Showing posts with label ਪੰਜਾਬੀ ਬਲਾਗਾਂ ਦੀ ਦੁਨੀਆ. Show all posts
Showing posts with label ਪੰਜਾਬੀ ਬਲਾਗਾਂ ਦੀ ਦੁਨੀਆ. Show all posts

Monday, March 24, 2014

'ਲੋਕ ਪਹਿਲਕਦਮੀ' ਵਲੋਂ 'ਐਮਬੇਡਡ ਜਰਨਲਿਜ਼ਮ,ਪੰਜਾਬ' ਉੱਤੇ ਚਰਚਾ 6 ਅਪ੍ਰੈਲ ਨੂੰ

ਜਦੋਂ ਪੱਤਰਕਾਰੀ ਸਰਕਾਰੀ ਪ੍ਰਚਾਰ ਹੋ ਨਿੱਬੜੀ
'ਲੋਕ ਪਹਿਲਕਦਮੀ' ਤਨਜ਼ੀਮ 6 ਅਪ੍ਰੈਲ (ਐਤਵਾਰ) ਨੂੰ ਜਾਣੇ ਪਛਾਣੇ ਪੱਤਰਕਾਰਾਂ ਜਸਪਾਲ ਸਿੰਘ ਸਿੱਧੂ ਤੇ ਅਨਿਲ ਚਮੜੀਆ ਵਲੋਂ ਸੰਪਾਦਤ ਕਿਤਾਬ 'ਐਮਬੇਡਡ ਜਰਨਲਿਜ਼ਮ,ਪੰਜਾਬ' (ਜੁੜਤ ਪੱਤਰਕਾਰੀ,ਪੰਜਾਬ) ਉੱਤੇ ਚਰਚਾ ਕਰਵਾਏਗੀ। ਇਹ ਵਿਚਾਰ-ਚਰਚਾ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਪ੍ਰਤਾਪ ਸਿੰਘ ਕੈਰੋਂ ਕਾਨਫਰੰਸ ਹਾਲ(ਸੈਕਟਰ 34) 'ਚ 11 ਤੋਂ 2 ਵਜੇ ਤੱਕ ਚੱਲੇਗੀ। ਚਰਚਾ ਦੇ ਮੁੱਖ ਬੁਲਾਰੇ ਜਗਤਾਰ ਸਿੰਘ(ਲੇਖਕ 'ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ' ਤੇ ਸਾਬਕਾ ਪੱਤਰਕਾਰ,ਇੰਡੀਅਨ ਐਕਸਪ੍ਰੈਸ) ਤੇ ਹਮੀਰ ਸਿੰਘ(ਸੀਨੀਅਰ ਪੱਤਰਕਾਰ,ਪੰਜਾਬੀ ਟ੍ਰਿਬਿਊਨ) ਹੋਣਗੇ। ਇਹ ਕਿਤਾਬ 'ਜਨ ਮੀਡੀਆ ਪ੍ਰਕਾਸ਼ਨ ਦਿੱਲੀ' ਵਲੋਂ ਛਾਪੀ ਗਈ ਹੈ।
ਕਿਤਾਬ 'ਚ ਇਕ ਲੇਖ ਪੱਤਰਕਾਰ ਜਸਪਾਲ ਸਿੱਧੂ ਵਲੋਂ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਲੇਖਕਾਂ 'ਚ ਪ੍ਰੋ.ਪ੍ਰੀਤਮ ਸਿੰਘ (ਪ੍ਰੋਫੈਸਰ,ਔਕਸਫੋਰਡ ਯੂਨੀਵਰਸਿਟੀ), ਰਾਮ ਨਰਾਇਣ ਕੁਮਾਰ (ਮਨੁੱਖੀ ਅਧਿਕਾਰ ਕਾਰਕੁੰਨ) ਪਤਵੰਤ ਸਿੰਘ(ਸਿੱਖ ਬੁੱਧੀਜੀਵੀ),ਤ੍ਰਿਲੋਕ ਸਿੰਘ ਦੀਪ (ਤਤਕਾਲੀ ਸੀਨੀਅਰ ਪੱਤਰਕਾਰ,ਦਿਨਮਾਨ),ਪ੍ਰੈਸ ਕੌਂਸਲ ਆਫ ਇੰਡੀਆ ਦੀ ਰਿਪੋਰਟ ਸ਼ਾਮਲ ਹੈ। 1990-91 'ਚ ਕੇਂਦਰ ਸਰਕਾਰ ਵਲੋਂ ਪੱਤਰਕਾਰ ਬੀ ਜੀ ਵਰਗੀਜ਼ ਦੀ ਅਗਵਾਈ 'ਚ ਕਸ਼ਮੀਰ ਤੇ ਪੰਜਾਬ ਦੀ ਪੱਤਰਕਾਰੀ ਦੇ ਹਲਾਤਾਂ ਦਾ ਸਰਵੇਖਣ ਕਰਨ ਲਈ ਪ੍ਰੈਸ ਕੌਂਸਲ ਦੀ ਇਕ ਟੀਮ ਭੇਜੀ ਗਈ ਸੀ। ਜਿਸ ਦੀ ਹੀ ਰਿਪੋਰਟ ਨੂੰ ਕਿਤਾਬ ਜ਼ਰੀਏ ਪਹਿਲੀ ਵਾਰ ਛਾਪਿਆ ਜਾ ਰਿਹਾ ਹੈ। 'ਐਮਬੇਡਡ ਜਰਨਲਿਜ਼ਮ' (ਜੁੜਤ ਪੱਤਰਕਾਰੀ) ਦਾ ਕਨਸੈਪਟ 2004 'ਚ ਅਮਰੀਕਾ ਵਲੋਂ ਇਰਾਕ 'ਤੇ ਕੀਤੇ ਹਮਲੇ ਦੌਰਾਨ ਉਦੋਂ ਸਾਹਮਣੇ ਆਇਆ ਸੀ ਜਦੋਂ ਅਮਰੀਕੀ ਫੌਜ ਆਪਣੇ ਨਾਲ 600 ਪੱਤਰਕਾਰਾਂ ਨੂੰ ਜੰਗ ਦੇ ਮੈਦਾਨ 'ਚ ਲੈ ਕੇ ਗਈ ਤੇ ਉਹ ਸਿਰਫ਼ ਫੌਜ ਦੀ ਸੂਚਨਾ ਦੇ ਅਧਾਰ 'ਤੇ ਹੀ ਰਿਪੋਰਟਟਿੰਗ ਕਰਦੇ ਹਨ।ਜਿਸ ਨਾਲ ਪੱਤਰਕਾਰੀ ਸਰਕਾਰੀ ਪ੍ਰਚਾਰ ਹੋ ਨਿੱਬੜੀ। ਉਸ ਮੌਕੇ ਪੂਰੀ ਦੁਨੀਆ 'ਚ 'ਜੁੜਤ ਪੱਤਰਕਾਰੀ' ਦੀ ਕਾਫੀ ਅਲੋਚਨਾ ਹੋਈ ਸੀ। 
ਇਸੇ ਸ਼ਬਦ ਨੂੰ ਮੁੱਖ ਰੱਖ ਕੇ ਜਸਪਾਲ ਸਿੱਧੂ ਤੇ ਅਨਿਲ ਚਮੜੀਆ ਨੇ 'ਓਪਰੇਸ਼ਨ ਬਲਿਊ ਸਟਾਰ' 'ਚ ਮੀਡੀਆ ਦੇ ਇਕ ਪਾਸੜ ਰਵੱਈਏ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੁਤਾਬਕ ਅਸਲ ਮੰਗਾਂ ਮਸਲਿਆਂ ਨੂੰ ਦਬਾਅ ਕੇ ਸਟੇਟ ਪੱਤਰਕਾਰੀ ਜ਼ਰੀਏ 'ਪਾਪੂਲਰ ਸਪੋਰਟ' ਕਿਵੇਂ ਹਾਸਲ ਕਰਦੀ ਹੈ,ਇਹਦੀਆਂ ਉਦਾਹਰਨਾਂ ਇਸ ਕਿਤਾਬ 'ਚ ਦਰਜ ਹਨ। ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਕਹਿੰਦਾ ਹੈ ਕਿ 'ਬਲਿਊ ਸਟਾਰ' ਦੀ ਮੀਡੀਆ ਨੇ ਇਕਤਰਫਾ ਰਿਪੋਰਟਿੰਗ ਕੀਤੀ ਤੇ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। {ਗੁਲਾਮ ਕਲਮ ਚੋਂ}
'ਲੋਕ ਪਹਿਲਕਦਮੀ' ਵਲੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਵਿਚਾਰ-ਚਰਚਾ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਹਰ ਵਿਅਕਤੀਗਤ ਤੇ ਵਿਚਾਰਧਾਰਕ ਵਿਰੋਧ ਤੇ ਪੱਖ ਦਾ ਸਵਾਗਤ ਹੈ। ਅਸੀਂ ਸਹਿਮਤੀਆਂ ਦੀ ਦੌਰ 'ਚ ਅਸਹਿਮਤੀਆਂ ਨੂੰ ਹਮੇਸ਼ਾ ਤਰਜ਼ੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਦਿੰਦੇ ਰਹਾਂਗੇ। 

ਟੀਮ 'ਲੋਕ ਪਹਿਲਕਦਮੀ' 
ਨੈਨਇੰਦਰ ਸਿੰਘ (98761-10958) ਜਸਦੀਪ ਸਿੰਘ (99886-38850) ਗੰਗਵੀਰ ਰਠੌੜ-(99889-54521) ਕਪਿਲ ਦੇਵ (98725-96106) ਇਮਰਾਨ ਖਾਨ (98882-650070) ਹਰਪ੍ਰੀਤ ਸਿੰਘ ਕਾਹਲੋਂ (94641-41678)
'ਲੋਕ ਪਹਿਲਕਦਮੀ' “EMBEDDED JOURNALISM” ਕਿਤਾਬ 'ਤੇ ਕਰਵਾਏਗੀ ਚਰਚਾ

Sunday, February 16, 2014

ਬਠਿੰਡਾ: ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ

ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ
ਧਰਨੇ ਦੌਰਾਨ ਹੀ ਜੇਠੂਕੇ ਕਾਂਡ ਦੇ ਸ਼ਹੀਦਾਂ ਦੀ ਚੌਦਵੀਂ ਬਰਸੀ ਮਨਾਈ
ਵਧੇਰੇ ਲਾਮਬੰਦੀ ਲਈ ਕਾਫ਼ਲੇ ਪਿੰਡਾਂ ਨੂੰ ਰਵਾਨਾ
ਬਠਿੰਡਾ 15 ਫ਼ਰਵਰੀ – ਅੱਜ ਭਾਰੀ ਗਿਣਤੀ 'ਚ ਜੁੜੇ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਵੱਲੋਂ ਜੇਠੂਕੇ ਕਾਂਡ ਦੇ ਸ਼ਹੀਦ ਗੁਰਮੀਤ ਸਿੰਘ ਤੇ ਦੇਸਪਾਲ ਦੀ ਚੌਦਵੀਂ ਬਰਸੀ ਇੱਥੇ ਡੀ.ਸੀ. ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ 'ਤੇ ਹੀ ਮਨਾਈ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਸਮੂਹ ਹਾਜ਼ਰ ਲੋਕਾਂ ਵੱਲੋਂ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਖੜ•ੇ ਹੋ ਕੇ ਇਹ ਅਹਿਦ ਲਿਆ ਗਿਆ ਕਿ ''ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੁੱਗਤ ਅਤੇ ਖੁਸ਼ਹਾਲੀ ਤੱਕ ਹਰ ਕੁਰਬਾਨੀ ਦੇ ਕੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।'' ਦੱਸਣਯੋਗ ਹੈ ਕਿ ਅਕਾਲੀ ਸਰਕਾਰ ਦੇ ਰਾਜ ਦੌਰਾਨ ਹੀ ਬੱਸ ਕਿਰਾਇਆ ਘੋਲ ਦੌਰਾਨ ਇਹ ਨੌਜਵਾਨ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ ਅਤੇ ਸਰਮੁਖ ਸਿੰਘ ਕੈਪਟਨ ਸਰਕਾਰ ਸਮੇਂ ਚੱਲੇ ਟ੍ਰਾਈਡੈਂਟ ਘੋਲ ਦੌਰਾਨ ਸ਼ਹੀਦ ਹੋ ਗਿਆ ਸੀ।
ਵਰਨਣਯੋਗ ਹੈ ਕਿ ਕੱਲ ਦਿਨ ਭਰ ਤੋਂ ਲੈ ਕੇ ਰਾਤ 10 ਵਜੇ ਤੱਕ ਪ੍ਰਸ਼ਾਸਨ ਤੇ ਕਿਸਾਨ ਮਜ਼ਦੂਰ ਆਗੂਆਂ ਦਰਮਿਆਨ ਤਿੰਨ ਚਾਰ ਮੀਟਿੰਗਾਂ ਦਾ ਦੌਰ ਚੱਲਣ ਦੇ ਬਾਅਦ ਵੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਹ ਅਣਮਿਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ ਹੈ।
ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਤੇ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਤੇ ਸੰਵੇਦਨਸ਼ੀਲ ਮੰਗਾਂ ਪ੍ਰਤੀ ਵੀ ਬਿਲਕੁਲ ਗੰਭੀਰ ਨਹੀਂ ਹੈ ਤੇ ਸਿਰਫ਼ ਲਾਰਿਆਂ ਨਾਲ ਹੀ ਵਰਚਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਖੁਦਕੁਸ਼ੀ ਪੀੜਤਾਂ ਦੀ ਜਾਰੀ ਹੋਈ ਸਰਕਾਰੀ ਸੂਚੀ ਦੇ ਖੜ੍ਹੇ  ਬਕਾਏ ਅਤੇ ਗੋਬਿੰਦਪੁਰਾ 'ਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 150 ਪਰਿਵਾਰਾਂ ਨੂੰ ਕੀਤੇ ਲਿਖਤੀ ਸਮਝੌਤੇ ਮੁਤਾਬਕ ਮੁਆਵਜ਼ੇ ਦੀ ਸਮੁੱਚੀ ਬਕਾਇਆ ਰਕਮ (ਜੋ ਕਿ ਕਰੀਬ ਸਿਰਫ਼ 70 ਕਰੋੜ ਦੇ ਲਗਭਗ ਬਣਦੀ ਹੈ) ਤੁਰੰਤ ਜਾਰੀ ਕੀਤੀ ਜਾਵੇ; ਜਥੇਬੰਦੀਆਂ ਵੱਲੋਂ ਬਾਕੀ ਦੀਆਂ ਮੰਗਾਂ ਦਾ ਨਿਪਟਾਰਾ 17 ਫ਼ਰਵਰੀ ਨੂੰ ਚੰਡੀਗੜ• 'ਚ ਰੱਖੀ ਉੱਚ ਪੱਧਰੀ ਮੀਟਿੰਗ 'ਚ ਕਰਨ 'ਤੇ ਸਹਿਮਤੀ ਦੇ ਦਿੱਤੀ ਸੀ। ਪਰ ਸਰਕਾਰ ਇਸ 70 ਕਰੋੜ ਵਿੱਚੋਂ ਮਹਿਜ਼ 30 ਕਰੋੜ ਰੁਪਏ ਜਾਰੀ ਕਰਨ 'ਤੇ ਹੀ ਅੜੀ ਰਹੀ ਜਿਸ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।

ਇਸ ਗੱਲਬਾਤ ਦੇ ਕਿਸੇ ਤਣਪੱਤਣ ਨਾ ਲੱਗਣ ਕਾਰਨ ਘੋਲ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੇ ਧਰਨੇ ਦੇ ਨਾਲ ਨਾਲ ਪਿੰਡਾਂ 'ਚ ਬਾਕਾਇਦਾ ਝੰਡਾ ਮਾਰਚ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਲਾਮਬੰਦੀ ਵਧਾਉਣ ਲਈ ਕਿਸਾਨ ਮਜ਼ਦੂਰ ਕਾਰਕੁਨਾਂ ਦੇ ਕਾਫ਼ਲੇ ਪਿੰਡਾਂ ਨੂੰ ਰਵਾਨਾ ਕਰ ਦਿੱਤੇ ਗਏ ਹਨ। ਅੱਜ ਸੈਂਕੜੇ ਮਰਦ ਔਰਤਾਂ ਵੱਲੋਂ ਜ਼ਿਲ•ੇ ਦੇ ਦਰਜਨ ਭਰ ਪਿੰਡਾਂ 'ਚ ਇਹ ਮਾਰਚ ਕੀਤਾ ਗਿਆ। 

ਜਿਨ੍ਹਾਂ ਮੰਗਾਂ ਨੂੰ ਲੈ ਕੇ ਉਨ੍ਹਾਂ  ਨੇ ਮੋਰਚਾ ਲਾਇਆ ਹੈ ਉਹ ਲਗਭਗ 5 ਵਰ੍ਹੇ  ਪਹਿਲਾਂ ਸਰਕਾਰ ਵੱਲੋਂ ਪ੍ਰਵਾਨ ਕਰਕੇ ਲਿਖ਼ਤੀ ਪੱਤਰ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ  'ਚ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣਾ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣਾ, ਘਰੇਲੂ ਬਿਜਲੀ ਬਿਲਾਂ ਦੀ ਮੁਆਫ਼ੀ 'ਤੇ ਲਾਈ ਜਾਤਪਾਤ ਤੇ ਧਰਮ ਦੀ ਸ਼ਰਤ ਖ਼ਤਮ ਕਰਨਾ, ਮਜ਼ਦੂਰਾਂ ਦੇ ਪੁੱਟੇ ਮੀਟਰ ਜੋੜਨਾ, ਪੰਚਾਇਤੀ ਸ਼ਾਮਲਾਟ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦੇਣਾ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣਾ, ਜ਼ਮੀਨੀ ਸੁਧਾਰ ਲਾਗੂ ਕਰਨਾ, ਗੋਬਿੰਦਪੁਰਾ ਸਮਝੌਤਾ ਲਾਗੂ ਕਰਨਾ ਆਦਿ ਸ਼ਾਮਲ ਹੈ। 

ਧਰਨੇ ਨੂੰ ਸ਼ਿੰਗਾਰਾ ਸਿੰਘ ਮਾਨ, ਅਮਰੀਕ ਸਿੰਘ ਗੰਡੂਆਂ, ਗੁਰਪਾਲ ਸਿੰਘ ਨੰਗਲ, ਗੁਰਮੇਲ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਗੁਰਭਗਤ ਸਿੰਘ ਭਲਾਈਆਣਾ, ਅਮਰਜੀਤ ਸਿੰਘ ਸੈਦੋਕੇ, ਸੁਦਾਗਰ ਸਿੰਘ ਘੁਡਾਣੀ, ਮਹਿੰਦਰ ਸਿੰਘ ਰੋਮਾਣਾ, ਰਾਮ ਸਿੰਘ ਭੈਣੀਬਾਘਾ ਅਤੇ ਪਾਵੇਲ ਕੁੱਸਾ ਨੇ ਸੰਬੋਧਨ ਕੀਤਾ। 

ਇਕੱਠ ਵੱਲੋਂ ਰਮਸਾ, ਐਸ.ਐਸ.ਏ. ਅਧਿਆਪਕਾਂ ਦੇ ਇਕੱਠ ਉੱਤੇ ਬੁਢਲਾਡਾ ਵਿਖੇ ਕੀਤੇ ਪੁਲਸ ਜਬਰ ਦੀ ਨਿਖੇਧੀ ਕਰਦਾ ਹੋਇਆ ਮਤਾ ਪਾਸ ਕੀਤਾ ਗਿਆ।
ਇਸ ਤੋਂ ਇਲਾਵਾ ਇਸ ਧਰਨੇ ਨੂੰ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹੋਰਨਾਂ ਤਬਕਿਆਂ ਦਾ ਵੀ ਭਾਰੀ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਧਰਨੇ ਵਾਲੀ ਥਾਂ ਤੇ ਲਗਾਤਾਰ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਦਾ ਕਾਫ਼ਲਾ ਝੰਡੇ ਲੈ ਕੇ ਧਰਨੇ 'ਚ ਸ਼ਾਮਲ ਹੋਇਆ ਤੇ ਕਿਸਾਨ ਮਜ਼ਦੂਰ ਮੰਗਾਂ ਤੇ ਧਰਨੇ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ  ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਮਾਊ ਅਤੇ  ਸੰਘਰਸ਼ਸ਼ੀਲ ਲੋਕਾਂ ਦੇ ਗੌਰਵਮਈ ਇਤਿਹਾਸ ਦੇ ਅੰਗ ਵਜੋਂ ਜੂਝਦੇ ਲੋਕਾਂ ਨਾਲ ਨਾਟਕਾਂ ਅਤੇ ਗੀਤ-ਸੰਗੀਤ ਰਾਹੀਂ ਉਹਨਾਂ ਦੇ ਜਜ਼ਬਾਤਾਂ ਨੂੰ ਹੁੰਗਾਰਾ ਭਰਿਆ। ਚੇਤਨਾ ਕੈਂਪ ਕੇਂਦਰ ਬਰਨਾਲਾ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਮੌਕੇ 'ਤੇ ਢੁਕਦੇ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਤੇ ਅਜਮੇਰ ਅਕਲੀਆ, ਅਮਰੀਕ ਬਰਨਾਲਾ, ਹੇਮੰਤ ਸਿੱਧੂ ਆਦਿ ਨੇ ਗੀਤ ਪੇਸ਼ ਕੀਤੇ। (ਨੌਜਵਾਨ ਚੋਂ ਧੰਨਵਾਦ ਸਹਿਤ)
ਵੱਲੋਂ — ਲਛਮਣ ਸਿੰਘ (94170-79170)

Friday, December 27, 2013

ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ

OPEN ਸੰਸਥਾ ਦਾ ਵੀ ਰਸਮੀ ਐਲਾਨ-ਤੇ ਨਾਲ ਹੀ ਅਹੁਦੇਦਾਰਾਂ ਦੀ ਚੋਣ
ਗੁਰਨਾਮ ਸਿੰਘ ਅਕੀਦਾ
ਦੇਸ਼ ਇੱਕ ਵਾਰ ਫੇਰ ਖੜੋਤ ਵਾਲੀ ਹਾਲਤ ਵਿੱਚ ਸੀ। ਕਿਹੜੀ ਕੋਲਡ ਡ੍ਰਿੰਕ ਕੋਕਾ ਕੋਲਾ-ਪੈਪਸੀ, ਮਰਿੰਡਾ ਡਿਊ ਤੇ ਬਸ ਸ਼ਾਇਦ ਦੋ ਚਾਰ ਨਾਮ ਹੋਰ। ਇਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਮਾਮਲੇ 'ਚ ਹੋਇਆ---ਕਿਹੜੀ ਪਾਰਟੀ? ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ...! ਇਹੀ ਕੁਝ ਮੀਡੀਆ 'ਚ ਹੋਇਆ-ਰੇਡੀਓ--ਟੀਵੀ ਤੇ ਅਖਬਾਰਾਂ---ਗੱਲਾਂ ਹਰ ਪਾਸੇ ਤਕਰੀਬਨ ਓਹੀ। ਇੱਕ ਮਜਬੂਰੀ ਸੀ ਇਹੀ ਕੁਝ ਪੜ੍ਹਨਾ ਸੁਣਨਾ। ਲਿਖਣਾ ਤਾਂ ਆਮ ਬੰਦੇ ਲਈ ਦੂਰ ਦੀ ਗੱਲ ਹੋ ਗਈ ਕਿਓਂਕਿ ਉਸਨੂੰ ਏਨਾ ਉਲਝਾ ਗਿਆ ਦਾਲ ਰੋਟੀ ਦੇ ਚੱਕਰ ਵਿੱਚ ਕੀ ਉਸ ਨੂੰ ਸੋਣ ਅਤੇ ਨਹਾਉਣ ਲਈ ਵੀ ਸਮਾਂ ਨਹੀਂ ਸੀ ਮਿਲ ਰਿਹਾ।  ਆਨ ਲਾਈਨ ਮੀਡੀਆ ਨੇ ਇਸ ਖੜੋਤ ਨੂੰ ਤੋੜਿਆ। ਇਸ ਨਿਰਾਸ਼ਾ ਨੂੰ ਤੋੜਿਆ।  ਅੱਜ ਤਕਰੀਬਨ ਹਰ ਅਖਬਾਰ ਨੂੰ ਆਪਣੀ ਵੈਬ ਸਾਈਟ ਬਣਾਉਣੀ ਪਈ। ਰੇਡੀਓ ਅਤੇ ਟੀਵੀ ਚੈਨਲਾਂ ਨੂੰ ਵੀ ਇਸੇ ਰਸਤੇ ਤੁਰਨਾ ਪਿਆ ਅਤੇ ਹਰ ਮਹਿਕਮੇ ਅਤੇ ਸੰਸਥਾ ਨੂੰ ਵੀ ਇਹ ਸਾਰਾ ਕੁਝ ਜਰੂਰੀ ਮਹਿਸੂਸ ਹੋਇਆ। ਇਹ ਸਭਕੁਝ ਸੰਭਵ ਹੋ ਸਕਿਆ ਕਲਮ ਦੀ ਜੰਗ ਦੇ ਉਹਨਾਂ ਸਿਰਲਥ ਯੋਧਿਆਂ ਕਰਨ ਜਿਹੜੇ ਅਖਬਾਰਾਂ ਜਾਂ ਚੈਨਲਾਂ ਵਿੱਚ ਆਪਣੀਆਂ ਚੰਗੀਆਂ ਭਲੀਆਂ ਨੌਕਰੀਆਂ ਨੂੰ ਛੱਡ ਕੇ ਸਿਰਫ ਇਸ ਲਈ ਇਸ ਰਸਤੇ ਤੇ ਤੁਰ ਪਏ ਕਿਓਂਕਿ ਓਹ ਲੋਕਾਂ ਸਾਹਮਣੇ ਉਹੀ ਸਚ ਲਿਆਉਣ ਚਾਹੁੰਦੇ ਸਨ ਜਿਹੜਾ ਉਹਨਾਂ ਦੇਖਿਆ ਸੀ ਜਦਕਿ ਨੌਕਰੀਆਂ ਦੌਰਾਨ ਉਹਨਾਂ ਨੂੰ ਕਈ ਵਾਰ ਓਹ ਸਚ ਵੀ ਲਭ ਕੇ ਲਿਆਉਣ ਪੈਂਦਾ ਸੀ ਜਿਹੜਾ ਹੁੰਦਾ ਹੀ ਨਹੀਂ ਸੀ ਪਰ ਉਹਨਾਂ ਦੇ ਮਾਲਕਾਂ ਦੇ ਆਕਾ ਉੱਸੇ ਸਚ ਨੂੰ ਦੇਖਣਾ ਚਾਹੁੰਦੇ ਸਨ। ਸਚ ਅਤੇ ਹੱਕ ਦੀ ਇਸ ਜੰਗ ਲਈ ਇਹਨਾਂ ਯੋਧਿਆਂ ਨੇ ਲੱਗੀਆਂ ਲਗਾਈਆਂ ਨੌਕਰੀਆਂ ਨੂੰ ਲੱਤ ਮਾਰ ਦਿੱਤੀ। ਮੋਟੀਆਂ ਮੋਟੀਆਂ ਤਨਖਾਹਾਂ ਛੱਡ ਕੇ ਛੋਟੇ ਛੋਟੇ ਖਰਚਿਆਂ ਲੈ ਤੰਗ ਹੋਏ ਪਰ ਸੰਘਰਸ਼ ਨਹੀਂ ਛੱਡਿਆ।
ਅਸਲੀ ਸਚ ਦੀ ਇਸ ਜੰਗ ਨੂੰ ਸ਼ੁਰੂ ਕਰਨ ਵਾਲਿਆਂ ਦੀ ਚਰਚਾ ਕਾਫੀ ਲੰਮੀ ਹੋ ਸਕਦੀ ਹੈ ਇਸ ਲਈ ਫਿਰ ਕਦੇ ਸਹੀ ਫਿਲਹਾਲ ਗੱਲ ਕਰਦੇ ਹਾਂ ਉਸ ਆਯੋਜਨ ਦੀ ਜਿਹੜਾ ਪਟਿਆਲਾ 'ਚ ਰਹਿ ਰਹੇ ਕਲਮ ਦੇ ਜੁਝਾਰੂ ਅਤੇ ਅਸੂਲ ਪ੍ਰਸਤ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦੇ ਉੱਦਮ ਉਪਰਾਲੇ ਨਾਲ ਲੁਧਿਆਣਾ ਵਿੱਚ 28 ਦਸੰਬਰ ਨੂੰ ਹੋ ਰਿਹਾ ਹੈ। ਸ਼੍ਰੀ ਅਕੀਦਾ ਨੇ ਦੱਸਿਆ ਕਿ ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ ਹੋ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਹੈ। ਉਹਨਾਂ ਦੱਸਿਆ ਕਿ ਸਾਰੇ ਆਨ ਲਾਈਨ ਮੀਡੀਆ ਵਿਚ ਕੰਮ ਕਰਦੇ ਮੁੱਖ ਸੰਪਾਦਕਾਂ, ਸੰਪਾਦਕਾਂ, ਉਪ ਸੰਪਾਦਕਾਂ, ਸਟਾਫ ਪੱਤਰਕਾਰਾਂ, ਪੱਤਰਕਾਰਾਂ ਨੂੰ ਬੇਨਤੀ ਹੈ ਕਿ ਜੋ 'ਓਪਨ' OPEN (Online Portal and Enhanced Network) ਬਣਾਈ ਜਾ ਰਹੀ ਹੈ ਉਸ ਦੀ ਜਰੂਰੀ ਮੀਟਿੰਗ ਹੋ ਰਹੀ ਹੈ। 
ਇਸ ਆਯੋਜਨ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ। ਮਿਤੀ : 28 ਦਸੰਬਰ 2013 ਸਮਾਂ : ਸਵੇਰੇ 11 ਵਜੇ ਸਥਾਨ : ਸਾਹਿਤ ਅਕਾਦਮੀ ਲੁਧਿਆਣਾ (ਪੰਜਾਬੀ ਭਵਨ) ਏਜੰਡਾ : ਇਸ ਮੀਟਿੰਗ ਵਿਚ ਪ੍ਰਧਾਨ, ਸੀ. ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਦੀ ਚੋਣ ਕੀਤੀ ਜਾਵੇਗੀ ਸੋ ਜੋ ਵੀ ਆਨ ਲਾਇਨ ਮੀਡੀਆ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਕਾਰਜ਼ਸ਼ੀਲ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਪੁਜ ਜਾਣ ਜੀ। ਕਿਉਂਕਿ ਜੋ ਆਨ ਲਾਈਨ ਮੀਡੀਆ ਵਿਚ ਕੰਮ ਕਰਨ ਵਾਲੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਮੰਨਦੇ ਹਨ ਉਹਨਾਂ ਨਾਲ ਆਨ ਲਾਈਨ ਗੱਲਬਾਤ ਕੀਤੀ ਜਾਵੇਗੀ। ਸੰਪਰਕ ਨੰਬਰ 8146001100 9417525762 9872700074    --ਰੈਕਟਰ ਕਥੂਰੀਆ 

Saturday, March 09, 2013

ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ

ਮੀਡੀਆ ਦੀ ਮਹੱਤਤਾ ਬਾਰੇ ਚਰਚਾ ਕਰਨਗੇ ਅਨਿਲ  ਚਮੜੀਆ
ਗੱਲ ਬਸ ਕੁਝ ਕੁ ਵਰ੍ਹੇ ਪਹਿਲਾਂ ਦੀ ਹੈ। ਜਦੋਂ ਕੁਝ ਬਾਜ਼ਮੀਰ ਪੱਤਰਕਾਰ ਨਿਰਾਸ਼ ਹੋ ਗਏ ਸਨ, ਉਦਾਸ ਵੀ ਅਤੇ ਪਰੇਸ਼ਾਨ ਵੀ। ਸਚ ਨੂੰ ਟੁਕੜਿਆਂ ਵਿੱਚ ਦੇਖਣਾ ਉਹਨਾਂ ਦੀ ਅੰਤਰ ਆਤਮਾ ਤੇ ਬੋਝ ਬਣਦਾ ਜਾ ਰਿਹਾ ਸੀ। ਓਹ ਉਹੀ ਸਚ ਆਪਣੀਆਂ ਰਿਪੋਰਟਾਂ ਵਿੱਚ ਲਿਆਉਣ ਚਾਹੁੰਦੇ ਸਨ ਜਿਹੜਾ ਓਹ ਪੂਰੀ ਮਿਹਨਤ ਮਗਰੋਂ ਦੇਖਦੇ ਸਨ। ਪਰ ਉਹਨਾਂ ਦੀਆਂ ਅਖਬਾਰਾਂ ਅਤੇ ਚੈਨਲਾਂ ਦੇ ਮਾਲਿਕ ਕੇਵਲ ਉਹ ਸਚ ਪੇਸ਼ ਕਰਨਾ ਚਾਹੁੰਦੇ ਸਨ ਜਿਹੜਾ ਉਹਨਾਂ ਨੂੰ ਚਾਹੀਦਾ ਸੀ। ਆਖਿਰ ਘੁਟਣ ਅਤੇ ਮਜਬੂਰੀ ਦੇ ਇਸ ਉਦਾਸ ਮਾਹੌਲ ਵਿੱਚ  ਵੈਬ ਪੱਤਰਕਾਰਿਤਾ ਦਾ ਰੁਝਾਣ ਕਿਸੇ ਤਾਜ਼ੀ ਅਤੇ ਮਹਿਕਦੀ ਹਵਾ ਦੇ ਬੁੱਲੇ ਵਾਂਗ ਇੱਕ ਨਵਾਂ ਉਤਸ਼ਾਹ ਲੈ ਕੇ ਆਇਆ। ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਭਾਰਤ ਦੇ ਪੱਤਰਕਾਰਾਂ ਨੇ ਵੀ ਇਸ ਨੂੰ ਜੀ ਆਇਆਂ ਆਖਿਆ ਪਰ ਇਹਨਾਂ ਪੱਤਰਕਾਰਾਂ ਦੀ ਗਿਣਤੀ  ਉਸ ਵੇਲੇ ਬੜੀ ਥੋਹੜੀ ਸੀ। ਨੌਕਰੀ ਛੱਡਣਾ ਸੌਖਾ ਨਹੀਂ ਹੁੰਦਾ ਪਰ ਇਹਨਾਂ ਨੇ ਛੱਡੀਆਂ। ਮਜ਼ਾਕ ਸੁਣਨੇ ਵੀ ਸੌਖੇ ਨਹੀਂ ਹੁੰਦੇ ਪਰ ਇਹਨਾਂ ਨੇ ਸੁਣੇ। ਤਨਖਾਹਾਂ ਬਿਨਾ ਗੁਜ਼ਾਰੇ ਨਹੀਂ ਹੁੰਦੇ ਪਰ ਇਹਨਾਂ ਨੇ ਔਖੇ ਸੌਖੇ ਹੋ ਕੇ ਕੀਤੇ। ਤਹਿਲਕਾ ਅਤੇ  ਕੋਬਰਾ ਪੋਸਟ ਦੇ ਸਟਿੰਗ ਆਪਰੇਸ਼ਨਾਂ  ਨੇ ਕਲਮ ਦੇ ਮੁੱਕ ਚੁੱਕੇ ਡਰ ਨੂੰ ਇੱਕ ਵਾਰ ਫੇਰ ਸਥਾਪਿਤ ਕਰ ਦਿੱਤਾ ਸੀ। ਡਾਟ ਕਾਮ ਵਾਲੀ ਪੱਤਰਕਾਰੀ ਇੱਕ ਨਵਾਂ ਉਤਸ਼ਾਹ ਲੈ ਕੇ ਆਈ। ਦਿੱਲੀ, ਭੋਪਾਲ, ਮੁੰਬਈ ਅਤੇ ਚੰਡੀਗੜ੍ਹ ਸਮੇਤ ਕਈ ਭਾਗਾਂ ਵਿੱਚ ਚੰਗੇ ਤਜਰਬੇਕਾਰ ਪੱਤਰਕਾਰ  ਨੌਕਰੀਆਂ ਛੱਡ ਕੇ ਮੀਡੀਆ ਦੀ ਇਸ ਨਵੀਂ ਦੁਨੀਆ ਵਿੱਚ ਆ ਗਏ ਸਨ। ਹਿੰਦੀ ਵਿੱਚ ਮੁਹੱਲਾ, ਵਿਸਫੋਟ , ਕਾਫ਼ਿਲਾ ਅਤੇ ਕਈ ਹੋਰਾਂ ਨੇ ਇਸ ਦਿਸ਼ਾ ਵਿੱਚ ਕਾਫੀ ਕੁਝ ਕੀਤਾ।  ਦੇਖਾਦੇਖੀ ਪੰਜਾਬੀ ਵਿੱਚ ਵੀ ਬਲਾਗ ਮੀਡੀਆ, ਵੈਬ ਮੀਡੀਆ ਜਾਂ ਸਾਈਬਰ ਮੀਡੀਆ ਸਰਗਰਮ ਹੋ ਗਿਆ।  ਇੱਕ ਵਾਰ ਗੁਲਾਮ ਕਲਮ ਦੇ ਸੰਚਾਲਕ ਯਾਦਵਿੰਦਰ ਕਰਫਿਊ ਨਾਲ ਗੱਲ ਹੋਈ ਤਾਂ ਮੈਂ ਸਾਫ਼ ਸਾਫ਼ ਪੁਛਿਆ ਕਿ ਆਖਿਰ ਉਸਨੇ ਚੰਗੀ ਭਲੀ ਤਨਖਾਹ ਵਾਲੀ ਨੌਕਰੀ ਨੂੰ ਤਰਜੀਹ ਕਿਓਂ ਨਾ ਦਿੱਤੀ? ਜਵਾਬ ਵੀ ਬੜਾ ਸਿਧਾ ਸੀ--ਕਿ ਮੈਂ ਪੈਸੇ ਲਈ  ਕਲਮ ਕਦੇ ਨਹੀਂ ਚਲਾਈ। ਗੁਲਾਮ ਕਲਮ ਨੇ ਥੋੜੇ ਜਹੇ ਅਰਸੇ ਵਿੱਚ ਦਿਖਾਇਆ ਕਿ ਪ੍ਰਤਿਬਧ ਪੱਤਰਕਾਰੀ ਕੀ ਹੁੰਦੀ ਹੈ।  ਇਹ ਸੀ ਸਚ ਨਾਲ ਲਗਾਓ, ਲੋਕਾਂ ਨਾਲ ਪ੍ਰਤਿਬਧਤਾ। ਇਸ ਨਵੀਂ ਤਕਨੀਕ ਦੇ ਆਰੰਭਿਕ ਦੌਰ ਵਿੱਚ ਪਾਠਕਾਂ ਦੀ ਗਿਣਤੀ ਥੋਹੜੀ ਹੋ ਸਕਦੀ ਹੈ ਪਰ ਆਖੀ ਜਾਣ ਵਾਲੀ ਗੱਲ ਕਦੇ ਵੀ ਨਿਰਥਰਕ , ਖੋਖਲੀ ਜਾਂ  ਬੇਅਸਰ ਨਹੀਂ ਹੋਈ। ਇਸੇ ਸਿਲਸਿਲੇ ਵਿੱਚ ਪੰਜਾਬੀ ਦੇ ਕਈ ਬਲਾਗ ਅਤੇ ਕਈ ਵੈਬਸਾਈਟਾਂ  ਪਾਠਕਾਂ ਸਾਹਮਣੇ ਆਈਆਂ। ਇਹਨਾਂ ਦਾ ਜ਼ਿਕਰ ਕਿਸੇ ਵੱਖਰੀ ਪੋਸਟ ਵਿੱਚ ਜਲਦੀ ਹੀ ਕੀਤਾ ਜਾਵੇਗਾ। ਫਿਲਹਾਲ ਚਰਚਾ ਕਰਦੇ ਹਾਂ ਸ਼ਿਵ ਇੰਦਰ ਵਾਲੀ ਸੂਹੀ ਸਵੇਰ ਦੀ। ਸ਼ਿਵਿੰਦਰ ਦੀ ਘਾਲਣਾ ਨੂੰ ਦੇਖ ਕੇ ਸਵਰਗੀ ਸ਼ਾਇਰ ਡਾਕਟਰ ਰਣਧੀਰ ਸਿੰਘ ਚੰਦ ਦਾ ਉਹ ਸ਼ਿਅਰ ਯਾਦ ਆ ਜਾਂਦਾ ਹੈ--
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ 
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।
ਸ਼ਿਵ ਇੰਦਰ ਨੇ ਵੀ ਸੂਹੀ ਸਵੇਰ ਰਾਹੀਂ ਪ੍ਰਤੀਬਧ  ਪੱਤਰਕਾਰਿਤਾ ਦੇ ਖੇਤਰ ਵਿੱਚ ਨਵੀਂ ਮਿਸਾਲ ਪੈਦਾ ਕੀਤੀ ਹੈ। ਉਚ ਕੋਟੀ ਦੇ ਪ੍ਰਮੁਖ ਕਲਮਕਾਰਾਂ ਦੀਆਂ  ਲਿਖਤਾਂ ਲਿਖਵਾਉਣਾ, ਉਹਨਾਂ ਨੂੰ ਮੰਗਵਾਉਣਾ ਅਤੇ ਫਿਰ ਆਪਣੇ ਪਾਠਕਾਂ ਸਾਹਮਣੇ ਰੱਖਣਾ ਇਹ ਸਭ ਆਸਾਨ ਨਹੀਂ ਹੁੰਦਾ। ਪਰ ਸ਼ਿਵ ਇੰਦਰ ਲਗਾਤਾਰ ਜਤਨਸ਼ੀਲ ਹੈ। ਉਸ ਦੀ ਇਸ ਕੁਆਲਿਟੀ ਅਤੇ ਤੇਜ਼ ਰਫਤਾਰੀ ਨੂੰ ਦੇਖ ਕੇ ਕਈ ਵਾਰ ਮੈਂ ਸੋਚਦਾਂ ਕਿ ਸ਼ਿਵ ਇੰਦਰ ਸੌਂਦਾ ਕਿਹੜੇ ਵੇਲੇ ਹੈ ਤੇ ਖਾਂਦਾ ਪੀਂਦਾ ਕੇਹੜੇ ਵੇਲੇ? ਅਜਿਹੇ ਕਈ ਸੁਆਲ ਪੁਛਣ ਦਾ ਮੌਕਾ ਉਸਨੇ ਖੁਦ ਹੀ ਦੇ ਦਿੱਤਾ ਹੈ-ਦਸ ਮਾਰਚ ਨੂੰ। ਉਸ ਦਿਨ ਸੂਹੀ ਸਵੇਰ ਸ਼ਾਹਮੁਖੀ ਦਾ ਲੋਕ-ਅਰਪਣ ਹੋਣਾ ਹੈ। ਜ਼ਿਲਾ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਪਬਲਿਕ ਲਾਇਬ੍ਰੇਰੀ ਵਿਕ੍ਚ ਇਹ ਸਮਾਗਮ ਸਵੇਰੇ ਦਸ ਵਜੇ ਸ਼ੁਰੂ ਹੋ ਜਾਵੇਗਾ ਅਤੇ ਸ਼ਾਮੀ ਤਿੰਨ ਵਜੇ ਤੱਕ ਚੱਲੇਗਾ। ਪ੍ਰੋਗਰਾਮ ਦੇ ਪ੍ਰਬੰਧਕ ਹਰੀਸ਼ ਮੌਦਗਿਲ ਮੁਤਾਬਿਕ ਸਾਈਟ ਦੇ ਮੁੱਖ ਸੰਪਾਦਕ ਅਰਥਾਤ ਖੁਦ ਸ਼ਿਵ ਇੰਦਰ ਸ ਉਪਰਾਲੇ ਬਾਰੇ ਸੰਖੇਪ ਵਿੱਚ ਦੱਸਣਗੇ ਅਤੇ ਉਸਤੋਂ ਬਾਅਦ ਨਾਮਵਰ ਪੱਤਰਕਾਰ ਅਨਿਲ ਚਮੜੀਆ ਆਪਣਾ ਪਰਚਾ "ਮੀਡੀਆ ਦੀ ਮਹੱਤਤਾ ਅਤੇ ਕਾਰਪੋਰੇਟ ਮੀਡੀਆ" ਪੜ੍ਹਨਗੇ। ਸਮਾਗਮ ਦੇ ਅੰਤਿਮ ਪੜਾਅ  ਵਿੱਚ  ਸੂਹੀ ਸਵੇਰ ਨੂੰ ਸ਼ਾਹਮੁਖੀ ਵਿੱਚ ਲੋਕ-ਅਰਪਣ ਕੀਤਾ ਜਾਵੇਗਾ। ਮਾਮਲਾ ਇਕੱਲੇ ਮੀਡੀਆ ਦਾ ਨਹੀਂ। ਪੂਰੇ ਸਮਾਜ ਦਾ ਹੈ, ਸਮਾਜ ਦੇ ਸਰੋਕਾਰਾਂ ਦਾ ਹੈ, ਆਪਣਾ ਸਭ ਦਾ ਹੈ। ਸੋ ਸਾਰੇ ਪੁੱਜੋ ਤਾਂਕਿ ਸਿਹਤਮੰਦ ਅਤੇ ਉਸਾਰੂ ਸੰਵਾਦ ਰਚਾਇਆ ਜਾ ਸਕੇ। --ਰੈਕਟਰ ਕਥੂਰੀਆ ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ 

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ






Sunday, March 03, 2013

ਆਨੰਦ ਹੁਰਾਂ ਦੀ ਲਿਖਤ:ਸ਼ਬਦ ਜੜਤ, ਬੋਲੀ ਦੀ ਠੁੱਕ

ਅਭਿਨੰਦਨ ਸਮਾਰੋਹ ਮੌਕੇ ਦਲਬੀਰ ਦੀ ਇੱਕ ਪੁਰਾਣੀ ਲਿਖਤ
"ਮੁੱਖ ਧਾਰਾ" ਵਿੱਚ ਇਹ ਲਿਖਤ 2010 ਵਿੱਚ ਪੋਸਟ ਕੀਤੀ ਗਈ ਸੀ। ਜਗਜੀਤ ਸਿੰਘ ਆਨੰਦ ਹੁਰਾਂ ਦੇ ਅਭਿਨੰਦਨ ਮੌਕੇ ਇਹ ਲਿਖਤ "ਪੰਜਾਬ ਸਕਰੀਨ" ਵਿੱਚ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਮਿਸ਼ਨਰੀ ਪੱਤਰਕਾਰਿਤਾ ਵਾਲੇ ਬੀਤੇ ਹੋਏ ਸਮੇਂ ਦੀ ਇਹ ਤਸਵੀਰ ਅੱਜ ਦੇ ਸ਼ੁਧ ਕਾਰੋਬਾਰੀ ਮੀਡੀਆ ਵਾਲੇ ਸਮੇਂ ਵਿੱਚ ਵੀ ਬੜੀ ਪ੍ਰਸੰਗਿਕ ਹੋ ਗਈ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 
ਮੇਰਾ ਯਾਦਾਂ ਦੀ ਗਲ਼ੀ ਵਿਚ ਫੇਰਾ – ਦਲਬੀਰ ਸਿੰਘ
Posted on November 3, 2010 by Charan ਚਰਨ چرن Gill ਗਿੱਲ گلّ
(ਦਲਬੀਰ ਦੀ ਅਗਸਤ ੨੦੦੫ ਵਿੱਚ ਨਿਸੋਤ ਵਿੱਚ ਛਪੀ ਇਸ ਲਿਖਤ ਵਿੱਚ ਕਈ  ਬਹੁਤ ਪਿਆਰੇ ਸਾਥੀਆਂ ਦਾ ਜਿਕਰ ਆਇਆ ਹੈ)
ਮੁੱਖ ਧਾਰਾ ਚੋਂ ਧੰਨਵਾਦ ਸਹਿਤ
ਪਹਿਲਾਂ ਸੋਚਿਆ ਸੀ ਕਿ ਜੇ ਮਿਲਿਆ ਤਾਂ ਇਨਾਮ ਰੱਦ ਕਰ ਦੇਵਾਂਗਾ ਅਤੇ ਇਸ ਤਰਾਂ ‘ਸ਼ਹੀਦ’ ਬਣਨ ਦੀ ਕੋਸ਼ਿਸ਼ ਕਰਾਂਗਾ। ਪਰ…?
ਪਰ ਯਾਦਾਂ ਦੀ ਗਲੀ ਵਿਚ ਫੇਰਾ ਮਾਰ ਬੈਠਾ। ਉੱਨੀ ਸੌ ਉਣੱਤਰ ਦੀ ਇਕੱਤੀ ਜੁਲਾਈ ਦੀ ਦੁਪਹਿਰ ਨੂੰ ਤੰਗ ਪੌੜੀਆਂ ਚੜ੍ਹਦੇ ਸਮੇਂ ਉੱਕਾ ਹੀ ਨਹੀਂ ਸੀ ਪਤਾ ਕਿ ਇਹ ਰਾਹ ਕਿਸ ਪਾਸੇ ਲੈ ਜਾਵੇਗਾ। ਪੌੜੀਆਂ ਚੜ੍ਹਦੇ ਸਾਰ ਹੀ ਪਹਿਲੀ ਮੁਲਾਕਾਤ ਜਿਸ ਸ਼ਖਸ ਨਾਲ ਹੋਈ ਉਸ ਦਾ ਨਾਂ ਏਨਾ ਵੱਡਾ ਸੀ ਕਿ ਉਸ ਸਾਹਮਣੇ ਜਾਂਦਿਆਂ ਡਰ ਲਗਦਾ ਸੀ। ਵੈਸੇ ਵੀ ਮੇਰੀ ਉਦੋਂ ਉਮਰ ਵੀਹਾਂ ਤਕ ਵੀ ਨਹੀਂ ਸੀ ਅੱਪੜੀ। ਜੇ ਸਹੀ ਕਿਹਾ ਜਾਵੇ ਤਾਂ ਉਸ ਦਿਨ ਮੈਂ ਉੱਨੀ ਸਾਲ ਅੱਠ ਮਹੀਨੇ ਅਤੇ ਗਿਆਰਾਂ ਦਿਨਾਂ ਦਾ ਹੋਇਆ ਸਾਂ। ਇਸ ਉਮਰ ਵਿਚ ਉਦੋਂ ਖਾਸ ਕਰਕੇ ਡਰ ਜਿਹਾ ਹੁੰਦਾ ਹੀ ਹੈ ਜਦੋਂ ਤੁਸੀਂ ਕੋਈ ਨੌਕਰੀ ਲੈਣ ਲਈ ‘ਬਾਸ’ ਨੂੰ ਪਹਿਲੀ ਵਾਰ ਮਿਲ ਰਹੇ ਹੋਵੋ। ਜੇ ਬਾਸ ਬਾਰੇ ਪ੍ਰਭਾਵ ਇਹ ਹੋਵੇ ਕਿ ਉਹ ਬਹੁਤ ਹੀ ਗੁੱਸੇ ਵਾਲਾ ਹੈ ਤਾਂ ਉਸ ਕੋਲ ਪਹਿਲੀ ਵਾਰੀ ਜਾਂਦਿਆਂ ਡਰ ਲਗਣਾ ਜ਼ਰੂਰੀ ਹੁੰਦਾ ਹੀ ਹੈ। ਇਸੇ ਪਰਭਾਵ ਦਾ ਪਹਿਲਾ ਨਜ਼ਾਰਾ ਉਦੋਂ ਦੇਖਣ ਨੂੰ ਵੀ ਮਿਲਿਆ ਜਦੋਂ ਬਾਸ ਨੇ ਤਿੱਖੀ ਆਵਾਜ਼ ਵਿਚ ਪੁੱਛਿਆ, ‘ਪੰਦਰਾਂ ਦਿਨ ਦੇਰ ਨਾਲ ਕਿਉਂ ਪੁਜਾਂ ਹੈਂ?’ ਬਾਸ ਦਾ ਨਾਂ ਜਗਜੀਤ ਸਿੰਘ ਆਨੰਦ ਸੀ।
ਮੈਂ ਏਅਰ ਫੋਰਸ ਵਿਚ ਪਾਇਲਿਟ ਭਰਤੀ ਹੋਣ ਲਈ ਇੰਟਰਵਿਊ ਦੇਣ ਗਿਆ ਹੋਇਆ ਸਾਂ ਅਤੇ ਇਸ ਕਾਰਨ ਲੇਟ ਹੋ ਗਿਆ ਸਾਂ। ਜਦੋਂ ਆਨੰਦ ਹੁਰਾਂ ਪੁਛਿਆ ਕਿ ਕੀ ਲਿਖਦਾ ਹੈਂ ਤਾਂ ਮੈਂ ਹੁੱਬ ਕੇ ਦਸਿਆ ਕਿ ਕਵਿਤਾਵਾਂ ਦੇ ਨਾਲ ਨਾਲ ਕਹਾਣੀਆਂ ਅਤੇ ਨਾਵਲ ਵੀ ਲਿਖੇ ਹਨ। ਸਵਾਲ ਸੀ, ‘ਕਵੀ ਬਣਨ ਆਇਐਂ ਜਾਂ ਪੱਤਰਕਾਰ?’ ਡਰੇ ਹੋਏ ਨੇ ਜਵਾਬ ਦਿਤਾ ਸੀ, ‘ਜੀ ਪਤਰਕਾਰ!’ ‘ਤਾਂ ਫਿਰ ਕਵਿਤਾ ਕਾਹਦੇ ਲਈ ਲਿਖਦੈਂ? ਜੇ ਪੱਤਰਕਾਰ ਬਣਨੈਂ ਤਾਂ ਕਵੀ ਜਾਂ ਕਹਾਣੀਕਾਰ ਨਹੀਂ ਬਣਿਆ ਜਾਣਾ…।’ ਉਸ ਦਿਨ ਤੋਂ ਬਾਦ ਕਵੀ ਜਾਂ ਕਹਾਣੀਕਾਰ ਬਣਨ ਦੀ ਕੋਸ਼ਿਸ਼ ਛੱਡ ਦਿਤੀ ਸੀ ਹਾਲਾਂ ਕਿ ਕਦੀ ਕਦੀ ਆਪਣੇ ਆਪ ਹੀ ਕੋਈ ਕਵਿਤਾ ‘ਲਿਖੀ ਜਾਂਦੀ’ ਰਹੀ। ਹੁਣ ਤਾਂ ਕਈ ਸਾਲਾਂ ਤੋਂ ਉਹ ਵੀ ਨਹੀਂ ਲਿਖੀ ਗਈ। ਆਨੰਦ ਹੁਰਾਂ ਦੀ ਲਿਖਤ ਦੀ ਸ਼ਬਦ ਜੜਤ, ਬੋਲੀ ਦੀ ਠੁੱਕ ਅਤੇ ਚੇਤੇ ਦੀ ਗਹਿਰਾਈ ਐਸੇ ਗੁਣ ਸਨ ਜਿਨਾਂ ਨੂੰ ਚੇਤੇ ਕਰਕੇ ਅਜ ਵੀ ਹੈਰਾਨੀ ਹੁੰਦੀ ਹੈ। ਉਸੇ ਜਗਜੀਤ ਸਿੰਘ ਆਨੰਦ ਦੇ ਪੈਰਾਂ ਵਿਚ ਬੈਠ ਕੇ ਅਗਲੇ ਅੱਠ ਸਾਲ ਜੋ ਕੁਝ ਵੀ ਸਿਖਣਾ ਸੀ ਉਸੇ ਨੇ ਹੀ ਨੀਹਾਂ ਦਾ ਕੰਮ ਕਰਨਾ ਸੀ।
ਲਟਕਦੇ ਹੋਏ ਸਰੀਰ ਅਤੇ ਝੂਲਦੇ ਜਹੇ ਪਿੰਜਰ ਵਾਲਾ ਜਿਹੜਾ ਬੰਦਾ ਉਸੇ ਸਮੇਂ ਹੀ ਕਮਰੇ ਵਿਚ ਦਾਖਲ਼ ਹੋਇਆ ਉਸ ਦੇ ਹੱਥ ਵਿਚ ਉਸ ਦੀ ਘਸੇ ਹੋਏ ਲਾਲ ਰੰਗ ਦੀ ਪੱਗ ਸੀ ਜਿਸ ਨੂੰ ਉਹ ਆਪਣੇ ਅੱਧ ਕਾਲੇ ਵਾਲਾਂ ਦੀ ਜੂੜੀ ਉਤੇ ਵਲੇਟ ਰਿਹਾ ਸੀ। ਇਕਹਿਰੇ ਜਿਸਮ ਵਾਲੇ ਇਸ ਸ਼ਖਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਇਸ ਵਿਚ ਕਿੰਨਾ ਜੋਸ਼ ਛੁਪਿਆ ਹੋਇਆ ਹੋ ਸਕਦਾ ਹੈ। ਦਾੜੀ ਅਜੇ ਪੂਰੀ ਤਰਾਂ ਕਾਲੀ ਨਹੀਂ ਸੀ ਹੋਈ ਪਰ ਉਸ ਨੂੰ ਸਾਰੇ ਹੀ ‘ਬਾਬਾ’ ਕਹਿ ਕੇ ਬਲਾਉਂਦੇ ਸਨ। ਭਲਾ ਕਾਲੀ ਦਾੜੀ ਵਾਲਾ ਵੀ ਕਈ ਬਾਬਾ ਹੋ ਸਕਦਾ ਹੈ? ਬਡ਼ੇ ਅਜੀਬ ਲੋਕਾਂ ਵਿਚ ਆ ਘਿਰਿਆ ਸਾਂ। ਉਸ ਨੇ ਇਵੇਂ ਮੇਰੇ ਵੱਲ ਤੱਕਿਆ ਜਿਵੇਂ ਕੋਈ ਝਟਕਈ ਬੱਕਰੇ ਵੱਲ ਉਸ ਨੂੰ ਝਟਕਾਉਣ ਤੋਂ ਪਹਿਲਾਂ ਦੇਖਦਾ ਹੈ। ਇਸ ‘ਬਾਬਾ’ ਗੁਰਬਖਸ਼ ਸਿੰਘ ਬੰਨੋਆਣਾ ਦੇ ਗੋਡੇ ਫੜ ਕੇ ਜੋ ਕੁਝ ਸਿਖਿਆ ਸੀ ਉਸ ਦਾ ਹੀ ਸਿੱਟਾ ਹੈ ਕਿ ਪੜ੍ਹਨ ਦੀ ਆਦਤ ਪੈ ਸਕੀ। ਬਾਬਾ ਜੀ ਦਾ ਕਹਿਣਾ ਸੀ ਕਿ ਅਖਬਾਰੀ ਕਾਮੇ ਲਈ ਜ਼ਰੂਰੀ ਹੈ ਕਿ ਉਹ ਉਸ ਕਾਗਜ਼ ਨੂੰ ਵੀ ਪਡ਼੍ਹੇ ਜਿਸ ਵਿਚ ਉਸ ਨੇ ਚਾਟ ਖਾਧੀ ਹੈ। ਪਤਾ ਨਹੀਂ ਕਿਹੜੇ ਕਾਗਜ਼ ਵਿਚੋਂ ਕੰਮ ਦੀ ਗੱਲ ਲੱਭ ਪੈਣੀ ਹੈ। ਅਗਲੇ ਸਾਲਾਂ ਵਿਚ ਇਹ ਦੇਖ ਦੇਖ ਕੇ ਹੈਰਾਨੀ ਹੁੰਦੀ ਸੀ ਕਿ ਰੂਸੀ ਅੰਬੈਸੀ ਵਲੋਂ ਰੂਸੀ ਕੂਟਨੀਤੀ ਜਾਂ ਕੁਟਲਨੀਤੀ ਨਾਲ ਭਰਪੂਰ ਜਿਹੜਾ ਕੂੜਾ ਹਰ ਰੋਜ਼ ਹੀ ਬੰਡਲ ਭਰ ਭਰ ਕੇ ਭੇਜਿਆ ਜਾਂਦਾ ਸੀ, ਬਾਬਾ ਜੀ ਉਸ ਸਾਰੇ ਨੂੰ ਹੀ ਪੜ੍ਹ ਜਾਂਦੇ ਸਨ। ਕੋਈ ਏਨਾ ਖੁਸ਼ਕ ਮਾਲ ਕਿਵੇਂ ਸਾਰੇ ਦਾ ਸਾਰਾ ਪੜ੍ਹ ਸਕਦਾ ਹੈ? ਪਰ ਹੱਥ ਕੰਗਣ ਨੂੰ ਆਰਸੀ ਕੀ? ਸਾਹਮਣੇ ਹੀ ਤਾਂ ਸਭ ਕੁਝ ਵਾਪਰ ਰਿਹਾ ਸੀ।
ਇਕ ਛੀਟਕਾ ਜਿਹਾ ਪਰ ਪੰਜੀਆਂ ਕੁ ਸਾਲਾਂ ਦਾ ਹਲਕੀ ਅਤੇ ਕੱਟੀ ਹੋਈ ਦਾਡ਼ੀ ਵਾਲਾ ਮੁੰਡਾ ਆਇਆ ਤਾਂ ਉਹ ਮੈਨੂੰ ‘ਹੇਠਾਂ’ ਨਿਊਜ਼ ਰੂਮ ਵਿਚ ਲੈ ਆਇਆ। ਉਸ ਸ਼ੌਕੀਨ ਜਿਹੇ ਮੁੰਡੇ ਨੂੰ ਸ਼ੌਕੀਨ ਹੀ ਕਹਿੰਦੇ ਸਨ। ਮੈਂ ਸੋਚਿਆ ਕਿ ਸ਼ੂਕਾ ਬਾਂਕਾ ਹੋਣ ਕਾਰਨ ਉਸ ਨੂੰ ਸ਼ੌਕੀਨ ਕਹਿੰਦੇ ਹੋਣਗੇ। ਪਰ ਉਸ ਦਾ ਤਾਂ ਨਾਂ ਹੀ ਸ਼ੌਕੀਨ ਸਿੰਘ ਸੀ। ਇਹ ਗੱਲ ਮੈਨੂੰ ਬਾਦ ਵਿਚ ਪਤਾ ਲੱਗੀ। ਇਸ ਸ਼ੌਕੀਨ ਦੀ ਸਪਸ਼ਟ ਬਿਆਨੀ ਅਤੇ ਸਮਾਜੀ ਸਰੋਕਾਰਾਂ ਪ੍ਰਤੀ ਪਹੁੰਚ ਨੇ ਪਹਿਲੇ ਦਿਨ ਹੀ ਬਹੁਤ ਚੰਗਾ ਪ੍ਰਭਾਵ ਪਾਇਆ। ਉਸ ਨਾਲ ਮਗਰੋਂ ਕਈ ਸਾਲਾਂ ਤਕ ਦੋਸਤੀ ਰਹੀ। ਉਦੋਂ ਤਕ ਰਹੀ ਜਦੋਂ ਆਖਰਕਾਰ ਉਸ ਦੀ ਇਕ ਬਹੁਤ ਹੀ ਵੱਖਰੇ ਜਿਹੇ ਹਾਦਸੇ ਵਿਚ ਮੌਤ ਹੋ ਗਈ। ਉਸ ਨੇ ਜਦੋਂ ਪਹਿਲੇ ਹੀ ਦਿਨ ਬਾਕੀ ਦੇ ਸਾਥੀਆਂ ਨਾਲ ਵਾਕਫੀ ਕਰਵਾਈ ਤਾਂ ਕਿਹਾ ਕਿ ‘ਆਹ ਇਕ ਨਵਾਂ ਮੁਰਗਾ ਫਾਹਿਆ ਹੈ।’ ਆਪਣੇ ਆਪ ਨੂੰ ਮੁਰਗਾ ਕਹੇ ਜਾਣ ਉਤੇ ਹੈਰਾਨੀ ਵੀ ਹੋਈ ਅਤੇ ਡਰ ਵੀ ਲੱਗਾ। ਪਤਾ ਨਹੀਂ ਕਿਵੇਂ ਝਟਕਾਉਣਗੇ?
ਕਮਰੇ ਵਿਚ ਚੌੜੀ ਛਾਤੀ ਅਤੇ ਭਰਵੇਂ ਮੂੰਹ ਵਾਲਾ ਇਕ ਗੋਰਾ ਚਿੱਟਾ ਦਰਸ਼ਨੀ ਜਵਾਨ ਦਿਖਾਈ ਦਿਤਾ। ਉਸ ਦੇ ਮੂੰਹ ਉਤੇ ਥੋੜੀ ਥੋੜੀ ਜਿਹੀ ਭੂਰੀ ਦਾੜੀ ਸੀ। ਸ਼ੌਕੀਨ ਨੇ ਉਸ ਨੂੰ ਕੋਈ ਸ਼ਰਾਰਤੀ ਗੱਲ ਕਹੀ ਤਾਂ ਉਸ ਦਾ ਲਾਲ ਗੋਰਾ ਰੰਗ ਸ਼ਰਮ ਨਾਲ ਹੋਰ ਵੀ ਭਖ ਪਿਆ। ਉਸ ਨੇ ਪਹਿਲੇ ਹੀ ਦਿਨ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਵਲੋਂ ਚੰਦ ਤੋਂ ਲਿਆਂਦੀ ਮਿੱਟੀ ਨਾਲ ਸਬੰਧਤ ਖਬਰ ਅਨੁਵਾਦਣ ਲਈ ਦਿਤੀ। ਮੈਂ ਸਾਇੰਸ ਦਾ ਵਿਦਿਆਰਥੀ ਸਾਂ। ਇਸ ਲਈ ਬਿਨਾਂ ਕਿਸੇ ਮੁਸ਼ਕਲ਼ ਦੇ ਹੀ ਇਸ ਖਬਰ ਨੂੰ ਅਨੁਵਾਦ ਦਿਤਾ। ਉਸ ਦੇ ਗੋਰੇ ਚਿਹਰੇ ਉਤੇ ਲਾਲੀ ਹੋਰ ਵੀ ਗਹਿਰੀ ਹੋ ਗਈ ਅਤੇ ਉਸ ਦੀਆਂ ਅੱਖਾਂ ਚਮਕਣ ਲੱਗੀਆਂ। ਬਲਜੀਤ ਸਿੰਘ ਪੰਨੂੰ ਨਾਂ ਦੇ ਇਸ ਸ਼ਖਸ ਨਾਲ ਜਿਹੜੇ ਅੱਠ ਸਾਲ ਕੰਮ ਕੀਤਾ ਉਨਾਂ ਸਾਲਾਂ ਦੌਰਾਨ ਇੰਜ ਲੱਗਣ ਲੱਗਾ ਸੀ ਕਿ ਜਿਵੇਂ ਉਹ ਮੇਰੇ ਹੀ ਪਰਿਵਾਰ ਦਾ ਮੈਂਬਰ ਹੋਵੇ। ਪੰਨੂੰ ਦੀ ਜਦੋਂ ਕੁਝ ਸਾਲ ਬਾਦ ਇਕ ਸੜਕ ਹਾਦਸੇ ਵਿਚ ਮੌਤ ਹੋਈ ਤਾਂ ਮੈਂ ਕਈ ਦਿਨਾਂ ਤਕ ਤਾਬੇ ਨਹੀਂ ਸੀ ਆ ਸਕਿਆ। ਉਸ ਦਿਨ ਪਹਿਲੀ ਵਾਰੀ ਮੈਂ ਸੀ ਪੀ ਆਈ ਦੀ ਬੰਦਾਂ ਦੀ ਨੀਤੀ ਉਤੇ ਖ਼ਫ਼ਾ ਹੋਇਆ ਸਾਂ। ਜਿਸ ਦਿਨ ਉਸ ਦੀ ਮੌਤ ਹੋਈ ਉਸ ਸਿਨ ਸੀ ਪੀ ਆਈ ਨਾਲ ਸਬੰਧਤ ਰੋਡਵੇਜ਼ ਯੂਨੀਅਨ ਨੇ ਚਾਰ ਘੰਟਿਆਂ ਦੀ ਹੜਤਾਲ ਕੀਤੀ ਸੀ ਅਤੇ ਮੈਂ ਹਰ ਹਾਲਤ ਵਿਚ ਜਲੰਧਰ ਪਹੁੰਚਣਾ ਚਾਹੁੰਦਾ ਸਾਂ। ਇਸ ਵਿਚ ਦੇਰੀ ਕਾਰਨ ਮੈਨੂੰ ਬੰਦਾਂ ਦੀ ਰਾਜਨੀਤੀ ਹੀ ਗ਼ਲਤ ਲੱਗਣ ਲੱਗੀ ਸੀ।
ਇਸੇ ਕਮਰੇ ਵਿਚ ਹੀ ਕੁਝ ਘੰਟਿਆਂ ਬਾਦ ਸਫੈਦ ਪਤਲੂਣ ਪਾਈ ਇਕ ਚਾਲੀਆਂ ਕੁ ਸਾਲਾਂ ਦਾ ਦਰਮਿਆਨੇ ਕੱਦ ਦਾ ਬੰਦਾ ਦਾਖਲ ਹੋਇਆ। ਉਸ ਨੇ ਦਾੜੀ ਹੇਠਾਂ ਨੂੰ ਬੰਨ੍ਹ ਕੇ ਉਸ ਉਤੇ ਠਾਠੀ ਬੰਨੀ ਹੋਈ ਸੀ ਪਰ ਸਿਰ ਤੋਂ ਨੰਗਾ ਹੀ ਸੀ। ਆਉਂਦੇ ਸਾਰ ਹੀ ਉਹ ਕੇਂਦਰੀ ਕੁਰਸੀ ਉਤੇ ਜਾ ਬੈਠਾ ਅਤੇ ਨੰਗੇ ਸਿਰ ਹੀ ਕੰਮ ਵਿਚ ਰੁਝ ਗਿਆ। ਪਤਾ ਨਹੀਂ ਕਿਸ ਤਰਾਂ ਦੇ ਲੋਕਾਂ ਵਿਚ ਆ ਗਿਆ ਸਾਂ! ਪਹਿਲਾਂ ਇਕ ਜਣਾ ਸਿਰ ਉਤੇ ਪੱਗ ਵਲੇਟਦੇ ਹੋਏ ਆਨੰਦ ਜੀ ਦੇ ਕਮਰੇ ਵਿਚ ਦਾਖਲ਼ ਹੁੰਦਾ ਹੈ ਅਤੇ ਹੁਣ ਇਕ ਹੋਰ ਬਿਨਾਂ ਪੱਗ ਤੋਂ ਹੀ ਆ ਰਿਹਾ ਹੈ। ਚਲੋ ਮੈਨੂੰ ਕੀ? ਇਹ ਸੋਚ ਕੇ ਮੈਂ ਚੁੱਪ ਚਾਪ ਬੈਠਾ ਰਹਿੰਦਾ ਹਾਂ। ਕਰੀਬ ਅਧੇ ਘੰਟੇ ਬਾਦ ਉਹ ਸ਼ਖਸ ਠਾਠੀ ਖੋਲਦਾ ਹੈ ਅਤੇ ਕਮਰੇ ਵਿਚ ਬੈਠੀ ਇਕ ਚੁਸਤ ਜਿਹੀ ਔਰਤ ਨੂੰ ਕਹਿੰਦਾ ਹੈ, ‘ਓਹ ਯਾਰ ਅੰਮ੍ਰਿਤ, ਮੇਰੀ ਪੱਗ ਤਾਂ ਕਮਰੇ ਵਿਚ ਹੀ ਰਹਿ ਗਈ।’ ਫਿਰ ਸੋਹਣ ਲਾਲ ਨੂੰ ਆਵਾਜ਼ ਮਾਰ ਕੇ ਉਸ ਨੂੰ ਕਮਰੇ ਵਿਚੋਂ ਪੱਗ ਲਿਆਉਣ ਲਈ ਕਿਹਾ ਜਾਂਦਾ ਹੈ।
ਜਦੋਂ ਉਹ ਪੱਗ ਆ ਵੀ ਜਾਂਦੀ ਹੈ ਤਾਂ ਕਿੰਨਾ ਹੀ ਚਿਰ ਮੇਜ਼ ਉਤੇ ਹੀ ਪਈ ਰਹਿੰਦੀ ਹੈ। ਅਗਲੇ ਅੱਠ ਸਾਲਾਂ ਤਕ ਸੁਰਜਨ ਜ਼ੀਰਵੀ ਦੀ ਭੁਲੱਕੜੀ ਦੇ ਹੋਰ ਵੀ ਬਹੁਤ ਸਾਰੇ ਰੰਗ ਦੇਖੇ ਪਰ ਕਮਰੇ ਵਿਚੋਂ ਆਉਂਦਿਆਂ ਪੱਗ ਭੁੱਲ ਜਾਣ ਵਾਲੀ ਭੁਲੱਕੜੀ ਤਾਂ ਜਿਵੇਂ ਉਨਾਂ ਦਾ ਟਰੇਡ ਮਾਰਕ ਹੀ ਬਣ ਗਈ। ਜਿਸ ਔਰਤ ਨੂੰ ਉਸ ਨੇ ‘ਓਹ ਯਾਰ’ ਕਹਿ ਕੇ ਪੱਗ ਭੁੱਲ ਜਾਣ ਦੀ ਗੱਲ ਕਹੀ ਸੀ ਉਹ ਉਸਦੀ ਪਤਨੀ ਅੰਮ੍ਰਿਤ ਕੌਰ ਸੀ। ਅਗਲੇ ਸਾਲਾਂ ਵਿਚ ਖਬਰਾਂ ਦੇ ਸਿਰਲੇਖ ਲਿਖਣ ਦੇ ਮਾਮਲੇ ਵਿਚ ਜਿਹਡ਼ੀ ਮੁਹਾਰਤ ਅਤੇ ਕਰਾਮਾਤ ਸੁਰਜਨ ਜ਼ੀਰਵੀ ਤੋਂ ਸਿੱਖਣ ਵਿਚ ਮਿਲੀ ਉਹ ‘ਟ੍ਰਿਬਿਊਨੀਕਰਨ’ ਹੋ ਕੇ ਮੱਚ ਮਰ ਜਾਣ ਦੇ ਬਾਦ ਵੀ ਕਈ ਸਲਾਂ ਤਕ ਰਡ਼ਕ ਮਾਰਦੀ ਰਹੀ। ਹੁਣ ਪੰਜਾਬੀ ਪੱਤਰਕਾਰੀ ਵਿਚ ਉਸ ਤਰਾਂ ਦੀ ਚੁਸਤ ਸਿਰਲੇਖਬਾਜ਼ੀ ਕਰਨ ਵਾਲਾ ਕੋਈ ਵੀ ਦਿਖਾਈ ਜਾਂ ਸੁਣਾਈ ਨਹੀਂ ਦਿੰਦਾ। ਜ਼ਿੰਦਗੀ ਨੂੰ ਲਤੀਫਿਆਂ ਨਾਲ ਭਰਪੂਰ ਕਰਨ ਦਾ ਜਿਹਡ਼ਾ ਗੁਣ ‘ਜ਼ੀਰਵੀ ਜੀ’ ਕੋਲ ਸੀ ਉਹ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ।
ਹਲਕੀ ਅਤੇ ਪੇਤਲੀ ਜਹੀ ਦਾੜੀ ਵਾਲੇ ਜਿਸ ਹੋਰ ਸ਼ਖਸ ਨਾਲ ਉਸ ਪਹਿਲੇ ਹੀ ਦਿਨ ਵਾਹ ਪਿਆ ਉਸ ਦਾ ਨਾਂ ਕਈ ਦਿਨਾਂ ਜਾਂ ਹਫਤਿਆਂ ਮਗਰੋਂ ਨਹੀਂ ਸਗੋਂ ਮਹੀਨਿਆਂ ਮਗਰੋਂ ਹੀ ਪਤਾ ਲੱਗਾ। ਉਂਜ ਤਾਂ ਸਾਰੇ ਜਣੇ ਹੀ ‘ਕਾਮਰੇਡ’ ਸਨ ਪਰ ਉਸ ਸ਼ਖਸ ਨੂੰ ਉਚੇਚਾ ‘ਕਾਮਰੇਡ ਜੀ’ ਕਹਿ ਕੇ ਹੀ ਬੁਲਾਇਆ ਜਾਂਦਾ ਸੀ। ਉਹ ਬੰਦਾ ਏਨਾ ਘੱਟ ਬੋਲਦਾ ਸੀ ਕਿ ਕਈ ਦਿਨਾਂ ਤਕ ਤਾਂ ਇਵੇਂ ਵੀ ਲਗਦਾ ਰਿਹਾ ਜਿਵੇਂ ਉਹ ਸ਼ਾਇਦ ਗੂੰਗਾ ਹੀ ਹੋਵੇ। ਉਸ ਦਾ ਨਾਂ ਸਰਵਣ ਸਿੰਘ ਸੀ। ਉਸ ਨੇ ਬਹੁਤ ਮਗਰੋਂ ਜਾ ਕੇ ਆਪਣਾ ਨਾਂ ਸਰਵਣ ਜ਼ਫਰ ਰਖ ਲਿਆ ਸੀ ਅਤੇ ਕਈ ਸਾਲ ਪਹਿਲਾਂ ਉਹ ਇੰਗਲੈਂਡ ਚਲੇ ਗਿਆ ਸੀ। ਕਿਸੇ ਕੰਮ ਨੂੰ ਸਿਰ ਸੁੱਟ ਕੇ ਕਿਵੇਂ ਕੀਤਾ ਜਾਂਦਾ ਹੈ ਇਹ ਤਾਂ ਸਿਖਿਆ ਹੀ, ਕੰਮ ਸਾਥੀਆਂ ਦੀਆਂ ਕੰਮ ਦੀਆਂ ਅਤੇ ਘਰੇਲੂ ਸਮਸਿਆਵਾਂ ਵਿਚ ਉਨਾਂ ਦੀ ਬੇਲਾਗ ਮਦਦ ਕਿਵੇਂ ਕੀਤੀ ਜਾਂਦੀ ਹੈ, ਉਹ ਸਭ ਕੁਝ ਵੀ ‘ਕਾਮਰੇਡ ਜੀ’ ਤੋਂ ਸਿਖਣ ਦਾ ਸਬਬ ਬਣਿਆ।
ਸੂਚੀ ਖਤਮ ਨਹੀਂ ਹੋਈ ਪਰ ਥਾਂ ਖਤਮ ਹੋ ਰਹੀ ਹੈ। ਉਪਰਲੇ ਸਾਰੇ ‘ਨਵਾਂ ਜ਼ਮਾਨਾ’ ਵਿਚ ਸਨ। ਬਰਜਿੰਦਰ ਸਿੰਘ ਉਦੋਂ ‘ਅਜੀਤ’ ਵਿਚ ਸੀ ਪਰ ਮਗਰੋਂ ਉਹ ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਸੰਪਾਦਕ ਬਣੇ। ਉਨਾਂ ਬਿਨਾਂ ਇਹ ਲੇਖ ਅਧੂਰਾ ਰਹੇਗਾ। ਆਪਣੇ ਸਾਥੀਆਂ ਤੋਂ ਕੰਮ ਕਿਵੇਂ ਕਰਵਾਉਣਾ ਹੈ ਅਤੇ ਕਾਰੋਬਾਰੀ ਅਤੇ ਸਪਸ਼ਟ ਸੇਧ ਕਿਵੇਂ ਰੱਖਣੀ ਹੈ ਉਸ ਦੀ ਸਿਖਿਆ ਜਿੰਨੀ ਬਰਜਿੰਦਰ ਸਿੰਘ ਨਾਲ ਰਹਿ ਕੇ ਆ ਸਕੀ ਓਨੀ ਸ਼ਾਇਦ ਹੋਰ ਕਿਸੇ ਤੋਂ ਵੀ ਨਹੀਂ ਸੀ ਆ ਸਕਦੀ। ਇਹ ਗੱਲ ਵੀ ਉਨ੍ਹਾਂ ਤੋਂ ਹੀ ਸਿੱਖੀ ਕਿ ਉਲਟ ਅਤੇ ਉਲਾਰ ਹਾਲਤਾਂ ਵਿਚ ਵੀ ਧੀਰਜ ਦਾ ਪੱਲਾ ਫਡ਼ੀ ਰੱਖਣਾ ਕਿੰਨਾ ਜ਼ਰੂਰੀ ਹੁੰਦਾ ਹੈ।
ਇਨਾਂ ਵਿਚੋਂ ਕਈਆਂ ਨੂੰ ਭਾਸ਼ਾ ਵਿਭਾਗ ਵਲੋਂ ਦਿਤੇ ਜਾਂਦੇ ‘ਪੰਜ ਹਜ਼ਾਰੀਏ’ ਸ਼੍ਰੋਮਣੀ ਪੁਰਸਕਾਰ ਬਹੁਤ ਪਹਿਲਾਂ ਮਿਲ ਚੁਕੇ ਹਨ। ਕਈਆਂ ਨੂੰ ਨਹੀਂ ਵੀ ਮਿਲੇ। ਐਤਕੀ ਗੁਣਾ ਏਧਰ ਪਿਆ ਹੈ। ਜਦੋਂ ਕਰੀਬ ਤੀਹ ਬੱਤੀ ਸਾਲ ਪਹਿਲਾਂ ਇਹ ਇਨਾਮ ਸ਼ੁਰੂ ਕੀਤਾ ਗਿਆ  
ਸੀ ਤਾਂ ਇਸ ਦੀ ਰਕਮ ਪੰਜ ਹਜ਼ਾਰ ਹੀ ਸੀ। ਇਸ ਲਈ ਉਦੋਂ ਇਹ ਇਨਾਮ ਹਾਸਲ ਕਰਨ ਵਾਲੇ ਨੂੰ ਪੰਜ ਹਜ਼ਾਰੀਆ ਹੀ ਕਿਹਾ ਜਾਂਦਾ ਸੀ। ਮਹਿਸੂਸ ਹੋਇਆ ਕਿ ਇਨਾਮਾਂ ਦੀ ਸਿਆਸਤ ਨੂੰ ਸਮਝਣ ਵਾਲੇ ਜਾਣਕਾਰ ਲੋਕਾਂ ਵਿਚ ਬੇਇਜ਼ਤੀ ਹੋਵੇਗੀ। ਉਹ ਕਹਿਣਗੇ ਕਿ ਕਰਤੂਤੀਂ ਇਹ ਵੀ ਕਿਸੇ ਤੋਂ ਪਿੱਛੇ ਨਹੀਂ। ਇਸ ਲਈ ਸੋਚਿਆ ਸੀ ਕਿ ਪੁਰਸਕਾਰ ਲੈਣ ਤੋਂ ਮਨਾਂ ਕਰ ਦਿਆਂ। ਪਰ ਫੇਰ ਮੁਰਾਰੀ ਨੇ ਸਮਝਾਇਆ ਕਿ ਜੇ ਲੱਖ ਰੁਪਏ ਦੇ ਵੱਡੇ ਲਾਲਚ ਨੂੰ ਦਰ ਕਿਨਾਰ ਵੀ ਕਰ ਦੇਈਏ ਤਾਂ ਵੀ ਇਹ ਸਨਮਾਨ ਅਸਲ ਵਿਚ ਤਾਂ ਉਨ੍ਹਾਂ ਉਪਰ ਦਰਜ ਕੀਤੇ ਗਏ ਲੋਕਾਂ ਨੂੰ ਹੀ ਮਿਲਿਆ ਹੈ ਜਿਨਾਂ ਨੇ ਤੈਨੂੰ ‘ਘਡ਼ਣ’ ਵਿਚ ਯੋਗਦਾਨ ਪਾਇਆ ਹੈ। ਇਸ ਲਈ ਇਸ ਨੂੰ ਰੱਦ ਕਰਕੇ ਉਨਾਂ ਦਾ ਅਪਮਾਨ ਨਾ ਕਰ। ਮੁਰਾਰੀ ਦੀ ਗੱਲ ਸਹੀ ਜਾਪਦੀ ਹੈ। ਇਸ ਲਈ ਮੰਨ ਲਈ ਹੈ। ਪਰ…!
ਪਰ ਉਪਰਲਿਆਂ ਵਿਚੋਂ ਜੇ ਕੋਈ ਆਪਣੇ ਆਪ ਇਸ ਨੂੰ ਰੱਦ ਕਰ ਦੇਵੇ ਤਾਂ ਇਸ ਨੂੰ ਸੱਚਮੁਚ ਹੀ ਰੱਦ ਸਮਝਿਆ ਜਾਵੇ।



ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰ




ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


Monday, February 11, 2013

ਅਫਜਲ ਨੂੰ ਫਾਂਸੀ ਬਾਰੇ ਪ੍ਰਤੀਕਰਮ//ਇਸ ਵਾਰ ਗੁਲਾਮ ਕਲਮ

ਅਰੁੰਧਤੀ ਰਾਏ ਨੇ  ਦੱਸਿਆ ਅਸੰਤੁਸ਼ਟ ਖੂਨੀ ਰਾਸ਼ਟਰ
ਅਫਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਜਿਹੜੇ ਵੈਬ ਪਰਚਿਆਂ ਨੇ ਸਭ ਤੋਂ ਪਹਿਲਾਂ ਇਹ ਖਬਰ ਅਤੇ ਨਾਲ ਹੀ ਆਪਣਾ ਪ੍ਰਤੀਕਰਮ   ਵੀ  ਹੀ ਦਿੱਤਾ ਉਹਨਾਂ ਵਿਚੋਂ ਗੁਲਾਮ ਕਲਮ ਵੀ ਇੱਕ ਸੀ। ਮਿੱਤਰ ਅਤੇ ਸਮਕਾਲੀ ਨੌਜਵਾਨ ਕਲਮਕਾਰ ਯਾਦਵਿੰਦਰ ਕਰਫਿਊ ਵਾਂਗ ਹੀ ਉਸਦਾ ਇਹ ਪਰਚਾ ਵੀ ਲੋਕਾਂ ਦਾ ਹੈ----ਅਤੇ ਹੈ ਵੀ ਪੂਰੀ ਤਰਾਂ ਸਪਸ਼ਟ ਵਿਚਾਰਾਂ ਵਾਲਾ। ਅੱਜ ਦੇ ਕਾਰੋਬਾਰੀ ਯੁਗ ਵਿੱਚ ਹਲਵਾ-ਮਾਂਡਾ ਬਣਾਉਣ-ਕਮਾਉਣ ਵਾਲੇ ਪੱਤਰਕਾਰ ਤਾਂ ਬਥੇਰੇ ਹਨ ਪਰ  ਵਿਚਾਰਾਂ 'ਤੇ ਪਹਿਰਾ ਦੇਣ ਵਾਲਾ ਕੋਈ ਵਿਰਲਾ ਟਾਂਵਾ ਹੀ ਹੋਵੇਗਾ। ਅਫਜਲ ਗੁਰੂ ਨੂੰ ਫਾਂਸੀ ਵਰਗੇ ਨਾਜ਼ੁਕ ਮਾਮਲੇ ਤੇ ਵੀ ਗੁਲਾਮ ਕਲਮ ਨੇ ਕੋਈ ਝਿਜਕ ਜਾਂ ਝਾਕਾ ਦਿਖਾਏ ਬਿਨਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਐਤਵਾਰ 10 ਫਰਵਰੀ 2013 ਨੂੰ ਪ੍ਰਕਾਸ਼ਿਤ ਹੋਇਆ ਇਹ ਲੇਖ ਇਥੇ ਵੀ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ  ਇਹਨਾਂ ਨਾਲ ਸਹਿਮਤ ਨਾ ਹੋਵੋ ਸੋ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ ਅਤੇ ਉਹਨਾਂ ਨੂੰ ਬਣਦੀ ਥਾਂ ਵੀ ਦਿੱਤੀ ਜਾਵੇਗੀ। --ਰੈਕਟਰ ਕਥੂਰੀਆ 
 ਅਫ਼ਜ਼ਲ ਨੂੰ ਫਾਂਸੀ: ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਵਾਲਾ ਅਸੰਤੁਸ਼ਟ 'ਖੂਨੀ ਰਾਸ਼ਟਰ'--ਅਰੁੰਧਤੀ ਰਾਏਲੋਕਤੰਤਰ ਲਈ ਮੁਕੰਮਲ ਦਿਨ-ਅਰੁੰਧਤੀ ਰਾਏ
ਅਰੁੰਧਤੀ ਰਾਏ ਨੇ ਇਹ ਲੇਖ਼ ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ 'ਦ ਹਿੰਦੂ' 'ਚ  ਲਿਖਿਆ ਹੈ,ਜਿਸ ਦਾ ਪੰਜਾਬੀ ਤਰਜ਼ਮਾ ਸਾਡੇ ਘਰੇਲੂ ਕਮਿਊਨ ਦੀ ਦੋਸਤ ਵੀਰਪਾਲ ਕੌਰ ਨੇ ਕੀਤਾ ਹੈ।'ਲਾਂਸਰ' ਗੀਤ ਦੀ ਚਰਚਾ ਬਾਰੇ ਪਰਮਜੀਤ ਕੱਟੂ ਦਾ ਲੇਖ ਵੀ ਆਇਆ ਹੋਇਆ ਹੈ।ਅਫ਼ਜ਼ਲ ਦੀ ਫਾਂਸੀ ਦੇ ਕਾਰਨ ਉਸ ਨੂੰ ਅਗਲੇ ਦਿਨਾਂ 'ਚ ਛਾਪਾਂਗੇ।ਦੋਸਤਾਂ ਨੂੰ ਅਪੀਲ ਹੈ ਕਿ ਉਹ ਅਫ਼ਜ਼ਲ ਦੀ ਫਾਂਸੀ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਤੇ ਸਮਾਜ 'ਚ ਵੱਖ ਵੱਖ ਮਾਧਿਅਮਾਂ ਜ਼ਰੀਏ ਲੈ ਕੇ ਜਾਣ,ਇਹੀ ਅਫ਼ਜ਼ਲ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ।ਗੁਲਾਮ ਕਲਮ ਵਲੋਂ ਹਰ ਰਚਨਾ ਦਾ ਸਵਾਗਤ ਹੈ।-ਯਾਦਵਿੰਦਰ ਕਰਫਿਊ 
ਨਹੀਂ ਸੀ ਕੀ?ਕੱਲ੍ਹ ਦਾ ਦਿਨ।ਦਿੱਲੀ 'ਚ ਬਸੰਤ ਨੇ ਦਸਤਕ ਦਿੱਤੀ ਦਿੱਤੀ।ਸੂਰਜ ਨਿਕਲਿਆ ਸੀ ਤੇ ਕਨੂੰਨ ਨੇ ਆਪਣਾ ਕੰਮ ਕੀਤਾ। ਨਾਸ਼ਤੇ ਤੋਂ ਠੀਕ ਪਹਿਲਾਂ,2001 ਦੇ ਸੰਸਦ ਹਮਲੇ ਦੇ ਮੁੱਖ ਮੁਲਜ਼ਮ ਅਫਜ਼ਲ ਗੁਰੂ ਨੂੰ ਖੁਫੀਆ ਤਰੀਕੇ ਨਾਲ ਫਾਂਸ਼ੀ ਦੇ ਦਿੱਤੀ ਗਈ ਤੇ ਉਨ੍ਹਾਂ ਦੀ ਲਾਸ਼ ਨੂੰ ਤਿਹਾਡ਼ ਜੇਲ੍ਹ ਦੀ ਮਿੱਟੀ 'ਚ ਦਬਾ ਦਿੱਤਾ ਗਿਆ।ਕੀ ਉਨ੍ਹਾਂ ਨੂੰ ਮਕਬੂਲ ਭੱਟ ਦੀ ਕਬਰ ਦੇ ਨਾਲ ਹੀ ਦਬਾਇਆ ਗਿਆ ਹੈ ?(ਇਕ ਕਸ਼ਮੀਰੀ ਜਿਸਨੂੰ 1984 'ਚ ਤਿਹਾਡ਼ 'ਚ ਫਾਂਸੀ ਦਿੱਤੀ ਗਈ ਸੀ।ਕੱਲ੍ਹ ਕਸ਼ਮੀਰ ਉਨ੍ਹਾਂ ਦੀ ਸ਼ਹਾਦਕ ਦੀ ਬਰਸੀ ਮਨਾਵੇਗਾ) ਅਫਜ਼ਲ ਦੀ ਪਤਨੀ ਤੇ ਬੇਟੇ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ।ਅਧਿਕਾਰੀਆਂ ਨੇ ਸਪੀਡ ਪੋਸਟ ਤੇ ਰਜਿਸਟਰਡ ਪੋਸਟ ਜ਼ਰੀਏ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਹੈ।ਗ੍ਰਹਿ ਸਕੱਤਰ ਨੇ ਪ੍ਰੈਸ ਨੂੰ ਦੱਸਿਆ ਕਿ 'ਜੰਮੂ ਕਸ਼ਮੀਰ ਪੁਲੀਸ ਦੇ ਮਹਾਂ ਨਿਰਦੇਸ਼ਕ(ਡੀ ਜੀ ਪੀ) ਨੂੰ ਕਿਹਾ ਗਿਆ ਹੈ ਕਿ ਉਹ ਪਤਾ ਕਰੇ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਕਿ ਨਹੀਂ ਉਹ ਤਾਂ ਬੱਸ ਇਕ ਕਸ਼ਮੀਰੀ ਦਹਿਸ਼ਤਗਰਦ ਦੇ ਪਰਿਵਾਰ ਵਾਲੇ ਹਨ'।
ਏਕਤਾ ਦੇ ਦੁਰਲੱਭ ਪਲ 'ਚ ਰਾਸ਼ਟਰ ਜਾਂ ਘੱਟ ਤੋਂ ਘੱਟ ਇਸਦੇ ਮੁੱਖ ਸਿਆਸੀ ਦਲ ਕਾਂਗਰਸ,ਭਾਜਪਾ ਤੇ ਸੀ ਪੀ ਐਮ(ਸੰਸਦੀ ਕਮਿਊਨਿਸਟ) ਕਨੂੰਨ ਦੀ ਰਾਇ ਦੀ ਜਿੱਤ ਦੇ ਜਸ਼ਨ ਮਨਾਉਣ ਦੇ ਲਈ ਇਕਜੁੱਟ ਹਨ।ਰਾਸ਼ਟਰ ਦੀ ਚੇਤਨਾ ਨੇ,ਜਿਸਨੂੰ ਇਨ੍ਹੀਂ ਦਿਨੀਂ ਟੈਲੀਵਿਜ਼ਨ ਸਟੂਡਿਓ ਦੇ ਜ਼ਰੀਏ ਸਿੱਧਾ ਪ੍ਰਸਾਰਤ ਕੀਤਾ ਜਾਂਦਾ ਹੈ,ਅਪਣੀ ਸਮੂਹਿਕ ਸਮਝ ਸਾਡੇ 'ਤੇ ਲੱਦ ਤੀ।ਧਰਮਾਤਮਾਵਾਂ ਜਿਹੇ ਸਿਖਰ ਤੇ ਤੱਥਾਂ ਦੀ ਨਜ਼ੁਕਤਾ ਦੀ ਹਮੇਸ਼ਾਂ ਦੀ ਤਰ੍ਹਾਂ ਖਿਚਡ਼ੀ। ਇੱਥੋਂ ਤੱਕ ਕਿ ਉਹ ਇਨਸਾਨ ਮਰ ਚੁੱਕਿਆ ਸੀ ਤੇ ਚਲਾ ਗਿਆ ਸੀ।ਪਰ ਝੁੰਡ 'ਚ ਸ਼ਿਕਾਰ ਖੇਡਣ ਵਾਲੇ ਬੁਜ਼ਦਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਇਕ ਦੂਜੇ ਦਾ ਹੌਂਸਲਾ ਵਧਾਉਣ ਦੀ ਲੋਡ਼ ਪੈ ਰਹੀ ਹੈ।ਸ਼ਾਇਦ ਆਪਣੇ ਮਨ ਦੀ ਡੂੰਘਾਈ ਤੋਂ ਉਹ ਜਾਣਦੇ ਹਨ ਕਿ ਉਹ ਸਭ ਇਕ ਭਿਆਨਕ ਰੂਪ 'ਚ ਗਲਤ ਕੰਮ ਲਈ ਜੁਟੇ ਹੋਏ ਹਨ।ਤੱਥ ਕੀ ਹਨ? 
13 ਦਸੰਬਰ 2001 ਨੂੰ ਪੰਜ ਹਥਿਆਰਬੰਦ ਲੋਕ ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ ਦੇ ਨਾਲ ਇਕ ਚਿੱਟੀ ਐਮਬੈਸਡਰ ਕਾਰ ਨਾਲ ਸੰਸਦ ਭਵਨ ਦੇ ਦਰਵਾਜ਼ੇ ਤੋਂ ਦਾਖਲ ਹੋਏ।ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਕਾਰ ਤੋਂ ਬਾਹਰ ਨਿਕਲ ਆਏ ਤੇ ਗੋਲੀਆਂ ਚਲਾਉਣ ਲੱਗੇ।ਉਨ੍ਹਾਂ ਨੇ ਅੱਟ ਸੁਰੱਖਿਆ ਕਰਮੀਆਂ ਤੇ ਮਾਲੀ ਨੂੰ ਮਾਰ ਦਿੱਤਾ।ਇਸ ਤੋਂ ਬਾਅਦ ਹੋਈ ਗੋਲੀਬਾਰੀ 'ਚ ਪੰਜੇ ਹਮਲਾ ਵਰ ਮਾਰੇ ਗਏ। ਪੁਲੀਸ ਹਿਰਾਸਤ 'ਚ ਦਿੱਤੇ ਕਈ ਕਈ ਇਕਾਬਲੀਆ ਬਿਆਨਾਂ 'ਚੋਂ ਅਫਜ਼ਲ ਗੁਰੁ ਨੇ ਉਨ੍ਹਾਂ ਲੋਕਾਂ ਨੂੰ ਪਛਾਣ ਮੁਹੰਮਦ,ਰਾਣਾ,ਰਾਜਾ,ਹਮਜ਼ਾ ਤੇ ਹੈਦਰ ਦੇ ਰੂਪ 'ਚ ਕੀਤੀ।ਅੱਜ ਤੱਕ ਵੀ ਅਸੀਂ ਉਨ੍ਹਾਂ ਲੋਕਾਂ ਬਾਰੇ ਕੁੱਲ ਮਿਲਾ ਕੇ ਐਨਾ ਹੀ ਜਾਣਦੇ ਹਾਂ।ਉਦੋ ਦੇ ਗ੍ਰਹਿ ਮੰਤਰੀ ਐਲ ਕੇ ਅਡਵਾਨੀ ਨੇ ਕਿਹਾ ਸੀ ਕਿ 'ਉਹ ਪਾਕਿਸਤਾਨੀਆਂ ਵਾਂਗ ਦਿਖਦੇ ਹਨ'।(ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੀਕ ਠਾਕ ਪਾਕਿਸਤਾਨੀ ਦੀ ਤਰ੍ਹਾਂ ਦਿਖਣਾ ਕੀ ਹੁੰਦਾ ਹੈ,ਕਿਉਂਕਿ ਉਹ ਖੁਦ ਇਕ ਸਿੰਧੀ ਹਨ)।ਸਿਰਫ ਅਫਜ਼ਲ ਦੇ ਕਬੂਲਨਾਮੇ ਦੇ ਅਧਾਰ 'ਤੇ (ਜਿਸਨੂੰ ਸੁਪਰੀਮ ਕੋਰਟ ਨੇ ਬਾਅਦ 'ਚ ਕਈ ਖਾਮੀਆਂ ਤੇ ਕਾਰਵਾਈ ਸਬੰਧੀ ਕਨੂੰਨੀ ਸੁਰੱਖਿਆ ਮਤਿਆਂ ਦੀ ਉਲੰਘਣਾ ਦੇ ਅਧਾਰ 'ਤੇ ਖਾਰਜ਼ ਕਰ ਦਿੱਤਾ ਸੀ'।ਸਰਕਾਰ ਨੇ ਪਾਕਿਸਤਾਨ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਸੀ ਤੇ ਪੰਜ ਲੱਖ ਫੌਜੀਆਂ ਨੂੰ ਪਾਕਿਸਤਾਨ ਦੀ ਸਰਹੱਦ 'ਤੇ ਤੈਨਾਤ ਕਰ ਦਿੱਤਾ ਸੀ।ਪ੍ਰਮਾਣੂ ਯੁੱਧ ਦੀਆਂ ਗੱਲਾਂ ਹੋਣ ਲੱਗੀਆਂ ਸਨ।ਵਿਦੇਸ਼ੀ ਦੂਤਵਾਸ ਨੇ ਯਾਤਰਾ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਤੇ ਦਿੱਲੀ ਤੋਂ ਆਪਣੇ ਕਰਮਚਾਰੀਆਂ ਨੂੰ ਬੁਲਾ ਲਿਆ ਸੀ। ਅਸਮੰਜਸ ਦੀ ਇਹ ਹਾਲਤ ਕਈ ਮਹੀਨਿਆਂ ਤੱਕ ਚੱਲੀ ਤੇ ਭਾਰਤ ਦੇ ਹਜ਼ਾਰਾਂ ਕਰੋਡ਼ਾਂ ਰੁਪਏ ਖ਼ਰਚ ਹੋਏ।
ਸਮਾਜਿਕ ਸਿਆਸੀ ਕਾਰਕੁੰਨ  ਗੌਤਮ ਨਵਲਖਾ 'ਤੇ ਸੰਘੀਆਂ ਦੀ ਬੇਹੁਦਾ ਕਾਰਵਾਈ
14 ਦਸੰਬਰ 2001 ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ ਦਾਅਵਾ ਕੀਤਾ ਕਿ ਉਸ ਨੇ ਮਾਮਲੇ ਨੂੰ ਸੁਲਝਾ ਲਿਆ ਹੈ।੧੫ ਦਸੰਬਰ ਨੂੰ ਉਸਨੇ ਦਿੱਲੀ ਦੇ ਮਾਸਟਰਮਾਈਡ ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਸ਼੍ਰੀ ਨਗਰ 'ਚ ਫਲ ਬਜ਼ਾਰ 'ਚੋਂ ਸ਼ੌਕਤ ਗੁਰੁ ਤੇ ਅਫਜ਼ਲ ਗੁਰੁ ਨੂੰ ਗ੍ਰਿਫਤਾਰ ਕਰ ਲਿਆ।ਬਾਅਦ 'ਚ ਉਨ੍ਹਾਂ ਸ਼ੌਕਤ ਗੁਰੁ ਦੀ ਪਤਨੀ ਅਫਸ਼ਾਂ ਗੁਰੂ ਗ੍ਰਿਫਤਾਰ ਕੀਤਾ। ਮੀਡੀਆਂ ਨੇ ਪੂਰੇ ਜੋਸ਼ ਨਾਲ ਸਪੈਸ਼ਲ ਸੈਲ ਦੀ ਕਹਾਣੀ ਦਾ ਪ੍ਰਚਾਰ ਕੀਤੀ।ਕੁਝ ਸੁਰਖੀਆਂ ਅਜਿਹੀਆਂ ਸਨ: 'ਡੀ ਯੂ ਲੈਕਚਰਰ ਵਾਜ਼ ਟੈਰਰ ਪਲਾਨ ਹੱਬ' 'ਵਰਸਿਟੀ ਡਾਨ ਗਾਇਡਡ ਫਿਦਾਇਨ' 'ਡਾਨ ਲੈਕਚਰਰ ਆਨ ਟੈਰਰ ਇਨ ਫਰੀ ਟਾਈਮ.'।ਜ਼ੀ ਟੀ ਵੀ ਨੇ ਦਿਸੰਬਰ 13 ਨਾਂਅ ਤੋਂ ਇਕ ਡਾਕੂਡਰਾਮਾ ਪ੍ਰਸਾਰਤ ਕੀਤਾ,ਜੋ ਕਿ ਪੁਲੀਸ ਦੇ ਇਲਜ਼ਾਮ ਪੱਤਰ 'ਤੇ ਅਧਾਰਤ ਸੱਚਾਈ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਪ੍ਰਸਤੁਤ ਕਰਦਾ ਸੀ।(ਜੇ ਪੁਲੀਸ ਦੀ ਕਹਾਣੀ ਸਹੀ ਹੈ ਤਾਂ ਅਦਾਲਤਾਂ ਕਿਸ ਲਈ ਹਨ) ਉਦੋਂ ਪ੍ਰਧਾਨ ਮੰਤਰੀ ਵਾਜਪਾਈ ਤੇ ਅਡਵਾਨੀ ਨੇ ਫਿਲਮ ਦੀ ਭਰਪੂਰ ਪ੍ਰਸ਼ੰਸਾ ਕੀਤੀ।ਸਰਬ ਉੱਚ ਅਦਾਲਤ ਨੇ ਇਸ ਫਿਲਮ ਨੂੰ ਪ੍ਰਦਰਸ਼ਿਤ ਕਰਨ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਜੱਜਾਂ ਨੂੰ ਪ੍ਰਭਾਵਤ ਨਹੀਂ ਕਰੇਗਾ'।ਫਿਲਮ ਫਾਸਟ ਟਰੈਕ ਕੋਰਟ ਵਲੋਂ ਅਫਜ਼ਲ,ਸ਼ੌਕਤ ਤੇ ਗਿਲਾਨੀ ਨੂੰ ਸਜ਼ਾ ਸੁਣਾਏ ਜਾਣ ਤੋਂ ਕੁਝ ਦਿਨ ਪਹਿਲਾਂ ਦਿਖਾਈ ਗਈ ਸੀ।ਦਿੱਲੀ ਹਾਈ ਕੋਰਟ ਨੇ 'ਮਾਸਟਰਮਾਈਂਡ' ਪ੍ਰੋਫੈਸਰ ਐਸ ਏ ਆਰ ਗਿਲਾਨੀ ਤੇ ਅਫਸ਼ਾਂ ਗੁਰੁ ਨੂੰ ਬਰੀ ਕਰ ਦਿੱਤਾ।ਸਰਬ ਉੱਚ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਨੂੰ ਬਰਕਰਾਰ ਰੱਖਿਆ,ਪਰ ੫ ਅਗਸਤ 2005 ਨੂੰ ਆਪਣੇ ਫੈਸਲੇ 'ਚ ਅਦਾਲਤ ਨੇ ਮੁਹੰਮਦ ਅਫਜ਼ਲ ਗੁਰੁ ਨੂੰ ਤੀਹਰੀ ਉਮਰ ਕੈਦ ਤੇ ਦੂਹਰੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

ਕੁਝ ਸੀਨੀਅਰ ਪੱਤਰਕਾਰਾਂ ਦੁਆਰਾ,ਜਿਨ੍ਹਾਂ ਨੂੰ ਬੇਹਤਰ ਪਤਾ ਹੋਵੇਗਾ,ਫੈਲਾਏ ਜਾਣ ਵਾਲੇ ਝੂਠਾਂ ਦੇ ਉਲਟ, ਅਫਜ਼ਲ ਗੁਰੁ '13 ਦਸੰਬਰ,2001 ਨੂੰ ਸੰਸਦ ਭਵਨ 'ਤੇ ਹਮਲਾ ਕਰਨ ਵਾਲਿਆਂ ਅੱਤਵਾਦੀਆਂ 'ਚੋਂ ਨਹੀਂ ਸਨ ਨਾ ਹੀ ਉਹ ਉਨ੍ਹਾਂ ਲੋਕਾਂ 'ਚੋਂ ਸੀ ਜਿਨ੍ਹਾਂ ਨੇ ਸੁਰੱਖਿਆ ਕਰਮੀਆਂ 'ਤੇ ਗੋਲੀ ਚਲਾਈ'।(ਇਹ ਗੱਲ ਭਾਜਪਾ ਦੇ ਰਾਜ ਸਭਾ ਮੈਂਬਰ ਚੰਦਨ ਮਿੱਤਰਾ ਨੇ 7 ਅਕਤੂਬਰ 2006 ਦੇ 'ਦ ਪਾਇਨੀਅਰ' ਅਖ਼ਬਾਰ 'ਚ ਲਿਖੀ ਸੀ।) ਇੱਥੋਂ ਤੱਕ ਕਿ ਪੁਲੀਸ ਦਾ ਇਲਜ਼ਾਮ ਪੱਤਰ ਵੀ ਉਨ੍ਹਾਂ ਨੂੰ ਦੋਸ਼ੀ ਨਹੀਂ ਸਾਬਤ ਕਰਦਾ ਸੀ।

ਸਰਬ ਉੱਚ ਅਦਾਲਤ ਦਾ ਫੈਸਲਾ ਕਹਿੰਦਾ ਹੈ ਕਿ 'ਸਬੂਤ ਸੰਯੋਗਵੱਸ ਹੈ'।ਜ਼ਿਆਦਾਤਰ ਸਾਜਿਸ਼ਾਂ ਦੀ ਤਰ੍ਹਾਂ,ਅਪਰਾਧਿਕ ਸਾਜਿਸ਼ ਦੇ ਮੁਕੰਮਲ ਸਬੂਤ ਨਹੀਂ ਹਨ ਤੇ ਨਾ ਹੋ ਸਕਦਾ ਹੈ'।ਪਰ ਉਸਨੇ ਅੱਗੇ ਕਿਹਾ 'ਹਮਲਾ,ਜਿਸਦਾ ਨਤੀਜਾ ਭਾਰੀ ਨੁਕਸਾਨ ਰਿਹਾ ਹੈ ਤੇ ਜਿਸਨੇ ਸੰਪੂਰਨ ਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਸਮਾਜ ਦੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾਵਾਂ-ਗੁਲਾਮ ਕਲਮ) ਤਾਂ ਹੀ ਸੰਤੁਸ਼ਟ ਹੋ ਸਕਦੀਆਂ ਹਨ ,ਜੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ'। 

ਸੰਸਦ ਹਮਲੇ 'ਚ ਸਾਡੀ ਸਮੂਹਿਕ ਚੇਤਨਾ ਦਾ ਨਿਰਮਾਣ ਕਿਸਨੇ ਕੀਤਾ'।ਕੀ ਇਹ ਉਹ ਤੱਥ ਹੰਦੇ ਹਨ,ਜਿਨ੍ਹਾਂ ਨੂੰ ਅਸੀਂ ਅਖ਼ਬਾਰਾਂ/ਮੀਡੀਆ ਰਾਹੀਂ ਹਾਸਲ ਕਰਦੇ ਹਾਂ'।ਫਿਲਮਾਂ,ਜਿਨ੍ਹਾਂ ਨੂੰ ਟੀ ਵੀ 'ਤੇ ਦੇਖਦੇ ਹਾਂ? ਕੁਝ ਲੋਕ ਇਹ ਦਲੀਲ ਦੇਣਗੇ ਕਿ ਕਿ ਠੀਕ ਇਹੀ ਤੱਥ ,ਕਿ ਅਦਾਲਤ ਨੇ ਐਸ ਏ ਆਰ ਗਿਲਾਨੀ ਨੂੰ ਛੱਡ ਦਿੱਤਾ ਤੇ ਅਫਜ਼ਲ ਨੂੰ ਦੋਸ਼ੀ ਠਹਿਰਾਇਆ,ਇਹ ਸਾਬਤ ਕਰਦਾ ਹੈ ਕਿ ਸੁਣਵਾਈ ਨਿਰਪੱਖ ਸੀ। ਕੀ ਸੱਚੀਂ ਸੀ? 

ਫਾਸਟ ਟਰੈਕ ਕੋਰਟ 'ਚ ਮਈ 2002 'ਚ ਸੁਣਵਾਈ ਸ਼ੁਰੂ ਹੋਈ ਸੀ।ਦੁਨੀਆਂ 9-11 ਤੋਂ ਬਾਅਦ ਸਿਖ਼ਰ 'ਤੇ ਸੀ।ਅਮਰੀਕੀ ਸਰਕਾਰ ਅਫਗਾਨਿਸਤਾਨ 'ਚ ਅਪਣੀ 'ਜਿੱਤ' 'ਤੇ ਤਰਲੋਮੱਛੀ ਹੋਈ ਪਈ ਸੀ।ਗੁਜਰਾਤ ਦੀ 'ਸਮੂਹਿਕ ਕਤਲੋਗਾਰਦ ਜਾਰੀ ਸੀ।ਤੇ ਸੰਸਦ 'ਤੇ ਹੋਏ ਹਮਲੇ ਦੇ ਮਾਮਲੇ 'ਚ ਕਨੂੰਨ ਆਪਣੀ ਰਾਹ ਚੱਲ ਰਿਹਾ ਸੀ।ਇਕ ਅਪਰਾਧਕ ਮਾਮਲੇ ਦੇ ਸਭ ਤੋਂ ਅਹਿਮ ਹਿੱਸੇ 'ਚ ਜਦੋਂ ਸਬੂਤ ਪੇਸ਼ ਕੀਤੇ ਜਾਂਦੇ ਹਨ।ਜਦੋਂ ਗਵਾਹਾਂ ਨੂੰ ਸਵਾਲ ਜਵਾਬ ਕੀਤੇ ਜਾਂਦੇ ਹਨ।ਜਦ ਦਲੀਲਾਂ ਦੀ ਬੁਨਿਆਦ ਰੱਖੀ ਜਾਂਦੀ ਹੈ।ਉੱਚ ਅਦਾਲਤ ਤੇ ਸਰਬ ਉੱਚ ਅਦਾਲਤ 'ਚ ਤੁਸੀਂ ਸਿਰਫ ਕਨੂੰਨੀ ਨੁਕਤਿਆਂ 'ਤੇ ਬਹਿਸ ਕਰਦੇ ਹੋਂ ਤੇ ਤੁਸੀਂ ਨਵੇਂ ਸਬੂਤ ਪੇਸ਼ ਨਹੀਂ ਕਰ ਸਕਦੇ।ਉਸ ਮੌਕੇ ਅਫਜ਼ਲ ਗੁਰੁ ਭਾਰੀ ਸੁਰੱਖਿਆ ਵਾਲੀ ਕਾਲਕੋਠਡ਼ੀ 'ਚ ਬੰਦ ਸਨ।ਉਨ੍ਹਾਂ ਕੋਲ ਕੋਈ ਵਕੀਲ ਨਹੀਂ ਸੀ।ਅਦਾਲਤ ਦੁਆਰਾ ਨਿਯੁਕਤ ਜੂਨੀਅਰ ਵਕੀਲ ਇਕ ਵਾਰ ਵੀ ਜੇਲ੍ਹ 'ਚ ਆਪਣੇ ਮਵੱਕਿਲ ਨੂੰ ਨਹੀਂ ਮਿਲਿਆ,ਉਸਨੇ ਅਫਜ਼ਲ ਦੇ ਬਚਾਅ 'ਚ ਇਕ ਵੀ ਗਵਾਹ ਨਹੀਂ ਬੁਲਾਇਆ ਤੇ ਨਾ ਹੀ ਦੂਜੇ ਪੱਖ ਵਲੋਂ ਪੇਸ਼ ਕੀਤੇ ਗਵਾਹਾਂ ਨੂੰ ਕੋਈ ਕਰਾਸ ਸਵਾਲ-ਜਵਾਬ ਕੀਤੇ ਗਏ। ਜੱਜ ਦੇ ਅਜਿਹੀ ਹਾਲਤ ਬਾਰੇ ਕੁਝ ਸਮਝਣ 'ਚ ਆਪਣੀ ਅਸਮਰੱਥਾ ਜ਼ਾਹਰ ਕੀਤੀ।

ਤਾਂ ਵੀ ਸ਼ੁਰੂਆਤ 'ਚ ਹੀ ਕੇਸ ਖਿੰਡ ਗਿਆ।ਅਨੇਕਾਂ ਮਿਸਾਲਾਂ 'ਚੋਂ ਕੁਝ ਇਹ ਹਨ: ਪੁਲੀਸ ਅਫਜ਼ਲ ਤੱਕ ਕਿਵੇਂ ਪੁੱਜੀ?ਉਸਦਾ ਕਹਿਣਾ ਹੈ ਕਿ 'ਐਸ ਏ ਆਰ ਗਿਲਾਨੀ ਨੇ ਅਫਜ਼ਲ ਬਾਰੇ ਦੱਸਿਆ।ਪਰ ਅਦਾਲਤ ਦੇ ਰਿਕਾਰਡ ਦਿਖਾਉਂਦੇ ਹਨ ਕਿ ਅਫਜ਼ਲ ਦੀ ਗ੍ਰਿਫਤਾਰੀ ਦਾ ਸੁਨੇਹਾ ਗਿਲਾਨੀ ਨੂੰ ਉਠਾਉਣ ਤੋਂ ਪਹਿਲਾਂ ਹੀ ਆ ਗਿਆ ਸੀ।ਹਾਈਕੋਰਟ ਨੇ ਇਸਨੂੰ 'ਭੌਤਿਕ ਵਿਰੋਧਾਭਾਸ' ਕਿਹਾ ਪਰ ਇਸਨੂੰ ਉਵੇਂ ਹੀ ਕਾਇਮ ਰਹਿਣ ਦਿੱਤਾ।

ਅਫਜ਼ਲ ਦੇ ਖ਼ਿਲਾਫ ਸਭ ਤੋਂ ਜ਼ਿਆਦਾ ਇਲਜ਼ਾਮ ਲਗਾਉਣ ਵਾਲੇ ਦੋ ਸਬੂਤ ਕਿ ਮੋਬਾਇਲ ਤੇ ਲੈਪਟਾਪ ਸੀ,ਜਿਨ੍ਹਾਂ ਨੂੰ ਉਸਦੀ ਗ੍ਰਿਫਤਾਰੀ ਸਮੇਂ ਜ਼ਬਤ ਕੀਤਾ ਗਿਆ ਸੀ। ਗ੍ਰਿਫਤਾਰੀ ਮੀਮੋ 'ਤੇ ਦਿੱਲੀ ਦੇ ਬਿਸਮਿੱਲਾਹ ਦੇ ਦਸਤਖ਼ਤ ਸੀ ਜੋ ਗਿਲਾਨੀ ਦੇ ਭਰਾ ਹਨ।ਸੀਜ਼ਰ ਮੀਮੇ 'ਤੇ ਜੰਮੂ ਕਸ਼ਮੀਰ ਦੇ ਦੋ ਪੁਲੀਸ ਵਾਲਿਆਂ ਦੇ ਦਸਤਖ਼ਤ ਸਨ ਜਿਸ 'ਚੋਂ ਇਕ ਅਫਜ਼ਲ ਦੇ ਉਨ੍ਹਾਂ ਦਿਨਾਂ ਦਾ ਉਤਪੀਡ਼ਕ ਸੀ ਜਦੋਂ ਉਹ ਆਤਮਸਮਰਪਣ ਕੀਤਾ ਹੋਇਆ 'ਕੱਟਡ਼ਪੰਥੀ' ਹੁੰਦਾ ਸੀ।ਲੈਪਟਾਪ ਤੇ ਮੋਬਾਇਲ ਨੂੰ ਸੀਲ ਨਹੀਂ ਕੀਤਾ ਗਿਆ ਸੀ,ਜਿਵੇਂ ਕਿ ਅਜਿਹੇ ਸਬੂਤ ਦੇ ਮਾਮਲੇ 'ਚ ਕੀਤਾ ਜਾਂਦਾ ਹੈ।ਸੁਣਵਾਈ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਕਿ ਲੈਪਟਾਪ ਦੇ ਹਾਰਡ ਡਿਸਕ ਨੂੰ ਗ੍ਰਿਫਤਾਰੀ ਤੋਂ ਬਾਅਦ ਵਰਤੋਂ 'ਚ ਲਿਆਂਦਾ ਗਿਆ ਹੈ।ਇਸ ਗ੍ਰਹਿ ਮੰਤਰਾਲੇ ਦੇ ਜਾਅਲੀ ਪਾਸ ਤੇ ਜਾਅਲੀ ਪਛਾਣ ਪੱਤਰ ਸੀ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਸੰਸਦ 'ਚ ਵਡ਼੍ਹਨ ਲਈ ਵਰਤਿਆ ਸੀ। ਤੇ ਸੰਸਦ ਭਵਨ ਦਾ ਇਕ ਜ਼ੀ ਟੀ ਵੀ ਦਾ ਕਿਲੱਪ।ਇਸ ਤਰ੍ਹਾਂ ਪੁਲੀਸ ਦੇ ਮੁਤਾਬਕ ਅਫਜ਼ਲ ਨੇ ਸਾਰੀਆਂ ਸੂਚਨਾਵਾਂ ਡਲੀਟ(ਖ਼ਤਮ) ਕਰ ਦਿੱਤੀਆਂ।ਬੱਸ ਸਭ ਤੋਂ ਜ਼ਿਆਦਾ ਦੋਸ਼ੀ ਠਹਿਰਾਏ ਜਾਣ ਵਾਲੀਆਂ ਚੀਜ਼ਾਂ ਰਹਿਣ ਦਿੱਤੀਆਂ ਤੇ ਉਹ ਇਸਨੂੰ ਗਾਜ਼ੀ ਬਾਬਾ ਨੂੰ ਦੇਣ ਜਾ ਰਿਹਾ ਸੀ ਜਿਸਨੂੰ ਇਲਜ਼ਾਮ ਪੱਤਰ 'ਚ 'ਅਪਰੇਸ਼ਨ ਮੁਖੀ' ਕਿਹਾ ਗਿਆ।

ਸਰਕਾਰੀ ਪੱਖ ਦੇ ਗਵਾਹ ਕਮਲ ਕਿਸ਼ੋਰ ਨੇ ਅਫਜ਼ਲ ਦੀ ਪਛਾਣ ਕੀਤੀ ਤੇ ਅਦਾਲਤ ਨੂੰ ਦੱਸਿਆ ਕਿ 4 ਦਸੰਬਰ 2001 ਨੂੰ ਉਸਨੇ ਉਹ ਮਹੱਤਵਪੂਰਨ ਸਿੱਮ ਕਾਰਡ ਅਫਜ਼ਲ ਨੂੰ ਵੇਚਿਆ ਸੀ ਜਿਸ ਨਾਲ ਮਾਮਲੇ ਦੇ ਸਾਰੇ ਦੋਸ਼ੀ ਉਸਦੇ ਸੰਪਰਕ 'ਚ ਸੀ,ਪਰ ਸਰਕਾਰੀ ਪੱਖ ਦੇ ਆਪਣੇ ਰਿਕਾਰਡ ਦਿਖਾਉਂਦੇ ਹਨ ਕਿ ਸਿੱਮ ਕਾਰਡ 6 ਦਸੰਬਰ 2001 ਤੋਂ ਕੰਮ ਕਰ ਰਿਹਾ ਸੀ। ਅਜਿਹੀਆਂ ਹੀ ਹੋਰ ਗੱਲਾਂ ਹਨ ਤੇ ਗੱਲਾਂ,ਝੂਠਾਂ ਦੀ ਪੰਡ ਤੇ ਮਨਘਡ਼ਤ ਸਬੂਤਾਂ।ਅਦਾਲਤ ਨੇ ਉਨ੍ਹਾਂ 'ਤੇ ਗੌਰ ਕੀਤਾ ਤੇ ਪੁਲੀਸ ਨੇ ਆਪਣੀ ਮਿਹਨਤ ਦੇ ਲਈ ਇਕ ਹਲਕੀ ਜਿਹੀ ਝਿਡ਼ਕ ਤੋਂ ਜ਼ਿਆਦਾ ਕੁਝ ਨਹੀਂ ਮਿਲਿਆ।ਇਸ ਤੋਂ ਜ਼ਿਆਦਾ ਕੁਝ ਨਹੀਂ।

ਫਿਰ ਤਾਂ ਉਹ ਪੁਰਾਣੀ ਕਹਾਣੀ ਹੈ।ਜ਼ਿਆਦਾਤਰ ਆਤਮ-ਸਮਰਪਣ ਕਰ ਚੁੱਕੇ ਅੱਤਵਾਦੀਆਂ ਦੀ ਤਰ੍ਹਾਂ ਅਫਜ਼ਲ ਕਸ਼ਮੀਰ ਦਾ ਅਸਾਨ ਸ਼ਿਕਾਰ ਸੀ।ਟਾਰਚਰ,ਬਲੈਕਮੇਲ ਤੇ ਵਸੂਲੀ ਤੋਂ ਪੀਡ਼੍ਹਤ।ਜਿਸਨੂੰ ਸੰਸਦ ਦੇ ਹਮਲੇ ਦੀ ਰਹੱਸ ਦੀ ਗੁੱਥੀ ਸਲਝਾਉਣ ਦੀ ਸਚਮੁੱਚ ਦਿਲਚਸਪੀ ਹੋਵੇ,ਉਸਨੂੰ ਸਬੂਤਾਂ ਦੀ ਭਰੀ ਰਾਹਹ ਤੋਂ ਗੁਜ਼ਰਨਾ ਹੋਵੇਗਾ,ਜੋ ਕਸ਼ਮੀਰ ਦੇ ਇਕ ਧੁੰਦਲੇ ਜਾਲ ਵੱਲ ਲੈ ਜਾਂਦੀ ਹੈ।ਜੋ ਕੱਟਡ਼ਪੰਥੀਆਂ ਨੂੰ ਆਤਮ-ਸਮਰਪਣ ਕਰ ਚੁੱਕੇ ਕੱਟਡ਼ਪੰਥੀਆਂ,ਗਦਾਰਾਂ ਨੂੰ ਸਪੈਸ਼ਲ ਸੈਲ ਅਫਸਰਾਂ ਨਾਲ,ਸਪੈਸ਼ਲ ਅਪਰੇਸ਼ਨ ਗਰੁੱਪ ਨੂੰ ਸਪੈਸ਼ਲ ਟਾਸਕ ਫੋਰਸ ਨਾਲ ਜੋਡ਼ਦੀ ਹੈ।ਤੇ ਇਹ ਰਾਹ ਹੋਰ ਉੱਪਰ ਜਾਂਦਾ ਹੈ ਤੇ ਹੋਰ ਅੱਗੇ ਵੱਲ ਵਧ ਜਾਂਦਾ ਹੈ।ਉੱਪਰ ਹੋਰ ਅੱਗੇ ਵੱਲ।

ਪਰ ਹੁਣ ਇਸ ਗੱਲ ਨਾਲ ਕਿ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।ਮੈਂ ਉਮੀਦ ਕਰਦੀ ਹਾਂ ਕਿ ਸਾਡੀ ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਸੰਤੁਸ਼ਟ ਹੋ ਗਈ ਹੋਵੇਗੀ।ਜਾਂ ਸਾਡੇ ਖੂਨ ਦਾ ਕਟੋਰਾ ਅਜੇ ਵੀ ਅੱਧਾ ਹੈ।

ਲੇਖਿਕਾ:ਅਰੁੰਧਤੀ ਰਾਏ 
ਪੰਜਾਬੀ ਤਰਜ਼ਮਾ:ਵੀਰਪਾਲ ਕੌਰ


ਅਫ਼ਜ਼ਲ ਨੂੰ ਫਾਂਸੀ: ਸਮੂਹਿਕ ਚੇਤਨਾ(ਬਹੁਗਿਣਤੀ ਭਾਵਨਾ) ਵਾਲਾ ਅਸੰਤੁਸ਼ਟ 'ਖੂਨੀ ਰਾਸ਼ਟਰ'--ਅਰੁੰਧਤੀ ਰਾਏ
ਇਹ ਲੇਖ ਬਿਨਾਂ ਪੁੱਛੇ ਕਿਤੇ ਵੀ ਛਾਪਿਆ ਜਾ ਸਕਦਾ ਹੈ।

Friday, September 21, 2012

ਲਗਦਾ ਹੈ ਇਹ ਕਲਮਾਂ ਨਹੀ ਟੈਕਸੀਆਂ ਹੋਣ

ਮੰਝਧਾਰ ਮੈਂ ਨਈਆ ਡੋਲੇ,ਉਸੇ ਮਾਝੀ ਪਾਰ ਲਗਾਏ,
ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ ?
ਅਜ ਇਹੋ ਜਹੀਆਂ  ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ , ਇਥੋਂ ਤਕ ਕਿਹਾ ਜਾ ਸਕਦਾ ਹੈ ਕਿ ਭਾਡ਼ੇ ਤੇ ਚਲਦੀਆਂ ਹਨ ਅਤੇ ਬਿਨਾਂ ਭਾਡ਼ੇ ਦੇ ਉਹ ਰੁਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀ ਟੈਕਸੀਆਂ ਹੋਣ । ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਨ, ਜਿਹੜੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ,  ਲੇਕਿਨ ਇਸ ਤਬਕੇ ਨੂੰ ਇਕ ਦੂਜੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵਿਹਲ ਨਹੀ ਹੈ।(ਇੱਕ ਪੁਰਾਣਾ ਲੇਖ,ਲੇਕਿਨ ਅਜੋਕੇ ਸਮੈਂ ਲਈ ਇਕ ਹਲੂਣਾ)
ਇੰਦਰਜੀਤ ਸਿੰਘ,ਕਾਨਪੁਰ       
ਕੌਮ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਕਿਸੇ ਸ਼ਾਯਰ ਦਾ ਲਿਖਿਆ ਇਹ ਸ਼ੇਰ ਅਕਸਰ ਜੁਬਾਨ ਤੋਂ ਆ ਜਾਂਦਾ ਹੈ -  "ਮੰਝਧਾਰ ਮੇਂ ਨਈਆ ਡੋਲੇ, ਉਸੇ ਮਾਝੀ ਪਾਰ ਲਗਾਏ । ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ ?" ਕੌਮ ਦੀ ਮੌਜੂਦਾ ਹਾਲਤ ਇਕ ਡੁਬਦੀ ਹੋਈ ਬੇਡ਼ੀ ਦੀ ਤਰ੍ਹਾਂ ਹੈ ਜਿਸ ਨੂੰ ਡੋਬਣ ਵਾਲਾ ਕੋਈ ਹੋਰ ਨਹੀ ਉਸ ਦਾ "ਸੁਚੇਤ ਅਤੇ ਜਾਗਰੂਕ" ਤਬਕਾ ਹੀ ਜਿੱਮੇਵਾਰ ਹੈ । ਇਹ ਤਬਕਾ ਇਸ ਕਦਰ ਦਿਸ਼ਾ ਹੀਣ ਹੋ ਚੁਕਿਆ ਹੈ ਕੇ,  ਉਸ ਡੁਬਦੀ ਹੋਈ ਬੇਡ਼ੀ ਨੂੰ ਬਾਹਰ ਕਡ੍ਹਣ ਦੀ ਬਜਾਏ ਉਸ ਵਿੱਚ ਆਪ ਹੀ ਵੱਟੇ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਜਾਗਰੂਕ ਤਬਕੇ ਵਿੱਚ ਇਕ ਬਹੁਤ ਵੱਡਾ ਵਰਗ ਹੈ ਵਿਦਵਾਨਾਂ , ਲਿਖਾਰੀਆਂ ਅਤੇ ਖੋਜੀਆਂ ਦਾ ,ਜੋ ਲਗਦਾ ਹੈ ਪੂਰੀ ਤਰਹਾਂ ਭਟਕ ਚੁਕਾ ਹੈ।

ਪੁਰਾਨੀ ਕਹਾਵਤ ਹੈ ਕੇ ਕਲਮਾਂ ਵਿੱਚ ਇੱਨੀ ਤਾਕਤ ਹੂੰਦੀ ਹੈ ਕਿ ਦੁਣੀਆਂ ਦੀ ਕਿਸੇ ਤਲਵਾਰ ਵਿੱਚ ਉਨੀ ਤਾਕਤ ਨਹੀ ਹੂੰਦੀ । ਇਹ ਕਲਮਾਂ ਸਦੀਆਂ ਤੋਂ ਸੁੱਤੀਆਂ ਕੌਮਾਂ ਨੂੰ ਜਗਾ ਕੇ ਰੱਖ ਦੇਂਦੀਆ ਰਹਿਆਂ  ਨੇ। ਇਹ ਕਲਮਾਂ ਵਡੇ ਵਡੇ ਸੁਲਤਾਨਾਂ ਅਤੇ ਹਾਕਿਮਾਂ ਨੂੰ , ਸਿਰ ਝੁਕਾ ਦੇਣ ਲਈ ਮਜਬੂਰ ਕਰ ਦੇਂਦੀਆਂ ਰਹਿਆਂ ਨੇ । ਇਹ ਕਲਮਾਂ ਵਡੀਆਂ ਵਡੀਆਂ ਰਿਆਸਤਾਂ ਦੇ ਤਖਤੇ ਪਲਟ ਦੇਂਣ ਦਾ ਕਾਰਣ ਬਣੀਆਂ ਨੇ। ਇਨਾਂ ਕਲਮਾਂ ਵਿੱਚੋਂ ਨਿਕਲੀਆਂ ਵਾਰਾਂ ਅਤੇ ਕਵਿਤਾਵਾਂ ਨੇ ਕੌਮ ਦੇ ਸੁੱਤੇ ਲੋਕਾਂ ਵਿੱਚ ਇਕ ਨਵੀਂ ਉਮੰਗ ਅਤੇ ਜੋਸ਼ ਭਰ ਦਿਤਾ ਹੈ । ਕੌਮ ਦੇ ਵਿਦਵਾਨ ਅਤੇ ਲਿਖਾਰੀ ਕੌਮ ਦੇ ਨਿਘਾਰ ਦੇ ਵੇਲੇ ਇਕ ਯੋਧੇ ਦੀ ਤਰ੍ਹਾਂ ਕੰਮ ਕਰਦੇ ਆਏ ਨੇ  ,  ਅਤੇ ਉਨਾਂ ਦੀਆਂ ਕਲਮਾਂ, ਇਕ ਤਲਵਾਰ ਦਾ ਕੰਮ ਕਰਦੀਆਂ ਰਹਿਆਂ ਨੇ। ਇਹ ਤਲਵਾਰਾਂ ਜਦੋਂ ਵੀ ਚਲੀਆਂ ਨੇ ਸੁਤੀਆਂ ਕੌਮਾਂ ਵਿੱਚ ਇਕ ਨਵੀ ਕ੍ਰਾਂਤੀ ਅਤੇ ਜਨ ਚੇਤਨਾਂ ਨੇ ਜਨਮ ਲਿਆ ਹੈ । ਲੇਕਿਨ ਅਫਸੋਸ ਦੀ ਗਲ ਹੈ ਕਿ ਇਹ ਤਲਵਾਰਾਂ (ਕਲਮਾਂ) ਅੱਜ ਆਪਸ ਵਿੱਚ ਹੀ ਟਕਰਾ ਰਹਿਆਂ ਨੇ। ਇਨਾਂ ਯੋਧਿਆਂ ਨੇ ਅਪਣੀਆਂ ਤਲਵਾਰਾਂ ਦਾ ਰੁਖ ਦੁਸ਼ਮਣ ਦੀ ਬਜਾਇ ਅਪਣੇ ਹੀ ਯੋਧਿਆਂ ਵਲ ਕਰ ਦਿਤਾ ਹੈ, ਅਤੇ ਉਹ ਇਸ ਨਾਜੁਕ ਸਮੈਂ ਅੰਦਰ ਦਿਸ਼ਾ ਹੀਣ ਹੋਕੇ ਅਪਣਿਆ ਦਾ ਹੀ ਸਿਰ ਵਡ੍ਹਣ ਤੇ ਉਤਾਰੂ ਹੋ ਚੁਕੀਆਂ ਨੇ। 

ਸੋਚਿਆ ਤੇ ਇਹ ਸੀ ਕਿ ਹੁਣ ਕੁਝ ਦਿਨ , ਕੁਝ ਨਾਂ ਲਿਖਿਆ ਜਾਵੇ ਅਤੇ ਚੁਪ ਰਹਿ ਕੇ ਹੀ ਇਨਾਂ ਕਲਮਾਂ ਦਾ ਸਹੀ ਰੁਖ ਅਖਤਿਆਰ ਕਰਨ ਦਾ ਇੰਤਜਾਰ ਕੀਤਾ ਜਾਵੇ, ਲੇਕਿਨ ਉਹ ਕਲਮਾਂ ਹੀ ਕੀ ? ਜੋ ਰੁਕ ਜਾਂਣ ਤੇ ਸੋਚ , ਡਰ ਕੇ ਤੁਰਨ ਤੇ ਮੌਕਾ ਪਰਸਤ ਹੋਣ। ਅਪਣੇ ਲਈ ਲਿਖਣ ਜਾਂ ਦੂਜਿਆਂ ਨੂੰ ਨੀਵਾਂ ਦਿਖਾਣ ਲਈ ਤੁਰਨ । ਅਜ ਇਹੋ ਜਹਿਆ ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ , ਇਥੋਂ ਤਕ ਕਹਿਆ ਜਾ ਸਕਦਾ ਹੈ ਕੇ ਭਾਡ਼ੇ ਤੇ ਚਲਦੀਆਂ ਹਨ ਅਤੇ ਬਿਨਾਂ ਭਾਡ਼ੇ ਦੇ ਉਹ ਰੁਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀ ਟੇਕਸੀਆਂ ਹੋਣ । ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਨ, ਜੇਡ਼੍ਹੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ,  ਲੇਕਿਨ ਇਸ ਤਬਕੇ ਨੂੰ ਇਕ ਦੂਦੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵੇਲ੍ਹ ਨਹੀ ਹੈ। ਅਪਣੀ ਅਪਣੀ ਵਿਦਵਤਾ ਦਾ ਝੰਡਾ ਚੁਕੀ ਇਹ ਤੁਰੀ ਜਾ ਰਹੇ ਨੇ , ਇਨਾਂ ਨੂੰ ਸ਼ਾਇਦ ਇਸ ਗਲ ਦਾ ਵੀ ਇਹਸਾਸ ਨਹੀ ਹੈ ਕਿ ਇਹ ਕਰ ਕੀ ਰਹੇ ਨੇ ? ਹਾਂ ਜੋ ਭਾਡ਼ੇ ਦੇ ਲਿਖਾਰੀ ਹਨ ਉਹ ਜਰੂਰ ਨੀਤੀ ਦੇ ਨਾਲ ਅਪਣਾਂ ਕੰਮ ਕਰੀ ਜਾ ਰਹੇ ਨੇ ਅਤੇ ਉਹ ਸਭ ਕੁਝ ਸੋਚ ਸਮਝ ਕੇ ਕਿਸੇ ਸਵਾਰਥ ਦੇ ਵਾਸਤੇ ਲਿਖ ਰਹੇ ਨੇ, "ਕਿਸੇ ਲਈ" ਲਿਖ ਰਹੇ ਨੇ।


ਸਿੱਖ ਕੌਮ ਵਿੱਚ ਕੁਝ ਬਹੁਤ ਹੀ ਨਾਜੁਕ ਅਤੇ ਸੰਵੇਦਨ ਸ਼ੀਲ ਵਿਸ਼ੈ ਹਨ , ਜਿਨਾਂ ਤੇ ਆਏ ਦਿਨ ਕਿੰਤੂ ਖਡ਼ੇ ਕਰਕੇ ਕੌਮ ਨੂੰ ਅਸਥਿਰਤਾ ਅਤੇ ਭੰਬਲਭੁਸਿਆ ਵਿੱਚ ਖਡ਼ਾ ਕੀਤਾ ਜਾਂਦਾ ਹੈ ,ਤਾਂਕਿ ਕੌਮ ਦੀ ਹਾਲਤ ਦਿਨ ਬ ਦਿਨ ਬੱਦਤਰ ਹੂੰਦੀ ਜਾਵੇ। ਦੁਖਾਂਤ ਇਹ ਹੈ ਕਿ ਪੰਥ ਦੇ ਦੁਸ਼ਮਣ ਜੋ ਚਾਂਉਦੇ ਹਨ , ਉਹ ਕੰਮ ਸਾਡੇ ਅਪਣੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਸ਼ਿਆਂ ਤੇ ਸਾਡੀਆ ਜਾਗਰੂਕ ਧਿਰਾਂ ਆਏ ਦਿਨ ਅਪਣੇ ਵੀਚਾਰ, ਚਰਚਾਵਾਂ ਅਤੇ ਸੰਵਾਦ ਨੂੰ ਜਨਤਕ ਕਰਦੇ ਵੇਖੇ ਜਾ ਸਕਦੇ ਹਨ । ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਨੂੰ ਖਤਮ ਕਰਨ ਦਾ  ਅਜੇਂਡਾ ਵੀ ਤਾਂ ਇਹ ਹੀ ਹੈ, ਜਿਸਨੂੰ ਜਾਣੇ ਅੰਨਜਾਣੇ ਸਾਡੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਹਨ । ਉਹ ਸਾਨੂੰ ਅਪਣੇ ਮੱਤ ਵਿੱਚ ਜਜਬ ਕਰ ਲੈਣ ਲਈ, ਇਨਾਂ ਹੇਠ ਲਿਖੇ ਮੁਦਿਆ ਤੇ ਹੀ ਕੰਮ ਕਰ ਰਿਹੇ ਹਨ , ਜਿਸਨੂੰ ਸਾਡੇ ਵਿਦਵਾਨ ਬਹਿਸਾਂ, ਚਰਚਾਵਾਂ ਅਤੇ ਕਿਤਾਬਾਂ ਦੇ ਜਰਿਏ ਹੀ ਪੂਰਾ ਕਰੀ ਜਾ ਰਹੇ ਨੇ । ਇਨਾਂ ਵਿਚੋਂ ਕੁਝ ਸੰਵੇਦਨਸ਼ੀਲ ਮੁੱਦੇ ਹਨ-

1- ਸਿੱਖਾਂ ਦੇ ਸ਼ਬਦ ਗੁਰੂ ਦਾ ਮੌਜੂਦਾ ਸਰੂਪ ਤੇ ਕਿੰਤੂ ਖਡ਼ੇ ਕਰਨਾਂ।
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ ਕਰਨਾਂ।
3- ਸਿੱਖੀ ਸਰੂਪ ਨਾਲ ਖਿਲਵਾਡ਼ (ਸਹਿਜਧਾਰੀ ਸਿੱਖ ਦੇ ਨਾਮ ਤੇ)।
4- ਸਿੱਖ ਇਤਿਹਾਸ ਅਤੇ ਲਿਟਰੇਚਰ ਨੂੰ ਵਿਕ੍ਰਤ ਕਰਨਾਂ ।
5- ਸਿੱਖੀ ਦੇ ਧਾਰਮਿਕ ਸੰਵਿਧਾਨ, ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਰੱਦ ਕਰਨਾਂ।

ਪੰਥ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਖਰੀਦੇ ਭਾਡ਼ੇ ਦੇ ਇਹ ਅਖੌਤੀ ਵਿਦਵਾਨ ਅਤੇ ਲਿਖਾਰੀ ਇਹ ਚੰਗੀ ਤਰ੍ਹਾ ਜਾਣਦੇ ਹਨ ਅਤੇ ਆਮ ਸਿੱਖਾਂ ਦੇ ਮੰਨ ਵਿੱਚ ਇਨਾਂ ਵਿਸ਼ਿਆਂ ਤੇ ਕਿੰਤੂ ਪੈਦਾ ਕਰ ਦੇਣ ਦੀ ਸਾਜਿਸ਼ ਰੱਚ ਚੁਕੇ ਹਨ । ਸਾਡੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਉਸ ਸਾਜਿਸ਼ ਦੇ ਅਧੀਨ ਆਪਸ ਵਿੱਚ ਹੀ ਉਲਝਾ ਕੇ ਰੱਖ ਦਿਤਾ ਗਇਆ ਹੈ। ਜਿਸਦਾ ਇਨਾਂ ਨੂੰ ਇਹਸਾਸ ਤਕ ਨਹੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਇਹ ਭਾਡ਼ੇ ਦੇ ਵਿਦਵਾਨ ਜਾਣ ਬੂਝ ਕੇ ਅਤੇ ਇਕ ਸਾਜਿਸ਼ ਦੇ ਤਹਿਤ, ਇਨਾਂ ਨਾਜੁਕ ਵਿਸ਼ਿਆਂ ਤੇ ਜਨਤਕ ਰੂਪ ਵਿੱਚ ਚਰਚਾ ਛੇਡ਼ਦੇ ਹਨ ਅਤੇ ਉਨਾਂ ਦੇ ਜਾਲ ਵਿੱਚ ਦੂਜੇ ਭੋਲੇ ਭਾਲੇ ਲਿਖਾਰੀ ੳਤੇ ਵਿਦਵਾਨ ਸਹਿਜੇ ਹੀ ਫੰਸ ਜਾਂਦੇ ਹਨ, ਕਿਉਕਿ ਹਰ ਵਿਦਵਾਨ ਵਿੱਚ ਅਪਣੀ ਗਲ ਨੂੰ ਪ੍ਰਮੁਖਤਾ ਦੇਣ ਦੀ ਇਕ ਛੁੱਪੀ ਹੋਈ ਕਮਜੋਰੀ ਜਰੂਰ ਹੂੰਦੀ ਹੈ। 

ਇਸ ਜਾਲ ਵਿੱਚ ਦੂਜੇ ਲਿਖਾਰੀ ਤੇ ਫਸਦੇ ਹੀ ਹਣ ਉਨਾਂ ਦੀ ਅਪਸੀ ਬਹਿਸ ਬਾਜੀ ਦੇ ਫਾਇਦੇ ਵੀ ਉਨਾਂ ਪੰਥ ਵੋਰੋਧੀ ਧਿਰਾਂ ਨੂੰ ਹੀ ਮਿਲਦੇ ਹਨ । ਪਹਿਲਾ, ਇਹ ਕਲਮਾਂ ਆਪਸੀ ਮਾਰ ਕੱਟ ਵਿੱਚ ਉਲਝ ਕੇ ਜਰੂਰੀ ਵਿਸ਼ਿਆਂ ਬਾਰੇ ਕੌਮ ਨੂੰ ਸੁਚੇਤ ਕਰਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਅਤੇ ਉਨਾਂ ਦੀ ਅਸਲੀ  ਤਾਕਤ ਦਾ ਸਹੀ ਇਸਤੇਮਾਲ , ਜੋ ਕੌਮ ਦੀ ਚਡ਼ਦੀਕਲਾ ਅਤੇ ਭਲਾਈ ਲਈ ਹੋ ਸਕਦਾ ਹੈ,  ਉਹ ਖਰਾਬ ਕਰ ਦਿਤੀ ਜਾਂਦੀ ਹੈ। ਦੂਜਾ, ਇਨਾਂ ਸੰਵੇਦਨਸ਼ੀਲ ਮੁਦਿਆ ਨੂੰ ਪਡ਼੍ਹ ਕੇ ਕੱਚੀ ਸੋਚ ਵਾਲਾ ਪਾਠਕ , ਜੋ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਯਤਨ ਕਰ ਰਿਹਾ ਹੂੰਦਾ ਹੈ , ਉਹ ਕਈ ਪ੍ਰਕਾਰ ਦੇ ਭੰਬਲ ਭੂਸਿਆਂ ਅਤੇ ਸ਼ੰਕਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਪਾਠਕ ਇਨਾਂ ਉਲਝ ਜਾਂਦਾ ਹੈ ਕਿ ਕੌਣ ਸਹੀ ਲਿਖ ਰਿਹਾ ਹੈ ਅਤੇ ਕੌਣ ਗਲਤ ਲਿਖ ਰਿਹਾ ਹੈ,  ਇਸ ਗਲ ਦਾ ਫੈਸਲਾ ਵੀ ਉਹ ਨਹੀ ਕਰ ਪਾਂਦਾ। ਇਹ ਵੀ ਉਨਾਂ ਦੀ ਉਸ ਸਾਜਿਸ਼ ਦਾ ਹੀ ਨਤੀਜਾ ਹੈ ਕਿ ਅਸੀ ਇੱਨਾਂ ਨਾਜੁਕ ਵਿਸ਼ਿਆਂ ਤੇ ਹੀ ਆਪਸ ਵਿੱਚ  ਜਨਤਕ ਰੂਪ ਵਿੱਚ ਬਹਿਸਬਾਜੀ ਕਰਦੇ ਅਕਸਰ ਨਜਰ ਆਂਉਦੇ ਹਾਂ।

ਕਈ ਵਾਰ ਮੇਰੀਆ ਲਿਖਤਾਂ ਵਿੱਚ ਪਾਠਕਾਂ ਨੂੰ ਕੁਝ ਗਲਾਂ ਔਖੀਆਂ ਅਤੇ ਕੌਡ਼ੀਆਂ ਜਰੂਰ ਲਗਦੀਆਂ ਹਨ, ਅਤੇ ਮੈਨੂੰ ਅਕਸਰ ਇਨਾਂ ਗਲਾਂ ਲਈ ਅਪਣੇ ਇਸ ਜਾਗਰੂਕ ਤਬਕੇ ਕੋਲੋਂ ਵੀ ਅਲੋਚਨਾਂ ਦਾ ਸ਼ਿਕਾਰ ਹੋਣਾਂ ਪੈਂਦਾ ਹੈ, ਲੇਕਿਨ ਕੀ ਕਰਾਂ ? ਸੱਚ ਕਹਿਣਾਂ ਅਤੇ ਸੁਨਣਾਂ ਅਤੇ ਉਸ ਨੂੰ ਪਚਾਣਾਂ ਬਹੁਤ ਹੀ ਔਖਾ ਹੂੰਦਾ ਹੈ, ਕਿਉਕਿ ਇਹ ਕੌਡ਼ਾਂ ਹੀ ਨਹੀ ਕਸੈਲਾ ਵੀ ਬਹੁਤ ਹੂੰਦਾ ਹੈ। ਅੱਜ ਤੁਸੀ ਕੀ ਸਮਝਦੇ ਹੋ ? ਕਿ ਆਰ. ਐਸ. ਐਸ ਵਰਗੀ ਕਟੱਰ ਹਿੰਦੂ ਰਾਸ਼ਟ੍ਰ ਦਾ ਨਕਸ਼ਾ ਉਲੀਕਣ ਵਾਲੀ ਸੰਸਥਾ ਦੇ ਹਜਾਰਾਂ ਵਰਕਰ ਪਾਰਕਾਂ ਵਿੱਚ ਨਿਕਰਾਂ ਅਤੇ ਸੋਟੀਆਂ ਫੱਡ਼ ਕੇ  ਹਰ ਰੋਜ ਗਤਕਾ ਖੇਡਨ ਜਾਂ ਕਸਰਤ ਕਰਨ ਲਈ ਉਥੇ ਇਕੱਠੇ ਹੂੰਦੇ ਹਨ ?  ਨਹੀ ! ਉਹ ਚਾਲਾਕ ਚਾਣਕਿਆ ਦੇ ਚੇਲੇ ਹਨ । ਪਾਰਕਾਂ ਅਤੇ ਮੈਦਾਨਾਂ ਵਿੱਚ ਉਹ ਨੀਤੀਆਂ ਬਣਾਉਣ ਲਈ ਇਕਠੇ ਹੂੰਦੇ ਹਣ ਅਤੇ ਆਪਣੀਆਂ ਭਵਿਖ ਦੀਆਂ ਨੀਤੀਆਂ ਨੂੰ ਲਾਗੂ ਕਰਣ ਦੀਆਂ ਸਕੀਮਾਂ ਬਣਾਂਉਂਦੇ ਹਨ। ਇਨਾਂ ਪਾਰਕਾਂ ਅਤੇ ਮੈਦਾਨਾਂ ਤੋਂ ਵੱਧ ਮਹਫੂਜ ਅਤੇ ਏਕਾਂਤ ਥਾਂ, ਹੋਰ ਕੇਡ਼੍ਹੀ ਹੋ ਸਕਦੀ ਹੈ ? ਜਿਥੇ ਨਾਂ ਕੋਈ ਜਾਸੂਸ ਹੋਵੇ ਅਤੇ ਨਾਂ ਕੋਈ ਮਾਈਕ ਅਤੇ ਸਪੀਕਰ ਹੋਵੇ ਨਾਂ ਬਾਹਰ ਦਾ ਕੋਈ ਬੰਦਾ ਆ ਸਕੇ । ਇਨਾਂ ਗੁਪਤ ਮੀਟਿੰਗਾਂ ਵਿੱਚ ਬਹੁਤ ਕੁਝ ਊਲੀਕਿਆ ਅਤੇ ਤੈ ਕੀਤਾ ਜਾਂਦਾ ਹੈ,  ਜਿਸ ਦੀ ਕਿਸੇ ਨੂੰ ਖਬਰ  ਤਕ ਨਹੀ ਲਗਦੀ। 
ਦੂਜੇ ਪਾਸੇ ਇਕ ਅਸੀ ਹਾਂ ਕਿ ਸਾਡੇ ਢਿਡ ਵਿੱਚ ਜੋ ਹੂੰਦਾ ਹੈ ਉਹ ਦੂਜੇ ਦਿਨ  ਪੂਰੀ ਦੁਣਿਆਂ ਦੇ ਸਾਮ੍ਹਣੇ ਆ  ਜਾਂਦਾ ਹੈ। ਸਾਨੂੰ ਅਪਣੀ ਵਿਦਵਤਾ ਦੇ ਝੰਡੇ ਗਡਣ ਲਈ  ਮਾਈਕ ਵੀ ਚਾਹੀਦਾ ਹੈ, ਸਟੇਜ ਵੀ ਚਾਹੀ ਦੀ ਹੈ, ਮੀਡੀਆ ਵੀ ਚਾਹੀ ਦਾ ਹੈ ਅਤੇ ਉਹ ਵੇਬਸਾਈਟਾਂ ਅਤੇ ਇੰਟਰ ਨੇਟ ਵੀ ਚਾਹੀਦਾ ਹੈ ਜਿੱਥੇ ਅਸੀ ਇਹ ਦਰਸਾ ਸਕੀਏ ਕੇ ਸਾਡੇ ਤੋਂ ਵੱਡਾ ਹੋਰ ਕੋਈ ਵਿਦਵਾਨ ਨਹੀ ਹੈ, ਭਾਵੇ ਦੁਸ਼ਮਣ ਤੁਹਾਡੀ ਗਲ ਸੁਣ ਕੇ,  ਤੁਹਾਡੇ ਤੋਂ ਪਹਿਲਾਂ ਹੀ,  ਉਸ ਦੀ ਕਾਟ ਕਡ੍ਹ ਲੈਂਦਾ ਹੈ। ਅੱਜ ਉਨਾਂ ਵਿਚ ਵੇਖੋ, ਕਿ ਕੰਮ ਕਰਨ ਵਾਲਿਆਂ ਦੀ ਕਿਨੀ ਵਡੀ ਗਿਣਤੀ ਹੈ , ਅਤੇ ਜਨਤਕ ਰੂਪ ਵਿੱਚ ਬਿਆਨ ਦੇਣ ਵਾਲੇ ਕਿਨੇ ਹਣ ? ਲੱਖਾਂ ਦੀ ਤਾਦਾਤ ਵਿੱਚ ਕੰਮ ਕਰਨ ਵਾਲੇ ਵਰਕਰ ਹਨ ਅਤੇ ਜਨਤਕ ਰੂਪ ਵਿਚ ਬਿਆਨ ਦੇਣ ਵਾਲੇ ਗਿਣਤੀ ਦੇ ਲੀਡਰ ਹਨ । ਸਾਡੇ ਵਿਚ ਕੰਮ ਕਰਣ ਵਾਲਾ ਕੋਈ ਨਹੀ,  ਤੇ  ਹਰ ਬੰਦਾ ਲੀਡਰ ਹੈ। ਹਰ ਵਿਦਵਾਨ ਨੇ ਅਪਣਾਂ ਅਪਣਾਂ ਝੰਡਾ ਫਡ਼ਿਆ ਹੋਇਆ ਹੈ। ਨਾਂ ਕਿਸੇ ਨੂੰ ਅਗੇ ਲਗਣ ਦੇਂਣਾਂ ਹੈ ,ਅਤੇ ਨਾਂ ਕਿਸੇ ਦੇ ਪਿਛੇ ਲਗਣਾਂ ਹੈ, ਬਸ ਸਾਡੇ ਕੋਲ ਇਹ ਹੀ ਰਹਿ ਗਇਆ ਹੈ । ਸਾਰੇ ਹੀ ਚੌਧਰੀ ਹਨ । ਜੇ ਕੋਈ ਕਹਿ ਦੇਵੇ ਉਹ ਹੀ ਪੱਥਰ ਦੀ ਲਕੀਰ ਬਣ ਜਾਵੇ। ਭਲਿਉ ! ਜੇ ਉਹ ਪਿੰਡ ਹੀ ਨਾਂ ਰਿਹਾ ਤੇ ਚੌਧਰੀ ਕਿਸ ਪਿੰਡ ਦੇ ਬਣੋਗੇ ?  
ਜਰਾ ਸੋਚੋ,  ਤੇ ਪਹਿਲਾਂ ਉਸ ਪਿੰਡ ਦੀਆਂ ਹੱਦਾਂ ਦੀ ਨਿਗਰਾਨੀ ਕਰੋ ਜਿਸ ਉੱਤੇ  ਦੁਸ਼ਮਨ ਦੀ ਮਾਡ਼ੀ ਨੀਯਤ ਅਤੇ ਪੈਨੀ ਨਿਗਾਹ ਲਗੀ ਹੋਈ ਹੈ । ਕੋਈ ਮਸਲਾ ਆਇਆ ਨਹੀ ਕਿ ਦੂਜੇ ਦਿਨ ਹੀ ਉਹਦਾ ਬਿਆਣ ਵੀ ਲੈ,  ਅਤੇ ਇਸਦਾ ਬਿਆਨ ਵੀ ਲੈ। ਇਕ ਕੁਝ ਲਿਖ ਰਿਹਾ ਹੈ,  ਦੂਜਾ ਕੁਝ ਕਹਿ ਰਿਹਾ ਹੈ। ਫੇਰ ਇਕ ਦੂਜੇ ਦੇ ਬਿਆਨਾਂ ਤੇ ਬਹਿਸ , ਖਹਿਬਾਜੀ ਅਤੇ ਅੰਤ ਵਿੱਚ ਵਖਰੇਵਾਂ ਬਸ ਹੋਰ ਕੁਝ ਵੀ ਨਹੀ । ਦੁਸ਼ਮਨ ਸਾਡੇ ਤੇ ਹੰਸਦਾ ਹੈ। ਉਨਾਂ ਦੇ ਖਰੀਦੇ ਹੋਏ ਭਾਡ਼ੇ ਦੇ ਲੋਕ ਸਾਡੇ ਤੇ ਹਸਦੇ ਹਨ ਕਿ ਸਾਡਾ ਪਾਇਆ ਜਾਲ ਸਹੀ ਥਾਂ ਤੇ ਪੈ ਰਿਹਾ ਹੈ। ਉਨਾਂ ਕੋਲ ਨੀਤੀ ਹੈ,  ਸਾਨੂੰ ਨੀਤੀ ਦਾ ਪਤਾ ਨਹੀ, ਕਿ ਉਹ ਕੀ ਹੂੰਦੀ ਹੈ । ਉਨਾਂ ਕੋਲ ਸੰਗਠਨ ਹੈ ਸਾਡੇ ਕੋਲ ਵਖਰੇਵਾਂ ਹੈ । ਉਨਾਂ ਦਾ ਧਰਮ ਸਿਆਸਤ ਨੂੰ ਚਲਾਂਉਦਾ ਹੈ, ਸਾਡੀ ਸਿਆਸਤ ਧਰਮ ਨੂੰ ਚਲਾਂਉਦੀ ਹੈ। ਵੀਰੋ ਜਰਾ ਸਵੈ ਪਡ਼ਚੋਲ ਕਰੀਏ ਕਿ ਅਸੀ ਕਿਥੇ ਖਡ਼ੇ ਹਾਂ ? ਸਾਡਾ ਕੀ ਹਸ਼ਰ ਹੋਣ ਵਾਲਾ ਹੈ ? ਸਾਡੇ ਕੋਲ ਉਨਾਂ ਨਾਲ ਲਡ਼ਨ ਦੀ ਤਿਆਰੀ ਤਾਂ ਦੂਰ ਦੀ ਗਲ ਹੈ, ਸਾਡੀ ਸੋਚ ਵੀ ਅਜੀਬੋ ਗਰੀਬ ਹੈ ।

ਇਕ ਵੀਰ ਦਾ  ਫੋਨ ਆਇਆ, ਕਹਿਨ ਲਗਾ ਵੀਰ ਜੀ ਤੁਸੀ ਕਹਿੰਦੇ ਹੋ ਕੌਮ ਦੇ ਇਹ ਹੀ ਆਸਾਰ ਰਹੇ ਤੇ ਕੌਮ ਨੇ ਮੁੱਕ ਜਾਣਾਂ ਹੈ, ਮੈ ਆਪ ਜੀ ਨਾਲ ਸਹਿਮਤ ਨਹੀ, ਸਿੱਖ ਕੌਮ ਕਦੀ ਵੀ ਮੁੱਕ  ਨਹੀ ਸਕਦੀ । ਮੈਂ ਉਸ ਨੂੰ ਜਵਾਬ ਦਿੱਤਾ, ਵੀਰਾ, ਤੇਰੇ ਵਰਗੇ ਕਈ ਹੋਰ ਵੀਰਾਂ ਨੇ ਵੀ ਇਹ ਖੁਸ਼ਫਹਿਮੀ ਪਾਲੀ ਹੋਈ ਹੈ, ਤੂੰ ਵੀ ਸ਼ਾਇਦ ਉਸ ਖੁਸ਼ਫਹਿਮੀ ਦਾ ਹੀ ਸ਼ਿਕਾਰ ਹੈ । ਕੌਮ ਮੁੱਕੇਗੀ ਨਹੀ, ਇਹ ਸੱਚ ਹੈ, ਲੇਕਿਨ ਰਹੇਗੀ ਵੀ ਨਹੀ । ਜੇ ਕਿਸੇ ਪਰਿਵਾਰ ਦੇ ਦਸ ਜੀਅ ਹੋਣ ਤੇ ਉਸ ਵਿਚੋਂ ਹੌਲੀ ਹੌਲੀ ਕਰਕੇ ਨੌ ਮਰ ਜਾਂਣ ਤੇ ਉਸ ਇਕ ਜੀਅ ਨੂੰ ਕੀ ਤੂੰ ਪਰਿਵਾਰ ਕਹੇਗਾਂ ? ਅਜ ਅਸੀ ਇਕ ਇਕ ਕਰ ਕੇ ਮਰਦੇ ਜਾ ਰਹੇ ਹਾਂ। ਕੁਝ ਦਾ ਸਰੂਪ ਖਤਮ ਹੋ ਗਇਆ ਹੈ , ਤੇ ਕੁਝ ਦਾ ਜਮੀਰ ਮਰ ਚੁਕਾ  ਹੈ। ਕੁਝ ਅਧਿਆਤਮਕ ਪੱਖੋ ਮਰ ਗਏ ਹਨ , ਕੁਝ ਮਾਨਸਿਕ ਪੱਖੋਂ ਮਰ ਚੁਕੇ ਹਨ। ਹਰ ਰੋਜ ਸਿੱਖੀ ਦੀ ਮੌਤ ਹੋ ਰਹੀ ਹੈ । ਬ੍ਰਾਹਮਣਵਾਦ ਸਾਡੇ ਤੇ ਹਾਵੀ ਹੋ ਚੁਕਾ ਹੈ । ਬ੍ਰਾਹਮਣਵਾਦ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਬਹੁਤਾ ਜਰੂਰ ਹੋ ਸਕਦਾ ਹੈ , ਲੇਕਿਨ ਉਹ ਸਾਡੇ ਅੰਦਰ ਵਡ਼ ਕੇ ਸਾਡਾ ਗਲਾ ਘੋਟ ਰਿਹਾ ਹੈ। ਇਸ ਬ੍ਰਾਹਮਣ ਦੇ ਅਗੇ  ਕੌਣ ਕਿਸ ਵੇਲੇ ਮੱਥਾ ਟੇਕ ਦੇਵੇ, ਕੌਣ ਇਸ ਦੇ ਹੱਥ ਵਿਕ ਜਾਵੇ ਇਹ ਕੁਝ ਨਹੀ ਕਹਿਆ ਜਾ ਸਕਦਾ ।

ਇਸ ਲੇਖ ਵਿੱਚ ਉਪਰ ਗਲ ਕੀਤੀ ਗਈ ਸੀ ਕੁਝ ਸੰਵੇਦਨ ਸ਼ੀਲ ਮੁੱਦਿਆ ਦੀ, ਜਿਨਾਂ ਤੇ ਸਾਡੇ ਕੋਲੋਂ ਇਕ ਸਾਜਿਸ਼ ਦੇ ਤਹਿਤ ਬਹਿਸ ਕਰਵਾ ਕੇ ਕੌਮ ਵਿੱਚ ਕਈ ਪ੍ਰਕਾਰ ਦੀਆਂ ਦੁਬਿਧਾ ਖਡ਼ੀਆਂ ਕੀਤੀਆਂ ਜਾ ਰਹਿਆਂ ਨੇ । ਭਾਵੇ ਮੇਰੀ ਇਸ ਗਲ ਨੂੰ ਕੁਝ ਲੋਕ ਕੋਰੀ ਕਲਪਨਾਂ ਜਾਂ ਮੇਰੇ ਮੰਨ ਦਾ ਵਲੇਵਾਂ ਕਹਿ ਕਿ ਪਾਸਾ ਵਟੱ ਲੈਣ ਗੇ , ਇਹ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ , ਲੇਕਿਨ ਮੈਂ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹਾਂ ਕਿ ਉਨਾਂ ਕੋਲ ਇਸ ਗਲ ਦਾ ਵੀ ਕੋਈ ਜਵਾਬ ਨਹੀ ਹੈ ਕਿ- ਕੀ ਇਨਾਂ ਸੰਵੇਦਨ ਸ਼ੀਲ ਮੁਦਿਆ ਤੇ ਜਨਤਕ ਰੂਪ ਵਿੱਚ ਪੰਥ ਦੋਖੀਆਂ ਦੇ ਸਾਮ੍ਹਣੇ ਕੋਈ ਵੀ ਗਲ ਜਾਂ ਬਹਿਸ ਕਰਨੀ ਕੀ ਕੌਮ ਦੇ ਹਿੱਤ ਲਈ ਜਾਇਜ ਹੈ ? ਜਾਂ ਇਸ ਦੇ ਕੋਈ ਉਸਾਰੂ ਸਿੱਟੇ ਭਵਿੱਖ ਵਿੱਚ ਨਿਕਲ ਸਕਦੇ ਨੇ ? ਇਸ ਗਲ ਨੂੰ ਪੰਥ ਦੀਆਂ ਕਈ ਜਾਗਰੂਕ ਧਿਰਾਂ ਅਤੇ ਵਿਦਵਾਨਾਂ ਨੇ ਇਕ ਮੱਤ ਤੋ ਸਵੀਕਾਰ ਵੀ ਕੀਤਾ ਹੈ ਕੇ,  ਪੰਥ ਦੇ ਕਿਸੇ ਵੀ ਸੰਵੇਦਨ ਸ਼ੀਲ ਮੁੱਦੇ ਤੇ ਜਨਤਕ ਰੂਪ ਵਿੱਚ ਖੁੱਲੀ ਬਹਿਸ ਕਰਨਾਂ ਪੰਥ ਦੇ ਹਕ ਵਿੱਚ ਨਹੀ ਹੈ। ਦੂਜੇ ਪਾਸੇ ਇਹ ਹੀ ਜਾਗਰੂਕ ਧਿਰਾਂ ਆਏ ਦਿਨ ਕੋਈ ਨਾਂ ਕੋਈ ਸੰਵੇਦਨਸ਼ੀਲ ਮੁੱਦਾ ਆਪ ਹੀ ਚੁਕ ਲੈਂਦੀਆਂ ਨੇ। ਦਾਸ ਇਨਾਂ ਵਿਸ਼ਿਆਂ ਉਪਰ ਕਈ ਲੇਖ ਪਹਿਲਾਂ ਵੀ ਲਿੱਖ ਕੇ ਅਪਣੇ ਵੀਚਾਰ ਸਾਂਝੇ ਕਰ ਚੁਕਾ ਹੈ, । ਇਥੇ ਦਾਸ ਸਿਰਫ, ਇਕ ਦੋ  ਵਿਸ਼ਿਆਂ ਤੇ ਸੰਖੇਪ ਵਿੱਚ ਪਾਠਕਾਂ ਨਾਲ ਵੀਚਾਰ ਸਾਂਝੇ ਕਰੇਗਾ।

1- ਸਿੱਖਾਂ ਦੇ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਤੇ ਕਿੰਤੂ।

ਸਭ ਤੋਂ ਵਡਾ ਅਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਸਿੱਖਾਂ ਦੇ ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਾਰ ਵਾਰ ਉਠਾਇਆ ਜਾਂਦਾ ਹੈ ਅਤੇ ਉਸ ਉਪਰ ਬਹਿਸ ਅਤੇ ਚਰਚਾ ਵੀ ਕਰਵਾਈ ਜਾਂਦੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਸਭਤੋਂ ਵਡਾ ਮੂਰਖਤਾ ਭਰਿਆ ਇਹ ਕੰਮ ਕੀਤਾ ਜਾ ਰਿਹਾ ਹੈ । ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰਨਾਂ। ਰਹੀ ਗਲ "ਰਾਗਮਾਲਾ" ਦੀ ਉਸ ਨੂੰ ਕੋਈ ਵੀ ਸੁਚੇਤ ਸਿੱਖ ਗੁਰਬਾਣੀ ਨਹੀ ਮਣਦਾ ਅਤੇ ਜਦੋਂ ਉਸ ਬਾਰੇ ਸਿੱਖ ਰਹਿਤ ਮਰਿਯਾਦਾ ਵਿੱਚ ਇਕ ਪੰਥਿਕ ਫੇਸਲਾ ਵੀ ਮੌਜੂਦ ਹੈ , ਫੇਰ ਵਾਰ ਵਾਰ ਉਸ ਦਾ ਬਖੇਡ਼ਾ ਕਿਉ ਖਡ਼ਾ ਕੀਤਾ ਜਾਂਦਾ ਹੈ ? ਇਹ ਉਹ ਲੋਕ ਵੀ ਜਾਂਣਦੇ ਹਨ ਕਿ ਕੌਮ ਹਲੀ ਉਨਾਂ ਹਾਲਾਤਾਂ ਵਿੱਚ ਬਿਲਕੁਲ ਨਹੀ ਕਿ ਇਨਾਂ ਵਿਸ਼ਿਆਂ ਨੂੰ ਛੇਡ਼ਿਆ ਜਾਵੇ।ਪੰਥ ਵਿਰੋਧੀ ਤਾਕਤਾਂ ਵੀ ਇਹ ਜਾਣਦੀਆਂ ਹਨ ਕਿ ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋਡ਼ ਦਿਤਾ ਜਾਵੇ ਜਾਂ ਉਸ ਤੇ ਹੀ ਕਿੰਤੂ ਖਡ਼ੇ ਕਰ ਦਿਤੇ ਜਾਂਣ ਤੇ ਸਿੱਖ ਨੇ ਆਪ ਹੀ ਮੁੱਕ ਜਾਂਣਾਂ ਹੈ । ਦੂਜੀ ਗਲ ਉਨਾਂ ਵੀਰਾਂ ਕੋਲ ਕੀ ਗਾਰੰਟੀ ਹੈ ਕਿ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇਡ਼ ਛਾਡ਼ ਕਰਨ ਵੇਲੇ ਕੀ ਉਹ  ਪੰਥ ਵਿਰੋਧੀ ਤਾਕਤਾਂ ਉਭਰ ਕੇ ਫੇਰ ਸਾਮ੍ਹਣੇ ਨਹੀ ਆ ਜਾਂਣ ਗੀਆਂ , ਜੋ ਇਸ ਸਰੂਪ ਦੀ ਬਾਇਡਿੰਗ ਖੁਲਣ ਦੀ ਤਾਕ ਵਿੱਚ ਪੱਬਾਂ ਭਾਰ ਖਡ਼ੀਆਂ ਹੋਈਆ ਨੇ।

ਅੱਜ ਇਨਾਂ ਵੀਰਾਂ ਕੋਲੋਂ ਮੈ ਇਕ ਸਵਾਲ ਪੁਛਦਾ ਹਾਂ , ਨਿਰਣਾਂ ਪਾਠਕ ਆਪ ਕਰ ਲੈਣਗੇ ਕਿ ਅੱਜ ਇਕ ਸਾਜਿਸ਼ ਦਾ ਸ਼ਿਕਾਰ ਹੋਕੇ ਸਾਡੀ ਸਿੱਖੀ ਦਾ ਹੀ ਉਹ ਅੰਗ ਜਿਨਾਂ ਨੂੰ "ਰਵਿਦਾਸ ਸਮਾਜ" ਦੇ ਨਾਮ ਤੇ ਸਾਡੇ ਤੋਂ ਵੱਖ ਕਰ ਦਿਤਾ ਗਇਆ। ਉਨਾਂ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਵਖਰਾ ਕਰ ਕੇ ਇਕ ਵਖਰਾ ਗ੍ਰੰਥ ਬਣਾਂ ਲਿਆ ਹੈ,  ਜਿਸ ਵਿੱਚ ਲੱਖਾਂ ਦੀ ਤਾਦਾਤ ਵਿੱਚ ਲੋਕ ਇਕੱਠੇ ਹੋਏ। ਉਨਾਂ ਇਹ ਵੀ ਐਲਾਨ ਕਰ ਦਿਤਾ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾਂ ਦੇਣਾਂ ਨਹੀ ਹੈ। ਸਾਡੇ ਗੁਰੂ ਰਵਿਦਾਸ ਜੀ ਹਨ। ਇਹ ਵਿਦਵਾਨ  ਉਸ ਵੇਲੇ ਕਿੱਥੇ ਸਨ ? ਜਿਸ ਵੇਲੇ ਇਹ ਪੰਥ ਵਿਰੋਧੀ ਤਾਕਤਾਂ ਇਨਾਂ ਵੀਰਾਂ ਨੂੰ , ਸਾਡੇ ਮੂਹੋ ਹੀ  ਇਨਾਂ ਸਿੱਖੀ ਦੇ ਹੀ ਇਕ ਅੰਗ ਨੂੰ "ਮਜ੍ਹਬੀ ਸਿੱਖ" ਕਹਿ ਕੇ ਬੁਲਾਂਦੀਆਂ ਰਹਿਆਂ ? ਇਨਾਂ ਵੀਰਾਂ ਦੀ ਗਿਆਨ ਅਤੇ ਖੋਜ ਅਤੇ ਪੰਥ ਦਰਦ ਉਸ ਵੇਲੇ ਕਿਥੇ ਸੀ ਜਦੋਂ ਇਕ ਵਖਰਾ ਗ੍ਰੰਥ ਉਸ ਵਿੱਚੋਂ ਸਥਾਪਿਤ ਕੀਤਾ ਜਾ ਰਿਹਾ ਸੀ ? ਇਹ ਸਾਰੀ ਸਾਜਿਸ਼ ਇਕ ਦਿਨ ਵਿੱਚ ਮੁਕੱਮਲ ਨਹੀ ਹੋਈ । ਇਸ ਕੰਮ ਵਿੱਚ ਵੀ   ਭਾਡ਼ੇ ਦੇ ਉਹ ਵਿਦਵਾਨ ਕਈ ਵਰ੍ਹਿਆਂ ਤੋਂ ਲਗੇ ਹੋਏ ਸਨ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ "ਅਖੌਤੀ" ਅਤੇ "ਨਕਲੀ" ਕਹਿ ਕੇ ਆਏ ਦਿਨ ਉਸ ਉਪਰ ਹਮਲੇ ਕਰ ਰਹੇ ਨੇ । ਜਿਸ ਵੇਲੇ ਇਹ ਰਾਗ ਮਾਲਾ ਨੂੰ ਕਡ੍ਹਣ ਦੀ ਗਲ ਕਰਨ ਗੇ , ਬਹੁਤ ਕੁਝ ਵੱਖ ਹੋ ਜਾਵੇਗਾ । ਉਸ ਵੇਲੇ ਗੁਰੂ ਦੇ ਸਰੂਪ ਤੇ ਕਿੰਤੂ ਕਰਨ ਵਾਲੇ ਇਨਾਂ ਅਖੌਤੀ ਵਿਦਵਾਨਾਂ ਦੀ ਵਿੱਦਵਤਾ ਕਿਸੇ ਕੰਮ ਨਹੀ ਆ ਸਕੇਗੀ। ਜਿਸ ਕੌਮ ਦੇ ਵਿਦਵਾਨ ਅਤੇ ਇਸ ਦਾ ਬਹੁਤ ਜਾਗਰੂਕ ਤਬਕਾ ਧੂੰਦਾ ਸਾਹਿਬ ਨੂੰ "ਸਕਤਰੇਤ" ਵਿੱਚ ਪੇਸ਼ ਹੋਕੇ ਪੁਜਾਰੀਆਂ ਦੇ ਸਾਮ੍ਹਣੇ ਗੋਡੇ ਟੇਕਣ ਨੂੰ "ਸਿਧਾਂਤਕ" ਜਾਂ "ਗੈਰ ਸਿਧਾਂਤਕ " ਸਾਬਿਤ ਨਹੀ ਕਰ ਸਕਿਆ,  ਉਹ ਸ਼ਬਦ ਗੁਰੂ  ਦੇ ਮੌਜੂਦਾ ਸਰੂਪ ਵਿੱਚ ਛੇਡ਼ ਛਾਂਡ਼ ਨੂੰ ਕੀ ਰੋਕ ਸਕੇਗਾ ? ਇਸ ਕਰਕੇ ਰੱਬ ਦਾ ਵਾਸਤਾ ਜੇ ਕਿ ਅਪਣੇ ਗੁਰੂ ਤੇ ਕਿਸੇ ਤਰ੍ਹਾਂ ਦੇ ਕਿੰਤੂ ਅਤੇ ਬਖੇਡ਼ੇ ਖਡ਼ੇ ਨਾਂ ਕਰੋ। ਉਨਾਂ ਅਖੌਤੀ ਵਿਦਵਾਨਾਂ ਕੋਲੋਂ ਵੀ ਸਾਵਧਾਨ ਰਹੋ ਜੋ ਸਾਡੇ ਵਿੱਚ ਘੁਸਪੈਠ ਕਰਕੇ ਆਏ ਦਿਨ ਇਸ ਬਾਰੇ ਅਪਣੀ ਵਿਦਵਤਾ ਦੀ ਬੱਦਬੂ ਦਾਰ ਜੁਗਾਲੀ ਕਰਦੇ ਰਹਿੰਦੇ ਹਨ । ਗੁਰੂ ਦੇ ਸਰੂਪ ਨੂੰ  "ਨਕਲੀ" ਅਤੇ “ਅਖੋਤੀ"  ਵਰਗੇ ਅਪਮਾਨ ਜਨਕ ਸ਼ਬਦਾ ਦੀ ਵਰਤੋਂ ਕਰਕੇ ਕੇ ਸਿੱਖਾਂ ਦੇ ਮਨਾਂ ਨੂੰ ਵਲੂਧਰ ਰਹੇ ਨੇ।

2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ ਤੇ ਕਿੰਤੂ ।

ਕੁਝ ਬਹੁਤ ਸਿਆਣੇ ਅਖਵਾਉਣ ਵਾਲੇ ਅਤੇ ਦੂਜਿਆ ਨੂੰ ਗੁਰਮਤਿ ਸਮਝਾਉਣ ਵਾਲੇ  ਲੋਕਾਂ ਦਾ ਕਹਿਨਾਂ ਹੈ ਕੇ ਅਕਾਲ ਤਖਤ ਇਕ ਇਟਾਂ ਅਤੇ ਗਾਰੇ ਦੀ ਬਣੀ ਈਮਾਰਤ ਹੈ ਉਸ ਦਾ ਸਤਕਾਰ ਕਰਣ ਦੀ ਲੋਡ਼ ਹੀ ਕੀ ਹੈ ? ਉਹ ਇਹ ਵੀ ਪੁਛਦੇ ਨੇ ਕੇ ਕੀ ਤੁਸੀ ਇਟਾਂ ਅਤੇ ਗਾਰੇ ਦੀ ਬਣੀ ਇਮਾਰਤ ਨੂੰ ਸਰਵਉੱਚ ਸਮਝਦੇ ਹੋ ਅਤੇ ਸਤਕਾਰ ਕਰਦੇ ਹੋ ? 

ਅਕਾਲ ਤਖਤ ਸਿਰਫ ਇਕ ਸ਼ਰੀਰ (ਬਾਡੀ) ਜਾਂ ਈਮਾਰਤ ਮਾਰਤ ਹੀ ਨਹੀ ਹੈ,  ਉਸ ਪਿਛੇ ਵੀ ਗੁਰੂ ਦਾ ਦਿਤਾ ਇਕ "ਸੰਦੇਸ" ਹੈ, ਜੋ ਸਾਡੇ ਲਈ ਇਕ "ਸਿਧਾਂਤ" ਬਣ ਕੇ ਸਾਮ੍ਹਣੇ ਖਡ਼ਾ ਹੈ। ਇਹ ਈਮਾਰਤ ਹੀ  ਨਹੀ ਬਲਕੇ ਗੁਰੂ ਦਾ ਸਿਰਜਿਆ ਇਕ ਮੁਕੱਮਲ "ਸੰਸ਼ਥਾਨ"/ ਅਦਾਰਾ  ਹੈ ਜੋ ਪੂਰੀ ਦੁਣੀਆਂ ਨੂੰ ਇਹ ਦਸਦਾ ਹੈ ਕੇ ਸਿੱਖ ਕਿਸੇ ਵੀ ਬਾਹਰੀ  ਹੁਕਮ ਦਾ ਮੋਹਤਾਜ ਨਹੀ।

ਇਨਾਂ ਅਖੌਤੀ ਵਿਦਵਾਨਾਂ ਦੀ ਖਰਵੀ ਬੁੱਧੀ ਨੂੰ ਇਹ ਇਹਸਾਸ ਨਹੀ ਕਿ ਗੁਰੂਆਂ ਨੇ ਅਪਣੇ ਜੀਵਨ ਕਾਲ ਵਿੱਚ ਜੋ ਵੀ ਕੀਤਾ, ਜੋ ਵਰਤਿਆ, ਜੋ ਸਿਰਜਿਆ ਅਤੇ ਜੋ ਕਹਿਆ ਉਸ ਪਿੱਛੇ ਕੁਝ ਨਾਂ ਕੁਝ ਮਕਸਦ ਜਾਂ ਕੋਈ ਸੰਦੇਸ਼ ਹੂੰਦਾ ਸੀ, ਉਹ ਇਕ ਸਿਧਾਂਤ ਬਣ ਜਾਂਦਾ ਸੀ,  ਉਹ ਸਿੱਖਾਂ ਲਈ ਸਤਕਾਰਤ ਆਦੇਸ਼ ਬਣ ਜਾਂਦਾ ਸੀ। ਇਹ ਅਖੌਤੀ ਵਿਦਵਾਨ ਤੇ ਇਹ ਵੀ ਕਹਿ ਦੇਣ ਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿਡ਼ੀਆਂ ਪਾਲਣ ਦਾ ਸ਼ੌਂਕ ਸੀ , ਇਸ ਲਈ ਉਨਾਂ ਬਾਜ ਪਾਲਿਆ ਹੋਇਆ ਸੀ। ਬਾਜ ਦੀ ਥਾਂਵੇ ਉਹ ਤੋਤਾ ਜਾਂ ਕਬੂਤਰ ਵੀ ਰੱਖ ਸਕਦੇ ਸਨ । ਕੀ ਇਨਾ ਨਾਸਤਿਕ ਸੋਚ ਵਾਲੇ ਵਿਦਵਾਨਾਂ ਕੋਲ ਇਸ ਦਾ ਜਵਾਬ ਹੈ ਕੇ ਐਸਾ ਕਿਉ ਨਹੀ ਕੀਤਾ ? ਸਿਰਫ ਇਹ ਸੰਦੇਸ਼ ਦੇਣ ਲਈ ਕਿ ਹਰ ਸਿੱਖ ਵਿੱਚ ਬਾਜ ਵਰਗੇ ਗੁਣ ਹੋਣ ਦੂਰ ਦ੍ਰਸ਼ਟੀ, ਸ਼ਿਕਾਰ (ਦੁਸ਼ਮਨ) ਦੀ ਸਟੀਕ ਪਹਿਚਾਨ, ਮਜਬੂਤ ਪਕਡ਼ ਅਤੇ ਅਚੂਕ ਵਾਰ। ਇਹ ਗੁਣ ਬਾਜ ਵਿੱਚ ਹੀ ਮੌਜੂਦ ਸਨ ਕਿਸੇ ਹੋਰ ਪਰਿੰਦੇ ਵਿੱਚ ਨਹੀ। ਉਨਾਂ ਬਾਜ ਨੂੰ ਇਹ ਸੰਦੇਸ਼ ਦੇਣ ਲਈ ਰਖਿਆ ਸੀ ਪੂਜਣ ਲਈ ਨਹੀ। ਇਸੇ ਤਰ੍ਹਾਂ ਸਿੱਖ ਉਸ ਅਕਾਲ ਬੂੰਗੇ ਨੂੰ ਸਤਕਾਰ ਦੀ ਨਜਰ ਨਾਲ ਵੇਖਦੇ ਨੇ ਉਸ ਨੂੰ ਪੂਜਦੇ ਨਹੀ।ਇਹ ਲੋਕ ਵਾਰ ਵਾਰ ਇਹ ਪੁਛਦੇ ਨੇ ਕਿ ਤੁਸੀ ਉਸ ਇਟਾਂ ਗਾਰੇ ਦੀ ਈਮਾਰਤ ਨੂੰ ਪੁਜਦੇ ਹੋ ? ਇਨਾਂ  ਨੂੰ ਸ਼ਾਇਦ ਇਨਾਂ ਵੀ ਪਤਾ ਨਹੀ ਕਿ "ਸਤਕਾਰ" ਕਰਨਾਂ ਤੇ "ਪੂਜਨਾਂ" ਇਸ ਵਿੱਚ ਕਿਨਾਂ ਵਡਾ ਫਰਕ ਹੂੰਦਾ ਹੈ। 

ਅਕਾਲ ਤਖਤ ਇਕ ਇਟਾਂ ਗਾਰੇ ਦੀ ਬਣੀ ਈਮਾਰਤ ਹੀ ਨਹੀ ਸਗੋ ਉਹ ਇਕ ਸਿੱਖ ਦੀ "ਵਖਰੀ ਹੋਂਦ" ਅਤੇ "ਪ੍ਰਭੂਸੱਤਾ" ਦਾ ਪ੍ਰਤੀਕ ਹੈ।  ਜਦੌ ਵੀ ਖਾਲਸੇ ਲਈ ਕਿਸੇ ਸੰਦੇਸ਼ ਜਾਂ ਅਪਣੇ ਕਾਨੂਨ ਨੂੰ ਸੋਧਨ ਜਾ ਜਾਰੀ ਕਰਨ ਦੀ ਲੋਡ਼ ਪਵੇਗੀ ਖਾਲਸਾ ਇਸੇ "ਅਦਾਰੇ" ਤੋਂ ਜਾਰੀ ਕਰੇਗਾ। ਇਸ ਲਈ ਇਸ ਦੀ ਸਥਾਪਨਾਂ ਗੁਰੂ ਸਾਹਿਬ ਜੀ ਨੇ ਆਪ ਕੀਤੀ ਅਤੇ ਕੌਮ ਲਈ "ਸੰਦੇਸ਼" ਜਾਰੀ ਕੀਤੇ ਜਾਂਦੇ ਰਹੇ।

ਲੇਕਿਨ ਅੱਜ ਬੁਰਛਾਗਰਦਾਂ ਨੇ ਉਸ "ਕਾਨੂਨ ਅਤੇ ਸੰਵਿਧਾਨ"  ਬਣਾਉਣ ਅਤੇ ਜਾਰੀ ਕਰਨ ਵਾਲੀ "ਪਾਰਲਿਆਮੇਂਟ" ਨੂੰ ਇਕ "ਕਚਹਿਰੀ ਜਾ ਥਾਂਣਾਂ " ਬਣਾਂ ਕੇ ਰੱਖ ਦਿਤਾ ਹੈ। ਅਜ ਕੁਝ ਲੋਕੀ ਇਸ ਨੂੰ ਸਿੱਖਾਂ ਦੀ "ਸੁਪ੍ਰੀਮ ਕੋਰਟ" ਕਹਿ ਕੇ ਵੀ ਇਸ ਦੇ ਰੁਤਬੇ ਨੂੰ ਘੱਟ ਕਰ ਦੇਂਦੇ ਨੇ ਅਤੇ ਉਨਾਂ ਬੁਰਛਾਗਰਦਾਂ ਦੇ ਰੁਤਬੇ ਨੂੰ ਹੋਰ ਵਧਾ ਦੇਂਦੇ ਨੇ ਜੋ ਇਸ ਸੰਸ਼ਥਾਨ ਤੇ ਕਬਜਾ ਕਰਕੇ ਸਭਤੋਂ ਵੱਡੇ "ਹਾਕਿਮ" ਬਣ ਬੈਠੇ ਨੇ। ਕਿਸੇ "ਕੋਰਟ" ਤੋਂ "ਫੈਸਲੇ ਅਤੇ ਸਜਾਵਾਂ"  ਦਿੱਤੀਆਂ ਜਾਂਦੀਆਂ ਨੇ, ਕਾਨੂੰਨ ਨਹੀ ਸਿਰਜੇ ਜਾਂਦੇ।  ਲੇਕਿਨ "ਪਾਰਲੀਆਮੇਂਟ" ਤੋਂ ਕਾਨੂੰਨ ਬਣਦੇ ਅਤੇ ਜਾਰੀ ਹੂੰਦੇ ਨੇ। ਜਿਸ ਕੰਮ ਲਈ ਇਸ "ਪਾਰਲਿਆਮੇਂਟ" ਦੀ ਸਿਰਜਨਾਂ ਹੋਈ ਸੀ,  ਉਸ ਲਈ ਤੇ ਅਸੀ ਅੱਜ ਤਕ ਇਸਨੂੰ ਨਹੀ ਵਰਤਿਆ , ਪਰ ਹਾਂ ਉਸ ਨੂੰ ਅੱਜ  ਇਨਾਂ ਕੇਸਾਧਾਰੀ ਬ੍ਰਾਹਮਣਾਂ ਅਤੇ ਕਾਮਰੇਡੀ ਵੀਚਾਰਧਾਰਾ ਵਾਲੇ ਕੁਝ ਕੁ ਸਿੱਖਾਂ ਨੇ ਇਸ ਅਦਾਰੇ ਨੂੰ ਅੱਜ ਕਚਹਿਰੀ ਅਤੇ ਥਾਣਾਂ ਜਰੂਰ ਬਣਾਂ ਕੇ ਰੱਖ ਦਿਤਾ ਹੈ। ਇਨਾਂ ਹੀ ਨਹੀ ਉਸ ਨੂੰ "ਇਟਾਂ ਅਤੇ ਗਾਰੇ"  ਦੀ ਸਾਧਾਰਣ ਈਮਾਰਤ ਜਾਂ ਥਡ਼ਾ ਐਲਾਨ ਕੇ ਸਿੱਖਾਂ ਦੇ ਮੰਨ ਵਿੱਚੋ ਇਸ ਦੇ ਸਤਕਾਰ ਨੂੰ ਤਹਿਸ ਨਹਿਸ ਕਰ ਦੇਣ ਲਈ ਇਹ ਲੋਕ ਪੱਬਾਂ ਭਾਰ ਖਡ਼ੇ ਹਨ। 

ਅਕਾਲ ਤਖਤ ਨੂੰ "ਇਟਾਂ ਅਤੇ ਗਾਰੇ"  ਦੀ ਬਣੀ ਇਮਾਰਤ ਕਹਿਨ ਵਾਲਿਆ ਦੀ ਸਾਜਿਸ਼ ਕਦੀ ਵੀ ਕਾਮ ਯਾਬ ਨਹੀ ਹੋਣ ਦਿਤੀ ਜਾਵੇਗੀ। ਕਿਉਕੇ ਇਹ ਉਹ ਹੀ ਕਾਮਰੇਡੀ ਵਿਚਾਰ ਧਾਰਾ ਦੇ ਲੋਗ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਵੀ ਕਿੰਤੂ ਕਰ ਚੁਕੇ ਹਨ। ਇਨਾਂ ਕੋਲੋਂ ਸਾਨੂੰ ਸਾਵਧਾਨ ਰਹਿਨ ਦੀ ਬਹੁਤ ਜਰੂਰਤ ਹੈ। ਕਿਉ ਕਿ ਇਨਾਂ ਨੇ ਤਾਂ ਕੱਲ ਇਸੇ ਤਰ੍ਹਾਂ ਕਹਿ ਦੇਣਾਂ ਹੈ ਕੇ "ਕਾਗਜ ਅਤੇ ਗੱਤੇ"  ਦੇ ਬਣੇ ਉਸ ਗ੍ਰੰਥ ਨੂੰ ਗੁਰੂ ਕਿਉ ਮਣਦੇ ਹੋ ? ਮੱਥਾ ਕਿਉ ਟੇਕਦੇ ਹੋ ? ਇਹ ਅਪਣੇ ਗੁਰੂ ਨਾਲੋਂ ਵੀ ਸਿਆਣੇ ਹੋ ਗਏ ਨੇ ਅਤੇ ਗੁਰੂ ਦੇ ਸਰੂਪ ਤੇ ਹੀ ਕਿੰਤੂ ਕਰ ਰਹੇ ਨੇ। ਇਕ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਡੀ (ਸ਼ਰੀਰ) ਅਗੇ ਨਹੀ ਝੁਕਦਾ  , ਬਲਕਿ ਉਸ ਵਿਚ ਦਰਜ "ਗੁਰੂ ਸ਼ਬਦਾਂ" ਦੇ ਸਤਕਾਰ ਅਤੇ ਸਮਰਪਣ ਲਈ  ਝੁਕਦਾ ਹੈ ।

ਉਸੇ ਤਰਹਾਂ ਅਕਾਲ ਤਖਤ  "ਇਟਾਂ ਗਾਰੇ ਦੀ ਬਣੀ ਇਮਾਰਤ"  ਨਹੀ ! ਉਸ ਦੇ ਸਿਧਾਂਤ ਅਗੇ ਸਿੱਖ ਅਪਣਾਂ ਸਿਰ ਝੁਕਾਂਦੇ ਨੇ। ਜਿਸ ਨੂੰ ਇਤਰਾਜ ਹੈ ਉਹ ਨਾਂ ਕਰੇ ਸਤਕਾਰ , ਲੇਕਿਨ ਉਸ ਨੂੰ ਕੋਈ ਹਕ ਨਹੀ ਕੇ ਉਹ ਦੂਜਿਆ ਕੋਲੋਂ ਇਹ ਸਵਾਲ ਪੁਛੇ ਕੇ ਅਕਾਲ ਤਖਤ ਅਗੇ ਸਿਰ ਕਿਉ ਝੁਕਾਂਦੇ ਹੋ ? ਇਨਾਂ "ਸਕਤਰੇਤ" ਵਿੱਚ ਮੱਥਾ ਟੇਕਣ ਵਾਲਿਆਂ ਨੂੰ ਕੀ ਪਤਾ ਕੇ ।ਅਕਾਲ ਤਖਤ ਦੀ ਇਹ ਈਮਾਰਤ ਹਮੇਸ਼ਾਂ ਸਿੱਖ ਨੂੰ ਇਹ ਅਹਿਸਾਸ ਦੁਆਂਦਾ ਹੈ ਕਿ 

"ਖਾਲਸੇ ਦੀ ਵਖਰੀ ਹੋਂਦ ਹੈ", "ਖਾਲਸਾ ਨਿਆਰਾ ਹੈ" , "ਖਾਲਸਾ ਆਜਾਦ ਹਸਤੀ ਦਾ ਮਾਲਕ ਹੈ" "ਖਾਲਸਾ ਅਪਣੇ ਫੈਸਲੇ ਆਪ ਕਰਦਾ ਹੈ"

"ਖਾਲਸੇ ਦਾ ਅਪਣਾਂ ਸੰਵਿਧਾਨ ਅਤੇ ਕਾਨੂੰਨ ਹੈ" ,"ਖਾਲਸਾ ਮੀਰੀ ਅਤੇ ਪੀਰੀ" ਦੇ ਸਿਧਾਂਤ ਦਾ ਧਾਰਣੀ ਹੈ ", ਖਾਲਸੇ ਦੀ (ਸ਼ੋਵੲਰੲਗਿਨਟੇ) ਦੇ ਪ੍ਰਤੀਕ
"ਖਾਲਸੇ ਦੇ ਬੂੰਗੇ ਅਤੇ ਨਿਸ਼ਾਂਨ ਜੁਗੋ ਜੁਗ ਅਟੱਲ ਹਨ", ਇਸ ਤਰ੍ਹਾਂ ਉਹ ਇਟਾਂ ਅਤੇ ਗਾਰੇ ਦੀ ਈਮਾਰਤ ਸਿੱਖਾਂ ਲਈ ਗੁਰੂ ਦਾ ਇਕ ਸੰਦੇਸ਼ ਅਤੇ ਸਿਧਾਂਤ ਬਣ ਕੇ ਖਡ਼ੀ ਹੈ।

ਸਕਤਰੇਤ ਅਗੇ ਮੱਥਾ ਰਗਣ ਵਾਲੇ ਇਹ ਕੀ ਸਮਝਣ  ਕੇ ਅਕਾਲ ਤਖਤ ਦਾ ਸਿੱਖੀ ਵਿੱਚ ਕਿਨਾਂ ਵਡਾ ਰੁਤਬਾ ਅਤੇ ਸਤਕਾਰ ਹੈ। ਅੱਜ ਜਰੂਰਤ ਹੈ ਇਸ ਦੇ ਉਸ ਸਤਕਾਰ ਨੂੰ ਬਹਾਲ ਕਰਨ ਦੀ। ਇਹੋ ਜਹੇ ਨਾਸਤਿਕ ਸੋਚ ਵਾਲੇ  ਅਤੇ ਕੇਸਾਧਾਰੀ ਬ੍ਰਾਂਹਮਣਾਂ ਤੋਂ ਇਸ ਅਦਾਰੇ ਨੂੰ ਅਜਾਦ ਕਰਵਾੳਣ ਦੀ। ਜੋ ਅਖੌਤੀ ਵਿਦਵਾਨ ਇਸ ਅਦਾਰੇ ਤੋਂ ਸਿੱਖਾਂ ਨੂੰ ਖੇ੍ਡ਼੍ਹਾ ਛੁਡ਼ਾ ਲੈਣ ਦੇ ਲੇਖ ਲਿਖ ਰਹੇ ਨੇ,  ਜੇ ਉਨਾਂ ਵਿੱਚ ਜਰਾ ਵੀ ਜਮੀਰ ਬਾਕੀ ਬਚੀ ਹੈ ਤੇ ਸਿੱਖਾਂ ਨੂੰ ਇਹ ਹਲੂਣਾਂ ਦੇਣ ਕੇ ਇਨਾਂ ਅਦਾਰਿਆ ਤੇ ਕਾਬਿਜ ਬੁਰਛਾਗਰਦਾਂ ਤੋਂ ਜਲਦੀ ਤੋਂ ਜਲਦੀ ਖੇਡ਼੍ਹਾ ਛੁਡ਼ਾ ਕੇ ਅਪਣੇ ਧਾਰਮਿਕ ਅਦਾਰਿਆ ਦਾ ਸਤਕਾਰ ਬਹਾਲ ਕਰਨ ਅਤੇ ਕੌਮ ਨੂ ਚਡ਼੍ਹਦੀ ਕਲਾ ਵਲ ਲੈ ਜਾਂਣ।
-ਇੰਦਰ ਜੀਤ ਸਿੰਘ,ਕਾਨਪੁਰ