ਫੰਡ ੲਿਕੱਠਾ ਕਰ ਰਹੀਅਾਂ ੲੇ ਅਾੲੀ ਅੈਸ ਅੈਫ ਦੀਅਾਂ ਲੜਕੀਅਾਂ ਨੂੰ ਥਾਣੇ ਡੱਕਿਅਾ
ASI ਰਜਿੰਦਰ ਸਿੰਘ ਤੇ SHO ਨੇ ਆਪਣੀ ਕੀਤੀ ਗਲਤੀ ਦੀ ਮੰਗੀ ਮੁਆਫੀ
ਧਰਮਕੋਟ (ਮੋਗਾ): 25 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਜਦੋਂ ਹਰ ਕੋਈ ਦੇਸ਼ ਵਿਦੇਸ਼ ਤੋਂ ਕੇਰਲਾ ਦੇ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾ ਰਿਹਾ। ਵੱਖ ਵੱਖ ਸੰਸਥਾਵਾਂ, ਜੱਥੇਬੰਦੀਆਂ, ਕਲੱਬਾਂ ਅਤੇ ਹਰ ਆਮ/ਖਾਸ ਵਿਅਕਤੀ, ਇਸ ਤਬਾਹੀ ਸਮੇਂ ਆਪਣੇ ਮਨੁੱਖੀ ਫ਼ਰਜ਼ ਨਿਭਾਅ ਰਿਹਾ ਹੈ। ਇਸ ਭਲੇ ਕਾਰਜ ਦੇ ਦੋਖੀ ਧਰਮਕੋਟ ਪੁਲਿਸ ਦੇ ਕੁੱਝ ਭੂਤਰੇ ਮੁਲਾਜਮਾਂ ਨੇ, ਕੇਰਲਾ ਦੇ ਉਜੜੇ ਲੋਕਾਂ ਦੀ ਸਹਾਇਤਾ ਲਈ ਸ਼ਹਿਰ ਵਿੱਚੋਂ ਫੰਡ ਇਕੱਠਾ ਕਰਦੇ ਨੌਜਵਾਨਾਂ-ਵਿਦਿਆਰਥੀਆਂ ਨੂੰ ਥਾਣੇ ਡੱਕਣ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਇਸ ਸ਼ਰਮਨਾਕ ਕਰਤੂਤ ਦਾ ਅਹਿਸਾਸ ਕਰਾਉਣ ਲਈ ਨੌਜਵਾਨ ਮੁੰਡੇ ਕੁੜੀਆਂ ਥਾਣੇ ਅੱਗੇ ਡਟੇ ਰਹੇ ਅਤੇ ੳੁਪਰੋਕਤ ਕਾਰਵਾੲੀ ਕਰਨ ਵਾਲੇ ੲੇ ਅੈਸ ਅਾੲੀ ਰਜਿੰਦਰ ਸਿੰਘ ਨੂੰ ਅਾਪਣੇ ਕੀਤੇ ਦੀ ਮਾਫੀ ਮੰਗਣੀ ਪੲੀ।
ੲਿਹ ਜਾਣਕਾਰੀ ਦਿੰਦਿਅਾਂ ੲੇ ਅਾੲੀ ਅੈਸ ਅੈਫ ਦੇ ਪੰਜਾਬ ਦੇ ਸਕੱਤਰ ਵਿੱਕੀ ਮਹੇਸ਼ਰੀ ਤੇ ਵਿਦਿਆਰਥੀ ਅਾਗੂ ਜਸਪਰੀਤ ਕੌਰ ਨੇ ਦੱਸਿਅਾ ਕਿ ੲੇ ਅਾੲੀ ਅੈਸ ਅੈਫ ਤੇ ੲੇ ਅਾੲੀ ਵਾੲੀ ਅੈਫ ਵੱਲੋ ਪੰਜਾਬ ਪੱਧਰ ਤੇ ਹੀ ਕੇਰਲਾ ਦੇ ਹੜ ਪੀੜਤ ਲੋਕਾਂ ਦੀ ਸਹਾੲਿਤਾ ਲੲੀ ਫੰਡ ਮਹਿੰਮ ਚੱਲ ਰਹੀ ਹੈ ਇਸੇ ਕੜੀ ਤਹਿਤ ਏਆਈਐਸਐਫ ਦੇ ਵਰਕਰਾਂ ਵੱਲੋਂ ਅੱਜ ਮੋਗਾ ਦੇ ਬਲਾਕ ਧਰਮਕੋਟ ਵਿੱਚ ਫੰਡ ਉਗਰਾਹੀ ਕੀਤੀ ਜਾ ਰਹੀ ਸੀ ਪਰ ਧਰਮਕੋਟ ਦੇ ਏਐੱਸਆਈ ਰਾਜਿੰਦਰ ਸਿੰਘ ਦੁਆਰਾ ਏਆਈਐਸਐਫ ਦੀਆਂ ਲੜਕੀਆਂ ਨੂੰ ਫੰਡ ਰਾਹੀਂ ਤੋਂ ਰੋਕ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਅਤੇ ਉਨ੍ਹਾਂ ਤੇ ਇਲਜ਼ਾਮ ਲਗਾਇਆ ਕਿ ਉਹ ਬਿਨਾਂ ਮਤਲਬ ਤੋਂ ਗਲਤ ਢੰਗ ਨਾਲ ਫੰਡ ਗਰਾਹੀ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਬਾਕੀ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੱਚਾਈ ਪਤਾ ਲੱਗਣ ਤੇ ਏ ਐੱਸ ਆਈ ਵੱਲੋਂ ਇਹ ਕਹਿ ਕੇ ਕਿ ਤੁਸੀਂ ਜਾ ਸਕਦੇ ਹੋ ਪੱਲਾ ਛੁਡਾਉਣ ਦੀ ਕੋਸ਼ਿਸ਼ ਪਰ ਏ ਆਈ ਐੱਸ ਐੱਫ ਦੇ ਵਰਕਰਾਂ ਵੱਲੋਂ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਏਐੱਸਆਈ ਆਪਣੀ ਕੀਤੀ ਇਸ ਗਲਤੀ ਤੇ ਮਾਫੀ ਮੰਗੇ ਵਿਦਿਆਰਥੀਆਂ ਵੱਲੋਂ ਕੀਤੀ ਨਾਅਰੇਬਾਜ਼ੀ ਅਤੇ ਲੋਕਾਂ ਨੂੰ ਏਐੱਸਆਈ ਦੀ ਇਸ ਕਰਤੂਤ ਤੋਂ ਜਾਣੂ ਕਰਵਾਇਆ ਗਿਆ ਜਿਸ ਤਹਿਤ ਆਮ ਲੋਕ ਵੀ ਉਪਰੋਕਤ ਵਿਦਿਆਰਥੀਆਂ ਦੇ ਹਿੱਤ ਵਿੱਚ ਨਿੱਤਰੇ ਜਿਸ ਤੋਂ ਡਰਦਿਆਂ ਹੋਇਆਂ ਉਪਰੋਕਤ ਕਰਮਚਾਰੀ ਵੱਲੋਂ ਵਿਦਿਆਰਥੀਆਂ ਅੱਗੇ ਆ ਕੇ ਲੜਕੀਆਂ ਅਤੇ ਬਾਕੀ ਆਗੂਆਂ ਤੋਂ ਆਪਣੇ ਕੀਤੇ ਦੀ ਮੁਆਫੀ ਮੰਗੀ ਅਤੇ ਦੁਬਾਰਾ ਅਜਿਹੀ ਗਲਤੀ ਕਰਨ ਤੋਂ ਗੁਰੇਜ਼ ਕੀਤਾ ਇਸ ਸਮੇਂ ਵਿਦਿਆਰਥੀਆਂ ਦੀ ਇਸ ਲੜਾਈ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਹੋਏ ਇਸ ਸਮੇਂ ਵਿਦਿਆਰਥੀ ਆਗੂ ਮਨੀਸ਼ਾ, ਵੀਰਪਾਲ ਕੌਰ ,ਰਮਨ ਚੜਿੱਕ, ਕੇਵੀ ਸਿੰਘ, ਨਵਦੀਪ ਸਿੰਘ, ਇਕਬਾਲ, ਅਵਤਾਰ ਸਿੰਘ ਚੜਿੱਕ, ਨਵਦੀਪ ਕੌਰ,ਜਗਰੂਪ ਸਿੰਘ ਜਗਵਿੰਦਰ ਕਾਕਾ ਆਦਿ ਹਾਜ਼ਰ ਸਨ ।

No comments:
Post a Comment