Sunday, March 06, 2022

ਕਿਡਨੀ ਹੈਲਥ 'ਤੇ ਸੁਖਨਾ 'ਚ ਸਾਈਕਲੋਥਾਨ

ਪੰਜਾਬੀ ਗਾਇਕ ਪਰਮਿਸ਼ ਵਰਮਾ ਨੇ ਫਲੈਗ ਆਫ ਕੀਤਾ

ਚੰਡੀਗੜ੍ਹ: 6 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਪੰਜਾਬੀ ਗਾਇਕ ਅਤੇ ਅਦਾਕਾਰ ਪਰਮਿਸ਼ ਵਰਮਾ ਨੇ ਐਤਵਾਰ ਨੂੰ ਸੁਖਨਾ ਲੇਕ 'ਤੇ ਇੱਕ ਸਾਈਕਲੋਥਾਨ ਨੂੰ ਫਲੈਗ ਆਫ ਕੀਤਾ।  ਸਾਈਕਲੋਥਾਨ ਦਾ ਇਹ ਆਯੋਜਨ ਜਿੱਥੇ ਕਿਡਨੀ ਦੀ ਸਿਹਤ ਸੰਭਾਲ ਰੱਖਣ ਦਾ ਸੁਨੇਹਾ ਦੇਵੇਗਾ ਉੱਥੇ ਸਾਈਕਲਿੰਗ ਦੇ ਰੁਝਾਣ ਦਾ ਮੁੜ ਉਤਥਾਨ ਵੀ ਕਰੇਗਾ। ਸਾਈਕਲਿੰਗ ਨੂੰ ਛੱਡ ਕੇ ਆਰਾਮਦਾਇਕ ਏ ਸੀ ਗੱਡੀਆਂ ਦੇ ਫੈਸ਼ਨ ਨੇ ਲੋਕਾਂ ਦਾ ਸਮਾਂ ਵੀ ਬਚਾਇਆ ਹੋਣਾ ਹੈ ਪਰ  ਸਿਹਤ ਦਾ ਨੁਕਸਾਨ ਜ਼ਿਆਦਾ ਕੀਤਾ ਹੈ। ਅੱਜ ਦਾ ਇਹ ਆਯੋਜਨ ਆਈਵੀ ਹਸਪਤਾਲ, ਮੋਹਾਲੀ ਵੱਲੋਂ ਸਾਈਕਲਵਰਕਸ ਅਤੇ ਮੈਟਰੋਪੋਲਿਸ ਈਵੈਂਟਸ ਟੀਮ ਦੇ ਸਹਿਯੋਗ ਨਾਲ ਕੀਤਾ ਗਿਆ ਸੀ। 

ਇਸ ਮੌਕੇ ਸਾਈਕਲ ਨਾਲ ਪ੍ਰੇਮ ਕਰਨ ਵਾਲੇ 125 ਨਾਲੋਂ ਜਿਆਦਾ ਸਾਈਕਲਿਸਟ ਇਸ ਸਾਈਕਲੋਥਾਨ 'ਚ ਸ਼ਾਮਲ ਹੋਏ  ਜਿਸਦਾ ਮਕਸਦ 10 ਮਾਰਚ ਨੂੰ ਪੈਣ ਵਾਲੇ ਸੰਸਾਰ ਕਿਡਨੀ ਦਿਵਸ ਦੇ ਮੌਕੇ 'ਤੇ ਕਿਡਨੀ ਹੈਲਥ ਦੇ ਬਾਰੇ 'ਚ ਜਾਗਰੁਕਤਾ ਫੈਲਾਉਣਾ ਸੀ। ਜ਼ਿਕਰਯੋਗ ਹੈ ਕਿ ਸਾਈਕਲਿੰਗ ਨਾਲ ਜਿਸਮ ਦੇ ਉਸ ਹਿੱਸੇ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ ਜਿਹੜਾ ਗੋਡਿਆਂ ਅਤੇ ਮੋਢਿਆਂ ਦੇ ਨਾਲ ਨਾਲ ਕਿਡਨੀ, ਲਿਵਰ ਅਤੇ ਸੈਕਸੁਅਲ ਹੈਲਥ ਨੂੰ ਪੂਰੀ ਤਰ੍ਹਾਂ ਫਿੱਟ ਰੱਖਦਾ ਹੈ। ਉਹਨਾਂ ਦਾ ਹਾਜ਼ਮਾ ਠੀਕ ਰਹਿੰਦਾ ਸੀ। ਔਹਨਾਂ ਨੂੰ ਆਕਸੀਜ਼ਨ ਵੀ ਕਾਫੀ ਮਾਤਰਾ ਵਿਚ ਮਿਲਦੀ ਸੀ। ਉਹਨਾਂ ਦੇ ਫੇਫੜੇ ਵੀ ਮਜ਼ਬੂਤ ਰਹਿੰਦੇ ਸਨ। 

ਯੋਗਸਾਧਨਾ ਵਿੱਚ ਜਿਸਮ ਦੇ ਇਸ ਹਿੱਸੇ ਨੂੰ ਸਿਹਤਮੰਦ ਵਾਲੇ ਇਸ ਮਕਸਦ ਲਈ ਜਿਹੜੇ ਆਸਨ ਦੱਸੇ ਜਾਂਦੇ ਹਨ ਉਹਨਾਂ ਵਿੱਚ ਬਟਰਫਲਾਈ ਵਾਲਾ ਆਸਨ ਵੀ ਸ਼ਾਮਲ ਹੈ ਪਰ ਅਕਸਰ ਲੋਕ ਉਸਨੂੰ ਪੰਜ ਮਿੰਟ ਦੇ ਮਾਮੂਲੀ ਜਿਹੇ ਸਮੇਂ ਵੀ ਪੂਰਾ ਨਹੀਂ ਕਰਦੇ। ਬਹੁਤਿਆਂ ਯਾਦ ਹੋਵੇਗਾ ਕਿ ਜਦੋਂ ਤੱਕ ਲੋਕ ਸਾਈਕਲ ਚਲਾਉਂਦੇ ਸਨ ਉਦੋਂ ਤਕ ਉਹ ਪੂਰੀ ਤਰ੍ਹਾਂ ਤੰਦਰੁਸਤ ਵੀ ਰਹਿੰਦੇ ਸਨ। 

ਇਸ ਯਾਦਗਾਰੀ ਈਵੈਂਟ ਵਿੱਚ ਆਈਵੀ ਹਸਪਤਾਲ ਤੋਂ ਨੈਫ੍ਰੋਲਾਜੀ ਅਤੇ ਕਿਡਨੀ ਟਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਡਾ. ਰਾਕਾ ਕੌਸ਼ਲ,  ਯੂਰੋਲਾਜੀ ਅਤੇ ਰੀਨਲ ਟਰਾਂਸਪਲਾਂਟ ਸਰਜਰੀ ਦੇ ਡਾਇਰੈਕਟਰ ਡਾ. ਅਵਿਨਾਸ਼ ਸ਼੍ਰੀਵਾਸਤਵ, ਅਤੇ ਡਾ. ਅਭਿਸ਼ੇਕ ਗਰਗ ਨੇ ਵੀ ਸਾਈਕਲੋਥਾਨ 'ਚ ਭਾਗ ਲਿਆ। 

ਇਸ ਮੌਕੇ 'ਤੇ ਬੋਲਦੇ ਹੋਏ ਡਾ. ਰਾਕਾ ਨੇ ਕਿਹਾ ਕਿ ਸਿਹਤਮੰਦ ਖਾਣ ਪੀਣ ਅਤੇ ਸੁਚੇਤ ਜੀਵਨਸ਼ੈਲੀ ਕਿਡਨੀ ਦੀ ਬੀਮਾਰੀ ਨੂੰ ਦੂਰ ਰੱਖਣ ਦੀ ਚਾਬੀ ਹੈ। ਸਾਈਕਿਲੰਗ ਇੱਕ ਅਜਿਹੀ ਕਸਰਤ ਹੈ ਜਿਹੜੀ ਤੰਦਰੁਸਤ ਜ਼ਿੰਦਗੀ ਨੂੰ ਬਣਾਈ ਰੱਖਣ 'ਚ ਮਦਦ ਕਰ ਸਕਦੀ ਹੈ। 

ਫਰੈਂਡਸ ਬੇਕਰ ਨੇ ਸਾਈਕਲੋਥਾਨ 'ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦੇ ਲਈ ਸਪੈਸ਼ਲ ਬੀਟਰੂਟ ਸੈਂਡਵਚ ਅਤੇ ਹੈਲਦੀ ਆਟਾ ਮਫਿਨ ਤਆਰ ਕੀਤੇ ਸਨ। 

No comments: