Showing posts with label Harvinder Singh Sarna. Show all posts
Showing posts with label Harvinder Singh Sarna. Show all posts

Wednesday, September 22, 2021

ਸਿਰਸਾ ਤੇ ਕਾਰਵਾਈ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਾ ਵੇਖਣਾ ਪੈਂਦਾ

 Wednesday 22nd Sep 2021 at 5:23 PM

ਸਰਨਾ ਭਰਾਵਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਲਾਪਰਵਾਹੀ ਤੇ ਅਫਸੋਸ

*ਮਾਮਲਾ ਚੋਣ ਡਾਇਰੈਕਟੋਰੇਟ ਵਲੋਂ ਸਿਰਸਾ ਨੂੰ ਅਯੋਗ ਠਹਿਰਾਉਣ ਦਾ

*ਬਾਦਲ ਤੇ ਸਿਰਸਾ ਆਪਣੀਆਂ ਗਲਤੀਆ ਲਈ ਕੌਮ ਤੋਂ ਮੁਆਫੀ ਮੰਗਣ


ਨਵੀਂ ਦਿੱਲੀ: 22 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸਿੱਖ ਨੂੰ ਗੁਰਮੁਖੀ ਪੜ੍ਹਨੀ ਲਿਖਣੀ ਮੁਸ਼ਕਲ ਲੱਗੇ ਇਹ ਨਿਸਚੇ ਹੀ ਬਹੁਤ ਵੱਡੇ ਦੁਖਾਂਤ ਦੀ ਗੱਲ ਹੈ। ਇਹ ਕਿਸੇ ਸਦਮੇ ਤੋਂ ਘੱਟ ਨਹੀਂ। ਅਜਿਹੇ ਲੋਕਾਂ ਨੂੰ ਵੱਡਿਆਂ ਉਮਰਾਂ ਦੇ ਬਾਵਜੂਦ ਸਭ ਤੋਂ ਪਹਿਲਾਂ ਇਹ ਬੁਨਿਆਦੀ ਸਿੱਖਿਆ ਦਿੱਤੀ ਦੁਆਈ ਜਾਣੀ ਚਾਹੀਦੀ ਹੈ। ਅਸਲੀ ਤਨਖਾਹਾਂ ਅਤੇ ਸਜ਼ਾਵਾਂ ਤਾਂ ਇਸ ਤਰ੍ਹਾਂ ਦੀ ਲੱਗਣੀਆਂ ਚਾਹੀਦੀਆਂ ਹਨ ਜਿਸ ਨਾਲ ਦੋਸ਼ੀ ਦੀ ਕਮੀ ਪੂਰੀ ਹੋਵੇ ਅਤੇ ਭਵਿੱਖ ਲਈ ਕੌਮ ਮਜ਼ਬੂਤ ਹੋਵੇ।

ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲਈ ਗਈ ਪ੍ਰੀਖਿਆ 'ਚ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜਨ-ਲਿਖਣ 'ਚ ਨਾਕਾਮ ਸਾਬਤ ਹੋਏ ਹਨ। ਇਸੇ ਮੁੱਦੇ 'ਤੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ  ਕਿਹਾ ਕਿ ਕੌਮ ਵਾਸਤੇ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ 8 ਸਾਲ ਤੋਂ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਮਨਜਿੰਦਰ ਸਿੰਘ ਸਿਰਸਾ ਨੂੰ ਸਹੀ ਤਰੀਕੇ ਨਾਲ ਗੁਰਮੁਖੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕੌਮ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈ ਰਿਹਾ ਹੈ ਜਿਸ ਦੇ ਕਸੂਰਵਾਰ ਸਿਰਸਾ ਤੇ ਬਾਦਲ ਪਰਿਵਾਰ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੀਆਂ ਗਲਤੀਆਂ ਲਈ ਸਮੁੱਚੀ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋ ਕੋਰਟ 'ਚ ਦਾਖਿਲ ਕੀਤੀ ਗਈ ਸਿਰਸਾ ਦੇ ਗੁਰਮੁਖੀ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਰਨਾ ਨੇ ਕਿਹਾ ਕਿ ਸਹੀ ਸਮੇਂ 'ਤੇ ਸਹੀ ਫੈਸਲਾ ਆਇਆ ਹੈ ਅਤੇ ਇਸ ਫੈਸਲੇ ਨੇ  ਅਜਿਹੇ ਵਿਅਕਤੀ ਨੂੰ ਮੈਂਬਰ ਬਣਨ ਤੋ ਰੋਕਿਆ ਹੈ ਜਿਹੜਾ ਦਿੱਲੀ ਕਮੇਟੀ ਦਾ  ਮੈਂਬਰ ਬਣਨ ਦੀ ਯੋਗਤਾ ਹੀ ਪੂਰੀ ਨਹੀਂ ਕਰਦਾ।

ਸਰਨਾ ਨੇ ਕਿਹਾ ਕਿ ਸਿਰਸਾ ਪਿਛਲੇ ਲੰਮੇ ਸਮੇਂ ਤੋਂ ਲੱਛੇਦਾਰ ਭਾਸ਼ਣਾਂ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਇਸ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਿਲਕੁਲ ਵੀ ਗਿਆਨ ਨਹੀਂ। ਇਸੇ ਕਰਕੇ ਹੀ ਸਿਰਸਾ ਵੱਲੋਂ ਅਕਸਰ ਹੀ ਸਟੇਜਾਂ ਤੋਂ ਗਲਤ ਇਤਿਹਾਸ-ਗੁਰਬਾਣੀ ਪੜ੍ਹੀ ਜਾਂਦੀ ਰਹੀ ਹੈ। ਸਰਨਾ ਨੇ ਦੱਸਿਆ ਕਿ ਅਸੀਂ ਇਸ ਬਾਰੇ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਕੋਲ ਵੀ ਗੁਹਾਰ ਲਾਈ ਸੀ ਕਿ ਸਿਰਸਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ 4-5 ਅੰਗ ਪੜ੍ਹਾ ਕੇ ਵੇਖੋ ਪਰ ਸਾਡੀ ਗੱਲ ਨਹੀਂ ਮੰਨੀ ਗਈ ਅਤੇ ਅੱਜ ਗੁਰਮੁਖੀ ਟੈਸਟ 'ਚ ਫੇਲ ਹੋਏ ਸਿਰਸਾ ਕਾਰਨ ਕੌਮ ਦੀ ਹੇਠੀ ਹੋ ਰਹੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਜੱਥੇਦਾਰ ਨੇ ਸਾਡੀ ਗੱਲ ਮੰਨ ਕੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਹੀਂ ਵੇਖਣਾ ਪੈਣਾ ਸੀ।

ਇਸ ਬਾਰੇ ਸਰਨਾ ਨੇ ਇਹ ਵੀ ਕਿਹਾ ਕਿ  ਬਾਦਲ ਪਰਿਵਾਰ ਨੇ ਨਿਜੀ ਤੇ ਸਿਆਸੀ ਸਵਾਰਥਾਂ ਕਾਰਨ ਸਿਰਸਾ ਵਰਗੇ ਵਿਅਕਤੀ ਨੂੰ ਦਿੱਲੀ ਕਮੇਟੀ ਪ੍ਰਬੰਧ 'ਤੇ ਥੋਪੀ ਰੱਖਿਆ ਤਾਂਕਿ ਕਮੇਟੀ ਦੀ ਗੋਲਕ ਨੂੰ ਆਪਣੇ ਸਵਾਰਥਾਂ ਵਾਸਤੇ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਮੇਟੀ ਦੀ ਆਰਥਿਕ ਮੰਦਹਾਲੀ ਲਈ ਵੀ ਮੁੱਖ ਤੌਰ 'ਤੇ ਇਹ ਹੀ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ 'ਚ ਕੌਮ ਨੂੰ ਇਸ ਗੱਲ ਲਈ ਸ਼ਰਮਸਾਰ ਹੋਣਾ ਪੈ ਰਿਹਾ ਹੈ ਕਿ ਬਾਦਲ ਨੇ ਜਿਹੜਾ ਪ੍ਰਧਾਨ ਬਣਾਇਆ ਉਸ ਨੂੰ ਗੁਰਬਾਣੀ ਪੜ੍ਹਨੀ-ਲਿਖਣੀ ਹੀ ਨਹੀਂ ਆਂਦੀ।


Thursday, August 12, 2021

ਹਾਈ ਕੋਰਟ ਵਲੋਂ ਸਿਰਸਾ ਨੂੰ ਮਿਲਿਆ ਨੋਟਿਸ

 12th August 2021 at 6:00 PM

ਮਾਮਲਾ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਨੂੰ ਲੈ ਕੇ 


ਨਵੀਂ ਦਿੱਲੀ
: 12 ਅਗਸਤ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦਿੱਲੀ ਪੁਲਿਸ ਵੱਲੋਂ ਦੇਸ਼ ਛੱਡਣ ਦੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਾਈਕੋਰਟ ਵਲੋਂ ਇੱਕ ਹੋਰ ਨੋਟਿਸ ਮਿਲਿਆ ਹੈ। ਇਹ ਮਾਮਲਾ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਰਿਪੋਰਟ ਨੂੰ ਲੁਕੋਣ ਦਾ ਦੱਸਿਆ ਜਾ ਰਿਹਾ ਹੈ। ਕੋਰਟ ਨੇ ਸਾਬਕਾ ਵਿਧਾਇਕ ਤੋਂ ਇਸ ਪੂਰੇ ਮਾਮਲੇ ਵਿਚ ਸਪੱਸ਼ਟੀਕਰਨ ਮੰਗਿਆ ਹੈ।

ਕੇਸ ਦੀ ਯਾਚਿਕਾ ਕਰਤਾ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨਾਲ ਗੱਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ "ਸਿਰਸਾ ਕਿਸ ਕਾਰਨਾਂ ਕਰਕੇ ਡਿਲਾਈਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਛੁਪਾ ਰਿਹਾ ਹੈ ਸੰਗਤ ਨੂੰ ਇਸ ਦਾ ਜਵਾਬ ਚਾਹੀਦਾ ਹੈ। ਆਡਿਟ ਕੰਪਨੀ ਨੇ ਆਪਣੇ ਜਵਾਬ ਵਿਚ ਇਨ੍ਹਾਂ ਤੱਥਾਂ ਨੂੰ ਖੁਦ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੁਆਰਾ ਕੀਤੀ ਗਈ ਆਡਿਟ ਕਿਸੇ ਵਿਅਕਤੀ ਜਾਂ ਸੰਸਥਾਨ ਦੀ ਨਹੀਂ ਹੈ, ਇਹ ਇਕ ਸਰਕਾਰੀ ਆਡਿਟ ਹੈ। ਪਰ ਬਾਦਲਾਂ ਦੇ ਆਦਮੀਆਂ ਨੇ ਪੰਜਾਬ ਤੋਂ ਬਾਅਦ ਹੁਣ ਦਿੱਲੀ ਦੇ ਧਾਰਮਿਕ ਢਾਂਚੇ ਨੂੰ ਜੜ੍ਹ ਤੱਕ ਬਰਬਾਦ ਕਰਨ ਦਾ ਬੀੜਾ ਚੁੱਕਿਆ ਹੈ।" 

ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਨੇ ਇਹ ਦਾਅਵਾ ਕੀਤਾ ਕਿ ਗੁਰਦੁਆਰਿਆਂ ਦੀ ਬੇਸ਼ਕੀਮਤੀ ਸੰਪਤੀ ਨੂੰ ਬਾਦਲ ਅਤੇ ਸਿਰਸਾ ਆਪਣੇ ਰਾਜਨੀਤੀ ਕਾਰਜਾਂ ਲਈ ਦੁਰਵਰਤੋਂ ਕਰ ਰਹੇ ਹਨ, ਜਿਸ ਉੱਤੇ ਜਲਦ ਲਗਾਮ ਲਗਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਬਾਦਲ ਦੇ ਲੋਕ ਗੁਰਦੁਆਰਾ ਕਮੇਟੀ ਦੇ ਸਟਾਫ ਉਤੇ ਦਬਾਅ ਪਾ ਕੇ ਗ਼ਲਤ ਕੰਮ ਕਰਵਾ ਰਹੇ ਹਨ, ਵੋਟਰਾਂ ਨੂੰ ਖ਼ਰੀਦ ਕੇ ਚੋਣਾਂ ਦੇ ਸਮੇਂ ਲੁਭਾਵਣੇ ਵਾਅਦਿਆਂ ਦੀ ਆੜ ਵਿੱਚ ਸੰਗਤ ਨੂੰ ਵਰਗਲਾਇਆ ਜਾ ਰਿਹਾ ਹੈ। ਮਾਣਯੋਗ ਕੋਰਟ ਨੇ ਇਸ ਦਾ ਸੰਗਿਆਨ ਲੈਂਦੇ ਹੋਏ ਇਨ੍ਹਾਂ ਨੂੰ ਫਟਕਾਰ ਲਗਾਈ ਹੈ।

ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ "ਅਸੀਂ 120 ਕਰੋੜ ਦਾ ਰਿਜ਼ਰਵ ਛੱਡ ਕੇ ਗਏ ਸੀ, ਅਤੇ ਪਿਛਲੇ 8 ਸਾਲਾਂ ਵਿੱਚ 250 ਕਰੋਡ਼ ਤੋਂ ਵੱਧ ਰਿਜ਼ਰਵ ਆਉਣਾ ਚਾਹੀਦਾ ਸੀ। ਤਜਰਬਾ ਨਾ ਹੋਣ ਕਰਕੇ ਅੱਜ ਗੁਰੂ ਦੀ ਗੋਲਕ ਖਾਲੀ ਹੋ ਚੁੱਕੀ ਹੈ, ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਡੀਐੱਸਜੀਐੱਮਸੀ ਦੇ ਅਧੀਨ ਚੱਲ ਰਹੇ ਸੰਸਥਾਨਾਂ ਦੀ ਹਾਲਤ ਤਰਸਯੋਗ ਹੈ। ਭ੍ਰਿਸ਼ਟਾਚਾਰ ਦੀ ਦੀਮਕ ਨੇ ਸਾਡੇ ਇਤਿਹਾਸਿਕ ਸਥਾਨਾਂ ਨੂੰ ਖੋਖਲਾ ਕਰ ਦਿੱਤਾ ਹੈ। ਮਾਣਯੋਗ ਕੋਰਟ ਅਤੇ ਦਿੱਲੀ ਪੁਲੀਸ ਨੇ ਦੋਸ਼ੀਆਂ ਦੇ ਦੇਸ਼ ਛੱਡਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਸਿਰਸਾ ਜੀ, ਪਹਿਲਾਂ ਇਨ੍ਹਾਂ ਸਵਾਲਾਂ ਦਾ ਜਵਾਬ ਦਿਓ, ਫਿਰ ਰਿਪੋਰਟ ਦਿਖਾਓ।"

ਪ੍ਰੈੱਸ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੀ ਮੌਜੂਦ ਸਨ। "ਸੇਵਾ ਦੇ ਨਾਮ ਉੱਤੇ ਸਿਰਫ਼ ਹੋ ਰਿਹਾ ਹੈ ਖੋਖਲਾ ਦਿਖਾਵਾ, ਸਾਡੇ ਬੇਕਸੂਰ ਕਰਮਚਾਰੀ ਅਤੇ ਸਟਾਫ ਗ਼ਰੀਬੀ ਅਤੇ ਭੁੱਖਮਰੀ ਨਾਲ ਦਮ ਤੋੜ ਰਹੇ ਹਨ। ਮੈਡੀਕਲ, ਸਿੱਖਿਆ, ਖੇਡਾਂ ਆਦਿ ਖੇਤਰਾਂ ਵਿੱਚ ਘੱਟ ਤੋਂ ਘੱਟ ਵਿਕਾਸ ਵੀ ਨਹੀਂ ਹੋ ਪਾਇਆ। ਕੋਵਿਡ ਕਾਲ ਵਿਚ ਕਨਸੰਟ੍ਰੇਟਰ, ਸੇਵਾ ਦੇ ਨਾਮ ਤੇ ਦਿੱਲੀ ਤੋਂ ਬਾਹਰ ਆਪਣੇ ਹੁਕਮਰਾਨਾਂ ਨੂੰ ਭੇਜਿਆ ਗਿਆ, ਇਹ ਰੰਗੇ ਹੱਥੀਂ ਫੜੇ ਗਏ। ਸੰਨ 1984 ਦੇ ਦੋਸ਼ੀਆਂ ਦੀ ਮਦਦ ਲਈ ਗਈ। ਗੁਰੂ ਦੇ ਦਸਵੰਧ ਦੀ ਬੇਅਦਬੀ ਹੋ ਰਹੀ ਹੈ।"

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਬਕਾ ਵਿਧਾਇਕ ਸਿਰਸਾ ਨੇ ਡਿਲਾਈਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਤੁਰੰਤ ਜਨਤਕ ਕਰਨ ਦੀ ਮੰਗ ਕੀਤੀ, ਨਾਲ ਹੀ ਕੋਰਟ, ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਕੰਮ ਤੇਜ਼ ਕਰਨ ਦੀ ਮੰਗ ਕੀਤੀ। ਜਿਨ੍ਹਾਂ ਨਾਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਈ ਜਾ ਸਕੇ।


Saturday, July 31, 2021

ਦਿੱਲੀ ਗੁਰਦਵਾਰਾ ਕਮੇਟੀ: 8 ਤੋਂ ਵੱਧ ਮੁਲਾਜ਼ਮਾ ਦੀ ਹੋਈ ਮੌਤ: ਸਰਨਾ

 31st July 2021 at 5:41 PM

 DSGMC ਤੋਂ ਸਮੇਂ ਸਿਰ ਤਨਖਾਵਾਹ ਨਾ ਮਿਲਣ ਕਰਕੇ ਵਾਪਰਿਆ ਦੁਖਾਂਤ  

 ਸਰਨਾ ਵੱਲੋਂ ਅਹਿਮ ਪ੍ਰਗਟਾਵਾ-ਅਦਾਲਤ ਵਲੋਂ ਕਮੇਟੀ ਨੂੰ ਕਰੜੀ ਫਟਕਾਰ  


ਨਵੀਂ ਦਿੱਲੀ
: 31 ਜੁਲਾਈ 2021:,(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਹਾਈ ਕੋਰਟ ਦੇ ਜੱਜ ਕਾਮੇਸ਼ਵਰ ਰਾਵ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਵੱਲੋਂ ਦਾਖ਼ਲ ਅਪੀਲ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਫਟਕਾਰ ਲਗਾਈ ਹੈ।

ਕੋਰਟ ਨੇ ਪਟੀਸ਼ਨ ਦਾ ਨੋਟਿਸ ਲੈਂਦੇ ਹੋਏ ਦੇਖਿਆ ਕਿ ਗੁਰਦੁਆਰਾ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 40% ਤਨਖਾਹਾਂ ਦਾ ਭੁਗਤਾਨ ਪਿਛਲੇ ਇੱਕ ਸਾਲ ਤੋਂ ਨਹੀਂ ਕੀਤਾ ਜਾ ਰਿਹਾ। ਰਿਟਾਇਰਡ ਕਰਮਚਾਰੀਆਂ ਦੇ ਏਰੀਅਰ ਤੱਕ ਦਾ ਭੁਗਤਾਨ ਨਹੀਂ ਹੋਇਆ ਹੈ। ਪੀਐੱਫ ਤੱਕ ਦੇ ਭੁਗਤਾਨ ਵਿਚ ਭਾਰੀ ਅਨਿਯਮਿਤਾ ਦੇਖੀ ਗਈ ਹੈ।

ਜੀਐੱਚਪੀਐੱਸ ਅਧਿਆਪਕਾਂ ਦੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਸ਼ਿਅਦਦ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ।

ਪਾਰਟੀ ਪ੍ਰਧਾਨ ਸਰਨਾ ਦੇ ਅਨੁਸਾਰ," ਅਜੇ ਕੁਝ ਦਿਨ ਪਹਿਲਾਂ ਹੀ ਬਾਦਲ ਪਾਰਟੀ ਦੇ ਕਰਤਾ ਧਰਤਾ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਇੱਕ ਦੂਜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੁੱਕਆਊਟ ਨੋਟਿਸ ਜਾਰੀ ਹੋਇਆ ਸੀ।  ਉਨ੍ਹਾਂ ਨੂੰ ਸਾਡੇ ਸਾਰੇ ਸਟਾਫ ਭਰਾ ਭੈਣ ਭਰਾਵਾਂ ਦੀ ਮਿਹਨਤ ਦੇ ਇਕ ਇਕ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਤੁਸੀਂ ਇਨ੍ਹਾਂ ਦੀ ਵਰ੍ਹਿਆਂ ਤੋਂ ਰੁਕੀ ਮਿਹਨਤਾਨਾ ਦਾ ਬਕਾਇਆ ਕੀਤੇ ਬਗੈਰ ਦੇਸ਼ ਛੱਡ ਕੇ ਭੱਜ ਨਹੀਂ ਸਕਦੇ।"

ਪਾਰਟੀ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ "ਗੁਰਦੁਆਰਾ ਕਮੇਟੀ ਵਰਗੇ ਪਵਿੱਤਰ ਅਸਥਾਨ ਨੂੰ ਪਬਲੀਸਿਟੀ ਸਟੰਟ ਬਣਾਉਣ ਵਾਲੇ ਸਿਰਸਾ ਦੇ ਕੋਲ ਖੁਦ ਦੇ ਪ੍ਰਚਾਰ ਉੱਤੇ ਉਡਾਉਣ ਲਈ ਕਰੋੜਾਂ ਰੁਪਏ ਹਨ, ਇਨ੍ਹਾਂ ਦੇ ਕੋਲ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਕੁਝ ਵੀ ਨਹੀਂ ਹੈ। ਸਾਡਾ ਜੀਐੱਚਪੀਐੱਸ ਵਿਰਸਾ ਖੰਡਰ ਬਣਨ ਵੱਲ ਹੈ, ਸਾਰੇ ਸਕੂਲ ਕਾਲਜ ਬਰਬਾਦੀ ਦੇ ਵੱਲ ਹਨ। ਸੰਗਤ ਦੇ ਸਹਿਯੋਗ ਨਾਲ ਅਸੀਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੰਤ ਤਕ ਸੰਘਰਸ਼ ਕਰਦੇ ਰਹਾਂਗੇ। ਸਿੱਖ ਇਤਿਹਾਸ ਵਿਚ ਕਦੀ ਵੀ ਸਿੱਖ ਮਰਿਆਦਾ ਅਤੇ ਪਵਿੱਤਰ ਦਸਵੰਧ ਦੀ ਬੇਅਦਬੀ ਇਸ ਤਰੀਕੇ ਨਾਲ ਨਹੀਂ ਹੋਈ।"

ਸਰਨਾ ਨੇ ਪਿਛਲੀ ਮੀਡੀਆ ਖਬਰਾਂ ਦਾ ਹਵਾਲਾ ਦੇਂਦਿਆਂ ਦਾਅਵਾ ਕੀਤਾ ਕਿ ਡੀਐਸਜੀਐਮਸੀ ਦੇ ਅੰਦਰ ਅੱਠ ਤੋਂ ਵੱਧ ਸਟਾਫ ਦੀ ਗ਼ਰੀਬੀ ਅਤੇ ਭੁੱਖਮਰੀ ਨਾਲ ਮੌਤ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। । 

ਕੋਰਟ ਦੀ ਸੁਣਵਾਈ ਦੇ ਦਰਮਿਆਨ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਦਾਲਤ ਅੰਦਰ ਪੇਸ਼ ਹੋਏ ਅਤੇ ਉਨ੍ਹਾਂ ਵਲੋਂ ਪੇਸ਼ ਕੀਤੇ ਦਾਅਵਿਆਂ ਤੋਂ ਕੋਰਟ ਸੰਤੁਸ਼ਟ ਨਹੀਂ ਹੋਇਆ। ਉਨ੍ਹਾਂ ਨੇ ਮਾਮਲੇ ਦਾ ਕੜਾ ਨੋਟਿਸ ਲਿਆ ਤੇ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ।

Tuesday, July 27, 2021

ਗਿਆਨੀ ਹਰਪ੍ਰੀਤ ਸਿੰਘ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਚੁੱਪ ਕਿਓਂ ਹਨ?

 27th July 2021 at 6:10 PM

 ਸਰਨਾ ਭਰਾਵਾਂ ਨੇ ਦਿੱਲੀ ਕਮੇਟੀ ਦੇ ਮੁੱਦੇ ਤੇ ਚੁੱਕੇ ਕਈ ਸੁਆਲ 


ਨਵੀਂ ਦਿੱਲੀ
: 27 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਸਿੱਖ ਸਿਆਸਤ ਵਿੱਚ ਸਰਨਾ ਭਰਾਵਾਂ ਨੇ ਹਮੇਸ਼ਾਂ ਹੀ ਇਸ ਗੱਲ ਦਾ ਐਹਸਾਸ ਬਣਾਈ ਰੱਖਿਆ ਹੈ ਕਿ ਉਹ ਮੌਜੂਦ ਹਨ ਅਤੇ ਸ ਭ ਕੁਝ ਦੇਖ ਰਹੇ ਹਨ। ਇਸ ਵਾਰ ਉਹਨਾਂ ਨੇ ਮੁੱਦਾ ਚੁੱਕਿਆ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀ ਕੁਰੱਪਸ਼ਨ ਦਾ। ਉਹਨਾਂ ਇਹ ਗੱਲ ਵੀ ਜ਼ੋਰ ਦੇ ਕੇ ਪੁਛਿ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਮੁੱਦੇ ਤੇ ਚੁੱਪ ਕਿਓਂ ਹਨ? 

ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਫੰਡ ਦੀ ਚੋਰੀ ਅਤੇ ਗਲਤ ਇਸਤੇਮਾਲ ਦੇ ਮਾਮਲਿਆਂ ਉੱਤੇ ਚੱਲ ਰਹੀ ਜਾਂਚ ਵਿੱਚ ਦਿੱਲੀ ਪੁਲਿਸ ਨੇ ਡੀ ਐੱਸ ਜੀ ਐੱਮ ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ।

ਸਿਰਸਾ ਦੇ ਖਿਲਾਫ ਕੋਰਟ ਕੇਸ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਵੱਲੋਂ ਦਾਖ਼ਲ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਕੋਰਟ ਨੇ 9 ਜੁਲਾਈ 2021 ਨੂੰ ਸਾਬਕਾ ਵਿਧਾਇਕ ਦੇ ਦੇਸ਼ ਛੱਡਣ ਉਤੇ ਪਾਬੰਦੀ ਲਗਾਈ ਸੀ। ਜਿਸ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਆਰੋਪੀ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ।

ਪੂਰੇ ਮਾਮਲੇ ਵਿਚ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸ਼ਿਅਦ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹੋਇਆਂ ਸਬੂਤ ਪੇਸ਼ ਕੀਤੇ।

"ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਡੀਐਸਜੀਐਮਸੀ ਦੇ ਪ੍ਰਧਾਨ ਦੇ ਖ਼ਿਲਾਫ਼ ਚੋਰੀ, ਗਬਨ ਅਤੇ ਧੋਖਾਧੜੀ ਵਰਗੇ ਗੰਭੀਰ ਮਾਮਲਿਆਂ ਵਿਚ ਲੁਕ ਆਊਟ ਨੋਟਿਸ ਜਾਰੀ ਹੋਇਆ ਹੈ ਅਤੇ ਉਨ੍ਹਾਂ ਦੇ ਦੇਸ਼ ਛੱਡਣ ਉਤੇ ਵੀ ਰੋਕ ਲੱਗੀ ਹੈ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਸ਼ਹੀਦਾ ਦੀ ਜਥੇਬੰਦੀਆਂ ਦਾ ਉਦਾਹਰਣ ਹੋਣਾ ਚਾਹੀਦਾ, ਉਹ ਸਿਰਫ਼ ਟੋਲਾ-ਏ-ਠੱਗ ਬਣ ਕੇ ਰਹਿ ਗਏ ਹਨ। ਜੇਕਰ ਦੁਨੀਆਂ ਦਾ ਕੋਈ ਵੀ ਜ਼ਿੰਮੇਵਾਰ ਅਹੁਦੇਦਾਰ ਗਲਤ ਕੰਮਾਂ ਵਿੱਚ ਲਿਪਤ ਹੋਇਆ ਦਿਸਦਾ ਹੈ, ਤਾਂ ਉਹ ਖੁਦ ਅਸਤੀਫਾ ਦੇ ਦਿੰਦਾ ਹੈ ਪਰ ਇਹ ਕੁਰਸੀ ਅਤੇ ਰਾਜਨੀਤੀ ਦੇ ਭੁੱਖੇ ਹਿੱਲਣ ਨੂੰ ਤਿਆਰ ਨਹੀਂ।"

ਸਰਨਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਐਸਜੀਪੀਸੀ ਪ੍ਰਮੁੱਖ ਜਗੀਰ ਕੌਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪੀ ਉੱਤੇ ਗਹਿਰਾ ਦੁਖ ਜਤਾਇਆ।

ਸਰਨਾ ਦੇ ਅਨੁਸਾਰ ਉਨ੍ਹਾਂ ਨੇ 2018-19 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰ ਕੇ ਦਿੱਲੀ ਕਮੇਟੀ ਦੇ ਅੰਦਰ ਹੋ ਰਹੇ ਭ੍ਰਿਸ਼ਟਾਚਾਰ ਦੇ ਮਾਮਲਾ ਚੁੱਕਿਆ ਸੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਪਰ ਕੁੱਝ ਵੀ ਨਹੀਂ ਹੋਇਆ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਾਰਟੀ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਅਤੇ ਅਪੀਲ ਕਰਤਾ ਭੁਪਿੰਦਰ ਸਿੰਘ ਵੀ ਮੌਜੂਦ ਸਨ। ਸ਼ੰਟੀ ਦੇ ਅਨੁਸਾਰ,"ਮੌਜੂਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਕੰਮ   ਦਾ ਬਿਉਰਾ ਸੰਗਤ ਦੇ ਸਾਹਮਣੇ ਨਹੀਂ ਹੈ। 120 ਕਰੋੜ ਦੇ ਲਗਪਗ ਰਿਜ਼ਰਵ ਦੇ ਕਿਸੇ ਵੀ ਖ਼ਰਚੇ ਦਾ ਅੰਕੜਾ ਮੌਜੂਦ ਨਹੀਂ ਹੈ। ਸਕੂਲ ਕਾਲਜ ਆਪਣੇ ਦਮ ਤੋੜਨ ਦੇ ਕਗਾਰ ਉੱਤੇ ਹਨ। ਸਟਾਫ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਕਰੋਨਾ ਕਾਲ ਵਿੱਚ ਸੇਵਾ ਦੇ ਨਾਮ ਉੱਤੇ ਜਮ੍ਹਾਂ ਆਕਸੀਜਨ ਕੰਸੇਨਟ੍ਰੇਟਰ ਨੂੰ ਦਿੱਲੀ ਦੇ ਬਾਹਰ ਭੇਜਿਆ ਗਿਆ। ਅਮਿਤਾਭ ਬੱਚਨ ਵਰਗੇ 1984 ਦੇ ਕਾਤਿਲਾਂ ਦੇ ਦੋਸ਼ੀ ਤੋਂ 12 ਕਰੋੜ ਲਏ ਗਏ, ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਸਿੱਖ ਮਰਿਆਦਾ ਤਾਰ ਤਾਰ ਹੋ ਰਹੀਆਂ ਹਨ। ਉਨ੍ਹਾਂ ਨੂੰ ਵੇਖਣ ਵਾਲਾ ਕੋਈ ਨਹੀਂ।"

ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਪਣੀ ਜੰਗ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ। 

ਸਰਨਾ ਨੇ ਅਪੀਲ ਕਰਦਿਆਂ ਹੋਇਆਂ ਕਿਹਾ," ਕਿ ਗੁਰੂ ਦੀ ਸੰਗਤ ਅੱਗੇ ਸਾਡੀ ਬੇਨਤੀ ਹੈ ਕਿ ਕਮੇਟੀ ਦੇ ਕਿਸੀ ਵੀ ਤਰ੍ਹਾਂ ਦੇ ਗਲਤ ਕੰਮਾਂ ਦੀ  ਜਾਣਕਾਰੀ ਮਿਲਦੇ ਹੀ ਸਾਨੂੰ ਜਾਂ ਪੁਲਸ ਨੂੰ ਜਲਦ ਸੂਚਨਾ ਦਵੋ। ਗੋਲਕ ਚੋਰਾਂ ਨੂੰ ਸਜ਼ਾ ਦਿਵਾਉਣ ਲਈ ਤੁਸੀਂ ਸਾਰੇ ਸਾਡਾ ਸਹਿਯੋਗ ਕਰੋ।"

Friday, August 26, 2016

ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ 'ਤੇ ਤਿੱਖੇ ਸਿਆਸੀ ਪ੍ਰਤੀਕਰਮ


SMWP: 15;31
ਇਹ ਬਰਖਾਸਤਗੀ 'ਆਪ' ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ- ਸਰਨਾ       
ਅੰਮ੍ਰਿਤਸਰ//ਲੁਧਿਆਣਾ: 26 ਅਗਸਤ 2016: (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋ ਬਰਖਾਸਤਰਗੀ 'ਆਪ' ਦੀ ਪੰਜਾਬ ਵਿੱਚੋ ਸਫ ਵਲੇਟ ਦੇਵੇਗੀ।


       ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ੍ਰ ਸੁੱਚਾ ਸਿੰਘ ਛੋਟੇਪੁਰ ਨੂੰ ਉਹ ਕਰੀਬ ਪਿਛਲੇ 35 ਸਾਲਾ ਤੋ ਜਾਣਦੇ ਹਨ ਤੇ ਉਸ ਵਰਗਾ ਕੋਈ ਇਮਾਨਦਾਰ ਵਿਅਕਤੀ ਨਹੀ ਹੈ। ਉਹਨਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਛੋਟੇਪੁਰ ਨੂੰ ਫਸਾਇਆ ਗਿਆ ਹੈ ਜਿਹੜੇ ਵਿਅਕਤੀ ਅੱਜ ਕੇਜਰੀਵਾਲ ਨੂੰ ਪੱਤਰ ਲਿੱਖ ਕੇ ਛੋਟੇਪੁਰ ਨੂੰ ਪਾਰਟੀ ਵਿੱਚੋ ਕੱਢਣ ਲਈ ਚਿੱਠੀਆ ਲਿਖ ਰਹੇ ਹਨ ਉਹ ਵੀ ਕਲ੍ਵ ਨੂੰ ਤਿਆਰ ਰਹਿਣ। ਉਹਨਾਂ ਕਿਹਾ ਕਿ ਕੇਜਰੀਵਾਲ ਇੱਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਉਸ ਨੇ ਪਹਿਲਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਤੇ ਫਿਰ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਯੋਗੇਦਰ ਯਾਦਵ ਤੇ ਪ੍ਰਸ਼ਾਤ ਭੂਸ਼ਨ ਨੂੰ ਪਾਰਟੀ ਵਿੱਚੋ ਕੱਢਿਆ। ਇਥੇ ਹੀ ਬੱਸ ਨਹੀ ਪੰਜਾਬ ਵਿੱਚ ਉਸ ਦੀ ਪਾਰਟੀ ਦੀ ਜੜ• ਲਗਾਉਣ ਵਾਲੇ ਹਰਿੰਦਰ ਸਿੰਘ ਖਾਲਸਾ ਤੇ ਧਰਮਵੀਰ ਗਾਂਧੀ ਨੂੰ ਇਸ ਕਰਕੇ ਪਾਰਟੀ ਵਿੱਚੋ ਮੁਅੱਤਲ ਕੀਤਾ ਗਿਆ ਕਿਉਕਿ ਉਹ ਕੇਜਰੀਵਾਲ ਦੀ ਤਾਨਾਸ਼ਾਹੀ ਦੇ ਖਿਲਾਫ ਅਵਾਜ ਬੁਲੰਦ ਕਰਦੇ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਇੱਕ ਵੱਡ ਅਕਾਰੀ ਵਿਅਕਤੀ ਤੇ ਪੰਥਕ ਸਫਾਂ ਵਿੱਚ ਉਸ ਦੀ ਵੱਡੀ ਪਛਾਣ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਦਾ ਵਿਰੋਧ ਕਰਨ ਵਾਲਿਆ ਵੀ ਛੋਟੇਪੁਰ ਪਹਿਲੇ ਕਤਾਰ ਵਿੱਚ ਖੜਾ ਸੀ ਤੇ ਬਰਨਾਲਾ ਸਰਕਾਰ ਵੇਲੋ ਜਦੋ ਸ੍ਰੀ ਦਰਬਾਰ ਸਾਹਿਬ ਵਿਖੇ ਸਰਕਾਰ ਨੇ ਪੁਲੀਸ ਭੇਜੀ ਸੀ ਤਾਂ ਉਸ ਵੇਲੇ ਵੀ ਸੁੱਚਾ ਸਿੰਘ ਰੋਸ ਵਜੋ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਆ ਗਿਆ ਸੀ। 
           ਉਹਨਾਂ ਕਿਹਾ ਕਿ ਛੋਟੇਪੁਰ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿਸੇ ਵਿਅਕਤੀ ਨੂੰ ਟਿਕਟ ਦਿਵਾਉਣ ਬਦਲੇ ਦੋ ਲੱਖ ਦੀ ਰਿਸ਼ਵਤ ਲਈ ਸੀ ਤੇ ਸਟਿੰਗ ਆਪਰੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਆਗੂ ਪਵਿੱਤਰ ਸਿੰਘ ਨੇ ਵੀ ਕੇਜਰੀਵਾਲ ਦੇ ਲੈਫਟੈਣ ਸੰਜੇ ਸਿੰਘ ਤੇ ਟਿਕਟ ਵੰਡ ਕਰਨ ਸਮੇਂ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ। ਜੱਸੀ ਜਸਰਾਜ ਵੀ ਕਈ ਵਾਰੀ ਕਹਿ ਚੁੱਕਾ ਹੈ ਕਿ ਕੇਜਰੀਵਾਲ ਸਿਰਫ ਪੈਸੇ ਦਾ ਪੀਰ ਹੈ। ਇਸੇ ਤਰ•ਾ ਕੁਲਦੀਪ ਸਿੰਘ ਕਿੰਗਰਾ ਨੇ ਵੀ ਦੋਸ਼ ਲਾਇਆ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਟਾਰ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਸਪੱਸ਼ਟ ਕਰੇ ਉਸ ਦੀ ਪਾਰਟੀ ਫੰਡ ਤੋ ਬਗੈਰ ਕਿਵੇਂ ਚੱਲਦੀ ਹੈ ਜਦ ਕਿ ਪਿਛਲੀ ਦਿਨੀ ਉਹ ਵਿਦੇਸ਼ ਯਾਤਰਾ ਤੇ ਜਾ ਕੇ ਆਏ ਹਨ ਤੇ ਉਥੋ ਕਿੰਨੀ ਰਕਮ ਉਗਰਾਹੀ ਕੀਤੀ ਹੈ ਉਸਦੀ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਮੁੱਖ ਮੰਤਰੀ ਬਣਨਾ ਹੈ ਤਾਂ ਜਰੂਰ ਬਣੇ ਪਰ ਇਮਾਨਦਾਰ ਤੇ ਇਖਲਾਕ ਵਾਲੇ ਆਗੂਆਂ ਖਿਲਾਫ ਸਾਜਿਸ਼ਾਂ ਰਚ ਕੇ ਕਾਰਵਾਈਆ ਕਰਨਾ ਉਸ ਨੂੰ ਪੰਜਾਬ ਵਿੱਚ ਮਹਿੰਗਾ ਪਵੇਗਾ। ਉਹਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੋ ਵਾਰੀ ਵਿਧਾਇਕ ਰਿਹਾ ਹੈ ਜਿਸ ਨਾਲ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਜਾਤੀ ਤੇ ਜਮਾਤੀ ਤੌਰ ਤੇ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਲਈ ਸੁੱਚਾ ਸਿੰਘ ਛੋਟੇਪੁਰ ਦੀ ਬਰਖਾਸਤਗੀ ਪੰਜਾਬ ਵਿੱਚੋ ਬੋਰੀਆ ਬਿਸਤਰਾ ਗੋਲ ਕਰਨ ਦਾ ਸਾਧਨ ਬਣੇਗੀ।

Wednesday, June 01, 2016

SGPC ਵੱਲੋ ਜੱਥਾ ਨਾ ਭੇਜਣ ਦਾ ਫੈਸਲਾ ਮੱਕੜ ਦੀ ਬੱਜਰ ਗਲਤੀ-ਸਰਨਾ

Wed, Jun 1, 2016 at 13:05 PM (Whatsapp)
ਸ਼ਹੀਦੀ ਪੁਰਬ 'ਤੇ ਪਾਕਿਸਤਾਨ ਜੱਥਾ ਹੁਣ ਅਸੀਂ ਭੇਜਾਂਗੇ-ਹਰਵਿੰਦਰ ਸਿੰਘ ਸਰਨਾ
ਅੰਮ੍ਰਿਤਸਰ 1ਜੂਨ 2016: (ਜਸਬੀਰ ਸਿੰਘ ਪੱਟੀ):
ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਮਨਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਪਾਕਿਸਤਾਨ ਜੱਥਾ ਨਾ ਭੇਜੇ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਬੇਇਨਸਾਫੀ ਹੋਵੇਗੀ ਜਿਸ ਨੂੰ ਮੁੱ੍ਰ੍ਰਖ ਰੱਖਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੱਥਾ ਭੇਜਣ ਦਾ ਫੈਸਲਾ ਕੀਤਾ ਹੈ ਤੇ ਇਹ ਜੱਥਾ 10 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਤੇ ਇੱਕ ਹਫਤੇ ਬਾਅਦ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ ਵਾਪਸ ਪਰਤੇਗਾ।
           ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ  ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਸਿੱਖ ਪੰਥ ਦੀ ਵੱਖਰੀ ਤੇ ਅੱਡਰੀ ਹੋਂਦ ਹਸਤੀ ਦੀ ਗਵਾਹੀ ਭਰਦੇ ਉਸ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸੰਨ 2003 ਵਿੱਚ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਲੇ ਮਹੱਲੇ ਦੇ ਮੌਕੇ ਰੀਲੀਜ਼ ਕੀਤਾ ਗਿਆ ਤੇ ਫਿਰ 14 ਅਪ੍ਰੈਲ 2003 ਤਖਤ ਸ੍ਰੀ ਦਮਦਮਾ ਸਾਹਿਬ ਤੋ ਪੰਜ ਤਖਤਾਂ ਦੇ ਜਥੇਦਾਰਾਂ, ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਕਿਰਪਾਲ ਸਿੰਘ ਬੰਡੂਗਰ ਤੇ ਤੱਤਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਰ ਕਮਲਾਂ ਨਾਲ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਰੀਲੀਜ਼ ਕੀਤਾ ਪਰ ਸੱਤ ਸਾਲ ਬਾਅਦ ਇਸ ਕੈਲੰਡਰ ਨੂੰ ਮੁੜ ਬਿਕਰਮੀ ਬਣਾ ਦਿੱਤਾ ਗਿਆ ਜਿਸ ਦਾ ਵਿਰੋਧ ਦੇਸ਼ਾਂ ਵਿਦੇਸ਼ਾ ਦੀਆ ਸੰਗਤਾਂ ਨੇ ਡੱਟ ਕੇ ਕੀਤਾ।
        ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ 'ਤੇ ਇਸ ਵੇਲੇ ਆਰ.ਐਸ.ਐਸ ਦੀ ਕਠਪੁਤਲੀ ਬਣੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਨਿਰੰਕੁਸ਼ ਕਬਜ਼ਾ ਹੈ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੀ ਉਹਨਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ ਜਿਸ ਕਾਰਨ ਪੰਥਕ ਕਦਰਾਂ ਕੀਮਤਾਂ ਨੂੰ ਭਾਰੀ ਠੇਸ ਪੁੱਜ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਮਹਿਸੂਸ ਕੀਤਾ ਹੈ ਕਿ ਗੁਰੂ ਸਾਹਿਬ ਦੇ ਇਤਿਹਾਸਕ ਦਿਹਾੜੇ 'ਤੇ ਜੱਥਾ ਨਾਲ ਭੇਜਿਆ ਜਾਣਾ ਮੰਦਭਾਗਾ ਹੋਵੇਗਾ ਇਸ ਲਈ 10 ਜੂਨ ਨੂੰ ਜੱਥਾ ਭੇਜਿਆ ਜਾਵੇਗਾ ਜਿਹੜਾ 16 ਜੂਨ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਕੇ ਵਾਪਸ ਪਰਤ ਆਵੇਗਾ। ਉਹਨਾਂ ਕਿਹਾ ਕਿ ਇਸ ਯਾਤਰਾ ਦੌਰਾਨ ਸੰਗਤਾਂ ਨਨਕਾਣਾ ਸਾਹਿਬ, ਪੰਜਾ ਸਾਹਿਬ , ਸੱਚਾ ਸੌਦਾ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕਦੀਆ ਹਨ ਕਿਉਕਿ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਉਪਰੰਤ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਓਕਾਬ ਬੋਰਡ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ ਤੇ ਉਹ ਸੰਗਤਾਂ ਦੀ ਜਿਥੇ ਹਰ ਸਹੂਲਤ ਦਾ ਪ੍ਰਬੰਧ ਕਰਦੇ ਹਨ ਉਥੇ ਯਾਤਰਾ ਵੀ ਉਹਨਾਂ ਦੁਆਰਾ ਨਿਰਧਾਰਿਤ ਕੀਤੇ ਪ੍ਰੋਗਰਾਮ ਅਨੁਸਾਰ ਹੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਜਦੋਂ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਕਮੇਟੀ ਹੋਂਦ ਵਿੱਚ ਆਉਣ ਦੇ ਰੋਸ ਵਜੋ ਜੱਥੇ ਭੇਜਣੇ ਬੰਦ ਕੀਤੇ ਸਨ ਤਾਂ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਦਿੱਲੀ ਕਮੇਟੀ ਰਾਹੀ ਜੱਥੇ ਭੇਜੇ ਜਾਂਦੇ ਸਨ।  ਉਹਨਾਂ ਕਿਹਾ ਕਿ 2005 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਨਗਰ ਕੀਤਰਨ ਦਾ ਬਾਈਕਾਟ ਕਰਕੇ ਅਜਿਹੀ ਬੱਜਰ ਗਲਤੀ ਕੀਤੀ ਸੀ ਜਿਹੜੀ ਬਾਈਕਾਟ ਕਰਨ ਵਾਲਿਆ ਦੇ ਕਿਰਦਾਰ ਤੇ ਕਾਲੇ ਅੱਖਰਾਂ ਵਿੱਚ ਲਿਖੀ ਗਈ ਹੈ।