Showing posts with label ਜ਼ਿੰਦਗੀ. Show all posts
Showing posts with label ਜ਼ਿੰਦਗੀ. Show all posts
Monday, March 25, 2013
Thursday, November 24, 2011
ਕੀ ਮੌਤ ਤੋਂ ਬਾਅਦ ਸਚਮੁਚ ਸਭ ਕੁਝ ਖਤਮ ਹੋ ਜਾਂਦਾ ਹੈ?
ਪੁਨਰ-ਜਨਮ-ਇੱਕ ਵਿਗਿਆਨਿਕ ਸੱਚਾਈ ਪ੍ਰੋ. ਤਰਲੋਚਨ ਸਿੰਘ ਮਹਾਜਨ
(ਨੋਟ: ਇਹ ਲੇਖ ਅਖਬਾਰ ਪੰਜਾਬੀ ਟ੍ਰਿਬਿਊਨ ਵਿਚ ਦਿਨ ਐਤਵਾਰ, 30 ਦਸੰਬਰ, 2007 ਨੂੰ ਛਪਿਆ ਸੀ। ਪਡ਼੍ਹਨ ਉਪਰੰਤ ਪ੍ਰਭਾਵਿਤ ਹੋ ਕਿ ਮੈਂ ਇਸਨੂੰ ਅਖਬਾਰ ਵਿੱਚੋਂ ਕੱਟ ਕੇ ਰੱਖ ਲਿਆ ਸੀ। ਕਿੰਨੇ ਦਿਨਾਂ ਬਾਅਦ ਆਪਣੀਆਂ ਅਖਬਾਰ ਕਟਿੰਗ ਕੁਲੇਕਸ਼ਨ ਫ਼ਰੋਲ ਰਿਹਾ ਸੀ ਤਾਂ ਅਚਾਨਕ ਇਸਤੇ ਨਜ਼ਰ ਪਈ। ਲੇਖ ਦੁਬਾਰਾ ਪਡ਼੍ਹਿਆ। ਪਡ਼੍ਹਨ ਤੋਂ ਬਾਅਦ ਨਿਰਣਾ ਕੀਤਾ ਕਿ ਇਸਨੂੰ ਪੰਜਾਬੀ ਵਿੱਚ ਟਾਈਪ ਕਰਕੇ ਇੰਟਰਨੈੱਟ ‘ਤੇ ਪਾਵਾਂਗਾ ਤਾਂ ਜੋ ਹੋਰਾਂ ਨੂੰ ਇਸ ਸੱਚਾਈ ਬਾਰੇ ਜਾਗਰੂਕ ਕੀਤਾ ਜਾ ਸਕੇ, ਕਿਉਂਕਿ ਇਸ ਲੇਖ ਵਿੱਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਪੁਨਰ-ਜਨਮ ਅਤੇ ਆਤਮਾ ਦੀ ਹੋਂਦ ਨੂੰ ਵਿਗਿਆਨਿਕ ਤੱਥਾਂ ਰਾਹੀਂ ਸਾਬਤ ਕਰਦੀਆਂ ਹਨ।-Modest ਜਸਦੀਪ)
ਪੁਨਰ-ਜਨਮ ਸੱਚ ਹੈ ਜਾਂ ਮੌਤ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ? ਕੀ ਆਤਮਾ ਦਾ ਕੋਈ ਵਜੂਦ ਹੈ ਜਾਂ ਮਨੁੱਖ ਉਸ ਕੰਪਿੳਟਰ ਦੀ ਤਰ੍ਹਾਂ ਹੈ ਜਿਹਡ਼ਾ ਹਾਰਡ ਡਿਸਕ ਅਤੇ ਪਰੋਸੈਸਰ ਦੇ ਖਰਾਬ ਹੋ ਜਾਣ ‘ਤੇ ਖਤਮ ਹੋ ਜਾਂਦਾ ਹੈ? ਕੀ ਮਨੁੱਖੀ ਭਾਵਨਾਵਾਂ ਦਿਮਾਗ ਦੀ ੳਪਜ ਹਨ ਜਾਂ ਇਨ੍ਹਾਂ ਦਾ ਸਰੋਕਾਰ ਚੇਤਨਾ ਨਾਲ ਹੈ? ਇਹੋ ਜਿਹੇ ਅਣਸੁਲਝੇ ਸਵਾਲ ਪ੍ਰਸ਼ਨ-ਚਿੰਨ ਬਣ ਖੂਬ ਰੌਲਾ-ਰੱਪਾ ਪਾਉਂਦੇ ਹਨ ਅਤੇ ਸਾਨੂੰ ਅਸ਼ਾਂਤ ਕਰਦੇ ਰਹਿੰਦੇ ਹਨ। ਇਨ੍ਹਾ ਦਾ ਹੱਲ ਹੋਣਾ ਜ਼ਰੂਰੀ ਹੈ।
ਅਸਲ ਵਿੱਚ ਪੁਨਰ-ਜਨਮ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਦਸ ਵੀਹ ਪੰਜਾਹ ਜਾਂ ਸੌ ਵੀ ਨਹੀਂ, ਲੱਖਾਂ ਕ੍ਰੋਡ਼ਾਂ ਵੀ ਨਹੀਂ ਬਲਕਿ ਅਸੰਖਾਂ ਤੇ ਸ਼ਾਇਦ ਇਸ ਤੋਂ ਵੀ ਵੱਧ ਹਨ ਜਿਨ੍ਹਾਂ ਨੂੰ ਕਲਮ ਨਾਲ ਜਾਂ ਸਿਆਹੀ ਨਾਲ ਲਿਖਿਆ ਨਹੀਂ ਜਾ ਸਕਦਾ।
ਪੁਨਰ-ਜਨਮ ਦੇ ਹਜ਼ਾਰਾਂ ਕਿੱਸੇ ਹਜ਼ਾਰਾਂ ਸਾਲਾਂ ਤੋਂ ਵੱਖ ਵੱਖ ਦੇਸ਼ਾਂ, ਵੱਖ ਵੱਖ ਸੂਬਿਆਂ, ਵੱਖ ਵੱਖ ਧਰਮਾਂ ਵਿੱਚ ਮਿਲਦੇ ਰਹੇ ਹਨ ਤੇ ਮਿਲ ਵੀ ਰਹੇ ਹਨ। ਉਨ੍ਹਾਂ ਵਿਚੋਂ ਕੁਝ ਕਿੱਸੇ ਬੇਹੱਦ ਚਰਚਿਤ ਹੋਏ। ਇਥੇ ਦੋ ਕਿੱਸਿਆਂ ਦਾ ਵਰਨਣ ਦਿੱਤਾ ਜਾ ਰਿਹਾ ਹੈ। ਇੱਕ ਕਿੱਸਾ ਸਾਡੇ ਸੂਬੇ ਨਾਲ ਸਬੰਧਿਤ ਹੈ ਜਿਹਡ਼ਾ ਕਿ ਤੱਥਾਂ ‘ਤੇ ਅਧਾਰਿਤ ਹੈ ਅਤੇ ਦੂਸਰਾ ਅਜਿਹਾ ਕਿੱਸਾ ਹੈ ਜਿਸ ਵਿੱਚ ਮਹਾਤਮਾ ਗਾਂਧੀ ਨੇ ਵੀ ਦਿਲਚਸਪੀ ਵਿਖਾਈ।
22 ਜੂਨ 2002 ਦੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਇੱਕ ਖ਼ਬਰ ਛਪੀ ਜਿਸ ਅਨੁਸਾਰ ਪੁਨਰ-ਜਨਮ ਨੂੰ ਪਹਿਲੀ ਵਾਰ ਪਟਿਆਲੇ ਦੇ ਫੋਰੈਂਸਿਕ ਸਾਇੰਸ ਦੇ ਇੱਕ ਮਾਹਿਰ ਵਿਕਰਮ ਰਾਜ ਸਿੰਘ ਚੌਹਾਨ ਵੱਲੋਂ ਵਿਗਿਆਨਕ ਢੰਗ ਨਾਲ ਹੱਲ ਕੀਤਾ ਗਿਆ। ਇਸ ਖੋਜ ਨੁੰ ਝਾਂਸੀ ਯੂਨੀਵਰਸਿਟੀ ਬੁੰਦੇਲਖੰਡ ਵਿਖੇ ਨੈਸ਼ਨਲ ਕਾਨਫਰੰਸ ਵਿਖੇ ਵਿਚਾਰਨ ਉਪਰੰਤ ਸਹੀ ਪਾਇਆ ਗਿਆ।
ਤਾਰਨਜੀਤ ਨਾਂ ਦਾ ਇੱਕ ਬੱਚਾ ਸਾਧਾਰਣ ਪਰਿਵਾਰ ਵਿੱਚ ਲੁਧਿਆਣਾ ਵਿਖੇ ਪਾਇਲ ਦੇ ਕੋਲ ਇੱਕ ਪਿੰਡ ਵਿੱਚ ਰਣਜੀਤ ਸਿੰਘ ਦੇ ਘਰ ਪੈਦਾ ਹੋਇਆ। ਰਣਜੀਤ ਸਿੰਘ ਦੇ ਮੁਤਾਬਕ ਜਦੋਂ ਉਸਨੇ ਬੋਲਣਾ ਸ਼ੁਰੂ ਹੀ ਕੀਤਾ(ਤਕਰੀਬਨ ਦੋ ਸਾਲਾਂ ਦਾ) ਤਾਂ ਸਾਨੂੰ ਉਸਦੀਆਂ ਗੱਲਾਂ ਅਜੀਬ ਲੱਗਦੀਆਂ ਸਨ। ਉਹ ਬੋਲਦਾ ਸੀ, “ਮੈਂ ਤਾਰਨਜੀਤ ਸਿੰਘ ਨਹੀਂ ਸਤਨਾਮ ਸਿੰਘ ਹਾਂ। ਮੇਰਾ ਪਿੰਡ ਚਕਚੈਲਾ ਹੈ। ਮੇਰੇ ਪਿਤਾ ਦਾ ਨਾਮ ਜੀਤ ਸਿੰਘ ਹੈ।“ ਤਾਰਨਜੀਤ ਸਿੰਘ ਜਦੋਂ ਵੱਡਾ ਹੋਣ ਲੱਗਾ ਤਾਂ ਉਹ ਅਪਣੇ ਪਹਿਲੇ ਜਨਮ ਵਾਲੇ ਪਿੰਡ ਨੂੰ ਜਾਣ ਲਈ ਕਾਹਲਾ ਪੈਣ ਲੱਗਾ। ਤਾਰਨਜੀਤ ਸਿੰਘ ਦੱਸਦਾ ਹੈ ਕਿ ਉਹ ਨਿਹਾਲਵਾਲਾ ਪਿੰਡ ਦੇ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ। 10 ਸਤੰਬਰ 1992 ਨੂੰ ਜਦੋਂ ਉਹ ਅਤੇ ਉਸਦਾ ਦੋਸਤ ਸੁਖਵਿੰਦਰ ਸਾਈਕਲ ‘ਤੇ ਸਕੂਲੋਂ ਘਰ ਵੱਲ ਜਾ ਰਹੇ ਸਨ ਤਾਂ ਜੋਗਾ ਸਿੰਘ ਨਾਂ ਦਾ ਸਕੂਟਰ ਚਾਲਕ ਬਡ਼ੀ ਤੇਜ਼ ਰਫਤਾਰ ਨਾਲ ਉਨ੍ਹਾਂ ਵਿੱਚ ਆ ਕੇ ਵੱਜਾ ਜਿਸ ਕਾਰਨ ਉਸਦੇ ਸਿਰ ਵਿੱਚ ਡੂੰਘੀ ਸੱਟ ਵੱਜੀ ਅਤੇ ਉਸੇ ਦਿਨ ਉਸਦੀ ਮੌਤ ਹੋ ਗਈ। ਪਰ ਉਸਦੇ ਮਾਪੇ ਆਪਣੀ ਰੋਜ਼ੀ-ਰੋਟੀ ਦੇ ਚੱਕਰ ਵਿੱਚ ਉਸਦੀਆਂ ਇਨ੍ਹਾਂ ਗੱਲਾਂ ਨੂੰ ਅਣਸੁਣਿਆਂ ਕਰਦੇ ਰਹੇ। ਦਿਨ ਲੰਘਦੇ ਗਏ। ਇੱਕ ਵਾਰ ਉਸਨੇ ਘਰੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਹ 6 ਸਾਲਾਂ ਦਾ ਹੋਇਆ ਤਾਂ ਉਸ ਦੀ ਜ਼ਿਆਦਾ ਜ਼ਿੱਦ ਕਾਰਨ ਰਣਜੀਤ ਸਿੰਘ ਤੇ ਉਸਦੀ ਪਤਨੀ ਉਸਨੂੰ ਸੰਗਰੂਰ ਪਿੰਡ ਵਿਖੇ ਲੈ ਗਏ। ਉਥੇ ਉਹਨਾ ਨੂੰ ਜੀਤ ਸਿੰਘ ਨਾਂ ਦਾ ਕੋਈ ਅਜਿਹਾ ਘਰ ਨਾ ਲੱਭਾ। ਕਿਸੇ ਨੇ ਦੱਸਿਆ ਕਿ ਇਸ ਨਾਂ ਦਾ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਵੀ ਹੈ। ਉਸ ਦੇ ਪਿਤਾ ਰਣਜੀਤ ਸਿੰਘ ਤੇ ਉਨ੍ਹਾਂ ਦਾ ਦੋਸਤ ਰਾਜਿੰਦਰ ਸਿੰਘ ਉਸ ਸਕੂਲ ਵਿੱਚ ਗਏ ਜਿਸ ਦਾ ਹਵਾਲਾ ਤਾਰਨਜੀਤ ਦਿੰਦਾ ਸੀ। ਉਥੇ ਉਨ੍ਹਾਂ ਨੂੰ ਸਕੂਲ ਵਿੱਚ ਇੱਕ ਪੁਰਾਣਾ ਅਧਿਅਪਕ ਮਿਲਿਆ ਜਿਸ ਉਸ ਵਾਕਿਆ ਦੀ ਪੁਸ਼ਟੀ ਕੀਤੀ। ਅਧਿਆਪਕ ਨੇ ਦੱਸਿਆ ਕਿ ਇਹ ਬਿਲਕੁਲ ਠੀਕ ਹੈ ਕਿ ਇਸ ਸਕੂਲ ਵਿੱਚ ਸਤਨਾਮ ਸਿੰਘ ਨਾਂ ਦਾ ਇੱਕ ਵਿਦਿਆਰਥੀ ਨੌਂਵੀ ਜਮਾਤ ਵਿੱਚ ਸੀ ਜਿਸ ਦੀ ਮੌਤ ਇੱਕ ਐਕਸੀਡੈਂਟ ਵਿੱਚ ਹੋਈ ਸੀ॥ ਇਹ ਸੁਣਦੇ ਸਾਰ ਰਣਜੀਤ ਸਿੰਘ ਇੱਕ ਦਮ ਸੁੰਨ ਹੋ ਗਿਆ ਕਿ ਤਾਰਨਜੀਤ ਹੀ ਸਤਨਾਮ ਹੈ। ਫਿਰ ਉਹ ਚਕਚੈਲਾ ਪਿੰਡ ਗਏ ਉਥੇ ਉਹ ਜੀਤ ਸਿੰਘ ਨੂੰ ਮਿਲੇ ਤੇ ਸਾਰਾ ਵਾਕਿਆ ਦੱਸਿਆ। ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਤਾਰਨਜੀਤ ਦਾ ਕਹਿਣਾ ਹੈ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਉਸ ਕੋਲ ਕਿਤਾਬਾਂ ਦੇ ਨਾਲ ਉਸ ਦੇ ਪਰਸ ਵਿੱਚ 30 ਰੁਪਏ ਵੀ ਸਨ ਤਾਂ ਇਹ ਸੁਣਦੇ ਸਾਰ ਜੀਤ ਸਿੰਘ ਦੀ ਪਤਨੀ ਦੇ ਹੰਝੂਆਂ ਦੀ ਨਦੀ ਵਹਿ ਤੁਰੀ। ਉਹ ਅੰਦਰੋਂ ਉਹ ਕਿਤਾਬਾਂ ਤੇ 30 ਰੁਪਏ ਜਿਹਡ਼ੇ ਖੂਨ ਨਾਲ ਭਰੇ ਹੋਏ ਸਨ, ਕੱਢ ਕੇ ਲਿਆਈ, ਜਿਹਡ਼ੇ ਉਸਨੇ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਦੇ ਤੌਰ ‘ਤੇ ਸੰਭਾਲ ਕੇ ਰੱਖੇ ਹੋਏ ਸਨ। ਫਿਰ ਜੀਤ ਸਿੰਘ ਦਾ ਪਰਿਵਾਰ ਰਣਜੀਤ ਸਿੰਘ ਦੇ ਘਰ ਗਿਆ। ਤਾਰਨਜੀਤ ਨੂੰ ਪਿਛਲੀਆਂ ਫ਼ੋਟੋਆਂ ਵੇਖ ਕੇ ਪਹਿਚਾਨਣ ਨੂੰ ਕਿਹਾ ਗਿਆ। ਉਸ ਦੀ ਪਹਿਚਾਣ ਬਿਲਕੁਲ ਠੀਕ ਨਿਕਲੀ। ਇਸ ਕਹਾਣੀ ਦਾ ਪਤਾ ਜਦੋਂ ਵਿਕਰਮ ਚੌਹਾਨ(ਜਿਸਨੂੰ ਪੁਨਰ-ਜਨਮ ‘ਤੇ ਬਿਲਕੁਲ ਕੋਈ ਵਿਸ਼ਵਾਸ ਨਹੀਂ ਸੀ) ਨੂੰ ਲੱਗਾ ਤਾਂ ਉਸਨੇ ਸੱਚਾਈ ਜਾਨਣ ਲਈ ਦੋਵਾਂ ਪਿੰਡਾਂ ਦਾ ਕਈ ਵਾਰ ਦੌਰਾ ਕੀਤਾ ਅਤੇ ਪਾਇਆ ਕਿ ਸਾਰੇ ਤੱਥ ਠੀਕ ਹਨ। ਇੱਕ ਹੋਰ ਤੱਥ ਜੋ ਇਸ ਵਾਕਿਆ ਨੂੰ ਹਕੀਕਤ ਬਣਾਉਂਦਾ ਹੈ ਉਹ ਇਹ ਕਿ ਵਿਕਰਮ ਤਾਰਨਜੀਤ ਸਿੰਘ ਦੇ ਪਹਿਲੇ ਪਿੰਡ ਦੇ ਇੱਕ ਅਜਿਹੇ ਦੁਕਾਨਦਾਰ ਨੂੰ ਵੀ ਮਿਲਿਆ ਜਿਸ ਨੇ ਦੱਸਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਸਤਨਾਮ ਨੇ ਉਸਤੋਂ 3 ਰੁਪਏ ਦੀ ਇੱਕ ਕਾਪੀ ਖਰੀਦੀ ਸੀ। ਵਿਕਰਮ ਉਸ ਦੁਕਾਨਦਾਰ ਨੂੰ ਰਣਜੀਤ ਸਿੰਘ ਦੇ ਘਰ ਲੈ ਗਿਆ ਤਾਂ ਤਾਰਨਜੀਤ ਨੇ ਉਸਨੂੰ ਝੱਟ ਪਹਿਚਾਣ ਲਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਉਸਤੋਂ ਦੋ ਰੁਪਏ ਦੀ ਇੱਕ ਕਾਪੀ ਖਰੀਦੀ ਸੀ ਤਾਂ ਦੁਕਾਨਦਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਸਨੇ ਦੋ ਦੀ ਥਾਂ ਤਿੰਨ ਰੁਪਏ ਸੱਚਾਈ ਜਾਨਣ ਲਈ ਦੱਸੇ ਸਨ। ਅੰਤ ਵਿਕਰਮ ਨੇ ਤਾਰਨਜੀਤ ਤੇ ਸਤਨਾਮ ਦੀਆਂ ਲਿਖਤਾਂ ਨੂੰ ਮਿਲਾਇਆ ਤਾਂ ਅਚਨਚੇਤ ਹੀ ਉਸਦੇ ਮੂੰਹੋਂ ਨਿਕਲਿਆ “ਵਾਹ ਰੀ ਕੁਦਰਤ!” ਦੋਹਾਂ ਹੱਥ ਲਿਖਤਾਂ ਦੇ ਹਰਫਾਂ ਦਾ ਸਟਾਈਲ ਹੂ-ਬ-ਹੂ ਮੇਲ ਖਾ ਰਿਹਾ ਸੀ। ਕਾਨਫਰੰਸ ਵਿਖੇ ਹੋਰ ਮਾਹਰਾਂ ਨੇ ਇਸ ਦੀ ਜਾਂਚ ਕੀਤੀ ਅਤੇ ਪਾਏਆ ਕਿ ਦੋਵੇਂ ਲਿਖਤਾਂ ਦੇ ਹਰਫ਼ ਮੇਲ ਖਾਂਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਪੁਨਰ-ਜਨਮ ਇੱਕ ਬੁਝਾਰਤ ਨਾ ਹੋ ਕੇ ਅਟੱਲ ਸੱਚਾਈ ਹੈ।
ਵਿਗਿਆਨੀ ਕੈਪਲਰ, ਨਿਊਟਨ ਅਤੇ ਆਈਨਸਟਾਈਨ ਨੇ ਇਹ ਜਾਣਿਆ ਕਿ ਕੁਦਰਤ ਦੇ ਭੌਤਿਕ ਸਿਧਾਂਤ ਜਿਵੇਂ ਸੂਖਸ਼ਮ ਜਿਹੇ ਅਣੂ ਵਿੱਚ ਵਰਤ ਰਹੇ ਹਨ ਓਵੇਂ ਹੀ ਇਹ ਬ੍ਰਹਿਮੰਡ ਦੀਆਂ ਤਾਰਿਕਾ-ਮੰਡਲੀਆਂ ਵਿੱਚ ਵੀ ਬਿਰਾਜਮਾਨ ਹਨ। ਹਰ ਰੋਜ਼ ਮਨੁੱਖ ਜਦੋਂ ਸੌਂਦਾ ਹੈ ਤਾਂ ਉਸ ਦਾ ਥੌਡ਼ੇ ਜਿਹੇ ਸਮੇਂ ਲਈ ਮਰਨਾ ਹੁੰਦਾ ਹੈ। ਨੀਂਦ ਵਿੱਚ ਉਹ ਇਸ ਭੌਤਿਕ ਸੰਸਾਰ ਤੋਂ ਕਟ ਜਾਂਦਾ ਹੈ। ਭੈਣ-ਭਰਾ, ਮਾਤਾ-ਪਿਤਾ ਅਤੇ ਪਤੀ-ਪਤਨੀ ਦੇ ਰਿਸ਼ਤੇ ਬਦਲ ਜਾਂਦੇ ਹਨ। ਉਹ ਕੁਝ ਪੁਰਾਣੇ ਅਤੇ ਨਵੇਂ ਰਿਸ਼ਤਿਆਂ ਅਤੇ ਘਟਨਾਵਾਂ ਵਿੱਚੋਂ ਲੰਘਦਾ ਹੈ। ਪਰ ਜਦੋਂ ਨੀਂਦ ਖੁੱਲ੍ਹਦੀ ਹੈ ਤਾਂ ਉਹ ਇਸਨੂੰ ਸੁਪਨੇ ਦਾ ਨਾਮ ਦਿੰਦਾ ਹੈ। ਇਹੋ ਸਿਧਾਂਤ ਓਦੋਂ ਵਾਪਰਦਾ ਹੈ ਜਦੋਂ ਉਹ ਅਸਲ ਵਿੱਚ ਮਰਦਾ ਹੈ। ਪਰ ਹੁਣ ਨੀਂਦ ਲੰਬੇ ਸਮੇਂ ਦੀ ਹੈ ਅਤੇ ਇਸ ਨੀਂਦ ਦੇ ਸੁਪਨੇ ਨਾ ਹੋ ਕਿ ਨਾ-ਬਿਆਨ ਕੀਤੀ ਜਾ ਸਕਣ ਵਾਲੀ ਸੱਚਾਈ ਹੁੰਦੀ ਹੈ।
ਜਦੋਂ ਇਨਸਾਨ ਮਰਦਾ ਹੈ ਤਾ ਅਸੀਂ ਸਮਝਦੇ ਹਾਂ ਕਿ ਉਹ ਖਤਮ ਹੋ ਗਿਆ। ਉਸ ਨੂੰ ਸੁਆਹ ਕਰ ਦਿੰਦੇ ਹਾਂ ਤਾਂ ਕੀ ਉਹ ਖਤਮ ਹੋ ਜਾਂਦਾ ਹੈ? ਜਦੋਂ ਪੈਦਾ ਹੋਇਆ ਸੀ ਤਾਂ ਉਹ ਕਿੰਨਾ ਕੁ ਸੀ? ਜਾਂ ਡਿਰ ਜਦੋਂ ਉਹ ਮਾਂ ਦੇ ਪੇਟ ਵਿੱਚ ਸੀ ਤਾਂ ਉਹ ਕਿੰਨਾ ਕੁ ਸੀ? ਇਸ ਤੋਂ ਵੀ ਪਹਿਲਾ ਜਦੋਂ ਉਹ ਬੀਜ ਸੀ ਤਾਂ ਉਹ ਕਿੰਨਾ ਕੁ ਸੀ? ਤਾਂ ਕੀ ਅਸਲ ਵਿੱਚ ਸ਼ੁਰੂ ਤੋਂ ਉਹ ਇੱਕ ਬੀਜ ਹੀ ਸੀ? ਨਹੀਂ ਉਹ ਬੀਜ ਨਹੀਂ ਸੀ। ਤਾਂ ਫ਼ਿਰ ਕੀ ਸੀ? ਜਿਵੇਂ-ਜਿਵੇਂ ਸਮਾਂ ਤੁਰਦਾ ਗਿਆ ਉਸ ਦੇ ਮਾਸ ਦਾ ਭਾਰ ਵੱਧਣ ਲੱਗਾ। ਇਹ ਮਾਸ ਕਿੱਥੋਂ ਆ ਰਿਹਾ ਸੀ? ਇਸ ਬ੍ਰਹਿਮੰਡ ਵਿਚੋਂ। ਹਾਂ, ਏਸੇ ਬ੍ਰਹਿਮੰਡ ਵਿੱਚੋ। ਜਦੋਂ ਉਹ ਮਰੇਗਾ ਤਾਂ ਕੀ ਉਹ ਖਤਮ ਹੋ ਜਾਏਗਾ? ਨਹੀਂ, ਉਹ ਖਤਮ ਵੀ ਨਹੀਂ ਹੋ ਸਕਦਾ। ਕਿਉਂਕਿ ਐਟਮਾ, ਈਲੈਕਟ੍ਰੋਨਾ ਪ੍ਰੋਟੋਨਾਂ ਅਤੇ ਕੁਆਰਕਸ, ਜਿੰਨ੍ਹਾਂ ਸਦਕਾ ਹਰ ਇੱਕ ਵਸਤੂ ਦਾ ਵਜੂਦ ਹੈ ਅਤੇ ਉਸਦੀ ਹੋਂਦ ਹੈ, ਓਨ੍ਹਾਂ ਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਉਹ ਊਰਜਾ ਦਾ ਸਰੋਤ ਹਨ ਅਤੇ ਆਈਨਸਟਾਈਨ ਦੇ ਫ਼ਾਰਮੂਲੇ ਮੁਤਾਬਕ ਊਰਜਾ ਅਤੇ ਪਦਾਰਥ ਇੱਕ ਦੂਜੇ ਵਿੱਚ ਰੂਪਾਂਤਰਿਤ ਹੁੰਦੇ ਰਹਿੰਦੇ ਹਨ। ਵੀਗੀਆਨ ਦੇ ਨਿਯਮ ਮੁਤਾਬਿਕ ਊਰਜਾ ਨੂੰ ਨਾ ਤਾਂ ਕੋਈ ਬਣਾ ਸਕਦਾ ਹੈ ਅਤੇ ਨਾ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਹਾਂ ਇਸ ਦੀਆਂ ਸ਼ਕਲਾਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਕੁਝ ਊਰਜਾ ਇਸ ਬ੍ਰਹਿਮੰਡ ਵਿੱਚ ਇੱਕਸਾਰ ਰਹਿੰਦੀ ਹੈ(ਘਟਦੀ ਜਾਂ ਵਧਦੀ ਨਹੀਂ)। ਇਹ ਹੇ ਵਿਗਿਆਨ ਦਾ ਨਿਯਮ।
ਤਾਂ ਫ਼ਿਰ ਚੇਤਨਾ ਵੀ ਤਾਂ ਇੱਕ ਊਰਜਾ ਦਾ ਹੀ ਰੂਪ ਹੈ। ਇਸਨੂੰ ਵੀ ਨਾ ਤਾਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਖਤਮ ਕੀਤਾ ਜਾ ਸਕਦਾ ਹੈ। ਇਸਦਾ ਰੂਪਾਂਤਰਣ ਹੁੰਦਾ ਹੈ। ਹਾਂ, ਇਸਦਾ ਰੂਪਾਂਤਰਣ ਹੋਣਾ ਅਵੱਸ਼ ਹੈ ਕਿਉਂਕਿ ਇਹ ਸਮੇਂ ਦੇ ਅਧੀਨ ਹੈ। ਜੇ ਕੋਈ ਸਮੇਂ ਤੋਂ ਬਾਹਰ ਹੋ ਜਾਏ ਤਾਂ ਫ਼ਿਰ ਉਹ ਅਕਾਲ ਹੋ ਜਾਂਦਾ ਹੈ ਅਤੇ ਇਹ ਕੋਈ ਸੁਖਾਲਾ ਨਹੀਂ। ਇਸ ਅਵਸਥਾ ਵਿੱਚ ਪਹੁੰਚ ਕੇ ਜਿਸ ਮਰਨ ਤੋਂ ਜੱਗ ਡਰਦਾ ਹੈ, ਓਹੋ ਮਰਨਾ ਆਨੰਦ ਹੋ ਜਾਂਦਾ ਹੈ।
ਵਿਗਿਆਨੀ ਆਈਨਸਟਾਈਨ ਮੁਤਾਬਿਕ ਸਮੇਂ ਨੂੰ ਜਿਵੇਂ ਅਸੀਂ ਮਹਿਸੂਸ ਕਰਦੇ ਹਾਂ ਓਵੇਂ ਇਹ ਨਹੀਂ ਹੈ। ਜੇ ਧਰਤੀ ਦੇ ਇਨਸਾਨ ਦੀ ਉਮਰ ਜਿਹਡ਼ੀ ਕਿ ਔਸਤਨ 70 ਸਾਲ ਹੈ, ਕਿਸੇ ਹੋਰ ਗ੍ਰਹਿ ਤੋਂ ਨਾਪੋਗੇ ਤਾਂ ਇਹ ਹੋ ਸਕਦਾ ਹੈ 7 ਸਕਿੰਟਾਂ ਤੋਂ ਵੀ ਘੱਟ ਹੋਵੇ। ਜੇ ਕਿਸੇ ਹੋਰ ਗ੍ਰਹਿ ਤੋਂ ਨਾਪੋ ਤਾਂ ਹੋ ਸਕਦਾ ਹੈ ਇਹ 7000 ਸਾਲ ਬਣ ਜਾਵੇ। ਤਾਂ ਸਮੇਂ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਕੁਝ ਵੀ ਨਹੀਂ। ਇਸ ਲਈ ਕ੍ਰੋਡ਼ਾਂ ਜਨਮ ਕਿੰਨੇ ਸਮੇਂ ਵਿੱਚ ਲੰਘ ਰਹੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਇਹ ਸਮਾਂ ਛਿਣ ਮਾਤਰ ਹੀ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਸਮਾਂ ਏਨਾ ਵੱਡਾ ਹੋਵੇ ਕਿ ਇਸ ਨੂੰ ਲਿਖਿਆ ਹੀ ਨਾ ਜਾ ਸਕਦਾ ਹੋਵੇ।
ਇੱਕ ਪੁਨਰ-ਜਨਮ ਦਾ ਹੋਰ ਸੱਚ ਇਸ ਤਰ੍ਹਾਂ ਹੈ। ਮਥੁਰਾ ਨਿਵਾਸੀ ਚਤੁਰਭੁਜ ਦੇ ਘਰ ਜਨਵਰੀ 18, 1902 ਨੂੰ ਇੱਕ ਲਡ਼ਕੀ ਨੇ ਜਨਮ ਲਿਆ, ਜਿਸਦਾ ਨਾਂਅ ਲੱਝੀ ਰੱਖਿਆ ਗਿਆ। ਉਸਦੀ ਸ਼ਾਦੀ 10 ਸਾਲ ਦੀ ਉਮਰ ਵਿੱਚ ਹੀ ਕੈਦਾਰਨਾਥ ਨਾਲ ਕਰ ਦਿੱਤੀ ਗਈ। ਕੈਦਾਰਨਾਥ ਦਾ ਇਹ ਦੂਜਾ ਵਿਆਹ ਸੀ। ਉਸਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ। ਕੈਦਾਰਨਾਥ ਕੱਪਡ਼ੇ ਦਾ ਵਪਾਰੀ ਸੀ। ਉਸਦੀ ਦੁਕਾਨ ਮਥੁਰਾ ਅਤੇ ਹਰਿਦੁਆਰ ਵਿਖੇ ਸੀ। ਲੱਝੀ ਧਾਰਮਿਕ ਇਸਤਰੀ ਸੀ। ਆਗਰਾ ਦੇ ਇੱਕ ਸਰਕਾਰੀ ਹਸਪਤਾਲ ਵਿਖੇ ਸਤੰਬਰ 25, 1925 ਨੂੰ ਉਸਨੇ ਇੱਕ ਲਡ਼ਕੀ ਨੂੰ ਜਨਮ ਦਿੱਤਾ। ਉਹ ਆਪਣੀ ਮਮਤਾ ਇਸ ਲਾਲ ‘ਤੇ ਨਿਸ਼ਾਵਰ ਕਰ ਦੇਣਾ ਚਹੁੰਦੀ ਸੀ ਪਰ ਸ਼ਾਇਦ ਦਾਤੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸਨੂੰ ਜੋਡ਼ਾਂ ਦੇ ਦਰਦ ਦੀ ਤਕਲੀਫ਼ ਪਹਿਲਾਂ ਤੋਂ ਹੀ ਸੀ। ਇਸ ਲਈ ਬੱਚਾ ਹੋਣ ਤੋਂ ਕੁਝ ਹੀ ਦਿਨਾਂ ਬਾਅਦ(4 ਅਕਤੂਬਰ ਨੂੰ) ਲੱਝੀ ਦੀ ਹਾਲਤ ਜ਼ਿਆਦਾ ਵਿਗਡ਼ ਜਾਣ ਕਾਰਨ ਸਵੇਰੇ ਦਸ ਵਜੇ ਮੌਤ ਹੋ ਗਈ।
ਦਸੰਬਰ 11, 1926 ਨੂੰ ਦਿੱਲੀ ਵਿਖੇ ਬਾਬੂ ਰੰਗ ਬਹਾਦੁਰ ਦੇ ਘਰ ਇੱਕ ਲਡ਼ਕੀ ਦਾ ਜਨਮ ਹੋਇਆ, ਜਿਸਦਾ ਨਾਮ ਸ਼ਾਂਤੀ ਦੇਵੀ ਰੱਖਿਆ ਗਿਆ। 4 ਸਾਲਾਂ ਦੀ ਉਮਰ ਤੱਕ ਉਹ ਆਮ ਲਡ਼ਕੀਆਂ ਦੀ ਤਰ੍ਹਾਂ ਹੀ ਸੀ। ਹਾਂ ਜ਼ਿਆਦਾ ਬੋਲਦੀ ਨਹੀਂ ਸੀ। ਪਰ ਜਦੋਂ ਉਸਨੇ ਬੋਲਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਹੋਰ ਬਣ ਚੁੱਕੀ ਸੀ। ਉਹ ਕਹੇ ਉਹ ਲੱਝੀ ਹੈ। ਉਸਦਾ ਪਤੀ ਹੈ, ਉਸਦਾ ਬੇਟਾ ਹੈ। ਪਹਿਲਾਂ ਤਾਂ ਘਰਦਿਆਂ ਨੇ ਕੋਈ ਧਿਆਨ ਨਾ ਦਿੱਤਾ, ਪਰ ਵਾਰ-ਵਾਰ ਕਹਿਣ ‘ਤੇ ਓਨ੍ਹਾਂ ਨੂੰ ਚਿੰਤਾ ਹੋਣ ਲੱਗੀ। ਜਦੋਂ ਉਹ ਰੋਟੀ ਖਾਣ ਬਹਿੰਦੇ ਤਾਂ ਉਹ ਦੱਸਦੀ ਮਥੁਰਾ ਵਿਖੇ ਉਹ ਕਿਹੋ ਜੇਹੀਆਂ ਮਠਿਆਈਆਂ ਖਾਂਦੀ ਸੀ। ਜਦੋਂ ਉਸਦੀ ਮਾਂ ਤਿਆਰ ਹੋਣ ਲੱਗਦੀ ਤਾਂ ਉਹ ਦੱਸਦੀ ਕਿ ਉਹ ਓਥੇ ਕਿਹੋ ਜਿਹੇ ਕੱਪਡ਼ੇ ਪਾਉਂਦੀ ਸੀ। ਉਹ ਦੱਸਦੀ ਕਿ ਉਸਦੇ ਪਤੀ ਦਾ ਰੰਗ ਸਾਫ਼ ਹੈ, ਉਸਦੀ ਖੱਬੀ ਗੱਲ੍ਹ ‘ਤੇ ਇੱਕ ਮਹੁਕਾ ਹੈ ਅਤੇ ਉਹ ਨਜ਼ਰ ਦੀ ਐਨਕ ਲਾਉਂਦੇ ਹਨ। ਉਹ ਮਥੁਰਾ ਵਿਖੇ ਦੁਕਾਨ ਦਾ ਪਤਾ ਵੀ ਦੱਸਦੀ। ਸ਼ਾਂਤੀ ਦੇਵੀ ਦੀ ਉਮਰ ਤਕਰੀਬਨ 8 ਵਰ੍ਹਿਆਂ ਦੀ ਸੀ ਪਰ ਉਹ ਆਪਣੇ ਪਤੀ ਦਾ ਨਾਂਅ ਨਹੀਂ ਸੀ ਲੈਂਦੀ। ਜਦੋਂ ਉਸਦੇ ਪਤੀ ਦਾ ਨਾਂਅ ਪੁੱਛਿਆ ਜਾਂਦਾ ਤਾਂ ਉਸਦਾ ਚਿਹਰਾ ਸ਼ਰਮ ਨਾਲ ਲਾਲ ਹੋ ਜਾਂਦਾ। ਉਹ ਕਹਿੰਦੀ ਕਿ ਉਹ ਓਨ੍ਹਾਂ ਨੂੰ ਪਹਿਚਾਣ ਲਵੇਗੀ। ਇੱਕ ਦਿਨ ਓਨ੍ਹਾਂ ਦੇ ਘਰ ਓਨ੍ਹਾਂ ਦੇ ਦੂਰ ਦੇ ਰਿਸ਼ਤੇਦਾਰਾਂ ਵਿੱਚੋਂ ਬਾਬੂ ਰਾਮ ਚੰਦ, ਜਿਹਡ਼ੇ ਰਾਮਦਾਸ ਹਾਈ ਸਕੂਲ ਦਰਿਆਗੰਜ, ਨਵੀਂ ਦਿੱਲੀ ਵਿਖੇ ਅਧਿਆਪਕ ਸਨ, ਮਿਲਣ ਲਈ ਆਏ। ਓਨ੍ਹਾਂ ਨੇ ਕਿਹਾ ਕਿ ਜੇ ਉਹ ਉਸਨੂੰ ਆਪਣੇ ਪਤੀ ਦਾ ਨਾਂਅ ਅਤੇ ਐਡਰੈੱਸ ਦੱਸੇਗੀ ਤਾਂ ਉਹ ਉਸਨੂੰ ਮਥੁਰਾ ਲੈ ਜਾਣਗੇ। ਮਥੁਰਾ ਜਾਣ ਦੀ ਸ਼ਰਤ ‘ਤੇ ਸ਼ਾਂਤੀ ਨੇ ਉਸਦੇ ਕੰਨ ਵਿੱਚ ਦੱਸਿਆ ਕਿ ਉਸਦੇ ਪਤੀ ਦਾ ਨਾਂਅ ਪੰਡਤ ਕੈਦਾਰਨਾਥ ਚੌਬੇ ਹੈ ਅਤੇ ਐਡਰੈੱਸ ਵੀ ਦੱਸਿਆ। ਬਾਬੂ ਰਾਮਚੰਦ ਨੇ ਇਸ ਐਡਰੈੱਸ ‘ਤੇ ਕੈਦਾਰਨਾਥ ਨੂੰ ਚਿੱਠੀ ਲਿਖੀ। ਉਹਨਾਂ ਨੂੰ ਜਵਾਬ ਦੀ ਆਸ ਨਹੀਂ ਸੀ ਪਰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਚਿੱਠੀ ਦਾ ਜਵਾਬ ਆ ਗਿਆ। ਪੰਡਿਤ ਕੈਦਾਰਨਾਥ ਵੀ ਹੈਰਾਨ ਸੀ। ਉਸਨੇ ਲਿਖਿਆ ਸੀ ਕਿ ਜੋ ਕੁਝ ਉਸਨੂੰ ਪੁੱਛਿਆ ਗਿਆ ਹੈ, ਉਹ ਸਭ ਠੀਕ ਹੈ। ਉਸਨੇ ਆਪਣੇ ਇੱਕ ਰਿਸ਼ਤੇਦਾਰ ਪੰਡਿਤ ਕਾਂਜੀਮਲ ਦਾ ਐਡਰੈੱਸ ਦੱਸਿਆ ਜਿਹਡ਼ਾ ਦਿੱਲੀ ਵਿੱਚ ਹੀ ਸੀ ਤੇ ਉਸਨੂੰ ਸ਼ਾਂਤੀ ਦੇਵੀ ਨਾਲ ਮੁਲਾਕਾਤ ਕਰਾਉਣ ਦੀ ਬੇਨਤੀ ਕੀਤੀ।
ਜਦੋਂ ਸ਼ਾਂਤੀ ਦੇਵੀ ਨੁੰ ਪੰਡਿਤ ਕਾਂਜੀਮਲ ਨਾਲ ਮਿਲਾਇਆ ਗਿਆ ਤਾਂ ਸ਼ਾਂਤੀ ਦੇਵੀ ਨੇ ਉਸਨੂੰ ਵੇਖਦੇ ਹੀ ਪਹਿਚਾਣ ਲਿਆ ਕਿ ਉਹ ਉਸਦੇ ਪਤੀ ਦਾ ਰਿਸ਼ਤੇ ਵਿੱਚ ਭਰਾ ਹੈ। ਸ਼ਾਂਤੀ ਨੇ ਕਾਂਜੀਮਲ ਨੂੰ ਆਪਣੇ ਮਥੁਰਾ ਵਿਖੇ ਘਰ ਬਾਰੇ ਦੱਸਿਆ ਅਤੇ ਕੁਝ ਪੈਸਾ ਜ਼ਮੀਨ ਵਿੱਚ ਦਬਾਏ ਹੋਣ ਦੀ ਜਾਣਕਾਰੀ ਵੀ ਦਿੱਤੀ। ਕਾਂਜੀਮਲ ਸ਼ਾਂਤੀ ਵੱਲੋਂ ਦਿੱਤੀਆਂ ਜਾਣਕਾਰੀਆਂ ਤੋਂ ਬੇਹੱਦ ਪ੍ਰਭਾਵਿਤ ਹੋਇਆ ਅਤੇ ਕੈਦਾਰਨਾਥ ਨੂੰ ਦਿੱਲੀ ਆ ਕੇ ਸ਼ਾਂਤੀ ਦੇਵੀ ਨੂੰ ਮਿਲਣ ਲਈ ਕਿਹਾ ਅਤੇ ਦੱਸਿਆ ਕਿ ਇਹ ਤੇਰੀ ਲੱਝੀ ਹੈ। ਕੈਦਾਰਨਾਥ ਨਵੰਬਰ 12, 1935 ਨੂੰ ਦਿੱਲੀ ਆਇਆ। ਉਸ ਨਾਲ ਉਸਦਾ ਲਡ਼ਕਾ ਨਵਨੀਤ ਲਾਲ ਅਤੇ ਪਤਨੀ ਵੀ ਨਾਲ ਸੀ। ਉਹ ਅਗਲੇ ਦਿਨ ਰੰਗ ਬਹਾਦੁਰ ਦੇ ਘਰ ਗਏ। ਸ਼ਾਂਤੀ ਦੇਵੀ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੇ ਕੈਦਾਰਨਾਥ ਦੀ ਪਹਿਚਾਣ ਉਹਨਾਂ ਦੇ ਵੱਡੇ ਭਰਾ ਵਜੋਂ ਕਰਾਈ। ਸ਼ਾਂਤੀ ਦੇਵੀ ਸ਼ਰਮਾਅ ਕੇ ਇੱਕ ਪਾਸੇ ਖਡ਼ੀ ਹੋ ਗਈ। ਉਸਦਾ ਰੰਗ ਇੱਕਦਮ ਲਾਲ ਹੋ ਗਿਆ ਸੀ। ਕਿਸੇ ਪੁੱਛਿਆ “ਸ਼ਾਂਤੀ ਤੂੰ ਸ਼ਰਮਾਅ ਕਿਉਂ ਰਹੀ ਹੈਂ, ਇਹ ਤੇਰੇ ਪਤੀ ਥੋਡ਼੍ਹੋ ਹਨ ਇਹ ਤਾਂ ਉਹਨਾਂ ਦੇ ਵੱਡੇ ਭਰਾ ਹਨ।“ ਸ਼ਾਂਤੀ ਨੇ ਬਡ਼ੇ ਹੌਲੀ ਜਿਹੇ ਜਵਾਬ ਦਿੱਤਾ ਕਿ ਇਹ ਹੀ ਤਾਂ ਮੇਰੇ ਪਤੀ ਕੈਦਾਰਨਾਥ ਹਨ। ਫਿਰ ਉਹ ਆਪਣੀ ਮਾਂ ਨੂੰ ਕਹਿਣ ਲੱਗੀ,” ਮੈਂ ਕਿਹਾ ਸੀ ਨਾ ਕਿ ਉਹਨਾਂ ਦਾ ਰੰਗ ਸਾਫ਼ ਹੈ ਅਤੇ ਉਹਨਾਂ ਦੀ ਖੱਬੀ ਗੱਲ੍ਹ ‘ਤੇ ਮਹੁਕਾ ਹੈ, ਵੇਖੋ ਇਹ ਉਹੀ ਹਨ।“ ਇਹ ਸੁਣਕੇ ਸਾਰੇ ਸੁੰਨ ਹੋ ਗਏ। ਕਿਸੇ ਤੋਂ ਅੱਗੇ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਪ੍ਰਮਾਤਮਾ ਦਾ ਇਹ ਕਿਹੋ ਜਿਹਾ ਕ੍ਰਿਸ਼ਮਾ ਸੀ, ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਸ਼ਾਂਤੀ ਨੇ ਆਪਣੀ ਹੁਣ ਦੀ ਮਾਂ ਨੂੰ ਖਾਣਾ ਬਣਾਉਣ ਲਈ ਕਿਹਾ ਤਾਂ ਉਸ ਦੀ ਮਾਂ ਨੇ ਪੁੱਛਿਆ ਕਿ ਉਹਨਾਂ ਨੂੰ ਕੀ ਪਸੰਦ ਹੈ ਤਾਂ ਸ਼ਾਂਤੀ ਨੇ ਦੱਸਿਆ ਕਿ ਇਨ੍ਹਾਂ ਨੂੰ ਆਲੂ ਵਾਲੇ ਸਟੱਫ ਕੀਤੇ ਹੋਏ ਪਰੌਂਠੇ ਅਤੇ ਕਰੀ ਵਾਲਾ ਪੇਠਾ ਬੇਹੱਦ ਪਸੰਦ ਹੈ। ਕੈਦਾਰਨਾਥ ਇੱਕ ਵਾਰ ਫੇਰ ਸੁੰਨ ਹੋ ਗਿਆ ਕਿਉਂਕਿ ਇਹ ਉਸਦਾ ਮਨਪਸੰਦ ਖਾਣਾ ਸੀ। ਹੁਣ ਉਸਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੀ ਕਿ ਉਸਦੀ ਲੱਝੀ ਹੀ ਸ਼ਾਂਤੀ ਦੇ ਰੂਪ ਵਿੱਚ ਅਤੇ ਬਾਲ ਅਵਸਥਾ ਵਿੱਚ ਉਸਦੇ ਸਾਹਮਣੇ ਖਡ਼੍ਹੀ ਹੈ। ਫਿਰ ਸ਼ਾਂਤੀ ਨੇ ਨਵਨੀਤ ਵੱਲ ਵੇਖਿਆ ਅਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਉਸ ਵੱਲ ਕਰ ਦਿੱਤੀਆਂ। ਦੋਹਾਂ ਨੇ ਇੱਕ ਦੂਜੇ ਨੂੰ ਗਲ੍ਹਘਵਕਡ਼ੀ ਵਿੱਚ ਲੈ ਲਿਆ। ਕੁਦਰਤ ਵੀ ਅੱਜ ਆਪਣੀ ਕਾਰਗੁਜ਼ਾਰੀ ‘ਤੇ ਹੈਰਾਨ ਹੋ ਰਹੀ ਸੀ ਕਿਉਂਕਿ ਅੱਜ ਅਜਿਹੇ ਮਾਂ ਅਤੇ ਪੁੱਤ ਦੀ ਮਿਲਣੀ ਹੋ ਰਹੀ ਸੀ ਜੋ ਤਕਰੀਬਨ ਹਮ-ਉਮਰ ਸਨ ਸ਼ਾਂਤੀ ਨੇ ਆਪਣੀ ਮਾਂ ਨੂੰ ਅਵਾਜ਼ ਦਿੱਤੀ ਕਿ ਉਹ ਉਸਦੇ ਸਾਰੇ ਖਿਡੌਣੇ ਲੈ ਆਵੇ। ਇਸ ਤੋਂ ਪਹਿਲਾਂ ਕਿ ਉਸ ਦੀ ਮਾਂ ਖਿਡੌਣੇ ਲੈ ਕੇ ਆਉਂਦੀ ਉਹ ਦੌਡ਼ ਕੇ ਅੰਦਰ ਗਈ ਤੇ ਆਪਣੇ ਸਾਰੇ ਖਿਡੌਣੇ ਲੈ ਆਂਦੇ। ਨਵਨੀਤ ਨੂੰ ਕਿਹਾ ਕਿ ਹੁਣ ਇਹ ਤੇਰੇ ਹਨ। ਉਦੋਂ ਮੈਂ ਤੈਨੂੰ ਦੇ ਨਾ ਸਕੀ। ਸ਼ਾਇਦ ਇਸੇ ਲਈ ਕੁਦਰਤ ਨੇ ਮੇਰੀ ਪੁਰਾਣੀ ਯਾਦਾਸ਼ਤ ਮੇਰੇ ਤੋਂ ਨਹੀਂ ਖੋਹੀ ਕਿਉਂਕਿ ਮੈਂ ਇਹ ਤੈਨੂੰ ਦੇਣੇ ਸਨ। ਕੈਦਾਰਨਾਥ ਨੇ ਪੁੱਛਿਆ ਕਿ ਤੂੰ ਨਵਨੀਤ ਨੂੰ ਕਿਵੇਂ ਪਹਿਚਾਣਿਆ ਕਿ ਇਹ ਤੇਰਾ ਬੇਟਾ ਹੈ, ਕਿਉਂਕਿ ਤੂੰ ਸ਼ਾਇਦ ਇਸਦੇ ਜਨਮ ਤੋਂ ਬਾਅਦ ਇਸਨੂੰ ਇੱਕ ਵਾਰ ਹੀ ਵੇਖਿਆ ਸੀ ਤਾਂ ਸ਼ਾਂਤੀ ਨੇ ਜਵਾਬ ਦਿੱਤਾ ਕਿ ਵੇਖਣ ਲਈ ਕੇਵਲ ਅੱਖਾਂ ਹੀ ਕਾਫੀ ਨਹੀਂ ਹੁੰਦੀਆਂ, ਇਹ ਮੇਰੀ ਆਤਮਾ ਦਾ ਇੱਕ ਹਿੱਸਾ ਹੈ। ਇਸ ਦੀ ਪਹਿਚਾਣ ਮੈਨੂੰ ਕਿਉਂ ਨਹੀਂ ਹੋਵੇਗੀ।
ਰੋਟੀ ਖਾਣ ਤੋਂ ਬਾਅਦ ਸ਼ਾਂਤੀ ਨੇ ਕੈਦਾਰਨਾਥ ਨੂੰ ਉਸਦੀ ਪਤਨੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਉਸਨੇ ਫਿਰ ਹੋਰ ਵਿਆਹ ਕਿਉਂ ਕੀਤਾ ਜਦੋਂ ਕਿ ਅਸੀਂ ਉਦੋਂ ਫ਼ੈਸਲਾ ਕੀਤਾ ਸੀ ਕਿ ਤੁਸੀਂ ਦੁਬਾਰਾ ਵਿਆਹ ਨਹੀਂ ਕਰੋਗੇ ਤਾਂ ਕੈਦਾਰਨਾਥ ਇਸਦਾ ਕੋਈ ਉੱਤਰ ਨਾ ਦੇ ਸਕਿਆ। ਸ਼ਾਂਤੀ ਨੇ ਕੈਦਾਰਨਾਥ ਨੂੰ ਕੁਝ ਹੋਰ ਅਜਿਹੇ ਸਵਾਲ ਜਵਾਬ ਕੀਤੇ ਜੋ ਕੇਵਲ ਲੱਝੀ ਹੀ ਕਰ ਸਕਦੀ ਸੀ। ਜਦੋਂ ਕੈਦਾਰਨਾਥ ਤੇ ਨਵਨੀਤ ਹੋਰਾਂ ਨੇ ਵਿਦਾਈ ਲੈਣ ਲਈ ਮੂੰਹ ਬਾਹਰ ਵੱਲ ਕੀਤਾ ਤਾਂ ਸ਼ਾਂਤੀ ਦੀਆਂ ਭੁੱਬਾਂ ਨਿਕਲ ਗਈਆਂ। ਉਹ ਆਪਣੇ ਹੁਣ ਦੇ ਮਾਂ ਪਿਉ ਨੂੰ ਗਿਡ਼ਗਿਡ਼ਾ ਕੇ ਉਹਨਾਂ ਨਾਲ ਜਾਣ ਦੀ ਜ਼ਿਦ ਕਰਨ ਲੱਗੀ। ਪਰ ਉਸਦੇ ਮਾਤਾ ਪਿਤਾ ਨੇ ਇਸਦੀ ਇਜਾਜ਼ਤ ਨਾ ਦਿੱਤੀ। ਇਹ ਖਬਰ ਅੱਗ ਵਾਂਗੂੰ ਸਾਰੇ ਸ਼ਹਿਰ ਵਿੱਚ, ਫ਼ਿਰ ਸਾਰੇ ਦੇਸ਼ ਵਿੱਚ ਫ਼ੈਲ ਗਈ। ਹਰ ਇੱਕ ਦੀ ਜਗਿਆਸਾ ਸੀ ਸੱਚਾਈ ਜਾਨਣ ਦੀ, ਕਿਉਂਕਿ ਇਹ ਪੁਨਰ-ਜਨਮ ਦਾ ਸੱਚ ਸੀ। ਜਦੋਂ ਮਹਾਤਮਾ ਗਾਂਧੀ ਨੇ ਇਸ ਬਾਰੇ ਸੁਣਿਆ ਤਾਂ ਉਸ ਨੇ ਸ਼ਾਂਤੀ ਦੇਵੀ ਨੂੰ ਆਪਣੇ ਆਸ਼ਰਮ ਆਉਣ ਦਾ ਸੱਦਾ ਦਿੱਤਾ। ਗਾਂਧੀ ਜੀ ਨੇ ਸਲਾਹ ਦਿੱਤੀ ਕਿ ਇੱਕ ਕਮੇਟੀ ਦਾ ਗਠਨ ਕਤਾ ਜਾਵੇ ਤਾਂ ਜੋ ਇਸ ਸੱਚਾਈ ਦੀ ਹੋਰ ਘੋਖ ਹੋ ਸਕੇ। ਗਾਂਧੀ ਜੀ ਸਲਾਹ ਨਾਲ 15 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਚੋਟੀ ਦੇ ਵਿਦਵਾਨ ਜਗਿਆਸੂ ਅਤੇ ਆਗੂ ਸ਼ਾਮਲ ਸਨ। ਉਸ ਕਮੇਟੀ ਨੇ ਸ਼ਾਂਤੀ ਦੇ ਮਾਤਾ-ਪਿਤਾ ਨੂੰ ਸ਼ਾਂਤੀ ਦੇ ਮਥੁਰਾ ਜਾਣ ਲਈ ਮਨਾ ਲਿਆ। ਸ਼ਾਂਤੀ ਦੀ ਤਾਂ ਜਿਵੇਂ ਅਰਦਾਸ ਕਬੂਲ ਹੋ ਗਈ ਹੋਵੇ। ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਤਰ੍ਹਾਂ ਉਹ 24 ਨਵੰਬਰ,1935 ਨੂੰ ਰੇਲ ਦੁਆਰਾ ਮਥੁਰਾ ਵੱਲ ਰਵਾਨਾ ਹੋਏ। ਕਮੇਟੀ ਨੇ ਪਰਤ ਕੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਅਨੁਸਾਰ ਪਹਿਲਾ ਵਾਕਿਆ ਜਿਸ ਤੋਂ ਕਮੇਟੀ ਬਹੁਤ ਪ੍ਰਭਾਵਿਤ ਹੋਈ, ਉਹ ਸੀ ਸ਼ਾਤੀ ਦੇਵੀ ਦਾ ਆਪਣੇ ਜੇਠ ਨਾਲ ਮਿਲਣ। ਸ਼ਟੇਸ਼ਨ ‘ਤੇ ਜਦੋਂ ਸ਼ਾਂਤੀ ਦੇਸ਼ਬੰਧੂ ਦੀ ਗੋਦ ਵਿੱਚ ਸੀ ਤਾਂ ਕਿਸੇ ਬਜ਼ੁਰਗ ਨੇ ਸ਼ਾਂਤੀ ਨੂੰ ਕਿਹਾ, “ਕੀ ਤੂੰ ਮੈਨੂੰ ਪਹਿਚਾਣਦੀ ਹੈਂ?” ਸ਼ਾਂਤੀ ਇੱਕਦਮ ਦੇਸ਼ਬੰਧੂ ਦੀ ਗੋਦ ਵਿਚੋਂ ਉਤਰੀ, ਉਸਦੇ ਪੈਰਾਂ ਨੂੰ ਛੂਹਿਆ ਅਤੇ ਇੱਕ ਪਾਸੇ ਖਡ਼੍ਹੀ ਹੋ ਗਈ ਅਤੇ ਆਹਿਸਤਾ ਜਿਹਾ ਕਿਹਾ ਕਿ ਇਹ ਬਜ਼ੁਰਗ ਉਸਦੇ ਜੇਠ ਜੀ ਹਨ। ਇਹ ਬਿਲਕੁਲ ਸੱਚ ਸੀ ਕਿਉਂਕਿ ਉਹ ਕੈਦਾਰਨਾਥ ਦੇ ਵੱਡੇ ਭਰਾਤਾ ਬਾਬੂ ਰਾਮ ਚੌਬੇ ਸਨ। ਕਮੇਟੀ ਨੇ ਟਾਂਗਾ ਕੀਤਾ ਤੇ ਸ਼ਾਂਤੀ ਦੇ ਦੱਸੇ ਰਸਤੇ ਚੱਲਣ ਲਈ ਕਿਹਾ। ਸ਼ਾਂਤੀ ਪਹਿਲੀ ਵਾਰ ਮਥੁਰਾ ਆਈ ਸੀ ਪਰ ਉਹ ਦੱਸ ਰਹੀ ਸੀ ਕਿ ਇਥੇ ਪਹਿਲਾਂ ਇਹ ਹੁੰਦਾ ਸੀ, ਉਥੇ ਇਹ ਹੁੰਦਾ ਸੀ ਅਤੇ ਉਹ ਜੋ ਵੀ ਦੱਸ ਰਹੀ ਸੀ ਬਿਲਕੁਲ ਠੀਕ ਸੀ। ਉਹਨੇ ਆਪਣੇ ਘਰ ਨੂੰ ਪਹਿਚਾਣ ਲਿਆ ਅਤੇ ਭੀਡ਼ ਵਿਚੋਂ ਆਪਣੇ ਸਹੁਰਾ ਸਾਹਿਬ ਨੂੰ ਪਹਿਚਾਣ ਕੇ ਉਹਨਾਂ ਦੇ ਪੈਰੀਂ-ਪੈਣਾ ਕੀਤਾ। ਉਸਦੀ ਇਹ ਪਹਿਚਾਣ ਵੀ ਠੀਕ ਸੀ। ਉਹ ਘਰ ਅੰਦਰ ਗਈ। ਆਪਣੇ ਸੌਣ ਵਾਲੇ ਕਮਰੇ ਨੂੰ ਪਹਿਚਾਣਿਆ। ਫਿਰ ਸ਼ਾਂਤੀ ਨੇ ਆਪਣੇ ਦੂਜੇ ਘਰ ਜਾਣ ਲਈ ਸਾਰਿਆਂ ਨੂੰ ਬੇਨਤੀ ਕੀਤੀ। ਬਡ਼ੀ ਅਸਾਨੀ ਨਾਲ ਉਸਨੇ ਆਪਣੇ ਦੂਜੇ ਘਰ ਨੂੰ ਵੀ ਪਹਿਚਾਣ ਲਿਆ। ਜਦੋਂ ਸਾਰੇ ਉਸ ਘਰ ਅੰਦਰ ਦਾਖਲ ਹੋਏ ਤਾਂ ਪੰਡਤ ਨੇਕੀ ਰਾਮ ਸ਼ਰਮਾ ਨੇ ਸ਼ਾਂਤੀ ਨੂੰ ਉਸ ਖੂਹ ਬਾਰੇ ਪੁੱਛਿਆ ਜਿਸ ਖੂਹ ਦੀ ਗੱਲ ਉਸਨੇ ਪਹਿਲਾਂ ਦੱਸੀ ਸੀ। ਜਿੱਧਰ ਖੂਹ ਸੀ ਸ਼ਾਂਤੀ ਨੇ ਉਸ ਪਾਸੇ ਇਸ਼ਾਰਾ ਕੀਤਾ ਪਰ ਖੂਹ ਉਥੇ ਨਹੀਂ ਸੀ। ਉਹ ਹੈਰਾਨ ਹੋਈ ਕਿ ਖੂਹ ਕਿੱਥੇ ਗਿਆ। ਕੈਦਾਰਨਾਥ ਨੇ ਉਥੋਂ ਇੱਕ ਪੱਥਰ ਹਟਾਇਆ, ਉਸ ਪੱਥਰ ਦੇ ਹੇਠਾਂ ਉਹ ਖੂਹ ਮੌਜੂਦ ਸੀ। ਫਿਰ ਸ਼ਾਂਤੀ ਉਸ ਥਾਂ ਲੈ ਕੇ ਗਈ ਜਿੱਥੇ ਪੈਸੇ ਦੱਬੇ ਹੋਏ ਸਨ। ਕੈਦਾਰਨਾਥ ਦਾ ਕਹਿਣਾ ਸੀ ਕਿ ਸ਼ਾਂਤੀ ਦਾ ਕਹਿਣਾ ਠੀਕ ਹੈ, ਉਸਨੇ ਲੱਝੀ ਦੀ ਮੌਤ ਤੋਂ ਬਾਅਦ ਉਹ ਪੈਸੇ ਉਥੋਂ ਕੱਢ ਲਏ ਸਨ। ਹੁਣ ਕਮੇਟੀ ਮੈਂਬਰਾਂ ਕੋਲ ਕੁਝ ਹੋਰ ਪੁੱਛਣ ਦੀ ਗੁੰਜਾਇਸ਼ ਨਾ ਰਹੀ। ਉਹਨਾਂ ਨੇ ਰਿਪੋਰਟ ਵਿੱਚ ਦੱਸਿਆ ਕਿ ਸਾਰੇ ਸਬੂਤ ਸ਼ਾਂਤੀ ਦੇ ਲੱਝੀ ਹੋਣ ਦੀ ਗਵਾਹੀ ਭਰਦੇ ਹਨ। ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ “ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਨਸਾਨ ਨੂੰ ਪਿਛਲੇ ਜਨਮ ਦੀਆਂ ਯਾਦਾਂ ਨਹੀਂ ਰਹਿੰਦੀਆਂ।“ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਿੰਨਾ ਮੁਸ਼ਕਿਲ ਹੋਵੇਗਾ ਸ਼ਾਂਤੀ ਨੂੰ ਉਸਦੇ ਪਹਿਲੇ ਜਨਮ ਦੇ ਰਿਸ਼ਤੇਦਾਰਾਂ ਤੋਂ ਅਲੱਗ ਕਰਨਾ, ਜਿਨ੍ਹਾਂ ਦੀ ਯਾਦ ਉਸਦੇ ਦਿਲੋ-ਦਿਮਾਗ ਤੇ ਛਾਈ ਹੋਈ ਹੈ।
ਇਹ ਰਿਪੋਰਟ ਸਾਰੇ ਸੰਸਾਰ ਵਿੱਚ ਬੇਹੱਦ ਚਰਚਿਤ ਹੋਈ। ਸੰਤ, ਫਿਲਾਸਫਰ ਅਤੇ ਬੁੱਧੀਜੀਵੀ ਵਰਗ ਲਈ ਇਹ ਕੇਸ ਉਹਨਾਂ ਦੀ ਰੁਚੀ ਦਾ ਕੇਂਦਰ ਰਿਹਾ। ਪ੍ਰਸਿੱਧ ਲਿਖਾਰੀ ਸੰਤ ਨਿਹਾਲ ਸਿੰਘ ਦਾ ਨਾਂਅ ਵੀ ਵਰਨਣਯੋਗ ਹੈ। ਪੁਨਰ-ਜਨਮ ਵਿੱਚ ਨਾ-ਵਿਸ਼ਵਾਸ ਰੱਖਣ ਵਾਲਿਆਂ ਲਈ ਇਹ ਇੱਕ ਭਖਦਾ ਮਸਲਾ ਬਣਿਆ ਰਿਹਾ। ਲੋਨਰਸਟਰੈਂਡ ਖਾਸ ਤੌਰ ‘ਤੇ ਸਵੀਡਨ ਤੋਂ ਦਿੱਲੀ ਆਏ ਇਹ ਸਾਬਤ ਕਰਨ ਲਈ ਕਿ ਪੁਨਰ-ਜਨਮ ਇੱਕ ਮਜ਼ੇਦਾਰ ਕਹਾਣੀ ਤੋਂ ਵੱਧਕੇ ਕੁਝ ਨਹੀਂ। ਪਰ ਜਦੋਂ ਉਹ ਇਸ ਕੇਸ ਦੀ ਤਹਿ ਤੱਕ ਗਏ ਤਾਂ ਉਹਨਾਂ ਦਾ ਬਿਆਨ ਸੀ, ”ਇਹੋ ਕੇਸ ਇੱਕ ਅਜਿਹਾ ਕੇਸ ਹੈ ਜੋ ਪੁਨਰ-ਜਨਮ ਨੂੰ ਸੱਚ ਸਾਬਤ ਕਰਦਾ ਹੈ।“ (Modest ਜਸਦੀਪ ਦੇ ਬਲਾਗ ਚੋਂ ਧੰਨਵਾਦ ਸ਼ਹਿਤ)
ਲੇਖਕ - ਪ੍ਰੋ. ਤਰਲੋਚਨ ਸਿੰਘ ਮਹਾਜਨ

Tuesday, October 18, 2011
'' ਇਸ਼ਕੇ ਦਾ ਰੋਗ '' ਕਿਤਾਬ ਡੀ. ਜੀ. ਪੀ. ਵੱਲੋਂ ਰਿਲੀਜ਼
ਪੁਸਤਕ ਵਿੱਚ ਦਰਜ ਹੈ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ
ਅੰਮ੍ਰਤਿਸਰ 17 ਅਕਤੂਬਰ (ਗਜਿੰਦਰ ਸਿੰਘ ਕਿੰਗ)
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਅਨਿਲ ਕੌਸ਼ਿਕ ਨੇ ਅੱਜ ਇੱਕ ਸਥਾਨਕ ਹੋਟਲ ਵਿੱਚ ਪੁਲਿਸ ਵਿਭਾਗ ਵਿੱਚ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਸੇਵਾ ਨਿਭਾ ਰਹੇ ਸ੍ਰੀ ਐੱਸ. ਪੀ. ਜੋਸ਼ੀ ਦੀ ਲਿਖੀ ਕਿਤਾਬ ''ਇਸ਼ਕੇ ਦਾ ਰੋਗ” ਰਿਲੀਜ਼ ਕੀਤੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਕਿਤਾਬ ਸ੍ਰੀ ਜੋਸ਼ੀ ਦੁਆਰਾ ਲਿਖੇ ਗੀਤਾਂ ਅਤੇ ਗਜ਼ਲਾਂ ਦਾ ਸੰਗ੍ਰਹਿ ਹੈ ਅਤੇ ਇਸ ਵਿਚਲੇ ਗੀਤਾਂ ਵਿੱਚ ਵਿੱਚ ਸ੍ਰੀ ਜੋਸ਼ੀ ਨੇ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਸਾਫ਼- ਸੁਥਰੇ ਅਤੇ ਸਾਦੇ ਸ਼ਬਦਾਂ ਵਿੱਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨੂੰ ਇਹ ਖੁਸ਼ੀ ਹੈ ਕਿ ਉਸ ਦੇ ਅਫ਼ਸਰ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ, ਉੱਥੇ ਉਹ ਲਿਖਣ-ਕਲਾਂ ਜਿਹੀਆਂ ਸੂਖਮ ਗਤੀਵਿਧੀਆਂ ਨਾਲ ਵੀ ਜੁੜੇ ਹੋਏ ਹਨ ਅਤੇ ਆਸ ਕਰਦੇ ਹਾਂ ਕਿ ਸ੍ਰੀ ਜੋਸ਼ੀ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਆਪਣੀ ਇਸ ਕਲਾਂ ਨੂੰ ਵੀ ਜਾਰੀ ਰੱਖਣਗੇ।
ਇਸ ਮੌਕੇ ਬੋਲਦਿਆਂ ਸ੍ਰੀ ਐੱਸ. ਪੀ. ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ''ਇਸ਼ਕੇ ਦਾ ਰੋਗ” ਵਿੱਚ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਕੁੱਝ ਸੱਚੀਆਂ ਘਟਨਾਵਾਂ ਨੂੰ ਗੀਤਾਂ ਦਾ ਰੂਪ ਦੇ ਕੇ ਆਪਣੇ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਨਿੱਜੀ ਤਜ਼ਰਬਿਆਂ ਨੂੰ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਪਰੋ ਕੇ ਇੱਕ ਕਿਤਾਬ ਦੇ ਰਾਂਹੀ ਪਾਠਕਾਂ ਤਕ ਪਹੁੰਚਾਉਣ ਦਾ ਯਤਨ ਕੀਤਾ ਹੈ ਅਤੇ ਜਲਦੀ ਹੀ ਉਹ ਪੁਲਿਸ ਅਤੇ ਜਨਤਾ ਦੇ ਵਿਵਹਾਰ 'ਤੇ ਇੱਕ ਕਿਤਾਬ ਲਿਖ ਕੇ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਗੇ।

Sunday, October 09, 2011
ਮੇਰੀਆਂ ਕਹਾਣੀਆਂ ਵਿੱਚ ਪਾਤਰ ਦੀ ਪ੍ਰਧਾਨਤਾ ਹੈ
ਮੈਂ ਲਾਲ ਸਿੰਘ ਪੁੱਤਰ ਸੂਰੈਣ ਸਿੰਘ ਪੁੱਤਰ ਹਾਕਮ ਸਿੰਘ ਜਾਤ ਰਾਮਗੜੀਆ ਸਕਨਾ ਝੱਜ ਠਾਣਾਂ ਟਾਡਾਂ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ (ਬਿਜਲਈ ਟਿਕਾਣਾ :ਇਸ ਪਤੇ ਤੇ ਹੈ। ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਹਾਜਰ ਨਾਜਰ ਮੰਨ ਕੇ ਬਿਆਨ ਕਰਦਾ ਹਾਂ ਕਿ ਮੈਂ ਜੋ ਕੁਝ ਵੀ ਕਹਾਗਾਂ ਸੱਚ ਕਹਾਗਾਂ। ਸੱਚ ਦੇ ਸਿਵਾ ਹੋਰ ਕੁਝ ਵੀ ਇਸ ਕਰਕੇ ਨਹੀ ਕਹਾਗਾਂ ਕਿਉ ਜੋ ਇਥੇ ਮੈ ਆਪਣੀ ਆਤਮ-ਕਹਾਣੀ ਜਾਂ ਆਰਸੀ ਨਹੀ ਲਿਖ ਰਿਹਾ ਜਿਸ ਵਿੱਚ ਜੋ ਵੀ ਚਾਹਾਂ ਮੈਂ ਲਿਖੀ ਘਸੋੜੀ ਜਾਵਾਂ ,ਸੱਚ ਹੋਵੇ ਜਾਂ ਝੂਠ ,ਪ੍ਰਸੰਗਕ ਹੋਵੇ ਜਾਂ ਗੈਰ ਪ੍ਰਸੰਗਕ,ਉਚ-ਕਥਨੀ ਹੋਵੇ ਜਾਂ ਨੀਚ ਕਥਨੀ। ਮੈਨੂੰ ਇਹ ਵੀ ਪਤਾ ਹੈ ਜੇ ਮੈਂ ਅਜਿਹਾ ਕਰ ਵੀ ਦਿਆਂ ਤਾਂ ਤੁਸੀ ਉਸ ਨੂੰ ਸੁਧਾ ਸੱਚ ਸਮਝ ਕੇ ਕਬੂਲ ਹੀ ਲਵੋਗੇ ਤੇ ਮੇਰੀ ਨੀਅਤ ਤੇ ਸ਼ੱਕ ਵੀ ਨਹੀ ਕਰੋਗੇ। ਪਰ ਸੱਜਣੋਂ ਇੱਥੇ ਮੈਂ ਕਹਾਣੀ ਪਾਤਰਾਂ ਦੇ ਸਨਮੁੱਖ ਹਾਂ ਉੱਨਾਂ ਦੀ ਰੂਹ ਦੇ ਸਨਮੁੱਖ ਹਾਂ ।ਮੇਰੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਵੀ ਤੁਸੀ ਉਨ੍ਹਾਂ ਨੂੰ ਜਾਣਦੇ ਹੋ । ਚੰਗੀ ਤਰਾਂ ਵਾਕਿਫ ਹੋ,ਉਨ੍ਹਾਂ ਤੋਂ ਤੇ ਉਨਾਂ ਰਾਹੀ ਮੇਰੇ ਵੀ। ਇੱਕ ਗੱਲ ਹੋਰ, ਸੱਤਾਂ ਕੁ ਦਹਾਕਿਆਂ ਦੇ ਜੀਵਨ ਸਫਰ ਦਾ ਬਹੁਤਾ ਵਾਹ ਵਾਸਤਾ ਪਿੰਡਾਂ ਨਾਲ ਰਿਹਾ, ਇਨ੍ਹਾਂ ਵਿੱਚੋਂ ਪੰਜ ਕੁ ਵਰ੍ਹੇ ਭਾਖੜਾ ਨੰਗਲ ਨਾਮੀ ਜ਼ਜ਼ੀਰੇ ਵਿੱਚ ਕੱਟੇ। ਉਹ ਨਾ ਸ਼ਹਿਰ ਸੀ ਤੇ ਨਾ ਪਿੰਡ ਸੀ। ਦਸ ਕੁ ਸਾਲ ਜਲੰਧਰ ਸ਼ਹਿਰ ਤੇ ਸਾਲ ਕੁ ਦਿੱਲੀ ਮਹਾਂ ਨਗਰ ਵਿੱਚ। ਦਸੂਹੇ ਦੀ ਮੌਜੂਦਾ ਠਹਿਰ ਵਿੱਚ ਸ਼ਹਿਰ ਦਾ ਕੋਈ ਦਖਲ ਨਹੀਂ। ਮੇਰੀ ਬਾੜੀ (ਹਵੇਲੀ) ਪਿੰਡ ਨਿਹਾਲਪੁਰ ਵਿੱਚ ਸਥਿਤ ਹੈ ਅਤੇ ਥੋੜੀ ਜਿਹੀ ਭੋਇੰ ਪਿੰਡ ਕਹਿਰਵਾਲੀ ਵਿੱਚ। ਇਹ ਇਸ ਲਈ ਦੱਸ ਰਿਹਾਂ ਹਾ ਕਿ ਮੈਂ ਨੱਬੇ ਪ੍ਰਤੀਸ਼ਤ ਪਿੰਡ ਦੀ ਰਹਿਤਲ ਨਾਲ ਜੁੜਿਆ ਹੋਇਆ ਹਾਂ। ਇਸ ਕਾਰਨ ਮੇਰੀਆਂ ਕਹਾਣੀਆਂ ਦੇ ਕਰੀਬ ਕਰੀਬ ਸਾਰੇ ਪਾਤਰ ਪਿੰਡ ਦੀ ਰਹਿਣੀ ਬਹਿਣੀ ਦਾ ਪ੍ਰੀਚੈ ਕਰਵਾਉਦੇ ਹਨ, ਜੇ ਕਿਧਰੇ ਸ਼ਹਿਰੀ ਪਾਤਰ ਨੈ ਮੈਨੂੰ ਆਪਣੇ ਨਾਲ ਤੋਰਿਆ ਵੀ ਹੈ ਤਾਂ ਉਸ ਦਾ ਪਿਛੋਕੜ ਵੀ ਪਿੰਡ ਦਾ ਹੀ ਰਿਹਾ ਹੈ।
ਇੱਕ ਛੋਟਾ ਜਿਹਾ ਬਿੰਦੂ ਹੋਰ, ਮੇਰੀਆਂ ਕਹਾਣੀਆਂ ਪੱਛਮ ਦੀਆਂ ਕਹਾਣੀਆਂ ਵਾਂਗ ਵਿਚਾਰ ਪ੍ਰਧਾਨ ਨਹੀਂ ਹਨ, ਇਨ੍ਹਾਂ ਵਿੱਚ ਪਾਤਰ ਦੀ ਪ੍ਰਧਾਨਤਾ ਹੈ। ਇਹ ਮੇਰੀ ਮਾਨਤਾ ਹੈ ਕਿ ਇੱਕ ਸ਼ਸ਼ਕਤ,ਸੰਘਰਸ਼ਸ਼ੀਲ ਤੇ ਇਮਾਨਦਾਰ ਪਾਤਰ ਹੀ ਪਾਠਕੀ ਸਾਇਕੀ ਨੂੰ ਵੱਧ ਪ੍ਰ੍ਰਭਾਵਿਤ ਕਰਕੇ ਉਜਲੇ ਭਵਿੱਖ ਦਾ ਜਾਮਨੀ ਬਣ ਸਕਦਾ ਹੈ ।ਉਹ ਵੀ ਤਾਂ ਜੇ ਲੇਖਕ ਆਪ ਪੇਸ਼ ਕੀਤੇ ਪਾਤਰਾਂ ਵਰਗਾ ਹੋਵੇ । ਇਹ ਸ਼ਾਇਦ ਮੇਰੇ ਅਚੇਤ ਅੰਦਰ ਅੰਤਨ ਚੈਖੋਵ ਦਾ ਕਥਨ ਪਿਆ ਹੋਣਾ ਕਰਕੇ ਹੈ ਕਿ “ ਲੇਖਕ ਬਨਣ ਤੋਂ ਪਹਿਲਾਂ ਇੱਕ ਚੰਗਾ ਮਨੁੱਖ ਹੋਣਾ ਜਰੂਰੀ ਹੈ। ਲੇਖਕ ਦਾ ਆਪਾ ਉਸ ਦੁਆਰਾਂ ਪੇਸ਼ ਕੀਤੇ ਪਾਤਰਾਂ ਤੋਂ ਪਛਾਣਿਆ ਜਾਣਾ ਚਾਹਿਦੈ “। ਇਸ ਕਥਨ ਦੇ ਪ੍ਰਛਾਵੇਂ ਹੇਠ ਮੈਨੂੰ ਅਜਿਹੇ ਵਿਅਕਤੀ ਵਧੇਰੇ ਟੁੰਬਦੇ ਹਨ ਜੋ ਅਮਲ ਤੇ ਵਿਵਹਾਰ ਵਿੱਚ ਸਮਤਲ ਹੋਣ। ਜਿਨ੍ਹਾਂ ਦੀ ਕਹਿਣੀ-ਕਥਨੀ ਤੇ ਵਰਤੋਂ ਵਿਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਾ ਹੋਵੇ। ਜੇ ਅਜਿਹਾ ਫਰਕ ਦਿੱਸਦਾ ਹੈ ਤਾਂ ਮੈਨੂੰ ਅਭਿਵਿਅਕਤ ਕਰਦੇ ਮੇਰੇ ਪਾਤਰ ਬਹੁਤੀ ਵਾਰ ਬੋਲਡ ਹੋ ਜਾਂਦੇ ਹਨ। ਉਹ ਸਮਾਜਿਕ ਵਿਸੰਗਤੀਆਂ ਨੂੰ ਨਿਕਾਰਨ ਵਾਲੀ ਧਿਰ ਬਣ ਕੇ ਮੂੰਹ-ਫੱਟ ਹੋ ਨਿੱਬੜਦੇ ਹਨ। ਉਹ ਚੀਨੀ ਕਹਾਣੀ ‘ਦੇਹ ਤੇ ਆਤਮਾ’ ਤੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਹੀ ਐਲਾਨ ਕਰ ਮਾਰਦੇ ਹਨ-“ ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ ।“ ਮੇਰੇ ਆਪੇ ਨੂੰ ਅਭਿਵਿਅਕਤ ਕਰਦਾ ਬਲੌਰ ਕਹਾਣੀ ਦਾ ਨਾਇਕ ਬਹਾਦਰ ਵੀ ਇਹੋ ਕੁਝ ਕਰਦਾ ਹੈ , ਜੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਨਹੀਂ ਖੋਹਣੀ ਤਾਂ ਪਵੇਗੀ ਹੀ। ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ–ਵਿਅਕਤੀਗਤ ਵੀ ਤੇ ਜਥੇਬੰਦਕ ਵੀ। ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ। ਕੁਲਫ਼ੀ ਤਾਂ ਉਸ ਨੇ ਖੋਹ ਲਈ ਹੈ ਬਾਲ ਕਿਸ਼ਨ ਤੋਂ, ਪਰ ਉਸ ਦਾ ਸਾਥ ਕੋਈ ਨਹੀ ਦਿੰਦਾ। ਕੇਵਲ ਇੱਕ ਮੁੰਡਾ ਮੀਕਾ ਉਸ ਦੀ ਬਾਂਹ ਫੜਦਾ ਹੈ, ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ। ਬਹਾਦਰ ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ ਗਰੁੱਪਾਂ ਤੱਕ ਪਹੁੰਚ ਵੀ ਕਰਦਾ। ਉਨ੍ਹਾਂ ਸਭਨਾਂ ਨੂੰ ਆਪਣੇ ਮਾਂ–ਪਿਉ ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ ਦਿੰਦਾ ਹੈ, ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਨਾਲ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ। ਜੇ ਉਸ ਨਾਲ ਕੋਈ ਤੁਰਦਾ ਤਾਂ ਸਾਹਿਤਕਾਰ ਹੈ, ਸਾਹਿਤ ਹੈ। ਸਾਹਿਤਕਾਰਤਾ ਨਾਲ ਸਨੇਹ ਪਾਲਣ ਵਾਲਾ ਕਹਾਣੀਕਾਰ ਸੁਜਾਨ ਸਿੰਘ ਹੈ। ਜਿਸ ਨੇ ਆਪਣੀ ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ ਉਦਾਹਰਨ ਪੇਸ਼ ਕੀਤੀ ਹੈ। ਦੱਖਣੀ ਭਾਰਤ ਦੀ ਸੰਸਾਰ ਪ੍ਰਸਿੱਧ ਲੇਖਕਾਂ ਅਰੁੰਧਤੀ ਰਾਏ ਦੀ ਵੀ ਇਵੇਂ ਦੀ ਇੱਛਾ ਹੈ। ਉਹ ਚਾਹੁੰਦੀ ਹੈ “ ਜੋ ਤੁਸੀ ਲਿਖਦੇ ਹੋ,ਉਹ ਹੀ ਜੀਵਿਆ ਜਾਵੇ।“ ਮੇਰੇ ਨਿੱਜ ਤੇ ਵੀ ਅਜਿਹੀ ਦਾਰਸ਼ਨਿਕਤਾ ਦੀ ਡੂੰਘੀ ਛਾਪ ਉਕਰੀ ਪਈ ਹੈ। ਮੇਰਾ ਬਹਾਦਰ ਨਾਮੀ ਇਹ ਪਾਤਰ ,ਸਮਾਜਿਕ ਤਬਦੀਲੀ ਦਾ ਅਹਿਦ ਲੈ ਕੇ ਤੁਰੀ ਖੱਬੀ ਰਾਜਨੀਤਕ ਪਾਰਟੀ ਦਾ ਪਹਿਲਾਂ 1962 , ਫਿਰ 1967 ਵਿੱਚ ਕਰੀਬ ਢਾਈ ਦਰਜਨ ਗਰੁੱਪਾਂ ਵਿੱਚ ਵੰਡੀ ਗਈ ਹੋਣ ਕਰਕੇ ਮੇਰੇ ਅੰਦਰ ਪੱਸਰ ਗਈ ਨਿਰਾਸ਼ਾ ਦੀ ਲੱਭਤ ਹੈ।
ਮੇਰਾ ਪੱਕਾ ਨਿਸ਼ਚਾ ਹੈ ਕਿ ਸਾਹਿਤ ਦੁਆਰਾ ਚੇਤਨ ਹੋਇਆ ਸਮਾਜ ਹੀ ਵਿਵਸਥਾ ਨੂੰ ਬਦਲਣ ਪਲਟਾਉਣ ਵਾਲੀ ਤੋਰ ਤੁਰ ਸਕਦਾ ਹੈ ਭਾਵੇ ਕਿ ਇਸ ਕਾਰਜ ਦੀ ਮੁੱਖ ਭੂਮਿਕਾ ਸਾਹਿਤ ਦੀ ਆਪਣੀ ਨਹੀ,ਰਾਜਸੀ ਕਾਰਜ ਕਰਤਾਵਾਂ ਦੀ ਹੀ ਹੁੰਦੀ ਹੈ। ਇਨ੍ਹਾਂ ਕਾਰਜਕਰਤਾਵਾਂ ਦਾ ਪ੍ਰਤੀਨਿਧ ਪਾਤਰ ਕਹਾਣੀ ਬੂਟਾ ਰਾਮ ਪੂਰਾ ਹੋ ਗਿਆ ਦਾ ਬੂਟਾ ਰਾਮ ਬਾਬਾ ਹੈ, ਜਿਹੜਾ ਕਹਾਣੀ ਵਿੱਚ ਕਾਮਰੇਡ ਹਰਭਜਨ ਵਜੋਂ ਦਰਜ ਹੈ, ਪਰ ਅਸਲੀਅਤ ਦੇ ਵਰਤਾਰੇ ਵਿੱਚ ਉਹ ਰੋਪੜ ਲਾਗੇ ਦੇ ਇੱਕ ਪਿੰਡ ਚਲਾਕੀ ਦਾ ਤਾਰਾ ਸਿੰਘ ਹੈ ।ਇਸ ਤੇ ਹਲਕਿਆਂ ਅਨੁਸਾਰ ਰੱਖੇ ਵੱਖ-ਵੱਖ ਨਾਵਾਂ ਵਿੱਚੋਂ ਕੰਢੀ ਏਰੀਏ ਲਈ ਰੱਖਿਆ ਨਾਂਅ ਮੱਖਣ ਸੀ। ਉਹ ਚਾਰੂ ਮਜੂਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਇੱਕ ਸਾਥੀ ਸਤਿਆ ਨਰਾਇਣ ਸਿੰਘ ਦੀ ਆਪਣੀ ਸੀ.ਸੀ. ਦੇ ਪੰਜਾਬ ਅਤੇ ਹਿਮਾਚਲ ਦੇ ਸਕੱਤਰ ਬਲਦੇਵ ਸਿੰਘ ਉੱਚਾ ਪਿੰਡ ਦਾ ਸਹਾਇਕ ਸੀ। ਪਰ ਤਾਰਾ ਸਿੰਘ ਚਲਾਕੀ ਨੂੰ ਦਲਿਤ ਪਰਵਾਰ ਚੋਂ ਹੋਣ ਕਰਕੇ ਉਸ ਦੀ ਕਾਰਗੁਜਾਰੀ ਨੂੰ ਪੂਰੀ ਮਾਨਤਾ ਉਸ ਦਾ ਗਰੇਵਾਲ ਜੱਟ ਸਕੱਤਰ ਨਹੀਂ ਸੀ ਦਿੰਦਾ। ਮੇਰੇ ਇਸ ਪਾਤਰ ਦਾ ਦੂਜਾ ਹਿੱਸਾ ਜ਼ਿਲਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਦੇਂ-ਪੀਦੇਂ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ ਮੋਹਣ ਹੈ। ਮੋਹਣ ਸਾਡੇ ਪਿੰਡ ਝੱਜਾਂ ਤੇ ਚੜਦੇ ਪਾਸੇ ਸਥਿਤ ਇੱਕ ਛੋਟੀ ਜਿਹੀ ਮਟੀ, ਜੋ ਬਣਾ ਸਾਬ੍ਹ ਕਰਕੇ ਜਾਣੀ ਜਾਦੀ ਹੈ,ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿੳ ਨੇ ਕੰਜਰੀ ਬਾਜ਼ਾਰੋ ਆਪਣੇ ਲਈ ਦੂਜੇ ਘਰ ਵਾਲੀ ਲਿਆ ਵਸਾਈ ਸੀ। ਇਸ ਭਲਵਾਨੀ ਜੁੱਸੇ ਵਾਲੇ ਮੋਹਣ ਨੇ ਸਾਰੇ ਪਿੰਡ ਦੇ ਕਰੀਬ ਕਰੀਬ ਸਾਰੇ ਪਾਹੜੂ ਮੁੰਡਿਆ ਨੂੰ ਲੰਗੋਟਧਾਰੀ ਬਣਾਇਆ। ਕੌਡ-ਕਬੱਡੀ ਖੇਡਣੀ ਤੇ ਖਾਸ ਕਰਕੇ ਘੋਲ ਘੁਲਣੇ ਸਿਖਾਏ। ਉਸ ਦਿਨ ‘ਚ ਇੱਕ ਵਾਰ ਪਿੰਡ ਦੀ ਗਜ਼ਾ ਕਰਕੇ ਰੋਟੀ ਲੱਸੀ ਮੰਗ ਲਿਆਉਦਾ ਪਰ ਉਸ ਨੇ ਆਪਣੀ ਭੰਗ ਘੋਟ ਕੇ ਪੀਣ ਦੀ ਕਮਜੋਰੀ ਨੂੰ ਕਿਸੇ ਪਿੰਡ ਵਾਸੀ ਤੇ ਭਾਰੂ ਨਹੀ ਸੀ ਹੋਣ ਦਿੱਤਾ। ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੂੜੀ ਸਾਂਝ ਦੇ ਪਰਛਾਵੇ ਹੇਠ ਉਸਰਿਆ ਮੇਰਾ ਪਾਤਰ ਬੂਟਾ ਰਾਮ ਬਾਬਾ, ਸਮਾਜਿਕ ਤਬਦੀਲੀ ਨੂੰ ਪ੍ਰਣਾਏ ਇੱਕ ਪਾਰਟੀ ਗਰੁੱਪ ਤੇ ਕੁਲਵਕਤੀ ਕਾਮੇ ਵਜੋਂ ਇਸ ਕਹਾਣੀ ਵਿੱਚ ਅੰਕਿਤ ਹੈ। ਉਹ ਆਪਣੇ ਪੜ੍ਹਾਈ ਵਰਿਆਂ ਤੋਂ ਸਰਗਰਮ ਹੋਇਆ ਆਪਣੇ ਉਜਲੇ ਭਵਿੱਖ ਨੂੰ ਲੱਤ ਮਾਰ ਕੇ ਲੋਕ ਹਿੱਤਾਂ ਨੂੰ ਸਮਰਪਿਤ ਹੈ, ਪਰ ਜਾਤੀ ਰੀਜ਼ਰਵੇਸ਼ਨ ਦਾ ਚੂਪਾ ਚੂਸਦਾ ਉਸ ਦਾ ਡਾਕਟਰ ਭਰਾ ਉਸ ਨੂੰ ਰਤੀ ਭਰ ਵੀ ਮੂੰਹ ਨਹੀ ਲਾਉਦਾ। ਉਸ ਨੂੰ ਇੱਕ ਰਾਤ ਘਰ ਰੱਖਣ ਨੂੰ ਤਿਆਰ ਨਹੀ। ਆਖਰ ਹਰਭਜਨ ਨੂੰ ਇੱਕ ਪਿੰਡ ਨੂੰ ਚੇਤਨ ਕਰਨ ਦਾ ਕਾਰਜ ਕਰਨਾ ਪੈਂਦਾ ਹੈ। ਲੋਕਾਂ ਦੇ ਜੰਗਲ ਵਿੱਚ ਲੁਕ ਜਾਣ ਦੀ ਪ੍ਰਕਿਰਿਆ ਦੇ ਯਤਨਾਂ ਵਿੱਚ ਬੂਟਾ ਰਾਮ ਬਾਬਾ ਬਦਲੇ ਹਾਲਾਤਾਂ ਦੀ ਘੁੰਮਣਘੇਰੀ ਚ ਘਿਰ ਕੇ ਖਾਲਿਸਤਾਨੀ ਅੱਤਵਾਦੀਆਂ ਦਾ ਸਹਾਇਕ ਹੋਣ ਦਾ ਦੋਸ਼ੀ ਵੀ ਗਰਦਾਨਿਆ ਜਾਦਾਂ ਹੈ। ਤੇ ਅੰਤ ਵਿੱਚ ਸਟੇਟ ਦੇ ਤਸ਼ੱਦਦ ਦੀ ਭੱਠੀ ਦਾ ਬਾਲਣ ਬਣ ਜਾਣ ਦੀ ਹੋਣੀ ਹੰਢਾਉਦਾ ਹੈ। ਤਾਂ ਵੀ ਉਸ ਦੀ ਮੌਤ ਉਪਰੰਤ, ਉਸ ਦੀ ਕੁਟੀਆ ਅੰਦਰ ਬਲਦੇ ਸੰਧਿਆ ਵੇਲੇ ਦੇ ਦੀਵੇ ਦਾ ਮਿੰਨਾਂ ਮਿੰਨਾਂ ਚਾਨਣ ਪਿੰਡ ਦੇ ਬੰਨਿਆ ਬਨੇਰਿਆ ਤੱਕ ਅਪੜਨੇ ਨਹੀ ਰੁਕਦਾ।
ਬੂਟਾ ਰਾਮ ਬਾਬੇ ਨਾਮੀ ਪਾਤਰ ਦੀ ਇਹ ਹੋਂਦ ਤੇ ਹੋਣੀ ਰੂਸੀ ਗਣਰਾਜ ਦੇ ਟੁੱਟ ਜਾਣ ਪਿੱਛੋਂ ਵੀ ਸਮਾਜਿਕ ਤਬਦੀਲੀ ਦੇ ਸਿਧਾਂਤ ਦੀ ਅਮਰਤਾ ਨੂੰ ਪ੍ਰਗਟਾਉਦੀਆ ਧਾਰਨਾਵਾਂ ਨਾਲ ਵੀ ਜੋੜੀ ਗਈ ਹੈ ।
ਇਸ ਬੂਟਾ ਰਾਮ ਬਾਬੇ ਉਰਫ਼ ਹਰਭਜਨ ਤੇ ਪਾਤਰ ਨੇ ਜਿਨ੍ਹਾਂ ਸੰਘਰ੍ਸ਼ਸ਼ੀਲ ਨਾਇਕਾਂ, ਸਿਰੜੀ ਯੋਧਿਆਂ,ਬੇਦਾਗ ਦੇਸ਼ ਭਗਤਾਂ ਨੂੰ ਆਪਣੇ ਆਦਰਸ਼ ਮੰਨਿਆ, ਜਿਨ੍ਹਾਂ ਤੇ ਪਾਏ ਪੂਰਨਿਆਂ ਤੇ ਤੁਰਦੇ ਰਹਿਣ ਦਾ ਅਹਿਦ ਲਿਆ, ਜਿਨ੍ਹਾਂ ਵੱਲੋਂ ਤੈਅ ਕੀਤੇ ਪੈਡੇ ਨੂੰ ਹੋਰ ਅੱਗੇ ਤੁਰਦਾ ਰੱਖਣ ਲਈ ਜਾਨ ਤੱਕ ਦੀ ਪ੍ਰਵਾਹ ਨਾ ਕੀਤੀ ,ਉਹ ਜਾ ਉਹਨਾਂ ਵਰਗੇ ਹੋਰ ‘ਗੜ੍ਹੀ ਬਖਸ਼ਾ ਸਿੰਘ’ ਅਤੇ ‘ਅਕਾਲਗੜ੍ਹ’ ਨਾਮੀ ਕਹਾਣੀਆਂ ਰਾਹੀ ਆਪਣੀ ਜਾਣ-ਪਛਾਣ ਕਰਵਾਉਦੇ ਹਨ। ਇਹ ਜਾਣ ਪਛਾਣ ਉਹਨਾਂ ਕਰਮੀਆਂ ਵੱਲੋਂ ਆਪਣੇ ਦੇਸ਼ ਨੂੰ ਬਦੇਸ਼ੀ ਰਾਜਿਆਂ ਤੋਂ ਆਜ਼ਾਦ ਕਰਵਾਉਣ ਦੇ ਸੰਘਰਸ਼ ਤੇ ਨਾਲ ਨਾਲ ਸੱਤਿਆਵਾਨ ਮਨੁੱਖਾਂ ਅੰਦਰਲੀ ਦਿ੍ੜਤਾ,ਉਨਾਂ ਤੇ ਤਿਆਗ, ਅਣਸੁਖਾਵੇਂ ਸਮਾਜੀ ਵਰਤਾਰੇ ਨੂੰ ਬਦਲਣ ਸੋਧਣ ਲਈ ਲਏ ਗਏ ਨਿਰਣਿਆਂ, ਧਰਮਾਂ-ਮਜ੍ਹਬਾਂ ਦੀ ਸੰਕੀਰਤਨਾ ਤੋਂ ਉਪਰ ਉੱਠ ਕੇ ਆਪਸੀ ਭਾਈਚਾਰਾ ਬਣਾਈ ਰੱਖਣ ਦੇ ਸੰਕਲਪਾਂ,ਪੀੜਤ ਧਿਰਾਂ ਲਈ ਪਨਪਦੀ ਵਿਗਸਦੀ ਰਹੀ ਹਮਦਰਦੀ ਆਦਿ ਵਰਗੇ ਮਾਨਵੀ ਗੁਣਾਂ ਨਾਲ ਇੱਕ ਮਿੱਕ ਹੋਈ ਮਿਲਦੀ ਹੈ। ਇਹ ਦੋਵੇਂ ਕਹਾਣੀਆਂ ਭਾਰਤ ਦੇ ਆਜ਼ਾਦੀ ਸੰਘਰਸ਼ ਦੀਆਂ ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ, ਰਾਮ ਕਿਸ਼ਨ ਭੜੋਲੀਆ,ਅੱਛਰ ਸਿੰਘ ਛੀਨਾ,ਹਰਕਿਸ਼ਨ ਸਿੰਘ ਸੁਰਜੀਤ,ਸੋਹਣ ਸਿੰਘ ਭਕਨਾ,ਚੰਨਣ ਸਿੰਘ ਧੂਤ,ਭਾਗ ਸਿੰਘ ਸੱਜਣ,ਗਿਆਨੀ ਕੇਸਰ ਸਿੰਘ ਕੇਸਰ ਵਰਗੀਆਂ ਕੌਮੀ ਪੱਧਰ ਦੀਆਂ ਨਾਮਵਰ ਹਸਤੀਆਂ ਦਾ ਪ੍ਰੀਚੈ ਵੀ ਕਰਵਾਉਦੀਆ ਹਨ ਅਤੇ ਦਸੂਹੇ ਨੇੜਲੇ ਇਤਿਹਾਸਿਕ ਪਿੰਡ ਬੋਦਲਾਂ ਦੇ ਕਾਮਰੇਡ ਗੁਰਬਖਸ਼ ਸਿੰਘ,ਗੰਭੋਵਾਲ ਪਿੰਡ ਦੇ ਕਾਮਰੇਡ ਯੋਗ ਰਾਜ, ਗੜਦੀਵਾਲਾ ਕਸਬੇ ਨੇੜਲੇ ਪਿੰਡ ਮੱਲ੍ਹੇਆਲ ਦੇ ਕਾਮਰੇਡ ਬੇਅੰਤ ਸਿੰਘ,ਆਈ ਐਨ ਐਮ ਏ ਦੇ ਸਿਪਾਹੀ ਸੋਹਣ ਸਿੰਘ ਕੱਲੋਵਾਲ,ਟਾਡਾਂ ਉੜਮੁੜ ਨੇੜਲੇ ਪਿੰਡ ਮੂਣਕਾਂ ਦੇ ਕਾਮਰੇਡ ਗਿਆਨ ਸਿੰਘ,ਝੀਗੜਾਂ ਪਿੰਡ ਦੇ ਮਾਸਟਰ ਬਚਿੱਤਰ ਸਿੰਘ ਅਤੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਛੋਟੇ ਭਰਾ ਮੇਦਨ ਸਿੰਘ ਵਰਗੇ ਜ਼ਿਲਾਂ ਪੱਧਰਾਂ ਤੇ ਸਰਗਰਮ ਕਾਰਕੁੰਨਾਂ ਦੀਆਂ ਗਤੀਵਿਧੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਉਦੀਆ ਹਨ।
ਕਹਾਣੀਆਂ ਅੰਦਰ ਦਰਜ ਇਹਨਾਂ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਇਤਿਹਾਸ ਦੇ ਪੰਨਿਆਂ ਤੋਂ ਵੱਧ ਲੋਕ-ਚੇਤਿਆਂ ਅੰਦਰ ਅੰਕਿਤ ਹੋਈ ਲੱਭੀ ਹੈ। ਮੇਰਾ ਕੰਮ ਇਨਾਂ ਪਾਤਰਾਂ ਦੇ ਘਰਾਂ,ਪਿੰਡਾਂ,ਯਾਰਾਂ,ਬੇਲੀਆਂ ਤੱਕ ਪੁੱਜ ਕੇ ਤੱਥ ਇਕੱਠੇ ਕਰਨਾ ਸੀ ਅਤੇ ਸਮਿੱਤਰ ਤੇ ਪਿਆਰਾ ਨਾਮੀ ਦੋ ਪਾਤਰਾਂ ਦੇ ਗਲਪੀ ਉਸਾਰ ਰਾਹੀ ਉਪਰੋਤਕ ਨਾਇਕਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਹਿੰਮਤ ਕਰਨਾ ਹੀ ਸੀ।
ਇਥੇ ਮੈਨੂੰ ਮੰਨ ਲੈਣ ਵਿੱਚ ਕੋਈ ਝਿਜਕ ਨਹੀ ਕਿ ਬਲੌਰ ਦੇ ਬਹਾਦਰ, ਬੂਟਾ ਰਾਮ ਪੂਰਾ ਹੋ ਗਿਆ ਦੇ ਬੂਟਾ ਰਾਮ ਬਾਬੇ, ਗੜ੍ਹੀ ਬਖ਼ਸ਼ਾ ਸਿੰਘ ਦੇ ਕਾਮਰੇਡ ਗੁਰਬਖ਼ਸ਼ ਸਿੰਘ ਬੋਦਲ,ਅਕਾਲਗੜ੍ਹ ਕਹਾਣੀ ਦੇ ਕਾਮਰੇਡ ਬੇਅੰਤ ਸਿੰਘ ਮੱਲੇਆਲ ਆਦਿ ਵਰਗੇ ਪਾਤਰਾਂ ਦੀ ਤਲਾਸ਼ ਤੇ ਪੇਸ਼ਕਾਰੀ ਮੇਰੇ ਧੁਰ ਅੰਦਰ ਡੂੰਘੇ ਪੱਸਰੇ ਇੱਕ ਤਰ੍ਹਾਂ ਤੇ ਖਲਾਅ ਨੂੰ ਭਰਨ – ਪੂਰਨ ਦੇ ਯਤਨਾਂ ਵਜੋਂ ਹੀ ਹੋਈ ਹੈ ।ਸ਼ਾਇਦ ਇਸ ਕਾਰਨ ਇਹ ਪਾਤਰ ਮੇਰੇ ਤੇ ਦਾਬੂ ਹਨ। ਇਨ੍ਹਾਂ ਦੀ ਮਨੁੱਖੀ ਇਤਿਹਾਸ ਨੂੰ ਦੇਣ ਹੀ ਏਨੀ ਮਿਸਾਲੀ ਹੈ ਕਿ ਮੇਰੇ ਵਰਗੇ ਗੱਲਾਂ ਦਾ ਕੜਾਹ ਬਣਾਉਣ ਵਾਲਾ ਲੜਾ-ਲਿਖਾਰੀ ਇਨ੍ਹਾਂ ਅੱਗੇ ਚੂੰ ਨਹੀਂ ਕਰ ਸਕਦਾ। ਹਾਂ ਜਿਨ੍ਹਾਂ ਅੱਗੇ ਮੈਂ ਅੜ ਖਲੋਂਦਾ ਹਾਂ, ਜਿਨ੍ਹਾਂ ਨੂੰ ਮੈਂ ਆਪਣੀ ਚਾਹਤ ਅਨੁਸਾਰ ਲਿਖਦਾ-ਘੜਦਾ ਹਾਂ, ਉਹ ਹਨ ਛਿੰਝ ਕਹਾਣੀ ਦੇ ਬਾਪੂ ਜੀ, ਧੁੱਪ-ਛਾਂ ਦੇ ਸੰਘੇ-ਸਿੰਘਪੁਰੀ ਸਰਦਾਰ,ਚੀਕ ਬੁਲਬਲੀ ਦਾ ਗੁਰਭਗਤ ਸਿੰਘ ਸੰਧੂ, ਐਚਕਨ ਕਹਾਣੀ ਦਾ ਗਿਆਨੀ ਗੁਰਮੁਖਜੀਤ ਸਿੰਘ ਸ਼ਾਹੀ (ਜ਼ੈਲਦਾਰ),ਪਿੜੀਆਂ ਦਾ ਭੱਠਾ ਮਾਲਕ ਦੀਨ ਦਿਆਲ , ਜੜ੍ਹ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬੜ,ਵੱਡੀ ਗੱਲ ਦੇ ਪੁਜਾਰੀ ਜੀ, ਹਥਿਆਰ ਕਹਾਣੀ ਦਾ ਜੈਲਦਾਰ ਜੱਸਾ ਸਿੰਘ, ਆਪਣੀ ਧਿਰ ਪਰਾਈ ਧਿਰ ਦੇ ਸਿਰੀਰਾਮ ਤੇ ਅਲਾਟੀਏ, ਚਿੱਟੀ ਬੇਈ-ਕਾਲੀ ਬੇਈ ਤੇ ਖੇਤ-ਖੱਤੇ ਤੇ ਫਾਰਮ,ਵਾਰੀ ਸਿਰ ਦਾ ਮਾਮਾ ਜੀ ਬੀ ਡੀ ਮਹਾਜਨ ਤੇ ਮਾਮੀ ਜੀ, ਮਾਰਖੋਰੇ ਕਹਾਣੀ ਦਾ ਪ੍ਰੋ: ਕੌੜਾ, ਮੋਮਬੱਤੀਆਂ ਦਾ ਸ਼ੈਲਰ ਮਾਲਕ ਗਿਆਨ ਸ਼ਾਹ, ਰੁਮਾਲੀ ਦਾ ਮੋਹਣਾ ,ਉਚੇ ਰੁਖਾਂ ਦੀ ਛਾਂ ਦਾ ਵੱਡਾ ਸੰਤ, ਪੈਰਾਂ ਭਾਰ ਹੱਥਾਂ ਭਾਰ ਕਹਾਣੀ ਦਾ ਸੋਢੀ ਸਰਦਾਰ,ਸੌਰੀ ਜਗਨ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ, ਅੱਧੇ ਅਧੂਰੇ ਦਾ ਪੀ ਟੀ ਆਈ ਗਿੱਲ, ‘ਜਿੰਨ’ ਕਹਾਣੀ ਦਾ ਚਰਨੀ ਉਰਫ ਰੱਬ ਜੀ, ਇੱਕ ਕੰਢੇ ਵਾਲਾ ਦਰਿਆ ਦੇ ਕੁਮਾਰ ਜੀ ਤੇ ਵਰਮਾ ਵਰਗੇ ਹੋਰ ਵੀ ਕਈ ਪਾਤਰ ਹਨ , ਜਿਨ੍ਹਾਂ ਦੀਆਂ ਤਲਾਵਾਂ ਮੈਂ ਬਹੁਤ ਖਿੱਚ ਕੇ ਫੜੀ ਰੱਖਣ ਦੇ ਯਤਨ ਕਰਦਾ ਹਾਂ । ਪਰ ਇਹ ਹਨ ਕਿ ਆਪਣੇ ਕਿਰਦਾਰੀ ਨਿਭਾ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਦੇਂ ਹਨ। ਮੇਰੀ ਸਮਝ ਮੁਤਾਬਕ ਸਾਡੇ ਸਮਾਜਿਕ, ਧਾਰਮਿਕ, ਰਾਜਸੀ, ਸੱਭਿਆਚਾਰਕ ਤਾਣੇ-ਬਾਣੇ ਅੰਦਰਲੇ ਵਿਗਾੜ ਦੀ ਮੁੱਢਲੀ ਚੂਲ ਉਪਰੋਤਕ ਕਹਾਣੀਆਂ ਅੰਦਰ ਦਰਜ ਹੋਏ ਪਾਤਰਾਂ ਦਾ ਇੱਕ ਪੂਰੇ ਦਾ ਪੂਰਾ ਸੰਸਾਰ ਹੈ। ਇਨ੍ਹਾਂ ਦਾ ਮੁੱਖ ਸਰੋਕਾਰ ਨਿੱਜ ਦੀ ਪਾਲਣਾ-ਪੋਸ਼੍ਣਾ,ਸਵੈ ਦੇ ਵਿਕਾਸ,ਆਪਣੀ ਹੀ ਹਉਂ ਦੀ ਚੜਤ, ਬਣਾਈ ਰੱਖਣ ਤੱਕ ਸੀਮਤ ਹੈ। ਇਨ੍ਹਾਂ ਦੇ ਆਸ ਪਾਸ ਵਿਚਰਦੇ ਮਨੁੱਖੀ ਸਮੂਹ ਤਾਂ ਜਿਵੇਂ ਕੀੜਿਆਂ-ਮਕੌੜਿਆਂ ਤੋਂ ਵੱਧ ਕੁਝ ਵੀ ਨਹੀਂ । ਇਨ੍ਹਾਂ ਦੀ ਇਸ ਤਰਾਂ ਦੀ ਕਾਰਕਰਦਗੀ, ਵਿਵਸਥਾਂ ਦੀਆਂ ਪ੍ਰਬੰਧਕੀ ਪ੍ਰਸ਼ਾਸਕੀ ਧਿਰਾਂ ਦੇ ਬਹੁਤ ਫਿੱਟ ਬੈਠਦੀ ਹੈ। ਇਨ੍ਹਾਂ ਚੋਂ ਕਿਸੇ ਨੇ ਧਰਮ ਦੀ ਆੜ ਤੇ ਡੇਰਾਬਾਜ਼ੀ ਕਰਕੇ ਜਨ ਸਮੂਹ ਨੇ ਬੁੱਧੂ ਬਣਾਇਆ ਹੋਇਆ, ਕਿਸੇ ਨੇ ਰਾਜਸੀ ਪੈਤੜੇਬਾਜ਼ੀ ਕਰਕੇ ਬਹੁਤ ਸਾਰੇ ਭੋਇੰ ਮਾਲਕੀ ਦੀ ਹਊਂ ‘ਚ ਫਸੇ ਗੁੱਸੇ ਆਪਣਾ ਆਪ ਭੁੱਲੀ ਬੈਠੇ ਹਨ, ਕਈ ਚੁਸਤੀਆਂ ਚਲਾਕੀਆਂ ਆਸਰੇ ਹੀ ਆਪਣਾ ਫੁਲਕਾ ਪਾਣੀ ਤੋਰੀ ਤੁਰੀ ਜਾਂਦੇ ਹਨ। ਕੈਨੇਡੀਅਨ ਲੇਖਕ ‘ਫਾਰਲੇ ਮਵਾੜ’ ਵਰਗੇ ਤਾਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਮਨੁੱਖੀ ਨਸਲ ਤੋਂ ਹੀ ਅਸਤੀਫਾ ਦੇਣ ਦਾ ਮਨ ਬਣਾ ਬੈਠਦੇ ਹਨ, ਪਰ ਮੇਰੀ ਚਾਹਤ ਦੇ ਪਾਤਰ ਇਵੇਂ ਦੀ ਢੇਰੀ ਨਹੀਂ ਢਾਹੁੰਦੇ। ਇਹ ਉਪਰੋਤਕ ਕਿਸਮ ਦੇ ਪਾਤਰਾਂ ਨੂੰ ਖੁੱਲ ਖੋਲਣ ਦੀ ਆਗਿਆ ਵੀ ਨਹੀ ਦਿੰਦੇ। ਇਹ ਉਨ੍ਹਾਂ ਦੀ ਲਗਾਮ ਘੁੱਟ ਕੇ ਫੜੀ ਰੱਖਣ ਲਈ ਮੈਨੂੰ ਵੀ ਮਜਬੂਰ ਕਰੀ ਰੱਖਦੇ ਹਨ। ਸਿੱਟੇ ਵਜੋਂ ਮੇਰੇ ਤੇ ਫਾਰਮੂਲਾ ਕਹਾਣੀ ਲੇਖਕ ਹੋਣ ਦਾ ਇਲਜ਼ਾਮ ਲੱਗਦਾ ਹੈ , ਜਾਂ ਸਪਾਟ ਲੇਖਣੀ ਦੇ ਲੇਖਕ ਦਾ। ਮੈਂ ਇਨ੍ਹਾਂ ਇਲਜ਼ਾਮਾਂ ਨੂੰ ਹੁਣ ਤੱਕ ਖਿੜੇ ਮੱਥੇ ਇਸ ਲਈ ਕਬੂਲਦਾ ਆਇਆਂ ਕਿ ਇਹ ਨੰਗੇਜ਼ਵਾਦੀ , ਲੱਚਰਵਾਦੀ,ਬਿਰਤਾਂਤਕਾਰ ਹੋਣ ਨਾਲੋਂ ਕਈ ਗੁਣਾਂ ਚੰਗੇ ਹਨ। ਉਂਝ ਵੀ ਮੈਨੂੰ ਡਾ: ਟੀ. ਆਰ. ਵਿਨੋਦ ਦੀ ਟਿੱਪਣੀ ਹਮੇਸ਼ਾਂ ਯਾਦ ਰਹਿੰਦੀ ਹੈ। ਉਨ੍ਹਾਂ ਦੇ ਮੱਤ ਹੈ –“ ਕਾਮ ਬਾਰੇ ਵਰਜਿੱਤ ਗੱਲਾਂ ਸਾਡੀ ਖੱਸੀ ਮੱਧ ਸ਼ੇਣੀ ਨੂੰ ਮੁਬਾਰਿਕ,ਜਿਹੜੀ ਜਿਨਸੀ ਅੰਗਾਂ ਦੀ ਨੁਮਾਇਸ਼ ਵਿੱਚੋਂ ਸੰਤੋਸ਼ ਭਾਲਦੀ ਹੈ। ਸਰਮਾਏਦਾਰੀ ਨੇ ਜਿਨਸੀ ਸੰਬੰਧਾਂ ਨੂੰ ਮੰਡੀ ਦੀ ਵਸਤ ਬਣਾ ਛੱਡਿਆ ਹੈ।“ ਮੈਨੂੰ ਇਸ ਕਿਸਮ ਦੀ ਬਿਰਤਾਂਤਕਾਰੀ ਪਿੱਛੋਂ ਕਾਰਜਸ਼ੀਲ ਕਿਸੇ ਯੋਜਨਾ ਬੱਧ ਛੜਜੰਤਰ ਦਾ ਝਉਂਲਾ ਪੈਂਦਾ। ਕਾਰਪੋਰੇਟ ਸੈਕਟਰ ਵੱਲੋਂ ਮਿਲਦੇ ਥਾਪੜੇ ਦਾ ਸਿੱਟਾ ਜਾਪਦਾ ਹੈ ਇਹ ਸਾਰਾ ਕੁਝ। ਨਹੀਂ ਤਾਂ ਕੋਈ ਕਾਰਨ ਨਹੀ ਕਿ ਆਦਰਸ਼ਮੁਖੀ,ਸੁਧਾਰਮੁਖੀ-ਯਥਾਰਥਵਾਦੀ, ਰੁਮਾਂਸਵਾਦੀ ਕਹਾਣੀ ਵਰਗੇ ਸੱਭਿਅਕ ਵਿਸ਼ੇਸ਼ਣਾਂ ਤੋਂ ਵਾਂਝੀ ਹੋਈ,ਅੱਜ ਦੀ ਬਹੁ-ਗਿਣਤੀ ਪੰਜਾਬੀ ਕਹਾਣੀ ਯੋਗ-ਅਯੋਗ ਲਿੰਗਕ ਰਿਸ਼ਤਿਆਂ ਦੀ ਪੇਸ਼ਕਾਰੀ ਚ ਜਿੰਨੀ ਭੱਲ ਖੱਟ ਚੁੱਕੀ ਹੈ, ਉਸ ਨੂੰ ਪੜ੍ਹ ਕੇ ਤਾਂ ਕੋਕ-ਸ਼ਾਸ਼ਤਰ ਦਾ ਲੇਖਕ ਵੀ ਸ਼ਰਮਸ਼ਾਰ ਹੋ ਸਕਦਾ ਹੈ।
ਐਸੀ ਗੱਲ ਨਹੀਂ ਕਿ ਮੇਰੀਆਂ ਕਹਾਣੀਆਂ ਦੇ ਪਾਤਰ ਰੁਮਾਂਸ ਨਾਮੀਂ ਹਿਲ-ਜੁਲ ਤੋਂ ਅਸਲੋਂ ਕੋਰੇ ਹਨ ? ਮਨੁੱਖ ਦੀ ਬੌਧਿਕ, ਮਾਨਸਿਕ,ਸਰੀਰਕ ਤੰਦਰੁਸਤੀ ਲਈ ਇਸ ਵਲਵਲੇ ਨੂੰ ਬਹੁਤ ਹੀ ਅਹਿਮ ਤੇ ਕਾਰਗਰ ਮੰਨਿਆ ਗਿਆ ਹੈ । ਪਰ ਇਸ ਖੇਤਰ ਦਾ ਤਜਰਬਾ ਮੈਨੂੰ ਨਾਂਹ ਦੇ ਬਰਾਬਰ ਹੋਣ ਕਰਕੇ ਮੈਂ ਆਪਣੇ ਪਾਤਰਾਂ ਰਾਹੀਂ ਇਸ ਨੂੰ ਅਭਿਵਿਅਕਤ ਕਰਨ ਤੋਂ ਵੀ ਕਰੀਬ ਲਾਂਭੇ ਹੀ ਰਿਹਾ ਹਾਂ । ਇਸ ਦੇ ਨਾਲ ਦਾ ਜੁੜਵਾਂ ਤੱਥ ਇਹ ਵੀ ਹੈ ਕਿ ਮੈਂ , ਮਾਂ ਅਤੇ ਭੈਣ ਵੱਲੋਂ ਮਿਲਣ ਵਾਲੀ ਮੁਹੱਬਤ ਤੋਂ ਲੱਗਭੱਗ ਵਾਂਝਾ ਹੀ ਰਿਹਾ ਹਾਂ । ਮੇਰੇ ਤੋਂ ਛੋਟੇ ਭਰਾ ਸਵਰਗਵਾਸੀ ਹਰਭਜਨ ਸਿੰਘ ਮਠਾਰੂ ਜੋ ਦਿੱਲੀ ਦੀ ਅਕਾਲੀ ਸਿਆਸਤ ਵਿੱਚ ਚੰਗੇ ਪੈਰ ਜਮਾ ਗਿਆ ਸੀ ,ਉਸ ਨੇ ਦਸਵੀਂ ਪਾਸ ਕਰਕੇ ਆਪਣੇ ਆਪ ਨੂੰ ਟਰਾਂਸਪੋਰਟਰ ਤੱਕ ਪੁੱਜਦਾ ਕਰ ਲਿਆ ਤੇ ਮੈਂ ਪੜ੍ਹਨ-ਪੜਾਉਣ ਦੇ ਚੱਕਰ ਵਿੱਚ ਫਸਿਆ ਮਾਂ ਲਈ ਬਿਲਕੁਲ ਵੀ ਉਪਜੋਗੀ ਸਿੱਧ ਨਹੀ ਹੋਇਆ । ਮਾਂ ਨੂੰ ਰੱਬ ਦਾ ਰੁੱਤਬਾ ਦੇਣ ਵਾਲੇ ਮਾਂ ਦੀ ਘਿਰਣਾ ਤੋਂ ਸ਼ਾਇਦ ਵਾਕਿਫ ਨਾ ਹੋਣ । ਮੈਨੂੰ .ਇਸ ਘਿਰਣਾ ਦਾ ਕਾਫ਼ੀ ਨਿੱਘ ਮਿਲਿਆ ਹੈ । ਕਾਰਨ ਸਿਰਫ਼ ਰੁਪਇਆ ਪੈਸਾ ਹੀ ਰਿਹਾ । ਸਿੱਟੇ ਵਜੋਂ ਸਮੁੱਚੇ ਇਸਤਰੀ ਵਰਗ ਨਾਲ ਮੈਂ ਮੋਹ ਦਾ ਰਿਸ਼ਤਾ ਜੋੜਨ ਵਿੱਚ ਅਸਫ਼ਲ ਰਿਹਾ ਹਾਂ । ਇਸ ਦਾ ਪਰਤੌ ਮੇਰੀਆਂ ਕਹਾਣੀਆਂ ਵਿੱਚ ਇਸਤਰੀ ਪਾਤਰਾਂ ਦੀ ਲੱਗਭੱਗ ਅਣਹੋਂਦ ਤੋਂ ਸੋਖਿਆ ਹੀ ਭਾਂਪਿਆਂ ਜਾ ਸਕਦਾ ਹੈ । ਉਂਝ ਤਿੰਨ ਇਸਤਰੀ ਪਾਤਰਾਂ ਦੀ ਵਾਰਤਾਲਾਪੀ ਵੇਦਨਾ ਤੇ ਉਸਰੀ ਕਹਾਣੀ ‘ਚੀਕ ਬੁਲਬਲੀ’ਇਸ ਖੇਤਰ ਵਿੱਚ ਇੱਕ ਰਜਰਬਾ ਹੀ ਗਿਣੀ ਜਾ ਸਕਦੀ ਹੈ ।
ਜਿੱਥੋਂ ਤੱਕ ਮੇਰੀਆਂ ਕਹਾਣੀਆਂ ਅੰਦਰ ਅੰਕਿਤ ਹੋਏ ਖ਼ਲਨਾਇਕੀ ਸੁਭਾਅ ਵਾਲੇ ਪਾਤਰਾਂ ਦਾ ਸੰਬੰਧ ਹੈ, ਇਹ ਮੇਰੇ ਨਿਯੰਤਰਣ ਦੇ ਬਾਵਜੂਦ ਕਈ ਵਾਰ ਰੱਸੇ ਤੁੜਾ ਕੇ ਆਪਣੀ ਖੇਡ ਖੇਡ ਹੀ ਜਾਦੇ ਹਨ । ਉਸ ਸਥਿਤੀ ਵਿੱਚ ਮੈਨੂੰ ਇਨ੍ਹਾਂ ਦੀ ਝਾੜ ਝੰਬ ਕਰਨ ਲਈ ਜੀਵਨ ਦੀਆਂ ਤਲਖ਼ ਹਕੀਕਤਾਂ ਰਾਹੀਂ ਸਵੈ-ਜਾਗਿ੍ਤ ਹੋਏ ਪਾਤਰਾਂ ਦੀ ਸ਼ਰਨ ਲੈਣੀ ਪੈਂਦੀ । ਇਹ ਸਵੈ-ਜਾਗਿ੍ਤੀ ਪੜੇ-ਲਿਖੇ ਵਰਗਾਂ ਨਾਲੋਂ ਬਹੁਤੀ ਵਾਰ ਅੱਖਰ ਗਿਆਨ ਤੋਂ ਕੋਰੇ ਪਾਤਰਾਂ ਪਾਸੋਂ ਵਧੇਰੀ ਉਪਯੋਗੀ ਸਿੱਧ ਹੁੰਦੀ ਹੈ । ਉਹ ਕਹਿਣ ਗੋਚਰੀਆਂ ਗੱਲਾਂ ਤੱਥਾਂ ਨੂੰ ਬਿਨਾਂ ਕਿਸੇ ਲੱਗ – ਲਿਬੇੜ ਦੇ ਸਪਾਟ ਕਹਿ ਦੇਣ ਦੀ ਯੋਗਤਾ ਰੱਖਦੇ ਹਨ । ‘ਚੀਕ ਬੁਲਬਲੀ’ਕਹਾਣੀ ਦੀ ਪਾਤਰ ਲਾਜੋ ਇਸ ਪਾਸਾਰ ਦੀ ਇੱਕ ਉਦਾਹਰਨ ਹੈ । ਉਹ ਅੱਧੇ ਪਿੰਡ ਤੇ ਮਾਲਕ ਗੁਰਭਗਤ ਸਿੰਘ ਸੰਧੂ ਦੀ ਮੂੰਹ ਜ਼ੋਰ ਪਤਨੀ ਚਰਨ ਕੌਰ ਸਾਹਮਣੇ ਕਿਧਰ ਰਤੀ ਭਰ ਵੀ ਨਹੀ ਲਿਫਦੀ । ਉਹ ਆਪਣੀ ਬਿਰਧ ਅਵਸਥੀ ਹੋਣੀ ਅੱਗੇ ਵੀ ਹਾਰ ਨਹੀਂ ਮੰਨਦੀ । ਕਈ ਵਾਰ ਤਾਂ ਉਹ ਚਰਨ ਕੌਰ ਸਮੇਤ ਉਸ ਦੇ ਕੱਚੇ ਪਿੱਲੇ ਗਵਾਹ ਨੰਦੂ ਮਿਸਤਰੀ ਵਰਗਿਆਂ ਦੀ ਝੰਡ ਵੀ ਕਰ ਦਿੰਦੀ ਹੈ । ਲੰਬੜਾਂ ਦੇ ਘਰ ਦੇ ਨਿੱਕੇ ਵੱਡੇ ਹਲਕੇ ਭਾਰੇ ਕੰਮਾਂ ਦਾ ਬੋਝ ਢੋਂਹਦੀ ਨੇ ਉਸ ਨੇ ਦੋਹਤੇ ਪਾਲੇ ਨੂੰ ਪਹਿਲਾਂ ਵਕੀਲ ਫਿਰ ਜੱਜ ਦੀ ਪਦਵੀ ਤੱਕ ਅੱਪੜਦਾ ਕਰ ਲਿਆ ਹੈ । ਇਹ ਪਾਤਰ ਮੇਰੇ ਪਿੰਡ ਅੰਦਰਲੀ ਪਛਾਣ ਚੰਦੀ ਸਰੈੜੀ ਦੇ ਈਸਰੀ ਚਮਾਰੀ ਕਰਕੇ ਸੀ , ਦਾ ਮਿਸ਼ਰਤ ਰੂਪ ਹੈ । ਮਾਈ ਚੰਦੀ ਦਾ ਪਤੀ ਗੋਪਾਲ ਸਿੰਘ ਰੂੰ-ਪੇਜਾ ਸੀ ਤੇ ਮਾਈ ਆਪ ਹਰ ਘਰ ਪੁੱਜ ਕੇ ਰਜਾਈਆਂ ਤਲਾਈਆਂ ਭਰਿਆ ਨਗੰਦਿਆ ਕਰਦੀ ਸੀ ਤੇ ਮਾਈ ਈਸਰੀ ਜਣੇਪੇ ਕਰਵਾਉਣ ਦਾ ਇੱਕੋ ਇੱਕ ਆਸਰਾ ਸੀ , ਸਾਰੇ ਪਿੰਡ ਕੋਲ । ਦੋਵੇਂ ਆਪਣੀ ਬੋਲ-ਬਾਣੀ ਦੀ ਬੇ-ਵਾਕੀ ਕਾਰਨ ਵੀ ਪ੍ਰਸਿੱਧ ਸਨ , ਮਾਈ ਚੰਦੀ ਦਾ ਛੋਟਾ ਪੁੱਤਰ ਸੁੱਚਾ ਸਿੰਘ ਭੱਟੀ ਪੰਜਾਬ ਸਰਕਾਰ ਦੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਕੇ ਅੱਜਕੱਲ ਮੁਹਾਲੀ ਤੇ ਸੈਕਟਰ ਸੱਤ ਵਿਖੇ ਰਹਿ ਰਿਹਾ ਹੈ ਅਤੇ ਮਾਈ ਈਸਰੀ ਦਾ ਪੋਤਰਾ ਸਵਰਗੀ ਗਿਆਨ ਸਿੰਘ ਸਾਵਰਾ ਵਕਾਲਤ ਦੀ ਯੋਗਤਾ ਕਾਰਨ ਗੁਰਦਾਸਪੁਰ ਵਿਖੇ ਸਬ-ਜੱਜ ਦੀ ਪਦਵੀ ਤੱਕ ਪੁੱਜ ਕੇ ਕਿਸੇ ਕਾਰਨ ਪਿੱਛਲ ਪੈਂਰੀ ਮੁੜ ਆਇਆ ਸੀ ।
ਇਨ੍ਹਾਂ ਦੋਵੇਂ ਬਿਰਧ ਮਾਈਆਂ ਦੇ ਪਰਤੋਂ ਵਜੋਂ ਅੰਕਿਤ ਹੋਏ ਲਾਜੋ ਨਾਮੀਂ ਪਾਤਰ ਨੂੰ ਕਹਾਣੀ ਰੂਪ ਦੇਣ ਵਿੱਚ ਮੈਨੂੰ ਪ੍ਰਸੰਨਤਾ ਭਰੀ ਤਸੱਲੀ ਮਹਿਸੂਸ ਹੋਈ ਹੈ । ਇਵੇਂ ਹੀ ਅੱਖਰ ਗਿਆਨ ਤੋਂ ਵਾਂਝਾ ਇੱਕ ਪਾਤਰ ‘ਅੱਧੇ ਅਧੂਰੇ’ ਨਾਮੀ ਕਹਾਣੀ ਦਾ ਸਾਧੂ, ਸਕੂਲ ਦਾ ਚਪੜਾਸੀ ਹੈ । ਉਹ ਗਿੱਲ ਪੀ ਟੀ ਆਈ ਦੇ ਬਾਪ ਦਾ ਉਸ ਨੂੰ ਰੁਜ਼ਗਾਰ ਦੇਣ ਕਰਕੇ ਰਿਣੀ ਹੈ । ਇਸ ਨਾਤੇ ਉਹ ਰਾਮ ਪਾਲ ਵਰਗੇ ਆਪਣੀ ਜਾਤ ਬਰਾਦਰੀ ਦੇ ਨਵੇਂ ਬਦਲ ਕੇ ਆਏ ਹੈਡਮਾਸਟਰ ਦੀ ਕੁਰਸੀ –ਹੈਂਕੜ ਦੀ ਰਤਾ ਭਰ ਵੀ ਪ੍ਰਵਾਹ ਨਹੀA ਕਰਦਾ। ਉਹ ਸਕੂਲ ਦੀ ਪ੍ਰਸ਼ਾਸ਼ਨੀ-ਅਵਸਥਾ ਤੋਂ ਜਾਣੂ ਕਰਵਾਂਉਦਾ ਹੈਂਡ ਰਾਮਪਾਲ ਦੇ ਰੁਖੇ ਵਤੀਰੇ ਕਾਰਨ ਉਸ ਨੂੰ ਪੈ ਨਿਕਲਦਾ । ਇੱਥੋਂ ਤੱਕ ਵੀ ਕਹਿ ਜਾਂਦਾ ਹੈ ਕਿ “ਆਪਣੀ ਜਾਤ ਬਰਾਦਰੀ ਕਰਕੇ ਤੈਨੂੰ ਮੈ ਗਰੇਵਾਲ ਹੈੱਡ ਦੀ ਕਥਾ-ਕਹਾਣੀ ਦੱਸਤੀ , ਨਈ ਮੇਰੀ ਅਲੋਂ ਪੈ ਢੱਠੇ ਖੂਹ ਚ ।“
ਇਹ ਸਾਧੂ ਮੇਰੀ ਦਸਵੀਂ ਤੱਕ ਦੀ ਪੜਾਈ ਵਾਲੇ ਖਾਲਸਾ ਹਾਈ ਸਕੂਲ ਸਰਹਾਲਾ ਮੂੰਡੀਆ ਵਾਲਾ ਹੀ ਸਾਧੂ ਹੈ ਅਤੇ ਰਾਮਪਾਲ ਦਸੂਹੇ ਨੇੜਲੇ ਪਿੰਡ ਛਾਂਗਲਾ ਦੇ ਸਰਕਾਰੀ ਹਾਈ ਸਕੂਲ ਦਾ ਰੀਜ਼ਰਵ ਕੋਟੇ ਚੋਂ ਬਣਿਆ ਬੀ. ਏ. ਬੀ. ਐਡ. ਯੋਗਤਾ ਵਾਲਾ ਹੈੱਡ ਮਾਸਟਰ ਹਰਜਿੰਦਰ ਸਿੰਘ । ਇਹ ਸ਼ਾਇਦ ਉਸ ਦੀ ਘੱਟ ਵਿੱਦਿਅਕ ਯੋਗਤਾ ਦੀ ਹੀਣਭਾਵਨਾ ਕਰਕੇ ਵਾਪਰਿਆ ਹੋਵੇ ਕਿ ਚੰਗੇ ਭਲੇ ਹੱਸਮੁੱਖ ਸੁਭਾਅ ਅਤੇ ਲੋੜ ਪੈਣ ਤੇ ਦੂਜਿਆ ਲਈ ਜਾਨ ਤੱਕ ਵਾਰ ਦੇਣ ਵਾਲਾ ਹਰਜਿੰਦਰ ਸਿੰਘ ਉਸੇ ਕੋਟੇ ‘ਚੋਂ ਪਹਿਲਾਂ ਕਪੂਰਥਲੇ ਫਿਰ ਗੁਰਦਾਸਪੁਰ ਵਿਖੇ ਡੀ ਈ ੳ ਪ੍ਰਾਇਮਰੀ ਦੀ ਕੁਰਸੀ ਤੱਕ ਪੁੱਜ ਕੇ ਵੀ ਹਰ ਥਾਂ ਆਪਣੇ ਅਧੀਨ ਕਰਮਚਾਰੀਆ ਨਾਲ ਤ਼ਲਖ ਕਲਾਮੀ, ਲੜਾਈ ਝਗੜੇ ਤੇ ਕਈ ਵਾਰ ਹੱਥੋਂ ਪਾਈ ਵੀ ਹੁੰਦਾ ਰਿਹਾ । ਇਸ ਕਹਾਣੀ ਵਿਚਲਾ ਪੀ hਟੀh ਆਈh ਗਿੱਲ ਸਵ ਕਾਮਰੇਡ ਬਸੰਤ ਸਿੰਘ ਕਲਿਆਣਪੁਰ , ਜਿਸ ਨੇ ਜ਼ੈਲਦਾਰੀ ਵਰਗੇ ਸ਼ਾਹਾਨਾ ਰੁ਼ਤਬੇ ਦੀ ਪ੍ਰਵਾਹ ਨਾ ਕਰਦਿਆ ਸਾਰੀ ਉਮਰ ਖੱਬੀਆਂ ਪਾਰਟੀਆਂ ਨਾਲ ਸਿਰੜ ਦੀ ਪੱਧਰ ਤੱਕ ਨੇੜਤਾ ਨਿਭਾਈ , ਦੀ ਇਕਲੌਤੀ ਲੜਕੀ ਦਾ ਦੋ ਜ਼ਮੀਨੀ ਢੇਰੀਆ ਦਾ ਮਾਲਕ ਪਤੀ ਮੁਹਿੰਦਰ ਸਿੰਘ ਮਾਨ ਹੈ , ਜਿਸ ਨੂੰ ਸਕੂਲ ਅਧਿਆਪਕੀ ਨਾਲੋਂ ਕਈ ਗੁਣਾ ਵੱਧ ਖੇਤੀ ਧੰਦੇ,ਨਾਸ਼ਪਾਤੀਆ-ਕਿਨੂੰਆ ਦੇ ਬਾਗਾਂ ਜਾਂ ਆਲੂਆਂ-ਮਟਰਾਂ ਵਰਗੀਆਂ ਉਪਯੋਗੀ ਫਸਲਾਂ ਨਾਲ ਮੋਹ ਸੀ । ਸਾਹਿਤਕਾਰੀ-ਕਲਾਕਾਰੀ-ਕਹਾਣੀਕਾਰੀ ਦੀ ਇਸ ਸਤਿਕਾਰਤ ਭਾਵਨਾ ਦਾ ਹਮਸਫ਼ਰ ਬਣੇ ਪਾਤਰਾਂ ਵਿੱਚ‘ਸੌਰੀ ਜਗਨ’ ਕਹਾਣੀ ਦਾ ਅਖ਼ਤਰ ਪਾਤਰ ਝਟਕਈ ਵੀ ਸ਼ਾਮਲ ਹੈ । ਉਹ ਆਪਣੇ ਹੋਟਲ ਦੇ ਪ੍ਰਬੰਧਕੀ ਅਮਲੇ ਦੇ ਇੱਕ ਵਿਅਕਤੀ ਵੱਲੋਂ ਘਰੇਲੂ ਝਗੜਿਆ ਕਾਰਨ ਮਾਰ ਕੇ ਲਿਆਦੀ ਨੌਜਵਾਲ ਪਤਨੀ ਦੀ ਲਾਸ਼ ਦੇ ਟੁਕੜੇ ਟੁਕੜੇ ਕਰਕੇ ਹੋਟਲ ਅੰਦਰ ਵਰਤਾਏ ਜਾਦੇਂ ਮੀਟ ਮੁਰਗੇ ਵਿੱਚ ਉਸ ਲਾਸ਼ ਦਾ ਮਾਸ ਮਿਕਸ ਕਰਨ ਦੀ ਥਾਂ ਇੱਸ ਦੇ ਟੋਟੇ ਕਰਕੇ ਭਖਦੇ ਤੰਦੂਰ ਅੰਦਰ ਇਸ ਮਾਨਤਾ ਨੂੰ ਧਿਆਨ ਚ ਰੱਖ ਕੇ ਸੁੱਟ ਦਿੰਦਾ ਹੈ ਕਿ ਮਨੁੱਖੀ ਲਾਸ਼ ਦਾ ਅੰਤਮ ਟਿਕਾਣਾ ਜਾਂ ਕਬਰ ਹੋ ਸਕਦਾ ਹੈ ਜਾਂ ਲਟ ਲਟ ਬਲਦੀ ਚਿਤਾ, ਨਾ ਕਿ ਸੁਆਦ ਦੇ ਚਸਕੇ ਲੱਗੀ ਜਿਉਦੇ ਮਨੁੱਖ ਦਾ ਜੀਭ ਤੇ ਢਿੱਡ । ਇਸ ਕਹਾਣੀ ਦੀ ਤੰਦ ਇੱਕ ਸਮੇਂ ਰਾਜਧਾਨੀ ਦਿੱਲੀ ਅੰਦਰ ਵਾਪਰੇ ਤੰਦੂਰ ਕਾਂਢ ਨਾਲ ਵੀ ਜੁੜਦੀ ਹੈ , ਹੋਰਨਾਂ ਕਹਾਣੀਆ ਵਿੱਚ ਇਸ ਵੰਨਗੀ ਦੇ ਪਾਤਰਾਂ ਵਿੱਚ ‘ਪੌੜੀ’ ਕਹਾਣੀ ਦਾ ਪਾਲਾ ਸਿੰਘ ਟਰੱਕ ਡਰਾਈਵਰ, ਮੋਮਬੱਤੀਆਂ ਦਾ ਬੀਰੂ, ਹਾਸ਼ੀਏ ਦਾ ਬਾਵਾ ਰਾਮ, ਪੈਰਾਂ ਭਾਰ ਹੱਥਾਂ ਭਾਰ ਦਾ ਸੰਤੂ,ਧੁੰਦ ਕਹਾਣੀ ਦਾ ਭਾਈ ਘਨੱਈਆ ,ਜੜ੍ਹ ਕਹਾਣੀ ਦਾ ਮਾਸਟਰ ਸੁੰਦਰ ਲਾਲ, ਹਥਿਆਰ ਕਹਾਣੀ ਦਾ ਨੌਕਰ ਮੁੰਡਾ , ਜ਼ਜ਼ੀਰੇ ਕਹਾਣੀ ਦਾ ਕਰਮਾ, ਗੜ੍ਹੀ ਬਖ਼੍ਸ਼ਾ ਸਿੰਘ ਦਾ ਸਮਿੱਤਰ,ਅਤੇ ਅਕਾਲਗੜ੍ਹ ਕਹਾਣੀ ਦਾ ਪਿਆਰਾ ਕਾਮਰੇਡ ਵੀ ਸ਼ਾਮਲ ਹਨ । ਇਨ੍ਹਾਂ ਪਾਤਰਾਂ ਨੂੰ ਨਾ ਤਾਂ ਪਾਰਟੀਆ ਦੇ ਵੋਟ ਪ੍ਰਚਾਰ ਨ/ ਚੇਤੰਨ ਕੀਤਾ ਹੈ , ਨਾ ਹੀ ਵਿਦਵਾਨਾਂ ਦੀ ਸਕੂਲਿੰਗ ਨੇ । ਸਗੋਂ ੲਹ ਆਪਣੇ ਦੁਆਲੇ ਪੱਸਰੇ ਹਾਲਾਤਾਂ ਦੀ ਜਕੜ ਤੋਂ ਤੰਗ-ਪਰੇਸ਼ਾਨ ਹੋਏ ਸਵੈ-ਚਤੰਨ ਹੋਏ ਹਨ । ਇਹ ਚੇਤੰਨਤਾ ਕਈਆ ਦੇ ਅੰਦਰੋਂ ਅੰਦਰੀ ਸੁਲਘਦੇ ਗੁੱਸੇ ਦੇ ਪ੍ਰਗਟਾ ਰਾਹੀਂ ਪ੍ਰਗਟ ਹੁੰਦੀ ਹੈ । ਕਈਆ ਵੱਲੋਂ ਘੂਰੀ ਦੇ ਰੂਪ ਵਿੱਚ ਤੇ ਕੁਝ ਇੱਕ ਵੱਲੋਂ ਸਿੱਧੇ ਵਿਰੋਧ ਵਜੋਂ ।ਇਨ੍ਹਾਂ ਸਾਰੇ ਜੀਵੰਤ ਪਾਤਰਾਂ ਦੀ ਬਹੁ-ਗਿਣਤੀ ਪਾਠਕਾਂ ਦੀ ਜਾਣ-ਪਛਾਣ ਦਾ ਹਿੱਸਾ ਹੈ । ਇਨ੍ਹਾਂ ਵਿੱਚੋਂ ਗੜ੍ਹੀ ਬਖਸ਼ਾ ਸਿੰਘ ਕਹਾਣੀ ਵਿਚਲਾ ਪਾਤਰ ਸਮਿੱਤਰ , ਕਾਮਰੇਡ ਗੁਰਬਖਸ਼ ਸਿੰਘ ਦੇ ਬਿਲਕੁਲ ਗ[ਆਂਡ ‘ਚ ਰਹਿੰਦਾ ਹੈ । ਅਕਾਲਗੜ੍ਹ ਕਹਾਣੀ ਦਾ ਪਿਆਰਾ ਮੱਲੇਵਾਲ ਪਿੰਡ ਤੋਂ ਲਹਿੰਦੀ ਬਾਹੀ ਤੇ ਪਿੰਡ ਜਡੌਰ ਦਾ ਦਲਿਤ ਜਾਤ ਨਾਲ ਸੰਬੰਧਤ ਕਾਮਰੇਡ ਸੀ ਅਤੇ ਮਾਸਟਰ ਬਚਿੱਤਰ ਸਿੰਘ ਪਿੰਡ ਝੀਂਗੜ ਕਲਾਂ ਦਾ ਵਾਸੀ ਰਿਹਾ ਹੈ । ਅੱਜ ਕੱਲ੍ਹ ਆਪਣੇ ਲੜਕਿਆ ਨਾਲ ਕੈਨੇਡਾ ਰਹਿ ਰਿਹਾ ਹੈ ।
ਮੇਰੇ ਹੁਣ ਤੱਕ ਦੇ ਕਹਾਣੀ ਲਗਾੳ ਦੌਰਾਨ ਇੱਕ ਹੋਰ ਵੰਨਗੀ ਤੇ ਪਾਤਰ ਵੀ ਮੇਰੀਆ ਕਹਾਣੀਆ ਦੀ ਵਲਗਣ ਵਿੱਚ ਆਏ ਹਨ । ਇਹ ਰੋਦੂ-ਭੋਦੂ ਤਾਂ ਭਾਵੇਂ ਨਹੀ, ਪਰ ਘਣਚੱਕਰਾਂ ਵਰਗੀ ਹੈਸੀਅਤ ਜ਼ਰੂਰ ਰੱਖਦੇ ਹਨ । ਆਪਣੇ ਆਪ ਨੂੰ ਬਹੁ਼ਤ ਚੁਸਤ ਚਲਾਕ ਵੀ ਗਿਣਦੇ ਹਨ । ਉਂਝ ਇਨ੍ਹਾਂ ਦੀ ਪਿੱਠ ਉੱਤੇ ਸਥਾਪਤੀ ਦਾ ਪੂਰਾ ਹੱਥ ਹੈ । ਇਨ੍ਹਾਂ ਦੀ ਸਧਾਰਨ ਚਾਲ-ਢਾਲ ਪੂਰੀ ਤਰ੍ਹਾਂ ਹੈਂਕੜ ਭਰੀ ਹੁੰਦੀ ਹੈ । ਧੋਣ ਮੂੰਹ ਉਪਰ ਨੂੰ ਚੁੱਕ ਕੇ ਤੁਰਦੇ ਹਨ । ਆਪਣੀ ਵੱਲੋਂ ਬਹੁਤ ਸ਼ਾਨੋਸ਼ੋਕਤ ਨਾਲ ਵਿਚਰਦੇ ਹਨ । ਪਰ ਜੇ ਸਾਹਮਣਿੳ ਥੋ੍ੜੀ ਕੁ ਜਿੰਨੀ ਘੁਰਕੀ ਜੋ ਬਹੁਤਾ ਕਰਕੇ ਚੇਤੰਨ ਹੋਈ ਲੋਕਾਈ ਵੱਲ ਵੱਜਦੀ ਹੈ । ਵਿਚਕਾਰ ਇਨ੍ਹਾਂ ਦੀ ਰਾਖੀ ਕਰਦੀ ਵਿਵਸਥਾ ਵੀ ਮੌਕਾ ਤਾੜ ਜਾਂਦੀ ਹੈ । ਕਈ ਵਾਰ ਇਹ ਘੁਰਕੀ ਤਿੱਖੀ ਸੁਰ ਵਾਲੀ ਵੀ ਨਹੀਂ ਹੁੰਦੀ,ਬੱਸ ਮੱਥੇ ਤੇ ਉੱਭਰੀ ਤਿਊੜੀ ਸਮਾਨ ਹੀ ਹੁੰਦੀ ਹੈ । ਮੇਰੇ ਇਹ ਪਾਤਰ ਪਹਿਲੇ ਹੱਲੇ ਤਾਂ ਉਸ ਤਿਊੜੀ ਨੂੰ ਮੁੱਢੋ ਮਧੋਲ ਸੁੱਟਣ ਲਈ ਭਵਕੀ ਵੀ ਮਾਰ ਜਾਂਦੇ ਹਨ । ਪਰ ਇਨ੍ਹਾਂ ਦੇ ਪੈਰ੍ਹਾਂ ਹੇਠਲੀ ਜ਼ਮੀਨ ਇਨ੍ਹਾਂ ਦੀ ਆਪਣੀ ਨਹੀ ਹੁੰਦੀ । ਵਿਵਸਥਾ ਦੀ ਹੁੰਦੀ ਹੈ ਜਾ ਵਿਵਸਥਾ ਦੇ ਏਜੰਟਾਂ ਦੀ । ਉਨ੍ਹਾਂ ਨੇ ਤਾਂ ਇਨ੍ਹਾਂ ਨੂੰ ਮੋਹਰੇ ਵਜੋਂ ਹੀ ਵਰਤਿਆ ਹੁੰਦਾ ਹੈ । ਮੌਕਾ ਤਾੜ ਕੇ ਸਥਾਪਤੀ,ਉਸ ਦੇ ਏਜੰਟ ਝੱਟ ਪਾਸਾ ਮੋੜ ਲੈਦੇਂ ਹਨ ਤੇ ਮੇਰੇ ਇਹ ਪਾਤਰ ਵਿਚਾਰੇ ਜਿਹੇ ਬਣ ਕੇ ਰਹਿ ਜਾਂਦੇ ਹਨ । ਇਹ ਨਾ ਇਧਰ ਦੇ ਰਹਿੰਦੇ ਹਨ , ਨਾ ਉਧਰੇ ਦੇ । ਪੌੜੀ ਕਹਾਣੀ ਦਾ ਪੋ੍ਫੈਸਰ ਸ਼ਰਮਾ ਆਪਣੇ ਕੀਤੇ ਪਛਤਾਵੇ ਕਾਰਨ ਪਾਣੀੳ ਪਤਲਾ ਹੋਇਆ , ਪਾਲਾ ਸਿੰਘ ਦੇ ਟਰੱਕ ਦੀ ਅਗਲੀ ਸੀਟ ਤੇ ਬੈਠੇ ਰਹਿਣ ਜੋਗਾ ਵੀ ਨਹੀਂ ਰਹਿੰਦਾ । ‘ਧੁੱਪ-ਛਾਂ’ਕਹਾਣੀ ਦਾ ਪਰਮਜੀਤ ਮਾਸਟਰ ਵੀ ਇਸੇ ਵੰਗਨੀ ਚ ਆਉਦਾ ਹੈ । ਉਹ ਦੇਸ਼ ਭਗਤ ਬਾਪ ਈਸ਼ਰ ਸਿੰਘ ਸਮੇਤ ਆਹਲੂਵਾਲੀਏ ਵੰਸ਼ ਦੀ ਹੁਣ ਤੱਕ ਦੀ ਕੀਤੀ ਕਰਾਈ ਦੀ ਇੱਕ ਤਰਾਂ ਨਾਲ ਪੱਟੀ ਮੇਸ ਦਿੰਦਾ ਹੈ । ਬਿਨਾਂ ਕਿਸੇ ਛਾਣਬੀਨ ਦੇ ਧਮਕੀ ਪੱਤਰ ਰਾਹੀਂ ਮਿਲੇ ਹੁਕਮ ਦੀ ਪਾਲਣਾ ਕਰਦਾ ਅੱਧੀ ਰਕਮ ਅੱਤਵਾਦੀਆ ਵੱਲੋਂ ਦੱਸੇ ਟਿਕਾਣੇ ਤੇ ਰੱਖ ਆਉAਦਾ ਹੈ । ‘ਹਥਿਆਰ’ ਕਹਾਣੀ ਦਾ ਕਹਾਣੀਕਾਰ ਬਲਵੰਤ ਵੀ ਇਸ ਵੰਗਨੀ ਤੋਂ ਬਾਹਰ ਨਹੀਂ । ਆਪਣੀਆ ਕਹਾਣੀਆ ਚ ਸਿਰੇ ਦੀਆਂ ਡੀਗਾਂ ਮਾਰਦਾ ਉਹ ਕਰਫਿਊ ਦਾ ਜ਼ਰਾ ਕੁ ਜਿੰਨਾਂ ਸੇਕ ਲੱਗਣ ਤੇ ਆਪਣਾ ਕਹਾਣੀ ਖਰੜਾ ਹੀ ਬਾਜ਼ਾਰ ‘ਚ ਵਗਾਹ ਕੇ ਸੁੱਟ ਦਿੰਦਾ ਹੈ।ਇਹਨਾਂ ਪਾਤਰਾਂ ਦਾ ਪ੍ਰਛਾਵਾਂ ਮੇਰੇ ਸਮੇਤ ਮੇਰੇ ਸਕੂਲ ਦੇ ਸਾਥੀ ਅਵਤਾਰ ਸਿੰਘ ਸੰਧਰ ਤੇ ਸਿੱਧਾ ਡਿੱਗਦਾ ਹੈ । ਅੱਤਵਾਦ-ਵੱਖਵਾਦ ਦੀ ਥਾਂ ਪੁਰ ਥਾਂ ਆਲੋਚਨਾ ਕਰਨ ਵਾਲੇ ਅਸੀਂ ਦੋਵੇਂ ਛਾਂਗਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਅੰਦਰ ਅਧਿਆਪਕਾਂ ਤੋਂ ਜਬਰੀ ਉਗਰਾਹੀ ਕਰਨ ਆਏ ਇੱਕ ਹਥਿਆਰਬੰਦ ਸਿੰਘ ਨੂੰ ਉਸ ਵੱਲੋਂ ਲਾਈ ਢਾਲ ਦੇਣੋਂ ਤਾਂ ਇਨਕਾਰੀ ਨਹੀਂ ਸੀ ਹੋ ਸਕੇ , ਸਾਡੀ ਹੀ ਜ਼ੱਦ ਚ ਆਉਦੇਂ ਹੋਰਨਾਂ ਪਾਤਰਾਂ ਵਿੱਚੋਂ ਸਕੰਦਰ ਕਹਾਣੀ ਦਾ ਸਕੰਦਰਪਾਲ ਇਸ ਲਈ ਅਹਿਮ ਹੈ ਕਿ ਉਹ ਮੁੱਢਲੇ ਅਧਿਆਪਕੀ ਦਿਨਾਂ ਵੇਲੇ ਟਰੇਡ ਯੂਨੀਅਨ ਦੇ ਲੰਬੀ ਗਰੁੱਪ ਵਿਚਲੀ ਸ਼ਮੂਲੀਅਤ ਤੋਂ ਥਿੜਕਿਆ ਪਹਿਲਾਂ ਜੀ ਟੀ ਯੂ ਰਾਣਾ ਗਰੁੱਪ, ਫਿਰ ਢਿੱਲੋਂ ਗਰੁੱਪ , ਫਿਰ ਐਸ ਸੀ ਬੀ ਸੀ ਇੰਪਲਾਈਜ਼ ਯੂਨੀਅਨ ਤੱਕ ਪਿਛਾਂਹ ਵੱਲ ਨੂੰ ਤੁਰਿਆ, ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਤੱਕ ਪੁੱਜ ਗਿਆ ਸੀ । ਇਨੀ ਦਿਨੀਂ ਉਹ ਅਗਾਂੳ ਸੇਵਾ-ਮੁਕਤ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੂਬਾ ਜਨਰਲ ਸਕੱਤਰ ਹੈ । ਇਸ ਵੰਨਗੀ ਦਾ ਦੂਜਾ ਵਿਅਕਤੀ ਅੱਜ ਕੱਲ ਅਧਿਆਪਕ ਦਲ ਦਾ ਤਹਿਸੀਲ ਪ੍ਰਧਾਨ ਹੈ , ਅਜਿਹੇ ਪਾਤਰਾਂ ਦੀ ਮੌਕਾਪ੍ਰਸਤ ਪਹੁੰਚ ਮੇਰੀਆ ਕਹਾਣੀਆ ਵਿੱਚ ਵਾਰ ਵਾਰ ਦਖ਼ਲ ਅੰਦਾਜ਼ ਹੋਈ ਹੈ ।ਅਸਲ ਚ ਸਾਡੇ ਸਮਿਆਂ ਦੀ ਇਹ ਗੈਰ-ਵਿਸ਼ਵਾਸ਼ਯੋਗ ਮਿਡਲ ਕਲਾਸ ਹੈ , ਜੋ ਸੂਝਵਾਨ ਹੁੰਦੀ ਹੋਈ ਵੀ ਸੋਝੀ ਨਹੀਂ ਰੱਖਦੀ । ਕਾਰਜਸ਼ੀਲ ਹੁੰਦੀ ਹੋਈ ਵੀ ਲੋਕ-ਮੁਖੀ ਦਿਸ਼ਾ ਨਹੀਂ ਅਪਣਾਉਦੀ । ਇਨ੍ਹਾਂ ਦਾ ਪਲ ਪਲ ਵੱਟਦਾ ਰੰਗ ਉਪਰੋਤਕ ਦੋਵਾਂ ਉਦਾਹਰਨਾਂ ਦੀ ਰੌਸ਼ਨੀ ਵਿੱਚ ‘ਨਾਈਟ ਸਰਵਿਸ’ ਦੇ ਇਤਿਹਾਸ ਦੇ ਪੋ੍ਫੈਸਰ ਤੇ ‘ਉਹ ਵੀ ਕੀ ਕਰਦਾ’ ਦੇ ਮੈਂ ਪਾਤਰ ਦੇ ਰੂਪ ਰਾਹੀਂ ਵੀ ਅੰਕਿਤ ਹੈ । ਇਨ੍ਹਾਂ ਪਾਤਰਾਂ ਦੀ ਰਲਦੀ ਮਿਲਦੀ ਵੰਨਗੀ ‘ਚ ਕੁਝ ਕੁ ਅਜਿਹੇ ਪਾਤਰ ਵੀ ਮੇਰੀਆ ਕਹਾਣੀਆਂ ਦਾ ਆਧਾਰ ਬਣੇ ਹਨ , ਜਿਹੜੇ ਸਮਾਜਿਕ ਕਾਰਜਾਂ ਲਈ ਅਰਪਿਤ ਹੁੰਦੇ ਹੋਏ ਅਗਾਂਹ ਵਧਣ ਤੋਂ ਭਾਵੇਂ ਝਿਜਕਦੇ ਹੋਣ , ਪਰ ਪਿੱਛਲ ਖੁਰੀ ਨਹੀਂ ਤੁਰਦੇ । ਦੂਜੇ ਸ਼ਬਦਾਂ ਵਿੱਚ ਪ੍ਰਸਥਿਤੀਆ ਉਨਾਂ ਦੇ ਰਾਹਾਂ ਵਿੱਚ ਪੈਰ ਪੈਰ ਤੇ ਰੋੜੇ ਅਟਕਾਉਦੀਆਂ ਹਨ । ਉਨ੍ਹਾਂ ਨੂੰ ਸਮਕਾਲ ਦੀ ਉਪਰੀ-ਉਪਰੀ ਸਮਝ ਤਾਂ ਹੁੰਦੀ ਹੈ , ਪਰ ਇਸ ਤੱਥ ਦੀ ਸੋਝੀ ਨਹੀA ਆਉਦੀ ਕਿ ਉਨਾਂ ਨਾਲ ਅਜਿਹਾ ਕਿਉA ਵਾਪਰ ਰਿਹਾ ਹੈ । ਇਸ ਸੂਚੀ ਵਿੱਚ ‘ਧੁੰਦ’ ਕਹਾਣੀ ਦਾ ਭਾਈ ਘਨੱਈਆ, ‘ਉਹ ਵੀ ਕੀ ਕਰਦਾ’ਦਾ ਭਜਨਾ ਉਰਫ ਪਾਲ, ‘ਮਿੱਟੀ’ ਕਹਾਣੀ ਦਾ ਤਾਇਆ , ‘ਬਾਕੀ ਦਾ ਸੱਚ’ ਦਾ ਗਾਮੀ ਆਦ ਸ਼ਾਮਲ ਹਨ । ਇਹ ਪਾਤਰ ਮਾਸਟਰ ਯੋਧ ਸਿੰਘ ਵਰਗੇ ਸ[ਹਿਰਦ ਕਾਮੇA , ਜਿਨ੍ਹਾਂ ਸਰਕਾਰੀ ਨੌਕਰੀਆ ਨੂੰ ਤਿਆਗ ਕੇ ਆਪਣੇ ਆਪ ਜਨ ਹਿੱਤਾਂ ਲਈ ਅਪਰਣ ਕੀਤਾ ਤੇ ਹੱਥ ਪੱਲੇ ਪਈ ਹੁਣ ਤੱਕ ਨਿਰਾਸ਼ਾ ਨੂੰ ਪ੍ਰਗਟ ਕਰਨ ਦਾ ਹੀ ਸਾਧਨ ਹਨ । ਅਸਲ ਵਿੱਚ ਇਹ ਵੀਹਵੀ-ਇੱਕੀਵੀ ਸਦੀ ਦੇ ਵਿਕਰਾਲ ਸਮਾਜਿਕ ਰਾਜਨੀਤਕ ਆਰਥਿਕ ਵਰਤਾਰੇ ਸਾਹਮਣੇ ਬੇ-ਬੱਸ ਹਨ । ਇਨ੍ਹਾਂ ਦੀ ਪੈਂV ਚਾਲ ਜਕੜੀ ਗਈ ਹੈ , ਅਜਿਹੀ ਚਿੰਤਾਮਈ ਸਥਿਤੀ ਚ ਮੇਰੇ ਅੰਦਰ ਉਸੇ ਕਿਸਮ ਦਾ ਖ਼ਲਾਅ ਮੁੜ ਉਤਪੰਨ ਹੋਣ ਲੱਗ ਪਿਆ ਹੈ , ਜਿਸ ਦੀ ਭਰਪਾਈ ਕਰਦਿਆਂ ਸਮਾਜਿਕ ਪ੍ਰਤੀਬੱਧਤਾ ਦੇ ਕਿ੍ਸ਼ਮਾਕਾਰੀ ਸਿਧਾਂਤ ਨੇ ਹੁਣ ਤੱਕ ਡੋਲਣ ਨਹੀਂ ਸੀ ਦਿੱਤਾ । ਪਰ ,ਪਰ ਹੁਣ ਇਉਂ ਜਾਪਦਾ ਹੈ ਕਿ ਮੇਰੀ ਕਹਾਣੀ ‘ਥਰਸਟੀ ਕਰੋਅ’ ਦੇ ਸੰਗੀਤ ਪੋ੍ਫੈਸਰ ਦੀ ਹੋਣੀ ਵਾਂਗ ਮੇਰੇ ਆਪਣੇ ਤੇ ਵੀ ਗਲੋਬਲ ਕਲਚਰ ਦੀ ਪਾਣ ਤੇ ਚੜ੍ਹ ਗਈ ਹੈ । ਮੇਰੇ ਖਲਾਅ ਨੂੰ ਡਾ ਕੇਸਰ ਸਿੰਘ ਕੇਸਰ ਨੇ ਬਾਖੂਬੀ ਬਿਆਨ ਕੀਤਾ ਹੈ । ਉਨ੍ਹਾਂ ਅਨੁਸਾਰ “ ਅੱਜ ਨਾ ਕਿਸੇ ਸਮਾਜਿਕ ਇਨਕਲਾਬ ਦੀ ਉਭਰਵੀ ਸਥਿਤੀ ਹੈ ਨਾ ਹੀ ਕਿਸੇ ਸ਼ਕਤੀਸ਼ਾਲੀ ਵਿਚਾਰਧਾਰਾ ਦਾ ਬੋਲਬਾਲਾ ਹੈ । ਵਿਚਾਰਧਾਰਾ ਦਾ ਬਦਲ ਬਣ ਗਿਆ ਹੈ , ਪਾਪੂਲਰਇਜ਼ਮ,ਵਿਖੰਡਨਾਵਾਦ ਤੇ ਉੱਤਰ ਆਧੁਨਿਕਤਾ । “ ਪਰ ਨਾਲ ਦੀ ਨਾਲ ਮੈਨੂੰ ਇਹ ਵੀ ਉਮੀਦ ਹੈ ਕਿ ‘ਕਲਾ ਤੇ ਸਾਹਿਤ ਜੀਵਨ ਲਈ’ ਦੇ ਵਿਕਲਪ ਨੂੰ ਅਪਣਾਉਣ ਵਾਲੇ ਸਾਹਿਤਕਾਰ-ਕਹਾਣੀਕਾਰ ਇਵੇਂ ਦੀ ਡਾਵਾਂਡੋਲਤਾ ਅੰਦਰ ਬਹੁਤਾ ਸਮਾਂ ਨਹੀ ਭਟਕਣਗੇ । ਸਮਕਾਲ ਦੀਆਂ ਅਣਸੁਖਾਵੀਆ ਤੇ ਗੰਭੀਰ ਪ੍ਰਸਥਿਤੀਆਂ ਵਿੱਚੋਂ ਵੀ ਉਹ ਕੋਈ ਨਾ ਕੋਈ ਰਾਹ ਕੱਢ ਹੀ ਲੈਣਗੇ । ਸਮਰੱਥ ਸਾਹਿਤਕਾਰਾਂ ਦੀ ਇਹ ਸਦੀਆਂ ਪੁਰਾਣੀ ਇਤਿਹਾਸਕਾਰੀ ਹੈ । ਨੈਪੋਲੀਅਨ ਅਨੁਸਾਰ ਸੰਸਾਰ ਜਿੱਤਣ ਲਈ ਸਿਰਫ ਦੋ ਹੀ ਸ਼ਕਤੀਆ ਹਨ –ਤਲਵਾਰ ਅਤੇ ਕਲਮ । ਤਲਵਾਰ ਕਲਮ ਨੂੰ ਚੁੱਪ ਨਹੀA ਕਰਵਾ ਸਕੀ, ਕਲਮ ਤਲਵਾਰ ਨੂੰ ਚੁੱਪ ਕਰਵਾਉਦੀ ਆਈ ਹੈ । ਮੈਂ ਵੀ ਕਲਮਾਂ ਵਾਲਿਆਂ ਦੀ ਸ਼ਕਤੀ ਦਾ ਉਪਾਸ਼ਕ ਹੋਣ ਨਾਤੇ , ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਲ ਹੋਣ ਦੀ ਕਾਹਲ ਵਿੱਚ ਹਾਂ, ਜਿਸ ਕਾਫ਼ਲੇ ਨੇ ਮੇਰੇ ਵਰਗੇ ਰੁਕੇ ਪੈਰਾਂ ਨੂੰ ਮੁੜ ਤੋਂ ਅਗਾਂਹ ਵੱਲ ਨੂੰ ਤੋਰਨਾ ਹੈ । ਉਂਝ ਖੁਰਕ ਮੇਰੀ ਪਿੱਠ ਤੇ ਹੁੰਦੀ ਹੈ , ਇਸ ਲਈ ਮੈਨੂੰ ਆਪ ਨੂੰ ਹੀ ਆਪਣੀ ਪਿੱਠ ਚੰਗੀ ਤਰਾਂ ਖੁਰਕਣੀ ਪੈਣੀ ਹੈ । ਸ਼ਾਇਰ ਜਸਵਿੰਦਰ ਦਾ ਇਹ ਸ਼ੇਅਰ ਵੀ ਤੁਰਦੇ ਪੈਰਾਂ ਦਾ ਹਮਸਫ਼ਰ ਬਣੇਗਾ ।
ਦੂਰ ਦੇ ਰਾਹੀਆਂ ਨੂੰ ਭੀ ਭੁੱਖਾਂ ਤੇ ਕੀ ਨੀਂਦਰਾਂ,
ਚੱਲ ਬਈ ਮਰਦਾਨਿਆਂ ਹੁਣ ਚਲੀਏ ਅਗਲੇ ਗਿਰਾਂ ।
ਲਾਲ ਸਿੰਘ ਦਸੂਹਾ
(ਨੇੜੇ ਐਸ. ਡੀ .ਐਮ. ਕੋਰਟ,ਦਸੂਹਾ,ਜ਼ਿਲਾ : ਹੁਸ਼ਿਆਰਪੁਰ,ਪੰਜਾਬ,
ਫੋਨ : 094655-74866)
Wednesday, October 05, 2011
ਜਹਾਂ ਸਪਨੇ ਸਭੀ ਅਧੂਰੇ ਹੈਂ ਔਰ ਦੂਰ ਹੈ ਬਹੁਤ ਸਵੇਰਾ .....!
ਜਿਹਨਾਂ ਸ਼ਹੀਦਾਂ ਨੇ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਉਹਨਾਂ ਸ਼ਹੀਦਾਂ ਦਾ ਕੁਝ ਮਕਸਦ ਸੀ. ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਸਮਾਜ ਦੀ ਸਿਰਜਨਾਂ ਦੇ ਕੁਝ ਸੁਪਨੇ ਸਨ. ਇਹਨਾਂ ਸੁਪਨਿਆਂ ਲਈ ਉਹਨਾਂ ਆਪਣੇ ਸਾਰੇ ਨਿਜੀ ਸੁਪਨੇ ਆਪਣੇ ਹਥੀਂ ਤੋੜ ਸੁੱਤੇ ਸਨ. ਸਾਰੀਆਂ ਇਛਾਵਾਂ ਨੂੰ ਤਿਆਗ ਦਿੱਤਾ ਸੀ, ਸਾਰੇ ਸੁੱਖ ਸਾਰੇ ਆਰਾਮ ਛੱਡ ਦਿੱਤੇ ਸਨ. ਜੇ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਅੰਤਾਂ ਦੀ ਗਰੀਬੀ ਵਾਲਾ ਜੀਵਨ ਜੀ ਰਹੇ ਹਨ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕੀ ਅਜੇ ਉਹਨਾਂ ਦੇ ਸੁਪਨਿਆਂ ਦਾ ਸਾਕਾਰ ਹੋਣਾ ਬਾਕੀ ਹੈ. ਅਜੇ ਉਸ ਨਵੇਂ ਨਰੋਏ ਸਮਾਜ ਦੀ ਸਿਰਜਣਾ ਦਾ ਕੰਮ ਅਧੂਰਾ ਹੈ. ਇਹਨਾਂ ਸਤਰਾਂ ਨੂੰ ਲਿਖਣ ਦੀ ਲੋੜ ਪੈ ਹੈ ਇੱਕ ਤਸਵੀਰ ਦੇਖ ਕੇ. ਇਸ ਤਸਵੀਰ ਨੂੰ ਫੇਸਬੁਕ 'ਤੇ ਸਾਂਝੀਆਂ ਕੀਤਾ ਹੈ.
ਗੁਰਪ੍ਰੀਤ ਐਸ ਸਹੋਤਾ-ਲੱਕੀ ਨੇ.ਇਸ ਤਸਵੀਰ ਨੂੰ ਦੇਖ ਕੇ ਕੁਝ ਵੀ ਹੋਰ ਦੱਸਣ ਜਾਂ ਪੁਛਣ ਦੀ ਲੋੜ ਹੀ ਨਹੀਂ ਰਹੀ ਜਾਂਦੀ.ਦੇਸ਼ ਦੀ ਏਸ ਮੌਜੂਦਾ ਹਾਲਤ ਨੂੰ ਕਿਵੇਂ ਸੁਧਾਰਿਆ ਜਾਵੇ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀ ਕੀਤਾ ਜਾਵੇ, ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ
ਕਾਂਗਰਸ ਨੇ ਰੱਜ ਕੇ ਕੀਤੀ ਸੀ ਸ਼ਹੀਦ ਊਧਮ ਸਿੰਘ ਦੇ ਐਕਸ਼ਨ ਦੀ ਨਿਖੇਧੀ
Sunday, October 02, 2011
ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ
ਗੁਰਸ਼ਰਨ ਸਿੰਘ ਵੱਲੋਂ ਘਾਲੀ ਘਾਲਣਾ ਨਿਹਫਲ ਨਹੀਂ ਜਾਵੇਗੀ --ਜਸਪਾਲ ਜੱਸੀ
ਗੁਰਸ਼ਰਨ ਸਿੰਘ ਚਲੇ ਗਏ! ਕੁਦਰਤ ਦੇ ਅਟੱਲ ਨੇਮਾਂ ਅਨੁਸਾਰ ਇੱਕ ਦਿਨ ਉਹਨਾਂ ਜਾਣਾ ਹੀ ਸੀ। ਫ਼ਖ਼ਰਯੋਗ, ਮਾਣਮੱਤੀ, ਸੰਵੇਦਨਸ਼ੀਲ, ਸੰਗਰਾਮੀ, ਇਨਕਲਾਬੀ ਜ਼ਿੰਦਗੀ ਦੀ ਧਡ਼ਕਣ ਨੇ ਇੱਕ ਦਿਨ ਖਾਮੋਸ਼ ਹੋ ਜਾਣਾ ਸੀ। ਅਸੀਂ ਸਾਰੇ ਇਹ ਗੱਲ ਜਾਣਦੇ ਸਾਂ। ਜਦੋਂ 11 ਜਨਵਰੀ 2006 ਨੂੰ ਕੁੱਸੇ ਪਿੰਡ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਹਨਾਂ ਦੀ ਜੀਵਨ-ਘਾਲਣਾ ਨੂੰ ਜਨਤਕ ਸਲਾਮ ਭੇਟ ਕੀਤੀ ਅਤੇ ਉਹਨਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ, ਉਦੋਂ ਵੀ ਨੇਡ਼ੇ ਢੁਕ ਰਹੀ ਇਸ ਅਟੱਲ ਹੋਣੀ ਦੇ ਫਿਕਰ ਭਰੇ ਸੰਕੇਤ ਚਰਚਾ ਵਿੱਚ ਆਏ ਸਨ। ਉਹਨਾਂ ਦੇ ਲੰਮੇ ਜੀਵਨ ਲਈ ਸ਼ੁਭ ਕਾਮਨਾਵਾਂ ਭੇਟ ਹੋਈਆਂ ਸਨ। ਇਹ ਜ਼ਿਕਰ ਹੋਇਆ ਸੀ ਕਿ ਮੌਤ ਅਜਿਹੇ ਇਨਸਾਨ ਦੀ ਕਰਨੀ ਅਤੇ ਘਾਲਣਾ ਨੂੰ ਸਮਾਜਿਕ ਜੀਵਨ 'ਚੋਂ ਖਾਰਜ ਨਹੀਂ ਕਰ ਸਕਦੀ: ''ਸਾਡੇ ਕਰਮਾਂ ਦੀਆਂ ਪੈਡ਼ਾਂ ਨੇ ਜੀਵਨ ਦੀ ਧਾਰਾ ਹੋ ਜਾਣਾ ਜਿਉਂਦੇ ਰੰਗ ਦੀਆਂ ਤਰੰਗਾਂ ਨੇ ਕੱਲ• ਦਾ ਲਿਸ਼ਕਾਰਾ ਹੋ ਜਾਣਾ ਮਿਹਨਤ ਦੇ ਕੂਚ ਨਗਾਰੇ ਦਾ ਜੇਤੂ ਧਮਕਾਰਾ ਹੋ ਜਾਣਾ ਸਾਹਾਂ ਵਿੱਚ ਰਚ ਕੇ ਜਿੰਦਗੀ ਦੇ ਅਸੀਂ ਸਦਾ ਸਦਾ ਲਈ ਜੀ ਰਹਿਣਾ ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਚਿਪਕਾ ਕੇ ਕੀ ਲੈਣਾ'' ਗੁਰਸ਼ਰਨ ਸਿੰਘ ਦੇ ਹਿੱਸੇ 82 ਵਰ•ੇ ਦੀ ਲੰਮੀ ਅਰਥ-ਭਰਪੂਰ ਜਿੰਦਗੀ ਆਈ। ਪਰ ਇਸ ਦੇ ਬਾਵਜੂਦ ਉਹਨਾਂ ਦੇ ਤੁਰ ਜਾਣ ਦੀ ਘਡ਼ੀ, ਜਦੋਂ ਵੀ ਆਉਣੀ ਸੀ, ਇੱਕ ਸਦਮਾ ਬਣ ਕੇ ਆਉਣੀ ਸੀ। ਗੁਰਸ਼ਰਨ ਸਿੰਘ ਨੇ, ਤੁਰ ਜਾਣ ਪਿੱਛੋਂ ਵੀ ਆਪਣੀ ਹੋਂਦ ਅਣਗਿਣਤ ਨੈਣਾਂ ਦੀ ਬੇਕਾਬੂ ਛਲਕ ਰਾਹੀਂ ਦਰਸਾਉਣੀ ਸੀ! 28 ਸਤੰਬਰ ਨੂੰ ਜਦੋਂ ਚੰਡੀਗਡ਼੍ਹ ਦੇ 25 ਸੈਕਟਰ 'ਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਸੀ ਤਾਂ ਇਹ ਨਾਹਰਾ ਵਾਰ ਵਾਰ ਗੂੰਜ ਰਿਹਾ ਸੀ, ''ਗੁਰਸ਼ਰਨ ਸਿੰਘ ਕਿਤੇ ਨਹੀਂ ਗਏ, ਗੁਰਸ਼ਰਨ ਸਿੰਘ ਸਾਡੇ ਦਿਲਾਂ 'ਚ ਨੇ''! ਉਹਨਾਂ ਦੀ ਮ੍ਰਿਤਕ ਦੇਹ ਕੋਲ ਖਲੋ ਕੇ ਉਹੀ ਬੋਲ ਇੱਕ ਵਾਰੀ ਫੇਰ ਦੁਹਰਾਏ ਜਾ ਰਹੇ ਸਨ, ਜੋ 11 ਜਨਵਰੀ 2006 ਨੂੰ ਕੁੱਸੇ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਵੱਲੋਂ ਗੁਰਸ਼ਰਨ ਸਿੰਘ ਦੇ ਸਤਿਕਾਰ 'ਚ ਖਡ਼੍ਹੇ ਹੋ ਕੇ ਸਾਂਝੇ ਤੌਰ 'ਤੇ ਉਚਾਰੇ ਗਏ ਸਨ। ਗੁਰਸ਼ਰਨ ਸਿੰਘ ਨੂੰ ਭੇਟ ਕੀਤੇ ਸਨਮਾਨ ਪੱਤਰ ਦੇ ਇਹ ਸ਼ਬਦ ਰਤਾ ਕੁ ਤਬਦੀਲੀ ਨਾਲ ਹੁਣ ਸ਼ਰਧਾਂਜਲੀ ਅਹਿਦਨਾਮੇ 'ਚ ਵਟ ਗਏ ਸਨ: ''ਅਸੀਂ ਪੰਜਾਬ ਦੇ ਲੋਕਾਂ ਦੀ ਇਨਕਲਾਬੀ ਲਹਿਰ ਵੱਲੋਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਨੂੰ ਆਪਣਾ ਸਲਾਮ ਭੇਟ ਕਰਦੇ ਹਾਂ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ ਉੱਸਰੇ ਪੰਜਾਬ ਦੇ ਰੰਗਮੰਚ 'ਤੇ ਸਾਡੇ ਸੁਪਨਿਆਂ ਦੀ ਲੋਅ ਜਗਦੀ ਹੈ, ਸਾਡੇ ਵਿਰਸੇ ਦਾ ਸੂਰਜ ਚਮਕਦਾ ਹੈ, ਸਾਡੇ ਸੰਘਰਸ਼-ਨਗਾਰੇ ਦੀ ਧਮਕ ਗੂੰਜਦੀ ਹੈ, ਸਾਡੇ ਭਵਿੱਖ ਦਾ ਝੰਡਾ ਲਹਿਰਾਉਂਦਾ ਹੈ ਅਤੇ ਲਹਿਰਾਉਂਦਾ ਰਹੇਗਾ। ਸਾਨੂੰ ਮਾਣ ਹੈ ਕਿ ਗੁਰਸ਼ਰਨ ਸਿੰਘ ਦੀ ਕਲਾ ਦੀ ਪ੍ਰੇਰਨਾ ਸਾਡੇ ਦਿਲਾਂ 'ਚ ਧਡ਼ਕਦੀ ਹੈ, ਸਾਡੇ ਮੱਥਿਆਂ 'ਚ ਜਗਦੀ ਹੈ, ਸਾਡੇ ਨੈਣਾਂ 'ਚ ਬਲਦੀ ਹੈ, ਤਣੇ ਹੋਏ ਮੁੱਕਿਆਂ 'ਚ ਲਹਿਰਾਉਂਦੀ ਹੈ ਅਤੇ ਲਹਿਰਾਉਂਦੀ ਰਹੇਗੀ।''.. .. ''ਸਾਨੂੰ ਮਾਣ ਹੈ ਕਿ ਸਾਡਾ ਗੁਰਸ਼ਰਨ ਸਿੰਘ, ਜਿੰਦਗੀ-ਭਰ ਸਾਡਾ ਹੋ ਕੇ ਜਿਉਂਇਆ ਹੈ। ਲਟ ਲਟ ਬਲਦੀ ਇਨਕਲਾਬੀ ਨਿਹਚਾ ਦੀ ਇਸ ਮੂਰਤ ਨੂੰ ਅਸੀਂ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਾਂਗੇ। ਅਸੀਂ ਅਹਿਦ ਕਰਦੇ ਹਾਂ ਕਿ ਅਸੀਂ ਗੂਡ਼੍ਹੀ ਲੋਅ ਨਾਲ ਚਮਕਦੇ ਲੋਕਾਂ ਦੀ ਲਹਿਰ ਦੇ ਇਸ ਸਿਤਾਰੇ ਦੀ ਘਾਲਣਾ ਨੂੰ ਕਦੇ ਵੀ ਨਹੀਂ ਭੁੱਲਾਂਗੇ। ਨਿਹਫਲ ਨਹੀਂ ਜਾਣ ਦਿਆਂਗੇ। ਲੋਕਾਂ ਦੀ ਲਹਿਰ ਅਤੇ ਲੋਕਾਂ ਦੀ ਕਲਾ ਦੇ ਰਿਸ਼ਤੇ ਨੂੰ ਹੋਰ ਗੂਡ਼੍ਹਾ ਕਰਾਂਗੇ। ਲੋਕ-ਸੰਗਰਾਮਾਂ ਦਾ ਕਾਫ਼ਲਾ ਹੋਰ ਵੱਡਾ ਕਰਾਂਗੇ। ਇਸ ਨੂੰ ਨਵੇਂ ਸਮਾਜ ਦੀ ਮੰਜ਼ਲ ਤੱਕ ਲੈ ਕੇ ਜਾਵਾਂਗੇ।'' ਗੁਰਸ਼ਰਨ ਸਿੰਘ ਦੇ ਤੁਰ ਜਾਣ ਪਿੱਛੋਂ ਵੀ ਉਸਦੀ ਹੋਂਦ ਦੇ ਇਸ ਜਿਉਂਦੇ ਜਾਗਦੇ ਧਡ਼ਕਦੇ ਅਹਿਸਾਸ ਦੇ ਬਾਵਜੂਦ ਸੱਖਣੇਪਣ ਦੀ ਇੱਕ ਡੂੰਘੀ ਭਾਵਨਾ ਮੌਜੂਦ ਸੀ। ਇਹ ਸੱਖਣਾਪਣ ਨੈਣਾਂ 'ਚ ਉਮਡ ਰਿਹਾ ਸੀ, ਪਲਕਾਂ 'ਤੇ ਛਲਕ ਰਿਹਾ ਸੀ, ਉਦਰੇਵੇਂ ਭਰੀਆਂ ਆਪਸੀ ਗਲਵੱਕਡ਼ੀਆਂ ਰਾਹੀਂ ਪ੍ਰਗਟ ਹੋ ਰਿਹਾ ਸੀ ਅਤੇ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਪਿੱਛੋਂ ਚੁੱਪ ਚਾਪ ਬੈਠੇ ਇਕੱਠ ਦੀ ਖਾਮੋਸ਼ੀ 'ਚ ਬਿਰਾਜਮਾਨ ਸੀ। ਇਹ ਸੱਖਣਾਪਣ ਸਿਰਫ ਗੁਰਸ਼ਰਨ ਸਿੰਘ ਦੀ ਹਾਜ਼ਰੀ ਦੀ ਵਿਲੱਖਣ ਛੋਹ ਗੁਆਚ ਜਾਣ ਦਾ ਨਤੀਜਾ ਨਹੀਂ ਸੀ। ਜਜ਼ਬਾਤਾਂ ਅਤੇ ਭਾਵਨਾਵਾਂ ਨੇ ਇਹ ਛੋਹ ਦਹਾਕਿਆਂ-ਬੱਧੀ ਮਾਣੀ ਹੈ। ਇਸ ਦਾ ਅਲੋਪ ਹੋ ਜਾਣਾ ਉਦਾਸੀ ਪੈਦਾ ਕਰਦਾ ਹੈ। ਤਾਂ ਵੀ ਅਜਿਹੇ ਖਲਾਅ ਨੂੰ ਮਨ ਕੁਝ ਅਰਸੇ 'ਚ ਪੂਰ ਲੈਂਦੇ ਹਨ, ਸਾਵੇਂ ਹੋ ਜਾਂਦੇ ਹਨ ਅਤੇ ਜਿੰਦਗੀ ਆਪਣੀ ਤੋਰ ਤੁਰ ਪੈਂਦੀ ਹੈ। ਪਰ ਗੁਰਸ਼ਰਨ ਸਿੰਘ ਦੇ ਤੁਰ ਜਾਣ ਨਾਲ ਪੈਦਾ ਹੋਏ ਸੱਖਣੇਪਣ ਦੇ ਅਰਥ ਇਸ ਨਾਲੋਂ ਕਿਤੇ ਵੱਡੇ ਹਨ। ਇਹ ਹਕੀਕੀ ਸੱਖਣਾਪਣ ਹੈ, ਜਿਹਡ਼ਾ ਇਨਕਲਾਬੀ ਪੰਜਾਬੀ ਰੰਗਮੰਚ ਦੇ ਅਸਲੀ ਥੰਮ੍ਹ ਦੇ ਅਲੋਪ ਹੋ ਜਾਣ ਨਾਲ ਪੈਦਾ ਹੋਇਆ ਹੈ। ਇਸਦਾ ਪੂਰਾ ਅਹਿਸਾਸ ਆਉਂਦੇ ਦਿਨਾਂ 'ਚ ਅਮਲੀ ਤਜਰਬੇ ਰਾਹੀਂ ਹੋਵੇਗਾ। ਗੁਰਸ਼ਰਨ ਸਿੰਘ ਦੇ ਤੁਰ ਜਾਣ ਦਾ ਪੰਜਾਬੀਆਂ ਦੀ ਇਨਕਲਾਬੀ ਰੰਗਮੰਚ ਲਹਿਰ 'ਤੇ ਕੀ ਅਸਰ ਪੈਂਦਾ ਹੈ, ਇਸ ਦਾ ਪੂਰਾ ਪਤਾ ਵੀ ਆਉਂਦੇ ਦਿਨਾਂ 'ਚ ਲੱਗਣਾ ਹੈ। ਪੰਜਾਬ ਦੇ ਰੰਗਮੰਚ 'ਤੇ ਗੁਰਸ਼ਰਨ ਸਿੰਘ ਦੀ ਹਾਜ਼ਰੀ ਅਸਾਧਾਰਨ ਹੋ ਨਿੱਬਡ਼ੀ ਹੈ। ਉਹਨਾਂ ਨੇ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਦਾ ਰੋਲ ਅਦਾ ਕੀਤਾ ਅਤੇ ਫੇਰ ਇਸ ਉੱਸਰੀ ਹੋਈ ਲਹਿਰ ਦੇ ਇਨਕਲਾਬੀ ਤੰਤ ਅਤੇ ਜੁੱਸੇ ਦੀ ਰਾਖੀ ਕਰਨ 'ਚ ਅਹਿਮ ਰੋਲ ਅਦਾ ਕੀਤਾ। ਤਿਲ੍ਹਕਣਾਂ ਅਤੇ ਕਮਜ਼ੋਰੀਆਂ ਦੇ ਪਰਛਾਵੇਂ ਇਸ ਸ਼ਾਨਦਾਰ ਇਨਕਲਾਬੀ ਰੰਗਮੰਚ ਲਹਿਰ ਦੇ ਆਲੇ-ਦੁਆਲੇ ਮੰਡਲਾਉਂਦੇ ਰਹੇ ਹਨ। ਅਜਿਹੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਇਨਕਲਾਬੀ ਸਮਰਪਣ ਦਾ ਜਲੌਅ ਕਈ ਨਾਟਕ ਮੰਡਲੀਆਂ ਅਤੇ ਕਲਾਕਾਰਾਂ ਦੇ ਡੋਲਦੇ ਥਿਡ਼ਕਦੇ ਕਦਮਾਂ ਨੂੰ ਬੋਚ ਲੈਂਦਾ ਰਿਹਾ ਹੈ। ਗੁਰਸ਼ਰਨ ਸਿੰਘ ਦੀ ਕਲਾ-ਪ੍ਰਤਿਭਾ ਦੀ ਛੋਹ ਹੇਠ ਸਮਰੱਥ ਕਲਾਕਾਰਾਂ ਦੇ ਪੂਰਾਂ ਦੇ ਪੂਰ ਉੱਭਰੇ। ਇਹ ਬਹੁਤ ਵੱਡੀ ਅਤੇ ਲਾਮਿਸਾਲ ਪ੍ਰਾਪਤੀ ਸੀ। ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹਨਾਂ ਕਲਾਕਾਰਾਂ ਦੀ ਵੱਡੀ ਗਿਣਤੀ ਨੂੰ ਇੱਕ ਜਾਂ ਦੂਜੇ ਢੰਗ ਨਾਲ ਇਨਕਲਾਬੀ, ਲੋਕ-ਪੱਖੀ ਰੰਗਮੰਚ ਦੀ ਬੁੱਕਲ 'ਚ ਰੱਖ ਸਕਣਾ ਸੀ। ਅਜਮੇਰ ਔਲਖ ਨੇ ਇਹ ਦਰੁਸਤ ਟਿੱਪਣੀ ਕੀਤੀ ਸੀ ਕਿ ਪੰਜਾਬ ਦੇ ਪਿੰਡਾਂ 'ਚ ਪੰਜਾਬੀ ਰੰਗਮੰਚ ਦੀਆਂ ਕੰਕਰੀਟ ਦੀਆਂ ਪੱਕੀਆਂ ਕੰਧਾਂ ਗੁਰਸ਼ਰਨ ਸਿੰਘ ਨੇ ਉਸਾਰੀਆਂ ਹਨ। ਇਪਟਾ ਰਾਹੀਂ ਸ਼ੁਰੂ ਹੋਈ ਰੰਗਮੰਚ ਲਹਿਰ ਨੂੰ ਕਲਾ-ਮਿਆਰਾਂ ਪੱਖੋਂ ਕਿਤੇ ਉੱਚੇ ਪੱਧਰ 'ਤੇ ਲੈ ਜਾਣ ਦੀ ਭੂਮਿਕਾ ਵੀ ਗੁਰਸ਼ਰਨ ਸਿੰਘ ਨੇ ਨਿਭਾਈ। ਪਰ ਸਭ ਤੋਂ ਵੱਧ ਇਹ ਗੁਰਸ਼ਰਨ ਸਿੰਘ ਦੀ ਇਨਕਲਾਬੀ ਨਿਹਚਾ ਅਤੇ ਸਮਰਪਣ ਹੀ ਸੀ, ਜਿਸ ਨੇ ਉਹਨਾਂ ਨੂੰ ਇਨਕਲਾਬੀ ਨਾਟਕ ਲਹਿਰ ਦੀ ਬੇਜੋਡ਼ ਸ਼ਖਸ਼ੀਅਤ ਬਣਾਇਆ। ਨਿਰਦੇਸ਼ਨਾ ਅਤੇ ਅਦਾਕਾਰੀ ਦੀਆਂ ਰੌਸ਼ਨ ਮਿਸਾਲਾਂ ਪੱਖੋਂ ਹੁਣ ਵੀ ਪੰਜਾਬੀ ਰੰਗਮੰਚ ਦੀ ਝੋਲੀ ਸੱਖਣੀ ਨਹੀਂ ਹੈ, ਸਗੋਂ ਭਾਗਾਂ ਭਰੀ ਹੈ। ਪਰ ਇਨਕਲਾਬੀ ਨਿਹਚਾ ਅਤੇ ਸਮਰਪਣ ਦੀ ਭਾਵਨਾ ਪੱਖੋਂ ਗੁਰਸ਼ਰਨ ਸਿੰਘ ਦੇ ਮਿਆਰਾਂ ਨੂੰ ਛੋਹਣ ਖਾਤਰ ਇਨਕਲਾਬੀ ਰੰਗਮੰਚ ਲਹਿਰ ਅਜੇ ਸਮਾਂ ਲਵੇਗੀ। ਗੁਰਸ਼ਰਨ ਸਿੰਘ ਦੀ ਹਾਜ਼ਰੀ, ਕਲਾਕਾਰਾਂ ਅੰਦਰ ਮੌਜੂਦ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਦੀ ਹਰ ਚਿਣਗ ਨੂੰ ਇੱਕ ਲਡ਼ੀ 'ਚ ਪਰੋਅ ਲੈਣ ਦਾ ਰੋਲ ਅਦਾ ਕਰਦੀ ਰਹੀ ਹੈ। ਇਨਕਲਾਬੀ ਪੰਜਾਬੀ ਰੰਗਮੰਚ ਦੀ ਬੱਝਵੀਂ ਹੋਂਦ ਨੂੰ ਖੋਰੇ ਅਤੇ ਖਿੰਡਾਅ ਦੇ ਕਿਸੇ ਵੀ ਖਤਰੇ ਖਿਲਾਫ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ 'ਚ ਹੀ ਢਾਲ ਦਾ ਕੰਮ ਕਰਦੀ ਸੀ। ਈਰਖਾਵਾਂ, ਮੁਕਾਬਲੇਬਾਜ਼ੀ ਅਤੇ ਸੌਡ਼ੀ ਧਡ਼ੇਬੰਦੀ ਦੀਆਂ ਰੁਚੀਆਂ ਨੂੰ ਕੰਟਰੋਲ ਕਰਨ 'ਚ ਇਸ ਪੱਖ ਨੇ ਅਹਿਮ ਰੋਲ ਅਦਾ ਕੀਤਾ। ਇਹਨਾਂ ਪੱਖਾਂ ਕਰਕੇ ਗੁਰਸ਼ਰਨ ਸਿੰਘ ਦਾ ਤੁਰ ਜਾਣਾ ਇਨਕਲਾਬੀ ਰੰਗਮੰਚ ਲਹਿਰ ਦੇ ਖੇਤਰ 'ਚ ਇੱਕ ਚੁਣੌਤੀ ਵਰਗੀ ਘਟਨਾ ਹੈ। ਬਿਨਾ ਸ਼ੱਕ, ਗੁਰਸ਼ਰਨ ਸਿੰਘ ਵੱਲੋਂ ਘਾਲੀ ਘਾਲਣਾ ਨਿਹਫਲ ਨਹੀਂ ਜਾਵੇਗੀ। ਉਹਨਾਂ ਵੱਲੋਂ ਅਦਾ ਕੀਤਾ ਰੋਲ ਪਰੇਰਨਾ ਬਣਦਾ ਰਹੇਗਾ। ਇਨਕਲਾਬੀ ਰੰਗਮੰਚ ਲਹਿਰ ਦੀ ਕਦਮ-ਤਾਲ ਨੂੰ ਸਾਵੀਂ ਰੱਖਣ 'ਚ ਆਪਣਾ ਰੋਲ ਅਦਾ ਕਰਦਾ ਰਹੇਗਾ। ਤਾਂ ਵੀ ਕਾਫੀ ਕੁਝ ਗੁਰਸ਼ਰਨ ਸਿੰਘ ਤੋਂ ਪਰੇਰਨਾ ਲੈਣ ਦੇ ਸੁਚੇਤ ਅਤੇ ਸੁਹਿਰਦ ਯਤਨਾਂ 'ਤੇ ਨਿਰਭਰ ਕਰੇਗਾ। ਗੁਰਸ਼ਰਨ ਸਿੰਘ ਵਰਗੇ ਅਕੀਦੇ, ਘਾਲਣਾ ਅਤੇ ਸਮਰਪਣ ਨੂੰ ਲਗਾਤਾਰ ਪਾਲਣ-ਪੋਸਣ ਦੀ ਲੋਡ਼ ਹੋਵੇਗੀ। ਪੰਜਾਬੀ ਰੰਗਮੰਚ ਦੀ ਧਰਤੀ 'ਤੇ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਬੀਜ ਖਿਲਰੇ ਹੋਏ ਹਨ। ਪਰ ਇਹਨਾਂ ਬੀਜਾਂ ਨੂੰ ਸਿੰਜਣ ਦੀ ਲੋਡ਼ ਹੋਵੇਗੀ। ਇਹਨਾਂ ਬੀਜਾਂ ਦੀ ਫਸਲ ਦੀ ਲਗਾਤਾਰ ਗੋਡੀ ਕਰਨ ਦੀ ਲੋਡ਼ ਹੋਵੇਗੀ, ਕਿਉਂਕਿ ਜਗੀਰੂ-ਸਾਮਰਾਜੀ ਸੱਭਿਆਚਾਰਕ ਹਮਲੇ ਦਾ ਨਦੀਣ ਆਸੇ-ਪਾਸੇ ਪੁੰਗਰ ਰਿਹਾ ਹੈ। ਬਰਾਬਰੀ ਅਧਾਰਤ ਸਮਾਜ ਗੁਰਸ਼ਰਨ ਸਿੰਘ ਦਾ ਟੀਚਾ ਸੀ। ਮਨੁੱਖੀ ਬਰਾਬਰੀ ਉਹਨਾਂ ਲਈ ਸਿਰਫ ਇੱਕ ਸਿਧਾਂਤ ਨਹੀਂ ਸੀ। ਨਿਰਾ ਵਿਚਾਰ ਜਾਂ ਨਾਹਰਾ ਨਹੀਂ ਸੀ। ਬਰਾਬਰੀ ਦੀ ਇਹ ਭਾਵਨਾ ਉਹਨਾਂ ਦੇ ਕਦਰ-ਪ੍ਰਬੰਧ 'ਚ ਰਚੀ ਹੋਈ ਸੀ। ਉਹਨਾਂ ਦਾ ਸਭਿਆਚਾਰ ਬਣੀ ਹੋਈ ਸੀ। ਜਾਤ-ਹੰਕਾਰ ਅਤੇ ਮਰਦ-ਹੰਕਾਰ ਦੀ ਬਿਰਤੀ ਨੂੰ ਉਹ ਦਿਲ ਦੀਆਂ ਡੂੰਘਾਈਆਂ 'ਚੋਂ ਸਖਤ ਨਫਰਤ ਕਰਦੇ ਸਨ। ਦਬਾਈਆਂ ਹੋਈਆਂ ਜਾਤਾਂ ਅਤੇ ਔਰਤਾਂ ਪ੍ਰਤੀ ਉਹਨਾਂ ਦਾ ਰਵੱਈਆ ਤਰਸ ਦੀ ਭਾਵਨਾ ਵਾਲਾ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ, ਨਾਟਕ ਅਤੇ ਤਰਜ਼ੇ-ਜਿੰਦਗੀ ਇਹਨਾਂ ਸਮਾਜਿਕ ਪਰਤਾਂ ਅੰਦਰ ਅੰਗਡ਼ਾਈ ਲੈਂਦੀ ਸਵੈ-ਮਾਣ ਦੀ ਭਾਵਨਾ ਨਾਲ ਇੱਕਮਿੱਕ ਸਨ। ਇਸ ਪੱਖ ਦੀ ਇੱਕ ਉੱਘਡ਼ਵੀਂ ਮਿਸਾਲ ''ਨਵਾਂ ਜਨਮ'' ਨਾਟਕ ਸੀ। ਗੁਰਸ਼ਰਨ ਸਿੰਘ ਦੀ ਸਖਸ਼ੀਅਤ ਆਪਣੇ ਆਪ ਵਿੱਚ ਹੀ ਇਸ ਗਲਤ ਪ੍ਰਭਾਵ ਦਾ ਖੰਡਨ ਸੀ ਕਿ ਕਮਿਊਨਿਸਟ, ਇਨਕਲਾਬੀ ਅਤੇ ਅਗਾਂਹਵਧੂ ਲਹਿਰ ਜਾਤ-ਹੰਕਾਰ ਅਤੇ ਮਰਦ-ਹੰਕਾਰ ਤੋਂ ਮੁਕਤ ਮਨੁੱਖੀ ਭਾਵਨਾਵਾਂ ਸਿਰਜਣ ਅਤੇ ਸਥਾਪਤ ਕਰਨ ਦੇ ਸਮਰੱਥ ਨਹੀਂ ਹੈ। ਸਾਮਰਾਜੀ ਸਭਿਆਚਾਰਕ ਹਮਲੇ ਖਿਲਾਫ ਉਹਨਾਂ ਨੇ ਹਮੇਸ਼ਾ ਗਰਜਵੀਂ ਆਵਾਜ਼ ਬੁਲੰਦ ਕੀਤੀ। ਪਰ ਗੁਰਸ਼ਰਨ ਸਿੰਘ ਉਹਨਾਂ 'ਚੋਂ ਨਹੀਂ ਸਨ, ਜੋ ਸਭਿਆਚਾਰਕ ਖੇਤਰ ਦੀ ਲਡ਼ਾਈ ਨੂੰ ਪੰਜਾਬੀ ਸਭਿਆਚਾਰ ਬਨਾਮ ਪੱਛਮੀ ਸਭਿਆਚਾਰ ਵਜੋਂ ਵੇਖਦੇ ਹਨ। ਉਹ ਪੱਛਮੀ ਸਭਿਆਚਾਰ ਦੇ ਨਿੱਘਰੇ ਸਾਮਰਾਜੀ ਪਹਿਲੂ ਦੇ ਬੇਕਿਰਕ ਅਲੋਚਕ ਸਨ। ਪਰ ਉਹਨਾਂ ਨਰੋਈਆਂ ਕਦਰਾਂ-ਕੀਮਤਾਂ ਨੂੰ ਮਹੱਤਵ ਦਿੰਦੇ ਸਨ, ਜੋ ਜਗੀਰੂ ਪ੍ਰਬੰਧ ਖਿਲਾਫ ਮਹਾਨ ਜਾਗਰਤੀ ਅਤੇ ਇਨਕਲਾਬਾਂ ਦੇ ਦੌਰ 'ਚ ਪੱਛਮੀ ਮੁਲਕਾਂ 'ਚ ਉੱਭਰੀਆਂ ਅਤੇ ਸਥਾਪਤ ਹੋਈਆਂ। ਦੂਜੇ ਪਾਸੇ ''ਪੰਜਾਬੀ ਸਭਿਆਚਾਰ'' ਬਾਰੇ ਵੀ ਉਹਨਾਂ ਦਾ ਜਮਾਤੀ ਨਜ਼ਰੀਆ ਸੀ। ਪੰਜਾਬੀ ਸਭਿਆਚਾਰ ਦੇ ਨਾਂ ਹੇਠ ਜਗੀਰੂ ਕਦਰਾਂ-ਕੀਮਤਾਂ ਦੇ ਗੁਣ-ਗਾਣ ਨਾਲ ਉਹਨਾਂ ਨੂੰ ਸਖਤ ਨਫਰਤ ਸੀ। ਔਰਤਾਂ ਪ੍ਰਤੀ ਤ੍ਰਿਸਕਾਰ ਦੀ ਜਗੀਰੂ ਭਾਵਨਾ ਵਿਸ਼ੇਸ਼ ਕਰਕੇ ਉਹਨਾਂ ਦੀ ਸਖਤ ਨੁਕਤਾਚੀਨੀ ਦੀ ਮਾਰ ਹੇਠ ਆਉਂਦੀ ਸੀ। ਜਮਹੂਰੀ ਰਵੱਈਆ ਅਤੇ ਕਦਰਾਂ-ਕੀਮਤਾਂ ਗ੍ਰਹਿਣ ਕਰਨ ਪੱਖੋਂ ਸਭਨਾਂ ਲੇਖਕਾਂ, ਕਲਾਕਾਰਾਂ ਅਤੇ ਇਨਕਲਾਬੀ ਕਾਰਕੁਨਾਂ ਦੀ ਹਾਲਤ ਸਾਵੀਂ ਨਹੀਂ ਹੈ। ਇਸ ਪੱਖੋਂ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਤੋਂ ਪ੍ਰੇਰਨਾ ਲੈਣ ਦੀ ਵਿਸ਼ੇਸ਼ ਅਹਿਮੀਅਤ ਹੈ। ਇਨਕਲਾਬੀ ਪੰਜਾਬੀ ਰੰਗਮੰਚ ਅਤੇ ਲੋਕਾਂ ਦੀ ਲਹਿਰ ਨੂੰ ਗੁਰਸ਼ਰਨ ਸਿੰਘ ਦੀ ਗੂੰਜਦੀ ਆਵਾਜ਼ ਦਾ ਵਿਗੋਚਾ ਅਤੇ ਖਲਾਅ ਕਾਫੀ ਚਿਰ ਮਹਿਸੂਸ ਹੁੰਦਾ ਰਹੇਗਾ। ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਸ਼ੇਅਰ ਰਾਹੀਂ ਸੁਝਾਇਆ ਹੈ ਕਿ ਸੱਖਣੇਪਣ ਅੰਦਰ ਗੂੰਜ ਪੈਦਾ ਕਰਨ ਲਈ ''ਆਂਦਰਾਂ ਨੂੰ ਤਾਰਾਂ ਵਾਂਗ'' ਕਸ ਲੈਣ ਦੀ ਜ਼ਰੂਰਤ ਹੁੰਦੀ ਹੈ। ਰੰਗਮੰਚ ਦੇ ਉਹਨਾਂ ਸੰਗਰਾਮੀਆਂ ਨੂੰ ਜਿਹਡ਼ੇ ਗੁਰਸ਼ਰਨ ਸਿੰਘ ਦੇ ਖਲਾਅ ਨੂੰ ਪੂਰਨ ਲਈ ''ਜਿੰਦਗੀ ਦਾ ਸਾਜ਼'' ਬਣ ਕੇ ਥਰਕਣਾ ਚਾਹੁੰਦੇ ਹਨ, ਇਹੋ ਕਰਨਾ ਪੈਣਾ ਹੈ।
ਸੰਤ ਰਾਮ ਉਦਾਸੀ ਦੇ ਇਹ ਬੋਲ
ਬਾਬਾ ਹੁਣ ਬੋਲੇਗਾ ਨਹੀ..........ਪਰ
ਸ਼ਰਧਾਂਜਲੀ ਸਮਾਗਮ 2 ਅਤੇ 9 ਅਕਤੂਬਰ ਨੂੰ
ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ
ਕਾਲੇ ਦਿਨਾਂ ਦਾ ਸਚ
ਸੰਤ ਰਾਮ ਉਦਾਸੀ ਦੇ ਇਹ ਬੋਲ
ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ !
ਉਮਰ ਭਰ ਲੋਕਾਂ ਲਈ ਯਤਨਸ਼ੀਲ ਰਹੇ--ਗੁਰਸ਼ਰਨ ਭਾਅ ਜੀ
ਯਾਦਾਂ ਭਾਅ ਗੁਰਸ਼ਰਨ ਸਿੰਘ ਦੀਆਂ..// . ਦਰਸ਼ਨ ਦਰਵੇਸ਼
ਕੈਡਰ ਦਾ 'ਜ਼ਿਹਨੀ ਰੇਪ"......?
ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ !
ਗਿਆਨ ਸਾਗਰ ਟਰਸਟ ਨੇ ਕੀਤੀ ਸ਼ੁਭ ਸ਼ੁਰੂਆਤ
Subscribe to:
Posts (Atom)