Tuesday 29th October 2024 at 7:22 PM Gurjit Billa Email PSEB Union Election Mohali ML32
ਸਰਬ ਸਾਂਝਾ-ਰਾਣੂੰ ਗਰੁੱਪ ਦੀ ਹੂੰਝਾ ਫੇਰੂ ਜਿੱਤ ਨੇ ਰਚਿਆ ਨਵਾਂ ਇਤਿਹਾਸ
*ਕਰਮਚਾਰੀ ਯੂਨੀਅਨ ਚੋਣਾਂ ਦੇ 52 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸਤਰੀ ਕ੍ਰਮਚਾਰੀ ਪ੍ਰਧਾਨ ਚੁਣੀ ਗਈ
*ਸਾਬਕਾ ਪ੍ਰਧਾਨ ਸ੍ਰੀ ਖੰਗੂੜਾ ਦੀ ਪ੍ਰਧਾਨ ਦੀ ਜਿੱਤ ਦੀ ਹੈਟ੍ਰਿਕ ਲਾਉਣ ਦੀਆਂ ਆਸਾਂ ਤੇ ਪਾਣੀ ਫਿਰਿਆ
PSEB:ਕਰਮਚਾਰੀ ਯੂਨੀਅਨ ਦੀਆਂ ਚੋਣਾਂ ਵਿੱਚ ਸਰਬ ਸਾਂਝਾ ਰਾਣੂੰ ਗਰੁੱਪ ਜਿੱਤ ਦੀ ਖੁਸ਼ੀ ਸਾਂਝਾ ਕਰਦਾ ਹੋਇਆ
ਮੁਹਾਲੀ: 29 ਅਕਤੂਬਰ 2024: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ ਚੋਣਾਂ ਵਿੱਚ ਸਰਬ ਸਾਂਝਾ ਰਾਣੂੰ ਗਰੁੱਪ ਦੇ ਪ੍ਰਧਾਨਗੀ ਦੇ ਉਮੀਦਵਾਰ ਬੀਬਾ ਰਮਨਦੀਪ ਕੌਰ ਗਿੱਲ 477 ਵੋਟਾਂ ਲੈ ਕੇ ਜੇਤੂ ਰਹੀ। ਜਦੋਂ ਕਿ ਖੰਗੂੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਪ੍ਰਾਪਤ ਹੋਈਆਂ। ਕ੍ਰਮਚਾਰੀ ਯੂਨੀਅਨ ਦੀਆਂ ਚੋਣਾਂ ਦੇ 52 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਬਾ ਰਮਨਦੀਪ ਕੌਰ ਗਿੱਲ ਪ੍ਰਧਾਨ ਚੁਣੀ ਗਈ। ਸਾਬਕਾ ਪ੍ਰਧਾਨ ਸ੍ਰੀ ਰਵਿੰਦਰ ਸਿੰਘ ਖੰਗੂੜਾ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਢਿੱਲੋਂ ਵੱਲੋਂ ਲਗਾਈ ਗਈ ਹੈੱਟ ਟਿ੍ਰਕ ਦੇ ਬਰਾਬਰ ਕਰਨ ਦੀਆਂ ਆਸਾਂ ਤੇ ਪਾਣੀ ਫਿਰਿਆ।
ਚੋਣ ਕਮਿਸ਼ਨ ਦਰਸਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਕੁੱਲ 888 ਵੋਟਾਂ ਵਿੱਚੋਂ 860 ਵੋਟਾਂ ਪੋਲ ਹੋਈਆਂ ਜਿਸ ਦੀ ਪਾਸ ਪ੍ਰਤੀਸ਼ਤਾ 96.84 ਫੀਸਦ ਬਣਦੀ ਹੈ। ਉਨ੍ਹਾਂ ਵੱਲੋਂ ਜਾਰੀ ਸੂਰੀ ਅਨੁਸਾਰ ਜਾਰੀ ਸੂਚੀ ਅਨੂਸਾਰ ਸਰਬ-ਸਾਂਝਾ ਰਾਣੂੰ ਗਰੁੱਪ ਦੀ ਪ੍ਰਧਾਨਗੀ ਦੀ ਉਮੀਦਵਾਰ ਬੀਬੀ ਰਮਨਦੀਪ ਕੌਰ ਨੂੰ 477 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਪ੍ਰਾਪਤ ਹੋਈਆਂ। ਬੀਬਾ ਰਮਨਦੀਪ ਕੌਰ ਗਿੱਲ 115 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸਰਬ-ਸਾਂਝਾ ਰਾਣੂੰ ਗਰੁੱਪ ਦੇ ਬਲਜਿੰਦਰ ਸਿੰਘ ਬਰਾੜ ਨੂੰ 470 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਦੇ ਉਮੀਦਵਾਰ ਗੁਰਚਰਨ ਸਿੰਘ ਤਰਮਾਲਾ ਨੂੰ 366 ਵੋਟਾਂ, ਮੀਤ ਪ੍ਰਧਾਨ-1 ਦੇ ਲਈ ਸਰਬਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਬੰਤ ਸਿੰਘ ਧਾਲੀਵਾਲ ਨੂੰ 475 ਅਤੇ ਖੰਗੁੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਹਲੋਂ ਨੂੰ 357, ਮੀਤ ਪ੍ਰਧਾਨ 2 ਦੇ ਲਈ ਸਰਬ ਸਾਂਝਾ-ਰਾਣੂੰ ਗਰੁੱਪ ਦੇ ਉਮੀਦਵਾਰ ਰਾਜਿੰਦਰ ਸਿੰਘ ਮੈਣੀ ਨੂੰ 464 ਵੋਟਾਂ ਅਤੇ ਖੰਗੁੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਸਤਨਾਮ ਸਿੰਘ ਸੱਤਾ ਨੂੰ 363 ਵੋਟਾਂ , ਜੂਨੀਅਰ ਮੀਤ ਪ੍ਰਧਾਨ ਲਈ ਸਰਬ ਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਜਸਕਰਨ ਸਿੰਘ ਸਿੱਧੂ 454 ਵੋਟਾਂ, ਖੰਗੁੜਾ-ਕਾਹਲੋਂ ਗਰੁੱਪ ਦੇ ਉਮੀਦਵਾਰ ਮਲਕੀਤ ਸਿੰਘ ਗਗੜ 371 ਵੋਟਾਂ, ਜਨਰਲ ਸਕੱਤਰ ਲਈ ਸਰਬ ਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ ਨੂੰ 474 ਵੋਟਾਂ, ਖੰਗੁੜਾ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਬੈਨੀਪਾਲ ਨੂੰ 360 ਵੋਟਾਂ, ਸਕੱਤਰ ਦੇ ਲਈ ਸਰਬ ਸਾਂਝਾ -ਰਾਣੂੰ ਗਰੁੱਪ ਸੁਨੀਲ ਅਰੋੜਾ ਨੂੰ 459 ਵੋਟਾਂ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਮਨੋਜ ਰਾਣਾ ਨੂੰ 373 ਵੋਟਾਂ, ਸੰਯੁਕਤ ਸਕੱਤਰ ਲਈ ਸਰਬ ਸਾਂਝਾ -ਰਾਣੂੰ ਗਰੁੱਪ ਵੱਲੋਂ ਗੁਰਇਕਬਾਲ ਸਿੰਘ ਸੋਢੀ ਨੂੰ 464 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਗੁਰਜੀਤ ਸਿੰਘ ਬੀਦੋਵਾਲੀ ਨੂੰ 361 ਵੋਟਾਂ, ਵਿੱਤ ਸਕੱਤਰ ਲਈ ਸਰਬ ਸਾਂਝਾ -ਰਾਣੂੰ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾਂ ਨੂੰ 475 ਵੋਟਾਂ, ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਹਮਨਦੀਪ ਸਿੰਘ ਬੋਪਾਰਾਏ ਨੂੰ 351 ਵੋਟਾਂ, ਦਫਤਰ ਸਕੱਤਰ ਲਈ ਸਰਬ ਸਾਂਝਾ- ਰਾਣੂੰ ਗਰੁੱਪ ਵੱਲੋਂ ਸੁਨੀਤਾ ਥਿੰਦ ਨੂੰ 463 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਸੀਮਾਂ ਸੂਦ ਨੂੰ 366 ਵੋਟਾਂ, ਸੰਗਠਨ ਸਕੱਤਰ ਲਈ ਸਰਬ ਸਾਝਾ- ਰਾਣੂੰ ਗਰੁੱਪ ਵੱਲੋਂ ਜਸਬੀਰ ਕੌਰ ਨੂੰ 458 ਵੋਟਾਂ, ਖੰਗੁੜਾ-ਕਾਹਲੋਂ ਗਰੁੱਪ ਸਵਰਨ ਸਿੰਘ ਤਿਊੜ ਨੂੰ 367 ਵੋਟਾਂ, ਅਤੇ ਪ੍ਰੈਸ ਸਕੱਤਰ ਲਈ ਸਰਬ ਸਾਂਝਾ - ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਮਾਂਗਟ ਨੂੰ 470 ਵੋਟਾਂ ਅਤੇ ਖੰਗੁੜਾ- ਕਾਹਲੋਂ ਗਰੁੱਪ ਵੱਲੋਂ ਜਸਵਿੰਦਰ ਸਿੰਘ 353 ਵੋਟਾਂ ਪਈਆਂ।
ਇਸ ਤਰਾਂ ਹੀ ਸਰਬ ਸਾਝਾ ਗਰੁੱਪ ਦੇ ਕਾਰਜਕਾਰੀ ਮੈਂਬਰਾਂ ਲਈ ਲੱਛਮੀ ਦੇਵੀ ਨੂੰ 464 ਵੋਟਾਂ, ਗੌਰਵ ਸਾਂਪਲਾ 464 ਵੋਟਾਂ, ਪਰਮਜੀਤ ਸਿੰਘ 464 ਵੋਟਾਂ, ਸੱਤੀ ਕੁਮਾਰ 463 ਵੋਟਾਂ, ਰਵਿੰਦਰ ਸਿੰਘ ਕਾਕਾ 462 ਵੋਟਾਂ, ਨਿਰਮਲ ਸਿੰਘ 462 ਵੋਟਾਂ, ਗਗਨਪ੍ਰੀਤ ਸਿੰਘ 460 ਵੋਟਾਂ, ਜਸਵੀਰ ਸਿੰਘ ਚੋਟੀਆਂ 459 ਵੋਟਾਂ, ਵਿਕਰਮਜੀਤ ਸਿੰਘ 459 ਵੋਟਾਂ, ਹਰਪ੍ਰੀਤ ਸਿੰਘ 459 ਵੋਟਾਂ, ਜਗਦੇਵ ਸਿੰਘ 458 ਵੋਟਾਂ, ਕੁਸ਼ੱਲਿਆ ਦੇਵੀ 457 ਵੋਟਾਂ, ਓਂਕਾਰ ਸਿੰਘ 457 ਵੋਟਾਂ ਅਤੇ ਜਗਤਾਰ ਸਿੰਘ 456 ਵੋਟਾਂ ਵੋਟਾਂ ਲੈ ਕੇ ਜੇਤੂ ਕਰਾਰ ਦਿੱਤੇ ਗਏ।
ਚੋਣਾਂ ਦੇ ਨਤੀਜਿਆਂ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਚੂੰਨੀ, ਹਰਬੰਸ ਸਿੰਘ ਬਾਗੜੀ ਅਤੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਭਗਵੰਤ ਸਿੰਘ ਬੇਦੀ, ਰਣਜੀਤ ਸਿੰਘ ਮਾਨ, ਰਾਣੂੰ ਗਰੁੱਪ ਦੇ ਜਨਰਲ ਸਕੱਤਰ ਕਮਿੱਕਰ ਸਿੰਘ ਗਿੱਲ, ਜਰਨੈਲ ਸਿੰਘ ਗਿੱਲ, ਹਰਬੰਸ ਸਿੰਘ ਜੰਗਪੁਰਾ , ਪ੍ਰਭਦੀਪ ਸਿੰਘ ਬੋਪਾਰਾਏ, ਬਲਜਿੰਦਰ ਸਿੰਘ ਚਨਾਰਥਲ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੇ ਰਮਨਦੀਪ ਕੌਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਮੂਹ ਬੋਰਡ ਦੇ ਕ੍ਰਮਚਾਰੀਆਂ ਦਾ ਧੰਨਵਾਦ ਕੀਤਾ।
No comments:
Post a Comment