Saturday 30th July 2022 at 3:18 PM
ਮਾਲਵਿੰਦਰ ਮਾਲੀ ਨੇ ਕੀਤੀ ਸਿਹਤ ਮੰਤਰੀ ਵਿਰੁੱਧ ਮੁਕਦਮੇ ਦੀ ਮੰਗ
ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਅਪਮਾਨ ਦਾ ਮਾਮਲਾ ਤੇਜ਼ੀ ਨਾਲ ਭਖਦਾ ਜਾ ਰਿਹਾ ਹੈ। ਉਘੇ ਸਿਆਸੀ ਵਿਸ਼ਲੇਸ਼ਕ ਅਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਦੇ ਵਿਰੁੱਧ ਸਮੂਹ ਡਾਕਟਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸਰੀਰ ਦਾ ਮਰਨਾ ਵੀ ਭਾਂਵੇ ਮੌਤ ਹੀ ਹੁੰਦੀ ਹੈ ਪਰ ਮਨੁੱਖ ਦੀ ਅਸਲ ਮੌਤ ਜ਼ਮੀਰ ਤੇ ਸਵੈਮਾਣ ਦਾ ਮਰ ਜਾਣ ਨਾਲ ਹੀ ਹੁੰਦੀ ਹੈ। ਡਾ: ਰਾਜ ਬਹਾਦਰ ਦਾ ਅਪਮਾਨ ਸਿਰਫ ਡਾਕਟਰ ਭਾਈਚਾਰੇ ਦਾ ਹੀ ਅਪਮਾਨ ਨਹੀ ਹੈ ਸਗੋਂ ਧਾੜਵੀ ਸੈਨਾ ਵੱਲੋਂ ਪੰਜਾਬੀਆਂ ਦੇ ਕੀਤੇ ਜਾ ਰਹੇ ਅਪਮਾਨ ਦਾ ਹੀ ਵਧਵਾਂ ਤੇ ਅੱਖੜ ਰੂਪ ਹੈ। ਪੰਜਾਬ ਦੇ ਅੱਧਪੜ ਸਿਹਤ ਮੰਤਰੀ ਜੋੜੇਮਾਜਰਾ ਵੱਲੋਂ ਸਿਹਤ ਖੇਤਰ ‘ਚ ਪੀੜ ਦੀ ਹੱਡੀ, ਸਪਾਈਨਲ ਕੋਰਡ ਦੀ ਸੰਸਾਰ ਭਰ ‘ਚ ਨਾਮਾਵਰ ਹਸਤੀ ਡਾ: ਰਾਜ ਬਹਾਦਰ ਨੂੰ ਸ਼ਰੇਆਮ ਬੇਇੱਜ਼ਤ ਕਰਨਾ ਤੇ ਇਸਦੀ ਵੀਡੀਓ ਬਣਾਕੇ ਪ੍ਰਚਾਰਨੀ ਕੋਈ ਛੋਟੀ ਤੇ ਆਮ ਗੱਲ ਨਹੀ ਹੈ ਪਰ ਡਾਕਟਰ ਭਾਈਚਾਰੇ ਵੱਲੋਂ ਇਸਨੂੰ ਸਵੈਮਾਨ ਦਾ ਮੁੱਦਾ ਬਣਾਉਣ ਤੋਂ ਝਿਜਕਣਾ ਵੀ ਨੈਤਿਕ ਗਿਰਾਵਟ ਦਾ ਹੀ ਸੰਕੇਤ ਹੈ। ਕਿਊਂਕਿ ਇਹ ਸੇਵਾ ਹੁਣ ਬਹੁਤਾ ਕਰਕੇ ਹੁਣ” ਪੈਸੇ ਕਮਾਉਣ ਲਈ ਡਾਕਟਰੀ” ਬਣਕੇ ਰਹਿ ਗਈ ਹੈ।
ਉਹਨਾਂ ਯਾਦ ਕਰਾਇਆ ਕਿ ਅੱਖਾਂ ਦੇ ਕੌਮਾਂਤਰੀ ਮਾਹਰ ਡਾ: ਦਲਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਪਹਿਲਾਂ ਕੇਜਰੀਵਾਲ ਨੇ ਸਿਆਸੀ ਤੌਰ ‘ਤੇ ਅਪਮਾਨਤ ਕਰਕੇ ਪਾਰਟੀ ਵਿੱਚੋਂ ਕੱਢਿਆ ਸੀ ਤੇ ਅਜਿਹਾ ਹੀ ਐਡਮਿਰਲ ਰਾਮ ਨਾਥ ਨਾਲ ਕੀਤਾ ਸੀ। ਸਿਹਤ ਮੰਤਰੀ ਦਾ ਅਸਤੀਫ਼ਾ ਤੇ ਸਰਕਾਰੀ ਡਿਊਟੀ ਦੌਰਾਨ ਅਪਮਾਨਤ ਕਰਨ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਮੁੱਖ ਮੁੱਦਾ ਬਣਾਉਣਾ ਚਾਹੀਦਾ ਤੇ ਇਸ ਲਈ ਸਮੂਹਕ ਅਸਤੀਫ਼ੇ ਤੇ ਹੜਤਾਲ ਵਰਗਾ ਘੋਲ ਰੂਪ ਅਪਣਾਉਣ ਦੀ ਜਰੂਰਤ ਹੈ।
ਹੋਰ ਵੀ ਚੰਗਾ ਹੁੰਦਾ ਜੇ ਡਾ: ਰਾਜ ਬਹਾਦਰ ਉਸ ਸਮੇਂ ਹੀ ਸਿਹਤ ਮੰਤਰੀ ਦੇ ਅਪਮਾਨ ਕਰਨ ਵਾਲੇ ਹੁਕਮ ਨੂੰ ਮੰਨਣ ਤੋਂ ਨਾਂਹ ਕਰ ਦਿੰਦੇ। ਹੁਣ ਵੀ ਉਹਨਾਂ ਨੇ ਅਸਤੀਫ਼ਾ ਦੇਕੇ ਵੀ ਆਪਣੇ , ਡਾਕਟਰ ਭਾਈਚਾਰੇ ਤੇ ਪੰਜਾਬੀਆਂ ਦੀ ਜ਼ਮੀਰ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਇਸ ਮਾਮਲੇ ਤੇ ਜਾਗਦੀ ਜ਼ਮੀਰ ਵਾਲੇ ਸਮੂਹ ਲੋਕਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।

.jpg)
No comments:
Post a Comment