Friday 4th March 2022 at 07:52 PM
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ਵਿੱਚ ਤਿੱਖਾ ਰੋਹ
ਬਦਲਾ-ਖੋਰੀ ਦੀ ਰਾਜਨੀਤੀ ਤੇ ਉਤਰੀ ਭਾਜਪਾ-ਪ੍ਰਭਜੋਤ ਕੌਰ
ਮੋਹਾਲੀ: 04 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਆਮ ਆਦਮੀ ਪਾਰਟੀ ਆਪਣੇ ਵਿਰੁੱਧ ਹੋ ਰਹੇ ਪ੍ਰਚਾਰ ਦੇ ਐਨ ਉਲਟ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਵਾਲੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿਧਾਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੀ ਪਾਰਟੀ ਵੱਜੋਂ ਪ੍ਰਚਾਰੀ ਜਾਂਦੀ ਇਸ ਪਾਰਟੀ ਬਾਰੇ ਚੋਣਾਂ ਦੌਰਾਨ ਅਕਸਰ ਕਿਹਾ ਜਾਂਦਾ ਸੀ ਕਿ ਇਹ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਪਾਰਟੀ ਹੈ। ਹੁਣ ਇਸੇ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਸੰਘਰਸ਼ ਕਰੇਗੀ।
ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵਲੋਂ ਸ਼ੁਰੂ ਤੋਂ ਪੰਜਾਬ ਨਾਲ ਮਤਰੇਆ ਵਤੀਰਾ ਕੀਤਾ ਜਾ ਰਿਹਾ ਉਸੇ ਲੜੀ ਤਹਿਤ ਫੈਡਰਲ ਢਾਂਚੇ ਦੀ ਪ੍ਰਵਾਹ ਕੀਤੇ ਬਿਨਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਦਾਅਵੇਦਾਰੀ ਖਤਮ ਕੀਤੀ ਗਈ ਤੇ ਬਾਹਰਲੀਆਂ ਸਟੇਟਾਂ ਤੋਂ ਅਫਸਰ ਲਿਆ ਕਿ ਪੰਜਾਬ ਦੇ ਜਮਹੂਰੀ ਹੱਕ ਖੋਹੇ ਜਾ ਰਹੇ ਨੇ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ ।
ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਅੱਗੇ ਮੋਦੀ ਸਾਹਿਬ ਨੂੰ ਝੁੱਕ ਕੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਹਨ ਅਤੇ ਪਿਛਲੀਆਂ ਚੋਣਾ ਵਿੱਚ ਪੰਜਾਬ ਦੇ ਲੋਕਾਂ ਨੇ ਜੋ ਇਕ ਤਰਫਾ ਫੈਸਲਾ ਕੀਤਾ ਹੈ ਉਹ ਵਿਰੋਧ ਮੋਦੀ ਸਰਕਾਰ ਬਰਦਾਸ਼ਤ ਨਹੀ ਕਰ ਪਾ ਰਹੀ ਇਸ ਲਈ ਹੁਣ ਬੀਜੇਪੀ ਪੰਜਾਬ ਦੇ ਹੱਕ ਖੋਹਕੇ ਪੰਜਾਬ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਚਾਹੁੰਦੀ ਹੈ, ਜਿਸ ਲੜੀ ਤਹਿਤ ਭਾਖੜਾ ਡੈਮ ਕਮੇਟੀ ਵਿੱਚੋਂ ਪੰਜਾਬ ਨੂੰ ਬਾਹਰ ਕੀਤਾ ਗਿਆ ਹੈ।
ਵੱਡੇ ਇਕੱਠ ਨਾਲ ਸ਼ਾਮਲ ਹੋਏ ਡੇਰਾਬੱਸੀ ਤੋਂ ਕੈਂਡੀਡੇਟ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਪੰਜਾਬ ਦਾ ਗੁੱਸਾ ਹੰਡਾ ਚੁੱਕੀ ਹੈ । ਪੰਜਾਬ ਨਾਲ ਧੱਕਾ ਕਰਕੇ ਹੋਰ ਪੰਗੇ ਨਾ ਲਵੇ । ਨਹੀ ਤਾਂ ਆਮ ਆਦਮੀ ਪਾਰਟੀ ਕੋਈ ਵੱਡੇ ਸੰਘਰਸ਼ ਸ਼ੁਰੂ ਕਰੇਗੀ।
ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਵਨੀਤ ਵਰਮਾ ਨੇ ਕਿਹਾ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਰਾਂਹੀ ਆਪਣਾ ਰੋਸ ਦਰਜ ਕਰਾਉਣ ਆਏ ਹਾਂ ਅਗਰ ਇਸ ਮਸਲੇ ਤੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਆਪ ਵਲੋਂ ਵੱਡੇ ਪੱਧਰ ਤੇ ਇਸ ਬੇਇਨਸਾਫੀ ਖਿਲਾਫ ਸੰਘਰਸ਼ ਕੀਤਾ ਜਾਏਗਾ ਤੇ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣਗੇ।
ਇਸ ਮੌਕੇ ਡਾ ਸੰਨੀ ਆਹਲੂਵਾਲੀਆ , ਬਹਾਦਰ ਸਿੰਘ ਚਾਹਲ, ਜਗਦੇਵ ਮਲੋਆ, ਜਸਪਾਲ ਸਿੰਘ, ਅਨੂੰ ਬੱਬਰ, ਸਵਰਨ ਲਤਾ, ਗੁਰਮੁੱਖ ਮਾਨ, ਬਲਜੀਤ ਚੰਦ, ਸੁਰਿੰਦਰ ਮਟੋਰ ਆਦਿ ਹਾਜ਼ਰ ਰਹੇ।
No comments:
Post a Comment