Thursday, September 29, 2011

ਯਾਦਾਂ ਭਾਅ ਗੁਰਸ਼ਰਨ ਸਿੰਘ ਦੀਆਂ..// . ਦਰਸ਼ਨ ਦਰਵੇਸ਼

ਦੁਨੀਆ ਬੜੀ ਸਵਾਰਥੀ ਅਤੇ ਬੇਰਹਿਮ ਹੈ. ਅੱਜ ਕੱਲ ਦੇ ਗਲਾ ਕੱਟ ਮੁਕਾਬਲੇ ਵਾਲੇ ਦੌਰ ਵਿੱਚ ਸਿਰਫ ਆਪਣੀ ਤਰੱਕੀ, ਆਪਣਾ ਮਕਸਦ, ਆਪਣਾ ਫਾਇਦਾ...ਬਾਕੀ ਹੋਰ ਕੁਝ ਵੀ ਨਹੀਂ....ਪਰ ਏਸ ਦੌਰ ਵਿੱਚ ਵੀ ਕਰਿਸ਼ਮੇ ਹੋਏ ਹਨ. ਕੁਝ ਸ਼ਖਸੀਅਤਾਂ ਨੇ ਏਹੋ ਜਿਹੇ ਸਮੇਂ ਵਿੱਚ ਵੀ ਆਪਣਾ ਛੱਡ ਕੇ ਦੂਜਿਆਂ ਬਾਰੇ ਸੋਚੀ. ਅਜਿਹੇ ਮਹਾਨ ਲੋਕਾਂ ਵਿੱਚੋਂ ਗੁਰਸ਼ਰਨ ਭਾਅ ਜੀ ਵੀ ਸਨ. ਦਰਸ਼ਨ ਦਰਵੇਸ਼ ਦੇ ਨਾਮ ਨਾਲ ਜਾਣੇ ਜਾਂਦੇ ਸੁਖਦਰਸ਼ਨ ਸੇਖੋਂ ਹੁਰਾਂ ਨੇ ਪੁਰਾਣੀਆਂ ਯਾਦਾਂ ਫਰੋਲਦਿਆਂ ਇੱਕ ਅਜਿਹੀ ਕਹਾਣੀ ਸੁਣਾਈ ਹੈ ਜਿਸ ਨੂੰ ਪੜ੍ਹ ਸੁਣ ਕੇ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਅਤੇ ਆਪ ਮੁਹਾਰੇ ਮੂਹੋਂ ਨਿਕਲਦਾ ਹੈ ਕਿ ਅਜਿਹੇ ਸਨ ਸਾਡੇ ਗੁਰਸ਼ਰਨ ਭਾਅ ਜੀ. ਲਓ ਤੁਸੀਂ ਵੀ ਪੜ੍ਹੋ ਦਰਵੇਸ਼ ਹੁਰਾਂ ਦੇ ਸ਼ਬਦਾਂ ਵਿੱਚ ਇੱਕ ਸੱਚੀ ਕਹਾਣੀ ਜਿਹੜੀ ਉਹਨਾਂ ਫੇਸਬੁਕ 'ਤੇ ਪੋਸਟ ਕੀਤੀ ਹੈ..--ਰੈਕਟਰ ਕਥੂਰੀਆ
ਇਹ ਸ਼ਾਇਦ ੧੯੮੯-੯੦ ਦਾ ਵਰ੍ਹਾ ਸੀ। ਮੇਰੀ ਇੱਕ ਕਹਾਣੀਂ ਉਹਨਾਂ ਦੇ ਪਰਚੇ 'ਸਮਤਾ' ਵਿੱਚ ਛਪੀ ਸੀ ।ਜਿਹਡ਼ਾ ਉਹ ਉਸ ਵੇਲ਼ੇ ਅੰਮ੍ਰਿਤਸਰ ਤੋਂ ਹਰ ਮਹੀਨੇ ਕੱਢਿਆ ਕਰਦੇ ਸਨ। ਮੇਰੀ ਨਿਆਣੀਂ ਉਮਰ, ਕਹਾਣੀਂ ਛਪੀ ਦੇਖਕੇ ਮੇਰੀ ਰੂਹ ਸਰਸ਼ਾਰ ਹੋ ਗਈ। ਮੈਂ ਚੌਡ਼ਾ ਜਿਹਾ ਹੋਕੇ ਤੁਰਨ ਦੀ ਐਵੀਂ ਆਦਤ ਜਿਹੀ ਪਾ ਲਈ। ਲੇਖਕ ਪਾਠਕ ਲੋਕਾਂ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਹਨਾਂ ਵਿੱਚ ਪੋਸਟ ਕਾਰਡ ਜ਼ਿਆਦਾ ਹੁੰਦੇ ਸਨ.....ਤੇ ਇੱਕ ਦਿਨ ਇਹਨਾਂ ਹੀ ਚਿੱਠੀਆਂ ਵਿੱਚ ਇੱਕ ਚਿੱਠੀ ਭਾਅ ਗੁਰਸ਼ਰਨ ਸਿੰਘ ਹੋਰਾਂ ਦੀ ਵੀ ਆਈ, ਲਿਖਿਆ ਸੀ - "ਪਿਆਰੇ ਦਰਵੇਸ਼, ਦਿੱਲੀ ਦੂਰਦਰਸ਼ਨ ਤੋਂ ਮੇਰਾ ਇੱਕ ਟੀ.ਵੀ. ਲਡ਼ੀਵਾਰ 'ਦਾਸਤਾਨ-ਏ-ਪੰਜਾਬ' ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਵਿੱਚ ਮੈਂ ਤੇਰੀ ਇਹ ਕਹਾਣੀਂ ਸ਼ਾਮਿਲ ਕੀਤੀ ਹੈ ਜਿਸ ਦੀਆਂ ਮੈਂ ਦੋ ਜਾਂ ਤਿੰਨ ਕਿਸ਼ਤਾਂ ਤਿਆਰ ਕਰਾਂਗਾ। ਇਸ ਵਾਸਤੇ ਦੂਰਦਰਸ਼ਨ ਵੱਲੌ ਤੈਨੂੰ ਇੱਕ ਐਗਰੀਮੈਂਟ ਫਾਰਮ ਆਏਗਾ, ਤੂੰ ਛੇਤੀ ਤੋਂ ਛੇਤੀ ਉਸ ਉੱਪਰ ਦਸਤਖ਼ਤ ਕਰਕੇ ਵਾਪਿਸ ਕਰ ਦੇਵੀਂ - ਗੁਰਸ਼ਰਨ ਸਿੰਘ" ਇਹ ਮੇਰੀ ਦੂਜੀ ਵੱਡੀ ਪ੍ਰਾਪਤੀ ਸੀ। ਮੇਰੀ ਖੁਸ਼ੀ ਦਾ ਕੋਈ ਠਿਕਾਣਾਂ ਨਾਂ ਰਿਹਾ। ਜਦੋਂ ਮੈਂ ਇਹ ਖੁਸ਼ੀ ਉਸ ਵੇਲ਼ੇ ਦੇ ਕੁੱਝ ਧੁਰੰਤਰ ਲੇਖਕਾਂ ਨਾਲ਼ ਸਾਂਝੀ ਕੀਤੀ ਤਾਂ ਉਹਨਾਂ ਦਾ ਜੁਆਬ ਸੀ ਕਿ ਕਿੱਥੇ ਸਿਨਮਾਂ, ਕਿੱਥੇ ਗੁਰਸ਼ਰਨ ਸਿੰਘ ਤੇ ਕਿੱਥੇ ਕਹਾਣੀਆਂ ਦੀ ਚੋਣ.....ਐਵੀਂ ਗਿੱਦਡ਼ਾਂ ਦਾ .....ਪਹਾਡ਼ੀਂ ਚਡ਼੍ਹਾਉਣ ਤੇ ਲੱਗੇ ਹੋਏ ਨੇ ਭਾਅ ਜੀ ਤਾਂ..... ਮੇਰੇ ਮਨ ਨੂੰ ਬਡ਼ੀ ਠੇਸ ਲੱਗੀ..... ਤੇ ਮੈਂ ਉਹਨਾਂ ਦਿਨਾਂ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਇੱਕ ਦਿਨ ਮੈਂ ਵੀ, ਇਹਨਾਂ ਮਨ ਵਿੱਚ ਜ਼ਹਿਰ ਸਮੇਟੀ ਬੈਠੇ ਲੋਕਾਂ ਨੂੰ ਫਿਲਮਾਂ ਲਿਖਕੇ ਵਿਖਾਵਾਂਗਾ.....ਤੇ ਹਾਂ ਅੱਜ ਮੈਂ ਫਿਲਮਾਂ ਲਿਖ ਰਿਹਾ ਹਾਂ, ਨਿਰਦੇਸ਼ਿਤ ਵੀ ਕਰ ਰਿਹਾ ਹਾਂ......ਸ਼ਾਇਦ ਇਸੇ ਵਾਸਤੇ ਭਾਅ ਜੀ ਦਾ ਉਹ ਖ਼ਤ ਅਤੇ ਐਗਰੀਮੈਂਟ ਦੀ ਦੂਸਰੀ ਕਾਪੀ ਮੈ ਅੱਜ ਵੀ ਸੰਭਾਲੀ ਹੋਈ ਹੈ, ਜਿਸਨੂੰ ਮੈਂ ਜਦੋਂ ਵੀ ਪਿੰਡ ਜਾਂਦਾ ਹਾਂ, ਰੂਹ ਨਾਲ਼ ਪਡ਼੍ਹਕੇ ਆਉਂਦਾ ਹਾਂ.......!!!!! 
ਦੋਸਤੋ ਜੇਕਰ ਤੁਹਾਡੇ ਕੋਲ ਵੀ ਭਾਅ ਜੀ ਨਾਲ਼ ਜੁਡ਼ੀਆਂ ਅਜਿਹੀਆਂ ਕੋਈ ਖੂਬਸੂਰਤ ਯਾਦਾਂ ਹਨ ਤਾਂ ਆਉ ਇਸ ਮੰਚ ਉੱਪਰ ਤੁਹਾਨੂੰ ਵੀ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਹਨ......ਇੰਤਜ਼ਾਰ ਵਿੱਚ.....ਆਪਾਂ ਸਾਰੇ.....?--
ਦਰਸ਼ਨ ਦਰਵੇਸ਼



ਬਾਬਾ ਹੁਣ ਬੋਲੇਗਾ ਨਹੀ..........ਪਰ



ਕੈਡਰ ਦਾ 'ਜ਼ਿਹਨੀ ਰੇਪ"......?


ਅਸੀਂ ਢਲਦੇ ਤਨ ਦੇ ਫਿਕਰਾਂ ਨੂੰ ਸੀਨੇ ਨਾਲ ਲਾ ਕੇ ਕੀ ਲੈਣਾ !


ਗਿਆਨ ਸਾਗਰ ਟਰਸਟ ਨੇ ਕੀਤੀ ਸ਼ੁਭ ਸ਼ੁਰੂਆਤ


ਯਾਦਾਂ ਭਾਅ ਗੁਰਸ਼ਰਨ ਸਿੰਘ ਦੀਆਂ..// . ਦਰਸ਼ਨ ਦਰਵੇਸ਼

ਪੰਜਾਬ ਸਕਰੀਨਪਾਸ਼ ਨੂੰ ਦੇਸ ਦੇ ਰਿਕਸ਼ੇ ਵਾਲੇ ਤੱਕ ...


ਪੰਜਾਬ ਸਕਰੀਨਪਾਸ਼ ਤੇ ਪਾਤਰ ਸੱਕੇ ਭਰਾ


ਪੰਜਾਬ ਸਕਰੀਨਪਾਸ਼ ਨੂੰ ਯਾਦ ਕਰਦਿਆਂ


ਪੰਜਾਬ ਸਕਰੀਨਪਾਸ਼ ਦੇ ਕਤਲ 'ਤੇ ਵਾਰ ਵਾਰ ਚਰਚਾ ਦਾ ਮਕਸਦ?


ਪੰਜਾਬ ਸਕਰੀਨ: ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ


ਪੰਜਾਬ ਸਕਰੀਨਪਾਸ਼ ਦੇ ਸ਼ਬਦ ਅੱਜ ਵੀ ਪੂਰੀ ਤਰਾਂ ਸਾਰਥਕ ...


ਪੰਜਾਬ ਸਕਰੀਨਪਾਸ਼ ਬਾਰੇ ਮੇਰੀਆਂ ਦੋ ਕਵਿਤਾਵਾਂ


1 comment:

ਦਰਸ਼ਨ ਦਰਵੇਸ਼ said...

Bahuat bahuat shukaria Rector ji,again thanks a lot.