Tuesday, August 12, 2025

ਸੂਬਾ ਸਰਕਾਰ ਅਕਾਲੀਆਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ--ਸਰਨਾ

Received From MPS Khalsa on 12th August 2025 at 15:50 Regarding SCL Youth Mohali

ਲੈਂਡ ਪੂਲਿੰਗ ਪਾਲਿਸੀ ਦੀ ਵਾਪਿਸੀ ਲੋਕਾਂ ਦੀ ਇਤਿਹਾਸਿਕ ਜਿੱਤ ਹੈ  

ਅਕਾਲੀ ਦਲ ਦੇ ਮੋਰਚੇ ਤੇ ਲੋਕ ਵਿਰੋਧ ਤੋਂ ਡਰਦਿਆਂ ਮਾਨ ਸਰਕਾਰ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਕਰਕੇ ਪਿੱਛੇ ਹਟੀ: ਸਰਨਾ 

ਨਵੀਂ ਦਿੱਲੀ: 12 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):- 

ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਦਿਆਂ ਤਕੜੇ ਹੋ ਕੇ ਲੜਾਈ ਲੜੀ ਹੈ ਤੇ ਅਨੇਕਾਂ ਮੋਰਚੇ ਲਗਾਕੇ ਫਤਹਿ ਹਾਸਲ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸੂਬੇ ਦੀਆਂ ਜ਼ਮੀਨਾਂ ਹੜੱਪਣ ਲਈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ । ਜਿਸ ਨਾਲ ਨਾ ਸਿਰਫ ਬੇਸ਼ਕੀਮਤੀ ਤੇ ਉਪਜਾਊ 65000 ਏਕੜ ਜ਼ਮੀਨ ਬਰਬਾਦ ਹੋਣੀ ਸੀ ਉਥੇ ਹੀ ਉਸ ਜ਼ਮੀਨ ਨਾਲ ਜੁੜੇ ਹੋਏ ਲੱਖਾਂ ਲੋਕਾਂ ਨੇ ਬਰਬਾਦ ਹੋਣਾ ਸੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜਨ ਦੀ ਵੀ ਸਰਕਾਰ ਦੀ ਮਨਸ਼ਾ ਸੀ । ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ, ਆਪਣਾ ਫਰਜ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਲਗਾਤਾਰ ਇਸ ਕਾਲੀ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। 

ਅਕਾਲੀ ਦਲ ਨੇ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਅਤੇ ਇਸ ਖਿਲਾਫ ਪੱਕਾ ਮੋਰਚਾ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਪਹਿਲੇ ਜਥੇ ਦੀ ਅਗਵਾਈ ਖੁਦ ਸ. ਸੁਖਬੀਰ ਸਿੰਘ ਬਾਦਲ ਨੇ ਉਸੇ ਤਰ੍ਹਾਂ ਕਰਨੀ ਸੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਸਨ। 

ਸੂਬਾ ਸਰਕਾਰ ਅਕਾਲੀਆਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਕਰਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਮੋਰਚੇ ਤੇ ਲੋਕ ਵਿਰੋਧ ਤੋਂ ਡਰਦਿਆਂ ਇਸ ਪਾਲਿਸੀ ਨੂੰ ਰੱਦ ਕਰਕੇ ਪਿੱਛੇ ਹਟੀ ਹੈ । ਇਹ ਅਕਾਲੀ ਦਲ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕੀਤੇ ਗਏ ਸੰਘਰਸ਼ ਦੀ ਜਿੱਤ ਹੈ । ਕਿਉਂਕਿ ਸਰਕਾਰ ਵਿੱਚ ਅਕਾਲੀ ਰੋਹ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ। 

ਇਹ ਜਿੱਤ ਲੋਕਾਂ ਦੀ ਜਿੱਤ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਅਕਾਲੀ ਵਰਕਰ ਇਸਦੇ ਲਈ ਵਧਾਈ ਦੇ ਪਾਤਰ ਹਨ, ਜਿੰਨਾਂ ਪੂਰੀ ਸਰਗਰਮੀ ਨਾਲ ਇਸਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ । ਜਿਸ ਤਰ੍ਹਾਂ ਇਸ ਸੰਘਰਸ਼ ਵਿੱਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦਾ ਸਾਥ ਦੇ ਕੇ ਜਿੱਤ ਯਕੀਨੀ ਬਣਾਈ ਹੈ। 

ਉਸੇ ਤਰ੍ਹਾਂ 2027 ਦੀ ਚੋਣ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਦਾ ਸਾਥ ਦੇ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਅਕਾਲੀ ਸਰਕਾਰ ਬਣਾਉਣਗੇ।

No comments: