Wednesday, September 28, 2011

ਬਾਬਾ ਹੁਣ ਬੋਲੇਗਾ ਨਹੀ..........ਪਰ

ਰੰਗਮੰਚ ਨੂੰ ਮੇਕਅਪ ਅਤੇ ਬੇਲੋੜੀ ਚਮਕ ਦਮਕ ਵਿੱਚੋਂ ਕਢਕੇ ਬਿਲਕੁਲ ਹੀ ਨਵੇਂ ਅਰਥ ਦੇਣ ਵਾਲੇ ਗੁਰਸ਼ਰਨ ਭਾਅ  ਜੀ ਹੁਣ ਨਹੀਂ ਰਹੇ. ਲੰਮੀ ਬਿਮਾਰੀ ਮਗਰੋਂ ਉਹਨਾਂ ਬੀਤੀ ਰਾਤ ਆਖਰੀ ਸਾਹ ਲਿਆ ਅਤੇ ਸਦੀਵੀ ਵਿਛੋੜਾ ਦੇ ਗਏ.  ਰੰਗਮੰਚ ਹੀ ਨਹੀਂ ਹਰ ਖੇਤਰ ਵਿੱਚ ਮਾਤਮ ਹੈ, ਸੋਗ ਹੈ, ਉਦਾਸੀ ਹੈ ਪਰ ਨਿਰਾਸ਼ਾ, ਨਿਰਾਸ਼ਾ ਤਾਂ ਬਿਲਕੁਲ ਹੀ ਨਹੀਂ..ਚੰਡੀਗੜ੍ਹ 'ਚ ਰਹਿੰਦੇ ਦਾਨਿਸ਼ਵਰ ਰਣਦੀਪ ਸਿੰਘ ਨੇ ਲਿਖਿਆ ਹੈ, ' ਬਾਬਾ ਹੁਣ ਬੋਲੇਗਾ ਨਹੀ..........ਪਰ ਜੋ ਬਾਬਾ ਬੋਲ ਗਿਆ , ਓਹ ਹਮੇਸ਼ਾ ਹਵਾ 'ਚ ਗੂੰਜਦਾ ਰਹੇਗਾ , ਰਾਜਭਾਗ ਦੇ ਕਿਲਿਆਂ ਦੀਆਂ ਕੰਧਾ ਨਾਲ ਟਕਰਾਂਦਾ ਰਹੇਗਾ , ਤੇ ਲੁੱਟੇ ਜਾਣ ਵਾਲਿਆਂ ਦਾ ਰਾਹ ਰੁਸ਼ਨਾਂਦਾ ਰਹੇਗਾ .!!.! ਹਕੀਕਤ ਹੈ ਵੀ ਇਹੀ. ਕਿਸੇ ਵੇਲੇ ਸੁਰਜੀਤ ਪਾਤਰ ਦੇ ਕਹਿਣ ਮੁਤਾਬਿਕ 
ਇਹ ਜੁ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, 
ਇਹ ਜੁ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ । 
ਬਲਦੇ ਹਥਾਂ ਨੇ ਜਿਹਡ਼ੇ ਹਵਾ ਵਿਚ ਲਿਖੇ; 
ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ !
ਉਹਨਾਂ ਆਪਣੇ ਆਖਿਰੀ ਸਾਹਾਂ ਨਾਲ ਇਹ ਸਾਬਿਤ ਵੀ ਕਰ ਦਿੱਤਾ ਹੈ ਕਿ ਲੋਕਾਂ ਦੀ ਮੁਕਤੀ ਵਾਲੇ ਸੰਗਰਾਮ ਨੂੰ ਪਰਨੇ ਹੋਏ ਲੋਕ ਆਪਣੇ ਆਖਿਰੀ ਸਾਹਾਂ ਤੀਕ ਆਪਣੇ ਵਿਚਾਰਾਂ 'ਤੇ ਅੱਟਲ ਰਹਿੰਦੇ ਹਨ.ਉਹਨਾਂ ਨੂੰ ਅਲਵਿਦਾ ਆਖਦਿਆਂ ਹਰ ਅੱਖ ਰੋਈ ਹੈ, ਹਰ ਹਿਰਦੇ ਚੋਂ ਹੂਕ ਉੱਠੀ ਹੈ ਪਰ ਸਭ ਦੇ ਬੋਲਾਂ ਵਿੱਚ ਇੱਕ ਦ੍ਰਿੜਤਾ ਵੀ ਸੀ ਕਿ ਅੱਜ ਅਸੀਂ ਜੋ ਵੀ ਹਾਂ ਉਹ ਗੁਰਸ਼ਰਨ ਭਾ ਜੀ ਕਾਰਣ ਹੀ ਹਾਂ.ਇੰਝ ਜਾਪਦਾ ਸੀ ਜਿਵੇਂ ਆਖ ਰਹੇ ਹੋਣ ਕਿ ਉਹ ਸਾਡੇ ਵਿੱਚ ਅਜੇ ਵੀ ਜਿਊਂਦੇ ਨੇ. ਸਾਡੇ ਸਾਹ, ਸਾਡਾ ਤਾਂ, ਸਾਡਾ ਮਨ ਸਭ ਕੁਝ ਓਸੇ ਰੰਗ ਵਿਚ ਹੀ ਤਾਂ ਰੰਗਿਆਂ ਹੋਇਐ. ਅਸੀਂ ਸਾਕਾਰ ਕਰਾਂਗੇ  ਉਹ ਸੁਪਨਾ. ਅਸੀਂ ਪੂਰਾ ਕਰਾਂਗੇ ਉਸ ਮਿਸ਼ਨ ਨੂੰ ਜਿਸ ਲਈ ਉਹਨਾਂ ਜਿੰਦਗੀ ਦੇ ਹਰ ਸੁਖ ਨੂੰ ਤਿਆਗ ਕੇ ਦੁੱਖਾਂ ਤਕਲੀਫਾਂ ਨੂੰ ਗਲੇ ਲਗਾਇਆ. ਉਹਨਾ  ਦਾ ਇਹ ਸੁਪਨਾ ਆਖਿਰ ਕਿ ਸੀ,  ਇਸ ਲਈ ਉਹਨਾਂ ਕੀ ਕੀ ਝੱਲਿਆ..ਇਹਨਾਂ ਸਾਰੇ ਸੁਆਲਾਂ ਦੇ ਜੁਆਬਾਂ ਦੀ ਇੱਕ ਛੋਟੀ ਜਿਹੀ ਝਲਕ ਮਿਲਦੀ ਹੈ ਉਹਨਾਂ ਦੇ ਨਾਟਕਾਂ ਚੋਂ, ਉਹਨਾਂ ਦੀ ਜ਼ਿੰਦਗੀ ਚੋਂ. ਇਹ ਸਭ ਕੁਝ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ.
ਉਹਨਾਂ ਦਾ ਅੰਤਿਮ ਸੰਸਕਾਰ ਬਹੁਤ ਹੀ ਸਤਿਕਾਰ ਨਾਲ ਚੰਡੀਗੜ੍ਹ ਦੇ ਸੈਕਟਰ 25 ਵਿੱਚ ਕਰ ਦਿੱਤਾ ਗਿਆ. ਇਸ ਮੌਕੇ ਕੋਨੇ ਕੋਨੇ ਤੋਂ ਉਹਨਾਂ ਦੇ ਸਨੇਹੀ ਪੁੱਜੇ ਹੋਏ ਸਨ. ਅਸਲ ਵਿੱਚ ਉਹਨਾਂ ਦੀ ਸਿਹਤ ਵਿੱਚ ਖਰਾਬੀ ਕਾਫੀ ਲੰਮੇ ਸਮੇਂ ਤੋਂ ਆਉਣ ਲੱਗ ਪਈ ਸੀ.ਲਗਾਤਾਰ ਕੰਮ, ਲਗਾਤਰ ਮੇਹਨਤ,ਜੇ ਕਿਸੇ ਅਪਨਤ  ਨਾਲ ਟੋਕਣਾ ਵੀ ਤਾਂ ਬਸ ਮੁਸਕਰਾ ਛੱਡਣਾਜਿਵੇਂ ਆਲ੍ਹ ਰਹੇ ਹੋਣ..ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਚਿਪਕਾ ਕੇ ਕੀ ਲੈਣਾ. 
ਰੰਗਮੰਚ ਦੇ ਉਏਘੇ ਹਸਤਾਖਰ ਆਤਮਜੀਤ ਨੇ ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕੀ ਗੁਰਸ਼ਰਨ ਭਾ ਜੀ ਨੂੰ ਸਿਰਫ ਖੱਬੇ ਪੱਖੀ ਆਖ ਦੇਣ ਠੀਕ ਨਹੀਂ. ਹਕੀਕਤ ਵਿੱਚ ਤਨ ਉਹਨਾਂ ਹਰ ਪਾਸੀਂ ਚੰਗੀਆਂ ਗੱਲਾਂ ਲਾਈਆਂ ਅਤੇ ਉਹਨਾਂ ਨੂੰ ਰੰਗ ਮੰਚ ਰਾਹੀਂ ਲੋਕਾਂ ਤੱਕ ਪਹੁੰਚਾਇਆ. ਪੰਜਾਬੀ ਰੰਗਮੰਚ ਦੀ ਅਮੀਰੀ ਵਿੱਚ ਅਥਾਹ ਯੋਗਦਾਨ ਪਾਉਣ ਵਾਲੀ ਜਤਿੰਦਰ ਕੌਰ ਨੇ ਦੱਸਿਆ ਕੀ ਉਹ ਕਿਵੇਂ ਛੋਟੇ ਹੁੰਦਿਆਂ ਹੀ ਗੁਰਸ਼ਰਨ ਭਾਅ  ਜੀ ਦੇ ਪ੍ਰਭਾਵ ਹੇਠ ਆ ਕੇ ਸ੍ਟੇਜ ਵਿੱਚ ਨਿਪੁੰਨ ਹੋ ਗਈ. ਕਿਵੇਂ ਉਸਨੇ ਓਨ੍ਜਾਬੀ 'ਤੇ ਆਪਣੀ ਪਕੜ ਮਜਬੂਤ ਕੀਤੀ ਅਤੇ ਫਿਰ ਕਿਵੇਂ ਪਹਿਲੀ ਵਾਰ ਹੀ ਟੀਵੀ ਦਾ ਟੈਸਟ ਪਾਸ ਕਰ ਗਈ. ਉਸਨੇ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਨਾਲ ਆਖਿਆ ਕੀ ਇਹ ਸਭ ਹੋ ਹੀ ਨਹੀਂ ਸੀ ਸਕਣ ਜੇ ਗੁਰਸ਼ਰਨ ਭਾਅ  ਜੀ ਨਾ ਹੁੰਦੇ. ਪੰਜਾਬੀ ਸਾਹਿਤ, ਸਾਹਿਤਿਕ ਪੱਤਰਕਾਰੀ ਅਤੇ ਸਾਹਿਤਿਕ ਸਟੇਜਾਂ ਨੂੰ ਨਾਵੇੰ ਅੰਦਾਜ਼ ਪ੍ਰਦਾਨ ਕਰਨ ਵਾਲੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਦੱਸਿਆ ਕਿ ਜੇ ਅੱਜ ਉਹ ਚਾਰ ਸ਼ਬਦ ਓਲ ਸਕਦਾ ਹੈ ਤਨ ਸ਼ਾਇਦ ਇਸੇ ਕਰਕੇ ਹੀ ਕਿ ਸ਼ਾਇਦ ਉਸਨੇ ਵੀ ਕਦੇ ਗੁਰਸ਼ਰਨ ਭਾਅ  ਜੀ ਦਾ ਜੂਤੇਹ ਪਾਣੀ ਵਾਲਾ ਗਿਲਾਸ ਪੀ ਲਿਆ ਸੀ. ਗੁਰਸ਼ਰਨ ਭਾਅ  ਜੀ ਦੇ ਵਿਛੋੜੇ ਨਾਲ ਅੱਜ ਅਜਿਹੀਆਂ ਬੀਤੇ ਸਮੇਂ ਦੀਆਂ ਕਈ ਪੁਰਾਣੀਆਂ ਗੱਲਾਂ ਇੱਕ ਵਾਰ ਫੇਰ ਤਾਜ਼ੀਆਂ ਹੋ ਗਈਆਂ ਸਨ. ਜੇ ਤੁਹਾਡੇ ਕੋਲ ਵੀ ਉਹਨਾਂ ਦੀ ਕੋਈ ਯਾਧਾਈ ਤਨ ਜਰੂਰ ਸਾਂਝੀ ਕਰੋ. ਸਾਨੂੰ ਤੁਹਾਡੇ ਵਿਚਾਰਾਂ ਦੀ, ਲਿਖਤਾਂ ਦੀ, ਕਵਿਤਾਵਾਂ ਦੀ, ਤਸਵੀਰਾਂ ਦੀ ਉਡੀਕ ਰਹੇਗੀ ਜਿਹੜੀਆਂ ਗੁਰਸ਼ਰਨ ਭਾਅ  ਜੀ ਨਾਲ ਸਬੰਧਿਤ ਹੋਣ.--ਰੈਕਟਰ ਕਥੂਰੀਆ 


ਗਿਆਨ ਸਾਗਰ ਟਰਸਟ ਨੇ ਕੀਤੀ ਸ਼ੁਭ ਸ਼ੁਰੂਆਤ



No comments: