Saturday, July 31, 2010

ਕਾਂਗਰਸ ਨੇ ਰੱਜ ਕੇ ਕੀਤੀ ਸੀ ਸ਼ਹੀਦ ਊਧਮ ਸਿੰਘ ਦੇ ਐਕਸ਼ਨ ਦੀ ਨਿਖੇਧੀ

31 ਜੁਲਾਈ ਦਾ ਮਹਾਨ ਦਿਨ ਸਾਨੂੰ ਹਰ ਸਾਲ ਪੰਜਾਬੀਆਂ ਦੇ ਅਣਖੀਲੇ ਸਟੈਂਡ ਦੀ ਯਾਦ ਤਾਜ਼ਾ ਕਰਾਉਂਦਾ ਹੈ. ਇਸ ਸਟੈਂਡ ਦੀ ਗਵਾਹੀ ਦੇਣ ਲਈ ਹੀ ਊਧਮ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ. ਦਿਲਚਸਪ ਗੱਲ ਇਹ ਹੈ ਕਿ ਜਦੋਂ ਉਸ ਮਹਾਨ ਯੋਧੇ ਨੇ ਇਸ ਅਣਖ ਦੀ ਖਾਤਿਰ ਇਹ ਬਦਲਾ ਲਿਆ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੇ ਇਸਦੀ ਰੱਜ ਕੇ ਨਿਖੇਧੀ ਕੀਤੀ. ਮਹਾਤਮਾ ਗਾਂਧੀ ਨੇ ਇਸਨੂੰ ਮਨੁੱਖ ਦੀ ਦਿਮਾਗੀ ਬਿਮਾਰੀ ਤੱਕ ਆਖਿਆ. ਸ਼ਹਾਦਤ ਦੇ ਇਸ ਪਾਕ ਪਵਿੱਤਰ ਸੰਕਲਪ ਅਤੇ ਅਣਖ ਦੇ ਇਸ ਸੰਘਰਸ਼ਾਂ ਭਰੇ ਸਫ਼ਰ ਦਾ ਖੋਜ ਭਰਪੂਰ ਵੇਰਵਾ ਸਾਨੂੰ ਭੇਜਿਆ ਹੈ ਸਤਿੰਦਰ ਸਿੰਘ ਸ਼ਾਹ ਨੇ. ਉਹਨਾਂ ਇਹ ਵੀ ਦੱਸਿਆ ਹੈ ਊਧਮ ਸਿੰਘ ਹੁਰਾਂ ਨੇ ਆਪਣੇ ਨਾਮ ਨਾਲ ਕਦੇ ਵੀ ਰਾਮ ਸ਼ਬਦ ਦੀ ਵਰਤੋਂ ਨਹੀਂ ਕੀਤੀ.ਉਹ ਕੇਵਲ ਮੁਹੰਮਦ ਸਿੰਘ ਆਜ਼ਾਦ ਬਣ ਕੇ ਵਿਚਰੇ. ਤੁਸੀਂ ਇਸ ਬਾਰੇ ਆਪਣੀ ਰਾਏ ਭੇਜਣੀ ਨਾ ਭੁੱਲ ਜਾਣਾ.ਅੱਜ ਦੇ ਮਹਾਨ ਦਿਨ ਤੇ ਇਸ ਦੀ ਲੋੜ ਹੋਰ ਵੀ ਜਿਆਦਾ ਹੈ.  --ਰੈਕਟਰ ਕਥੂਰੀਆ 



ਸ਼ਹੀਦ ਉੱਧਮ ਸਿੰਘ [ ਮੁਹੰਮਦ ਸਿੰਘ ਆਜ਼ਾਦ ] 
26 ਦਿਸੰਬਰ 1899 - 31 ਜੁਲਾਈ 1940   ਮੁਹੰਮਦ ਸਿੰਘ ਆਜ਼ਾਦ [ਸ਼ਹੀਦ]
ਸ: ਉੱਧਮ ਸਿੰਘ] ਇੱਕ ਅਜਿਹੀ ਸੋਚ ਦਾ ਨਾਮ ਸੀ ਜਿਸਨੇ ਭਾਰਤ, ਪਾਕਿਸਤਾਨ ਅਤੇ ਖਾਸ ਕਰ ਕੇ ਪੰਜਾਬੀ ਕੌਮ ਨੂੰ ਇੰਗਲੈਂਡ ਵਿੱਚ ਆਪਣਾ ਸਿਰ ਅਤੇ ਨੱਕ ਉਚਾ ਕਰ ਕੇ ਜਿਉਣ ਦਾ ਹੱਕ ਦਿੱਤਾ | ਆਪਣੇ ਮਕਸਦ ਦੀ ਪੂਰਤੀ ਦੀ ਅੱਗ ਨੂੰ ਜਿਊਂਦਾ ਰੱਖਣਾ ਇਸ ਸ਼ੇਰ ਦੇ ਲੇਖੇ ਆਇਆ ਹੈ | ਇਸ ਕਥਨ ਨੂੰ ਜਿੰਨਾ ਲਿੱਖਣਾ ਸੌਖਾ ਹੈ ਓੰਨਾ ਹੀ ਔਖਾ ਹੈ ਇਸ ਨੂੰ ਨਿਭਾਉਣਾ | ਇਨਸਾਨ ਦੇ ਪੈਰ ਡੋਲ ਜਾਂਦੇ ਹਨ ਜਦੋਂ ਆਪਣੇ ਵਿਰੁੱਧ ਕੋਈ ਤਕੜੀ ਤਾਕਤ ਵੇਖਦਾ ਹੈ, ਪਰ ਲੱਖ ਵਾਰ ਕੁਰਬਾਨ ਜਾਈਏ ਇਸ ਸ਼ੇਰ ਦੇ ਜੋ ਆਪਣਾ ਮਕਸਦ ਪੂਰਾ ਕਰਨ ਤੋਂ ਬਾਅਦ ਭੱਜਣ ਦੀ ਬਜਾਏ ਖੁਦ ਗ੍ਰਿਫਤਾਰੀ ਦਿੱਤੀ | 
ਮੁੱਢਲਾ ਸੰਘਰਸ਼:
ਸ਼ੇਰ ਸਿੰਘ (ਉੱਧਮ ਸਿੰਘ ਦਾ ਸੱਭ ਤੋਂ ਪਹਿਲਾ ਨਾਮ) ਦਾ ਜਨਮ ਜਿਲ੍ਹਾ ਸੰਗਰੂਰ ਦੇ ਇੱਕ ਪਿੰਡ ਸੁਨਾਮ ਵਿੱਚ ਪਿਤਾ ਸਰਦਾਰ ਟਹਿਲ ਸਿੰਘ (ਅੰਮ੍ਰਿਤ ਛਕਣ  ਤੋਂ ਪਹਿਲਾਂ ਚੂਹੜ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ) ਦੇ ਘਰ ਹੋਇਆ | ਆਪ ਦੇ ਪਿਤਾ ਜੀ ਉੱਪਲ ਪਿੰਡ ਵਿੱਚ ਰੇਲਵੇ ਕ੍ਰਾਸਿੰਗ'ਤੇ ਚੌਕੀਦਾਰ ਦੀ ਨੌਕਰੀ ਕਰਦੇ ਸਨ, ਪਰ ਆਪ ਜੀ ਦੇ ਪਿਤਾ ਜੀ ਦਾ ਮੁੱਖ ਕਿੱਤਾ ਖੇਤੀ-ਬਾੜੀ ਸੀ  | ਆਪ ਜੀ ਦੀ ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ-ਪਿਤਾ ਚੱਲ ਵਸੇ | ਦਿਹਾਂਤ ਤੋਂ ਬਾਅਦ ਭਾਈ ਕਿਸ਼ਨ ਸਿੰਘ ਰਾਗੀ ਦੀ ਮੱਦਦ ਨਾਲ ਆਪ ਅਤੇ ਆਪ ਜੀ ਦੇ ਵੱਡੇ ਭਰਾ ਮੁਕਤਾ ਸਿੰਘ ਜੀ ਨੂੰ 24 ਅਕਤੂਬਰ, 1907 ਈ: ਨੂੰ Central Khalsa Orphanage, Amritsar (ਕੇਂਦਰੀ ਖਾਲਸਾ ਯਤੀਮਘਰ, ਅੰਮ੍ਰਿਤਸਰ) ਵਿਖੇ ਦਾਖਲ ਕਰਵਾ ਦਿੱਤਾ ਗਿਆ | ਇਹ ਯਤੀਮਘਰ ਸਿੱਖਾਂ ਦੇ ਮੁੱਢਲੇ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦਾ ਸੀ | ਓੱਥੇ ਆਪ ਜੀ ਨੂੰ ਸ਼ੇਰ ਸਿੰਘ ਤੋਂ ਊਧਮ ਸਿੰਘ ਦਾ ਨਾਮ ਮਿਲਿਆ ਅਤੇ ਮੁਕਤਾ ਸਿੰਘ ਜੀ ਨੂੰ ਸਾਧੂ ਸਿੰਘ | ਆਪ ਦੇ ਵੱਡੇ ਭਰਾ ਸਾਧੂ ਸਿੰਘ ਜੀ 1917 ਈ: ਵਿੱਚ ਅਕਾਲ ਚਲਾਣਾ ਕਰ ਗਏ, ਜਿਸ ਕਰ ਕੇ ਆਪ ਜੀ ਦੇ ਮੰਨ ਨੂੰ ਬਹੁਤ ਠੇਸ ਪੁੱਜੀ  | ਯਤੀਮ ਘਰ ਵਿੱਚ ਰਹਿੰਦੇ ਹੋਏ ਫਿਰ ਆਪ ਜੀ ਨੂੰ ਕਈ ਕਲਾਵਾਂ ਵਿੱਚ ਨਿਪੁੰਨ ਕੀਤਾ ਗਿਆ  | ਆਪ ਜੀ ਨੇ ਆਪਣੀ ਦਸਵੀਂ ਜਮਾਤ ਦੀ ਪੜ੍ਹਾਈ 1918 ਈ: ਵਿੱਚ ਪਾਸ ਕੀਤੀ ਅਤੇ 1919 ਈ: ਨੂੰ ਯਤੀਮ ਘਰ ਛੱਡ ਦਿੱਤਾ |
ਜਲਿਆਂਵਾਲੇ ਬਾਗ਼ ਦਾ ਦੁਖਾਂਤ :
13 ਅਪ੍ਰੈਲ, 1919 ਈ: ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਅੰਗ੍ਰੇਜ਼ਾਂ ਦੇ Rowlett Act (ਰੌਲਟ ਐਕਟ) (ਜਿਸ ਵਿੱਚ ਕੋਈ ਵੀ ਅਤੇ ਕਿਸੇ ਵੀ ਤਰਾਂ ਦਾ ਫੈਸਲਾ ਸਿਰਫ ਅੰਗ੍ਰੇਜ਼ ਸਰਕਾਰ ਹੀ ਕਰੇਗੀ, ਓਹ ਫੈਸਲਾ ਸਾਰੇ ਹਿੰਦੁਸਤਾਨੀਆਂ ਨੂੰ ਮੰਨਣਾ ਪਾਏਗਾ ਅਤੇ ਉਸ ਦਾ ਕੋਈ ਵਿਰੋਧ ਵੀ ਨਹੀਂ ਕੀਤਾ ਜਾ ਸਕਦਾ) ਦੇ ਪਾਸ ਹੋਣ ਦਾ ਜਲਿਆਂਵਾਲੇ ਬਾਗ਼ ਵਿੱਚ ਲਗਭੱਗ 20000 ਦੇ ਕਰੀਬ ਜਾਂ ਵੱਧ ਹਿੰਦੁਸਤਾਨੀਆਂ 
(ਅੰਮ੍ਰਿਤਸਰ ਪੰਜਾਬ ਵਿੱਚ ਹੋਣ ਕਰ ਕੇ ਖਾਸ ਕਰ ਕੇ ਪੰਜਾਬੀਆਂ ਨੇ) ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਕੁਝ ਦੇਰ ਬਾਅਦ ਹੀ 90 ਸੈਨਿਕਾਂ ਦਾ ਇੱਕ ਦਸਤਾ, ਹੱਥਾਂ ਵਿੱਚ ਰਫਲਾਂ, ਖੁੱਖਰੀਆਂ ਅਤੇ ਮਸ਼ੀਨ ਗੰਨ ਤੇ ਬਾਰੂਦ ਨਾਲ ਲੈਸ ਟੈਂਕਾਂ ਨਾਲ ਬਾਗ਼ ਵੱਲ ਨੂੰ ਕੂਚ ਕਰ ਪਿਆ | ਬਾਗ਼ ਦੇ ਦਾਖਿਲੇ ਦਾ ਮੂੰਹ ਭੀੜਾ ਹੋਣ ਕਰ ਕੇ ਟੈਂਕ ਅੰਦਰ ਨਹੀਂ ਜਾ ਸਕੇ | ਸੈਨਿਕਾਂ ਦੀ ਅਗਵਾਈ ਡਾਇਰ ਕਰ ਰਿਹਾ ਸੀ | ਸ਼ਾਮ ਦੇ ਤਕਰੀਬਨ 5:15 ਵਜੇ ਕੋਲ ਸੈਨਿਕ ਦਸਤਾ ਬਾਗ਼ ਵਿੱਚ ਬਿਨਾ ਕਿਸੇ ਚੇਤਾਵਨੀ ਦੇ ਅੰਦਰ ਦਾਖਲ ਹੋ ਗਿਆ | ਸੈਨਿਕਾਂ ਦੇ ਜਗ੍ਹਾ ਸਾਂਭਣ ਤੋਂ ਬਾਅਦ ਡਾਇਰ ਨੇ ਓਹਨਾ ਨੂੰ ਲੋਕਾਂ'ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ | ਇਹ ਵਰਤਾਰਾ 10 ਮਿੰਟ ਤੱਕ ਚਲਦਾ ਰਿਹਾ | ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕਰ ਦਿੱਤਾ | ਕਈਆਂ ਨੇ ਖੂਹ ਵਿੱਚ ਛਾਲਾਂ ਮਾਰੀਆਂ ਤੇ ਕਈਆਂ ਨੇ ਕੰਧਾਂ ਚੜ੍ਹ ਕੇ ਟੱਪਣਾ ਸ਼ੁਰੂ ਕਰ ਦਿੱਤਾ |
ਦੇਖਦੇ ਹੀ ਦੇਖਦੇ ਕੁਝ ਦੇਰ ਬਾਅਦ ਅੰਗ੍ਰੇਜ਼ੀ ਸਰਕਾਰ ਮੁਤਾਬਕ ਕੁਝ ਸੈਂਕੜੇ ਲੋਕ ਮਾਰੇ ਅਤੇ ਕੁਝ ਕੁ ਹਜ਼ਾਰ ਜ਼ਖਮੀ ਹੋਏ | ਸਰਕਾਰੀ ਅੰਕੜਿਆਂ ਮੁਤਾਬਕ 379 ਲੋਕ ਮਾਰੇ ਗਏ  (337 ਮਰਦ, 41 ਮੁੰਡੇ ਅਤੇ 1 ਬੱਚਾ ਜਿਸਦੀ ਉਮਰ 6 ਮਹੀਨੇ ਸੀ) | ਪਰ ਓਹਨਾਂ ਸਮਿਆਂ ਵਿੱਚ ਹੀ ਰਿਪੋਰਟਾਂ ਦਸਦੀਆਂ ਹਨ ਕਿ ਮੌਤਾਂ ਦੀ ਗਿਣਤੀ ਕਿਤੇ ਵੱਧ ਹੈ ਅਤੇ ਇਹ 1300 ਤੱਕ ਪੁੱਜਦੀ ਹੈ | ਮਦਨ ਮੋਹਨ ਮਾਲਵੀਆ ਦੀ ਰਿਪੋਰਟ ਮੁਤਾਬਕ ਵੀ ਮੌਤਾਂ ਦੀ ਗਿਣਤੀ 1000 ਤੋਂ ਵੱਧ ਹੈ | ਸਵਾਮੀ ਸ਼ਰਧਾਨੰਦ ਦੀ ਰਿਪੋਰਟ ਮੁਤਾਬਕ ਇਹ ਗਿਣਤੀ 1500 ਹੈ | ਅੰਮ੍ਰਿਤਸਰ ਦੇ ਸਰਕਾਰੀ ਸਰਜਨ Dr. Smith (ਡਾ: ਸਮਿੱਥ) ਦੇ ਮੁਤਾਬਕ ਇਹ ਅੰਕੜਾ 1800 ਤੋਂ ਵੀ ਵੱਧ ਹੈ | 
ਰਿਪੋਰਟਾਂ ਜੋ ਵੀ ਦਸਦੀਆਂ ਹੋਣ, ਸਿਆਸੀ ਦਬਾਅ  ਦੇ ਕਰ ਕੇ ਮੌਤਾਂ ਦੀ ਸਹੀ ਗਿਣਤੀ ਨਹੀ ਦੱਸੀ ਗਈ | ਜੋ ਲੋਕ ਜ਼ਖਮੀ ਹੋ ਕੇ ਗਿਰ ਚੁੱਕੇ ਸਨ ਅਤੇ ਬੇਹੋਸ਼ ਸਨ, ਨੂੰ ਮੁੱਢਲੀ ਡਾਕਟਰੀ ਸਹਾਇਤਾ ਵੀ ਉਪਲਬਧ ਨਹੀਂ ਕਾਰਵਾਈ ਗਈ ਅਤੇ ਕਰਫਿਊ ਲਗਾ ਦਿੱਤਾ ਗਿਆ | ਸਰਕਾਰੀ ਅੰਕੜੇ ਦਸਦੇ ਹਨ ਕੇ ਉਸ ਮਾਰ-ਧਾੜ ਵਿੱਚ ਗੋਲੀਆਂ ਦੇ 1650 ਰਾਉਂਡ ਫਾਇਰ ਕੀਤੇ ਗਏ |
ਇਸ ਸੱਭ ਦਾ ਉੱਧਮ ਸਿੰਘ ਦੇ ਮੰਨ'ਤੇ ਬਹੁਤ ਹੀ ਡੂੰਘਾ ਪ੍ਰਭਾਵ ਪਿਆ | ਆਪ ਜੀ ਨੇ ਦਰਬਾਰ ਸਾਹਿਬ (ਹਰਮੰਦਰ ਸਾਹਿਬ, ਅੰਮ੍ਰਿਤਸਰ) ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਡਾਇਰ ਨੂੰ ਮਾਰਨ ਦੀ ਸੌਂਹ ਖਾਧੀ ਤਾਂ ਕਿ ਆਪ ਆਪਣੇ ਓਹਨਾ ਬੇਕਸੂਰ ਲੋਕਾਂ ਦੀ ਮੌਤ ਦਾ ਬਦਲਾ ਲੈ ਸਕਣ |
ਸੰਗ੍ਰਾਮ:
ਆਪ ਜੀ ਨੇ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਰਾਜਨੀਤੀ ਦੇ ਅਖਾੜੇ ਵਿੱਚ ਛਾਲ ਮਾਰੀ ਅਤੇ ਆਪਣੇ ਅਸਲ ਅਤੇ ਲੁਕਵੇਂ ਮਕਸਦ ਡਾਇਰ ਨੂੰ ਮਾਰਨ ਲਈ ਓਹਦੇ ਪਿੱਛੇ ਕਈ ਦੇਸ਼ਾਂ ਵਿੱਚ ਗਏ | ਆਪਣੇ ਮਕਸਦ ਨੂੰ ਪੂਰਾ ਕਰਨ ਲਈ ਆਪ ਜੀ ਨੂੰ ਕਈ ਨਾਵਾਂ ਦਾ ਸਹਾਰਾ ਲੈਣਾ ਪਿਆ | ਸ਼ੇਰ ਸਿੰਘ ਤੋਂ ਉੱਧਮ ਸਿੰਘ ਬਣੇ, ਉੱਧਮ ਸਿੰਘ ਤੋਂ ਪਿਆਰ ਨਾਲ ਉਦੇ ਸਿੰਘ ਕਹਾਏ, ਉਦੇ ਸਿੰਘ ਤੋਂ ਬਾਅਦ ਆਪ ਜੀ ਨੇ ਆਪਣੇ ਮਕਸਦ ਲਈ ਆਪਣਾ ਨਾਮ Frank Brazil (ਫ੍ਰੈੰਕ ਬ੍ਰਾਜ਼ੀਲ) ਰੱਖਿਆ, ਫਿਰ ਆਪ ਜੀ ਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ (ਕਈ ਲੋਕ ਆਪ ਜੀ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦਸਦੇ ਹਨ ਜੋ ਕਿ ਗਲਤ ਹੈ | ਆਪ ਜੀ ਨੇ ਕਦੇ ਵੀ ਆਪਣੇ ਨਾਮ ਨਾਲ ਰਾਮ ਸ਼ਬਦ ਨੂੰ ਨਹੀਂ ਵਰਤਿਆ ਜੋ ਕਿ ਆਪ ਜੀ ਦੀਆਂ ਮਿਲੀਆਂ ਹੱਥ ਲਿਖਤਾਂ ਤੋਂ ਪਤਾ ਲਗਦਾ ਹੈ) | ਆਪ ਜੀ 1920 ਈ: ਵਿੱਚ Africa (ਅਫ੍ਰੀਕਾ) ਤੋਂ ਹੁੰਦੇ ਹੋਏ 1921 ਈ: ਵਿੱਚ Nairobi (ਨੈਰੋਬੀ) ਪਹੁੰਚੇ | ਉਸੇ ਸਮੇਂ ਹੀ ਆਪ ਜੀ ਨੇ America (ਅਮਰੀਕਾ) ਜਾਣ ਦੀ ਕੋਸ਼ਿਸ਼ ਕੀਤੀ ਜੋ ਸਫਲ ਨਾ ਹੋ ਸਕੀ | ਆਪ 1924 ਈ: ਵਿੱਚ ਹਿੰਦੁਸਤਾਨ ਵਾਪਿਸ ਮੁੜ ਆਏ ਅਤੇ ਓਸੇ ਸਾਲ ਹੀ ਅਮਰੀਕਾ ਲਈ ਰਵਾਨਾ ਹੋ ਗਏ | ਆਪ ਜੀ ਨੇ ਓਥੇ ਅਮਰੀਕਾ ਵਿੱਚ ਗ਼ਦਰ ਪਾਰਟੀ (ਜੋ ਸੋਹਨ ਸਿੰਘ ਭਕਨਾ ਜੀ ਵਲੋਂ ਬਣਾਈ ਗਈ ਸੀ ਅਤੇ ਸ਼ਹੀਦ ਸ: ਕਰਤਾਰ ਸਿੰਘ ਸਰਾਭਾ ਵੀ ਉਸਦਾ ਮੈਂਬਰ ਸੀ) ਨੂੰ ਆਪਣੀਆਂ ਸਰਗਰਮ ਸੇਵਾਵਾਂ ਪ੍ਰਦਾਨ ਕੀਤੀਆਂ |
1927 ਈ: ਵਿੱਚ ਆਪ ਭਗਤ ਸਿੰਘ ਜੀ ਦੇ ਕਹਿਣ'ਤੇ ਹਿੰਦੁਸਤਾਨ ਆਪਣੇ 25 ਸਾਥੀਆਂ ਨਾਲ ਵਾਪਿਸ ਪਰਤ ਆਏ ਅਤੇ ਸੰਗ੍ਰਾਮ ਲਈ ਅਸਲਾ-ਬਾਰੂਦ ਵੀ ਲਿਆਂਦਾ ਪਰ 30 ਅਗਸਤ, 1927 ਈ: ਨੂੰ ਅੰਗ੍ਰੇਜ਼ ਸਰਕਾਰ ਨੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗ਼ਦਰ ਪਾਰਟੀ ਦੇ ਅਖਬਾਰ “ਗ਼ਦਰ ਦੀ ਗੂੰਜ” (ਜੋ ਕਿ ਅੰਗ੍ਰੇਜ਼ ਸਰਕਾਰ ਵਲੋਂ ਬੈਨ ਸੀ) ਨਾਲ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ | ਆਪ ਜੀ ਦੇ ਵਿਰੁੱਧ ਗੈਰ-ਕਨੂੰਨੀ ਹੱਥਿਆਰ ਰੱਖਣ ਦੀ ਧਾਰਾ 20 ਦੇ ਤਹਿਤ ਮੁਕੱਦਮਾ ਚਲਾਇਆ ਗਿਆ | ਆਪ ਜੀ ਨੂੰ 5 ਸਾਲ ਦੀ ਸਜ਼ਾ ਹੋ ਗਈ | ਆਪ ਜੀ ਨੇ 4 ਸਾਲ ਜੈਲ ਵਿੱਚ ਗੁਜ਼ਾਰੇ ਅਤੇ ਆਪ ਜੀ ਆਪਣੇ ਸਾਥੀਆਂ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਵਲੋਂ ਸੰਗ੍ਰਾਮ ਨੂੰ ਚੋਟੀ'ਤੇ ਪਹੁੰਚਾਏ ਹੋਏ ਸੰਘਰਸ਼ ਵਿੱਚ ਹਿੱਸਾ ਨਾ ਲੈ ਸਕੇ | 23 ਮਾਰਚ, 1931 ਈ: ਨੂੰ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਜੀ ਹੋਰਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਅਤੇ ਉਸ ਸਮੇ ਆਪ ਜੇਲ ਵਿੱਚ ਸੀ | ਆਪ ਜੀ ਨੂੰ 23 ਅਕਤੂਬਰ, 1931 ਈ: ਨੂੰ ਜੇਲ ਤੋਂ ਰਿਹਾ ਕਰ ਦਿੱਤਾ ਗਿਆ | ਆਪ ਆਪਣੇ ਜੱਦੀ ਪਿੰਡ ਸੁਨਾਮ ਪਰਤ ਆਏ ਪਰ ਆਪ  ਜੀ ਨੇ ਆਪਣੇ ਸੰਗ੍ਰਾਮ ਨੂੰ ਗੁਪਤ ਤਰੀਕੇ ਨਾਲ ਜਾਰੀ ਰੱਖਿਆ ਅਤੇ ਇਸੇ ਸੰਦਰਭ ਵਿੱਚ ਆਪ ਜੀ ਨੇ ਅੰਮ੍ਰਿਤਸਰ ਵਿੱਚ ਮੁਹੰਮਦ ਸਿੰਘ ਆਜ਼ਾਦ ਦੇ ਨਾਮ'ਤੇ ਇਸ਼ਤਿਹਾਰੀ ਪੇਂਟਰ ਦੀ ਦੁਕਾਨ ਖੋਲੀ | ਤਿੰਨ ਸਾਲ ਤੱਕ ਆਪ ਜੀ ਨੇ ਆਪਣੀਆਂ ਸੰਗਰਾਮੀ ਸੇਵਾਵਾਂ ਪੰਜਾਬ ਵਿੱਚ ਪ੍ਰਦਾਨ ਕੀਤੀਆਂ ਅਤੇ ਡਾਇਰ ਨੂੰ ਮਾਰਨ ਲਈ  London (ਲੰਡਣ) ਜਾਣ ਦਾ ਪ੍ਰੋਗ੍ਰਾਮ ਵੀ ਬਣਾਇਆ  | ਪਰ ਪੰਜਾਬ ਪੁਲਿਸ ਨੇ ਆਪ ਜੀ ਦੀਆਂ ਗਤੀਵਿਧੀਆਂ'ਤੇ ਗੁਪਤ ਤਰੀਕੇ ਨਾਲ ਨਿਗਾਹ ਰੱਖੀ ਹੋਈ ਸੀ | ਸੰਨ 1933 ਈ: ਵਿੱਚ ਆਪ ਜੀ ਆਪਣੇ ਜੱਦੀ ਪਿੰਡ ਸੁਨਾਮ ਪਹੁੰਚੇ, ਓਥੋਂ ਆਪ ਜੀ ਇਕ ਗੁਪਤ ਮਕਸਦ (ਡਾਇਰ ਨੂੰ ਮਾਰਨਾ) ਲਈ ਕਸ਼ਮੀਰ ਵੱਲ ਨੂੰ ਰਵਾਨਾ ਹੋਏ ਜਿਥੋਂ ਆਪ ਜੀ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ Germeny (ਜਰਮਨੀ) ਵੱਲ ਨੂੰ ਰਵਾਨਾ ਹੋ ਗਏ | ਅਖੀਰ 1934 ਈ: ਵਿੱਚ ਆਪ ਜੀ England (ਇੰਗਲੈਂਡ) ਪਹੁੰਚ ਗਏ | ਓਥੇ ਆਪ ਜੀ ਨੇ 9 Adler Street, White chapel (East London) near Commercial Road''ਤੇ ਇੱਕ ਮਕਾਨ ਲਿਆ |
ਬ੍ਰਿਟਿਸ਼ ਸਰਕਾਰ ਦੀਆਂ ਗੁਪਤ ਰਿਪੋਰਟਾਂ ਮੁਤਾਬਕ ਆਪ 1934 ਈ: ਦੇ ਸ਼ੁਰੁਆਤ ਵਿੱਚ ਭਾਰਤ ਵਿੱਚ ਸੀ, ਫਿਰ ਆਪ Italy (ਇਟਲੀ) ਪਹੁੰਚੇ ਜਿੱਥੇ ਆਪ ਜੀ 3 - 4 ਮਹੀਨੇ ਤੱਕ ਓਥੇ ਰਹੇ, ਇਟਲੀ  ਤੋਂ ਬਾਅਦ ਆਪ France (ਫ੍ਰਾਂਸ), Switzerland (ਸਵਿੱਟਜ਼ਰਲੈਂਡ) ਅਤੇ Austria (ਆਸਟਰੀਆ) ਤੋਂ ਹੁੰਦੇ ਹੋਏ 1934 ਈ: ਵਿੱਚ ਇੰਗਲੈਂਡ ਪਹੁੰਚੇ ਜਿੱਥੇ ਆਪ ਨੇ ਆਪਣੇ ਮਕਸਦ ਅਤੇ ਆਵਾਜਾਈ ਲਈ ਇੱਕ ਕਾਰ ਖਰੀਦੀ | ਆਪ ਜੀ ਦਾ ਮਕਸਦ ਅਡੋਲ ਸੀ | ਆਪ ਜੀ ਨੇ ਆਪਣੇ ਮਕਸਦ ਲਈ ਇੱਕ ਰਿਵਾਲਵਰ ਅਤੇ ਕਾਰਤੂਸ ਖਰੀਦੇ | ਆਪ ਜੀ ਨੂੰ ਡਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਆਪ ਜੀ ਹਮੇਸ਼ਾਂ ਯੋਗ ਮੌਕੇ ਦੀ ਬਹਾਲ ਵਿੱਚ ਰਹੇ ਜੋ ਕਿ ਪੂਰੇ ਸੰਸਾਰ ਵਿੱਚ ਇੱਕ ਗੂੰਜ ਪੈਦਾ ਕਰ ਸਕੇ |
Caxton (ਕੈਕਸਟਨ) ਹਾਲ ਲੰਡਨ:
ਅਖੀਰ ਓਹ ਯੋਗ ਦਿਨ ਆਇਆ ਜਿਸ ਦੀ ਆਪ ਜੀ ਨੂੰ ਇੱਕ ਲੰਬੇ ਅਰਸੇ ਤੋਂ ਉਡੀਕ ਸੀ | ਰੱਬ ਦਾ ਸਬੱਬ ਵੇਖੋ ਕਿ ਓਹ ਦਿਨ ਵੀ 13 ਅਪ੍ਰੈਲ ਹੀ ਸੀ ਪਰ 1940 ਈ: ਜੋ ਕਿ ਜਲਿਆਂਵਾਲੇ ਬਾਗ਼ ਦੇ ਦੁਖਾਂਤ ਤੋਂ ਪੂਰੇ 21 ਸਾਲ ਬਾਅਦ | ਉਸ ਦਿਨ East India Association (ਈਸਟ ਇੰਡੀਆ ਐਸੋਸੀਏਸ਼ਨ (ਪੂਰਬੀ ਭਾਰਤੀ ਸੰਘ)) ਅਤੇ Royal Central Asian Society (ਰੋਇਲ ਸੈਂਟਰਲ ਏਸ਼ੀਅਨ ਸੋਸਾਇਟੀ (ਸ਼ਾਹੀ ਕੇਂਦਰੀ ਏਸ਼ੀਅਨ ਸਭਾ)) ਦੀ ਕੈਕਸਟਨ ਹਾਲ ਵਿੱਚ ਇਕਤਰਤਾ ਸੀ | ਆਪ ਜੀ ਨੇ ਉਸ ਡਾਇਰ ਨੂੰ ਮਾਰਨ ਲਈ ਆਪਣੀ ਕਿਤਾਬ ਹੀਰ (ਜੋ ਆਪ ਅਕਸਰ ਪੜ੍ਹਦੇ ਰਹਿੰਦੇ ਸੀ) ਦੇ ਪੰਨਿਆਂ ਨੂੰ ਵਿਚੋਂ ਰਿਵਾਲਵਰ ਦੇ ਆਕਾਰ ਮੁਤਾਬਕ ਕੱਟ ਕੇ ਉਸ ਵਿੱਚ ਰਿਵਾਲਵਰ ਲੁਕੋ ਲਈ ਅਤੇ ਜਿਵੇਂ-ਤਿਵੇਂ ਕਰ ਕੇ ਹਾਲ ਵਿੱਚ ਦਾਖਲ ਹੋ ਗਏ | ਜਦੋਂ ਆਪ ਹਾਲ ਵਿੱਚ ਦਾਖਲ ਹੋਏ ਤਾਂ ਉਸ ਸਮੇਂ Michal O’ Dyer (ਮਾਇਕਲ ਓ' ਡਾਇਰ) ਪੰਜਾਬ ਵਿੱਚ ਕੀਤੀਆਂ ਆਪਣੀਆਂ ਕਰਤੂਤਾਂ ਨੂੰ  ਬਹਾਦਰੀ ਦਾ ਭਾਸ਼ਣ ਬਣਾ ਕੇ ਸੁਣਾ ਰਿਹਾ ਸੀ | ਆਪ ਜੀ ਨੇ ਆਪਣੀ ਜਗਾਹ ਸੰਭਾਲਦਿਆਂ ਹੋਇਆਂ ਡਾਇਰ'ਤੇ 2 ਕਾਰਤੂਸ ਚਲਾਏ, Lord Zetland (ਲਾਰਡ ਜ਼ੈਟਲੈਂਡਨੂੰ ਵੀ ਗੋਲੀ ਮਾਰੀ (ਜੋ ਭਾਰਤ ਦਾ Secretary of State (ਸੇਕ੍ਰੇਟਰੀ ਓਫ ਸਟੇਟ (ਰਾਜ ਦਾ ਸੱਕਤਰ)) ਸੀ) | ਓਹ ਜ਼ਖਮੀ ਹੋ ਗਿਆ ਪਰ ਜਿਆਦਾ ਨਹੀਂ, ਅਗਲੀ ਗੋਲੀ Sir Luis Dane (ਸਰ ਲੁਇਸ ਡੇਨ) ਨੂੰ ਮਾਰੀ ਜਿਸਦੇ ਚੂਲੇ ਵਿੱਚ ਵੱਜੀ ਅਤੇ ਗੰਭੀਰ ਚੋਟ ਨਾਲ ਜ਼ਮੀਨ’ਤੇ ਗਿਰ ਗਿਆ, ਇੱਕ ਗੋਲੀ Lord Lamington (ਲਾਰਡ ਲਮਿੰਗਟਨ )ਦੇ ਵੱਜੀ ਜਿਸ ਕਰਨ ਉਸ ਦਾ ਸੱਜਾ ਹੱਥ ਖਰਾਬ ਹੋ ਗਿਆ |  ਇਸ ਸਭ ਤੋਂ ਬਾਅਦ ਆਪ ਨੇ ਭੱਜਣ ਦੀ ਬਜਾਏ ਗ੍ਰਿਫਤਾਰੀ ਦਿੱਤੀ ਕਿਓਂ ਕਿ ਆਪ ਅੰਗ੍ਰੇਜ਼ੀ ਸਰਕਾਰ ਨੂੰ ਨੰਗਾ ਕਰਨਾ ਚਾਹੁੰਦੇ ਸੀ |
ਓਹਨਾਂ ਵੱਲੋਂ ਚਲਾਈ ਗਈ ਇੱਕ ਗੋਲੀ, ਬਰਾਮਦ ਹੋਇਆ ਇੱਕ ਚਾਕੂ, ਇਕ ਡਾਇਰੀ ਅੱਜ ਵੀ Black Museum (ਬਲੈਕ ਮਿਉਜ਼ੀਅਮ (ਅਜਾਇਬ ਘਰ)), Scotland yard (ਸਕਾਟਲੈਂਡ ਯਾਰਡ) ਵਿੱਚ ਸਾਂਭੇ ਪਾਏ ਹਨ |
ਕੈਕਸਟਨ ਹਾਲ ਦੇ ਵਰਤਾਰੇ ਦਾ ਭਾਰਤ ਵਿੱਚ ਅਸਰ:
ਕੈਕਸਟਨ ਹਾਲ ਦੇ ਵਰਤਾਰੇ ਦਾ ਭਾਰਤ ਵਿੱਚ ਵੀ ਪ੍ਰਤੀਕਰਮ ਦੇਖਣ ਨੂੰ ਮਿਲਿਆ | ਉਸ ਸਮੇ ਦੀ congress (ਕਾਂਗਰਸ) ਨੇ ਇਸ ਘਟਨਾ ਦੀ ਰੱਜ ਕੇ ਨਿੰਦਾ ਕੀਤੀ ਅਤੇ ਉੱਧਮ ਸਿੰਘ ਦੇ ਇਸ ਕਾਰਨਾਮੇ ਨੂੰ ਗਲਤ ਕਰਾਰ ਦੇ ਦਿੱਤਾ | ਮਹਾਤਮਾ ਗਾਂਧੀ ਨੇ ਇਸ ਨੂੰ ਮਨੁੱਖ ਦੀ ਇੱਕ ਦਿਮਾਗੀ ਬਿਮਾਰੀ ਦੱਸੀ | ਪਰ ਉਸ ਸਮੇਂ ਛੱਪਦੇ ਇੱਕ ਰਸਾਲੇ “ਅਮ੍ਰਿਤ ਬਾਜ਼ਾਰ ਪਤਰਿਕਾ” ਨੇ ਉੱਧਮ ਸਿੰਘ ਦੇ ਇਸ ਕਰੇ ਨੂੰ ਰੱਜ ਕੇ ਸਰਾਹਿਆ | ਇਹ ਕਿਸ਼ਤ 18 ਮਾਰਚ, 1940 ਈ: ਨੂੰ ਛੱਪੀ ਸੀ | ਜੇ ਪੂਰੇ ਭਾਰਤ ਦੀ ਗਲ ਕਰੀਏ ਤਾਂ ਇਸ ਪੂਰੇ ਕਾਰੇ ਨੂੰ ਸਾਰੇ ਦੇਸ਼ਵਾਸੀਆਂ ਵੱਲੋਂ ਸਰਾਹਿਆ ਗਿਆ|ਕਾਨਪੁਰ ਵਿੱਚ ਇੱਕ ਬੁਲਾਰੇ ਨੇ ਕਿਹਾ ਕਿ ਉੱਧਮ ਸਿੰਘ ਨੇ ਭਾਰਤ ਦੀ ਬੇਇਜ਼ਤੀ ਦਾ ਬਦਲਾ ਲਿੱਤਾ ਹੈ ਅਤੇ ਭਾਰਤ ਨੂੰ ਬਣਦਾ ਮਾਣ ਦਿਵਾਇਆ ਹੈ. ਮੁਕੱਦਮਾ ਅਤੇ ਸਜ਼ਾ:
ਪੁਲਿਸ ਦੀ ਗ੍ਰਿਫਤ ਵਿੱਚ ਆਪ ਜੀ ਨੇ ਪੁਛਿਆ  Is Zetland dead? He ought to be. I put two into him right there" indicating with his hand the pit of his stomach in left side. Singh remained quiet for several minutes and then again said: "Only one dead eh'. I thought I could get more. I must have been too slow. There were a lot of women about, you know”           (ਕੀ ਜ਼ੈਟਲੈਂਡ ਮਰ ਗਿਆ ਹੈ ? ਓਹਨੂੰ ਮਰ ਹੀ ਜਾਣਾ ਚਾਹਿਦਾ ਹੈ | ਮੈਂ ਉਸ ਦੇ ਸੱਜੇ ਪਾਸੇ 2 ਚਲਾਈਆਂ ਨੇ “ਆਪਣੇ ਹੱਥ ਨਾਲ ਢਿੱਡ ਦੇ ਖੱਬੇ ਪਾਸੇ ਵੱਲ ਇਸ਼ਾਰਾ ਕਰਦੇ ਹੋਏ” ਥੋੜੀ ਦੇਰ ਓਹ ਚੁੱਪ ਰਹੇ ਅਤੇ ਫਿਰ ਕਿਹਾ: “ਸਿਰਫ ਇੱਕ ਮਰਿਆ ਹਾਹ’ | ਮੈਂ ਸੋਚਿਆ ਸ਼ਾਯਦ ਜਿਆਦਾ ਮਰ ਗਏ ਹੋਣਗੇ | ਸ਼ਾਯਦ ਮੈਂ ਆਪਣੇ ਕੰਮ ਵਿੱਚ ਸੁਸਤ ਹੋਵਾਂਗਾ | ਤੁਸੀਂ ਜਾਣਦੇ ਹੀ ਹੋ ਨਾ ਓਥੇ ਕਈ ਔਰਤਾਂ ਸਨ ”)
1 ਅਪ੍ਰੈਲ, 1940 ਈ: ਨੂੰ ਆਪ ਜੀ'ਤੇ ਡਾਇਰ ਨੂੰ ਮਾਰਨ ਦਾ ਸਰਕਾਰੀ ਤੌਰ'ਤੇ ਦੋਸ਼ ਦਾਇਰ ਕਰ ਦਿੱਤਾ ਗਿਆ | ਮੁੱਕਦਮੇ ਦੇ ਚਲਦੇ ਹੋਏ ਆਪ ਜੀ ਨੇ Brixton Prison (ਬਿਰਕਸਟਨ ਜੇਲ) ਵਿੱਚ 42 ਦਿਨਾਂ ਦੀ ਭੁਖ ਹੜਤਾਲ ਕੀਤੀ ਅਤੇ ਰੋਜ਼ ਆਪ ਜੀ ਨੂੰ ਧੱਕੇ ਨਾਲ ਖਵਾਇਆ ਜਾਂਦਾ | 4 ਜੂਨ, 1940 ਈ: ਨੂੰ ਆਪ ਜੀ'ਤੇ Central Criminal Court, Old Bailey(ਕੇਂਦਰੀ ਜੁਰਮ ਅਦਾਲਤ, ਪੁਰਾਨੀ ਬੈਲੇ) ਵਿੱਚ justice (ਜੱਜ) Atkinson (ਐਟਕਿਨਸਨ)ਨੇ ਸਰਕਾਰ ਵੱਲੋਂ ਦਾਇਰ ਕੀਤੇ ਜੁਰਮਾਂ'ਤੇ ਮੋਹਰ ਲਾ ਦਿੱਤੀ|ਆਪ ਜੀ ਤੋਂ ਜਦੋਂ ਆਪ ਜੀ ਦਾ ਨਾਮ ਪੁੱਛਿਆ ਗਿਆ ਤਾਂ ਆਪ ਜੀ ਨੇ ਮੁਹੰਮਦ ਸਿੰਘ ਆਜ਼ਾਦ ਦਸਿਆ ਜੋ ਕਿ ਜਾਤ-ਪਾਤ ਅਤੇ ਧਰਮ ਤੋਂ ਉੱਪਰ ਸੀ|ਆਪ ਜੀ ਨੇ ਅਦਾਲਤ ਨੂੰ ਦਸਿਆ ਕਿ ਇਹ ਮੈਂ ਉਸ ਉਤੇ ਆਪਣਾ ਗੁੱਸਾ ਕੱਢਣ ਅਤੇ ਭਾਰਤ ਦਾ ਮਾਣ ਵਾਪਿਸ ਦਿਵਾਉਣ ਲਈ ਕੀਤਾ ਹੈ.
 ਕਚਹਿਰੀ ਵਿੱਚ ਆਪ ਜੀ ਅਤੇ ਜੱਜ ਵਿੱਚਕਾਰ ਹੋਈ ਵਾਰਤਾਲਾਪ ਇਸ ਤਰਾਂ ਹੈ :
'I don't care, I don't mind dying. What Is the use of waiting till you get old? This Is no good. You want to die when you are young. That is good, that Is what I am doing'.
(ਮੈਨੂੰ ਪਰਵਾਹ ਨਹੀਂ, ਮੈਂ ਮਾਰਨ ਤੋਂ ਨਹੀਂ ਡਰਦਾ | ਬੁੱਢੇ ਹੋਣ ਤੱਕ ਇੰਤਜ਼ਾਰ ਕਰਨ ਦਾ ਕੀ ਫਾਇਦਾ ? ਇਹ ਚੰਗਾ ਨਹੀਂ ਹੈ | ਤੁਹਾਨੂੰ ਓਦੋਂ ਮਾਰਨਾ ਚਾਹਿਦਾ ਹੈ ਜਦੋਂ ਤੁਸੀਂ ਜਵਾਨ ਹੋ | ਇਹ ਚੰਗਾ ਹੈ, ਤੇ ਇਹ ਹੀ ਮੈਂ  ਕਰ ਰਿਹਾ ਹਾਂ | )
After a pause he added:
(ਕੁਝ ਦੇਰ ਰੁਕਣ ਤੋਂ ਬਾਅਦ ਓਹਨਾਂ ਨੇ ਕਿਹਾ:)
'I am dying for my country'.
(ਮੈਂ ਆਪਣੇ ਦੇਸ਼ ਲਈ ਮਰ ਰਿਹਾ ਹਾਂ)
In a statement given on March 13th, 1940 be said:
(13 ਮਾਰਚ, 1940 ਨੂੰ ਦਿੱਤੇ ਇੱਕ ਬਿਆਨ ਮੁਤਾਬਕ)
'I just shot to make protest. I have seen people starving In India under British Imperialism. I done it, the pistol went off three or four times. I am not sorry for protesting. It was my duty to do so. Put some more. Just for the sake of my country to protest. I do not mind my sentence. Ten, twenty, or fifty years or to be hanged. I done my duty.'
(ਮੈਂ ਸਿਰਫ ਆਪਣਾ ਵਿਰੋਧ ਜ਼ਾਹਰ ਕਰਨ ਲਈ ਮਰਿਆ ਹੈ | ਮੈਂ ਭਾਰਤ ਵਿੱਚ ਲੋਕਾਂ ਨੂੰ 
ਅੰਗ੍ਰੇਜ਼ੀ ਸਾਮਰਾਜ ਦੇ ਹੇਠਾਂ ਭੁੱਖੇ , ਮਰਦੇ ਦੇਖਿਆ ਹੈ | ਮੈਂ ਆਪਣਾ ਕੰਮ ਕਰ ਦਿੱਤਾ ਹੈ, ਬੰਦੂਕ ਵਿਚੋਂ ਤਿੰਨ ਜਾਂ ਚਾਰ ਫਾਇਰ ਹੋਏ ਹਨ | ਮੈਨੂੰ ਆਪਣੇ ਕੀਤੇ’ਤੇ ਪਛਤਾਵਾ ਨਹੀਂ ਹੈ | ਇਹ ਕਰਨਾ ਮੇਰਾ ਕੰਮ ਵੀ ਸੀ | ਮੈਂ ਇਹ ਆਪਣੇ ਦੇਸ਼ ਦੀ ਖਾਤਰ ਕੀਤਾ ਹੈ | ਮੈਨੂੰ ਆਪਣੀ ਸਜ਼ਾ ਦੀ ਕੋਈ ਪਰਵਾਹ ਨਹੀਂ | ਚਾਹੇ ਓਹ 10,20 ਜਾਂ 50 ਸਾਲ ਹੋਵੇ ਜਾਂ ਫਿਰ ਫਾਂਸੀ | ਮੈਂ ਆਪਣਾ ਕੰਮ ਕਰ ਦਿੱਤਾ ਹੈ)
In a letter from Brixton Prison of 30th March, 1940, Udham Singh refers to Bhagat Singh in the following terms:
(30 ਮਾਰਚ , 1940 ਈ: ਨੂੰ ਬਰਿਕਸਟਨ ਜੇਲ ਤੋਂ ਭਗਤ ਸਿੰਘ ਦੇ ਨਾਮ ਲਿੱਖੇ ਇੱਕ ਖ਼ਤ ਤੋਂ:)
'I never afraid of dying so soon I will be getting married with execution. I am not sorry as I am a soldier of my country it is since 10 years when my friend has left me behind and I am sure after my death I will see him as he is waiting for me it was 23rd and I hope they will hang me on the same date as he was.'
(ਮੈਨੂੰ ਏਨੀ ਜਲਦੀ ਮਰਨ ਦਾ ਕੋਈ ਦੁਖ ਨਹੀਂ ਹੈ ਮੈਂ ਮੌਤ ਨਾਲ ਵਿਆਹ ਕਰਵਾਉਣ ਜਾ ਰਿਹਾ ਹਾਂ | ਮੈਨੂੰ ਕੋਈ ਦੁਖ ਨਹੀਂ ਕਿ ਮੈਂ ਆਪਣੇ ਦੇਸ਼ ਦਾ ਇੱਕ ਸਿਪਾਹੀ ਹਾਂ | ਇਹ ਲਗਭਗ 10 ਸਾਲ ਬੀਤ ਚੁੱਕੇ ਹਨ ਜਦੋਂ ਮੇਰਾ ਦੋਸਤ ਮੈਨੂੰ ਵਿਛੋੜਾ ਦੇ ਗਿਆ ਸੀ ਤੇ ਮੈਂ ਵੀ ਉਸ ਵੱਲ ਹੀ ਆਪਣੀ ਰਾਹ ਤੱਕ ਰਿਹਾ ਹਾਂ, ਮੈਂ ਉਸ ਨੂੰ 23 ਤਰੀਕ ਨੂੰ ਮਿਲਾਂਗਾ ਉਮੀਦ ਹੈ ਕਿ ਇਹ ਮੈਨੂੰ ਉਸੇ ਦਿਨ ਹੀ ਫਾਂਸੀ ਦੇਣਗੇ )
Facing the Judge, he exclaimed, 'I say down with British Imperialism. You say India do not have peace. We have only slavery. Generations of so called civilization has brought for us everything filthy and degenerate known to the human race. All you have to do is read your own history. If you have any human decency about you, you should die with shame. The brutality and bloodthirsty way in which the so called intellectuals who call themselves rulers of civilization in the world are of bastard blood...'
(ਜੱਜ ਦੇ ਅੱਗੇ ਆਪ ਜੀ ਨੇ ਕਿਹਾ, ‘ਮੈਂ ਕਹਿਨਾ ਅੰਗ੍ਰੇਜ਼ ਸਾਮਰਾਜਵਾਦ ਮੁਰਦਾਬਾਦ | ਤੁਸੀਂ ਕਹਿੰਦੇ ਹੋ ਕਿ ਭਾਰਤ ਵਿੱਚ ਸ਼ਾਂਤੀ ਨਹੀਂ ਹੈਗੀ | ਸਾਡੇ ਕੋਲ ਸਿਰਫ ਗੁਲਾਮੀ ਹੈ | ਆਪਣੇ ਆਪ ਨੂੰ ਸੱਭਿਅਕ ਕਹਾਉਂਦੇ ਲੋਕਾਂ ਨੇ ਸਾਨੂੰ ਇੱਕ ਗੰਦਾ ਸ਼ਾਸਨ ਦਿੱਤਾ ਹੈ ਜੋ ਕਿ ਮਨੁਖਾਂ ਨੂੰ ਜ਼ਾਤ-ਪਾਤ ਵਿੱਚ ਵੰਡਦਾ ਹੈ | ਤੁਹਾਨੂੰ ਸਾਰਿਆਂ ਨੂੰ ਇੱਕ ਕੰਮ ਕਰਨਾ ਚਾਹੀਦਾ ਹੈ ਕਿ ਤੁਸੀਂ ਸਾਰੇ ਆਪਣਾ ਹੀ ਇਤਿਹਾਸ ਪੜ੍ਹੋ, ਜੇ ਤੁਹਾਡੇ ਵਿੱਚ ਥੋੜੀ ਜਿਹੀ ਵੀ ਇਨਸਾਨੀਅਤ ਹੋਵੇਗੀ ਤਾਂ ਤੁਸੀਂ ਸ਼ਰਮ ਨਾਲ ਹੀ ਮਰ ਜੋਗੇ | ਜੋ ਨਿਰਦੇਇਤਾ ਅਤੇ ਖੂਨ ਚੂਸਣ ਵਾਲਾ ਵੇਓਹਾਰ ਤੁਸੀਂ ਕਰਦੇ ਹੋ ਅਤੇ ਆਪਣੇ ਆਪ ਨੂੰ ਸੱਭਿਅਕ ਕਹਾਉਂਦੇ ਹੋ, ਸੱਭ ਤੋਂ ਗੰਦੇ ਖੂਨ ਹੋ ... )
MR. JUSTICE ATKINSON: I am not going to listen to a political speech. If you have anything relevant to say about this case say it.
(ਜੱਜ: ਮੈਂ ਤੁਹਾਡਾ ਕੋਈ ਸਿਆਸੀ ਭਾਸ਼ਣ ਨਹੀਂ ਸੁਣਨਾ | ਜੇ ਤੁਸੀਂ ਇਸ ਮੁਕੱਦਮੇ ਦੇ ਨਾਲ ਸਬੰਧਿਤ ਕੁਛ ਕਹਿਣਾ ਹੈ ਤਾਂ ਕਹੋ)
UDHAM SINGH: I have to say this. I wanted to protest.
The accused brandish the sheaf of papers from which he had been reading.
(ਉੱਧਮ ਸਿੰਘ: ਮੈਨੂੰ ਇਹ ਕਹਿਣਾ ਪੈ ਰਿਹਾ ਹੈ | ਮੈਂ ਵਿਰੋਧ ਕਰਨਾ ਚਾਹੁੰਦਾ ਸੀ |
ਆਪ ਨੇ ਕਾਗਜ਼ ਦੇ ਕੁਝ ਪੰਨੇ ਕੱਢੇ ਤੇ ਜੱਜ ਵੱਲ ਹਿਲਾ ਕੇ ਇੱਕ ਤਰਾਂ ਨਾਲ ਇਸ਼ਾਰਾ ਕਰ ਓਹਨਾਂ ਵਿਚੋਂ ਪੜ੍ਹਨਾ ਸ਼ੁਰੂ ਕੀਤਾ | )
THE JUDGE: Is it in English?
(ਜੱਜ: ਕੀ ਇਹ ਅੰਗ੍ਰੇਜ਼ੀ ਵਿੱਚ ਹੈ ? )
UDHAM SINGH: You can understand what I am reading now.
(ਉੱਧਮ ਸਿੰਘ: ਤੁਸੀਂ ਸਮਝ ਸਕਦੇ ਹੋ ਜੋ ਮੈਂ ਹੁਣ ਪੜ੍ਹ ਰਿਹਾ ਹਾਂ | )
THE JUDGE: I will understand much more if you give it to me to read.
(ਜੱਜ: ਮੈਂ ਇਸ ਨੂੰ ਹੋਰ ਵੀ ਚੰਗੀ ਤਰਾਂ ਸਮਝਾਂਗਾ ਜੇ ਤੁਸੀਂ ਇਸ ਨੂੰ ਮੈਨੂੰ ਪੜ੍ਹਨ ਲਈ ਦੇ ਦੇਵੋਗੇ | )
UDHAM SINGH: I want the jury; I want the whole lot to hear it.
(ਉੱਧਮ ਸਿੰਘ: ਮੈਨੂੰ ਫੈਸਲਾ ਸੁਣਾਉਣ ਵਾਲੇ ਸਾਰੇ ਜੱਜ ਇਥੇ ਚਾਹੀਦੇ ਹਨ; ਮੈਂ ਚਾਹੁੰਦਾ ਹਾਂ ਕਿ ਸਾਰੇ ਲੋਕ ਇਸ ਨੂੰ ਸੁਣਨ)
Mr. G.B. McClure (Prosecuting) reminded the Judge that under Section 6 of the Emergency Powers Act he could direct that Udham Singh's speech be not reported or that it could be heard in camera.
(ਮਿਸਟਰ ਜੀ. ਬੀ. ਮਕਕਲਰ (ਜੋ ਅੰਗ੍ਰੇਜ਼ੀ ਹੁਕੂਮਤ ਵੱਲੋਂ ਵਕਾਲਤ ਕਰ ਰਿਹਾ ਸੀ) ਨੇ ਜੱਜ ਨੂੰ ਚੇਤਾ ਦਿਵਾਇਆ ਕਿ ਧਾਰਾ 6 ਦੇ ਤਹਿਤ ਓਹ ਤਾਕਤਾਂ ਦੀ ਵਰਤੋਂ ਕਰ ਕੇ ਇਹਨਾਂ ਕਾਗਜਾਂ ਨੂੰ ਸਾਰੀਆਂ ਨੂੰ ਨਾ ਸੁਣਾਉਣ ਅਤੇ ਜੱਜ ਨੂੰ ਦੇ ਦੇਣ ਲੈ ਵਰਤ ਸਕਦਾ ਹੈ |)
THE JUDGE (to the accused): You may take it that nothing will be published of what you say. You must speak to the point. Now go on.
(ਜੱਜ (ਉੱਧਮ ਸਿੰਘ ਨੂੰ): ਤੁਹਾਨੂੰ ਇਹ ਸਮਝਣਾ ਪਵੇਗਾ ਕਿ ਉਸ ਵਿਚਲਾ ਜੋ ਕੁਝ ਵੀ ਤੁਸੀਂ ਬੋਲੋਗੇ, ਨਹੀਂ ਛੱਪੇਗਾ | ਤੁਹਾਨੂੰ ਮੁੱਦੇ'ਤੇ ਗੱਲ ਕਰਨੀ ਪਵੇਗੀ ਤੇ ਕਰੋ |)
UDHAM SINGH: I am protesting. This is what I mean. I am quite innocent about that address. The jury were misled about that address. I am going to read this now.
(ਉੱਧਮ ਸਿੰਘ: ਮੈਂ ਵਿਰੋਧ ਕਰ ਰਿਹਾ ਹਾਂ | ਮੇਰਾ ਇਹ ਮਤਲਬ ਹੈ | ਮੇਰੇ ਸੰਦੇਸ਼ ਵਿਚ ਕੋਈ ਖਾਮੀ ਨਹੀਂ ਹੈ | ਲੋਕਾਂ ਨੂੰ ਤੁਸੀਂ ਗੁਮਰਾਹ ਕਰ ਰਹੇ ਹੋ | ਮੈਂ ਇਸਨੂੰ ਪੜ੍ਹਨ ਜਾ ਰਿਹਾ ਹਾਂ |)
THE JUDGE: Well, go on.
(ਜੱਜ: ਚਲੋ, ਪੜ੍ਹੋ | )
While the accused was perusing the papers, the Judge reminded him 'You are only to say why sentence should not be passed according to law.'
(ਜਿਓਂ ਹੀ ਆਪ ਜੀ ਨੇ ਕਾਗਜ਼ਾਂ ਨੂੰ ਦੇਖ ਕੇ ਪੜ੍ਹਨਾ ਸ਼ੁਰੂ ਕੀਤਾ ਤਾਂ ਜੱਜ ਨੇ ਆਪ ਜੀ ਨੂੰ ਯਾਦ ਦਿਵਾਇਆ ਕਿ ਤੁਸੀਂ ਸਿਰਫ ਇਹ ਦਸਣਾ ਹੈ ਕਿ ਕਨੂੰਨ ਮੁਤਾਬਕ ਤੁਹਾਨੂੰ ਸਜ਼ਾ ਕਿਓਂ ਨਹੀਂ ਮਿਲਣੀ ਚਾਹੀਦੀ |)
UDHAM SINGH (shouting): 'I do not care about sentence of death. It means nothing at all. I do not care about dying or anything. I do not worry about it at all. I am dying for a purpose.' Thumping the rail of the dock, he exclaimed, 'We are suffering from the British Empire.' Udham Singh continued more quietly. 'I am not afraid to die. I am proud to die, to have to free my native land and I hope that when I am gone, I hope that in my place will come thousands of my countrymen to drive you dirty dogs out; to free my country.'
(ਉੱਧਮ ਸਿੰਘ (ਚੀਖ ਕੇ): ਮੈਨੂੰ ਮੌਤ ਦੀ ਸਜ਼ਾ ਦੀ ਕੋਈ ਪਰਵਾਹ ਨਹੀਂ | ਇਸਦਾ ਕੋਈ ਮਤਲਬ ਹੀ ਨਹੀਂ | ਮੈਨੂੰ ਮੌਤ ਜਾਂ ਕਿਸੇ ਹੋਰ ਚੀਜ਼ ਦੀ ਕੋਈ ਪਰਵਾਹ ਨਹੀਂ ਹੈ | ਮੈਨੂੰ ਇਸਦੀ ਚਿੰਤਾ ਤੱਕ ਵੀ ਨਹੀਂ ਹੈ | ਮੈਂ ਇੱਕ ਮਕਸਦ ਲਈ ਮਰ ਰਿਹਾ ਹਾਂ | ਕਟਘਰੇ ਦੀ ਪਟੜੀ'ਤੇ ਥਪਥਪਾਉਂਦੇ ਹੋਏ ਆਪ ਨੇ ਕਿਹਾ, “ਅਸੀਂ ਅੰਗ੍ਰੇਜ਼ੀ ਸਾਮਰਾਜ ਝੱਲ ਰਹੇ ਹਾਂ”)
'I am standing before an English jury. I am in an English court. You people go to India and when you come back you are given a prize and put in the House of Commons. We come to England and we are sentenced to death.'
(ਮੈਂ ਅੰਗ੍ਰੇਜ਼ੀ ਹੁਕਮਰਾਨਾਂ ਦੇ ਵਿੱਚ ਖੜਾ ਹਾਂ | ਮੈਂ ਇੱਕ ਅੰਗ੍ਰੇਜ਼ੀ ਅਦਾਲਤ ਵਿਚ ਹਾਂ  | ਤੁਸੀਂ ਲੋਕ ਭਾਰਤ ਜਾਂਦੇ ਹੋ ਅਤੇ ਜਦੋਂ ਤੁਸੀਂ ਵਾਪਿਸ ਆਉਂਦੇ ਹੋ ਤਾਂ ਤੁਹਾਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਤੁਸੀਂ ਆਪਣੀ ਸੰਸਦ  ਵਿੱਚ ਸਜਾਉਂਦੇ ਹੋ | ਅਸੀਂ ਇੰਗਲੈਂਡ ਆਉਂਦੇ ਹਾਂ ਤਾਂ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ | )
'I never meant anything; but I will take it. I do not care anything about it, but when you dirty dogs come to India there comes a time when you will be cleaned out of India. All your British Imperialism will be smashed.'
(ਮੈਂ ਕਦੇ ਕਿਸੇ ਗੱਲ ਨੂੰ ਦਿਲ'ਤੇ ਨਹੀਂ ਲਾਇਆ; ਮੈਂ ਆਪਣੀ ਸਜ਼ਾ ਸਵੀਕਾਰ ਕਰਦਾ ਹਾਂ | ਮੈਨੂੰ ਇਸ ਦੇ ਸੰਬੰਧ ਵਿੱਚ ਕੋਈ ਪਰਵਾਹ ਨਹੀਂ ਪਰ  ਗੰਦੇ ਕੁੱਤਿਓ ਇੱਕ ਸਮਾਂ ਆਵੇਗਾ ਜਦੋਂ ਤੁਸੀਂ ਭਾਰਤ ਆਓਗੇ ਤਾਂ ਤੁਹਾਡੇ ਸਾਮਰਾਜ ਦਾ ਖਾਤਮਾ ਹੋ ਚੁੱਕਿਆ ਹੋਵੇਗਾ | )
'Machine guns on the streets of India mow down thousands of poor women and children wherever your so-called flag of democracy and Christianity flies.'
(ਭਾਰਤ ਦੀਆਂ ਗਲੀਆਂ ਵਿੱਚ ਜਿੱਥੇ ਵੀ ਤੁਹਾਡੇ ਝੂਠੇ ਇਸਾਈਪੁਣੇ ਦਾ ਝੰਡਾ ਲਹਿਰਾਉਂਦਾ ਹੈ; ਬੰਦੂਕਾਂ, ਗਰੀਬ ਔਰਤਾਂ ਅਤੇ ਬਚਿਆਂ ਦਾ ਸਿਰ ਝੁਕਦਾ ਹੈ |
'Your conduct, your conduct - I am talking about the British government. I have nothing against the English people at all. I have more English friends living in England than I have in India. I have great sympathy with the workers of England. I am against the Imperialist Government.'
(ਤੁਹਾਡਾ ਵਰਤਾਵ, ਤੁਹਾਡਾ ਵਰਤਾਵ – ਮੈਂ ਅੰਗ੍ਰੇਜ਼ੀ ਸਰਕਾਰ ਦੀ ਗੱਲ ਕਰ ਰਿਹਾ ਹਾਂ | ਮੈਨੂੰ ਇਥੋਂ ਦੇ ਨਾਗਰਿਕਾਂ ਨਾਲ ਕੋਈ ਨਫਰਤ ਨਹੀਂ | ਭਾਰਤ ਵਿੱਚ ਇਥੇ ਨਾਲੋਂ ਵੱਧ ਅੰਗ੍ਰੇਜ਼ ਦੋਸਤ ਹਾਂ ਮੇਰੇ | ਮੈਨੂੰ ਇਥੋਂ ਦੇ ਮਜਦੂਰਾਂ ਲਈ ਦਿਆ ਆਉਂਦੀ ਹੈ | ਮੈਂ ਸਿਰਫ ਅੰਗ੍ਰੇਜ਼ੀ ਸਾਮਰਾਜ ਦੇ ਿਰੁੱਧ ਹਾਂ | )
'You people are suffering - workers. Everyone are suffering through these dirty dogs; these mad beast. India is only slavery. Killing, mutilating and destroying - British Imperialism. People do not read about it in the papers. We know what is going on in India.'
(ਤੁਸੀਂ ਲੋਕ ਇੱਕ ਘਟੀਆ ਕਿਸਮ ਦੇ ਇਨਸਾਨ ਹੋ | ਹਰ ਕੋਈ ਇਹਨਾਂ ਗੰਦੇ ਕੁੱਤਿਆਂ ਅਤੇ ਪਾਗਲ ਜਾਨਵਰਾਂ ਤੋਂ ਦੁਖੀ ਹੈ | ਭਾਰਤ ਸਿਰਫ ਗ਼ੁਲਾਮ ਹੈ | ਅੰਗ੍ਰੇਜ਼ੀ ਸਾਮਰਾਜਵਾਦ ਉਸਨੂੰ ਮਾਰ, ਨੁਕਸਾਨ ਪਹੁੰਚਾ ਅਤੇ ਵਿਨਾਸ਼ ਕਰ ਰਿਹਾ ਹੈ | ਲੋਕ ਇਸ ਸੰਦਰਭ ਵਿੱਚ ਅਖਬਾਰਾਂ ਵਿੱਚ ਨਹੀਂ ਪੜ੍ਹਦੇ | ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਕੀ ਵਪਾਰ ਰਿਹਾ ਹੈ )
MR. JUSTICE ATKINSON: I am not going to hear any more.
(ਜੱਜ: ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ | )
UDHAM SINGH: You do not want to listen to any more because you are tired of my speech, eh? I have a lot to say yet.
(ਉੱਧਮ ਸਿੰਘ: ਤੁਸੀਂ ਇਸ ਲਈ ਨਹੀਂ ਸੁਣਨਾ ਚਾਹੁੰਦੇ ਕਿਓਂ ਕਿ ਤੁਸੀਂ ਮੇਰੇ ਬੋਲਾਂ ਨੂੰ ਸੁਣ ਕੇ ਥੱਕ ਚੁੱਕੇ ਹੋ, ਹਾਹ ? ਮੇਰੇ ਕੋਲ ਬਹੁਤ ਕੁਝ ਹੈ ਕਹਿਣ ਨੂੰ)
THE JUDGE: I am not going to hear any more of that statement.
(ਜੱਜ: ਮੈਂ ਕੋਈ ਵੀ ਹੋਰ ਗਲ ਨਹੀਂ ਸੁਣਨਾ ਚਾਹੁੰਦਾ)
UDHAM SINGH: You ask me what I have to say. I am saying it. Because you people are dirty. You do not want to hear from us what you are doing in India.
(ਉੱਧਮ ਸਿੰਘ: ਤੁਸੀਂ ਮੇਰੇ ਤੋਂ ਪੁੱਛੋ ਤਾਂ ਸਹੀ ਕਿ ਮੇਰੇ ਕੋਲ ਕਹਿਣ ਨੂੰ ਕੀ ਹੈ | ਮੈਂ ਦੱਸ ਰਿਹਾ ਹਾਂ, ਕਿਓਂ ਕਿ ਤੁਸੀਂ ਲੋਕ ਗੰਦੇ ਹੋ | ਤੁਸੀਂ ਸਾਡੇ ਤੋਂ ਕੁਝ ਸੁਣਨਾ ਨਹੀਂ ਚਾਹੁੰਦੇ ਤੇ ਫਿਰ ਤੁਸੀਂ ਭਾਰਤ ਵਿੱਚ ਕਿ ਕਰ ਰਹੇ ਹੋ |)
Thrusting his glasses back into his pocket, Udham Singh exclaimed three words in Hindustani and then shouted, Down with British Imperialism! Down with British dirty dogs!'
(ਆਪਣੀਆਂ ਐਨਕਾਂ ਨੂੰ ਆਪ ਜੀ ਆਪਣੀ ਪਿਛਲੀ ਜੇਬ ਵਿੱਚ ਪਾਉਂਦੇ ਹੋਏ ਹਿੰਦੁਸਤਾਨੀ ਭਾਸ਼ਾ ਵਿੱਚ ਕੁਝ 3 ਸ਼ਬਦ ਬੋਲੇ ਅਤੇ ਫਿਰ ਚੀਕ ਕੇ ਕਿਹਾ, Down with British Imperialism! Down with British dirty dogs! (ਅੰਗ੍ਰੇਜ਼ੀ ਸਾਮਰਾਜਵਾਦ ਮੁਰਦਾਬਾਦ, ਅੰਗ੍ਰੇਜ਼ੀ ਕੁੱਤੇ ਮੁਰਦਾਬਾਦ!))
After Singh had left the dock, the Judge turned to the Press and said:
(ਆਪ ਜੀ ਦੇ ਚਲੇ ਜਾਣ ਪਿਛੋਂ ਜੱਜ ਨੇ ਅਖ਼ਬਾਰ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ:)
'I give a direction to the Press not to report any of the statement made by the accused in the dock. You understand, members of the press?'
(ਮੈਂ ਤੁਹਾਨੂੰ ਇੱਕ ਹਿਦਾਇਤ ਦਿੰਦਾ ਹਾਂ ਕਿ ਇਸ ਮੁਜਰਿਮ ਨੇ ਜੋ ਕੁਝ ਵੀ ਕਿਹਾ ਹੈ, ਅਖਬਾਰਾਂ ਵਿੱਚ ਨਹੀਂ ਛੱਪਣਾ ਚਾਹੀਦਾ | ਕੀ ਤੁਸੀਂ ਮੇਰੀ ਗੱਲ ਸਮਝ ਗਏ ?)
 ਐਟਕਿਨਸਨ ਨੇ ਆਪ ਜੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ | 31 ਜੁਲਾਈ, 1940 ਈ: ਨੂੰ ਆਪ ਜੀ ਨੂੰ Pentonville Prison (ਪੈਨਟਨਵਿਲ ਜੇਲ) ਵਿੱਚ ਫਾਂਸੀ ਦੇ ਦਿੱਤੀ ਗਈ | ਬਾਅਦ ਦੁਪਹਿਰ ਆਪ ਜੀ ਦੀ ਦੇਹ ਨੂੰ ਬਾਕੀ ਕੈਦੀਆਂ ਦੀ ਦੇਹ ਨਾਲ ਕੈਦੀਆਂ ਦੇ ਕਬਰਿਸਤਾਨ ਵਿੱਚ ਦਫਨਾ ਦਿੱਤਾ ਗਿਆ | ਮਾਰਚ, 1940 ਈ : ਵਿੱਚ ਭਾਰਤ ਕਾਂਗਰਸ ਦੇ ਲੀਡਰਾਂ ਨੇ ਜਿਹਨਾਂ ਵਿੱਚ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵੀ ਸ਼ਾਮਿਲ ਸੀ, ਨੇ ਆਪ ਜੀ ਦੇ ਇਸ ਅੰਜਾਮ ਨੂੰ ਇਕ ਬਦ-ਦਿਮਾਗ ਹਰਕਤ ਦੱਸਿਆ, ਪਰ 1962 ਈ: ਵਿੱਚ ਨਹਿਰੂ ਆਪਣੇ ਹੀ ਕਥਨਾਂ ਤੋਂ ੁੜਦੇ ਹੋਏ ਆਪ ਜੀ ਦੀਆਂ ਸਿਫਤਾਂ ਕਰਨ ਲੱਗਾ ਅਤੇ ਇੱਕ ਰਸਾਲੇ Daily Partap (ਰੋਜ਼ਾਨਾ ਪ੍ਰਤਾਪ) ਵਿੱਚ ਬਿਆਨ ਦਿੱਤਾ, “ ਮੈਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਨੂੰ ਸਲਾਮ ਠੋਕਦਾ ਹਾਂ ਜਿਸਨੇ ਫਾਂਸੀ ਦਾ ਰੱਸਾ ਚੁਮਿੰਆ ਤਾਂ ਕਿ ਭਾਰਤ ਅਜ਼ਾਦ ਹੋ ਸਕੇ |
ਭਾਰਤ ਵੱਲ ਨੂੰ ਵਾਪਸੀ:
ਜੁਲਾਈ, 1974 ਈ: ਵਿੱਚ ਸ: ਸਾਧੂ ਸਿੰਘ ਥਿੰਦ, ਸੁਲਤਾਨਪੁਰ ਲੋਧੀ ਦਾ ਉਸ ਸਮੇਂ ਦਾ M.L.A (ਐੱਮ. ਐੱਲ.ਏ) ਦੀ ਬੇਨਤੀ ਤੇ ਸ਼ਹੀਦ -ਏ – ਆਜ਼ਮ ਸ: ਊਧਮ ਸਿੰਘ ਦੇ ਅਵਸ਼ੇਸ਼ ਭਾਰਤ ਲੈ ਆਉਂਦੇ. ਥਿੰਦ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਹਾ ਕਿ ਓਹ ਅੰਗ੍ਰੇਜ਼ੀ ਸਰਕਾਰ ਨੂੰ ਕਹੇ ਕਿ ਓਹ ਊਧਮ ਸਿੰਘ ਦੇ ਅਵਸ਼ੇਸ਼ ਭਾਰਤ ਸਰਕਾਰ ਦੇ ਹਵਾਲੇ ਕਰੇ | ਸਾਧੂ ਸਿੰਘ ਥਿੰਦ ਖੁੱਦ ਆਪ ਇੰਗਲੈਂਡ ਵਿੱਚ ਭਾਰਤ ਸਰਕਾਰ ਦੇ ਦੂਤ ਬਣ ਕੇ ਗਏ ਅਤੇ ਸ਼ਹੀਦ ਦੇ ਅਵਸ਼ੇਸ਼ ਵਾਪਿਸ ਲੈ ਆਏ | ਬਾਅਦ ਵਿੱਚ ਆਪ ਜੀ ਦਾ ਆਪਦੇ ਜਨਮ ਅਸਥਾਨ'ਤੇ ਸਸਕਾਰ ਕੀਤਾ ਗਿਆ ਅਤੇ ਆਪਦੇ ਫੁੱਲਾਂ ਨੂੰ ਗੰਗਾ ਦੇ ਪਵਿੱਤਰ ਪਾਣੀ ਵਿੱਚ ਤਾਰਿਆ ਗਿਆ |

5 comments:

ਸੁਖਿੰਦਰ said...

People of Indian origin can never forget the name of Shaheed Udham Singh. He represented the Indian Nation. He told the world, you cannot insult the Indian Nation. He is a model for the younger generation. People of Indian origin, whereever they live, must tell their children about Shaheed Udham Singh. In that sense, he is bigger than Mahatama Gandhi.
Sukhinder
Editor: SANVAD
Toronto ON Canada
Tel. (416) 858-7077
Email: poet_sukhinder@hotmail.com
www.canadianpunjabiliterature.blogspot.com

ART ROOM said...

ਬਹੁਤ ਹੀ ਪਿਆਰਾ ਆਰਟੀਕਲ । ਮੁਬਾਰਕ ।

Anonymous said...

Bilkul sahi keha sukhinder ji

Anonymous said...

Dhanvaad Dr. Sahab

sucha nar said...

angrej siastdan sabh kujh samjde hunde vi dhithan vali gal karde si kionke oh sirf bhart nu lutn vaste hi aei san jo ke oh kar rahe san .es krke hi oh har us shaksh nu apne rah vichon lanbhe kar dena chauhunde san jo vi una da virodh karda si . baki rahi gl shahid udham singh ji valon udvaer nu goli marn te kangrasian da desh bhagat nu sir firia naujavan kaeh ke bian dena eh sirf apni saurhi siasat karke hi si .kion ke ehna nu angreja kolon burki miln di jhaka si, jo ke bad vich puri vi ho gaei si .shahid bhagat singh ji horan di fansi di saja no turhvaun vare vi ehi ehna ne paentra lia si bhav alle kaudi-shike kaudi vali gl.hun vio ehna di eh maru niti hae ke desh de asli pahredar apna sir na chukn .mera bhav inklabi karantikarian ton hae .eh sirf te sirf amiran dian tajaurian bharn nu hi tarjih dinde han tan ke ehna nu mihnatkashan di lut -khasut vichon hissa milda rave .piare sathio jionde vasde ravo eho jihian likhtan nu apne lokan sahmne liaun vaste.