Showing posts with label AISSF. Show all posts
Showing posts with label AISSF. Show all posts

Friday, August 22, 2025

ਦਿਸ਼ੋਮ ਗੁਰੂ ਸ਼ਿਬੂ ਸੋਰੇਨ ਭਾਰਤ ਰਤਨ ਦੇ ਹਨ ਹੱਕਦਾਰ: ਸਤਨਾਮ ਸਿੰਘ ਗੰਭੀਰ

Received From MPS Khalsa on Friday 22nd August 2025 at 17:16 Regarding AISSF Demand

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੂਰਬੀ ਭਾਰਤ ਦੇ ਪ੍ਰਧਾਨ ਵੱਲੋਂ ਮੰਗ 

ਨਵੀਂ ਦਿੱਲੀ: 22 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੂਰਬੀ ਭਾਰਤ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝਾਰਖੰਡ ਰਾਜ ਦੇ ਸਿਰਜਣਹਾਰ, ਸਮਾਜਿਕ ਨਿਆਂ ਦੇ ਇੱਕ ਬੇਮਿਸਾਲ ਯੋਧੇ ਅਤੇ ਸਮੁੱਚੇ ਕਬਾਇਲੀ ਸਮਾਜ ਵਿੱਚ ਦਿਸ਼ੋਮ ਗੁਰੂ ਦੇ ਰੂਪ ਵਿੱਚ ਸਤਿਕਾਰੇ ਜਾਣ ਵਾਲੇ ਸ਼ਿਬੂ ਸੋਰੇਨ ਨੂੰ ਭਾਰਤ ਰਤਨ ਦੇਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।ਫੈਡਰੇਸ਼ਨ ਆਗੂ ਨੇ ਕਿਹਾ ਕਿ ਦਿਸ਼ੋਮ ਗੁਰੂ ਅਖਵਾਉਣ ਵਾਲੇ ਸ਼ਿਬੂ ਸੋਰੇਨ ਦਾ ਜੀਵਨ ਸੰਘਰਸ਼, ਪ੍ਰੇਰਨਾ ਅਤੇ ਜਨਤਕ ਸਰੋਕਾਰਾਂ ਨਾਲ ਭਰਪੂਰ ਰਿਹਾ ਹੈ। 

ਸਤਨਾਮ ਸਿੰਘ ਗੰਭੀਰ ਨੇ ਇਹ ਵੀ ਕਿਹਾ ਕਿ ਸ਼ਿਬੂ ਸੋਰੇਨ ਨਾ ਸਿਰਫ ਇੱਕ ਸਿਆਸਤਦਾਨ ਸਨ, ਸਗੋਂ ਉਹ ਕਬਾਇਲੀ ਚੇਤਨਾ ਦੇ ਧਾਰਨੀ, ਸ਼ੋਸ਼ਿਤਾ ਅਤੇ ਵਾਂਝੇ ਵਰਗ ਦੇ ਇੱਕ ਮਜ਼ਬੂਤ ਬੁਲਾਰੇ ਦੇ ਨਾਲ ਸਮਾਜਿਕ ਕ੍ਰਾਂਤੀ ਦੇ ਪ੍ਰਤੀਕ ਵੀ ਸਨ। ਉਨ੍ਹਾਂ ਨੇ ਨਸ਼ੇ ਦੀ ਲਤ ਅਤੇ ਪੈਸੇ ਉਧਾਰ ਪ੍ਰਣਾਲੀ ਦੇ ਵਿਰੁੱਧ ਇੱਕ ਮਜ਼ਬੂਤ ਲਹਿਰ ਚਲਾਈ, ਜਿਸਨੇ ਝਾਰਖੰਡ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਜਾਗਰੂਕਤਾ ਫੈਲਾਈ।

ਇਸ ਕਬਾਇਲੀ ਲੀਡਰ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਕਈ ਪਹਿਲਕਦਮੀਆਂ ਕੀਤੀਆਂ, ਤਾਂ ਜੋ ਕਬਾਇਲੀ ਸਮਾਜ ਨੂੰ ਗਿਆਨ ਰਾਹੀਂ ਸਸ਼ਕਤ ਬਣਾਇਆ ਜਾ ਸਕੇ। ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਝਾਰਖੰਡ ਨੂੰ ਵੱਖਰਾ ਰਾਜ ਬਣਾਉਣ ਦੀ ਲਹਿਰ ਤੋਂ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਮੰਤਰੀ ਅਤੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਤੱਕ ਸ਼ਿਬੂ ਸੋਰੇਨ ਬਹੁਤ ਸਰਗਰਮ ਰਹੇ। 

ਝਾਰਖੰਡ ਵਿੱਚ ਸਰਗਰਮ ਰਹੇ ਇਸ ਆਗੂ ਬਾਰੇ ਫੈਡਰੇਸ਼ਨ ਲੀਡਰ ਨੇ ਕਿਹਾ ਕਿ ਸ਼ਿਬੂ ਸੋਰੇਨ ਨੇ ਹਮੇਸ਼ਾਂ ਸਾਰੇ ਸਮਾਜਾਂ ਦੇ ਉਥਾਨ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ। ਉਨ੍ਹਾਂ ਦਾ ਜੀਵਨ ਕੁਰਬਾਨੀ, ਸੰਘਰਸ਼ ਅਤੇ ਸੇਵਾ ਦੀ ਇੱਕ ਉਦਾਹਰਣ ਹੈ। ਅਜਿਹੇ ਮਹਾਨ ਵਿਅਕਤੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਨਾ ਸਿਰਫ਼ ਉਨ੍ਹਾਂ ਨੂੰ ਸ਼ਰਧਾਂਜਲੀ ਹੋਵੇਗੀ ਬਲਕਿ ਦੇਸ਼ ਦੀ ਲੋਕਤੰਤਰੀ ਅਤੇ ਸਮਾਜਿਕ ਚੇਤਨਾ ਨੂੰ ਵੀ ਮਹਿਮਾ ਦੇਵੇਗਾ। ਕੇਂਦਰ ਸਰਕਾਰ ਨੂੰ ਇਸ ਬਾਰੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ।

Saturday, August 27, 2022

AISSF ਨੇ ਪੀ.ਏ.ਯੂ ਵਿਦਿਆਰਥੀਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ

27th August 2022 at 07:42 PM

 ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਪੁੱਜੇ ਧਰਨੇ ਵਾਲੀ ਥਾਂ 

 ਬੇਰੋਜ਼ਗਾਰ ਨੌਜਵਾਨਾਂ ਦੀ ਕੀਤੀ ਡਟਵੀਂ ਹਮਾਇਤ-ਧਰਨੇ 'ਚ ਭਰੀ ਹਾਜ਼ਰੀ 


ਲੁਧਿਆਣਾ
: 27 ਅਗਸਤ 2022: (ਆਰ.ਐਸ.ਖਾਲਸਾ//ਪੰਜਾਬ ਸਕਰੀਨ):: 

ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਲੁਧਿਆਣਾ ਵਿਖੇ ਪਿਛਲੇ ਤੇਤੀ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਧਰਨੇ ਤੇ ਬੈਠੇ  ਬੇਰੁਜ਼ਗਾਰ ਨੌਜਵਾਨਾਂ  ਦੇ ਹੱਕ ਵਿੱਚ  ਅੱਜ ਹਾਅ ਦਾ ਨਾਅਰਾ ਮਾਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਪਹੁੰਚੇ। ਇਸ ਧਰਨੇ ਵਿਚ ਪੁੱਜਾ ਕੇ ਉਹਨਾਂ ਨੇ ਇਹਨਾਂ ਅੰਦੋਲੰਕਾਰੋਈਆਂ ਦੀ ਡਟਵੀਂ ਹਮਾਇਤ ਕੀਤੀ। 

ਇਸ ਦੌਰਾਨ ਉਨ੍ਹਾਂ ਨੇ ਧਰਨੇ ਵਿੱਚ ਬੈਠੇ ਨੌਜਵਾਨਾਂ ਨੂੰ  ਫੈਡਰੇਸ਼ਨ ਵੱਲੋ ਪੂਰਨ ਹਮਾਇਤ ਦਾ  ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੋ ਵੀ ਸੰਘਰਸ਼ ਵਿੱਢਣਗੇ ਫੈਡਰੇਸ਼ਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ।   ਫੈਡਰੇਸ਼ਨ ਦੇ ਪ੍ਰਧਾਨ  ਭਾਈ ਦਲੇਰ ਸਿੰਘ ਡੋਡ  ਨੇ ਕਿਹਾ ਕਿ ਪੰਜਾਬ  ਖੇਤੀ ਪ੍ਰਧਾਨ ਸੂਬਾ ਹੈ ਅਤੇ  ਖੇਤੀ ਬਾੜੀ ਦੇ ਧੰਦੇ ਨੂੰ ਬਚਾਉਣ ਲਈ ਸੂਬੇ ਵਿੱਚ ਯੋਗ ਪੜੇ ਲਿਖੇ  ਨੌਜਵਾਨ ਮਾਹਿਰਾਂ ਦੀ ਲੋੜ ਹੈ। 

ਅਜਿਹਾ ਕਰਕੇ ਹੀ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਹੋ ਸਕਦੀ ਹੈ। ਬੇਹੱਦ ਅੱਜ ਦੁੱਖ ਦੀ ਗੱਲ ਹੈ ਸੂਬੇ ਅੰਦਰ ਬਾਰਾਂ ਸੌ ਤੋਂ ਵੱਧ ਖੇਤੀ ਮਾਹਿਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ ਪਰ ਸੂਬਾ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ। ਜਿਸ ਦੇ ਕਾਰਨ ਖੇਤੀਬਾੜੀ ਵਿਸ਼ੇ ਪੜਾਈ ਕਰਨ ਵਾਲੇ ਮਾਹਿਰ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿੱਚ ਰੋਸ ਧਰਨੇ ਮਾਰਨ ਨੂੰ ਮਜ਼ਬੂਰ ਹਨ। ਭਾਈ ਡੋਡ ਨੇ ਕਿਹਾ ਕਿ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਪਾਰਟੀ ਵਿਧਾਨ ਸਭਾ ਦੀਆਂ ਚੌਣਾਂ ਤੋ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਾਂਹ ਜਾਣ ਦਾ ਹੋਕਾ ਦਿੰਦੀ ਸੀ ਅਤੇ ਦਾਅਵਾ ਕਰਦੀ ਸੀ ਕਿ ਉਨ੍ਹਾਂ  ਨੂੰ ਰੁਜ਼ਗਾਰ ਪੰਜਾਬ ਵਿਚ  ਹੀ ਮਿਲੇਗਾ  ਪਰ ਅੱਜ ਉਕਤ ਵਾਅਦਾ ਕਿਤੇ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।

ਇਸਦੇ ਨਾਲ ਹੀ ਉਹਨਾਂ ਹਕੀਕਤ ਵੀ ਦੱਸੀ ਕਿ ਸਰਕਾਰੀ ਅਦਾਰਿਆਂ ਵਿੱਚ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ ।ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਜੇਕਰ  ਰਾਜ ਦੇ ਖੇਤੀਬਾੜੀ ਵਿਭਾਗ ਵਿੱਚਲੀਆਂ  ਖਾਲੀ  ਪਈਆਂ ਅਸਾਮੀਆਂ ਨੂੰ ਜਲਦੀ ਨਾਹ ਭਰਿਆ ਗਿਆ ਤਾਂ ਫੈਡਰੇਸ਼ਨ ਵੱਡਾ ਸ਼ੰਘਰਸ਼ ਵਿੱਢਣ ਨੂੰ ਮਜ਼ਬੂਰ ਹੋਵੇਗੀ। ਇਸ ਮੌਕੇ ਬਾਬਾ ਅਵਤਾਰ ਸਿੰਘ ਸਾਧਾਂਵਾਲੇ  ਭਾਈ ਗਗਨਦੀਪ ਸਿੰਘ ਸਕੱਤਰ ਜਰਨਲ ਕੌਮੀ, ਗੁਰਪ੍ਰੀਤ ਸਿੰਘ ਫਤਿਹ ਕੌਮੀ ਮੀਡੀਆ ਇੰਚਾਰਜ, ਭਾਈ ਗੁਰਮੀਤ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਗੁਰਸਿਮਰ ਸਿੰਘ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  

Tuesday, April 23, 2019

AISSF: ਨਵੇਂ ਕੇਡਰ ਲਈ ਕੀ ਹੀਲੇ ਵਸੀਲੇ ਹੋਣਗੇ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਵਾਰ ਫੇਰ ਸਰਗਰਮ
ਲੁਧਿਆਣਾ: 22 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿਚਲੀਆਂ ਚੋਣਾਂ ਦੀ ਪ੍ਰਕਿਰਿਆ ਵੀ ਅੰਤਿਮ ਪੜਾਅ ਦੇ ਨੇੜੇ ਪਹੁੰਚਣ ਵਾਲੀ ਹੈ। ਆਉਣ ਵਾਲੀ ਸੱਤਾ ਨੂੰ ਚੁਣੇ ਜਾਣ ਦੇ ਇਸ ਨਾਜ਼ੁਕ ਦੌਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਹੋਣਾ ਇੱਕ ਅਹਿਮ ਗੱਲ ਹੈ।  ਅਤੀਤ ਵਿੱਚ ਵੀ ਫੈਡਰੇਸ਼ਨ ਦੀਆਂ ਸਰਗਰਮੀਆਂ ਪੰਥ ਅਤੇ ਅਕਾਲੀ ਦਲ ਨੂੰ ਰਾਹ ਦਿਖਾਉਂਦੀਆਂ ਰਹੀਆਂ ਹਨ। ਪੰਥ ਅਤੇ ਅਕਾਲੀ ਦਲ ਦੇ ਹਰਾਵਲ ਦਸਤੇ ਵੱਜੋਂ ਵਿਚਰਨ ਦਾ ਦਾਅਵਾ ਕਰਦੀ ਰਹੀ ਫੈਡਰੇਸ਼ਨ ਕੁਝ ਸਮਾਂ ਪਹਿਲਾਂ ਅਲੋਪ ਜਿਹੀ ਹੋ ਗਈ ਸੀ। ਹੁਣ ਇਸਦਾ ਫਿਰ ਉਭਰਨਾ ਬਹੁਤ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵਿਦਿਆਰਥੀ ਵਰਗ ਬੜੀ ਤੇਜ਼ੀ ਨਾਲ ਆਪੋ ਆਪਣੀਆਂ ਜੱਥੇਬੰਦੀਆਂ ਦੇ ਬੈਨਰਾਂ ਹੇਠ ਮੁੜ ਜੱਥੇਬੰਦ ਹੋਇਆ ਹੈ। ਕਨ੍ਹਈਆ ਕੁਮਾਰ, ਕਨੁਪ੍ਰਿਯਾ ਅਤੇ ਕੁਝ  ਹੋਰ ਨਾਮ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਏ ਹਨ। 
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅੱਜ ਸਿੱਖ ਪੰਥ ਨੂੰ ਦਰਪੇਸ਼ ਅੰਦਰੂਨੀ ਤੇ ਬਾਹਰਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨੌਜਵਾਨਾਂ ਦਾ ਇਕਜੁਟ ਹੋਣਾ ਸਮੇਂ ਦੀ ਲੋੜ ਹੈ। ਭਾਈ ਖਾਲਸਾ ਗਿੱਲ ਰੋਡ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਹਾਜ਼ਰੀ ਨੂੰ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦੀ ਇਕੋ ਇਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ ਜੋ ਹਮੇਸ਼ਾਂ ਸਿੱਖ ਸਿਧਾਤਾਂ ਦੀ ਪਹਿਰੇਦਾਰ ਬਣਕੇ ਹਰ ਸੰਘਰਸ਼ ਮੋਹਰੇ ਹੋ ਕੇ ਲੜਦੀ ਰਹੀ ਹੈ। ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਨੇ ਹਮੇਸ਼ਾਂ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜਕੇ ਸਿੱਖ ਹੱਕਾਂ, ਅਧਿਕਾਰਾਂ ਤੇ ਪੰਥਕ ਹਿੱਤਾਂ ਲਈ ਕੰਮ ਕਰਦੀ ਰਹੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਫੈਡਰੇਸ਼ਨ ਦੇ ਕੁਰਬਾਨੀਆਂ ਭਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਭਾਈ ਗਗਨਦੀਪ ਸਿੰਘ ਨੂੰ ਕੌਮੀ ਜਨਰਲ ਸਕੱਤਰ ਥਾਪਿਆ ਗਿਆ, ਭਾਈ ਜਗਮੀਤ ਸਿੰਘ ਜੱਗੀ ਨੂੰ ਪ੍ਰਧਾਨ ਲੁਧਿਆਣਾ ਸ਼ਹਿਰੀ ਤੇ ਭਾਈ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਲੁਧਿਆਣਾ ਦਿਹਾਤੀ ਦੀ ਜ਼ਿੰਮੇਵਾਰੀ ਸੌਂਪਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਤੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਸਤਵੰਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਜਸਦੀਪ ਸਿੰਘ, ਪ੍ਰਭਦੀਪ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਅੰਗਰੇਜ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ ਚਮਕੌਰ ਸਾਹਿਬ, ਸਤਨਾਮ ਸਿੰਘ ਲੁਹਾਰਾ, ਜਸਵਿੰਦਰ ਸਿੰਘ ਸੰਗੋਵਾਲ, ਭੁਪਿੰਦਰ ਸਿੰਘ, ਪਵਿੱਤਰ ਸਿੰਘ, ਪ੍ਰਭਸਿਮਰਨ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ। ਹੁਣ ਦੇਖਣਾ ਇਹ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੈਂਬਰਸ਼ਿਪ ਵਿੱਚ ਨੌਜਵਾਨੀ ਵਾਲਾ ਨਵਾਂ ਕੇਡਰ ਲਿਆਉਣ ਲਈ ਪੁਰਾਣੀ ਅਤੇ ਬਜ਼ੁਰਗ ਲੀਡਰਸ਼ਿਪ ਕੀ ਹੀਲੇ ਵਸੀਲੇ ਕਰਦੀ ਹੈ। 

Tuesday, October 03, 2017

ਭਾਰਤ ਦੇ ਨੈਸ਼ਨਲ ਨਿਊਜ਼ ਚੈਨਲ ਖਾਮੋਸ਼ ਕਿਓਂ--ਭੋਮਾ

Tue, Oct 3, 2017 at 4:47 PM
ਮਾਮਲਾ ਸ੍ਰ: ਜਗਮੀਤ ਸਿੰਘ ਨੂੰ ਕੈਨੇਡਾ ਦੇ ਐਨ.ਡੀ.ਪੀ ਦੇ ਮੁਖੀ ਚੁਣੇ ਜਾਣ ਦਾ 
ਅੰਮ੍ਰਿਤਸਰ: 3 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਭਾਰਤੀ ਮੀਡੀਆ ਦੇ ਰੋਲ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ ਸ੍ਰ. ਭੋਮਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ। ਉਹਨਾਂ ਦੇ ਨਾਲ ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰ-ਐਡਵੋਕੇਟ ਜਸਬੀਰ ਸਿੰਘ ਘੁੰਮਣ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸ੍ਰ: ਸਰਬਜੀਤ ਸਿੰਘ ਜੰੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਮੀਡੀਆ ਦਾ ਨਾਂਹਪੱਖੀ ਰੋਲ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਠੀਕਰੀਵਾਲ ਤੋਂ ਉੱਠ ਕੇ ਸਿੱਖ ਕੌਮ ਦੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਸਿਧਾਂਤ ‘ਤੇ ਚਲਦਿਆਂ ਗੁਰੂ ਦੀ ਬਖਸ਼ਿਸ਼ ਨਾਲ ਅਮ੍ਰਿਤਧਾਰੀ ਗੁਰਸਿੱਖ ਸ੍ਰ: ਜਗਮੀਤ ਸਿੰਘ ਦਾ ਕੈਨੇਡਾ ਵਿਚ ਐਨ.ਡੀ.ਪੀ ਦੇ ਮੁਖੀ ਚੁਣੇ ਜਾਣ ਨਾਲ ਦੇਸ਼-ਵਿਦੇਸ਼ ਵਿਚ ਜਿੱਥੇ ਖੁਸ਼ੀਆਂ ਵਾਲਾ ਤੇ ਇੱਕ ਦੂਜੇ ਨੂੰ ਵਧਾਈਆਂ ਵਾਲਾ ਮਾਹੌਲ ਹੈ ਓਥੇ ਭਾਰਤ ਨੂੰ ਛੱਡ ਕੇ ਹਰੇਕ ਦੇਸ਼ ਦੇ ਨੈਸ਼ਨਲ ਨਿਊਜ ਚੈਨਲ, ਨੈਸ਼ਨਲ ਅਖ਼ਬਾਰਾਂ ਪ੍ਰਮੁੱਖਤਾਂ ਨਾਲ ਇਸ ਨਿਊਜ਼ ਨੂੰ ਆਪਣੀ ਹੈਡਲਾਈਨ ਬਣਾ ਰਹੀਆਂ ਹਨ। ਪਤਾ ਨਹੀਂ ਭਾਰਤ ਦੇ ਇੱਕ-ਅੱਧੇ ਨੈਸ਼ਨਲ ਨਿਊਜ਼ ਚੈਨਲ ਨੂੰ ਛੱਡ ਕੇ ਬਾਕੀ ਸਭ ਨੈਸ਼ਨਲ ਨਿਊਜ਼ ਚੈਨਲਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਹੈ ਜਾਂ ਇਸ ਨਿਊਜ਼ ਤੋਂ ਉਹ ਕਿੰਨੇ ਘਬਰਾਏ ਜਾਂ ਡਰੇ ਹੋਏ ਹਨ। ਇਸ ਗੱਲ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਇਸ ਨਿਊਜ਼ ਨੂੰ ਉਹ ਪ੍ਰਮੁੱਖਤਾ ਦੇਣ ਦੀ ਬਜਾਏ, ਰੱਦੀ ਦੀ ਟੋਕੜੀ ਵਿਚ ਸੁੱਟੀ ਬੈਠੇ ਹਨ। ਜਦੋਂ ਕਿ 38 ਦਿਨ ਇੱਕ ਇਕੱਲੀ ਹਨੀਪ੍ਰੀਤ ਦੀ ਖਬਰ ਤੋਂ ਇਲਾਵਾਂ ਇਨ੍ਹਾਂ ਨੂੰ ਭਾਰਤ ਵਿਚ ਹੋਰ ਕੋਈ ਖ਼ਬਰ ਨਜ਼ਰ ਨਹੀਂ ਆਈ। ਡੇਰਾ ਮੁਖੀ ਨੇ ਪਤਾ ਨਹੀਂ ਹਨੀਪ੍ਰੀਤ ਨਾਲ ਕੀ ਕੀਤਾ? ਪਰ ਨੈਸ਼ਨਲ ਨਿਉੂਜ਼ ਚੈਨਲ 38 ਦਿਨ ਲਗਾਤਾਰ ਹਨੀਪ੍ਰੀਤ ਦਾ ਚਰਿੱਤਰ ਹਨਨ ਕਰਦੇ ਰਹੇ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜਿਸ ਤਰ੍ਹਾਂ ਪੱੱਤਰਕਾਰ ਗੌਰੀ ਲੰਕੇਸ਼ ਦੇ ਇੰਕਸਾਫ ਅਨੁਸਾਰ ਕੁਝ ਇੱਕ ਨੂੰ ਛੱਡ ਕੇ ਅੱਜ ਸਾਰਾ ਨੈਸ਼ਨਲ ਮੀਡੀਆ (ਵਿਕਾਊ ਮੀਡੀਆ) ਫੇਕ-ਨਿਊਜ਼ ਲੋਕਾਂ ਅੱਗੇ ਪਰੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੇ ਨੈਸ਼ਨਲ ਨਿਊਜ਼ ਚੈਨਲ ਸੰਪ੍ਰਦਾਇਕ ਭਾਵਨਾ ਫੈਲਾਉਣ ਅਤੇ ਬਲਾਤਕਾਰ ਵਰਗੀਆਂ ਨਿਉੂਜ਼ਾਂ ਲੋਕਾਂ ਤੱਕ ਪਰੋਸਣ ਤੱਕ ਸੀਮਤ ਰਹਿ ਗਏ ਹਨ। ਇਨ੍ਹਾਂ ਨਿਊਜ਼ ਚੈਨਲਾਂ ਕੋਲ ਉਤਰੀ ਕੋਰੀਆਂ, ਅਮਰੀਕਾ, ਸੀਰੀਆ ਵਿਚ ਬਗਦਾਦੀ, ਅਲਕਾਇਦਾ, ਆਈ.ਐਸ.ਆਈ.ਐਸ.ਆਈ ਜਾਂ ਭਾਰਤ ਵਿਚ ਰਹਿ ਰਹੇ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ, ਇਸਾਈਆਂ ਦੇ ਖਿਲਾਫ਼ ਹੀ ਖ਼ਬਰਾਂ ਰਹਿ ਗਈਆਂ ਹਨ। ਇਨ੍ਹਾਂ ਖ਼ਬਰਾਂ ਕਰਕੇ ਹੀ ਭਾਰਤ ਵਿਚ ਸੱਦਭਾਵਨਾਂ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਵਾਲਿਆਂ ਨੂੰ ਐਂਟੀ-ਨੈਸ਼ਨਲ ਕਿਹਾ ਜਾ ਰਿਹਾ ਹੈ। ਸਾਰੇ ਨੈਸ਼ਨਲ ਨਿਊਜ਼ ਚੈਨਲ ਆਰ.ਐਸ.ਐਸ ਦੇ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਬਣਾਉਣ ਵੱਲ ਤੁਰੇ ਹੋਏ ਹਨ। ਓਥੇ ਘੱਟ ਗਿਣਤੀ ਕੌਮਾਂ ਵੀ ਇਸ ਡਰਾਮੇਬਾਜੀਆਂ ਨੂੰ ਬਾਜ਼ ਅੱਖ ਨਾਲ ਵੇਖ ਰਹੀਆਂ ਹਨ।
ਬਿਆਨ ਦੇ ਅਖ਼ੀਰ ਵਿਚ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਾਰੇ ਨੈਸ਼ਨਲ ਨਿਊਜ਼ ਚੈਨਲ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਤਬਾਹ ਹੋ ਰਹੀ ਭਾਰਤੀ ਆਰਥਿਕਤਾਂ ਨੂੰ ਛਿਪਾਉਣ ਲਈ ਫੇਕ-ਸਟੋਰੀਆਂ ਰਾਹੀਂ ਮੋਦੀ-ਮੋਦੀ ਦਾ ਰਾਗ ਅਲਾਪ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਨੈਸ਼ਨਲ ਨਿਊਜ਼ ਚੈਨਲਾਂ ਨੂੰ ਦੇਸ਼ ਵਿਚ ਵੱਧ ਰਹੀ ਬੇਰੁਜਗਾਰੀ, ਭੁੱਖਮਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਆ ਰਿਹਾ ਭਾਰੀ ਨਿਘਾਰ ਕਿਤੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਜੇਕਰ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਦਾ ਸਹੀ ਸੀਸ਼ਾ ਵੇਖਣਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦਿੱਲੀ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਚੋਣਾਂ ਜੋ ਤਾਜ਼ਾ ਹੋਈਆਂ ਹਨ ਇਨ੍ਹਾਂ ਚੋਣਾਂ ਵਿਚ ਜਿਸ ਤਰ੍ਹਾਂ ਆਰ.ਐਸ.ਐਸ ਦੀ ਲਾਡਲੀ ਵਿਦਿਆਰਥੀ ਜਮਾਤ ਦੀ ਨਮੋਸ਼ੀਜਨਕ ਹਾਰ ਤੋਂ ਵੇਖ ਲੈਣਾ ਚਾਹੀਦਾ ਹੈ।
ਮਨਜੀਤ ਸਿੰਘ ਭੋਮਾ ਦਾ ਸੰਪਰਕ ਨੰਬਰ ਹੈ-98724-82164