Showing posts with label ਪ੍ਰਣਾਮ ਸ਼ਹੀਦਾਂ ਨੂੰ. Show all posts
Showing posts with label ਪ੍ਰਣਾਮ ਸ਼ਹੀਦਾਂ ਨੂੰ. Show all posts

Sunday, July 28, 2013

ਪਾਸ਼....! ਤੇਰੇ ਬਾਝੋਂ ਸੀਨੇ 'ਚ ਖੋਹ ਪੈ ਰਹੀ ਹੈ !

ਕਲੇਜੇ 'ਚੋਂ ਉੱਠਦੇ;ਵਿਗੋਚੇ ਦੇ ਗੋਲ਼ੇ! ਤੇ ਅਣਛੋਹੀ ਅਗਨੀ; ਜ਼ਿਬ੍ਹਾ ਹੋ ਰਹੀ ਹੈ!
ਤੇਰੇ ਬਾਝੋਂ ਸੀਨੇ 'ਚ ਖੋਹ ਪੈ ਰਹੀ ਹੈ।

ਸੁਰਖ ਰੇਖਾ ਦੇ ਸੰਪਾਦਕ ਜਸਪਾਲ ਜੱਸੀ ਦੀ ਇਹ ਰਚਨਾ ਪੰਜਾਬ ਸਕਰੀਨ ਵਿੱਚ 18 ਜੂਨ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਹੁਣ ਜਦੋਂ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ ਹਨ ਤਾਂ ਇਹ ਰਚਨਾ ਇੱਕ ਵਾਰ ਫੇਰ ਬੜੀ ਸ਼ਿਦੱਤ ਨਾਲ ਸਾਰਥਕ ਹੋ ਗਈ ਹੈ। ਜਿਸ ਖੋਹ ਨੂੰ ਪਾਸ਼ ਦੇ ਮਿੱਤਰ ਅਤੇ ਚਾਹੁਣ ਵਾਲੇ ਇਸ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਉਸ ਖੋਹ ਨੂੰ ਪਾਸ਼ ਦੇ ਉਸ  ਬਹਾਦਰ ਪਿਤਾ ਨੇ  ਲਗਾਤਾਰ ਏਨੇ ਸਾਲ ਕਿਵੇਂ ਸਹਿਣ ਕੀਤਾ ਹੋਵੇਗਾ? ਬਸ ਇਸ ਅਹਿਸਾਸ ਨਾਲ ਇਸ ਰਚਨਾ ਨੂੰ ਇਥੇ ਇੱਕ ਵਾਰ ਫੇਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। -ਰੈਕਟਰ ਕਥੂਰੀਆ 
 ਖੋਹ //ਜਸਪਾਲ ਜੱਸੀ 
ਰਿਹਾ ਵਕਤ ਤੁਰਦਾ
ਬੜੇ ਰੰਗ ਬਿਖਰੇ
ਰਿਹਾ ਅਦਬ ਖਿੜਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।


ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ 
ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ 'ਚ ਖਿੜਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।  


ਨਾ ਪਲਕਾਂ 'ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਭੰਬੂਕਾ ਹੋ ਉਠੀ
ਕੋਈ ਛੱਲ ਸੁੱਤੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਹੈ।


ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁੜ ਮੁੜ
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ


ਧੂੜਾਂ 'ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ 'ਚ ਮੇਰੇ
ਖਿੜੇ ਚੰਨ ਹੋ ਕੇ
ਪੱਥੇ ਹੋਏ ਗੋਹੇ 'ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂੜੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂੜੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ

ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਉਹ ਅੱਕਾਂ ਦਾ ਦੁੱਧ ਕੌੜਾ
ਬੁੱਲਾਂ ਨੂੰ ਲਾ ਦੇ
ਕਾਇਆ 'ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਪਿਘਲੇ ਹੋਏ ਲੋਹੇ 'ਚ
ਡੁਬਕੀ ਲੁਆ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ 'ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।
(15-06-09) 

ਜਸਪਾਲ ਜੱਸੀ,

ਸੰਪਾਦਕ: ਸੁਰਖ ਰੇਖਾ
ਮੋਬਾਇਲ ਸੰਪਰਕ:94631 67923 

ਜਸਪਾਲ ਜੱਸੀ ਦੀ ਇਸ ਕਾਵਿ ਰਚਨਾ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ। ਜੇ ਤੁਸੀਂ ਵੀ ਅਜਿਹੀ ਕੋਈ ਰਚਨਾ ਲਿਖੀ ਹੈ ਤਾਂ ਉਸਨੂੰ ਅੱਜ ਹੀ ਮੇਲ ਕਰੋ। ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਅਤੇ ਤੁਹਾਡੀਆਂ ਰਚਨਾਵਾਂ ਦੀ ਵੀ। ਮੇਲ ਆਈ ਡੀ ਦਾ ਤੁਹਾਨੂੰ ਪਤਾ ਹੀ ਹੈ....:punjabscreen@gmail.com .....: ਰੈਕਟਰ ਕਥੂਰੀਆ  (rectorkathuria@gmail.com )

Friday, May 03, 2013

ਪਾਕਿਸਤਾਨੀ ਕਰਤੂਤ ਦੀ ਚਾਰ ਚੁਫੇਰਿਓਂ ਨਿਖੇਧੀ

ਬਹੁਤ ਦਿਨੋਂ ਸੇ ਹੈ ਯੇਹ ਮਸ਼ਗਲਾ ਸਿਆਸਤ ਕਾ 
ਕਿ ਜਬ ਜਵਾਨ ਹੋਂ ਬੱਚੇ ਤੋ ਕਤਲ ਹੋ ਜਾਏਂ
ਰੋਜ਼ਾਨਾ ਜਗ ਬਾਣੀ:ਸੰਪਾਦਕੀ ਦੇ ਅਖੀਰ 'ਚ ਛਪੀ ਡਾ.ਸਰਦਾਰ ਅੰਜੁਮ ਦੀ ਕਾਵਿ ਟੁਕੜੀ
ਸਰਬਜੀਤ ਨਹੀਂ ਰਿਹਾ ਪਰ ਉਸਦਾ ਜ਼ਿਕਰ ਅੱਜ ਹਰ ਅਖਬਾਰ ਚੈਨਲ ਤੇ ਹੈ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪਾਕਿਸਤਾਨ ਨੂੰ ਲਾਹਨਤਾਂ ਭੇਜੀਆਂ ਹਨ। ਕਾਸ਼ ਏਨੀ ਚਿੰਤਾ ਦਾ ਪ੍ਰਗਟਾਵਾ ਜੇ ਕੁਝ ਦਿਨ ਪਹਿਲਾਂ ਕਰ ਲਿਆ ਜਾਂਦਾ ਤਾਂ ਸ਼ਾਇਦ ਸਰਬਜੀਤ ਦੀ ਜਾਂ ਬਚ ਜਾਂਦੀ। ਸਾਡੇ ਸਿਆਸਤਦਾਨ ਫੌਜੀਆਂ ਦਾ ਸਿਰ ਕੱਟੇ ਜਾਣ ਤੇ ਵੀ ਖਾਮੋਸ਼ ਰਹੇ, ਚਮੇਲ ਸਿੰਘ ਦੇ ਕਤਲ ਤੇ ਵੀ ਖਾਮੋਸ਼ ਰਹੇ ਅਤੇ ਸਰਬਜੀਤ ਨੂੰ ਧਮਕੀਆਂ ਮਿਲਣ ਮਗਰੋਂ ਵੀ ਚੁੱਪ ਰਹੇ। ਸਰਬਜੀਤ ਜੇਲ੍ਹ ਚੋਂ ਚਿੱਠੀਆਂ ਭੇਜ ਭੇਜ ਥੱਕ ਗਿਆ,ਉਸਦੀ ਅਣਥੱਕ ਭੈਣ ਦਲਬੀਰ ਨੇ ਹਰ ਕੋਨੇ ਤੱਕ ਇਸ ਬੇਇਨਸਾਫੀ ਦੀ ਆਵਾਜ਼ ਪਹੁੰਚਾਈ ਪਰ ਸਰਬਜੀਤ ਬਾਰੇ ਸਮਾਂ ਰਹਿੰਦਿਆਂ ਹ ਹਵਾ ਨਹੀਂ ਬਣ ਸਕੀ ਜਿਹੜੀ ਉਸਨੂੰ ਬਚਾ ਲੈਂਦੀ ਜਾਂ ਫਿਰ ਪਾਕਿਸਤਾਨੀ ਹਾਕਮਾਂ ਨੂੰ ਅਜਿਹੀ ਕਰਤੂਤ ਤੋਂ ਦੂਰ ਰੱਖਦੀ। ਅੱਜ ਸਾਹਿਰ ਲੁਧਿਆਣਵੀ ਸਾਹਿਬ ਦੀ ਇੱਕ ਲੰਮੀ ਰਚਨਾ ਦੀਆਂ ਦੋ ਕਾਵਿ ਸਤਰਾਂ ਯਾਦ ਆ ਰਹੀਆਂ ਹਨ--
ਬਹੁਤ ਦਿਨੋਂ ਸੇ ਹੈ ਯੇਹ ਮਸ਼ਗਲਾ ਸਿਆਸਤ ਕਾ 
ਕਿ ਜਬ ਜਵਾਨ ਹੋਂ ਬੱਚੇ ਤੋ ਕਤਲ ਹੋ ਜਾਏਂ
ਹੈ ਬਹੁਤ ਦੇਰ ਯੇਹ ਖਬਤ ਹੁਕਮਰਾਨੋਂ ਕਾ,
ਕਿ ਦੂਰ ਦੂਰ ਤੱਕ ਖੇਤੋਂ ਮੇਂ ਕਹਤ ਬੋ ਜਾਏਂ 
ਪੰਜਾਬ ਸਕਰੀਨ ਦੇ ਪਾਠਕਾਂ ਲਈ ਮੀਡੀਆ ਦੀ ਰਿਪੋਰਟ ਦਾ ਕੁਝ ਅੰਸ਼ ਹੇਠਾਂ ਦਿੱਤਾ ਜਾ ਰਿਹਾ ਹੈ। --ਰੈਕਟਰ ਕਥੂਰੀਆ 
ਸਰਬਜੀਤ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਅੱਜ
* ਪੋਸਟਮਾਰਟਮ ਮਗਰੋਂ ਦੇਹ ਭਿੱਖੀਵਿੰਡ ਪਹੁੰਚੀ * ਪੰਜਾਬ ਵਿੱਚ ਤਿੰਨ ਦਿਨ ਦਾ ਸੋਗ
ਪਰਨੀਤ ਕੌਰ ਤੇ ਸੁਖਬੀਰ ਦੇਹ ਲੈਣ ਲਈ ਹਵਾਈ ਅੱਡੇ ’ਤੇ ਹਾਜ਼ਰ

ਟ੍ਰਿਬਿਊਨ ਨਿਊਜ਼ ਸਰਵਿਸ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬੀਬੀ 
ਦਲਬੀਰ ਕੌਰ ਨੂੰ ਦਿਲਾਸਾ ਦਿੰਦੇ ਹੋਏ (ਫੋਟੋ: ਪੀ.ਟੀ.ਆਈ.)
ਅੰਮ੍ਰਿਤਸਰ, 2 ਮਈ:ਭਾਰਤੀ ਕੈਦੀ ਸਰਬਜੀਤ ਸਿੰਘ ਦੀ ਦੇਹ ਅੱਜ ਰਾਤੀਂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਾਹੌਰ ਤੋਂ ਇਥੇ ਲਿਆਂਦੀ ਗਈ। ਜਦੋਂ ਇਹ ਜਹਾਜ਼ ਰਾਜਾਸਾਂਸੀ ਹਵਾਈ ਅੱਡੇ ’ਤੇ ਉੱਤਰਿਆ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਤੇ ਹੋਰ ਬਹੁਤ ਸਾਰੇ ਸਿਆਸੀ ਆਗੂ ਉਸ ਦੀ ਦੇਹ ਲੈਣ ਲਈ ਪੁੱਜੇ ਹੋਏ ਸਨ। ਉਸ ਦੀ ਦੇਹ ਇਥੋਂ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਲਿਜਾਈ ਜਾਏਗੀ ਤੇ ਮਗਰੋਂ ਪਿੰਡ ਭਿੱਖੀਵਿੰਡ ਭਲਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਨੂੰ  ਸੌਂਪ ਦਿੱਤੀ ਜਾਏਗੀ। ਇਸ ਸਬੰਧੀ ਰਾਜ ਸਰਕਾਰ ਨੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਇਸ ਦੌਰਾਨ  ਸਾਰੀਆਂ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕੇ ਰਹਿਣਗੇ ਤੇ ਇਸ ਦੌਰਾਨ ਕੋਈ ਸਰਕਾਰੀ ਸਮਾਗਮ ਨਹੀਂ ਹੋਏਗਾ। ਪਾਕਿਸਤਾਨੀ ਸਰਕਾਰ ਤੋਂ ਕਲੀਅਰੈਂਸ ਲੈਣ ਮਗਰੋਂ ਲਾਹੌਰ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਰਬਜੀਤ ਸਿੰਘ ਦੀ ਦੇਹ ਲੈ ਕੇ ਇਥੇ ਪੁੱਜਿਆ। ਇਸ ਤੋਂ ਪਹਿਲਾਂ ਦਿਨੇ ਭਾਰਤੀ ਹਾਈ ਕਮਿਸ਼ਨ ਨੇ ਪੋਸਟਮਾਰਟਮ ਤੋਂ ਮਗਰੋਂ ਸਰਬਜੀਤ ਸਿੰਘ ਦੀ ਦੇਹ ਪ੍ਰਾਪਤ ਕੀਤੀ।
ਇਸ ਸਾਲ ਅਜਿਹੇ ਹਮਲੇ ਤੇ ਹੋਣੀ ਦਾ ਸ਼ਿਕਾਰ ਹੋਣ ਵਾਲਾ ਸਰਬਜੀਤ ਸਿੰਘ ਦੂਜਾ ਭਾਰਤੀ ਕੈਦੀ ਹੈ। ਇਸ ਤੋਂ ਪਹਿਲਾਂ ਚਮੇਲ ਸਿੰਘ ਦੀ ਵੀ ਪਾਕਿਸਤਾਨ ’ਚ ਕੈਦੀਆਂ ਨੇ ਕੁੱਟਮਾਰ ਕੀਤੀ ਸੀ ਤੇ ਮਗਰੋਂ ਉਸ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਛੇ ਹੋਰ ਕੈਦੀਆਂ ਨੇ ਕੋਟ ਲੱਖਪਤ ਜੇਲ੍ਹ ’ਚ ਸਰਬਜੀਤ ਸਿੰਘ  ’ਤੇ ਮਾਰੂ ਤੇ ਵਹਿਸ਼ੀਆਨਾ ਹਮਲਾ ਕੀਤਾ ਸੀ। ਹਫਤਾ ਭਰ ਕੋਮਾ ’ਚ ਰਹਿਣ ਮਗਰੋਂ ਕੱਲ੍ਹ ਰਾਤੀਂ ਤੀਜੇ ਪਹਿਰ 1.15 ਵਜੇ  ਦਿਲ ਦਾ ਦੌਰਾ ਪੈਣ ਨਾਲ ਰਾਤੀਂ ਸਰਬਜੀਤ ਦੀ ਮੌਤ ਹੋ ਗਈ ਸੀ।
ਅੱਜ ਸ਼ਾਮ ਲਗਪਗ 7.45 ਵਜੇ ਏਅਰ ਇੰਡੀਆ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਰਬਜੀਤ ਦੀ ਦੇਹ ਇਥੇ ਪੁੱਜੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕੇਂਦਰ ਸਰਕਾਰ ਵਲੋਂ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਤੇ ਰਵਨੀਤ ਸਿੰਘ ਬਿੱਟੂ, ਵਿਧਾਇਕ ਓ.ਪੀ. ਸੋਨੀ ਤੇ ਹੋਰ ਹਾਜ਼ਰ ਸਨ। ਮ੍ਰਿਤਕ ਦੇਹ ਨੂੰ ਇਕ ਤਾਬੂਤ ਵਿਚ ਰੱਖਿਆ ਹੋਇਆ ਸੀ, ਜਿਸ ਦਾ ਸਕੇਨ ਕੀਤਾ ਗਿਆ ਅਤੇ ਮਗਰੋਂ ਤਾਬੂਤ ਨੂੰ ਇਕ ਐਂਬੂਲੈਂਸ ਵਿਚ ਰੱਖ ਕੇ ਏਵੀਏਸ਼ਨ ਕਲੱਬ ਵਿਖੇ ਭੇਜਿਆ ਗਿਆ, ਇਥੋਂ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਤਰਨ ਤਾਰਨ ਜ਼ਿਲੇ ਦੇ ਪੱਟੀ ਕਸਬੇ ਵਿਖੇ ਭੇਜਿਆ ਗਿਆ ਹੈ, ਇਥੇ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟ ਮਾਰਟਮ ਹੋਵੇਗਾ। ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਅੰਮ੍ਰਿਤਸਰ ਹਵਾਈ ਅੱਡੇ ’ਤੇ ਸਰਬਜੀਤ ਦੀ ਦੇਹ ਇਕ ਐਂਬੂਲੈਂਸ ਵਿੱਚ ਰੱਖੇ ਜਾਣ ਦਾ ਦ੍ਰਿਸ਼ (ਫੋਟੋ: ਸਮੀਰ)
ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਦੇਹ ਦੇ ਇਥੇ ਪੁੱਜਣ ਦੀ ਸੂਚਨਾ ਨੂੰ ਲੈ ਕੇ ਅਨਿਸ਼ਚਿਤਤਾ ਵਾਲੀ ਸਥਿਤੀ ਬਣੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਸੂਚਨਾ ਪੱਖੋਂ ਅਣਜਾਣ ਸਨ। ਇਸ ਤੋਂ ਪਹਿਲਾਂ ਸਰਬਜੀਤ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਵਿਚ ਉਸ ਦੀ ਭੈਣ ਦਲਬੀਰ ਕੌਰ, ਪਤਨੀ ਸੁਖਪ੍ਰੀਤ ਕੌਰ ਅਤੇ ਦੋ ਬੇਟੀਆਂ ਸਵੱਪਨਦੀਪ ਅਤੇ ਪੂਨਮ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੀਆਂ। ਉਨ੍ਹਾਂ ਨੂੰ ਬੀ.ਐਸ.ਐਫ. ਦੇ ਇਕ ਵਿਸ਼ੇਸ਼ ਹਵਾਈ ਜਹਾਜ ਰਾਹੀਂ ਇਥੇ ਲਿਆਂਦਾ ਗਿਆ ਸੀ। ਉਨ੍ਹਾਂ ਦੇ ਨਾਲ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਵੀ ਸਨ। ਕੁਝ ਦੇਰ ਦੇ ਠਹਿਰਾਅ ਮਗਰੋਂ ਉਨ੍ਹਾਂ ਨੂੰ ਇਕ ਹੈਲੀਕਾਪਟਰ ਰਾਹੀਂ ਭਿੱਖੀਵਿੰਡ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਛੱਡਣ ਲਈ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਵੇਰਕਾ ਵੀ ਨਾਲ ਗਏ। ਇਸ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਕੁਝ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਬਜੀਤ ’ਤੇ ਪਾਕਿਸਤਾਨ ਵਿਚ ਹੋਏ ਜਾਨਲੇਵਾ ਹਮਲੇ ਨੂੰ ਕਰੂਰਤਾ ਵਾਲੀ ਘਿਨਾਉਣੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਰਹਿੰਦੇ ਭਾਰਤੀ ਨਾਗਰਿਕ ਅਤੇ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਇਸ ਮਾਮਲੇ ਵਿਚ ਪਾਕਿਸਤਾਨੀ ਸਰਕਾਰ ਅਸਫਲ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਭਾਰਤੀ ਜੇਲ੍ਹਾਂ ਵਿਚ ਵੀ ਪਾਕਿਸਤਾਨੀ ਕੈਦੀ ਬੰਦ ਹਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸਰਬਜੀਤ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ 3 ਮਈ ਨੂੰ 2 ਵਜੇ ਭਿਖੀਵਿੰਡ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਸਸਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼ਾਮਲ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਸਸਕਾਰ ਮੌਕੇ ਸ਼ਾਮਲ ਹੋਣਗੇ।
ਆਗੂ ਹੋਏ ਤਰਲੋਮੱਛੀਹਵਾਈ ਅੱਡੇ ਵਿਖੇ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਾਲੇ ਆਪਸੀ ਖਿੱਚੋਤਾਣ ਦੇ ਦ੍ਰਿਸ਼ ਵੀ ਵੇਖਣ ਨੂੰ ਮਿਲੇ। ਜਦੋਂ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਪੱਟੀ ਲੈ ਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਸਵਾਰ ਹੋਣ ਵਾਲੇ ਕਾਂਗਰਸੀ ਆਗੂਆਂ ਵਿਚੋਂ ਸਿਰਫ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਦਾ ਨਾਂ ਸ਼ਾਮਲ ਸੀ, ਜਿਸ ਦਾ ਕਾਂਗਰਸੀ ਆਗੂਆਂ ਨੇ ਵਿਰੋਧ ਕੀਤਾ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਨਾਲ ਲੈ ਜਾਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਹਵਾਈ ਅੱਡੇ ਵਿਖੇ ਹਵਾਈ ਟਰਮੀਨਲ ’ਤੇ ਪੁੱਜਣ ਤੋਂ ਰੋਕਿਆ ਗਿਆ ਹੈ। ਕਾਂਗਰਸੀ ਆਗੂ ਸ੍ਰੀ ਸੁਨੀਲ ਦੱਤੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਂਗਰਸੀ ਆਗੂਆਂ ਨੂੰ ਹਵਾਈ ਟਰਮੀਨਲ ਵਿਖੇ ਨਹੀਂ ਜਾਣ ਦਿੱਤਾ ਗਿਆ। ਮਗਰੋਂ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਪੁੱਜੇ ਤਾਂ ਉਨ੍ਹਾਂ ਨਾਲ ਕਾਂਗਰਸੀ ਆਗੂ ਵੀ ਟਰਮੀਨਲ ਵਿਚ ਦਾਖਲ ਹੋਏ।
ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਕਰੋੜ ਰੁਪਏ ਦੇਣ ਦਾ ਐਲਾਨ
ਦੋਵਾਂ ਧੀਆਂ ਨੂੰ ਮਿਲੇਗੀ ਨੌਕਰੀ
ਟ੍ਰਿਬਿਊਨ ਨਿਊਜ਼ ਸਰਵਿਸ

ਭਿੱਖੀਵਿੰਡ ’ਚ ਸਰਬਜੀਤ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ
ਉਪ ਮੁੱਖ ਮੰਤਰੀ ਸੁਬਖੀਰ ਸਿੰਘ ਬਾਦਲ
ਚੰਡੀਗੜ੍ਹ 2 ਮਈ:ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਅਤੇ ਤਿੰਨ ਦਿਨਾਂ ਦਾ ਰਾਜਸੀ ਸੋਗ ਐਲਾਨਿਆ ਹੈ। ਇਹ ਐਲਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕੀਤਾ। ਮੁੱਖ ਮੰਤਰੀ ਨੇ ਸਰਬਜੀਤ ਸਿੰਘ ਦੀਆਂ ਦੋਹਾਂ ਧੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਸਰਬਜੀਤ ਨੂੰ ਕੌਮੀ ਸ਼ਹੀਦ ਵੀ ਐਲਾਨਿਆ। ਸ੍ਰੀ ਬਾਦਲ ਨੇ ਇੱਕ ਬਿਆਨ ਰਾਹੀਂ ਸਰਬਜੀਤ ਦੇ ਕਤਲ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪੂਰੇ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਰਕਾਰ  ਇੱਕ ਮਤੇ ਰਾਹੀਂ ਸਰਬਜੀਤ ਸਿੰਘ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਸਮੁੱਚੇ ਮਾਮਲੇ ਨੂੰ ਨਜਿੱਠਣ ਲਈ ਭਾਰਤ ਸਰਕਾਰ ਕੂਟਨੀਤਕ  ਪੱਧਰ ’ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਕੌਮ ਦੀ ਅਗਵਾਈ ਇਕ ਵਿਸ਼ੇਸ਼ ਤਾਕਤ ਅਤੇ ਇੱਛਾ ਸ਼ਕਤੀ ਨਾਲ ਕੀਤੀ ਜਾਂਦੀ ਹੈ, ਜਿਸ ਦੀ ਕੇਂਦਰ ਸਰਕਾਰ ਵਿੱਚ ਅਣਹੋਂਦ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਮਨ ਬਡ਼ੇ ਉਦਾਸ ਹਨ ਕਿਉਂਕਿ ਕੇਂਦਰ ਸਰਕਾਰ ਸਰਬਜੀਤ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਰਥਕ ਤੌਰ ’ਤੇ  ਕਾਇਮ ਰੱਖਣ ਵਿਚ ਫੇਲ੍ਹ ਹੋਈ ਹੈ ਅਤੇ ਕੇਂਦਰ ਸਰਕਾਰ ਦੁਆਰਾ ਸਰਬਜੀਤ ਨੂੰ ਬਚਾਉਣ ਲਈ ਹੋਰ ਠੋਸ ਕੂਟਨੀਤਕ ਉਪਰਾਲੇ ਕੀਤੇ ਜਾ ਸਕਦੇ ਸਨ,  ਜੋ ਨਹੀਂ ਕੀਤੇ ਗਏ।
ਇਹ ਮਾਮਲਾ ਭਾਰਤ-ਪਾਕਿ ਵਿਚਕਾਰ ਸ਼ਾਂਤੀ ਪ੍ਰਕਿਰਿਆ ਲਈ ਗੱਲਬਾਤ ਕੀਤੇ ਜਾਣ ਵਾਲੇ ਮੇਜ਼ ’ਤੇ ਰੱਖਣਾ ਬਣਦਾ ਸੀ, ਕਿਉਂਕਿ ਸਰਬਜੀਤ ਕੋਈ ਵਿਅਕਤੀਗਤ ਮਾਮਲਾ ਨਾ ਰਹਿ ਕੇ ਪਾਕਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਸੰਜੀਦਗੀ ਦੇ ਮਾਪਦੰਡ ਵਜੋਂ ਵੇਖਿਆ ਜਾ ਰਿਹਾ ਸੀ।
ਸਰਬਜੀਤ ਦੀ ਹੱਤਿਆ ਖ਼ਿਲਾਫ਼ ਸੰਸਦ ਵੱਲੋਂ ਨਿੰਦਾ ਮਤਾ ਪਾਸ

ਸਰਬਜੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ 
ਕਰਨ ਲਈ ਵਿਦੇਸ਼ ਰਾਜ ਮੰਤਰੀ 
ਪਰਨੀਤ ਕੌਰ ਭਿੱਖੀਵਿੰਡ ਪਹੁੰਚਦੇ ਹੋਏ
ਨਵੀਂ ਦਿੱਲੀ, 2 ਮਈ:ਸੰਸਦ ਵਿਚ ਅੱਜ ਪਾਕਿਸਤਾਨ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਸ ਨਾਲ ਕੀਤੇ ਗੈਰ-ਮਨੁੱਖੀ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿਚ ਸਰਬਜੀਤ ਉਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਚੀਨ ਵੱਲੋਂ ਘੁਸਪੈਠ ਦੇ ਮਾਮਲੇ, ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ, ਸਰਬਜੀਤ ਸਿੰਘ ਦੀ ਮੌਤ ਦਾ ਮਾਮਲਾ ਅੱਜ ਦੋਨਾਂ ਸਦਨਾਂ ਵਿਚ ਗੂੰਜੇ। ਪਾਕਿਸਤਾਨ ਵਿਚ ਸਰਬਜੀਤ ਸਿੰਘ ਦੀ ਮੌਤ ਬਾਰੇ ਲੋਕ ਸਭਾ ਵਿਚ ਸਪੀਕਰ ਮੀਰਾ ਕੁਮਾਰ ਵੱਲੋਂ ਪੇਸ਼ ਕੀਤੇ ਸ਼ੋਕ ਮਤੇ ਵਿਚ ਕਿਹਾ ਗਿਆ ਕਿ ਸਦਨ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਸਰਬਜੀਤ ਸਿੰਘ ਦੇ ਬੇਵਕਤ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸਦਨ ਪਾਕਿਸਤਾਨ ਦੀ ਜੇਲ੍ਹ ਵਿਚ ਸਰਬਜੀਤ ਸਿੰਘ ਨਾਲ ਕੀਤੇ ਗੈਰ-ਮਨੁੱਖੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਤੇ ਆਸ ਕਰਦਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਸਦਨ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਰਬਜੀਤ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਜਿਉਂ ਹੀ ਸਦਨ ਜੁੜਿਆ ਤਾਂ ਭਾਜਪਾ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਪਾਕਿਸਤਾਨ ਵਿਰੋਧੀ ਨਾਅਰੇ ਮਾਰੇ। ਇਸ ਤੋਂ ਪਹਿਲਾਂ ਹੋਰ ਕਈ ਮਾਮਲਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਤੇ ਬਾਅਦ ਦੁਪਹਿਰ ਜਿਉਂ ਹੀ ਸਦਨ ਜੁੜਿਆ ਤਾਂ ਸਪੀਕਰ ਨੇ ਸਰਬਜੀਤ ਸਿੰਘ ਦੀ ਮੌਤ ’ਤੇ ਦੁੱਖ ਦੇ ਪ੍ਰਗਟਾਵੇ ਸਬੰਧੀ ਸ਼ੋਕ ਮਤਾ ਪਾਸ ਕੀਤਾ।
ਰਾਜ ਸਭਾ ਵਿਚ ਸਰਬਜੀਤ ਸਿੰਘ ਦੀ ਮੌਤ ਨੂੰ ਲੈ ਕੇ ਮੈਂਬਰਾਂ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ। ਰਾਜ ਸਭਾ ਵਿਚ ਵਿਰੋਧੀ  ਧਿਰ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਅੱਜ ਦਾ ਦਿਨ ਬੇਹੱਦ ਦੁਖਦਾਈ, ਗੁੱਸੇ ਤੇ ਅਫਸੋਸ ਕਰਨ ਵਾਲਾ ਹੈ। ਉਨ੍ਹਾਂ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਮੁੱਚੀ ਸੰਸਦ ਇਸ ਮਾਮਲੇ ਉਤੇ ਇਕਜੁੱਟ ਹੋ ਕੇ ਆਵਾਜ਼ ਉਠਾਏਗੀ। ਭਾਜਪਾ ਆਗੂਆਂ ਨੇ ਅੱਜ ਇਸ ਮਸਲੇ ਉਤੇ ਸੰਸਦ ਵਿਚ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਸਵਾਲ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਕਿਸ ਦਿਸ਼ਾ ਵੱਲ ਜਾ ਰਹੀ ਹੈ ਤੇ ਘੁਮੰਡੀ ਸਰਕਾਰ ਦੀ ਬੁਜ਼ਦਿਲੀ ਦਾ ਇਸ ਘਟਨਾ ਤੋਂ ਪਤਾ ਚੱਲਦਾ ਹੈ। ਬੀਤੇ ਸਮੇਂ ਵਿਚ ਪਾਕਿਸਤਾਨ ਭਾਰਤ ਤੋਂ ਅਸਿੱਧੇ ਰੂਪ ਕਈ ਜੰਗਾਂ ਹਾਰ ਚੁੱਕਾ ਹੈ ਤੇ ਹੁਣ ਉਸ ਨੇ ਅਜਿਹਾ ਕਾਇਰਾਨਾ ਢੰਗ ਲੱਭਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਬਾਰੇ ਸਮੀਖਿਆ ਕਰਨੀ ਚਾਹੀਦੀ ਹੈ।
ਬਸਪਾ ਦੇ ਆਗੂ ਐਸ.ਸੀ. ਮਿਸ਼ਰਾ ਨੇ ਸਰਬਜੀਤ ਸਿੰਘ ਦੀ ਮੌਤ ਨੂੰ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਅੰਨਾ ਡੀ.ਐਮ.ਕੇ., ਸਮਾਜਵਾਦੀ ਪਾਰਟੀ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸਰਬਜੀਤ ਸਿੰਘ ਦੀ ਮੌਤ ’ਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਵਧ ਕੇ ਤਖਤੀਆਂ ਲਹਿਰਾਈਆਂ ਤੇ ਮੰਗ ਕੀਤੀ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਨੂੰ ਮੁਆਫ ਕੀਤੇ ਜਾਣ ਵਿਰੁੱਧ ਅਪੀਲ ਪਾਈ ਜਾਣੀ ਚਾਹੀਦੀ ਹੈ ਤੇ ਤਖਤੀਆਂ ਉਤੇ ਲਿਖਤੀ ਰੂਪ ਵਿਚ ਮੰਗ ਕੀਤੀ ਗਈ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਿਸ਼ੇਸ਼ ਜਾਂਚ ਲਈ ਸੁਪਰੀਮ ਕੋਰਟ ਦੀ ਕਮੇਟੀ ਬਣਾਈ ਜਾਵੇ।
-ਪੀ.ਟੀ.ਆਈ.
ਭਾਰਤ ਦਾ ਦਲੇਰ ਪੁੱਤ ਸੀ ਸਰਬਜੀਤ: ਮਨਮੋਹਨ ਸਿੰਘ

ਨਵੀਂ ਦਿੱਲੀ, 2 ਮਈ: ਸਰਬਜੀਤ ਸਿੰਘ ਦੀ ਮੌਤ ’ਤੇ ‘ਧੁਰ ਅੰਦਰ ਤੱਕ ਉਦਾਸ ਹੋਏ’ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਭਾਰਤ ਦਾ ਬਹਾਦਰ ਪੁੱਤਰ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਸਰਬਜੀਤ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਐਕਸਗ੍ਰੇਸੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਸਰਬਜੀਤ ਸਿੰਘ ਦੀ ਮੌਤ ਨਾਲ ਗਹਿਰੀ ਠੇਸ ਪੁੱਜੀ ਹੈ। ਉਹ ਭਾਰਤ ਦਾ ਦਲੇਰ ਪੁੱਤਰ ਸੀ, ਜਿਸ ਨੇ ਸਾਰੇ ਦੁੱਖ ਬਡ਼ੇ ਸਾਹਸ ਨਾਲ ਝੱਲੇ। ਪ੍ਰਧਾਨ ਮੰਤਰੀ ਨੇ ਮੰਗ ਕੀਤੀ ਕਿ ਸਰਬਜੀਤ ਸਿੰਘ ’ਤੇ ਵਹਿਸ਼ੀ ਢੰਗ ਨਾਲ ਕਾਤਲਾਨਾ ਹਮਲਾ ਕਰਨ ਵਾਲੇ ਅਪਰਾਧੀਆਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਪਾਕਿਸਤਾਨ ਸਰਕਾਰ ’ਤੇ ਭਾਰਤ ਸਰਕਾਰ ਦੀਆਂ ਇਨ੍ਹਾਂ ਅਪੀਲਾਂ-ਦਲੀਲਾਂ ਦਾ ਭੋਰਾ ਵੀ ਅਸਰ ਨਹੀਂ ਹੋਇਆ ਕਿ ਇਹ ਕੇਸ ਮਾਨਵਤਾ ਦੇ ਆਧਾਰ ’ਤੇ ਵਿਚਾਰਿਆ ਜਾਵੇ। 
-ਏਜੰਸੀਆਂ (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)



Saturday, October 15, 2011

ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਦੀ ਉਸਾਰੀ ਦਾ ਕੰਮ ਸ਼ੁਰੂ

 ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਰੱਖਿਆ ਨੀਂਹ ਪੱਥਰ 
         ਅੰਮ੍ਰਤਿਸਰ 14  ਅਕਤੂਬਰ  (ਗਜਿੰਦਰ ਸਿੰਘ ਕਿੰਗ) 
ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਸਥਾਨਕ ਭਰਾਵਾਂ ਵਾਲਾ ਢਾਬਾ ਚੌਂਕ ਵਿਖੇ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਬੁੱਤ ਸਥਾਪਿਤ ਕਰਨ ਲਈ ਬਣਾਏ ਜਾਣ ਵਾਲੇ ਚਬੂਤਰੇ ਦਾ ਨੀਂਹ ਪੱਥਰ ਰੱਖਿਆ।
         ਉਨ੍ਹਾਂ ਦੱਸਿਆ ਕਿ ਇਸ ਜਗ੍ਹਾਂ 'ਤੇ 15 ਲੱਖ ਰੁਪਏ ਦੀ ਲਾਗਤ ਨਾਲ ਸ਼ਹੀਦ ਮਦਨ ਲਾਲ ਢੀਂਗਰਾਂ ਜੀ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ, ਜੋ ਕਿ ਲਗਭਗ ਦੋ ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ।
         ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਤੋਂ 102 ਸਾਲ ਪਹਿਲਾਂ ਸ਼ਹੀਦ ਮਦਨ ਲਾਲ ਢੀਂਗਰਾਂ ਨੇ ਦੇਸ਼ ਵਿੱਚ ਚਲ ਰਹੇ ਆਜ਼ਾਦੀ ਦੇ ਸੰਘਰਸ਼ ਵਿੱਚ ਨਵੀਂ ਰੂਹ ਭਰਨ ਲਈ ਜ਼ਾਲਮ ਅੰਗਰੇਜ਼ ਕਰਜਨ ਵੈਲੀ ਨੂੰ ਮੌਤ ਦੇ ਘਾਟ ਉਤਾਰ ਕੇ ਆਪ 17 ਅਗਸਤ 1909 ਨੂੰ ਲੰਦਨ ਦੀ ਪੇਂਟੋਨਵਿਲੇ ਜੇਲ੍ਹ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ।
ਅੱਜ ਜਿਸ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਅਸੀਂ ਰਹਿ ਰਹੇ ਹਾਂ, ਉਸ ਵਿੱਚ ਸ਼ਹੀਦ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ ਅਤੇ ਜਿਸ ਦੀਆਂ ਗਲੀਆਂ ਵਿੱਚ ਉਨਾਂ੍ਹ ਨੇ ਆਪਣਾ ਬਚਪਨ ਗੁਜਾਰਿਆ, ਅਤੇ ਵਿਦੇਸ਼ੀ ਧਰਤੀ 'ਤੇ ਜਾ ਕੇ ਆਪਣੀ ਮਾਤ-ਭੂਮੀ ਦੀ ਰੱਖਿਆ ਲਈ ਦੇਸ਼ ਦੇ ਉਸ ਮਹਾਨ ਸਪੂਤ ਨੇ ਹੱਸਦਿਆਂ-ਹੱਸਦਿਆਂ ਆਪਣੇ ਆਪ ਨੂੰ ਦੇਸ਼ ਤੋਂ ਕੁਰਬਾਨ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਮਹਾਨ ਦੇਸ਼ ਭਗਤ ਡਾ. ਐਨੀ ਬੇਸੈਂਟ ਨੇ ਕਿਹਾ ਸੀ ਕਿ ਸ਼ਹੀਦ ਮਦਨ ਲਾਲ ਢੀਂਗਰਾਂ ਦੀ ਕੁਰਬਾਨੀ ਐਨੀ ਮਹਾਨ ਹੈ ਕਿ ਹਿੰਦੋਸਤਾਨ ਦੇ ਕੋਨੇ-ਕੋਨੇ ਵਿੱਚ ਉਨ੍ਹਾਂ ਦੇ ਬੁੱਤ ਲਗਾਏ ਜਾਣਗੇ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਅਣਗੌਲਿਆਂ ਕਰ ਦਿੱਤਾ, ਪਰ ਅੱਜ ਅਸੀਂ ਅਜਿਹੇ ਉਪਰਾਲੇ ਕਰਕੇ ਆਪਣੀ ਗਲਤੀ ਨੂੰ ਸੁਧਾਰਨ ਦਾ ਯਤਨ ਕਰ ਰਹੇ ਹਾਂ।
ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਪਿਛਲੇ ਦੋ ਸਾਲਾਂ ਤੋਂ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਜਨਮ ਦਿਨ ਮਨਾ ਰਹੀ ਹੈ ਅਤੇ ਬੀਤੀ 17 ਅਗਸਤ ਨੂੰ ਸ਼ਹੀਦ ਮਦਨ ਲਾਲ ਢੀਂਗਰਾਂ ਜੀ ਦੇ 102ਵੇਂ ਬਲਿਦਾਨ ਦਿਵਸ ਦੇ ਮੌਕੇ 'ਤੇ ਸ਼ਹੀਦ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੰਮ੍ਰਿਤਸਰ ਵਿਖੇ ਇੱਕ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਗਿਆ ਹੈ।
ਪ੍ਰੋ. ਚਾਵਲਾ ਨੇ ਦੱਸਿਆ ਕਿ ਸ਼ਹੀਦ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹੀਦ ਮਦਨ ਲਾਲ ਢੀਂਗਰਾਂ ਸਮਾਰਕ ਸਮਿਤੀ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਮੇਅਰ ਇੰਜ: ਸ਼ਵੇਤ ਮਲਿਕ ਦੱਸਿਆ ਕਿ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਮੁਹੱਈਆਂ ਕਰਵਾਈ ਗਈ ਗ੍ਰਾਂਟ ਦੇ ਸਹਿਯੋਗ ਨਾਲ ਨਗਰ ਨਿਗਮ ਵੱਲੋਂ ਇਸ ਜਗ੍ਹਾਂ 'ਤੇ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਸੁੰਦਰ ਬੁੱਤ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ ਆਉਂਦੇ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ਅਤੇ ਹਰ ਸਾਲ ਇਸ ਜਗ੍ਹਾਂ 'ਤੇ ਉਨ੍ਹਾਂ ਦਾ ਸ਼ਹੀਦੀ ਦਿਹਾੜ੍ਹਾ ਮਨਾਇਆ ਜਾਇਆ ਕਰੇਗਾ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਅਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀ੍ਹਆਂ ਦੇ ਮਨਾਂ ਵਿੱਚ ਸਾਡੇ ਮਹਾਨ ਸ਼ਹੀਦਾਂ ਦੀ ਯਾਦ ਹਮੇਸ਼ਾ ਕਾਇਮ ਰਹਿ ਸਕੇ।

Wednesday, October 05, 2011

ਜਹਾਂ ਸਪਨੇ ਸਭੀ ਅਧੂਰੇ ਹੈਂ ਔਰ ਦੂਰ ਹੈ ਬਹੁਤ ਸਵੇਰਾ .....!

ਜਿਹਨਾਂ ਸ਼ਹੀਦਾਂ ਨੇ ਦੇਸ਼ ਲਈ,  ਦੇਸ਼ ਦੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਉਹਨਾਂ ਸ਼ਹੀਦਾਂ ਦਾ ਕੁਝ ਮਕਸਦ ਸੀ. ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਸਮਾਜ ਦੀ ਸਿਰਜਨਾਂ ਦੇ ਕੁਝ ਸੁਪਨੇ ਸਨ. ਇਹਨਾਂ ਸੁਪਨਿਆਂ ਲਈ ਉਹਨਾਂ ਆਪਣੇ ਸਾਰੇ ਨਿਜੀ ਸੁਪਨੇ ਆਪਣੇ ਹਥੀਂ ਤੋੜ ਸੁੱਤੇ ਸਨ. ਸਾਰੀਆਂ ਇਛਾਵਾਂ ਨੂੰ ਤਿਆਗ ਦਿੱਤਾ ਸੀ, ਸਾਰੇ ਸੁੱਖ ਸਾਰੇ ਆਰਾਮ ਛੱਡ ਦਿੱਤੇ ਸਨ. ਜੇ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਅੰਤਾਂ ਦੀ ਗਰੀਬੀ ਵਾਲਾ ਜੀਵਨ ਜੀ ਰਹੇ ਹਨ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕੀ ਅਜੇ ਉਹਨਾਂ ਦੇ ਸੁਪਨਿਆਂ ਦਾ ਸਾਕਾਰ ਹੋਣਾ ਬਾਕੀ ਹੈ. ਅਜੇ ਉਸ ਨਵੇਂ ਨਰੋਏ ਸਮਾਜ ਦੀ ਸਿਰਜਣਾ ਦਾ ਕੰਮ ਅਧੂਰਾ ਹੈ. ਇਹਨਾਂ ਸਤਰਾਂ ਨੂੰ ਲਿਖਣ ਦੀ ਲੋੜ ਪੈ ਹੈ ਇੱਕ ਤਸਵੀਰ ਦੇਖ ਕੇ. ਇਸ ਤਸਵੀਰ ਨੂੰ ਫੇਸਬੁਕ 'ਤੇ ਸਾਂਝੀਆਂ ਕੀਤਾ ਹੈ. 
ਗੁਰਪ੍ਰੀਤ ਐਸ  ਸਹੋਤਾ-ਲੱਕੀ ਨੇ.ਇਸ ਤਸਵੀਰ ਨੂੰ ਦੇਖ ਕੇ ਕੁਝ ਵੀ ਹੋਰ ਦੱਸਣ ਜਾਂ ਪੁਛਣ ਦੀ ਲੋੜ ਹੀ ਨਹੀਂ ਰਹੀ ਜਾਂਦੀ.ਦੇਸ਼ ਦੀ ਏਸ ਮੌਜੂਦਾ ਹਾਲਤ ਨੂੰ ਕਿਵੇਂ ਸੁਧਾਰਿਆ ਜਾਵੇ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀ ਕੀਤਾ ਜਾਵੇ, ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ 



ਕਾਂਗਰਸ ਨੇ ਰੱਜ ਕੇ ਕੀਤੀ ਸੀ ਸ਼ਹੀਦ ਊਧਮ ਸਿੰਘ ਦੇ ਐਕਸ਼ਨ ਦੀ ਨਿਖੇਧੀ




Sunday, April 17, 2011

ਉਹਨਾਂ ਸੂਰਮਿਆਂ ਸ਼ਹੀਦਾਂ ਦੇ ਅਸਲੀ ਵਾਰਸਾਂ ਨੂੰ ਸ਼ਰਮਸਾਰ ਨਾਂ ਕਰੋ

ਦੇਸ਼ ਅਤੇ ਕੌਮ ਲਈ ਸ਼ਹੀਦ ਹੋਣ ਵਾਲਿਆਂ ਦੀ ਸਾਂਭ ਸੰਭਾਲ ਇੱਕ ਕੌਮੀ ਫਰਜ਼ ਬਣਦਾ ਹੈ. ਕੁਰਬਾਨੀ ਦੇਣ ਵਾਲੇ ਕਦੇ ਵੀ ਕਿਸੇ ਫਾਇਦੇ ਲਈ ਆਪਣੀ ਕੁਰਬਾਨੀ ਨਹੀਂ ਦੇਂਦੇ. ਓਹ ਤਾਂ ਔਕੜਾਂ ਭਰੇ ਇਸ ਰਸਤੇ ਉੱਪਰ ਚੱਲਣ ਦਾ ਫੈਸਲਾ  ਤਾਂ ਆਪਣੇ ਜਜ਼ਬੇ ਅਧੀਨ ਹੀ ਕਰਦੇ ਹਨ ਪਰ ਇਸ ਹਕੀਕਤ ਦੇ ਬਾਵਜੂਦ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਨਾਂ ਲੈਣਾ ਅਕ੍ਰਿਤਘਣਤਾ  ਹੀ ਕਿਹਾ ਜਾ ਸਕਦਾ ਹੈ ਜਿਸਤੋਂ ਹਰ ਹੀਲੇ ਬਚਿਆ ਜਾਣਾ ਚਾਹੀਦਾ ਹੈ. ਦੂਜੇ ਪਾਸੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਚਾਹੇਦਾ ਹੈ ਕਿ ਓਹ ਉਹਨਾਂ ਜਜ਼ਬਿਆਂ ਨੂੰ ਵੀ ਯਾਦ ਰੱਖਣ ਜਿਹਨਾਂ ਅਧੀਨ ਓਹ ਸ਼ਹੀਦਾਂ ਏ ਵਾਰਸ ਅਖਵਾਉਣ ਦੇ ਯੋਗ ਬਣ ਸਕੇ. ਦੇਸ਼ ਅਤੇ ਕੌਮ ਲਈ ਮੁਸੀਬਤਾਂ ਮੁੱਲ ਲੈ ਕੇ  ਕੁਰਬਾਨੀਆਂ ਕਰਨ ਵਾਲੇ ਵੀ ਚਾਹੁੰਦੇ ਤਾਂ ਆਪਣਾ ਸਾਰਾ ਧਿਆਨ ਕਿਸੇ ਰੋਜ਼ਗਾਰ ਵੱਲ ਲਗਾ ਸਕਦੇ ਸਨ, ਉਹਨਾਂ ਨੂੰ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਹੁਤ ਹੀ ਪਿਆਰਾ ਸੀ ਪਰ ਉਹ ਆਪਣੇ ਨਿਜੀ ਸੁੱਖਾਂ ਨੂੰ ਦੇਸ਼ ਅਤੇ ਕੌਮ ਏ ਵਡੇਰੇ ਪਰਿਵਾਰ ਲਈ ਕੁਰਬਾਨ ਕਰ ਦੇਂਦੇ ਹਨ. ਉਹਨਾਂ ਦੀ ਸੋਚ ਪੂਰੀ ਦੁਨੀਆ ਵਿੱਚ ਆਪਣਾ ਹੀ ਪਰਿਵਾਰ ਦੇਖਦੀ ਹੈ. ਸ਼ਹੀਦਾਂ ਦੇ ਵਾਰਸਾਂ ਨੂੰ ਵੀ ਚਾਹੀਦਾ ਹੈ ਕਿ ਓਹ ਵੀ ਇਸ ਵੱਡੇ ਪਰਿਵਾਰ ਨੂੰ ਯਾਦ ਰੱਖਣ. ਇਹਨਾਂ ਦਿਨਾਂ ਵਿੱਚ ਇਨਾਮ ਸਨਮਾਣ ਦੀ ਕੁਝ ਰਕਮ ਨੂੰ ਲੈ ਕੇ ਜੋ ਕੁਝ ਮੀਡੀਆ ਵਿੱਚ ਸਾਹਮਣੇ ਆਇਆ ਹੈ ਉਸਨੇ ਦੇਸ਼ ਭਗਤਾਂ ਨਾਲ ਵਿਚਾਰਧਾਰਕ ਅਤੇ ਜਜ਼ਬਾਤੀ ਪੱਖੋਂ ਜੁੜੇ ਲੋਕਾਂ ਨੂੰ ਕਾਫੀ ਠੇਸ ਪਹੁੰਚਾਈ ਹੈ. ਇਸ ਸੰਬੰਧ ਵਿੱਚ  ਸਿੱਖ ਅੰਦੋਲਨ ਨਾਲ ਜੁੜੇ ਹੋਏ ਸਰਬਜੀਤ ਸਿੰਘ ਘੁਮਾਣ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ. 
ਉਹਨਾਂ ਕਿਹਾ ਕਿਵਿਸਾਖੀ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੂੰ ਮਾਣ-ਸਤਿਕਾਰ ਦੇਣ ਦੀ ਤੁਰੀ ਗੱਲ ਦਾ ਹਸ਼ਰ ਦੇਖਕੇ ਬੜਾ ਅਫਸੋਸ ਹੋ ਰਿਹਾ ਹੈ;;;;ਜਿਸਨੇ ਵੀ ਸੁਣਿਆਂ ਕਿ ਸ਼ਹੀਦ ਦੇ ਵਾਰਿਸ ਭੱਠੇ ਤੇ ਇਟਾਂ ਪੱਥ ਰਹੇ ਨੇ,ਘਰਾਂ ਵਿਚ ਭਾਂਡੇ ਮਾਂਜਕੇ ਜੂਨ ਹੰਢਾ ਰਹੇ ਨੇ,ਮਨ ਉਦਾਸ ਹੋ ਗਿਆਂ..ਜਿਥੇ ਬਹੁਤ ਸਾਰੇ ਵੀਰਾਂ-ਭੈਣਾਂ ਨੇ ਸ਼ਹੀਦ ਦੇ ਵਾਰਿਸਾਂ ਨੂੰ ਮਾਇਕ ਮੱਦਦ ਦੇਣ ਦੀ ਗੱਲ ਕੀਤੀ ਉਥੇ ਪੰਚ ਪ੍ਰਧਾਨੀ ਵਲੋਂ ਇਸ ਮਸਲੇ ਨੂੰ ਲੋਕ ਕਚਿਹਰੀ ਵਿਚ ਲਿਆਉਣ ਤੇ 51,000 /-ਮਾਇਕ ਮੱਦਦ ਦੇਣ ਦੀ ਵੀ ਸਾਰਿਆਂ ਨੇ ਹੀ ਸ਼ਲਾਘਾ ਕੀਤੀ। ਇਹ ਮਸਲਾ ਟੀ.ਵੀ.ਚੈਨਲਾ ਰਾਂਹੀ ਸਰਕਾਰ ਤੱਕ ਵੀ ਪੁਜਿਆ..ਵਿਸਾਖੀ ਤੋਂ ਅਗਲੇ ਦਿਨ 15 ਅਪਰੈਲ ਨੂੰ ਹੀ,ਪਰਿਵਾਰ ਨੂੰ11 ਲੱਖ ਰੋਪਏ ਦੀ ਸਹਾਇਤਾ ਦਾ ਚੈਕ ਆ ਗਿਆ।ਇਹ ਚੈਕ ਜੀਤ ਸਿੰਘ ਕੋਲ ਆਇਆ ਸੀ,ਜਿਸ ਕੋਲ ਪਹਿਲਾਂ ਵੀ ਕਈ ਦਸਤਾਵੇਜ ਸਨ ਜਿਨਾਂ ਵਿਚ ਸਰਕਾਰ ਨੇ ਉਸਨੂੰ ਸ਼ਹੀਦ ਦਾ ਵਾਰਿਸ ਮੰਨਕੇ ਸਹੂਲਤ ਦੇਣ ਬਾਰੇ ਲ਼ਿਖਿਆਂ ਸੀ.... 
ਚਾ੍ਹੀਦਾ ਤਾਂ ਇਹ ਸੀ ਕਿ ਸ਼ਹੀਦ ਦੇ ਵਾਰਿਸ,ਇਜਤ ਸਤਿਕਾਰ ਨੂੰ ਵੇਖਦੇ ਹੋਏ ਮਿਲਣ ਵਾਲੀ ਮਾਇਆ ਨੂੰ ਸਹੀ ਤਰਾਂ ਵਰਤਦੇ....ਪਰ ਸਾਨੂੰ ਅਫਸੋਸ ਹੈ ਕਿ ਇੰਝ ਨਹੀ ਹੋਇਆਂ....ਪਹਿਲਾਂ ਤਾਂ ਜੀਤ ਸਿੰਘ ਦੇ ਪਰਿਵਾਰ ਹੀ ਚੈਕ ਵਾਲੀ ਮਾਇਆ ਤੇ ਹੱਕ ਜਿਤਾਉਣਾ ਸ਼ੁਰੂ ਕਰ ਦਿਤਾ ਤੇ ਆਂਪਣੀ ਭੇਣ ਸੱਤਿਆ ਦੇਵੀ ਨੂੰ ਕੁਝ ਵੀ ਦੇਣ ਤੋਂ ਇਨਕਾਰੀ ਹੋ ਗਿਆ...ਅਜੇ ਇਹ ਮੁਦਾ ਵਿਚਾਰ ਅਧੀਨ ਹੀ ਸੀ ਕਿ ਅੱਜ 17 ਅਪਰੈਲ ਦੇ ਸਪੋਕਸਮੈਨ ਅਖਬਾਰ ਦੇ 10 ਨੂੰ ਪੰਨੇ ਤੇ ਖਬਰ ਪੜਂਨ ਨੂੰ ਮਿਲ ਗਈ...ਅੱਜ ਸ਼ਹੀਦ ਊਧਮ ਸਿੰਘ ਦੇ ਭਾਣਜਿਆਂ ਇੰਦਰ ਸਿੰਘ ਤੇ ਖੁਸ਼ੀ ਨੰਦ ਨੇ ਇਲਜਾਮ ਲਾਏ ਹਨ ਕਿ ਜੀਤ ਸਿੰਘ ਗਲਤ ਤੱਥ ਪੇਸ਼ ਕਰ ਰਿਹਾ ਹੈ.....ਸੱਚਾਈ ਕੀ ਹੈ ਇਹ ਤਾਂ ਅਜੇ ਸਾਹਮਣੇ ਆਂਉਦੀ ਆਂਉਦੀ ਆਵੇਗੀ ਪਰ ਜਿਵੇਂ ਇਂਦਰ ਸਿੰਘ ਤੇ ਖੁਸ਼ੀ ਨੰਦ ਕੋਲ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸ਼ਹੀਦ ਦੇ ਵਾਰਿਸ ਹੋਣ ਦੇ ਸ਼ਨਾਖਤੀ ਕਾਰਡ ਦੀ ਗੱਲ ਕੀਤੀ ਹੈ ਇਵੇਂ ਹੀ ਜੀਤ ਸਿੰਘ ਨੇ ਵੀ ਪੰਜਾਬ ਸਰਕਾਰ ਦੀ ਚਿਠੀ ਦਿਖਾਈ ਹੈ ਜੋ ਕਿ ਫੇਸਬੁਕ ਤੇ ਪੰਚ ਪ੍ਰਧਾਨੀ ਨੇ ਪਾਈ ਵੀ ਹੈ..ਇਹ ਸਭ ਕੁਝ ਸਾਨੰੂ ਬੜਾਂ ਸੰਤਾਪ ਦੇ ਰਿਹਾ ਹੈ,,ਪੀੜ ਦਾ ਅਹਿਸਾਸ ਹੋਣ ਦੇ ਨਾਲ ਨਾਲ ਸ਼ਹੀਦ ਦੇ ਵਾਰਿਸਾਂ ਨੂੰ ਮਾਇਆਂ ਲਈ ਇਹ ਕੁਝ ਕਰਦਿਆਂ ਦੇਖਕੇ ਸ਼ਰਮ ਆ ਰਹੀ ਹੈ..ਲੋਕਾਂ ਨੇ ਤਾਂ ਸ਼ਹੀਦ ਦੇ ਵਾਰਿਸ ਹੋਣ ਕਰਕੇ ਮਾਇਆਂ ਦੇਣ ਵਲੋਂ ਕੋਈ ਕਸਰ ਨਹੀ ਸੀ ਛੱਡੀ ਤੇ ਅਜੇ ਤਾਂ ਮੱਦਦ ਹੋਣੀ ਸ਼ੁਰੂ ਹੀ ਹੋਈ ਹੈ,ਪਰ ਇਹ ਪਰਿਵਾਰ ਤਾਂ ਐਨੀ ਕੁ ਮਾਇਆਂ ਨਾਲ ਹੀ...? ਸਾਡੀ ਇਨਾਂ ਪਰਿਵਾ੍ਰਾਂ ਨੂੰ ਬੇਨਤੀ ਹੈ ਕਿ ਤੁਹਾਡਾ ਤਾਂ ਸ਼ਹੀਦ ਊਧਮ ਸਿੰਘ ਨਾਲ ਖੂਨ ਦਾ ਰਿਸ਼ਤਾ ਹੈ ਪਰ ਲੱਖਾਂ ਲੋਕ ਜੋ ਉਸ ਸੂਰਮੇ ਦੇ ਵਾਰਿਸ ਹਨ,ਉਨਾਂ ਨੂੰ ਸ਼ਰਮਸ਼ਾਰ ਨਾ ਕਰੋ....,,ਸੁਨਾਮ ਸ਼ਹਿਰ ਵਿਚ ਵਸਦੇ ਸਹੀ ਸੋਚ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਪਰਿਵਾਰਾਂ ਨੂੰ ਮਿਲਕੇ ਸਹੀ ਰਾਹ ਪਾਉਣ....ਬੜਾਂ ਕੁਝ ਕਿਹਾ ਜਾ ਸਕਦਾ ਹੈ ਪਰ ਕੀ ਕਹੀਏ,,ਮਾਇਆਂ ਚੀਜ ਹੀ ਅਜਿਹੀ ਹੈ..ਜੇ ਨਾ ਹੋਵੇ ਤਾਂ ਸਾਰੇ ਰਲਕੇ ਦੁਖ ਕੱਟ ਲੈਂਦੇ ਨੇ ਪਰ ਜਦ ਆ ਜਾਵੇ ਤਾਂ ਭੇਣ-ਭਰਾ ਵੀ ਇਕ ਦੂਜੇ ਨਾਲੋਂ ਵਿਟਰ ਜਾਂਦੇ ਨੇ...ਇਸ ਹਾਲਾਤ ਨੇ ਮਨ ਦੁਖੀ ਕਰ ਦਿਤਾ ਹੈ. ਇਹ ਵਿਚਾਰ ਸਨ ਸਰਬ ਜੀਤ ਸਿੰਘ ਘੁਮਾਂ ਹੁਰਾਂ ਦੇ. ਤੁਸੀਂ ਇਸ ਬਾਰੇ ਕਿ ਸੋਚਦੇ ਹੋ ਜ਼ਰੂਰ ਲਿਖੋ ਅਤੇ ਜ਼ਰੂਰ ਭੇਜੋ. ਤੁਹਾਡੀਆਂ ਰਚਨਾਵਾਂ ਅਤੇ ਤੁਹਾਡੀਆਂ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਪਹਿਲਾਂ ਦੀ ਤਰਾਂ ਹੀ ਬਣੀ ਰਹੇਗੀ.   --ਰੈਕਟਰ ਕਥੂਰੀਆ  

Thursday, March 31, 2011

ਭਗਤ ਸਿੰਘ ਨੂੰ ਭਗਤ ਸਿੰਘ ਹੀ ਰਹਿਣ ਦਿਓ....!

ਸ਼ਹੀਦ-ਏ-ਆਜ਼ਮ ਭਗਤ  ਸਿੰਘ ਦੀਆਂ ਲਿਖਤਾਂ ਬਾਰੇ ਬਹਿਸ ਜਾਰੀ ਹੈ. ਕੁਝ ਦਿਨ ਪਹਿਲਾਂ ਗੁਰਮੇਲ ਸਿੰਘ ਖਾਲਸਾ ਹੁਰਾਂ ਨੇ ਇਸ ਬਾਰੇ ਕੁਝ ਸ਼ੰਕੇ ਉਠਾਏ ਸਨ ਅਤੇ ਦਸਿਆ ਸੀ ਕਿ ਸ਼ਹੀਦ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਚਾਰ ਕਿਤਾਬਾਂ ਲਿਖੀਆਂ ਸਨ ਜਿਹਨਾਂ ਦੇ ਖਰੜੇ ਗੁਪਤ ਰੂਪ ਵਿੱਚ ਬਾਹਰ ਪਾਰਟੀ ਕੋਲ ਭੇਜ ਦਿੱਤੇ ਗਏ ਸਨ.  ਓਹ ਕਿਤਾਬਾਂ ਕਿਹੜੀਆਂ ਸਨ ਇਹ ਗੱਲ ਅਜੇ ਵੀ ਇੱਕ ਭੇਦ ਬਣੀ ਹੋਈ ਹੈ. ਖਾਲਸਾ ਜੀ ਨੇ ਦੱਸਿਆ ਕਿ ਇਹ ਕਿਤਾਬਾਂ ਅੱਜ ਤੱਕ ਨਹੀਂ ਛਪ ਸਕੀਆਂ. ਉਹਨਾਂ ਇਸ ਸਬੰਧੀ ਇੱਕ ਹਵਾਲਾ ਦੇ ਕੇ ਇਹ ਵੀ ਦੱਸਿਆ ਕਿ ਘਬਰਾਹਟ ਵਿੱਚ ਇਹਨਾਂ ਖਰੜਿਆਂ ਨੂੰ ਸਾਦ ਦਿੱਤਾ ਗਿਆ ਸੀ. ਇਸ ਬਾਰੇ ਪ੍ਰੋਫੈਸਰ ਚਮਨ ਲਾਲ ਹੁਰਾਂ ਨੇ ਕਿਹਾ ਸੀ ਕਿ ਭਗਤ ਸਿੰਘ ਦੀਆਂ ਚਾਰ ਕਿਤਾਬਾਂ ਦੀ ਗੱਲ ਅਸਲ ਵਿੱਚ ਸ਼ਿਵ ਵਰਮਾ ਨੇ ਕੀਤੀ ਹੈ ਜੋ ਆਖਿਰੀ ਸਮੇਂ ਤੱਕ ਉਹਨਾਂ ਦੇ ਨਾਲ ਜੇਲ੍ਹ ਵਿੱਚ ਸਨ. ਇਸ ਤਰਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਜ਼ਰੂਰੀ ਹੈ.
    • Chaman Lal ‎1.Bhagat Singh de chaar khardian di gal asla vich Shiv Verma ne kiti hai, jo aakhri samen tak una de naal jail vich san.
      March 24 at 1:46am · 
    • Chaman Lal ‎2.Main nastak kion han 27 September 1931 de 'The People' Lahore vich chhapia hai, jisnu shak hai, jaki Teenmurti Library dilli vich vekh lave.Eh una da Bhai randhir Singh nu badalil jawab hai, te baki saarian kahanian payian gayian han
      March 24 at 1:48am · 

ਉਹਨਾਂ ਇਹ ਵੀ ਦਸਿਆ ਕਿ "ਮੈਂ ਨਾਸਤਿਕ ਕਿਓਂ ਹਾਂ" ਵਾਲੀ ਲਿਖਤ ਲਾਹੋਰ ਤੋਂ ਛਪਦੇ ਦ ਪੀਪਲ ਪਰਚੇ ਦੇ 27 ਸਤੰਬਰ 1931 ਵਾਲੇ ਅੰਕ ਵਿੱਚ ਛਪਿਆ ਹੈ.  ਸ਼ਹੀਦ ਭਗਤ ਸਿੰਘ ਦੀ ਇਸ ਇਤਿਹਾਸਿਕ ਲਿਖਤ ਦਾ ਪੰਜਾਬੀ ਅਨੁਵਾਦ ਪ੍ਰਿੰਟ ਵਿੱਚ ਤਾਂ ਬਹੁਤ ਪਹਿਲਾਂ ਵੀ ਸੀ ਪਰ ਇਸ ਨੂੰ ਆਨ ਲਾਈਨ ਲਭਣ  ਲਈ ਉਚੇਚੇ ਤੌਰ ਤੇ ਜਤਨ ਕੀਤੇ ਇਕ਼ਬਾਲ ਪਾਠਕ ਨੇ. ਉਹਨਾਂ ਇਸਨੂੰ ਲਭਿਆ ਸਤਦੀਪ ਗਿੱਲ ਦੇ ਬਲੋਗ ਤੇ. ਇਸ ਲਿਖਤ ਨੂੰ ਲਿੰਕ ਸਮੇਤ ਪੰਜਾਬ ਸਕਰੀਨ ਦੇ ਪਾਠਕਾਂ ਸਾਹਮਣੇ ਰੱਖਿਆ ਜਾ ਚੁੱਕਿਆ ਹੈ. ਇਸ ਬਹਿਸ ਨੂੰ ਅੱਗੇ ਤੋਰਨ ਦਾ ਅਸਲ ਮਕ਼ਸਦ ਅਸਲ ਵਿੱਚ ਉਹਨਾਂ ਅਨਸਰਾਂ ਦੀਆਂ ਸਾਜਿਸ਼ਾਂ ਨੂੰ ਬੇਨਕਾਬ ਕਰਨਾ ਹੀ ਹੈ ਜਿਹੜੇ ਕਿਸੇ ਨਾ ਕਿਸੇ ਆਨੇ ਬਹਾਨੇ ਸ਼ਹਾਦਤ ਵਾਲੀ ਗੱਲ ਨੂੰ ਭੁਲਾਉਣ ਜਾਂ ਛੁਟਿਆਉਣ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ. ਅਜਿਹਾ ਕੁਕਰਮ ਪਹਿਲਾਂ ਵੀ ਕਈ ਉਹਨਾਂ ਸ਼ਖਸੀਅਤਾਂ ਨਾਲ ਕੀਤਾ ਜਾ ਚੁੱਕਿਆ ਹੈ ਜਿਹਨਾਂ ਨੇ ਸਮੂਹ ਮਨੁੱਖਤਾ ਦੇ ਭਲੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ. ਜਿਸ ਰਾਹ ਤੇ ਉਹ ਤੁਰਿਆ ਉਹ ਰਸਤਾ ਸਿਰਫ ਗੱਲਾਂ ਕਰਨ ਵਾਲਿਆਂ ਲਈ ਨਹੀਂ ਬਣਿਆ. ਕੁਰਬਾਨੀ ਉਸ ਰਸਤੇ ਤੇ ਕਦਮ ਕਦਮ ਤੇ ਖੜੀ ਸੀ. ਡਾਕਟਰ ਜਗਤਾਰ ਦੇ ਸ਼ਬਦਾਂ ਵਿੱਚ ਆਖਿਆ ਜਾ ਸਕਦਾ ਹੈ: 
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ; 
ਫਿਰ ਵੀ ਅਸੀਂ ਰੁਕੇ ਨਾਂ ਸਾਡਾ ਵੀ ਦੇਖ ਜੇਰਾ ! 
ਸ਼ਹੀਦ ਭਗਤ ਸਿੰਘ ਵਾਲਾ ਰਾਹ ਕੁਝ ਕਰ ਕੇ ਵਖਾਉਣ ਵਾਲਾ ਰਾਹ ਸੀ. ਕੁਝ ਕਰਕੇ ਦਿਖਾਉਣ ਲਈ ਅੰਡਰ ਗਰਾਊਂਡ ਹੋਣਾ ਇੱਕ ਜ਼ਰੂਰੀ ਹਿੱਸਾ ਸੀ. ਗੁਪਤ ਵਾਸ ਦੌਰਾਨ ਸਭ ਤੋਂ ਵੱਡਾ ਨਿਸ਼ਾਨਾ ਹੁੰਦਾ ਹੈ ਪਾਰਟੀ  ਦਾ ਮਿਸ਼ਨ. ਉਹ ਵਾਲ ਕਟਾਉਣ ਵੇਲੇ ਇਸ ਤੋਂ ਪਿਛੇ ਨਹੀਂ ਸੀ ਹਟ ਸਕਦਾ ਕਿਓਂਕਿ ਉਹ ਤਾਂ ਬੰਦ ਬੰਦ ਕਟਾਉਣ ਵਾਲੀ ਸਿੱਖੀ ਦਾ ਕਾਇਲ ਸੀ. ਇਸ ਗੱਲ ਨੂੰ ਮੁਦ੍ਦਾ ਬਣਾਉਣ ਵਾਲੇ ਜਾਣੇ ਜਾਂ ਅਨਜਾਣੇ ਵਿੱਚ ਉਸਦੀ ਕੁਰਬਾਨੀ ਨੂੰ  ਹੀ ਛੋਟਿਆਂ ਕਰ ਰਹੇ ਹਨ. ਉਸਦੀ ਕੁਰਬਾਨੀ ਦੇ ਮਹੱਤਵ ਨੂੰ ਘਟਾਉਣ ਦੀ ਸਾਜ਼ਿਸ਼ੀ ਸੋਚ ਜਾਂ ਤਾਂ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦੀ ਹੋ ਸਕਦੀ ਸੀ ਤੇ ਜਾਂ ਫੇਰ ਉਹਨਾਂ ਦੀ ਜਿਹੜੇ ਉਸ ਵੇਲੇ ਵੀ ਉਸ ਸਰਕਾਰ ਦੇ ਝੋਲੀ ਚੁੱਕ ਸਨ ਅਤੇ ਬਾਅਦ ਵਿੱਚ ਵੀ ਆਪਣੇ ਆਪ ਨੂੰ ਉਹਨਾਂ ਦਾ ਜਾਂਨਸ਼ੀਨ ਸਮਝਦੇ ਆ ਰਹੇ ਹਨ. ਇਹ ਲੋਕ ਕਦੋਂ ਚਾਹ ਸਕਦੇ ਹਨ ਕਿ ਲੋਕਾਂ ਨੂੰ ਉਹ ਭਗਤ ਸਿੰਘ ਯਾਦ ਰਹੇ ਜਿਸਨੇ ਦੱਬੇ ਕੁਚਲੇ ਸਾਰੇ ਲੋਕਾਂ ਦੀ ਖੁਸ਼ਹਾਲੀ ਦੇ ਸੁਪਨੇ ਦੇਖੇ ਸਨ. ਭਗਤ ਸਿੰਘ ਦੀ ਸੋਚ ਦੇ ਦੁਸ਼ਮਣ ਇਹ ਲੋਕ ਹੁਣ ਵੀ ਜਾਣਦੇ ਹਨ ਕਿ ਜੇ ਲੋਕ ਭਗਤ ਸਿੰਘ ਨਾਲ ਏਸੇ ਤਰਾਂ ਪਿਆਰ ਕਰਦੇ ਰਹੇ ਤਾਂ ਤਾਂ ਫਿਰ ਭਗਤ ਸਿੰਘ ਦੇ ਸੁਪਨਿਆਂ  ਦੀ ਗੱਲ ਵੀ ਛਿੜੇਗੀ ਅਤੇ ਉਹਨਾਂ  ਸੁਪਨਿਆਂ ਨੂੰ ਸਾਕਾਰ ਕਰਨ ਦੀ ਗੱਲ ਵੀ. ਨਿਸਚੇ ਹੀ ਆਪਣੀ ਜਵਾਨੀ, ਆਪਣੀ ਜ਼ਿੰਦਗੀ ਲੋਕਾਂ ਲਈ ਕੁਰਬਾਨ ਕਰਕੇ ਜਾਣ ਵਾਲਾ ਭਗਤ ਸਿੰਘ ਸਿਰਫ ਹਿੰਦੂਆਂ, ਮੁਸਲਮਾਨਾਂ ਜਾਂ ਸਿੱਖਾਂ ਦੀ ਆਜ਼ਾਦੀ ਵਾਸਤੇ ਨਹੀਂ ਸੀ ਲੜ ਰਿਹਾ. ਅੰਗ੍ਰੇਜ਼ਾਂ ਨੇ ਤਾਂ ਸਿਰਫ ਭਗਤ ਸਿੰਘ ਦੀ ਲਾਸ਼ ਦੇ ਟੁਕੜੇ ਕੀਤੇ ਸਨ ਪਰ ਆਪਾਂ ਉਸਦੇ ਵਿਚਾਰਾਂ ਦੇ ਵੀ ਟੁਕੜੇ ਕਰਨ ਲੱਗ ਪਏ. ਇਸਤੋਂ ਵੱਡੀ ਅਕ੍ਰਿਤ ਘਣਤਾ ਵੀ ਕੀ ਹੋਵੇਗੀ. ਕਿੰਨਾ ਚੰਗਾ ਹੋਵੀ ਜੇ ਆਪਾਂ ਉਸ ਦੇ ਟੋਪ ਜਾਂ ਪੱਗ ਦੀ ਗੱਲ ਕਰਨ ਦੀ ਬਜਾਏ ਉਸਦੇ ਵਿਚਾਰਾਂ ਦੀ ਗੱਲ ਕਰੀਏ, ਉਸਦੀ ਸੋਚ ਬਾਰੇ ਚਰਚਾ ਕਰੀਏ, ਉਸਦੇ ਨਿਸ਼ਾਨਿਆਂ ਬਾਰੇ ਦੱਸੀਏ, ਉਸਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਉਪਰਾਲਾ ਕਰੀਏ.
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨਾਲ ਸਬੰਧਿਤ ਪੋਸਟ ਬਾਰੇ ਕੁਝ ਕੁਮੈਂਟ ਮੇਰੀ ਨਜ਼ਰ ਵਿੱਚ ਆਏ ਹਨ ਜੋ ਹੇਠਾਂ ਦਿੱਤੇ ਜਾ ਰਹੇ ਹਨ:
  • Balwinder Singh likes this.
    • Kamaldeep Singh Brar ‎"ਓਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ।"

      ਭਗਤ ਸਿੰਘ ਕਿਤਾਬਾ ਪੜ ਕੇ ਇਨਾ ਸਿਆਣਾ ਹੋ ਗਿਆ ਸੀ ਪਰ ਉਸ ਨੂ ਇਹ ਵੀ ਨਈ ਸਮਜ ਲੱਗਾ ਕੇ sikhisam ਚ mythology ਨਾਮ ਦੀ ਕੋਈ ਚੀਜ਼ ਨਈ........ਏਹੋ ਜੇ ਭਗਤ ਸਿੰਘ ਤੋਂ ਇਹੀ expect ਕੀਤਾ ਜਾਂਦਾ ਹੈ ਕੇ ਓ simon commission ਦੇ ਆਉਣ ਤੋਂ ੧੮ ਦਿਨ ਬਾਦ heart attack ਨਾਲ ਮਾਰੇ ਲਾਲਾ ਲਾਜਪਤ ਰਾਇ ਦੀ ਮੋਤ ਦਾ ਬਦਲਾ ੨ ਨਿਰਦੋਸ਼ ਲੋਕਾਂ ਨੂ ਮਾਰ ਕੇ ਲਵੇ...........................

      (ਮੈਂ ਇਹ ਸਾਫ਼ ਕਰ ਦੇਵa ਕੇ ਮੈਂ ਖਰੜਾ ਦੇ ਸਬੰਧ ਚ ਦਿਤੇ ਸਬੂਤਾਂ ਤੋਂ ਸੰਤੁਸ਼ਟ ਨਾਈ ਹਾਂ )
      3 hours ago ·  ·  2 people
    • Akal Singh ਡਾਕਟਰ ਚਮਨ ਲਾਲ, ਦਿੱਲੀ ਦੀ ਤੀਨ ਮੂਰਤੀ ਲਾਇਬ੍ਰੇਰੀ, ਅਮਰਜੀਤ ਚੰਦਨ All the mentioned names sound bit of hindu and we all they more is always propogated to alter Sikh history. Kamaldeep Singh is right "Mythology" this article must be written by a hindu that he forgot and projected his reality. Above all now a young kid "ਸਤਦੀਪ ਗਿੱਲ" is much wiser and doing a proper search?
      "ਅਹੰਕਾਰ ਮੇਰੇ ਸੁਭਾਅ ਦਾ ਵੀ ਅੰਗ ਹੈ। ਮੇਰੇ ਅਪਣੇ ਸਾਥੀ ਮੈਨੂੰ ਤਾਨਾਸ਼ਾਹ ਕਹਿੰਦੇ ਰਹੇ ਹਨ। ਇੱਥੋਂ ਤਕ ਕਿ ਮੇਰਾ ਦੋਸਤ ਬੀ.ਕੇ. ਦੱਤ ਵੀ ਕਦੀ-ਕਦੀ ਮੈਨੂੰ ਤਾਨਾਸ਼ਾਹ ਕਹਿੰਦਾ ਹੁੰਦਾ ਸੀ। ਕਈ ਮੌਕਿਆਂ ‘ਤੇ ਮੈਨੂੰ ਹੈਂਕੜਬਾਜ਼ ਵੀ ਕਿਹਾ ਗਿਆ। " No man in right senses will ever write this about himself.
      As reference they are taking us to a BLOG? I was thinking on landing a link showing the copy of the "people newspaper" 1931. Though it's not ruled out that they actually may provide one reason being Arya Samaj always been known to alter Sikh history specially on Bhagat Singh. No issue ever was raised on Kartar Singh Sarabha but Bhagat Singh was an issue due to the reason SGPC rejected him being a Sikh Saheed bcz he shaved his hair and this gave chance to hindus to claim him as a hindu but needed to be funneled in via arya samaj (athiest hindus). It's a very sad situation that to aquire the blood line of bravery they have to steal the Saheed's from others.

      I wonder what Iqbal Pathak has to say on this. We all know he had simple meeting with other members from here but his role model Bhagat Singh must've given him some fear that he never showed up. Rector Kathuria FACT is you all have been chewed and spitted out but nice try to get some attention.
      2 hours ago · 
    • Navtej Kalsi ਬਾਬਿਓ, 23 ਸਾਲ ਦੇ ਜੁਆਕ ਦੀ ਮਾਨਸਿਕਤਾ ਉਲਝੀ ਹੋਈ ਸੀ। ਪਹਿਲਾਂ 18 ਸਾਲ ਤੱਕ ਦੇਵੀ ਨੂੰ ਧਿਔਂਦਾ ਰਿਹਾ, ਫ਼ੇਰ ਬਾਬੇ ਮਾਰਕਸ ਦਾ ਚੇਲਾ ਬਣ ਗਿਆ ਤੇ ਅਖ਼ੀਰ ਬਾਬੇ ਨਾਨਕ ਦੀ ਸ਼ਰਨ ਵਿਚ ਔਣ ਨੂੰ ਫ਼ਿਰਦਾ ਸੀ। ਉਹ ਕਿਹੜਾ ਅੰਗਰੇਜ਼ ਦਾ ਜਮਾਈ ਸੀ ਕਿ ਅੰਗਰੇਜ਼ ਨੇ ਜੇਲ੍ਹ 'ਚ ਐਡੀ ਸਹੂਲਤ ਦੇ'ਤੀ ਉਹਨੂੰ ਮਾਰਕਸਵਾਦ ਦੇ ਅਧਿਅਨ ਦੀ। ਜੇਲ੍ਹ ਦੀ ਜ਼ਿੰਦਗੀ ਬਾਰੇ ਪੁਛਣਾ ਹੋਵੇ ਤਾਂ ਪੁਛੋ ਕਾਲ਼ੇ ਪਾਣੀ ਵਾਲ਼ੇ ਗ਼ਦਰੀ ਬਾਬਿਆ ਤੋਂ। ਪਾਣੀ ਦੀ ਘੁਟ ਤਾਂ ਅਗਲੇ ਤਰਸਾ-ਤਰਸਾ ਕੇ ਦਿੰਦੇ ਸੀ, ਲੈਨਨ ਦੀ ਕਿਤਾਬ ਕਿਤੇ ਸੌਖੀ ਥਿਆ ਗਈ ਹੋਣੀ ਆ ?
      2 hours ago ·  ·  3 people
    • Navtej Kalsi ਓਸ ਵੇਲੇ ਅੰਗਰੇਜ਼ ਦਾ ਕਟੜ ਸਿਆਸੀ ਵਿਰੋਧੀ ਸੀ ਰੂਸ, ਤੇ ਰੂਸੀ ਇਨਕਲਾਬ ਦੀਆਂ ਕਿਤਾਬਾਂ ਜੇਲ੍ਹ ਵਿਚ ਬੈਠੇ ਭਗਤ ਸਿੰਘ ਨੂੰ ਮੁਹਈਆ ਕਰੇ ਬਰਤਾਨਵੀ ਸਾਮਰਾਜ, ਇਹ ਤਾਂ ਸੰਭਵ ਹੀ ਨਹੀਂ।
      2 hours ago ·  ·  3 people
    • Gursewak Singh Dhaula ਨਾਲੇ ਕੋਈ ਇਹ ਵੀ ਦੱਸੇ ਕਿ ਜੋ ਕਿਤਾਬ ਤਰਕਸੀਲਾਂ ਨੇ ਭਗਤ ਸਿੰਘ ਦੇ ਨਾਂ ਤੇ ਛਾਪੀ ਹੈ 'ਮੈ ਨਾਸਤਿਕ ਕਿਓ ਹਾਂ' ਇਸ ਦਾ ਖਰੜਾ ਕਿੱਥੇ ਹੈ ? ਅਸਲ ਗੱਲ ਇਹ ਹੈ ਕਿ ਭਗਤ ਸਿੰਘ ਦੇ ਨਾਮ ਤੇ ਛਪੀਆ 99 ਫੀਸਦੀ ਲਿਖਤਾਂ ਕੋਰੀਆ ਛੂਠੀਆਂ ਹਨ
      2 hours ago ·  ·  2 people
    • Kamaldeep Singh Brar I had also posted my comment on the wall of reactor Kathuria but he deleted my cooment. ask him why he did so. I also request you all people to comment on the wall of Kathuria where he has share the same article.
      2 hours ago ·  ·  1 person
    • Akal Singh July 1983 Article by Lalawati Phd. president Indian merchant association U.K & S. Raghunath Irerang, vice president Indian merchant assoc. Nigeria "Independent Study of Hindu Sikh conflict in Punjab" They write "If you were to travce the backround of a reporter or an editor behind a particular anti-Sikh report, you would probably find him to be an Arya Samajist or a member of Punjab-Haryana R.S.S." Further they write "I wonder how many Arya Samajists in the garb of Hinduism have helped influence the Hindu opinion through their controlled media, and also affect the Government's judgement and it's decisions through the positions they may hold in ruling party and senior posts they hold in civil services."

      It's such a shame that these comerades of Punjab had so much backing yet laced real action in real life now they are so useless that they trying to win some reward by claiming Bhagat Singh being one of them? Have Govt given me so much power by now I would've removed the word "Nexalites of Punjab" from the books of the history.
      2 hours ago ·  ·  1 person
    • Navtej Kalsi ਵੇਖ ਲਓ ਸਮੇਂ ਦੇ ਰੰਗ, ਜੱਟਾਂ ਦੇ ਮੁੰਡੇ ਭਗਤ ਸਿੰਘ ਦੇ ਪੱਗ ਬੰਨ੍ਹਾ ਕੇ ਤੇ ਅਲੂਈਂ ਜਹੀ ਦਾਹੜੀ ਵਾਲੀ ਫ਼ੋਟੋ ਲਾ ਕੇ ਅਪਣੀ ਅਖੜਤਾ ਤੇ ਲੜਾਕੇਪਣ ਦਾ ਬਿੰਬ ਬਣਾ ਦਿੰਦੇ (ਹੱਥ ਵਿਚ ਪਸਤੌਲ ਵੀ ਹੁੰਦਾ) ਤੇ ਬਾਣੀਏ ਪੁਤ ਭਗਤ ਸਿੰਘ ਦੇ ਸ਼ੇਵ ਕਰਕੇ ਗੱਲ੍ਹਾਂ ਜੁਆਕ ਦੇ ਚਿਤੜਾਂ ਵਰਗੀਆਂ ਕਢਕੇ ਤੇ "ਭਾਰਤ ਮਾਤਾ ਕੀ ਜੈ ਹੋ" ਕਰੀ ਜਾਂਦੇ। ਸਾਰੇ ਆਪੋ-ਅਪਣੇ ਤਰੀਕੇ ਨਾਲ ਕੈਸ਼ ਕਰਦੇ ਉਹਨੂੰ ਤੇ ਭਗਤ ਸਿੰਘ ਵਿਚਾਰਾ ਹੁਣ ਕੀ ਕਰੇ ?
      2 hours ago ·  ·  2 people
    • Akal Singh Navtej Kalsi Ji but Rector Katuria Ji looks like a full bearded and turban is also of Sikhs not Muslim. I've heared of Athiest hindu but from his profile he is saying he is not religious it seems like he is trying to say he is Athiest Sikh or something?
      2 hours ago ·  ·  1 person
    • Kamaldeep Singh Brar ‎Akal Singh: His God is Bhagat singh. he worship thebook of mythology about life of bhagat singh. he is enough fnatic that he deleted my comments which were againts his faith. Sure, he is not athiest.
      2 hours ago ·  ·  1 person
    • Akal Singh Here is more on these brave nexals of Punjab who were backed by Govt and arya samajists and these arya samajists were behind Nirankari Movement and about this see Sunday Calcutta dated October 4, 1981 "During a march hindus shouted
      "ਕਛ ਕੰਘਾ ਤੇ ਕਿਰਪਾਨ, ਸਭ ਕੋ ਭੇਜੋ ਪਾਕਿਸਤਾਨ ਅਤੇ
      ਸਿਰ ਤੇ ਪਗੜੀ ਰਹਿਣ ਨਹੀ ਦੇਣੀ, ਮੂੰਹ ਤੇ ਮੱਖੀ ਬਹਿਣ ਨਹੀ ਦੇਣੀ"
      ਸਿੱਖਾ ਲਈ ਇਹ ਇੱਕ ਵਿਸ਼ੇਸ਼ ਚੇਲੰਜ ਸੀ. Rector Kathuria now please clear your situation are you a Sikh or an imposter who is looking like a Sikh? but act nothing like a Sikh.
      about an hour ago · 
    • Gurdial Singh S. Bhagat Singh struggle againt British rule, has to grab strength from where ever he could religion, caste, Marixism, Aryan who know what else...its unfair to cash our saheeds for political motives.
      24 minutes ago · 
      • Rector Kathuria 
        DrMannat Gill ਹੁਰਾਂ ਦੀ ਸਲਾਹ ਵੀ ਵਿਚਾਰ ਲਓ ਮਿਤਰੋ ...

        ਏਸ Group ਨੇ ਜੋਰ ਦਿਤਾ ਕਾਮਰੇਡਾਂ ਤੇ ਸਾਰੇ ਤੁਸੀਂ ਪਾਣੀ ਪੀ ਪੀ facebook ਤੇ ਬੈਠ ਕ ਕੋਸੀ ਜਾਂਦੇ ਓਹ ਕਾਮਰੇਡਾਂ ਨੂੰ ,,,,,,ਤੁਹਾਨੂ ਕਦੀ congress ਦਾ ਚੇਤਾ ਨਹੀ ਆਇਆ ਓਹਨਾ ਕੀ ਕੀਤਾ ?ਕਿਦਾਂ 84 ਦੇ ਦੋਸ਼ੀਆਂ ਨੂੰ ਹੁਣ ਤਕ ਬਚਾ ਲਿਆ ........ਜਿਨਾ ਜੋਰ ਤੁਸੀਂ ਕਾਮਰੇਡਾਂ ਤੇ ਦਿੰਦੇ ਓਹ ਜਿਨਾ ਦਾ ਕੋਈ ਤਣ ਪੱਤਨ ਨਹੀ ਕਦੀ ਦੋ ਅਲਫਾਜ਼ ਏਸ ਗੰਦੀ ਜਮਾਤ congress ਬਾਰੇ ਵ ਬੋਲਿਆ ਕਰੋ !
        48 minutes ago · 
      • Charanjeet Singh Teja ਕਥੂਰੀਆਂ ਜੀ ......ਕਾਂਗਰਸ ਕਾਮਰੇਟਾਂ ਦੀ ਮਾਂ ਪਾਰਟੀ ਏ ......ਪੁੱਤਾਂ ਦੇ ਹੁੰਦਿਆਂ ਮਾਂ ਦੇ ਝਾਟੇ ਨੁੰ ਪੈਣਾ ਚੰਗੀ ਗੱਲ ਨਹੀਂ ......ਇੰਤਜ਼ਾਰ ਕਰੋ .......ਸਭ ਦੀ ਵਾਰੀ ਆਏਗੀ ...........
        43 minutes ago ·  ·  2 people
      • Tejinder Randhawa Rayya 
        ‎"ਏਸ਼ੀਆਈ ਧਰਮਾਂ ਵਿਚ ਮੁਸਲਿਮ ਧਰਮ ਦੀ ਹਿੰਦੂ ਧਰਮ ਨਾਲ਼ ਕੋਈ ਸਾਂਝ ਨਹੀਂ। ਸਿਰਫ਼ ਹਿੰਦੋਸਤਾਨ ਵਿਚ ਹੀ ਬੁੱਧ ਧਰਮ ਅਤੇ ਜੈਨ ਧਰਮ ਬ੍ਰਾਹਮਣਵਾਦ ਤੋਂ ਕਾਫ਼ੀ ਵੱਖਰੇ ਹਨ ਤੇ ਬ੍ਰਾਹਮਣਵਾਦ ਵਿਚ ਵੀ ਅਗਾਂਹ ਆਰੀਆ ਸਮਾਜ ਤੇ ਸਨਾਤਨ ਧਰਮ ਵਰਗੇ ਵਿਰੋਧੀ ਮੱਤ ਹਨ "
        ਇਹ ਉਪਰਲੀਆਂ ਸਤਰਾਂ ਭਗਤ ਸਿੰਘ ਦੀਆਂ ਲਿਖਿਆ ਹੋਈਆ ਹਨ ਕੀ ਭਗਤ ਸਿੰਘ ਨੂੰ ਬੁਧ ਧਰਮ ਅਤੇ ਜੈਨ ਧਰਮ ਤੋ ਬਿਨਾ ਸਿਖ ਧਰਮ ਦਾ ਹਿੰਦੂ ਧਰਮ ਤੋ ਵਖਰੇਵਾਂ ਦਿਖਾਈ ਨਹੀ ਦਿਤਾ ਹੈਰਾਨੀ ਹੁੰਦੀ ਹੈ ਇਸ ਗਲ ਤੇ . ਇਹਨਾ ਸਤਰਾਂ ਵਿਚ " ਪਰ ਮੇਰਾ ਓਦੋਂ ਵੀ ਰੱਬ ਵਿਚ ਪੱਕਾ ਵਿਸ਼ਵਾਸ ਸੀ। ਓਦੋਂ ਮੈਂ ਦਾੜ੍ਹੀ-ਕੇਸ ਰੱਖ ਲਏ ਸੀ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿਚ ਵਿਸ਼ਵਾਸ ਨਾ ਕਰ ਸਕਿਆ। ਪਰ ਰੱਬ ਦੀ ਹੋਂਦ ਵਿਚ ਮੇਰਾ ਪੱਕਾ ਵਿਸਵਾਸ਼ ਸੀ." ਪਰ ਭਗਤ ਸਿੰਘ ਨੇ ਸਿਖ ਮਿਥਹਾਸ ਕਿਥੋ ਪੜ ਲਿਆ ਜੋ ਹੈ ਹੀ ਨਹੀ ਕਿਓਂ ਕੀ ਸਿਖੀ ਦਾ ਇਤਿਹਾਸ ਤੇ ਹੈ ਪਰ ਮਿਥਿਹਾਸ ਨਹੀ .ਦੂਜੀ ਗਲ ਸਿਖ ਸਿਧਾਂਤ ਵਿਚ ਉਸ ਨੂ ਕੀ ਗਲਤ ਲਗਾ ਦਸਿਆ ਨਹੀ ਗਿਆ ਕਿਓਂ ਕੀ ਸਿਖੀ ਤਾਂ ਸਰਬਤ ਦੇ ਭਲੇ ਦੀ ਗਲ ਕਰਦੀ ਹੈ . ਉਹ ਦਾੜੀ ਕੇਸ ਰਖਣ ਦਾ ਜਿਕਰ ਕਰਦਾ ਹੈ, ਦਾੜੀ ਤੇ ਉਸ ਨੂੰ ਓਦੋ ਹੀ ਆਈ ਹੋਵੇਗੀ ਪਰ ਕੀ ਪਹਿਲਾੱ ਉਸ ਦੇ ਕੇਸ ਕਾਟੇ ਹੋਏ ਸਨ ਧਿਆਨ ਦੀ ਮੰਗ ਕਰਦਾ ਹੈ .
        23 minutes ago ·  ·  1 person
      • Akal Singh 
        Rector Ji ਬੜੀ ਕਮਾਲ ਦੀ ਨਿਗ੍ਹਆ ਪਾਈ ਹੈ, ਦੂਜੇ ਵਿਸੇ ਤੇ ਚੱਲ ਰਹੀ ਚਰਚਾ ਤਾ ਇੱਥੋ ਹੀ ਪੜ ਲਈ? ਡਾ: ਮੰਨਤ ਦੀ ਗੱਲ ਤੋ ਅੱਗੇ ਸਿੰਘ ਨੇ ਜਵਾਬ ਭੀ ਲਿੱਖਿਆ ਸੀ, ਫਿਰ ਤੋ ਨਿਗਾ ਮਾਰੋ॥ ਮਂਨਤ ਨੂੰ ਜਾਣ ਬੁੱਝ ਕਿ ੫ ਕੁਰਹਿਤਾ ਕਿਹਾ ਸੀ ਤਾ ਜੋ google ਨਾ ਕਰ ਲੈਣ, ਸਾਇਦ ਇਸੇ ਲਈ ਹਾਲੇ ਤੱਕ ਜਵਾਬ ਨਹੀ ਆਇਆ॥ ਜਵਾਬ ਤਾ ਤੁਸੀ ਵੀ ਨਹੀ ਦਿੱਤਾ॥ ਪੋਸਟ ਤੁਸੀ ਲਾਵੋ ਆਦਿਰ ਸਤਿਕਾਰ ਨਾਲ ਛਿੱਤਰ ਸਾਨੂੰ ਮਾਰਨੇ ਪੈ ਰਹੇ ਹਨ॥ ਜਨਾਬ ਬੰਦਾ ਉਮਰ ਦੇ ਹਿਸਾਬ ਨਾਲ ਝੂਠ ਬੋਲਣਾ ਛੱਡ ਦਿੰਦਾ ਹੈ ਪਰ ਹੁਣ ਲੱਗਦਾ ਕਾਮਰੇਡਾ ਦਾ ਹਾਲੇ ਬੱਚਪਨ ਹੀ ਨਹੀ ਗਇਆ, ਹਾਲੇ ਵੀ ਜੱਟਾ ਦੇ ਖੇਤਾ ਵਿੱਚ ਝੂਠ ਦਿਆ ਬੰਦੂਕਾਂ ਲਾ ਕਿ ਭਗਤ ਸਿੰਘ ਬਣਨ ਦੀ ਕੋਸਿਸ ਕਰੀ ਜਾ ਰਹੇ ਹਨ॥ ਜੱਟ ਅਨਪੜ੍ਹ ਹੋ ਸਕਦਾ ਪਰ ਆਪਣਾ ਖੇਤੀ ਦਾ ਕੰਮ ਚੰਗੀ ਤਰਾ ਜਾਣਦਾ, ਉਸ ਦਿਨ ਭੀ ਜਾਣਦਾ ਸੀ ਕਿ ਖੇਤ ਵਿੱਚ ਬੰਦੂਕ ਨਹੀ ਉਗ ਸਕਦੀ ਤੇ ਨਾ ਹੀ ਝੂਠ ਪਰ ਕਾਮਰੇਡਾ ਨੂੰ ਵੱਡੀ ਗਲਤ ਫੇਹਮੀ ਜਰੂਰ ਹੋਈ ਹੈ॥ ਇਹ ਕੰਮ ਨਾਮ ਮੂਮਕੰਨ ਹੈ॥
        14 minutes ago · 

ਕਮਲਦੀਪ ਬਰਾੜ ਹੁਰਾਂ ਨੂੰ ਪਤਾ ਨਹੀਂ ਕੀ ਗਲਤ ਫਹਿਮੀ ਹੈ. ਬਾਰ ਬਾਰ ਇੱਕੋ ਗੱਲ ਦੁਹਰਾ ਰਹੇ ਹਨ ਕੀ ਉਹਨਾਂ ਦੇ ਕੁਮੈਂਟ ਡਲੀਟ ਕੀਤੇ ਗਏ ਹਨ. ਉਹਨਾਂ ਨੂੰ ਜੋ ਜੁਆਬ ਭੇਜਿਆ ਗਿਆ ਉਹ ਇਸ ਪ੍ਰਕਾਰ ਹੈ:ਵੀਰ ਕਮਲਦੀਪ ਜੀ ਮੈਂ  ਕੁਮੈਂਟ ਡਲੀਟ ਕਰਨ ਵਰਗੀਆਂ  ਹਰਕਤਾਂ ਨੂੰ ਖੁਦ ਵੀ ਬਹੁਤ ਘਟੀਆ ਸਮਝਦਾ ਹਾਂ....
ਟਿੱਪਣੀਆਂ  ਨੂੰ ਸੰਭਾਲਨ ਲਈ ਮੈਨੂੰ ਕਈ ਵਾਰ ਲੰਮੇ ਸਮੇਂ ਤੱਕ ਮੇਹਨਤ ਵੀ ਕਰਨੀ ਪੈਂਦੀ ਹੈ...ਸਾਰੇ ਮਿੱਤਰ  ਵੀ ਇਸ ਗੱਲ ਦੇ ਗਵਾਹ ਹਨ...ਅਤੇ ਪੰਜਾਬ ਸਕਰੀਨ ਵਿੱਚ ਛਪੀਆਂ ਬਹੁਤ  ਸਾਰੀਆਂ ਪੋਸਟਾਂ ਵੀ....
ਲੱਗਦਾ ਹੈ  ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ...ਕਿਓਂਕਿ ਕਈ ਵਾਰ ਕੋਈ ਵੀ ਮਿੱਤਰ ਉਸ ਪੋਸਟ  ਤੇ ਜਾ ਕੇ ਟਿੱਪਣੀ ਕਰ ਦੇਂਦਾ ਹੈ ਜੋ ਉਸਦੀ ਵਾਲ ਤੇ ਹੁੰਦੀ ਹੈ..ਜਾਂ ਫੇਰ ਕਿਸੇ ਹੋਰ ਮਿੱਤਰ ਦੀ ਵਾਲ ਤੇ...ਦੂਜੇ ਪਾਸੇ ਜ਼ਿਆਦਾ ਟਿੱਪਣੀਆਂ ਕਿਸੇ ਹੋਰ ਮਿੱਤਰ ਜਾਂ ਫਿਰ ਕਿਸੇ ਗਰੁੱਪ ਵਿੱਚ ਪੋਸਟ ਹੋਈ ਲਿਖਤ ਤੇ ਦਰਜ ਹੋ ਜਾਂਦੀਆਂ ਹਨ...ਅਜਿਹੀ ਹਾਲਤ ਵਿੱਚ ਜਦੋਂ ਕੋਈ ਉਹਨਾਂ ਜ਼ਿਆਦਾ ਟਿੱਪਣੀਆਂ ਵਾਲੀ ਪੋਸਟ ਵਿੱਚ ਆਪਣਾ ਕੁਮੈਂਟ ਭਾਲਦਾ ਹੈ ਤਾਂ ਉਸਨੂੰ ਓਹ ਉਥੇ ਨਜ਼ਰ ਹੀ ਨਹੀਂ ਆਉਂਦਾ ...ਉਸ ਵੇਲੇ ਲੱਗਦਾ ਇਹੀ ਹੈ ਕਿ ਸ਼ਾਇਦ ਉਸਦੇ ਕੁਮੈਂਟ ਨੂੰ ਡਲੀਟ ਕਰ ਦਿੱਤਾ ਗਿਆ ਹੈ...ਲੱਗਦਾ ਹੈ ਕਿ ਤੁਸੀਂ ਵੀ ਕਿਸੇ ਅਜਿਹੀ ਤਕਨੀਕੀ ਗਲਤ ਫਹਿਮੀ ਦਾ ਸ਼ਿਕਾਰ ਹੋ ਗਏ ਹੋ..ਇਸ ਨੂੰ ਹੀ ਤਾਂ ਨੂੰ ਕਿਹਾ ਜਾਂਦਾ ਹੈ ਮਾਇਆ ਦੀ ਮਾਇਆ ਜੋ ਹਕੀਕਤ ਨੂੰ ਨਜਰ ਨਹੀਂ ਆਉਣ ਦੇਂਦੀ...ਕਿਸੇ ਦਾ ਵੀ.ਕੁਮੈਂਟ ਡਲੀਟ ਕਰਨਾ ਨਾਂ ਤਾਂ ਮੇਰੀ ਆਦਤ ਵਿੱਚ ਸ਼ਾਮਿਲ ਹੈ ਤੇ ਨਾਂ ਹੀ ਕਿਸੇ ਨੀਤੀ ਵਿੱਚ..ਅਸ਼ਲੀਲ ਅਤੇ ਅਸਭਿਅਕ  ਟਿੱਪਣੀਆਂ  ਤੋਂ ਪਰਹੇਜ਼ ਕਰਨ ਲਈ ਪੰਜਾਬ ਸਕਰੀਨ ਵਿੱਚ ਮਾਡਰੇਸ਼ਨ ਜ਼ਰੂਰ ਲਾਗੂ ਹੈ...ਇਸ ਨਾਲ ਵਧ ਤੋਂ ਵਧ ਕੁਮੈਂਟ ਮਾਮੂਲੀ ਤੌਰ ਤੇ ਲੇਟ ਜ਼ਰੂਰ ਹੁੰਦਾ ਹੈ ਪਰ ਰੁਕਦਾ ਕਦੇ ਨਹੀਂ....ਤੁਸੀਂ ਆਪਣੀ ਪੂਰੀ ਲਿਖਤ ਭੇਜੋ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ....
ਤੇ ਅਖੀਰ ਵਿੱਚ ਇੱਕ ਬੇਨਤੀ ਹੋਰ...ਮੇਰਾ ਨਾਮ ਰੈਕਟਰ ਹੈ...ਰਿਐਕ ਟਰ   ਨਹੀਂ..ਇਸਦੇ ਬਾਵਜੂਦ ਉਹਨਾਂ ਦੀ ਇੱਕੋ ਰੱਤ ਜਾਰੀ ਹੈ. ਖੈਰ ਉਹਨਾਂ ਦੀ ਮਰਜ਼ੀ.ਹੋ ਸਕਦਾ ਹੈ ਅਜਿਹੇ ਇਲਜ਼ਾਮਾਂ ਨਾਲ ਉਹਨਾ ਦਾ ਕੁਝ ਸੌਰਦਾ ਹੋਵੇ. ਅਖੀਰ ਵਿੱਚ ਫਿਰ ਇਹੀ ਬੇਨਤੀ ਕਿ ਉਸ ਸੋਚ ਨੂੰ ਸਲਾਮ ਕਰੀਏ ਜੋ ਸਰਬੱਤ ਦਾ ਭਲਾ ਸੋਚਦੀ ਹੈ ਜਾਂ ਉਸ ਭਲੇ ਵਾਲੇ ਰਾਹ ਤੇ ਤੁਰਦੀ ਹੈ.  ਚਿਹਰਿਆਂ ਅਤੇ ਰੂਪਾਂ-ਸਰੂਪਾਂ ਤੇ ਨਾ ਜੋ. ਕਈ ਵਾਰ ਇਹ ਬੜੇ ਮਾਸੂਮ ਅਤੇ ਬੀਬੇ ਲੱਗਦੇ ਨੇ ਪਰ....ਤੁਸੀਂ ਸਾਰੇ ਸਮਝਦਾਰ ਹੋ...ਸਿਰਫ ਇੱਕੋ ਬੇਨਤੀ ਕਿ ਭਗਤ ਸਿੰਘ ਨੂੰ ਭਗਤ ਸਿੰਘ ਹੀ ਰਹਿਣ ਦਿਓ. ਜਿਹੜੇ ਮਿਟਾਉਣ ਦਾ ਭਰਮ ਪਾਲੀ ਬੈਠੇ ਨੇ ਉਹਨਾਂ ਨੂੰ ਡਾਕਟਰ ਜਗਤਾਰ ਹੁਰਾਂ ਦੀਆਂ ਦੋ ਸਤਰਾਂ ਚੇਤੇ ਕਰਾਉਣੀਆਂ ਨੇ:
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,

ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ.--ਰੈਕਟਰ ਕਥੂਰੀਆ.