Showing posts with label ਲੁਧਿਆਣਾ. Show all posts
Showing posts with label ਲੁਧਿਆਣਾ. Show all posts

Saturday, January 18, 2014

ਕਾਮਰੇਡਾਂ ਵੱਲੋਂ 27 ਫਰਵਰੀ ਨੂੰ ਜੇਲ ਭਰੋ ਅੰਦੋਲਨ

Sat, Jan 18, 2014 at 6:43 PM
25 ਜਨਵਰੀ 2014 ਨੂੰ CPI ਅਤੇ CPM ਦੀ ਸਾਂਝੀ ਰੈਲੀ
ਲੁਧਿਆਣਾ:18 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਸੀ.ਪੀ.ਆਈ.(ਐਮ) ਜ਼ਿਲਾ ਕਮੇਟੀ ਲੁਧਿਆਣਾ ਦੀ ਮੀਟਿੰਗ ਕਾਮਰੇਡ ਭਜਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾ: ਚਰਨ ਸਿੰਘ ਵਿਰਦੀ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਕਾ: ਸੁਖਵਿੰਦਰ ਸਿੰਘ ਸੇਖੋਂ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੇਸ ਅੰਦਰ ਪਾਰਲੀਮੈਂਟ ਚੋਣਾਂ, ਗੈਰ ਕਾਂਗਰਸ, ਗੈਰ ਭਾਜਪਾ, ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕੱਠੀਆਂ ਕਰਕੇ ਲੜੀਆਂ ਜਾਣਗੀਆਂ ਅਤੇ ਚੋਣਾਂ ਨੇਤਾ ਦੇ ਨਾਂਅ ਤੇ ਨਹੀਂ ਜੀਤੀਆਂ ਜਾ ਸਕਦੀਆਂ । ਚੋਣਾਂ ਨੀਤੀਆਂ ਦੇ ਮੁੱਦੇ ਤੇ ਲੜੀਆਂ ਜਾਣਗੀਆਂ । ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜਗਾਰੀ ਅਤੇ ਸਿਹਤ ਸਹੂਲਤਾਂ ਦੇ ਅਹਿਮ ਮੁੱਦਿਆਂ ਤੇ ਚੋਣਾਂ ਲੜੀਆਂ ਜਾਣਗੀਆਂ । ਸਾਥੀ ਵਿਰਦੀ ਹੋਰਾਂ ਨੇ ਕਿਹਾ ਕਿ ਇਹ ਚੋਣਾਂ, ਪੰਜਾਬ ਅੰਦਰ ਸਾਂਝੇ ਮੋਰਚੇ ਵੱਲੋਂ ਸਾਂਝੇ ਤੌਰ ਤੇ ਲੜੀਆਂ ਜਾਣਗੀਆਂ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰੇਤ ਮੈਂਬਰ ਅਤੇ ਲੋਕ ਸਭਾ ਸੀਟ ਦੇ ਇੰਚਾਰਜ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਲੋਕ ਸਭਾ ਚੋਣ ਪ੍ਰਚਾਰ 'ਚ ਹੁਣ ਤੋਂ ਜੁੱਟ ਜਾਣ ਦਾ ਸੱਦਾ ਦਿੱਤਾ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਆਮ ਲੋਕ ਵਿਰੋਧੀ ਨੀਤੀਆਂ ਵਿਰੁੱਧ ਜੋਰਦਾਰ ਮੁਹਿੰਮ ਛੇੜਣ ਦਾ ਸੱਦਾ ਦਿੱਤਾ ਗਿਆ ।
ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਨੇ ਦੱਸਿਆ ਕਿ 21 ਜਨਵਰੀ ਤੋਂ 27 ਜਨਵਰੀ ਤੱਕ ਜ਼ਿਲੇ 'ਚ ਜੱਥਾ ਮਾਰਚ ਕੀਤਾ ਜਾਵੇਗਾ । ਇਹ ਜੱਥਾ ਮਾਰਚ ਲੋਕ ਸਭਾ ਸੀਟ ਲੁਧਿਆਣਾ ਦੇ ਏਰੀਏ ਵਿੱਚ ਹੀ ਕੀਤਾ ਜਾਵੇਗਾ, 25 ਜਨਵਰੀ 2014 ਨੂੰ ਸੀ.ਪੀ.ਆਈ. ਨਾਲ ਸਾਂਝੀ ਰੈਲੀ ਕੀਤੀ ਜਾਵੇਗੀ । ਇਹ ਰੈਲੀ ਚਤਰ ਸਿੰਘ ਪਾਰਕ ਵਿੱਚ ਹੋਵੇਗੀ ਅਤੇ ਡੀ.ਸੀ. ਦਫਤਰ ਤੱਕ ਮਾਰਚ ਕੀਤਾ ਜਾਵੇਗਾ ।
27 ਫਰਵਰੀ ਨੂੰ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ ਅਤੇ 15 ਫਰਵਰੀ ਤੱਕ ਵਲੰਟੀਅਰ ਭਰਤੀ ਕਰਨ ਦਾ ਕੰਮ ਮੁਕੰੰਮਲ ਕੀਤਾ ਜਾਵੇਗਾ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰਸ਼ਿਪ ਨਵੀਨੀਕਰਨ ਦਾ ਕੰਮ ਮੁਕੰਮਲ ਕਰਕੇ ਜ਼ਿਲੇ ਕੋਲ ਜਮਾਂ ਕਰਵਾਉਣ ਵਾਸਤੇ 28 ਫਰਵਰੀ 2014 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ । 
4 ਫਰਵਰੀ ਨੂੰ ਗਦਰ ਪਾਰਟੀ ਸ਼ਤਾਬਦੀ ਸਬੰਧੀ ਜੋ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਕੇ ਮਨਾਇਆ ਜਾਣਾ ਹੈ ਉਸ ਵਿੱਚ ਜ਼ਿਲੇ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ ਅਤੇ ਇਸ ਸਮਾਰੋਹ ਨੂੰ ਕਾਮਰੇਡ ਸੀਤਾ ਰਾਮ ਯੈਚੂਰੀ ਪੋਲਿਟਬਿਓਰੋ ਦੇ ਮੈਂਬਰ ਸੀ.ਪੀ.ਆਈ.(ਐਮ) ਸੰਬੋਧਨ ਕਰਨਗੇ ਅਤੇ ਸਾਥੀ ਮੱਟੂ ਨੇ ਦੱਸਿਆ ਕਿ ਸਰਕਾਰ ਗੈਸ ਸੈਲੰਡਰ ਦੀਆਂ ਵਧਾਈਆਂ ਕੀਮਤਾਂ ਵਾਪਸ ਲਵੇ, ਡੀਜ਼ਲ ਪ੍ਰੈਟੋਲ ਦੀਆਂ ਕੀਮਤਾਂ ਦਾ ਵਾਧਾ ਵਾਪਸ ਲੈਣ ਸਬੰਧੀ ਮਤੇ ਪਾਸ ਕਰਕੇ ਮੰਗ ਕੀਤੀ ਕਿ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ ਹੈ ਅਤੇ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਨਸ਼ਿਆਂ ਦੇ ਤਸਕਰਾਂ ਦੀ ਪੜਤਾਲ ਦੌਰਾਨ ਪੰਜਾਬ ਦੇ ਕਈ ਵਜੀਰਾ ਦੇ ਨਾਮ ਆ ਰਹੇ ਹਨ । ਇਹ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਗਈ । ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਰੇਤ ਬਜ਼ਰੀ ਦੀ ਕਾਲਾ ਬਜਾਰੀ ਵਿਰੁੱਧ ਲੜਨ ਦਾ ਵੀ ਫੈਸਲਾ ਕੀਤਾ ਗਿਆ। 

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

Friday, December 14, 2012

ਸਤਿਗੁਰੂ ਜਗਜੀਤ ਸਿੰਘ ਵੱਲੋਂ ਦੇਹ ਦਾ ਓਹਲਾ

ਧਰਮ ਅਤੇ ਸਿੱਖੀ ਅਸੂਲਾਂ ਦੀ ਪਾਲਣਾ ਦੇ ਨਾਲ ਨਾਲ ਜਬਰ ਅਤੇ ਹਕੂਮਤ ਨਾਲ ਟੱਕਰ ਦੇ ਮਾਮਲੇ ਵਿੱਚ ਵੀ ਨਵੇਂ ਰਿਕਾਰਡ ਬਣਾਉਣ ਵਾਲੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।ਸੰਗੀਤ ਸਮਰਾਟ ਰਵੀਸ਼ੰਕਰ ਜੀ ਦੇ ਵਿਛੋੜੇ ਦਾ ਦਰਦ ਅਜੇ ਤਾਜ਼ਾ ਹੀ ਸੀ ਕਿ ਇੱਕ ਹੋਰ ਸੋਗੀ ਖਬਰ ਨੇ ਉਦਾਸ ਕਰ ਦਿੱਤਾ। ਸੰਗੀਤ ਦੀ ਦੁਨੀਆ ਨਾਲ ਸਤਿਗੁਰੂ ਜਗਜੀਤ ਸਿੰਘ ਅਤੇ ਨਾਮਧਾਰੀ ਸੰਪਰਦਾ ਦਾ ਵੀ ਅਟੁੱਟ ਸੰਬੰਧ ਸੀ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਪ੍ਰਤੀ ਵੀ ਸੰਵੇਦਨਾ ਰੱਖਨ ਵਾਲੇ ਇਸ ਮਹਾਂਪੁਰਸ਼ ਦੇ ਤੁਰ ਜਾਣ ਤੇ ਹਰ ਪਾਸੇ ਉਦਾਸੀ ਪਾਈ ਜਾ ਰਹੀ ਹੈ।ਮੀਡੀਆ ਨੇ ਵੀ ਇਸ ਖਬਰ ਨੂੰ ਬਣਦੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।ਹੇਠਾਂ ਦੋ ਪ੍ਰਮੁੱਖ ਪੰਜਾਬੀ 'ਚ ਛਪੀ ਇਸ ਸੋਗੀ ਖਬਰ ਨੂੰ ਇਥੇ ਵੀ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। --ਰੈਕਟਰ ਕਥੂਰੀਆ  
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਚੱਲ ਵਸੇ
Posted On December - 13 - 2012
ਰੋਜ਼ਾਨਾ ਜਗ ਬਾਣੀ 'ਚ 
ਹਰਜੋਤ ਅਰੋਡ਼ਾ/ਗੁਰਦੀਪ ਟੱਕਰ
ਲੁਧਿਆਣਾ/ਮਾਛੀਵਾਡ਼ਾ, 13 ਦਸੰਬਰ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ (92) ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਸ਼ਾਮ 6.28 ਵਜੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਇੱਥੋਂ ਕੁੱਝ ਦੂਰ ਸਥਿਤ ਨਾਮਧਾਰੀ ਸੰਪਰਦਾ ਦੇ ਸਦਰ ਮੁਕਾਮ ਸ੍ਰੀ ਭੈਣੀ ਸਾਹਿਬ ਵਿਖੇ ਸੋਗ ਪਸਰ ਗਿਆ। ਨਾਮਧਾਰੀ ਮੁਖੀ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਭਤੀਜੇ ਠਾਕੁਰ ਉਧੇ ਸਿੰਘ ਅਤੇ ਦਮਾਦ ਸੰਤ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਪੇਟ ਦੀ ਇਨਫ਼ੈਕਸ਼ਨ ਕਾਰਨ ਐਸ.ਪੀ.ਐਸ. ਅਪੋਲੋ ਹਸਪਤਾਲ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਦਾ ਅੰਤਮ ਸੰਸਕਾਰ 14 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਸ੍ਰੀ ਭੈਣੀ ਸਾਹਿਬ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਧਰਮ ਪਤਨੀ ਮਾਤਾ ਚੰਦ ਕੌਰ,ਧੀ ਸਾਹਿਬ ਕੌਰ ਅਤੇ ਦਾਮਾਦ ਸੰਤ ਜਗਤਾਰ ਸਿੰਘ ਛੱਡ ਗਏ ਹਨ। 20 ਨਵੰਬਰ 1920 ਨੂੰ ਜਨਮੇ ਸਤਿਗੁਰੂ ਜਗਜੀਤ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਤੇ ਸਤਿਗੁਰੂ ਸ੍ਰੀ ਪ੍ਰਤਾਪ ਸਿੰਘ ਦੇ ਦੇਹਾਂਤ ਬਾਅਦ 1959 ਵਿੱਚ ਗੱਦੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੱਥੇ ਸ੍ਰੀ ਭੈਣੀ ਸਾਹਿਬ ਅੰਤਰਰਾਸ਼ਟਰੀ ਮੁਕਾਮ ’ਤੇ ਪੁੱਜਾ ਉੱਥੇ ਇਸ ਪਵਿੱਤਰ ਨਗਰ ਦੇ ਵਿਕਾਸ ਦਾ ਸਿਹਰਾ ਵੀ ਉਨ੍ਹਾਂ ਸਿਰ ਬੱਝਦਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਾਮਧਾਰੀ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਉਸਾਰੀਆਂ ਗਈਆਂ। ਲੁਧਿਆਣਾ ਦਾ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਸਥਾਪਿਤ ਹੋਇਆ। ਜੰਗ-ਏ-ਅਜ਼ਾਦੀ ਦੇ ਮਹੱਤਵਪੂਰਣ ਅਧਿਆਇ ਅਤੇ ਨਾਮਧਾਰੀ ਮੁਖੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ਵਿੱਚ ਚਲਾਏ ਗਏ ‘ਕੂਕਾ ਅੰਦੋਲਨ’ ਦਾ ਸਾਲ 2007 ਵਿੱਚ 150 ਸਾਲਾ ਵੀ ਉਨ੍ਹਾਂ ਦੀ ਅਗਵਾਈ ਵਿੱਚ ਮਨਾਇਆ ਗਿਆ, ਜਿਸ ਦੌਰਾਨ ਸਿੱਕੇ, ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰ ਵੱਲੋਂ ਨਾਮਧਾਰੀ ਸ਼ਹੀਦਾਂ ਦੇ ਨਾਂ ’ਤੇ ਵੱਖ-ਵੱਖ ਥਾਂਵਾਂ,ਸਡ਼੍ਹਕਾਂ ਤੇ ਚੌਕਾਂ ਦਾ ਨਾਮਕਰਣ ਕੀਤਾ ਗਿਆ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਜੀ ਦੀ ਸੰਸਦ ਵਿੱਚ ਤਸਵੀਰ ਵੀ ਉਨ੍ਹਾਂ ਦੇ ਯਤਨਾਂ ਨਾਲ ਲੱਗੀ।
ਸੰਗੀਤ ਦੇ ਬਹੁਤ ਹੀ ਜ਼ਿਆਦਾ ਉਪਾਸਕ ਹੋਣ ਕਾਰਨ ਉਨ੍ਹਾਂ ਨੇ ਬਹੁਤ ਸਾਰੇ ਸੰਗੀਤਕਾਰ ਭੈਣੀ ਸਾਹਿਬ ਦੀ ਧਰਤੀ ਤੋਂ ਪੈਦਾ ਕੀਤੇ ਅਤੇ ਵੱਡੇ-ਵੱਡੇ ਸੰਗੀਤ ਸੰਮੇਲਨ ਕਰਵਾਏ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸੰਗੀਤਕਾਰ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਭੈਣੀ ਸਾਹਿਬ ਵਿਖੇ ਨਿਰਧਾਰਤ ਰਾਗਾਂ ਵਿੱਚ ਤੰਤੀ ਸਾਜ਼ਾਂ ਨਾਲ ਗੁਰਬਾਣੀ ਦੇ ਕੀਰਤਨ ਦੀ ਰਵਾਇਤ ਸ਼ੁਰੂ ਹੋਈ ਜੋ ਅੱਜ ਵੀ ਜਾਰੀ ਹੈ।
ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਉਂਦਿਆਂ ਉਨ੍ਹਾਂ ਨੇ ਨਾਮਧਾਰੀ ਹਾਕੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਅਤੇ ਭੈਣੀ ਸਾਹਿਬ ਵਿਖੇ ਨਾਮਧਾਰੀ ਖੇਡ ਅਕਾਡਮੀ ਸਥਾਪਤ ਕਰਕੇ ਹਾਕੀ ਐਸਟਰੋਟਰਫ਼, ਆਊਟਡੋਰ ਤੇ ਇੰਨਡੋਰ ਸਟੇਡੀਅਮ ਵੀ ਬਣਵਾਏ। ਇਸ ਤੋਂ ਇਲਾਵਾ ਖੇਤੀ ਵਿੱਚ ਫ਼ਸਲੀ ਵਿਭਿੰਨਤਾ ਨੂੰ ਬਾਗ਼ਬਾਨੀ ਰਾਹੀਂ ਬਹੁਤ ਪਹਿਲਾਂ ਲਾਗੂ ਕਰਕੇ, ਦੇਸ਼ਾਂ-ਵਿਦੇਸ਼ਾਂ ਵਿੱਚ ਨਾਮਧਾਰੀ ਸੀਡ ਅਤੇ ਨਾਮਧਾਰੀ ਸੀਡ ਦੁਆਰਾ ਤਿਆਰ ਕੀਤੀਆਂ ਫ਼ਲ ਅਤੇ ਸਬਜ਼ੀਆਂ ਦੀ ਵੱਡੀ ਪੱਧਰ ’ਤੇ ਬਰਾਮਦ ਕਰਵਾਈ।
ਨਾਮਧਾਰੀ ਸਤਿਗੁਰੂ ਸ੍ਰੀ ਰਾਮ ਸਿੰਘ ਦੁਆਰਾ ਸੰਨ 1863 ਵਿੱਚ ਪਿੰਡ ਖੋਟੇ ਤੋਂ ਸ਼ੁਰੂ ਕੀਤੀ ਸਵਾ ਰੁਪਈਏ ਨਾਲ ਸਮੂਹਿਕ ਆਨੰਦ ਕਾਰਜ ਦੀ ਰੀਤ ਨੂੰ ਉਨ੍ਹਾਂ ਹੁਣ ਤੱਕ ਬਾਦਸਤੂਰ ਜਾਰੀ ਰੱਖਿਆ। ਪਸ਼ੂ ਧਨ ਦੀ ਸੰਭਾਲ ਵਿੱਚ ਗਊਆਂ ਦੇ ਦੁੱਧ ਅਤੇ ਸੁੰਦਰਤਾ ਦੇ ਅਨੇਕਾਂ ਹੀ ਮੁਕਾਬਲੇ ਜਿੱਤਣ ਪਿੱਛੋਂ  ਉਨ੍ਹਾਂ ਨੂੰ ਗੋਪਾਲ ਰਤਨ ਦੀ ਉਪਾਧੀ ਨਾਲ ਸਨਮਾਨਤ ਵੀ ਕੀਤਾ ਗਿਆ। ਸ੍ਰੀ ਭੈਣੀ ਸਾਹਿਬ ਵਿਖੇ ਹਰ ਸਾਲ ਸਵਾ ਮਹੀਨੇ ਦਾ ਜਪੁ ਪ੍ਰਯੋਗ, ਹੋਲੇ ਮਹੱਲੇ ਦੇ ਸਮਾਗਮ ਕਰਵਾਉਣ ਵਾਲੇ ਅਤੇ ਕੌਮਾਂਤਰੀ ਪੱਧਰ ’ਤੇ ਵਿਦਿਅਕ ਕਾਨਫ਼ਰੰਸਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸਤਿਗੁਰੂ ਜਗਜੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਬਹੁਤ ਯੋਗਦਾਨ ਪਾਇਆ।
ਪੰਜਾਬੀ ਸਹਿਤ ਅਕਾਦਮੀ ਵੱਲੋਂ ਦੁੱਖ ਦਾ ਪ੍ਰਗਟਾਵਾ
ਲੁਧਿਆਣਾ, (ਟ੍ਰਿਬਿਊਨ ਨਿਊਜ਼ ਸਰਵਿਸ) -  ਪੰਜਾਬੀ ਸਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਅਕਾਦਮੀ ਦੇ ਵਿਕਾਸ ਵਿੱਚ ਉਨ੍ਹਾਂ ਦੀ ਵੱਡੀ ਦੇਣ ਸੀ।
ਮੁੱਖ ਮੱਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 13 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਤਿਗੁਰੂ ਜਗਜੀਤ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਿਵਾਰ ਅਤੇ ਨਾਮਧਾਰੀ ਦਰਬਾਰ ਨੂੰ ਆਪਣੇ ਦੁੱਖ ਭਰੇ ਸੰਦੇਸ਼ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਦੇਹਾਂਤ ਨਾਲ ਪੂਰੀ ਮਨੁੱਖਤਾ ਨੂੰ ਘਾਟਾ ਪਿਆ ਹੈ। ਉਨ੍ਹਾਂ ਨੇ ਨਾ ਸਿਰਫ ਨਾਮਧਾਰੀ ਦਰਬਾਰ, ਬਲਕਿ ਪੂਰੀ ਮਨੁੱਖਤਾ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ  ਅਜਿਹਾ ਘਾਟਾ ਹੈ, ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਮਨੁੱਖਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

Sunday, January 15, 2012

ਸਾਂਝੇ ਮੋਰਚੇ ਦੇ ਉਮੀਦਵਾਰ ਮੌੜ ਨੂੰ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ

ਵੋਟਰਾਂ ਨੇ ਥਾਂ ਥਾਂ ਕੀਤਾ ਗਰਮਜੋਸ਼ੀ ਨਾਲ ਸਵਾਗਤ
ਲੁਧਿਆਣਾ (ਮਨਮੀਤ ਕੌਰ) : ਸਾਂਝਾ ਮੋਰਚਾ ਦੇ ਉਮੀਦਵਾਰ ਧਰਮ ਪਾਲ ਮੌੜ ਜੋ ਲੁਧਿਆਣਾ ਪੱਛਮੀ ਤੋਂ ਚੋਣ ਲੜ ਰਹੇ ਹਨ ਵਲੋਂ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਲਈ ਵਿੱਢੀ ਮੁਹਿੰਮ ਵਿੱਚ ਪੀ.ਏ.ਯੂ., ਲੁਧਿਆਣਾ, ਰਿਸ਼ੀ ਨਗਰ, ਹੈਬੋਵਾਲ ਅਤੇ ਪ੍ਰੋਫੈਸਰ ਕਲੌਨੀ ਦਾ ਤੂਫਾਨੀ ਦੌਰਾ ਕੀਤਾ ਗਿਆ । ਸਾਂਝਾ ਮੋਰਚਾ ਉਮੀਦਵਾਰ ਸ਼੍ਰੀ ਮੌੜ ਦੇ ਪੀ ਆਰ ਓ ਅਤੇ ਉਘੇ ਪ੍ਰਗਤੀਸ਼ੀਲ ਲੇਖਕ ਮਿਤਰ ਸੈਨ ਮੀਤ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਿਕ ਹਰ ਥਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਹੋ ਕੇ ਵੋਟਰਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਦਾ ਭਰੋਸਾ ਦਿੱਤਾ ਗਿਆ। ਰਿਸ਼ੀ ਨਗਰ ਵਿਚ ਜਨਤਾ ਦੀ ਅਗਵਾਈ ਗੁਰਨਾਮ ਸਿੰਘ ਸਿੱਧੂ ਅਤੇ ਪ੍ਰੋਫੈਸਰ ਕਲੌਨੀ ਵਿੱਚ ਡਾ. ਡੀ.ਐਸ. ਸਿੱਧੂ ਨੇ ਕੀਤੀ। ਅਗਰ ਨਗਰ ਅਤੇ ਜਵਾਹਰ ਨਗਰ ਕੈਂਪ ਕਲੌਨੀ ਵਿੱਚ ਉਹਨਾਂ ਦੇ ਸਮੱਰਥਕਾਂ ਵੱਲੋਂ ਚੋਣ ਦਫ਼ਤਰ ਵੀ ਖੋਲ੍ਹੇ ਗਏ। ਸ਼ਹੀਦ ਭਗਤ ਸਿੰਘ ਨਗਰ ਵਿਚ ਵੀ ਵੋਟਰਾਂ ਨੇ ਮੀਟਿੰਗ ਕੀਤੀ।
       ਸਾਂਝੇ ਮੋਰਚੇ ਦੇ ਉਮੀਦਵਾਰ ਧਰਮ ਪਾਲ ਮੌੜ ਨੇ ਥਾਂ-ਥਾਂ ਤੇ ਕਿਹਾ ਕਿ ਸਾਂਝੇ ਮੋਰਚੇ ਦਾ ਮੁੱਖ ਉਦੇਸ਼ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ, ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦਿਵਾਉਣਾ ਨਾਲ ਹੀ ਛੋਟੀ ਸਨਅਤ ਨੂੰ ਉਚਿਤ ਨੀਤੀਆਂ ਲਾਗੂ ਕਰਕੇ ਖ਼ਤਮ ਹੋਣ ਤੋਂ ਬਚਾਉਣਾ । ਧਰਮ ਪਾਲ ਮੌੜ ਵੱਲੋਂ ਆਪਣੀ ਪੀ.ਏ.ਯੂ. ਦੀ ਸਰਵਿਸ ਦੌਰਾਨ ਮੁਲਾਜ਼ਮਾਂ ਦੀ ਜੋ ਸੇਵਾ ਕੀਤੀ ਗਈ ਉਸਨੂੰ ਯਾਦ ਕਰਾਉਂਦਿਆਂ ਬਾਅਦਾ ਕੀਤਾ ਗਿਆਂ ਕਿ ਉਹ ਵਿਧਾਨ ਸਭਾ ਵਿੱਚ ਜਾ ਕੇ ਵਿੱਤੀ ਸੰਕਟ ਹੱਲ ਕਰਾ ਕੇ ਪੀ.ਏ.ਯੂ. ਦਾ ਸਿਰ ਉੱਚਾ ਚੁਕਣਗੇ। 

Saturday, October 15, 2011

'ਮੇਲਾ ਧੀਆਂ ਦਾ' ਲੱਗੇਗਾ 21 ਅਤੇ 22 ਅਕਤੂਬਰ ਨੂੰ

ਸਰਕਾਰੀ ਮਹਿਲਾ ਕਾਲਜ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ  
ਲੁਧਿਆਣਾ 14 ਅਕਤੂਬਰ:
ਸ. ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ-ਰੋਜ਼ਾ ਮੇਲੇ ਦੇ ਅਗੇਤਰੇ ਪ੍ਰਬੰਧਾਂ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏਸਾਡੇ ਅਲੋਪ ਹੋ ਰਹੇ ਅਮੀਰ ਪੁਰਾਤਨ ਸੱਭਿਆਚਾਰਕ ਵਿਰਸੇ ਨੂੰ ਮੁੜ ਸੁਰਜੀਤ ਕਰਨ ਅਤੇ ਧੀਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਸਮਾਜ ਵਿੱਚੋਂ ਕੁਰੀਤੀਆਂ ਦੂਰ ਕਰਨ ਦੇ ਮਕਸਦ ਨਾਲ 21 ਅਤੇ 22 ਅਕਤੂਬਰ ਨੂੰ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਰਾਜ ਪੱਧਰੀ ਵਿਰਾਸਤੀ ਮੇਲਾ 'ਮੇਲਾ ਧੀਆਂ ਦਾ' ਆਯੋਜਿਤ ਕੀਤਾ ਜਾਵੇਗਾ।
               ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ, ਸੱਭਿਆਚਾਰਕ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ-ਰੋਜ਼ਾ ਮੇਲੇ ਦੇ ਅਗੇਤਰੇ ਪ੍ਰਬੰਧਾਂ ਲਈ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਹੀਰਾ ਸਿੰਘ ਗਾਬੜੀਆ ਜੇਲ੍ਹ ਮੰਤਰੀ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਮੀਟਿੰਗ ਦੌਰਾਨ ਉਘੇ ਹਾਸਰਸ ਫ਼ਿਲਮੀ ਕਲਾਕਾਰ ਮੇਹਰ ਮਿੱਤਲ ਦਾ ਸਨਮਾਨ ਕਰਦੇ ਹੋਏ
ਸ੍ਰ. ਗਾਬੜੀਆ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਧੀਆਂ ਨੂੰ ਸਮਾਜ ਵਿੱਚ ਮਾਣ-ਸਨਮਾਨ ਦੇਣ ਅਤੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਹਰ ਸਾਲ ਵਿਰਾਸਤੀ ਮੇਲਾ ਧੀਆਂ ਦਾ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਇਹ ਵਿਰਾਸਤੀ ਮੇਲਾ ਚੌਥੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਮੇਲੇ ਵਿੱਚ ਨਵੀਆਂ ਵੰਨਗੀਆਂ ਸ਼ਾਮਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੇਲੇ ਵਿੱਚ  ਸਮਾਜਿਕ ਬੁਰਾਈਆਂ ਦੇ ਵੱਖ-ਵੱਖ ਵਿਸ਼ਿਆਂ 'ਤੇ ਲੜਕੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਉਹਨਾਂ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਅਤੇ ਖਤਮ ਕਰਨ ਲਈ ਸਹਾਈ ਸਿੱਧ ਹੋਣਗੇ। ਉਹਨਾਂ ਕਿਹਾ ਕਿ ਲੜਕੀਆਂ ਦੀਆਂ ਹਾਕੀ, ਕਬੱਡੀ ਅਤੇ ਫੁੱਟਵਾਲ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਕਿਹਾ ਕਿ 21 ਅਤੇ 22 ਦੀ ਰਾਤ ਨੂੰ ਹਰਪਾਲ ਟਿਵਾਣਾ ਅਕੈਡਮੀ ਵੱਲੋਂ ਸੱਭਿਆਚਾਰਕ ਨਾਟਕ ਖੇਡੇ ਜਾਣਗੇ।ਉਹਨਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਲੜਕੀਆਂ ਨੂੰ ਉਘੀਆਂ ਲੋਕ ਗਾਇਕਾ ਬੀਬੀ ਸੁਰਿੰਦਰ ਕੌਰ ਅਤੇ ਨਰਿੰਦਰ ਬੀਬਾ ਦੇ ਨਾਂ ਤੇ ਨਕਦ ਇਨਾਮ ਵੀ ਦਿੱਤੇ ਜਾਣਗੇ।
               ਸ੍ਰ. ਗਾਬੜੀਆ ਨੇ ਦੱਸਿਆ ਕਿ ਦੋ ਦਿਨਾਂ ਚੱਲਣ ਵਾਲੇ ਇਸ ਵਿਰਾਸਤੀ ਮੇਲੇ ਨੂੰ ਇੱਕ ਪਿੰਡ ਦਾ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਭਰੂਣ-ਹੱਤਿਆ ਅਤੇ ਵਾਤਾਵਰਣ ਤੇ ਪੋਸਟਰ ਬਨਾਉਣ, ਕਲੇਅ ਮਾਡਲਿੰਗ, ਨਾਲਾ ਬੁਣਨਾ, ਕਰੋਸ਼ੀਏ ਦੀ ਬੁਣਤੀ, ਪੀੜੀ ਬਨਾਉਣਾ, ਕੰਧ ਚਿਤਰਕਾਰੀ, ਹੇਕਾਂ ਵਾਲੇ ਗੀਤ, ਮਹਿੰਦੀ ਲਗਾਉਣ, ਪੰਜਾਬੀ ਰਸੋਈ ਦੇ ਮੁਕਾਬਲੇ ਆਦਿ ਕਰਵਾਏ ਜਾਣਗੇ ਅਤੇ ਇਸੇ ਤਰ੍ਹਾਂ ਕਵਿਤਾ ਉਚਾਰਨ, ਕਵੀਸ਼ਰੀ, ਵਾਰ ਗਾਇਨ; ਲੋਕ ਗੀਤ ਅਤੇ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਸਟੇਜ ਤੇ ਕਰਵਾਏ ਜਾਣਗੇ।  ਉਹਨਾਂ ਦੱਸਿਆ ਕਿ ਸਰਕਾਰੀ ਕਾਲਜ ਦੀ ਗਰਾਊਂਡ ਨੂੰ ਪੂਰੀ ਤਰ੍ਹਾਂ ਪੇਂਡੂ ਮਾਹੌਲ ਵਿੱਚ ਸਿਰਜਿਆ ਜਾਵੇਗਾ, ਜਿਸ ਵਿੱਚ ਪੁਰਾਤਨ ਅਤੇ ਰਵਾਇਤੀ ਚੁੱਲ੍ਹੇ ਚੌਂਕੇ, ਚਰਖੇ ਕੱਤਣਾ, ਤ੍ਰਿੰਝਣ, ਚਾਟੀ-ਮਧਾਣੀ, ਪੀਂਘਾਂ ਝੂਟਣਾ, ਗੁੱਡੀਆਂ ਪਟੋਲੇ, ਦਰੀਆਂ ਤੇ ਪੱਖੀਆਂ ਬੁਣਨਾ ਅਤੇ ਦਾਣੇ ਭੁੰਨਣ ਵਾਲੀ ਭੱਠੀ ਆਦਿ ਪੇਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾਂ ਵਿੱਚ ਪੰਜਾਬੀ ਖਾਣਿਆਂ ਨੂੰ ਅਹਿਮੀਅਤ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਕੇਵਲ ਔਰਤਾਂ ਅਤੇ ਲੜਕੀਆਂ ਦਾ ਹੀ ਦਾਖਲਾ ਹੋਵੇਗਾ। ਉਹਨਾ ਕਿਹਾ ਕਿ ਇਸ ਵਾਰ ਇਹ ਮੇਲਾ ਇੱਕ ਨਿਵੇਕਲੀ ਛਾਪ ਛੱਡ ਕੇ ਜਾਵੇਗਾ ਅਤੇ ਹਰ ਸਾਲ ਇਸੇ ਤਰ੍ਹਾਂ ਜਾਰੀ ਰਹੇਗਾ।ਉਹਨਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੂੰ ਇਸ ਮੇਲੇ ਦੀ ਸਫ਼ਲਤਾ ਲਈ ਇੱਕ-ਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਅਤੇ ਵੱਧ ਤੋਂ ਵੱਧ ਲੜਕੀਆਂ ਅਤੇ ਔਰਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।                                                                 
                             
               ਸ. ਰਣਜੋਧ ਸਿੰਘ ਪ੍ਰਧਾਨ ਪੰਜਾਬ ਲਲਿਤ ਕਲਾ ਅਕੈਡਮੀ ਨੇ ਕਿਹਾ ਕਿ 'ਮੇਲਾ ਧੀਆਂ ਦਾ' ਲੜਕੀਆਂ ਨੂੰ ਲੋਕ ਵਿਰਸੇ ਨਾਲ ਜੋੜਨ ਦਾ ਮਹੱਤਵ-ਪੂਰਣ ਉਪਰਾਲਾ ਹੈ ਅਤੇ ਵਿਰਸੇ ਦੀ ਸੰਭਾਲ ਤੇ ਪਹਿਰਾ ਦੇ ਕੇ ਹੀ ਨੌਜਵਾਨਾਂ ਵਿੱਚ ਵਿਰਸੇ ਦੇ ਵਿਸਰ ਰਹੇ ਰੁਝਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਭਰਪੂਰ ਫ਼ਿਲਮਾਂ ਵਿਖਾਈਆਂ ਜਾਣਗੀਆਂ ਅਤੇ ਅਲੋਪ ਹੋ ਰਹੀਆਂ ਕਲਾ-ਕ੍ਰਿਤੀਆਂ ਨੂੰ ਵੀ ਡਿਸਪਲੇਅ ਕੀਤਾ ਜਾਵੇਗਾ।
               ਸ੍ਰੀਮਤੀ ਗੁਰਮਿੰਦਰ ਕੌਰ ਪ੍ਰਿੰਸੀਪਲ ਨੇ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਵਿਰਾਸਤੀ ਮੇਲਾ 'ਮੇਲਾ ਧੀਆਂ ਦਾ' ਦੌਰਾਨ ਲੜਕੀਆਂ ਦੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਨਾਲ ਲੜਕੀਆਂ ਨੂੰ ਆਪਣੇ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਚੰਗੇਰੇ ਅਵਸਰ ਉਪਲੱਭਦ ਹੁੰਦੇ ਹਨ ਅਤੇ ਕਾਲਜ ਨੂੰ ਭਰਪੂਰ ਤਜਰਬਾ ਹਾਸਲ ਹੋਇਆ ਹੈ।
               ਇਸ ਮੌਕੇ ਤੇ ਉਘੇ ਹਾਸਰਸ ਫ਼ਿਲਮੀ ਕਲਾਕਾਰ ਮੇਹਰ ਮਿੱਤਲ ਵੀ ਪੁੱਜੇ ਅਤੇ ਉਹਨਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀਆਂ ਯਾਦਾਂ ਵਿੱਚੋਂ ਚੁਟਕਲੇ ਵੀ ਸੁਣਾਏ। ਸ੍ਰ. ਗਾਬੜੀਆ ਨੇ ਮੇਹਰ ਮਿੱਤਲ ਦਾ ਸਨਮਾਨ ਵੀ ਕੀਤਾ।
               ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਦੀਪ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ. ਰਣਜੋਧ ਸਿੰਘ ਪ੍ਰਧਾਨ ਪੰਜਾਬ ਲਲਿਤ ਕਲਾ ਅਕੈਡਮੀ, ਸ. ਜਗਦੇਵ ਸਿੰਘ ਗੋਹਲਵੜੀਆ,ਸ੍ਰੀ ਮਹਿੰਦਰ ਸਿੰਘ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ, ਡਾ: ਮਹਿੰਦਰ ਕੌਰ ਗਰੇਵਾਲ, ਸ੍ਰੀਮਤੀ ਕੁਲਦੀਪ ਕੌਰ ਟਿਵਾਣਾ ਸਕੱਤਰ ਪੰਜਾਬ ਆਰਟ ਕੌਂਸਲ, ਪ੍ਰੋ. ਕੁਲਦੀਪ ਸਿੰਘ, ਸ. ਬਲਜਿੰਦਰ ਸਿੰਘ ਪਨੇਸਰ, ਸ. ਮਲਕੀਤ ਸਿੰਘ ਸ਼ੀਰਾ, ਪ੍ਰੋ.ਰਾਜਪਾਲ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।

ਕਰਵਾ ਚੌਥ ਮੌਕੇ ਖੁੱਲ੍ਹੀਆਂ ਰਹਿਣਗੀਆਂ ਪੰਜਾਬ ਦੀਆਂ ਜੇਲ੍ਹਾਂ

ਜੇਲ੍ਹ ਮੰਤਰੀ ਗਾਬੜੀਆ ਵੱਲੋਂ ਅਹਿਮ ਐਲਾਨ 
ਲੁਧਿਆਣਾ, 14 ਅਕਤੂਬਰ: 
ਜੇਲ੍ਹਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਕਤੂਬਰ, 2011 ਨੂੰ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਰਾਜ ਦੀਆਂ ਸਾਰੀਆਂ ਜੇਲ੍ਹਾਂ ਸਵੇਰੇ 9 ਵਜੇ ਤੋਂ  ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾਣਗੀਆਂ ਤਾਂ ਜੋ ਕੈਦੀ ਆਪਣੀਆਂ ਪਤਨੀਆਂ ਨਾਲ ਮੁਲਾਕਾਤ ਕਰ ਸਕਣ।
               ਸ. ਗਾਬੜੀਆ ਨੇ ਦੱਸਿਆ ਕਿ ਇਸ ਸਬੰਧੀ ਰਾਜ ਦੀਆਂ ਸਾਰੀਆਂ ਜੇਲ੍ਹਾਂ ਦੇ ਸੁਪਰਡੰਟਾਂ ਨੂੰ ਜ਼ਰੂਰੀ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਰਵਾ ਚੌਥ ਇੱਕ ਪਵਿੱਤਰ ਤਿਉਹਾਰ ਹੈ ਅਤੇ ਇਸ ਦਿਨ ਪਤਨੀਆਂ ਵਰਤ ਰੱਖ ਕੇ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਕਾਮਨਾ ਕਰਦੀਆਂ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਿਨ ਔਰਤ ਕੈਦੀਆਂ ਨਾਲ ਉਨ੍ਹਾਂ ਦੇ ਪਤੀ ਵੀ ਸਵੇਰੇ 9 ਵਜੇ ਤੋਂ  ਸ਼ਾਮ 5 ਵਜੇ ਤੱਕ ਮੁਲਾਕਾਤ ਕਰ ਸਕਦੇ ਹਨ।

Tuesday, October 11, 2011

ਲੁਧਿਆਣੇ ਦੇ 155 ਟੇਕਸਟਾਈਲ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹੜਤਾਲ

ਤਨਖਾਹ ਵਾਧੇ ਸਮੇਤ ਸਾਰੇ ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ
ਲੁਧਿਆਣਾ-11 ਅਕਤੂਬਰ: (ਲਖਵਿੰਦਰ ਅਤੇ ਰਾਜਵਿੰਦਰ) ਲੁਧਿਆਣੇ ਦੇ ਸਮਰਾਲਾ ਚੌਂਕ ਦੇ ਆਸ-ਪਾਸ ਦੇ ਸ਼ਾਲ ਬਣਾਉਣ ਵਾਲੇ ਪਾਵਰਲੂਮ ਕਾਰਖਾਨਿਆਂ ਦੇ ਮਜ਼ਦੂਰ ਹੜਤਾਲ 'ਤੇ ਹਨ। 22 ਸਤੰਬਰ ਨੂੰ ਇਹ ਹੜਤਾਲ 85 ਕਾਰਖਾਨਿਆਂ ਤੋਂ ਸ਼ੁਰੂ ਹੋਈ ਸੀ ਜੋ ਕਿ ਬਾਅਦ ਵਿੱਚ 155 ਕਾਰਖਾਨਿਆਂ ਤੱਕ ਫੈਲ ਗਈ। ਹੜਤਾਲ ਦੇ ਏਨੇ ਦਿਨ ਲੰਘ ਜਾਣ ਤੋਂ ਬਾਅਦ ਨਾ ਤਾਂ ਮਾਲਕਾਂ ਨੇ ਮਜ਼ਦੂਰਾਂ ਦੀ ਮੰਗਾਂ ਮੰਨੀਆਂ ਹਨ ਅਤੇ ਦੂਜੇ ਪਾਸੇ ਮਜ਼ਦੂਰ ਵੀ ਮੰਗਾਂ ਮੰਨਵਾਏ ਬਿਨਾਂ ਹੜਤਾਲ ਖਤਮ ਨਾ ਕਰਨ ਦਾ ਪ੍ਰਣ ਕਰ ਚੁੱਕੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਰਤ ਕਾਨੂੰਨਾਂ ਤਹਿਤ ਕੋਈ ਵੀ ਹੱਕ ਨਹੀਂ ਮਿਲ ਰਿਹਾ ਹੈ। ਪਿਛਲੇ ਸਮੇਂ ਵਿੱਚ ਮਹਿੰਗਾਈ ਤੇਜੀ ਨਾਲ ਵਧੀ ਹੈ ਅਤੇ ਮਾਲਕਾਂ ਦੇ ਮੁਨਾਫੇ ਵੀ ਬਹੁਤ ਵਧੇ ਹਨ। ਪਰ ਮਜ਼ਦੂਰਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ। ਮਜ਼ਦੂਰ ਅੱਜ ਬੇਹੱਦ ਗਰੀਬੀ ਦੀ ਜਿੰਦਗੀ ਜੀਣ ਲਈ ਮਜ਼ਬੂਰ ਹਨ। ਅੱਠ ਘੰਟੇ ਦਿਹਾੜੀ ਦਾ ਕਾਨੂੰਨ, ਘੱਟ-ਘੱਟ ਤਨਖਾਹ ਕਾਨੂੰਨ, ਪਹਿਚਾਣ ਪੱਤਰ, ਹਾਜ਼ਰੀ, ਈ. ਐਸ. ਆਈ., ਪੀ. ਐਫ., ਕੰਮ ਦੌਰਾਨ ਹਾਦਸਿਆਂ ਤੋਂ ਸੁਰੱਖਿਆ ਦੇ ਉਚਿਤ ਪ੍ਰਬੰਧ ਅਤੇ ਮੁਆਵਜਾ ਆਦਿ ਸਭ ਕਿਰਤ ਕਾਨੂੰਨਾਂ ਨੂੰ ਕਾਰਖਾਨਾ ਮਾਲਕਾਂ ਦੁਆਰਾ ਛਿੱਕੇ ਟੰਗਿਆ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਉਣਾ ਹੀ ਉਹਨਾਂ ਦਾ ਮਕਸਦ ਹੈ।
     ਦੂਜੇ ਪਾਸੇ ਟੇਕਸਟਾਈਲ ਮਾਲਕਾਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨ ਪੂਰੇ ਦੇਸ਼ ਵਿੱਚ ਕਿਤੇ ਵੀ ਲਾਗੂ ਨਹੀਂ ਹੁੰਦੇ ਇਸ ਲਈ ਉਹ ਵੀ ਲਾਗੂ ਨਹੀਂ ਕਰਨਗੇ। ਉਹਨਾਂ ਮੁਤਾਬਿਕ ਮਜ਼ਦੂਰਾਂ ਦੀ ਹੜਤਾਲ ਨੂੰ ਗੈਰਕਾਨੂੰਨੀ ਹੈ। ਹੜਤਾਲ ਨਾਲ ਮਾਲਕਾਂ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਦਿਨਾਂ ਵਿੱਚ ਮਾਲਕਾਂ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਛਪਵਾਏ ਹਨ ਜਿਹਨਾਂ ਵਿੱਚ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਟੇਕਸਟਾਈਲ ਮਾਲਕ ਐਸੋਸਿਏਸ਼ਨ ਮਜ਼ਦੂਰਾਂ ਦੀ ਹੜਤਾਲ ਨੂੰ ਲੁਧਿਆਣੇ 'ਚ ਦਹਿਸ਼ਤਗਰਦੀ ਕਹਿ ਰਹੀ ਹੈ ਅਤੇ ਪੰਜਾਬ ਦੀ ਸ਼ਾਂਤੀ ਭੰਗ ਹੋਣ ਦਾ ਡਰ ਜਾਹਿਰ ਕਰ ਰਹੀ ਹੈ। ਮਜ਼ਦੂਰਾਂ ਦੀ ਯੂਨੀਅਨ 'ਤੇ ਮਾਲਕਾਂ ਨੇ ਮਜ਼ਦੂਰਾਂ ਨੂੰ ਡਰਾਉਣ-ਧਮਕਾਉਣ, ਜਬਰੀ ਚੰਦਾ ਜੁਟਾਉਣ ਆਦਿ ਦੋਸ਼ ਵੀ ਲਾਏ ਹਨ। ਟੇਕਸਟਾਈਲ ਮਜ਼ਦੂਰ ਯੂਨੀਅਨ ਨੇ ਕਿਹਾ ਹੈ ਕਿ ਮਜ਼ਦੂਰਾਂ ਦਾ ਸੰਘਰਸ਼ ਪੂਰੀ ਤਰ੍ਹਾਂ ਜਾਇਜ ਅਤੇ ਸ਼ਾਂਤੀਪੂਰਨ ਹੈ। ਆਪਣੀ ਕਿਰਤ ਸ਼ਕਤੀ ਵੇਚਣ ਦੀਆਂ ਸ਼ਰਤਾਂ ਤੈਅ ਕਰਵਾਉਣ ਲਈ ਸੰਘਰਸ਼ ਕਰ ਸਕਣਾ ਉਹਨਾਂ ਦਾ ਜਮਹੂਰੀ ਅਤੇ ਕਾਨੂੰਨੀ ਅਧਿਕਾਰ ਹੈ। ਮਾਲਕ ਮਜ਼ਦੂਰਾਂ ਦੀ ਮਜ਼ਬੂਤ ਹੜਤਾਲ ਵਜੋਂ ਬੌਖਲਾ ਗਏ ਹਨ ਅਤੇ ਹੁਣ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਕੇ ਮਜ਼ਦੂਰਾਂ 'ਚ ਡਰ ਪੈਦਾ ਕਰਨ ਅਤੇ ਸਰਕਾਰ ਨੂੰ ਇੱਕ ਸ਼ਾਂਤੀਪੂਰਣ ਸੰਘਰਸ਼ ਨੂੰ ਦਬਾਉਣ ਲਈ ਉਕਸਾਉਣ ਦੇ ਯਤਨ ਕਰ ਰਹੇ ਹਨ। ਦੂਜੀ ਗੱਲ 2500 ਮਜ਼ਦੂਰਾਂ ਨੂੰ ਡਰਾ-ਧਮਕਾ ਕੇ ਨਾ ਤਾਂ ਹੜਤਾਲ ਕਰਵਾਈ ਜਾ ਸਕਦੀ ਹੈ ਨਾ ਹੀ ਉਹਨਾਂ ਤੋਂ ਪੈਸਾ ਜੁਟਾਇਆ ਜਾ ਸਕਦਾ ਹੈ। ਯੂਨੀਅਨ ਦਾ ਇੱਕ ਜਮਹੂਰੀ ਢਾਂਚਾ ਹੈ ਜਿਸ ਵਿੱਚ ਅਜਿਹੀਆਂ ਗੱਲਾਂ ਦੀ ਕੋਈ ਗੁੰਜਾਇਸ਼ ਨਹੀਂ ਹੈ। ਟੇਕਸਟਾਈਲ ਮਜ਼ਦੂਰ ਯੂਨੀਅਨ ਦੇ ਕਨਵੀਨਰ ਰਾਜਵਿੰਦਰ ਨੇ ਕਿਹਾ ਹੈ ਕਿ ਮਾਲਕਾਂ ਨੂੰ ਅਜਿਹਾ ਝੂਠਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਸਗੋਂ ਭ੍ਰਿਸ਼ਟਾਚਾਰ ਤਿਆਗ ਕੇ ਕਿਰਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਰਤ ਵਿਭਾਗ ਵੀ ਮਾਲਕਾਂ ਦੀ ਪਿੱਠ ਥਪਥਪਾ ਰਿਹਾ ਹੈ ਅਤੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਵਿਭਾਗ ਦੀ ਇਹ ਕਾਨੂੰਨਨ ਡਿਊਟੀ ਹੈ ਕਿ ਉਹ ਕਾਰਖਾਨਿਆਂ ਵਿੱਚ ਕਿਰਤ ਕਾਨੂੰਨ ਲਾਗੂ ਕਰਵਾਏ। ਪਰ ਕਿਰਤ ਵਿਭਾਗ ਅਧਿਕਾਰੀ ਪੂਰੀ ਤਰ੍ਹਾਂ ਮਾਲਕਾਂ ਦੇ ਇਸਾਰੇ 'ਤੇ ਕੰਮ ਕਰ ਰਹੇ ਹਨ। 12 ਅਕਤੂਬਰ ਨੂੰ ਕਿਰਤ ਵਿਭਾਗ ਨੂੰ ਫਿਰ ਘੇਰਿਆ ਜਾਵੇਗਾ। 12 ਨੂੰ ਮਾਲਕਾਂ ਦੇ ਗੱਲਬਾਤ ਲਈ ਆਉਣ ਦੀ ਸੰਭਾਵਨਾ ਹੈ। ਜਦੋਂ ਤੱਕ ਕੋਈ ਸਿੱਟਾ ਨਹੀਂ ਨਿਕਲੇਗਾ ਉਦੋਂ ਤੱਕ ਕਿਰਤੀ ਕਿਰਤ ਵਿਭਾਗ ਦਫਤਰ ਤੋਂ ਨਹੀਂ ਹਿੱਲਣਗੇ। ਯੂਨੀਅਨ ਸਭਨਾਂ ਇਨਸਾਫ਼ਪਸੰਦ ਲੋਕਾਂ ਨੂੰ ਮਜ਼ਦੂਰਾਂ ਦੇ ਸਮਰਥਨ 'ਚ ਆਉਣ ਲਈ ਸੰਪਰਕ ਕਰ ਰਹੀ ਹੈ। ਸ਼੍ਰੀ ਅੰਨਾ ਹਜ਼ਾਰੇ ਨੂੰ ਪੱਤਰ ਭੇਜ ਕੇ ਉਹਨਾਂ ਦੇ ਸਮਰਥਨ ਵਿੱਚ ਆਉਣ ਦੀ ਅਪੀਲ ਕੀਤੀ ਹੈ। ਮਜ਼ਦੂਰ ਹੀ ਭ੍ਰਿਸ਼ਟਾਚਾਰ ਹੱਥੋਂ ਸਭ ਤੋਂ ਵੱਧ ਸਤਾਏ ਹਨ। 


Friday, September 30, 2011

ਕਿਤੇ ਭੁੱਲ ਨਾਂ ਜਾਈਏ. ਵਿਰਸਾ ਅਤੇ ਸਭਿਆਚਾਰ

ਤੇਜ਼ੀ ਨਾਲ ਬਦਲ ਰਹੀ ਇਸ ਦੁਨੀਆ ਵਿੱਚ ਬਹੁਤ ਕੁਝ ਬਦਲ ਰਿਹਾ ਹੈ. ਹੁਣ ਪੰਜਾਬ ਦੀਆਂ ਗਲੀਆਂ ਵਿੱਚ ਵੀ ਬਾਜ਼ਾਰ ਬਣ ਗਏ ਹਨ. ਇਹਨਾਂ ਗਲੀਆਂ ਬਾਜ਼ਾਰਾਂ ਦੇ ਮੋੜਾਂ 'ਤੇ ਹੁਣ ਮੱਕੀ ਦੀ ਰੋਟੀ, ਸਰੋਂ ਦਾ ਸਾਗ ਜਾਂ ਲੱਸੀ-ਮਖਣ ਨਹੀਂ ਬਲਕਿ ਬਰਗਰ ਹੁੰਦਾ ਹੈ, ਪੀਜਾ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦਾ ਡੋਸਾ ਹੁੰਦਾ ਹੈ ਜਾਂ ਫੇਰ ਨੂਡਲ  ਮਨਚੂਰੀਅਨ ਅਤੇ ਵੜੇ ਵਗੈਰਾ ਵਗੈਰਾ. ਗਰਮਾ ਗਰਮ ਬਰਗਰ ਜਾਂ ਨੂਡਲ ਤੇ ਨਾਲ ਨਾਲ ਠੰਡਾ ਠੰਡਾ ਕੋਕਾ ਕੋਲਾ ਜਾਂ ਕੋਈ ਹੋਰ ਕੋਲਡ ਡ੍ਰਿੰਕ. ਸਿਹਤ ਲਈ ਕਈ ਤਰਾਂ ਦੇ ਖਤਰੇ ਪਰ ਫਿਰ ਵੀ ਸਮੇਂ ਦੀ ਬਚਤ ਅਤੇ ਸੁਆਦ ਦੀ ਦੀਵਾਨਗੀ....ਇਹ ਸਿਲਿਸਲਾ ਲਗਾਤਾਰ ਵਧ ਰਿਹਾ ਹੈ. ਕੁਲ ਮਿਲਾ ਕੇ ਲੋਕ ਵੀ ਬੜੇ ਖੁਸ਼ ਹਨ. ਜਿੰਦਗੀ ਦੇ ਨਵੇਂ ਨਵੇਂ ਸੁਆਦ ਨਵੇਂ ਨਵੇਂ  ਅੰਦਾਜ਼ ਇੱਕ ਨਵਾਂ ਚੈਪਟਰ ਲਿਖ ਰਹੇ ਹਨ.. ਇਸ ਨਵੇਂ ਰੁਝਾਨ ਵਿੱਚ ਬਹੁਤ ਕੁਝ ਗੁਆਚ ਵੀ ਗਿਆ ਹੈ.  ਹੁਣ ਚਰਖੇ ਦੀ ਘੂਕਰ ਨਹੀਂ ਸੁਣਦੀ. ਹੁਣ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਕਿ ਖੂਹ ਦੁਆਲੇ ਘੁੰਮਦੇ ਬੈਲਾਂ ਦੇ ਗਲ ਬੰਨੀਆਂ ਘੰਟੀਆਂ ਦਾ ਸੰਗੀਤ ਕਿਵੇਂ ਰੂਹ ਨਸ਼ਿਆ ਦੇਂਦਾ ਸੀ. ਜਲਦੀ ਹੀ ਇਹ ਸਭ ਕੁਝ ਪੂਰੀ ਤਰਾਂ ਕੇਵਲ ਅਜਾਇਬ-ਘਰਾਂ ਵਿੱਚ ਹੀ ਨਜਰ ਆਇਆ ਕਰੇਗਾ. ਅਜਿਹੀ ਹਾਲਤ ਵਿੱਚ ਲੱਗ ਰਹੇ ਸਭਿਆਚਾਰਕ ਮੇਲੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ. ਜਿੰਨੇ ਦਿਨ ਇਹ ਯੂਥ ਫੈਸਟੀਵਲ ਜਾਂ ਹੋਰ ਵਿਰਾਸਤੀ  ਮੇਲੇ ਲੱਗਦੇ ਹਨ ਘਟੋ ਘੱਟ ਓਨੇ ਦਿਨ ਇਹ ਅਲੋਪ ਹੋ ਰਿਹਾ ਸਭਿਆਚਾਰ  ਇੱਕ ਵਾਰ ਫੇਰ ਜਵਾਨ ਹੋ ਜਾਂਦਾ ਹੈ. ਆਓ ਤੁਹਾਨੂੰ ਦਿਖਾਉਂਦੇ ਹਾਂ  ਲੁਧਿਆਣਾ ਦੇ ਆਰੀਆ ਕਾਲਜ ਵਿੱਚ ਚੱਲੇ ਯੂਥ ਫੈਸਟੀਵਲ ਵਿੱਚ ਚਰਖੇ ਅਤੇ ਗਿਧੇ ਦੀ ਇੱਕ ਬਹੁਤ ਹੀ ਛੋਟੀ ਜਿਹੀ ਝਲਕ. ਜਿਸ ਵਿੱਚ ਇਕ ਮਸਤੀ ਸੀ, ਸਰੂਰ ਸੀ ਅਤੇ ਸੁਨੇਹਾ ਵੀ ਕਿ ਕਿਤੇ ਭੁੱਲ ਨਾ ਜਾਈਏ ਆਪਾਂ ਇਹ ਸਭ ਕੁਝ..ਜੋ ਸਾਡੀ ਵਿਰਾਸਤ ਹੈ, ਇਬਾਦਤ ਹੈ, ਸਾਡੀ ਜਿੰਦਗੀ ਹੈ.......!

ਤਿੰਨ ਦਿਨਾਂ ਤੱਕ ਚੱਲੇ ਇਸ ਲੰਮੇ ਪ੍ਰੋਗਰਾਮ ਦੀ ਇਹ ਛੋਟੀ ਜਿਹੀ ਕਲਿੱਪ ਤੁਹਾਨੂੰ ਕਿਵੇਂ ਲੱਗੀ ਇਹ ਕਿਵੇਂ ਲੱਗੀ ਜ਼ਰੂਰ ਦੱਸੋ. ਜੇ ਤੁਹਾਡੇ ਨੇੜੇ ਤੇੜੇ ਵੀ ਕੋਈ ਅਜਿਹਾ ਆਯੋਜਨ ਹੋ ਰਿਹਾ ਹੈ ਤਾਂ ਉਸਦੀ ਰਿਪੋਰਟ ਜ਼ਰੂਰ ਭੇਜੋ..ਇਹਨਾਂ ਸੰਗੀਤਕ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਸੀ ਪੰਜਾਬ ਸਕਰੀਨ ਟੀਮ ਨੇ. ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰ ਦੱਸਣਾ. ਰੈਕਟਰ ਕਥੂਰੀਆ  ਦੇ ਨਾਲ ਵਿਸ਼ਾਲ ਗਰਗ ਅਤੇ ਹਰਚਰਨ ਸਿੰਘ ਸਰਨਾ ਜਿਹਨਾਂ ਨੇ ਏਨੀ ਸ਼ਾਨਦਾਰ ਅਤੇ ਜਾਨਦਾਰ ਫੋਟੋ ਪੋਸਟ ਕੀਤੀ ਜੋ ਬੜੇ ਹੀ ਸਾਰਥਕ ਢੰਗ ਨਾਲ ਬਦਲਦੇ ਹੋਏ ਸਮਾਜ ਵੱਲ ਬੜਾ ਹੀ ਸਾਰਥਕ ਇਸ਼ਾਰਾ ਕਰ ਰਹੀ ਹੈ.. 
  Updated on October 4, 2011 at 13:33 .

Saturday, August 20, 2011

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਰਚਿਆ ਨਵਾਂ ਇਤਿਹਾਸ

ਰਾਜਨੀਤਿਕ, ਸੂਚਨਾ ਤਕਨੌਲਜੀ ਅਤੇ ਮੈਡੀਕਲ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਕੀਤਾ ਦੇਸ਼ ਦਾ ਨਾਂ ਰੌਸ਼ਨ--ਬਿਕਰਮਜੀਤ ਸਿੰਘ ਖਾਲਸਾ
ਲੁਧਿਆਣਾ: ਮੁੱਖ ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ  ਨੇ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਰਾਜਨੀਤਿਕ, ਪ੍ਰਸ਼ਾਸ਼ਨਿਕ, ਸੂਚਨਾ ਤਕਨੌਲਜੀਅਤੇ ਮੈਡੀਕਲ ਖੇਤਰ ਵਿੱਚ ਅਹਿਮ ਯੋਗਦਾਨ ਪਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
               ਸ: ਖਾਲਸਾ ਅੱਜ ਸਰਕਟ ਹਾਊਸ ਵਿਖੇ ਬੈਕਾਂਕ ਵਿਖੇ ਕਲੀਨਿਕ ਚਲਾ ਰਹੇ ਡਾ. ਕਮਲਜੀਤ ਸਿੰਘ ਵੱਲੋ ਪੰਜਾਬ ਵਿੱਚ ਚੰਗੀ ਸਿਹਤ ਬਾਰੇ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।ਇਸ ਸਮੇਂ ਉਹਨਾਂ ਨਾਲ ਯੂਨੀਸਿਟੀ ਕਲੀਨਿਕ ਬੈਕਾਂਕ ਦੀ ਡਾਇਰੈਕਟਰ ਮੈਡਮ ਐਨ ਵੀ ਹਾਜ਼ਰ ਸਨ। 
               ਸ: ਖਾਲਸਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਵੱਸਣ ਤੋ ਬਾਅਦ ਵੀ ਆਪਣੀ ਦੇਸ਼ ਦੀ ਮਿੱਟੀ ਨਹੀ ਭੁੱਲੇ। ਉਹਨਾਂ ਡਾ: ਕਮਲਜੀਤ ਸਿੰਘ ਦੀ ਸ਼ਲਾਘਾ ਕਰਦਿਆ ਕਿਹਾ ਕਿ ਹੁਣ ਇਹਨਾਂ ਵੱਲੋ ਖੰਨਾ ਅਤੇ ਲੁਧਿਆਣਾ ਵਿਖੇ ਚੰਗੀ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ।
               ਯੂਨੀਸਿਟੀ ਕਲੀਨਿਕ ਬੈਕਾਂਕ ਦੀ ਡਾਇਰੈਕਟਰ ਮੈਡਮ ਐਨ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਅਸੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਦਾ ਪਾਲਣ ਕਰੀਏ ਤਾਂ ਅਸੀ ਜੀਵਨ ਭਰ ਆਰੋਗ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਜੀਵਨ ਵਿੱਚ ਪ੍ਰਹੇਜ਼ ਬਹੁਤ ਜਰੂਰੀ ਹੈ, ਜਿਸ ਨਾਲ ਅਸੀ ਬਿਮਾਰੀਆਂ ਤੋ ਬੱਚ ਸਕਦੇ ਹਾਂ। ਉਹਨਾਂ ਕਿਹਾ ਕਿ ਜੀਵਨ ਦੌਰਾਨ ਅਸੀ ਆਪਣਾ ਖਾਣ-ਪੀਣ, ਸਰੀਰ ਦੀ ਸਫਾਈ ਅਤੇ ਮਨ ਦੀ ਸਫਾਈ ਰੱਖੀਏ, ਤਦ ਵੀ ਬਿਮਾਰੀਆਂ ਤੋ ਬਚਿਆਂ ਜਾ ਸਕਦਾ ਹੈ। ਉਹਨਾਂ ਹਰੀਆਂ ਸਬਜ਼ੀਆਂ ਦੀ ਵਰਤੋ ਦੀ ਲੋੜ ਤੇ ਜੋਰ ਦਿੰਦਿਆ ਕਿਹਾ ਕਿ ਸਾਨੂੰ ਕੀਟ ਨਾਸ਼ਦਵਾਈਆਂ ਤੋ ਰਹਿਤ ਸਬਜ਼ੀਆ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਆਪਣੇ ਮਨ ਅੰਦਰ ਨੈਗੇਟਿਵ ਵਿਚਾਰ ਨਹੀ ਲਿਆਉਣੇ ਚਾਹੀਦੇ, ਜਿਸ ਨਾਲ ਤਨਾਅ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਮਨੁੱਖ ਨੂੰ ਹਰ ਸਮੇਂ ਤਨਾਅ ਰਹਿਤ ਅਤੇ ਖੁਸ਼ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 10 ਸਤੰਬਰ ਨੂੰ ਬੈਕਾਂਕ ਵਿਖੇ ਇੱਕ ਵਿਸ਼ਾਲ ਸੈਮੀਨਾਰ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੈਮੀਨਾਂਰ ਵਿੱਚ ਭਾਗ ਲੈ ਸਕਦੇ ਹਨ।  
               ਇਸ ਮੌਕੇ ਤੇ ਹੋਰਨਾ ਤੋ ਇਲਾਵਾ ਡਾ. ਕਮਲਜੀਤ ਸਿੰਘ ਕਲੀਨਿਕ ਯੂਨੀਸਿਟੀ ਬੈਕਾਂਕ, ਟਹਿਲ ਸਿੰਘ ਗਿੱਲ ਕੌਸਲਰ, ਸੋਹਣ ਸਿੰਘ ਗੋਗਾ, ਹਰਪ੍ਰੀਤ ਸਿੰਘ ਪਲਾਹਾ, ਚਰਨਜੀਤ ਸਿੰਘ,  ਰਾਕੇਸ਼ ਕੁਮਾਰ,  ਪ੍ਰਦੀਪ ਕੁਮਾਰ,  ਬਲਜੀਤ ਸਿੰਘ ਅਤੇ ਮਨਜੀਤ ਸਿੰਘ ਹਾਜਰ ਸਨ।--ਰੈਕਟਰ ਕਥੂਰੀਆ 

ਰਾਜੀਵ ਗਾਂਧੀ ਦੇ ਸੁਪਨਿਆ ਦਾ ਭਾਰਤ ਬਣਾਉਣ ਲਈ ਯੂਥ ਮੋਹਰੀ ਰੋਲ ਅਦਾ ਕਰੇ

ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ68ਵੇਂ ਜਨਮ ਦਿਨ ਮੌਕੇ ਕੇ ਕੇ ਬਾਵਾ ਦਾ ਸੱਦਾ 
ਲੁਧਿਆਣਾ: ਅੱਜ ਅੱਤਵਾਦ ਪ੍ਰਭਾਵਤ ਜਥੇਬੰਦੀ ਪੰਜਾਬ ਵਲੋ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ 68 ਵਾਂ ਜਨਮ ਦਿਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਲੋਕ ਸੇਵਾ ਦਫਤਰ ਗਿੱਲ ਰੋਡ ਵਿਖੇ ਮਨਾਇਆ ਗਿਆ. ਹਲਕਾ ਆਤਮ ਨਗਰ ਦੇ 11 ਵਾਰਡਾ ਦੇ ਨੋਜਵਾਨ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ. ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਖੂਨਦਾਨ ਦੇਣ ਵਾਲੈ ਨੌਜਵਾਨਾਂ ਨੂੰ ਰੈਡ ਕਰਾਸ ਵਲੋ ਜਾਰੀ ਸਰਟੀਫਿਕਟ ਵੰਡ ਕੇ ਸਨਮਾਨਿਤ ਕੀਤਾ ਗਿਆ. ਇਯ ਸਮਾਗਮ ਮੌਕੇ ਸੰਗਠਨ ਦੇ ਚੇਅਰਮੈਨ ਵਿਜੇ ਖੁਲਰ    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡਸ਼ਨ ਕੈਨੇਡਾ ਦੇ ਚੇਅਰਮੈਨ ਨਿਰਮਲ ਕੈੜਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ.
ਇਸ ਮੌਕੇ ਸ੍ਰੀ ਬਾਵਾ ਨੇ ਕਿਹਾ ਕਿ ਅੱਜ ਲੋੜ ਹੈ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਨੌਜਵਾਨ ਮੋਹਰੀ ਰੋਲ ਅਦਾ ਕਰਨ. ਉਹਨਾਂ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਨੇ ਪੰਚਾਇਤਾਂ ਨੂੰ ਵੱਧ ਅਧਿਕਾਰ ਦੇ ਕੇ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਕਦਮ ਚੁੱਕੇ. ਉਹਨਾਂ ਕਿਹਾ ਕਿ ਰਾਜੀਵ ਜੀ ਨੇ ਹੀ 21 ਸਾਲ ਤੋ ਉਮਰ  ਘਟਾ ਕੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦੇ ਕੇ ਨੌਜਵਾਨਾਂ ਨੂੰ ਭਾਰਤ ਦਾ ਭਵਿੱਖ ਬਣਾਉਣ ਦਾ ਹੱਕ ਦਿੱਤਾ ਅਤੇ ਭਾਰਤ ਨੂੰ ਆਈ.ਟੀ ਟੈਕਨੋਲਜੀ ਨਾਲ ਜੋੜ ਕ ਭਾਰਤ ਵਿਚ ਕੰਪਿਊਟਰ ਯੁੱਗ ਦੀ ਨੀਹ ਵੀ ਰੱਖੀ. ਉਹਨਾਂ ਕਿਹਾ ਕਿ ਇਸ ਮਰਹੂਮ ਨੇਤਾ ਨੇ ਹੀ ਵਾਤਾਵਰਨ ਦੀ ਸੁੱਧਤਾ ਲਈ ਅਤੇ ਗੰਗਾ ਦੀ ਪਵਿੱਤਰਤਾ ਲਈ ਜੋ ਕਦਮ ਚੁੱਕ, ਉਹ ਇਤਿਹਾਸਕ ਅਤੇ ਸਲਾਘਾਯੋਗ ਹਨ. ਉਹਨਾਂ ਕਿਹਾ ਕਿ ਰਲ ਕੋਚ ਫੈਕਟਰੀ ਕਪੂਰਥਲਾ ਵੀ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਪੰਜਾਬ ਨੂੰ ਇੱਕ ਵੱਡੀ ਦੇਣਹੈ.
ਸ਼੍ਰੀ ਬਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਜੋ ਖੁਦ ਭ੍ਰਿਸ਼ਟਾਚਾਰ ਵਿਚ ਲਿਪਤ ਹਨ ਉਹ ਭ੍ਰਿਸ਼ਟਾਚਾਰ ਦ ਖਿਲਾਫ ਬੋਲਣ ਤੋ ਪਹਿਲਾ ਆਪਣੀ ਪੀੜੀ ਹਠ ਸੋਟਾ ਫਰਨ.ਉਹਨਾਂ ਕਿਹਾ ਕਿ ਕਾਰਗਿੱਲ ਦੇ ਸ਼ਹੀਦ 
ਦੇ ਤਬੂਤਾ 'ਚੋ ਕਮਿਸ਼ਨ ਖਾਣ ਵਾਲੀ ਭਾਜਪਾ ਕਿਸ ਮੂੰਹ ਨਾਲ ਭ੍ਰਿਸ਼ਟਾਚਾਰ ਖਿਲਾਫ ਬੋਲ ਰਹੀ ਹੈ ਅਤੇ ਜਿਸ ਦਾ ਸਾਬਕਾ ਪ੍ਰਧਾਨ ਬੰਗਾਰੂ ਲਕਛਮਣ ਬੈਕ ਦੇ ਕੈਸ਼ੀਅਰ ਦੀ ਵਾਂਗ ਰਿਸ਼ਵਤ ਦੇ ਨੋਟ ਗਿਣ ਕੇ ਲੈ ਰਿਹਾ ਸੀ, ਜਿਸ ਨੂੰ ਕਰੋੜਾ ਲੋਕਾ ਨ ਟੀ ਵੀ ਚੈਨਲਾ ਤੇ ਦਖਿਆ ਸੀ ਉਸ ਖਿਲਾਫ ਭਾਜਪਾ ਨੇ ਕੀ ਕਾਰਵਾਈ ਕੀਤੀ ? : -ਵਿਸ਼ਾਲ ਗੁਪਤਾ 

Sunday, August 14, 2011

ਐਡਵੋਕਟ ਫੁਲਕਾ ਵਲੋਂ ਆਰੰਭੀ ਨਸ਼ਾ ਮੁਕਤ ਪੰਜਾਬ ਲਹਿਰ ਨੂੰ ਭਰਵਾਂ ਹੁੰਗਾਰਾ

ਪੰਥਕ ਮੋਰਚੇ ਦੇ ਉਮੀਦਵਾਰਾਂ ਗੋਸ਼ਾ ਅਤੇ ਚੋਹਾਨ ਨੇ ਕੀਤਾ ਚੋਣਾਂ ਵਿੱਚ ਨਸ਼ੇ ਨਾਂ ਵੰਡਣ ਦਾ ਪ੍ਰਣ
ਲੁਧਿਆਣਾ, 14 ਅਗਸਤ: ਐਡਵੋਕਟ ਐਚ ਐਸ ਫੁਲਕਾ ਵਲੋਂ ਆਰੰਭੀ ਨਸ਼ਾ ਮੁੱਕਤ ਪੰਜਾਬ ਲਹਿਰ ਨੂੰ ਲੁਧਿਆਣਾ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਹੈ. ਇਸ ਲਹਿਰ ਦਾ ਸਮਰਥਨ ਕਰਦੇ ਹੋਏ ਐਤਵਾਰ ਨੂੰ ਅਕਾਲ ਮਾਰਕੀਟ ਵਿਖੇ ਐਡਵੋਕਟ ਫੂਲਕਾ ਦੀ ਮੋਜੂਦਗੀ ਵਿੱਚ ਐਸ ਜੀ ਪੀ ਸੀ ਚੋਣਾ ਲਈ ਲੁਧਿਆਣਾ ਪੱਛਮੀ ਚੋਣ ਹਲਕੇ ਤੋਂ ਪੰਥਕ ਮੋਰਚੇ ਦੇ ਸਾਂਝੇ  ਉਮੀਦਵਾਰਾਂ ਨੇ ਨਸ਼ਿਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ. ਖਚਾਖਚ ਭਰੀ ਮੀਡੀਆ ਕਾਨਫਰੰਸ ਵਿੱਚ ਗੁਰਦੀਪ ਸਿੰਘ ਗੋਸ਼ਾ ਅਤੇ ਲੁਧਿਆਣਾ ਦਿਹਾਤੀ ਤੋਂ ਉਮੀਦਵਾਰ ਗੁਰਮੈਲ ਸਿੰਘ ਚੋਹਾਨ ਨੇ ਐਸ ਜੀ ਪੀ ਸੀ ਚੋਣਾਂ ਵਿੱਚ ਨਸ਼ੇ ਨਾਂ ਵੰਡਣ ਦਾ ਪ੍ਰਣ ਕੀਤਾ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਇਹ ਐਸ ਜੀ ਪੀ ਸੀ  ਚੋਣਾਂ ਵਿੱਚ ਨਸ਼ਾ ਵੰਡਣ ਵਾਲੈ ਉਮੀਦਵਾਰਾਂ ਵਿਰੁਧ ਹੁਕਮਨਾਮਾ ਜਾਰੀ ਕਰਕੇ ਚੋਣ ਦੇ ਅਯੋਗ ਕਰਾਰ ਦਣ ਦਾ ਐਲਾਨ ਕਰਨ। ਤਕਿ ਐਸ ਜੀ ਪੀ ਸੀ ਚੋਣਾਂ ਵਿੱਚ ਨਿਰੋਲ ਧਾਰਮਿਕ ਉਮੀਦਵਾਰ ਹੀ ਚੋਣ ਮੈਦਾਨ ਫਤਿਹ ਕਰਕੇ ਸਿਖ ਕੋਮ ਦੀ ਧਾਰਮਿਕ ਪਾਰਲੀਮੈਂਟ ਵਿੱਚ ਪੰਹੁਚ ਕੇ ਧਰਮ ਦੇ ਹਿੱਤਾ ਦੀ ਰਾਖੀ ਕਰਨ। ਉੱਥ ਉਹਨਾਂ ਐਡਵੋਕਟ ਫੂਲਕਾ ਵਲੋਂ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਦਿਆਂ ਉਹਨਾਂ ਵਲੋਂ ਵਿੱਢੀ ਮੁਹਿਮ ਦਾ ਸਵਾਗਤ ਕਰਦ ਹੋÂ ਚੋਣਾਂ ਵਿੱਚ ਨਸ਼ ਨਾਂ ਵੰਡਣ ਦਾ ਭਰੋਸਾ ਦਿਵਾਇਆ। ਐਡਵੋਕਟ ਫੂਲਕਾ ਨ ਪੰਥਕ ਮੋਰਚ ਦ ਦੋਵਂ ਉਮੀਦਵਾਰਾਂ ਵਲੋਂ ਚੋਣਾਂ ਵਿੱਚ ਨਸ਼ਾ ਨਾਂ ਵੰਡਣ ਦਾ ਭਰੋਸਾ ਦਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਮਵਿਚਾਰਕ ਜੱਥਬੰਦੀਆਂ ਦੇ  ਨੁਮਾਇੰਦੀਆਂ ਨੂੰ ਨਾਲ ਲੈ ਕੇ ਸੋਮਵਾਰ ਨੂੰ ਸ਼੍ਰੀ ਅਕਾਲ ਤਖਤ ਦੇ ਜੱਥਦਾਰ ਸਾਹਿਬਾਨ ਨੂੰ ਮਿਲਣਗ ਤੇ ਐਸ ਜੀ ਪੀ ਸੀ ਚੋਣਾਂ ਵਿੱਚ ਨਸ਼ ਦੀ ਵਰਤੋਂ ਰੋਕਣ ਲਈ ਉਪਾਅ ਕਰਨ ਦੀ ਦ ਨਾਲ ਨਾਲ ਇਸ ਵਿਰੁਧ ਹੁਕਨਮਾਮਾ ਜਾਰੀ ਕਰਨ ਦੀ ਬੇਨਤੀ ਵੀ ਕਰਨਗੇ ਤਾਕਿ ਇਹਨਾਂ ਧਾਰਮਿਕ ਚੋਣਾਂ ਵਿਚ ਨਸ਼ ਦੀ ਵਰਤੋਂ ਰੋਕੀ ਜਾ ਸਕੇ। ਇਸ ਮੋਕੇ ਸੁਰਜੀਤ ਸਿੰਘ ਬਾਜੜਾ,ਡਾ. ਬਲਕਾਰ ਸਿੰਘ,ਬਲਕਾਰ ਸਿੰਘ ਮਾਂਗਟ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ,ਕਮਲਦੀਪ ਸਿੰਘ ਘੂਰਾ,ਪ੍ਰਿਤਪਾਲ ਸਿੰਘ ਜਮਾਲਪੁਰ,ਅਮਨਦੀਪ ਸਿੰਘ ਪਾਰਸ,ਤਰਨਜੀਤ ਸਿੰਘ ਮੋਂਟੀ,ਗੁਰਦਵ ਸਿੰਘ ਸ਼ਿਵਪੁਰੀ,ਹਰਮਨਦੀਪ ਸਿੰਘ ਖੁਰਾਣਾ,ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ,ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ,ਬਲਜੀਤ ਸਿੰਘ ਸ਼ਿਮਲਾਪੁਰੀ,ਮਨਜੀਤ ਸਿੰਘ,ਰਣਜੀਤ ਸਿੰਘ ਸ਼ਿਮਲਾਪੁਰੀ,ਪਰਮਿੰਦਰ ਸਿੰਘ ਰਿੰਕ,ੂ ਕਵਲਪ੍ਰੀਤ ਸਿੰਘ ਬੰਟੀ,ਜੱਥਦਾਰ ਰਣਜੀਤ ਸਿੰਘ ਦਿਗਪਾਲ,ਗੁਰਦਵ ਸਿੰਘ ਸ਼ਿਵਪੁਰੀ,ਸੰਦੀਪ ਰਾਜ ਸਿੰਘ,ਅਮਨਦੀਪ ਸਿੰਘ ਰਾਜਾ,ਕਮਲਦੀਪ ਸਿੰਘ ਸਠੀ,ਜਤਿੰਦਰ ਸਿੰਘ ਰਿੰਕੂ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਮਨਪ੍ਰੀਤ ਸਿੰਘ ਦੁੱਗਰੀ,ਦੀਪਇੰਦਰ ਸਿੰਘ ਸਮਤ ਕਈ ਆਗੂ ਹਾਜਰ ਸਨ।   


Tuesday, August 09, 2011

ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਦਾ ਸੰਕਲਪ

ਇੰਝ ਮਨਾਈ ਭਾਰਤ ਛੱਡੋ ਅੰਦੋਲਨ ਦੀ 69 ਵੀ ਵਰਗੰਡ
ਲੁਧਿਆਣਾ: ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਦੇਸ਼ ਭਗਤ ਯਾਦਗਾਰੀ ਸੋਸਾਇਟੀ ਦੇ ਮੈਬਰਾਂ ਨੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ ਕਮਟੀ ਲੁਧਿਆਣਾ ਸ਼ਹਿਰੀ ਦੀ ਅਗਵਾਈ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਲੋ ਸ਼ੁਰੂ ਕੀਤ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦੀ 69 ਵੀ ਵਰੇਗੰਡ, ਗਿੱਲ ਰੋਡ ਨਹਿਰ ਤੋ ਸ਼ੁਰੂ ਹੋ ਕੇ  ਗਿੱਲ ਚੌਕ ਤੱਕ ਵਿਸ਼ਾਲ ਮਾਰਚ ਕਰਕੇ ਪੁਤਲਾ ਫੂਕ ਕੇ ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਦਾ ਸੰਕਲਪ ਲੈ ਕੇ ਮਨਾਈ। ਇਸ ਸਮ ਨਿਰਮਲ ਕੈੜਾ, ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਸ਼ਹਿਰੀ, ਹਰਚੰਦ ਸਿੰਘ ਧੀਰ ਵਾਇਸ ਪ੍ਰਧਾਨ ਜਿਲਾ ਕਾਂਗਰਸ ਕਮਟੀ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ, ਬਲਵੀਰ ਸਿੰਘ ਭਾਟੀਆ, ਬਲਾਕ ਪ੍ਰਧਾਨ ਵਿਨੋਦ ਬਠਲਾ, ਸੁਖਵਿੰਦਰ ਸੋਹਲ, ਸਾਬਕਾ ਬਲਾਕ ਪ੍ਰਧਾਨ ਹਰਬੰਸ ਸਿੰਘ ਪਨਸਰ, ਰਸ਼ਮ ਸੱਗੂ, ਭੁਪਿੰਦਰ ਸਿੰਘ ਕ੍ਰਿਸਟਲ, ਯਸਪਾਲ ਸ਼ਰਮਾਂ, ਅਸ਼ਵਨੀ ਸ਼ਰਮਾ ਟੀ.ਟੀ ਵਿਸ਼ੇਸ਼ ਤੌਰ ਤੇ ਹਜਾਰ ਰਹੇ। 
ਇਸ ਮੌਕੇ ਬੋਲਦਿਆਂ ਸ਼੍ਰੀ ਬਾਵਾ ਨੇ ਕਿਹਾ ਅੱਜ ਪੰਜਾਬ ਦ ਲੋਕ ਅਕਾਲੀ-ਭਾਜਪਾ ਸਰਕਾਰ ਤੋ ਪੰਜਾਬ ਛੁਡਵਾਉਣ ਲਈ ਉਤਾਵਲੈ ਹਨ, ਉਹਨਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇਭਾਰਤ ਛੱਡੋ ਅੰਦੋਲਨ ਅੰਗਰਜ ਹਕੂਮਤ ਤੋ ਭਾਰਤ ਨੂੰ ਅਜਾਦ ਕਰਵਾਉਣ ਲਈ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਅੱਜ ਅਕਾਲੀ-ਭਾਜਪਾ ਸਰਕਾਰ ਅੰਗਰਜ਼ਾ ਤੋ ਬਦਤਰ ਵਰਤਾਓ ਪੰਜਾਬੀਆਂ ਨਾਲ ਕਰ ਰਹੀ ਹੈ, ਉਹਨਾਂ ਕਿਹਾ ਕਿ ਅੱਜ ਕਿਸਾਨ, ਕਾਰਖਾਨਦਾਰ, ਮੁਲਾਜਮ, ਮਜਦੂਰ, ਦੁਕਾਨਦਾਰ ਅਤ ਯੂਥ ਸਭ ਅਕਾਲੀ-ਭਾਜਪਾ ਸਰਕਾਰ ਦੀ ਧੱਕਸ਼ਾਹੀ ਦੀ ਚੱਕੀ ਵਿਚ ਪਿਸ ਰਹ ਹਨ, ਉਨਾਂ ਕਿਹਾ ਕਿ ਅੱਜ ਕਿਸਾਨ ਜਲਾ ਵਿਚ ਬੰਦ ਕੀਤ ਜਾਂ ਰਹ ਹਨ, ਵਿਓਪਾਰੀ, ਕਾਰਖਾਨਦਾਰ ਪੰਜਾਬ ਛੱਡ ਕੇ ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਗੁਜਰਾਤ ਵੱਲ ਜਾ ਰਹ ਹਨ, ਦੁਕਾਨਦਾਰਾਂ ਤ ਟੈਕਸਾ ਦਾ ਬੋਝ ਪਾਇਆ ਜਾ ਰਿਹਾ ਹੈ, ਮੁਲਾਜਮਾ ਨੂੰ ਤਨਖਾਹਾਂ ਅਤੇ ਬਕਾÂ ਨਹੀ ਮਿਲ ਰਹ, ਮਜਦੂਰ ਵੀ ਪੰਜਾਬ ਛੱਡ ਰਹ ਹਨ, ਜਦਕਿ ਨੌਜਵਾਨ ਜਿਨਾਂ ਨਾਲ ਅਕਾਲੀ-ਭਾਜਪਾ ਸਰਕਾਰ ਨ 2 ਲੱਖ ਯੂਥ ਨੂੰ ਨੋਕਰੀਆਂ ਦਾ ਵਾਅਦਾ ਕੀਤਾ ਸੀ ਉਹ ਸੜਕਾ ਤੇ ਰੁਲ ਰਹ ਹਨ, ਜਕਰ ਉਹ ਰੋਸ ਪ੍ਰਗਟ ਕਰਦ ਹਨ ਤਾਂ ਪੁਲਿਸ ਨਾਲ ਰੱਲ ਕ ਅਕਾਲੀ ਨਤਾ ਵੀ ਯੂਥ ਨੂੰ ਕੁੱਟਣ ਤੋ ਪਿਛ ਨਹੀ ਹਟਦ ਬਸ਼ਕ ਯੂਥ ਵਿਚ ਸਾਡੀਆਂ ਬਟੀਆਂ ਕਿਊ ਨਾ ਹੋਣ, ਉਨਾਂ ਕਿਹਾ ਕਿ ਮੈਟਰੋ ਟ੍ਰਨ, ਲੋਕਲ ਬੱਸ ਸਵਾ ( ਜਿਸ ਵਿਚ ਕਦਰ ਸਰਕਾਰ ਦਾ ਵੱਡਾ ਯੌਗਦਾਨ ਹੈ) ਪੰਜਾਬ ਸਰਕਾਰ ਨ ਮਜਾਕ ਦਾ ਵਿਸ਼ਾ ਬਣਾਇਆ ਹੋਇਆ ਹੈ। ਬਾਵਾ ਨ ਕਿਹਾ ਕਿ ਅੱਜ ਜਲਾ ਵਿਚ ਟੂਥਪਸਟ ਵਿਚ ਅਫੀਮ ਅਤ ਸ਼ਿਮਲਾ ਮਿਰਚ ਵਿਚ ਨਸੀਲ ਪਦਾਰਥ ਨਿਕਲ ਰਹ ਹਨ। ਉਹਨਾਂ ਕਿਹਾ ਕਿ ਲੋਕ ਪਾਰਕਾ ਵਿਚ ਲੁੱਟ ਜਾ ਰਹ ਹਨ, ਪੰਜਾਬ ਸਰਕਾਰ ਕਬਜਿਆ ਅਤ ਧੱਕਸ਼ਾਹੀਆਂ ਵਾਲੀ ਸਰਕਾਰ ਬਣ ਕ ਰਹਿ ਗਈ ਹੈ। ਉਹਨਾ ਕਿਹਾ ਕਿ ਅੱਜ ਦੀ ਅਕਾਲੀ-ਭਾਜਪਾ ਸਰਕਾਰ ਅੰਗਰਜ ਸਰਕਾਰ ਨਾਲੋ ਘੱਟ ਨਹੀ ਹੈ। ਇਸ ਮੌਕ ਕਾਂਗਰਸੀ ਵਰਕਰਾਂ ਦ ਹੱਥਾ ਵਿਚ ਮਹਾਤਮਾ ਗਾਂਧੀ, ਸੋਨੀਆਂ ਗਾਂਧੀ, ਡਾ: ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ ਦੀਆਂ ਤਸਵੀਰਾ ਤੋ ਇਲਾਵਾ '' ਅਕਾਲੀ ਭਾਜਪਾ ਨ ਕੀਤਾ ਕੀ-ਹਰਾ ਫਰੀ 420'', ''ਅਕਾਲੀ-ਭਾਜਪਾ ਤੋ ਮੁਕਤ ਕਰਾਉਣਾ ਹੈ-ਖੁਸ਼ਹਾਲ ਪੰਜਾਬ ਬਣਾਉਣਾ ਹੈ'', ਲੁਧਿਆਣ ਦਾ ਭਵਿੱਖ- ਮਨੀਸ਼ ਤਿਵਾੜੀ'', ''ਪੰਜਾਬ ਦ ਪਾਣੀਆਂ ਦਾ ਰਾਖਾ, ਕਿਸਾਨਾ ਦਾ ਮਸੀਹਾਂ-ਕੈਪਟਨ ਅਮਰਿੰਦਰ ਸਿੰਘ '' ਆਦਿ ਸਲੋਗਨ ਵਾਲੀਆਂ ਤਖਤੀਆਂ ਹੱਥਾ ਵਿਚ ਫੜੀਆਂ ਹੋਈਆਂ ਸਨ। ਇਸ ਮਾਰਚ ਵਿਚ ਹੋਰਨਾਂ ਤੋ ਇਲਾਵਾ ਯਸਪਾਲ ਸ਼ਰਮਾ, ਵਦ ਪ੍ਰਕਾਸ਼, ਨਿਰਮਲ ਉਪਲ, ਨਵਦੀਪ ਬਾਵਾ, ਬਰਜਿੰਦਰ ਸਿੰਘ ਵਿੱਕੀ, ਸੰਜ ਠਾਕੁਰ, ਰਜਸ਼ ਮਲਹੋਤਰਾ, ਕੁਲਦੀਪ ਚੰਦ ਸ਼ਰਮਾਂ, ਕੁਲਵਿੰਦਰ ਕਲਸੀ, ਰਵਿੰਦਰ ਸਿੰਘ, ਗੋਪਾਲ ਕ੍ਰਿਸ਼ਨ ਗਰਗ, ਬਲਜਿੰਦਰ ਭਾਰਤੀ, ਕਰਮਵੀਰ ਸ਼ੈਲੀ, ਬਲਸ਼ਵਰ ਦੱਤ ਕ੍ਰਿਸ਼ਨਾ, ਧਰਮਵੀਰ ਸਿੰਘ, ਬਲਜੀਤ ਸਿੰਘ, ਪਵਨਦੀਪ ਕਲਸੀ, ਇੰਦਰਪਾਲ ਜੰਡੂ, ਰਾਜੂ ਕੌਛੜ, ਮੁਖਤਿਆਰ ਸਿੰਘ, ਇੰਦਰਜੀਤ ਸ਼ਰਮਾ, ਸੂਬਦਾਰ ਗਿਆਨ ਸਿੰਘ, ਡਾ: ਚਮਕੌਰ ਸਿੰਘ, ਗੁਰਮੁੱਖ ਸਿੰਘ ਗਹੀਰ, ਗੁਰਦਿਆਲ ਸਿੰਘ ਗਹੀਰ, ਵਰਿੰਦਰ ਕੁਮਾਰ, ਜਗਤਾਰ ਸਿੰਘ ਤਾਰੀ, ਪ੍ਰਵੀਨ ਠਾਕੁਰ, ਵਰਿੰਦਰ ਕੁਮਾਰ, ਰਕਸ਼ ਸ਼ਰਮਾਂ, ਕਾਲਾ ਸ਼ਿਮਲਾਪੁਰੀ, ਵਿਜ ਸ਼ਰਮਾ, ਭਗਵੰਤ ਸਿੰਘ, ਪਰਮਜੀਤ ਮਠਾੜੂ, ਰਾਕਸ਼ ਸ਼ਰਮਾਂ, ਅਵਤਾਰ ਸਿੰਘ ਤਾਰੀ, ਕੁਲਜਿੰਦਰ ਰਿੰਕੂ, ਗੁਰਦਵ ਵਰਮਾਂ, ਵਰਸ਼ਾ ਕਪੂਰ, ਜਿੰਦਰ ਕੌਰ, ਸਰਬਜੀਤ ਕੌਰ, ਊਸ਼ਾ ਸ਼ਰਮਾਂ, ਵੀਨਾ ਪੁਰੀ, ਰਨੂੰ ਸ਼ਰਮਾ ਸਮਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ। --ਰਿਪੋਰਟ ਅਤੇ ਫੋਟੋ: ਵਿਸ਼ਾਲ ਗਰਗ 

Wednesday, August 03, 2011

ਸਿਗਰੇਟ ਵਾਂਗ ਕੋਲਡ ਡਰਿੰਕਸ ਤੇ ਵੀ ਲਿਖੀ ਜਾਏ ਵੈਧਾਨਿਕ ਚਿਤਾਵਨੀ

ਪਾਰਲੀਮੈਂਟ ਦੀ ਤਰਜ ਤੇ ਸਿੱਖਿਆ ਸੰਸਥਾਵਾਂ ਵਿੱਚ ਵੀ ਕੋਲਡ ਡਰਿੰਕਸ ਦੀ ਵਿੱਕਰੀ ਤੇ ਪਾਬੰਦੀ ਦੀ ਮੰਗ                 
ਲੁਧਿਆਣਾ: ਹਿੰਦੂ ਸਿੱਖ ਜਾਗ੍ਰਤੀ ਸੈਨਾ ਨੇ ਸੰਸਦ ਦੀ ਤਰਜ ਤੇ ਤੈਅ ਮਾਨਦੰਡਾਂ ਤੋਂ ਜਿਆਦਾ ਕੀਟਨਾਸ਼ਕ ਦੀ ਵਰਤੋਂ ਵਾਲੈ ਕੋਲਡ ਡਰਿੰਕਸ ਦੀ ਸਿੱਖਿਆ ਸੰਸਥਾਵਾਂ ਵਿੱਚ ਵਿਕਰੀ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਇਸ ਸੰਗਠਨ ਦੇ ਪ੍ਰਧਾਨ ਪ੍ਰਵੀਨ ਡੰਗ ਨੇ ਵਿਦੇਸ਼ੀ ਤਾਕਤਾਂ ਤੇ ਇਲਜ਼ਾਮ ਲਗਾਇਆ ਕਿ ਵਿਦੇਸ਼ੀ ਤਾਕਤਾਂ ਕੋਲਡ ਡਰਿੰਕਸ ਰਾਹੀਂ ਕੀਟਨਾਸ਼ਕ ਦਾ ਸੇਵਨ ਕਰਵਾ ਕੇ  ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੇ ਨੌਜਵਾਨ ਵਰਗ ਨੂੰ ਖੋਖਲਾ ਕਰਕੇ ਦੇਸ਼ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾ ਰਚ ਰਹੀਆਂ ਹਨ ਜਿਸਨੂੰ ਹਿੰਦੂ ਸਿੱਖ ਜਾਗ੍ਰਤੀ ਸੈਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ. ਸਾਲ 2003 ਵਿੱਚ ਬੋਤਲ ਬੰਦ ਕੋਲਡ ਡਰਿੰਕਸ ਵਿੱਚ ਤੈਅ ਮਾਨਦੰਡਾਂ ਨਾਲੋਂ ਕੀਤੇ ਜ਼ਿਆਦਾ ਕੀਟਨਾਸ਼ਕ ਪਾਏ ਜਾਣ ਤੇ ਦੇਸ਼ ਦੀ ਸੰਸਦ ਨੇ ਤੈਅ ਮਾਨਦੰਡਾਂ ਨਾਲੋਂ ਜ਼ਿਆਦਾ ਕੀਟਨਾਸ਼ਕੋ ਵਾਲ ਕੋਲਡ ਡਰਿੰਕਸ  ਸੰਸਦ ਭਵਨ 'ਦ ਇਸਤਮਾਲ ਅਤ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਜੋ ਕਿ ਅੱਜ ਤੱਕ ਜਾਰੀ ਹੈ. ਇਸ ਦੇ ਬਾਵਜੂਦ   ਉੱਕਤ ਕੋਲਡ ਡਰਿੰਕਸ ਲੁਧਿਆਣਾ ਅਤੇ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਖੁੱਲੇ ਆਮ ਵਿਕ ਰਹੀ ਹੈ. ਉਹਨਾਂ ਸਵਾਲ ਕੀਤਾ ਕਿ ਦੇਸ਼ ਦੇ ਰਾਜਨੀਤਕ ਨੇਤਾਵਾ ਦੀ ਜਾਨ ਦੀ ਕੀਮਤ ਦੇਸ਼ ਦੇ ਵਰਤਮਾਨ ਅਤੇ ਭਵਿੱਖ ਬਨਣ ਵਾਲ ਇਹਨਾਂ ਬੱਚਿਆਂ ਦੀ ਜਾਨ ਨਾਲੋਂ ਜ਼ਿਆਦਾ ਕੀਮਤੀ ਹੈ ? ਜੇਕਰ ਨਹੀਂ ਤਾਂ ਸਕੂਲਾਂ ਕਾਲਜਾਂ ਵਿੱਚ  ਮਾਣਕ ਦੰਡਾਂ ਨੂੰ ਪੂਰਾ ਨਾਂ ਕਰਨ ਵਾਲੈ ਕੋਲਡ ਡਰਿਕੰਸ ਦੀ ਵਿਕਰੀ ਤੁਰੰਤ ਬੰਦ ਕੀਤੀ ਜਾਵੇ.ਉਹਨਾਂ ਆਮ ਲੋਕਾ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਾਨਦੰਡਾਂ ਨਾਲੋਂ ਜ਼ਿਆਦਾ ਕੀਟਨਾਸ਼ਕ ਵਾਲੈ ਕੋਲਡ ਡਰਿੰਕਸ ਦਾ ਇਸਤਮਾਲ ਤੁਰੰਤ ਬੰਦ ਕਰ ਦੋਣ,ਉਹਨਾਂ ਤੈਅ ਮਾਨਦੰਡਾ ਤੋਂ ਵਧ ਕੀਟਨਾਸ਼ਕਾ ਵਾਲੈ ਕੋਲਡ ਡਰਿੰਕਸ ਵਚਣ ਵਾਲਿਆਂ ਵਿਰੁਧ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਵ਼ੇ ਦਿੱਤੀ. ਕਿਹਾ ਕਿ ਕਂਦਰ ਅਤੇ ਰਾਜ ਸਰਕਾਰਾਂ ਕੋਲਡ ਡਰਿੰਕਸ 'ਤੇ ਸਿਗਰਟ ਅਤੇ ਤੰਬਾਕੂ ਦੀ ਤਰਜ ਤੇ ਵੈਧਾਨਿਕ ਚਿਤਾਵਨੀ ਲਿਖ ਕੇ ਲਗਾਉਣ.ਇਸੇ ਤਰ੍ਹਾਂ 18 ਸਾਲ ਤੋਂ ਘੱਟ ਉਮਰ  ਵਾਲੇ ਬੱਚਿਆਂ ਦੇ ਪ੍ਰਯੋਗ ਤੇ ਪਾਬੰਦੀ ਲਗਾਉਣ ਦਾ ਆਰਡੀਨੈਸ ਜਾਰੀ ਕਰਨ.ਇਸ ਮੌਕ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ  ਚੇਅਰਮੈਨ ਅਸ਼ਵਨੀ ਕਤਿਆਲ,ਚੀਫ ਪੈਟਰਨ ਚਰਨਜੀਤ ਸਿੰਘ,ਸੱਕਤਰ ਜਨਰਲ ਅਰਵਿੰਦਰ ਸਿੰਘ ਚੀਨੀ,ਯੂਥ ਇਕਾਈ ਪ੍ਰਧਾਨ ਦਿਨੇਸ਼ ਜੈਨ,ਰਾਜੇਸ਼ ਸ਼ਰਮਾ,ਜਗਦੀਸ਼ ਕੁਮਾਰ  ਰਿੰਕੂ,ਜਗਜੀਤ ਸਿੰਘ  ਮਾਣਕ,ਵਿਪਨ ਸ਼ਰਮਾ,ਦੀਪਕ 

Monday, August 01, 2011

ਰੈਗਿੰਗ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ


ਲੁਧਿਆਣਾ: ਸਿੱਖਿਆ ਸੰਸਥਾਨਾਂ ਵਿਚ ਰੈਗਿੰਗ ਦੀ ਬੁਰਾਈ ਨੂੰ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਨੇ ਹਰ ਪੱਖ ਤੋਂ ਪੂਰੀ ਤਿਆਰੀ ਕਰ ਲਈ ਹੈ. ਜ਼ਿਲਾ ਕਮਿਸ਼ਨਰ ਨੇ ਸਖਤ ਸ਼ਬਦਾਂ ’ਚ ਕਿਹਾ ਕਿ ਸਿੱਖਿਆ ਸੰਸਥਾਨਾਂ  ਐਂਟੀ ਰੈਗਿੰਗ ਟੀਮਾਂ ਦੀ ਸੂਚਨਾ ਡੀ ਸੀ ਦਫਤਰ ਨੂੰ. ਉਹਨਾਂ ਸਪਸ਼ਟ ਕੀਤਾ ਕਿ ਇਸਨੂੰ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਪਧਰ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਸਖਤ ਕਾਰਵਾਈ ਕੀਤੀ ਜਾਵੇਗੀ. ਜ਼ਿਲਾ ਕਮਿਸ਼ਨਰ ਨੇ ਆਰ. ਐ¤ਸ. ਕਲੇਰ ਦੇ ਜ਼ਿਲੇ ਵਿਚੋਂ ਆਏ ਸਿੱਖਿਅਕ ਸੰਸਥਾਨਾਂ ਦੇ ਨੁਮਾਇੰਦਿਆਂ ਨਾਲ ਰੈਗਿੰਗ ਰੋਕਣ ਲਈ ਮੀਟਿੰਗ ਵੀ ਕੀਤੀ ਅਤੇ ਇਸ ਸਬੰਧ ਵਿੱਚ ਜਰੂਰੀ ਨਿਰਦੇਸ਼ ਵੀ ਦਿੱਤੇ. ਇਸੇ ਦੌਰਾਨ ਸ਼੍ਰੀ ਕਲੇਰ ਨੇ ਯੂਨੀਵਰਸਿਟੀ ਆਫ ਕੇਰਲਾ ਕਾਲਜ ਦੇ prinsipl  ਨੂੰ 8 ਮਈ 2009 ਨੂੰ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿੱਖਿਅਕ ਸੰਸਥਾਨਾਂ ਨੂੰ ਹਰ ਹੀਲੇ ਰੈਗਿੰਗ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਜਾਵੇ ਅਤੇ ਸਾਰੇ ਕਾਲਜ ਐਂਟੀ-ਰੈਗਿੰਗ ਟੀਮਾਂ ਦਾ ਗਠਨ ਕਰਨ.
ਉਹਨਾਂ ਨੇ ਦੱਸਿਆ ਕਿ ਜਿਹਨਾਂ ਕਾਲਜਾਂ ਵਿਚ ਹੋਸਟਲ ਹਨ, ਉਥੇ ਐਂਟੀ ਰੈਗਿੰਗ ਟੀਮ ਲਈ ਅਧਿਆਪਕ, ਨਾਨ-ਟੀਚਿੰਗ ਸਟਾਫ, ਵਿਦਿਆਰਥੀ ਅਤੇ ਅਨੁਸ਼ਾਸਨ ਕਮੇਟੀ ਪ੍ਰਤੀਨਿਧੀ ਵੀ ਹਿੱਸਾ ਲੈ ਸਕਦੇ ਹਨ. ਇਹਨਾਂ ਕਮੇਟੀਆਂ ਦਾ ਗਠਨ ਕਰਕੇ ਕਾਰਵਾਈ ਦੀ ਰਿਪੋਰਟ ਜ਼ਿਲਾ ਕਮਿਸ਼ਨਰ ਦਫ਼ਤਰ ਵਿਚ ਭੇਜਣੀ ਜ਼ਰੂਰੀ ਹੈ. ਇਸ ਤਰ੍ਹਾਂ ਨਾ ਕਰਨ ਵਾਲੀ ਸੰਸਥਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ. ਉਹਨਾਂ ਨੇ ਕਿਹਾ ਕਿ ਹੁਣ ਤੱਕ 100 ਦੇ ਕਰੀਬ ਸੰਸਥਾਵਾਂ ਨੇ ਆਪਣੀ ਰਿਪੋਰਟ ਜ਼ਿਲਾ ਕਮਿਸ਼ਨਰ ਦਫ਼ਤਰ ਵਿਚ ਭੇਜੀ ਹੈ. ਕਲੇਰ ਨੇ ਸਾਰੀਆਂ ਸੰਸਥਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਰੈਗਿੰਗ ਦੀ ਸਮੱਸਿਆ ਨੂੰ ਹਲਕੇ ਪੱਧਰ ’ਤੇ ਨਾ ਲੈਣ. ਇਸ ਮੌਕੇ ਜ਼ਿਲੇ ਦੇ ਸਿੱਖਿਅਕ ਸੰਸਥਾਵਾਂ ਦੇ ਪ੍ਰਤੀਨਿਧੀ, ਪੁਲਸ ਪ੍ਰਸ਼ਾਸਨ ਦੇ ਆਲ੍ਹਾ ਅਧਿਕਾਰੀ ਤੋਂ ਇਲਾਵਾ ਪਾਇਲ ਦੀ ਐਸ. ਡੀ. ਐਮ. ਨੀਰੂ ਕਤਿਆਲ ਅਤੇ ਸਮਰਾਲਾ ਦੇ ਐ¤ਸ. ਡੀ. ਐ¤ਮ. ਜਸਬੀਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਵੀ ਵੀ ਮੌਜੂਦ ਸਨ. ਲੁਧਿਆਣਾ ਵਿੱਚ  

Thursday, July 28, 2011

ਸਾਹਿਤ ਸਿਰਜਣ ਮੁਕਾਬਲੈ ਲਈ ਐਂਟਰੀਆਂ ਮੰਗੀਆਂ

ਲੁਧਿਆਣਾ, 28 ਜੁਲਾਈ : ਭਾਸ਼ਾ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲਾ ਪੱਧਰੀ ਪੰਜਾਬੀ ਅਤੇ ਹਿੰਦੀ ਦੇ ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੈ ਕਰਵਾÂ ਜਾ ਰਹ ਹਨ. ਵਧੇਰੇ  ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਲੁਧਿਆਣਾ ਜ਼ਿਲੈ ਦੇ ਮੁਕਾਬਲੈ 17 ਅਗਸਤ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖ ਕਰਵਾਏ  ਜਾਣਗ। ਮੁਕਾਬਲੈ ਵਿਚ ਦਸਵੀਂ ਤੱਕ ਦੇ ਵਿਦਿਆਰਥੀ ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ, ਭਾਗ ਲੈ ਸਕਦੇ ਹਨ.ਜ਼ਿਲਾ ਭਾਸ਼ਾ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਮੁਕਾਬਲ ਸਬੰਧੀ ਐਂਟਰੀ ਫਾਰਮ ਪ੍ਰਤੀਯੋਗੀਆਂ ਵੱਲੋਂ ਆਪਣੇ ਸਕੂਲ ਦੇ  ਹੈੱਡਮਾਸਟਰ/ਪ੍ਰਿੰਸੀਪਲ ਤੋਂ ਤਸਦੀਕ ਕਰਵਾ ਕੇ  ਜ਼ਿਲਾ ਭਾਸ਼ਾ ਅਫਸਰ, ਲੁਧਿਆਣਾ ਦੇ ਦਫਤਰ 'ਚ 12 ਅਗਸਤ ਤੱਕ ਭੇਜੇ  ਜਾਣ. ਸਾਹਿਤ ਸਿਰਜਣ/ਕਵਿਤਾ ਗਾਇਨ ਮੁਕਾਬਲੈ ਦੇ ਨਤੀਜੇ ਦਾ ਐਲਾਨ ਜੱਜ ਸਾਹਿਬਾਨਾਂ ਵੱਲੋਂ ਮੌਕੇ 'ਤ ਹੀ ਕਰ ਦਿੱਤਾ ਜਾਵੇਗਾ. ਪਹਿਲੈ ਤਿੰਨ ਸਥਾਨਾਂ 'ਤੇ ਆਉਣ ਵਾਲੈ ਵਿਦਿਆਰਥੀਆਂ ਨੂੰ ਇਨਾਮ ਤਾਂ ਦਿੱਤੇ ਹੀ ਜਾਣਗ, ਇਸਦੇ ਨਾਲ ਹੀ ਜੇਤੂ  ਪ੍ਰਤੀਯੋਗੀ ਨਵੰਬਰ ਮਹੀਣੇ 'ਚ ਪੰਜਾਬੀ ਸਪਤਾਹ ਦੌਰਾਨ ਹੋਣ ਵਾਲੈ ਰਾਜ ਪੱਧਰੀ ਮੁਕਾਬਲੈ ਵਿਚ ਵੀ ਭਾਗ ਲੈ ਸਕਣਗੇ। ਫੋਟੋ ਧੰਨਵਾਦ ਸਹਿਤ:ehow

Monday, July 25, 2011

ਸਫਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ


ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਮਿੰਨੀ ਸਕੱਤਰੇਤ ਵਿਖੇ ਬਰਸਾਤ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ 
ਬੀਮਾਰੀਆਂ ਦੀ ਰੋਕਥਾਮ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
ਲੁਧਿਆਣਾ, 25 ਜੁਲਾਈ : ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਨਗਰ ਕੌਸਲਾਂ/ਕਮੇਟੀਆਂ ਦੇ ਕਾਰਜਸਾਧਕ ਅਫਸਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਇਲਾਕਿਆਂ ਵਿੱਚੋ ਗੰਦਗੀ ਦੇ ਪਏ ਢੇਰਾਂ ਨੂੰ ਤੁਰੰਤ ਚੁੱਕਵਾ ਕੇ ਡੰਪਿੰਗ ਥਾਵਾਂ ਤੇ ਸੁਟਵਾਉਣ ਉਪਰੰਤ ਇਨ੍ਹਾਂ ਉਪਰ ਹਰ ਤੀਸਰੇ ਦਿਨ ਤਾਜੀ ਮਿੱਟੀ ਪਵਾ ਕੇ ਮਿਥਾਈਲ ਪਾਊਡਰ ਦਾ ਸਪਰੇਅ ਯਕੀਨੀ ਬਨਾਉਣ. ਖੜੇ ਪਾਣੀ ਤੇ ਮਿੱਟੀ ਦੇ ਤੇਲ ਦਾ ਛਿੜਕਾਅ ਕਰਵਾਇਆ ਜਾਵੇ ਅਤੇ ਇਸ ਪ੍ਰਕਿਰਿਆ ਦਾ ਉਚਿਤ ਰਿਕਾਰਡ ਰੱਖਿਆ ਜਾਵੇ।ਸ਼੍ਰੀ ਤਿਵਾੜੀ ਅੱਜ ਮਿੰਨੀ ਸਕੱਤਰੇਤ ਵਿਖੇ ਬਰਸਾਤ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ, ਨਗਰ ਨਿਗਮ ਅਤੇ ਸਥਾਨਿਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ-ਨਿਗਮ ਦੀ ਹਦੂਦ ਅੰਦਰ ਅਤੇ ਕਸਬਿਆਂ ਵਿੱਚ ਗੰਦਗੀ/ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਉਣ ਅਤੇ ਪਾਣੀ ਦੇ ਟੋਇਆਂ ਨੂੰ ਭਰਨ ਅਤੇ ਨਾਲੀਆਂ, ਟੈਕੀਆਂ ਜਾਂ ਖਾਲੀ ਪਲਾਟਾਂ ਵਿਚ ਪਾਣੀ ਨਾ ਖੜੇ ਹੋਣ ਨੂੰ ਯਕੀਨੀ ਬਣਾਉਣ ਤਾ ਜੋ ਮੱਛਰ ਪੈਦਾ ਨਾ ਹੋ ਸਕੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਹਰ ਸੰਭਵ ਉਪਰਾਲੇ ਕਰਨ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਭਿਆਨਕ ਬਿਮਾਰੀ ਪੈਦਾ ਨਾ ਹੋਵੇ।ਂ  
ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 
ਉਹਨਾਂ ਇਹ ਵੀ ਹਦਾਇਤ ਕੀਤੀ ਕਿ ਅਧਿਕਾਰੀ ਇਹ ਵੀ ਚੈਕ ਕਰਨਗੇ ਕਿ ਬਰਸਾਤ ਦਾ ਪਾਣੀ ਕਦੋਂ ਅਤੇ ਕਿੱਥੇ ਜ਼ਿਆਦਾ ਖੜਦਾ ਹੈ ਅਤੇ ਪਿਛਲੇ ਸੀਜ਼ਨ ਵਿੱਚ ਇਹ ਬਿਮਾਰੀਆਂ ਕਿਹੜੇ ਕਿਹੜੇ ਇਲਾਕਿਆਂ ਵਿੱਚ ਫ਼ੈਲੀਆਂ ਸਨ ਅਤੇ ਉਹਨਾਂ ਇਲਾਕਿਆਂ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਉਹਨਾਂ ਅਧਿਕਾਰੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਵਿਸ਼ਾਣੂਆਂ ਰਾਹੀ ਫੈਲਣ ਵਾਲੀਆਂ ਬੀਮਾਰੀਆਂ ਜਿਵੇ ਕਿ  ਮਲੇਰੀਆ, ਡੇਗੂ, ਚਿਕਨਗੁਨੀਆ, ਕਾਲਾ ਅਜ਼ਾਰ, ਫਲੇਰੀਆ, ਜਪਾਨੀ ਦਿਮਾਗੀ ਬੁਖਾਰ ਅਤੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇ ਗੈਸਟਰੋ, ਹੈਜਾ, ਪੀਲੀਆ, ਟਾਈਫਾਈਡ ਦੀ ਰੋਕਥਾਮ ਅਤੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਰਸਾਤ ਦਾ ਮੌਸਮ ਖਤਮ ਹੋਣ ਤੱਕ ਇਹ ਪ੍ਰਕਿਰਿਆ ਜਾਰੀ ਰੱਖੀ ਜਾਵੇ। ਉਹਨਾ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਅਤੇ ਛੱਤਾਂ ਉਪਰ ਪਏ ਪੁਰਾਣੇ ਬਰਤਨਾਂ, ਪਾਣੀ ਦੀਆਂ ਟੈਕੀਆਂ ਵਿਚ ਪਾਣੀ ਖੜਾ ਨਾ ਹੋਣ ਦੇਣ।
ਏਸੇ ਹੀ ਮੀਟਿੰਗ ਦੇ ਕੁਝ ਹੋਰ ਪਲਾਂ ਦੀ ਤਸਵੀਰ 
ਲੁਧਿਆਣਾ ਦੇ ਸਿਵਲ ਸਰਜਨ ਡਾ: ਐਚ.ਐਸ.ਬਾਲੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵਲੋ ਲੋਕਾਂ ਨੂੰ ਬਰਸਾਤ ਅਤੇ ਗਰਮੀ ਦੇ ਮੌਸਮ ਵਿੱਚ ਫ਼ੈਲਣ ਵਾਲੀਆਂ ਬਿਮਾਰੀਆਂ ਤੋ ਜਾਗਰੂਕ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭਰਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵੱਲ ਉਚਿੱਤ ਧਿਆਨ ਦੇਣ ਬਾਰੇ ਵੀ ਅਨਾਊਸਮੈਂਟ ਅਤੇ ਪੈਫ਼ਲਿਟ ਵੰਡ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ   ਐਸ.ਡੀ.ਐਮ ਅਜੈ ਸੂਦ ਲੁਧਿਆਣਾ (ਪੂਰਬੀ),  ਐਸ.ਡੀ.ਐਮ ਖੰਨਾ ਮੈਡਮ  ਇੰਦਰਜੀਤ ਕੌਰ ਕੰਗ , ਸ੍ਰੀ੍ਰ ਜਸਵੀਰ ਸਿੰਘ ਐਸ.ਡੀ.ਐਮ. ਸਮਰਾਲਾ,ਐਸ.ਡੀ.ਐਮ ਪਾਇਲ ਨੀਰੂ ਕਤਿਆਲ,  ਸਿਵਲ ਸਰਜਨ ਡਾ: ਐਚ.ਐਸ.ਬਾਲੀ  ਜ਼ਿਲਾ ਸਿਹਤ ਅਫ਼ਸਰ ਡਾ: ਕੁਲਵਿੰਦਰ ਸਿੰਘ,  ਕਾਰਜਕਾਰੀ ਇੰਜਨੀਅਰ ਨਗਰ ਨਿਗਮ ਅਮਰਜੀਤ ਸਿੰਘ ਸੇਖੋਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਾਰਜ ਸਾਧਕ ਅਫਸਰ ਹਾਜਰ ਸਨ। --ਬਿਊਰੋ ਰਿਪੋਰਟ  

ਜੇ ਤੁਹਾਨੂੰ ਇਹਨਾਂ ਹੁਕਮਾਂ ਦੀ ਉਲੰਘਣਾ ਦਾ ਪਤਾ ਲੱਗੇ ਤਾਂ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਜ਼ਰੂਰ ਦਿਓ ਅਤੇ ਇਸਦੀ ਇੱਕ ਕਾਪੀ ਸਾਨੂੰ ਵੀ ਜ਼ਰੂਰ ਭੇਜੋ.

ਜਥੇਦਾਰ ਬਲਿਏਵਾਲ ਨੇ ਫਿਰ ਬਣਾਇਆ ਸਿੰਘ ਸਾਹਿਬਾਨ ਨੂੰ ਨਿਸ਼ਾਨਾ

ਫਾਈਲ ਫੋਟੋ
ਲੁਧਿਆਣਾ, 25 ਜੁਲਾਈ :ਧਰਮ 'ਤੇ ਭਾਰੂ ਹੋ ਰਹੀ ਰਾਜਨੀਤੀ ਦੇ ਮਾਰੂ ਪ੍ਰਭਾਵਾਂ ਦੀ ਚਰਚਾ ਇੱਕ ਵਾਰ ਫੇਰ ਗਰਮ ਹੈ. ਅੱਜ ਕਲ੍ਹ ਪਰਮਜੀਤ ਸਿੰਘ ਸਰਨਾ ਵਾਲੇ ਅਕਾਲੀ ਦਾਲ ਨਾਲ ਜੁੜੇ ਹੋਏ ਜਸਵਿੰਦਰ ਸਿੰਘ ਬਲੀਏਵਾਲ ਨੇ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਉਹਨਾਂ ਬੜੇ ਹੀ ਦੁਖੀ ਹਿਰਦੇ ਨਾਲ ਕਿਹਾ ਕੀ ਜੇ ਸਭ ਕੁਝ ਇਸੇ ਤਰਹ ਹੀ ਚਲਦਾ ਰਿਹਾ ਤਾਂ ਇਸਦੇ ਨਤੀਜੇ  ਬਹੁਤ ਹੀ ਮਾਰੂ ਸਾਬਤ ਹੋਣਗੇ. ਉਹਨਾਂ ਕਿਹਾ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੱਚ ਅਤੇ ਧਰਮ ਉਤੇ ਪਹਿਰਾ ਦੇਣ ਦੀ ਥਾਂ ਰਾਜਸੀ ਪ੍ਰਭਾਵ ਵਧੇਰੇ ਕਬੂਲਣ ਲੱਗੇ ਹਨ।’ ਅੱਜ ਇਥੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਨੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਜਥੇਦਾਰਾਂ ਵੱਲੋਂ ਰਾਜਸੀ ਪ੍ਰਭਾਵ ਕਬੂਲਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਢਾਹ ਲੱਗ ਰਹੀ ਹੈ. ਇਹੋ ਕਾਰਨ ਹੈ ਕਿ ਇਥੋਂ ਹੋਏ ਫੈਸਲਿਆਂ ਨੂੰ ਕਈ ਸਿੱਖ ਮੰਨਣ ਤੋਂ ਇਨਕਾਰੀ ਹੋ ਗਏ ਹਨ. ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਜੇ ਇਹ ਰੁਝਾਨ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਇਹ ਸਿੱਖ ਜਗਤ ਲਈ ਘਾਤਕ ਸਿੱਧ ਹੋਵੇਗਾ. ਇਸ ਲਈ ਇਸ ਦੇ ਖਿਲਾਫ਼ ਡਟਣ ਦੀ ਲੋੜ ਹੁਣ ਸਭ ਤੋਂ ਜਿਆਦਾ ਹੈ.
ਜਥੇਦਾਰਾਂ ਦੀਆਂ ਨਿਯੁਕਤੀਆਂ ਅਤੇ ਮਜਬੂਰੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਬੱਲੀਏਵਾਲ ਨੇ ਆਖਿਆ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਹੋਈਆਂ ਗਲਤੀਆਂ ਨੂੰ ਸਿੰਘ ਸਾਹਿਬਾਨ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ. ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਸਬੰਧੀ ਇਕ ਹਿੰਦੀ ਵਿੱਚ ਪੁਸਤਕ ਛਾਪੀ ਗਈ ਸੀ, ਜਿਸ ਵਿੱਚ ਸਿੱਖ ਇਤਿਹਾਸ ਨੂੰ ਤੋਡ਼ ਮਰੋਡ਼ ਕੇ ਘਟੀਆ ਰੂਪ ਵਿੱਚ ਲਿਖਿਆ ਗਿਆ ਸੀ. ਇਸ ਸੱਚ ਨੂੰ ਸ੍ਰੀ ਅਕਾਲ ਤਖਤ ਦੇ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਵੀ ਕਬੂਲਿਆ ਸੀ ਪਰ ਅੱਜ ਤੀਕ ਇਸ ਘੋਰ ਗਲਤੀ ਲਈ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ. ਇਸੇ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਨਹਿਰੀ ਅਖਰਾਂ ਵਿੱਚ ਛਪਾਈ ਕਿਸੇ ਨਿੱਜੀ ਪ੍ਰੈਸ ਤੋਂ ਕਾਰਵਾਈ ਗਈ ਹੈ. ਇਸ ਛਪਾਈ ਦੌਰਾਨ ਗੁਰਬਾਣੀ ਵਿੱਚ ਕਈ ਗਲਤੀਆਂ ਕੀਤੀਆਂ ਗਈਆਂ ਹਨ। ਕਬੀਲੇ ਜ਼ਿਕਰ ਹੈ ਕਿ ੨ ਜੁਲਾਈ ਨੂੰ ਇਹ ਮਾਮਲਾ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ.

ਧਾਰਮਿਕ ਨਿਯਮਾਂ ਕਾਨੂੰਨਾਂ ਦੀ ਗੱਲ ਕਰਦਿਆਂ ਜਥੇਦਾਰ ਬਲੀਏਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਹੀ ਫੈਸਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਿਸੇ ਵੀ ਨਿੱਜੀ ਪ੍ਰੈਸ ਵਿੱਚ ਨਹੀਂ ਕੀਤੀ ਜਾ ਸਕਦੀ. ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਇਸ ਕਾਨੂੰਨ ਨੂੰ ਕਮੇਟੀ ਦੇ ਪ੍ਰਧਾਨ ਵੱਲੋਂ ਆਪ  ਹੀ ਤੋਡ਼ਿਆ ਗਿਆ ਹੈ. ਗੁਰਬਾਣੀ ਵਿੱਚ ਗਲਤੀਆਂ ਕਰਨੀਆਂ ਸਿੱਖੀ ਵਿੱਚ ਸਭ ਤੋਂ ਵੱਡਾ ਅਪਰਾਧ ਹੈ.। ਉਨ੍ਹਾਂ ਇਤਿਹਾਸ ਦਾ ਹਵਾਲਾ ਦੇਂਦੀਆਂ ਕਿਹਾ ਕਿਹਾ ਕਿ ਸਤਵੇਂ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬਾਣੀ ਦੇ ਇਕ ਅੱਖਰ ਦੀ ਤਬਦੀਲੀ ਲਈ ਹਮੇਸ਼ਾ ਲਈ ਪੰਥ ਵਿੱਚ ਛੇਕ ਦਿੱਤਾ ਸੀ. ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਰਾਜਸੀ ਪ੍ਰਭਾਵਾਂ ਤੋਂ ਨਿਰਲੇਪ ਰਹਿ ਕੇ ਸ੍ਰੀ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਬਰਕਰਾਰ ਰੱਖਣ. ਹੁਣ ਦੇਖਣਾ ਹੈ ਕਿ ਇਹ ਰੁਝਾਨ ਹੋਰ ਕਿੰਨੀ ਦੇਰ ਤੱਕ ਕਾਇਮ ਰਹਿੰਦਾ ਹੈ ?--ਬਿਊਰੋ ਰਿਪੋਰਟ 

Wednesday, July 20, 2011

ਡੇਂਗੂ ਰੋਕਣ ਲਈ ਸੋਮਵਾਰ ਤੋਂ ਮਰਨ ਵਰਤ ਤੇ ਬੈਠਣਗੇ ਪ੍ਰਵੀਨ ਡੰਗ

*  ਯੂਥ ਅਕਾਲੀ ਦਲ ਦਿੱਲੀ ਕਰੇਗਾ ਅੰਦੋਲਨ ਦਾ ਸਮਰਥਨ
* ਸਿਹਤ ਮੰਤਰੀ, ਮੇਅਰ,ਅੱਤ ਕਮਿਸ਼ਨਰ ਨੂੰ ਲਿਖਤੀ ਚਿਤਾਵਨੀ  

* ਇਸਦੇ ਬਾਵਜੂਦ ਨਹੀਂ ਹੋਏ ਬਚਾਅ  ਦੇ ਉਪਾਅ  
ਲੁਧਿਆਣਾ  20 ਜੁਲਾਈ : ਹਿੰਦੂ ਸਿੱਖ ਜਾਗ੍ਰਤੀ ਸੈਨਾ ਡਂਗੂ ਦੀ ਰੋਗ ਤੋਂ ਹੋਣ ਵਾਲੀ ਵਡਮੁੱਲੇ ਮਾਨਵੀ ਨੁਕਸਾਨ ਨੂੰ ਰੋਕਣ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ  ਵੱਲੋਂ ਬਚਾਅ  ਦੇ  ਉਪਾਅ ਨਾਂ ਕਰਨ  ਦੇ ਵਿਰੋਧ ਵਿੱਚ  25 ਜੁਲਾਈ ਦਿਨ ਸੋਮਵਾਰ ਨੂੰ ਜਗਰਾਵਾਂ ਪੁੱਲ ਸਿਥਤ ਸ਼ਹੀਦਾਂ ਦੇ ਸਮਾਰਕ ਤੇ ਮਰਨ ਵਰਤ ਸ਼ੁਰੂ ਕਰਾਂਗੇ।  ਯੂਥ ਅਕਾਲੀ ਦਲ ਦਿੱਲੀ ਹਿੰਦੂ ਸਿਖ ਜਾਗ੍ਰਤਿ ਸੈਨਾ ਦੇ ਇਸ ਅੰਦੋਲਨ ਦਾ ਸਮਰਥਨ ਕਰਗਾ।  ਇਹ ਸਾਂਝਾ ਐਲਾਨ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ,ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਸੀਨੀਅਰ ਆਗੂ ਸਰਨਵੀਰ ਸਿੰਘ ਸਰਨਾ ਨੇ ਸ਼ਿਵਪੁਰੀ ਸਥਿਤ "ਸੇਨਾ" ਦੇ ਮੁੱਖ ਦਫਤਰ ਵਿਖੇ ਆਯੋਜਿਤ ਸਾਂਝੇ ਪੱਤਰਕਾਰ ਸੰਮਲਨ ਦੌਰਾਨ ਦਿੱਤੀ.  ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ  ਕਿਹਾ ਕਿ ਅਕਾਲੀ ਦਲ ਦਿੱਲੀ ਜਨਹਿਤ ਦੇ ਮੁਦਿਆਂ ਤੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ । ਪ੍ਰਵੀਨ ਡੰਗ ਨੇ  ਕਿਹਾ ਕਿ ਪਿਛਲ ਕਈ ਮਹੀਨਿਆਂ ਤੋਂ ਪ੍ਰਬੰਧਕੀ ਅਧਿਕਾਰੀਆਂ ਅਤੇ ਸਿਹਤ ਵਿਭਾਗ ਨੂੰ ਡੇਂਗੂ  ਵਰਗੀ ਖਤਰਨਾਕ ਬਿਮਾਰੀ ਤੋਂ ਬਚਾਅ  ਦੇ ਉਪਾਅ ਕਰਨ ਲਈ ਲਿਖਤੀ ਰੁਪ ਵਿੱਚ ਸਿਹਤ ਮੰਤਰੀ, ਨਗਰ ਨਿਗਮ ਮੇਅਰ, ਸੀਨੀਅਰ ਡਿਪਟੀ ਮੇਅਰ, ਅਤੇ ਨਿਗਮ ਕਮਿਸ਼ਨਰ  ਨੂੰ ਪ੍ਰਾਥਨਾ ਕਰਨ ਦੇ ਨਾਲ ਨਾਲ ਚਿਤਾਵਨੀ ਵੀ ਦਿੱਤੀ ਜਾ ਕ੍ਗੁੱਕੀ ਹੈ ਪਰ ਪਰਸ਼ਾਸ਼ਨਿਕ ਅਧਿਕਾਰੀਆਂ  ਅਤੇ ਸਿਹਤ ਵਿਭਾਗ  ਦੇ ਕੰਨਾਂ ਤੇ ਜੂੰ ਤੱਕ ਸਰਕੀ । ਉਹਨਾਂ ਦਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਾਲ ਹੋਲੀ  ਦੇ  ਮੌਕੇ ਤੇ ਸੰਗਠਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਸ ਵਾਰ ਪ੍ਰਸ਼ਾਸਨ ਸਮਾਂ ਰਹਿੰਦਿਆਂ  ਇਸ ਰੋਗ ਤੇ ਕਾਬੂ ਪਾਉਣ  ਦਾ ਹਰ  ਸੰਭਵ ਉਪਾਅ ਕਰੇਗਾ। ਪਰ ਇਸ ਸਾਲ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ  ਦ ਲੱਖ ਦਾਵੇ ਕਰਨ  ਦੇ ਬਾਵਜੂਦ ਡੇਂਗੂ ਨੇ ਮਹਾਂਨਗਰ ਵਿੱਚ ਦਸਤਕ ਦੇ ਕੇ ਆਮ ਨਾਗਰਿਕਾਂ ਤੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ ।  ਪ੍ਰਸ਼ਾਸਨ ਹੁਣ ਵੀ ਇਸ ਜਾਨਲਵਾ ਰੋਗ ਤ ਕਾਬੂ ਪਾਉਣ ਦੀ ਬਜਾਏ ਕੁੰਭਕਰਣੀ ਨੀਂਦ ਸੁੱਤਾ ਪਿਆ ਹੈ ।  ਡੰਗ ਨੇ ਦੱਸਿਆ ਕਿ ਸੰਗਠਨ ਵੱਲੋਂ ਹਰ ਅਧਿਕਾਰੀ ਨੂੰ ਲਿਖਤੀ ਤੌਰ ਤੇ ਬਚਾਅ  ਦੇ ਉਪਾਅ ਕਰਨ ਦੀ ਪ੍ਰਾਥਨਾ ਅਤੇ ਚਿਤਾਵਨੀ ਦੇਣ ਦੇ ਬਾਵਜੂਦ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ. ਡੇਂਗੂ ਤੋਂ ਪੀੜਿਤ ਮਰੀਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਕੋਲ ਇੱਕੋ ਹੀ ਰਸਤਾ ਬਚਿਆ ਹੈ ਕਿ ਉਹ ਸੰਘਰਸ਼ ਦੇ ਰਸਤੇ ਤੇ ਆਉਣ. ਇਸ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਖਿਲਾਫ ਸਖ਼ਤ ਰਵੱਈਆ ਅਪਣਾਉਂਦੇ ਹੋਏ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਕੂੰਭਕਰਨੀ  ਨੀਂਦ ਵਿੱਤ ਸੁੱਤ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।  ਗੁਰਦੀਪ ਸਿੰਘ ਗੋਸ਼ਾ ਨੇ ਵੀ ਭਰੋਸਾ ਦਿਵਾਇਆ ਕਿ ਅਕਾਲੀ ਦਲ ਦਿੱਲੀ ਦੇ ਵਰਕਰ ਅਤੇ ਅਹੁਦੇਦਾਰ ਡੇਂਗੂ ਵਿਰੁਧ ਵਿੱਢੀ ਮੁੰਹਿਮ ਵਿਚ ਵਧ ਚੜ੍ਹ ਕੇ ਹਿੱਸਾ ਲੈਣਗੇ।  : ਬਿਊਰੋ ਰਿਪੋਰਟ