਾਰਟੀਆਂ ਨੇ ਕੀਤੀ ਨਿਜੀ ਟਰਾਂਸਪੋਰਟ ਦੇ ਕੌਮੀਕਰਣ ਦੀ ਮੰਗ 
ਲੁਧਿਆਣਾ: 6 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਫਿਰ ਲੁਧਿਆਣਾ ਦੀਆਂ ਸੜਕਾਂ ਭ੍ਖੀਆਂ ਹੋਈਆਂ ਸਨ।  ਗਰਮੀ ਅਤੇ ਕੜਕਦੀ ਧੁੱਪ ਨਾਲ ਨਹੀਂ ਬਲਕਿ ਲੋਕਾਂ ਦਾ ਰੋਹ ਬਣ ਕੇ ਗੂੰਜ ਰਹੇ ਆਕਾਸ਼ ਗੁੰਜਾਊ ਨਾਅਰਿਆਂ ਦੇ ਜੋਸ਼ ਨਾਲ। ਜਦੋਂ ਕਿਰਤੀ ਲੋਕ ਸੜਕਾਂ ਤੇ ਕਿਰਤ ਕਰ ਰਹੇ ਸਨ ਅਤੇ ਪੂੰਜੀਪਤੀ ਅਮੀਰ ਆਪਣੇ ਘਰਾਂ, ਦਫਤਰਾਂ ਅਤੇ ਆਲੀਸ਼ਾਨ ਕਾਰਾਂ ਦੇ ਏਅਰ ਕੰਡੀਸ਼ਨਰਾਂ ਵਿੱਚ ਬੈਠੇ ਸਨ ਉਦੋਂ ਚਾਰ ਖੱਬੇ ਪੱਖੀ ਪਾਰਟੀਆਂ ਦੇ ਕਾਮਰੇਡ ਆਪੋ ਆਪਣੇ ਆਗੂਆਂ ਸਮੇਤ ਮੋਗਾ ਕਾਂਡ ਦੇ ਖਿਲਾਫ਼ ਰੋਹ ਪ੍ਰਗਟ ਕਰ ਰਹੇ ਸਨ। ਇਹ ਪਾਰਟੀਆਂ ਸਨ ਸੀਪੀਆਈ, ਸੀਪੀਐਮ, ਸੀਪੀਈਮ-ਪੰਜਾਬ ਅਤੇ ਸੀਪੀਆਈ(ਐਮ ਐਲ) ਲਿਬਰੇਸ਼ਨ। 
ਪਹਿਲਾਂ ਇਹਨਾਂ ਚੋਹਾਂ ਪਾਰਟੀਆਂ ਦੇ ਵਰਕਰ ਅਤੇ ਆਗੂ ਚਤਰ ਸਿੰਘ ਪਾਰਕ ਵਿੱਚ ਇਕੱਤਰ ਹੋਏ। ਸ਼ੁਰੂ ਵਿੱਚ ਵਰਕਰਾਂ ਦੀ ਗਿਣਤੀ ਘੱਟ ਸੀ ਪਰ ਦੁਪਹਿਰ ਤਿੱਖੀ ਹੋਣ ਦੇ ਨਾਲ ਨਾਲ ਇਹ ਗਿਣਤੀ ਵੀ ਵਧਦੀ ਗਈ। ਕਾਮਰੇਡ ਗੁਰਨਾਮ ਸਿਧੂ ਨੇ ਦੱਸਿਆ ਕੀ ਸਿਰਫ ਮੋਗਾ ਕਾਂਡ ਹੀ ਨਹੀਂ ਬਲਕਿ ਹੋਰਨਾਂ ਕਈ ਮਾਮਲਿਆਂ ਵਿੱਚ ਵੀ ਕੁੜੀਆਂ ਦੀ ਹਾਲਤ ਬੜੀ ਚਿੰਤਾ ਜਨਕ ਬਣੀ ਹੋਈ ਹੈ। ਉਹਨਾਂ ਕਈ ਕੁੜੀਆਂ ਦੇ ਨਾਮ ਪਤੇ ਦੱਸ ਕੇ ਬਾਕਾਇਦਾ ਹਵਾਲੇ ਵੀ ਦਿੱਤੇ। ਕਾਮਰੇਡ ਸਿਧੋ ਵੱਲੋਂ ਦਿੱਤੇ ਹਵਾਲਿਆਂ ਦੀ ਆਵਾਜ਼ ਸੁਣ ਕੇ ਝੱਟ ਪੱਟ ਖੁਫੀਆ ਏਜੰਸੀਆਂ ਦੇ ਕਾਰਕੁੰਨ ਰੈਲੀ ਵਾਲੀ ਥਾਂ ਦੇ ਨੇੜੇ ਆ ਗਏ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਖਿੱਚੀਆਂ। 
ਇਸੇ ਤਰਾਂ ਸੀਪੀਐਮ-ਪੰਜਾਬ ਦੇ ਖੰਨਾ ਤੋਂ ਕਾਮਰੇਡ ਜਗਤਾਰ ਸਿੰਘ ਦੀ ਤਕਰੀਰ ਵੇਲੇ ਵੀ ਹੋਈਆਂ ਜਿਹਨਾਂ ਇਸ ਥੋਹੜੇ ਇਕਠ 'ਤੇ ਚਿੰਤਾ ਪ੍ਰਗਟਾਈ ਸੀ। ਕਾਮਰੇਡ ਗੁਲਜ਼ਾਰ ਗੋਰੀਆ  ਨੇ ਪਾਰਕ ਵਾਲੀ ਥਾਂ 'ਤੇ ਹੀ ਆਪਣੇ ਮਾੜੇ ਤਜਰਬਿਆਂ ਬਾਰੇ ਦੱਸਿਆ ਕਿ ਕਿਵੇਂ ਓਰਬਿਟ ਵਾਲੇ ਪੈਪਸੂ ਰੋਡਵੇਜ਼ ਦੀਆਂ ਬਸਾਂ ਵਾਲੇ ਡਰਾਈਵਰਾਂ ਨੂੰ ਕੁਟਾਪਾ ਚਾੜ੍ਹਦੇ ਸਨ। ਪੁਲਿਸ ਅਤੇ ਖੁਫੀਆ ਏਜੰਸੀਆਂ ਵਾਲੇ ਤਿੱਖੀ ਨਜਰ ਦੇ ਬਾਵਜੂਦ ਆਖਿਰੀ ਪਲਾਂ ਤੀਕ ਇਹ ਪਤਾ ਨਾ ਲਾ ਸਕੇ ਕਿ ਰੋਸ ਮਾਰਚ ਦਾ ਰੂਟ ਪੁਲ ਦੇ ਉੱਪਰੋਂ ਹੈਂ ਕੀ ਥੱਲਿਓਂ।  ਉਹਨਾਂ ਨੂੰ ਪੁਤਲਾ ਸਾੜਣ ਦਾ ਐਕਸ਼ਨ ਦਾ ਪਤਾ ਵੀ ਮੌਕੇ ਤੇ ਹੀ ਲੱਗਿਆ। 
ਰੋਸ ਮਾਰਚ ਚਤਰ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਪੁਲ ਉੱਪਰੋਂ ਦੀ ਹੁੰਦਾ ਹੋਇਆ ਬਸ ਅੱਡੇ ਤੱਕ ਗਿਆ ਅਤੇ ਬਸ ਅੱਡੇ ਦੇ ਸਾਹਮਣੇ ਬਣੇ ਚੋਂਕ ਵਿੱਚ ਭਾਰੀ ਰੋਸ ਵਖਾਵੇ ਮਗਰੋਂ ਪੁਤਲਾ ਵੀ ਫਿਇਕਿਆ ਗਿਆ। ਇਸ ਮੌਕੇ ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਦੇਵ ਰਾਜ ਨੇ ਮੋਗਾ ਕਾਂਡ ਦੇ ਖਿਲਾਫ਼ ਜੋਸ਼ੀਲਾ ਭਾਸ਼ਣ ਦੇਂਦੀਆਂ ਦੱਸਿਆ ਕਿ ਕਿਸ ਤਰਾਂ ਅਜੇ ਪੰਜਾਬ ਵਿੱਚ ਗੁੰਡਾ ਰਾਜ ਹੋ ਗਿਆ ਹੈ। ਇਹਨਾਂ ਬੁਲਾਰਿਆਂ ਨੇ ਓਰਬਿਟ ਦੇ ਨਾਲ ਜੁਝਾਰ ਬਸ ਤੇ ਵੀ ਪਾਬੰਦੀ ਦੀ ਮੰਗ ਕੀਤੀ। ਡਾਕਟਰ ਅਰੁਣ ਮਿੱਤਰਾ ਨੇ ਦੱਸਿਆ ਕਿ ਰੋਡਵੇਜ਼ ਨੂੰ ਖੁਦ ਘਾਟੇ ਵਿੱਚ ਲਿਜਾ ਕੇ ਅਤੇ ਪੰਜਾਬ ਦਾ ਸਾਰਾ ਪੈਸਾ ਓਰਬਿਟ ਰਹਿਣ ਆਪਣੀਆਂ ਜੇਬਾਂ ਵਿੱਚ ਪਾਉਣਾ ਬਾਦਲ ਪਰਿਵਾਰ ਦੀ ਸਾਜ਼ਿਸ਼ ਸੀ। ਉਹਨਾਂ ਇਸ ਸਬੰਧ ਵਿੱਚ ਹਰਿਆਣਾ ਅਤੇ ਹਿਮਾਚਲ ਵਰਗੇ ਗੁਆਂਢੀ ਰਾਜਨ ਦੀਆਂ ਟ੍ਰਾੰਸਪੋਰਟਾਂ ਦਾ ਹਵਾਲਾ ਵੀ ਦਿੱਤਾ। ਇਸ ਮੌਕੇ ਸਾਰੀਆਂ ਨਿਜੀ ਟ੍ਰਾੰਸਪੋਰਟਾਂ ਦੇ ਕੌਮੀਕਰਣ ਦੀ ਗੱਲ ਵੀ ਕਹੀ ਗਈ। 
ਇਸ ਮੌਕੇ ਕਾਮਰੇਡ ਰਮੇਸ਼ ਰਤਨ, ਕਾਮਰੇਡ ਦੇਵਰਾਜ, ਕਾਮਰੇਡ ਡੀ ਪੀ ਮੌੜ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਗੁਰਵਿੰਦਰ ਯੁਵਰਾਜ, ਕਾਮਰੇਡ ਜਤਿੰਦਰ, ਕਾਮਰੇਡ ਕੇਵਲ ਕ੍ਰਿਸ਼ਨ, ਕਾਮਰੇਡ ਕੇਵਲ ਸਿੰਘ, ਕਾਮਰੇਡ ਅਵਤਾਰ ਸਿੰਘ ਅਤੇ ਕਈ ਹੋਰਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ।