ਦੁਸਹਿਰਾ ਗਰਾਊਂਡ ਵਿੱਚ ਸੋ ਤੋਂ ਵਧ ਲੋਕ ਜਖਮੀ ਵੀ ਹੋਏ
ਪਟਨਾ: 3 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਇੱਕ ਵਾਰ ਫੇਰ ਤਿਓਹਾਰਾਂ ਦੇ ਸ਼ੁਭ ਮੌਕੇ 'ਤੇ ਆਈ ਅਸ਼ੁਭ ਖਬਰ ਨੇ ਸਭ ਨੂੰ ਉਦਾਸ ਕਰ ਦਿੱਤਾ ਹੈ। ਘਟੋਘੱਟ 33 ਵਿਅਕਤੀਆਂ ਦੀ ਮੌਤ ਪਟਨਾ ਦੇ ਗਾਂਧੀ ਮੈਦਾਨ 'ਚ ਮੱਛੀ ਭਗਦੜ ਦੌਰਾਨ ਹੋਇਆ। ਇਹ ਘਟਨਾ ਦੁਸਹਿਰੇ ਦੀ ਸ਼ਾਮ ਸ਼ੁੱਕਰਵਾਰ ਨੂੰ ਰਾਵਣ ਸਾੜਨ ਦੇ ਬਾਅਦ ਰਾਮ ਗੁਲਾਮ ਚੌਕ ਦੇ ਵਲ ਗੇਟ ਦੇ ਕੋਲ ਵਾਪਰੀ। ਮੁਢਲੀਆਂ ਰਿਪੋਰਟਾਂ ਅਨੁਸਾਰ ਟੀਵੀ ਚੈਨਲਾਂ ਨੇ ਵੀ ਭਗਦੜ ਵਿੱਚ 33 ਲੋਕਾਂ ਦੀ ਮੌਤ ਬਾਰੇ ਦੱਸਿਆ। ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਦੌਰਾਨ ਲਗਭਗ 100 ਤੋਂ ਵੱਧ ਲੋਕ ਜ਼ਖਮੀ ਵੀ ਹੋ ਗਏ ਹਨ।
ਜ਼ਖਮੀਆਂ ਨੂੰ ਪਟਨਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਥਿਤ ਤੌਰ 'ਤੇ ਗਾਂਧੀ ਮੈਦਾਨ ਦੀ ਕੰਧ 'ਤੇ ਬਿਜਲੀ ਦੀ ਤਾਰ ਡਿੱਗਣ ਦੀ ਅਫਵਾਹ ਦੇ ਬਾਅਦ ਇਹ ਭਾਜੜ ਮਚੀ। ਸਥਾਨਕ ਲੋਕਾਂ ਨੇ ਜ਼ਖਮੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਫਿਰ ਵੀ ਬਹੁਤ ਸਾਰੀਆਂ ਅਨਮੋਲ ਜਾਨਾਂ ਭੰਗ ਦੇ ਭਾੜੇ ਚਲੀਆਂ ਗਈਆਂ। ਮ੍ਰ੍ਤ੍ਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪੇ ਦੇਣ ਦੀ ਗੱਲ ਕਹੀ ਗਈ ਹੈ। ਇਸ ਦੁੱਖਦਾਈ ਘਟਨਾ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਹੈ ਕਿਓਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਰਾ ਧਿਆਨ ਕੇਵਲ ਵੀ ਆਈ ਪੀ ਮਹਿਮਾਨਾਂ ਵੱਲ ਸੀ। ਇਸ ਲਾਪਰਵਾਹੀ ਕਾਰਣ ਹੀ ਤਾਰ ਡਿੱਗਣ ਦੀ ਗੱਲ ਕਿਸੇ ਅਫਵਾਹ ਵਾਂਗ ਫੈਲੀ ਅਤੇ ਲੋਕ ਇੱਕ ਦੂਜੇ ਦੇ ਉੱਪਰੋਂ ਚੜ੍ਹ ਕੇ ਬਚਨ ਦੀ ਕੋਸ਼ਿਸ਼ ਕਰਨ ਲੱਗੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

No comments:
Post a Comment