Thursday, September 29, 2011

ਉਮਰ ਭਰ ਲੋਕਾਂ ਲਈ ਯਤਨਸ਼ੀਲ ਰਹੇ--ਗੁਰਸ਼ਰਨ ਭਾਅ ਜੀ

ਸੂਹੀ ਲਾਟ ਵਾਂਗ ਲਟ-ਲਟ ਕਰਕੇ ਬਲਦਾ ਰਹੇਗਾ ਗੁਰਸ਼ਰਨ ਭਾਅ ਜੀ
ਰੋਮ (ਇਟਲੀ) (ਪਰਮਜੀਤ ਦੁਸਾਝ) ਸ਼ਹੀਦ ਭਗਤ ਸਿੰਘ ਸਭਾ ਇਟਲੀ ਦੇ ਕੌਮੀ ਪ੍ਰਧਾਨ ਸ਼੍ਰ ਗੁਰਪਾਲ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਅੱਜ ਰੋਮ ਦੇ ਕ੍ਰਿਸ਼ਨ ਹੋਟਲ ਦੇ ਵਿਚ ਇਕ ਹੰਗਾਮੀ ਮੀਟਿੰਗ ਕੀਤੀ ਗਈ । ਜਿਸ ਵਿਚ ਪੰਜ ਮਿੱਟ ਦਾ ਮੌਨ ਧਾਰਨ ਕਰਕੇ ਪੰਜਾਬੀ ਥੜਾ ਨਾਟਕ ਦੇ ਪਿਤਾਮਾ ਗੁਰਸ਼ਰਨ ਭਾਜੀ ਨੂੰ ਸ਼ਰਧਾਜਲੀ ਦਿੱਤੀ ਗਈ । ਇਸ ਸਮੇਂ ਸਭਾ ਦੇ ਪ੍ਰਧਾਨ ਗੁਰਪਾਲ ਸਿੰਘ ਜੌਹਲ ਨੇ ਬੋਲਦਿਆ ਕਿਹਾ ਕਿ ਭਾਜੀ ਸੂਹੀ ਲਾਟ ਵਾਗ ਲਟ-ਲਟ ਕਰਕੇ ਬਲਦਾ ਰਹੇਗਾ ।ਪੰਜਾਬੀ ਲੋਕ ਰੰਗ ਮੰਚ ਨੂੰ ਆਪਣਾ ਜੀਵਨ ਸਮਰਪਿਤ  ਕਰਕੇ ਗਰੀਬ ਲੋਕਾਂ ਦੇ ਹੱਕਾਂ ਪ੍ਰਤੀ ਲੜਨ ਵਾਲੇ, ਪੰਜਾਬੀ ਕਲਾ ਨੂੰ ਪਿੰਡ ਪਿੰਡ ਤੱਕ ਪਹੁਚਾਉਣ ਵਾਲੇ ਤੇ ਪੰਜਾਬੀ ਥੀਏਟਰ ਦੇ ਬਾਬਾ ਬੋਹੜ੍ਹ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਤੁਰ ਜਾਣ ਨਾਲ ਨਾ ਕਦੇ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸ਼੍ਰ ਦੀਦਾਰ ਸਿੰਘ ਦਾਰੀ ਨੇ ਬੋਲਦਿਆ ਕਿਹਾ ਕਿ ਉਹ ਸਚਾਈ ਦੇ ਦਮ ਤੇ ਲੜਨ ਵਾਲਾ ਸਮਾਜਿਕ ਕੁਰੀਤੀਆਂ ਬੁਰਾਈਆਂ ਤੇ ਸਿਆਸਤਦਾਨਾਂ ਖਿਲਾਫ ਸੱਚਾਈ ਦਾ ਬਿਗਲ ਵਜਾਉਣਾ ਵਾਲੇ ਬੁੱਧੀਜੀਵੀਆਂ ਵਿਚੋ ਇਕ ਸੀ ਜਿਸਦਾ ਇਨਕਲਾਬੀ ਸੱਥਾਂ ਨੂੰ ਬਹੁਤ ਘਾਟਾ ਪਿਆ ਹੈ । ਸ਼੍ਰ ਕੁਲਵਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਕਾਮਰੇਡ ਗੁਰਸ਼ਰਨ ਸਿੰਘ ਲੋਕ-ਸ਼ੰਘਰਸ਼ਾਂ ਵਿਚ ਜਿੰਦਗੀ ਦੀਆਂ ਅੰਤਿਮ ਘੜ੍ਹੀਆਂ ਤੱਕ ਲੋਕਾਂ ਲਈ ਯਤਨਸ਼ੀਲ ਰਹੇ। ਉਹਨਾਂ ਦੀਆਂ ਅਜਿਹੀਆਂ ਲੋਕ ਹਿੱਤੂ ਘਾਲ  ਣਵਾਂ ਨੂੰ ਹਮੇਸ਼ਾਂ ਹੀ ਲੋਕ ਯਾਦ ਰੱਖਣਗੇ । ਤੇ ਉਹ ਸਾਡੇ ਇਨਕਲਾਬੀ ਪੰਨਿਆਂ ਦਾ ਸਦਾ ਹੀ ਹਿੱਸਾ ਬਣੇ ਰਹਿਗੇ ਤੇ ਸਾਡੇ ਰਾਹ ਦਸੇਰਾ ਵੀ । ਇਸ ਸਮੇਂ ਸ਼ੁਸ਼ੀਲ ਕੁਮਾਰ ਅਤੇ ਉਜਲ ਦੀਦਾਰ ਸਿੰਘ ਦਿੱਲੀ ਨੇ ਬੋਲਦਿਆਂ ਕਿਹਾ ਕਿ ਕਾਮਰੇਡ ਗੁਰਸ਼ਰਨ ਸਿੰਘ ਨੇ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਅਗਾਹਵਧੂ  ਨਾਟਕਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਸਾਰੀ ਜਿੰਦਗੀ ਲਾ ਦਿੱਤੀ । ਜਗਰੂਪ ਸਿੰਘ ਜੌਹਲ ਨੇ ਵੀ ਆਪਣੇ ਸੰਖੇਪ ਭਾਸ਼ਨ ਵਿਚ ਬੋਲਦਿਆ ਕਿਹਾ ਕਿ ਉਹਨਾ ਦੇ ਦੇਹਾਂਤ ਨਾਲ ਅਗਾਹਵਧੂ ਤੇ ਧਰਮ ਨਿੱਰਪੱਖ ਵਿਗਿਆਨਿਕ ਲਹਿਰ ਨੂੰ ਇਕ ਵੱਡਾ ਘਾਟਾ ਪੈ ਗਿਆਂ ਹੈ । ਹੋਰ ਡੂਘੇ ਦੁੱਖ ਦਾ ਇਜ਼ਹਾਰ ਕਰਨ ਵਾਲਿਆ ਵਿਚ ਸ਼੍ਰ ਸੁੱਖਵਿੰਦਰ ਸਿੰਘ ਝਿੱਕਾਂ , ਰਾਜ ਕੁਮਾਰ ਕਰਨਾਣਾ , ਬਲਦੇਵ ਸਿੰਘ ਰੋਮ, ਤਰਨਵੀਰ ਸਿੰਘ ਦਿੱਲੀ , ਲਲਿਤ ਮੋਹਣ , ਜਸਵੰਤ ਸਿੰਘ ਚੀਮਾ , ਰਮਨ ਸਹੋਤਾ , ਹਨੀ ,ਸੋਨੂੰ , ਵਿੱਕੀ , ਸੁੱਖਾਂ ਤੇਹਿੰਗ ਆਦਿ ਵੀ ਹਾਜਰ ਸਨ. 

No comments: