Showing posts with label Senior Citizens. Show all posts
Showing posts with label Senior Citizens. Show all posts

Tuesday, March 08, 2022

ਉਮਰ ਸਾਡੀ ਵੱਧ ਗਈ ਤਾਂ ਫੇਰ ਕੀ? ਦਿਲ ਤਾਂ ਸਾਡਾ ਵੀ ਤਿਓਹਾਰਾਂ ਵਾਂਗ ਹੈ

8th March 2022 at 03:22 PM

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਮਨਾਇਆ ਮਹਿਲਾ ਦਿਵਸ 


ਮੋਹਾਲੀ
: 8 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਬਚਪਨ ਵੀ ਥੁੜਾਂ ਵਿੱਚ ਨੀਲ ਜਾਂਦਾ ਹੈ ਅਤੇ ਜਵਾਨੀ ਵੀ ਸਟਰਗਲ ਕਰਦਿਆਂ ਅਲਵਿਦਾ ਕਹਿ ਜਾਂਦੀ ਹੈ। ਬੁਢਾਪੇ ਵੇਲੇ ਕੋਲ ਬਚਦਾ ਹੈ ਕਮਜ਼ੋਰ ਹੋਇਆ ਨਿਤਾਣਾ ਜਿਹਾ ਜਿਸਮ ਅਤੇ ਉਹ ਟੁੱਟੇ ਹੋਏ ਸੁਪਨੇ ਜਿਹਨਾਂ ਦੇ ਪੂਰੇ ਹੋਣ ਦੀ ਕੋਈ ਆਸ ਵੀ ਨਹੀਂ ਰਹਿੰਦੀ। ਉਹ ਇੱਛਾਵਾਂ ਜਿਹਦੀਆਂ ਸਾਰਾ ਜ਼ੋਰ ਲਾ ਕੇ ਵੀ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੋ ਸਕੀਆਂ। ਫਿਰ ਵੀ ਕੋਈ ਦਿਨ ਤਿਉਹਾਰ ਮਨ ਲੈਣਾ ਬਹੁਤ ਵੱਡੀ ਹਿੰਮਤ ਹੈ। ਜਵਾਨਾਂ ਨੂੰ ਵੀ ਪ੍ਰੇਰਨਾ ਦੇਂਦੇ ਹਨ ਅਜਿਹੇ ਲੋਕ ਕਿ ਕਦੇ ਵੀ ਨਿਰਾਸ਼ ਨਾ ਹੋਵੋ। 

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਐਲ ਏ ਐਫ ਸੈਂਟਰ, ਸੈਕਟਰ 68 ਮੁਹਾਲੀ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ।  ਸ਼੍ਰੀਮਤੀ ਪਲਵੰਤ ਕੌਰ, ਸਕੱਤਰ ਇਵੈਂਟਸ ਨੇ ਇਤਿਹਾਸ ਅਤੇ ਸਮਾਜ ਦੀਆਂ ਚੰਗੀਆਂ ਉਦਾਹਰਣਾਂ ਸਾਂਝੀਆਂ ਕਰਦੇ ਹੋਏ ਮਹਿਲਾ ਸ਼ਕਤੀਕਰਨ ਅਤੇ ਸਮਾਨਤਾ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਦੱਸਿਆ। 

ਕੁਝ ਮੈਂਬਰਾਂ ਨੇ ਸਾਡੀ ਸਮਾਜਿਕ ਪ੍ਰਣਾਲੀ ਵਿੱਚ ਔਰਤ ਦੇ ਕੱਦ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਵੀ ਗੱਲਬਾਤ ਕੀਤੀ।  ਬਹੁਤ ਸਾਰੇ ਮੈਂਬਰਾਂ ਵੱਲੋਂ ਇਸ ਦਿਨ ਨੂੰ ਸਮਰਪਿਤ ਸੁੰਦਰ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।

ਸ਼੍ਰੀ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਪਬਲਿਕ ਰਿਲੇਸ਼ਨ ਨੇ ਦੱਸਿਆ ਕਿ ਉੱਥੇ ਮੌਜੂਦ ਸਾਰੀਆਂ ਮਹਿਲਾ ਮੈਂਬਰਾਂ ਦਾ ਐਸੋਸੀਏਸ਼ਨ ਵੱਲੋਂ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਗਏ।

ਬ੍ਰਿਗੇਡੀਅਰ ਜੇ ਐਸ ਜਗਦੇਵ, ਪ੍ਰਧਾਨ ਵੱਲੋਂ ਇਸ ਵਿਸ਼ੇਸ਼ ਦਿਨ ਦੇ ਪਿੱਛੇ ਮਕਸਦ ਅਤੇ ਯੂ.ਐਨ.ਓ ਦੁਆਰਾ ਇਸ ਸਾਲ ਲਈ "ਬੀਟ ਦ ਬਾਇਸ" ਦੇ ਰੂਪ ਵਿੱਚ ਦਿੱਤੀ ਗਈ ਥੀਮ ਤੋਂ ਜਾਣੂ ਕਰਵਾਇਆ।  ਉਨ੍ਹਾਂ ਪ੍ਰਬੰਧਕਾਂ ਦਾ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਉਦੇਸ਼ਪੂਰਨ ਸਮਾਗਮ ਦਾ ਪ੍ਰਬੰਧ ਕਰਨ ਲਈ ਧੰਨਵਾਦ ਵੀ ਕੀਤਾ।  ਸਮਾਗਮ ਦੀ ਸਮਾਪਤੀ ਚਾਹ ਅਤੇ ਸਨੈਕਸ ਨਾਲ ਹੋਈ।ਇਸ ਮੌਕੇ ਰਵਜੋਤ ਸਿੰਘ ਚੀਫ ਕਨਵੀਨਰ, ਸੁਖਵਿੰਦਰ ਸਿੰਘ ਬੇਦੀ, ਐਮ ਐਸ ਸਾਹਨੀ ਅਤੇ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। 

Sunday, February 26, 2017

ਡਾ. ਪ੍ਰੀਤੀ ਮਦਾਨ ਨੇ ਦੱਸੇ ਬਜ਼ੁਰਗਾਂ ਨੂੰ ਚੰਗੀ ਸਿਹਤ ਦੇ ਗੁਰ

ਸੀਨੀਅਰ ਸਿਟੀਜ਼ਨ ਹੋਮ ਦੀ ਮੀਟਿੰਗ ਵਿੱਚ ਜਾਗੀਆਂ ਨਵੀਆਂ ਉਮੀਦਾਂ 
ਲੁਧਿਆਣਾ: 26 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਅੱਜ ਉਹਨਾਂ ਲੋਕਾਂ ਨਾਲ ਇੱਕ ਖਾਸ ਮੁਲਾਕਾਤ ਹੋਈ ਜਿਹੜੇ ਆਪਣੀ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਲਗਾ ਦੇਂਦੇ ਹਨ ਪਰ ਜਦੋਂ ਖੁਦ ਆਪਣੀ ਜ਼ਿੰਦਗੀ ਦੀ ਸ਼ਾਮ ਆਉਂਦੀ ਹੈ ਤਾਂ ਹਿੱਸੇ ਆਉਂਦੀ ਹੈ ਨਿਰਾਸ਼ਾ, ਉਦਾਸੀ, ਬੇਬਸੀ ਅਤੇ ਇਕੱਲਤਾ। ਕੱਲ੍ਹ ਤੱਕ ਜਿਹੜੇ ਆਪਣੇ ਸਨ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਉਹਨਾਂ ਬਜ਼ੁਰਗਾਂ ਕੋਲ ਬੈਠਣ ਦਾ ਜਿਹਨਾਂ ਨੇ ਆਪਣਾ ਸਭ ਕੁਝ ਆਪਣੀ ਔਲਾਦ ਨੂੰ ਮਜ਼ਬੂਤ ਪੈਰਾਂ ਉੱਤੇ ਖੜਾ ਕਰਨ ਲਈ ਦਾਅ ਉੱਤੇ ਲਗਾ ਦਿੱਤਾ ਹੁੰਦਾ ਹੈ। ਇਸ ਸਭ ਕੁਝ ਦੇ ਬਾਵਜੂਦ ਇਹ ਹਿੰਮਤ ਨਹੀਂ ਹਾਰਦੇ। ਕੋਈ ਪੁੱਛ ਵੀ ਲਵੇ ਤਾਂ ਆਖਦੇ ਹਨ--ਅਭੀ ਤੋਂ ਮੈਂ ਜਵਾਨ ਹੂੰ।  ਹਾਲਾਂਕਿ ਦਿਲ ਨੂੰ ਪਤਾ ਹੁੰਦਾ ਹੈ--ਕਿ ਕਾਰਵਾਂ ਗੁਜ਼ਰ ਗਿਆ--ਗੁਬਾਰ ਦੇਖਤੇ ਰਹੇ--ਪਰ ਸਾਰੀ ਉਮਰ ਦਿਲ ਦੀ ਗੱਲ ਸੁਣਨ ਵਾਲੇ ਇਹ ਲੋਕ ਜ਼ਿੰਦਗੀ ਦੀ ਸ਼ਾਮ ਵਿੱਚ ਆ ਕੇ ਦਿਲ ਦੀ ਇੱਕ ਨਹੀਂ ਸੁਣਦੇ। ਯਾਦਾਂ ਅਤੇ ਉਮੀਦਾਂ ਦੇ ਸਹਾਰੇ  ਇਹਨਾਂ ਸਾਰਿਆਂ ਨਾਲ ਮੁਲਾਕਾਤ ਕਰਾਈ ਐਮ ਐਸ ਭਾਟੀਆ ਹੁਰਾਂ ਨੇ ਅਤੇ ਇਸ ਮੁਲਾਕਾਤ ਦੌਰਾਨ ਇੱਕ ਖਾਸ ਪ੍ਰਾਪਤੀ ਹੋਈ ਡਾਕਟਰ ਪ੍ਰੀਤੀ ਮਦਾਨ ਦੀਆਂ ਸਿੱਧੀਆਂ ਸਿੱਧੀਆਂ ਗੱਲਾਂ ਸੁਣਕੇ।    For More Pics Please Click Here
ਇਸ ਮੀਟਿੰਗ ਦੇ ਦੋ ਖਾਸ ਮਹਿਮਾਨਾਂ ਵਿੱਚ ਇੱਕ ਨਾਮ ਡਾਕਟਰ ਪ੍ਰੀਤੀ ਮਦਾਨ ਵੀ ਸੀ। ਡਾਕਟਰ ਪ੍ਰੀਤੀ  ਮਦਾਨ ਨੇ ਨੇ ਇਹਨਾਂ ਬਜ਼ੁਰਗਾਂ ਨੂੰ ਸਿਹਤਮੰਦ ਜ਼ਿੰਦਗੀ ਦੇ ਗੁਰ ਬੜੀ ਸਿੱਧੀ ਸਾਧੀ ਭਾਸ਼ਾ ਵਿੱਚ ਦੱਸੇ। ਗੋਡਿਆਂ ਨੂੰ ਬਿਨਾ ਅਪ੍ਰੇਸ਼ਨ ਕਰਾਏ ਕਿਵੇਂ ਮਜ਼ਬੂਤ ਬਣਾਉਣਾ ਹੈ ਇਸਦੀਆਂ ਡੂੰਘੀਆਂ ਘੁੰਡੀਆਂ ਸਾਦਗੀ ਨਾਲ ਦੱਸੀਆਂ। ਮੋਢਿਆਂ ਨੂੰ ਕਿਵੇਂ ਠੀਕ ਰੱਖਣਾ ਹੈ ਅਤੇ ਰੀੜ  ਦੀ ਹੱਡੀ ਕਿਸ ਤਰਾਂ ਠੀਕ ਰਹੇਗੀ ਇਸਦੀ ਜਾਚ ਸਿਖਾਈ। ਸਰਵਾਈਕਲ ਪੇਨ ਤੋਂ ਕਿਵੇਂ ਬਚਣਾ ਹੈ ਇਸਦਾ ਤਰੀਕਾ ਦੱਸਿਆ। 
ਡਾਕਟਰ ਪ੍ਰੀਤੀ ਮਦਾਨ ਨੇ ਜ਼ੋਰ ਦਿੱਤਾ  ਰੈਗੂਲਰ ਸਵਿੰਮਿੰਗ ਕੀਤੀ ਜਾਵੇ, ਜਾਂ ਫੇਰ ਸਾਈਕਲ ਚਲਾਇਆ ਜਾਵੇ ਅਤੇ ਅੱਧੇ ਪੌਣੇ ਘੰਟੇ ਦੀਆਂ ਵਰਜਸ਼ਾਂ  ਕੀਤੀਆਂ ਜਾਣ ਤਾਂ ਬੁਢਾਪੇ ਦੌਰਾਨ ਘੇਰਨ ਵਾਲੀਆਂ ਸਾਰੀਆਂ ਮੁਸੀਬਤਾਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਦਿਲਚਸਪ ਗੱਲ ਹੈ ਕਿ ਇਹ ਸਭ ਕੁਝ ਦੱਸਦਿਆਂ ਉਹਨਾਂ ਮਨੁੱਖੀ ਸਰੀਰ ਦੇ ਕਈ ਡੂੰਘੇ ਡਾਕਟਰੀ ਰਾਜ ਵੀ ਦੱਸੇ ਜਿਹਨਾਂ ਦਾ ਪਤਾ ਸਾਨੂੰ ਸਭਨਾਂ ਨੂੰ ਹੋਣਾ ਬਹੁਤ ਜ਼ਰੂਰੀ ਵੀ ਹੈ।   For More Pics Please Click Here