Saturday, October 01, 2011

ਸ਼ਰਧਾਂਜਲੀ ਸਮਾਗਮ 2 ਅਤੇ 9 ਅਕਤੂਬਰ ਨੂੰ

ਇਨਕਲਾਬੀ ਨਾਟਕ ਲਹਿਰ ਦੇ ਸ਼ਰੋਮਣੀ ਉਸਰੱਈਏ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ2 ਅਕਤੂਬਰ ਨੂੰ ਚੰਡੀਗੜ੍ਹ ਅਤੇ 9 ਅਕਤੂਬਰ ਨੂੰ ਪਿੰਡ ਕੁੱਸਾ 'ਚ ਪੁੱਜਣ ਦਾ ਸੱਦਾ''ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ'' ਦੇ ਕਨਵੀਨਰ ਅਤੇ ਇਸ ਕਮੇਟੀਵੱਲੋਂ ਸ਼੍ਰੀ ਗੁਰਸ਼ਰਨ ਸਿੰਘ ਦੇ ਸਨਮਾਨ 'ਚ ਚੱਲ ਰਹੇ ''ਸਲਾਮ ਪ੍ਰਕਾਸ਼ਨ'' ਦੇ ਸੰਚਾਲਕ ਜਸਪਾਲ ਜੱਸੀ ਨੇ 2 ਅਕਤੂਬਰ ਨੂੰ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਚੰਡੀਗੜ ਦੇ ਸੈਕਟਰ-34 ਵਿੱਚ ਹੋ ਰਹੇ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਹੈ। 
ਪ੍ਰੈੱਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਜਸਪਾਲ ਜੱਸੀ ਨੇ ਸਨਮਾਨ ਕਮੇਟੀ ਵੱਲੋਂ ਐਲਾਨ ਕੀਤਾ ਕਿ ਪੰਜਾਬ ਦੇ ਪਿੰਡਾਂ 'ਚ ਗੁਰਸ਼ਰਨ ਸਿੰਘ ਲਈ ਅਥਾਹ ਸਤਿਕਾਰ ਅਤੇ ਲੋਕਾਂ ਦੀ ਜ਼ੋਰਦਾਰ ਮੰਗ ਨੂੰ ਧਿਆਨ 'ਚ ਰੱਖਦਿਆਂ 2 ਅਕਤੂਬਰ ਦੇ ਚੰਡੀਗੜ੍ਹ ਸ਼ਰਧਾਂਜਲੀ ਸਮਾਗਮ ਤੋਂ ਬਾਅਦ 9 ਅਕਤੂਬਰ ਨੂੰ ਮੋਗਾ ਨੇੜੇ ਪਿੰਡ ਕੁੱਸਾ 'ਚ ਇੱਕ ਹੋਰ ਵੱਡਾ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ।ਚੇਤੇ ਰਹੇ ਕਿ 11 ਜਨਵਰੀ 2006 ਨੂੰ ਪਿੰਡ ਕੁੱਸਾ ਵਿੱਚ ਗੁਰਸ਼ਰਨ ਸਿੰਘ ਨੂੰ 20 ਹਜ਼ਾਰ ਲੋਕਾਂ ਦੇ ਇਕੱਠ 'ਚ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ ਗਿਆ ਸੀ।ਇਹ ਸਨਮਾਨ ਸਮਾਰੋਹ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਅਤੇ ਲੋਕ ਲਹਿਰ ਅੰਦਰ ਇੱਕ ਯਾਦਗਾਰੀ ਘਟਨਾ ਹੋ ਨਿੱਬੜਿਆ ਸੀ।
9 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ਲਈ ਕੁੱਸਾ ਸਨਮਾਨ ਕਮੇਟੀ ਦਾ ਵਿਸਥਾਰ ਕਰਕੇ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਕਾਇਮ ਕੀਤੀ ਗਈ ਹੈ। ਪੰਜਾਬੀ ਰੰਗਮੰਚਦੀਆਂ ਕਈ ਸਿਰਕੱਢ ਅਤੇ ਉੱਘੀਆਂ ਸਖਸ਼ੀਅਤਾਂ ਦੇ ਇਸ ਕਮੇਟੀ 'ਚ ਸ਼ਾਮਲ ਹੋ ਜਾਣ ਨਾਲਕੁੱਸਾ ਸਮਾਗਮ ਦੇ ਉੱਦਮ ਨੂੰ ਜ਼ੋਰਦਾਰ ਹੁਲਾਰਾ ਮਿਲਿਆ ਹੈ। ਇਹਨਾਂ ਸਖਸ਼ੀਅਤਾਂ 'ਚ ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ.ਸਾਹਿਬ ਸਿੰਘ, ਸ਼ਬਦੀਸ਼ ਅਤੇ ਰਾਮ ਸਵਰਨ ਸਿੰਘ ਲੱਖੇਵਾਲੀ ਸ਼ਾਮਲ ਹਨ। ਸੁਰਜੀਤ ਪਾਤਰਅਤੇ ਪੰਜਾਬੀ ਸਾਹਿਤ ਜਗਤ ਦੀਆਂ ਕਈ ਹੋਰ ਸਖਸ਼ੀਅਤਾਂ ਵੀ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ। ਜਸਪਾਲ ਜੱਸੀ ਨੇ ਦੱਸਿਆ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਗੁਰਸ਼ਰਨ ਸਿੰਘ ਨੂੰ ਸਮਰਪਤ ਪਹਿਲੇ  ਇਨਕਲਾਬੀ ਪੰਜਾਬੀ ਰੰਗਮੰਚ ਦਿਵਸ (27 ਸਤੰਬਰ 2012) ਦੀ ਮੁਹਿੰਮ ਖਾਤਰ ਮਜ਼ਦੂਰਾਂ, ਕਿਸਾਨਾਂ ਵੱਲੋਂ ਵਿਸ਼ੇਸ਼ ਯੋਗਦਾਨ ਦਾ ਐਲਾਨ ਕੀਤਾ ਜਾਵੇਗਾ।ਜਸਪਾਲ ਜੱਸੀ, ਕਨਵੀਨਰਸ਼ਰਧਾਂਜਲੀ ਸਮਾਗਮ 2 ਅਤੇ 9 ਅਕਤੂਬਰ ਨੂੰ


ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ


ਕਾਲੇ ਦਿਨਾਂ ਦਾ ਸਚ


ਸੰਤ ਰਾਮ ਉਦਾਸੀ ਦੇ ਇਹ ਬੋਲ


ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ !ਉਮਰ ਭਰ ਲੋਕਾਂ ਲਈ ਯਤਨਸ਼ੀਲ ਰਹੇ--ਗੁਰਸ਼ਰਨ ਭਾਅ ਜੀ


ਸੰਤ ਰਾਮ ਉਦਾਸੀ ਦੇ ਇਹ ਬੋਲ

ਯਾਦਾਂ ਭਾਅ ਗੁਰਸ਼ਰਨ ਸਿੰਘ ਦੀਆਂ..// . ਦਰਸ਼ਨ ਦਰਵੇਸ਼


ਬਾਬਾ ਹੁਣ ਬੋਲੇਗਾ ਨਹੀ..........ਪਰ

ਕੈਡਰ ਦਾ 'ਜ਼ਿਹਨੀ ਰੇਪ"......?


ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ !


ਗਿਆਨ ਸਾਗਰ ਟਰਸਟ ਨੇ ਕੀਤੀ ਸ਼ੁਭ ਸ਼ੁਰੂਆਤNo comments: