Showing posts with label Demonstration. Show all posts
Showing posts with label Demonstration. Show all posts

Sunday, November 01, 2020

ਸ਼੍ਰੀ ਹਿੰਦੂ ਤਖਤ ਵਲੋਂ ਕੀਤਾ ਗਿਆ ਵਿਸ਼ਾਲ ਭਗਵਾ ਰੋਸ ਮਾਰਚ

 ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਨੰ ਵੀ ਯਾਦ ਕੀਤਾ 


ਲੁਧਿਆਣਾ
: 1 ਨਵੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ)::

ਸ਼੍ਰੀ ਹਿੰਦੂ ਤਖਤ ਵਲੋਂ
ਅੱਜ ਇਕ ਵਿਸ਼ਾਲ ਭਗਵਾ ਰੋਸ ਮਾਰਚ ਕੱਢਿਆ ਗਿਆ। ਦਸਹਿਰੇ ਦੇ ਤਿਉਹਾਰ ਮੌਕੇ ਅਮ੍ਰਿਤਸਰ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਪਾਵਨ ਸਵਰੂਪ ਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਸ਼੍ਰੀ ਹਿੰਦੂ ਤਖਤ ਦੇ ਸੈਂਕੜੇ ਮੈਂਬਰਾਂ ਵਲੋਂ ਤਖਤ ਦੇ ਮੁੱਖ ਸੂਬਾ ਪ੍ਰਚਾਰਕ ਵਰੂਣ ਮਹਿਤਾ ਦੀ ਅਗਵਾਈ ਵਿਚ ਸਥਾਨਕ ਸਬਜ਼ੀ ਮੰਡੀ ਤੋਂ ਭਗਵਾ ਰੋਸ ਮਾਰਚ ਸ਼ੁਰੂ ਕਰਕੇ ਜਲੰਧਰ ਬਾਈਪਾਸ ਚੌਂਕ ਵਿਚ ਜਾਕੇ ਸਮਾਪਤਹੋਇਆ ਜਿੱਥੇ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਵੀ ਕੀਤਾ  ਗਿਆ। ਇਸ ਜਾਪੁ ਦੇ ਨਾਲ ਹੀ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਜਪੋਰ ਸ਼ੋਰ ਨਾਲ ਲਾਏ ਗਏ।  ਜ਼ਿਕਰਯੋਗ ਹੈ ਕਿ ਜਦੋਂ ਵੀ ਹਿੰਦੂਤਵੀ ਸੰਗਠਨ ਕਦੇ "ਧਰਮਯੁੱਧ ਵਾਲਾ ਬਿਗਲ" ਵਜਾਉਂਦੇ ਹਨ ਤਾਂ ਹਨੂਮਾਨ ਚਾਲੀਸਾ ਦੇ ਪੜ੍ਹਨ ਨਾਲ ਸ਼ਕਤੀ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹਨ। ਇਸਦੇ ਨਾਲ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਵੀ ਜੋਸ਼ ਪ੍ਰਪਤ ਕਰਦੇ ਹਨ। 
ਅੱਜ ਵਖਾਵਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਰੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਛ ਸਮੇ ਤੋਂ ਇਕ ਸਾਜ਼ਿਸ਼ ਅਧੀਨ ਲਗਾਤਾਰ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਚੋਟ ਪਹੁੰਚਾਈ ਜਾ ਰਹੀ ਹੈ। ਹੁਣ ਫਿਰ ਦਸਹਿਰੇ ਦੇ ਮੌਕੇ ਉਕਤ ਸ਼ਰਾਰਤੀ ਅਨਸਰਾਂ ਵਲੋਂ ਸਾਜ਼ਿਸ਼ਨ ਕਰੋੜਾਂ ਸਨਾਤਨ ਧਰਮ ਪ੍ਰੇਮੀਆਂ ਦੇ ਪਰਮੇਸ਼ਵਰ ਭਗਵਾਨ ਸ਼੍ਰੀ ਰਾਮ ਚੰਦ੍ਰ ਜੀ ਦੇ ਸਵਰੂਪ ਦੀ ਬੇਅਦਬੀ ਕੀਤੀ ਗਈ ਜਿਸ ਨਾਲ ਧਰਮ ਪ੍ਰੇਮੀਆਂ ਦੀਆ ਭਾਵਨਾਵਾਂ ਜ਼ਖਮੀ ਹੋਈਆਂ ਹਨ। ਅਸੀਂ ਸਰਕਾਰ ਤੋਂ ਉਕਤ ਦੋਸ਼ੀਆਂ ਖਿਲਾਫ ਧਾਰਾ 302 ਦੇ ਤਹਿਤ ਕਾਰਵਾਹੀ ਕਰਨ ਦੀ ਮੰਗ ਕਰਦੇ ਹਾਂ ਪਰ ਇਹ ਘਟਨਾ ਸਰਾਸਰ ਪੰਜਾਬ ਪੁਲਿਸ ਦੇ ਖੁਫੀਆ ਤੰਤਰ ਦੀ ਨਲਾਇਕੀ ਨੂੰ ਦਰਸਾਉਂਦੀ ਹੈ। 
ਇਸ ਮੌਕੇ ਉਹਨਾਂ ਖੱਬੇ ਪੱਖੀ ਖਾੜਕੂ ਯੋਧੇ ਕਾਮਰੇਡ ਬਲਵਿੰਦਰ ਸਿੰਘ ਦਾ ਜ਼ਿਕਰ ਵੀ ਕੀਤਾ। ਕੁਝ ਸਮਾਂ ਪਹਿਲਾਂ ਹੀ ਤਰਨਤਾਰਨ ਵਿਚ ਕਾਮਰੇਡ ਬਲਵਿੰਦਰ ਸਿੰਘ ਦੀ ਸ਼ਹਾਦਤ ਹੋਈ ਪਰ ਇਸਦੇ ਬਾਵਜੂਦ ਖੁਫੀਆ ਤੇ ਸੁਰੱਖਿਆ ਵਿਭਾਗ ਇੰਨੇ ਸੁਸਤ ਢੰਗ ਨਾਲ ਕੰਮ ਕਰ ਰਿਹਾ ਹੈ ਕਿ ਜਿਵੇਂ ਉਸਨੂੰ ਇਸ ਘਟਨਾ ਬਾਰੇ ਕੋਈ ਖਬਰ ਹੀ ਨਹੀਂ ਹੋਈ। 
ਵਰੁਣ ਮਹਿਤਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੇ ਪੰਜਾਬ ਦੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਵਲੋਂ ਇਸ ਘਟਨਾ ਦੀ ਨਿੰਦਾ ਨਹੀਂ ਕੀਤੀ ਗਈ ਤੇ ਕੀਤੀ ਨਾ ਹੀ ਦੋਸ਼ੀਆਂ ਖਿਲਾਫ ਕਾਰਵਾਈ ਦਾ ਮੁੱਦਾ ਚੁਕਿਆ ਗਿਆ ਹੈ। 
ਉਹਨਾਂ ਐਲਾਨ ਕੀਤਾ ਕਿ ਇਸ ਬੇਅਦਬੀ ਦੀ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਦੋਸ਼ੀਆਂ ਅਤੇ ਬਾਕੀ ਫੜੇ ਜਾਣ ਵਾਲੇ ਦੋਸ਼ੀਆਂ ਖਿਲਾਫ ਜੇਕਰ ਧਾਰਾ 302 ਤਹਿਤ ਐਕਸ਼ਨ ਨਾ ਲਿਆ ਗਿਆ ਤਾਂ ਸ਼੍ਰੀ ਹਿੰਦੂ ਤਖਤ ਵਲੋਂ ਲੁਧਿਆਣਾ ਤੋਂ ਅਮ੍ਰਿਤਸਰ ਤੱਕ ਜਾਂ  ਚੰਡੀਗੜ੍ਹ ਮੁਖਮੰਤਰੀ ਦੇ ਘਰ ਤਕ ਸਰਕਾਰ ਜਗਾਓ ਮਾਰਚ ਕੱਢਿਆ ਜਾਏਗਾ। 
ਮਹਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਵੀ ਕਾਫੀ ਸਮੇਂ ਤੋਂ ਸਨਾਤਨ ਧਰਮ ਖਿਲਾਫ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ। ਬਾਰ ਬਾਰ ਸਰਕਾਰ ਤੇ ਪੁਲਿਸ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਪਿਛਲੇ ਤਿੰਨ ਚਾਰਾਂ ਮਹੀਨਿਆਂ ਤੋਂ  ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਖਾਲਿਸਤਾਨ ਦੇ ਹੱਕ ਚ ਕਦੇ ਝੰਡੇ ਤੇ ਕਦੇ ਕੰਧਾਂ ਤੇ ਖਾਲਿਸਤਾਨ ਦੇ ਹੱਕ ਚ ਲਿਖਿਆ ਜਾ ਰਿਹਾ ਹੈ।  ਪੰਜਾਬ ਸਰਕਾਰ ਇਸਦੇ ਪਿੱਛੇ ਬੈਠੇ ਸਰਗਰਮ ਮਾੜੇ ਅਨਸਰਾਂ ਨੂੰ ਫੜਨ ਵਿਚ ਹੁਣ ਤੱਕ ਨਾਕਾਮ ਰਹੀ ਹੈ। 
ਵਰੁਣ ਮਹਿਤਾ ਨੇ ਕਿਹਾ ਕਿ ਅੱਜ ਅਸੀਂ ਸ਼੍ਰੀ ਹਨੂਮਾਨ ਚਾਲੀਸਾ ਦਾ ਜਾਪ ਕਰਕੇ ਬਜਰੰਗਬਲੀ ਜੀ ਨੂੰ ਅਰਦਾਸ ਕੀਤੀ ਹੈ ਕਿ ਓਹ ਆਪਣੇ ਇਸ਼ਟ ਦੀ ਬੇਅਦਬੀ ਕਰਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸਾਨੂੰ ਤਾਕਤ ਦੇਣ। 
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ ਭੁੱਟੋ ਨੇ ਕਿਹਾ ਸਨਾਤਨ ਧਰਮ  ਦੇ ਦੇਵੀ ਦੇਵਤਾਵਾਂ ਦੇ ਖਿਲਾਫ ਦੁਸ਼ਪ੍ਰਚਾਰ ਕਿਸੇ ਵੀ ਹਾਲ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਪ੍ਰਚਾਰਕ ਸ਼ਿਵਮ ਕੁਮਾਰ ਨੇ ਤਖਤ ਵਲੋਂ ਸ਼ਹਿਰ ਦੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਇਸ ਮੁੱਦੇ ਤੇ ਸਰਕਾਰ ਨੂੰ ਜਗਾਉਣ ਲਈ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।  ਜੇਕਰ ਜਲਦੀ ਹੀ ਪੰਜਾਬ ਸਰਕਾਰ ਨੇ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ  ਹਰ ਗਲੀ ਮੁਹੱਲੇ ਚ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੇ ਸ਼ਰਮਾ , ਧੀਰਜ ਮਿਸ਼ਰਾ , ਰਾਜਨ , ਹਨੀ ਤੁਲੀ, ਮਨੀ ਦਿਵਾਕਰ, ਸੰਨੀ, ਅਮਨ, ਸੰਦੀਪ, ਸ਼ਿਵਮ ਮਨੋਚਾ, ਮਾਨਵ ਚਾਵਲਾ, ਸਾਗਰ ਵਰਮਾ ਤੇ ਹੋਰ ਵੀ ਕਈ ਮੌਜੂਦ ਸਨ।  

Monday, December 12, 2016

ਨੋਟਬੰਦੀ; ਸੀਪੀਆਈ ਨੇ ਕੀਤਾ ਹਰ ਕਸਬੇ ਵਿੱਚ ਰੈਲੀਆਂ ਕਰਨ ਦਾ ਫੈਸਲਾ

ਹਰ ਘਰ ਤੱਕ ਪਹੁੰਚਾਈ ਜਾਏਗੀ ਅੰਕੜਿਆਂ ਦੇ ਹੇਰਫੇਰ ਵਿੱਚ ਲੁਕਾਈ ਹਕੀਕਤ 
ਲੁਧਿਆਣਾ: 11 ਦਸੰਬਰ (ਰੈਕਟਰ ਕਥੂਰੀਆ//ਪੰਜਾਬ ਸਕਰੀਨ): For more photos click here
ਪੰਜਾਬ ਵਿੱਚ ਅਤੇ ਖਾਸ ਕਰ  ਲੁਧਿਆਣਾ ਵਿੱਚ ਨੋਟਬੰਦੀ ਦੇ ਖਿਲਾਫ ਪਹਿਲਕਦਮੀ ਕਰਦਿਆਂ ਖੁੱਲ੍ਹ ਕੇ ਅੱਗੇ ਆਈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਸ ਫੈਸਲੇ ਦਾ ਵਿਰੋਧ ਲਗਾਤਾਰ ਜਾਰੀ ਹੈ। ਬਿਨਾ ਤਿਆਰੀ ਦੇ ਚੁੱਕੇ ਗਏ ਇਸ ਲੋਕ ਵਿਰੋਧੀ ਕਦਮ ਦੇ ਖਿਲਾਫ ਜਿੱਥੇ ਲੋਕ ਰੋਹ ਨੂੰ ਸ਼ਾਂਤਮਈ ਅਗਵਾਈ  ਹੈ ਉੱਥੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਲਗਾਤਾਰ ਵਿਸ਼ਲੇਸ਼ਣ ਵੀ ਜਾਰੀ ਹੈ। ਇਸ ਫੈਸਲੇ ਦੀਆਂ ਬਾਰੀਕੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਨੋਟਬੰਦੀ ਮਗਰੋਂ  ਹੋ ਰਹੀ ਲੋਕਾਂ ਦੀ ਦੁਰਦਸ਼ਾ ਦੇ ਸਾਰੇ ਤੱਥਾਂ ਅਤੇ ਅੰਕੜਿਆਂ ਨੂੰ ਸੰਭਾਲਣ ਦੇ ਨਾਲ ਨਾਲ ਲੋਕ ਪੱਖੀ ਮੀਡੀਆ ਤੱਕ ਪਹੁੰਚਾਉਣ ਦਾ ਕੰਮ ਵੀ ਕਮਿਊਨਿਸਟ ਆਗੂ ਹੀ ਕਰ ਰਹੇ ਹਨ। ਬਾਕੀਆਂ ਬਾਰੇ ਕੋਈ ਗਿਲਾ ਨਹੀਂ ਪਰ ਕਈਆਂ ਨੇ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਨ ਦੇ ਬਾਵਜੂਦ ਆਪਣੇ ਵਿਚਾਰ ਕੈਮਰੇ ਸਾਹਮਣੇ ਪ੍ਰਗਟ ਕਰਨੋ ਸਾਫ ਨਾਂਹ ਕਰ ਦਿੱਤੀ। ਅਜਿਹੇ ਆਗੂਆਂ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਵੱਡੇ ਆਗੂ ਸ਼ਾਮਲ ਹਨ। ਦੂਜੇ ਪਾਸੇ ਮੋਦੀ ਹਮਾਇਤੀਆਂ ਵਿੱਚੋਂ ਵੀ ਕਈਆਂ ਨੇ ਇਸ ਫੈਸਲੇ ਨੂੰ ਦੱਬੀ ਸੁਰ ਵਿੱਚ ਮਾੜਾ ਤਾਂ ਆਖਿਆ ਪਰ ਕੈਮਰੇ ਸਾਹਮਣੇ ਇਹ ਗੱਲ ਆਖਣੋਂ ਇਨਕਾਰ ਦਿੱਤਾ। ਅਜਿਹੀ ਬੇਬਸੀ ਅਤੇ ਸਹਿਮ ਭਰੀ ਸਥਿਤੀ ਵਿੱਚ ਖੁੱਲ੍ਹ ਕੇ ਵਿਰੋਧ ਕਰਨ ਦੀ ਹਿੰਮਤ ਦਿਖਾਈ ਤਾਂ ਸਿਰਫ ਕਮਿਊਨਿਸਟ ਆਗੂਆਂ ਨੇ। 
ਇਸ ਵਿਰੋਧ ਦੇ ਸਿਲਸਿਲੇ ਅਧੀਨ ਹੀ ਇੱਕ ਵਿਸ਼ੇਸ਼ ਮੀਟਿੰਗ ਸੀਪੀਆਈ ਦਫਤਰ ਵਿੱਚ ਵੀ ਹੋਈ। "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਦਿੱਤੇ ਬਿਆਨ ਕਿ 31 ਦਸੰਬਰ ਤੋਂ ਬਾਅਦ ਹੌਲੀ-ਹੌਲੀ ਹਾਲਾਤ ਠੀਕ ਹੋ ਜਾਣਗੇ, ਸਰਕਾਰ ਦੇ ਨੋਟਬੰਦੀ ਕਰਕੇ ਕਾਲੇ ਧਨ ਨੂੰ ਬਾਹਰ ਲਿਆਉਣ ਵਿਚ ਅਸਫ਼ਲ ਹੋਣ ਕਰਕੇ ਆਈ ਬੌਖਲਾਹਟ ਨੂੰ ਦਰਸਾਉਂਦਾ ਹੈ ਤੇ ਇਸ ਬਾਬਤ ਦਾਅਵਿਆਂ ਦਾ ਥੋਥਾਪਣ ਜ਼ਾਹਿਰ ਕਰਦਾ ਹੈ।"  ਇਹ ਵਿਚਾਰ ਭਾਰਤੀ ਕਮਿਉਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਦੀ ਕਾਮਰੇਡ ਓ. ਪੀ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਨੂੰ ਸੰਬੋਧਨ ਕਰਦਿਆਂ ਸਕੱਤਰ ਕਾਮਰੇਡ. ਕਰਤਾਰ ਸਿੰਘ ਬੁਆਣੀ ਨੇ ਪ੍ਰਗਟਾਏ।  
ਉਨ੍ਹਾਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਕਿ "ਉਨ੍ਹਾਂ ਨੂੰ ਸੰਸਦ ਵਿਚ ਬੋਲਣ ਨਹੀਂ ਦਿੱਤਾ ਜਾ ਰਿਹਾ ਨੂੰ ਹਾਸੋਹੀਣਾ ਅਤੇ ਗੈਰਜਿੰਮੇਵਾਰਾਨਾ ਤੇ ਝੂਠਾ ਕਰਾਰ ਦਿੱਤਾ ਹੈ।"| ਉਨ੍ਹਾਂ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਸੰਸਦ ਵਿਚ ਵਿਰੋਧੀ ਦਲ ਲਗਾਤਾਰ ਮੰਗ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਸੰਸਦ ਵਿਚ ਬਿਆਨ ਦੇਣ ਪਰ ਉਹ ਉਸ ਤੋਂ ਭੱਜ ਰਹੇ ਹਨ। ਇਸ ਵਿਸ਼ੇ ਦੀ ਵਿਆਖਿਆ ਕਰਦਿਆਂ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਸੁਪਨੇ ਦਿਖਾਉਣ ਵਾਲੀ ਭਾਜਪਾ ਦੀ ਇਸ ਸਰਕਾਰ ਵੱਲੋਂ ਆਮ ਜਨਤਾ ਨੂੰ ਇਕ ਹੋਰ ਸੁਪਨਾ ਦਿਖਾਇਆ ਜਾ ਰਿਹਾ ਹੈ ਕਿ 1 ਜਨਵਰੀ ਤੋਂ ਇਕ ਨਵੇਂ ਕਿਸਮ ਦੇ ਭਾਰਤ ਦਾ ਜਨਮ ਹੋਏਗਾ ਪਰ ਅਸਲ ਵਿਚ ਤਾਂ ਦੇਸ਼ ਵਿਚ ਐਸੀ ਸਥਿਤੀ ਆ ਜਾਏਗੀ ਜਿਸ ਵਿਚ ਬੇਰੋਜ਼ਗਾਰੀ ਵੱਧ ਜਾਏਗੀ ਤੇ ਦੇਸ਼ ਆਰਥਿਕ ਮੰਦੀ ਵੱਲ ਧੱਕਿਆ ਜਾਏਗਾ। ਸਰਕਾਰ ਹੁਣ ਲੋੜੀਂਦੀ ਕਰੰਸੀ ਨਾ ਹੋਣ ਕਰਕੇ ਲੋਕਾਂ ਵਿਚ ਵੱਧ ਰਹੇ ਰੋਹ ਨੂੰ ਬੈਂਕ ਮੁਲਾਜ਼ਮਾਂ ਵੱਲ ਮੋੜ ਰਹੀ ਹੈ, ਅਸਲੀਅਤ ਤਾਂ ਇਹ ਹੈ ਕਿ ਸਰਕਾਰੀ ਬੈਂਕਾਂ ਨੂੰ ਨਿੱਜੀ ਖੇਤਰ ਦੇ ਮੁਕਾਬਲੇ ਵਿਚ ਬਹੁਤ ਘੱਟ ਕਰੰਸੀ ਦਿੱਤੀ ਜਾ ਰਹੀ ਹੈ ਜਦੋਂ ਕਿ ਆਮ ਲੋਕਾਂ ਦੇ ਜ਼ਿਆਦਾਤਰ ਖਾਤੇ ਸਰਕਾਰੀ ਬੈਂਕਾਂ ਵਿਚ ਹਨ। ਕਾਲੇ ਧੰਨ ਤੋਂ ਹਟ ਕੇ ਹੁਣ ਸਾਰਾ ਧਿਆਨ ਕੈਸ਼ ਰਹਿਤ ਲੈਣ-ਦੇਣ ਦੇ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਇਸ ਬਾਬਤ ਸੱਚਾਈ ਲੋਕਾਂ ਤੱਕ ਪੁਚਾਉਣ ਲਈ ਜ਼ਿਲ੍ਹੇ ਦੇ ਹਰ ਕਸਬੇ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕਾਮਰੇਡ ਡੀ. ਪੀ ਮੌੜ, ਕਾਮਰੇਡ ਰਮੇਸ਼ ਰਤਨ, ਕਾਮਰੇਡ. ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਭਰਪੂਰ ਸੱਵਦੀ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਕੇਵਲ ਕਿ੍ਸ਼ਨ, ਕਾਮਰੇਡ ਕੁਲਦੀਪ ਬਿੰਦਰ ਆਦਿ ਹਾਜਰ ਸਨ। 
ਪੰਜਾਬ ਸਕਰੀਨ ਦੀ ਟੀਮ ਨੇ ਇਸ ਮੌਕੇ ਕਈ ਆਗੂਆਂ ਨਾਲ ਵੱਖਰੇ ਤੌਰ ਤੇ ਵੀ ਗੱਲ ਕੀਤੀ ਜਿਹੜੀ ਤੁਸੀਂ ਇਸ ਖਬਰ ਨਾਲ ਦਿੱਤੀ ਜਾ ਰਹੀ ਵੀਡੀਓ ਰਹਿਣ ਦੇਖ-ਸੁਣ ਸਕਦੇ ਹੋ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੋ 

Saturday, January 25, 2014

ਮਹਿੰਗਾਈ ਅਤੇ ਅਮਨ ਕਾਨੂੰਨ ਦੀ ਨਿਘਰਦੀ ਹਾਲਤ ਵਿਰੁਧ ਲੋਕ ਰੋਹ ਹੋਰ ਤਿੱਖਾ

Sat, Jan 25, 2014 at 3:08 PM
ਲੁਧਿਆਣਾ ਦਾ ਕੇਂਦਰੀ ਹਿੱਸਾ ਹੋਇਆ ਲਾਲ ਝੰਡੇ ਨਾਲ ਲਾਲੋ ਲਾਲ 
ਲੁਧਿਆਣਾ: 25 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਹਜ਼ਾਰਾਂ ਕਾਰਕੁਨਾਂ ਨੇ ਅੱਜ ਇੱਥੇ ਰੇਲਵੇ ਸਟੇਸ਼ਨ ਤੋਂ ਲੈ ਕੇ ਘੰਟਾਘਰ ਚੌਕ ਤੱਕ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੇਂਦਰੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਭਾਰੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਦੀ ਹਾਲਤ ਕਿੱਨੀ ਖ਼ਰਾਬ ਹੋ ਚੁੱਕੀ ਹੈ, ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਪੁਲਸ ਮੁਲਾਜ਼ਮ ਵੀ ਇਸ ਦੌਰਾਨ ਸੁੱਰਖਿਅਤ ਨਹੀਂ ਹਨ। ਆਪਣੀ ਬੇਟੀ ਨੂੰ ਛੇੜਖਾਨੀ ਤੋਂ ਬਚਾਉਣ ਲੱਗੇ ਏ ਐਸ ਆਈ ਦਾ ਅਕਾਲੀ ਆਗੂ ਵਲੋਂ ਦਿਨ ਦਿਹਾੜੇ ਭਰੇ ਬਜ਼ਾਰ ਕਤਲ ਕਰ ਦਿੱਤਾ ਗਿਆ। ਇਸਤੋਂ ਪਹਿਲਾਂ ਬਾਲੜੀ ਸ਼ਰੁਤੀ ਨੂੰ ਅਗਵਾ ਕੀਤਾ ਗਿਆ ਕਿਉਂਕਿ ਅਗਵਾਕਾਰਾਂ ਨੂੰ  ਚਿੱਟੀ ਅਕਾਲੀਆਂ ਦੀ ਸ਼ਹਿ ਸੀ। ਕੁਝ ਸਮਾਂ ਪਹਿਲਾਂ ਡੀ ਐਸ ਪੀ ਦਾ ਕਤਲ ਹੋਇਆ, ਪੱਖੋਵਾਲ ਰੋਡ ਤੇ ਐਸ ਆਈ ਦਾ ਕਤਲ ਹੋਇਆ, ਗੁਰਦਾਸਪੁਰ ਵਿਖੇ ਪੁਲਿਸ ਵਾਲਿਆਂ ਨੂੰ ਅਕਾਲੀ ਆਗੂਆਂ ਨੇ ਕੁੱਟਿਆ। ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਅਮਨ ਕਾਨੂੰਨ ਦੀ ਨਿਘਰ ਚੁੱਕੀ ਹਾਲਤ ਦੀਆਂ ਗਵਾਹ ਹਨ। ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਤਾਂ ਦੂਰ ਜਿਸ ਢੰਗ ਦੇ ਨਾਲ ਕੱਲ ਅਧਿਆਪਕਾਵਾਂ ਨਾਲ ਦੁਰਵਿਹਾਰ ਕੀਤਾ ਗਿਆ ਉਹ ਭਰਪੂਰ ਨਿਖੇਧੀ ਯੋਗ ਹੈ। ਇਸਤੋਂ ਇਲਾਵਾ ਰੇਤ ਮਾਫ਼ੀਆ, ਜ਼ਮੀਨ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਇੱਨੇ ਸਰਗਰਮ ਕਦੇ ਨਹੀਂ ਹੋਏ। ਇਹਨਾਂ ਹਾਲਾਤਾਂ ਵਿੱਚ ਧੀਆਂ ਭੈਣਾਂ ਬਹੁਤ ਹੀ ਅਸੁੱਰਖਿਅਤ ਮਹਿਸੂਸ ਕਰ ਰਹੀਆਂ ਹਨ। ਦੂਜੇ ਪਾਸੇ ਸਰਕਾਰ ਵਲੋਂ ਬਸ ਕਿਰਾਇਆਂ ਨੂੰ ਵਧਾ ਦਿੱਤਾ ਗਿਆ ਹੈ, ਇੰਤਕਾਲ ਤੇ ਟੀ ਐਸ 1 ਦੇ ਰੇਟ ਵਧਾ ਦਿੱਤੇ ਗਏ ਹਨ। ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਾਇਦਾਦ ਟੈਕਸ ਵਧਾ ਕੇ 9 ਹਜ਼ਾਰ ਕਰੋੜ ਦਾ ਟੈਕਸ ਲਾ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਮੌਜੂਦਾ ਅਕਾਲੀ ਭਾਜਪਾ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫ਼ੇਲ ਹੋ ਗਈ ਹੈ ਅਤੇ ਗੈਰ ਸਮਾਜੀ ਤੱਤਾਂ ਦੇ ਨਾਲ ਇਸਦੀ ਪੂਰੀ ਤਰ੍ਹਾਂ ਗਾਂਢ-ਸਾਂਢ  ਹੈ। ਕੇਂਦਰੀ ਸਰਕਾਰ ਵਲੋਂ ਰਸੋਈ ਗੈਸ ਅਤੇ ਪੈਟ੍ਰੋਲ ਦੀਆਂ ਕੀਮਤਾਂ ਵਧਾ ਕੇ ਬਲਦੀ ਤੇ ਘਿਉ ਪਾਇਆ ਹੈ। ਆਧਾਰ ਕਾਰਡ ਦੇ ਗੇੜ ਵਿੱਚ ਪਾਕੇ ਲੋਕਾਂ ਨੂੰ ਪਰੇਸ਼ਾਨੀਆਂ ਵਿੱਚ ਪਾ ਦਿੱਤਾ ਗਿਆ ਹੈ। ਲੋਕ ਅਧਾਰ ਕਾਰਡ ਬਨਵਾਉਣ ਤੇ ਉਸਨੂੰ ਬੈਂਕਾਂ ਵਿੱਚ ਜਮਾਂ ਕਰਵਾਉਣ ਦੇ ਲਈ ਭੱਜੇ ਫ਼ਿਰਦੇ ਹਨ। 
ਇਸ ਸਾਰੇ ਆਯੋਜਨ ਦੇ ਬੁਲਾਰਿਆਂ ਵਿੱਚ ਅਤੇ ਪਰੋਗਰਾਮ ਨੂੰ ਨੇਪਰੇ ਚਾੜ੍ਹਨ ਵਾਲਿਆਂ ਪ੍ਰਮੁੱਖ ਤੌਰ ਤੇ ਸ਼ਾਮਲ ਸਨ ਸੀਪੀਐਮ ਦੀ ਸੂਬਾ ਕਮੇਟੀ ਦੇ ਮੈਂਬਰ-ਕਾਮਰੇਡ ਵਿਜੈ ਮਿਸ਼ਰਾ,  ਸੀ ਪੀ ਆਈ ਦੇ ਜ਼ਿਲਾ ਸਕੱਤਰ-ਕਾਮਰੇਡ ਕਰਤਾਰ ਸਿੰਘ ਬੁਆਣੀ,ਸੀਪੀਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਮਿੰਦਰ ਸੇਖੋਂ, ਏਟਕ ਆਗੂ ਕਾਮਰੇਡ ਉ ਪੀ ਮਹਿਤਾ, ਕਾਮਰੇਡ ਜਗਦੀਸ਼, ਸੀਪੀਐਮ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ, ਸੀਟੂ ਵੱਲੋਂ ਕਾਮਰੇਡ ਜਤਿੰਦਰ, ਸੀਪੀਆਈ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਖੇਤ ਮਜਦੂਰ ਸਭਾ-ਪੰਜਾਬ ਦੇ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ, ਨੇ ਵਿਸਥਾਰ ਨਾਲ ਇਸ ਮੁਜ਼ਾਹਰੇ ਬਾਰੇ ਦੱਸਿਆ। ਕਾਮਰੇਡ ਕਾ ਡੀ ਪੀ ਮੌੜ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ। ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਅਵਤਾਰ ਗਿੱਲ, ਕਾਮਰੇਡ ਬਲਦੇਵ ਲਤਾਲਾ, ਕਾਮਰੇਡ ਨਗੀਨਾ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਅਨੋਦ ਕੁਮਾਰ, ਕਾਮਰੇਡ, ਮਨਜੀਤ ਸਿੰਘ ਬੂਟਾ, ਕਾਮਰੇਡ ਰਾਮਾਧਾਰ ਸਿੰਘ, ਕਾਮਰੇਡ ਸੁਖਮਿੰਦਰ ਲੋਟੇ, ਕਾਮਰੇਡ ਦੇਵ ਰਾਜ। ਕਾਮਰੇਡ ਕੇਵਲ ਸਿੰਘ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਅਮਰਨਾਥ ਕੂਮਕਲਾਂ, ਕਾਮਰੇਡ ਜਗਦੀਸ਼ ਚੰਦਰ, ਕਾਮਰੇਡ ਰਾਮ ਲਾਲ ਅਤੇ ਕਈ ਹੋਰ ਸੀਨੀਅਰ ਕਾਮਰੇਡ ਆਪੋ ਆਪਣੇ ਇਲਾਕਿਆਂ ਦੇ ਜੱਥੇ ਲੈ ਕੇ ਇਸ ਜ਼ੋਰਦਾਰ ਮੁਜ਼ਾਹਰੇ ਵਿੱਚ ਸ਼ਾਮਲ ਹੋਏ।  

Sunday, August 11, 2013

ਟੈਕਸਟਾਈਲਜ਼-ਹੌਜ਼ਰੀ ਮਜ਼ਦੂਰਾਂ ਨੇ ਕੀਤੀ ਮਜ਼ਦੂਰ ਪੰਚਾਇਤ

ਮਜ਼ਦੂਰਾਂ ਨੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਕੀਤਾ ਸ਼ੰਘਰਸ਼ ਦਾ ਅਹਿਦ 
ਲੁਧਿਆਣਾ। 11 ਅਗਸਤ 2013: (ਵਿਸ਼ਵਨਾਥ*): ਅੱਜ ਟੈਕਸਟਾਈਲਜ਼-ਹੌਜ਼ਰੀ ਕਾਮਗਾਰ ਯੂਨੀਅਨ ਦੇ ਸੱਦੇ ’ਤੇ ਮਜ਼ਦੂਰਾਂ ਨੇ ਚੰਡੀਗੜ ਰੋਡ ਸਥਿਤ ਪੁੱਡਾ (ਗਲਾਡਾ) ਮੈਦਾਨ ਵਿਖੇ ਮਜ਼ਦੂਰ ਪੰਚਾਇਤ ਕੀਤੀ। ਇਸ ਵਿੱਚ ਸ਼ਹਿਰ ਦੇ ਸੈਂਕੜਿਆਂ ਹੀ ਮਜ਼ਦੂਰਾਂ ਨੇ ਸ਼ਾਮਿਲ ਹੋ ਕੇ ਆਪਣੇ ਮੰਗਾਂ-ਮਸਲਿਆਂ ਬਾਰੇ ਚਰਚਾ ਕੀਤੀ। ਮਜ਼ਦੂਰ ਨੁਮਾਇੰਦਿਆਂ ਨੇ ਸ਼ਹਿਰ ਦੀਆਂ ਫੈਕਟਰੀਆਂ ਅੰਦਰ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਬੋਲਦੇ ਹੋਏ ਕਿਹਾ ਕਿ ਕਿਰਤ ਕਾਨੂੰਨਾਂ ਅਨੁਸਾਰ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਮਾਲਕ ਤਾਂ ਸਾਲਾਂ ਬੱਧੀ ਕੰਮ ਕਰਨ ਤੋਂ ਬਾਅਦ ਵੀ ਵੱਡੀ ਗਿਣਤੀ ਮਜ਼ਦੂਰਾਂ ਨੂੰ ਫੈਕਟਰੀਆਂ ਅੰਦਰ ਕੰਮ ਕਰਨ ਦਾ ਕੋਈ ਸਬੂਤ ਤੱਕ ਨਹੀਂ ਦਿੰਦੇ। ਜਿਸ ਕਾਰਨ ਮਾਲਕ ਜਦੋਂ ਚਾਹੁਣ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਦਿੰਦੇ ਹਨ, ਇਸ ਸਬੰਧੀ ਜੇਕਰ ਮਜ਼ਦੂਰ ਕਿਰਤ ਵਿਭਾਗ ਕੋਲ ਸਿਕਾਇਤ ਕਰਦੇ ਹਨ ਤਾਂ ਕੋਈ ਕਾਰਵਾਈ ਨਹੀਂ ਹੁੰਦੀ। ਮਾਲਕਾਂ ਅਤੇ ਕਿਰਤ ਵਿਭਾਗ ਦੇ ਇਸ ਰਵੱਈਏ ਪ੍ਰਤੀ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਹਿੰਗਾਈ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ। ਜਿਸ ਕਾਰਨ ਮਜ਼ਦੂਰਾਂ ਲਈ ਪਰਿਵਾਰ ਦਾ ਢਿੱਡ ਭਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ ਅਤੇ ਮਜ਼ਦੂਰ 12-12, 14-14 ਘੰਟੇ ਬਿਨਾਂ ਕਿਸੇ ਹਫਤਾਵਾਰੀ ਛੁੱਟੀ ਦੇ ਕੰਮ ਕਰਨ ਲਈ ਮਜ਼ਬੂਰ ਹਨ। ਜਦੋਂ ਕਿ ਮਾਲਕਾਂ ਦੇ ਆਪਣੇ ਐਸ਼ੋ-ਆਰਾਮ ਵਿੱਚ ਕੋਈ ਕਮੀ ਨਹੀਂ ਆਈ ਹੈ। ਉਹਨਾਂ ਦੀਆਂ ਫੈਕਟਰੀਆਂ, ਗੱਡੀਆਂ ਅਤੇ ਕੋਠੀਆਂ ਦੀ ਸੰਖਿਆਂ ਹਰ ਸਾਲ ਵਧਦੀ ਹੀ ਜਾ ਰਹੀ ਹੈ। ਪਰ ਫਿਰ ਵੀ ਫੈਕਟਰੀ ਮਾਲਕ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਪੀਸ ਰੇਟ ਵਧਾਉਣ ਲਈ ਤਿਆਰ ਨਹੀਂ ਹਨ। ਇਸ ਲਈ ਹੀ ਮਜ਼ਦੂਰਾਂ ਨੇ ਮਜ਼ਬੂਰ ਹੋ ਕੇ ਸ਼ੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ।
ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰ ਅੰਦਰ ਟੈਕਸਟਾਇਲ-ਹੌਜ਼ਰੀ ਮਜ਼ਦੂਰਾਂ ਨੇ ਆਪਣੀ ਜੱਥੇਬੰਦੀ ਕਾਇਮ ਕਰਕੇ ਸ਼ੰਘਰਸ਼ ਦਾ ਰਾਹ ਅਪਣਾਇਆ ਹੈ, ਜਿਸ ਦੇ ਦਮ ’ਤੇ ਪਿਛਲੇ ਤਿੰਨਾਂ ਸਾਲਾਂ ਤੋਂ ਕੁਝ ਕਾਰਖਾਨਿਆਂ ਅੰਦਰ ਮਜ਼ਦੂਰਾਂ ਨੇ ਕੁਝ ਅਧਿਕਾਰ ਵੀ ਹਾਸਿਲ ਕੀਤੇ ਹਨ ਅਤੇ ਵਧੀ ਮਹਿੰਗਾਈ ਅਨੁਸਾਰ ਤਨਖਾਹਾਂ ਅਤੇ ਪੀਸ ਰੇਟ ਵਧਾਉਣ ਲਈ ਮਾਲਕਾਂ ਨੂੰ ਮਜ਼ਬੂਰ ਵੀ ਕੀਤਾ ਹੈ। ਪਰ ਜੋ ਹਾਸਿਲ ਕੀਤਾ ਹੈ ਉਹ ਕੁਝ ਕਾਰਖਾਨਿਆਂ ਵਿੱਚ ਹੀ ਲਾਗੂ ਹੋਇਆ ਹੈ ਅਤੇ ਬਹੁਤ ਸੀਮਤ ਹੈ। ਇਸ ਲਈ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸ਼ਹਿਰ ਦੇ ਮਜ਼ਦੂਰਾਂ ਦੀ ਇੱਕ ਮਜ਼ਬੂਤ ਜੱਥੇਬੰਦੀ ਉਸਾਰਨਾ ਅੱਜ ਸਮੇਂ ਦੀ ਅਣਸਰਦੀ ਲੋੜ ਹੈ। ਜਥੇਬੰਦੀ ਦਾ ਜਮਹੂਰੀ ਢਾਂਚਾ ਅਤੇ ਫੈਸਲਿਆਂ-ਫੰਡਾਂ ਸਬੰਧੀ ਪਾਰਦਰਸ਼ਤਾ ਅਪਣਾ ਕੇ ਹੀ ਜਥੇਬੰਦੀ ਨੂੰ ਸੁਚਾਰੂ ਰੂਪ ਵਿੱਚ ਚਲਾਇਆ ਜਾ ਸਕਦਾ ਹੈ। ਇਸ ਲਈ ਹੀ ਜਥੇਬੰਦੀ ਨੇ ਸਮੂਹਿਕ ਫੈਸਲੇ ਲੈਣ ਸਬੰਧੀ ਮਜ਼ਦੂਰ ਪੰਚਾਇਤ ਬੁਲਾਉਣ ਦੀ ਪਿਰਤ ਪਾਈ ਹੈ।
ਇਸ ਸਮੇਂ ਯੂਨੀਅਨ ਕਮੇਟੀ ਵੱਲੋਂ ਘਨਸ਼ਿਆਮ, ਗੋਪਾਲ, ਹੀਰਾਮਨ, ਵਿਸ਼ਵਨਾਥ ਤੋਂ ਇਲਾਵਾ ਵੱਖ-ਵੱਖ ਕਾਰਖਾਨਿਆਂ ਤੋਂ ਆਏ ਮਜ਼ਦੂਰਾਂ ਨੇ ਆਪਣੀਆਂ ਕੰਮ ਹਾਲਤਾਂ ਬਾਰੇ ਚਰਚਾ ਕੀਤੀ ਅਤੇ ਨਾਲ ਹੀ ਜਥੇਬੰਦੀ ਵੱਲੋਂ ਸੁਝਾਈਆਂ ਮੰਗਾਂ ਨੂੰ ਦਰੁਸਤ ਦੱਸਿਆ ਅਤੇ ਇਹਨਾਂ ਮੰਗਾਂ ਨੂੰ ਹਾਸਿਲ ਕਰਨ ਲਈ ਜੀ-ਜਾਨ ਲਗਾ ਦੇਣ ਦਾ ਨਿਸ਼ਚਾ ਵੀ ਪ੍ਰਗਟ ਕੀਤਾ, ਕਿਉਂਕਿ ਜੇਕਰ ਅੱਜ ਹੱਕ ਲਈ ਨਹੀਂ ਬੋਲਦੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਗੁਲਾਮਾਂ ਦੀ ਤਰਾਂ 18-18 ਘੰਟੇ ਕੰਮ ਕਰਨਾ ਪਵੇਗਾ।
ਮਜ਼ਦੂਰ ਪੰਚਾਇਤ ਵਿੱਚ ਇਹਨਾਂ ਮੰਗਾਂ ਉੱਪਰ ਚਰਚਾ ਹੋਈਵਧੀ ਮਹਿੰਗਾਈ ਅਨੁਸਾਰ ਚਾਲੂ ਰੇਟਾਂ ਉੱਪਰ 30% ਦਾ ਵਾਧਾ, 10 ਜਾਂ 10 ਤੋਂ ਵੱਧ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਐਸ.ਆਈ. ਕਾਰਡ ਬਣਾਇਆ ਜਾਵੇ, ਸਾਰੇ ਮਜ਼ਦੂਰਾਂ ਨੂੰ 8.33% ਦੀ ਦਰ ਨਾਲ ਸਲਾਨਾ ਬੋਨਸ ਦਿੱਤਾ ਜਾਵੇ, 20 ਜਾਂ 20 ਤੋਂ ਵੱਧ ਮਜ਼ਦੂਰਾਂ ਵਾਲੇ ਕਾਰਖਾਨਿਆਂ ਵਿੱਚ ਸਾਰੇ ਮਜ਼ਦੂਰਾਂ ਦਾ ਈ.ਪੀ.ਐਫ. ਲਾਗੂ ਕੀਤਾ ਜਾਵੇ, ਤਨਖਾਹ ਸਹਿਤ ਸਲਾਨਾ ਛੁੱਟੀਆਂ ਦਿੱਤੀਆਂ ਜਾਣ ਅਤੇ ਇੱਕ ਮਈ ਦੀ ਕੌਮਾਂਤਰੀ ਛੁੱਟੀ ਲਾਗੂ ਕੀਤੀ ਜਾਵੇ, ਸਾਰੇ ਮਜ਼ਦੂਰਾਂ ਦੇ ਫੈਕਟਰੀ ਪਹਿਚਾਣ ਕਾਰਡ ਬਣਾਏ ਜਾਣ, ਰਾਤ ਨੂੰ ਚਲਦੇ ਕੰਮ ਸਮੇਂ ਕਾਰਖਾਨਿਆਂ ਨੂੰ ਜਿੰਦਰੇ ਲਗਾਉਣਾ ਬੰਦ ਕੀਤਾ ਜਾਵੇ ਇਸ ਦੀ ਥਾਂ ਤੇ ਚੌਂਕੀਦਾਰ ਦੀ ਨਿਯੁਕਤੀ ਕੀਤੀ ਜਾਵੇ, ਕਾਰਖਾਨਿਆਂ ਵਿੱਚ ਸਾਫ ਪੀਣ ਵਾਲ਼ਾ ਪਾਣੀ, ਸਾਫ ਗੁਸਲਖਾਨਾ-ਪਖਾਨਾ ਅਤੇ ਆਰਾਮ-ਘਰ ਦਾ ਪ੍ਰਬੰਧ ਕੀਤਾ ਜਾਵੇ, ਤਨਖਾਹ ਅਤੇ ਪੇਸ਼ਗੀ 7 ਅਤੇ 12 ਤਰੀਕ ਤੱਕ ਅਤੇ ਦਿਨ ਸਮੇਂ ਦਿੱਤੀ ਜਾਵੇ ਤਾਂ ਕਿ ਰਾਤ ਨੂੰ ਹੋਣ ਵਾਲ਼ੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਚਾਅ ਹੋ ਸਕੇ, ਔਰਤ ਮਜ਼ਦੂਰਾਂ ਨੂੰ ਪੁਰਸ਼ਾਂ ਦੇ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਬੱਚਿਆਂ ਸਮੇਤ ਕੰਮ ਤੇ ਆਉਣ ਵਾਲ਼ੀਆਂ ਔਰਤਾਂ ਦੇ ਬੱਚਿਆਂ ਨੂੰ ਸੰਭਾਲਣ ਲਈ ਬੱਚਾ-ਘਰ ਅਤੇ ਸਾਂਭ-ਸੰਭਾਲ ਲਈ ਸਿੱਖਿਅਤ ਔਰਤ ਰੱਖੀ ਜਾਵੇ, ਸ਼ਹਿਰੋਂ ਬਾਹਰੀ ਇਲਾਕਿਆਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਨੂੰ ਫੈਕਟਰੀ ਲਿਜਾਣ ਅਤੇ ਕਮਰੇ ਤੱਕ ਛੱਡਣ ਲਈ ਮਾਲਕ ਬੱਸਾਂ ਆਦਿ ਦਾ ਪ੍ਰਬੰਧ ਕਰਨ, ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਹਾਦਸਾ ਹੋਣ ਦੀ ਸੂਰਤ ਵਿੱਚ ਮੁਆਵਜਾ ਮਿਲਣਾ ਯਕੀਨੀ ਬਣਾਇਆ ਜਾਵੇ, ਮਜ਼ਦੂਰਾਂ ਨੂੰ ਜੱਥੇਬੰਦੀ ਬਣਾਉਣ ਦਾ ਸੰਵਿਧਾਨਿਕ ਹੱਕ ਦਿੱਤਾ ਜਾਵੇ, ਆਗੂ ਮਜ਼ਦੂਰਾਂ ਨੂੰ ਕਾਰਖਾਨਿਆਂ ਵਿੱਚੋਂ ਗੈਰਕਾਨੂੰਨੀ ਕੱਢਿਆ ਜਾਣਾ ਬੰਦ ਕੀਤਾ ਜਾਵੇ ਅਤੇ ਇਹਨਾਂ ਸਮੇਤ ਬਾਕੀ ਕਿਰਤ ਕਾਨੂੰਨ ਲਾਗੂ ਕੀਤੇ ਜਾਣ। ਇਹਨਾਂ ਮੰਗਾਂ ਉੱਪਰ ਵਿਚਾਰ-ਚਰਚਾ ਦੌਰਾਨ ਸਾਹਮਣੇ ਆਏ ਸੁਝਾਵਾਂ ਨੂੰ ਧਿਆਨ ਵਿੱਚ ਰੱਖ ਕੇ ਯੂਨੀਅਨ ਕਮੇਟੀ ਵੱਲੋਂ ਇੱਕ ਮੰਗ-ਪੱਤਰ ਤਿਆਰ ਕਰਕੇ ਕਾਰਖਾਨਾਂ ਮਾਲਕਾਂ ਅਤੇ ਕਿਰਤ ਵਿਭਾਗ ਨੂੰ ਸੌਂਪਿਆ ਜਾਵੇਗਾ। ਇੱਕ ਹਫਤੇ ਦੇ ਅੰਦਰ-ਅੰਦਰ ਜੇਕਰ ਮਾਲਕਾਂ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਸ਼ੰਘਰਸ਼ ਦਾ ਰਾਹ ਅਖਤਿਆਰ ਕਰੇਗੀ।
ਮੰਚ ਸੰਚਾਲਨ ਦੀ ਜੁੰਮੇਵਾਰੀ ਤਾਜ ਮੁਹੰਮਦ ਨੇ ਨਿਭਾਈ। ਮਜ਼ਦੂਰਾਂ ਨੇ ਗਰਜਵੇ ਨਾਹਰਿਆਂ ਨਾਲ ਪੰਚਾਇਤ ਦੀ ਸਮਾਪਤੀ ਕੀਤੀ ਅਤੇ ਇੱਕ ਹਫਤੇ ਬਾਅਦ ਫਿਰ ਤੋਂ ਇਕੱਤਰਤ ਹੋਣ ਦੀ ਸਹਿਮਤੀ ਬਣੀ ਜਿਸ ਵਿੱਚ ਸ਼ੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।

*ਵਿਸ਼ਵਨਾਥ ਟੈਕਸਟਾਈਲਜ਼-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਜਨਰਲ ਸਕੱਤਰ ਵੱਜੋਂ ਮਜਦੂਰਾਂ ਲਈ ਸਰਗਰਮ ਹਨ। ਉਹਨਾਂ ਨਾਲ ਫੋਨ ਤੇ ਸੰਪਰਕ ਕਰਨ ਲਈ  ਉਹਨਾਂ ਦਾ ਨੰਬਰ ਹੈ---9888655663

Tuesday, March 26, 2013

ਪ੍ਰੋ. ਭੁੱਲਰ ਦੀ ਰਿਹਾਈ ਲਈ ਅੰਦੋਲਨ ਹੋਰ ਤੇਜ਼

ਪੰਚ ਪਰਧਾਨੀ ਵਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ 30 ਮਾਰਚ ਨੂੰ...
ਗੁ: ਦਿਆਲਪੁਰਾ ਭਾਈ ਕਾ ਵਿਖੇ ਸਵੇਰੇ 10 ਵਜੇ ਪੁੱਜਣ ਦੀ ਅਪੀਲ
ਦੁਨੀਆ ਦੇ 71 ਫੀਸਦੀ ਦੇਸ਼ਾਂ ਨੇ ਖਤਮ ਕਰ ਦਿੱਤੀ ਹੈ ਫਾਂਸੀ ਦੀ ਸਜ਼ਾ 
ਮਾਨਸਾ, 25 ਮਾਰਚ 2013: (*ਜਸਪਾਲ ਸਿੰਘ ਮੰਝਪੁਰ): ਅਕਾਲੀ ਦਲ ਪੰਚ ਪਰਧਾਨੀ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾ ਕੇ ਰਿਹਾਈ ਲਈ ਬਠਿੰਡਾ ਵਿਖੇ 30 ਮਾਰਚ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਨੂੰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।ਇਸ ਪ੍ਰੋਗਰਾਮ ਦਾ ਐਲਾਨ ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਕੱਤਰ ਜਨਰਲ ਭਾਈ ਮਨਧੀਰ ਸਿੰਘ ਤੇ ਜਨਰਲ ਸਕੱਤਰ ਭਾਈ ਦਰਸ਼ਨ ਸਿੰਘ ਜਗ੍ਹਾ ਰਾਮਤੀਰਥ ਨੇ ਕੀਤਾ।

ਆਗੂਆਂ ਨੇ ਕਿਹਾ ਕਿ ਅਫਜਲ ਗੁਰੂ ਨੂੰ ਦਿੱਤੀ ਫਾਂਸੀ ਤੋਂ ਬਾਦ ਕਈ ਤਰ੍ਹਾ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੇਵਲ ਸਾਜ਼ਿਸ਼ (120-ਬੀ) ਵਿਚ ਸ਼ਾਮਲ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਨਹੀਂ? ਕੀ ਫਾਂਸੀ ਦੀ ਸਜ਼ਾ ਹੋਣੀ ਵੀ ਚਾਹੀਦੀ ਹੈ ਜਾਂ ਨਹੀਂ ? ਕੀ ਪਹਿਲਾਂ ਉਮਰ ਕੈਦ ਤੇ ਫਿਰ ਫਾਂਸੀ ਦੇ ਕੇ ਕਿਸੇ ਨੂੰ ਦੋਹਰੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ? ਕੀ ਫਾਂਸੀ ਦੀ ਸਜ਼ਾ ਦੇਣ ਸਮੇਂ ਕਿਸੇ ਵਿਅਕਤੀ ਦੀ ਵਰਤਮਾਨ ਸਰੀਰਕ ਤੇ ਮਾਨਸਿਕ ਹਾਲਤ ਨਹੀਂ ਵਾਚਣੇ ਚਾਹੀਦੇ? ਕੀ ਫਾਂਸੀ ਦੇਣ ਤੋਂ ਬਾਦ ਜੇ ਕਿਸੇ ਕਾਰਨ ਉਸਦੇ ਬੇ-ਕਸੂਰ ਹੋਣ ਬਾਰੇ ਪਤਾ ਲੱਗੇ ਤਾਂ ਕੀ ਫਾਂਸੀ ਲਾਉਂਣਾ ਜ਼ਾਇਜ ਕਿਹਾ ਜਾ ਸਕਦਾ ਹੈ? ਕੀ ਕਿਸੇ ਇਕ ਵਰਗ ਦੇ ਵਿਅਕਤੀ ਨੂੰ ਫਾਂਸੀ ਲਾਉਂਣ ਨਾਲ ਉਸ ਸਮੁੱਚੇ ਵਰਗ ਵਿਚ ਫੈਲਿਆ ਰੋਸ ਨਵੀਆਂ ਸਮੱਸਿਆਵਾਂ ਨੂੰ ਜਨਮ ਨਹੀਂ ਦੇਵੇਗਾ? ਦੁਨੀਆ ਦੇ ਲਗਭਗ 71 ਫੀਸਦੀ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਤੇ ਭਾਰਤ ਨੂੰ ਵੀ ਫਾਂਸੀ ਦੀ ਸਜ਼ਾ ਖਤਮ ਕਰ ਦੇਣੀ ਚਾਹੀਦੀ ਹੈ।

ਆਗੂਆਂ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਘੱਟਗਿਣਤੀਆਂ ਵਿਰੁੱਧ ਵਰਤਿਆ ਜਾ ਰਿਹਾ ਸਿਆਸੀ ਹਥਿਆਰ ਹੈ ਜਿਸ ਨੂੰ ਬੰਦ ਕਰਨਾ ਹੀ ਸਹੀ ਹੋਵੇਗਾ ਅਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਮੁਕਤੀ ਦਾ ਸਵਾਲ ਕੋਈ ਰਹਿਮ ਦੀ ਅਪੀਲ ਨਹੀ ਸਗੋਂ ਸਾਡਾ ਇਨਸਾਫ ਦਾ ਹੱਕ ਹੈ ਜਿਸ ਵਾਸਤੇ ਜਿੱਥੇ ਦੁਨੀਆਂ ਭਰ ਵਿਚ ਬੈਠੇ ਸਿੱਖ ਇਕ ਹਨ ਉੱਥੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਵੀ ਪੂਰਨ ਸਹਿਮਤੀ ਹੈ।ਉਹਨਾਂ ਕਿਹਾ ਕਿ ਦੁਨੀਆਂ ਵਿਚ ਅਮਨ ਕਾਇਮ ਕਰਨ ਲਈ ਸਰਕਾਰਾਂ ਨੂੰ ਇਨਸਾਫ ਦੀ ਨੀਤੀ ਅਪਣਾਉਂਣੀ ਚਾਹੀਦੀ ਹੈ।
ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ਼ ਕੀਤੀ ਕਿ ਪ੍ਰੋ. ਭੁੱਲਰ ਦੇ ਪਿੰਡ 30ਮਾਰਚ 2013 ਦਿਨ ਸ਼ਨੀਵਾਰ ਨੂੰ ਸਵੇਰੇ 10ਵਜੇ ਗੁਰਦੁਆਰਾ ਦਿਆਲਪੁਰਾ ਭਾਈ ਕਾ ਵਿਖੇ ਪੁੱਜਣ।


*ਜਸਪਾਲ ਸਿੰਘ ਮੰਝਪੁਰ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਹਨ ਅਤੇ ਸਿੱਖ ਸੰਘਰਸ਼ ਦੇ ਕਲਮੀ ਅਤੇ ਕਨੂੰਨੀ ਮੋਰਚੇ ਤੇ ਲਗਾਤਾਰ ਸਰਗਰਮ ਹਨ---
ਉਹਨਾਂ ਦਾ  ਸੰਪਰਕ ਨੰਬਰ ਹੈ--98554-01843