Showing posts with label ਕਿੰਗ. Show all posts
Showing posts with label ਕਿੰਗ. Show all posts

Monday, September 09, 2013

ਹਰ 80 ਕਿਲੋਮੀਟਰ 'ਤੇ ਹਵਾਈ ਅੱਡੇ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ

 Mon, Sep 9, 2013 at 9:20 PM
ਰਾਜ ਸਰਕਾਰ ਨੇ ਹਵਾਈ ਸੰਪਰਕ ਰਾਹੀਂ ਸੂਬੇ ਨੂੰ ਦੁਨੀਆ ਨਾਲ ਜੋੜਿਆ
ਅੰਮ੍ਰਿਤਸਰ: 9 ਸਤੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਸੂਬਾ ਸਰਕਾਰ ਨੇ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਦੇਣ ਦੇ ਆਪਣੇ ਵਾਅਦੇ ਤਹਿਤ ਜਿਥੇ ਪੰਜਾਬ 'ਚ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ ਉਥੇ ਰਾਜ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਹਵਾਈ ਸੰਪਰਕ ਰਾਹੀਂ ਵੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨਾਲ ਸਿੱਧਾ ਜੁੜ ਗਿਆ ਹੈ। ਰਾਜ ਸਰਕਾਰ ਦੇ ਜਤਨਾਂ ਸਦਕਾ ਬਹੁਤ ਜਲਦ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਹਰ 80 ਕਿ.ਮੀ 'ਤੇ ਹਵਾਈ ਅੱਡਾ ਹੋਵੇਗਾ ਜੋ ਕਿ ਪੰਜਾਬ ਦੇ ਵਿਕਾਸ ਦੀ ਗਵਾਹੀ ਭਰੇਗਾ।
ਇਸ ਵੇਲੇ ਪੰਜਾਬ 'ਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਨਾਲ ਪੰਜਾਬ ਦਾ ਦੂਸਰੇ ਦੇਸ਼ਾਂ ਨਾਲ ਸਿੱਧਾ ਸੰਪਰਕ ਕਾਇਮ ਹੋ ਚੁੱਕਾ ਹੈ ਅਤੇ ਪਠਾਨਕੋਟ ਵਿਖੇ ਵੀ ਘਰੇਲੂ ਹਵਾਈ ਉਡਾਨਾਂ ਲਈ ਹਵਾਈ ਅੱਡਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਬਣਾਏ ਜਾ ਰਹੇ ਹਵਾਈ ਅੱਡੇ 'ਤੇ ਵੀ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਇਸ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਲੁਧਿਆਣਾ ਹਵਾਈ ਅੱਡੇ ਵਿਖੇ 200 ਮੀਟਰ ਹੋਰ ਹਵਾਈ ਪੱਟੀ ਵਧਾਈ ਜਾ ਰਹੀ ਹੈ ਤਾਂ ਜੋ ਓਥੋਂ ਵੀ ਜਲਦ ਹੀ ਉਡਾਨਾਂ ਸ਼ੁਰੂ ਕੀਤੀਆਂ ਜਾ ਸਕਣ।
         ਸੂਬਾ ਸਰਕਾਰ ਨੇ ਪੰਜਾਬ ਦਾ ਹਵਾਈ ਸੰਪਰਕ ਵਧਾਉਣ ਤੋਂ ਇਲਾਵਾ ਰਾਜ ਦੇ ਹਰ ਸ਼ਹਿਰ ਨੂੰ 4 ਜਾਂ 6 ਮਾਰਗੀ ਸੜਕਾਂ ਨਾਲ ਜੋੜਨ ਦਾ ਵੀ ਟੀਚਾ ਰੱਖਿਆ ਹੈ ਅਤੇ ਇਸ ਸਬੰਧੀ ਵੀ ਕੰਮ ਚੱਲ ਰਹੇ ਹਨ। ਪੰਜਾਬ ਵਿਚ ਜਿੱਥੇ ਦੇਸ਼ ਦੇ ਸਭ ਤੋਂ ਵੱਧ 22 ਓਵਰ ਬ੍ਰਿਜ ਬਣਾਏ ਗਏ, ਉੱਥੇ 7 ਹੋਰ ਐਕਸਪ੍ਰੈਸ ਵੇਅ ਵੀ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਆਵਾਜਾਈ ਸਹੂਲਤ ਮਿਲ ਸਕੇ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਖੇ ਮੈਟਰੋ ਚਲਾਉਣ ਸਬੰਧੀ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਹੈ। ਜਲੰਧਰ ਤੇ ਲੁਧਿਆਣਾ ਸ਼ਹਿਰਾਂ ਵਿਚ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ 'ਚ ਵੀ ਜਲਦ ਹੀ ਸਿਟੀ ਬੱਸ ਸੇਵਾ ਸ਼ੂਰੂ ਕੀਤੀ ਜਾ ਰਹੀ ਹੈ। ਰਾਜ ਸਰਕਾਰ ਵੱਲੋਂ ਮੋਹਾਲੀ ਵਿਖੇ ਇੱਕ ਵਿਸ਼ਵ ਪੱਧਰੀ ਏ.ਸੀ. ਬੱਸ ਅੱਡਾ ਵੀ ਬਣਾਇਆ ਜਾ ਰਿਹਾ ਹੈ। ਕੁਲ ਮਿਲਕੇ ਵਿਕਾਸ ਦੇ ਇਹਨਾਂ ਕਾਰਜਾਂ ਦੀ ਇਹ ਲਿਸਟ ਏਨੀ ਲੰਮੀ ਹੋਣ ਵਾਲੀ ਹੈ ਕਿ ਦੁਨੀਆ ਰਹਿ ਜਾਏਗੀ ਤੇ ਵਿਰੋਧੀ ਹੱਕੇ-ਬੱਕੇ।

ਖਾੜਕੂਵਾਦ: ਪੰਜਾਬ ਪੁਲਿਸ ਵੱਲੋ ਇੱਕ ਹੋਰ ਇਕ਼ਬਾਲ

ਪ੍ਰਧਾਨ ਮੰਤਰੀ ਵੱਲੋਂ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਡਾਕ ਟਿਕਟ ਜਾਰੀ 

ਕਾਲ਼ੀ ਡਾਂਗ ਮੇਰੀ ਭੈਣ ਦੀ…//ਗੁਰਮੇਲ ਬੀਰੋਕੇ ਦੀ ਇੱਕ ਰਚਨਾ  


ਪੰਜਾਬ:ਦੋ ਵਕਤ ਦੀ ਰੋਟੀ ਲਈ ਬੈਡਮਿੰਟਨ ਖਿਡਾਰੀ ਬਣਿਆ ਰਿਕਸ਼ਾ ਚਾਲਕ

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ 


ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ


ਬਾਬੇ, ਬਲਾਤਕਾਰ ਅਤੇ ਅਸੀਂ



ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

Saturday, August 31, 2013

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਵਿਸ਼ੇਸ਼ ਆਯੋਜਨ

Sat, Aug 31, 2013 at 4:43 PM
ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਪਹਿਲੀ ਨੂੰ
ਫਾਈਲ  ਫੋਟੋ 
ਅੰਮ੍ਰਿਤਸਰ: 31 ਅਗਸਤ, 2013: (ਕਿੰਗ//ਪੰਜਾਬ ਸਕਰੀਨ ਬਿਊਰੋ): ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ 1 ਸਤੰਬਰ 2013 ਨੂੰ ਸਵੇਰੇ 7:00 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਅਰੰਭ ਹੋਵੇਗਾ ਅਤੇ ਇਸ ਦੀ ਸੰਪੂਰਨਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ। ਜਿਸ ਦੀ ਅਗਵਾਈ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਕਰਨਗੇ। ਨਗਰ ਕੀਰਤਨ ਵਿੱਚ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ਼ ਤੇ ਬੈਂਡ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਸ਼ਬਦੀ ਜਥੇ, ਧਾਰਮਿਕ ਸਭਾ-ਸੁਸਾਇਟੀਆਂ, ਗੱਤਕਾ ਪਾਰਟੀਆਂ ਤੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਜਸ ਗਾਇਨ ਕਰਦੀਆਂ ਸੰਗਤਾਂ ਸ਼ਮੂਲੀਅਤ ਕਰਨਗੀਆਂ।
ਇਸੇ ਦਿਨ ਪਹਿਲੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ 8.00 ਵਜੇ ਤੋਂ ਦੇਰ ਰਾਤ 1.00 ਵਜੇ ਤੀਕ ਸ਼ਬਦ-ਵਿਚਾਰ ਤੇ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਸ਼ਬਦ ਵਿਚਾਰਾਂ ਦੀ ਸਾਂਝ ਕੀਤੀ ਜਾਵੇਗੀ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਗੁਰਨਾਮ ਸਿੰਘ ਪਟਿਆਲਾ, ਡਾ:ਗੁਰਿੰਦਰ ਸਿੰਘ ਬਟਾਲਾ, ਭਾਈ ਅਮਰਜੀਤ ਸਿੰਘ ਪਟਿਆਲਾ, ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੇ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਵਾਲੇ ਤੇ ਬੀਬੀਆਂ ਦਾ ਜਥਾ (ਬਾਬਾ ਕੁੰਦਨ ਸਿੰਘ ਭਲਾਈ ਕੇਂਦਰ ਟਰੱਸਟ) ਲੁਧਿਆਣੇ ਵਾਲਿਆਂ ਦੇ ਜਥਿਆਂ ਵੱਲੋਂ ਕਥਾ ਵਖਿਆਨਾਂ ਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 1 ਸਤੰਬਰ ਨੂੰ ਸਵੇਰੇ 8.30 ਵਜੇ ਤੋਂ 12 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ। ਰਾਤ ਨੂੰ ਦੀਪਮਾਲਾ ਹੋਵੇਗੀ ’ਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ। ਇਸ ਦਿਨ ਸਾਰੇ ਸਮਾਗਮਾਂ ਦਾ ਪੀ.ਟੀ.ਸੀ. ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਅੰਮ੍ਰਿਤਸਰ ਵਿੱਚ ਨਗਰਕੀਰਤਨ 

Saturday, August 10, 2013

ਜੰਗਬੰਦੀ ਦੀ ਉਲੰਘਣਾ ਦੇ ਖਿਲਾਫ਼ ਰੋਹ ਹੋਰ ਭਖਿਆ

ਯੂਥ ਕਾਂਗਰਸ ਨੇ ਰੋਕੀ ਦਿੱਲੀ-ਲਾਹੌਰ ਬੱਸ: ਦਰਜਨਾਂ ਵਰਕਰ ਗ੍ਰਿਫਤਾਰ 
                                                                                                                                 ਤਸਵੀਰਾਂ:ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ 
ਅੰਮ੍ਰਿਤਸਰ: 9 ਅਗਸਤ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ )- ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਫੌਜੀਆਂ ਵਲੋਂ 5 ਭਾਰਤੀ ਫੌਜੀਆਂ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਰੋਸ ਪ੍ਰਗਟਾਵੇ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਹੁਣ ਇਸ ਰੋਸ ਵਿਚ੍ਚ ਪੰਜਾਬ ਯੂਥ ਕਾਂਗਰਸ ਵੀ ਸ਼ਾਮਿਲ ਹੋ ਗਈ ਹੈ। ਗੁੱਸੇ 'ਚ ਆਏ 100 ਤੋਂ ਵੱਧ ਯੂਥ ਕਾਂਗਰਸ ਵਰਕਰਾਂ ਨੇ ਦਿੱਲੀ-ਲਾਹੌਰ ਬੱਸ ਨੂੰ ਅੰਮ੍ਰਿਤਸਰ ਦੇ ਇੰਡੀਆ ਗੇਟ ਵਿਖੇ ਰੋਕ ਲਿਆ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ  ਬੱਸ ਨੂੰ ਰੋਕਣ ਵਾਲੇ ਇਨ੍ਹਾਂ ਯੂਥ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਦਖਲ ਤੋਂ ਬਾਅਦ ਇਹ ਬੱਸ ਲਾਹੌਰ ਲਈ ਰਵਾਨਾ ਕਰ ਦਿੱਤੀ ਗਈ । ਇਸ ਬੱਸ ਸੇਵਾ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਦੇ ਚਲਦਿਆਂ ਬੱਸ ਸੇਵਾ ਨੂੰ ਬਹਾਲ ਰੱਖਣ ਦਾ ਕੋਈ ਮਤਲਬ ਨਹੀਂ ਹੈ ਲਿਹਾਜ਼ਾ ਇਹ ਬੱਸ ਸੇਵਾ ਬੰਦ ਕੀਤੀ ਜਾਣੀ ਚਾਹੀਦੀ ਹੈ। ਬਾਕੀ ਪਾਰਟੀਆਂ ਤਾਂ ਪਹਿਲਾਂ ਹੀ ਇਸ ਮੁੱਦੇ ਤੇ ਯੂਪੀਏ ਸਰਕਾਰ ਨੂੰ ਘੇਰ ਕੇ ਲਗਾਤਾਰ ਸੁਆਲ ਪੁਛਹ ਰਹੀਆਂ ਹਨ ਪਰ ਹੁਣ ਇਸ ਰੋਸ ਵਿੱਚ ਯੂਥ ਕਾਂਗਰਸ ਦਾ ਵੀ ਸ਼ਾਮਿਲ ਹੋਣਾ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਪੁੰਛ ਸੈਕਟਰ 'ਚ ਪਾਕਿਸਤਾਨੀ ਸੈਨਾ ਨੇ ਗਸ਼ਤ ਕਰ ਰਹੀ ਭਾਰਤੀ ਜਵਾਨਾਂ ਦੀ ਟੁਕੜੀ 'ਤੇ  ਹਮਲਾ ਕਰ ਦਿੱਤਾ ਸੀ ਜਿਸ 'ਚ ਬਿਹਾਰ ਰੈਜ਼ੀਮੈਂਟ ਦੇ 5 ਜਵਾਨ ਸ਼ਹੀਦ ਹੋ ਗਏ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਖਿਲਾਫ ਗੁੱਸੇ ਦੀ ਲਹਿਰ ਹੈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਲਈ ਯੂਪੀਏ ਸਰਕਾਰ ਦੀ ਕਮਜ਼ੋਰੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 

Wednesday, July 31, 2013

ਵਾਰਦਾਤਾਂ ਮਹਿਜ਼ ਅਫਵਾਹਾਂ

 ਕੋਈ ਵਜੂਦ ਨਹੀਂ ਕਾਲਾ ਕਛਾ ਗਿਰੋਹਾਂ ਅਤੇ ਨਾਇਜੀਰੀਅਨ ਗਿਰੋਹਾਂ ਦਾ 
ਲੋਕ ਜਾਗਰੂਕਤਾ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਸਾਂਝਾ ਉਪਰਾਲਾ  
ਅੰਮ੍ਰਿਤਸਰ:30 ਜੁਲਾਈ, 2013:(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਦੇਰ ਰਾਤ ਕਾਲਾ ਕੱਛਾ ਗਿਰੋਹ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਸਿਰਫ ਅਫਵਾਹਾਂ ਹਨ। ਲੋਕ ਅਜਿਹੇ ਕਿਸੇ ਵੀ ਸੁਨੇਹੇ ਜਾਂ ਅਫਵਾਹ ਤੋਂ ਦੁਰੀ ਬਣਾਈ ਰੱਖਣ। ਇਹਨਾਂ ਗਿਰੋਹਾਂ ਦਾ ਵਾਸਤਵ ਵਿੱਚ ਕੋਈ ਵਜੂਦ ਹੀ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਾਮ ਸਿੰਘ ਆਈ. ਪੀ. ਐੱਸ. ਕਮਿਸ਼ਨਰ ਪੁਲਸ ਅੰਮ੍ਰਿਤਸਰ ਤੇ ਬਾਰਡਰ ਰੇਂਜ ਦੇ ਡੀ. ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਸਥਾਨਕ ਪੁਲਸ ਲਾਈਨ ਵਿਖੇ ਸੱਦੀ ਇਕ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਸਾਂਝੇ ਤੌਰ 'ਤੇ ਕੀਤਾ ਗਿਆ। ਕਮਿਸ਼ਨਰ ਪੁਲਸ ਰਾਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਅਜਿਹੇ ਕਈ ਅਫਵਾਹ ਨੁਮਾ ਸੁਨੇਹੇ ਉਨ੍ਹਾਂ ਦੇ ਜਾਤੀ ਮੋਬਾਈਲ ਉਪਰ ਵੀ ਪਾ ਕੇ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਨੂੰ ਗੁੰਮਰਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਥਾਣਾ ਮੁਖੀਆਂ ਏ. ਡੀ. ਸੀ. ਪੀਜ਼. ਤੇ ਡੀ. ਸੀ. ਪੀ. ਅੰਮ੍ਰਿਤਸਰ ਵਲੋਂ ਖੁਦ ਦੇਰ ਰਾਤ ਮੌਕਿਆਂ ਦਾ ਦੌਰਾ ਕਰਨ ਮਗਰੋਂ ਅਜਿਹੀ ਕਿਸੇ ਵੀ ਘਟਨਾ ਦਾ ਖੁਲਾਸਾ ਨਹੀਂ ਹੋਇਆ ਹੈ। ਕਮਿਸ਼ਨਰ ਰਾਮ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਤ ਮੌਕੇ ਪੁਲਸ ਦੇ 110, ਮੋਬਾਇਲ ਪੁਲਸ ਦੇ 425 ਮੁਲਾਜ਼ਮ, ਇਕ ਡੀ. ਐੱਸ. ਪੀ. / ਐੱਸ. ਪੀ. ਤੇ ਦੋ ਐੱਸ. ਐੱਚ. ਓ. ਗਸ਼ਤ 'ਤੇ ਰਹਿੰਦੇ ਹਨ। ਇਸ ਤਰ੍ਹਾਂ ਇਲਾਕੇ ਦੇ ਚੱਪੇ ਚੱਪੇ ਤੇ ਨਜਰ ਰੱਖੀ ਜਾ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਦਿੱਤੇ ਜਾਣ ਵਾਲੇ ਠੀਕਰੇ ਪਹਿਰੇ ਨੂੰ ਬੇਸ਼ੱਕ ਬਰਕਰਾਰ ਰੱਖਣ ਦੇ ਉਹ ਵਿਰੋਧ ਵਿਚ ਨਹੀਂ ਹਨ ਪਰ ਲੋੜ ਪੈਣ 'ਤੇ ਪੁਲਸ ਵਲੋਂ ਮੋਹਤਬਰ ਵਿਅਕਤੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਠੀਕਰੀ ਪਹਿਰੇ ਵਿਚ ਢੁਕਵਾਂ ਫੇਰਬਦਲ ਅਮਲ ਵਿਚ ਲਿਆਂਦਾ ਜਾ ਸਕਦਾ ਹੈ। ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਵਿਭਾਗੀ ਜਾਂਚ ਚੱਲਣ ਦਾ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਪਰਦ ਹੋਣ 'ਤੇ ਇਨ੍ਹਾਂ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਬਾਰਡਰ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਮਹਿਤਾ, ਜੰਡਿਆਲਾ, ਘੁਮਾਣ, ਰਾਜਾਸਾਂਸੀ, ਕੱਥੂਨੰਗਲ ਅਤੇ ਤਰਨਤਾਰਨ ਨਾਲ ਲੱਗਦੇ ਜੰਡਿਆਲਾ ਦੇ ਇਲਾਕਿਆਂ ਵਿਚ ਅਫਵਾਹਾਂ ਦਾ ਜੋ ਸਿਲਸਿਲਾ ਚੱਲ ਰਿਹਾ ਹੈ, ਵਿਚ ਕੋਈ ਸੱਚਾਈ ਨਾ ਹੋ ਕੇ ਸਿਰਫ ਸ਼ਰਾਰਤੀ ਅਨਸਰਾਂ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਵਿਚ 71 ਨਾਕੇ ਪੀ. ਸੀ. ਆਰ. ਦੇ, 49 ਚੌਪਹੀਆ ਵਾਹਨ, 70 ਦੋਪਹੀਆ ਵਾਹਨ ਤੇ 7 ਐਂਬੂਲੈਂਸਾਂ ਸਮੇਤ 750 ਕਰਮਚਾਰੀ ਡਿਊਟੀ 'ਤੇ ਮੌਜੂਦ ਰਹਿੰਦੇ ਹਨ, ਜਦਕਿ ਪੀ. ਏ. ਪੀ. ਦੀਆਂ 5 ਕੰਪਨੀਆਂ ਦੇ 750 ਜਵਾਨਾਂ ਦਾ ਹੋਰ ਵਾਧਾ ਕਰਕੇ ਦਿਹਾਤੀ ਇਲਾਕਿਆਂ ਵਿਚ ਰਾਤ ਦੀ ਗਸ਼ਤ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕਾਬਿਲੇ ਜ਼ਿਕਰ ਹੈ ਕੀ ਇਹਨਾਂ ਇਲਾਕਿਆਂ ਵਿੱਚ ਅਜਿਹੀਆਂ ਵਾਰਦਾਤਾਂ ਕਾਰਣ ਕਾਫੀ ਦਹਿਸ਼ਤ ਵਰਗਾ ਮਾਹੌਲ ਬਣਿਆ ਹੋਇਆ ਸੀ।
ਡੀ. ਆਈ. ਜੀ. ਉਮਰਾਨੰਗਲ ਵਲੋਂ ਬੀਤੇ ਦਿਨੀਂ ਪਿੰਡ ਪੰਡੋਰੀ ਵੜੈਚ ਅਤੇ ਪਿੰਡ ਮੁਹਾਰ ਵਿਚ ਹੋਈਆਂ ਦੋ ਕਤਲ ਦੀਆਂ ਵਾਰਦਾਤਾਂ ਨੂੰ ਰੰਜਿਸ਼ ਕਰਾਰ ਦਿੱਤਾ ਗਿਆ। ਕਮਿਸ਼ਨਰ ਪੁਲਸ ਰਾਮ ਸਿੰਘ ਤੇ ਡੀ. ਆਈ.ਜੀ. ਉਮਰਾਨੰਗਲ ਨੇ ਜਿਥੇ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਫੈਲਾਏ ਅਫਵਾਹਾਂ ਦੇ ਜਾਲ ਵਿਚ ਨਾ ਫਸ ਕੇ ਦੂਰੀ ਬਣਾਉਣ ਨੂੰ ਕਿਹਾ, ਉਥੇ ਨਾਲ ਹੀ ਪੁਲਸ ਨੂੰ ਸੱਚੀ- ਸੁੱਚੀ ਇਤਲਾਹ ਦੇ ਕੇ ਅਫਵਾਹਾਂ ਦੇ ਘਾਣ ਦਾ ਵੀ ਹੋਕਾ ਦਿੱਤਾ ਗਿਆ। 
ਇਸ ਮੌਕੇ ਜ਼ਿਲਾ ਦਿਹਾਤੀ ਪੁਲਸ ਮੁਖੀ ਮਨਮੋਹਨ ਸਿੰਘ, ਡੀ. ਸੀ. ਪੀ. ਅੰਮ੍ਰਿਤਸਰ ਡਾ. ਕੌਸਤੁਬ ਸ਼ਰਮਾ ਸਮੇਤ ਪੁਲਸ ਦੇ ਹੋਰ ਅਧਿਕਾਰੀ ਹਾਜ਼ਰ ਸਨ। ਉਮੀਦ ਹੈ ਪੁਲਿਸ ਦੀ ਚੌਕਸੀ ਵਧਣ ਨਾਲ ਵਾਰਦਾਤਾਂ ਨੂੰ ਵੀ ਠਲ੍ਹ ਪਵੇਗੀ ਅਤੇ ਲੋਕਾਂ ਵਿੱਚ ਦਰ ਦੀ ਭਾਵਨਾ ਵੀ ਘਟੇਗੀ।

Monday, July 29, 2013

ਰਾਜਸਥਾਨ ਦੇ ਆਈ ਜੀ (ਜੇਲ੍ਹ) ਜੇ ਕੇ ਸ਼ਰਮਾ ਸ੍ਰੀ ਹਰਿਮੰਦਿਰ ਸਾਹਿਬ ਵਿਖੇ

ਅੰਮ੍ਰਿਤਸਰ: 29 ਜੁਲਾਈ,2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ ਬਿਊਰੋ): ਰਾਜਸਥਾਨ ਦੇ ਆਈ ਜੀ (ਜੇਲ੍ਹ) ਜੇ ਕੇ ਸ਼ਰਮਾ ਆਪਣੇ ਪਰਿਵਾਰ ਸਹਿਤ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਆਏ. ਇਸ ਮੌਕੇ ਉਹਨਾਂ ਨੂੰ ਸ੍ਰੀ ਹਰਿਮੰਦਿਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ. ਸਨਮਾਣ ਮੌਕੇ ਕਈ ਸੀਨੀਅਰ ਆਗੂ ਮੌਜ੍ਦੂਦ ਸਨ:






Tuesday, January 17, 2012

ਜ਼ਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕੇ

85 ਉਮੀਦਵਾਰ ਚੋਣ ਮੈਦਾਨ ਵਿੱਚ
   ਅੰਮ੍ਰਿਤਸਰ, 16 ਜਨਵਰੀ (ਗਜਿੰਦਰ ਸਿੰਘ, ਕਿੰਗ)  

ਜ਼ਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 85 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਅੱਜ ਨਾਮਜ਼ਗੀਆਂ ਵਾਪਸ ਲੈਣ ਦੇ ਆਖਰੀ ਦਿਨ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਮਜੀਠਾ ਵਿੱਚ 11 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸ਼ੀਤਲ ਸਿੰਘ (ਬਸਪਾ), ਸ਼ੈਲਿੰਦਰਜੀਤ ਸਿੰਘ ਸ਼ੈਲੀ (ਕਾਂਗਰਸ), ਬਲਵਿੰਦਰ ਸਿੰਘ (ਸੀ| ਪੀ| ਆਈ|) ਅਤੇ ਬਿਕਰ ਸਿੰਘ ਮਜੀਠੀਆ (ਸ਼੍ਰੋਮਣੀ ਅਕਾਲੀ ਦਲ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਅਜ਼ਾਦ ਉਮੀਦਵਾਰਾਂ ਵਿੱਚ ਸਤਿੰਦਰ ਸਿੰਘ, ਸੁਖ ਜਿੰਦਰਰਾਜ ਸਿੰਘ ਲਾਲੀ, ਸੁਖਵਿੰਦਰ ਸਿੰਘ, ਸ਼ੇਲਿੰਦਰ ਸਿੰਘ ਯਾਦਵ, ਬਿਕਰਮ ਸਿੰਘ ਅਤੇ ਵਰਿਆਮ ਸਿੰਘ ਸ਼ਾਮਲ ਹਨ।
     ਇਸ ਤੋਂ ਇਲਾਵਾ ਅੰਮ੍ਰਿਤਸਰ ਕੇਂਦਰੀ ਵਿੱਚ 9 ਉਮੀਦਵਾਰ ਮੈਦਾਨ ਵਿੱਚ ਬਾਕੀ ਹਨ ਜਿਨਾਂ ਵਿੱਚ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ, ਬਸਪਾ ਦੇ ਜਗਦੀਸ਼ ਰਾਜ, ਭਾਜਪਾ ਦੇ ਤਰੁਣ ਚੱੁਗ, ਸੀ| ਪੀ| ਐਮ| ਦੇ ਵਿਜੇ ਕੁਮਾਰ ਮਿਸ਼ਰਾ, ਭਾਰਤੀ ਚੇਤਨਿਆ ਪਾਰਟੀ ਦੇ ਵਿਜੈ ਠਾਕੁਰ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਓਮ ਪ੍ਰਕਾਸ਼, ਨਰਿੰਦਰ ਸ਼ੇਖਰ ਲੂਥਰਾ, ਬਲਦੇਵ ਭਾਰਦਵਾਜ ਅਤੇ ਰਾਕੇਸ਼ ਕੁਮਾਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਅਟਾਰੀ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਗੁਲਜ਼ਾਰ ਸਿੰਘ ਰਣੀਕੇ (ਸ਼੍ਰੋਮਣੀ ਅਕਾਲੀ ਦਲ), ਤਰਸੇਮ ਸਿੰਘ ਡੀ ਸੀ (ਕਾਂਗਰਸ), ਭਜਨ ਸਿੰਘ (ਬਸਪਾ) ਅਤੇ ਗੁਲਜ਼ਾਰ ਸਿੰਘ (ਪੀ ਪੀ ਪੀ)।
    ਹਲਕਾ ਰਾਜਾਸਾਂਸੀ ਵਿੱਚ 7 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ, ਕਾਂਗਰਸ ਦੇ ਸੁਖਬਿੰਦਰ ਸਿੰਘ ਸੱੁਖ ਸਰਕਾਰੀਆ, ਬਸਪਾ ਦੇ ਸੁਖਦੇਵ ਸਿੰਘ, ਪੀ ਪੀ ਪੀ ਦੇ ਅਮਨਪ੍ਰੀਤ ਸਿੰਘ, ਰਾਸ਼ਟਰੀ ਬਹੁਜਨ ਕਾਂਗਰਸ ਪਾਰਟੀ ਦੇ ਬਲਬੀਰ ਕੌਰ ਅਤੇ ਅਜ਼ਾਦ ਉਮੀਦਵਾਰ ਵਿੱਚ ਹਰਮਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਸ਼ਾਮਲ ਹਨ। ਅੰਮ੍ਰਿਤਸਰ ਪੱਛਮੀ ਦੇ 8 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸੀ ਪੀ ਆਈ ਦੇ ਅਮਰਜੀਤ ਸਿੰਘ ਆਸਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਖੋਸਲਾ, ਬਸਪਾ ਦੇ ਰੋਹਿਤ ਖੋਖਰ, ਭਾਜਪਾ ਦੇ ਰਾਕੇਸ਼ ਗਿੱਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜਕੁਮਾਰ, ਭਾਰਤੀਏ ਚੇਤਨਿਆ ਪਾਰਟੀ ਦੇ ਸ਼ਾਮ ਲਾਲ ਗਾਂਧੀਵਾਦੀ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਜਸਪਾਲ ਸਿੰਘ ਅਤੇ ਮਨਜੀਤ ਕੌਰ ਸ਼ਾਮਲ ਹਨ।
     ਹਲਕਾ ਬਾਬਾ ਬਕਾਲਾ ਵਿੱਚ 11 ਉਮੀਦਵਾਰ ਮੈਦਾਨ ਵਿੱਚ ਬਾਕੀ ਹਨ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ, ਕਾਂਗਰਸ ਦੇ ਰਣਜੀਤ ਸਿੰਘ, ਬਸਪਾ ਦੇ ਰਾਜਕੁਮਾਰ, ਪੀ ਪੀ ਪੀ ਦੇ ਸਲਵਿੰਦਰ ਸਿੰਘ, ਬਸਪਾ (ਅ) ਦੇ ਕਮਲਜੀਤ ਸਿੰਘ, ਸਰਵਜਨ ਸਮਾਜ ਪਾਰਟੀ ਦੇ ਜਸਬੀਰ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਕੁਲਵੰਤ ਸਿੰਘ, ਗੁਰਨਾਮ ਸਿੰਘ, ਜਰਨੈਲ ਸਿੰਘ, ਪ੍ਰਿਥੀਪਾਲ ਤੇ ਬਲਜੀਤ ਸਿੰਘ ਸ਼ਾਮਲ ਹਨ।
     ਵਿਧਾਨ ਸਭਾ ਹਲਕਾ ਜੰਡਿਆਲਾ ਦੇ 7 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਕਾਂਗਰਸ ਦੇਸਰਦੂਲ ਸਿੰਘ ਬੰਡਾਲਾ, ਬਸਪਾ ਦੇ ਦੇਸ਼ਰਾਜ ਸਿੰਘ, ਅਕਾਲੀ ਦਲ ਦੇ ਬਲਜੀਤ ਸਿੰਘ ਜਲਾਲਉਸਮਾਂ, ਬਸਪਾ (ਅ) ਦੇ ਸਰਬਜੀਤ ਸਿੰਘ, ਪੀ ਪੀ ਪੀ ਦੇ ਵਿਰਸਾ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਭਰਪੂਰ ਸਿੰਘ ਅਤੇ ਸ਼ਾਮ ਸਿੰਘ ਸ਼ਾਮਲ ਹਨ।
    ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ 10 ਉਮੀਦਵਾਰ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਇੰਦਰਬੀਰ ਸਿੰਘ ਬੁਲਾਰੀਆ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ, ਅਕਾਲੀ ਦਲ ਅੰਮ੍ਰਿਤਸਰ ਦੇ ਸੁਖਵੰਤ ਸਿੰਘ, ਪੀ ਪੀ ਪੀ ਦੇ ਜਸਬੀਰ ਸਿੰਘ ਸ਼ਾਮ, ਬਸਪਾ ਦੇ ਜੁਗਲ
ਮਹਾਜਨ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਗੁਰਪ੍ਰਤਾਪ ਸਿੰਘ ਟਿੱਕਾ, ਜਸਬੀਰ ਸਿੰਘ, ਰਮਨਬੀਰ ਕੌਰ ਅਤੇ ਦਵਿੰਦਰ ਸਿੰਘ ਸ਼ਾਮਲ ਹਨ।
     ਵਿਧਾਨ ਸਭਾ ਹਲਕਾ ਅਜਨਾਲਾ ਵਿੱਚ 10 ਉਮੀਦਵਾਰ ਮੈਦਾਨ ‘ਚ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ, ਕਾਂਗਰਸ ਦੇ ਹਰ ਪ੍ਰਤਾਪ ਸਿੰਘ ਅਜਨਾਲਾ, ਬਸਪਾ ਦੇ ਜਗਦੀਸ਼ ਸਿੰਘ, ਅਕਾਲੀ ਦਲ (ਅ) ਦੇ ਅਮਰੀਕ ਸਿੰਘ, ਪੀ ਪੀ ਪੀ ਦੇ ਡਾ| ਗੁਰਮੇਜ ਸਿੰਘ, ਬਸਪਾ (ਅ) ਦੇ ਜਗਦੀਸ਼ ਕੌਰ, ਸਰਵਜਨ ਸਮਾਜ ਪਾਰਟੀ ਦੇ ਜਾਰਜ ਮਸੀਹ ਅਤੇ ਅਜ਼ਾਦ ਉਮੀਦਵਾਰਾਂ
ਵਿੱਚ ਅਮਰਜੀਤ ਸਿੰਘ, ਧਨਵੰਤ ਸਿੰਘ ਅਤੇ ਨਵਤੇਜ ਸਿੰਘ ਸ਼ਾਮਲ ਹਨ।
     ਅੰਮ੍ਰਿਤਸਰ ਪੂਰਬੀ ਵਿੱਚ 8 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਕਾਂਗਰਸ ਦੇ ਸੁਨੀਲ ਦੱਤੀ, ਭਾਜਪਾ ਦੇ ਨਵਜੋਤ ਕੌਰ ਸਿਧੂ, ਰਾਂਸਟਰਵਾਦੀ ਕਾਂਗਰਸ ਪਾਰਟ ਦੇ ਹਰੀਸ਼ ਕੁਮਾਰ, ਬਸਪਾ ਦੇ ਤਰਸੇਮ ਸਿੰਘ, ਸੀ ਪੀ ਆਈ ਦੇ ਬਲਦੇਵ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਸਿਮਰਪ੍ਰੀਤ ਕੌਰ,ਦਿਆਲ ਚੰਦ ਅਤੇ ਮਹਿੰਦਰ ਸਿੰਘ ਸ਼ਾਮਲ ਹਨ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ 13 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਭਾਜਪਾ ਦੇ ਅਨਿਲ ਜੋਸ਼ੀ, ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ, ਬਸਪਾ ਦੇ ਮਨਜੀਤ
ਸਿੰਘ, ਪੀ ਪੀ ਪੀ ਦੇ ਰਾਮ ਸ਼ਰਨਪਾਲ, ਭਾਰਤੀਯ ਗਾਂਊਂ ਤਾਜ ਦਲ ਦੇ ਸੁਰਜਨ ਸਿੰਘ, ਸਰਵਜਨ ਸਮਾਜ ਪਾਰਟੀ ਦੇ ਸ੍ਰੀ ਮਸੀਹ, ਸ਼੍ਰੋਮਣੀ ਅਕਾਲੀ ਦਲ (ਅ) ਦੇ ਦਵਿੰਦਰ ਸਿੰਘ, ਰਾਂਸਟਰੀਯ ਚੇਤਨਿਆ ਪਾਰਟੀ ਦੇ ਬਾਲ ਕ੍ਰਿਸ਼ਨ ਅਤੇ ਅਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ ਭਾਟੀਆ, ਸੁਖਦੇਵ ਸਿੰਘ, ਨਿਰਮਲ ਸਿੰਘ, ਮੋਨਿਕਾ ਮਹਾਜਨ ਅਤੇ ਵਿਪਨ ਕੁਮਾਰ ਸ਼ਾਮਲ ਹਨ।

Thursday, January 05, 2012

ਅੰਮ੍ਰਿਤਸਰ ਵਿੱਚ ਨਵਜੋਤ ਸਿਧੂ ਦੀ ਪਤਨੀ ਨੂੰ ਭਾਜਪਾ ਟਿਕਟ


ਗਜਿੰਦਰ ਸਿੰਘ ਕਿੰਗ : ਅੰਮ੍ਰਿਤਸਰ 
ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਆਪਣੀ ਰਾਜਨੀਤਿਕ ਸਿਆਣਪ ਸ ਸਬੂਤ ਦੇਂਦੀਆਂ ਅੰਮ੍ਰਿਤਸਰ ਇਸਟ ਹਲਕੇ ਦੀ ਟਿਕਟ ਆਪਣੇ ਹਰਮਨ ਪਿਆਰੇ ਐਮ ਪੀ ਨਵਜੋਤ ਸਿੰਘ ਸਿਧੂ ਦੀ ਧਰਮ ਪਤਨੀ ਨਵਜੋਤ ਕੌਰ ਨੂੰ ਦਿੱਤੀ ਹੈ. ਟਿਕਟ ਦਾ ਐਲਾਨ ਹੁੰਦਿਆਂ ਸਾਰ ਸਿਧੂ ਪਰਿਵਾਰ ਦੇ ਘਰ ਉਹਨਾਂ ਦੇ ਸਮਰਥਕਾਂ ਦੀ ਭੀੜ ਲੱਗ ਗਈ. ਇਸ ਮੌਕੇ ਨਵਜੋਤ ਕੌਰ ਸਿਧੂ ਨੇ ਵੀ ਕਿਹਾ ਕੀ ਉਹ ਪਾਰਟੀ ਅਤੇ ਵੋਟਰਾਂ ਦੀਆਂ ਆਸਾਨ ਉਮੀਦਾਂ ਤੇ ਪੂਰੀ ਉਤਰੇਗੀ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣਾਉਣ ਲੈ ਆਪਣਾ ਯੋਗਦਾਨ ਦੇਵੇਗੀ. ਮੈਡਮ ਨਵਜੋਤ  ਕੌਰ ਨੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਵੀ ਹੋਰ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ. ਲੋਕਾਂ ਨੇ ਇਸ ਮੌਕੇ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ  ਮਠਿਆਈਆਂ  ਵੰਡ ਕੇ ਕੀਤਾ. ਲੋਕ ਖੁਸ਼ ਸਨ ਕੀ ਇੱਕ ਹੋਰ ਪ੍ਰਭਾਵ ਸ਼ਾਲੀ ਮਹਿਲਾ ਦੇ ਆਉਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਹਿਮ ਮੋੜ ਆਵੇਗਾ.    

Monday, December 19, 2011

ਛੀਨਾ ਨੇ ਕੀਤੀ ਪੱਤਰਕਾਰ 'ਤੇ ਹਮਲੇ ਦੀ ਨਿਖੇਧੀ

ਨਾਲ ਹੀ ਦੋਹਰਾਈ ਪੁਲਿਸ ਕਾਰਵਾਈ ਦੀ ਮੰਗ  ਗਜਿੰਦਰ ਸਿੰਘ ਕਿੰਗ
ਅੰਮ੍ਰਿਤਸਰ//18 ਦਸੰਬਰ//2011
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੱਕਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਦੈਨਿਕ ਜਾਗਰਣ ਦੇ ਪੱਤਰਕਾਰ, ਮਹਿੰਦਰਪਾਲ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੀ ਅੱਜ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁੱਤ ਹੀ ਦੁਖਦਾਈ ਹੈ ਕਿ ਪੱਤਰਕਾਰ ਜਦੋਂ ਆਪਣਾ ਕੰਮ-ਕਾਜ ਨਿਪਟਾ ਕੇ ਦਫਤਰ ਤੋਂ ਘਰ ਪਰਤ ਰਿਹਾ ਸੀ ਤਾਂ ਦੇਰ ਰਾਤ ਕੁਝ ਗੁੰਡਿਆਂ ਨੇ ਉਸ ਉਪਰ ਗੋਲੀਆਂ ਚਲਾਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੇ ਦੋਸ਼ੀਆਂ ਪ੍ਰਤੀ ਜਲਦ ਅਤੇ ਵਿਸ਼ਵਾਸ ਪੂਰਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਜ ਇੱਥੇ ਇਕ ਬਿਆਨ ਵਿੱਚ ਕਿਹਾ ਕਿ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਹਮੇਸ਼ਾਂ ਹੀ ਹੱਕ-ਸੱਚ ਦੀ ਲੜਾਈ ਲੜਨ ਵਾਲੇ ਪੱਤਰਕਾਰਾਂ ਅਤੇ ਪੱਤਰਕਾਰਾਂ ਦੇ ਸੁਤੰਤਰ ਲਿਖਣ ਦੇ ਹੱਕ ਲਈ ਹਾਮੀ ਭਰਦੀਆਂ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੁਲਿਸ ਤੁਰੰਤ ਕਾਰਵਾਈ ਕਰੇਗੀ ਅਤੇ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਦੋਸ਼ੀਆਂ ਪ੍ਰਤੀ ਕਾਰਵਾਈ ਦੀ ਮੰਗ ਨੂੰ ਪੂਰੀ ਕਰੇਗੀ। ਛੀਨਾ ਦੇ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ, ਸ. ਸੱਤਿਆਜੀਤ ਸਿੰਘ ਮਜੀਠੀਆ, ਮੀਤ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ, ਵਿੱਤ ਸਕੱਤਰ, ਸ. ਗੁਨਬੀਰ ਸਿੰਘ, ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ ਆਦਿ ਨੇ ਵੀ ਪੱਤਰਕਾਰ 'ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ।

Thursday, December 15, 2011

ਖਾਲਸਾ ਕਾਲਜ ਚਵਿੰਡਾ ਦੇਵੀ ਦੀ ਨਵੀਂ ਇਮਾਰਤ ਲੋਕਾਂ ਨੂੰ ਸਮਰਪਿਤ

11ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਕਾਲਜ ਦੀ ਇਮਾਰਤ ਦਾ ਪ੍ਰੋਜੈਕਟ 
ਗਜਿੰਦਰ ਸਿੰਘ ਕਿੰਗ//ਅੰਮ੍ਰਿਤਸਰ//15 ਦਸੰਬਰ,2011
ਵਿਦਿਆ ਪ੍ਰਸਾਰ ਦੇ ਆਪਣੇ ਕਦਮ ਪੇਂਡੂ ਖੇਤਰ ਵੱਲ ਵਧਾਉਂਦਿਆਂ, ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਖਾਲਸਾ ਕਾਲਜ ਚਵਿੰਡਾ ਦੇਵੀ ਦੀ ਨਵ-ਨਿਰਮਾਣਤ ਖੂਬਸੂਰਤ ਇਮਾਰਤ ਲੋਕਾਂ ਨੂੰ ਸਮਰਪਿਤ ਕੀਤੀ। ਸਾਬਕਾ ਮੰਤਰੀ ਅਤੇ ਵਿਧਾਇਕ, ਸ. ਬਿਕਰਮ ਸਿੰਘ ਮਜੀਠੀਆ ਨੇ ਕਾਲਜ ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਚੇਰੀ ਸਿੱਖਿਆ ਦੀ ਇਸ ਸੰਸਥਾ ਦੇ ਹੋਂਦ ਵਿੱਚ ਆਉਣ ਨਾਲ ਇਲਾਕੇ ਦੀ 30 ਸਾਲਾ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਨਾਲ ਸੈਂਕੜੇ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਜਿੰਨ੍ਹਾਂ ਬੱਚਿਆਂ ਨੂੰ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਵਿੱਦਿਆ ਹਾਸਲ ਕਰਨੀ ਪੈਂਦੀ ਸੀ, ਉਨ੍ਹਾਂ ਨੂੰ ਇਹ ਸਹੂਲਤ ਹੁਣ ਆਪਣੇ ਇਲਾਕੇ ਵਿੱਚ ਪ੍ਰਾਪਤ ਹੋ ਗਈ ਹੈ। 
     ਇਹ ਕਾਲਜ 11ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿੱਸ ਵਿੱਚੋਂ ਕਾਫੀ ਸਾਰਾ ਪੈਸਾ ਖਰਚ ਹੋ ਚੁੱਕਾ ਹੈ। ਕਾਲਜ ਵਿੱਚ ਸਾਰੇ ਦੇ ਸਾਰੇ ਵਿਸ਼ਿਆਂ ਤੋਂ ਇਲਾਵਾ ਪ੍ਰੋਫੈਸ਼ਨਲ ਕੋਰਸਾਂ ਨੂੰ ਵੀ ਜਲਦੀ ਹੀ ਅਰੰਭ ਕਰਨ ਦੀ ਯੋਜਨਾ ਹੈ। ਮਜੀਠੀਆ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਮੀਤ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ ਦੀ ਹਾਜ਼ਰੀ ਵਿੱਚ ਕਿਹਾ ਕਿ ਜਦੋਂ ਤੋਂ ਉਹ ਵਿਧਾਇਕ ਬਣੇ ਹਨ, ਉਦੋਂ ਤੋਂ ਹੀ ਲੋਕਾਂ ਦੀ ਇਹ ਮੰਗ ਸੀ ਕਿ ਬੱਚਿਆਂ, ਵਿਸ਼ੇਸ਼ ਕਰਕੇ ਲੜਕੀਆਂ ਨੂੰ, ਨੇੜਲੇ ਸ਼ਹਿਰਾਂ– ਬਟਾਲਾ ਜਾਂ ਅੰਮ੍ਰਿਤਸਰ ਪੜ੍ਹਾਈ ਵਾਸਤੇ ਜਾਣਾ ਪੈਂਦਾ ਸੀ, ਹੁਣ ਬੱਚੇ ਉਚੇਰੀ ਸਿੱਖਿਆ ਆਪਣੇ ਘਰ ਦੇ ਨੇੜੇ ਹੀ ਪ੍ਰਾਪਤ ਕਰ ਸਕਦੇ ਹਨ।
    ਮਜੀਠੀਆ ਨੇ ਜਿੱਥੇ ਕਾਲਜ ਮੈਨੇਜਮੈਂਟ ਨੂੰ ਵਧਾਈ ਦਿੱਤੀ, ਉੱਥੇ ਇਸ ਖੇਤਰ ਵਿੱਚ ਇਹ ਸੰਸਥਾ ਖੋਲ੍ਹਣ 'ਤੇ ਧੰਨਵਾਦ ਵੀ ਕੀਤਾ। ਇਸ ਕਾਲਜ ਲਈ ੧੦ ਏਕੜ ਦੀ ਜ਼ਮੀਨ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਹੈ। ਛੀਨਾ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਉਹ ਵਿਦਿਆ ਦੇ ਪ੍ਰਸਾਰ ਅਤੇ ਵਿਸ਼ੇਸ਼ ਕਰਕੇ ਪੇਂਡੂ ਪੱਧਰ ਦੇ ਬੱਚਿਆਂ ਵਾਸਤੇ ਹੋਰ ਵੀ ਜਿਆਦਾ ਸਕੂਲ ਜਾਂ ਕਾਲਜ ਖੋਲ੍ਹ ਸਕਣ ਤਾਂ ਕਿ ਉਨ੍ਹਾਂ ਦੀ ਵਿਦਿਆ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਵੇ।
    ਛੀਨਾ ਨੇ ਮਜੀਠੀਆ ਦਾ ਧੰਨਵਾਦ ਕੀਤਾ, ਜਿੰਨਾਂ ਦੀ ਮਿਹਨਤ ਸਦਕਾ ਹੀ ਚਵਿੰਡਾ ਦੇਵੀ ਦੀ ਪੰਚਾਇਤ ਨੇ ਜ਼ਮੀਨ ਕਾਲਜ ਵਾਸਤੇ ਪ੍ਰਦਾਨ ਕੀਤੀ। ਕਾਲਜ ਪ੍ਰਿੰਸੀਪਲ, ਡਾ. ਪਰਮਜੀਤ ਸਿੰਘ ਦੂਆ ਨੇ ਕਿਹਾ ਕਿ ੮੬ ਤੋਂ ਜਿਆਦਾ ਵਿਦਿਆਰਥੀ ਪਹਿਲਾਂ ਹੀ ਕਾਲਜ ਵਿੱਚ ਦਾਖਲਾ ਲੈ ਚੁੱਕੇ ਹਨ ਅਤੇ ਅਗਲੇ ਅਕਾਦਮਿਕ ਵਰ੍ਹੇ ਤੋਂ ਉਹ ਸਾਰੇ ਨਵਂੇ ਕੋਰਸ ਅਤੇ ਵਿਸ਼ੇ ਕਾਲਜ 'ਚ ਪੜ੍ਹਾਏ ਜਾਣਗੇ, ਜਿਨ੍ਹਾਂ ਦੀ ਅੱਜ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਨੂੰ ਵਿਦਿਆ ਪ੍ਰਾਪਤੀ ਲਈ ਦੂਰ-ਦੁਰਾਡੇ ਦੇ ਨੇੜਲੇ ਖੇਤਰ ਜਿਵੇਂ ਬਟਾਲਾ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹ ਕਾਲਜ ਉਨ੍ਹਾਂ ਦੇ ਬੂਹੇ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਧੀਆਂ ਖੇਡ ਮੈਦਾਨਾਂ ਅਤੇ ਅਥਲੈਟਿਕ ਟਰੈਕ ਉਪਲਬੱਧ ਹੋਣਗੇ, ਉੱਥੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਵੀ ਕਾਲਜ ਵਿੱਚ ਪੜ੍ਹਾਇਆ ਜਾਵੇਗਾ।
     ਇਸ ਮੌਕੇ 'ਤੇ ਗਵਰਨਿੰਗ ਕੌਂਸਲ ਦੇ ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਅਰ, ਸ. ਸਰਦੂਲ ਸਿੰਘ ਮੰਮਨ ਅਤੇ ਮੈਂਬਰ ਸ. ਸੁਖਦੇਵ ਸਿੰਘ ਅਬਦਾਲ ਆਦਿ ਹਾਜ਼ਰ ਸਨ।

Wednesday, December 14, 2011

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਾਦਲ ਦਾ ਸਪਸ਼ਟ ਐਲਾਨ

ਟਿਕਟਾਂ ਦੀ ਵੰਡ ਵੇਲੇ ਕਸੌਟੀ ਹੋਵੇਗੀ  
ਉਮੀਦਵਾਰ ਦੀ ਜਿੱਤਣ-ਸਮਰੱਥਾ,ਵਫ਼ਾਦਾਰੀ ਅਤੇ ਪਾਰਟੀ ਪ੍ਰਤੀ ਸੇਵਾਵਾਂ 
*ਸਭ ਤੋਂ ਵੱਧ ਵੋਟਾਂ ਲੈਣ ਵਾਲੇ ਵਿਧਾਇਕ ਨੂੰ ਮਿਲੇਗਾ ਸੋਨ ਤਮਗੇ ਦਾ ਸਨਮਾਨ 
*ਖੇਤੀਬਾੜੀ ਅਤੇ ਸਨਅਤ ਦੀ ਬਰਬਾਦੀ ਲਈ ਠਹਿਰਾਇਆ ਯੂ.ਪੀ.ਏ. ਸਰਕਾਰ ਨੂੰ ਜ਼ਿੰਮੇਵਾਰ 
ਅੰਮ੍ਰਿਤਸਰ//13  ਦਸੰਬਰ//ਗਜਿੰਦਰ ਸਿੰਘ ਕਿੰਗ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਛੁੱਕ ਉਮੀਦਵਾਰਾਂ ਨੂੰ ਜਿੱਤਣ ਦੀ ਸਮਰੱਥਾ, ਪਾਰਟੀ ਪ੍ਰਤੀ ਯੋਗਦਾਨ ਤੇ ਵਫ਼ਾਦਾਰੀ ਨੂੰ ਧਿਆਨ ਵਿੱਚ ਰੱਖ ਕੇ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਾਰਟੀ ਵਿਧਾਇਕ ਨੂੰ 'ਗੋਲਡ ਮੈਡਲ' ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ ਉਸ ਦੇ ਹਲਕੇ ਲਈ ਵਿਸ਼ੇਸ਼ ਵਿਕਾਸਮਈ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ।
     ਅੱਜ ਇੱਥੇ ਵਿਧਾਨ ਸਭਾ ਹਲਕਾ ਅਟਾਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲਾਮਿਸਾਲ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੀਨੀਅਰ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਪਿੱਛੋਂ ਇਕ ਮਹੀਨੇ ਦੇ ਵਿੱਚ-ਵਿੱਚ ਟਿਕਟਾਂ ਦੀ ਵੰਡ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਅਟੁੱਟ ਰਿਸ਼ਤਾ ਹੈ ਅਤੇ ਜੇਕਰ ਕਿਧਰੇ ਵਿਧਾਨ ਸਭਾ ਹਲਕਿਆਂ ਵਿੱਚ ਤਬਦੀਲੀ ਦੀ ਲੋੜ ਹੋਈ ਤਾਂ ਆਪਸੀ ਸਹਿਮਤੀ ਨਾਲ ਵਟਾਂਦਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ,'' ਸੀਟਾਂ ਦੀ ਸਾਂਝੇਦਾਰੀ ਦਾ ਮਾਮਲਾ ਦੋਵਾਂ ਪਾਰਟੀਆਂ ਦੇ ਨੇਤਾ ਡੂੰਘਾਈ ਨਾਲ ਵਿਚਾਰਨਗੇ।''
     ਸ਼ਹਿਰਾਂ ਦੇ ਵਿਕਾਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਰਾਜ ਵਿੱਚ ਸ਼ਹਿਰ ਵਾਸੀਆਂ ਨੂੰ ਸੀਵਰੇਜ, ਜਲ ਸਪਲਾਈ, ਸਟਰੀਟ ਲਾਈਟਾਂ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਚਾਰ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।
ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਏਜੰਡੇ ਬਾਰੇ ਦੱਸਦਿਆਂ, ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜ ਸਾਲਾਂ ਵਿੱਚ ਕੀਤੇ ਲਾਮਿਸਾਲ ਵਿਕਾਸ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁੱਦੇ ਨੂੰ ਲੈ ਕੇ ਵੋਟਾਂ ਮੰਗੀਆਂ ਜਾਣਗੀਆਂ।
     ਇਸ ਤੋਂ ਮਗਰੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਦੁਸ਼ਮਣ ਜਮਾਤ ਕਾਂਗਰਸ ਦਾ ਮੁਕੰਮਲ ਸਫਾਇਆ ਕਰਕੇ ਮੁੜ ਅਕਾਲੀ-ਭਾਜਪਾ ਸਰਕਾਰ ਕਾਇਮ ਕੀਤੀ ਜਾਵੇ ਤਾਂ ਜੋ ਵਿਕਾਸ ਦੀ ਗਤੀ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਕਿਉਂਕਿ ਇਸ ਪਾਰਟੀ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਿਰੋਧੀਆਂ ਨੀਤੀਆਂ ਘੜ ਕੇ ਖੁਸ਼ਹਾਲ ਸੂਬੇ ਨੂੰ ਬਰਬਾਦੀ ਵੱਲ ਧੱਕਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਨੂੰ ਗੁਆਂਢੀ ਮੁਲਕਾਂ ਤੋਂ ਕੋਈ ਖਤਰਾ ਖੜ੍ਹਾ ਹੋਇਆ ਹੈ ਤਾਂ ਪੰਜਾਬ ਦੇ ਬਹਾਦਰ ਜਵਾਨਾਂ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਪਰ ਸਮੇਂ-ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਨਾਲ ਪੈਰ-ਪੈਰ 'ਤੇ ਘੋਰ ਬੇਇਨਸਾਫੀ ਕੀਤੀ ਹੈ ਜੋ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਤੇ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਪਰ ਮੁਲਕ ਵਿੱਚ ਅੱਜ ਵੀ ਘੋਰ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਮਹਿੰਗਾਈ ਜਿਹੀਆਂ ਅਲਾਮਤਾਂ ਜਿਉਂ ਦੀਆਂ ਤਿਉਂ ਸਿਰ ਚੁੱਕੀ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਰਾਜ ਤਾਂ ਮੁਗਲਾਂ ਅਤੇ ਅੰਗਰੇਜ਼ ਹਕੂਮਤਾਂ ਤੋਂ ਵੀ ਬਦਤਰ ਹੈ ਜਿੱਥੇ ਆਮ ਆਦਮੀ ਸਮੱਸਿਆਵਾਂ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬੀਆਂ 'ਤੇ ਏਨੇ ਜ਼ੁਲਮ ਕੀਤੇ ਹਨ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤਾ ਹਮਲਾ ਅਤੇ '84 ਦੇ ਸਿੱਖ ਕਤਲੇਆਮ ਦੌਰਾਨ ਸਿੱਖਾਂ ਨੂੰ ਦਿੱਤੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ ਜੋ ਕਾਂਗਰਸ ਦੀਆਂ ਪੰਜਾਬੀਆਂ ਖਿਲਾਫ਼ ਜ਼ਿਆਦਤੀਆਂ ਦੀ ਯਾਦ ਦਿਵਾਉਂਦੇ ਰਹਿਣਗੇ। ਸ. ਬਾਦਲ ਨੇ ਕਿਹਾ,'' ਅਸੀਂ ਕਾਂਗਰਸ ਸੱਤਾ ਦੌਰਾਨ ਪੰਜਾਬ ਨਾਲ ਹੋਈ ਧੱਕੇਸ਼ਾਹੀ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਇਸ ਤੋਂ ਵੀ ਦੁਖਦਾਇਕ ਗੱਲ ਹੈ ਕਿ ਕਾਂਗਰਸ ਅੱਜ ਵੀ ਸਾਡੇ ਸਮਾਜਿਕ, ਸਿਆਸੀ ਅਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੀ।''
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਕਰਨ ਵਾਲੇ ਪੰਜਾਬ ਦੇ ਕਿਸਾਨ 30 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਖੇਤੀਬਾੜੀ ਅੱਜ ਘਾਟੇ ਵਾਲਾ ਧੰਦਾ ਬਣ ਗਈ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਮੁਸੀਬਤਾਂ ਵਿੱਚ ਡੁੱਬੀ ਕਿਸਾਨੀ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਖੇਤੀ ਟਿਊਬਵੈਲਾਂ ਦੇ ਬਿੱਲ ਮੁਆਫੀ ਦੀ ਛੋਟ ਦਿੱਤੀ ਹੋਈ ਹੈ ਜਿਸ ਨਾਲ ਕਿਸਾਨਾਂ ਨੂੰ 3800 ਕਰੋੜ ਰੁਪਏ ਦਾ ਵੱਡਾ ਫਾਇਦਾ ਹੋਇਆ ਹੈ।
ਰਾਜ ਵਿੱਚ ਸਨਅਤੀ ਖੇਤਰ ਦੀ ਮੰਦਹਾਲੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਸ. ਬਾਦਲ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਸਨਅਤੀ ਖੇਤਰ ਵਿੱਚ ਵੱਡੀਆਂ ਛੋਟਾਂ ਦੇ ਕੇ ਰਾਜ ਨਾਲ ਵਿਤਕਰੇਬਾਜ਼ੀ ਕੀਤੀ ਹੈ ਜਿਸ ਨਾਲ ਰਾਜ ਦੀ ਸਨਅਤ ਨੂੰ ਵੱਡਾ ਧੱਕਾ ਲੱਗਾ ਹੈ।
     ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਇਸ ਗੱਲ ਦਾ ਫੈਸਲਾ ਕਰਨਗੀਆਂ ਕਿ ਰਾਜ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਦੀ ਵਿਕਾਸ ਦੀ ਨੀਤੀ ਨੂੰ ਪਸੰਦ ਕਰਦੇ ਹਨ ਜਾਂ ਕਾਂਗਰਸ ਵੱਲੋਂ ਸਿਆਸੀ ਬਦਲਾਖੋਰੀ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਵਿੱਚ ਲਾਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਮੁੜ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣ। ਉਨ੍ਹਾਂ ਕਿਹਾ,''ਮੈਂ ਆਸ ਕਰਦਾ ਹਾਂ ਕਿ ਤੁਸੀਂ ਲੋਕ ਅਗਾਮੀ ਵਿਧਾਨ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦਿਓਗੇ ਤਾਂ ਜੋ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।''
ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਦੇਸ਼ ਭਰ ਵਿੱਚ ਕਾਂਗਰਸ ਦੀਆਂ ਲੋਕ ਵਿਰੋਧੀਆਂ ਨੀਤੀਆਂ ਕਰਕੇ ਇਸ ਪਾਰਟੀ ਦੀ ਬੇੜੀ ਡੁੱਬ ਰਹੀ ਹੈ ਅਤੇ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਬਿਸਤਰਾ ਗੋਲ ਹੋ ਜਾਵੇਗਾ।
ਸੰਸਦ ਮੈਂਬਰ ਅਤੇ ਭਾਜਪਾ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁਲਕਾਂ ਦੇ ਵੱਡੇ ਅਮੀਰ ਘਰਾਣਿਆਂ ਨੂੰ ਤਾਂ 5 ਲੱਖ 25 ਹਜ਼ਾਰ ਕਰੋੜ ਰੁਪਏ ਦੀ ਰਾਹਤ ਦੇ ਦਿੱਤੀ ਜਦਕਿ ਪੰਜਾਬ ਨੂੰ ਫੁੱਟੀ ਕੌਡੀ ਨਹੀਂ ਦਿੱਤੀ।
     ਇਸ ਮੌਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਾਣੀਕੇ ਨੇ ਹਲਕੇ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
     ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

ਖਾਲਸਾ ਕਾਲਜ਼ ਵਿਖੇ ਹੋਈ ਭਰਤੀ ਰੈਲੀ

ਪੰਜਾਬ ਦੇ ਨੌਜਵਾਨਾਂ ਵੱਲੋ ਮਿਲਿਆ ਭਰਵਾਂ ਹੁੰਗਾਰਾ
        ਅੰਮ੍ਰਿਤਸਰ//13 ਦਸੰਬਰ//ਗਜਿੰਦਰ ਸਿੰਘ ਕਿੰਗ

ਏਅਰਮੈਨ ਚੋਣ ਕੇਂਦਰ ਸੰਸਥਾ ਵੱਲੋ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 8 ਤੋ 13 ਦਸੰਬਰ ਤੱਕ ਕੀਤੀ ਗਂਈ ਭਰਤੀ ਰੈਲੀ ਨੂੰ ਪੰਜਾਬ ਦੇ ਨੌਜਵਾਨਾਂ  ਵੱਲੋ ਭਰਵਾਂ ਹੁੰਗਾਰਾ ਮਿਲਿਆ। ਇਸ ਭਰਤੀ ਰੈਲੀ ਦਾ ਸੁਚਾ ਮਨੋਰਥ ਪੰਜਾਬ ਦੇ ਨੌਜਵਾਨਾ ਖਾਸ ਕਰਕੇ ਪੇਂਡੂ ਪਿਛੋਕੜ ਵਾਲੇ ਨੌਜਵਾਨਾਂ ਨੂੰ ਹਵਾਈ ਫੌਜ ਵਿਚ ਭਰਤੀ’ ਹੋਣ ਲਈ ਉਤਸ਼ਾਹਿਤ ਕਰਨਾ ਸੀ। ਚਾਰ ਦਿਨ  ਚਲੀ ਇਸ ਭਰਤੀ ਰੈਲੀ ਲਈ ਪੰਜਾਬ ਭਰ ਤੋ ਨੌਜਵਾਨ ਪਹੁੰਚੇ, ਜਿੰਨਾਂ 'ਚੋ 6187 ਉਮੀਦਵਾਰਾ ਨੇ ਲਿਖਤੀ ਪ੍ਰੀਖਿਆ 'ਚ ਪ੍ਰਵੇਸ਼ ਕੀਤਾ। ਇਸ ਪ੍ਰੀਖਿਆ 'ਚੋ 305 ਉਮੀਦਵਾਰ ਪਾਸ ਹੋਏ। ਵਿੰਗ ਕਮਾਂਡਰ ਆਰ.ਕੰਨਨ ਜੋ ਕਿ ਏਅਰਮੈਨ ਸਲੈਕਸ਼ਨ ਸੈਂਟਰ ਅੰਬਾਲਾ ਦੇ ਕਮਾਂਡਿੰਗ ਅਫਸਰ ਹਨ, ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਉਮੀਦਵਾਰਾਂ ਦੇ ਵੱਖ ਵੱਖ ਟੈਸਟ ਇਸ ਭਰਤੀ ਲਈ ਲਏ ਗਏ। ਜਿਸ 'ਚ ਸਰੀਰਕ ਮਾਪ ਦੰਡ ਟੈਸਟ, ਇੰਟਰਵਿਊ, ਡਾਕਟਰੀ ਪ੍ਰੀਖਿਆ ਅਤੇ ਲਿਖਤੀ ਪ੍ਰੀਖਿਆ ਸਾਮਿਲ ਹਨ। ਉਹਨਾ ਨੇ ਇਸ ਭਰਤੀ ਰੈਲੀ ਲਈ ਜਿਲ੍ਹਾ ਪ੍ਰਸਾਸਨ ਵੱਲੋ ਮਿਲੇ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ।

ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ

ਅਨਾਜ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ
ਫਸਲਾਂ ਦੀ ਸਫਾਈ ਲਈ ਖਪਤ ਹੁੰਦੇ ਡੀਜ਼ਲ ਅਤੇ ਬਿਜਲੀ ਦੇ ਖਰਚੇ ਤੋਂ ਮੁਕਤੀ 
ਹੁਣ ਪੰਜਾਬ ਮੰਡੀ ਬੋਰਡ ਅਤੇ ਆੜ੍ਹਤੀਆਂ ਕੋਲੋਂ ਲਿਆ ਜਾਵੇਗਾ ਖਰਚਾ
ਅੰਮ੍ਰਿਤਸਰ//13 ਦਸੰਬਰ//ਗਜਿੰਦਰ ਸਿੰਘ ਕਿੰਗ

ਪੰਜਾਬ ਸਰਕਾਰ ਨੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅਹਿਮ ਫੈਸਲਾ ਲੈਂਦਿਆਂ ਫਸਲਾਂ ਦੇ ਖਰੀਦ ਸੀਜ਼ਨ ਦੌਰਾਨ ਫਸਲਾਂ ਦੀ ਸਫਾਈ ਲਈ ਖਪਤ ਹੁੰਦੀ ਬਿਜਲੀ ਅਤੇ ਡੀਜ਼ਲ ਦਾ ਖਰਚਾ ਮਜ਼ਦੂਰਾਂ ਤੋਂ ਲੈਣ ਦੀ ਬਜਾਏ ਹੁਣ ਪੰਜਾਬ ਰਾਜ ਮੰਡੀ ਬੋਰਡ ਅਤੇ ਆੜ੍ਹਤੀਆਂ ਵੱਲੋਂ ਸਾਂਝੇ ਰੂਪ ਵਿੱਚ ਸਹਿਣ ਕੀਤਾ ਜਾਵੇਗਾ।
     ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸਰਕਟ ਹਾਊਸ ਵਿੱਚ ਅਨਾਜ ਮੰਡੀ ਮਜ਼ਦੂਰ ਸੰਘ, ਪੰਜਾਬ ਦੇ ਪ੍ਰਧਾਨ ਸ੍ਰੀ ਧਰਮਪਾਲ ਡਾਬਲਾ ਦੀ ਅਗਵਾਈ ਵਿੱਚ ਮਿਲੇ ਇਕ ਵਫ਼ਦ ਵੱਲੋਂ ਉਠਾਈ ਮੰਗ ਮਗਰੋਂ ਲਿਆ।
     ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਰਕਮ ਦੀ ਵਸੂਲੀ ਮਜ਼ਦੂਰ ਕੋਲੋਂ ਕਰਨ ਕਾਰਨ ਇਸ ਵਰਗ ਨੂੰ ਆਪਣੇ ਰੋਜ਼ਮੱਰਾ ਦੇ ਖਰਚਿਆਂ ਨੂੰ ਚਲਾਉਣ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਇਸ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਤਾਂ ਜੋ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਕੁਝ ਰਾਹਤ ਦਿੱਤੀ ਜਾ ਸਕੇ।
     ਮਜ਼ਦੂਰਾਂ ਵੱਲੋਂ ਉਠਾਈ ਇਸ ਮੰਗ 'ਤੇ ਹੁੰਗਾਰਾ ਭਰਦਿਆਂ, ਸ. ਬਾਦਲ ਨੇ ਕਿਹਾ ਕਿ ਭਵਿੱਖ ਵਿੱਚ ਉਕਤ ਖਰਚ ਦਾ 33 ਫੀਸਦੀ ਹਿੱਸਾ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਅਤੇ ਬਾਕੀ ਰਹਿੰਦਾ 67 ਫੀਸਦੀ ਸਬੰਧਤ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਅਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਵਫ਼ਦ ਦੀ ਇਕ ਹੋਰ ਮੰਗ ਨੂੰ ਮੰਨਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਦੇ ਮੁੱਖ ਯਾਰਡਾਂ ਵਿੱਚ ਇਨ੍ਹਾਂ ਮਜ਼ਦੂਰਾਂ ਲਈ ਆਰਾਮ ਘਰ ਬਣਾਏ ਜਾਣਗੇ ਤਾਂ ਜੋ ਸਖ਼ਤ ਮੁਸ਼ੱਕਤ ਤੋਂ ਬਾਅਦ ਮਜ਼ਦੂਰ ਇਨ੍ਹਾਂ ਵਿੱਚ ਆਰਾਮ ਕਰ ਸਕਣ।
     ਸ. ਬਾਦਲ ਨੇ ਪੰਜਾਬ ਰਾਜ ਮੰਡੀ ਬੋਰਡ ਦੇ ਸਕੱਤਰ ਡਾ. ਕਰਮਜੀਤ ਸਿੰਘ ਸਰਾਂ ਨੂੰ ਹਦਾਇਤ ਦਿੱਤੀ ਕਿ ਇਨ੍ਹਾਂ ਉਕਤ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।
     ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਾਹਨ ਸਿੰਘ ਪਨੂੰ ਅਤੇ ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਵੀ ਹਾਜ਼ਰ ਸਨ।

Tuesday, December 13, 2011

ਸੁਖਬੀਰ ਸਿੰਘ ਬਾਦਲ ਵੱਲੋਂ ਪੌਡ ਪ੍ਰਾਜੈਕਟ ਦਾ ਨੀਂਹ ਪੱਥਰ

ਹੀਥਰੋ ਹਵਾਈ ਅੱਡੇ ਵਾਂਗ ਅੰਮ੍ਰਿਤਸਰ 'ਚ ਵੀ ਚੱਲਣਗੇ ਪੌਡ        
ਅੰਮ੍ਰਿਤਸਰ//12 ਦਸੰਬਰ//ਗਜਿੰਦਰ ਸਿੰਘ ਕਿੰਗ

''ਅੰਮ੍ਰਿਤਸਰ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿਸ ਵਿੱਚ ਪਰਸਨਲ ਰੈਪਿਡ ਟਰਾਂਜਿਟ (ਪੀ:ਆਰ:ਟੀ) ਸਿਸਟਮ ਸ਼ੁਰੂ ਹੋ ਜਾਵੇਗੀ ਇਸ ਤਹਿਤ ਚੱਲਣ ਵਾਲੇ 4 ਤੋਂ 6 ਸੀਟਾਂ ਵਾਲੇ ਵਾਹਨ ਬੈਟਰੀ ਨਾਲ ਚੱਲਣਗੇ ਅਤੇ ਇਨ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ।'' ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਾਲ ਗੇਟ ਅੰਮ੍ਰਿਤਸਰ ਵਿਖੇ ਪੌਡ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਬਲਿਕ ਪ੍ਰਾਈਵੇਟ ਭਾਈਵਾਲੀ ਤਹਿਤ ਸ਼ੁਰੂ ਕੀਤੇ ਜਾ ਰਹੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਵਿੱਚ ''ਅਲਟਰਾ ਪੀ:ਆਰ:ਟੀ ਸਿਸਟਮ'' ਇਸ ਲਈ ਕੰਮ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਲੰਦਨ ਦੇ ਹੀਥਰੋ ਹਵਾਈ ਅੱਡੇ ਦੀ ਤਰਜ ਉਤੇ ਅੰਮ੍ਰਿਤਸਰ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਭਾਰਤ ਦਾ ਪਹਿਲਾ ਸ਼ਹਿਰ ਹੈ ਜਿਥੇ ਇਹ ਬੈਟਰੀ ਨਾਲ ਵਾਹਨ ਚੱਲਣਗੇ। ਪੌਡ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਅਤੇ ਆਮ ਇਮਾਰਤਾਂ ਨਾਲੋਂ ਉਚੀ ਬਣਾਈ ਪਟੜੀ ਉਤੇ ਚੱਲਣਗੇ। ਇਸ ਨਾਲ ਨਾ ਤਾਂ ਸੜਕ ਉਤੇ ਜਾਮ ਲੱਗੇਗਾ, ਨਾ ਦੁਕਾਨਦਾਰਾਂ ਨੂੰ ਤੰਗੀ ਹੋਵੇਗੀ, ਨਾ ਅਵਾਜ ਆਵੇਗੀ ਅਤੇ ਨਾ ਹੀ ਪ੍ਰਦੂਸ਼ਣ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਡੇਢ ਕੁ ਸਾਲ ਵਿੱਚ ਇਹ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਬੱਸ ਸਟੈਂਡ ਅੰਮ੍ਰਿਤਸਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੱਕ ਚੱਲਣ ਵਾਲੀਆਂ ਇਨ੍ਹਾਂ ਨਿੱਜੀ ਟੈਕਸੀਆਂ ਦਾ ਕੋਈ ਡਰਾਈਵਰ ਨਹੀਂ ਹੋਵੇਗਾ ਅਤੇ ਇਹ ਸਵੈਚਾਲਤ ਵਾਹਨ ਰਸਤੇ ਵਿੱਚ ਬਣਾਏ ਸਟੇਸ਼ਨਾਂ ਉਤੇ ਰੁਕਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਸ ਦਾ ਕਿਰਾਇਆ ਵੀ ਆਟੋ ਜਾਂ ਆਮ ਟੈਕਸੀ ਵਾਂਗ ਹੋਵੇਗਾ ਜਿਸ ਨੂੰ ਹਰ ਨਾਗਰਿਕ ਦੇ ਸਕਣ ਦੀ ਪਹੁੰਚ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੌਡ ਦੇ ਸਟੇਸ਼ਨ ਸ੍ਰੀ ਦਰਬਾਰ ਸਾਹਿਬ ਤੋਂ ਗਲਿਆਰਾ ਪਾਰਕਿੰਗ, ਹਾਲ ਬਾਜ਼ਾਰ, ਤਿਕੌਣੀ ਪਾਰਕਿੰਗ ਅਤੇ ਰੇਲਵੇ ਸਟੇਸ਼ਨ ਵਿਖੇ ਹੋਣਗੇ, ਜਦ ਕਿ ਦੂਸਰੇ ਰਸਤੇ ਵਿੱਚ ਜਗਤ ਜੋਤੀ ਸਕੂਲ ਅਤੇ ਬੱਸ ਸਟੈਂਡ ਸਟੇਸ਼ਨ ਹੋਣਗੇ। ਉਨ੍ਹਾਂ ਕਿਹਾ ਕਿ 300 ਕਰੋੜ ਰੁਪਏ ਅੰਦਾਜਨ ਲਾਗਤ ਵਾਲਾ ਇਹ ਪ੍ਰਾਜੈਕਟ ਆਵਾਜਾਈ ਦਾ ਅਤਿ ਆਧੁਨਿਕ ਸਾਧਨ ਹੈ । ਉਨ੍ਹਾਂ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੀ  ਸੰਗਤ ਅਤੇ ਹਾਲ ਬਾਜਾਰ ਵਿੱਚ ਵੱਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪ੍ਰਾਜੈਕਟ ਸੋਚਿਆ ਗਿਆ ਸੀ ਅਤੇ ਕਈ ਕਮੇਟੀਆਂ ਦੀ ਰਿਪੋਰਟ ਤੋਂ ਬਾਅਦ ਪੌਡ ਸਿਸਟਮ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ 75000 ਦੇ ਕਰੀਬ ਲੋਕ ਇਸ ਵਿੱਚ ਸਫਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਵੇਲੇ ਲੱਗਭੱਗ ਹਰ ਰੋਜ ਇਕ ਲੱਖ ਸ਼ਰਧਾਲੂ ਦਰਸ਼ਨਾ ਲਈ ਆਉਂਦੇ ਹਨ ਅਤੇ ਪੌਡ ਪ੍ਰਣਾਲੀ ਚਾਲੂ ਹੋ ਜਾਣ ਨਾਲ ਇਸ ਸੰਗਤ ਦੀ ਗਿਣਤੀ ਵਿੱਚ ਦੁਗਣਾ ਵਾਧਾ ਹੋਵੇਗਾ, ਜਿਸ ਨਾਲ ਅੰਮ੍ਰਿਤਸਰ ਨੂੰ ਵਪਾਰਕ ਤੌਰ ਤੇ ਵੀ ਮਦਦ ਮਿਲੇਗੀ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪ੍ਰਗਟਾਏ ਗਏ ਕਾਰੋਬਾਰ ਪ੍ਰਭਾਵਤ ਹੋਣ ਦੇ ਖਦਸ਼ੇ ਦਾ ਉਤਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪੌਡ ਕੇਵਲ ਤੇ ਕੇਵਲ ਅੰਮ੍ਰਿਤਸਰ ਵਿੱਚ ਹੋਣਗੇ। ਸੋ, ਇਸ ਨੂੰ ਦੇਖਣ ਅਤੇ ਚੜ੍ਹਣ ਵਾਲਿਆਂ ਦੀ ਖਿੱਚ ਕਾਰਨ ਸੈਲਾਨੀਆਂ ਦੀ ਗਿਣਤੀ ਕਈ ਗੁਣਾ ਵਧੇਗੀ।  ਹਾਲਗੇਟ ਵਿੱਚ ਇਸ ਦਾ ਮੁੱਖ ਸਟੇਸ਼ਨ ਹੋਵੇਗਾ ਜਿਥੋ ਲੋਕ ਇਸ ਵਿੱਚ ਉਤਰ ਅਤੇ ਚੜ ਸਕਣਗੇ। ਇਸ ਤਰ੍ਹਾਂ ਕਾਰੋਬਾਰ ਘਟਣ ਦੀ ਬਜਾਏ ਕਈ ਗੁਣਾ ਵਧੇਗਾ, ਦੂਸਰਾ ਇਹ ਦੁਕਾਨਾਂ ਨਾਲੋਂ ਉਪਰ ਬਣਿਆ ਹੋਣ ਕਾਰਨ ਕਾਰੋਬਾਰ ਵਿੱਚ ਕੋਈ ਅੜਿੱਕਾ ਨਹੀਂ ਬਣੇਗਾ। ਸਿਟੀ ਬੱਸ ਸੇਵਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੱਸ ਕੰਪਨੀਆਂ ਕੋਲ ਬੱਸਾਂ ਦੇ ਆਰਡਰ ਪੈਡਿੰਗ ਪਏ ਹੋਣ ਕਾਰਨ ਇਸ ਪ੍ਰਾਜੈਕਟ ਵਿੱਚ ਦੇਰੀ ਹੋਈ ਹੈ। ਆਉਂਦੇ ਕੁਝ ਦਿਨਾਂ ਵਿੱਚ ਲੁਧਿਆਣੇ ਬੱਸਾਂ ਪਹੁੰਚ ਰਹੀਆਂ ਹਨ ਅਤੇ ਜਲਦੀ ਹੀ ਅੰਮ੍ਰਿਤਸਰ ਵਿੱਚ ਪਹੁੰਚ ਜਾਣਗੀਆਂ, ਜਿਸ ਨਾਲ ਸਿਟੀ ਬੱਸ ਸੇਵਾ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸੰਸਦ ਮੈਂਬਰ  ਨਵਜੋਤ ਸਿੰਘ ਸਿੱਧੂ , ਮੁੱਖ ਪਾਰਲੀਮਾਨੀ ਸਕੱਤਰ ਇਦਰਬੀਰ ਸਿੰਘ ਬੁਲਾਰੀਆ, ਇੰਜੀਨੀਅਰ ਸ਼ਵੇਤ ਮਲਿਕ ਮੇਅਰ, ਡਾ: ਬਲਦੇਵ ਰਾਜ ਚਾਵਲਾ ਚੇਅਰਮੈਨ ਸੀਵਰੇਜ ਬੋਰਡ,  ਅਲਟਰਾ ਪੀ:ਆਰ:ਟੀ ਸਿਸਟਮ ਦੇ  ਐਮ.ਡੀ ਰਾਣੂ ਦਾਸ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮੂਰ ਆਦਿ ਵੀ ਹਾਜਰ ਸਨ।

Thursday, December 08, 2011

ਖਾਲਸਾ ਕਾਲਜ ਐਥਲੈਟਿਕਸ ਵਿੱਚ ਵੀ ਅੱਗੇ

ਮਿਸ ਮੋਨਿਕਾ 5 ਮੈਡਲ ਜਿੱਤ ਕੇ ਬਣੀ ਯੂਨੀਵਰਸਿਟੀ ਦੀ ਬੈਸਟ ਜਿਮਨਾਸਟ
     ਅੰਮ੍ਰਿਤਸਰ//7 ਦਸੰਬਰ//ਗਜਿੰਦਰ ਸਿੰਘ ਕਿੰਗ
ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਹੇਰ ਦੇ ਵਿਦਿਆਰਥੀਆਂ ਨੇ ਆਰਟਿਸਟਿਕ ਜਿਮਨਾਸਟਿਕ ਇੰਟਰ ਕਾਲਜ ਚੈਂਪੀਅਨਸ਼ਿਪ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ, ਵਿੱਚ ਓਵਰਆਲ ਸੈਕਿੰਡ ਪੁਜ਼ੀਸ਼ਨ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਮਿਸ ਮੋਨਿਕਾ ਪੰਜ ਮੈਡਲ ਜਿੱਤ ਕੇ ਯੂਨੀਵਰਸਿਟੀ ਦੀ ਬੈਸਟ ਜਿਮਨਾਸਟ ਬਣੀ। ਮੋਨਿਕਾ ਨੇ ਬਾਲਟਿੰਗ ਟੇਬਲ ਅਤੇ ਅਨਲੀਵਨ ਬਾਰ ਵਿਚ ਗੋਲਡ ਮੈਡਲ, ਫਲੋਰ ਐਕਸਰਸਾਈਜ਼ ਅਤੇ ਬੈਲੇਸਿੰਗ ਬੀਮ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ। ਕਾਲਜ ਪਿੰ੍ਰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰ੍ਰਸੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਕਾਲਜ, ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ.  

Wednesday, December 07, 2011

ਪਾਕਿਸਤਾਨ ਵਿੱਚ ਪੋਲੀਓ ਵਾਈਰਸ ਦੇ ਖਤਰੇ 'ਚ ਵਾਧਾ ਜਾਰੀ

ਭਾਰਤ ਸਰਕਾਰ ਨੇ ਵੀ ਚੁੱਕੇ ਅਗਾਉਂ ਕਦਮ-ਅਨੁਰਾਧਾ ਗੁਪਤਾ
         ਅੰਮ੍ਰਿਤਸਰ//੬ ਦਸੰਬਰ//ਗਜਿੰਦਰ ਸਿੰਘ ਕਿੰਗ

ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਸੰਯੁਕਤ ਸਕੱਤਰ ਸ੍ਰੀਮਤੀ ਅਨੁਰਾਧਾ ਗੁਪਤਾ ਨੇ ਅੱਜ ਆਪਣੇ ਪੰਜਾਬ ਦੌਰੇ ਤਹਿਤ ਨੈਸ਼ਨਲ ਰੂਰਲ ਹੈਲਥ ਮਿਸ਼ਨ ਪ੍ਰੋਗਰਾਮ ਅਤੇ ਟੀਕਾਕਰਣ ਪ੍ਰੋਗਰਾਮ ਦਾ ਜਾਇਜਾ ਲੈਣ ਲਈ ਜਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ।   
         ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਲੀਓ ਦੇ ਵਾਈਰਸ ਨਾਲ ਨਿਪਟਣ ਲਈ ਦੇਸ਼ ਭਰ ਵਿੱਚ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਪੋਲੀਓ ਵਾਇਰਸ ਨਾਲ ਨਿਪਟਣ ਲਈ ਅਗਾਉਂ ਕਦਮ ਚੁੱਕ ਰਹੀ ਹੈ ਤਾਂ ਜੋ ਪੋਲੀਓ ਦਾ ਕੋਈ ਹੋਰ ਕੇਸ ਭਾਰਤ ਵਿੱਚ ਨਾ ਆਵੇ।
         ਇਹ ਵਰਣਨਯੋਗ ਹੈ ਕਿ 30 ਜਨਵਰੀ 2011 ਤੋਂ ਬਾਅਦ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਆਇਆ ਅਤੇ ਗੁਆਂਢੀ ਮੁਲਕ  ਪਾਕਿਸਤਾਨ ਵਿੱਚ ਪੋਲੀਓ ਵਾਈਰਸ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਇਲਾਕਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ ਅਟਾਰੀ ਬਾਰਡਰ ਤੇ ਪੋਲੀਓ ਬੂਥ ਵੀ ਬਣਾਇਆ ਗਿਆ ਹੈ ਜਿਥੇ ਪਾਕਿਸਤਾਨ ਤੋਂ ਆਉਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਂਦੀ ਹੈ  
         ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੋਹਾਲੀ, ਪਟਿਆਲਾ, ਜਲੰਧਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੀ ਟੀਕਾਕਰਨ ਅਤੇ ਅਕਿਊਟ ਫਲੈਸਿਡ ਪਾਰਾਲਾਈਸੈੱਸ (ਏ. ਐੱਫ. ਪੀ) ਕੇਸਾਂ ਦਾ ਜਾਇਜ਼ਾ ਲੈਣ ਲਈ ਰੈਪਿਡ ਰਿਸਪਾਂਸ ਟੀਮ ਵੱਲੋਂ ਦੌਰਾ ਕੀਤਾ ਜਾਵੇਗਾ।
         ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਅਕਿਊਟ ਫਲੈਸਿਡ ਪਾਰਾਲਾਈਸੈੱਸ (ਏ. ਐੱਫ. ਪੀ) ਸਰਵੀਲੈੱਨਸ, ਪੋਲਿਓ ਮੁਹਿੰਮਾਂ ਦੀ ਤਿਆਰੀ, ਟੀਕਾਕਰਨ ਅਤੇ ਕੋਲਡ ਚੇਨ ਵੈਕਸੀਨ ਸਟੋਰਜ਼ ਪੁਆਇੰਟ ਸਬੰਧੀ ਵੀ ਜਾਇਜ਼ਾ ਲਿਆ ਗਿਆ।
         ਇਸ ਮੌਕੇ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਰੂਰਲ ਮਿਸ਼ਨ ਪੰਜਾਬ ਸ੍ਰੀ ਐਸ:ਕੇ:ਸ਼ਰਮਾ, ਆਈ:ਏ:ਐਸ,  ਡਾਇਰੈਕਟਰ ਸਿਹਤ ਸੇਵਾਵਾਂ ਤੇ ਪਰਿਵਾਰ ਭਲਾਈ ਪੰਜਾਬ, ਸਿਵਲ ਸਰਜਨ ਸ੍ਰ ਅਵਤਾਰ ਸਿੰਘ ਜਰੇਵਾਲ ਵੀ ਹਾਜਰ ਸਨ। 

Monday, December 05, 2011

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਵਜੋਂ ਨਿਯੁਕਤੀ

ਮੁੱਖ ਮੰਤਰੀ ਨੇ ਚੁਕਾਈ ਮੱਖਣ ਸਿੰਘ ਨੂੰ ਭੇਦ ਗੁਪਤ ਰੱਖਣ ਦੀ ਸਹੁੰ
          ਅੰਮ੍ਰਿਤਸਰ//4 ਦਸੰਬਰ//ਗਜਿੰਦਰ ਸਿੰਘ ਕਿੰਗ
ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਹੋਏ ਸਾਦੇ ਸਮਾਰੋਹ ਦੌਰਾਨ ਸ੍ਰ ਮੱਖਣ ਸਿੰਘ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ:ਐਸ:ਐਸ:ਐਸ:ਬੀ) ਦੇ ਮੈਂਬਰ ਵਜੋਂ ਅਹੁੱਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
         ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰ ਮੱਖਣ ਸਿੰਘ ਦੇ ਬੋਰਡ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਲੈਕਸ਼ਨ ਬੋਰਡ ਚੇਅਰਮੈਨ ਸਮੇਤ ਮੈਂਬਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਇਸ ਦੌਰਾਨ ਸਕੱਤਰ ਅਮਲਾ ਅਤੇ ਆਮ ਪ੍ਰਸਾਸ਼ਨ ਪੰਜਾਬ ਸ੍ਰੀ ਬੀ:ਐਸ:ਸੂਦਨ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਨੂੰ ਆਰੰਭ ਕੀਤਾ।
         ਇਹ ਵਰਣਨਯੋਗ ਹੈ ਕਿ ਸ੍ਰ ਮੱਖਣ ਸਿੰਘ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੀਰੇ ਕੇ ਉਤਾੜ ਨਾਲ ਸਬੰਧ ਰੱਖਦੇ ਹਨ ਅਤੇ ਸਾਲ 2004 ਵਿੱਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਿੱਚੋਂ ਸਹਾਇਕ ਫੂਡ ਸਪਲਾਈ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ  ਸਾਲ 2009 ਤੋਂ ਸੰਸਦੀ ਮੈਂਬਰ ਸ੍ਰ ਸ਼ੇਰ ਸਿੰਘ ਘੁਬਾਇਆ  ਦੇ ਰਾਜਨੀਤਕ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਸਨ।
         ਇਸ ਮੌਕੇ ਭਾਈ ਮਨਜੀਤ ਸਿੰਘ, ਚੇਅਰਮੈਨ ਪੇਡਾ, ਸ੍ਰ ਸਤਵੰਤ ਸਿੰਘ ਜੌਹਲ, ਡਿਪਟੀ ਕਮਿਸ਼ਨਰ ਆਦਿ ਹਾਜਰ ਸਨ।

Sunday, December 04, 2011

ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਵਧਾਉਣ ਤੇ ਜੋਰ

ਦੋਹਾਂ ਦੇਸ਼ਾਂ 'ਚ ਸਬੰਧ ਸੁਧਰਨ ਨਾਲ ਹੀ ਬਣੇਗਾ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ-ਬੁਲਾਰੀਆ
         ਅੰਮ੍ਰਿਤਸਰ//3 ਦਸੰਬਰ//ਗਜਿੰਦਰ ਸਿੰਘ ਕਿੰਗ 

ਗੁਆਂਢੀ ਮੁਲਕ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਵਧਾਉਣ ਨਾਲ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣੇਗਾ ਅਤੇ ਰਿਸ਼ਤਿਆਂ ਵਿਚਲੀ ਕੁੜੱਤਣ ਦੂਰ ਹੋਵੇਗੀ, ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਨੇ ਅੱਜ ਸਥਾਨਕ ਰਣਜੀਤ ਐਵੀਨਿਊ ਵਿਖੇ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ  ਵਿੱਚ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
         ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਦੋਹਾਂ ਮੁਲਕਾਂ ਦੀਆਂ ਕੇਂਦਰੀ ਸਰਕਾਰਾਂ ਨੂੰ ਆਪਣੇ ਰਾਜਨੀਤਕ ਸਵਾਰਥ ਛੱਡ ਕੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਦੋਹਾਂ ਦੇਸ਼ਾਂ ਮੁਲਕਾਂ ਦੀ ਤਰੱਕੀ ਲਈ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।
         ਇਸ ਮੌਕੇ ਪੰਜਾਬ ਦੇ ਰਸਤੇ ਦੋਹਾਂ ਦੇਸ਼ਾਂ ਵਿੱਚ ਵਪਾਰ ਨੂੰ ਵਧਾਉਣ ਲਈ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ  ਦੇ ਪ੍ਰਧਾਨ ਸ਼ੇਖ ਇਰਫਾਨ ਕੈਸਰ ਦੀ ਅਗਵਾਈ ਵਿੱਚ ਅਤੇ ਪੀ:ਐਚ:ਡੀ: ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਅਤੇ ਪੰਜਾਬ ਕਮੇਟੀ ਦੇ ਕੋ- ਚੇਅਰਮੈਨ ਸ੍ਰੀ ਆਰ:ਐਸ:ਸਚਦੇਵਾ ਦਰਮਿਆਨ ਗੱਲਬਾਤ ਤੋਂ ਬਾਅਦ ਆਪਸੀ ਸਹਿਯੋਗ ਵਧਾਉਣ ਲਈ ਸਮਝੌਤੇ ਪੱਤਰ ਤੇ ਦਸਤਖਤ ਕੀਤੇ ਗਏ।
         ਸ੍ਰ ਬੁਲਾਰੀਆ ਨੇ ਕਿਹਾ ਕਿ ਦੋਹਾਂ ਮੁਲਕਾਂ ਦੇ ਚੈਂਬਰਾਂ ਵੱਲੋਂ ਇਸ ਤਰ੍ਹਾਂ ਦੇ  ਸਮਝੌਤੇ ਤਹਿਤ  ਜਾਣਕਾਰੀ ਸਾਂਝੀ ਕਰਨ ਨਾਲ ਦੋਹਾਂ ਮੁਲਕਾਂ ਦੇ ਵਪਾਰੀਆਂ, ਖਰੀਦਦਾਰਾਂ ਦਰਮਿਆਨ ਵਸਤੂਆਂ ਅਤੇ ਵਸਤੂਆਂ ਬਣਾਉਣ ਵਾਲਿਆਂ ਬਾਰੇ ਜਾਣਕਾਰੀ ਵਧੇਗੀ, ਇਸ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਵਪਾਰਕ ਉਦਯੋਗਿਕ ਅਤੇ ਹੋਰ ਆਰਥਿਕ ਖੇਤਰਾਂ ਨੂੰ ਬੜਾਵਾ ਮਿਲੇਗਾ ਅਤੇ ਦੁਵੱਲੇ ਰਿਸ਼ਤਿਆਂ ਵਿੱਚ ਹੋਰ ਸਾਂਝ ਵਧੇਗੀ।
         ਇਸ ਮੌਕੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਬਾਰਡਰ ਦੇ ਨੇੜੇ ਹੋਣ ਕਰਕੇ  ਪੀ:ਐਚ:ਡੀ:ਚੈਂਬਰ ਨੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2011 ਲਈ ਅੰਮ੍ਰਿਤਸਰ ਨੂੰ ਚੁਣਿਆ ਹੈ ਅਤੇ ਪਿਛਲੇ 4 ਸਾਲਾਂ ਤੋਂ ਇਸ ਤਰ੍ਹਾਂ ਦਾ ਵਪਾਰਕ ਮੇਲਾ ਆਯੋਜਤ ਕੀਤਾ ਜਾ ਰਿਹਾ ਹੈ, ਜਿਸ ਨਾਲ   ਅੰਮ੍ਰਿਤਸਰ ਦੇ ਰਾਹੀਂ  ਵਪਾਰ ਹੋਣ ਨਾਲ ਖਾਸ ਕਰਕੇ ਅੰਮ੍ਰਿਤਸਰ ਅਤੇ ਪੂਰੇ ਪੰਜਾਬ ਦੇ ਵਪਾਰੀਆਂ ਨੂੰ ਕਾਫੀ ਪਹੁੰਚਿਆ ਹੈ। 
         ਇਸ ਮੌਕੇ ਸ਼ੇਖ ਇਰਫਾਨ ਨੇ ਕਿਹਾ ਕਿ ਭਾਰਤ ਨੂੰ ਮੋਸਟ ਫੇਵਰਡ ਨੇਸ਼ਨ (M6N) ਦਰਜਾ ਦੇਣ ਲਈ ਪਾਕਿਸਤਾਨ ਸਰਕਾਰ ਵੱਲੋਂ ਜਲਦੀ ਹੀ ਘੋਸ਼ਣਾ ਕੀਤੀ ਜਾ ਰਹੀ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਡੈਲੀਗੇਸ਼ਨਾ ਦੀ ਅਦਾਨ ਪ੍ਰਦਾਨ ਨਾਲ ਸ਼ਾਂਤੀ, ਭਾਈਚਾਰਾ, ਪਿਆਰ ਅਤੇ ਮਿੱਤਰਤਾ ਵਿੱਚ ਵਾਧਾ ਹੋਵੇਗਾ।
         ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ਦੌਰਾਨ ਦੁਵੱਲੇ ਵਪਾਰਕ ਸਬੰਧਾਂ ਨਾਲ ਦੋਹਾਂ ਦੇਸ਼ਾਂ ਵਿੱਚ 10 ਬਿਲੀਅਨ ਡਾਲਰ ਦਾ ਵਪਾਰ ਹੋਇਆ ਹੈ ਜੋ ਕਿ ਪਹਿਲਾਂ 2.7 ਬਿਲੀਅਨ ਡਾਲਰ ਤੱਕ ਸੀਮਤ ਸੀ। ਉਨ੍ਹਾਂ ਕਿਹਾ ਕਿ ਇਹ ਵਾਧਾ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਵਧਾਉਣ ਲਈ ਵਧੀਆ ਸੰਕੇਤ ਹੈ।
         ਇਸ ਮੌਕੇ ਮਿਸ ਸਇਦਾ ਨਾਜਰ ਵਾਇਸ ਪ੍ਰੈਜੀਡੈਂਟ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਮੀਆਂ ਅੰਜੁਮਨਾਸਰ, ਸ੍ਰੀ ਮਦਨ ਲਾਲ ਬੱਗਾ, ਰਾਜ ਮੰਤਰੀ ਪੰਜਾਬ, ਸ੍ਰੀ ਨਰੋਤਮਰਤੀ ਚੇਅਰਮੈਨ ਪੰਜਾਬ ਟਰੇਡ ਬੋਰਡ, ਸ੍ਰੀ ਸਤੀਸ਼ ਢਾਂਡਾ ਵਾਈਸ ਚੇਅਰਮੈਨ, ਸ੍ਰੀ ਆਰ:ਐਸ:ਮਰਵਾਹਾ ਡਾਇਰੈਕਟਰ ਟਰੇਡ ਬੋਰਡ ਤੋਂ ਇਲਾਵਾ ਅੰਮ੍ਰਿਤਸਰ ਸ਼ਾਲ ਕਲੱਬ, ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ, ਬਟਾਲਾ ਮਸ਼ੀਨਰੀ ਮੈਨੂਫੈਕਚਰਰਜ਼ ਐਸੋਸੀਏਸ਼ਨ, ਬਾਥਫਿਟਿੰਗਜ਼ ਕਲੱਸਟਰ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਆਹੁਦੇਦਾਰ ਵੀ ਹਾਜਰ ਸਨ।

Saturday, December 03, 2011

5 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ ਵਿਸ਼ੇਸ਼ ਸਨਮਾਣ

ਮੁੱਖ ਮੰਤਰੀ ਬਾਦਲ ਨੂੰ ਦਿਤੀ ਜਾਏਗੀ ਪੰਥ ਰਤਨ ਦੀ ਉਪਾਧੀ 
ਅੰਮ੍ਰਿਤਸਰ ਪੁੱਜਣ ਤੇ ਬੀਬੀ ਵੇਰਕਾ ਵਲੋਂ ਕੀਤਾ ਜਾਵੇਗਾ ਸਵਾਗਤ-ਰਾਜਵਿੰਦਰ ਕੌਰ ਰਾਜ
  ਅੰਮ੍ਰਿਤਸਰ//2 ਦਸੰਬਰ//ਗਜਿੰਦਰ ਸਿੰਘ ਕਿੰਗ
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਉਹਨਾਂ ਨੂੰ ਪੰਜ ਸਾਹਿਬਾਨ ਵਲੋਂ ਪੰਜ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ "ਫਕਰੇ-ਏ-ਕੌਮ" ਤੇ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਆ ਜਾਵੇਗਾ। ਇਸ ਮੌਕੇ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬੀਬੀਆਂ ਦਾ ਇਕ ਭਾਰੀ ਜਥਾ ਆਪਣੀ ਰਵਾਇਤੀ ਸਿੱਖੀ ਪੁਸ਼ਾਕ ਵਿਚ ਇਸ ਸਮਾਗਮ ਵਿਚ ਪਹੁੰਚੇਗਾ। ਇਸਤਰੀ ਵਿੰਗ ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਰਾਜਵਿੰਦਰ ਕੌਰ ਰਾਜ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸੰਬੰਧ ਵਿਚ ਵੇਰਕਾ ਵਿਖੇ ਬੀਬੀ ਵਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਬਾਦਲ ਦਲ ਇਸਤਰੀ ਵਿੰਗ ਦੇ ਅਹੁਦੇਦਾਰ ਬੀਬੀਆਂ ਦੀ ਮੀਟਿੰਗ ਹੋਈ। ਜਿਸ ਵਿਚ ਪ੍ਰਧਾਨ ਬੀਬੀ ਵਜਿੰਦਰ ਕੌਰ ਨੇ ਇਸ ਸ਼ਹਿਰ ਦੀ ਅਕਾਲੀ ਦਲ ਨਾਲ ਸੰਬੰਧਤ ਸਾਰੀਆਂ ਬੀਬੀਆਂ ਨੂੰ ਆਪਣੇ ਰਵਾਇਤੀ ਸਿੱਖ ਪੁਸ਼ਾਕ ਵਿਚ ਭਾਰੀ ਗਿਣਤੀ ਵਿਚ ਇਤਿਹਾਸਿਕ ਸਮਾਗਮ ਵਿਚ ਪਹੁੰਚਣ ਲਈ ਕਿਹਾ। ਬੀਬੀ ਵਜਿੰਦਰ ਕੌਰ ਨੇ ਕਿਹਾ ਕਿ ਬਾਦਲ ਸਾਹਿਬ ਨੇ ਸਿੱਖ ਕੌਮ ਵਾਸਤੇ ਜੋ ਕੀਤਾ ਹੈ, ਸਿੱਖ ਕੌਮ ਉਸਨੂੰ ਕਦੇ ਨਹੀਂ ਭੁਲਾ ਸਕਦੀ। ਉਹਨਾਂ ਸਿੰਘ ਸਾਹਿਬ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਘ ਸਾਹਿਬਾਨ ਨੇ ਬੜੇ ਵਕਤ ਸਿਰ ਸਹੀ ਕਦਮ ਚੁੱਕਿਆ ਹੈ ਤੇ ਇਸ ਨਾਲ ਸਿੱਖ ਪੰਥ ਲਈ ਜੀਅ ਜਾਨ ਨਾਲ ਕੰਮ ਕਰਨ ਵਾਲਿਆਂ ਲਈ ਹੋਰ ਉਤਸ਼ਾਹ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਚੋਂ ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਇਸ ਸਮਾਰੋਹ ਵਿਚ ਸ਼ਾਮਿਲ ਹੋਣਗੀਆਂ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵਲੋਂ ਕਾਰਜਕਾਰਨੀ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਬੀਬੀ ਰਾਜਵਿੰਦਰ ਕੌਰ ਰਾਜ ਨੂੰ ਇਸਤਰੀ ਅਕਾਲੀ ਦਲ ਜ਼ਿਲਾ ਅੰਮ੍ਰਿਤਸਰ ਦੀ ਜ਼ਿਲ੍ਹਾ ਜਨਰਲ ਸਕੱਤਰ, ਬੀਬੀ ਅਮਰਜੀਤ ਕੌਰ ਵਾਰਡ ਨੰਬਰ ੩੪ ਨੂੰ ਜਨਰਲ ਸਕੱਤਰ, ਬੀਬੀ ਚਰਨਜੀਤ ਕੌਰ ਤੇ ਬੀਬੀ ਬਲਜੀਤ ਕੌਰ ਨੂੰ ਉਪ ਪ੍ਰਧਾਨ ਤੇ ਬੀਬੀ ਸੁਰਜੀਤ ਕੌਰ ਨੂੰ ਇਸਤਰੀ ਵਿੰਗ ਦੀ ਵਰਕਿੰਗ ਕਮੇਟੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਬੀਬੀ ਵਜਿੰਦਰ ਕੌਰ ਨੇ ਆਸ ਪ੍ਰਗਟ ਕੀਤੀ ਕਿ ਇਸ ਨਵੇਂ ਅਹੁਦੇਦਾਰਾਂ ਦੇ ਬਣਨ ਨਾਲ ਇਸਤਰੀ ਅਕਾਲੀ ਦਲ ਵਿਚ ਹੋਰ ਮਜ਼ਬੂਤੀ ਆਏਗੀ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੌਣਾਂ ਵਿਚ ਉਹਨਾਂ ਦਾ ਵਿੰਗ ਪੂਰੀ ਮਜ਼ਬੂਤੀ  ਤੇ ਜੋਸ਼ ਨਾਲ ਇਸ ਜ਼ਿਲੇ ਵਿਚ ਅਕਾਲੀ ਦਲ ਬਾਦਲ ਨੂੰ ਜਿਤਾeਗਾ। 

ਖਾਲਸਾ ਕਾਲਜ ਫਾਰ ਵੋਮੈਨ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ

ਨੇਹਾ ਗਾਇਕਵਾਡ ਬਣੀ ਰੋਪ ਮਾਲਖੰਭ 'ਚ ਸਰਵੋਤਮ ਖਿਡਾਰੀ    
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ
ਸਥਾਨਕ ਖਾਲਸਾ ਕਾਲਜ ਆਫ ਵੋਮੈਨ ਦੀ ਵਿਦਿਆਰਥਣ ਨੇਹਾ ਗਾਇਕਵਾਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਰੋਪ ਮਾਲਖੰਭ ਮੁਕਾਬਲੇ 'ਚ ਸਰਵੋਤਮ ਖਿਡਾਰੀ ਰਹੀ ਹੈ। ਉਸ ਨੇ ਇਹ ਅਸਥਾਨ 14.60 ਅੰਕ ਲੈ ਕੇ ਹਾਸਿਲ ਕੀਤਾ। ਕਾਲਜ ਪ੍ਰਿਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਨੇਹਾ ਅਤੇ ਉਸ ਦੇ ਅਧਿਆਪਕਾਂ ਡਾ ਤੇਜਿੰਦਰ ਕੌਰ ਅਤੇ ਸੁਖਦੀਪ ਕੌਰ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਇਸ ਪੂਰੇ ਮੁਕਾਬਲੇ ਵਿਚ ਦੂਜੇ ਸਥਾਨ ਤੇ ਰਿਹਾ। ਡਾ. ਮਾਹਲ ਨੇ ਕਿਹਾ ਕਿ ਕਾਲਜ ਹੁਣੇ ਜਿਹੇ ਸਮਾਪਤ ਹੋਈ ਇੰਟਰ ਕਾਲਜ ਐਥੇਲੈਟਿਕਸ ਵਿੱਚ ਵੀ ਦੂਸਰੇ ਸਥਾਨ ਤੇ ਰਿਹਾ ਜੋ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ।   

ਰੈਣ ਬਸੇਰਾ ਵਿੱਚ ਦਸਾਂ ਮਹੀਨਿਆਂ ਦੌਰਾਨ ਮਿਲੀ 1612 ਲੋਕਾਂ ਨੂੰ ਰਿਹਾਇਸ਼

ਗੁਰੂ ਕੀ ਨਗਰੀ ਵਿੱਚ ਬੜੀ ਹੀ ਸਫਲਤਾ ਨਾਲ ਚੱਲ ਰਿਹਾ ਹੈ ਪ੍ਰਸ਼ਾਸਨ ਦਾ ਕ੍ਰਿਸ਼ਮਾ        
ਅੰਮ੍ਰਿਤਸਰ//2 ਦਸੰਬਰ//ਗਜਿੰਦਰ ਸਿੰਘ ਕਿੰਗ
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਹੱਡੀਆਂ ਦੇ ਪੁਰਾਣੇ ਹਸਪਤਾਲ ਵਿਚਲੇ ਕਰਮ ਸਿੰਘ ਵਾਰਡ ਵਿਖੇ ਚਲਾਏ ਜਾ ਰਹੇ ਰੈਣ ਬਸੇਰੇ ਦਾ ਅੱਜ ਉਚੇਚੇ ਤੌਰ ਤੇ ਦੌਰਾ ਕੀਤਾ।
       ਇਸ ਮੌਕੇ ਉਨ੍ਹਾਂ ਦੱਸਿਆ ਕਿ 12 ਫਰਵਰੀ, 2010 ਤੋਂ ਬੇਘਰ ਲੋਕਾਂ ਲਈ  ਰੈਣ ਬਸੇਰਾ ਆਰੰਭ ਕੀਤਾ ਗਿਆ ਹੈ। ਇਸ ਸੈਲਟਰ ਹੋਮ ਵਿੱਚ ਹੁਣ ਤੱਕ 1612 ਦੇ ਕਰੀਬ ਬੇਘਰੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ। ਇਹਨਾਂ ਵਿਅਕਤੀਆਂ ਦੇ ਰਹਿਣ ਸਹਿਣ, ਨਹਾਉਣ ਧੋਣ, ਖਾਣ ਪੀਣ ਅਤੇ ਬਿਮਾਰਾਂ ਨੂੰ ਲੋੜ ਅਨੁਸਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਉਪਰੋਕਤ ਵਿਅਕਤੀਆਂ ਵਿੱਚੋਂ ਹੁਣ ਤੱਕ 760 ਵਿਅਕਤੀਆਂ ਦਾ ਪੁਨਰਵਾਸ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਇਹ ਵਿਅਕਤੀ ਖੁਦ ਆਪਣੀ ਰੋਜੀ ਰੋਟੀ ਕਮਾ ਰਹੇ ਹਨ। ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਰਾਜਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਦਮ ਨਾਲ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿੱਚ  ਮੰਗਤੇ ਅਤੇ  ਬਿਨਾਂ ਛੱਤ ਤੋਂ ਫੁੱਟ ਪਾਥਾਂ ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ ਅਤੇ ਇਸ ਕੰਮ ਨੂੰ ਭਵਿੱਖ ਵਿੱਚ ਵੀ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਜਿਲ੍ਹਾ ਪ੍ਰਸਾਸ਼ਨ ਯਤਨਸ਼ੀਲ ਹੈ।
       ਸ੍ਰੀ ਅਗਰਵਾਲ ਨੇ ਦੱਸਿਆ ਕਿ ਹਰੇਕ ਪੰਦਰਾਂ ਦਿਨ ਬਾਅਦ ਪ੍ਰਸਾਸ਼ਨ ਦੀ ਟੀਮ ਵੱਲੋਂ ਡੂੰਘੀ ਰਾਤ ਨੂੰ ਸ਼ਹਿਰ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਫੁੱਟ ਪਾਥਾਂ ਅਤੇ ਹੋਰ ਪਬਲਿਕ ਥਾਵਾਂ ਤੇ ਸੌ ਰਹੇ ਵਿਅਕਤੀਆਂ ਨੂੰ ਰੈਣ ਬਸੇਰਾ ਵਿਖੇ ਲਿਆ ਕੇ ਆਸਰਾ ਦਿੱਤਾ ਜਾਂਦਾ ਹੈ। ਇਥੇ ਰੋਟੀ ਪਾਣੀ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਮੁਫ਼ਤ ਦਿੱਤੀ ਜਾਂਦੀ ਹੈ।  1 ਦਸੰਬਰ, 2011 ਦੀ ਰਾਤ ਨੂੰ ਪ੍ਰਸਾਸ਼ਨ ਦੀ ਟੀਮ ਵੱਲੋਂ 37 ਵਿਅਕਤੀ  ਜੋ ਕਿ ਪਬਲਿਕ ਥਾਵਾਂ ਤੇ ਖੁੱਲੇ ਵਿੱਚ ਸੁੱਤੇ ਪਏ ਸਨ ਨੂੰ ਰੈਣ ਬਸੇਰਾ ਵਿਖੇ ਲਿਆਂਦਾ ਗਿਆ ਹੈ ਅਤੇ ਇਸ  ਵੇਲੇ ਸ਼ਰਨਾਰਥੀਆਂ ਦੀ ਗਿਣਤੀ  67 ਹੈ।