Showing posts with label Jaskirat Singh. Show all posts
Showing posts with label Jaskirat Singh. Show all posts

Tuesday, October 01, 2024

ਲੁਧਿਆਣਾ:ਕਾਲੇ ਪਾਣੀ ਦੇ ਖਿਲਾਫ ਪੰਜਾਬ ਵਿੱਚ ਲੋਕ ਰੋਹ ਉਬਾਲੇ ਖਾਣ ਲੱਗਾ

Tuesday 1st October 2024 at 14:50 WhatsApp

ਸਰਕਾਰ ਕਰੇ ਨਹੀਂ ਤਾਂ ਅਸੀਂ ਬੰਦ ਕਰਾਂਗੇ ਕਾਲੇ ਪਾਣੀ ਦਾ ਇਹ ਜ਼ਹਿਰ


ਲੁਧਿਆਣਾ:1 ਅਕਤੂਬਰ 2024: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਕਾਲੇ ਪਾਣੀ ਦਾ ਜਿਹੜਾ ਮੋਰਚਾ ਬੜੇ ਸ਼ਾਂਤਮਈ ਢੰਗ ਨਾਲ ਚੱਲਦਾ ਆ ਰਿਹਾ ਸੀ ਹੁਣ ਪੂਰੇ ਰੋਹ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਬੁੱਢੇ ਦਰਿਆ ਦੇ ਨਾਲ ਸਮਾਜ ਅਤੇ ਸਨਅਤਕਾਰਾਂ ਦੇ ਨਾਲ ਨਾਲ ਸਿਆਸਤਦਾਨਾਂ ਨੇ ਜਿਹੜਾ ਸਾਜ਼ਿਸ਼ੀ ਜਿਹਾ ਵਤੀਰਾ ਅਪਣਾਇਆ ਹੈ ਉਸ ਨੂੰ ਲੈ ਕੇ ਲੋਕ ਗੁੱਸੇ ਵਿੱਚ ਹਨ। ਪੜ੍ਹੇ ਲਿਖੇ ਸੱਭਿਅਕ ਲੋਕਾਂ ਨੂੰ ਇਹ ਖਤਰਨਾਕ ਕਾਲਾ ਜ਼ਹਿਰੀ ਪਾਣੀ ਰੋਕਣ ਦੀ ਮੰਗ ਉਠਾਉਣ ਲਈ ਕਦੇ ਚੰਡੀਗੜ੍ਹ ਪੁਲਿਸ ਹਿਰਾਸਤ ਵਿੱਚ ਰਹਿਣਾ ਪੈਂਦਾ ਹੈ, ਕਦੇ ਧਰਨੇ ਮਾਰਨੇ ਪੈਂਦੇ ਹਨ, ਕਦੇ ਰੋਸ ਮਾਰਚ ਕਰਨੇ ਪੈਂਦੇ ਹਨ ਅਤੇ ਕਦੇ ਪੁਲਿਸ ਦੀਆਂ ਨਜ਼ਰਾਂ ਤੋਂ ਲੁੱਕ ਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਹਨ। ਕਸੂਰ ਸਿਰਫ ਇਹੀ ਕਿ ਇਹ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਫੈਲਾ ਰਹੇ ਕਾਲੇ ਪਾਣੀ ਦੇ ਜ਼ਹਿਰ ਦਾ ਫੈਲਾਓ ਬੰਦ ਹਨ। ਇਸੇ ਮਕਸਦ ਲਈ ਲਗਾਤਾਰ ਚੱਲ ਰਿਹਾ ਹੈ ਕਾਲੇ ਪਾਣੀ ਦਾ ਇਤਿਹਾਸਿਕ ਮੋਰਚਾ। ਆਖਿਰ ਕਿਓਂ ਨਹੀਂ ਮੰਨਦੀ ਸਰਕਾਰ ਇਹਨਾਂ ਦੀਆਂ ਮੰਗਾਂ?

ਕਈ ਵਾਰ ਸਨਸਨੀਖੇਜ਼ ਖੁਲਾਸੇ ਕਰ ਚੁੱਕੇ ਇਸ ਮੋਰਚੇ ਦੇ ਆਗੂਆਂ ਨੇ ਸਿਧੇ ਸਿਧੇ ਤੌਰ ਤੇ ਮੰਗ ਕੀਤੀ ਹੈ ਕਿ ਤਿੰਨੇ ਡਾਇੰਗ ਸੀਈਟੀਪੀ ਦਾ ਦੱਸ ਕਰੋੜ ਲੀਟਰ ਤੋਂ ਵੱਧ ਰੋਜ਼ਾਨਾ ਦੇ ਗੈਰ ਕਨੂੰਨੀ ਜ਼ਹਿਰੀ ਕਾਲੇ ਪਾਣੀ ਨੂੰ ਜਮੀਨੀ ਪੱਧਰ ਤੇ ਬੰਦ ਕਰੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਇਸ ਜ਼ਹਿਰ ਬਾਰੇ ਸਰਕਾਰਾਂ ਅਤੇ ਸਮਾਜ ਦੁਚਿੱਤੀ ਵਿੱਚ ਕਿਓਂ ਹਨ?

ਕਾਲੇ ਪਾਣੀ ਦੇ ਮੋਰਚੇ ਵੱਲੋਂ ਅੱਜ ਲੁਧਿਆਣੇ ਵਿਖੇ ਕੀਤੀ ਪ੍ਰੈਸ ਵਾਰਤਾ ਦੌਰਾਨ ਉਸ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਰਾਹੀਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਡਾਇੰਗ ਉਦਯੋਗ ਦੇ ਬਹੁਤ ਲੰਮੇ ਸਮੇ ਤੋਂ ਤਿੰਨ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਕਾਮਨ ਐੱਫਲੂਆਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਿੰਨੇ ਸਪੈਸ਼ਲ ਪਰਪਜ਼ ਵਹੀਕਲ (ਐਸਪੀਵੀ) ਜੋ ਇਹਨਾਂ ਪਲਾਂਟਾਂ ਨੂੰ ਚਲਾ ਰਹੇ ਹਨ ਵੱਲੋਂ ਕਨੂੰਨ ਦੀ ਘੋਰ ਉਲੰਘਣਾ ਅਤੇ ਕੇਂਦਰੀ ਵਾਤਾਵਰਨ, ਵਣ ਅਤੇ ਜਲ ਵਾਯੂ ਮੰਤਰਾਲੇ ਤੋਂ 2013 ਵਿਚ ਮਿਲੀਆਂ ਸ਼ਰਤਾਂ ਦਾ ਉਲੰਘਣ  ਕਰਦੇ ਹੋਏ ਇਹ ਪਲਾਂਟ ਅੱਜ ਵੀ ਲਗਾਤਾਰ ਸਰਕਾਰ ਦੀ ਨੱਕ ਹੇਠ ਚੱਲ ਰਹੇ ਹਨ ਅਤੇ ਆਪਣਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸੁੱਟ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਹ ਜ਼ਹਿਰੀ ਪਾਣੀ  ਸਾਢੇ ਦੱਸ ਕਰੋੜ ਲੀਟਰ ਰੋਜ਼ ਦਾ ਬਣਦਾ ਹੈ ਜੋ ਸਤਲੁਜ ਰਾਹੀਂ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਸਪਲਾਈ ਕੀਤਾ ਜਾ ਰਿਹਾ। 

ਕਾਲੇ ਪਾਣੀ ਦੇ ਮੋਰਚੇ ਵੱਲੋਂ ਇੱਕ ਸੀਨੀਅਰ ਆਗੂ ਜਸਕੀਰਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ 1 ਅਕਤੂਬਰ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਧਰਨਾ ਲਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਸਤਲੁਜ ਅਤੇ ਬੁੱਢੇ ਦਰਿਆ ਵਿੱਚ ਪੈ ਰਹੇ ਕਾਲੇ ਪਾਣੀ ਨੂੰ ਬੰਨ੍ਹ  ਮਾਰਿਆ ਜਾਵੇਗਾ। ਇਸ ਐਲਾਨ ਤੋਂ ਦੋ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਡਾਇੰਗ ਦੇ ਤਿੰਨ ਵੱਡੇ ਸੀਈਟੀਪੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਬਦਲੀ ਹੋਈ ਸਥਿਤੀ ਵਿੱਚ ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਅਗਲਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਸ ਵਿੱਚ 1 ਅਕਤੂਬਰ ਦੇ ਫਿਰੋਜ਼ਪੁਰ ਰੋਡ ਦੇ ਧਰਨੇ ਨੂੰ ਕੇਵਲ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਹੈ ਅਤੇ ਉਸੇ ਥਾਂ ਤੇ ਪ੍ਰੈਸ ਵਾਰਤਾ ਕਰਕੇ  3 ਦਸੰਬਰ ਦੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਰਿਹਾ ਹੈ। 

ਮੋਰਚੇ ਵੱਲੋਂ ਅਮਿਤੋਜ ਮਾਨ ਨੇ ਦੱਸਿਆ ਕਿ ਸਾਡਾ ਕਾਲੇ ਪਾਣੀ ਨੂੰ ਬੰਨ੍ਹ ਮਾਰਨ ਦਾ ਪ੍ਰੋਗਰਾਮ ਹਮੇਸ਼ਾਂ ਤੋਂ ਜ਼ਹਿਰ ਵਾਲੇ ਆਊਟਲੈੱਟ ਜੋ ਇੰਡਸਟਰੀ ਦਾ ਅਤੇ ਹੋਰ ਜ਼ਹਿਰੀ ਪਾਣੀ ਬੁੱਢੇ ਦਰਿਆ ਵਿੱਚ ਪਾ ਰਹੇ ਹਨ ਨੂੰ  ਬੰਦ ਕਰਨ ਦਾ ਸੀ। ਇਸ ਲਈ ਲੁਧਿਆਣੇ ਦੇ ਕੁੱਝ ਲੋਕ ਜੋ ਪਿੱਛਲੇ ਦਿਨਾਂ ਵਿੱਚ ਬੁੱਢੇ ਦਰਿਆ ਦੇ ਹੀ ਬੰਦ ਹੋਣ ਬਾਰੇ ਸੋਚ ਕੇ ਪਾਣੀ ਘਰਾਂ ਵਿੱਚ ਵੜਨ ਦਾ ਖ਼ਦਸ਼ਾ ਦਸ ਰਹੇ ਸਨ ਨੂੰ ਡਰਨ ਦੀ ਕੋਈ ਲੋੜ ਨਹੀਂ। ਅਸੀਂ ਉਹਨਾਂ ਨੂੰ ਇਸ ਡਰ ਤੋਂ ਰਹਿਤ ਹੋ ਕੇ ਸਾਡੇ ਨਾਲ ਸਿਰਫ ਜ਼ਹਿਰੀਲੇ ਕਾਲੇ ਪਾਣੀ ਦੇ ਗੈਰ ਕਨੂੰਨੀ ਆਊਟਲੈੱਟ ਬੰਦ ਕਰਨ ਦੇ  ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ। 

ਲੱਖਾ ਸਿਧਾਣਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਝੋਨੇ ਦੀ ਵਾਢੀ ਦਾ ਸਮਾਂ ਹੈ ਇਹਨਾਂ ਦੇ ਮੱਦੇਨਜ਼ਰ ਕਾਲੇ ਪਾਣੀ ਦਾ ਮੋਰਚਾ 3 ਦਸੰਬਰ ਨੂੰ ਕਾਲੇ, ਜ਼ਹਿਰੀਲੇ, ਗੈਰ ਕਨੂੰਨੀ ਪਾਣੀ ਨੂੰ ਬੰਨ੍ਹ ਮਾਰਨ ਲਈ ਅਤੇ ਇਸ ਦੇ ਸੱਭ ਤੋਂ ਵੱਡੇ 9 ਕਰੋੜ ਲੀਟਰ ਰੋਜ਼ਾਨਾ ਦੇ ਸ੍ਰੋਤ ਨੂੰ ਰੋਕਣ ਲਈ ਲੁਧਿਆਣਾ ਦੇ ਜਮਾਲਪੁਰ ਵਿਖੇ, ਲੁਧਿਆਣਾ ਸੈਂਟਰਲ ਜੇਲ ਦੇ ਸਾਹਮਣੇ ਇਹਨਾਂ ਦੋ ਗੈਰ ਕਾਨੂੰਨੀ ਵੱਡੇ ਪਾਈਪਾਂ ਨੂੰ ਬੰਦ ਕਰਣ ਦੀ ਕਾਲ ਪੰਜਾਬ ਦੇ ਸਾਰੇ ਲੋਕਾਂ ਨੂੰ ਦਿੰਦਾ ਹੈ। 

ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਇਹ ਡਾਇੰਗ ਸੀਈਟੀਪੀ ਤਾਜਪੁਰ ਰੋਡ ਅਤੇ ਸੀਈਟੀਪੀ ਫੋਕਲ ਪੁਆਇੰਟ ਦੇ ਗੈਰ ਕਨੂੰਨੀ ਆਊਟਲੈੱਟ ਹਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਅਤੇ ਬੰਨ੍ਹ ਮਾਰਨ ਲਈ ਇੱਕ ਕਾਮਯਾਬ ਰਿਹਰਸਲ ਵੀ ਕਰ ਲਈ ਗਈ ਹੈ। ਇਹਨਾਂ ਦੀ ਜੀ.ਪੀ.ਐਸ ਲੋਕੇਸ਼ਨ 30.919924, 75.913612 ਹੈ ਜਿਸ ਰਾਹੀਂ ਸਰਕਾਰ ਅਤੇ ਪੰਜਾਬ ਦੇ ਲੋਕ ਇਹਨਾਂ ਤੱਕ ਅਸਾਨੀ ਨਾਲ ਪਹੁੰਚ ਸਕਦੇ ਹਨ।  ਕਾਲੇ ਪਾਣੀ ਨੂੰ ਬੰਨ੍ਹ ਮਾਰਨ ਲਈ ਸਭ ਤੋਂ ਪਹਿਲਾਂ ਇਹਨਾਂ ਦੋਹਾਂ  ਨੂੰ ਬੰਦ ਕਰਾਉਣਾ ਜਰੂਰੀ ਹੈ ਅਤੇ ਜੇ ਸਰਕਾਰ ਆਪਣਾ ਕੰਮ ਨਹੀਂ ਕਰਦੀ ਤਾਂ ਲੋਕਾਂ ਨੂੰ ਆਪ ਹੀ ਇਸ ਕਾਰਜ ਨੂੰ ਪੂਰਾ ਕਰਨਾ ਪਵੇਗਾ ਜੋ ਕਿ ਉਹ ਫ਼ੇਰ 3 ਦਸੰਬਰ ਨੂੰ ਪੂਰੇ ਚਾਅ ਨਾਲ ਕਰਨਗੇ। 

ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਨੇ ਪੀਪੀਸੀਬੀ ਦੇ ਅਫਸਰਾਂ ਵੱਲੋਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਐਨ ਜੀ ਟੀ ਅਤੇ ਇਥੋਂ ਤਕ ਕੇ ਸੁਪਰੀਮ ਕੋਰਟ ਦੇ ਜ਼ੀਰੋ ਲਿਕੁਇਡ ਡਿਸਚਾਰਜ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਕਰ ਕੇ ਪੈਦਾ ਹੋਈ ਇਸ ਗੰਭੀਰ ਸਥਿਤੀ ਵਿੱਚ ਪੰਜਾਬ ਦੇ ਡੀ.ਜੀ.ਪੀ ਤੋਂ ਇਹ ਮੰਗ ਕੀਤੀ ਹੈ ਕਿ ਉਹ ਕਨੂੰਨ ਦੇ ਰਾਜ ਦੀ ਬਹਾਲੀ ਲਈ ਮੋਰਚੇ ਵਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਦਿੱਤੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਡਾਇੰਗ ਉਦਯੋਗ ਦੇ ਵੱਡੇ ਕਾਰੋਬਾਰੀਆਂ ਦੀ ਮਿਲੀਭੁਗਤ ਦੀ  ਸ਼ਿਕਾਇਤ ਤੇ ਕਾਰਵਾਈ ਕਰਵਾਉਣ ਤਾਂ ਕਿ ਲੋਕਾਂ ਦਾ ਕਨੂੰਨ ਵਿੱਚ ਭਰੋਸਾ ਬਣ ਸਕੇ।

ਹੁਣ ਦੇਖਣਾ ਹੈ ਕਿ ਲੋਕਾਂ ਨੂੰ ਕੈਂਸਰ ਦਾ ਮਰੀਜ਼ ਬਣਾ ਰੇ ਇਸ ਜ਼ਹਿਰੀ ਪਾਣੀ ਦੀ ਰੋਕਥਾਮ ਸਰਕਾਰ ਵੱਲੋ, ਸਮਾਜ ਵੱਲੋਂ ਅਤੇ ਖੁਦ ਸਨਅਤਕਾਰਾਂ ਵਾਲਲੋਕ ਕਦੋਂ ਅਤੇ ਕਿਹੜੇ ਕਦਮ ਚੁੱਕੇ ਜਾਂਦੇ ਹਨ? ਇਹ ਜ਼ਹਿਰੀ ਪਾਣੀ ਤਿੰਨ ਦਸੰਬਰ ਦੀ ਕਾਲ ਵਾਲਾ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਬੰਦ ਕਰਨ ਲਈ ਖੁਦ ਹੀ ਸਬੰਧਤ ਧਿਰਾਂ ਅੱਗੇ ਆਉਣ ਤਾਂ ਇਹ ਬਹੁਤ ਚੰਗਾ ਹੋਵੇਗਾ। ਇਹ ਪੰਜਾਬ ਦੇ ਹਿੱਤਾਂ ਨਾਲ ਵਫ਼ਾਦਾਰੀ ਹੋਵੇਗੀ। 

Thursday, September 05, 2024

ਬੁੱਢੇ ਦਰਿਆ ਦੇ ਚੱਕਰ ਵਿੱਚ ਵਿਧਾਨ ਸਭਾ ਤੋਂ ਥਾਣੇ ਤੱਕ ਦਾ ਸਫਰ

Thursday 5th September 2024 at 16:17

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੇ ਸੰਘਰਸ਼ ਦਾ ਥਾਣੇ ਵਾਲਾ ਦਿਨ

ਇੰਜੀਨਅਰ ਜਸਕੀਰਤ ਸਿੰਘ ਦੀ ਕਲਮ ਤੋਂ ਚੰਡੀਗੜ੍ਹ ਵਿੱਚ ਤਿੰਨ ਸਤੰਬਰ ਵਾਲੇ ਦਿਨ ਦੀ ਹੱਡਬੀਤੀ

Tuesday, September 03, 2024

ਬੁੱਢੇ ਦਰਿਆ ਦੀ ਸਵੱਛਤਾ ਲਈ ਸਰਗਰਮ ਟੀਮ ਨੂੰ ਰੱਖਿਆ ਕਈ ਘੰਟੇ ਹਿਰਾਸਤ ਵਿੱਚ

ਮੋਰਚੇ ਦੀ ਟੀਮ ਨੂੰ ਹਿਰਾਸਤ ਵਿੱਚ ਰੱਖਿਆ ਚੰਡੀਗੜ੍ਹ ਸੈਕਟਰ 3 ਦੇ ਥਾਣੇ ਵਿੱਚ 

ਚੰਡੀਗੜ੍ਹ ਦੇ ਸੈਕਟਰ ਤਿੰਨ ਦੇ ਥਾਣੇ ਵਿੱਚ ਰੱਖਿਆ ਗਿਆ  ਕਲਾ ਪਾਣੀ ਮੋਰਚਾ ਦੀ ਟੀਮ ਨੂੰ 
ਲੁਧਿਆਣਾ: 3 ਸਤੰਬਰ 2024: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਗੱਲ ਸ਼ਾਇਦ 2014 ਦੇ ਉਹਨਾਂ ਦਿਨਾਂ ਦੀ ਹੈ, ਜਦੋਂ ਆਮ ਆਦਮੀ ਪਾਰਟੀ ਦੀ ਹਵਾ ਪੰਜਾਬ ਵਿੱਚ ਵੀ ਜ਼ੋਰ ਫੜਨ ਲੱਗ ਪਈ ਸੀ। ਨਵੰਬਰ-84 ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਆਪਣੀ ਚੰਗੀ ਸਾਖ ਬਣਾ ਚੁੱਕੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਸਨ। ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਸਫਲ ਰਹਿੰਦੀ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਮੁੱਖ ਮੰਤਰੀ ਵੱਜੋਂ ਵੀ ਕਿਆਸਿਆ ਜਾ ਰਿਹਾ ਸੀ। 

ਉਹਨਾਂ ਦਿਨਾਂ ਵਿੱਚ ਹੀ ਸਰਦਾਰ ਫੂਲਕਾ ਦੀ ਇੱਕ ਖਾਸ ਪ੍ਰੈੱਸ ਕਾਨਫਰੰਸ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਕੋਠੀ ਦੇ ਨੇੜੇ ਪੈਂਦੇ ਸੀਬੀਆ ਹਸਪਤਾਲ ਵਿੱਚ ਰੱਖੀ ਗਈ ਸੀ। ਇਸ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਫੂਲਕਾ ਨੇ ਬੜੇ ਹੀ ਵਿਸ਼ੇਸ਼ ਅਤੇ ਜ਼ੋਰਦਾਰ  ਢੰਗ ਨਾਲ ਬੁੱਢੇ ਦਰਿਆ ਦੀ ਮੁਕੰਮਲ ਸਫਾਈ ਦਾ ਮਾਮਲਾ ਉਠਾਇਆ ਅਤੇ ਸਪਸ਼ਟ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖਤਮ ਕੀਤਾ ਜਾਏਗਾ। ਉਹਨਾਂ ਐਲਾਨ ਵੀ ਕੀਤਾ ਕਿ ਅਸੀਂ ਬੁੱਢੇ ਦਰਿਆ ਦਾ ਉਹੀ ਪੁਰਾਤਨ ਸਰੂਪ ਬਹਾਲ ਕਰਾਂਗੇ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਹੁੰਦਾ ਸੀ। ਇਸ ਦਰਿਆ ਵਿਚ ਜਲਦੀ ਹੀ ਫਿਰ ਬੱਚੇ ਨਹਾਇਆ ਕਰਨਗੇ। ਇਸਦੀ ਪੁਰਾਣੀ ਸ਼ਾਨੋਸ਼ੌਕਤ ਫਿਰ ਬਹਾਲ ਹੋਏਗੀ। 

ਉੰਝ ਪ੍ਰਸਿੱਧ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਨੇ ਵੀ ਮੀਡੀਆ ਨੂੰ ਕਈ ਸਾਲ ਪਹਿਲਾਂ ਦੱਸਿਆ ਸੀ ਕਿ ਨਿੱਕੇ ਹੁੰਦਿਆਂ ਅਸੀਂ ਭੈਣਾਂ  ਭਰਾਵਾਂ ਨੇ ਇਸ ਇਸ ਬੁੱਢੇ ਦਰਿਆ ਵਿੱਚ ਹੀ ਤੈਰਨਾ ਸਿੱਖਿਆ ਸੀ। ਉਹਨਾਂ ਇਸ ਦਰਿਆ ਦਾ ਸਾਫ ਸਵੱਛ ਪਾਣੀ ਖੁਦ ਦੇਖਿਆ ਹੋਇਆ ਹੈ। ਕਈਆਂ ਨੇ ਤਾਂ ਇਹ ਪਾਣੀ ਪੀਤਾ ਵੀ ਹੋਇਆ ਹੈ। 

ਖੈਰ ਗੱਲ ਚੱਲਦੀ ਸੀ ਸੀਬੀਆ ਹਸਪਤਾਲ ਵਿੱਚ ਹੋਈ ਫੂਲਕਾ ਸਾਹਿਬ ਵਾਲੀ ਪ੍ਰੈਸ ਕਾਨਫਰੰਸ ਦੀ। ਇਸ ਪ੍ਰੈਸ ਕਾਨਫਰੰਸ ਦੌਰਾਨ ਹੀ ਕਿਸੇ ਪੱਤਰਕਾਰ ਨੇ ਆਪਣੇ ਕਿਸੇ ਸੁਆਲ ਦੇ ਨਾਲ ਆਖ ਦਿੱਤਾ ਕਿ ਬੁੱਢਾ ਨਾਲਾ ਕਦੋਂ ਤੀਕ ਸਾਫ ਹੋ ਸਕੇਗਾ? ਫੂਲਕਾ ਸਾਹਿਬ ਨੇ ਉਸ ਪੱਤਰਕਾਰ ਨੂੰ ਸਖਤੀ ਨਾਲ ਟੋਕਿਆ ਅਤੇ ਕਿਹਾ ਕਿ ਆਪਣਾ ਸੁਆਲ ਠੀਕ ਕਰੋ। ਇਹ ਬੁੱਢਾ ਨਾਲਾ ਨਹੀਂ ਬਲਕਿ ਬੁੱਢਾ ਦਰਿਆ ਹੈ। ਇਸ ਨੂੰ ਨਾਲਾ ਆਖ ਕੇ ਇਸਦਾ ਅਪਮਾਨ ਨਾ ਕਰੋ। ਇਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। 

ਕੁਝ ਅਰਸੇ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣ ਗਈ ਅਤੇ ਬਹੁਤ ਸਾਰਾ ਸਮਾਂ ਵੀ ਲੰਘ ਗਿਆ। ਉਂਝ ਉਪਰਾਲਿਆਂ ਦੇ ਨਾਂਅ ਹੇਠ ਪਹਿਲੀਆਂ ਸਰਕਾਰਾਂ ਵੀ ਕਾਫੀ ਕੁਝ ਕਰਦੀਆਂ ਰਹੀਆਂ ਸਨ ਪਾਰ ਬੁੱਢੇ ਦਰਿਆ ਦਾ ਸੰਵਰਿਆ ਕੁਝ ਵੀ ਨਹੀਂ ਸੀ। ਇਹ ਆਏ ਦਿਨ ਪ੍ਰਦੂਸ਼ਿਤ ਹੁੰਦਾ ਚਲਾ ਗਿਆ। ਇਸ ਪਾਣੀ ਨੂੰ ਕਾਲਾ ਕਰਨ ਦਾ ਗੁਨਾਹਗਾਰ ਕੌਣ ਹੈ। ਇਸ ਗੁਨਾਹਗਾਰ ਵੱਲ ਕਾਨੂੰਨ ਦੀ ਅੱਖ ਕਿਓਂ ਨਹੀਂ ਜਾਂਦੀ?

ਬੁੱਢੇ ਦਰਿਆ ਨੂੰ ਸਾਫ ਸਵੱਛ ਕਰਨ ਲਈ ਪੰਜਾਬ ਦੀ ਸਰਕਾਰ ਨੇ ਕਈ ਉਪਰਾਲੇ ਵੀ ਕੀਤੇ। ਕਾਲੀ ਬੇਈਂ ਨੂੰ ਸਾਫ ਕਰਨ ਲਈ ਪ੍ਰਸਿੱਧੀ ਖੱਟਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਮ ਵੀ ਇਸ ਪਵਿੱਤਰ ਮਿਸ਼ਨ ਲਈ ਜੁੜਿਆ। ਜੁੜਿਆ। ਉਹੀ ਸੰਤ ਸੀਚੇਵਾਲ ਜਿਹੜੇ ਹੁਣ ਰਾਜਸਭਾ ਦੇ ਮੈਂਬਰ ਵੀ ਹਨ। ਉਹਨਾਂ ਕੋਲ ਸੰਕਲਪ ਵੀ ਹੈ ਅਤੇ ਇੱਕ ਐਮ ਪੀ ਦੀਆਂ ਤਾਕਤਾਂ ਵਾਲੀ ਸਮਰਥਾ ਵੀ। 

ਸ੍ਰੀ ਭੈਣੀ ਸਾਹਿਬ ਵਾਲੇ ਨਾਮਧਾਰੀ ਮੁਖੀ ਠਾਕੁਰ ਉਦੈ ਸਿੰਘ ਵੀ ਆਪਣੀ ਸੰਗਤ ਸਮੇਤ ਇਸ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਆ ਕੇ ਹਾਜ਼ਰ ਵੀ ਹੁੰਦੇ ਰਹੇ। ਇਲਾਹੀ ਕੀਰਤਨ ਵਾਲੇ ਦੀਵਾਨ ਵੀ ਲੱਗਦੇ ਰਹੇ। ਸ਼ਬਦ ਕੀਰਤਨ ਵੀ ਹੁੰਦਾ ਰਿਹਾ ਅਤੇ ਗੀਤ ਸੰਗੀਤ ਨਾਲ ਵੀ ਚੰਗਾ ਰੰਗ ਬੱਝਦਾ ਰਿਹਾ। ਫਿਜ਼ਾ ਵਿੱਚ ਘੁਲੀਆਂ ਗੁਰਬਾਣੀ ਸੰਗੀਤ ਅਤੇ ਰਾਗਾਂ ਵਾਲੀਆਂ ਉਹਨਾਂ ਧੁਨਾਂ ਦੀਆਂ ਅਵਾਜ਼ਾਂ  ਨਾਲ ਉਮੀਦਾਂ ਵੀ ਬਹੁਤ ਬੱਝੀਆਂ ਸਨ। ਪਰ ਹਕੀਕਤਾਂ ਉਮੀਦਾਂ ਤੇ ਕਦੇ ਪੂਰੀਆਂ ਨਾ ਉਤਰੀਆਂ। 

ਫਿਰ ਸ਼ੁਰੂ ਹੋਇਆ ਕਾਲੇ ਪਾਣੀ ਦੇ ਖਿਲਾਫ ਇੱਕ ਅਜਿਹਾ ਮੋਰਚਾ ਜਿਹੜਾ ਹਰ ਕਦਮ ਤੇ ਹਰ ਨਵੇਂ ਹੀਲੇ ਨਾਲ ਜ਼ੋਰਦਾਰ ਹੁੰਦਾ ਚਲਾ ਗਿਆ। ਕਾਲੇ ਪਾਣੀ ਦੇ ਖਿਲਾਫ ਲੱਗੇ ਇਸ ਮੋਰਚੇ ਨੇ ਜਦੋਂ ਲੋਕ ਲਹਿਰ ਦਾ ਰੂਪ ਧਾਰ ਲਿਆ ਤਾਂ ਮੋਰਚੇ ਦੇ ਆਗੂ ਚੰਡੀਗੜ੍ਹ ਪੁੱਜੇ ਤਾਂਕਿ ਜਮਹੂਰੀ ਕਦਰਾਂ ਕੀਮਤਾਂ ਦੀ ਕਦਰ ਕਰਦਿਆਂ ਇਸ ਮੁਦੇ ਨੂੰ ਪੰਜਾਬ ਵਿਧਾਨ ਸਭ ਵਿਚ ਉਠਾਇਆ ਜਾਏ।  ਇਸ ਮਕਸਦ ਲਈ ਅਮਿਤੋਜ ਮਾਨ,ਜਸਕੀਰਤ ਸਿੰਘ, ਲੱਖਾ ਸਿਧਾਣਾ, ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ ਹੁਰਾਂ ਦੀ ਸਾਂਝੀ ਟੀਮ ਇਸ ਵਫਦ ਦੀ ਅਗਵਾਈ ਕਰ ਰਹੀ ਸੀ। ਜਦੋਂ ਇਹ ਟੀਮ ਚੰਡੀਗੜ੍ਹ ਪਹੁੰਚੀ ਤਾਂ ਇਸ ਟੀਮ ਦੇ ਸਾਰੇ ਮੈਂਬਰਾਂ ਨੂੰ ਸੈਕਟਰ 3 ਦੇ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ.  ਕਸੂਰ ਇਹ ਕੱਢਿਆ ਗਿਆ ਉਹ ਬੁੱਢੇ ਦਰਿਆ (ਬੁੱਢੇ ਨਾਲੇ) ਦੇ ਮੁੱਦੇ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਠਾਉਣ ਲਈ ਚੰਡੀਗੜ੍ਹ ਕਿਓਂ ਆ ਸਨ? ਜਮਹੂਰੀਅਤ ਦਾ ਜਲੂਸ ਕੱਢਣ ਵਰਗੀ ਹਰਕਤ ਸੀ ਇਹਨਾਂ ਨੂੰ ਠਾਣੇ ਵਿਚ ਨਜ਼ਰਬੰਦ ਕਰਨਾ। ਆਖਿਰ ਥੋਹੜੀ ਦੇਰ ਬਾਅਦ ਵਿਧਾਨਸਭਾ ਦਾ ਇਹ ਸੰਖੇਪ ਜਿਹਾ ਸੈਸ਼ਨ ਸ਼ਾਮ ਨੂੰ ਖਤਮ ਵੀ ਹੋ ਗਿਆ। 

ਕਾਲੇ ਪਾਣੀ ਦੇ ਮੋਰਚੇ ਵੱਜੋਂ ਪ੍ਰਸਿੱਧ ਹੋਏ ਇਸ ਅੰਦੋਲਨ ਦੇ ਆਗੂ ਅਮਿਤੋਜ ਮਾਨ ,ਜਸਕੀਰਤ ਸਿੰਘ, ਲੱਖਾ ਸਿਧਾਣਾ ਕੁਲਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ ਨੂੰ ਅੱਜ ਸਵੇਰੇ ਹੀ ਚੰਡੀਗੜ੍ਹ ਸੈਕਟਰ 3 ਦੇ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਕਿਉਂਕਿ ਅਸੀਂ ਬੁੱਢੇ ਦਰਿਆ (ਬੁੱਢੇ ਨਾਲ਼ੇ) ਦੇ ਮੁੱਦੇ ਨੂੰ ਸੈਸ਼ਨ ਦੌਰਾਨ ਉਠਾਉਣ ਲਈ ਚੰਡੀਗੜ੍ਹ ਆਏ ਸੀ। ਇਸ ਦੀ ਜਾਣਕਾਰੀ ਉਹਨਾਂ ਆਪਣੇ ਸੈਲ ਰਾਹੀਂ ਕਿਸੇ ਤਰ੍ਹਾਂ 12 ਕੁ ਵਜੇ ਤੱਕ ਮੀਡੀਆ ਤੱਕ ਵੀ ਪਹੁੰਚਾਈ। 

ਉਮੀਦ ਸੀ ਜਲਦੀ ਹੀ ਇਹਨਾਂ ਦੇ ਇਸ ਵਫਦ ਨੂੰ ਵਿਧਾਨ ਸਭਾ ਵਿੱਚ ਲਿਜਾ ਕੇ ਮੁਖ ਮੰਤਰੀ ਨਾਲ ਵੀ ਮਿਲਾ ਦਿੱਤਾ ਜਾਏਗਾ। ਆਖਿਰਕਾਰ ਇਹ ਸਾਰੇ ਮੋਹਤਬਰ ਵਿਅਕਤੀ ਸਨ ਅਤੇ ਬੁੱਢੇ ਦਰਿਆ ਦੀ ਪਹਿਲਾਂ ਵਾਲੀ ਪਾਕੀਜ਼ਗੀ ਨੂੰ ਬਹਾਲ ਕਰਨ ਲਈ ਤੁਰੇ ਹੋਏ ਹਨ। ਇਹਨਾਂ ਦਾ ਅੰਦੋਲਨ ਬੜੇ ਹੀ ਸ਼ਾਂਤਮਈ ਢੰਗ ਨਾਲ ਚਲਦਾ ਆ ਰਿਹਾ ਹੈ। ਸ਼ਾਂਤਮਈ ਢੰਗ ਨਾਲ ਹੀ ਆਮ ਲੋਕਾਂ ਦੇ ਦਿਲਾਂ ਤੱਕ ਵੀ ਪਹੁੰਚ ਰਹੇ ਹਨ। ਇਹਨਾਂ ਨੂੰ ਹਿਰਾਸਤ ਵਿਚ ਲੈਣਾ ਸੱਚਮੁੱਚ ਚਿੰਤਾਜਨਕ ਹੀ ਸੀ। ਚੰਗਾ ਹੁੰਦਾ ਜੇਕਰ ਇਸ ਟੀਮ ਦੇ ਸਾਹਮਣੇ ਹੀ ਅੱਜ ਵਿਧਾਨਸਭਾ ਵਿਧਾਨ ਸਭਾ ਵਿੱਚ ਕੋਈ ਅਹਿਮ ਐਲਾਨ ਕਰ ਦਿੱਤਾ ਜਾਂਦਾ! ਪਾਰ ਅਫਸੋਸ ਅਜਿਹਾ ਨਹੀਂ ਹੋ ਸਕਿਆ।  

ਆਖਿਰਕਾਰ ਸ਼ਾਮੀ ਸਾਢੇ ਚਾਰ ਵਜੇ ਤੋਂ ਬਾਅਦ ਫਿਰ ਸੁਨੇਹਾ ਮਿਲਿਆ ਕਿ ਇਹ ਟੀਮ ਅਜੇ ਵੀ ਚੰਡੀਗੜ੍ਹ ਸੈਕਟਰ 3 ਥਾਣੇ ਵਿਚ ਪੁਲਿਸ ਹਿਰਾਸਤ ਵਿੱਚ ਹੀ ਹੈ। ਪੁਲਿਸ ਦੇ ਕਹਿਣ ਮੁਤਾਬਿਕ ਟੀਮ ਮੈਂਬਰਾਂ ਨੂੰ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਖ਼ਤਮ ਹੋਣ ਤੇ ਬਾਅਦ ਛੱਡ ਦਿੱਤਾ ਜਾਵੇਗਾ। 

ਉਸ ਤੋਂ ਬਾਅਦ ਇਸ ਟੀਮ ਨੇ ਮੀਡਿਆ ਨਾਲ ਇੱਥੇ ਹੀ ਗੱਲ ਬਾਤ ਕਰਨੀ ਸੀ। ਮੀਡੀਆ ਨਾਲ ਇਹ ਗੱਲਬਾਤ ਹੋ ਸਕੀ ਕਿ ਨਹੀਂ ਇਸਦਾ ਤੁਰੰਤ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਾਫ ਜ਼ਾਹਿਰ ਸੀ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਹ ਮੁੱਦਾ ਵਿਧਾਨ ਸਭਾ  ਵਿੱਚ ਵੀ ਜ਼ੋਰ ਫੜੇ। 

ਪੌਣੇ ਸੱਤ ਵਜੇ ਤੋਂ ਬਾਅਦ ਹੀ ਇਹ ਖਬਰ ਮਿਲੀ ਇਸ ਟੀਮ ਨੂੰ ਰਿਹਾ ਕਰ ਦਿੱਤਾ ਗਿਆ ਹੈ। ਆਖਿਰ ਕਸੂਰ ਕਿ ਸੀ ਇਸ ਟੀਮ ਦਾ? ਕੀ ਇਹੀ ਕਿ ਕਿ ਇਹ ਟੀਮ ਸਾਹਿਬ ਸ੍ਰੀ ਗੁਰੂ ਨਾਨਕ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਬਹਾਲ ਕਰਨਾ ਚਾਹੁੰਦੀ ਹੈ? ਇਸ ਟੀਮ ਨੇ ਹੁਣ ਤੱਕ ਇਹੀ ਕਿਹਾ ਹੈ ਕਿ ਇਸ ਪਾਣੀਂ ਨੂੰ ਪ੍ਰਦੂਸ਼ਿਤ ਕਰ ਕੇ ਕਲਾ ਕਰਨ ਵਾਲੇ ਗੁਨਾਹਗਾਰ ਕੌਣ ਹਨ? ਸਰਕਾਰ ਉਹਨਾਂ ਗੁਨਾਹਗਾਰਾਂ ਨੂੰ ਕਟਹਿਰੇ ਵਿਚ ਲਿਆਉਣ ਦੀ ਬਜਾਏ ਸਵੱਛਤਾ ਦੀ ਮੰਗ ਕਰਨ ਵਾਲੀ ਟੀਮ ਨੂੰ ਈ ਹਿਰਾਸਤ ਵਿਚ ਲੈਣ ਲੱਗ ਪਏ ਹਨ। ਕੀ ਬਣੇਗਾ ਸਾਡੇ ਇਸ ਸਿਸਟਮ ਦਾ?  

Wednesday, October 26, 2022

ਸਮਾਗਮ ਵਿੱਚੋਂ ਸਾਜ਼ਿਸ਼ੀ ਢੰਗ ਨਾਲ ਕਰਨਲ ਲਖਨਪਾਲ ਨੂੰ ਬਾਹਰ ਕੱਢਿਆ

ਪੁਲਿਸ ਅਤੇ ਸਰਕਾਰ ਦੀ ਕਾਰਵਾਈ ਵਿਰੁੱਧ ਪੀ ਏ ਸੀ ਮੈਂਬਰਾਂ ਵਿੱਚ ਤਿੱਖਾ ਰੋਸ 

ਰੋਸ ਪ੍ਰਦਰਸ਼ਨ ਦੀ ਫੋਟੋ ਫਾਈਲ ਫੋਟੋ ਹੈ 
ਲੁਧਿਆਣਾ: 26 ਅਕਤੂਬਰ 2022: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਉਂਝ ਤਾਂ ਕਈ ਚੰਗੇ ਚੰਗੇ ਸਮਾਗਮ ਹੋਏ ਪਰ ਰਾਮਗੜ੍ਹੀਆ ਕਾਲਜ ਵਾਲਾ ਸਮਾਗਮ ਜ਼ਿਆਦਾ ਮਹੱਤਵਪੂਰਨ ਬਣ ਗਿਆ ਕਿਓਂਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਉਣਾ ਸੀ। ਉਹ ਆਏ ਵੀ ਅਤੇ ਸਮਾਗਮ ਵੀ ਹੋਇਆ ਪਰ ਉਸ ਵਿਚ ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਜਿਹੜੀ ਸਰਕਾਰ ਅਤੇ ਪੁਲਿਸ ਦੇ ਰਵਈਏ ਵਾਲੀ ਸੋਚ ਉੱਤੇ ਸੁਆਲੀਆ ਨਿਸ਼ਾਨ ਲਗਾਉਂਦੀ ਹੈ।

ਇਸ ਸਮਾਗਮ ਨੂੰ ਕਰਵਾਉਣ ਵਾਲੇ ਰਾਮਗੜ੍ਹੀਆ ਕਾਲਜ ਦੀ ਐਜੂਕੇਸ਼ਨਲ ਸੋਸਾਇਟੀ ਦੇ ਮੁਖੀ ਸਰਦਾਰ ਰਣਜੋਧ ਸਿੰਘ ਇਸ ਪਬਲਿਕ ਐਕਸ਼ਨ ਕਮੇਟੀ ਜਿਹੜੀ ਕਿ ਪੀ ਏ ਸੀ ਦੇ ਨਾਮ ਨਾਲ ਪ੍ਰਸਿੱਧ ਹੈ ਦੇ ਸਰਗਰਮ ਮੈਂਬਰ ਵੀ ਹਨ। ਇਸ ਲਈ ਇਸ ਸਮਾਗਮ ਵਿਚ ਪੀ ਏ ਸੀ ਦੇ ਚੋਣਵੇਂ ਮੈਂਬਰਾਂ ਦਾ ਵਫਦ ਵੀ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਇਹ ਸੰਗਠਨ ਸਤਲੁਜ, ਮੱਤੇਵਾੜਾ ਅਤੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਾਫੀ ਲੰਮੇ ਸਮੇਂ ਤੋਂ ਸਰਗਰਮ ਹੈ।

ਇਸ ਕਮੇਟੀ ਦੇ ਵਫਦ ਵਿੱਚ ਇਸ ਦੇ ਮੁਖ ਮੈਂਬਰਾਂ ਵਿੱਚੋਂ ਫੌਜ ਦੇ ਇੱਕ ਰਿਟਾਇਰਡ ਕਰਨਲ ਚੰਦਰ ਮੋਹਨ ਲਖਨਪਾਲ ਵੀ ਸਨ। ਪੁਲਿਸ ਅਤੇ ਇੰਟੈਲੀਜੈਂਸ ਦੇ ਮੈਂਬਰਾਂ ਦੀ ਟੀਮ ਨੇ ਸਮਾਗਮ ਵਾਲੇ ਹਾਲ ਵਿਚ ਕਰਨਲ ਦੀ ਖੁਫੀਆ ਢੰਗ ਨਾਲ ਸ਼ਨਾਖਤ ਕੀਤੀ ਅਤੇ ਫਿਰ ਸਾਹਨੇਵਾਲ ਥਾਣੇ ਦੇ ਇੱਕ ਉੱਚ ਅਧਿਕਾਰੀ ਨੇ ਉਹਨਾਂ ਕੋਲੋਂ ਹੀ ਇਸਦੀ ਪੁਸ਼ਟੀ  ਵੀ ਕੀਤੀ ਕਿ ਹਾਂ ਉਹੀ ਚੰਦਰ ਮੋਹਨ ਲਖਨਪਾਲ ਹਨ। 

ਇਸ ਪੁਸ਼ਟੀ ਤੋਂ ਬਾਅਦ ਉਹਨਾਂ ਨੂੰ ਸਮਾਗਮ ਤੋਂ ਇੱਕ ਮਿੰਟ ਲਈ ਬਾਹਰ ਆਉਣ ਵਾਸਤੇ ਕਿਹਾ ਗਿਆ। ਸ਼੍ਰੀ ਲਖਨਪਾਲ ਨੇ ਸੋਚਿਆ ਕਿ ਸ਼ਾਇਦ ਸਪੀਕਰਾਂ ਦੀ ਉੱਚੀ ਆਵਾਜ਼ ਕਰ ਕੇ ਅਜਿਹਾ ਕਿਹਾ ਜਾ ਰਿਹਾ ਹੈ। ਉਹ ਗੱਲ ਮੰਨ ਕੇ ਬਾਹਰ ਆ ਗਏ। ਉਹਨਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਹੇਠਾਂ ਗਰਾਊਂਡ ਫਲੋਰ 'ਤੇ ਲਿਆਂਦਾ ਗਿਆ ਅਤੇ ਉਹਨਾਂ ਨਾਮ ਅਤੇ ਰਿਹਾਇਸ਼ੀ ਥਾਂ ਦੀ ਬੇਲੋੜੀ ਪੁੱਛਗਿੱਛ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। 

ਇਸ ਤੇ ਕਰਨਲ ਲਖਨਪਾਲ ਨੂੰ ਸ਼ੱਕ ਹੋਇਆ ਤਾਂ ਉਹਨਾਂ ਕਿਹਾ ਕਿ ਮੈਂ ਸਮਾਗਮ ਵਿਚ ਸ਼ਾਮਲ ਹੋਣ ਆਇਆ ਹਾਂ ਇਸ ਲਈ ਮੈਂ ਵਾਪਿਸ ਉਪਰਲੇ ਹਾਲ ਵਿਚ ਜਾਣਾ ਚਾਹੁੰਦਾ ਹਾਂ। ਇਸ ਤੇ ਪੁਲਿਸ ਨੇ ਕਿਹਾ ਕਿ ਤੁਸੀਂ ਸਮਾਗਮ ਵਿਚ ਨਹੀਂ ਜਾ ਸਕਦੇ। ਇਹ ਸਭ ਸੁਣ ਕੇ ਕਰਨਲ ਲਖਨਪਾਲ ਨੇ ਸਮਾਗਮ ਦੇ ਕਰਤਧਰਤਾ ਸਰਦਾਰ ਰਣਜੋਧ ਸਿੰਘ ਨੂੰ ਫੋਨ ਕੀਤਾ -ਉਹਨਾਂ ਕਿਹਾ ਕਿ ਮੈਂ ਹੁਣੇ ਤੁਹਾਨੂੰ ਵਾਪਿਸ ਕਾਲ ਕਰਦਾ ਹਾਂ। 

ਜਦੋਂ ਪੰਜਾਂ ਮਿੰਟਾਂ ਦੀ ਉਡੀਕ ਮਗਰੋਂ ਵੀ ਫੋਨ ਨਾ ਆਇਆ ਤਾਂ ਕਰਨਲ ਲਖਨਪਾਲ ਨੇ ਦੋਬਾਰਾ ਸਰਦਾਰ ਰਣਜੋਧ ਸਿੰਘ ਨੂੰ ਫੋਨ ਕੀਤਾ। ਇਸ ਤੇ ਸਰਦਾਰ ਰਣਜੋਧ ਸਿੰਘ ਨੇ ਕਿਹਾ ਕਿ ਮੈਂ ਏਸੀਪੀ ਨਾਲ ਗੱਲ ਕਰ ਲਈ ਹੈ ਹੁਣੇ ਤੁਹਾਨੂੰ ਕੋਈ ਲੈਣ ਲਈ ਆ ਰਿਹਾ ਹੈ। ਜਦੋਂ ਹੋਰ ਕੁਝ ਮਿੰਟ ਲੰਘ ਗਏ ਤਾਂ ਅਪਮਾਨਿਤ ਮਹਿਸੂਸ ਕਰਦਿਆਂ ਕਰਨਲ ਲਖਨਪਾਲ ਰਾਮਗੜ੍ਹੀਆ ਕਾਲਜ ਤੋਂ ਬਾਹਰ ਆ ਕੇ ਆਪਣੀ ਕਰ ਵਿਚ ਆਪਣੇ ਘਰ ਵੱਲ ਚੱਲ ਪਏ। 

ਇਸ ਬਾਰੇ ਬਹੁਤ ਕੁਝ ਪੀ ਏ ਸੀ ਦੇ ਸਰਗਰਮ ਮੈਂਬਰਾਂ ਜਸਕੀਰਤ ਸਿੰਘ ਇੰਜੀਨੀਅਰ ਅਤੇ ਮਹਿੰਦਰ ਸਿੰਘ ਸੇਖੋਂ ਵਗੈਰਾ  ਨੇ ਕਰੀਬ ਸਾਢੇ ਪੰਜ ਵਜੇ ਸੋਸ਼ਲ ਮੀਡੀਆ 'ਤੇ ਸਭ ਕੁਝ ਜ਼ਾਹਰ ਵੀ ਕਰ ਦਿੱਤਾ ਸੀ। ਉਹਨਾਂ ਨੇ ਹੀ ਮੀਡੀਆ ਨੂੰ ਵੀ ਇਸ ਬਾਰੇ ਵਿਸਥਾਰ ਨਾਲ ਦੱਸਿਆ। 

ਕੀ ਹੁਣ ਸਰਕਾਰ ਅਤੇ ਪ੍ਰਸ਼ਾਸਨ ਸਪਸ਼ਟ ਕਰਨਗੇ ਕਿ ਇੱਕ ਰਿਟਾਇਰਡ ਕਰਨਲ ਅਤੇ ਵਾਤਾਵਰਨ ਪ੍ਰੇਮੀ ਕੋਲੋਂ ਇਸ ਸਮਾਗਮ ਨੂੰ ਜਾਂ ਮੁੱਖ ਮੰਤਰੀ ਨੂੰ ਕੀ ਖਤਰਾ ਸੀ? ਪੁਲਿਸ ਦੀ ਇਸ ਕਾਰਵਾਈ ਨੇ ਪ੍ਰਦੂਸ਼ਣ ਵਿਰੋਧੀ ਮੁਹਿੰਮਾਂ ਬਾਰੇ ਸਰਕਾਰ ਦੀ ਸੋਚ ਅਤੇ ਰਵਈਏ ਬਾਰੇ ਕਈ ਸ਼ੰਕੇ ਖੜੇ ਕਰ ਦਿੱਤੇ ਹਨ। ਪੁਲਿਸ ਦੀ ਇਸ ਕਾਰਵਾਈ ਨਾਲ ਵਾਤਾਵਰਨ ਪ੍ਰੇਮੀਆਂ ਨੂੰ ਬਹੁਤ ਸਦਮਾ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਇਸ ਸੰਗਠਨ ਨਾਲ ਬਹੁਤ ਸਾਰੇ ਲੋਕ ਅਤੇ ਹੋਰ ਸੰਗਠਨ ਜੁੜੇ ਹੋਏ ਹਨ। ਇਹ ਸੰਗਠਨ ਲਗਾਤਾਰ ਸ਼ਾਂਤਮਈ ਢੰਗ ਤਰੀਕੇ ਨਾਲ ਪ੍ਰਦੂਸ਼ਣ ਵਿਰੁੱਧ ਕੋਈ ਨ ਕੋਈ ਮੁਹਿੰਮ ਚਲਾਉਂਦਾ ਰਹਿੰਦਾ ਹੈ। ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ ਨੂੰ ਬਚਾਉਣ ਲਈ ਵੀ ਇਹ ਕਮੇਟੀ ਲਗਾਤਾਰ ਸਰਗਰਮ ਹੈ। ਜੇ ਅਜਿਹੇ ਸੰਗਠਨਾਂ ਨਾਲ ਵੀ ਪੁਲਿਸ ਦਾ ਇਹ ਰਵਈਆ ਹੈ ਤਾਂ ਪੁਲਿਸ ਰਾਖੀ ਕਿਸਦੀ ਕਰ ਰਹੀ ਹੈ?

ਇਸ ਸੰਬੰਧੀ ਕਰਨਲ ਲਖਨਪਾਲ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਸੋਹਲ ਮੀਡੀਆ ਤੇ ਵੀ ਇੱਕ ਖੁਲ੍ਹੀ ਚਿਠੀ ਪੋਸਟ ਕੀਤੀ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਪੁਲਿਸ ਦੇ ਇਸ ਰਵਈਏ ਦਾ ਆਖਿਰ ਕੀ ਮਕਸਦ ਹੈ? ਇਸਦੇ ਨਾਲ ਹੀ ਕਰਨਲ ਲਖਨਪਾਲ ਨੇ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਫ਼ੰਕਸ਼ਨ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਵੀ ਕੀਤਾ ਹੈ।

ਕਰਨਲ ਲਖਨਪਾਲ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਇਸ ਚਿਠੀ ਦਾ ਪੰਜਾਬੀ ਰੂਪ ਕੁਝ ਇਸ ਤਰ੍ਹਾਂ ਹੈ:

ਸ.ਭਗਵੰਤ ਸਿੰਘ ਮਾਨ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ।
ਪਿਆਰੇ ਮੁੱਖ ਮੰਤਰੀ ਸਾਹਿਬ,
1. ਸ਼ੁਭਕਾਮਨਾਵਾਂ ਦੇ ਨਾਲ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹਾਂਗਾ ਕਿ ਮੈਨੂੰ ਅੱਜ (25 ਅਕਤੂਬਰ 2022) ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਰਾਜ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ।
2. ਮੇਰੇ ਕੋਲ ਇੱਕ ਸੱਦਾ ਪੱਤਰ ਸੀ। ਮੈਨੂੰ ਰਾਮਗੜ੍ਹੀਆ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਸ. ਰਣਜੋਧ ਸਿੰਘ ਜੀ ਨੇ ਇਸ ਸਮਾਗਮ ਲਈ ਸੱਦਾ ਦਿੱਤਾ ਸੀ।
3. ਮੈਨੂੰ ਮੇਰੇ ਦੋਸਤਾਂ ਦੇ ਨਾਲ ਸਾਰੀ ਚੈਕਿੰਗ ਦੇ ਨਾਲ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲ ਦੇ ਅੰਦਰ ਬੈਠੇ ਹੋਏ, ਮੇਰੇ ਕੋਲ ਸੀ.ਆਈ.ਡੀ. ਦੇ ਕਰਮਚਾਰੀ ਅਤੇ ਥਾਣਾ ਸਾਹਨੇਵਾਲ, ਇੰਸਪੈਕਟਰ ਸ. ਕੁਲਵੰਤ ਸਿੰਘ ਜੀ ਨੇ ਦੋ ਵਾਰ ਸੰਪਰਕ ਕੀਤਾ। ਦੂਜੀ ਵਾਰ ਆਉਣ ਤੋਂ ਬਾਅਦ ਇੰਸਪੈਕਟਰ ਕੁਲਵੰਤ ਸਿੰਘ ਜੀ ਨੇ ਮੈਨੂੰ ਆਪਣੇ ਨਾਲ ਬਾਹਰ ਜਾਣ ਲਈ ਬੇਨਤੀ ਕੀਤੀ। ਇਸ ਲਈ ਮੈਂ ਕੀਤਾ. ਬਾਹਰ ਜਾਣ ਤੋਂ ਬਾਅਦ, ਮੈਂ ਉਸ ਦੀ ਅਤੇ ਸਿਵਲ ਡਰੈੱਸ ਵਿਚ ਕੁਝ ਹੋਰ ਪੁਲਿਸ ਕਰਮਚਾਰੀਆਂ ਦੁਆਰਾ ਜਾਂਚ ਕੀਤੀ ਗਈ। ਮੈਨੂੰ ਦੱਸਿਆ ਗਿਆ ਕਿ ਮੈਂ ਉਕਤ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਾਂਗਾ। ਮੈਂ ਸ: ਰਣਜੋਧ ਸਿੰਘ ਜੀ ਅਤੇ ਮੇਰੇ ਦੋਸਤਾਂ ਨੂੰ ਹਾਲ ਦੇ ਅੰਦਰ ਬੈਠੇ ਮੋਬਾਈਲ 'ਤੇ ਸੂਚਨਾ ਦਿੱਤੀ ਅਤੇ ਉੱਥੋਂ ਚਲੇ ਗਏ।
4. ਉਕਤ ਪੁਲਿਸ ਮੁਲਾਜ਼ਮਾਂ ਨੇ ਮੇਰਾ ਰਿਹਾਇਸ਼ੀ ਪਤਾ ਅਤੇ ਸੰਪਰਕ ਨੰਬਰ ਵੀ ਨੋਟ ਕਰ ਲਿਆ ਹੈ। ਵੈਸੇ ਵੀ ਪੁਲਿਸ ਮੁਲਾਜ਼ਮਾਂ ਦਾ ਵਤੀਰਾ ਸਮਝ ਨਹੀਂ ਆ ਰਿਹਾ ਸੀ। ਅਜਿਹੀ ਕਾਰਵਾਈ ਕਿਉਂ ਕੀਤੀ ਗਈ? ਕਿਸ ਦੇ ਇਸ਼ਾਰੇ 'ਤੇ, ਇਹ ਕੀਤਾ ਗਿਆ ਸੀ, ਅਜੇ ਵੀ ਭੰਬਲਭੂਸਾ ਹੈ?
5. ਇਸ ਤੋਂ ਬਾਅਦ, ਮੈਂ ਭਵਿੱਖ ਵਿੱਚ ਕਿਸੇ ਵੀ ਸਟੇਟ ਫੰਕਸ਼ਨ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਅਜਿਹੀ ਕਠੋਰ ਅਤੇ ਅਪਮਾਨਜਨਕ ਪਹੁੰਚ ਤੋਂ ਦੁਖੀ !!! ਤੁਹਾਡਾ ਧੰਨਵਾਦ.
ਸ਼ੁਭਕਾਮਨਾਵਾਂ ਨਾਲ.
ਦਿਲੋਂ ਤੁਹਾਡਾ,
ਕਰਨਲ ਸੀ.ਐਮ ਲਖਨਪਾਲ
ਮੈਂਬਰ ਪੀ.ਏ.ਸੀ
"ਸੰਘਰਸ਼"
ਲੁਧਿਆਣਾ।
94171 38044 ਹੈ।

ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਕਿਹੜੇ ਕਦਮ ਉਠਾ ਕੇ ਵਾਤਾਵਰਣ ਪ੍ਰੇਮੀਆਂ ਅਤੇ ਕਾਰਕੁੰਨਾਂ ਦੇ ਰੋਸ ਨੂੰ ਦੂਰ ਕਰਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, July 10, 2022

11 ਜੁਲਾਈ 2022 ਨੂੰ ਮੱਤੇਵਾੜਾ ਦੇ ਮੁੱਦੇ 'ਤੇ ਸਰਕਾਰ ਨਾਲ ਮੀਟਿੰਗ

ਮੱਤੇਵਾੜਾ ਵਿੱਚ ਹੋਏ ਵਿਸ਼ਾਲ ਇਕੱਠ ਨੇ ਅਸਰ ਦਿਖਾਇਆ 


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਟੀਮ)::

ਮੱਤੇਵਾੜਾ ਦਾ ਮਾਮਲਾ ਕਾਰਪੋਰੇਟ ਸੈਕਟਰ ਦੀ ਗੁਲਾਮੀ ਵਾਲੇ ਜੂਲ੍ਹੇ ਦੇ ਖਿਲਾਫ ਅੰਦੋਲਨ ਬਣਦਾ ਨਜ਼ਰ ਆ ਰਿਹਾ ਹੈ। ਅੱਜ ਹੋਏ ਇਸ ਭਰਵੇਂ ਇਕੱਠ ਨੇ ਬਹੁਤ ਕੁਝ ਸਾਫ ਕਰ ਦਿੱਤਾ ਹੈ। ਅੱਜ ਜਿਸ ਹਿਸਾਬ ਨਾਲ ਪੰਜਾਬੀਆਂ ਦਾ ਏਕਾ ਏਨੀ ਵੱਡੀ ਵਿਸ਼ਾਲਤਾ ਨਾਲ ਉਭਰ ਕੇ ਸਾਹਮਣੇ ਆਇਆ ਹੈ ਉਸ ਹਿਸਾਬ ਨਾਲ ਕਾਰਪੋਰੇਟੀ ਹਰ ਸਰਕਾਰ ਦੀਆਂ ਉਹ ਸਾਰੀਆਂ ਚਾਲਾਂ ਵੀ ਨਾਕਾਮ ਹੋਣਗੀਆਂ ਜਿਹੜੀਆਂ ਹੁਣ ਆਪ ਸਰਕਾਰ ਦਾ ਚਿਹਰਾ ਅੱਗੇ ਕਰ ਕੇ ਚੱਲੀਆਂ ਜਾ ਰਹੀਆਂ ਹਨ। ਰਾਜਸਥਾਨ ਨੂੰ ਪਹਿਲਾਂ ਨਾਲੋਂ ਵੱਧ ਪਾਣੀ ਦੇਣ, ਪਾਣੀ ਦਾ ਵੱਡਾ ਹਿੱਸਾ ਗੁਜਰਾਤ ਪਹੁੰਚਾਉਣ ਅਤੇ ਮੱਤੇਵਾੜਾ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਸਾਰੀਆਂ ਸਕੀਮਾਂ ਬਾਰੇ ਲੋਕ ਗੁੱਸੇ ਵਿਚ ਹਨ। ਇਸ ਵਾਰ ਦਾ ਅੰਦੋਲਨ ਸ਼ੁੱਧ ਪੰਜਾਬੀ ਅੰਦੋਲਨ ਹੋ ਸਕਦਾ ਹੈ। ਸਾਰੀਆਂ ਧਾਰਮਿਕ ਗੱਲਾਂ ਤੋਂ ਉੱਪਰ ਉੱਠ ਕੇ ਇਹ ਸ਼ੁਧ ਪੰਜਾਬੀ ਅੰਦੋਲਨ ਬਣਦਾ ਨਜ਼ਰ ਆਉਣ ਲੱਗਿਆ ਹੈ। ਇੱਕ ਵਾਰ ਫਿਰ ਸਚ ਹੋਣ ਲੱਗੀਆਂ ਹਨ ਇਹ ਸਤਰਾਂ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਮ ਉੱਤੇ। ਇਸ ਮੌਕੇ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਗਿਆ, ਮਾਛੀਵਾੜੇ ਦੇ ਜੰਗਲਾਂ ਦੀ ਗੱਲ ਕੀਤੀ ਗਈ ਉੱਥੇ ਲਾਲ ਝੰਡੇ ਵਾਲੇ ਵੀ ਪੂਰੇ ਜੋਸ਼ੋ ਖਰੋਸ਼ ਨਾਲ ਸ਼ਾਮਿਲ ਹੋਏ। 
ਸਤਲੁਜ ਅਤੇ ਮੱਤੇਵਾੜਾ ਲਈ ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਵੱਲੋਂ ਸਾਰੇ ਪੰਜਾਬੀਆਂ ਨੂੰ ਸਤਲੁਜ ਦੇ ਕੰਢੇ ਮੱਤੇਵਾੜਾ ਸੁਰੱਖਿਅਤ ਜੰਗਲ ਦੇ ਨਾਲ ਲੱਗਦੇ ਪ੍ਰਸਤਾਵਿਤ ਮੈਗਾ ਟੈਕਸਟਾਈਲ ਪਾਰਕ ਨੂੰ ਰੱਦ ਕਰਨ ਦਾ ਸਮਰਥਨ ਕਰਨ ਦੇ ਸੱਦੇ ਨੂੰ ਪੰਜਾਬ ਭਰ ਦੇ ਨਾਗਰਿਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਸਮਾਗਮ ਵਿੱਚ ਸੂਬੇ ਭਰ ਤੋਂ ਵਾਤਾਵਰਨ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।  ਇਸ ਵਿੱਚ ਵਿਚਾਰਧਾਰਾਵਾਂ ਦੇ ਇੱਕ ਸਪੈਕਟ੍ਰਮ ਵਿੱਚ ਕਿਸਾਨ ਯੂਨੀਅਨਾਂ ਅਤੇ ਪਾਰਟੀਆਂ ਦੇ ਸੀਨੀਅਰ ਸਿਆਸੀ ਨੇਤਾਵਾਂ ਦੀ ਭਾਗੀਦਾਰੀ ਵੀ ਵੇਖੀ ਗਈ।  ਪੀਏਸੀ ਮੱਤੇਵਾੜਾ ਜੰਗਲ ਅਤੇ ਸਤਲੁਜ ਦੀ ਨੇੜਤਾ ਨੂੰ ਦੇਖਦੇ ਹੋਏ ਗੰਭੀਰ ਵਾਤਾਵਰਣ ਸੰਬੰਧੀ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਇਸ ਉਦਯੋਗਿਕ ਪਾਰਕ ਦੇ ਪ੍ਰੋਜੈਕਟ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਤੋਂ ਹੀ ਇਸ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ।  ਹਾਲ ਹੀ ਵਿੱਚ ਇਸ ਪ੍ਰੋਜੈਕਟ ਬਾਰੇ ਵਿਧਾਨ ਸਭਾ ਵਿੱਚ ਚਰਚਾ ਹੋਈ ਸੀ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਅਪਡੇਟ ਦਿੱਤੀ ਸੀ, ਜਿਸ ਕਾਰਨ ਇਹ ਵੱਡਾ ਪ੍ਰਤੀਕਰਮ ਹੋਇਆ ਸੀ।  ਚੋਣਾਂ ਤੋਂ ਪਹਿਲਾਂ ਉਕਤ ਟੈਕਸਟਾਈਲ ਪਾਰਕ ਦੀ ਸਥਾਪਨਾ ਵਿਰੁੱਧ ਸਖ਼ਤ ਬਿਆਨ ਦੇਣ ਵਾਲੇ ਪੰਜਾਬ ਦੇ 'ਆਪ' ਆਗੂਆਂ ਦੀਆਂ ਵੀਡੀਓਜ਼ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਮੱਧ ਪੰਜਾਬ ਵਿੱਚ ਮੱਤੇਵਾੜਾ ਦਾ ਜੰਗਲ ਹੀ ਬਚਿਆ ਹੋਇਆ ਜੰਗਲ ਹੈ ਅਤੇ ਇਸ ਦੇ ਬਿਲਕੁਲ ਨੇੜੇ ਉਦਯੋਗਿਕ ਪਾਰਕ ਬਣਾਉਣ ਨਾਲ ਇਹ ਜੰਗਲ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।  ਉਹ ਸਤਲੁਜ ਦਰਿਆ ਦੇ ਨਾਲ ਪ੍ਰਸਤਾਵਿਤ ਸਥਾਨ ਦੀ ਨੇੜਤਾ ਵੱਲ ਵੀ ਇਸ਼ਾਰਾ ਕਰਦੇ ਹਨ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਅਤੇ ਜਿਸ ਦੇ ਵਿਗੜਨ ਦਾ ਡਰ ਹੈ।  ਉਦਯੋਗਾਂ ਦਾ ਨਿਰਮਾਣ ਸਤਲੁਜ ਦੇ ਹੜ੍ਹ ਵਾਲੇ ਮੈਦਾਨਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜੋ ਪੰਜਾਬ ਲਈ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਬੁੱਢੇ ਦਰਿਆ ਨੂੰ ਵੀ ਇਸੇ ਨਤੜ੍ਹਾਂ ਪ੍ਰਦੂਸ਼ਿਤ ਕਰ ਕੇ ਗੰਦਾ ਨਾਲ ਬਣਾਇਆ ਜਾ ਚੁੱਕਿਆ ਹੈ। 

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਜਾ ਵੜਿੰਗ ਨੇ ਕਿਹਾ ਕਿ ਇਹ ਇੰਡਸਟਰੀ ਪਾਰਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ, ਜੋ ਕਿ ਵੱਡੀ ਗਲਤੀ ਸੀ, ਜਿਸ ’ਤੇ ਉਹ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਵੱਲੋਂ ਕੀਤਾ ਵਿਰੋਧ ਵੀ ਇਸ ਨੂੰ ਰੋਕ ਨਹੀਂ ਸਕਿਆ ਸੀ। ਇੰਡਸਟਰੀ ਪਾਰਕ ਦੇ ਵਿਰੋਧ ਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਥੇ ਪਹੁੰਚੇ ਲੱਖਾ ਸਿਧਾਣਾ ਨੇ ਸਵਾਲ ਕੀਤਾ ਕਿ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਬਣਨ ਮਗਰੋਂ ਹੁਣ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਕਿਉਂ ਨਹੀਂ ਪੁੱਜੇ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਬਣਨ ਤੋਂ ਪਹਿਲਾਂ ਇਸ ਇੰਡਸਟਰੀ ਪਾਰਕ ਦਾ ਵਿਰੋਧ ਕਰਦਾ ਸੀ ਅਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਇਸਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ। 

ਸ਼੍ਰੋਮਣੀ ਅਕਾਲੀ ਦਲ ਦਲ (ਅ) ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ,‘‘ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੇ ਮੱਤੇਵਾੜਾ ਦੇ ਜੰਗਲਾਂ ’ਚੋਂ ਹੋ ਕੇ ਅਗਲੇ ਪੜਾਅ ਵੱਲ ਪੁੱਜੇ ਸਨ, ਜਿਸ ਲਈ ਇਹ ਜੰਗਲ ਸਾਡਾ ਧਾਰਮਿਕ ਵਿਰਸਾ ਹਨ, ਜਿਸ ਨੂੰ ਅਸੀਂ ਉਜੜਨ ਨਹੀਂ ਦੇਵਾਂਗੇ।’’ ਸਰਦਾਰ ਮਾਨ ਨੇ ਇਸ ਮੌਕੇ ਖਾੜਕੂ ਲਹਿਰ ਦੇ ਉਘੇ ਨਾਮ ਬਲਵਿੰਦਰ ਸਿੰਘ ਜਟਾਣਾ ਨੂੰ ਵੀ ਉਚੇਚ ਨਾਲ ਯਾਦ ਕੀਤਾ। 

ਇਸ ਸ਼ੁਭ ਕੰਮ ਵਿਚ ਲਗਾਤਾਰ ਸਰਗਰਮੀ ਦਿਖਾ ਰਹੇ ਸੰਗਠਨ ਪੀਏਸੀ ਨੂੰ ਦੱਖਣੀ ਪੰਜਾਬ ਵਿੱਚ ਗੈਰ ਸਰਕਾਰੀ ਸੰਗਠਨਾਂ ਤੋਂ ਵੀ ਮਜ਼ਬੂਤ ਸਮਰਥਨ ਪ੍ਰਾਪਤ ਹੋਇਆ ਹੈ ਜੋ ਸਿਹਤ ਮੁੱਦਿਆਂ ਅਤੇ ਕੈਂਸਰ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹਨ। ਕਿਸਾਨ ਯੂਨੀਅਨਾਂ ਨੇ ਵੀ ਮੱਤੇਵਾੜਾ ਟੈਕਸਟਾਈਲ ਪਾਰਕ ਨੂੰ ਰੱਦ ਕਰਾਉਣ ਲਈ ਉਨ੍ਹਾਂ ਦੇ ਅੰਦੋਲਨ ਲਈ ਪਹਿਲਾਂ ਹੀ ਪੀਏਸੀ ਨੂੰ ਸਮਰਥਨ ਦਿੱਤਾ ਹੈ।

ਪੀਏਸੀ ਦੇ ਕਰਨਲ ਸੀਐਮ ਲਖਨਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ 11 ਜੁਲਾਈ 2022 ਨੂੰ ਮੱਤੇਵਾੜਾ ਟੈਕਸਟਾਈਲ ਪਾਰਕ ਦੇ ਮੁੱਦੇ 'ਤੇ ਮਿਲਣ ਅਤੇ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਦਫ਼ਤਰ ਤੋਂ ਸੱਦਾ ਮਿਲਿਆ ਹੈ ਅਤੇ ਟੀਮ ਨੇ ਸੱਦਾ ਸਵੀਕਾਰ ਕਰ ਲਿਆ ਹੈ।

 ਸਮਾਗਮ ਵਿੱਚ ਐਸ.ਕੇ.ਐਮ ਦੇ ਆਗੂ ਬਲਦੇਵ ਸਿੰਘ ਸਿਰਸਾ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ ਆਦਿ ਹਾਜ਼ਰ ਸਨ।  ਇਸ ਮੌਕੇ ਪ੍ਰਮੁੱਖ ਸਿਆਸੀ ਆਗੂ ਸਿਮਰਨਜੀਤ ਸਿੰਘ ਮਾਨ ਐਮ.ਪੀ ਸੰਗਰੂਰ, ਡਾ: ਧਰਮਵੀਰ ਗਾਂਧੀ, ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਆਲੀ, ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਅਰਸ਼ੀ ਆਦਿ ਵੀ ਹਾਜ਼ਰ ਸਨ।  

ਇਸੇ ਦੌਰਾਨ ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਮਾਮਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਭਲਕੇ ਪਬਲਿਕ ਐਕਸ਼ਨ ਕਮੇਟੀ ਕਰੇਗੀ ਮੁਖ ਮੰਤਰੀ ਮਾਨ ਨਾਲ ਮੁਲਾਕਾਤ ਕਰੇਗੀ। ਇਸ ਮੁਲਾਕਾਤ ਦਾ ਸੱਦਾ ਪੰਜਾਬ ਸਰਕਾਰ ਨੇ ਹੀ ਦਿੱਤਾ ਹੈ। ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਕਜੁੱਟ ਹੋਏ ਪੰਜਾਬੀਆਂ ਨੇ ਇੱਕਜੁੱਟ ਹੋ ਕੇ ਮਾਡਰਨ ਇੰਡਸਟਰੀਅਲ ਪਾਰਕ ਬਣਾਉਣ ਦਾ ਤਿੱਖਾ ਵਿਰੋਧ ਕੀਤਾ। ਇਸ ਇਕੱਠ ਵਿੱਚ ਮਾਛੀਵਾੜੇ ਦੇ ਜੰਗਲ ਨਵੇਂ ਸੰਘਰਸ਼ਾਂ ਦਾ ਰਸਤਾ ਦਿਖਾਉਂਦੇ ਵੀ ਮਹਿਸੂਸ ਹੋ ਰਹੇ ਸਨ। ਪੰਜਾਬ ਦੇ ਹੱਕਾਂ ਤੇ ਲਗਾਤਾਰ ਪੈ ਰਹੇ ਡਾਕਿਆਂ ਦੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਸੀ। 

ਇਥੇ ਫਿਰ ਦੁਹਰਾਉਣਾ ਜ਼ਰੂਰੀ ਲੱਗਦਾ ਹੈ ਕਿ ਲੁਧਿਆਣਾ ਦੇ ਮੱਤੇਵਾੜਾ ਵਾਲੇ ਜੰਗਲਾਂ ਦੇ ਐਨ ਨੇੜੇ ਪ੍ਰਸਤਾਵਿਤ ਹੋਏ ਮਾਡਰਨ ਇੰਡਸਟਰੀਅਲ ਪਾਰਕ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਪੰਜਾਬ ਦੇ ਕੋਨੇ-ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ। ਸਮੂਹ ਪੰਜਾਬੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੱਤੇਵਾੜਾ ਦਾ ਇਹ ਜੰਗਲ ਲੱਖਾਂ ਹੀ ਬੇਜ਼ੁਬਾਨ ਪਛੂ ਪੰਛੀਆਂ ਦਾ ਘਰ ਹੀ ਨਹੀਂ ਸਗੋਂ ਪੰਜਾਬ ਵਾਸੀਆਂ ਨੂੰ ਸਾਫ ਸੁਥਰੀ ਹਵਾ ਦੇਣ ਵਿਚ ਵੀ ਸਹਾਈ ਹੈ।

ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਇਸ ਜੰਗਲ ਨੂੰ ਬਚਾਉਣ ਲਈ ਬੇਨਤੀ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗਲ ਦੇ ਨੇੜੇ ਉਦਯੋਗਿਕ ਪਾਰਕ ਬਣਾ ਕੇ ਰੰਗਾਈ ਯੂਨਿਟ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਮੱਤੇਵਾੜਾ ਜੰਗਲ ਦੀ ਹੋਂਦ ਖਤਮ ਹੋ ਜਾਵੇਗੀ। ਇਸ ਬਾਰੇ ਗਲਬਾਤ ਕਰਨ ਲਈ ਭਲਕੇ ਪਬਲਿਕ ਐਕਸ਼ਨ ਕਮੇਟੀ (PAC) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਮਸਲੇ ਦੇ ਹੱਲ 'ਤੇ ਵਿਚਾਰ ਕੀਤਾ ਜਾਵੇਗਾ। ਜੰਗਲੀ ਜਾਨਵਰ ਮਰ ਜਾਣਗੇ। ਗਲਤ ਨੀਤੀ ਕਾਰਨ ਅਸੀਂ ਲੁਧਿਆਣਾ ਦਾ ਬੁੱਢਾ ਦਰਿਆ ਗੰਦੇ ਪਾਣੀ ਦੇ ਸੀਵਰੇਜ ਵਿੱਚ ਬਦਲਦੇ ਦੇਖਿਆ ਹੈ। ਇਹੀ ਹਾਲ ਸਤਲੁਜ ਦਾ ਹੈ।

ਦੱਸਣਯੋਗ ਹੈ ਕਿ ਇਸ ਮੋਰਚੇ ਵਿਚ ਬੱਚੇ, ਬਜ਼ੁਰਗ, ਸਿਆਸੀ ਆਗੂ ਅਤੇ ਖਾਲਸਾ ਏਡ ਵਲੋਂ ਵੀ ਹਿਮਾਇਤ ਕੀਤੀ ਗਈ। ਸਾਰੇ ਵਾਤਾਵਰਨ ਪ੍ਰੇਮੀਆਂ ਵਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਮੱਤੇਵਾੜਾ ਜੰਗਲ ਨੂੰ ਬਚਾਇਆ ਜਾਵੇ ਅਤੇ ਇਥੇ ਸਥਾਪਿਤ ਹੋਣ ਜਾ ਰਹੇ ਇੰਡਸਟਰੀਅਲ ਪਾਰਕ ਨੂੰ ਰੋਕਿਆ ਜਾਵੇ। ਮੱਤੇਵਾੜਾ ਜੰਗਲਾਂ 'ਤੇ ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਲੈ ਕੇ  ਬੁਲਾਰਿਆਂ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਨਾ ਕੱਟਿਆ ਜਾਵੇ ਤੇ ਕੁਦਰਤ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਕਿ ਦਰੱਖ਼ਤ ਇਨਸਾਨ ਲਈ ਆਕਸੀਜ਼ਨ ਬਣਾਉਣ ਵਾਲੇ ਕਾਰਖਾਨਿਆਂ ਦੇ ਬਰਾਬਰ ਹੁੰਦੇ  ਹਨ।

ਬੁਲਾਰਿਆਂ ਨੇ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ਉੱਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ ਜਿਵੇਂ ਕਿ ਗੁਰਬਾਣੀ ਵਿੱਚ ਵੀ ਦਰਜ ਹੈ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' , ਜੇਕਰ ਇਸ ਗੁਰਬਾਣੀ ਦੀਆਂ ਤੁਕਾਂ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਆਪਣੇ ਚੌਗਿਰਦੇ ਤੇ ਕੁਦਰਤ ਨੂੰ ਬਚਾ ਸਕਦੇ ਹਾਂ। ਜਿਥੇ ਅੱਜ ਲੋਕ ਜਾਗਰੂਕ ਹੋਏ ਨੇ ਜਿਵੇਂ ਕਿ ਮੱਤੇਵਾੜਾ ਜੰਗਲ ਦੀ ਕਟਾਈ ਨੂੰ ਲੈ ਕੇ ਲੋਕਾਂ ਨੇ ਜੰਗਲ ਨੂੰ ਬਚਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ 'ਤੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਦਰੱਖ਼ਤ 39 ਪ੍ਰਤੀਸ਼ਤ ਤੋਂ 4.5 ਪ੍ਰਤੀਸ਼ਤ ਹੀ ਰਹਿ ਗਏ ਹਨ, ਸਾਨੂੰ ਆਪਣਾ ਫ਼ਰਜ਼ ਸਮਝਦਿਆਂ ਘੱਟੋ-ਘੱਟ 10 ਦਰੱਖਤ ਜ਼ਰੂਰ ਲਾਉਣੇ ਚਾਹੀਦੇ ਹਨ। ਦੱਸ ਦੇਈਏ ਕਿ ਇਸ ਮੋਰਚੇ ਵਿਚ ਖਾਲਸਾ ਏਡ ਵਲੋਂ ਲੰਗਰ ਲਗਾਇਆ ਗਿਆ।

Wednesday, February 09, 2022

ਵਾਤਾਵਰਣ ਨੂੰ ਪ੍ਰਮੁੱਖ ਚੋਣ ਏਜੰਡਾ ਬਣਾਉਣ ਲਈ ਚੇਤਨਾ ਮਾਰਚ ਦਾ ਐਲਾਨ

 9th February 2022 at 02:06 PM Via WhatsApp

ਦਾ ਓਟ ਆਸਰਾ ਲੈ ਕੇ ਆਰੰਭ ਹੋਇਆ ਇਹ ਮਿਸ਼ਨ 

ਇਹ ਤਸਵੀਰ ਭਾਰਤ ਜਨ ਗਿਆਨ ਵਿਗਿਆਨ ਜੱਥਾ ਅਤੇ ਪੀਪਲਜ਼ ਮੀਡੀਆ ਲਿੰਕ ਵੱਲੋਂ ਬੁੱਢੇ ਦਰਿਆ ਬਾਰੇ ਬਣਾਈ ਜਾ ਰਹੀ ਦਸਤਾਵੇਜ਼ੀ ਫਿਲਮ ਦੌਰਾਨ ਵਲੀਪੁਰ ਵਿਖੇ ਜੂਨ-2016 ਦੇ ਦੂਜੇ ਹਫਤੇ ਵਿੱਚ ਕਲਿੱਕ ਕੀਤੀ ਗਈ ਸੀ। ਇਥੇ ਸਾਫ ਪਾਣੀ ਅਤੇ ਪ੍ਰਦੂਸ਼ਿਤ ਹੋਇਆ ਕਾਲਾ ਪਾਣੀ ਸਪਸ਼ਟ ਤੌਰ ਤੇ ਦੋ ਧਾਰਾਵਾਂ ਵਿੱਚ ਵੰਡੇ ਜਾਂਦੇ ਨਜ਼ਰ ਆਉਂਦੇ ਹਨ। 

ਲੁਧਿਆਣਾ: 10 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਜਦੋਂ ਆਮ ਆਦਮੀ ਪਾਰਟੀ ਦੀ ਚੜ੍ਹਤ ਪੰਜਾਬ ਵਿੱਚ ਵੀ ਹੋਈ ਤਾਂ ਉਸ ਵੇਲੇ "ਆਪ" ਦੇ ਕਾਫਲੇ ਦੀ ਅਗਵਾਈ ਮੰਨੀ  ਪ੍ਰਮੰਨੀ ਸ਼ਖ਼ਸੀਅਤ ਐਚ ਐਸ ਫੂਲਕਾ ਹੁਰਾਂ ਕੋਲ ਸੀ। ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਆਪਣੇ ਨੇੜਲੇ ਸਾਥੀ ਦੇ ਹਸਪਤਾਲ ਵਿੱਚ ਕੀਤੀ। ਇਸ ਮੌਕੇ ਬੇਲਣ ਬ੍ਰਿਗੇਡ ਸੁਪ੍ਰੀਮੋ ਅਨੀਤਾ ਸ਼ਰਮਾ ਦੇ ਨਾਲ ਨਾਲ ਕਈ ਹੋਰ ਉੱਘੀਆਂ ਸ਼ਖਸੀਅਤਾਂ ਵੀ ਇਸ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਰਹੀਆਂ। 

ਇਸ ਮੀਡੀਆ ਮੀਟ ਦਾ ਮੁੱਖ ਮੁੱਦਾ ਸੀ ਬੁੱਢੇ ਦਰਿਆ ਦੀ ਉਸ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਜਿਹੜੀ ਕਦੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਵੇਲੇ ਹੋਇਆ ਕਰਦੀ ਸੀ। ਇਸ ਮੌਕੇ ਇੱਕ ਪੱਤਰਕਾਰ ਨੇ ਆਪਣਾ ਕੋਈ ਸੁਆਲ ਪੁੱਛਦਿਆਂ ਬੁੱਢੇ ਦਰੀਆਂ ਲਈ ਬੁੱਢਾ ਨਾਲ ਸ਼ਬਦ ਵਰਤ ਲਿਆ। ਫੂਲਕਾ ਸਾਹਿਬ ਨੇ ਉਸਨੂੰ ਟੋਕਿਆ ਅਤੇ ਕਿਹਾ ਕਿ ਬੁੱਢਾ ਨਾਲ ਨਹੀਂ ਬੁੱਢਾ ਦਰਿਆ ਕਹੋ। ਪੱਤਰਕਾਰ ਕੋਲੋਂ ਬੁੱਢਾ ਨਾਲ ਸ਼ਬਦ ਨਿਕਲ ਜਾਣਾ ਸੁਭਾਵਿਕ ਜਿਹਾ ਹੀ ਸੀ ਕਿਓਂਕਿ ਸਾਰੇ ਪ੍ਰਸ਼ਾਸਨ, ਸਾਰੇ ਸਿਆਸੀ ਲੀਡਰਾਂ/ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਸੰਗਠਨਾਂ ਨੇ ਇਸ ਨੂੰ ਬੁੱਢਾ ਨਾਲ ਹੀ ਤਾਂ ਬਣਾਇਆ ਹੋਇਆ ਸੀ। 

ਜਦੋਂ ਵੀ ਥੋਹੜਾ ਬਹੁਤਾ  ਰੌਲਾ ਪੈਂਦਾ, ਬਿਆਨ ਆਉਂਦੇ, ਐਲਾਨ ਹੁੰਦੇ ਅਤੇ ਨਵੇਂ ਵਾਅਦਿਆਂ ਦੇ ਨਾਲ ਨਾਲ ਨਵੇਂ ਨਵੇਂ ਆਯੋਜਨ ਵੀ ਹੁੰਦੇ। ਇਸਤੋਂ ਬਾਅਦ ਫਿਰ ਸਭ ਕੁਝ ਝੱਗ ਵਾਂਗ ਬੈਠ ਜਾਂਦਾ। ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਲਈ ਕਿੰਨੀਆਂ ਕਿੰਨੀਆਂ ਰਕਮਾਂ ਆਈਆਂ, ਕਿੱਧਰ ਖਰਚ ਹੋਈਆਂ ਅਤੇ ਕਿਓਂ ਕੁਝ ਨਹੀਂ ਬਣਿਆ ਇਹ ਸਭ ਕੁਝ ਜਾਂਚ ਦੀ ਮੰਗ ਵੀ ਕਰਦਾ ਹੈ ਪਰ ਕੌਣ ਕਰੇਗਾ ਜਾਂਚ? ਕਾਰਪੋਰੇਟਾਂ ਦੀ ਜੀ ਹਜ਼ੂਰੀ ਕਰਨ ਵਾਲੇ ਸਿਆਸਤਦਾਨ ਨਾ ਖੁਦ ਕੁਝ ਕਰਦੇ ਹਾਨਾਤੇ ਨਾ ਹੀ ਪ੍ਰਸ਼ਾਸਨ ਨੂੰ ਕੁਝ ਕਰਨ ਦੇਂਦੇ ਹਨ। ਬੁੱਢੇ ਨਾਲੇ ਦੇ ਆਲੇ ਦੁਆਲੇ ਕੰਮ ਕਰਦਿਆਂ ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਜ਼ਰੂਰ ਹੋਏ ਹਨ ਪਰ ਉਹ ਦਿਖਾਵੇ ਦਾ ਕੰਮ ਜ਼ਿਆਦਾ ਕਰਦੇ ਹਨ ਅਤੇ ਵਾਟਰ ਟ੍ਰੀਟਮੈਂਟ ਬਹੁਤ ਹੀ ਘੱਟ। ਸਾਡੀ ਟੀਮ ਨੇ ਇਹਨਾਂ ਪਲਾਂਟਾਂ ਵਿੱਚ ਜਾਲੇ ਲੱਗੇ ਦੇਖੇ ਹੋਏ ਹਨ। ਇਹਨਾਂ ਮਸ਼ੀਨਾਂ ਨੰ ਚਲਾਉਣ ਵਾਲੇ ਸਵਿੱਚ ਬੋਰਡਾਂ ਤੇ ਪੀ ਧੂੜ ਵੀ ਦੱਸ ਦੇਂਦੀ ਹੈ ਕਿ ਇਹਨਾਂ ਬਟਨਾਂ ਨੂੰ ਆਨ ਆਫ ਕੀਤਿਆਂ ਲੰਮਾ ਅਰਸਾ ਲੰਘ ਜਾਂਦਾ ਹੋਣਾ ਹੈ। ਕੁਰਪਟ ਅਧਿਕਾਰੀਆਂ ਨੂੰ ਆਪਣੀ ਫੀਸ ਮਿਲ ਜਾਂਦੀ ਹੈ ਅਤੇ ਸਿਆਸਤਦਾਨਾਂ ਨੂੰ ਆਪਣਾ ਫ਼ੰਡ ਲੱਭ ਜਾਂਦਾ ਹੈ। ਕਿਸ ਨੂੰ ਯਾਦ ਰਹਿੰਦੀ ਹੈ ਗੁਰੂਨਾਨਕ ਦੀ ਨਿਸ਼ਾਨੀ ਇਸ ਬੁੱਢੇ ਦਰਿਆ ਦੀ ਸ਼ਾਨ ਬਹਾਲ ਕਰਨ ਦੀ ਗੱਲ। ਸਭ ਆਪੋ ਆਪਣੇ ਮਕਸਦ ਪੂਰੇ ਕਰਨ ਵਿੱਚ ਮਸਤ ਹਨ। ਆਪੋ ਆਪਣੇ ਸਵਾਰਥਾਂ ਵਿਚ ਲੱਗੇ ਹਨ। 

ਪਰ ਬਾਣੀ ਤਾਂ ਬਾਣੀ ਹੈ। 

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ 

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ"। 

ਬਾਣੀ ਦੇ ਸ਼ਬਦ ਹਲੂਣਾ ਦੇਂਦੇ ਹਨ ਜੇ ਪੜ੍ਹ ਸੁਣ ਲਏ ਜਾਣ। ਬਾਣੀ ਦੇ ਸ਼ਬਦ ਤਾਰ ਦੇਂਦੇ ਹਨ। ਸੋਚ ਨੂੰ ਬਦਲ ਦੇਂਦੇ ਹਨ। ਸ਼ਕਤੀਆਂ ਦੀ ਬਖਸ਼ਿਸ਼ ਕਰਦੇ ਹਨ। ਜਪੁਜੀ ਸਾਹਿਬ ਵਿੱਚ ਤੁਕਾਂ ਆਉਂਦੀਆਂ ਹਨ-

ਸੁਣਿਐ ਦੂਖ ਪਾਪ ਕਾ ਨਾਸੁ ॥੯॥  

ਸੁਣਿਐ ਸਤੁ ਸੰਤੋਖੁ ਗਿਆਨੁ ॥  

ਸੁਣਿਐ ਅਠਸਠਿ ਕਾ ਇਸਨਾਨੁ ॥  

ਸੁਣਿਐ ਪੜਿ ਪੜਿ ਪਾਵਹਿ ਮਾਨੁ ॥  

ਸੁਣਿਐ ਲਾਗੈ ਸਹਜਿ ਧਿਆਨੁ ॥  

ਨਾਨਕ ਭਗਤਾ ਸਦਾ ਵਿਗਾਸੁ ॥  

ਸੁਣਿਐ ਦੂਖ ਪਾਪ ਕਾ ਨਾਸੁ ॥੧੦॥

ਇਹ ਗੱਲ ਵੱਖਰੀ ਹੈ ਕਿ ਕਈ ਵਾਰ ਰੋਜ਼ ਰੋਜ਼ ਪੜ੍ਹ ਸੁਣ ਕੇ ਵੀ ਇਹਨਾਂ ਵਿਚਲਾ ਅਸਲੀ ਅਰਥ ਪੱਲੇ ਨਹੀਂ ਪੈਂਦਾ ਤੇ ਕਦੇ ਕਦੇ ਸਹਿਜ ਸੁਭਾਅ ਤੁਰੇ ਜਾ ਰਹੇ ਕਿਸੇ ਆਮ ਵਿਅਕਤੀ ਨੂੰ ਵੀ ਜਦੋਂ ਸਪੀਕਰ ਚੋਂ ਕੋਈ ਤੁਕ ਸੁਣਾਈ ਦੇਂਦੀ ਹੈ ਤਾਂ ਉਸਦੀ ਲਿਵ ਜੁੜ ਜਾਂਦੀ ਹੈ। ਉਸ ਵਿਚ ਨਵੀਂ ਸ਼ਕਤੀ ਆ ਜਾਂਦੀ ਹੈ। ਕੁਝ ਅਜਿਹੀ ਹੀ ਸ਼ਕਤੀ ਜਾਗੀ ਲੁਧਿਆਣਾ ਦੇ ਇੰਜੀਨੀਅਰ ਜਸਕੀਰਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਟੀਮ ਦੇ ਦਿਲਾਂ ਵਿੱਚ। ਜਿਹੜਾ ਕੰਮ ਸਰਕਾਰਾਂ ਅਤੇ ਸੰਸਥਾਵਾਂ ਨੇ ਕਰਨਾ ਸੀ ਉਹ ਕੰਮ ਇਸ ਟੀਮ ਨੇ ਆਰੰਭ ਲਿਆ। 

ਸਭ ਤੋਂ ਜ਼ਰੂਰੀ ਸੀ ਚੇਤਨਾ ਪੈਦਾ ਕਰਨਾ।  ਇਸ ਮਿਸ਼ਨ ਦੀ ਭਾਵਨਾ ਲੋਕਾਂ ਦੇ ਦਿਲਾਂ ਵਿੱਚ ਜਗਾਉਣਾ। ਸਰਕਾਰੀ ਚਿੱਠੀ ਪੱਤਰੀ ਵਾਲੇ ਕੰਮਾਂ ਨੂੰ ਨਿਬੇੜਦਿਆਂ ਇਸ ਟੀਮ ਨੇ ਕੁਝ ਮਹੀਨੇ ਡਟ ਕੇ ਕੰਮ ਕੀਤਾ। ਸਾਰੀਆਂ ਖਾਨਾਪੂਰੀਆਂ ਵੀ ਪੂਰੀਆਂ ਕੀਤੀਆਂ। ਹੁਣ ਵੱਡਾ ਕੰਮ ਸੀ ਇਸ ਮਿਸ਼ਨ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ।

ਚੋਣਾਂ ਦੇ ਸਬੱਬੀ ਮੌਕੇ ਦਾ ਲਾਹਾ ਲੈਂਦਿਆਂ ਇਸ ਟੀਮ ਨੇ ਸੱਦਾ ਦਿੱਤਾ ਕਿ ਚੋਣ 2022 ਵਿਚ ਪ੍ਰਦੂਸ਼ਣ ਤੋਂ ਅਜ਼ਾਦੀ ਦੇ ਮੁੱਦੇ ਤੇ ਵੋਟ ਪਾਓ। ਮੁੱਦਾ ਗਿਉਰ ਸਿਆਸੀ ਸੀ ਪਰ ਇਸਨੇ ਸਿਆਸਤ ਵਿੱਚ ਇੱਕ ਨਵੀਂ ਹਲਚਲ ਛੇੜੀ। ਪੰਜਾਬ ਦੇ ਪਾਉਣ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ  ਕੋਲੋਂ ਲਾਹੇ ਲੈਣ ਵਾਲਿਆਂ ਨੂੰ ਕੰਬਣੀ ਛਿੜਨ ਲੱਗ ਪਈ। 

ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਪੰਜਾਬ ਚੋਣ 2022 ਵਿੱਚ ਵਾਤਾਵਰਨ ਨੂੰ ਮੁੱਖ ਮੁੱਦਾ ਬਣਾਉਣ ਲਈ ਲੁਧਿਆਣੇ ਵਿਖੇ ਵਾਤਵਰਣ ਚੇਤਨਾ ਮਾਰਚ 10 ਫਰਵਰੀ 2022 ਨੂੰ ਕੀਤਾ ਜਾਵੇਗਾ। ਇਹ ਗੁਰਦਵਾਰਾ ਗਊ ਘਾਟ, ਗਊਸ਼ਾਲਾ ਰੋਡ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਾਤਾਵਰਨ ਦੀ ਹਾਲਤ ਦਰਸਾਉਂਦੇ ਬੁੱਢੇ ਨਾਲੇ ਦੇ ਨਾਲ ਨਾਲ ਜੀਟੀ ਰੋਡ ਨੇੜੇ ਚਾਂਦ ਸਿਨੇਮਾ ਤੱਕ ਜਾਵੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪੰਜਾਬ ਦੇ ਹਵਾ ਪਾਣੀ ਧਰਤੀ ਅਤੇ ਪੰਜਾਬੀਆਂ ਦੀ ਸਿਹਤ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਬਚਾਉਣ ਲਈ ਇਸ ਮਾਰਚ ਵਿੱਚ ਜ਼ਰੂਰ ਸ਼ਾਮਿਲ ਹੋਵੋ। ਪੰਜਾਬ ਦੇ ਚੋਣ ਉਮੀਦਵਾਰਾਂ ਨੂੰ ਖਾਸ ਸੱਦਾ। ਇਹੀ ਹੈ ਅੱਜ ਦੇ ਮਾਹੌਲ ਵਿੱਚ ਖਾਸ ਨੁਕਤਾ। 

ਇਸ ਇਤਿਹਾਸਿਕ ਚੇਤਨਾ ਮਾਰਚ ਦੇ ਆਯੋਜਨ ਸੰਬੰਧੀ ਜਿਹੜਾ ਸਮਾਂ ਦੱਸਿਆ ਗਿਆ ਉਸ ਮੁਤਾਬਿਕ-ਇਸ ਮਾਰਚ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਗਊ ਘਾਟ ਵਿਖੇ ਇੱਕ ਇਕੱਠ ਹੋਵੇਗਾ ਸਵੇਰੇ 10 ਵਜੇ ਤੋਂ 10:30 ਵਜੇ ਤੱਕ। ਇਸ ਤੋਂ ਬਾਅਦ 10:30 ਵਜੇ ਤੋਂ ਦੁਪਹਿਰੇ 12:00 ਵਜੇ ਤੱਕ ਵਾਤਾਵਰਨ ਚੇਤਨਾ ਮਾਰਚ ਹੋਣਾ ਹੈ। ਇਸ ਤੋਂ ਬਾਅਦ 12:00 ਤੋਂ 12:30 ਵਜੇ ਤੱਕ ਬੁੱਢਾ ਦਰਿਆ ਪੁੱਲ ਤੋਂ ਲੈ ਕੇ ਚਾਂਦ ਸਿਨਮਾ ਜੀਟੀ ਰੋਡ ਤੱਕ ਹੋਣ ਵਾਲੇ ਇਸ ਸੰਖੇਪ ਜਿਹੇ ਮਾਰਚ ਦੌਰਾਨ ਸ਼ਾਮਲ ਹੋਏ ਲੋਕ ਨੂੰ ਦਿਖਾਈ ਜਾਏਗੀ ਇਸ ਇਤਿਹਾਸਿਕ ਬੁੱਢੇ ਦਰਿਆ ਦੀ ਹਾਲਤ। ਇਸ ਤੋਂ ਬਾਅਦ ਦੁਪਹਿਰੇ ਹੀ 12:30 ਵਜੇ ਤੋਂ 2:00 ਵਲੀਪੁਰ/ਗੌਂਸਪੁਰ ਸਤਲੁਜ ਬੁੱਢਾ ਦਰਿਆ ਸੰਗਮ ਤੱਕ ਵੀ ਪੁੱਜੇਗਾ ਇਹ ਮਾਰਚ। ਇਸ ਮਾਰਚ ਦੌਰਾਨ ਸਾਰੀ ਹਾਲਤ ਸਪਸ਼ਟ ਨਜ਼ਰ ਆ ਜਾਵੇਗੀ ਕਿ ਗੱਲ ਕਿੱਥੇ ਕਿੱਥੇ ਵਿਗੜ ਰਹੀ ਹੈ। 

ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਇਸ ਬੁੱਢੇ ਦਰਿਆ ਨੂੰ ਬਚਾਉਣ ਲਈ ਜਿਹੜੇ ਲੋਕ ਅੱਗੇ ਆਏ ਉਹਨਾਂ ਵਿੱਚ ਬੇਨਤੀ ਕਰਤਾ ਹਨ--ਸੰਤ ਬਲਬੀਰ ਸਿੰਘ ਸੀਚੇਵਾਲ, ਬੀਬੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਕਾਹਨ ਸਿੰਘ ਪੰਨੂ ਆਈ ਏ ਐਸ, ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਨਵੀਨਰ ਨਰੋਆ ਪੰਜਾਬ ਮੰਚ,  ਉਮੇਂਦਰ ਦੱਤ ਖੇਤੀ ਵਿਰਾਸਤ ਮਿਸ਼ਨ, ਰਣਜੋਧ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਜਸਵੰਤ ਸਿੰਘ ਜ਼ਫ਼ਰ ਬੁੱਢਾ ਦਰਿਆ ਟਾਸ੍ਕ ਫੋਰਸ, ਕਰਨਲ ਚੰਦਰ ਮੋਹਨ ਲਖਨਪਾਲ ਸੰਘਰਸ਼ ਕਮੇਟੀ, ਜਤਿੰਦਰ ਸਿੰਘ ਮਨਚੰਦਾ ਸੰਭਵ ਫਾਊਂਡੇਸ਼ਨ, ਕਰਨਲ ਜਸਜੀਤ ਸਿੰਘ ਗਿੱਲ ਬੁੱਢਾ ਦਰਿਆ ਟਾਸਕ  ਫੋਰਸ, ਕਪਿਲ ਅਰੋੜਾ ਕੌਂਸਲ ਓਫ ਇੰਜੀਨੀਅਰਜ਼, ਜਸਕੀਰਤ ਸਿੰਘ ਪੀ ਏ ਸੀ ਸਤਲੁਜ ਤੇ ਮੱਤੇਵਾੜਾ ਜੰਗਲ, ਡਾਕਟਰ ਅਮਨਦੀਪ ਸਿੰਘ ਬੈਂਸ ਆਰ ਬੀ ਐਸ ਰੂਟਸ, ਬ੍ਰਿਜਭੂਸ਼ਣ ਗੋਇਲ ਮਹਾਤਮਾ ਗਾਂਧੀ ਪੀਸ ਮਿਸ਼ਨ, ਕੁਲਦੀਪ ਸਿੰਘ ਖੈਰਾ ਵਿਜ਼ੀਲੈਂਟ ਸਿਟੀਜ਼ਨਸ ਫੋਰਮ, ਗਗਨੀਸ਼ ਸਿੰਘ ਖੁਰਾਣਾ ਐਂਟੀ ਕ੍ਰਪਸ਼ਨ ਫ਼ੇਡਰੇਸ਼ਨ, ਹਰਪ੍ਰੀਤ ਕੌਰ ਸੋਇਨ ਲੁਧਿਆਣਾ ਕੇਅਰਜ਼, ਡਾਕਟਰ ਨਵਨੀਤ ਕੌਰ ਭੁੱਲਰ ਅਗੈੱਪ, ਮੋਹਿੰਦਰ ਸਿੰਘ ਸੇਖੋਂ ਪੰਜਾਬੀ ਪਸਾਰ ਭਾਈਚਾਰਾ, ਭੁਪਿੰਦਰ ਸਿੰਘ ਮੱਕੜ ਯੂਨਾਇਟੇਡ ਸਿਖਸ, ਸਤਪਾਲ ਸਿੰਘ ਦੇਹੜਕਾ ਗ੍ਰੀਨ ਪੰਜਾਬ ਮਿਸ਼ਨ, ਸ਼ਮਿੰਦਰ ਸਿੰਘ ਲੌਂਗੋਵਾਲ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ।

ਅਖੀਰ ਵਿੱਚ ਜਨਾਬ ਕਤੀਲ ਸ਼ਿਫਾਈ ਸਾਹਿਬ ਦੀਆਂ ਕੁਝ ਸਤਰਾਂ:

ਖੁਲਾ ਹੈ ਝੂਠ ਕਾ ਬਾਜ਼ਾਰ ਆਓ ਸੱਚ ਬੋਲੇਂ

ਨ ਹੋ ਬਲਾ ਸੇ ਖਰੀਦਾਰ ਆਓ ਸੱਚ ਬੋਲੇਂ!

ਸੁਕੂਤ ਛਾਇਆ ਹੈ ਇਨਸਾਨੀਅਤ ਕੀ ਕਦਰੋਂ ਪਰ 

ਯਹੀ ਹੈ ਮੌਕਾ-ਏ-ਇਜ਼ਹਾਰ ਆਓ ਸੱਚ ਬੋਲੇਂ!        (ਕਤੀਲ ਸ਼ਿਫਾਈ)

ਆਓ ਉਮੀਦ ਕਰੀਏ ਕਿ ਲੋਕ ਇਸ ਇਤਿਹਾਸਿਕ ਦਰਿਆ ਉਣ ਬਚਾਉਣ ਲਈ ਜਾਗਣਗੇ। ਇਸ ਮਕਸਦ ਲੈ ਇਥੇ ਮੇਧਾ ਪਾਟਕਰ ਵਰਗੀਆਂ ਸ਼ਖਸੀਅਤਾਂ ਵੀ ਆਪਣੀ ਹਾਜ਼ਰੀ ਲਗਵਾ ਚੁੱਕੀਆਂ ਹਨ। ਸ੍ਰੀ ਭੈਣੀ ਸਾਹਿਬ ਵਾਲਿਆਂ ਨੇ ਵੀ ਇਸ ਪ੍ਰੋਜੈਕਟ ਨੂੰ ਹੱਥ ਵਿੱਚ ਲਿਆ ਸੀ। 

ਬੁੱਢੇ ਦਰਿਆ ਨਾਲ ਸਬੰਧਤ ਕੁਝ ਹੋਰ ਖਬਰਾਂ ਦੇ ਲਿੰਕ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ 


Saturday, October 09, 2021

ਸਰਕਾਰ ਹਰ ਪ੍ਰਕਾਰ ਦੇ ਆਂਕੜੇ ਲੁਕਾਉਂਦੀ ਹੈ--ਜਸਕੀਰਤ ਸਿੰਘ

09th October 2021 at 2:50 PM

ਪਬਲਿਕ ਐਕਸ਼ਨ ਕਮੇਟੀ ਵੱਲੋਂ ਪ੍ਰਦੂਸ਼ਣ ਮੁਕਤ ਸਮਾਜ ਲਈ ਰੋਸ ਮੁਜ਼ਾਹਰਾ 


ਲੁਧਿਆਣਾ
: 9 ਅਕਤੂਬਰ 2021: (ਜਸਕੀਰਤ ਸਿੰਘ//ਪੰਜਾਬ ਸਕਰੀਨ)::

ਅਜੀਬ ਸਥਿਤੀ ਹੈ। ਦੇਸ਼ ਦੇ ਲੀਡਰ ਲੋਕਾਂ ਕੋਲ ਤਰੱਕੀਆਂ ਦੇ ਦਾਅਵੇ ਪੇਸ਼ ਕਰਦੇ ਨਹੀਂ ਥੱਕਦੇ, ਦੇਸ਼ ਦੀ ਮਹਾਨਤਾ ਵਾਲੇ ਨਾਅਰੇ ਲਾਉਂਦਿਆਂ ਵੀ ਨਹੀਂ ਥੱਕਦੇ ਪਰ ਸਥਿਤੀ ਇਹ ਹੈ ਕਿ ਨਾਂ ਤਾਂ ਪੀਣ ਵਾਲਾ ਪਾਣੀ ਸ਼ੁੱਧ ਮਿਲਦਾ ਹੈ, ਨਾਂ ਹੀ ਸਾਹ ਲੈਣ ਲਈ ਹਵਾ ਸ਼ੁੱਧ ਮਿਲਦੀ ਹੈ ਤੇ ਨਾਂ ਹੀ ਦੋ ਘੜੀਆਂ ਸਟਡੀ ਕਰਨ ਲਈ ਸ਼ੋਰ ਮੁਕਤ ਮਾਹੌਲ ਮਿਲਦਾ ਹੈ। ਕੰਨ ਪਾੜਵਾਂ ਸ਼ੋਰ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਆਲੇ ਦੁਆਲੇ ਵੀ ਨਹੀਂ ਘਟਦਾ। ਇਸੇ ਤਰ੍ਹਾਂ ਪਾਣੀ ਅਤੇ ਹਵਾ ਦੀ ਸਥਿਤੀ ਹੈ। ਅੱਜ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਇੱਕ ਰੋਸ ਵਿਖਾਵਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦਾ ਮਕਸਦ ਕਿਸੇ ਸਿਆਸੀ ਧਿਰ ਦੀ ਹਮਾਇਤ ਜਾਂ ਵਿਰੋਧ ਨਹੀਂ ਸੀ ਬਲਕਿ ਪ੍ਰਦੂਸ਼ਣ ਤੋਂ ਮੁਕਤ ਹੋਣ ਦੇ ਸੰਵਿਧਾਨਿਕ ਹੱਕ ਦੀ ਗੱਲ ਸੀ। 

ਪੀਏਸੀ ਸਤਲੁਜ ਅਤੇ ਮੱਤੇਵਾੜਾ ਜੰਗਲ ਨੇ ਅੱਜ ਇੱਥੇ ਜਲੰਧਰ ਬਾਈਪਾਸ ਨੇੜੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਕੋਲ ਪ੍ਰਦੂਸ਼ਣ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਕਾਰਕੁਨਾਂ ਨੇ ਭਾਰਤ ਸਰਕਾਰ ਦੇ ਸੰਵਿਧਾਨ ਦੀ ਧਾਰਾ 21 ਦੀ ਮੌਲਿਕ ਹੱਕ ਵਜੋਂ ਦਿੱਤੀ ਗਾਰੰਟੀ ਅਨੁਸਾਰ ਰਾਜ ਸਰਕਾਰ ਤੋਂ ਪ੍ਰਦੂਸ਼ਣ ਰਹਿਤ ਵਾਤਾਵਰਣ, ਹਵਾ ਅਤੇ ਪਾਣੀ ਦੀ ਮੰਗ ਕੀਤੀ। ਇਸ ਦੀ ਅਗਵਾਈ ਕਰਨਲ ਚੰਦਰ ਮੋਹਨ ਲਖਨਪਾਲ ਕਰ ਰਹੇ ਸਨ।

ਮਨੁੱਖੀ ਹੱਕਾਂ ਦੇ ਮਾਹਿਰ ਵਕੀਲ ਇੰਦਰਜੀਤ ਕੌਰ ਜੋ ਪ੍ਰਦਰਸ਼ਨ ਵਿੱਚ ਮੌਜੂਦ ਸਨ ਨੇ ਦੱਸਿਆ, "ਡਾ. ਅੰਬੇਡਕਰ ਦੁਆਰਾ ਬਣਾਇਆ ਗਏ ਸਾਡੇ ਸੰਵਿਧਾਨ ਦੀ ਧਾਰਾ 21 ਭਾਰਤ ਵਿੱਚ ਵਸਦੇ ਹਰ ਮਨੁੱਖ ਨੂੰ ਜੀਵਨ ਦੇ ਅਧਿਕਾਰ ਦੀ ਗਰੰਟੀ ਦਿੰਦੀ ਹੈ। ਸੁਪਰੀਮ ਕੋਰਟ ਨੇ 1991 ਦੇ ਸੁਭਾਸ਼ ਕੁਮਾਰ ਬਨਾਮ ਬਿਹਾਰ ਮਾਮਲੇ ਵਿੱਚ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 21 ਅਨੁਸਾਰ ਜੀਵਨ ਦੇ ਅਧਿਕਾਰ ਦੀ ਗਰੰਟੀ ਇੱਕ ਮੂਲ ਅਧਿਕਾਰ ਹੈ ਅਤੇ ਇਸ ਨੂੰ ਮਾਣਨ ਲਈ ਪ੍ਰਦੂਸ਼ਣ ਰਹਿਤ ਪਾਣੀ ਅਤੇ ਹਵਾ ਦੀ ਲੋੜ ਹੈ ਇਸ ਲਈ ਇਹ ਅਧਿਕਾਰ ਸ਼ੁੱਧ ਵਾਤਾਵਰਣ ਨੂੰ ਇਸ ਮੂਲ ਅਧਿਕਾਰ ਵਿੱਚ ਸ਼ਾਮਲ ਕਰਦਾ ਹੈ। ਇਸ ਕੇਸ ਰਾਹੀਂ, ਅਦਾਲਤ ਨੇ ਜੀਵਨ ਦੇ ਬੁਨਿਆਦੀ ਅਧਿਕਾਰਾਂ ਦੇ ਹਿੱਸੇ ਵਜੋਂ ਇੱਕ ਤੰਦਰੁਸਤ ਵਾਤਾਵਰਣ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਹੈ। ਨਾਗਰਿਕਾਂ ਨੂੰ ਪ੍ਰਦੂਸ਼ਿਤ ਹਵਾ ਅਤੇ ਪਾਣੀ ਤੋਂ ਬਚਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਜਿਸ ਤੋਂ ਅੱਜ ਦੀਆਂ ਸਰਕਾਰਾਂ ਮੁਨਕਰ ਹੋਈਆਂ ਪਈਆਂ ਹਨ। ਸਾਡੇ ਦਰਿਆ ਬੇਰਹਿਮੀ ਨਾਲ ਪ੍ਰਦੂਸ਼ਿਤ ਹੋਏ ਹਨ। ਨਗਰ ਨਿਗਮ ਅਤੇ  ਉਦਯੋਗ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਨੱਕ ਹੇਠ ਜ਼ਹਿਰੀਲਾ ਸੀਵਰੇਜ ਅਤੇ ਗੰਦਾ ਪਾਣੀ ਸਾਫ਼ ਪੀਣ ਦੇ ਪਾਣੀ ਵਾਲੇ ਦਰਿਆਵਾਂ ਵਿੱਚ ਸੁੱਟ ਰਹੇ ਹਨ। ਸਰਕਾਰ ਨੂੰ ਹੁਣ ਵਿਕਾਸ ਦਾ ਢੰਢੋਰਾ ਪਿੱਟ ਪਿੱਟ  ਕੇ ਨਾਗਰਿਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨਾ ਚਾਹੀਦਾ ਹੈ। ਸਰਕਾਰ ਦਾ ਗੈਰ ਜ਼ਿੰਮੇਵਾਰਾਨਾ ਅਤੇ ਅਪਾਰਦਰਸ਼ੀ ਰਵਈਆ ਉਦਯੋਗਾਂ ਨੂੰ  ਪ੍ਰਦੂਸ਼ਣ ਫੈਲਾਉਣ ਦੀ ਸ਼ਹਿ ਦਿੰਦਾ ਹੈ।” ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਤਲੁਜ ਅਤੇ ਬੁੱਢੇ ਦਰਿਆ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਪ੍ਰੋਜੈਕਟਾਂ ਵਿੱਚ ਪੂਰੀ ਪਾਰਦਰਸ਼ਤਾ ਲਿਆਵੇ। ਉਹਨਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕੰਮਕਾਜ ਵਿੱਚ ਵੀ ਪਾਰਦਰਸ਼ਤਾ ਵਧਾਉਣ ਅਤੇ ਭ੍ਰਿਸ਼ਟਾਚਾਰ ਕਾਬੂ ਕਰਣ ਦੀ ਲੋੜ ਤੇ ਜ਼ੋਰ ਦਿੱਤਾ।

ਅਰਥ ਕੇਅਰ ਵੈਲਫ਼ੇਅਰ ਸੋਸਾਇਟੀ ਦੇ ਪੂਜਾ ਸੇਨ ਗੁਪਤਾ ਨੇ ਕਿਹਾ,"ਪੰਜਾਬ ਨੂੰ ਵਾਤਾਵਰਣ ਅਨੁਕੂਲ ਉਦਯੋਗਾਂ ਦੀ ਜ਼ਰੂਰਤ ਹੈ ਜੋ ਇਸਦੇ ਸਤਹ ਅਤੇ ਭੂਮੀਗਤ ਪਾਣੀ ਨੂੰ ਨੁਕਸਾਨ ਨਾ ਪਹੁੰਚਾਉਣ। ਸਰਕਾਰ ਨੂੰ ਸਾਡੇ ਰਾਜ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਅੱਗੇ ਵਧਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੇ ਉਦਯੋਗਾਂ ਨੂੰ ਲਿਆਉਣ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਜੋ ਸਾਡੇ ਪਾਣੀ ਅਤੇ ਵਾਤਾਵਰਣ ਨੂੰ ਨੁਕਸਾਨ ਨਾਂ ਪਹੁੰਚਾਉਂਦੇ ਹੋਣ ਜਿਸ ਨਾਲ ਸਾਡੇ ਬੁੱਢੇ ਦਰਿਆ ਵਰਗੇ ਜਲ ਸਰੋਤ ਮੁੜ ਸੁਰਜੀਤ ਹੋਣ ਦੀ ਸੰਭਾਵਨਾ ਬਣ ਸਕੇ।"

ਭਾਈ ਘਨਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਚੰਦਬਾਜਾ ਨੇ ਕਿਹਾ, "ਅਸੀਂ ਕਈ ਵਾਰ ਕਾਸਾਬਾਦ ਪਿੰਡ ਦੇ ਨਜ਼ਦੀਕ ਸਤਲੁਜ ਦੇ ਨਾਲ ਭੱਟੀਆਂ ਸੀਵਰੇਜ ਪਲਾਂਟ ਅਤੇ ਇਸ ਦੀ ਆਊਟਲੈੱਟ ਡਰੇਨ ਦਾ ਦੌਰਾ ਕੀਤਾ ਹੈ। ਐਸਟੀਪੀ ਭੱਟੀਆਂ ਵਿੱਚੋਂ ਨਿਕਲਣ ਵਾਲਾ ਇਹ ਟ੍ਰੀਟ ਕੀਤਾ ਗਿਆ ਪਾਣੀ ਬਿਲਕੁਲ ਕਾਲਾ ਹੈ ਅਤੇ ਇਸ ਵਿੱਚੋਂ ਇੰਨੀ ਤਿੱਖੀ ਬਦਬੂ ਆ ਰਹੀ ਹੈ ਕਿ ਡਰੇਨ ਦੇ ਕੋਲ ਖੜ੍ਹਨਾ ਵੀ ਬਹੁਤ ਮੁਸ਼ਕਲ ਹੈ। ਇਸ ਭੱਟੀਆਂ ਡ੍ਰੇਨ ਰਾਹੀਂ ਸਤਲੁਜ ਦੇ ਸ਼ੁੱਧ ਪੀਣ ਵਾਲੇ ਪਾਣੀ ਵਿੱਚ ਪ੍ਰਤੀ ਦਿਨ ਲਗਭਗ 200 ਮਿਲੀਅਨ ਲੀਟਰ ਦਾ ਇਹ ਵਿਸ਼ਾਲ ਪ੍ਰਵਾਹ ਮਿਲਾਇਆ ਜਾ ਰਿਹਾ ਹੈ। ਇਹ ਪੰਜਾਬੀਆਂ ਦੇ ਸੰਵਿਧਾਨਿਕ ਹੱਕਾਂ ਦਾ ਘਾਣ ਹੈ ਜਿਸ ਨੂੰ ਦਰੁਸਤ ਕਰਨਾ ਸਰਕਾਰ ਦੀ ਸੰਵਿਧਾਨਿਕ ਜਿੰਮੇਵਾਰੀ ਹੈ। ਪੰਜਾਬ ਨੂੰ ਬਚਾਉਣ ਲਈ ਇਹ ਹੁਣ ਬਹੁਤ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਆਪਣੀ ਉਦਯੋਗਿਕ ਨੀਤੀ ਵਿੱਚ ਬਦਲਾਅ ਲਿਆਵੇ ਜਿਸ ਨਾਲ ਪ੍ਰਦੂਸ਼ਣ ਵਾਲੇ ਉਦਯੋਗਾਂ ਨੂੰ ਵਧਾਵਾ ਦੇਣ ਦੀ ਬਜਾਇ ਸਾਫ਼ ਸੁਥਰੇ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇ।"

ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਕਿਹਾ,"ਸਰਕਾਰ ਹਰ ਪ੍ਰਕਾਰ ਦੇ ਆਂਕੜੇ ਲੁਕਾਉਂਦੀ ਹੈ ਜੋ ਜਨਤਕ ਖੇਤਰ ਵਿੱਚ ਉਪਲਬਧ ਹੋਣੇ ਚਾਹੀਦੇ ਹਨ। ਘਰੇਲੂ ਸੀਵਰੇਜ ਜਾਂ ਇੰਡਸਟਰੀ ਦੇ ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟਾਂ ਦੇ ਡਿਜ਼ਾਇਨ ਦਸਤਾਵੇਜ਼ ਪੀਪੀਸੀਬੀ ਦੀ ਵੈਬਸਾਈਟ 'ਤੇ ਉਪਲਬਧ ਨਹੀਂ ਹਨ। ਭਾਂਵੇਂ ਉਹ ਨਗਰ ਨਿਗਮ ਲੁਧਿਆਣਾ ਦੇ ਘਰੇਲੂ ਸੀਵਰੇਜ ਦੇ ਪਲਾਂਟ ਹੋਣ ਜਾਂ ਇੰਡਸਟਰੀ ਦੇ ਗੰਦੇ ਪਾਣੀ ਦੇ ਕਿਸੇ ਬਾਰੇ ਵੀ ਜਾਣਕਾਰੀ ਉਪਲਬਧ ਨਹੀਂ ਹੈ ਜੋ ਕਿ ਇੱਕ ਆਮ ਨਾਗਰਿਕ ਡਾਉਨਲੋਡ ਕਰੇ ਅਤੇ ਵੇਖ ਲਵੇ।  ਉਦਾਹਰਣ ਦੇ ਤੌਰ ਤੇ ਡਾਇੰਗ ਉਦਯੋਗ ਦੇ ਬਹਾਦਰਕੇ ਸੀਈਟੀਪੀ ਦੀ ਸਿਰਫ 2014 ਦੀ  ਵਾਤਾਵਰਣ ਪ੍ਰਵਾਨਗੀ ਰਿਪੋਰਟ ਉਪਲਬਧ ਹੈ ਅਤੇ ਕਹਿੰਦੀ ਹੈ ਕਿ ਇਹ ਇੱਕ ਜ਼ੀਰੋ ਤਰਲ ਡਿਸਚਾਰਜ ਪਲਾਂਟ ਹੈ ਜੋ ਕਿ ਅਸਲ ਵਿਚ ਇਹ ਨਹੀਂ ਹੈ ਅਤੇ ਇਸ ਦੇ ਅਸਲ ਡਿਜ਼ਾਈਨ ਦਸਤਾਵੇਜ਼ ਉਪਲਭਦ ਹੀ ਨਹੀਂ ਹਨ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇਸ ਦੇ ਇਨਪੁਟ ਅਤੇ ਆਉਟਪੁੱਟ ਮਾਪਦੰਡ ਕੀ ਹਨ , ਟੈਸਟ ਰਿਪੋਰਟਾਂ ਆਦਿ ਕੀ ਆ ਰਹੀਆਂ ਹਨ।  "

ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਦੇ ਸ: ਮਹਿੰਦਰ ਸਿੰਘ ਸੇਖੋਂ ਨੇ ਕਿਹਾ, "ਹਾਲ ਹੀ ਵਿੱਚ ਪੀਪੀਸੀਬੀ ਦੇ ਅਧਿਕਾਰੀਆਂ ਵੱਲੋਂ ਬਹਾਦਰਕੇ ਇੰਡਸਟਰੀ ਐਸੋਸੀਏਸ਼ਨ ਤੋਂ ਵੱਡੀ ਰਿਸ਼ਵਤ ਮੰਗਣ ਦੀਆਂ ਕੁਝ ਮੀਡੀਆ ਰਿਪੋਰਟਾਂ ਆਈਆਂ ਸਨ। ਇਹਨਾਂ ਰਿਪੋਰਟਾਂ ਅਨੁਸਾਰ ਇਸ ਸਬੰਧ ਵਿੱਚ ਉਦਯੋਗਿਕ ਐਸੋਸੀਏਸ਼ਨ ਵੱਲੋਂ ਇੱਕ ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਜੋ ਬਾਅਦ ਵਿੱਚ ਵਾਪਸ ਲੈ ਲਈ ਗਈ ਸੀ। ਅਜਿਹੀਆਂ ਗੱਲਾਂ ਬਹੁਤ ਸਾਰੇ ਸ਼ੱਕ ਪੈਦਾ ਕਰਦੀਆਂ ਹਨ। ਘਰੇਲੂ ਸੀਵਰੇਜ ਅਤੇ ਇੰਡਸਟਰੀ ਦੇ ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟਾਂ ਦੇ ਕੰਮਕਾਜ ਨਾਲ ਸਬੰਧਤ ਹਰ ਦਸਤਾਵੇਜ਼ ਅਤੇ ਟੈਸਟ ਰਿਪੋਰਟਾਂ ਜਨਤਕ ਖੇਤਰ ਵਿੱਚ ਉਪਲਬਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਭ ਕੁਝ ਠੀਕ ਹੈ।”