Tue, Apr 12, 2016 at 3:47 PM
ਜਮਹੂਰੀ ਜੱਥੇਬੰਦੀਆਂ ਦੀ ਪੁਲਿਸ ਕਮਿਸ਼ਨਰ ਪਾਸੋਂ ਜ਼ੋਰਦਾਰ ਮੰਗ
ਲੁਧਿਆਣਾ: 12 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ, ਵਿਕਰਾਂਤ ਕਤਲ ਕਾਂਡ ਵਿਰੁੱਧ ਕਮੇਟੀ ਦੁੱਗਰੀ, ਇਨਕਲਾਬੀ ਕੇਂਦਰ, ਜਮਹੂਰੀ ਅਧਿਕਾਰ ਸਭਾ ਅਤੇ ਹੋਰ ਇਨਸਾਫ ਪਸੰਦ ਜੱਥੇਬੰਦੀਆਂ ਦੀ ਸਾਂਝੀ ਅਗਵਾਈ ਹੇਠ ਵਰਕਰਾਂ ਅਤੇ ਦੁੱਗਰੀ ਨਿਵਾਸੀਆਂ ਦਾ ਵਿਸ਼ਾਲ ਇਕੱਠ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਪੁੱਜਾ। ਜਿੱਥੇ ਨਿਆਂ ਲਈ ਨਾਅਰੇ ਲਗਾਉਂਦਿਆਂ ਦੁੱਗਰੀ ਵਾਸੀ ਨੌਜਵਾਨ ਸਕੂਲ ਵੈਨ-ਚਾਲਕ ਵਿਕਰਾਂਤ ਦੇ ਵਹਿਸ਼ੀ ਤੇ ਘਿਣਾਉਣੇ ਕਤਲ ਦੇ ਕਾਤਲਾਂ ਦੀ ਫੌਰੀ ਗਿ੍ਰਫਤਾਰੀ ਦੀ ਜ਼ੋਰਦਾਰ ਮੰਗ ਕੀਤੀ ਗਈ ਅਤੇ ਸਮੂਹ ਜੱਥੇਬੰਦੀਆਂ ਕੌਮਾਗਾਟਾਮਾਰੂ ਯਾਦਗਾਰੀ ਕਮੇਟੀ ਦੀ ਸਾਂਝੀ ਅਗਵਾਈ ਦੇ 12 ਨੁਮਾਇੰਦਿਆਂ ਦਾ ਇਕ ਵੱਡਾ ਵਫ਼ਦ ਪੁਲਿਸ ਕਮਿਸ਼ਨਰ ਸ. ਜਤਿੰਦਰਪਾਲ ਸਿੰਘ ਔਲਖ ਨੂੰ ਮਿਲਿਆ ਅਤੇ ਗੋਰੂ ਬੱਚਾ” ਸਮੇਤ 5 ਕਾਤਲਾਂ ਦੀ ਜਲਦੀ ਤੋਂ ਜਲਦੀ ਗਿ੍ਰਫਤਾਰੀ ਦੀ ਜ਼ੋਰਦਾਰ ਮੰਗ ਕੀਤੀ। ਵਫ਼ਦ ’ਚ ਸ਼ਾਮਲ ਆਗੂਆਂ ਸਰਵਸ੍ਰੀ ਕਾਮਰੇਡ ਗੁਰਨਾਮ ਸਿੰਘ ਸਿੱਧੂ, ਕੁਲਦੀਪ ਸਿੰਘ ਐਡਵੋਕੇਟ, ਮਾਸਟਰ ਜਸਦੇਵ ਸਿੰਘ ਲਲਤੋਂ, ਪ੍ਰੋ. ਏ.ਕੇ. ਮਲੇਰੀ, ਜਸਵੰਤ ਜੀਰਖ, ਹਰੀ ਸਿੰਘ ਸਾਹਨੀ, ਸੁਖਦੇਵ ਸਿੰਘ, ਜੋਰਾ ਸਿੰਘ, ਗੈਲਰ ਚੌਹਾਨ, ਵਿਜੈ ਨਰਾਇਣ, ਕਾ: ਸੁਰਿੰਦਰ ਤੇ ਮਕਤੂਲ ਦੇ ਭਰਾ ਨੇ ਸ਼ਮੂਲੀਅਤ ਕੀਤੀ।
ਆਗੂਆਂ ਨੇ ਕਮਿਸ਼ਨਰ ਨੂੰ ਵਿਸਥਾਰ ਨਾਲ ਦੱਸਿਆ ਕਿ ਕਾਤਲੀ ਗਰੋਹ ਨੂੰ ਸਿਆਸੀ ਸ਼ਹਿ ਤੇ ਮੱਦਦ ਪ੍ਰਾਪਤ ਹੈ। ਜਿਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਗਰੋਹ ਨੇ ਪਹਿਲੇ ਦਿਨ (7 ਅਪ੍ਰੈਲ) ਕਤਲ ਮੌਕੇ ਸ਼ਰੇਆਮ ਲੋਕਾਂ ਨੂੰ ਧਮਕੀਆਂ ਦਿੱਤੀਆਂ ਕਿ ਗਵਾਹ ਬਣਨ ਵਾਲੇ ਦਾ ਵੀ ਏਹੀ ਹਸ਼ਰ ਕੀਤਾ ਜਾਵੇਗਾ। ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਕੱਲ੍ਹ ਰਾਤ ਤੱਕ ਪਰਿਵਾਰਕ ਮੈਂਬਰਾਂ ਕੋਲ ਅਫਸੋਸ ਦੇ ਬਹਾਨੇ ਪੁੱਜ ਕੇ ਅਸਿੱਧੇ ਰੂਪ ’ਚ ਡਰ ਤੇ ਦਹਿਸ਼ਤ ਪਾਈ ਜਾ ਰਹੀ ਹੈ ਕਿ ਜੇਕਰ ਗੋਰੂ ਬੱਚਾ” ਤੇ ਸਾਥੀ ਫੜੇ ਵੀ ਗਏ, ਤਾਂ 3 ਮਹੀਨੇ ਦੇ ਅੰਦਰ ਅੰਦਰ ਬਾਹਰ ਆ ਕੇ ਅੜਨ ਵਾਲੇ ਬਾਕੀ ਮੈਂਬਰਾਂ ਦਾ ਵੀ ਖਾਤਮਾ ਕਰ ਦੇਣਗੇ।” ਪੁਲਿਸ ਕਮਿਸ਼ਨਰ ਨੇ ਯਕੀਨ ਦੁਆਇਆ ਕਿ ਅਜੇਹੇ ਗਰੋਹ ਨੂੰ ਕਦਾਚਿਤ ਇਸ ਤਰ੍ਹਾਂ ਨਹੀਂ ਕਰਨ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਇਨਸਾਨੀ ਅਧਾਰ ’ਤੇ ਉਹ ਡੀ.ਸੀ. ਲੁਧਿਆਣਾ ਰਾਹੀਂ ਪਰਿਵਾਰ ਨੂੰ ਬਣਦੀ ਸਹਾਇਤਾ ਦੇਣ ਲਈ ਵੀ ਪੂਰੀ ਸਿਫਾਰਿਸ਼ ਕਰਨਗੇ।
ਸਮੂਹ ਆਗੂਆਂ ਨੇ ਉਪਰੋਕਤ ਡੈਪੂਟੇਸ਼ਨ ਦੀ ਸਮੂਹ ਇਕੱਠ ਨੂੰ ਰੀਪੋਰਟ ਕਰਦਿਆਂ, ਦੱਸਿਆ ਕਿ ਉਨ੍ਹਾਂ ਕੋਲ ਸ਼ਹਿਰ ਵਿਚ ਥਾਂ-ਥਾਂ ਲੱਗੇ ਫਲੈਕਸਾਂ ਦੇ ਰੂਪ ’ਚ (ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸੱਤਾਧਾਰੀ ਆਗੂਆਂ ਦੀ ਗਰੋਹ ਮੁਖੀ ਦੀਆਂ ਫੋਟੋਆਂ ਵਾਲੇ) ਅਤੇ ਗਰੋਹ ਮੁਖੀ ਦੀ ਕਿਰਾਏ ਵਾਲੀ ਕੋਠੀ ਵਿਚ ਹੋਏ ਇਕ ਵੱਡੇ ਜਸ਼ਨ ’ਚ ਜਿਸ ਵਿਚ 500 ਗੋਲੀਆਂ ਗੈਰ-ਕਾਨੂੰਨੀ ਤੌਰ ਤੇ ਦਾਗੀਆਂ ਗਈਆਂ) ਸ਼ਹਿਰ ਦੇ ਹਾਕਮ ਪਾਰਟੀ ਦੇ ਇਕ ਵੱਡੇ ਆਗੂਆਂ ਦੀ ਸ਼ਮੂਲੀਅਤ ਬਾਰੇ ਪੱਕੇ ਸਬੂਤ ਮੌਜੂਦ ਹਨ, ਜਿਨ੍ਹਾਂ ਬਾਰੇ ਦੁੱਗਰੀ ਇਲਾਕੇ ਦੇ ਆਮ ਲੋਕ ਵੀ ਵੱਡੀ ਪੱਧਰ ’ਤੇ ਜਾਣਦੇ ਹਨ। ਆਗੂਆਂ ਨੇ ਗਰੋਹ ਮੁਖੀ ਦੇ ਸੋਈ (9) ਜੱਥੇਬੰਦੀ (ਅਕਾਲੀ ਪਾਰਟੀ ਦਾ ਵਿਦਿਆਰਥੀ ਵਿੰਗ) ਜਾਂ ਅਕਾਲੀ ਪਾਰਟੀ ਨਾਲ ਸੰਬੰਧਾਂ ਤੋਂ ਮੁਕਰਨ ਬਾਰੇ ਐਮ.ਐਲ.ਏ. ਦਰਸ਼ਨ ਸਿੰਘ ਸ਼ਿਵਾਲਿਕ ਦੇ ਪ੍ਰੈਸ ਬਿਆਨ (ਪ੍ਰੈਸ ਦੇ ਇਕ ਹਿੱਸੇ ਵਿਚ) ਨੂੰ ਪੂਰੀ ਤਰ੍ਹਾਂ ਸਚਾਈ ਤੋਂ ਕੋਰਾ ਅਤੇ ਅਧਾਰ ਹੀਣ ਦੱਸਦਿਆਂ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਅੰਤ ’ਚ ਸਮੂਹ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿਆਸੀ ਪਿਛੋਕੜ ਵਾਲੇ ਇਸ ਵਹਿਸ਼ੀ ਕਲਤ ਦੇ ਇਨਕਲਾਬੀ, ਜਮਹੂਰੀ ਤੇ ਇਨਸਾਫ ਪਸੰਦ ਜਨਤਕ ਜੱਥੇਬੰਦੀਆਂ, ਨਿਆਂ ਦੀ ਪ੍ਰਾਪਤੀ ਲਈ ਵੱਡੇ ਹੱਕੀ ਘੋਲ ਦੀ ਉਸਾਰੀ ਕਰਨਗੀਆਂ।
No comments:
Post a Comment