Showing posts with label CITU. Show all posts
Showing posts with label CITU. Show all posts

Wednesday, January 09, 2019

ਟਰੇਡ ਯੂਨੀਅਨਾਂ ਵੱਲੋਂ ਦੋ ਦਿਨਾਂ ਹੜਤਾਲ ਦੇ ਦੂਸਰੇ ਦਿਨ ਵੀ ਮੋਦੀ ਵਿਰੁਧ ਭੜਾਸ

ਚਾਰ ਟਰੇਡ ਯੂਨੀਅਨ ਆਗੂਆਂ ਖਿਲਾਫ਼ ਟ੍ਰੈਫਿਕ ਜਾਮ ਕਰਨ ਦਾ ਪਰਚਾ ਦਰਜ 
ਲੁਧਿਆਣਾ:9 ਜਨਵਰੀ 2018:(ਐਮ ਐਸ ਭਾਟੀਆ)::
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 12 ਸੂਤਰੀ ਪਰੋਗਰਾਮ ਨੂੰ ਲੈਕੇ ਕੌਮੀ ਪੱਧਰ ਦੀ ਹੜਤਾਲ ਦੇ ਤਹਿਤ ਅੱਜ ਇੱਥੇ ਇੰਡੀਅਨ ਨੇਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) , ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ), ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ), ਅਤੇ ਸੈਂਟਰਲ ਟਰੇਡ ਯੂਨੀਅਨ (ਸੀ ਟੀ ਯੂ) ਨਾਂਅ  ਦੀਆਂ ਚਾਰ ਪਰਮੁਖ ਟਰੇਡ ਯੂਨੀਅਨਾਂ ਵਲੋਂ ਅੱਜ ਦੂਜੇ ਦਿਨ ਵੀ ਹੜਤਾਲ ਰੱਖੀ ਗਈ। ਅੱਜ ਵੀ ਅਪ੍ਬੇ ਭਾਸ਼ਣਾਂ ਵਿੱਚ ਟਰੇਡ ਯੂਨੀਅਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਅਪਣਾਈ ਗਈ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਜਿਹਨਾਂ ਨੇ ਦੇਸ਼ ਦੇ ਅਰਥਚਾਰੇ ਤੇ ਕਾਮਿਆਂ ਦੇ ਜੀਵਨ ਦੀ ਹਾਲਤ ਨੂੰ ਬੁਰੀ ਤਰਾਂ ਪਰਭਾਵਿਤ ਕੀਤਾ ਹੈ। ਇਹਨਾਂ ਪੂੰਜੀਵਾਦੀ ਨੀਤੀਆਂ ਦੇ ਵਿਰੋਧ ਵਿੱਚ ਅੱਜ ਇੱਥੇ ਹੜਤਾਲ ਕਰਕੇ ਬੱਸ ਅੱਡੇ ਦੇ ਬਾਹਰ ਤੋ ਲੈਕੇ ਮਿਨੀ ਸਕੇਤਰੇਤ ਤੱਕ ਜੋਸ਼ੀਲਾ ਵਖਾਵਾ ਅਤੇ ਮਾਰਚ ਵੀ ਕੀਤਾ ਗਿਆ। ਟਰੇਡ ਯੂਨੀਅਨਾਂ ਦੇ ਇਸ ਐਕਸ਼ਨ ਵਿੱਚ  ਕਾਮਿਆਂ ਨੇ ਆਪਣੀਆਂ ਮੰਗਾਂ ਦੇ ਲਈ ਬੈਨਰ ਤੇ ਤਖਤੀਆਂ ਚੱਕੀਆਂ ਹੋਈਆਂ ਸਨ ਤੇ ਨਾਅਰੇ ਮਾਰਦੇ ਹੋਏ ਸਰਕਾਰ ਦੀ ਕਾਰਪੋਰੇਟ ਪੱਖੀ  ਤੇ ਮਜਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਸਨ। 
ਉਹਨਾਂ ਵਲੋ ਕੀਤੀਆਂ ਜਾ ਰਹੀਆਂ ਮਗਾਂ ਹਨ: 
1. ਘੱਟੋਘੱਟ ਉਜਰਤ 18000 ਰੁਪਏ ਮਹੀਨਾਂ ਦਿੱਤੀ ਜਾਏ,
2. ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 
3. ਠੇਕੇਦਾਰੀ ਪਰਬੰਧ ਅਤੇ ਆਊਟ ਸੋਰਸਿੰਗ ਤੇ ਰੋਕ ਲਾਈ ਜਾਵੇ, 
4. ਬਰਾਬਰ ਕੰਮ ਬਦਲੇ ਬਰਾਬਰ ਉਜਰਤ ਦਿੱਤੀ ਜਾਵੇ,
5. ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ, 
6. ਕਿਰਤ ਕਾਨੂੰਨਾਂ ਵਿੱਚ ਕਾਰਪੋਰੇਟ ਪੱਖੀ ਸੁਧਾਰ ਬੰਦ ਕੀਤੇ ਜਾਣ,
7. ਨਵਉਦਾਰਵਾਦੀ ਨੀਤੀਆਂ ਬੰਦ ਕੀਤੀਆਂ ਜਾਣ, 
8. ਟਰੇਡ ਯੂਨੀਅਨ ਐਕਟ ਵਿੱਚ ਬਦਲਾੳ ਵਾਪਸ ਲਏ ਜਾਣ,
9. ਨਵੀਂ ਪੈਨਸ਼ਨ ਸਕੀਮ ਖਤਮ ਕਰਕੇ 1 ਜਨਵਰੀ 2004 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਸਕੀਮ ਸੀ ਉਹੀ ਲਾਗੂ ਕੀਤੀ ਜਾਏ, 
10. ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਵੀ ਸਾਰੇ ਕਰਜ਼ੇ ਮਾਫ਼ ਕੀਤੇ ਜਾਣ,
11. ਮਨਰੇਗਾ ਕਾਨੂੰਨ ਅਨੁਸਾਰ 200 ਦਿਨ ਦਾ ਕੰਮ 600 ਰੁਪਏ ਦਿਹਾੜੀ ਦੇ ਹਿਸਾਬ ਨਾਲ ਦਿੱਤਾ ਜਾਏ, 
12. ਹਰ ਇੱਕ ਨੂੰ 60 ਸਾਲ ਦੀ ਉਮਰ ਤੋਂ ਬਾਅਦ 6000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਏ,
13. ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਸਭ ਲਈ  ਸਿਹਤ ਤੇ ਸਿੱਖਿਆ ਯਕੀਨੀ ਬਣਾਉਣ ਲਈ ਇਹਨਾਂ ਤੇ ਬਜਟ ਦਾ 6-6 ਪ੍ਰਤੀਸ਼ਤ ਖਰਚ ਕੀਤਾ ਜਾਏ,
14. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਤੇ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਏ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਤੇ ਨੱਥ ਪਾਈ ਜਾਏ, ਆਂਗਨਵਾੜੀ, ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਕੀਮ ਵਰਕਰਾਂ ਨੂੰ ਘੱਟੋਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾਏ, 
15. ਮਨਰੇਗਾ ਦਾ ਬਜਟ ਵਧਾਇਆ ਜਾਵੇ; ਉਸਾਰੀ ਮਜ਼ਦੂਰਾਂ ਨੂੰ ਵਿੱਤੀ ਸਹੂਲਤਾਂ ਦੇਣ ਲਈ ਬਲਾਕ ਪੱਧਰ ਤੇ ਕਿਰਤ ਭਲਾਈ ਕੇਂਦਰ ਖੋਲੇ ਜਾਣ।
ਜਿਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਉਹ ਹਨ ਕਾਮਰੇਡ  ਡੀ ਪੀ ਮੌੜ, ਕਾਮਰੇਡ ਗੁਰਜੀਤ ਸਿੰਘ ਜਗਪਾਲ,  ਕਾਮਰੇਡ ਜਗਦੀਸ ਚੰਦ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਰਮੇਸ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਮੇਲ ਸਿੰਘ ਮੈਲਡੇ, ਕਾਮਰੇਡ ਹਨੁਮਾਨ ਪਰਸਾਦ ਦੂਬੇ, ਕਾਮਰੇਡ ਬਲਦੇਵ ਮੌਦਗਿਲ, ਕਾਮਰੇਡ ਤਿਲਕ ਰਾਜ ਡੋਗਰਾ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਹਰਬੰਸ ਸਿੰਘ, ਕਾਮਰੇਡ ਪਰਵੀਨ ਮੌਦਗਿਲ,  ਕਾਮਰੇਡ ਰਘਬੀਰ ਬੈਨੀਪਾਲ, ਕਾਮਰੇਡ ਚਮਕੌਰ ਸਿੰਘ,  ਕਾਮਰੇਡ ਬਲਜੀਤ ਸਿੰਘ ਸਾਹੀ, ਕਾਮਰੇਡ ਕਾਮੇਸ਼ਵਰ ਯਾਦਵ, ਕਾਮਰੇਡ ਰਾਮ ਪਰਤਾਪ, ਕਾਮਰੇਡ ਸਰੋਜ ਕੁਮਾਰ, ਕਾਮਰੇਡ ਰਾਜਵਿੰਦਰ ਸਿੰਘ, ਕਾਮਰੇਡ ਸਮਰ ਬਹਾਦਰ, ਕਾਮਰੇਡ ਜੀਤ ਕੌਰ ਦਾਦ ਆਦਿ।  
ਇਸੇ ਦੌਰਾਨ ਲੁਧਿਆਣਾ ਪੁਲਿਸ ਨੇ ਟਰੈਫਕ ਜਾਮ ਕਰਨ ਦੇ ਮੁੱਦੇ ਨੂੰ ਲੈ ਕੇ ਚਾਰ ਟਰੇਡ ਯੂਨੀਅਨ ਆਗੂਆਂ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਹ ਆਗੂ ਹਨ: ਕਾਮਰੇਡ ਡੀ ਪੀ ਮੌੜ, ਕਾਮਰੇਡ ਜਤਿੰਦਰ ਸਿੰਘ, ਕਾਮਰੇਡ ਸਵਰਨ ਸਿੰਘ ਅਤੇ ਕਾਮਰੇਡ ਸਤਨਾਮ ਸਿੰਘ। 

Thursday, September 01, 2016

2 ਸਿਤੰਬਰ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਮੁਕੰਮਲ

ਅਜੇ ਤੱਕ ਕੋਈ ਐਲਾਨ ਨਹੀਂ ਪਰ ਰੇਲਵੇ ਮੁਲਾਜ਼ਿਮ ਹੋ ਸਕਦੇ ਨੇ ਅਚਾਨਕ ਸ਼ਾਮਲ 
ਲੁਧਿਆਣਾ: 1 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
2 ਸਿਤੰਬਰ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਲੁਧਿਆਣਾ ਵਿੱਚ ਵੀ ਲਾਮਿਸਾਲ ਹੋਵੇਗੀ। ਇਹ ਗੱਲ ਏਟਕ, ਸੀਟੂ, ਇੰਟਕ, ਸੀਟੀਯੂ, ਅਤੇ ਹੋਰ ਜੱਥੇਬੰਦੀਆਂ ਨਾਲ ਸਬੰਧਤ ਮਜ਼ਦੂਰ ਅਤੇ ਮੁਲਾਜ਼ਮ ਆਗੂਆਂ ਨੇ ਅੱਜ ਇੱਥੇ ਬੋਲਦਿਆਂ ਪ੍ਰੈਸ ਕਾਨਫ਼੍ਰੰਸ ਵਿੱਚ ਕਹੀ। ਇਸ ਮੌਕੇ ਤੇ ਬੋਲਦਿਆਂ ਡੀ ਪੀ ਮੌੜ-ਏਟਕ, ਕਾ ਜਗਦੀਸ਼ ਚੰਦ-ਸੀਟੂ, ਸ: ਗੁਰਜੀਤ ਸਿੰਘ ਜਗਪਾਲ - ਇੰਟਕ, ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕਿਹਾ ਕਿ ਲੁਧਿਆਣਾਂ ਵਿੱਚ ਬੈਂਕ, ਐਲ ਆਈ ਸੀ, ਬੀ ਐਸ ਐਨ ਐਲ, ਰੋਡਵੇਜ਼ ਬਿਜਲੀ ਬੋਰਡ, ਸਾਈਕਲ ਉਦਯਗ, ਹਜ਼ਰੀ, ਟੈਕਸਟਾਈਲ, ਅਤੇ ਹਰ ਉਦਯਗਾਂ ਵਿੰਚ ਕਾਮੇ ਮੁਕੰਮਲ ਹੜਤਾਲ ਕਰਕੇੇ ਬੱਸ ਅੱਡੇ ਤੇ ਇੱਕਠੇ ਹਣ ਗੇ ਜਿੱਥੇ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ। ਇਹ ਹੜਤਾਲ ਮੋਦੀ ਸਰਕਾਰ ਦੀਆਂ ਲਕ ਵਿਰੋਧੀ ਆਰਥਿਕ ਤੇ ਸਨਅਤੀ ਨੀਤੀਆਂ ਕਾਰਨ ਹੋ ਰਹੀ ਤਬਾਹੀ ਨਾਲ ਮਜ਼ਦੂਰਾਂ ਨਾਲ ਮਜ਼ਦੂਰਾਂ ਮੁਲਾਜ਼ਮਾਂ ਦੀ ਜ਼ਿੰਦਗੀ ਤੇ ਪਾਏ ਜਾ ਰਹੇ ਮਾੜੇ ਅਸਰ ਦੇ ਵਿਰੁੱਧ ਕੀਤੀ ਜਾ ਰਹੀ ਹੈ। ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, 1/1/2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ  ਕਾਮਰੇਡ  ਨਰੇਸ਼ ਗੌੜ, ਚਰਨ ਸਰਾਭਾ ਐਸ ਕੇ ਤਿਵਾੜੀ ਗੁਰਨਾਮ ਸਿੱਧੂ, ਡਾ ਅਰੁਣ ਮਿੱਤਰਾ, ਸੂਭਾਸ਼ ਰਾਨੀ- ਆਂਗਨਵਾੜੀ, ਗੁਰਮੇਲ ਮੈਡਲੇ, ਤਰਸੇਮ ਜੋਧਾਂ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ 18,000 ਰੁਪਏ, ਅਰਧ ਹੁਨਰਮੰਦ ਲਈ 23,000 ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ 26,000 ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸਦੇ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰ ਨੂੰ 23,000 ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸਦੇ ਵਿੱਚ 25% ਦਾ ਵਾਧਾ ਕਰਨ ਬਾਰੇ ਕਿਹਾ। ਪਰ ਅਸੀ ਤਾਂ ਕੇਵਲ 18,000 ਰੁਪਏ ਹੀ ਮੰਗ ਰਹੇ ਹਾਂ। ਪਰ ਸਰਕਾਰ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਇਸਤੋਂ ਇਲਾਵਾ ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਮੁਤਾਬਿਕ ਹਰ ਰੋਜ਼ ਇੱਕ ਬੰਦੇ ਨੂੰ ਜੀਣ ਦੇ ਲਈ 2100 ਕੈਲੋਰੀਆਂ ਦੀ ਲੋੜ ਹੈ ਜਿਹੜੀਆਂ ਕਿ ਅੱਜ ਦੀ ਮਹਿੰਗਾਈ ਵਿੱਚ ਇੱਨੀ ਥੋੜੀਆਂ ਤਨਖ਼ਾਵਾਂ ਦੇ ਨਾਲ ਪੂਰੀ ਨਹੀਂ ਹੁੰਦੀ। ਬੁਲਾਰਿਆਂ ਨੇ ਸਰਕਾਰ ਦੇ ਭੁਲੇਖਾ ਪਾਊ ਬਿਆਨ ਕਿ ਘੱਟੋਘੱਟ ਉਜਰਤ 350 ਰੁਪਏ ਕਰ ਦਿੱਤੀ ਗਈ ਹੈ ਦਾ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਇਹ ਤਾਂ ਕੇਵਲ ਕੇਂਦਰ ਨਾਲ ਜੁੜੇ ਚੰਦ ਅਦਾਰਿਆਂ ਵਿੱਚ ਲੱਗੇ ਠੇਕੇ ਦੇ ਮੁਲਾਜ਼ਿਮਾਂ ਲਈ ਹੋਏਗਾ ਨਾਂ ਕਿ ਸਾਰੇ 45 ਕਰੋੜ ਮਜ਼ਦੂਰਾਂ ਦੇ ਲਈ। ਉਹਨਾਂ ਨੇ ਅੱਗੇ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਅਸਲ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਸਲਾਹਕਾਰ ਬੋਰਡ ਦੀ 29 ਅਗਸਤ ਦੀ ਮੀਟਿੰਗ ਨੂੰ ਵਿੱਚ ਵਿਚਾਲੇ ਛੱਡ ਕੇ ਚਲੇ ਗਏ ਅਤੇ ਬਾਹਰ ਜਾ ਕੇ ਬਾਅਦ ਵਿੱਚ 350 ਰੁਪਏ ਦਾ ਭੁਲੇਖਾ ਪਾਊ ਬਿਆਨ ਜਾਰੀ ਕਰ ਦਿੱਤਾ। ਆਗੂਆਂ ਵੱਲੋਂ ਪੰਜਾਬ ਦੇ ਸਮੁੱਚੇ ਕਿਰਤੀਆਂ, ਰਾਜਨੀਤਿਕ ਪਾਰਟੀਆਂ ਅਤੇ ਲੋਕ ਹਿਤੈਸ਼ੀ ਸੰਗਠਨਾਂ ਨੂੰ ਅਪੀਲ ਕੀਤੀ ਕਿ 2 ਸਤੰਬਰ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨ ਪੂਰੀ ਤਰਾਂ ਲਾਗੂ ਕੀਤੇ ਜਾਣ। ਉਹਨਾਂ ਅੱਗੇ ਮੰਗ ਕੀਤੀ ਕਿ ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। ਹੋਰਨਾਂ ਤੋਂ  ਪ੍ਰੈਸ ਕਾਨਫਰੰਸ ਦੌਰਾਨ ਕਾਮਰੇਡ ਦੇਵਰਾਜ, ਕਾਮਰੇਡ ਬਲਦੇਵ ਕ੍ਰਿਸ਼ਨ ਮੋਦਗਿਲ, ਐਮ ਐਸ ਭਾਟੀਆ, ਕਾਮਰੇਡ ਮਨਜੀਤ ਸਿੰਘ, ਕਾਮਰੇਡ ਰਾਮਰੀਤ ਯਾਦਵ, ਕਾਮਰੇਡ ਰਾਕੇਸ਼, ਕਾਮਰੇਡ ਦਲਜੀਤ ਸਿੰਘ, ਕਾਮਰੇਡ ਵਿਜੇ ਕੁਮਾਰ, ਸਰਬਜੀਤ ਸਿੰਘ ਸਰਹਾਲੀ, ਕਾਮਰੇਡ ਸੁਖਵਿੰਦਰ ਸੁੱਖੀ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਵਿਜੇ ਕੁਮਾਰ,, ਚਮਕੌਰ ਸਿੰਘ, ਕਾਮਰੇਡ ਰਾਮ ਚੰਦਰ ਯਾਦਵ, ਬਲਜੀਤ ਸਿੰਘ ਸਾਹੀ, ਰਮਨਦੀਪ ਕੌਰ, ਬਲਰਾਮ ਸਿੰਘ, ਸਮਰ ਬਹਾਦਰ, ਤਿਲਕਰਾਜ ਡੋਗਰਾ ਅਤੇ ਕਈ ਹੋਰ ਵੀ ਮੌਜੂਦ ਰਹੇ।  

Tuesday, August 30, 2016

2 ਸਤੰਬਰ ਨੂੰ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ

Tue, Aug 30, 2016 at 11:33 AM
ਮੋਦੀ ਸਰਕਾਰ ਵਿਰੁੱਧ ਮਜ਼ਦੂਰ ਸੰਗਠਨਾਂ ਵੱਲੋਂ ਰੋਹ ਦਾ ਪ੍ਰਗਟਾਵਾ 
ਲੁਧਿਆਣਾ: 30 ਅਗਸਤ 2016; (ਪੰਜਾਬ ਸਕਰੀਨ ਬਿਊਰੋ):
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 2 ਸਤੰਬਰ ਨੂੰ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਉਪਰੋਕਤ ਸਬਦ ਸਾਥੀ ਜਤਿੰਦਰਪਾਲ ਸਿੰਘ ਨੇ ਸੀਟੂ ਜ਼ਿਲਾ ਕਮੇਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਮੀਟਿੰਗ ਦੀ ਪ੍ਰਧਾਨਗੀ ਸਾਥੀ ਸ਼ੁਖਮਿੰਦਰ ਸਿੰਘ ਲੋਟੇ ਨੇ ਕੀਤੀ। ਇਸ ਹੜਤਾਲ ਦੀ ਕਾਮਯਾਬੀ ਲਈ ਘਟੋਘੱਟ ਦਸ ਮਜ਼ਦੂਰ ਸੰਗਠਨ ਦਿਨ ਰਾਤ ਸਰਗਰਮੀ ਨਾਲ ਕੰਮ ਕਰ ਰਹੇ ਹਨ। 
               ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਸੀਟੂ ਦੇ ਜਨਰਲ ਕੌਂਸਲ ਮੈਬਰ ਸਾਥੀ ਤਰਸੇਮ ਜੋਧਾਂ ਅਤੇ ਸੁਭਾਸ਼ ਰਾਣੀ ਨੇ ਦੱਸਿਆ ਕਿ ਕੇਦਰ ਦੀ ਮੋਦੀ ਸਰਕਾਰ ‘ਸਬ ਕਾ ਸਾਥ , ਸਬ ਕਾ ਵਿਕਾਸ’ , ਦੇ ਨਾ ਤੇ ਰਾਜ ਭਾਗ ਸੰਭਾਲਣ ਤੋ ਬਾਅਦ ਦੇਸੀ ਤੇ ਵਿਦੇਸੀ ਕਾਰਪੋਰੇਟ ਘਰਾਣਿਆਂ ਨੂੰ ਖੁੱਲੇ ਗੱਫੇ ਦੇ ਰਹੀ ਹੈ। ਪੂੰਜੀਪਤੀਆ ਨੂੰ ਟੈਕਸ ਛੋਟਾਂ ਦੇ ਨਾਲ-ਨਾਲ ਬੈਂਕਾਂ ਵਿੱਚੋ ਆਮ ਲੋਕਾਂ ਦਾ ਪੈਸਾ ਲੁਟਾਇਆ ਜਾ ਰਿਹਾ ਹੈ। ਮਹਿੰਗਾਈ ਤੇ ਬੇਰੋਜ਼ਗਾਰੀ ਨੇ ਲੋਕਾਂ ਦਾ ਜਿਊਣਾ ਮੁਸਕਲ ਕਰ ਦਿੱਤਾ ਹੈ। ਰੈਗੁਲਰ ਕੰਮ ਦੀ ਥਾਂ ਠੇਕੇਦਾਰੀ ਨੂੰ ਬੜਾਵਾ ਦਿੱਤਾ ਹੈ। ਕਿਰਤ ਕਾਨੂੰਨ ਅਤੇ ਪੇ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਤਨਖਾਹ 18000/- ਰੁਪਏ ਪ੍ਰਤਿ ਮਹੀਨਾ ਕਰਨ ਤੋ ਇਨਕਾਰ ਕੀਤਾ ਜਾ ਰਿਹਾ ਹੈ। ਸਕੀਮ ਵਰਕਰਾਂ ਤੇ ਚੋਂਕੀਦਾਰਾਂ ਨੂੰ ਘੱਟੋ-ਘੱਟ ਤਨਖਾਹ ਦੇਣ ਦੀ ਵਜਾਏ ਤੁੱਛ ਜਿਹਾ ਭੱਤਾ ਦਿੱਤਾ ਜਾ ਰਿਹਾ ਹੈ।ਉਪਰੋਕਤ ਮਜਦੂਰ,ਮੁਲਾਜਮ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ 2 ਸਤੰਬਰ ਨੂੰ ਮੁਕੰਮਲ ਹੜਤਾਲ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਸਾਥੀ ਅਮਰਨਾਥ ਕੂੰਮਕਲਾਂ ਨੇ ਦੱਸਿਆ ਕਿ ਮਨਰੇਗਾ ਮਜਦੂਰ ਤੇ ਉਸਾਰੀ ਮਜਦੂਰ ਵੀ ਚੱਕਾ ਜਾਮ ਵਿੱਚ ਸਮੂਲੀਅਤ ਕਰਨਗੇ।
             ਮੀਟਿੰਗ ਵਿੱਚ ਸਾਥੀ ਹਨੂਮਾਨ ਪ੍ਰਸ਼ਾਦ ਦੂਬੇ, ਜਗਦੀਸ਼,ਰਾਮ-ਬ੍ਰਿਖਸ਼, ਸੁਰਜੀਤ ਕੋਰ, ਚਰਨਜੀਤ ਹਿੰਮਾਯੂਪੁਰਾਂ,ਸ਼ਿੰਦਰ ਜਵੱਦੀ, ਪ੍ਰਕਾਸ ਹਿੱਸੋਵਾਲ, ਦਲਜੀਤ ਕੁਮਾਰ ਗੋਰਾ,ਅਤੇ ਵਿਨੋਦ ਤਿਵਾੜੀ ਹਾਜਰ ਸਨ।
  

Tuesday, August 09, 2016

ਲਾਲ ਝੰਡਿਆਂ ਨਾਲ ਲਾਲੋ ਲਾਲ ਰਹੀ ਨਵੀਂ ਕਚਹਿਰੀ

ਅੰਦਾਜ਼ਾ ਲਾਓ ਕਿੰਨੀ ਜ਼ਬਰਦਸਤ ਹੋਵੇਗੀ ਦੋ ਸਤੰਬਰ ਦੀ ਹੜਤਾਲ
ਲੁਧਿਆਣਾ 9 ਅਗਸਤ 2016: (ਪੰਜਾਬ ਸਕਰੀਨ ਬਿਊਰੋ):: 
ਅੱਜ ਮਿੰਨੀ ਸਕੱਤਰੇਤ ਲਾਲ  ਲਾਲੋ ਲਾਲ ਸੀ।  ਹਰ ਪਾਸੇ ਮਜ਼ਦੂਰ ਵਰਗ ਦਾ ਬੋਲਬਾਲਾ ਸੀ।  ਹਰ ਪਾਸੇ ਮਜ਼ਦੂਰ ਹੱਕਾਂ ਦੇ ਨਾਅਰੇ ਗੂੰਜ ਰਹੇ ਸਨ। ਨਵੀਂ ਕਚਹਿਰੀ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਭਾਵੈਂ ਲਾਲ ਝੰਡੇ ਵਾਲੇ ਬਾਰ ਬਾਰ ਆਵਾਜਾਈ ਦਾ ਰਸਤਾ ਦੇ ਰਹੇ ਸਨ ਪਰ ਫਿਰ ਵੀ ਆਵਾਜਾਈ ਬਾਰ ਬਾਰ ਠੱਪ ਹੋ ਰਹੀ ਸੀ।  ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਹ ਸੱਤਿਆਗ੍ਰਹਿ ਇੱਕ ਟਰੇਲਰ ਸੀ ਜੋ  ਸੀ ਕਿ ਕਿੰਨੀ ਜ਼ਬਰਦਸਤ ਹੋਵੇਗੀ ਦੋ ਸਤੰਬਰ ਦੀ ਹੜਤਾਲ। 
ਕੇੰਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ  ਦੇ ਸੱਦੇ ਤੇ 2 ਸਤੰਬਰ ਨੂੰ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ਼ ਦੇਸ਼ ਵਿਆਪੀ ਹੜਤਾਲ ਦੀ ਲੜੀ ਵਜੋਂ ਲੁਧਿਆਣਾ ਜ਼ਿਲੇ ਦੀਆਂ ਏਟਕ, ਸੀਟੂ, ਇੱਟਕ ਅਤੇ ਸੀਟੀਯੂ ਨਾਲ ਸੰਬੰਧਤ ਕਾਮਿਆਂ ਦੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੇ ਮਿੰਨੀ ਸਕੱਤਰੇਤ ਵਿਖੇ ਸਤਿਆਗ੍ਰਹਿ ਕੀਤਾ ਤੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ।  ਇਸ ਵਿੱਚ ਵੱਡੀ ਗਿਣਤੀ ਵਿੱਚ ਸਨਅੱਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼, ਬੈਂਕ, ਬਿਜਲੀ ਕਾਮੇ, ਆਸ਼ਾ ਵਰਕਰ, ਨਗਰ ਨਿਗਮ ਦੇ ਮੁਲਾਜ਼ਮ, ਦਰਜਾ ਚਾਰ, ਅਤੇ ਕਈ ਹੋਰ ਗੈਰ ਜੱਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਿਲ ਹੋਏ। ਇਸਦੀ ਅਗਵਾਈ ਕਾ ਡੀ ਪੀ ਮੌੜ, ਗੁਰਨਾਮ ਸਿੰਘ ਸਿੱਧੂ -ਏਟਕ, ਸ: ਗੁਰਜੀਤ ਸਿੰਘ ਜਗਪਾਲ, ਸੁਰੇਸ਼ ਸੂਦ, - ਇੰਟਕ, ਕਾ: ਪਰਮਜੀਤ ਸਿੰਘ, ਗੁਰਦੀਪ ਕਲਸੀ-ਸੀਟੂ ਤੇ ਕਾ ਜਗਦੀਸ਼ ਚੰਦ, ਦੇਵਰਾਜ -ਸੀਟੂ,  ਨੇ ਕੀਤੀ।
ਇਸ ਮੌਕੇ ਤੇ ਬੋਲਦਿਆਂ ਕਾ ਕੇਵਲ ਸਿੰਘ ਬਨਵੈਤ-ਏਟਕ  ਪੰਜਾਬ, ਕਾ ਸਮਰ ਬਹਾਦਰ - ਸੀਟੂ ਪੰਜਾਬ, ਸ਼੍ਰੀ ਸਰਬਜੀਤ ਸਰਹਾਲੀ, ਐਸ ਕੇ ਤਿਵਾੜੀ, ਤਰਸੇਮ ਸਿੰਘ - ਇੰਟਕ,  ਕਾ ਤਸੀਲਦਾਰ ਸਿੰਘ- ਸੀ ਟੀ ਯੂ ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਸਰਕਾਰ ਦੀਆਂ ਆਰਥਿਕ ਨੀਤੀਆਂ ਵਿੱਚ ਸੱਜੇਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੋਮਾਂਤ੍ਰੀ ਵਿੱਤੀ ਸੰਸਥਾਵਾਂ ਦੀਆਂ ਹਿਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਉਹਨਾਂ ਕਿਹਾ  ਬੈਂਕਾਂ, ਬੀਮਾ, ਖੁਦਰਾ ਵਪਾਰ ਵਿੱਚ ਖੁਲ੍ਹੀ ਵਿਦੇਸ਼ੀ ਆਮਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਦੀ ਹਾਲਤ ਹੋਰ ਵਿਗੜੇਗੀ ਅਤੇ ਛੋਟੇ ਖੇਤਰ ਤੇ ਮਾੜਾ ਅਸਰ ਪਏਗਾ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੂਭਰ ਬਣਾ ਰਹੀਆਂ ਹਨ ਅਤੇ ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜਂੋ ਕਿ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਸਰਕਾਰ ਇੰਡੀਅਨ ਲੇਬਰ ਕਾਨਫ਼੍ਰੰਸ ਵਿੱਚ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, ੧।੧।੨੦੦੪ ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ ਅਤੇ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ ੧੮੦੦੦ ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸਦੇ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰ ਨੂੰ ੨੦੦੦੦ ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸਦੇ ਵਿੱਚ ੨੫¿ ਦਾ ਵਾਧਾ ਕਰਨ ਬਾਰੇ ਕਿਹਾ, ਪਰ ਅਸੀ ਤਾਂ ਕੇਵਲ ੧੮੦੦੦ ਰੁਪਏ ਹੀ ਮੰਗ ਰਹੇ ਹਾਂ। ਸਰਕਾਰ ੪੪ਵੀਂ ਅਤੇ ੪੬ਵੀਂ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਲੇਬਰ ਕਾਨੂੰਨ ਪੂਰੀ ਤਰਾਂ ਲਾਗੂ ਕੀਤੇ ਜਾਣ: ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ।
ਇਸ ਮੌਕੇ ਤੇ ਖੱਬੀਆਂ ਪਾਰਟੀਆਂ ਦੇ ਵਲੋਂ ਕਾ: ਕਰਤਾਰ ਸਿੰਘ ਬੁਆਣੀ ਸੀ ਪੀ ਆਈ, ਕਾ: ਅਮਰਜੀਤ ਮੱਟੂ ਸੀ ਪੀ ਆਈ (ਐਮ), ਕਾ: ਅਚਰਵਾਲ ਸੀ ਪੀ ਐਮ ਪੰਜਾਬ, ਕਾ: ਜਗਤਾਰ ਸਿੰਘ ਚਕੋਹੀ ਸੀ ਪੀ ਐਮ ਪੰਜਾਬ ਨੇ ਸੰਬੋਧਨ ਕੀਤਾ।
ਉਪਰੋਕਤ ਤੋਂ ਇਲਾਵਾ ਸਤਿਆਗ੍ਰਹਿ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਕਾ: ਬਲਰਾਮ ਸਿੰਘ, ਬਲਜੀਤ ਸਿੰਘ ਸ਼ਾਹੀ, ਸੁਬੇਗ ਸਿੰਘ, ਮਨਜੀਤ ਸਿੰਘ, ਗੁਰਨਾਮ ਗਿੱਲ, ਕਾਮੇਸ਼ਵਰ ਯਾਦਵ,, ਵੀਰ ਬਹਾਦਰ, ਕਾ: ਘਨਸ਼ਾਮ, ਤਿਲਕ ਰਾਜ ਡੋਗਰਾ, ਟਾਈਗਰ ਸਿੰਘ, ਸਮਰ ਬਹਾਦੁਰ, ਫ਼ਿਰੋਜ਼ ਮਾਸਟਰ, ਸਿਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਵਿਜੈ ਕੁਮਾਰ, ਅਵਦੇਸ਼ ਪਾਂਡੇ, ਟੁਨ ਟੁਨ ਯਾਦਵ, ਰਾਮ ਚੰਦਰ। 

Thursday, March 10, 2016

ਲੁਧਿਆਣਾ ਵਿੱਚ ਵੀ ਟਰੇਡ ਯੂਨੀਅਨਾਂ ਵੱਲੋਂ ਜ਼ੋਰਦਾਰ ਰੋਸ ਵਖਾਵਾ

ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ-ਮਜ਼ਦੂਰ ਆਗੂ
ਲੁਧਿਆਣਾ: 10 ਮਾਰਚ 2016:  (ਪੰਜਾਬ ਸਕਰੀਨ ਬਿਊਰੋ):
ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ; ਇਹ ਗੱਲ ਸਮੂਹ ਕੌਮੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਇਕੱਤਰ ਹੋਏ ਮਜ਼ਦੂਰਾਂ ਵੱਲੋਂ ਲੁਧਿਆਣਾ ਵੀ ਹਚ ਵੀ ਖੁਲ੍ਹ ਕੇ ਕਹੀ ਗਈ। ਅੱਜ ਸ਼ਹੀਦ ਕਰਤਾਰ ਸਿੰਘ ਪਾਰਕ ਭਾਈ ਬਾਲਾ ਚੌਕ 'ਤੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਵਿਕਾਸ ਦੇ ਦਾਅਵਿਆਂ ਦਾ ਖੋਖਲਾਪਨ ਦੱਸਦਿਆਂ ਸਾਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। 
11 ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਸੱਦੇ 'ਤੇ ਹੋਈ ਇਸ ਵਿਸ਼ਾਲ ਰੋਸ ਰੈਲੀ ਅਤੇ ਪ੍ਰਦਰਸ਼ਨ ਵਿੱਚ ਏਟਕ, ਸੀਟੂ, ਇੰਟਕ, ਸੀ ਟੀ ਯੂ ਅਤੇ ਹੋਰ ਜਥੇਬੰਦੀਆਂ ਨਾਲ ਸੰਬੰਧਤ ਕਾਮੇ ਸ਼ਾਮਲ ਹੋਏ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਕਾ. ਉਮ ਪ੍ਰਕਾਸ਼ ਮਹਿਤਾ-ਏਟਕ, ਕਾ. ਜਗਦੀਸ਼ ਚੰਦ-ਸੀਟੂ, ਸ. ਗੁਰਜੀਤ ਸਿੰਘ ਜਗਪਾਲ-ਇੰਟਕ ਤੇ ਸ. ਪਰਮਜੀਤ ਸਿੰਘ-ਸੀ ਟੀ ਯੂ ਨੇ ਕੀਤੀ। ਕੜਕਦੀ ਧੁੱਪ ਵਿਹ੍ਚ ਵੀ ਲੋਕ ਲਗਾਤਾਰ ਆਪਣੇ ਮਹਿਬੂਬ ਆਗੂਆਂ ਨੂੰ ਸੁਣਦੇ ਰਹੇ। 
ਇਸ ਮੌਕੇ ਬੋਲਦਿਆਂ ਕਾ. ਬੰਤ ਸਿੰਘ ਬਰਾੜ ਪ੍ਰਧਾਨ ਏਟਕ ਪੰਜਾਬ, ਕਾ. ਦੇਵ ਰਾਜ ਸੀਟੂ, ਸਵਰਣ ਸਿੰਘ ਇੰਟਕ, ਸ. ਪਰਮਜੀਤ ਸਿੰਘ ਸੀ ਟੀ ਯੂ, ਡੀ ਪੀ ਮੋੜ ਏਟਕ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਆਰਥਿਕ ਨੀਤੀਆਂ ਵਿੱਚ ਸੱਜੇ ਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੌਮਾਂਤਰੀ ਵਿੱਤੀ ਸੰਸਥਾਵਾਂ ਦੀਆਂ ਹਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੁਭੱਰ ਬਣਾ ਰਹੀਆਂ ਹਨ। ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਵਾਰਾਂ ਦੇ ਕੋਲ 22 ਲੱਖ ਕਰੋੜ ਰੁਪਏ ਦਾ ਧਨ ਹੈ, ਜਦੋਂ ਕਿ 70 ਪ੍ਰਤੀਸ਼ਤ ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਮੋਦੀ ਸਰਕਾਰ ਦੌਰਾਨ ਨੌਕਰੀਆਂ ਵਿੱਚ ਕਮੀ ਆਉਣ ਦੇ ਕਾਰਨ ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧਨ ਲਗਾਤਾਰ ਵੱਧ ਰਿਹਾ ਹੈ, ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ, ਪ੍ਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁੱਲ੍ਹੇ ਆਮ ਕਾਰਪੋਰੇਟ ਜਗਤ ਦੀ ਹਮਾਇਤ ਕਰ ਰਿਹਾ ਹੈ। ਅਸੁਰੱਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿੱਤੇ ਠੇਕੇਦਾਰਾਂ ਨੂੰ ਸੌਂਪ ਰਹੀ ਹੈ, ਲੇਬਰ ਵੀ ਠੇਕੇਦਾਰਾਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਣਾਉਣ ਦੇ ਅਧਿਕਾਰ 'ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਬਦਲਾਅ ਕਰਕੇ ਯੂਨੀਅਨ ਬਣਾਉਣ ਤੋਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਕੌਮੀ ਸੋਮੇ ਕੌਮਾਂਤਰੀ ਅਤੇ ਕੌਮੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। ਇਸ ਕਾਰਨ ਸਰਕਾਰੀ ਖ਼ਜ਼ਾਨੇ 'ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋ ਰਿਹਾ ਹੈ।
ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈਂਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇ, 1-1-2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ ਕਾ. ਚਰਨ ਸਰਾਭਾ, ਐਸ ਕੇ ਤਿਵਾੜੀ, ਗੁਰਨਾਮ ਸਿੱਧੂ, ਡਾ. ਅਰੁਣ ਮਿੱਤਰਾ, ਸਮਰ ਬਹਾਦੁਰ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ 15000 ਰੁਪਏ, ਅਰਧ ਹੁਨਰਮੰਦ ਲਈ 20000 ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ ਘੱਟੋ-ਘੱਟ ਉਜਰਤ 25000 ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼ਰੰਸ ਦੇ ਅਨੁਸਾਰ ਹੈ, ਜਿਸ ਦੇ ਮੁਤਾਬਕ ਗੈਰ ਹੁਨਰਮੰਦ ਮਜ਼ਦੂਰ ਨੂੰ 20000 ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸ ਦੇ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕਰਨ ਬਾਰੇ ਕਿਹਾ, ਪਰ ਅਸੀਂ ਤਾਂ ਕੇਵਲ 15000 ਰੁਪਏ ਦੀ ਮੰਗ ਕਰ ਰਹੇ ਹਾਂ।
ਬੁਲਾਰਿਆਂ ਨੇ ਸਰਕਾਰ ਵੱਲੋਂ ਈ ਪੀ ਐਫ਼ 'ਤੇ ਟੈਕਸ ਲਗਾਉਣ ਦੀ ਚਾਲ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਵਿਰੋਧ ਦੇ ਕਾਰਨ ਹੀ ਇਸ ਨੂੰ ਵਾਪਸ ਲਿਆ ਗਿਆ ਹੈ। ਇਸ ਤੋਂ ਸਰਕਾਰ ਦੀ ਮਜ਼ਦੂਰ ਵਿਰੋਧੀ ਮਨਸ਼ਾ ਤਾਂ ਸਾਫ਼ ਦਿਖਦੀ ਦਿੰਦੀ ਹੈ। ਇਸੇ ਤਰ੍ਹਾਂ ਹੀ ਬਹੁਤ ਵਿਰੋਧ ਦੇ ਬਾਅਦ ਕਿਸਾਨ ਵਿਰੋਧੀ ਜ਼ਮੀਨ ਹੜੱਪੂ ਬਿੱਲ ਵੀ ਸਰਕਾਰ ਨੂੰ ਵਾਪਸ ਲੈਣਾ ਪਿਆ।
ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸਨਅਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮੁਲਾਜ਼ਮ, ਬੀ ਐਸ ਐਨ ਐਲ ਕਾਮੇ, ਪੀ ਐਸ ਐਫ਼, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਲ ਹੋਏ। ਉਪਰੋਕਤ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਦਲਜੀਤ ਸ਼ਾਹੀ, ਸੁਦੇਸ਼ਵਰ ਤਿਵਾੜੀ, ਸੁਬੇਗਾ ਸਿੰਘ, ਮਨਜੀਤ ਸਿੰਘ, ਗੁਰਨਾਮ ਗਿੱਲ, ਵਿਜੈ ਕੁਮਾਰ, ਕੇਵਲ ਸਿੰਘ ਬਨਵੈਤ, ਲੱਡੂ ਸ਼ਾਹ, ਕਾਮੇਸ਼ਵਰ ਯਾਦਵ, ਰਮੇਸ਼ ਰਤਨ, ਮਨਜੀਤ ਸਿੰਘ ਰੋਡਵੇਜ਼, ਸ੍ਰੀ ਗੁਰਬਖਸ਼ ਰਾਏ, ਰਾਜਾ ਰਾਮ, ਗੁਰਦੀਪ ਸਿੰਘ ਕਲਸੀ, ਕਾ. ਘਨਸ਼ਾਮ ਸ਼ਾਮਲ ਸਨ।  ਪਾਰਕ ਵਿੱਚ ਵਿਸ਼ਾਲ ਰੋਸ ਰੈਲੀ ਮਗਰੋਂ ਇਹਨਾਂ ਸਾਰੇ ਵਰਕਰਾਂ ਨੇ ਦੇਸੀ ਦਫਤਰ ਤਕ ਰੋਸ ਮਾਰਚ ਵੀ ਕੀਤਾ। 

Saturday, August 09, 2014

ਇਜ਼ਰਾਈਲ ਦੇ ਖਿਲਾਫ਼ ਰੋਸ ਵਖਾਵਾ

ਸੀਟੂ ਨੇ ਕੀਤੀ ਤਿੱਖੀ ਨਾਅਰੇਬਾਜ਼ੀ
ਲੁਧਿਆਣਾ: 9 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੇ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਇਸ ਕਾਰਵਾਈ ਦੇ ਖਿਲਾਫ਼ ਰੋਸ ਮੁਜ਼ਾਹਰੇ ਵੀ ਲਗਾਤਾਰ ਹੋ ਰਹੇ ਹਨ।  ਸੀਟੂ ਨੇ ਸ਼ਨੀਵਾਰ 9 ਅਗਸਤ ਨੂੰ ਲੁਧਿਆਣਾ ਦੇ ਚਤਰ ਸਿੰਘ ਪਾਰਕ ਵਿਖੇ ਰੋਜ਼ ਮੁਜ਼ਾਹਰਾ ਕੀਤਾ ਅਤੇ ਫ਼ਲਸਤੀਨੀ ਲੋਕਾਂ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਇਜ਼ਰਾਈਲ ਦੇ ਖਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਤੇ ਸੀਟੂ ਦੇ ਜ਼ਿਲਾ ਪ੍ਰਧਾਨ ਕਾਮਰੇਡ ਜਤਿੰਦਰਪਾਲ ਸਿੰਘ ਅਤੇ ਕਈ ਹੋਰ ਆਗੂ ਵੀ ਮੌਜੂਦ ਸਨ। 

Thursday, March 20, 2014

ਭੱਠਾ ਮਜ਼ਦੂਰਾਂ ਵੱਲੋਂ ਵਿਸ਼ਾਲ ਰੈਲੀ

Thu, Mar 20, 2014 at 5:31 PM
ਪੰਜਾਬ ਦੇ ਤਿੰਨ ਲੱਖ ਭੱਠਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ 
ਲੁਧਿਆਣਾ 20 ਮਾਰਚ 2014 (*ਪ੍ਰਕਾਸ਼ ਸਿੰਘ ਹਿੱਸੋਵਾਲ//ਪੰਜਾਬ ਸਕਰੀਨ): 
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਖਤਮ ਕਰਕੇ ਲੋਕਾਂ ਉਪਰ ਨਵੇਂ ਟੈਕਸਾਂ ਦਾ ਬੋਝ ਪਾ ਰਹੀ ਹੈ ਅਤੇ ਮਜ਼ਦੂਰਾਂ ਨੂੰ ਨਿਗੂਣੀਆਂ ਤਨਖਾਹਾਂ/ਉਜਰਤਾਂ ਤੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਅੱਜ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਪੰਜਾਬ ਵਿੱਚ 10 ਮਹੀਨੇ ਚਲੱਣ ਵਾਲੇ ਭੱਠੇ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਸਦਕਾ ਹੁਣ ਸਿਰਫ ਸਾਲ ਵਿੱਚ ਤਿੰਨ ਕੁ ਮਹੀਨੇ ਹੀ ਚੱਲ ਰਹੇ ਹਨ ਜਿਸ ਕਾਰਨ 3 ਲੱਖ ਭੱਠਾ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਕੰਮ ਨਾ ਮਿਲਣ ਕਾਰਨ ਕੱਖੋਂ ਹੋਲੇ ਹੋ ਗਏ ਹਨ ਅਤੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਛੋਟੀ ਸਨਅਤ ਵੀ ਆਖਰੀ ਸਾਹਾਂ ਤੇ ਹੈ । ਅਕਾਲੀ ਬੀਜੇਪੀ ਸਰਕਾਰ ਵੱਲੋਂ ਨਵੇਂ-ਨਵੇਂ ਟੈਕਸ ਲਗਾ ਕੇ ਉਸਨੂੰ ਬਰਬਾਦੀ ਦੇ ਕੰਡੇ ਤੇ ਲਿਆ ਦਿੱਤਾ ਹੈ । ਰੇਤੇ ਦੀ ਕਾਲਾ ਬਜਾਰੀ, ਨਿੱਤ ਵਧਦੀ ਮਹਿੰਗਾਈ ਨੇ ਵੀ ਲੋਕਾਂ ਦੇ ਜਖਮਾਂ ਤੇ ਨਮਕ ਸੁੱਟਣ ਦਾ ਕੰਮ ਕੀਤਾ ਹੈ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਸਥਾਨਕ ਚਤਰ ਸਿੰਘ ਪਾਰਕ ਵਿਖੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (26/84) ਵੱਲੋਂ ਆਯੋਜਿਤ ਕੀਤੀ ਗਈ ਜਿਲਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।  
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਕੇਂਦਰ ਸਰਕਾਰ ਵੱਲੋਂ ਵੀ ਦੇਸ਼ ਦੀ ਬੇਹਤਰੀ ਲਈ ਅਤੇ ਲੋਕਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਬੜੇ ਜੋਰ ਸ਼ੋਰ ਨਾਲ ਢਿੰਡੋਰਾ ਪਿਟਿਆ ਜਾ ਰਿਹਾ ਹੈ ਪਰੰਤੂ ਇਸ ਸਰਕਾਰ ਦੇ 10 ਸਾਲਾਂ ਦੇ ਰਾਜ ਅੰਦਰ ਭ੍ਰਿਸ਼ਟਾਚਾਰ, ਮਹਿੰਗਾਈ, ਔਰਤਾਂ ਤੇ ਅਤਿਆਚਾਰ, ਬੇਰੁਜਗਾਰੀ ਅਤੇ ਲੋਕਾਂ ਨਾਲ ਧੱਕੇਸ਼ਾਹੀ ਵਿੱਚ ਅਥਾਹ ਵਾਧਾ ਹੋਇਆ ਹੈ । ਸੂਬਾਈ ਸਰਕਾਰ ਨੇ ਰਾਜ ਅੰਦਰ ਲੋਕਾਂ ਦੀਆਂ ਜਮੀਨਾ ਕੋਡੀਆਂ ਦੇ ਭਾਅ ਦੇਸੀ-ਵਿਦੇਸ਼ੀ ਪੂੰਜੀਪਤੀਆਂ ਨੂੰ ਦਿੱਤੀਆਂ ਗਈਆਂ ਹਨ । ਆਮ ਆਦਮੀ ਇਲਾਜ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣ ਤਾਂ ਦੂਰ ਉਸ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਭੱਠਾ ਮਜ਼ਦੂਰ ਘੱਟ ਮਿਹਨਤਾਨੇ ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਕਿਹਾ ਕਿ ਭੱਠਾ ਮਜ਼ਦੂਰਾਂ ਦੀ ਉਜ਼ਰਤਾਂ ਵਿੱਚ ਵਾਧੇ ਲਈ ਦਿੱਤੇ ਮੰਗ ਪੱਤਰ ਤੇ ਸਬੰਧਿਤ ਮਹਿਕਮੇਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਜ਼ਰਤਾਂ ਵਿੱਚ ਵਾਧਾ ਕਰਵਾਉਣ ਲਈ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ। 
ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲਾ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਭੱਠਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਪੂਰਨ ਸਮਰਥਨ ਕਰਦੇ ਕਿਹਾ ਕਿ ਠੇਕੇਦਾਰੀ ਪ੍ਰਬੰਧ ਖਤਮ ਕਰਵਾਉਣ ਅਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਵਾਉਣ ਲਈ ਸੀਟੂ ਪੂਰਨ ਤੌਰ ਤੇ ਸੰਘਰਸ਼ਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜੋਕੀਆਂ ਕੇਂਦਰ ਅਤੇ ਸੂਬਾ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਸਾਰਾ ਦੇਸ਼ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਅਤੇ ਦੋਸ਼ੀ ਪਾਰਟੀਆਂ ਨੂੰ ਗੱਦੀਓਂ ਉਤਾਰ ਕੇ ਅਤੇ ਬਦਲਵੀਆਂ ਨੀਤੀਆਂ ਲਾਗੂ ਕਰਕੇ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵੱਧ ਸਕਦਾ ਹੈ। 
ਇਸ ਮੌਕੇ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਸਕੱਤਰ ਪ੍ਰਕਾਸ਼ ਸਿੰਘ ਹਿੱਸੋਵਾਲ ਸੂਬਾਈ ਆਗੂ, ਚਰਨਜੀਤ ਸਿੰਘ ਹਿਮਾਂਯੂਪੁਰ ਅਤੇ ਦਰਸ਼ਨ ਸਿੰਘ ਕੰਗਣਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਵਾਉਣ ਲਈ, ਭੱਠਿਆਂ ਉਪਰ ਕੰਮ ਕਰਦੇ ਕਿਰਤੀਆਂ ਲਈ ਸਾਫ ਪਾਣੀ, ਰਿਹਾਇਸ਼ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਤੇਜ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਤੋਂ ਪੁਰਜੋਰ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਕਰਵਾਉਣ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਆਪਣਾ ਯੋਗਦਾਨ ਨਿਭਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਕੁਮਾਰ, ਦਰਬਾਰਾ ਸਿੰਘ, ਨਿਰਮਲ ਨਿੰਮਾ ਅਤੇ ਗੁਲਜਾਰ ਸਿੰਘ, ਰਜਿੰਦਰ ਸਿਘ, ਰਣਜੀਤ ਸਾਇਆਂ ਆਗੂ ਮੌਜੂਦ ਸਨ। 

*ਪ੍ਰਕਾਸ਼ ਸਿੰਘ ਹਿੱਸੋਵਾਲ ਯੂਨੀਅਨ ਦੇ ਸਕੱਤਰ ਹਨ।