Showing posts with label Pollution. Show all posts
Showing posts with label Pollution. Show all posts

Tuesday, October 01, 2024

ਲੁਧਿਆਣਾ:ਕਾਲੇ ਪਾਣੀ ਦੇ ਖਿਲਾਫ ਪੰਜਾਬ ਵਿੱਚ ਲੋਕ ਰੋਹ ਉਬਾਲੇ ਖਾਣ ਲੱਗਾ

Tuesday 1st October 2024 at 14:50 WhatsApp

ਸਰਕਾਰ ਕਰੇ ਨਹੀਂ ਤਾਂ ਅਸੀਂ ਬੰਦ ਕਰਾਂਗੇ ਕਾਲੇ ਪਾਣੀ ਦਾ ਇਹ ਜ਼ਹਿਰ


ਲੁਧਿਆਣਾ:1 ਅਕਤੂਬਰ 2024: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਕਾਲੇ ਪਾਣੀ ਦਾ ਜਿਹੜਾ ਮੋਰਚਾ ਬੜੇ ਸ਼ਾਂਤਮਈ ਢੰਗ ਨਾਲ ਚੱਲਦਾ ਆ ਰਿਹਾ ਸੀ ਹੁਣ ਪੂਰੇ ਰੋਹ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਬੁੱਢੇ ਦਰਿਆ ਦੇ ਨਾਲ ਸਮਾਜ ਅਤੇ ਸਨਅਤਕਾਰਾਂ ਦੇ ਨਾਲ ਨਾਲ ਸਿਆਸਤਦਾਨਾਂ ਨੇ ਜਿਹੜਾ ਸਾਜ਼ਿਸ਼ੀ ਜਿਹਾ ਵਤੀਰਾ ਅਪਣਾਇਆ ਹੈ ਉਸ ਨੂੰ ਲੈ ਕੇ ਲੋਕ ਗੁੱਸੇ ਵਿੱਚ ਹਨ। ਪੜ੍ਹੇ ਲਿਖੇ ਸੱਭਿਅਕ ਲੋਕਾਂ ਨੂੰ ਇਹ ਖਤਰਨਾਕ ਕਾਲਾ ਜ਼ਹਿਰੀ ਪਾਣੀ ਰੋਕਣ ਦੀ ਮੰਗ ਉਠਾਉਣ ਲਈ ਕਦੇ ਚੰਡੀਗੜ੍ਹ ਪੁਲਿਸ ਹਿਰਾਸਤ ਵਿੱਚ ਰਹਿਣਾ ਪੈਂਦਾ ਹੈ, ਕਦੇ ਧਰਨੇ ਮਾਰਨੇ ਪੈਂਦੇ ਹਨ, ਕਦੇ ਰੋਸ ਮਾਰਚ ਕਰਨੇ ਪੈਂਦੇ ਹਨ ਅਤੇ ਕਦੇ ਪੁਲਿਸ ਦੀਆਂ ਨਜ਼ਰਾਂ ਤੋਂ ਲੁੱਕ ਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਹਨ। ਕਸੂਰ ਸਿਰਫ ਇਹੀ ਕਿ ਇਹ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਫੈਲਾ ਰਹੇ ਕਾਲੇ ਪਾਣੀ ਦੇ ਜ਼ਹਿਰ ਦਾ ਫੈਲਾਓ ਬੰਦ ਹਨ। ਇਸੇ ਮਕਸਦ ਲਈ ਲਗਾਤਾਰ ਚੱਲ ਰਿਹਾ ਹੈ ਕਾਲੇ ਪਾਣੀ ਦਾ ਇਤਿਹਾਸਿਕ ਮੋਰਚਾ। ਆਖਿਰ ਕਿਓਂ ਨਹੀਂ ਮੰਨਦੀ ਸਰਕਾਰ ਇਹਨਾਂ ਦੀਆਂ ਮੰਗਾਂ?

ਕਈ ਵਾਰ ਸਨਸਨੀਖੇਜ਼ ਖੁਲਾਸੇ ਕਰ ਚੁੱਕੇ ਇਸ ਮੋਰਚੇ ਦੇ ਆਗੂਆਂ ਨੇ ਸਿਧੇ ਸਿਧੇ ਤੌਰ ਤੇ ਮੰਗ ਕੀਤੀ ਹੈ ਕਿ ਤਿੰਨੇ ਡਾਇੰਗ ਸੀਈਟੀਪੀ ਦਾ ਦੱਸ ਕਰੋੜ ਲੀਟਰ ਤੋਂ ਵੱਧ ਰੋਜ਼ਾਨਾ ਦੇ ਗੈਰ ਕਨੂੰਨੀ ਜ਼ਹਿਰੀ ਕਾਲੇ ਪਾਣੀ ਨੂੰ ਜਮੀਨੀ ਪੱਧਰ ਤੇ ਬੰਦ ਕਰੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਇਸ ਜ਼ਹਿਰ ਬਾਰੇ ਸਰਕਾਰਾਂ ਅਤੇ ਸਮਾਜ ਦੁਚਿੱਤੀ ਵਿੱਚ ਕਿਓਂ ਹਨ?

ਕਾਲੇ ਪਾਣੀ ਦੇ ਮੋਰਚੇ ਵੱਲੋਂ ਅੱਜ ਲੁਧਿਆਣੇ ਵਿਖੇ ਕੀਤੀ ਪ੍ਰੈਸ ਵਾਰਤਾ ਦੌਰਾਨ ਉਸ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਰਾਹੀਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਡਾਇੰਗ ਉਦਯੋਗ ਦੇ ਬਹੁਤ ਲੰਮੇ ਸਮੇ ਤੋਂ ਤਿੰਨ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਕਾਮਨ ਐੱਫਲੂਆਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਿੰਨੇ ਸਪੈਸ਼ਲ ਪਰਪਜ਼ ਵਹੀਕਲ (ਐਸਪੀਵੀ) ਜੋ ਇਹਨਾਂ ਪਲਾਂਟਾਂ ਨੂੰ ਚਲਾ ਰਹੇ ਹਨ ਵੱਲੋਂ ਕਨੂੰਨ ਦੀ ਘੋਰ ਉਲੰਘਣਾ ਅਤੇ ਕੇਂਦਰੀ ਵਾਤਾਵਰਨ, ਵਣ ਅਤੇ ਜਲ ਵਾਯੂ ਮੰਤਰਾਲੇ ਤੋਂ 2013 ਵਿਚ ਮਿਲੀਆਂ ਸ਼ਰਤਾਂ ਦਾ ਉਲੰਘਣ  ਕਰਦੇ ਹੋਏ ਇਹ ਪਲਾਂਟ ਅੱਜ ਵੀ ਲਗਾਤਾਰ ਸਰਕਾਰ ਦੀ ਨੱਕ ਹੇਠ ਚੱਲ ਰਹੇ ਹਨ ਅਤੇ ਆਪਣਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸੁੱਟ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਹ ਜ਼ਹਿਰੀ ਪਾਣੀ  ਸਾਢੇ ਦੱਸ ਕਰੋੜ ਲੀਟਰ ਰੋਜ਼ ਦਾ ਬਣਦਾ ਹੈ ਜੋ ਸਤਲੁਜ ਰਾਹੀਂ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਸਪਲਾਈ ਕੀਤਾ ਜਾ ਰਿਹਾ। 

ਕਾਲੇ ਪਾਣੀ ਦੇ ਮੋਰਚੇ ਵੱਲੋਂ ਇੱਕ ਸੀਨੀਅਰ ਆਗੂ ਜਸਕੀਰਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ 1 ਅਕਤੂਬਰ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਧਰਨਾ ਲਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਸਤਲੁਜ ਅਤੇ ਬੁੱਢੇ ਦਰਿਆ ਵਿੱਚ ਪੈ ਰਹੇ ਕਾਲੇ ਪਾਣੀ ਨੂੰ ਬੰਨ੍ਹ  ਮਾਰਿਆ ਜਾਵੇਗਾ। ਇਸ ਐਲਾਨ ਤੋਂ ਦੋ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਡਾਇੰਗ ਦੇ ਤਿੰਨ ਵੱਡੇ ਸੀਈਟੀਪੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਬਦਲੀ ਹੋਈ ਸਥਿਤੀ ਵਿੱਚ ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਅਗਲਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਸ ਵਿੱਚ 1 ਅਕਤੂਬਰ ਦੇ ਫਿਰੋਜ਼ਪੁਰ ਰੋਡ ਦੇ ਧਰਨੇ ਨੂੰ ਕੇਵਲ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਹੈ ਅਤੇ ਉਸੇ ਥਾਂ ਤੇ ਪ੍ਰੈਸ ਵਾਰਤਾ ਕਰਕੇ  3 ਦਸੰਬਰ ਦੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਰਿਹਾ ਹੈ। 

ਮੋਰਚੇ ਵੱਲੋਂ ਅਮਿਤੋਜ ਮਾਨ ਨੇ ਦੱਸਿਆ ਕਿ ਸਾਡਾ ਕਾਲੇ ਪਾਣੀ ਨੂੰ ਬੰਨ੍ਹ ਮਾਰਨ ਦਾ ਪ੍ਰੋਗਰਾਮ ਹਮੇਸ਼ਾਂ ਤੋਂ ਜ਼ਹਿਰ ਵਾਲੇ ਆਊਟਲੈੱਟ ਜੋ ਇੰਡਸਟਰੀ ਦਾ ਅਤੇ ਹੋਰ ਜ਼ਹਿਰੀ ਪਾਣੀ ਬੁੱਢੇ ਦਰਿਆ ਵਿੱਚ ਪਾ ਰਹੇ ਹਨ ਨੂੰ  ਬੰਦ ਕਰਨ ਦਾ ਸੀ। ਇਸ ਲਈ ਲੁਧਿਆਣੇ ਦੇ ਕੁੱਝ ਲੋਕ ਜੋ ਪਿੱਛਲੇ ਦਿਨਾਂ ਵਿੱਚ ਬੁੱਢੇ ਦਰਿਆ ਦੇ ਹੀ ਬੰਦ ਹੋਣ ਬਾਰੇ ਸੋਚ ਕੇ ਪਾਣੀ ਘਰਾਂ ਵਿੱਚ ਵੜਨ ਦਾ ਖ਼ਦਸ਼ਾ ਦਸ ਰਹੇ ਸਨ ਨੂੰ ਡਰਨ ਦੀ ਕੋਈ ਲੋੜ ਨਹੀਂ। ਅਸੀਂ ਉਹਨਾਂ ਨੂੰ ਇਸ ਡਰ ਤੋਂ ਰਹਿਤ ਹੋ ਕੇ ਸਾਡੇ ਨਾਲ ਸਿਰਫ ਜ਼ਹਿਰੀਲੇ ਕਾਲੇ ਪਾਣੀ ਦੇ ਗੈਰ ਕਨੂੰਨੀ ਆਊਟਲੈੱਟ ਬੰਦ ਕਰਨ ਦੇ  ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ। 

ਲੱਖਾ ਸਿਧਾਣਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਝੋਨੇ ਦੀ ਵਾਢੀ ਦਾ ਸਮਾਂ ਹੈ ਇਹਨਾਂ ਦੇ ਮੱਦੇਨਜ਼ਰ ਕਾਲੇ ਪਾਣੀ ਦਾ ਮੋਰਚਾ 3 ਦਸੰਬਰ ਨੂੰ ਕਾਲੇ, ਜ਼ਹਿਰੀਲੇ, ਗੈਰ ਕਨੂੰਨੀ ਪਾਣੀ ਨੂੰ ਬੰਨ੍ਹ ਮਾਰਨ ਲਈ ਅਤੇ ਇਸ ਦੇ ਸੱਭ ਤੋਂ ਵੱਡੇ 9 ਕਰੋੜ ਲੀਟਰ ਰੋਜ਼ਾਨਾ ਦੇ ਸ੍ਰੋਤ ਨੂੰ ਰੋਕਣ ਲਈ ਲੁਧਿਆਣਾ ਦੇ ਜਮਾਲਪੁਰ ਵਿਖੇ, ਲੁਧਿਆਣਾ ਸੈਂਟਰਲ ਜੇਲ ਦੇ ਸਾਹਮਣੇ ਇਹਨਾਂ ਦੋ ਗੈਰ ਕਾਨੂੰਨੀ ਵੱਡੇ ਪਾਈਪਾਂ ਨੂੰ ਬੰਦ ਕਰਣ ਦੀ ਕਾਲ ਪੰਜਾਬ ਦੇ ਸਾਰੇ ਲੋਕਾਂ ਨੂੰ ਦਿੰਦਾ ਹੈ। 

ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਇਹ ਡਾਇੰਗ ਸੀਈਟੀਪੀ ਤਾਜਪੁਰ ਰੋਡ ਅਤੇ ਸੀਈਟੀਪੀ ਫੋਕਲ ਪੁਆਇੰਟ ਦੇ ਗੈਰ ਕਨੂੰਨੀ ਆਊਟਲੈੱਟ ਹਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਅਤੇ ਬੰਨ੍ਹ ਮਾਰਨ ਲਈ ਇੱਕ ਕਾਮਯਾਬ ਰਿਹਰਸਲ ਵੀ ਕਰ ਲਈ ਗਈ ਹੈ। ਇਹਨਾਂ ਦੀ ਜੀ.ਪੀ.ਐਸ ਲੋਕੇਸ਼ਨ 30.919924, 75.913612 ਹੈ ਜਿਸ ਰਾਹੀਂ ਸਰਕਾਰ ਅਤੇ ਪੰਜਾਬ ਦੇ ਲੋਕ ਇਹਨਾਂ ਤੱਕ ਅਸਾਨੀ ਨਾਲ ਪਹੁੰਚ ਸਕਦੇ ਹਨ।  ਕਾਲੇ ਪਾਣੀ ਨੂੰ ਬੰਨ੍ਹ ਮਾਰਨ ਲਈ ਸਭ ਤੋਂ ਪਹਿਲਾਂ ਇਹਨਾਂ ਦੋਹਾਂ  ਨੂੰ ਬੰਦ ਕਰਾਉਣਾ ਜਰੂਰੀ ਹੈ ਅਤੇ ਜੇ ਸਰਕਾਰ ਆਪਣਾ ਕੰਮ ਨਹੀਂ ਕਰਦੀ ਤਾਂ ਲੋਕਾਂ ਨੂੰ ਆਪ ਹੀ ਇਸ ਕਾਰਜ ਨੂੰ ਪੂਰਾ ਕਰਨਾ ਪਵੇਗਾ ਜੋ ਕਿ ਉਹ ਫ਼ੇਰ 3 ਦਸੰਬਰ ਨੂੰ ਪੂਰੇ ਚਾਅ ਨਾਲ ਕਰਨਗੇ। 

ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਨੇ ਪੀਪੀਸੀਬੀ ਦੇ ਅਫਸਰਾਂ ਵੱਲੋਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਐਨ ਜੀ ਟੀ ਅਤੇ ਇਥੋਂ ਤਕ ਕੇ ਸੁਪਰੀਮ ਕੋਰਟ ਦੇ ਜ਼ੀਰੋ ਲਿਕੁਇਡ ਡਿਸਚਾਰਜ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਕਰ ਕੇ ਪੈਦਾ ਹੋਈ ਇਸ ਗੰਭੀਰ ਸਥਿਤੀ ਵਿੱਚ ਪੰਜਾਬ ਦੇ ਡੀ.ਜੀ.ਪੀ ਤੋਂ ਇਹ ਮੰਗ ਕੀਤੀ ਹੈ ਕਿ ਉਹ ਕਨੂੰਨ ਦੇ ਰਾਜ ਦੀ ਬਹਾਲੀ ਲਈ ਮੋਰਚੇ ਵਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਦਿੱਤੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਡਾਇੰਗ ਉਦਯੋਗ ਦੇ ਵੱਡੇ ਕਾਰੋਬਾਰੀਆਂ ਦੀ ਮਿਲੀਭੁਗਤ ਦੀ  ਸ਼ਿਕਾਇਤ ਤੇ ਕਾਰਵਾਈ ਕਰਵਾਉਣ ਤਾਂ ਕਿ ਲੋਕਾਂ ਦਾ ਕਨੂੰਨ ਵਿੱਚ ਭਰੋਸਾ ਬਣ ਸਕੇ।

ਹੁਣ ਦੇਖਣਾ ਹੈ ਕਿ ਲੋਕਾਂ ਨੂੰ ਕੈਂਸਰ ਦਾ ਮਰੀਜ਼ ਬਣਾ ਰੇ ਇਸ ਜ਼ਹਿਰੀ ਪਾਣੀ ਦੀ ਰੋਕਥਾਮ ਸਰਕਾਰ ਵੱਲੋ, ਸਮਾਜ ਵੱਲੋਂ ਅਤੇ ਖੁਦ ਸਨਅਤਕਾਰਾਂ ਵਾਲਲੋਕ ਕਦੋਂ ਅਤੇ ਕਿਹੜੇ ਕਦਮ ਚੁੱਕੇ ਜਾਂਦੇ ਹਨ? ਇਹ ਜ਼ਹਿਰੀ ਪਾਣੀ ਤਿੰਨ ਦਸੰਬਰ ਦੀ ਕਾਲ ਵਾਲਾ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਬੰਦ ਕਰਨ ਲਈ ਖੁਦ ਹੀ ਸਬੰਧਤ ਧਿਰਾਂ ਅੱਗੇ ਆਉਣ ਤਾਂ ਇਹ ਬਹੁਤ ਚੰਗਾ ਹੋਵੇਗਾ। ਇਹ ਪੰਜਾਬ ਦੇ ਹਿੱਤਾਂ ਨਾਲ ਵਫ਼ਾਦਾਰੀ ਹੋਵੇਗੀ। 

Thursday, September 05, 2024

ਬੁੱਢੇ ਦਰਿਆ ਦੇ ਚੱਕਰ ਵਿੱਚ ਵਿਧਾਨ ਸਭਾ ਤੋਂ ਥਾਣੇ ਤੱਕ ਦਾ ਸਫਰ

Thursday 5th September 2024 at 16:17

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੇ ਸੰਘਰਸ਼ ਦਾ ਥਾਣੇ ਵਾਲਾ ਦਿਨ

ਇੰਜੀਨਅਰ ਜਸਕੀਰਤ ਸਿੰਘ ਦੀ ਕਲਮ ਤੋਂ ਚੰਡੀਗੜ੍ਹ ਵਿੱਚ ਤਿੰਨ ਸਤੰਬਰ ਵਾਲੇ ਦਿਨ ਦੀ ਹੱਡਬੀਤੀ

Tuesday, August 27, 2024

CMC ਦੇ ਸਾਬਕਾ ਪ੍ਰੋਫੈਸਰ ਡਾ.ਔਲਖ ਖਿਲਾਫ ਕਿਓਂ ਸਰਗਰਮ ਹੋਈ ਪੁਲਿਸ?

ਕਿਹਨਾਂ ਫੈਕਟਰੀਆਂ ਨੂੰ ਡਾ. ਔਲਖ ਨੇ ਦੱਸਿਆ ਹੈ ਕੈਂਸਰ ਦੀਆਂ ਫੈਕਟਰੀਆਂ?

ਲੁਧਿਆਣਾ: 24 ਅਗਸਤ 2024: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 


ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਉੱਤਰੀ ਭਾਰਤ ਵਿੱਚ ਸਭ ਤੋਂ ਪਹਿਲਾਂ ਮੈਡੀਕਲ ਸੇਵਾਵਾਂ ਸ਼ੁਰੂ ਕਰਨ ਦੇ ਨਾਲ ਨਾਲ ਮੈਡੀਕਲ ਸਿੱਖਿਆ ਸ਼ੁਰੂ ਕਰਨ ਵਾਲਾ ਇੱਕ ਪ੍ਰਸਿੱਧ ਹਸਪਤਾਲ ਅੱਜ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਲੁਧਿਆਣਾ ਵਿੱਚ ਵੀ ਚੱਲ ਰਿਹਾ ਹੈ। ਕੌਮਾਂਤਰੀ ਪ੍ਰਸਿੱਧੀ ਵਾਲੇ ਇਸ ਸਿਹਤ ਸੰਸਥਾਨ CMCH ਅਰਥਾਤ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪ੍ਰਸਿੱਧ ਵਿਗਿਆਨੀ ਡਾਕਟਰ ਬਲਵਿੰਦਰ ਔਲਖ ਲੈਕਚਰਾਰ ਵੱਜੋਂ ਨਿਯੁਕਤ ਸਨ। ਸੀਐਮਸੀ ਹਸਪਤਾਲ ਦੇ ਸਾਬਕਾ ਪ੍ਰੋਫੈਸਰ ਅਤੇ ਵਿਗਿਆਨੀ ਡਾਕਟਰ ਔਲਖ ਖਿਲਾਫ ਕਿਓਂ ਸਰਗਰਮ ਹੋਈ ਪੁਲਿਸ 

ਦੱਖਣੀ ਭਾਰਤ ਦੇ ਬੰਗਲੌਰ ਵਿੱਚ ਵੀ ਬਹੁਤ ਚੰਗੀ ਸਾਖ ਸੀ। ਵਿੱਦਿਆ ਅਤੇ ਕੈਰੀਅਰ ਪੱਖੋਂ ਵੀ ਪੂਰੀ ਤਰ੍ਹਾਂ ਸਫਲ ਵਿਅਕਤੀ ਸਨ। ਬੰਗਲੌਰ ਦੇ ਲੋਕ ਇਹਨਾਂ ਦੇ ਫੈਨ ਸਨ। ਡਾਕਟਰ ਔਲਖ ਵੀ ਉਥੋਂ ਦੇ ਜਨ ਜੀਵਨ ਵਿੱਚ ਪੂਰੀ ਤਰ੍ਹਾਂ ਰਚਮਿਚ ਗਏ ਸਨ। ਵਧੀਆ ਮੱਛੀ ਕਿਵੇਂ ਬਣਦੀ  ਹੈ ਇਹ ਜਾਚ ਡਾਕਟਰ ਔਲਖ ਨੇ ਬੰਗਲੌਰ ਰਹਿ ਕੇ ਹੀ ਸਿੱਖੀ। ਪੰਜਾਬ ਪਹੁੰਚ ਕੇ ਉਹਨਾਂ ਆਪਣੇ ਕਈ ਦੋਸਤਾਂ ਮਿੱਤਰਾਂ ਨੂੰ ਆਪਣੇ ਹੱਥੀਂ ਆਪਣੇ ਢੰਗ ਤਰੀਕੇ ਨਾਲ ਮੱਛੀ ਬਣਾ ਕੇ ਖੁਆਈ। ਪਰ ਮੱਛੀ ਦੀ ਇਸ ਟਰੇਨਿੰਗ ਦੇ ਨਾਲ ਨਾਲ ਉਹਨਾਂ ਇੱਕ ਸੋਚ ਵੀ ਦੱਖਣੀ ਭਾਰਤ ਵਿੱਚੋਂ ਆਪਣੇ ਨਾਲ ਲਿਆਂਦੀ ਕਿ ਪੰਜਾਬ ਨੂੰ ਇੱਕ ਵਾਰ ਫਿਰ ਫਿਲਣਾ ਵਾਂਗ ਰੰਗਲਾ ਪੰਜਾਬ ਕਿਵੇਂ ਬਣਾਉਣਾ ਹੈ।  

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਇਸਦੇ ਨਾਲ ਹੀ ਕੈਰੀਅਰ ਦੇ ਵੀ ਨਿਸ਼ਾਨੇ ਵੀ ਆਪਣੀ ਥਾਂ ਸਨ। ਦਵਾਈਆਂ ਦੇ ਕਈ ਤਜਰਬੇ ਵੀ ਉਹਨਾਂ ਬੜੀ ਸਫਲਤਾ ਨਾਲ ਕੀਤੇ। ਪੰਜਾਬ ਆ ਕੇ ਡਾਕਟਰ ਔਲਖ ਨੂੰ  ਆਪਣੀਆਂ ਦਵਾਈਆਂ ਦੇ ਟ੍ਰੇਡਮਾਰਕ ਵੀ ਬੜੀਆਂ ਮੁਸ਼ਕਲਾਂ ਨਾਲ ਮਿਲ ਗਏ ਸਨ। ਜ਼ਿੰਦਗੀ ਬੜੀ ਚੰਗੀ ਲੰਘ ਰਹੀ  ਸੀ। ਕਾਰਾਂ, ਕੋਠੀਆਂ ਅਤੇ ਫੈਕਟਰੀਆਂ ਦੀ ਮਾਲਕੀ ਬਸ ਬਰੂਹਾਂ ਤੇ ਪਈ ਸੀ ਪਰ ਡਾਕਟਰ ਬਲਵਿੰਦਰ ਔਲਖ ਨੇ ਵਾਹ ਪੈਣ ਤੇ ਬੜੀ ਨੇੜਿਓਂ ਹੋ ਕੇ ਦੇਖਿਆ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਏਨੀਆਂ ਸ਼ਕਤੀਸ਼ਾਲੀ ਹੋ ਚੁੱਕੀਆਂ ਹਨ ਕਿ ਬਹੁਤ ਸਾਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਗੋਡੇ ਹੇਠ ਦੇ ਕੇ ਚੱਲਦੀਆਂ ਹਨ।  ਇਹ ਦੇਖ ਕੇ ਮਨ ਵਿਚ ਬੜੀ ਨਿਰਾਸ਼ਾ ਪੈਦਾ ਹੋਈ। ਇਸੇ ਬਹਾਨੇ ਘੁੰਮਦਿਆਂ ਫਿਰਦਿਆਂ ਡਾਕਟਰ ਔਲਖ ਨੇ ਦੇਖਿਆ ਕਿ ਕਿਵੇਂ ਪੂੰਜੀਵਾਦ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਰੱਖਿਆ ਹੈ।

ਇਹਨਾਂ ਸਾਰੇ ਹਾਲਾਤਾਂ ਨੂੰ ਦੇਖ ਕੇ ਮਨ ਵਿੱਚ ਪੈਦਾ ਹੋਈ ਇਹ ਇੱਕ ਅਜਿਹੀ ਨਿਰਾਸ਼ਾ ਸੀ ਜਿਸਨੇ ਡਾਕਟਰ ਔਲਖ ਦੇ ਮਨ ਵਿਚ ਮਹਾਤਮਾ ਬੁੱਧ ਵਰਗੀ ਸੋਚ ਪੈਦਾ ਕਰ ਦਿੱਤੀ। ਫਰਕ ਸਿਰਫ ਇਹੀ ਸੀ ਕਿ ਮਹਾਤਮਾ ਬੁੱਧ ਨੇ ਸੰਘਣੇ ਜੰਗਲ ਆਪਣੀ ਸਾਧਨਾ ਲਈ ਚੁਣੇ ਸਨ ਅਤੇ ਡਾਕਟਰ ਔਲਖ ਨੇ ਲੋਕਾਂ ਦੇ ਜੰਗਲਾਂ ਵਿਚ ਜਾ ਕੇ ਤਪੱਸਿਆ ਆਰੰਭੀ। ਅਸੀਂ ਲੋਕ ਪੁੱਛਦੇ ਤਾਂ ਡਾਕਟਰ ਔਲਖ ਨੇ ਆਖਣਾ ਕਿ ਜ਼ਿੰਦਗੀ ਵਿੱਚ ਵੱਧ ਆਮਦਨ ਵਰਗੇ ਇਹਨਾਂ ਫਾਇਦਿਆਂ ਨੂੰ ਕੀ ਕਰਨਾ ਹੈ ਜੇਕਰ ਲੋਕਾਂ ਨੂੰ ਸੱਚ ਹੀ ਨਾ ਦੱਸਿਆ ਤਾਂ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਬਸ ਇਸ ਸੱਚ ਨੂੰ ਜਦੋਂ ਲਗਾਤਾਰ ਫਰੋਲਣਾ ਸ਼ੁਰੂ ਕੀਤਾ ਗਿਆ ਤਾਂ ਬਹੁਤ ਸਾਰੀਆਂ ਹੋਰ ਹਕੀਕਤਾਂ ਵੀ ਸਾਹਮਣੇ ਆਉਣ ਲੱਗੀਆਂ। ਖਿੱਦੋ ਵਾਂਗੂ ਸਭ ਕੁਝ ਖਿੱਲਰਦਾ ਚਲਾ ਗਿਆ। ਕਿਸੇ ਆਮ ਇਨਸਾਨ ਦੇ ਮੂੰਹੋਂ ਸ਼ਾਇਦ ਇਹੀ ਨਿਕਲਦਾ ਕਿ ਹੇ ਭਗਵਾਨ ਏਨੀ ਬੁਰੀ ਹਾਲਤ!ਬਸ ਇਥੋਂ ਹੀ ਡਾਕਟਰ ਔਲਖ ਨੇ ਨਿਜੀ ਸੁਖ ਅਰਾਮ ਅਤੇ ਕੈਰੀਅਰ ਬਣਾਉਣ ਦੇ ਸਾਰੇ ਸੁਪਨੇ ਹੀ ਤਿਆਗ ਦਿੱਤੇ। ਉਹਨਾਂ ਭਾਂਪ ਲਿਆ ਸੀ ਕਿ ਨਾ ਇਥੋਂ ਆਮ ਲੋਕਾਂ ਦੇ ਗਲੋਂ ਬਿਮਾਰੀਆਂ ਹਟ ਸਕਦੀਆਂ ਹਨ ਅਤੇ ਨਾ ਹੀ ਇਥੇ ਦਵਾਈਆਂ ਸਸਤੀਆਂ ਹੋ ਸਕਦੀਆਂ ਹਨ। ਕਿੰਨੇ ਗਠਜੋੜ--ਕਿੰਨੇ ਮਾਫੀਏ।.ਤੌਬਾ ਤੌਬਾ! 

ਸਾਹਿਰ ਲੁਧਿਆਣਵੀ ਸਾਹਿਬ ਦਾ ਉਹ ਗੀਤ ਹੈ ਨ-

ਬੁਝਾ ਦੀਏ ਹੈਂ ਖੁਦ ਅਪਨੇ ਹਾਥੋਂ! ਮੋਹੱਬਤੋਂ ਕੇ ਦੀਏ ਜਲਾ ਕੇ!

ਬਸ ਡਾਕਟਰ ਔਲਖ ਨੇ ਵੀ ਆਪਣੀਆਂ ਸਾਰੀਆਂ ਇੱਛਾਵਾਂ, ਸੁਪਨਿਆਂ ਅਤੇ ਮੋਹੱਬਤੇਂ ਦੇ ਦੀਵੇ ਖੁਦ ਹੀ ਬੁਝਾ ਦਿੱਤੇ ਬਸ ਇੱਕੋ ਮਸ਼ਾਲ ਹੱਥ ਫੜ ਲਈ ਕਿ ਹੁਣ ਸਾਜ਼ਿਸ਼ਾਂ ਦਾ ਭਾਂਡਾ ਐਨ ਚੋਰਾਹੇ ਵਿੱਚ ਭੰਨਣਾ ਹੈ। ਇਥੋਂ ਹੀ ਸ਼ੁਰੂ ਹੋਣ ਲੱਗੀ ਡਾਕਟਰ ਔਲਖ ਦੀ ਪ੍ਰੇਸ਼ਾਨੀ। ਜਦੋਂ ਉਹਨਾਂ ਸਰਕਾਰ ਦੇ ਪ੍ਰਤੀਨਿਧਾਂ ਅਤੇ ਹੋਰਨਾਂ ਵਿਦਵਾਨਾਂ ਦੇ ਸਾਹਮਣੇ ਸਾਰੇ ਸਬੂਤ ਰੱਖੇ ਤਾਂ ਆਮ ਲੋਕ ਵੀ ਸਮਝਣ ਲੱਗ ਪਏ ਕਿ ਇਥੋਂ ਦੀਆਂ ਬਹੁਤੀਆਂ ਫੈਕਟਰੀਆਂ ਅਸਲ ਵਿਚ ਕੈਂਸਰ ਦੀਆਂ ਫੈਕਟਰੀਆਂ ਹੀ ਬਣ ਚੁੱਕੀਆਂ ਹਨ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਡਾਕਟਰ ਔਲਖ ਕਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਖਿਲਾਫ ਚੱਲ ਰਹੇ ਕਾਲੇ ਪਾਣੀਆਂ ਦੇ ਅੰਦੋਲਨ ਵਿਚ ਪਹੁੰਚਦੇ, ਕਦੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ, ਕਦੇ ਪੰਜਾਬ ਅਤੇ ਕਦੇ ਸਿੰਘੂ ਬਾਰਡਰ ਵਾਲੇ ਮੌਕੇ,ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ, ਕਦੇ ਕੌਮੀ ਇਨਸਾਫ ਮੋਰਚਾ ਮੋਹਾਲੀ ਵਿੱਚ, ਕਦੇ ਜ਼ੀਰੇ ਵਾਲੇ ਪੱਕੇ ਮੋਰਚੇ ਵਿੱਚ, ਕਦੇ ਲਾਡੋਵਾਲ ਵਾਲੇ ਮੋਰਚੇ ਵਿੱਚਅਤੇ ਕਦੇ ਸ਼ੰਭੂ ਵਾਲੇ ਮੋਰਚੇ ਵਿੱਚ। 

ਜਿਥੇ ਵੀ ਮੋਰਚਾ ਲੱਗਦਾ ਉਥੋਂ ਡਾਕਟਰ ਔਲਖ ਲਈ ਉਚੇਚ  ਨਾਲ ਬੁਲਾਵਾ ਆਉਂਦਾ ਕਿਓਂਕਿ ਡਾਕਟਰ ਔਲਖ ਬੜੀ ਦਲੀਲ ਨਾਲ ਗੱਲ ਕਰਦੇ। ਇਥੋਂ ਹੀ ਸ਼ੁਰੂ ਹੋਇਆ ਡਾਕਟਰ ਔਲਖ ਅਤੇ ਸਰਕਾਰ ਦਰਮਿਆਨ ਛੱਤੀ ਵਾਲਾ ਅੰਕੜਾ ਬਣਨ ਦਾ ਸਿਲਸਿਲਾ। ਸਰਕਾਰ ਨੇ ਪੁਲਿਸ ਨੂੰ ਵੀ ਅੱਗੇ ਕੀਤਾ। ਇਸ ਤਰ੍ਹਾਂ ਉੱਘੇ ਵਿਗਿਆਨੀ ਡਾ. ਬਲਵਿੰਦਰ ਸਿੰਘ ਅੋਲਖ ਨੂੰ ਪੁਲਸ ਵੱਲੋਂ ਪਰੇਸ਼ਾਨ ਕਰਨ ਦਾ ਮਾਲਾ ਸਾਹਮਣੇ ਆਇਆ। ਇਹ ਦੇਖ ਕੇ ਜਨਤਕ ਜਥੇਬੰਦੀਆਂ ਵਿੱਚ ਤਿੱਖਾ ਰੋਸ ਪੈਦਾ ਹੋ ਗਿਆ। ਪੁਲਿਸ ਅਤੇ ਸਰਕਾਰ ਦੇ ਖ਼ਿਲਾਫ਼ ਹੋਏ ਰੋਸ  ਵਿਖਾਵੇ ਵਿੱਚ ਕਿ ਸੰਗਠਨ ਸ਼ਾਮਲ ਹੋਏ। ਬਹੁਤ ਸਾਰੀਆਂਲੋਕ ਪੱਖੀ ਜੱਥੇਬੰਦੀਆਂ ਵੱਲੋਂ ਇਸ ਰਵਈਏ ਦੀ ਸਖ਼ਤ ਨਿਖੇਧੀ ਕੀਤੀ ਗਈ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਬੀਤੀ 20 ਅਗਸਤ ਨੂੰ ਪੀ ਏ ਯੂ ਵਿਖੇ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਦੀ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਵੀ ਕੇ ਸਿੰਘ ਨਾਲ ਹੋਈ ਮੀਟਿੰਗ ਤੋਂ ਬਾਦ ਲੁਧਿਆਣਾ ਪੁਲਸ ਨੇ ਗੱਲਬਾਤ ਚ ਮੁੱਖ ਤੋਰ ਤੇ ਸ਼ਾਮਲ ਉੱਘੇ ਲੋਕ ਪੱਖੀ ਵਿਗਿਆਨੀ ਡਾ ਬਲਵਿੰਦਰ ਸਿੰਘ ਔਲ਼ਖ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 

ਬਲਵਿੰਦਰ ਔਲਖ ਵੱਲੋਂ ਇਸ ਮੀਟਿੰਗ ਦੌਰਾਨ ਇਹਨਾਂ ਗੈਸ ਫੈਕਟਰੀਆਂ ਦੀ ਕਾਰਗੁਜ਼ਾਰੀ ਬਾਰੇ ਝੂਠੇ ਸਰਕਾਰੀ ਭੰਡੀ ਪ੍ਰਚਾਰ ਨੂੰ ਦਲੀਲਾਂ ਸਹਿਤ ਰੱਦ ਕਰਦਿਆਂ ਇਹਨਾਂ ਨੂੰ ਕੈਂਸਰ ਫੈਕਟਰੀਆਂ ਦਾ ਨਾਮ ਦਿੱਤਾ ਹੈ।ਇਸ ਤੋਂ ਬੁਖਲਾਹਟ ਵਿੱਚ ਆ ਕੇ ਲੁਧਿਆਣਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੇ ਇੱਕ ਥਾਣੇਦਾਰ ਨੇ ਡਾ ਅੋਲਖ ਦੇ ਘਰੇ ਜਾ ਕੇ ਉੱਨਾਂ ਦੇ ਪਰਿਵਾਰ ਤੋਂ ਉੱਨਾਂ ਦੇ ਵੇਰਵੇ ਜਾਨਣ ਦੀ ਕੋਸ਼ਿਸ਼ ਕੀਤੀ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਡਾ ਅੋਲਖ ਦੇ ਘਰ ਨਾ ਹੋਣ ਤੇ ਉੱਨਾਂ ਨੂੰ ਫੋਨ ਤੇ ਦਬਕਾਉਣ ਦੀ ਵੀ ਸਬੰਧਤ ਥਾਣੇਦਾਰ ਵੱਲੋਂ ਕੋਸ਼ਿਸ਼ ਕੀਤੀ ਗਈ। ਉਪਰੰਤ ਸਾਰਾ ਦਿਨ ਸਾਦਾ ਵਰਦੀ ਚ ਪੁਲਸ ਉੱਨਾਂ ਦੇ ਘਰ ਦੇ ਬਾਹਰ ਗੱਡੀਆਂ ਤੇ ਸਵਾਰ ਹੋ ਕੇ ਖੜੀ ਰਹੀ। ਇਸ ਸਮੁੱਚੇ ਘਟਨਾਕ੍ਰਮ ਦਾ ਪਤਾ ਲੱਗਣ ਤੇ ਤਾਲਮੇਲ ਕਮੇਟੀ ਤੁਰੰਤ ਹਰਕਤ ਵਿੱਚ ਆਈ ਅਤੇ ਸਭਨਾਂ ਨੂੰ ਜ਼ੋਰਦਾਰ ਸੱਦਾ ਜਾਰੀ ਕੀਤਾ ਗਿਆ। 

ਮੋਬਾਈਲ ਫੋਨਾਂ ਰਾਹੀਂ ਇਹ ਸੱਦਾ ਮਿੰਟਾਂ ਸਕਿੰਟਾਂ ਵਿੱਚ ਹੀ ਸਭਨਾਂ ਇਲਾਕਿਆਂ ਵਿੱਚ ਪਹੁੰਚ ਗਿਆ। ਤਾਲਮੇਲ ਕਮੇਟੀ ਦੇ ਇਸ ਸੱਦੇ ਤੇ ਬਾਇਓ ਗੈਸ ਵਿਰੋਧੀ ਸੰਘਰਸ਼ ਮੋਰਚਿਆਂ ਭੂੰਦੜੀ , ਅਖਾੜਾ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਤੋ ਸਵਾ ਸੋ ਦੇ ਕਰੀਬ ਵਰਕਰ ਰਾਤ ਸਾਢੇ ਨੋ ਵਜੇ ਡਾ ਅੋਲਖ ਦੇ ਘਰ ਪੰਹੁਚ ਗਏ। ਇਹ ਡਾਕਟਰ ਔਲਖ ਨਾਲ ਵਿਚਰਦੇ ਸੰਗਰਾਮੀ ਸਾਥੀਆਂ ਦਾ ਪਰਿਵਾਰ ਸੀ ਜਿਸਨੇ ਤੁਰੰਤ ਪੈਰੀਂ ਜੋਸ਼ ਦਿਖਾਇਆ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਇਸ ਸਮੇਂ ਨੇਤਾ ਜੀ ਪਾਰਕ , ਹੈਬੋਵਾਲ ਵਿਖੇ ਵਰਕਰਾਂ ਦੀ ਰੋਹ ਭਰਪੂਰ ਰੈਲੀ ਵੀ ਹੋਇਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਡਾ ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਸਰਕਾਰੀ ਪੱਖ ਦੇ ਮਾਹਰਾਂ ਨਾਲ ਦੋ ਵੇਰ ਹੋਈ ਮੀਟਿੰਗ ਚ ਡਾ ਔਲ਼ਖ ਨੇ ਤੱਥਾਂ, ਦਲੀਲਾਂ ਤੇ ਅੰਕੜਿਆਂ ਸਹਿਤ ਜੱਦੋ ਸਾਬਿਤ ਕਰ ਦਿੱਤਾ ਕਿ ਇਹ ਸੀ ਬੀ ਜੀ ਫ਼ੈਕਟਰੀਆਂ ਅਸਲ ਚ ਕੈਂਸਰ ਫ਼ੈਕਟਰੀਆਂ ਹਨ ਤਾਂ ਪੰਜਾਬ ਸਰਕਾਰ ਬੁਖਲਾਹਟ ਚ ਆ ਗਈ ਹੈ। ਪੰਜਾਬ ਸਰਕਾਰ ਦਲੀਲਾਂ ਨੂੰ ਕਿਓਂ ਨਜ਼ਰਅੰਦਾਜ਼ ਕਰ ਰਹੀ ਹੈ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ। 

ਸਿੱਟੇ ਵਜੋਂ ਵੱਖ ਵੱਖ ਪੁਲਸ ਅਧਿਕਾਰੀਆਂ ਵੱਲੋਂ ਡਾ ਅੋਲਖ ਬਾਰੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ। ਉੱਨਾਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਬਿਨਾਂ ਸੋਚੇ ਸਮਝੇ ਪੰਜਾਬ ਚ ਗਰੀਨ ਬੈਲਟ ਉਸਾਰੀ ਦੇ ਨਾਮ ਤੇ ਸੀ ਬੀ ਜੀ ਪਲਾਂਟ ਲਾਉਣ ਦੇ ਲਾਇਸੈੰਸ ਨਾਰਮਜ ਦੀ ਪਰਵਾਹ ਕੀਤੇ ਬਿਨਾਂ ਕਿਓਂ ਜਾਰੀ ਕਰ ਦਿੱਤੇ ਹਨ? 

ਕੀ ਸਰਕਾਰੀ ਗਲਤ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਗੁਨਾਹ ਹੈ? ਪਿੱਛਲੇ ਦਿਨਾਂ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੱਤ ਹੋਰ ਸੀ ਬੀ ਜੀ ਪਲਾਂਟਾਂ ਦੀ ਮਨਜੂਰੀ ਦੇ ਦਿੱਤੀ ਗਈ ਹੈ। ਉੱਨਾਂ ਹੈਰਾਨਗੀ ਪ੍ਰਗਟ ਕੀਤੀ ਕਿ ਇੱਕ ਪਾਸੇ ਪਰਾਲੀ ਦੀ ਖਪਤ ਵਧਾਉਣ ਦੇ ਨਾਂ ਤੇ ਇਹ ਸੀ ਬੀ ਜੀ ਪਲਾਂਟ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੇਂ ਛੁਟਕਾਰਾ ਪਾਉਣ ਲਈ ਫ਼ਸਲੀ ਚੱਕਰ ਬਦਲਣ ਦੇ ਦਮਗਜੇ ਮਾਰੇ ਜਾ ਰਹੇ ਹਨ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਉਹਨਾਂ ਪੰਜਾਬ ਸਰਕਾਰ ਦੀ ਇਸ ਦੋਗਲੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਕੈਂਸਰ ਫੈਕਟਰੀਆਂ ਬੰਦ ਕਰਨ ਲਈ ਹਰ ਕੁਰਬਾਨੀ ਦੇ ਕੇ ਮਜਬੂਰ ਕੀਤਾ ਜਾਵੇਗਾ। ਉੱਨਾਂ ਕਿਹਾ ਕਿ ਸਰਕਾਰ ਦੇ ਇਸ ਦੋਗਲੇਪਣ ਤੇ ਲਟਕਾਊ ਰਵੱਈਏ ਖ਼ਿਲਾਫ਼ ਪੰਜ ਸਿਤੰਬਰ ਨੂੰ ਦਿੱਲੀ ਹਾਈ ਵੇਅ ਵੀ ਜਾਮ ਕੀਤਾ ਜਾਵੇਗਾ। 

ਇਸ ਸਮੇਂ ਬੋਲਦਿਆਂ ਮਜ਼ਦੂਰ ਆਗੂ ਲਖਵਿੰਦਰ ਸਿੰਘ, ਕਮੇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਗੁਰੀ, ਹਰਮੇਲ ਸਿੰਘ ਸਰਪੰਚ , ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਲੁਧਿਆਣਾ ਪੁਲਸ ਨੂੰ ਡਾ ਅੋਲਖ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਇਹ ਵਤੀਰਾ ਬੰਦ ਕਰਨ ਦੀ ਮੰਗ ਕੀਤੀ। 

ਉਹਨਾਂ ਕਿਹਾ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਹੇਂ ਵਿਰੋਧੀ ਵਿਚਾਰਾਂ ਨੂੰ ਦਬਾਕੇ ਸੱਤਾ ਦੀ ਲੁੱਟ ਤੇ ਲੋਕ ਵਿਰੋਧੀ ਨੀਤੀਆ ਨੂੰ ਲੋਕਾਂ ਤੇ ਲਾਗੂ ਕਰਨ ਦਾ ਭਰਮ ਪਾਲ ਰਹੀਆਂ ਹਨ। ਇਸ ਸਮੇਂ ਡਾ ਅੋਲਖ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੱਚ ਬੋਲਦੇ ਰਹਿਣਗੇ ਕਿ ਇਹ ਸੀ ਬੀ ਜੀ ਪਲਾਂਟ ਨਹੀ ਹਨ ਸਗੋ ਕੈਂਸਰ ਫ਼ੈਕਟਰੀਆਂ ਹਨ ਜਿਹੜੀਆਂ ਪੰਜਾਬੀਆਂ ਲਈ ਮੌਤ ਦੇ ਖੂਹ ਹਨ ਜਿਨਾਂ ਨੂੰ ਕਦਾਚਿਤ ਪੰਜਾਬ ਦੀ ਧਰਤੀ ਤੇ ਨਹੀ ਲੱਗਣ ਦਿੱਤਾ ਜਾਵੇਗਾ। 

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਇਸ ਦੋਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਬਲਵੰਤ ਸਿੰਘ ਘੁਡਾਣੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਸਵੰਤ ਜੀਰਖ , ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾ ਸੁਰਿੰਦਰ ਨੇ ਪੁਲਸੀ ਦੀਆਂ ਚਾਲਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਪਣਾ ਵਤੀਰਾ ਨਾ ਬਦਲਿਆ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ। ਉਹਨਾਂ ਸਰਕਾਰ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਖਿਲਾਫ 5 ਸਤੰਬਰ ਨੂੰ ਦਿੱਲੀ ਹਾਈਵੇ ਜਾਮ ਕਰਨ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਆਉਣ ਵਾਲੀਆਂ ਜ਼ਿਮਨੀ ਚੋਣਾਂ ਚ ਆਮ ਆਦਮੀ ਪਾਰਟੀ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

ਇਸ ਸਮੇਂ ਹਰਦੇਵ ਸਿੰਘ ਅਖਾੜਾ, ਜਗਦੇਵ ਸਿੰਘ ਅਖਾੜਾ, ਸੁਰਜੀਤ ਸਿੰਘ ਭੂੰਦੜੀ, ਤੇਜਾ ਸਿੰਘ ਭੂੰਦੜੀ , ਨਿਰਮਲ ਸਿੰਘ ਮੁਸ਼ਕਾਬਾਦ , ਜਗਸੀਰ ਸਿੰਘ ਸੀਰਾ , ਰੂਪ ਸਿੰਘ ਮੁਸ਼ਕਾਬਾਦ, ਮਲਵਿੰਦਰ ਸਿੰਘ ਲਵਲੀ, ਕਰਮਜੀਤ ਸਿੰਘ ਸਹੋਤਾ, ਸਵਰਨ ਸਿੰਘ ਅਖਾੜਾ ਆਦਿ ਵੀ ਹਾਜ਼ਰ ਸਨ।

ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਦੀ ਵੀਡੀਓ ਕਵਰੇਜ ਵੀ ਦੇਖੋ 

Sunday, October 23, 2022

ਪਟਾਕੇ: ਪਾਬੰਦੀਆਂ ਦੇ ਹੁਕਮਾਂ ਦੀਆਂ ਉੱਡ ਰਹੀਆਂ ਹਨ ਧੱਜੀਆਂ

 23rd October 2022 at 6:29 PM WhatsApp 

ਪੰਛੀਆਂ, ਜਾਨਵਰਾਂ ਅਤੇ ਮਰੀਜ਼ਾਂ ਲਈ ਹੈ ਇਹ ਦਹਿਸ਼ਤ ਦਾ ਸਮਾਂ 

ਸ਼ੋਰ ਪ੍ਰਦੂਸ਼ਣ ਰੋਕਣ ਲਈ ਸਰਗਰਮ ਇੱਕ ਸੰਗਠਨ ਦੀ ਪੁਰਾਣੀ ਤਸਵੀਰ -ਫੋਟੋ ਸਰੋਤ 
*ਖਰੜ ਦੀਆਂ ਕਚਹਿਰੀਆਂ ਸਾਹਮਣੇ ਪੈਂਦੇ ਨੂਰ ਵਿਲਾ ਸਮੇਤ ਕਈ ਇਲਾਕਿਆਂ ਵਿੱਚ ਉਲੰਘਣਾ ਜਾਰੀ 

*ਸਵੇਰ ਤੋਂ ਹੀ ਚੱਲਣ ਲੱਗ ਪੈਂਦੇ ਹਨ ਵੱਡੇ ਪਟਾਕੇ 

*ਅੱਧੀ ਰਾਤ ਤੋਂ ਬਾਅਦ ਤੀਕ ਵੀ ਜਾਰੀ ਰਹਿੰਦਾ ਹੈ ਠੂਹਠਾਹ ਦਾ ਇਹ ਸਿਲਸਿਲਾ 

*ਦਿਲ ਦੇ ਮਰੀਜ਼ਾਂ ਦੀ ਆਈ ਰਹਿੰਦੀ ਹੈ ਸ਼ਾਮਤ 

*ਬੀ ਪੀ ਦੇ ਮਰੀਜ਼ ਵੀ ਬਾਰ ਬਾਰ ਹਰ ਧਮਾਕੇ ਦੀ ਆਵਾਜ਼ ਨਾਲ ਹੁੰਦੇ ਹਨ ਬੇਚੈਨ 

*ਪੰਛੀਆਂ ਅਤੇ ਜਾਨਵਰਾਂ ਲਈ ਵੀ ਬਣੀ ਰਹੀ ਖੌਫਨਾਕ ਦਹਿਸ਼ਤ 

*ਇਹ ਵਿਚਾਰੇ ਬੇਜ਼ੁਬਾਨ ਬਾਰ ਬਾਰ ਜਾਨ ਬਚਾਓਣ ਲਈ ਭੱਜਦੇ ਰਹੇ ਏਧਰ ਓਧਰ 

*ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਲਗਾਈਆਂ ਗਈਆਂ ਸਨ ਪਾਬੰਦੀਆਂ ਦੇ ਹੁਕਮ 

*ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਦਾ ਸਮਾਂ ਕੀਤਾ ਗਿਆ ਸੀ ਨਿਰਧਾਰਿਤ

*ਪਟਾਖੇ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਕੀਤਾ ਗਿਆ ਘੋਸ਼ਿਤ 

*ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਮਨਾਉਣ ਲਈ ਸਬੰਧਤ SDM ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਸੀ ਜ਼ਰੂਰੀ  

*ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਸਨ ਸਬੰਧਤ ਆਦੇਸ਼ 

*ਪਰ ਪਾਬੰਦੀਆਂ ਲਾਗੂ ਕਰਾਉਣ ਲਈ ਕੋਈ ਪ੍ਰਬੰਧ ਨਜ਼ਰ ਨਹੀਂ ਆਏ 

ਐਸ.ਏ.ਐਸ ਨਗਰ: 23 ਅਕਤੂਬਰ 2022: (ਪੰਜਾਬ ਸਕਰੀਨ ਡੈਸਕ ਟੀਮ)::

ਇਸ ਵਾਰ ਵੀ ਜ਼ਿਲ੍ਹਾ ਮੈਜਿਸਟ੍ਰੇਟ ਐਸ.ਏ ਐਸ ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਰੂਰੀ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਆਮ ਜਨਤਾ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਮੁਖ ਰੱਖ ਕੇ ਬਹੁਤ ਹੀ ਲਾਹੇਵੰਦੇ ਵੀ ਹਨ। ਇਹਨਾਂ  ਜਾਰੀ ਹੁਕਮਾਂ ਅਨੁਸਾਰ 24 ਅਕਤੂਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਪਟਾਕੇ ਚਲਾਉਂਣ ਦੀ ਪ੍ਰਵਾਨਗੀ ਹੋਵੇਗੀ। ਇਸੇ ਤਰ੍ਹਾਂ 8 ਨਵੰਬਰ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਮਨਜੂਰੀ ਹੋਵੇਗੀ। ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੌਰਾਨ ਰਾਤ 11:55 ਤੋਂ ਸਵੇਰ 12:30 ਤੱਕ ਪਟਾਖੇ ਚਲਾਉਂਣ ਦੀ ਆਗਿਆ ਦਿੱਤੀ ਜਾਵੇਗੀ। ਇਹ ਹੁਕਮ 4 ਅਕਤੂਬਰ 2022 ਤੋਂ 1 ਜਨਵਰੀ 2023 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ। ਪਾਰ ਲੋਕ ਕਈਆਂ ਦਿਨਾਂ ਤੋਂ ਸਵੇਰ ਸਾਰ ਪਟਾਕੇ ਚਲਾਉਣੇ ਸ਼ੁਰੂ ਕਰ ਦੇਂਦੇ ਹਨ। ਥੋਹੜੀ ਜਿਹੀ ਕਿਸ਼ੋਰ ਉਮਰ ਅਤੇ ਜੁਆਨ ਅਵਸਥਾ ਵਾਲੇ ਜਿੱਥੇ ਵੱਡੇ ਬੰਬ ਪਟਾਕੇ ਸੁੱਟ ਕੇ ਏਧਰ ਓਧਰ ਹੋ ਜਾਂਦੇ ਹਨ ਉੱਥੇ ਛੋਟੇ ਬੱਚੇ ਰਾਹ ਲੰਘਦੇ ਰਾਹੀਆਂ ਅਤੇ ਜਾਨਵਰਾਂ ਉੱਤੇ ਪਟਾਕੇ ਸੁੱਟ ਕੇ ਹੀ ਹੀ ਕਰਦੇ ਦੇਖੇ ਜਾ ਸਕਦੇ ਹਨ। ਸਿਰਫ ਖਰੜ ਜਾਂ ਮੋਹਾਲੀ ਵਿਹੁੱਚ ਹੀ ਨਹੀਂ ਤਕਰੀਬਨ ਸਾਰੇ ਪਾਸੇ ਇਹੀ ਹਾਲ ਹੈ। ਲੁਧਿਆਣਾ ਵਿਚ ਵੀ ਅਜਿਹੇ ਮੰਦਭਾਗੇ ਦ੍ਰਿਸ਼ ਦੇਖੇ ਗਏ। 

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਅਮਿਤ ਤਲਵਾੜ ਦੁਆਰਾ ਜਾਰੀ ਹੁਕਮਾਂ ਅਨੁਸਾਰ ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਮਨਾਉਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ। ਇਨ੍ਹਾਂ ਦਿਨਾਂ ਦੌਰਾਨ ਨਿਸਚਿਤ ਮਿਤੀ ਅਤੇ ਸਮੇਂ ਤੋਂ ਪਹਿਲਾ ਜਾ ਬਾਅਦ ਵਿੱਚ ਕੋਈ ਵੀ ਵਿਅਕਤੀ ਚਾਇਨਜ ਫਾਈਰ ਕਰੈਕਰਜ਼, ਪਟਾਖਿਆ ਦੀ ਵਿਕਰੀ ਅਤੇ ਵਰਤੋਂ ਨਹੀ ਕਰੇਗਾ। ਪਾਰ ਇਸ਼ਨਾਨ ਦੀ ਵਿਕਰੀ ਵੀ ਜਾਰੀ ਹੈ ਅਤੇ ਇਹ ਚਲਾਏ ਵੀ ਜਾ ਰਹੇ ਹਨ। ਖਰੜ ਵਿਚ ਲੱਗੀ ਪਟਾਕਿਆਂ ਦੀ ਮਾਰਕੀਟ ਅਤੇ ਸ਼ਿਵਜੋਤ ਟਾਊਨਸ਼ਿਪ ਅਤੇ ਨੂਰਵਿਲਾ ਵਰਗੇ ਕਈ ਇਲਾਕਿਆਂ ਵਿਚ ਇਹ ਉਲੰਘਣਾਵਾਂ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਉਲੰਘਣਾਵਾਂ ਨੇ ਅਜੇ ਦਿਵਾਲੀ ਤੋਂ ਬਾਅਦ ਵਿਸ਼ਵਕਰਮਾ ਦਿਵਸ ਨੂੰ ਵੀ ਜਾਰੀ ਰਹਿਣਾਂ ਹੈ ਅਤੇ ਗੁਰਪੂਰਬ ਮੌਕੇ ਵੀ। ਇਹਨਾਂ ਦੀ ਵਰਤੋਂ ਸ਼ਰੇਆਮ ਕਰ ਰਹੇ ਲੋਕਾਂ ਨੂੰ  ਸਰਕਾਰ ਦਾ ਕੋਈ ਡਰ ਭੈਅ ਨਜ਼ਰ ਨਹੀਂ ਆਉਂਦਾ। 

ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਕਿ ਪਟਾਖਿਆ ਨੂੰ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਘੋਸ਼ਿਤ ਕੀਤਾ ਜਾਦਾ ਹੈ। ਵਿਕਰੀ ਵਾਲਿਆਂ ਇਹਨਾਂ ਥਾਂਵਾਂ ਵਿਕਰੀ ਕਰਦੇ ਦੁਕਾਨਦਾਰਾਂ ਅਤੇ ਉਹਨਾਂ ਦੇ ਕਰਿੰਦਿਆਂ ਨੂੰ ਹੀ ਸਮੀਕੋਇੰਗ ਕਰਦਿਆਂ ਦੇਖਿਆ ਗਿਆ। ਇਹਨਾਂ ਦੇ ਨੇੜੇ ਨਗਰ ਨਿਗਮ, ਨਗਰ ਕੌਸਲ ਨੂੰ ਇਨ੍ਹਾਂ ਸਥਾਨਾਂ ਤੇ ਨੋ ਸਮੋਕਿੰਗ ਜ਼ੋਨ ਦੇ ਸਾਈਨ ਬੋਰਡ ਲਾਉਂਣ ਦੀ ਵੀ ਹਦਾਇਤ ਕੀਤੀ ਗਈ ਹੈ ਪਰ ਲੋਕ ਅਕਲ ਦੀ ਗੱਲ ਸ਼ਾਇਦ ਸੁਣਨਾ ਹੀ ਨਹੀਂ ਚਾਹੁੰਦੇ। ਅਜਿਹੇ ਲੋਕਾਂ ਕਾਰਨ ਹੀ ਅੱਗਾਂ ਲੱਗਣ ਦੇ ਭਿਆਨਕ ਹਾਦਸੇ ਹੁੰਦੇ ਹਨ ਸਮਾਜ ਫਿਰ ਵੀ ਕਦੇ ਸਬਕ ਨਹੀਂ ਸਿੱਖਦਾ। ਇਹਨਾਂ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ,ਪ੍ਰਾਈਵੇਟ ਹਸਪਤਾਲਾ, ਨਰਸਿੰਗ ਹੋਮ, ਪ੍ਰਾਇਮਰੀ ਅਤੇ ਜਿਲ੍ਹਾ ਹੈਲਥ ਕੇਅਰ ਸੈਂਟਰ, ਵਿਦਿਅਕ ਅਦਾਰੇ, ਅਦਾਲਤਾ ਨੂੰ ਸਾਇਲੈਸ ਐਲਾਨਿਆ ਗਿਆ ਹੈ। ਇਹਨਾਂ ਦੇ 100 ਮੀਟਰ ਦੇ ਏਰੀਏ ਵਿੱਚ ਪਟਾਖੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੋਵਗੀ। ਫਿਰ ਵੀ ਪਟਾਕਿਆਂ ਦੀਆਂ ਅਵਾਜ਼ਾਂ ਇਹਨਾਂ ਸੰਵੇਦਨਸ਼ੀਲ ਥਾਂਵਾਂ ਤੇ ਸੁਣੀਆਂ ਜਾ ਸਕਦੀਆਂ ਹਨ। ਹੁਕਮਾਂ ਮੁਤਾਬਿਕ ਪਟਾਖਿਆ ਦੀ ਵੇਚ ਸਬੰਧੀ ਜਲਣਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੰਸ ਹੋਣਾ ਜ਼ਰੂਰੀ ਹੈ। ਪਟਾਕਿਆਂ ਦੀ ਵਿਕਰੀ ਜ਼ਿਲ੍ਹੇ ਵਿੱਚ ਕੇਵਲ ਨਿਰਧਾਰਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ। ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਾਉਣ ਲਈ ਕੋਈ ਠੋਸ ਕਦਮ ਪੁੱਟਦਾ ਹੈ ਜਾਂ ਨਹੀਂ?

ਇਸ ਤੋਂ ਇਲਾਵਾ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ 19 ਦੀ ਮਹਾਂਮਾਰੀ ਕਾਰਨ ਅਡਵਾਇਜਰੀ ਜਾਰੀ ਕੀਤੀ ਗਈ ਹੈ। ਉਸਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

ਦੀਵਾਲੀ ਵਾਲੇ ਇਹਨਾਂ ਪਟਾਕਿਆਂ ਦੀ ਦਹਿਸ਼ਤ ਦੇ ਖਿਲਾਫ ਜਾਗਰੂਕ ਕਰਨ ਵਾਲੀ ਇੱਕ ਛੋਟੀ ਜਿਹੀ ਫਿਲਮ ਫਿਲਮਕਾਰ ਸਮਰਾਟ ਸਿੰਘ ਨੇ ਬਣਿਆ ਹੈ ਜਿਹੜੀ ਅੱਜ ਦੀਵਾਲੀ ਮੌਕੇ ਹੀ ਰਿਲੀਜ਼ ਕੀਤੀ ਗਈ ਹੈ। ਤੁਸੀਂ ਇਹ ਫਿਲਮ ਇਥੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ। ਪੂਰਾ ਵੇਰਵਾ ਵੱਖਰੀ ਪੋਸਟ ਵਿੱਚ ਦੇਖ ਸਕਦੇ ਹੋ। 


ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, February 10, 2022

ਬੁੱਢਾ ਦਰਿਆ ਦੀ ਸ਼ਾਨ ਬਹਾਲ ਕਰਨ ਲਈ ਆਰਪਾਰ ਦੀ ਜੰਗ ਸ਼ੁਰੂ

ਬੁੱਢਾ ਦਰਿਆ ਟਾਸਕ ਫੋਰਸ ਖੁੱਲ ਕੇ ਆਈ ਮੈਦਾਨ ਵਿੱਚ 

ਵਾਤਾਵਰਣ ਨੂੰ ਪ੍ਰਮੁੱਖ ਚੋਣ ਏਜੰਡਾ ਬਣਾਉਣ ਲਈ ਵਿਸ਼ਾਲ ਚੇਤਨਾ ਮਾਰਚ ਆਯੋਜਿਤ 

ਲੁਧਿਆਣਾ
: 10 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਬੁੱਢੇ ਦਰਿਆ ਨੂੰ ਪਲੀਤ ਕਰਨ//ਕਰਾਉਣ ਵਾਲਿਆਂ ਦੀ ਢੀਠ ਅਤੇ ਜ਼ਿੱਦੀ ਭੀੜ ਦੇ ਖਿਲਾਫ ਖੁੱਲ ਕੇ ਮੈਦਾਨ ਵਿੱਚ ਨਿੱਤਰੀ ਹੈ-ਬੁੱਢਾ ਦਰਿਆ ਟਾਸਕ ਫੋਰਸ।  ਇਸ ਸਬੰਧੀ ਕੱਢੇ ਗਏ ਵਾਤਾਵਰਨ ਚੇਤਨਾ ਮਾਰਚ ਦੀ ਸਫਲਤਾ ਲਈ ਸਿਆਸੀ ਗਿਣਤੀਆਂ ਮਿਣਤੀਆਂ ਤੋਂ ਉੱਚਿਆਂ ਉੱਠ ਕੇ ਤਕਰੀਬਨ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਸਰਗਰਮੀ ਨਾਲ ਤੁਰੇ ਹਨ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਰਪਿਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਖਾੜਕੂ ਸੁਭਾਅ ਵਾਲੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਵੀ ਲੋਕਾਈ ਨੂੰ ਬਚਾਉਣ ਵਾਲੀ ਇਸ ਲੜਾਈ ਵਿੱਚ  ਆਪਣਾ ਅਸ਼ੀਰਵਾਦ ਲੈ ਕੇ ਮੈਦਾਨ ਵਿੱਚ ਆਏ ਹਨ। ਜ਼ਾਹਿਰ ਹੈ ਇਸ ਵਾਰ ਲੜਾਈ ਆਰਪਾਰ ਦੀ ਹੋਣ ਲੱਗੀ ਹੈ। ਡਰਾਉਣ, ਟਰਕਾਉਣ  ਅਤੇ ਸੌਦੇਬਾਜ਼ੀਆਂ ਕਰਨ ਕਰਾਉਣ ਵਾਲੇ ਸਾਜ਼ਿਸ਼ੀ ਲੋਕਾਂ ਦੀ ਇਸ ਵਾਰ ਨਹੀਂ ਚੱਲਣ ਲੱਗੀ। ਲੋਕਾਂ ਦੀ ਜ਼ਿੰਦਗੀ ਦੇ ਮੂਲ ਅਧਾਰ ਪਾਣੀ ਅਤੇ ਹਵਾ ਵਿਚ ਜ਼ਹਿਰਾਂ ਘੋਲਣ ਵਾਲਿਆਂ ਨੂੰ ਹੁਣ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗੱਲ ਪ੍ਰਸ਼ਾਸਨ ਦੇ ਲਟਕਾਊ ਵਤੀਰਿਆਂ ਵਾਲੇ ਜਾਲ ਵਿੱਚ ਨਿਕਲ ਕੇ ਲੋਕਾਂ ਦੇ ਕਟਹਿਰੀਆਂ ਤੱਕ ਆਉਣ ਲੱਗੀ ਹੈ। ਲੋਕਾਂ ਦੇ ਸਾਹਾਂ ਦਾ ਸੌਦਾ ਕਰਨ ਵਿਚ ਲੱਗੇ ਹੋਏ ਕਾਰਪੋਰੇਟੀ ਕਲਚਰ ਨੂੰ ਚੁਣੌਤੀ ਦਿੱਤੀ ਹੈ ਬਾਬੇ ਨਾਨਕ ਦੇ ਵਾਰਸਾਂ ਨੇ। ਹੁਣ ਬੁੱਢਾ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਵਾਲਿਆਂ ਦੇ ਖਿਲਾਫ ਐਕਸ਼ਨ ਲਿਆ ਹੀ ਜਾਏਗਾ।  ਲੋਕ ਇਹਨਾਂ ਉਮੀਦਾਂ ਨਾਲ ਹੀ ਇਸ ਚੇਤਨਾ ਮਾਰਚ ਦੇ ਨਾਲ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ। ਆਪਣੇ ਨਿਗੂਣੇ ਜਿਹੇ ਮੁਨਾਫਿਆਂ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੇ ਅਨਸਰਾਂ ਦੇ ਖਿਲਾਫ ਇਹ ਜਾਗ੍ਰਤੀ ਇੱਕ ਸ਼ੁਭ ਸ਼ਗਨ ਹੈ। ਸਪਸ਼ਟ ਹੈ ਕਿ ਲੋਕਾਂ ਨੇ ਸਿਆਸੀ ਲੋਕਾਂ ਦੇ ਖੋਖਲੇ ਦਾਅਵਿਆਂ ਅਤੇ ਵਾਅਦਿਆਂ ਦੀ ਅਸਲੀਅਤ ਹੁਣ ਐਨ ਚੋਰਾਹੇ ਵਿੱਚ ਬੇਨਕਾਬ ਕਰਨੀ ਹੈ। 

ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਅੱਜ ਲੁਧਿਆਣਾ ਵਿਖੇ ਬੁੱਢਾ ਦਰਿਆ ਦੇ ਕੰਢੇ 'ਤੇ ਵਾਤਾਵਰਨ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਮਾਰਚ ਦੀ ਅਗਵਾਈ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ। ਵਾਤਾਵਰਨ ਪ੍ਰੇਮੀਆਂ ਤੋਂ ਇਲਾਵਾ ਇਸ ਮਾਰਚ ਵਿੱਚ ਬੀਏਪੀ ਦੇ ਤਰੁਣ ਜੈਨ ਬਾਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ, ਭਾਜਪਾ ਦੇ ਪਰਵੀਨ ਬਾਂਸਲ, ਆਪ ਦੇ ਪੱਪੀ ਪ੍ਰਾਸ਼ਰ, ਜਗਰਾਉਂ ਦੇ ਗੁਰਦੀਪ ਧਾਲੀਵਾਲ ਆਦਿ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਉਮੀਦਵਾਰ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਲਹਿਰ ਵੱਲੋਂ ਬਣਾਏ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ।

ਸਮਾਗਮ ਬਾਰੇ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਮੌਜੂਦਾ ਸਥਿਤੀ ਪੰਜਾਬ ਦੇ ਸਮੁੱਚੇ ਵਾਤਾਵਰਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਸਿਆਸੀ ਪਾਰਟੀਆਂ ਨੇ ਕਦੇ ਵੀ ਵਾਤਾਵਰਨ, ਦਰਿਆਵਾਂ, ਹਵਾ, ਧਰਤੀ ਹੇਠਲੇ ਪਾਣੀ ਨੂੰ ਅਹਿਮ ਚੋਣ ਮੁੱਦੇ ਨਹੀਂ ਸਮਝਿਆ। ਇਸ ਲਈ ਅਸੀਂ ਵੋਟਰਾਂ ਤੱਕ ਪਹੁੰਚ ਕਰ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਉਹਨਾਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵੋਟ ਦੇਣ ਦਾ ਸੱਦਾ ਦਿੱਤਾ ਜਿਹਨਾਂ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਵਾਤਾਵਰਣ ਦੀ ਬਿਹਤਰੀ ਲਈ ਕੰਮ ਕਰਨਗੇ।

ਨੌਜਵਾਨ ਵੋਟਰਾਂ ਨੂੰ ਆਪਣੀ ਅਪੀਲ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ, "ਪੰਜਾਬ ਦਾ ਵਾਤਾਵਰਣ ਗੰਭੀਰ ਸੰਕਟ ਵਿੱਚ ਹੈ। ਅਸੀਂ ਆਪਣੇ ਗ੍ਰੀਨ ਮੈਨੀਫੈਸਟੋ ਨਾਲ ਸਾਰੀਆਂ ਸਿਆਸੀ ਧਿਰਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ, ਹਵਾ, ਪਾਣੀ, ਜੰਗਲ ਅਤੇ ਜਲਵਾਯੂ ਪਰਿਵਰਤਨ  ਦੇ ਮੁੱਦੇ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ। ਜ਼ਹਿਰੀਲਾ ਪਾਣੀ, ਹਵਾ ਅਤੇ ਭੋਜਨ ਪੰਜਾਬੀਆਂ ਨੂੰ ਬਿਮਾਰੀ ਅਤੇ ਨਸਲਕੁਸ਼ੀ ਦੀ ਹੱਦ ਤੱਕ ਲਿਜਾ ਰਿਹਾ ਹੈ। ਵੋਟਰਾਂ ਨੂੰ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ ਜਿਨ੍ਹਾਂ ਕੋਲ ਇਨ੍ਹਾਂ ਮੁੱਦਿਆਂ ਲਈ ਸੰਵੇਦਨਸ਼ੀਲਤਾ ਅਤੇ ਸਮਝ ਹੋਵੇ ਤਾਂਕਿ  ਉਹ ਅਗਲੀ ਪੀੜ੍ਹੀ ਲਈ ਕੁੱਝ ਕਰ ਸਕਣ।"

ਲੁਧਿਆਣਾ ਦੇ ਸ਼ਾਹੀ ਇਮਾਮ ਉਸਮਾਨ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਇਸ ਸਮਾਗਮ ਵਾਂਗ ਇਕਜੁੱਟ ਹੋ ਕੇ ਵਾਤਾਵਰਨ ਦੇ ਮੁੱਦੇ 'ਤੇ ਲੜਨ ਲੱਗ ਜਾਣ ਤਾਂ ਉਹ ਯਕੀਨੀ ਤੌਰ 'ਤੇ ਕਾਮਯਾਬ ਹੋਣਗੇ ਅਤੇ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਕੋਲ ਬੁੱਢਾ ਦਰਿਆ ਨੂੰ ਸਾਫ਼ ਕਰਨ ਅਤੇ ਵਾਤਾਵਰਨ ਨੂੰ ਸੁਧਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।

ਪੰਜਾਬ ਦੇ ਸਾਬਕਾ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਆਈ.ਏ.ਐਸ ਨੇ ਕਿਹਾ, "ਸਾਡਾ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਕੋਲ ਸਿਰਫ਼ 17 ਸਾਲ ਦਾ ਹੀ ਧਰਤੀ ਹੇਠਲਾ ਪਾਣੀ ਬਚਿਆ ਹੈ। ਸਾਡੀ ਸਿਆਸੀ ਲੀਡਰਸ਼ਿਪ ਨੂੰ ਅਜੇ ਤੱਕ ਸਥਿਤੀ ਦੀ ਗੰਭੀਰਤਾ ਸਮਝ ਨਹੀਂ ਆਈ।  ਵੋਟਰਾਂ ਨੂੰ ਸਿਆਸੀ ਧਿਰਾਂ ਤੋਂ ਇਹਨਾਂ ਮਹੱਤਵਪੂਰਨ ਮੁੱਦਿਆਂ ਤੇ ਸਖ਼ਤ ਸਵਾਲ ਪੁੱਛਣੇ ਚਾਹੀਦੇ ਹਨ ਹੈ ਤਾਂਕਿ ਆਉਣ ਵਾਲੀ ਸਰਕਾਰ ਇਹਨਾਂ ਨੂੰ ਬਣਦੀ ਗੰਭੀਰਤਾ ਨਾਲ ਲਵੇ।"

ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਰਣਜੋਧ ਸਿੰਘ ਨੇ ਕਿਹਾ, "ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਤਾਵਰਣ ਦੇ ਮੁੱਦੇ ਦਾ ਜ਼ਿਕਰ ਕੀਤਾ ਹੈ। ਅਸੀਂ ਦੂਜੀਆਂ ਪਾਰਟੀਆਂ ਦੀ ਵੀ ਉਡੀਕ ਕਰ ਰਹੇ ਹਾਂ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਨੂੰ ਕਿਵੇਂ ਸ਼ਾਮਲ ਕਰਦੇ ਹਨ ਤਾਂਕਿ ਅਸੀਂ ਅੰਦਾਜ਼ਾ ਲਗਾ ਸਕੀਏ ਕਿ ਉਹ ਮੱਤੇਵਾੜਾ ਇੰਡਸਟਰੀਅਲ ਪਾਰਕ ਨੂੰ ਰੱਦ ਕਰਨ ਅਤੇ ਬੁੱਢੇ ਨਾਲੇ ਵਰਗੇ ਮੁੱਦਿਆਂ ਨਾਲ ਕਿਵੇਂ ਨਜਿੱਠਣਗੇ।"

ਕੌਂਸਲ ਆਫ ਇੰਜਨੀਅਰਜ਼ ਦੇ ਕਪਿਲ ਅਰੋੜਾ ਨੇ ਕਿਹਾ,  "ਸਾਨੂੰ ਆਪਣੇ ਵਾਤਾਵਰਣ ਦੀ ਵਿਰਾਸਤ ਨੂੰ ਬਚਾਉਣ ਦੀ ਲੋੜ ਹੈ। ਪਰਸੋਂ ਆਪਣੇ ਭਾਸ਼ਣ ਵਿੱਚ  ਪ੍ਰਧਾਨ ਮੰਤਰੀ ਮੋਦੀ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਪੀਣ ਵਾਲਾ ਪਾਣੀ ਪੰਜਾਬ ਵਿੱਚ ਕੈਂਸਰ ਵੰਡ ਰਿਹਾ ਹੈ। ਸਾਨੂੰ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਵਿੱਚ ਚਲਦਾ ਕਰਨਾ ਚਾਹੀਦਾ ਹੈ ਜੋ ਵਿਕਾਸ ਦਾ ਨਾਮ ਤੇ ਸਾਡੇ ਸਤਲੁਜ ਦੇ ਕੰਢੇ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।"

ਪੀ.ਏ.ਸੀ. ਸਤਲੁਜ ਅਤੇ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਕਿਹਾ, "ਭਾਰਤ ਦੇ ਸੰਵਿਧਾਨ ਦੀ ਧਾਰਾ 48-ਏ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਲਈ ਅਤੇ ਦੇਸ਼ ਦੇ ਜੰਗਲਾਂ ਅਤੇ ਜੰਗਲੀ ਜੀਵਣ ਦੀ ਸੁਰੱਖਿਆ ਲਈ ਸਰਕਾਰ ਨੂੰ ਪਾਬੰਦ ਕਰਦੀ ਹੈ। ਅਸੀਂ ਇਸ ਮਾਰਚ ਰਾਹੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਪੱਸ਼ਟ ਸੁਨੇਹਾ ਭੇਜ ਰਹੇ ਹਾਂ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਲੋਕ ਇਸ ਵਾਰ ਤੁਹਾਡੇ ਚੋਣ ਮਨੋਰਥ ਪੱਤਰਾਂ ਨੂੰ ਬਹੁਤ ਧਿਆਨ ਨਾਲ ਪੜ੍ਹਣਗੇ ਵੀ ਅਤੇ ਆਉਣ ਵਾਲੀ ਸਰਕਾਰ ਤੋਂ ਵਾਤਾਵਰਣ ਸੁਰੱਖਿਆ ਏਜੰਡੇ ਨੂੰ ਲਾਗੂ ਕਰਵਾਉਣਾ ਵੀ ਯਕੀਨੀ ਬਣਾਉਣਗੇ।"

ਰਸਤੇ ਵਿੱਚ ਪਲਾਸਟਿਕ ਦੇ ਕੂੜੇ ਦੇ ਵੱਡੇ ਢੇਰਾਂ ਬਾਰੇ ਗੱਲ ਕਰਦਿਆਂ ਅਗੈੱਪ ਦੇ ਡਾ: ਨਵਨੀਤ ਭੁੱਲਰ ਨੇ ਕਿਹਾ, "ਪੰਜਾਬ ਪਲਾਸਟਿਕ ਵਿੱਚ ਡੁੱਬ ਰਿਹਾ ਹੈ। ਇਹ ਇਸ ਕਰਕੇ ਹੈ ਕਿ ਸਾਡੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਸਾਨੂੰ ਅਜਿਹੇ ਨੇਤਾ ਚੁਣਨੇ ਚਾਹੀਦੇ ਹਨ ਜੋ ਇਹ ਪਾਬੰਦੀ ਲਾਗੂ ਕਰ ਸਕਦੇ ਹਨ ਅਤੇ ਉਨ੍ਹਾਂ ਅਧਿਕਾਰੀਆਂ 'ਤੇ ਲਗਾਮ ਲਗਾ ਸਕਦੇ ਹਨ ਜੋ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹਨ।"

ਬੁੱਢਾ ਦਰਿਆ ਟਾਸਕ ਫੋਰਸ ਦੇ ਕਰਨਲ ਜੇ.ਐਸ.ਗਿੱਲ, ਗਰੀਨ ਮਿਸ਼ਨ ਜਗਰਾਉਂ ਦੇ ਸਤਪਾਲ ਸਿੰਘ, ਸਾਂਝ ਦੇ ਜਤਿੰਦਰ ਸਿੰਘ ਮਨਚੰਦਾ, ਯੂਥ ਇੰਪਾਵਰਮੈਂਟ ਫਾਊਂਡੇਸ਼ਨ ਦੀ ਸ੍ਰੀਮਤੀ ਬਲਜੀਤ ਕੌਰ, ਯੂਨਾਈਟਿਡ ਸਿੱਖਸ ਦੇ ਭੁਪਿੰਦਰ ਸਿੰਘ, ਪੰਜਾਬੀ ਪਾਸਰ ਭਾਈਚਾਰਾ ਦੇ ਐਮ.ਐਸ.ਸੇਖੋਂ, ਕੁਦਰਤ ਮਾਨਵ ਕੇਂਦਰਿਤ ਲਹਿਰ ਦੇ ਐਸ.ਐਸ. ਲੌਂਗੋਵਾਲ, ਪੀ ਏ ਸੀ ਸਤਲੁਜ ਮੱਤੇਵਾੜਾ ਦੇ ਮਨਿੰਦਰਜੀਤ ਸਿੰਘ ਬਾਵਾ, ਮਹਾਤਮਾ ਗਾਂਧੀ ਸ਼ਾਂਤੀ ਮਿਸ਼ਨ ਦੇ ਬ੍ਰਿਜਭੂਸ਼ਣ ਗੋਇਲ ਨੇ ਵੀ ਆਪਣੀਆਂ ਟੀਮਾਂ ਨਾਲ ਸ਼ਿਰਕਤ ਕੀਤੀ। ਨਾਮੁਮਕਿਨ ਜਿਹੇ ਲੱਗਦੇ ਇਸ ਮਿਸ਼ਨ ਨੂੰ ਮੁਮਕਿਨ ਬਣਾਉਣ ਵਾਲਿਆਂ ਦੇ ਨਾਲ ਪੰਜਾਬ ਸਕਰੀਨ ਅਤੇ ਪੀਪਲਜ਼ ਮੀਡੀਆ ਲਿੰਕ ਵੀ ਮਜ਼ਬੂਤੀ ਨਾਲ ਖੜਾ ਹੈ। 

ਬੁੱਢੇ ਦਰਿਆ ਨਾਲ ਸਬੰਧਤ ਕੁਝ ਹੋਰ ਖਬਰਾਂ ਦੇ ਲਿੰਕ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ 


Sunday, September 19, 2021

ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ

ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫਸਰ

ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਉਤੇ ਕਾਬੂ ਲਈ ਚੁੱਕੇ ਕਦਮ
ਨਿਗਰਾਨੀ ਰੱਖਣ ਲਈ ਜ਼ਿਲਾ ਪੱਧਰ ਉਤੇ ਕੰਟਰੋਲ ਰੂਮ ਸਥਾਪਤ

ਚੰਡੀਗੜ: 19 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ
ਪਰਾਲੀ ਸਾੜਣ ਦੀ ਸਮੱਸਿਆ ਉਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਵੱਧ ਪ੍ਰਭਾਵਿਤ ਪਿੰਡਾਂ ਵਜੋਂ ਸ਼ਨਾਖਤ ਕੀਤੇ ਗਏ ਇਨਾਂ ਸਾਰੇ ਪਿੰਡਾਂ ਵਿਚ 8500 ਨੋਡਲ ਅਫਸਰ ਤਾਇਨਾਤ ਕੀਤੇ ਹਨ। ਝੋਨਾ ਦਾ ਉਤਪਾਦਨ ਕਰਨ ਵਾਲੇ ਇਨਾਂ ਪਿੰਡਾਂ ਨੂੰ ਇਸ ਕਰਕੇ ਵੱਧ ਪ੍ਰਭਾਵਿਤ ਪਿੰਡ ਮੰਨਿਆ ਜਾਂਦਾ ਹੈ ਕਿਉਂ ਜੋ ਇਨਾਂ ਪਿੰਡਾਂ ਵਿਚ ਪਿਛਲੇ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ।

ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਦੇ ਮੁਤਾਬਕ ਸਬੰਧਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ ਕਿ ਇਨਾਂ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿੱਥੇ ਪਿਛਲੇ ਸੀਜ਼ਨ  ਦੌਰਾਨ ਹਰੇਕ ਪਿੰਡ ਵਿਚ ਪਰਾਲੀ ਨੂੰ ਅੱਗ ਲੱਗਣ ਦੀਆਂ 25 ਤੋਂ ਵੱਧ ਘਟਨਾਵਾਂ ਵਾਪਰੀਆਂ ਸਨ।

ਜ਼ਿਕਰਯੋਗ ਹੈ ਕਿ ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਤਰਨ ਤਾਰਨ, ਮੋਗਾ ਅਤੇ ਮਾਨਸਾ ਨੂੰ ਵੱਧ ਪ੍ਰਭਾਵਿਤ ਜ਼ਿਲਿਆਂ ਵਜੋਂ ਸ਼ਨਾਖਤ ਕੀਤਾ ਗਿਆ ਹੈ ਜਿੱਥੇ ਪਿਛਲੇ ਸੀਜ਼ਨ ਵਿਚ ਇਨਾਂ ਵਿੱਚੋਂ ਹਰੇਕ ਜ਼ਿਲੇ ਵਿਚ ਝੋਨੇ ਦੀ ਪਰਾਲੀ ਨੂੰ ਸਾੜੇ ਦੀਆਂ 4000 ਤੋਂ ਵੱਧ ਘਟਨਾਵਾਂ ਵਾਪਰਨ ਦੇ ਮਾਮਲੇ ਸਾਹਮਣੇ ਆਏ ਸਨ।

ਸ੍ਰੀ ਗਰਗ ਨੇ ਇਹ ਵੀ ਦੱਸਿਆ ਕਿ ਹਰੇਕ ਜ਼ਿਲੇ ਵਿਚ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ, ਮੋਬਾਈਲ ਐਪ ਤੋਂ ਡਾਟਾ ਡੈਸ਼ਬੋਰਡ ਉਤੇ ਅਪਲੋਡ ਕਰਨ ਅਤੇ ਵੱਖ-ਵੱਖ ਪਾਸਿਆਂ ਤੋਂ ਕਾਰਵਾਈ ਕਰਨ ਬਾਰੇ ਪ੍ਰਾਪਤ ਹੋਈਆਂ ਨੂੰ ਤਿਆਰ ਕਰਨਾ ਅਤੇ ਜਮਾਂ ਕਰਵਾਉਣ ਦਾ ਕਾਰਜ ਕੀਤਾ ਜਾਵੇਗਾ।

ਮੈਂਬਰ ਸਕੱਤਰ ਨੇ ਅੱਗੇ ਦੱਸਿਆ ਕਿ ਇਨਾਂ ਨੋਡਲ ਅਫਸਰਾਂ ਨੂੰ ਹਰੇਕ ਪ੍ਰਭਾਵਿਤ ਪਿੰਡ ਵਿਚ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਝੋਨੇ ਦੀ ਵਾਢੀ ਉਪਰੰਤ ਦੇ ਕਾਰਜਾਂ ਉਤੇ ਨਿਗਾ ਰੱਖੀ ਜਾ ਸਕੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਹਿਕਾਰਤਾ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਸੰਭਾਲ ਸਮੇਤ ਹੋਰ ਵਿਭਾਗਾਂ ਦੇ ਸਟਾਫ ਨੂੰ ਨੋਡਲ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਤਂ ਕਿ ਪੰਜਾਬ ਵਿਚ ਪਰਾਲੀ ਸਾੜਨ ਦੇ ਗੈਰ-ਸਿਹਤਮੰਦ ਰੁਝਾਨ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕੀਤਾ ਜਾ ਸਕੇ।

ਇਨਾਂ ਨੋਡਲ ਅਫਸਰਾਂ ਵੱਲੋਂ ਪਿੰਡਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ ਜਿਸ ਦੇ ਤਹਿਤ ਕਿਸਾਨ ਮਿਲਣੀਆਂ, ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਮਸ਼ੀਨਾਂ ਦਾ ਬੰਦੋਬਸਤ ਕਰਨ, ਪਿੰਡਾਂ ਵਿਚ ਪ੍ਰਚਾਰ ਸਮੱਗਰੀ ਵੰਡਣ ਤੋਂ ਇਲਾਵਾ ਹੋਰ ਢੰਗ-ਤਰੀਕਿਆਂ ਨਾਲ ਵੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਖਿਲਾਫ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ।

ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਕਿਸਾਨਾਂ ਵੱਲੋਂ ਪਰਾਲੀ ਸਾੜੇ ਬਿਨਾਂ ਇਸ ਦਾ ਨਿਪਟਾਰਾ ਕਰਨ ਲਈ ਵਿਆਪਕ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ। ਬੀਤੇ ਤਿੰਨ ਸਾਲਾਂ ਵਿਚ ਕਿਸਾਨਾਂ, ਸਹਿਕਾਰੀ ਸਭਾਵਾਂ,ਪੰਚਾਇਤਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸਿਡੀ ਉਤੇ 76,626 ਖੇਤੀ ਮਸ਼ੀਨਾਂ/ਸੰਦ ਸਪਲਾਈ ਕੀਤੇ ਹਨ। ਇਸ ਸਾਲ ਦੌਰਾਨ ਵੀ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ  ਵਿਭਾਗ ਨੇ ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਸੀ.ਐਚ.ਸੀ. ਪਾਸੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਆਧਾਰ ਉਤੇ 31,000 ਤੋਂ ਵੱਧ ਮਸ਼ੀਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਨਾਂ ਵੱਲੋਂ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਜਾਂ ਖੇਤਾਂ ਤੋਂ ਬਾਹਰ ਨਿਪਟਾਰਾ ਕਰਨ ਲਈ 50 ਫੀਸਦੀ ਤੋਂ 80 ਫੀਸਦੀ ਸਬਸਿਡੀ ਉਤੇ ਮਸ਼ੀਨਰੀ ਖਰੀਦੀ ਜਾ ਸਕੇ।

Sunday, February 28, 2021

ਭਾਰਤ ਭੂਸ਼ਣ ਆਸ਼ੂ ਵੱਲੋਂ ਐਂਟੀ-ਸਮੋਗ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ

28th February 2021 at 6:27 PM

 ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਭਰੋਸਾ 


ਲੁਧਿਆਣਾ: 28 ਫਰਵਰੀ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਪ੍ਰਤੀਕਾਤਮਕ Pexelx Photo bzYogendra Singh 
ਪ੍ਰਦੂਸ਼ਣ ਦਾ ਮਸਲਾ ਬਹੁਤ ਪੁਰਾਣਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਲੁਧਿਆਣਾ ਅਤੇ ਪ੍ਰਦੂਸ਼ਣ ਇੱਕ ਮਿੱਕ ਹੋਏ ਪੈ ਹਨ ਤਾਂ ਵੀ ਸ਼ਾਇਦ ਗਲਤ ਨਹੀਂ ਹੋਵੇਗਾ।ਲੜਕੀਆਂ ਦੇ ਸਰਕਾਰੀ ਕਾਲਜ ਵਾਲੀ ਸੜਕ ਅਤੇ ਹੋਰ ਪ੍ਰਮੁੱਖ ਮਾਰਗਾਂ ਤੋਂ ਅੰਨੇਵਾਹ ਵੱਢੇ ਗਏ ਦਰਖਤਾਂ ਨੇ ਜਿੱਥੇ ਇਹਨਾਂ ਇਲਾਕਿਆਂ ਦੀ ਖੂਬਸੂਰਤੀ ਘਟਾ ਦਿੱਤੀ ਹੈ ਉੱਥੇ ਪ੍ਰਦੂਸ਼ਣ ਵਿੱਚ ਵੀ ਵਧ ਕਰ ਦਿੱਤਾ ਹੈ। ਹੁਣ ਇਹਨਾਂ ਸੜਕਾਂ ਤੇ ਤੁਰਦਿਆਂ ਉਹ ਰਾਹਤ ਮਹਿਸੂਸ ਨਹੀਂ ਹੁੰਦੀ ਜਿਹੜੀ ਪਹਿਲਾਂ ਇਹਨਾਂ ਸੜਕਾਂ ਦੀ ਖਾਸੀਅਤ ਹੋਇਆ ਕਰਦੀ ਸੀ।  ਸਰਕਾਰ ਅਤੇ ਪ੍ਰਸ਼ਾਸਨ ਦਾ ਦਾਅਵਾ ਅਕਸਰ ਇਹੀ ਹੁੰਦਾ ਹੈ ਕਿ ਇਹ ਸਭ ਕੁਝ ਵਿਕਾਸ ਲਈ ਜ਼ਰੂਰੀ ਸੀ। ਹੁਣ ਪ੍ਰਦੂਸ਼ਣ ਨੂੰ ਮੁਕੰਮਲ ਤੌਰ ਤੇ ਸਮਾਪਤ ਕਰਨ ਦੇ ਜਤਨ ਵੀ ਸ਼ੁਰੂ ਹਨ। ਇਸ ਕੰਮ ਲਈ ਵਿਸ਼ੇਸ਼ ਮਸ਼ੀਨਾਂ ਵੀ ਲਿਆਂਦੀਆਂ ਗਈਆਂ ਹਨ। 

ਲੁਧਿਆਣਾ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਯਤਨਾਂ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਨਗਰ ਨਿਗਮ ਦੇ ਜੋਨ-ਡੀ ਦਫਤਰ ਵਿਖੇ ਐਂਟੀ-ਸਮੋਗ/ਡਸਟ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ  (ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਨੂੰ ਸਾਫ ਅਤੇ ਤਾਜ਼ੀ ਹਵਾ ਮੁਹੱਈਆ ਕਰਾਉਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿਚ ਅਜਿਹੀਆਂ ਐਂਟੀ-ਸਮੋਗ ਅਤੇ ਐਂਟੀ-ਡਸਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਨਗਰ ਨਿਗਮ ਲੁਧਿਆਣਾ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਅਧੀਨ ਖਰੀਦੀਆਂ ਜਾਣਗੀਆਂ ਅਤੇ ਜੋ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਅੱਜ ਦੋ ਵੱਖ-ਵੱਖ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਇਲੈਕਟ੍ਰਿਕ ਵਾਹਨ 'ਤੇ ਲੱਗੀ ਹੋਈ ਹੈ ਅਤੇ ਦੂਜੀ ਇੱਕ ਮਹਿੰਦਰਾ ਬੋਲੇਰੋ ਗੱਡੀ 'ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਿਵੇਂ ਲੰਬੇ ਰੁੱਖਾਂ ਦੇ ਪੱਤਿਆਂ ਦੀ ਧੂੜ ਧੋਣ ਲਈ, ਹਵਾ ਵਿੱਚ ਫੈਲੀ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਨੂੰ ਖ਼ਤਮ ਕਰਨ ਆਦਿ ਲਈ। 

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਬੇਸ਼ਕ ਲੁਧਿਆਣਾ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਹੈ ਪਰ ਸਾਨੂੰ ਸਰਿਆਂ ਨੂੰ ਲੁਧਿਆਣਾ ਦੇ ਕਲੀਨ ਏਅਰ ਮਿਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੋ ਕਿ ਗੁਣਵੱਤਾ ਦੀ ਬਿਹਤਰੀ ਲਈ ਇੱਕ ਮਹਾਨ ਮਾਰਗ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ.

ਅੱਜ ਦਾ ਪ੍ਰਦਰਸ਼ਨ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਯੋਜਿਤ ਕੀਤਾ ਗਿਆ ਜਿਸਦੇ ਤਹਿਤ 15ਵੇਂ ਵਿੱਤ ਕਮਿਸ਼ਨ ਅਨੁਸਾਰ 42 ਮਿਲੀਅਨ ਤੋਂ ਜ਼ਿਆਦਾ ਸ਼ਹਿਰਾਂ ਦੀ  ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।

ਉਨ੍ਹਾਂ ਭਾਗੀਦਾਰ ਵਿਭਾਗਾਂ ਨੂੰ ਦੱਸਿਆ ਕਿ ਲੁਧਿਆਣਾ ਪੰਜਾਬ ਰਾਜ ਦੇ ਨੌ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਪਲਾਨ ਅਤੇ ਕਾਰਜ ਯੋਜਨਾ ਅਨੁਸਾਰ ਲੋੜੀਂਦੀ ਕਾਰਵਾਈ ਪਹਿਲਾਂ ਹੀ ਸੀ.ਪੀ.ਸੀ.ਬੀ. ਦੁਆਰਾ ਮਨਜ਼ੂਰ ਕਰ ਲਈ ਗਈ ਹੈ।

ਕਾਰਜ ਯੋਜਨਾ ਵਿਚ ਵੱਖ-ਵੱਖ ਭਾਗੀਦਾਰਾਂ ਜਿਵੇਂ ਨਗਰ ਨਿਗਮ ਲੁਧਿਆਣਾ, ਟਰਾਂਸਪੋਰਟ ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੀ.ਐਸ.ਸੀ.ਐਸ.ਟੀ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।

Tuesday, December 01, 2020

ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਦਾ ਵਰਕ ਆਰਡਰ ਜਾਰੀ

1st December 2020 at 6:38 PM

 ਜਲਦ ਸ਼ੁਰੂ ਹੋਵੇਗਾ ਕੰਮ -ਭਾਰਤ ਭੂਸ਼ਣ ਆਸ਼ੂ 


ਲੁਧਿਆਣਾ
: 01 ਦਸੰਬਰ 2020:(ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਬਹੁਤ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ ਸੁਥਰਾ ਦਿੱਖ ਪੇਸ਼ ਕਰੇਗਾ।
ਸ੍ਰੀ ਆਸ਼ੂ ਨੇ ਇਹ ਗੱਲ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਇਸ ਪ੍ਰਾਜੈਕਟ ਸੰਬੰਧੀ ਆਯੋਜਿਤ ਜਨਤਕ ਸੈਮੀਨਾਰ ਦੌਰਾਨ ਕਹੀ। 
ਇਸ ਮੌਕੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਅਤੇ ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਕੌਸਲਰ ਸਾਹਿਬਾਨ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਏ.ਕੇ.ਸਿਨਹਾ, ਸੀ.ਈ.ਓ. ਪੀ.ਐਮ.ਆਈ.ਡੀ.ਸੀ. ਸ੍ਰੀ ਅਜੌਏ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸੀਨੀਅਰ ਕਾਂਗਰਸੀ ਆਗੂ ਸ੍ਰੀ ਕਮਲਜੀਤ ਸਿੰਘ ਕੜਵਲ ਅਤੇ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਪ੍ਰਮੁੁੁੱਖ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਇਕ ਵਾਰ ਜਦੋਂ ਇਹ ਚਾਲੂ ਹੋ ਜਾਵੇਗਾ ਤਾਂ ਕਿਸੇ ਵੀ ਵਿਅਕਤੀ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਅਤੇ ਹੋਰਾਂ ਨਾਲ ਜਾ ਕੇ ਇਸ ਸਬੰਧੀ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਇਸ ਸਬੰਧ ਵਿੱਚ ਇੱਕ ਮੀਟਿੰਗ ਵੀ ਕੀਤੀ ਗਈ ਸੀ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇੱਕ-ਇੱਕ ਪੈਸੇ ਦੀ ਕਿਸੇ ਵੀ ਕੀਮਤ 'ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਧੰਨਵਾਦ ਕੀਤਾ ਅਤੇ ਸਤਿਗੁਰੂ ਉਦੈ ਸਿੰਘ ਨੂੰ ਇਸ ਪ੍ਰਾਜੈਕਟ ਲਈ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੌਏ ਸ਼ਰਮਾ ਨੇ ਇਸ ਪ੍ਰਾਜੈਕਟ ਸੰਬੰਧੀ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਅਤੇ ਇਸ ਪ੍ਰਾਜੈਕਟ ਸੰਬੰਧੀ ਵਸਨੀਕਾਂ, ਐਨ.ਜੀ.ਓਜ਼, ਉਦਯੋਗਪਤੀਆਂ ਆਦਿ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੇ ਕਿਸੇ ਵਿਅਕਤੀ ਨੂੰ ਇਸ ਪ੍ਰਾਜੈਕਟ ਸੰਬੰਧੀ ਕੋਈ ਸੁਝਾਅ ਹੈ ਤਾਂ ਉਹ ਉਨ੍ਹਾਂ ਨੂੰ ਵਿਭਾਗ ਕੋਲ ਲਿਖਤੀ ਰੂਪ ਵਿੱਚ ਜਮ੍ਹਾ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।
ਇੰਟਰੈਕਟਿਵ ਸੈਸ਼ਨ ਦੌਰਾਨ ਕਈ ਉਦਯੋਗਪਤੀਆਂ, ਐਨ.ਜੀ.ਓਜ਼ ਅਤੇ ਵਸਨੀਕਾਂ ਨੇ ਇਸ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਸਮਰਪਿਤ ਅਤੇ ਪਾਰਦਰਸ਼ੀ ਯਤਨਾਂ ਦੀ ਵੀ ਸ਼ਲਾਘਾ ਕੀਤੀ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਭਰੋਸਾ ਦਿਵਾਇਆ ਕਿ ਭਾਗੀਦਾਰਾਂ ਵੱਲੋਂ ਦਿੱਤੇ ਸਾਰੇ ਕੀਮਤੀ ਸੁਝਾਅ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾਣਗੇ।
ਸਤਿਗੁਰੂ ਉਦੈ ਸਿੰਘ ਨੇ ਵੀ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਕਾਸ ਪ੍ਰਾਜੈਕਟ ਸੰਬੰਧੀ ਅਜਿਹੇ ਜਨਤਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ, ਜੋ ਕਿ ਇਸ ਪ੍ਰਾਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ। ਉਨ੍ਹਾਂ ਇਸ ਪ੍ਰਾਜੈਕਟ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਬੁੱਢੇ ਨਾਲੇ ਦੇ ਨਾਲ ਲੱਗਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਾਨਵਤਾ ਦੇ ਹਿੱਤ ਵਿੱਚ ਪ੍ਰਦੂਸ਼ਿਤ ਨਾ ਕਰਨ। ਉਨ੍ਹਾਂ ਕਿਹਾ ਕਿ ਨਾਲੇ ਦੇ ਕੰਢਿਆਂ 'ਤੇ ਲੋਹੇ ਦੇ ਜਾਲ ਵੀ ਲਗਾਏ ਜਾ ਰਹੇ ਹਨ ਤਾਂ ਜੋ ਇਸ ਵਿੱਚ ਕੋਈ ਵੀ ਕੁੜ੍ਹਾ-ਕਰਕਟ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਲਿਡ ਵੇਸਟ ਨਾ ਸੁੱਟੇ।
ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਨ ਵਾਲਿਆਂ ਵਿੱਚ ਸੀ.ਆਈ.ਸੀ.ਯੂ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਆਹੂਜਾ, ਲੁਧਿਆਣਾ ਡਾਈੰਗ ਇੰਡਸਟਰੀਜ਼ ਦੇ ਪ੍ਰਧਾਨ ਸ੍ਰੀ ਅਸ਼ੋਕ ਮੱਕੜ, ਅਕਾਲੀ ਕੌਂਸਲਰ ਸ੍ਰ. ਹਰਭਜਨ ਸਿੰਘ ਡੰਗ, ਸਾਬਕਾ ਭਾਜਪਾ ਕੌਂਸਲਰ ਸ੍ਰੀ ਇੰਦਰ ਅਗਰਵਾਲ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।

Thursday, August 08, 2019

ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਬਾਰੇ ਮੰਗਿਆ ਜਵਾਬ

Aug 8, 2019, 6:39 PM
MLA ਸੰਜੇ ਤਲਵਾੜ ਨੇ ਪੁੱਛੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸੁਆਲ 
ਸ਼ਹਿਰ ਵਿੱਚ ਚੱਲ ਰਹੇ ਡਾਇੰਗ/ਵਾਸ਼ਿੰਗ ਯੂਨਿਟਾਂ ਦੇ ਨਾਮ ਅਤੇ ਪਤੇ ਪੁੱਛੇ
ਕਿਹਾ ! ਇਹ ਜਾਣਕਾਰੀ ਉਨ੍ਹਾਂ ਸਮੇਤ ਹਲਕੇ ਦੇ ਕੌਂਸਲਰਾਂ ਨੂੰ 09 ਅਗਸਤ ਤੱਕ ਲਿਖਤੀ ਰੂਪ ਵਿੱਚ ਮੁਹੱਈਆ ਕਰਵਾਈ ਜਾਵੇ
ਲੁਧਿਆਣਾ: 08 ਅਗਸਤ 2019:  (ਪੰਜਾਬ ਸਕਰੀਨ ਬਿਊਰੋ)::
ਵਿਧਾਇਕ ਸ਼੍ਰੀ ਸੰਜੀਵ ਤਲਵਾੜ (ਸੰਜੇ) ਨੇ ਨਿਗਰਾਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੂੰ ਪੱਤਰ ਜਾਰੀ ਕਰਕੇ ਡਾਇੰਗਾਂ ਅਤੇ ਵਾਸ਼ਿੰਗ ਯੂਨਿਟਾਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਬਾਰੇ ਲਿਖਤੀ ਰੂਪ ਵਿੱਚ ਜਵਾਬ ਮੰਗਿਆ ਹੈ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੁਧਿਆਣਾ ਸ਼ਹਿਰ ਵਿੱਚ ਚੱਲ ਰਹੇ ਡਾਇੰਗ ਯੂਨਿਟਾਂ ਅਤੇ ਵਾਸਿੰਗ ਯੂਨਿਟਾਂ ਦੇ ਨਾਮ ਅਤੇ ਪਤੇ ਵੀ ਪੁੱਛੇ ਹਨ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਇਨ੍ਹਾਂ ਯੂਨਿਟਾਂ ਨੇ ਕਿੰਨਾ-ਕਿੰਨਾ ਗੰਦਾ ਪਾਣੀ ਸੁੱਟਣ ਦੀ ਪ੍ਰਵਾਨਗੀ ਵਿਭਾਗ ਤੋਂ ਲਈ ਹੋਈ ਹੈ ਅਤੇ ਇਨ੍ਹਾਂ ਯੂਨਿਟਾਂ ਵੱਲੋਂ ਮੌਜੂਦਾ ਸਮੇਂ ਦੌਰਾਨ ਕਿੰਨਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਅਤੇ ਇਨ੍ਹਾਂ ਯੂਨਿਟਾਂ ਵੱਲੋਂ ਵਿਭਾਗ ਪਾਸ ਕਿੰਨੇ ਪੈਸੇ ਜਮ੍ਹਾਂ ਕਰਵਾਏ ਗਏ ਹਨ। ਲੁਧਿਆਣਾ ਜ਼ਿਲ੍ਹੇ 'ਚ ਲੱਗੇ ਕੁੱਲ ਯੂਨਿਟਾਂ ਵਿੱਚੋਂ ਕਿਹੜੇ-ਕਿਹੜੇ ਯੂਨਿਟ ਗੰਦਾ ਪਾਣੀ ਸੁੱਟਦੇ ਹਨ ਅਤੇ ਕਿਹੜੇ ਯੂਨਿਟ ਸਾਫ ਪਾਣੀ ਸੁੱਟਦੇ ਹਨ, ਜਿਹੜੇ ਯੂਨਿਟ ਗੰਦਾ ਪਾਣੀ ਸੁੱਟਦੇ ਹਨ ਉਨ੍ਹਾਂ 'ਤੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਲਿਖਤ ਜਾਣਕਾਰੀ ਮੰਗੀ ਹੈ।
ਵਿਧਾਇਕ ਨੇ ਪੁੱਛਿਆ ਹੈ ਕਿ ਤਾਜਪੁਰ ਰੋਡ 'ਤੇ ਪੈਂਦੇ ਨਗਰ ਨਿਗਮ ਦੇ ਐਸ.ਟੀ.ਪੀ. ਪਲਾਂਟ ਵਿੱਚ ਆ ਰਹੇ ਪਾਣੀ ਨੂੰ ਮੋਟਰ ਲਗਾ ਕੇ ਬੁੱਢੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜੇਕਰ ਇਹ ਪਾਣੀ ਸਾਫ ਹੈ ਤਾਂ ਉਹ ਪਾਣੀ ਸਿੱਧੇ ਤੌਰ 'ਤੇ ਬੁੱਢੇ ਨਾਲੇ ਵਿੱਚ ਕਿਉਂ ਨਹੀਂ ਪਾਇਆ ਜਾ ਰਿਹਾ ਹੈ ਅਤੇ ਜੇਕਰ ਇਹ ਪਾਣੀ ਗੰਦਾ ਹੈ ਤਾਂ ਦੱਸਿਆ ਜਾਵੇ ਕਿ ਇਹ ਪਾਣੀ ਕਿਹੜੇ-ਕਿਹੜੇ ਡਾਇੰਗ ਯੂਨਿਟਾਂ ਵੱਲੋਂ ਐਸ.ਟੀ.ਪੀ. ਪਲਾਂਟ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਯੂਨਿਟਾਂ 'ਤੇ ਪ੍ਰਦੂਸ਼ਣ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਪ੍ਰਦੂਸ਼ਣ ਵਿਭਾਗ ਤੋਂ ਜਾਣਕਾਰੀ ਮੰਗੀ ਹੈ ਕਿ ਡਾਇੰਗ ਯੂਨਿਟਾਂ ਅਤੇ ਵਾਸ਼ਿਗ ਯੂਨਿਟਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੀ ਕਾਲੀ ਰਾਖ ਕਿਹੜੇ-ਕਿਹੜੇ ਯੂਨਿਟਾਂ ਵਿੱਚੋਂ ਨਿਕਲਦੀ ਹੈ ਅਤੇ ਉਨ੍ਹਾਂ 'ਤੇ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ।
ਵਿਧਾਇਕ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਡਾਇੰਗ ਯੂਨਿਟਾਂ ਅਤੇ ਵਾਸਿੰਗ ਯੂਨਿਟਾਂ ਵੱਲੋਂ  ਕਿਹੜੇ ਬਾਲਣ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਅਤੇ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਬਾਲਣ ਕਿਹੜੇ-ਕਿਹੜੇ ਯੂਨਿਟਾਂ ਵਿੱਚ ਵਰਤੇ ਜਾਂਦੇ ਹਨ। ਵਿਧਾਇਕ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਤੋਂ ਇਹ ਜਾਣਕਾਰੀ ਮੰਗੀ ਕਿ ਕਿਹੜੇ-ਕਿਹੜੇ ਯੂਨਿਟ ਵੱਲੋਂ ਆਪਣੇ ਪਲਾਂਟ ਵਿੱਚ ਐਸ.ਟੀ.ਪੀ. ਪਲਾਂਟ ਲਗਾਇਆ ਗਿਆ ਹੈ। ਜਿਹੜੇ ਯੂਨਿਟਾਂ ਵੱਲੋਂ ਐਸ.ਟੀ.ਪੀ. ਪਲਾਂਟ ਨਹੀਂ ਲਗਾਇਆ ਗਿਆ ਉਨ੍ਹਾਂ ਵਿਰੁੱਧ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਮੇਰੇ ਸਮੇਤ ਹਲਕਾ ਪੂਰਬੀ ਦੇ ਕੌਂਸਲਰਾਂ ਨੂੰ 09 ਅਗਸਤ, 2019 ਤੱਕ ਲਿਖਤੀ ਰੂਪ ਵਿੱਚ ਮੁਹੱਈਆ ਕਰਵਾਈ ਜਾਵੇ।

Friday, March 30, 2018

ਭਾਰਤ ਜਨ ਗਿਆਨ ਵਿਗਿਆਨ ਜੱਥੇ ਨੇ ਕੀਤੀ ਨਵੇਂ ਮੇਅਰ ਨਾਲ ਮੁਲਾਕਾਤ

Fri, Mar 30, 2018 at 10:38 AM
ਅਭਿਨੰਦਨ ਦੇ ਨਾਲ ਹੀ ਕੀਤੀਆਂ ਲੁਧਿਆਣਾ ਦਾ ਹੁਲੀਆ ਸੁਧਾਰਨ ਦੀਆਂ ਗੱਲਾਂ 
ਲੁਧਿਆਣਾ: 30 ਮਾਰਚ 2018: (ਪੰਜਾਬ ਸਕਰੀਨ ਬਿਊਰੋ):: 
ਦਿਨੋ ਦਿਨ ਵੱਧ ਰਹੇ ਪਰਦੂਸ਼ਣ ਨੂੰ ਲੈ ਕੇ ਸਰਗਰਮੀ ਨਾਲ ਕੰਮ ਕਰ ਰਹੇ ਸੰਗਠਨ ਭਾਰਤ ਜਨ ਗਿਆਨ ਵਿਗਿਆਨ ਜੱਥੇ ਨੇ ਅੱਜ ਲੁਧਿਆਣਾ ਦੇ ਨਵੇਂ ਬਣੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਲੁਧਿਆਣਾ ਦੇ ਗੰਭੀਰ ਹੋਏ ਮੁੱਦਿਆਂ ਬਾਰੇ ਜਾਣੂ ਕਰਾਇਆ। ਮੇਅਰ ਸੰਧੂ ਨੇ ਵਫਦ ਵੱਲੋਂ ਦਿੱਤੇ ਸਨਮਾਨ ਨੂੰ ਸਵੀਕਾਰ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਗੰਭੀਰ ਹੋ ਚੁੱਕੇ ਪਰਦੂਸ਼ਣ ਨੂੰ ਹਟਾ ਕੇ ਛੇਤੀ ਹੀ ਖੂਬਸੂਰਤ ਲੁਧਿਆਣਾ ਬਣਾਉਣਗੇ। 
ਇਸ ਮੁਲਾਕਾਤ ਤੋਂ ਬਾਅਦ ਜੱਥੇ ਵੱਲੋਂ ਜਾਰੀ ਇੱਕ ਪਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਭਾਰਤ ਜਨ ਗਿਆਨ ਵਿਗਿਆਨ ਜੱਥਾ ਜ਼ਿਲਾ ਲੁਧਿਆਣਾ ਦੇ ਅਹੁਦੇਦਾਰਾਂ ਨੇ ਅੱਜ ਲੁਧਿਆਣਾ ਦੇ ਨਵੇਂ ਬਣੇ ਮੇਅਰ  ਬਲਕਾਰ ਸਿੰਘ ਨੂੰ ਮਿਲ ਕੇ ਜਥੇ ਵਲੋਂ ਉਹਨਾਂ ਦਾ ਅਭਿਨੰਦਨ ਕੀਤਾ।  ਜਥੇ ਨੇ ਸ਼ਹਿਰ ਵਿਚ ਨਗਰ ਨਿਗਮ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਵਿਚ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।  ਜਥੇ ਵਲੋਂ ਮਿਲਣ ਵਾਲਿਆਂ ਵਿਚ ਜੱਥੇ ਦੇ ਪਰ੍ਧਾਨ ਰਣਜੀਤ ਸਿੰਘ,   ਮੀਤ ਪਰ੍ਧਾਨ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਜਥੇਬੰਦਕ ਸਕੱਤਰ ਸਰਦਾਰ ਮਨਿੰਦਰ ਸਿੰਘ ਭਾਟੀਆ ਸ਼ਾਮਿਲ ਸਨ।    
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਬਹੁਤ ਵੱਡੀ ਆਬਾਦੀ ਆਬਾਦੀ ਅਜਿਹੇ ਵਾਤਾਵਰਨ ਵਿੱਚ ਰਹਿੰਦੀ ਹੈ ਜਿੱਥੇ ਸਾਹ ਲੈਣਾ ਵੀ ਮੁਸ਼ਕਲ ਹੈ। ਲੁਧਿਆਣਾ ਦੀ ਹਵਾ ਵੀ ਜ਼ਹਿਰੀਲੇ ਹੋ ਚੁੱਕੀ ਹੈ ਅਤੇ ਪਾਣੀ ਵੀ। ਹਾਲਤ ਏਨੀ ਗੰਭੀਰ ਹੈ ਕਿ ਇਸ ਨੂੰ ਠੀਕ ਕਰਨ ਲਈ ਬਿਲਕੁਲ ਹੀ ਨਵੀਂ ਅਤੇ ਠੋਸ ਯੋਜਨਾ ਦੀ ਲੋੜ ਹੈ। ਹਵਾ, ਪਾਣੀ ਅਤੇ ਸ਼ੋਰ--ਤਿੰਨੇ ਪਰਦੂਸ਼ਣ ਗੰਭੀਰ ਹੋ ਚੁੱਕੇ ਹਨ। ਇਨਾਂ ਦੀ ਰੋਕਥਾਮ ਲਈ ਬਣਾਏ ਗਏ ਨਿਯਮ ਕਾਨੂੰਨ ਪੂਰੀ ਤਰਾਂ ਬੇਅਸਰ ਹੋ ਕੇ ਰਹਿ ਗਏ ਹਨ। 
ਇਸ ਮੁਲਾਕਾਤ ਨਾਲ ਉਮੀਦ ਬੱਝੀ ਹੈ ਕਿ ਇਹ ਸਾਰੇ ਗੁੰਝਲਦਾਰ ਮਸਲੇ ਹੱਲ ਹੋਣਗੇ ਅਤੇ ਭਾਰਤ ਜਨ ਗਿਆਨ ਵਿਗਿਆਨ ਜੱਥੇ ਵੱਲੋਂ ਸ਼ੁਰੂ ਕੀਤਾ ਗਿਆ ਬੁੱਢੇ ਦਰਿਆ ਦਾ ਪਰੋਜੈਕਟ ਵੀ ਛੇਤੀ ਹੀ ਸਿਰੇ ਚੜੇਗਾ। ਜੱਥੇ ਵੱਲੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਵੀ ਤਿਆਰ ਕਰਵਾਈ ਜਾ ਰਹੀ ਹੈ। ਇਸ ਡਾਕੂਮੈਂਟਰੀ ਲਈ ਜੱਥੇ ਦੀ ਇੱਕ ਵਿਸ਼ੇਸ਼ ਟੀਮ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ।  

Monday, June 12, 2017

ਭਾਜਗਵਿਜ ਨੇ ਸਿਲਵਰ ਜੁਬਲੀ ਸਾਲ ਦੌਰਾਨ ਕੀਤਾ ਯਾਦਗਾਰੀ ਸਮਾਗਮ


Updated Mon, Jun 12, 2017 at 4:15 PM
ਲੋਕਾਂ ਤੋਂ ਬਿਨਾ ਕੁਝ ਨਹੀਂ ਕਰ ਸਕਦੀ ਸਰਕਾਰ-ਇੰਜੀਂ:ਜੀ. ਐਸ. ਗਿੱਲ 
ਲੁਧਿਆਣਾ: 12 ਜੂਨ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: More Pics on Facebook
ਸਿਲਵਰ ਜੁਬਲੀ ਸ਼ਬਦ ਕਹਿਣ ਸੁਣਨ ਲੱਗਦਾ ਹੈ ਪਰ ਇਸਦਾ ਮਤਲਬ ਹੁੰਦਾ ਹੈ ਕਿ ਲਗਾਤਾਰ ਕੰਮ ਦੇ  25 ਸਾਲ ਪੂਰੇ ਕਰ ਲਏ ਗਏ ਹਨ। ਵਾਤਾਵਰਣ ਨੂੰ ਬਚਾਉਣ ਅਤੇ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣਾ ਵਿੱਚ ਲੱਗੇ ਭਾਰਤ ਜਨ ਗਿਆਨ ਵਿਗਿਆਨ ਜੱਥੇ ਦੀ ਸਥਾਪਨਾ ਨੂੰ ਇਸੇ ਸਾਲ ਆਉਣ ਵਾਲੇ ਅਕਤੂਬਰ ਮਹੀਨੇ ਵਿੱਚ 25 ਸਾਲ ਪੂਰੇ ਹੋ ਜਾਣਗੇ। ਜਦੋਂ ਪੰਜਾਬ ਵਿੱਚ ਹਿੰਸਾ ਦਾ ਬੋਲਬਾਲਾ ਸੀ। ਇਨਸਾਨ ਦਾ ਖੂਨ ਇਸ ਧਰਤੀ ਉੱਤੇ ਪਾਣੀ ਨਾਲੋਂ ਵੀ ਜ਼ਿਆਦਾ ਸਸਤਾ ਹੋ ਗਿਆ ਸੀ ਉਦੋਂ ਇਸ ਜੱਥੇ ਦੀ ਸਥਾਪਨਾ ਹੋਈ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜੱਥਾ ਲਗਾਤਾਰ ਸੰਘਰਸ਼ਸ਼ੀਲ ਹੈ ਆਪਣੇ ਮਿਸ਼ਨ ਦੇ ਪ੍ਰਤੀ।   More Pics on Facebook 


ਇਸ ਵਾਰ ਵਾਤਾਵਰਣ  ਦਿਵਸ ਮੌਕੇ ਕਰਾਇਆ ਗਿਆ ਸਮਾਗਮ ਆਓ ਕੁਦਰਤ ਨਾਲ ਜੁੜੀਏ ਵਿਸ਼ੇ ਨੂੰ ਸਮਰਪਿਤ ਸੀ। ਇਹ ਆਯੋਜਨ ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਇਸ ਜਨਤਕ ਸਮਾਗਮ ਦੇ ਮੌਕੇ ਤੇ ਆਲੇ ਦੁਆਲੇ ਦੀ ਸੁਰੱਖਿਆ ਪ੍ਰਤੀ ਚੇਤਨਾ ਪੈਦਾ ਕੀਤੀ ਗਈ। ਲੋਕਾਂ ਨੁੰ ਕੁਦਰਤੀ ਸੋਮਿਆਂ ਦੀ ਹਿਸਾਬ ਲਾਲ ਵਰਤੋਂ ਅਤੇ ਮੁੜ ਵਰਤੀ ਜਾਣ ਵਾਲੀ ਊਰਜਾ ਜਿਵੇਂ ਕਿ ਸੂਰਜੀ, ਜਲ ਤੇ ਵਾਯੂ ਊਰਜਾ ਆਦਿ ਦਾ ਵਧੇਰੇ  ਪ੍ਰਯੋਗ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮਕਸਦ ਲਈ ਸਰਕਾਰੀ ਨੀਤੀਆਂ ਵਿੱਚ ਟਿਕਾਊ ਵਿਕਾਸ ਮੁਤਾਬਿਕ ਢਾਲਣ ਦੀ ਮੰਗ ਕੀਤੀ ਗਈ। ਮੰਚ ਤੋਂ ਦੱਸਿਆ ਗਿਆ ਕਿ ਦੁਨੀਆ ਵਿੱਚ ਹੋ ਰਹੋ ਮੌਸਮੀ ਪਰਿਵਰਤਨ ਦੇ ਕਾਰਨ ਜੀਵ ਪ੍ਰਣਾਲੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸਦੇ ਨਾਲ ਹੀ ਇਹ ਵੀ ਕਿ ਇਹਨਾਂ ਹਾਲਤਾਂ ਵਿੱਚ ਅਮਰੀਕੀ ਰਾਸ਼ਟਰਪਤੀ ਟ੍ਰੰਪ ਦਾ ਪੈਰਿਸ ਸੰਧੀ ਵਿੱਚੋਂ ਬਾਹਰ ਨਿਕਲਣਾ ਤੇ ਭਾਰਤ ਨੁੰ ਮੰਦਾ ਬੋਲਣਾ ਨਿੰਦਣਯੋਗ ਹੈ। ਇਸ ਮੌਕੇ ਤੇ ਬੋਲਦਿਆਂ ਬਹੁਤ ਸਾਰੇ ਬੁਲਾਰਿਆਂ ਨੇ ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ। 
ਜੱਥੇ ਦੇ ਜੱਥੇਬੰਦਕ ਸਕੱਤਰ  ਐਮ.ਐਸ. ਭਾਟੀਆ ਨੇ  ਨਗਰ ਵਿੱਚ ਬੁੱਢੇ ਨਾਲੇ ਦੇ ਕਾਰਨ ਹੋ ਰਹੇ ਪਾਣੀ ਦੇ ਪ੍ਰਦੂਸ਼ਨ ਤੇ ਕਾਬੂ ਪਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਿਵੇ  ਹੀ ਬੁੱਢਾ ਦਰਿਆ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੁੰਦਾ ਹੈ ਇਸ ਵਿੱਚ ਉਦਯੋਗਿਕ ਅਤੇ ਘਰੇਲੂ ਕੂੜੇ ਦੇ ਕਾਰਨ ਜ਼ਹਿਰੀਲਾ ਪ੍ਰਦੂਸ਼ਣ ਹੋਣ ਲੱਗ ਜਾਂਦਾ ਹੈ ਜੋ ਕਿ ਆਲੇ ਦੁਆਲੇ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਲ ਕੇ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਪਾ ਰਿਹਾ ਹੈ। ਇਸਦੀ ਸਫ਼ਾਈ ਲਈ ਬਣੀ ਸਤਲੁਜ ਐਕਸ਼ਨ ਪਲੈਨ ਤੇ ਲੋਕਾਂ ਨੂੰ  ਬੜੀਆਂ ਆਸਾਂ ਸਨ ਪਰ ਇਹ ਬੇਨਤੀਜਾ ਰਹੀ ਇਸਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। More Pics on Facebook
ਇਸ ਮੌਕੇ ਬੋਲਦਿਆਂ ਜੱਥਾ ਦੇ ਪ੍ਰਧਾਨ ਸ: ਰਣਜੀਤ ਸਿੰਘ ਨੇ ਕਿਹਾ ਕਿ ਸਤਲੁਜ ਐਕਸ਼ਨ ਪਲੈਨ ਦੀ ਦੇਖ ਰੇਖ ਲਈ ਪੀ ਰਾਮ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਇਸਦੇ ਮੋਢੀ ਪ੍ਰਧਾਨ ਸਵਰਗਵਾਸੀ ਮੇਜਰ ਸ਼ੇਰ ਸਿੰਘ ਐਲਖ ਅਤੇ ਉੱਪ ਪ੍ਰਧਾਨ ਸ਼੍ਰੀ ਕ੍ਰਿਸ਼ਨ ਲਾਲ ਮਲਿਕ ਨੇ ਤਨਦੇਹੀ ਨਾਲ ਇਸਦੀ ਕਾਮਯਾਬੀ ਲਈ ਪੂਰੀ ਭੂਮਿਕਾ ਨਿਭਾਈ ਸੀ।  ਪਰ ਸਰਕਾਰ ਬਦਲਣ ਉਪਰੰਤ ਇਸ ਕਮੇਟੀ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ। ਟਰੀਟਮੈਂਟ ਪਲਾਂਟਾਂ ਵੱਲੋਂ ਸਾਫ਼ ਕੀਤੇ ਪਾਣੀ ਦੀ ਸਹੀ ਵਰਤੋ ਨਹੀਂ ਕੀਤੀ ਜਾ ਰਹੀ ਸਗੋਂ ਉਸਨੂੰ ਦੁਬਾਰਾ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਹੈ।  ਇਸ ਪਾਣੀ ਨੂੰ ਖੇਤੀਬਾੜੀ, ਪਾਰਕਾਂ ਨੂੰ ਪਾਣੀ ਦੇਣ ਦੇ ਲਈ, ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਭਰਨ ਆਦਿ ਦੇ ਲਈ ਵਰਤਿਆ ਜਾਣਾ ਚਾਹੀਦਾ ਹੈ। More Pics on Facebook
ਜੱਥੇ ਦੇ ਸਕੱਤਰ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਮੰਗ ਕੀਤੀ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਨ ਦੀ ਰੋਕਥਾਮ ਲਈ ਹੋ ਰਹੇ ਕੰਮ ਦੀ ਦੇਖ ਰੇਖ ਲਈ ਸ਼ਹਿਰੀਆਂ ਦੀ ਕਮੇਟੀ ਬਣਾਈ ਜਾਵੇ ਅਤੇ ਉਸਦੀ ਹਰ ਮਹੀਨੇ ਮੀਟਿੰਗ ਹੋਵੇ। ਉਹਨਾਂ ਮੰਗ ਕੀਤੀ ਕਿ ਪਰਿਆਵਰਣ ਵਾਹਿਨੀ ਮੁੜ ਸੁਰਜੀਤ ਕੀਤੀ ਜਾਵੇ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਲੁਧਿਆਣਾ ਦੇ ਵਾਤਾਵਰਣ ਇੰਜੀਨੀਅਰ ਜੀ ਐਸ ਗਿੱਲ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਸਰਕਾਰੀ ਨੀਤੀਆਂ ਲਾਗੂ ਕਰਨੀਆਂ ਸੰਭਵ ਨਹੀਂ। ਇਸ ਲਈ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਹਨਾਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਵਾਤਾਵਰਣ ਦੀ ਸੰਭਾਲ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। More Pics on Facebook
ਪੰਜਾਬ ਊਰਜਾ ਵਿਕਾਸ ਵਿਭਾਗ (ਪੀਡਾ) ਦੇ ਜ਼ਿਲਾ ਅਧਿਕਾਰੀ ਨੇ ਕਿਹਾ ਕਿ ਉਹ ਮੁੜ ਵਰਤੇ ਜਾ ਸਕਣ ਵਾਲੇ ਉਰਜਾ ਦੇ ਸੋਮਿਆਂ ਦੇ ਲਈ ਵਚਨਬੱਧ ਹਨ। More Pics on Facebook
ਮਮਤਾ ਆਸ਼ੂ ਕੌਂਸਲਰ ਵਾਰਡ ਨੰ 55 ਨੇ ਸੰਬੋਧਨ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਜੱਥੇ ਦੇ ਅਹੁਦੇਦਾਰਾਂ ਵਲੋਂ  ਜੱਥੇ ਦੇ ਉੱਪ ਪ੍ਰਧਾਨ ਸ੍ਰੀ ਆਈ ਐਸ ਸੋਢੀ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ।
ਲੁਧਿਆਣਾ ਸਕੌਲ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਸਵਰਨ ਸਿੰਘ ਤੇ ਸਵਰੂਪ ਸਿੰਘ ਨੇ ਮੰਗ ਕੀਤੀ ਕਿ ਹਰ ਸਾਲ ਬੱਚਿਆਂ ਵਲੋਂ ਨਵੀਆਂ ਕਿਤਾਬਾਂ ਖਰੀਦਣ ਨਾਲ ਵਾਤਾਵਰਣ ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਸਤੇ ਕਾਗਜ਼ ਬਨਾਉਣ ਲਈ ਵੱਡੀ ਗਿਨਤੀ ਵਿੱਚ ਦਰਖ਼ਤਾਂ ਦੀ ਕਟਾਈ ਹੁੰਦੀ ਹੈ। More Pics on Facebook
ਜੱਥੇ ਦੀ ਸਕੱਤਰ ਕੌਮੀ ਪੁਰਸਕਾਰ ਜੇਤੂ ਮੁਖ ਅਧਿਆਪਿਕਾ ਕੁਸੁਮ ਲਤਾ ਨੇ ਬੱਚਿਆਂ ਦਾ ਵਾਤਾਵਰਣ ਤੇ ਅਧਾਰਿਤ ਕਵਿਜ਼ ਮੁਕਾਬਲਾ ਕਰਵਾਇਆ ਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। More Pics on Facebook
ਇਸ ਮੌਕੇ ਤੇ ਸਤਿਗੁਰੂ ਰਾਮ ਸਿੰਘ ਸਰਕਾਰੀ ਪਾਲੀ ਟੈਕਨਿਕ ਕਾਲਜ (ਲੜਕੀਆਂ) ਦੇ ਨਾਲ ਮਿਲ ਕੇ ਵਾਤਾਵਰਣ ਦੇ ਸੰਬੰਧ ਵਿੱਚ ਹਜ਼ਾਰਾਂ ਦੀ ਗਿਨਤੀ ਵਿੱਚ ਹੱਥਪਰਚੇ ਵੰਡੇ ਗਏ। More Pics on Facebook
ਇਸ ਸੰਬੰਧ ਵਿੱਚ ਵੱਖ ਵੱਖ ਸਕੂਲਾਂ ਵਿੱਚ ਵਾਤਾਵਰਣ  ਦੀ ਸੰਭਾਲ ਵਿਸ਼ੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਹਰ ਸਕੂਲ ਦੀਆਂ ਪਹਿਲੀਆਂ  ਤਿੰਨ ਬੇਹਤਰੀਨ ਪੇਂਟਿੰਗਾਂ ਨੂੰ ਇਨਾਮ ਦਿੱਤੇ ਗਏ ਤੇ ਪੋਸਟਰ ਉੱਥੇ ਪ੍ਰਦਰਸ਼ਿਤ ਕੀਤੇ ਗਏ। 
ਸੁਰਿੰਦਰ ਕੁਮਾਰ ਨੇ ਵਾਤਾਵਰਣ ਦੇ ਸੰਬੰਧ ਵਿੱਚ ਕਵਿਤਾ ਪੜੀ। ਬੀ ਹਾਈਵ ਗਰੁੱਪ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਵੱਧ ਰਹੇ ਪ੍ਰਦੂਸ਼ਣ ਨੂ ਬਾਖ਼ੂਬੀ ਦਰਸਾਇਆ  ਗਿਆ। ਇੰਡੀਅਨ ਆਈਡਲ ਅਕੈਡਮੀ ਦੇ ਬੱਚਿਆਂ ਨੇ ਜਾਵੇਦ ਅਖ਼ਤਰ ਦਾ ਲਿਖਿਆ ਵਾਤਾਵਰਣ ਤੇ ਗੀਤ ਗਾਇਆ। More Pics on Facebook
ਇਸ ਸਾਲ ਦਾ ਇਹ ਸਮਾਗਮ ਜੱਥਾ ਦੇ ਮੋਢੀ ਪਰਧਾਨ ਮੇਜਰ ਸ਼ੇਰ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਸ਼ੁਰੂ ਕੀਤੇ ਵਾਤਾਵਰਣ ਦੀ ਸੰਭਾਲ ਲਈ ਸਨਮਾਨ ਚਿਨ੍ਹ ਕਰਤਾਰ ਪਾਰਕ ਸਰਗੋਧਾ ਕਲੋਨੀ ਅਤੇ ਪੰਜ ਪੀਰ ਪਾਰਕ ਹੈਬੋਵਾਲ ਖੁਰਦ ਨੂੰ ਦਿੱਤੇ ਗਏ ਜੋ ਕਿ ਮੇਜਰ ਸਾਹਿਬ ਦੀ ਬੇਨੀ ਸ਼ੁਭਦੀਪ ਕੌਰ ਨੇ ਦਿੱਤੇ।  
ਇਸ ਮੌਕੇ ਤੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਉਦਮਾਂ ਦੀ ਸ਼ਲਾਘਾ ਕੀਤੀ। More Pics on Facebook
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪਰਦੀਪ ਸ਼ਰਮਾ, ਇੰਜ: ਐਸ ਪੀ ਸਿੰਘ, ਅਮ੍ਰਿਤਪਾਲ ਸਿੰਘ, ਕ੍ਰਿਸਨ ਲਾਲ ਮਲਿਕ, ਅਵਤਾਰ ਛਿੱਬੜ, ਗੁਰਨਾਮ ਸਿੱਧੂ, ਰਣਧੀਰ ਸਿੰਘ ਧੀਰਾ, ਰਮਾਧਾਰ ਸਿੰਘ, ਸੋਹਨ ਸਿੰਘ, ਆਨੋਦ ਕੁਮਾਰ, ਸੰਦੀਪ ਕੁਮਾਰ, ਗੁਰਵੰਤ ਸਿੰਘ, ਵਿਕਾਸ ਸ਼ਰਮਾ, ਡੀ ਪੀ ਮੌੜ, ਅਵਤਾਰ ਕੌਰ, ਬਰਜਿੰਦਰ ਕੌਰ ਅਤੇ ਵੀਨਾ ਸਚਦੇਵਾ  ਨੇ ਵੱਧ ਚੜ੍ਹ ਕੇ ਹਿੱਸਾ ਲਿਆ। More Pics on Facebook

Sunday, January 22, 2017

ਚੋਣਾਂ ਮੌਕੇ ਸੰਤ ਸੀਚੇਵਾਲ ਨੇ ਉਠਾਇਆ ਵਾਤਾਵਰਨ ਸੁਰੱਖਿਆਂ ਦਾ ਅਹਿਮ ਮੁੱਦਾ

26 ਜਨਵਰੀ ਨੂੰ ਹੋਵੇਗਾ ਪ੍ਰਦੂਸ਼ਣ ਵਿਰੋਧੀ ਜਾਗਰੂਕਤਾ ਰੈਲੀਆਂ ਦਾ ਵੀ ਆਯੋਜਨ 
ਲੁਧਿਆਣਾ: 22 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ 
ਅੱਜ ਪੰਜਾਬੀ ਭਵਨ ਵਿੱਚ ਕਈ ਆਯੋਜਨ ਸਨ। ਇੱਕ ਪਾਸੇ ਸੋਸ਼ਲ ਥਿੰਕਰਜ਼ ਫਾਰਮ ਵੱਲੋਂ ਸੈਮੀਨਾਰ ਸੀ,  ਦੂਜੇ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪੰਜਾਬੀ ਭਵਨ ਵਿੱਚ ਸਨ ਅਤੇ ਭਵਨ ਦੇ ਖੁਲ੍ਹੇ ਪਾਰਕ ਵਿੱਚ ਗੀਤਕਾਰਾਂ ਦੀ ਵੀ ਉਚੇਚੀ ਮੀਟਿੰਗ ਚੱਲ ਰਹੀ ਸੀ ਜੋ ਸ਼ਾਮ ਤੱਕ ਜਾਰੀ ਰਹੀ। ਇਸ ਮੌਕੇ ਪੰਜਾਬ ਸਕਰੀਨ ਨੇ ਸੰਤ ਸੀਚੇਵਾਲ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਵੀ ਕੀਤੀ ਜਿਸਦੇ ਅੰਸ਼ ਤੁਸੀਂ ਇਸ ਖਬਰ ਨਾਲ ਦਿੱਤੀ ਜਾ ਰਹੀ ਵੀਡੀਓ ਵਿੱਚ ਵੀ ਦੇਖ ਸਕਦੇ ਹੋ। ਮਨੁੱਖਤਾ ਦੇ ਭਲੇ ਵਿੱਚ ਕਈਆਂ ਸਾਲਾਂ ਤੋਂ ਲੱਗੀ ਹੋਈ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਇਸ ਮਕਸਦ ਲਈ ਉਚੇਚੇ ਤੌਰ ਤੇ ਸਰਗਰਮ ਰਹੀ। ਪੰਜਾਬ ਸਕਰੀਨ ਵੱਲੋਂ ਪ੍ਰਦੀਪ ਸ਼ਰਮਾ ਇਪਟਾ ਨੇ ਬੁੱਢਾ ਦਰਿਆ ਪ੍ਰੋਜੈਕਟ ਉੱਤੇ ਕੀਤੇ ਗਏ ਖਰਚਿਆਂ ਅਤੇ ਸਰਕਾਰੀ ਦਾਅਵਿਆਂ ਦੀ ਵੀ ਚਰਚਾ ਕੀਤੀ। ਉਹਨਾਂ ਦੇ ਨਾਲ ਇਸ ਮੌਕੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਐਮ ਐਸ ਭਾਟੀਆ ਅਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਵੀ ਸਨ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ
ਸੰਤ ਸੀਚੇਵਾਲ ਨੇ ਕਿਹਾ ਕਿ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਪੰਜਾਬ ਵਿਚ ਫੈਲ ਰਹੇ ਪ੍ਰਦੂਸ਼ਣ ਤੋਂ ਬਚਾਉ ਲਈ ਸਾਰੇ ਅੱਗੇ ਆਉਣ। ਉਹਨਾਂ ਦੇ ਸਵਾਗਤ ਵਿੱਚ ਪੰਜਾਬੀ ਭਵਨ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਮਨੁੱਖੀ ਗਲਤੀਆਂ ਕਾਰਨ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ ਜਿਸ ਕਾਰਨ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਥੇ ਸਾਡੀ ਹਵਾ ਪ੍ਰਦੂਸ਼ਿਤ ਹੋ ਗਈ ਹੈ ਉਥੇ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਵਾ ਅਤੇ ਪਾਣੀ ਵਿਚ ਜਹਿਰੀਲੇ ਰਸਾਇਣ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ ਜਿਸ ਕਾਰਨ ਦੁਆਬਾ ਅਤੇ ਮਾਲਵਾ ਕੈਂਸਰ ਦੀ ਪੱਟੀ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਆਦਿ ਦਰਿਆਵਾਂ ਤੋਂ ਇਲਾਵਾ ਲੁਧਿਆਣਾ ਵਿਚੋਂ ਦੀ ਗੁਜਰਨ ਵਾਲਾ ਬੁੱਢਾ ਦਰਿਆ ਅਤੇ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਬਰਸਾਤੀ ਡਰੇਨਾਂ ਹਨ ਜੋ ਪੂਰੀ ਤਰ੍ਹਾਂ ਜਹਿਰੀਲੇ ਪਾਣੀਆਂ ਦਾ ਵਹਿਣ ਬਣ ਚੁੱਕੀਆਂ ਹਨ ਪਰ ਇਸ ਪ੍ਰਤੀ ਨਾ ਤਾਂ ਸਾਡੀ ਸਰਕਾਰ ਜਾਗਰੂਕ ਹੈ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਇਸ ਬਾਰੇ ਕਦੀ ਸੋਚਿਆ ਹੈ ਅਤੇ ਹੁਣ ਵੀ ਸੂਬੇ ਅੰਦਰ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮਨੋਰਥ ਵਿਚ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੁੁੱਖ ਸਹੂਲਤਾਂ ਦੇਣ ਲਈ ਕਿਹਾ ਗਿਆ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਨੇ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਆਪਣੇ ਚੋਣ ਮਨੋਰਥ ਵਿਚ ਮੁੱਦੇ ਨੂੰ ਸ਼ਾਮਿਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਜੋ ਕਿ 2019 ਵਿਚ ਮਨਾਇਆ ਜਾ ਰਿਹਾ ਹੈ ਤੱਕ ਪੰਜਾਬ ਬਿਲੁਕਲ ਪ੍ਰਦੂਸ਼ਣ ਰਹਿਤ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਮੰਗਣ ਆ ਰਹੇ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਨੂੰ ਅਪੀਲ ਕਰਨ ਕਿ ਉਹ ਚੋਣਾਂ ਜਿੱਤ ਕੇ ਕੁਦਰਤੀ ਜਲ ਸਰੋਤਾਂ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੰਮ ਕਰਨ। ਇਸ ਮੌਕੇ ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਇਸ ਮੌਕੇ ਪੈਡਲਰਜ਼ ਕਲੱਬ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ, ਗੁਰਭਜਨ ਗਿੱਲ, ਸੁਖਜੀਤ ਸਿੰਘ ਸੀਚੇਵਾਲ, ਹਰਨੀਤ ਨੀਤੂ, ਦਵਿੰਦਰਪਾਲ ਸਿੰਘ ਨਿਰਦੇਸ਼ਕ ਦੇਸ਼ਭਗਤ ਕਾਲਜ ਮੋਗਾ, ਡਾ. ਗੁਰਚਰਨ ਕੌਰ ਕੋਚਰ, ਨਾਗੀ ਦਵਿੰਦਰ, ਧਰਮਿੰਦਰ ਸ਼ਾਹਿਦ ਖੰਨਾ, ਇੰਦਰਜੀਤ ਪਾਲ ਕੌਰ, ਪਰਮਜੀਤ ਕੌਰ ਮਹਿਕ, ਡਾ. ਕੁਲਵਿੰਦਰ ਕੌਰ ਮਿਨਹਾਸ, ਫਰੀਕ ਚੰਦ ਸ਼ੁਕਲਾ, ਗੋਲੀ ਕਾਲੇ ਕੇ, ਤਰਲੋਚਨ ਲੋਚੀ, ਰਾਜਿੰਦਰ ਸਿੰਘ ਧਨੋਆ, ਕੁਲਵਿੰਦਰ ਕੌਰ ਕਿਰਨ ਅਤੇ ਸਰਬਜੀਤ ਕੌਰ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਵੀ ਹਾਜਰ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਆਯੋਜਨ ਰਿਹਾ ਜਿਸਨੇ ਚੋਣਾਂ ਮੌਕੇ ਆਮ ਜਨਤਾ ਨੂੰ ਸਭ ਤੋਂ ਜ਼ਰੂਰੀ ਮੁੱਦਾ ਚੇਤੇ ਕਰਾਇਆ।  ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿਕ ਕਰੋ

Saturday, May 14, 2016

ਪ੍ਰਦੂਸ਼ਿਤ ਸ਼ਹਿਰਾਂ ਬਾਰੇ ਰਿਪੋਰਟ ਦਾ ਮਾਮਲਾ ਗਰਮਾਇਆ

Date: 2016-05-14 16:37 GMT+05:30
WHO ਦੀ ਸਿਰਫ਼ ਹਵਾ ਪ੍ਰਦੂਸ਼ਣ ’ਤੇ ਆਧਾਰਿਤ-ਚੇਅਰਮੈਨ ਛਤਵਾਲ
*ਰਿਪੋਰਟ ਲਈ ਅਪਣਾਏ ਆਧਾਰ ਦੇ ਸਾਰੇ ਪੱਖਾਂ ਦੀ ਪੜਚੋਲ ਜਾਰੀ 
*ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਿਸ਼ਵ ਸਿਹਤ ਸੰਸਥਾ ਦੇ ਨੁਮਾਇੰਦਿਆਂ ਨੂੰ ਮਿਲੇਗੀ
PPCB ਵੱਲੋਂ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ
ਲੁਧਿਆਣਾ: 14 ਮਈ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਵਿਸ਼ਵ ਸਿਹਤ ਸੰਸਥਾ ਵੱਲੋਂ ਕੁਝ ਦਿਨ ਪਹਿਲਾਂ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ 25 ਸ਼ਹਿਰਾਂ ਦੀ ਜਾਰੀ ਸੂਚੀ ਬਾਰੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰ. ਮਨਪ੍ਰੀਤ ਸਿੰਘ ਛਤਵਾਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਪੋਰਟ ਸਿਰਫ਼ ਹਵਾ ਪ੍ਰਦੂਸ਼ਣ ’ਤੇ ਆਧਾਰਿਤ ਹੈ, ਇਸ ਤੋਂ ਇਲਾਵਾ ਇਸ ਨੂੰ ਮਾਪਣ ਲਈ ਅਪਣਾਏ ਗਏ ਮਾਪਦੰਡ ਵੀ ਪੰਜਾਬ ਵਿੱਚ ਹਾਲੇ ਲਾਗੂ ਨਹੀਂ ਹਨ। ਜੇਕਰ ਪ੍ਰਦੂਸ਼ਣ ਮਾਪਣ ਲਈ ਨਿਰਧਾਰਤ ਸਾਰੇ ਪੱਖਾਂ ਨੂੰ ਆਧਾਰ ਬਣਾਇਆ ਜਾਵੇ ਤਾਂ ਲੁਧਿਆਣਾ ਸਮੇਤ ਪੰਜਾਬ ਦੇ ਬਾਕੀ ਸ਼ਹਿਰਾਂ ਦੀ ਸਥਿਤੀ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ਤੋਂ ਕਿਤੇ ਬਿਹਤਰ ਹੈ। 
ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਰੱਖੇ ਰਾਜ ਪੱਧਰੀ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਛਤਵਾਲ ਨੇ ਕਿਹਾ ਕਿ ਬੀਤੇ ਦਿਨੀਂ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀ ਗਈ ਸੂਚੀ ’ਤੇ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਇਸ ਸੂਚੀ ਵਿੱਚ ਲੁਧਿਆਣਾ (12ਵਾਂ ਸਥਾਨ) ਸਮੇਤ ਪੰਜਾਬ ਦੇ ਚਾਰ ਸ਼ਹਿਰਾਂ ਸ੍ਰੀ ਅੰਮਿ੍ਰਤਸਰ ਸਾਹਿਬ, ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਗਿਆ ਕਿ ਬੋਰਡ ਨੇ ਇਸ ਰਿਪੋਰਟ ਲਈ ਅਪਣਾਏ ਆਧਾਰ ਦੇ ਸਾਰੇ ਪੱਖਾਂ ਦੀ ਮੁੱਢਲੀ ਪੜਚੋਲ ਕੀਤੀ ਹੈ ਜਿਸ ਵਿੱਚ ਪਤਾ ਲੱਗਾ ਹੈ ਕਿ ਇਹ ਰਿਪੋਰਟ ਸਿਰਫ਼ ’ਤੇ ਸਿਰਫ਼ ਹਵਾ ਪ੍ਰਦੂਸ਼ਣ ’ਤੇ ਹੀ ਆਧਾਰਿਤ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਮਾਪਣ ਲਈ ਅਪਣਾਏ ਗਏ ਮਾਪਦੰਡ ਵੀ ਪੰਜਾਬ ਵਿੱਚ ਹਾਲੇ ਲਾਗੂ ਨਹੀਂ ਹਨ। ਜਿਸ ਕਾਰਨ ਇਸ ਰਿਪੋਰਟ ਦੇ ਆਧਾਰ ’ਤੇ ਪੰਜਾਬ ਦੇ ਚਾਰ ਸ਼ਹਿਰਾਂ ਨੂੰ ਵਿਸ਼ਵ ਦੇ 25 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਕਰਨਾ ਬੇਯਕੀਨਾ ਹੈ। 
ਉਨ੍ਹਾਂ ਕਿਹਾ ਕਿ ਬੋਰਡ ਨੇ ਇਸ ਸੂਚੀ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਸੰਬੰਧੀ ਬੋਰਡ ਦੀ ਇੱਕ ਉੱਚ ਪੱਧਰੀ ਟੀਮ ਵਿਸ਼ਵ ਸਿਹਤ ਸੰਸਥਾ ਦੇ ਦਿੱਲੀ ਸਥਿਤ ਦਫ਼ਤਰ ਵਿਖੇ ਇਹ ਮਸਲਾ ਵਿਚਾਰਨ ਜਾ ਰਹੀ ਹੈ। ਇਸ ਤੋਂ ਇਲਾਵਾ ਨਿਰਧਾਰਤ ਮਾਪਦੰਡਾਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਉਨ੍ਹਾਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਵੀ ਚਿੱਠੀ ਪੱਤਰ ਸ਼ੁਰੂ ਕੀਤਾ ਹੈ। 
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਉਣ ਦਾ ਅਸਲੀ ਮੰਤਵ ਤਾਂ ਹੈ ਕਿ ਪ੍ਰਦੂਸ਼ਣ ਘਟਾਉਣ ਲਈ ਅਸੀਂ ਆਪਣੇ ਨਿੱਤ ਦਿਨ ਦੇ ਕਾਰ ਵਿਹਾਰ ਵਿੱਚ ਨਵੀਂਆਂ ਤਕਨੀਕਾਂ ਦੀ ਵਰਤੋਂ ਯਕੀਨੀ ਬਣਾਈਏ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪ੍ਰਦੂਸ਼ਣ ਘਟਾਉਣ ਲਈ ਪੁਰਾਤਨ ਬਿਜਲੀ ਉਤਪਾਦਨ ਵਿਧੀਆਂ ਨੂੰ ਤਿਆਗ ਕੇ ਸੂਰਜੀ ੳੂਰਜਾ ਪ੍ਰੋਜੈਕਟਾਂ ਵੱਲ ਮੁੜਿਆ ਜਾਵੇ। ਖੇਤਾਂ ਵਿੱਚ ਬਾਕੀ ਬਚਦੇ ਨਾੜ ਨੂੰ ਸਾੜਨ ਦੀ ਬਿਜਾਏ ਆਧੁਨਿਕ ਤਰੀਕੇ ਨਾਲ ਉਸਨੂੰ ਧਰਤੀ ਵਿੱਚ ਹੀ ਦਬਾਅ ਦਿੱਤਾ ਜਾਵੇ। 
ਉਨ੍ਹਾਂ ਅਨਾਜ ਦੀ ਤਰ੍ਹਾਂ ਨਾੜ ਦੇ ਭੰਡਾਰਨ ਦੀ ਵਿਵਸਥਾ ਵਿਕਸਤ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਫਸਲਾਂ ’ਤੇ ਬੇਲੋੜੀ ਸਪਰੇਅ ਨਾ ਕੀਤੀ ਜਾਵੇ ਤਾਂ ਜੋ ਇਸਦੇ ਨਾੜ ਨੂੰ ਪਸ਼ੂਆਂ ਦੇ ਭੋਜਨ ਵਜੋਂ ਵਰਤਣ ਦੇ ਲਾਇਕ ਬਣਾਇਆ ਜਾ ਸਕੇ। ਉਨ੍ਹਾਂ ਮੌਕੇ ’ਤੇ ਹਾਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਪੱਧਰ ’ਤੇ ਕੋਈ ਰਿਸਰਚ ਕੀਤੀ ਜਾਵੇ ਜਿਸ ਨਾਲ ਫਸਲਾਂ ਦੇ ਨਾੜ ਨੂੰ ਪਸ਼ੂਆਂ ਦੇ ਖਾਣ ਲਈ ਵਿਧੀਵਤ ਤੌਰ ’ਤੇ ਵਰਤਿਆ ਜਾ ਸਕੇ। ਇਸ ਮੰਤਵ ਲਈ ਫੰਡ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। ਸ੍ਰ. ਛਤਵਾਲ ਨੇ ਇਸ ਗੱਲ ਨੂੰ ਵੀ ਨਕਾਰ ਦਿੱਤਾ ਕਿ ਪ੍ਰਦੂਸ਼ਣ ਲਈ ਇਕੱਲੀਆਂ ਸਨਅਤਾਂ ਹੀ ਜਿੰਮੇਵਾਰ ਹਨ, ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਲਈ ਹਰੇਕ ਵਿਅਕਤੀ ਆਪਣੇ-ਆਪਣੇ ਪੱਧਰ ’ਤੇ ਜਿੰਮੇਵਾਰ ਹੈ। 
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਕਤਾ ਸ੍ਰੀ ਆਸਿਥ ਘੋਸ਼ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਨਾਲ-ਨਾਲ ਮਨ ਦੇ ਪ੍ਰਦੂਸ਼ਣ ਨੂੰ ਵੀ ਘਟਾਇਆ ਜਾਵੇ ਤਾਂ ਜੋ ਹਰੇਕ ਵਿਅਕਤੀ ਸਮਾਜ ਅਤੇ ਵਾਤਾਵਰਨ ਬਾਰੇ ਹਾਂ-ਪੱਖੀ ਉਪਰਾਲੇ ਕਰ ਸਕੇ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਉੱਪ ਕੁਲਪਤੀ ਡਾ. ਢਿੱਲੋਂ, ਬੋਰਡ ਦੇ ਮੈਂਬਰ ਸਕੱਤਰ ਡਾ. ਬਾਬੂ ਰਾਮ, ਬੋਰਡ ਦੇ ਚੀਫ਼ ਇੰਜੀਨੀਅਰ ਸ੍ਰੀ ਗੁਲਸ਼ਨ ਰਾਏ, ਨਿਗਰਾਨ ਇੰਜੀਨੀਅਰ ਸ੍ਰ. ਹਰਬੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇੰਜੀਨੀਅਰ ਹਾਜ਼ਰ ਸਨ। 

Friday, November 20, 2015

‘ਸੇਵ ਰੀਵਰ ਸਤਲੁਜ, ਸੇਵ ਲਾਈਵਸ’ ਜਾਗਰੂਕਤਾ ਮੁਹਿੰਮ 22 ਨਵੰਬਰ ਨੂੰ

Fri, Nov 20, 2015 at 5:16 PM
ਕੁਦਰਤੀ ਸਰੋਤਾਂ ਦੀ ਰਾਖੀ ਲਈ AAP ਵਲੋਂ ਇੱਕ ਹੋਰ ਉਪਰਾਲਾ 
ਲੁਧਿਆਣਾ: 20 ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਆਮ ਆਦਮੀ ਪਾਰਟੀ ਵਲੋਂ ਮਿਤੀ 22 ਨਵੰਬਰ ਨੂੰ ਇਸਦੇ ‘ਕਲੀਨ ਐਂਡ ਗਰੀਨ ਲੁਧਿਆਣਾ’ ਅਭਿਆਨ ਦੇ ਤਹਿਤ ਲੋਕਾਂ ਵਿੱਚ ਵਾਤਾਵਰਣ ਦੀ ਸਾਫ-ਸਫਾਈ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਪਾਣੀ ਦੇ ਵੱਖ-ਵੱਖ ਸੋਮਿਆਂ ਵਿੱਚ ਫੈਲ ਰਹੇ ਪ੍ਰਦੂਸ਼ਣ ਵੱਲ ਪ੍ਰਸ਼ਾਸ਼ਨ ਦਾ ਧਿਆਨ ਦਵਾਉਣ ਲਈ ‘ਸੇਵ ਰੀਵਰ ਸਤਲੁਜ, ਸੇਵ ਲਾਈਵਸ’ ਮੁਹਿੰਮ ਚਲਾਈ ਜਾਵੇਗੀ, ਜਿਸ ਦੇ ਤਹਿਤ ਸਤਲੁਜ ਦਰਿਆ ਦੇ ਪੱਛਮੀ ਹਿੱਸੇ ਵਾਲੇ ਪਾਸੇ ਰੇਵਲੇ ਪੁੱਲ ਅਤੇ ਪੁਰਾਣੀ ਸੜਕ ਵਾਲੇ ਪੁਲ ਦੇ ਕੋਲ ਛੱਠ ਪੂਜਾ ਤੋਂ ਬਾਅਦ ਇਸਦੇ ਦੇ ਕਿਨਾਰੇ ਤੇ ਇੱਕਠੇ ਹੋਏ ਕੂੜੇ ਵਾਲੀ ਜਗ੍ਹਾਂ ਦੇ ਵੱਧ ਤੋਂ ਵੱਧ ਹਿੱਸੇ ਨੂੰ ਸਾਫ ਕੀਤਾ ਜਾਵੇਗਾ।
    ਇਸ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ ਲਖਨਪਾਲ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਦਿਨੋ-ਦਿਨ ਵੱਧ ਰਿਹਾ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ, ਜਿਸ ਕਾਰਣ ਅਣਗਿਣਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਇਸਦੇ ਪਾਣੀ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਆਮ ਲੋਕ ਪੀਲ਼ੀਆ, ਕੈਂਸਰ ਅਤੇ ਹੋਰ ਕਈ ਤਰਾਂ ਦੇ ਚੱਮੜੀ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਆਮ ਲੋਕਾਂ ਵਿੱਚ ਸਤਲੁਜ ਦਰਿਆ ਅਤੇ ਪਾਣੀ ਦੇ ਹੋਰ ਸੋਮਿਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਦਵਾਉਣ ਲਈ ਮਿਤੀ 22 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ‘ਸੇਵ ਰੀਵਰ ਸਤਲੁਜ, ਸੇਵ ਲਾਈਵਸ’ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸਦੇ ਨਾਲ ਹੀ ਸ਼੍ਰੀ ਲਖਨਪਾਨ ਨੇ ਪਾਰਟੀ ਵਾਲੰਟੀਅਰਜ਼ ਦੇ ਨਾਲ-ਨਾਲ ਆਮ ਲੋਕਾਂ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ ਮੋਕੇ ਪਾਰਟੀ ਵਲੋਂ ਚਾਹ ਅਤੇ ਲੰਗਰ ਦੀ ਵਿਵਸਥਾ ਵੀ ਕੀਤੀ ਜਾਵੇਗੀ।  ਲਈ ਸੰਪਰਕ ਕੀਤਾ  ਹੈ 
ਸਾਬਕਾ ਕਰਨਲ ਸੀ. ਐਮ. ਲਖਨਪਾਲ ਨਾਲ ਜਿਹੜੇ ਆਮ ਆਦਮੀ ਪਾਰਟੀ ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਹਨ।  ਉਹਨਾਂ ਦਾ ਮੋਬਾਇਲ ਨੰ: ਹੈ--94171-38044.    ਅਤੇ ਲੁਧਿਆਣਾ ਵਿਚਲਾ  ਦਫਤਰ ਹੈ:120-ਡੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ। 0161-4636044.

Saturday, October 18, 2014

ਭਾਜਗਿਵਿਜ ਨੇ ਫਿਰ ਦਿੱਤਾ ਗਰੀਨ ਦਿਵਾਲੀ ਮਨਾਉਣ ਦਾ ਸੱਦਾ

 Sat, Oct 18, 2014 at 5:07 PM
ਧੂਏਂ ਤੇ ਤੇਜ਼ ਆਵਾਜ਼ ਨਾਲ ਲੱਗਦੀਆਂ ਹਨ ਅਨੇਕਾਂ ਬੀਮਾਰੀਆਂ
ਲਧਿਆਣਾ: 18 ਅਕਤੂਬਰ 2014: (*ਐਮ ਐਸ ਭਾਟੀਆ//ਪੰਜਾਬ ਸਕਰੀਨ):
ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਸਰਕਾਰੀ ਹਾਈ ਸਕੂਲ ਸਲੇਮ ਟਾਬਰੀ ਵਲੋਂ ਸਾਂਝੇ ਤੌਰ ਤੇ ਸਕੂਲ ਵਿਖੇ ਵਾਤਾਵਰਣ ਦੀ ਸੰਭਾਲ ਲਈ ਗਰੀਨ ਦਿਵਾਲੀ ਅਤੇ ਜੈਵਿਕ ਵੰਣਗੀਆਂ ਦੀ ਸੰਭਾਲ ਵਿਸ਼ੇ ਤੇ ਸਮਾਗਮ ਦਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਵਾਤਾਵਰਣ ਵਿਗਿਆਨ ਦੇ ਮਾਹਿਰ ਪ੍ਰੋਫ਼ੈਸਰ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੁਦਰਤ ਨੇ ਹਰ ਚੀਜ਼ ਦਾ ਸੰਤੁਲਨ ਬਣਾ ਕੇ ਰਖਿਆ ਹੈ। ਪਰ ਮਨੁੱਖ ਨੇ ਆਪਣੇ ਸੁਆਰਥਾਂ ਦੇ ਲਈ ਇਸੱ ਵਿਗਾੜ ਦਿੱਤਾ ਹੈ ਜਿਸਦਾ ਹੈ ਖ਼ਮਿਆ॥ਾ ਸਾੱ ਵੱਖ ਵੱਖ ਕੁਦਰਤੀ ਅਫ਼ਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਕੁਦਰਤ ਨੇ ਬੀਮਾਰੀਆਂ ਦੀ ਰੋਕਥਾਮ ਦੇ ਲਈ ਕਈ ਕਿਸਮ ਦੇ ਪੌਦੇ ਪੈਦਾ ਕੀਤੇ ਹਨ। ਸਾਨੂੰ ਇਹਨਾਂ ਦੀ ਸੁੱਚਜੀ ਵਰਤੋਂ ਅਤੇ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਂ ਰਣਜੀਤ ਸਿੰਘ ਮੀਤ ਪ੍ਰਧਾਨ ਜਨ ਗਿਆਨ ਵਿਗਿਆਨ ਜੱਥਾ ਨੇ ਬੋਲਦਿਆਂ ਦਿਵਾਲੀ ਦੇ ਮੌਕੇ ਤੇ ਵਿਦਿਆਰਥੀਆਂ ਨੂੰ ਪਟਾਕਿਆਂ ਦੇ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਤੇਜ਼ ਬੰਬ 142 ਡੈਸੀਬਲ ਤੱਕ ਆਵਾਜ਼ ਪੈਦਾ ਕਰਦੇ ਹਨ ਜਿਸਦੇ ਨਾਲ ਕੰਨ ਸਦਾ ਲਈ ਵੀ ਬੋਲੇ ਹੋ ਸਕਦੇ ਹਨ। ਆਮ ਕਰਕੇ ਅਸੀਂ 50 ਡੈਸੀਬਲ ਦੇ ਕਰੀਬ ਆਵਾਜ਼ ਵਿੱਚ ਗੱਲ ਬਾਤ ਕਰਦੇ ਹਾਂ। ਧੂਏਂ ਦੇ ਨਾਲ ਫ਼ੇਫ਼ੜਿਆਂ ਦੀਆਂ ਅਤੇ ਸਾਹ ਦੀ ਨਾਲੀ ਦੀਆਂ ਅਨੇਕਾਂ ਬੀਮਾਰੀਆਂ ਲਗਦੀਆਂ ਹਨ। 
ਜੱਥੇ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਜੱਥੇ ਵਲੋਂ ਪਿਛਲੇ 22 ਸਾਲਾਂ ਤੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਜਾ ਰਹੀ ਜਨ ਚੇਤਨਾ ਮੁੰਿਹਮ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਪਰਦੀਪ ਸ਼ਰਮਾ, ਸਕੱਤਰ ਨੇ ਕਿਹਾ ਕਿ ਕਲਾ ਜਥੇ ਦੇ ਰਾਹੀਂ ਇਸ ਮੁਹਿੰਮ ੱ ਅੱਗੇ ਵਧਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੱਥੇ ਦੀ ਸਰਪਰਸਤੀ ਹੇਠ ਵਾਤਾਵਰਣ ਦੀ ਸੰਭਾਲ ਦ ਲਈ ਨਾਟਕ ਏਕ ਨਦੀ ਆਂਸੂਂ ਭਰੀ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ 100 ਤੋ ਵੱਧ ਸ਼ੋ ਕੀਤੇ ਗਏ। ਡਾਂ ਬਬੀਤਾ ਜੈਨ ਨੇ ਜੱਥੇ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਹਰੀ ਦਿਵਾਲੀ ਮਨਾਉਣ ਦੇ ਲਈ ਪ੍ਰੇਰਿਆ। 
ਇਹਨਾਂ ਤੋ ਇਲਾਵਾ ਸਾਇੰਸ ਮਾਸਟਰ ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਐਮ ਐਸ ਭਾਟੀਆ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ
*ਸ਼੍ਰੀ ਐਮ ਐਸ ਭਾਟੀਆ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਹਨ ਅਤੇ ਸਮਾਜ ਵਿੱਚ ਜਾਗਰਤੀ ਲਿਆਉਣ ਲੈ ਅਕਸਰ ਸਰਗਰਮ ਰਹਿੰਦੇ ਹਨ। ਉਹਨਾਂ ਨਾਲ ਸੰਪਰਕ ਲੈ ਮੋਬਾਈਲ ਨੰਬਰ ਹੈ--9988491002

Tuesday, August 05, 2014

ਰੋਗਾਂ ਦਾ ਮੁੱਖ ਕਾਰਣ -

Tue, Aug 5, 2014 at 2:25 PM
ਦੂਸ਼ਿਤ ਪਾਣੀ, ਗ਼ੈਰ ਸੁਥਰੇ ਹਾਲਾਤ ਤੇ ਮਾੜਾ ਨਿਕਾਸੀ ਪ੍ਰਬੰਧ:GADVASU 
ਲੁਧਿਆਣਾ-05-ਅਗਸਤ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪਾਣੀ ਤੋਂ ਹੋਣ ਵਾਲੇ ਬਹੁਤ ਸਾਰੇ ਰੋਗ ਜਿਵੇਂ ਪੀਲੀਆ, ਦਸਤ, ਹੈਜ਼ਾ, ਟਾਈਫਾਈਡ, ਹੈਪਟਾਈਟਸ ਅਤੇ ਭੋਜਨ ਦਾ ਜ਼ਹਿਰਬਾਦ ਅਜਿਹੀਆਂ ਬਿਮਾਰੀਆਂ ਹਨ ਜੋ ਗੰਦੇ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਇਹਨਾਂ ਬਿਮਾਰੀਆਂ ਦੀ ਕਰੋਪੀ ਬਹੁਤ ਵੱਧ ਜਾਂਦੀ ਹੈ, ਕਿਉਂਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦਾ ਮਿਲ ਜਾਣਾ ਇਕ ਵੱਡਾ ਕਾਰਣ ਬਣਦਾ ਹੈ।ਇਹ ਬਿਮਾਰੀਆਂ ਪਰਜੀਵੀਆਂ, ਬੈਕਟੀਰੀਆ ਅਤੇ ਵਾਇਰਲ ਦੇ ਰੂਪ ਵਿੱਚ ਮਨੁੱਖ ਨੂੰ ਬਿਮਾਰ ਕਰਦੀਆਂ ਹਨ। ਇਹ ਰੋਗਾਣੂ ਮਨੁੱਖੀ ਅੰਤੜੀਆਂ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਦੂਸ਼ਿਤ ਪਾਣੀ ਰਾਹੀਂ ਸਿੱਧੇ ਮਨੁੱਖੀ ਸਰੀਰ ਵਿੱਚ ਜਾ ਪਹੁੰਚਦੇ ਹਨ। ਬਰਸਾਤ ਦੇ ਮੌਸਮ ਵਿੱਚ ਹੋਣ ਵਾਲੇ ਇਹਨਾਂ ਰੋਗਾਂ ਸਬੰਧੀ ਚਰਚਾ ਕਰਦਿਆਂ ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਨਤਕ ਸਿਹਤ ਸਕੂਲ ਦੇ ਨਿਰਦੇਸ਼ਕ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਹੁੰਦੇ ਕੁੱਲ ਬੀਮਾਰਾਂ ਵਿੱਚੋਂ 4.2 ਪ੍ਰਤੀਸ਼ਤ ਪੇਟ ਅਤੇ ਦਸਤ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ।ਹਰ ਸਾਲ ਵਿਸ਼ਵ ਵਿੱਚ ਇਹਨਾਂ ਰੋਗਾਂ ਕਾਰਣ ਤਕਰੀਬਨ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।ਇਹ ਅਨੁਮਾਨ ਕੀਤਾ ਜਾਂਦਾ ਹੈ ਕਿ ਇਹਨਾਂਮੌਤਾਂ ਵਿੱਚੋਂ 88 ਪ੍ਰਤੀਸ਼ਤ ਦੂਸ਼ਿਤ ਪਾਣੀ, ਸਫਾਈ ਦੇ ਮਾੜੇ ਹਾਲਾਤ ਅਤੇ ਗੰਦੇ ਪਾਣੀ ਦੀ ਅਯੋਗ ਨਿਕਾਸੀ ਦੇ ਕਾਰਣ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ। 
ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗ਼ੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਇਹ ਬਿਮਾਰੀਆਂ ਫੈਲਦੀਆਂ ਹਨ।ਇਸ ਤੋਂ ਇਲਾਵਾ ਰੁਕਿਆ ਹੋਇਆ ਪਾਣੀ ਵਧੇਰੇ ਮੱਛਰ ਪੈਦਾ ਕਰਦਾ ਹੈ ਅਤੇ ਇਹਨਾਂ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਸੋਂ ਵਾਲੀਆਂ ਥਾਵਾਂ ਦੇ ਨੇੜੇ ਤੇੜੇ ਪਾਣੀ ਬਿਲਕੁਲ ਨਾ ਇਕੱਠਾ ਹੋਣ ਦੇਣ ਅਤੇ ਪਾਣੀ ਨਿਕਾਸੀ ਮਾਰਗਾਂ ਨੂੰ ਵੀ ਦਰੁਸਤ ਰੱਖਣ। ਲੋਕ ਪੀਣ ਵਾਸਤੇ ਸ਼ੁੱਧ ਪਾਣੀ ਵਰਤਣ ਜੋ ਕਿ ਉਬਾਲ ਕੇ ਜਾਂ ਕਿਸੇ ਸ਼ੁੱਧੀਕਰਣ ਤਰੀਕੇ ਰਾਹੀਂ ਸਾਫ ਕੀਤਾ ਹੋਣਾ ਚਾਹੀਦਾ ਹੈ। ਉਬਾਲ ਕੇ ਸ਼ੁੱਧ ਕੀਤਾ ਜਾਣ ਵਾਲਾ ਪਾਣੀ ਘੱਟੋ ਘੱਟ 20 ਮਿੰਟ ਉਬਾਲਣਾ ਚਾਹੀਦਾ ਹੈ ਜਿਸ ਨਾਲ ਕਿ ਉਸ ਵਿਚਲੇ ਪਰਜੀਵੀਆਂ ਦੇ ਆਂਡੇ ਖਤਮ ਹੋ ਜਾਣ।ਪਾਣੀ ਸਬੰਧੀ ਕਿਸੇ ਕਿਸਮ ਦਾ ਸ਼ੱਕ ਹੋਣ ਤੇ ਉਸ ਨੂੰ ਕਿਸੇ ਭਰੋਸੇਯੋਗ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ, ਅਜਿਹੀ ਸਹੂਲਤ ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਵਿਖੇ ਵੀ ਉਪਲਬਧ ਹੈ। ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਣ ਵਾਸਤੇ ਕਿਸੇ ਰੋਗਾਣੂਨਾਸ਼ਕ ਦਵਾਈ ਨੂੰ ਪਾਣੀ ਵਿੱਚ ਪਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਚਮੜੀ ਦਾ ਨੁਕਸ ਸਾਹਮਣੇ ਆਉਂਦਾ ਹੋਏ ਤਾਂ ਤੁਰੰਤ ਇਲਾਜ ਕਰਾਉਣਾ ਚਾਹੀਦਾ ਹੈ।