Showing posts with label Condolence. Show all posts
Showing posts with label Condolence. Show all posts

Friday, October 31, 2014

ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਕਈ ਥਾਈਂ ਸਮਾਗਮ

ਦਿੱਲੀ ਵਿੱਚ ਵੀ ਹੋਈ ਵਿਸ਼ੇਸ਼ ਪ੍ਰਾਰਥਨਾ ਸਭਾ 
ਨਵੀਂ ਦਿੱਲੀ: 31 ਅਕਤੂਬਰ 2014: (ਪੰਜਾਬ ਸਕ੍ਰੀਨ ਬਿਊਰੋ): ਸਵਰਗੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਅੱਜ ਦੇਸ਼ ਭਰ ਵਿੱਚ ਕਈ ਥਾਈਂ ਸਮਾਗਮ ਹੋਏ। ਨਵੀਂ ਦਿੱਲੀ ਵਿੱਚ ਆਯੋਜਿਤ ਹੋਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਕਈ ਪ੍ਰਮੁਖ ਲੀਡਰਾਂ ਨੇ ਭਾਗ ਲਿਆ ਅਤੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਹਨਾਂ ਆਗੂਆਂ ਵਿੱਚ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਸ਼੍ਰੀ ਮੋਹੰਮਦ ਅਹਿਮਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਕਈ ਹੋਰ ਪ੍ਰਮੁਖ ਵਿਅਕਤੀ ਵੀ ਮੌਜੂਦ ਰਹੇ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਈਆਂ ਨੇ ਬਹੁਤ ਹੀ ਸਨਮਾਣ ਭਰੇ ਸ਼ਬਦ ਵਰਤੇ ਹਨ ਅਤੇ ਕਈਆਂ ਨੇ ਖੁਲ੍ਹੀ ਨਫਰਤ ਦਾ ਪ੍ਰਗਟਾਵਾ ਵੀ ਕੀਤਾ ਹੈ।  ਇਹਨਾਂ ਲੋਕਾਂ ਨੇ ਕਿਹਾ ਕਿ ਇੰਦਰਾ ਨੇ ਜੋ ਕੀਤਾ ਉਸਦਾ ਅੰਜਾਮ ਇਹੀ ਹੋਣਾ ਸੀ। ਇਹਨਾਂ ਲੋਕਾਂ ਦਾ ਇਸ਼ਾਰਾ ਆਪ੍ਰੇਸ਼ਨ ਬਲਿਊ ਸਟਾਰ ਵੱਲ ਸੀ।
ਇਹ ਤਸਵੀਰ ਸਿੱਖ ਮਿਊਜ਼ਿਅਮ ਤੋਂ ਧੰਨਵਾਦ ਸਹਿਤ 

Jitendra Choudhary ਨੇ ਅੰਗ੍ਰੇਜ਼ੀ ਵਿੱਚ ਆਖਿਆ ਹੈ ਉਹ ਸਚਮੁਚ  ਮਾਂ ਦੁਰਗਾ ਦਾ ਅਵਤਾਰ ਸੀ।  ਅਮਰ ਰਹੇ  . truly maa durga awtaar, amar rahe
ਇਸੇ ਤਰਾਂ Shameela Dileep  ਨੇ ਕਿਹਾ: No iron man can take the place of our iron lady Indiragandhi ji .because She is unique . A salute for her. ਇਸੇ ਤਰਾਂ Purnima Sethi  ਨੇ ਕਿਹਾ,"I remember death it was so sad" ਇਕ ਹੋਰ ਸ਼ਖਸ Jaskaran Singh ਨੇ ਕਿਹਾ ਹੈ,"Harminder sahib te hamla kr k bch kive jndi jehde khnde eh iron lady c te bccha laindy oddo apne maa nu singh iron ch v shaik krna jaande aa..." Bapu Rayamane Maaaa tuze Salam. ਇਸ ਤਰਾਂ ਸੋਸ਼ਲ ਮੀਡਿਆ ਤੇ ਸੈਂਕੜੇ ਕੁਮੈਂਟ ਹਨ ਜਿਹਨਾਂ ਵਿੱਚ ਕਈਆਂ ਦੀ ਭਾਸ਼ਾ ਕਾਫੀ ਗਾਲ੍ਹੀ ਗਲੋਚ ਨਾਲ ਭਰੀੰ ਹੋਈ ਹੈ। ਕੀਆਂ ਨੇ ਬਹੁਤ ਸ਼ਰਧਾ ਪ੍ਰਗਟ ਕੀਤੀ ਹੈ। 

Monday, September 22, 2014

ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਜੀਵਨ ਦੀ ਪੂੰਜੀ ਦੱਸਿਆ-ਸ੍ਰ. ਮਜੀਠੀਆ ਨੇ

Mon, Sep 22, 2014 at 3:21 PM
ਪੰਥ, ਪੰਜਾਬ, ਪੰਜਾਬੀਅਤ ਦੀ ਚੜਦੀ ਕਲਾ 'ਚ ਜਥੇਦਾਰ ਤਲਵੰਡੀ ਦਾ ਯੋਗਦਾਨ ਲਾਮਿਸਾਲ-ਬਿਕਰਮ ਸਿੰਘ ਮਜੀਠੀਆ  
ਪਰਿਵਾਰ ਨਾਲ ਦੁੱਖ ਪ੍ਰਗਟ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ
ਰਾਏਕੋਟ/ਲੁਧਿਆਣਾ: 22 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੰਜਾਂ ਤੱਤਾਂ ਵਿੱਚ ਸਮਾ ਜਾਣ ਤੋਂ ਬਾਅਦ ਵੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਜੇ ਸਾਡੇ ਆਲੇ ਦੁਆਲੇ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ। ਉਹਨਾਂ ਦੇ ਤੁਰ ਜਾਣ ਮਗਰੋਂ ਉਹਨਾਂ ਦੀ ਮੌਜੂਦਗੀ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ। ਐਮਰਜੰਸੀ ਦਾ ਦੌਰ, ਬਲਿਊ ਸਟਾਰ ਓਪਰੇਸ਼ਨ ਦਾ ਦੌਰ, ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਹੱਤਿਆ ਵਾਲਾ ਸਮਾਂ ਅਤੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ---ਇਹ ਸਭ ਕੁਝ ਉਹਨਾਂ ਨੂੰ ਬਾਰ ਬਾਰ ਯਾਦ ਕਰਵਾ ਰਿਹਾ ਹੈ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਲਗਾਤਾਰ ਪਹੁੰਚ ਰਹੇ ਹਨ। ਬੀਤੇ ਦਿਨੀਂ ਸਵਰਗ ਸੁਧਾਰ ਗਏ ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਪੰਜਾਬ ਸਰਕਾਰ ਦੇ ਮਾਲ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪਿੰਡ ਤਲਵੰਡੀ ਰਾਏ ਵਿਖੇ ਪੁੱਜੇ। 
ਇਸ ਮੌਕੇ ਸ੍ਰ. ਮਜੀਠੀਆ ਨੇ ਮਾਤਾ ਮਹਿੰਦਰ ਕੌਰ (ਪਤਨੀ ਜਗਦੇਵ ਸਿੰਘ ਤਲਵੰਡੀ), ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਜਗਜੀਤ ਸਿੰਘ ਤਲਵੰਡੀ ਨਾਲ ਬੈਠ ਕੇ ਜਥੇਦਾਰ ਤਲਵੰਡੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਉਹ ਜਥੇਦਾਰ ਤਲਵੰਡੀ ਹੀ ਸਨ, ਜਿਨ੍ਹਾਂ ਦੀ ਨਿੱਘੀ ਗੋਦ ਅਤੇ ਕਿਰਿਆਸ਼ੀਲ ਪ੍ਰਤੀਨਿਧਤਾ ਸਦਕਾ ਸ਼੍ਰੋਮਣੀ ਅਕਾਲੀ ਦਲ ਆਪਣਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਚੁੱਕਿਆ ਹੈ। ਉਨ੍ਹਾਂ ਸਮੇਂ-ਸਮੇਂ 'ਤੇ ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਜੀਵਨ ਦੀ ਪੂੰਜੀ ਦੱਸਦਿਆਂ ਆਪਣੇ ਆਪ ਨੂੰ ਕਰਮਾਂ ਵਾਲਾ ਕਿਹਾ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਤਲਵੰਡੀ ਦੇ ਸੰਘਰਸ਼ਮਈ ਜੀਵਨ ਨਾਲ ਸੰਬੰਧਤ ਤਸਵੀਰਾਂ ਵੀ ਦੇਖੀਆਂ ਅਤੇ ਪਾਰਟੀ, ਪੰਥ ਅਤੇ ਪੰਜਾਬੀਅਤ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਸ੍ਰ. ਮਜੀਠੀਆ ਅਤੇ ਹੋਰਾਂ ਨੂੰ ਪੰਜਾਬ ਦੇ ਪੁਰਾਣੇ ਸਿਆਸੀ ਘਟਨਾਕ੍ਰਮਾਂ ਤੋਂ ਜਾਣੂ ਕਰਾਇਆ ਅਤੇ ਦੱਸਿਆ ਕਿ ਜਥੇਦਾਰ ਤਲਵੰਡੀ ਦੀ ਪੰਥ, ਪੰਜਾਬ, ਪੰਜਾਬੀਅਤ ਅਤੇ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ। 
ਪਰਿਵਾਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਜਥੇਦਾਰ ਤਲਵੰਡੀ ਆਪਣੀ ਸਮੁੱਚੀ ਜ਼ਿੰਦਗੀ ਦੌਰਾਨ ਖਾਲਸਾ ਪੰਥ ਦੀ ਬੁਲੰਦ ਆਵਾਜ਼ ਵਜੋਂ ਸਥਿਰ ਰਹੇ। ਉਹ ਪੰਥਕ ਕਦਰਾਂ ਕੀਮਤਾਂ ਪ੍ਰਤੀ ਦ੍ਰਿੜ, ਮਜ਼ਬੂਤ ਅਤੇ ਸਮਝੌਤਾ ਨਾ ਕਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ। ਜਥੇਦਾਰ ਤਲਵੰਡੀ ਦੀ ਜ਼ਿੰਦਗੀ ਤੇ ਸੰਘਰਸ਼ ਆਉਂਦੀਆਂ ਪੀੜੀਆਂ ਲਈ ਸੂਬੇ ਦੀ ਸੇਵਾ ਸੰਜੀਦਗੀ ਤੇ ਉਤਸ਼ਾਹ ਨਾਲ ਕਰਨ ਵਾਸਤੇ ਪ੍ਰੇਰਿਤ ਕਰਦੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਸ੍ਰੀ ਐੱਸ. ਆਰ. ਕਲੇਰ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ (ਸਾਰੇ ਵਿਧਾਇਕ), ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਮੰਤਰੀ ਸ੍ਰ. ਬਿਕਰਮਜੀਤ ਸਿੰਘ ਖਾਲਸਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਰਾਏਕੋਟ ਮੈਡਮ ਸ਼ੇਨਾ ਅਗਰਵਾਲ, ਯੂਥ ਅਕਾਲੀ ਆਗੂ ਸ੍ਰ. ਜਗਤੇਸ਼ਵਰ ਸਿੰਘ ਤਲਵੰਡੀ, ਸ੍ਰ. ਮਨਪ੍ਰੀਤ ਸਿੰਘ ਤਲਵੰਡੀ ਮੈਂਬਰ ਜ਼ਿਲਾ ਪ੍ਰੀਸ਼ਦ, ਸਾਬਕਾ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਗਿੱਲ, ਜਥੇਦਾਰ ਮੋਹਨ ਸਿੰਘ ਤਲਵੰਡੀ, ਸ੍ਰ. ਤਰਨਦੀਪ ਸਿੰਘ ਦੁੱਗਲ, ਸ੍ਰ. ਪਰਮਪ੍ਰੀਤ ਸਿੰਘ ਸਿੱਧੂ, ਸ੍ਰ. ਜੈ ਸਿੰਘ ਧੂਰਕੋਟ, ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ ਅਤੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ। 

Monday, December 30, 2013

ਭਰਤਗੜ ਨੇੜੇ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

Mon, Dec 30, 2013 at 5:10 PM
SGPC  ਵੱਲੋਂ ਜਥੇਦਾਰ ਅਵਤਾਰ ਸਿੰਘ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ 
ਅੰਮ੍ਰਿਤਸਰ: 30 ਦਸੰਬਰ 2013: (ਕਿੰਗ//ਇੰਦਰ ਮੋਹਣ ਸਿੰਘ‘ਅਨਜਾਣ’//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਰਤਪੁਰ ਤੋਂ ਥੋੜੀ ਦੂਰ ਬੜਾ ਪਿੰਡ ਨੇੜੇ ਨੈਸ਼ਨਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ, ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ, ’ਤੇ 20 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਸਨ। ਉਨਾਂ ਹਾਦਸੇ ’ਚ ਸ਼ਿਕਾਰ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਸਮੇਂ ਅਸੀਂ ਉਨਾਂ ਦੇ ਨਾਲ ਹਾਂ। ਉਨਾਂ ਕਿਹਾ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਜ਼ਿਕਰਯੋਗ ਹੈ ਕਿ ਪਿੰਡ ਮਹਿਮਦਪੁਰ ਥਾਣਾ ਸ਼ੰਭੂ ਜ਼ਿਲਾ ਪਟਿਆਲਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਟਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਸਨ, ਜਦੋਂ ਉਹ ਭਰਤਗੜ ਤੋਂ ਬੜਾ ਪਿੰਡ ਨੇੜੇ ਪੁੱਜੇ ਤਾਂ ਟਰੈਕਟਰ ਚਾਲਕ ਤੋਂ ਟਰੈਕਟਰ ਬੇਕਾਬੂ ਹੋ ਗਿਆ ਤੇ ਪਿਛੋਂ ਟਰਾਲੀ ਦੀ ਹੁੱਕ ਟੁੱਟਣ ਕਰਕੇ ਪਲਟ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।