Showing posts with label Police Raid. Show all posts
Showing posts with label Police Raid. Show all posts

Wednesday, August 03, 2016

Ludhiana: ਬੈਂਕ ਲੁੱਟਣ ਵਾਲਾ ਮੋਨੀ ਜੇਲ੍ਹ ਚੋਂ ਹੋਰ ਖਤਰਨਾਕ ਬਣ ਕੇ ਨਿਕਲਿਆ

ਗੈਂਗ ਵੀ ਜੇਲ੍ਹ ਵਿੱਚ ਹੀ ਬਣਾਇਆ ਸੀ 
ਲੁਧਿਆਣਾ: 3 ਅਗਸਤ 2016; (ਪੰਜਾਬ ਸਕਰੀਨ ਬਿਊਰੋ):
ਸੁਧਾਰ ਘਰਾਂ ਅਰਥਾਤ ਜੇਲ੍ਹਾਂ ਵਿੱਚ ਜਾ ਕੇ ਸ਼ਾਇਦ ਲੋਕ ਸੁਧਰਦੇ ਵੀ ਹੋਣਗੇ ਪਾਰ ਕਈ ਵਾਰ ਇਹ  ਦੇਖਿਆ ਗਿਆ ਹੈ ਕਿ ਲੋਕ ਜ਼ਿਆਦਾ ਖਤਰਨਾਕ ਮੁਜਰਮ ਬਣ ਕੇ ਬਾਹਰ ਆਉਂਦੇ ਹਨ। ਪੰਜਾਬ ਨੈਸ਼ਨਲ ਬੈਂਕ  ਬ੍ਰਾਂਚ ਵਿੱਚ ਹੋਈ ਡਕੈਤੀ ਦੇ ਮਾਮਲੇ ਵਿੱਚ  ਫੜੇ ਗਏ ਮੋਨੀ ਦਾ ਮਾਮਲਾ ਵੀ ਕੁਝ ਅਜਿਹਾ ਹੀ ਹੈ। ਚਾਰ ਕੁ ਮਹੀਨੇ ਪਹਿਲਾਂ ਜ਼ਮਾਨਤ 'ਤੇ ਛੁੱਟ ਕੇ ਆਏ ਮੋਨਿ ਨੇ ਏਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਸਾਬਤ ਕਰ ਦਿੱਤਾ ਕਿ ਉਹ ਜੇਲ੍ਹ ਵਿੱਚੋਂ ਹੋਰ ਖਤਰਨਾਕ ਬਣ ਕੇ ਬਾਹਰ ਨਿਕਲਿਆ। 
6 ਲੱਖ ਦੀ ਰਕਮ ਵੀ ਬਰਾਮਦ 
ਸਥਾਨਕ ਕੋਚਰ ਮਾਰਕੀਟ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਦੋ ਦਿਨ ਪਹਿਲਾਂ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਲੁੱਟੀ ਗਈ ਰਕਮ ਵਿਚੋਂ 6 ਲੱਖ ਦੀ ਨਕਦੀ ਬਰਾਮਦ ਕੀਤੀ ਹੈ ਜਦਕਿ ਉਸ ਦੇ ਤਿੰਨ ਸਾਥੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।  ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਮੁਖੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸੁਖਵਿੰਦਰ ਸਿੰਘ ਉਰਫ ਮੋਨੀ ਪੁੱਤਰ ਗੁਰਦੇਵ ਸਿੰਘ ਵਾਸੀ ਜਵਾਹਰ ਨਗਰ ਵਜੋਂ ਕੀਤੀ ਗਈ ਹੈ। 
 ਜੇਲ੍ਹ ਤੋਂ ਚਾਰ ਮਹੀਨੇ ਪਹਿਲਾਂ ਹੀ ਛੁੱਟ ਕੇ ਆਇਆ ਸੀ
ਉਨ੍ਹਾਂ ਦੱਸਿਆ ਕਿ ਮੋਨੀ ਨੇ ਇਸ ਲੁੱਟ ਦੀ ਵਾਰਦਾਤ ਨੂੰ ਆਪਣੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ ਇਸਤਰਾਂ ਅੰਜਾਮ ਦਿੱਤਾ ਜਿਵੈਂ ਇਹ ਉਸ ਲਈ ਇੱਕ ਮਾਮੂਲੀ ਜਿਹਾ ਕੰਮ ਹੋਵੇ।  ਗ੍ਰਿਫਤਾਰ ਕੀਤੇ ਮੋਨੀ ਖਿਲਾਫ  ਵੱਖ-ਵੱਖ ਥਾਣਿਆਂ 'ਚ ਲੁੱਟ ਸਮੇਤ 4 ਸੰਗੀਨ ਮਾਮਲੇ ਦਰਜ ਹਨ ਤੇ ਇਹ ਚਾਰ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ 'ਤੇ  ਬਾਹਰ ਆਇਆ ਸੀ।  ਜੇਲ੍ਹ 'ਚ ਮੋਨੀ ਦੇ ਕੁਝ ਹੋਰ ਖ਼ਤਰਨਾਕ ਅਪਰਾਧੀਆਂ ਨਾਲ ਦੋਸਤੀ ਹੋ ਗਈ, ਜਦੋਂ ਇਹ ਤਿੰਨ ਅਪਰਾਧੀ ਬਾਹਰ ਆਏ ਤਾਂ ਮੋਨੀ ਨੇ ਇਨ੍ਹਾਂ ਨਾਲ ਮਿਲ ਕੇ ਬੈਂਕ ਲੁੱਟਣ ਦੀ ਯੋਜਨਾ ਬਣਾਈ। ਬੈਂਕ ਜਵਾਹਰ ਨਗਰ ਕੈਂਪ ਦੇ ਨੇੜੇ ਸੀ ਅਤੇ ਮੋਨੀ ਨੂੰ ਪਤਾ ਸੀ ਕਿ ਇਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੋਨੀ ਦੇ ਕਬਜ਼ੇ 'ਚੋਂ ਇਕ ਮੋਟਰਸਾਈਕਲ, ਪਿਸਤੌਲ 2 ਮੈਗਜ਼ੀਨ, 5 ਜ਼ਿੰਦਾ ਕਾਰਤੂਸ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਮੋਨੀ ਕੁਝ ਸਮਾਂ ਪਹਿਲਾਂ ਹੀ ਪਿਸਤੌਲ ਮੇਰਠ ਤੋਂ ਲੈ ਕੇ ਆਇਆ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਹੱਲ ਕਰਨ ਲਈ 6 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ ਤੇ ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ 2 ਲੱਖ ਦੀ ਨਕਦੀ ਦੇਣ ਦਾ ਐਲਾਨ ਵੀ ਕੀਤਾ ਸੀ। ਸ: ਔਲਖ ਨੇ ਦੱਸਿਆ ਕਿ ਮੋਨੀ ਦੇ ਸਾਥੀਆਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 
ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਹੋਈ ਮੋਨੀ ਦੀ ਪਹਿਚਾਣ
ਸੂਤਰਾਂ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪੁਲਿਸ ਵਲੋਂ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਸੀ। ਮਾਡਲ ਗਰਾਮ ਸਟੇਸ਼ਨ ਨੇੜੇ ਇਕ ਥਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਮੋਨੀ ਮੋਟਰਸਾਈਕਲ 'ਤੇ ਜਾ ਰਿਹਾ ਵਿਖਾਈ ਦੇ ਰਿਹਾ ਹੈ। ਉਸ ਵੇਲੇ ਉਸ ਦੇ ਮੂੰਹ 'ਤੇ ਕੱਪੜਾ ਨਹੀਂ ਬੰਨ੍ਹਿਆ ਹੋਇਆ ਸੀ। ਮੋਨੀ ਦੇ ਬਾਕੀ ਸਾਥੀ ਫਿਰੋਜ਼ਪੁਰ ਨੇੜੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਮੋਨੀ ਪਾਸੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ। 
ਇਸ ਤਰਾਂ ਦੀਆਂ ਘਟਨਾਵਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਨਾਲ ਸਾਹਿਰ ਲੁਧਿਆਣਵੀ ਸਾਹਿਬ ਦਾ ਉਹ ਸੁਪਨਾ ਫੇਰ ਟੁੱਟਦਾ ਮਹਿਸੂਸ ਹੋ ਰਿਹਾ ਹੈ---ਜਿਸ ਬਾਰੇ ਉਹਨਾਂ ਕਿਹਾ ਸੀ--
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ
ਵੋ ਸੁਬਹ ਕਭੀ ਤੋਂ ਆਏਗੀ.....!

Wednesday, May 11, 2016

ਧਾਂਦਰਾ ਰੋਡ ਅਤੇ ਸਤਜੋਤ ਨਗਰ ਘਟਨਾਵਾਂ ਦੇ ਮੁੱਖ ਦੋਸ਼ੀਆਂ ਦੀ ਸ਼ਨਾਖਤ

Wed, May 11, 2016 at 10:30 PM
ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਲੁਧਿਆਣਾ: 11 ਮਈ 2016: (ਪੰਜਾਬ ਸਕਰੀਨ ਬਿਊਰੋ):
ਮਿਤੀ 07.05.2016 ਨੂੰ ਰੂਪ ਨਗਰ ਧਾਂਦਰਾ ਰੋਡ ਵਿਖੇ ਜੋ ਘਟਨਾ ਹੋਈ ਸੀ, ਉਸ ਸਬੰਧੀ ਮਕੱਦਮਾਂ ਨੰਬਰ 67 ਮਿਤੀ 07.05.2016 ਅ/ਧ 323,324,427,452,295-ਏ,506,148,149 ਭ:ਦੰ:ਥਾਣਾ ਸਦਰ ਲੁਧਿਆਣਾ। ਵਾਧਾ ਜੁਰਮ 307 ਭ:ਦੰ:ਮਿਤੀ 7.5.2016 ਅਤੇ ਮਿਤੀ 08.05.2016 ਨੂੰ ਸਤਜੋਤ ਨਗਰ ਲੁਧਿਆਣਾ ਵਿਖੇ ਹੋਈ ਘਟਨਾ ਸਬੰਧੀ ਮਕੱਦਮਾ ਨੰਬਰ 69,ਮਿਤੀ 8.5.2016 ਅ/ਧ 307,382,452,323,324,427, 148,149 ਭ:ਦੰ:ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ, ਦੋਰਾਨੇ ਤਫਤੀਸ਼ ਹੁਣ ਤੱਕ ਦੋਨੋ ਮੁਕਦਮਾਤ ਵਿਚ ਹੇਠ ਲਿਖੇ ਅਨੁਸਾਰ ਮੁੱਖ ਦੋਸ਼ੀਆਂ ਦੀ ਸਨਾਖਤ ਹੋਈ, ਵੇਰਵਾ ਇਸ ਪ੍ਰਕਾਰ ਹੈ :-  
ਬਰਖਿਲਾਫ :- 1. ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
2. ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
3. ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ 
   ਲੁਧਿਆਣਾ।
4. ਅਖਿਲੇਸ਼ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ 
   ਲੁਧਿਆਣਾ।
5. ਅਰਵਿੰਦ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ    
   ਲੁਧਿਆਣਾ।
6. ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ 
   ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ। 
ਇਹਨਾਂ ਦੋਹਾਂ ਵਾਰਦਾਤਾ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਬਹੁੱਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਦੋਨੋ ਮੁਕਦਮਾਂਤ ਦੇ ਦੋਸੀਆਨ ਨੂੰ ਪਨਾਹ ਦੇਣ ਵਾਲੇ ਹੇਠ ਲਿਖੇ ਪਨਾਹਗੀਰਾ ਦੇ ਖਿਲਾਫ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਗਈ ਹੈ:-
1- ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ  ਧਾਂਦਰਾ ਰੋਡ ਲੁਧਿਆਣਾ
(ੳ) ਰੋਹਿਤ ਕੁਮਾਰ ਦੇ ਪਿਤਾ ਸੁਰਿੰਦਰ ਕੁਮਾਰ ਪੁੱਤਰ ਰਾਮਪਾਲ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3  ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਦੇ ਖਿਲਾਫ ਦੋਸ਼ੀ ਰੋਹਿੰਤ ਕੁਮਾਰ ਨੂੰ ਪਨਾਹ ਦੇਣ ਸਬੰਧੀ ਮੁਕਦਮਾਂ  ਨੰਬਰ 73 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ  ਰਜਿਸਟਰ ਕੀਤਾ ਗਿਆ ਹੈ। 
(ਅ)  ਰੋਹਿਤ ਕੁਮਾਰ ਦੀ ਮਾਤਾ ਸ੍ਰੀਮਤੀ ਪੂਜਾ ਪਤਨੀ ਸੁਰਿੰਦਰ ਕੁਮਾਰ ਦੇ  ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।  
2-  ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ  ਲੁਧਿਆਣਾ।   
(ੳ) ਨੀਰਜ ਕੁਮਾਰ ਦੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 74  ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ  ਗਿਆ ਹੈ। 
(ਅ)  ਨੀਰਜ ਕੁਮਾਰ ਦੀ ਮਾਤਾ ਕਮਲਾ ਪਤਨੀ ਰਜੇਸ਼ ਕੁਮਾਰ ਉਰਫ ਕੱਲੂ ਅਤੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਦੇ   ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ  ।  
3.  ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ।
(ੳ) ਸੰਗਮ ਪਾਲ ਦੇ ਪਿਤਾ ਰਾਜੂ ਪਾਲ ਪੁੱਤਰ ਸਾਲਿਕ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 75 ਮਿਤੀ 10.05.2016  ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ਅ)  ਸੰਗਮ ਪਾਲ ਦੇ ਭਾਈ ਸਾਗਰ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਦੇ ਖਿਲਾਫ ਮੁਕਦਮਾਂ ਨੰਬਰ 77 ਮਿਤੀ 11.05.2016 ਅ/ਧ 212,216  ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ੲ)  ਸੰਗਮ ਪਾਲ ਦੇ ਪਿਤਾ ਰਾਜੂ ਪਾਲ ਅਤੇ ਭਰਾ ਸਾਗਰ ਪਾਲ ਦੇ ਖਿਲਾਫ ਅਪਰਾਧ ਰੋਕੂ ਕਰਾਵਈ ਅਮਲ ਵਿੱਚ ਲਿਆਦੀ ਗਈ ਹੈ । 
4.  ਅਖਿਲੇਸ਼ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ  ਰੋਡ ਲੁਧਿਆਣਾ।
5.  ਅਰਵਿੰਦ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
(ੳ)  ਉਕਤ ਦੋਨਾ ਦੋਸ਼ੀਆ ਨੂੰ ਪਨਾਹ ਦੇਣ ਸਬੰਧੀ ਉਹਨਾ ਦੇ ਪਿਤਾ ਰੰਿਜੰਦਰਪਾਲ ਪੁੱਤਰ ਸਾਲਿਕ ਪਾਲ ਵਾਸੀ ਮਕਾਨ ਨੰਬਰ 70,ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਵਿਰੁੱਧ ਮੁਕਦਮਾਂ ਨੰਬਰ 71 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ਅ)  ਉਕਤ ਦੋਨਾ ਦੋਸ਼ੀਆ ਦੀ ਮਾਤਾ ਰਾਜ ਕੁਮਾਰੀ ਪਤਨੀ ਰਜਿੰਦਰਪਾਲ ਅਤੇ ਭੈਣ ਮੰਜੂ ਪਾਲ ਪਤਨੀ ਸ਼ੁਸ਼ੀਲ ਕੁਮਾਰ ਵਾਸੀ ਮਕਾਨ ਨੰਬਰ 45,ਗਲੀ ਨੰਬਰ 1,ਬਸੰਤ ਨਗਰ ਸਿ਼ਮਲਾਪੁਰੀ ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।  
6.  ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ।
(ੳ)  ਦੋਸ਼ੀ ਦਵਿੰਦਰ ਸਿੰਘ ਦੇ ਭਰਾ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ ਅਤੇ ਇਸ ਦੇ ਜੀਜਾ ਅਵਤਾਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਟਰਾਸਫਾਰਮਰ ਵਾਲੀ ਗਲੀ ਵਾਰਡ ਨੰਬਰ 4,ਅਮਲੋਹ,ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਰੁੱਧ ਮੁਕਦਮਾਂ ਨੰਬਰ 72 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਨਾ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਅਧੀਨ ਧਾਰਾ 107/151 ਜ:ਫ:ਤਹਿਤ ਅਮਲ ਵਿੱਚ ਲਿਆਦੀ ਗਈ ਹੈ । 
ਇਸ ਤੋ ਇਲਾਵਾ ਮਾਨਯੌਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਅਫਸਰਾਨ ਬਾਲਾ ਨਾਲ ਮਿਤੀ 9.5.2016 ਨੂੰ ਖੁਦ ਮੌਕਾ ਪਰ ਜਾ ਕੇ ਪਬਲਿਕ ਨਾਲ ਗੱਲਬਾਤ ਕੀਤੀ ਗਈ ਅਤੇ ਯਕੀਨੀ ਦਿਵਾਇਆ ਕਿ ਇਲਾਕਾ ਵਿੱਚ ਪੁਲਿਸ ਵੱਲੋ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਏਰੀਆ ਵਿੱਚ ਪੁਲਿਸ ਗਸ਼ਤ ਵਧਾਈ ਗਈ ਹੈ,ਅਤੇ ਇਸ ਸਬੰਧੀ ਮੁਹੱਲਾ ਵਾਸੀਆ ਨਾਲ ਬਕਾਇਦਾ ਪਬਲਿਕ ਮੀਟਿੰਗਾ ਕੀਤੀਆ ਜਾ ਰਹੀਆ ਹਨ,ਤਾਂ ਜੋ ਪੁਲਿਸ ਦਾ ਪਬਲਿਕ ਵਿੱਚ ਵਿਸ਼ਵਾਸ਼ ਵਧਾਇਆ ਜਾ ਸਕੇ ।
ਮੁਕਾਮੀ ਪੁਲਿਸ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ,ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ,ਹਰ ਹਾਲਤ ਵਿੱਚ ਲੌਕਾ ਦਾ ਵਿਸ਼ਵਾਸ ਬਹਾਲ ਰੱਖਿਆ ਜਾਵੇਗਾ ਅਤੇ ਇਹਨਾ ਮੁਕੱਦਮਾਤ ਦੇ ਦੋ਼ਸੀਆ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ   

Friday, September 25, 2015

ਲੁਧਿਆਣਾ: ਫੜੋ-ਫੜੀ ਦੇ ਬਾਵਜੂਦ ਜਾਰੀ ਹੈ ਜੁਰਮਾਂ ਦਾ ਸਿਲਸਿਲਾ

ਨਸ਼ੇ ਦੀ ਤੋੜ ਪੂਰੀ ਕਰਨ ਲਈ ਹੁੰਦੀਆਂ ਹਨ ਜ਼ਿਆਦਾਤਰ ਵਾਰਦਾਤਾਂ 
ਲੁਧਿਆਣਾ: 25 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
--ਵੀਡੀਓ ਵੀ ਦੇਖੋ 
ਪੁਲਿਸ ਲਗਾਤਾਰ ਲੁੱਟਾਂ ਖੋਹਾਂ  ਕ੍ਰਿਮਿਨਲ ਅਨਸਰਾਂ 'ਤੇ ਆਪਣਾ ਦਬਾਅ ਬਣਾਉਣ ਵਿੱਚ ਸਰਗਰਮ ਹੈ ਪਰ ਇਸਦੇ ਬਾਵਜੂਦ ਓਹ ਜੁਰਮਾਂ ਤੋਂ ਬਾਜ਼ ਨਹੀਂ ਆਉਂਦੇ। ਦਿਲਚਸਪ ਗੱਲ ਹੈ ਕਿ ਫੜੇ ਜਾਣ ਤੇ ਮੀਡੀਆ ਤੋਂ ਮੂੰਹ ਲੁਕਾਉਣ ਦੀ ਵਾਲੇ ਇਹ ਅਨਸਰ ਜੁਰਮ ਕਰਨ ਲੱਗਿਆਂ ਇਸ ਗੱਲ ਦਾ ਕੋਈ ਵਿਚਾਰ ਨਹੀਂ ਕਰਦੇ ਕਿ ਜੇ ਫੜੇ ਗਏ  ਤਾਂ ਇਸ  ਕੀ ਮੂੰਹ ਦਿਖਾਵਾਂਗੇ। 
ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਸਾਹਮਣੇ ਲਿਆਂਦਾ ਗਿਆ ਗਿਰੋਹ ਵੀ ਕੁਝ  ਅਜਿਹਾ ਹੀ ਸੀ। ਸ਼ਹਿਰ ਦੇ ਪੌਸ਼ ਇਲਾਕਿਆਂ ਵਿਚ ਲੁੱਟ ਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਕ ਖਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਜਦ ਕਿ ਉਸਦੇ ਦੋ ਸਾਥੀਆਂ ਦੀ ਪੁਲਿਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ ਡੀ ਸੀ ਪੀ ਸ: ਪਰਮਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਥਾਣਾ ਪੀ ਏ ਯੂ ਦੇ ਐਸ ਐਚ ਓ ਸ੍ਰੀ ਸੁਰਿੰਦਰ ਕੁਮਾਰ ਚੋਪੜਾ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੋਹਿਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਜੋਸ਼ੀ ਨਗਰ, ਅਭਿਸ਼ੇਕ ਵਰਮਾ ਉਰਫ਼ ਅਭੀ ਪੁੱਤਰ ਰਾਜੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਮਾûਰ ਉਰਫ਼ ਰਾਜੂ ਭਈਆ ਵਾਸੀ ਦੀਪ ਜਗਰ ਵਜੋਂ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਦੀ ਉਮਰ 22 ਤੋਂ 25 ਸਾਲ ਦੇ ਵਿਚਾਲੇ ਹਨ। ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੇ ਦੋ ਸਾਥੀ ਅਮਨਦੀਪ ਸਿੰਘ ਉਰਫ਼ ਗਿਆਨੀ ਅਤੇ ਨਿਤਿਨ ਉਰਫ਼ ਨਿੱਕ ਅਜੇ ਫਰਾਰ ਹਨ।  ਪੁਲਿਸ ਉਨ੍ਹਾਂ ਦੀ ਭਾਲ ਵੀ ਕਰ ਰਹੀ ਹੈ। ਉਮੀਦ ਹੈ ਓਹ ਛੇਤੀ ਹੀ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ।  
ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 15 ਹਜ਼ਾਰ ਦੀ ਨਕਦੀ, ਹੀਰੇ ਦੇ ਜੇਵਰ, ਚਾਕੂ, ਰਾਡਾਂ, ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਸਿਵਲ ਲਾਈਨ, ਸ਼ਹੀਦ ਭਗਤ ਸਿੰਘ ਨਗਰ ਅਤੇ ਸਰਾਭਾ ਨਗਰ ਦੇ ਨੇੜਲੇ ਇਲਾਕਿਆਂ ਵਿਚ ਸਰਗਰਮ ਸਨ ਅਤੇ ਇੱਥੇ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਏਨੇ ਸ਼ਾਤਰ ਹਨ ਮੋਟਰਸਾਈਕਲ ਦੀ ਨੰਬਰ ਪਲੇਟ ਬਦਲ ਬਦਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨਸ਼ਾ ਕਰਨ ਦੇ ਵੀ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਵਾਰਦਾਤਾਂ ਕਰਦੇ ਕਰਿਆ ਸਨ। ਪੁਲਿਸ ਨੇ ਬੀਤੀ ਸ਼ਾਮ ਇਨ੍ਹਾਂ ਨੂੰ ਸੁਨੇਤ ਪੁਲੀ ਤੋਂ ਉਸ ਵਕਤ ਗਿ੍ਫ਼ਤਾਰ ਕੀਤਾ, ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ  ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ। ਦੇਖਣਾ ਇਹ ਹੈ ਕੀ ਅਜਿਹੇ ਜੁਰ੍ਮਾਨ ਵਿੱਚ ਪੱਕੀ ਠੱਲ ਕਦੋਂ ਪੈਂਦੀ ਹੈ?

Thursday, August 06, 2015

ਰੋਜ਼ਾਨਾ ਪਹਿਰੇਦਾਰ 'ਤੇ ਰੇਡ ਤੋਂ ਬਾਅਦ ਫਿਰ ਭਖਿਆ ਮਾਮਲਾ ਪ੍ਰੈਸ ਦੀ ਆਜ਼ਾਦੀ ’ਤੇ ਹਮਲੇ ਦਾ

Thu, Aug 6, 2015 at 7:09 PM 
ਪੱਤਰਕਾਰ ਭਾਈਚਾਰੇ ਨੇ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ, 6 ਅਗਸਤ (ਰਾਜ ਜੋਸ਼ੀ//ਪੰਜਾਬ ਸਕਰੀਨ):
ਬਣਦੀਆਂ ਸਜ਼ਾਵਾਂ ਭੁਗਤ ਚੁੱਕੇ ਜੇਲ੍ਹਾਂ ਵਿਚ ਨਜ਼ਰਬੰਦਾਂ ਦੀ ਰਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ਵਿਚ ਵੱਖ ਵੱਖ ਪੰਥਕ ਜੱਥੇਬੰਦੀਆਂ ਤੇ ਸਿਆਸੀ ਧਿਰਾਂ ਵੱਲੋਂ 4 ਅਗਸਤ 2015 ਨੂੰ ਦਿੱਲੀ ਵਿਖੇ ਸਥਿਤ ਗੁਰਦੁਆਰਾ ਰਕਾਬ ਗੰਜ ਤੋਂ ਵੱਡੀ ਗਿਣਤੀ ਵਿਚ ਸਿੰਘਾਂ ਨੇ ਵਿਸ਼ਾਲ ਮਾਰਚ ਕਰਕੇ ਪਾਰਲੀਮੈਂਟ ਤੱਕ ਜਿਸ ਤਰ੍ਹਾਂ ਪਹੁੰਚ ਕਰਕੇ ਆਪਣਾ ਪੱਖ ਸਪਸ਼ਟ ਕਰਕੇ ਇਕ ਪਟੀਸ਼ਨ ਪਾਰਲੀਮੈਂਟ ਨੂੰ ਸੌਂਪੀ ਉਸ ਤੋਂ ਬੁਖਲਾਹਟ ਵਿਚ ਆਈ ਸੂਬੇ ਦੀ ਬਾਦਲ ਸਰਕਾਰ ਨੇ ਬੀਤੀ ਰਾਤ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਉਪਰ ਹੀ ਪੰਜਾਬ ਪੁਲਿਸ ਤੋਂ ਧੱਕਾ ਕਰਾਉਂਣਾ ਸ਼ੁਰੂ ਕਰ ਦਿੱਤਾ ਤਾਂ ਕਿ ਜੋ ਖ਼ਬਰਾਂ ਬਾਪੂ ਸੂਰਤ ਸਿੰਘ ਦੇ ਸੰਘਰਸ਼ ਸੰਬੰਧੀ ਰੋਜ਼ਾਨਾਂ  ਪੰਜਾਬੀ ਅਖ਼ਬਾਰ ਵਿਚ ਲਗਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਰੋਕਿਆ ਜਾ ਸਕੇ। ਪੁਲਿਸ ਨੇ ਰਾਤ 11:30 ਵਜੇ ਅਖ਼ਬਾਰ ਦੇ ਇਆਲੀ ਥਰੀਕੇ ਚੌਂਕ ਸਥਿਤ ਲੁਧਿਆਣਾ ਦਫ਼ਤਰ ਵਿਚ ਆ ਕੇ ਜਿੱਥੇ ਇਕ ਕੰਪਿੳੂਟਰ ਚੁੱਕ ਲਿਆ ਗਿਆ ਤੇ ਉਥੇ ਹਾਜ਼ਰ ਸਟਾਫ਼ ਨੂੰ ਡਰਾਇਆ ਧਮਕਾਇਆ ਗਿਆ ਤੇ ਅਖ਼ਬਾਰ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਜੋ ਪੁਲਿਸ ਰੇਡ ਤੋਂ ਕੁਝ ਪਲ ਪਹਿਲਾਂ ਹੀ ਕਿਸੇ ਕੰਮ ਲਈ ਰਵਾਨਾਂ ਹੋਏ ਸਨ ਸੰਬੰਧੀ ਪੁੱਛਦੀ ਰਹੀ ਕਿ ਹੇਰਾਂ ਸਾਹਿਬ ਕਿੱਥੇ ਹਨ। ਪੁਲਿਸ ਦੀ ਗੰਡਾਗਰਦੀ ਇਥੇ ਹੀ ਖ਼ਤਮ ਨਹੀਂ ਹੋਈ ਤੇ ਜਦੋਂ ਸ: ਹੇਰਾਂ ਦਾ ਉਨ੍ਹਾਂ ਨੂੰ ਇਥੇ ਪਤਾ ਨਾ ਲੱਗਾ ਤਾਂ ਰਾਤ 12:30 ਵਜੇ ਪੁਲਿਸ ਨੇ ਜਗਰਾਉਂ ਸਥਿਤ ਸ: ਹੇਰਾਂ ਦੀ ਰਿਹਾਇਸ਼ ਵਿਖੇ ਜਾ ਛਾਪਾ ਮਾਰਿਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕੀਤਾ। ਜਿਸ ਦੇ ਰੋਸ ਵਜੋਂ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿਚ ਡੀ.ਸੀ. ਦਫ਼ਤਰ ਇਕੱਤਰ ਹੋ ਕੇ ਪ੍ਰਸਾਸ਼ਨ ਨੂੰ ਜਿੱਥੇ ਇਕ ਮੰਗ ਪੱਤਰ ਭੇਂਟ ਕੀਤਾ ਗਿਆ ਉਥੇ ਇਹ ਗੱਲ ਵੀ ਕਹੀ ਗਈ ਕਿ ਪੰਜਾਬ ਪੁਲਿਸ ਵੱਲੋਂ ਮੀਡੀਆ ਉਪਰ ਇਹ ਸਿੱਧਾ ਹਮਲਾ ਕੀਤਾ ਗਿਆ ਹੈ। ਜਿਵੇਂ ਕਿ ਅੱਜ ਡੀ.ਸੀ. ਨੂੰ ਇਸ ਸੰਬੰਧੀ ਮਿਲਣ ਲਈ 2 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਸਮੇਂ ਕੋਈ ਵੀ ਪ੍ਰਸਾਸ਼ਨੀ ਅਫ਼ਸਰ ਆਪਣੇ ਦਫ਼ਤਰ ਵਿਚ ਹਾਜ਼ਰ ਨਹੀਂ ਸੀ। ਪੱਤਰਕਾਰਾਂ ਨੂੰ ਲੰਬਾ ਸਮਾਂ ਉਡੀਕ ਕਰਨ ਉਪਰੰਤ ਡੀ.ਆਰ.ਓ. ਦੀ ਡਿੳੂਟੀ ਨਿਭਾ ਰਹੇ ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਨੂੰ ਮੀਡੀਏ ਨੇ ਜਾ ਕੇ ਪੁਿਲਸ ਵੱਲੋਂ ਅਖ਼ਬਾਰ ਦੇ ਦਫ਼ਤਰ ਅਤੇ ਮੁੱਖ ਸੰਪਾਦਕ ਦੇ ਘਰ ਵਿਖੇ ਕੀਤੀ ਨਜਾਇਜ਼ ਛਾਪੇਮਾਰੀ ਤੋਂ ਜਾਣੂ ਕਰਵਾ ਕੇ ਸੰਬੰਧਤ ਪੁਲਸੀਆਂ ਵਿਰੁੱਧ ਕਾਰਵਾਈ ਕਰਨ ਅਤੇ ਪੱਤਰਕਾਰਾਂ ਉਪਰ ਕੀਤੇ ਜਾ ਰਹੇ ਜ਼ਬਰ ਨੂੰ ਰੋਕਣ ਲਈ ਕਿਹਾ ਗਿਆ। ਜਿਨ੍ਹਾਂ ਨੇ ਉਸ ਸਮੇਂ ਆਪਣੇ ਦਫ਼ਤਰ ਪੁੱਜੇ ਐਸ.ਡੀ.ਐਮ. ਪੂਰਬੀ ਪਰਮਜੀਤ ਸਿੰਘ ਨਾਲ ਮਿਲ ਕੇ ਗੱਲਬਾਤ ਕਰਨ ਲਈ ਕਿਹਾ। ਐਸ.ਡੀ.ਐਮ. ਪੂਰਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਖਰਕੇ ਇਹ ਵਿਸ਼ਵਾਸ਼ ਦਿੱਤਾ ਕਿ ਉਹ ਹੁਣੇ ਹੀ ਡੀ.ਸੀ. ਲੁਧਿਆਣਾ ਨਾਲ ਸਾਰੀ ਗੱਲ ਸਾਂਝੀ ਕਰਨਗੇ।