Thursday, March 10, 2022

ਡੇਅਰੀ ਨੂੰ ਸਥਾਈ ਵਪਾਰ ਬਣਾਉਣ ਦੀ ਪਹਿਲ ਸ਼ੁਰੂ

9th March 2022 at 10:42 PM

ਮੂ-ਫਾਰਮ ਦਾ ਟੀਚਾ ਪੇਂਡੂ ਪੱਧਰ 'ਤੇ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ


ਮੋਹਾਲੀ
: 9 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਐਗ੍ਰੀਟੇਕ ਸਟਾਰਟਅਪ ਮੂ-ਫਾਰਮ ਨੇ ਅੱਜ ਸੰਗਰੂਰ 'ਚ ਮੂਸਾਂਥੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਨਾਲ ਔਰਤਾਂ ਨੂੰ ਲੰਮੇਂ ਸਮੇਂ ਤੱਕ ਆਤਮ-ਸਥਿਰਤਾ ਪ੍ਰਾਪਤ ਕਰਨ ਦੇ ਲਈ ਵਪਾਰਕ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਲਾਂਚ ਪ੍ਰੋਗਰਾਮ 'ਚ 100 ਨਾਲੋਂ ਜ਼ਿਆਦਾ ਮਹਿਲਾ ਉੱਦਮੀਆਂ ਨੇ ਭਾਗ ਲਿਆ। ਮੂ-ਫੀਡ ਅਤੇ ਫ੍ਰੀ ਡਾਕਟਰ ਸਰਵਿਸ ਤੋਂ ਸ਼ੁਰੂ ਹੋ ਕੇ, ਇਹ ਔਰਤਾਂ ਆਪਣੇ ਆਪਣੇ ਖੇਤਰਾਂ 'ਚ ਡੇਅਰੀ ਕਿਸਾਨਾਂ ਦੇ ਲਈ ਵਨ-ਸਟਾਪ ਸਾਲਿਊਸ਼ਨ ਪ੍ਰਦਾਤਾ ਹੋਣਗੀਆਂ।

ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਹੇ ਟੀਅਰ 3 ਸ਼ਹਿਰਾਂ ਦੀਆਂ ਔਰਤਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੂ-ਫਾਰਮ ਇਨ੍ਹਾਂ ਔਰਤਾਂ ਨੂੰ ਕੌਸ਼ਲ ਵਧਾਉਣ ਦੇ ਲਈ ਸਿਖਲਾਈ ਦੇਵੇਗਾ ਅਤੇ ਉਨ੍ਹਾਂ ਦੇ ਵਪਾਰ ਨੂੰ ਵਧਾਉਣ ਦੇ ਲਈ ਸਹਿਯੋਗ ਅਤੇ ਮੌਕੇ ਪ੍ਰਦਾਨ ਕਰੇਗਾ।

ਮੂ-ਫਾਰਮ ਦਾ ਟੀਚਾ ਦੇਸ਼ ਭਰ 'ਚ ਪੇਂਡੂ ਪੱਧਰ 'ਤੇ ਇਨ੍ਹਾਂ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ ਹੈ ਤਾਂ ਕਿ ਮੂ-ਫੀਡ, ਡਾਕਟਰ ਸਰਵਿਸ ਆਦਿ ਜਿਹੇ ਸਮਾਧਾਨ ਪ੍ਰਦਾਨ ਕੀਤੇ ਜਾ ਸਕਣ।  ਡੇਅਰੀ ਨੂੰ ਇੱਕ ਲੰਮੇਂ ਸਮੇਂ ਅਤੇ ਸਥਾਈ ਵਪਾਰਕ ਮੌਕਾ ਬਣਾਉਣ ਲਈ ਮਹਿਲਾਵਾਂ ਨੂੰ ਟੈਕਨੋਲਾਜੀ ਨਾਲ ਸਿਖਲਾਈ ਦੇ ਕੇ ਤਿਆਰ ਕੀਤਾ ਜਾਵੇਗਾ।

ਮੂ-ਫਾਰਮ ਐਪ ਨੂੰ ਪੂਰੇ ਭਾਰਤ 'ਚ 10 ਰਾਜਾਂ, 1139 ਜ਼ਿਲ੍ਹਿਆਂ 'ਚ 1 ਮਿਲੀਅਨ ਨਾਲੋਂ ਜਿਆਦਾ ਡੇਅਰੀ ਕਿਸਾਨਾਂ ਵੱਲੋਂ ਗੂਗਲ ਪਲੇ ਸਟੋਰ 'ਤੇ 4.5 ਸਟਾਰ ਰੇਟਿੰਗ ਦੇ ਨਾਲ ਡਾਊਨਲੋਡ ਕੀਤਾ ਗਿਆ ਹੈ | ਹੁਣ ਤੱਕ 70,000 ਨਾਲੋਂ ਜਿਆਦਾ ਮਵੇਸ਼ੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 20,000 ਮਵੇਸ਼ੀਆਂ ਨੂੰ ਪਲੇਟਫਾਰਮ ਦੇ ਮਾਧਿਅਮ ਨਾਲ ਵੇਚਿਆ ਗਿਆ ਹੈ ਜਿਸਦੇ ਨਤੀਜਿਆਂ ਕਾਰਨ 120 ਕਰੋੜ ਰੁਪਏ ਦੀ ਜੀਐਮਵੀ (ਗ੍ਰਾਮ ਮਰਚੈਂਡਾਈਜਿੰਗ ਵੈਲਯੂ) 8 ਮਹੀਨੇ ਨਾਲੋਂ ਵੀ ਘੱਟ ਸਮੇਂ 'ਚ ਹੋਈ ਹੈ।

No comments: