Showing posts with label Anganwadi Workers. Show all posts
Showing posts with label Anganwadi Workers. Show all posts

Monday, November 08, 2021

“ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਵਿਸ਼ਾਲ ਧਰਨਾ ਘਿਰਾਓ”

ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕੀਤੀ ਇਸ ਵਿਸ਼ਾਲ ਧਰਨੇ ਦੀ ਅਗਵਾਈ 

ਔਰਤਾਂ ਵੱਲੋਂ ਖਰੜ ਚੌਂਕ ਚੋਂ ਨਿਕਲਦੀਆਂ ਸਾਰੀਆਂ ਸੜਕਾਂ ਜਾਮ  ਰਹੀਆਂ 


ਲੁਧਿਆਣਾ
: 8 ਨਵੰਬਰ 2021: (ਪੁਸ਼ਪਿੰਦਰ ਕੌਰ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ  ਹਜ਼ਾਰਾਂ ਦੀ ਗਿਣਤੀ ਵਿਚ ਝੰਡੇ ਅਤੇ ਮਾਟੋ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਖਰੜ ਬਸ ਅੱਡੇ ਵਾਲੇ ਚੌਂਕ ਵਿੱਚ ਵਿਸ਼ਾਲ ਧਰਨਾ ਦੇ ਕੇ ਘਿਰਾਓ ਕੀਤਾ ਗਿਆ। ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਾਈਵੇਟ ਕਰਨ ਨੂੰ ਅਤੇ  ਬਹੁਤ ਰਾਸ਼ਟਰੀ ਕੰਪਨੀਆਂ ਨੂੰ ਬੜਾਵੇ ਦਿੱਤਾ ਜਾ ਰਿਹਾ ਹੈ ਅਤੇ ਪਬਲਿਕ ਸੈਕਟਰ ਖਤਮ ਕੀਤਾ ਜਾ ਰਿਹਾ ਹੈ। ਪਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕਰ ਕੇ ਫੇਰ  ਥੋੜ੍ਹਾ ਜਿਹਾ ਘਟਾ ਦੇਣਾ ਊਠ ਤੋਂ ਛਾਨਣੀ ਲਾਹੁਣ ਬਰਾਬਰ ਹੈ।

ਸੂਬਾ ਜਨਰਲ ਸਕੱਤਰ ਸੂਭਾਸ਼ ਰਾਣੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਲਗਾਤਾਰ ਆਪਣੀਆਂ ਹੱਕੀ ਅਤੇ  ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ । ਤਿੰਨ  ਤੋਂ ਲੈ ਕੇ ਛੇ ਸਾਲ ਦੇ ਬੱਚਿਆਂ ਦੇ ਚੋਂ ਪੱਖੀ ਵਿਕਾਸ ਦੀ ਜ਼ਿੰਮੇਵਾਰੀ ਆਂਗਣਵਾੜੀ ਕੇਂਦਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੰਗਠਿਤ ਬਾਲ ਵਿਕਾਸ ਸੇਵਾਵਾਂ ਵਿੱਚ ਛੇ ਸੇਵਾਵਾਂ ਦੇ ਰੂਪ ਵਿੱਚ ਤੈਅ ਕੀਤੀ ਗਈ ਹੈ।

ਇਹ ਛੇ ਸੇਵਾਵਾਂ ਪੂਰਕ ਪੌਸ਼ਟਿਕ ਆਹਾਰ, ਸਿਹਤ ਜਾਂਚ, ਟੀਕਾਕਰਨ,ਪ੍ਰੀ ਸਕੂਲ ਐਜੂਕੇਸ਼ਨ, ਸਿਹਤ ਅਤੇ ਖ਼ੁਰਾਕ ਸਬੰਧੀ ਸਿੱਖਿਆ ਅਤੇ ਰੈਫ਼ਰਲ ਸਰਵਿਸ ਸ਼ਾਮਿਲ ਹਨ ! 2ਅਕਤੂਬਰ 1975 ਤੋਂ ਚੱਲੀ ਆ ਰਹੀ ਇਹ ਸਕੀਮ ਦੁਆਰਾ ਕੁਪੋਸ਼ਣ ਵਰਗੇ ਭਿਆਨਕ ਰੋਗਾਂ ਉੱਤੇ ਕਾਬੂ ਪਾਉਣ ਵਿੱਚ ਸਫਲਤਾ ਪ੍ਰਾਪਤ ਹੋਈ ਸੀ। ਪਰ ਅੱਜ ਸਰਕਾਰ ਦੀਆਂ ਨੀਤੀਆਂ ਕਾਰਨ ਇਹ  ਸਕੀਮ ਆਪ ਕੁਪੋਸ਼ਿਤ ਹੋ ਗਈ ਹੈ | ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਅਤੇ ਇਸ ਸਕੀਮ ਨਾਲ ਜੁੜੇ ਹੋਏ 3ਤੌਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੇ ਚਹੁੰਪੱਖੀ ਵਿਕਾਸ ਨੂੰ ਰੋਲ ਕੇ ਰੱਖ ਦਿੱਤਾ ਹੈ। 

ਅਸਲ ਦੇ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਇਸ ਸਕੀਮ ਨੂੰ ਚਲਾਨ ਤੋਂ ਆਪਣਾ ਹੱਥ ਪਿੱਛੇ ਖਿੱਚ ਰਹੀਆਂ ਹਨ ! ਵਿਖਾਵੇ ਦੇ ਤੌਰ ਤੇ ਤਾਂ ਬਹੁਤ ਪੇਸ਼ ਕੀਤਾ ਜਾਂਦਾ ਹੈ ਕਿ ਸਰਕਾਰ ਕੁਪੋਸ਼ਣ ਵਰਗੇ ਰੋਗ ਨੂੰ ਲੈ ਕੇ ਬਹੁਤ ਚਿੰਤਤ ਹੈ। ਪਰ ਬਾਰ ਬਾਰ ਮਾਹਿਰਾਂ ਵੱਲੋਂ ਦੱਸੇ ਜਾਣ ਦੇ ਬਾਅਦ ਵੀ ਸਰਕਾਰ ਪੂਰਨ ਬਜਟ ਦੇਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ 2020 ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ। ਉਹ ਆਈਸੀਡੀਐੱਸ ਸਕੀਮ ਅਤੇ ਇਸ ਨਾਲ ਜੁੜੇ ਹੋਏ ਲਾਭਪਾਤਰੀਆਂ ਅਤੇ ਆਂਗਨਵਾੜੀ ਵਰਕਰ ਹੈਲਪਰਾਂ ਲਈ ਹੋਰ ਵੀ ਘਾਤਕ ਸਿੱਧ ਹੋ ਰਿਹਾ ਹੈ।  

ਇੱਧਰ 21 ਸਤੰਬਰ 2017 ਨੂੰ ਪੰਜਾਬ ਕੈਬਨਿਟ ਵਿੱਚ ਜੋ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ 3 ਤੋ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਅਤੇ ਜਿਸ ਨੇ ਪਿਛਲੇ 46 ਸਾਲਾਂ ਤੋਂ ਬੱਚਿਆਂ ਦੇ ਚਹੁੰਪੱਖੀ ਵਿਕਾਸ ਲਈ ਕੇਂਦਰੀ ਸਕੀਮ ਆਈ ਸੀ ਡੀ ਐੱਸ ਨੂੰ ਆਖ਼ਰੀ ਸਾਹਾਂ ਉੱਤੇ ਲਿਆ ਖੜ੍ਹਾ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਪਿਛਲੇ 46 ਸਾਲਾਂ ਤੋਂ ਚੱਲ ਰਹੀ ਆਈ.ਸੀ.ਡੀ.ਐਸ ਸਕੀਮ ਨੂੰ ਪੰਜਾਬ ਸਰਕਾਰ ਨੇ ਰੋਲ ਕੇ ਰੱਖ ਦਿੱਤਾ  ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੌਫੀ ਵਿਦ ਕੈਪਟਨ ਪ੍ਰੋਗਰਾਮ ਵਿੱਚ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਏਗੀ ਤਾਂ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਘੱਟੋ ਘੱਟ ਉਜਰਤ ਨਾਲ ਜੋੜਿਆ ਜਾਵੇਗਾ। ਪਰ ਘੱਟੋ ਘੱਟ ਉਜਰਤ ਤਾਂ ਦੇਣਾ  ਬੜੀ ਦੂਰ ਦੀ ਗੱਲ ਹੈ । ਉਨ੍ਹਾਂ ਵੱਲੋਂ ਮਾਣ ਭੱਤੇ ਵਿੱਚ ਵੀ ਕਟੌਤੀ ਕਰ ਲਈ ਗਈ ਅਤੇ 123 ਦਿਨਾਂ ਦੇ ਦਿਨ ਰਾਤ ਦੇ ਸੰਘਰਸ਼ ਤੋਂ ਬਾਅਦ ਇਹ ਕਟੌਤੀ ਵਾਪਸ ਹੋ ਪਾਈ ਹੈ। ਇਸ ਦਾ ਬਕਾਇਆ ਅਜੇ ਅਕਤੂਬਰ 2018 ਤੋਂ ਬਾਕੀ ਹੈ।

ਸੀਟੂ ਦੇ ਸੂਬਾਈ ਪ੍ਰਧਾਨ ਮਾਹ ਸਿੰਘ ਰੌੜੀ  ਨੇ ਕਿਹਾ ਕਿ ਆਈ.ਸੀ.ਡੀ.ਐਸ ਦੀਆਂ ਛੇ ਸੇਵਾਵਾਂ ਵਿੱਚੋਂ  ਪ੍ਰਮੁਖ ਸੇਵਾ  ਪ੍ਰੀ ਸਕੂਲ ਐਜੂਕੇਸ਼ਨ ਹੈ ਅਤੇ ਉਸ ਨੂੰ ਪੰਜਾਬ ਸਰਕਾਰ ਨੇ ਸਤੰਬਰ 2017 ਤੋਂ ਆਂਗਣਵਾੜੀ ਵਿੱਚੋਂ ਕੱਢ ਕੇ ਪ੍ਰਾਇਮਰੀ ਸਕੂਲਾਂ ਨਾਲ   ਜੋੜਦੇ ਹੋਏ ਪ੍ਰੀ ਨਰਸਰੀ ਸ਼ੁਰੂ ਕੀਤੀ ਗਈ ਹੈ। ਜਿਸ ਨਾਲ ਆਂਗਨਵਾੜੀ ਕੇਂਦਰਾਂ ਦੀ ਨੁਹਾਰ ਉੱਜੜ ਗਈ ਹੈ ਅਤੇ ਉਸ ਫੁਲਵਾੜੀ ਨੂੰ  ਮੁੜ ਤੋਂ ਵਾਪਸ ਲੈਣ ਲਈ ਲਗਾਤਾਰ 17 ਮਾਰਚ ਤੋਂ ਸਾਬਕਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਿਹਾਇਸ਼ ਤੇ  ਧਰਨਾ ਚੱਲ ਰਿਹਾ ਸੀ ਅਤੇ ਸਰਕਾਰ ਵਿੱਚ ਹੋਏ ਫੇਰਬਦਲ ਕਾਰਨ ਇਸ ਧਰਨੇ ਨੂੰ ਬਾਰਾਂ ਅਕਤੂਬਰ ਤੋਂ ਚੰਡੀਗੜ੍ਹ ਵਿਖੇ ਤਬਦੀਲ ਕੀਤਾ ਗਿਆ ਹੈ ਪਰ  237ਦਿਨ ਬੀਤ ਜਾਣ ਦੇ ਬਾਅਦ ਵੀ ਮੀਟਿੰਗਾਂ ਤਾਂ ਹੋਈਆਂ ਪਰ ਹੱਲ ਨਹੀਂ ਨਿਕਲਿਆ ਜਿਸ ਕਾਰਨ ਆਂਗਣਵਾੜੀ ਵਰਕਰਾਂ ਵਿਚ ਤਿੱਖਾ ਰੋਸ ਹੈ  ਅਤੇ ਰੋਸ ਦਾ ਪ੍ਰਗਟਾਵਾ ਕਰਦੇ ਹੋਏ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਖਰੜ ਵਿਖੇ ਇਕੱਠੇ ਹੋ ਕੇ ਮੁੱਖ ਮੰਤਰੀ ਡਾ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਦੁੱਖ ਸੁਣਾਉਣ ਵਾਸਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ ਪਹੁੰਚੀਆਂ ਹਨ। ਉਹਨਾਂ ਕਿਹਾ ਕਿ   “ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਦਾ ਅਧਿਕਾਰ” ਇਸ ਸਬੰਧੀ ਸਰਕਾਰ ਨੂੰ  ਮੁੜ ਵਿਚਾਰ ਕਰਕੇ  ਆਂਗਣਵਾੜੀ ਕੇਂਦਰਾਂ ਦੀ ਰੌਣਕ ਵਾਪਿਸ ਕਰਨੀ ਪਏਗੀ ।

ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਦਿਤੀ ਜਾਣ ਵਾਲੀ ਸਪਲੀਮੈਂਟਰੀ ਖੁਰਾਕ ਠੇਕੇਦਾਰਾਂ ਅਤੇ ਐਨ.ਜੀ ਓ ਨੂੰ ਦੇ ਕੇ ਬੱਚਿਆਂ ਅਤੇ  ਗਰਭਵਤੀ ਔਰਤਾਂ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।  ਐਨ ਜੀ ਓ ਦੁਆਰਾ ਸੁਰੂਆਤ ਵਿੱਚ ਹੀ ਗੰਦਾ ਗੁੜ ਸੂਸਰੀ ਲੱਗਾ ਦਲਿਆ ਦਿੱਤਾ ਜਾ ਰਿਹਾ ਹੈ ।ਜਦੋਂ ਕਿ ਮਾਨਯੋਗ  ਸੁਪਰੀਮ ਕੋਰਟ ਦੇ ਹੁਕਮ ਹਨ ਕਿ ਕਪੋਸ਼ਣ ਵਰਗੀ ਮਾਹਾਮਾਰੀ ਤੋਂ ਬਚਾਅ ਲਈ ਅਤੇ ਚੰਗੀ ਸਿਹਤ ਲਈ ਤਾਜਾ ਪੱਕਿਆਂ ਭੋਜਨ ਦੇਣਾ ਜਰੂਰੀ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ।ਜੱਥੇਬੰਦੀ ਮੰਗ ਕਰਦੀ ਹੈ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਆਂਗਣਵਾੜੀ ਕੇਂਦਰ ਵਿੱਚ ਵਾਪਸ ਕੀਤੀਆਂ ਜਾਣ, ਐੱਨ.ਜੀ.ਓ ਨੂੰ ਦਿੱਤੀ ਫੀਡ ਤੁਰੰਤ ਵਾਪਸ ਲਈ ਜਾਵੇ, ਕੱਟਿਆ ਮਾਣ ਭੱਤੇ ਦਾ ਬਕਾਇਆ  ਤੁਰੰਤ ਲਾਗੂ ਕੀਤਾ ਜਾਵੇ, ਐਡਵਾਈਜ਼ਰੀ ਬੋਰਡ ਅਤੇ ਚਾਇਲਡ ਵੈਲ ਫੇਅਰ ਕੌਂਸਲ ਅਧੀਨ ਚੱਲਦੀਆਂ ਆਂਗਨਵਾੜੀ ਕੇਂਦਰ ਤੁਰੰਤ ਵਿਭਾਗ ਵਿਚ ਵਾਪਸ ਲਏ ਜਾਣ  । ਪਿਛਲੇ ਪੰਜ ਸਾਲਾਂ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ । ਅੱਜ ਦੇ ਧਰਨੇ ਨੂੰ ਸੰਬੋਧਨ ਕੀਤਾ ਜੁਆਇੰਟ ਸਕੱਤਰ ਗੁਰਦੀਪ ਕੌਰ ਮੀਤ ਪ੍ਰਧਾਨ ਗੁਰਮੀਤ ਕੌਰ, ਬਲਰਾਜ ਕੌਰ, ਅਨੂਪ ਕੌਰ ਗੁਰਬਖਸ਼ ਕੌਰ ਮੀਤ ਪ੍ਰਧਾਨ ਗੁਰਮੇਲ ਕੌਰ ਸਿੰਦਰ ਕੌਰ ਬੜੀ ਜਸਵਿੰਦਰ ਕੌਰ ਮਾਨਸਾ, ਗੁਰਪ੍ਰੀਤ ਕੌਰ ਮੋਹਾਲੀ , ਗੁਰਮਿੰਦਰ ਕੌਰ ਅੰਮ੍ਰਿਤਸਰ, ਵਰਿੰਦਰ ਕੌਰ, ਨਿਰਮਲ ਕੌਰ ਬੰਗਾ, ਸੁਰਜੀਤ ਕੌਰ, ਭਿੰਦਰ ਕੌਰ ਡੇਹਲੋਂ, ਕਰਮਜੀਤ ਕੌਰ ਮੋਗਾ, ਚਰਨਜੀਤ ਕੌਰ, ਪ੍ਰਕਾਸ਼ ਕੌਰ ਬਠਿੰਡਾ, ਜਸਵਿੰਦਰ ਕੌਰ ਪਟਿਆਲਾ, ਸ਼ਾਂਤੀ ਦੇਵੀ , ਜਸਵੀਰ ਕੌਰ ਕਪੂਰਥਲਾ, ਕ੍ਰਿਸ਼ਨਾ ਫਰੀਦਕੋਟ, ਜਸਪਾਲ ਕੌਰ ਫਿਰੋਜ਼ਪੁਰ ਨੇ ਸੰਬੋਧਨ ਕੀਤਾ।

Friday, October 01, 2021

ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ

Friday 1st October 2021 at 3:33 pm

  ਸੁਖਬੀਰ ਬਾਦਲ ਨੇ ਧਰਨੇ ਵਾਲੀ ਥਾਂ ਪੁੱਜ ਕੇ ਪ੍ਰਗਟਾਈ ਇੱਕਜੁੱਟਤਾ 


ਮੋਹਾਲੀ: 1 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਲੋਕਾਂ ਨਾਲ ਰਾਬਤਾ ਵਧਾਉਣ ਦੇ ਮਾਮਲੇ ਵਿੱਚ ਅੱਜਕਲ੍ਹ ਸ਼੍ਰੋਮਣੀ ਅਕਾਲੀ ਦਲ ਸਭਤੋਂ ਮੂਹਰੇ ਹੈ। ਇਸ ਵਾਰ ਵੀ ਬੜੇ ਹੀ ਸੁਨਿਯੋਜਿਤ ਢੰਗਤਰੀਕੇ ਨਾਲ ਸਾਰੀ ਮੁਹਿੰਮ ਚਲਾਈ ਜਾ ਰਹੀ ਹੈ।  ਸੁਖਬੀਰ ਸਿੰਘ ਬਾਦਲ ਨੇ ਆਂਗਣਵਾੜੀ ਵਰਕਰਾਂ ਦੇ ਧਰਨੇ ਵਾਲੀ ਥਾਂ ਪੁੱਜ ਕੇ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਈ। ਇਸਦੇ ਨਾਲ ਹੀ ਉਹਨਾਂ ਨੂੰ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਬਿਨਾ ਕਿਸੇ ਦੇਰੀ ਦੇ ਕਰ ਦਿੱਤਾ ਜਾਵੇਗਾ।  ਆਂਗਣਵਾੜੀ ਵਰਕਰਾਂ ਨੇ ਵੀ ਸੁਖਬੀਰ ਬਾਦਲ ਨਾਲ ਇੱਕਜੁੱਟਤਾ ਪ੍ਰਗਟਾਈ ਅਤੇ ਅਕਾਲੀਦਲ ਦੀ ਹਮਾਇਤ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਇਹਨਾਂ ਇਸਤਰੀ ਵਰਕਰਾਂ ਤੇ ਖੱਬੀਆਂ ਧਿਰਾਂ ਦਾ ਪ੍ਰਭਾਵ ਜ਼ਿਆਦਾ ਸੀ। ਇਹਨਾਂ ਦੀਆਂ ਮੰਗਾਂ ਵੀ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹਨ। 

ਦੀ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਂਗਣਵਾੜੀ ਵਰਕਰਾਂ ਨਾਲ ਵਿਤਕਰਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ।  

ਆਂਗਣਵਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਆਂਗਣਵਾੜੀ ਵਰਕਰਾਂ ਨਾਲ ਇਕਜੁੱਟਤਾ ਪ੍ਰਗਟਾਈ। ਸ੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹਨਾਂ ਨੁੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ ਸੀ ਅਤੇ ਹੁਣ ਵੀ ਕਾਂਗਰਸ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਸਰਕਾਰ ਤਾਂ ਧਰਨੇ ਵਾਲੀ ਥਾਂ ’ਤੇ ਟੈਂਟ ਵੀ ਨਹੀਂ ਲਗਾਉਣ ਦੇ ਰਹੀ ਜਿਸ ਕਾਰਨ ਸਾਨੂੰ ਵਰ੍ਹਦੀ ਗਰਮੀ ਵਿਚ ਹੀ ਸੰਘਰਸ਼ ਕਰਨਾ ਪੈ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ, ਜੋ ਦੁਪਹਿਰ ਵੇਲੇ ਧਰਨੇ ਵਾਲੀ ਥਾਂ ਪਹੁੰਚੇ, ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਹਮੇਸ਼ਾ ਆਂਗਣਵਾੜੀ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰ ਬਾਦਲ ਨੇ ਉਹਨਾਂ ਨਾਲ ਅਤੇ ਹੋਰ ਮੁਲਾਜ਼ਮ ਯੂਨੀਅਨਾਂ ਨਾਲ ਗੱਲਬਾਤ ਵਾਸਤੇ ਹਮੇਸ਼ਾ ਆਪਣੇ ਬੂਹੇ ਖੁੱਲ੍ਹੇ ਰੱਖੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਂਗਣਵਾੜੀ ਵਰਕਰਾਂ ’ਤੇ ਮੌਜੂਦਾ ਸਰਕਾਰ ਨੇ ਲਾਠੀਚਾਰਜ ਕਰਵਾਇਆ ਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਵੀ ਦਰਜ ਕੀਤੇ ਗਏ।

ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਘੋਖੀਆਂ ਜਾਣਗੀਆਂ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਆਂਗਣਵਾੜੀ ਵਰਕਰਾਂ ਨੁੰ ਦਿੱਤਾ ਜਾ ਰਿਹਾ ਮਾਣ ਭੱਤਾ ਬਹੁਤ ਘੱਟ ਹੈ ਅਤੇ ਇਸ ਵਿਚ ਵਾਧਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਵੇਲੇ ਆਂਗਣਵਾੜੀ ਵਰਕਰਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਕੋਰੋਨਾ ਵਾਰੀਅਰਜ ਵਾਂਗ ਕੰਮ ਕੀਤਾ  ਪਰ ਇਹਨਾਂ ਨੁੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।