Tue, May 24, 2016 at 7:27 PM ਨਹੀਂ ਹੋ ਰਹੀ ਕੋਈ ਸੁਣਵਾਈ |
ਲੁਧਿਆਣਾ: 24 ਮਈ 2016::(ਸੋਨੀਆ ਮਹਿਰਾ//ਪੰਜਾਬ ਸਕਰੀਨ):
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਕਿ ਜਿਸ ਨਾਲ ਸਾਡੇ ਦੇਸ਼ ਨੂੰ ਸਾਫ ਸੁਥਰਾ ਬਣਾਇਆ ਜਾ ਸਕੇਂ। ਆਲੇ ਦੁਆਲੇ ਦਾ ਅਗਰ ਵਾਤਾਵਰਣ ਸਾਫ ਸੁਥਰਾ ਰਹੇਗਾ ਤੇ ਕੋਈ ਵੀ ਗੰਦਗੀ ਦੇ ਨਾਲ ਬਿਮਾਰ ਨਹੀ ਹੋਵੇਗਾ। ਕਿਉਕਿ ਉਹਨਾਂ ਦੀ ਸੋਚ ਸੀ ਕਿ ਜਿਥੇ ਗੰਦਗੀ ਹੋਵੇਗੀ ਉਥੇ ਬਿਮਾਰੀਆਂ ਦਾ ਇਨਸਾਨ ਨੂੰ ਲੱਗਣਾ ਲਗਭਗ ਤਹਿ ਹੈ। ਜਿਸ ਨਾਲ ਉਹਨ੍ਹਾਂ ਨੇ ਪੂਰੇ ਭਾਰਤ ਦੇਸ਼ ਵਿਚ ਸਵੱਛ ਭਾਰਤ ਮੁਹਿੰਮ ਦਾ ਅਗਾਜ ਕੀਤਾ। ਇਸ ਦੇ ਉਲਟ ਲੁਧਿਆਣਾ ਸ਼ਹਿਰ ਵਿਚ ਚਲਾਈ ਗਈ ਸਵੱਛ ਭਾਰਤ ਮੁਹਿੰਮ ਦੀ ਪੋਲ ਉਸ ਵਕਤ ਖੁੱਲ ਗਈ ਜਦੋਂ ਵਾਰਡ ਨੰ:53 ਦੇ ਅਧੀਨ ਆਉਂਦੇ ਡੀ.ਆਈ.ਜੀ. ਦਫਤਰ ਅਤੇ ਥਾਣਾ ਵੂਮੇਨ ਸੈਲ ਦੇ ਬਿਲਕੁਲ ਸਾਹਮਣੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹੋਣ ਕਾਰਨ ਉਥੋਂ ਦੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਵੂਮੈਨ ਸੈੱਲ ਦੀ ਏ.ਸੀ.ਪੀ ਸਰਬਜੀਤ ਕੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਥਾਣਾ ਵੂਮੈਨ ਸੈੱਲ ਦੇ ਦਫਤਰ ਵਿਚ ਬੈਠਣ ਵਾਲੇ ਪੁਲਿਸ ਕਰਮਚਾਰੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਉਹਨ੍ਹਾਂ ਦੇ ਦਫਤਰ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਉਸਦੀ ਬਦਬੂ ਦਫਤਰ ਦੇ ਨਾਲ ਤੇ ਪੂਰੇ ਇਲਾਕੇ ਵਿਚ ਫੈਲ ਰਹੀ ਹੈ ਜਿਸ ਨਾਲ ਲੋਕਾਂ ਨੂੰ ਬਿਮਾਰੀ ਲੱਗਣ ਦਾ ਖੱਤਰਾ ਵੱਧ ਰਿਹਾ ਹੈ। ਕਿਉਂਕਿ ਦਫਤਰ ਦੇ ਬਾਹਰ ਗੰਦ ਪਿਆ ਹੋਣ ਕਾਰਨ ਨਾਂ ਤਾਂ ਇਥੇ ਕੋਈ ਨਜਦੀਕ ਇਥੋੰ ਦੀ ਲੰਘਦਾ ਹੈ ਤੇ ਨਾਂ ਹੌ ਕੋਈ ਇਥੇ ਜਿਆਦਾ ਦੇਰ ਬੈਠ ਸਕਦਾ ਹੈ। ਬਦਬੂ ਕਾਰਨ ਉਹਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਣੇ ਵਿਚ ਆਉਣ ਵਾਲੀਆਂ ਪਾਰਟੀਆਂ ਦੇ ਨਾਲ ਨਾਲ ਥਾਣੇ ਦੇ ਕਈ ਕਰਮਚਾਰੀ ਇਸ ਤੋੰ ਅੱਕ ਚੁੱਕੇ ਹਨ।ਕਈ ਵਾਰ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਇਸ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆਂ ਗਿਆਂ ਹੈ ਪਰ ਕੋਈ ਵੀ ਕੰਮ ਨਹੀ ਹੋ ਪਾਇਆ । ਬਸ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ।ਇਸ ਵੱਲ ਨਾ ਤਾਂ ਇਲਾਕੇ ਦੇ ਕੋਂਸਲਰ ਸਾਹਿਬ ਅਤੇ ਨਾ ਹੀ ਲੁਧਿਆਣਾ ਸ਼ਹਿਰ ਦੇ ਮੇਅਰ ਸਹਿਬ ਦਾ ਕੋਈ ਧਿਆਨ ਹੈ।
No comments:
Post a Comment