Wednesday, November 09, 2022
ਪੁਲਿਸ ਵਲੋਂ ਮਜ਼ਦੂਰਾਂ ਵਿਰੁੱਧ ਦਰਜ ਕੇਸ ਰੱਦ ਕਰਵਾਉਣ ਦਾ ਭਰੋਸਾ
Wednesday, February 02, 2022
ਕੇਂਦਰੀ ਬਜਟ ਵਿੱਚ ਮਨਰੇਗਾ ਫੰਡਾਂ ਵਿੱਚ ਕਟੌਤੀ ਬਰਦਾਸ਼ਤ ਨਹੀਂ
2nd February 2022 at 5:09 PM
ਖੇਤ ਮਜ਼ਦੂਰ ਆਗੂ ਕਾਮਰੇਡ ਗੁਲਜ਼ਾਰ ਗੋਰਿਆਂ ਦਾ ਬਿਆਨ
ਲੁਧਿਆਣਾ: 2 ਫਰਵਰੀ 2022: (ਪੰਜਾਬ ਸਕਰੀਨ ਬਿਊਰੋ)::
ਕੇਂਦਰੀ ਬਜਟ ਬਾਰੇ ਪ੍ਰਤੀਕਰਮ ਜਾਰੀ ਹਨ। ਇਸ ਬਜਟ ਨੂੰ ਕਾਰਪੋਰੇਟੀ ਪੱਖੀ ਦੱਸਦਿਆਂ ਇਸ ਦੇ ਲੋਕ ਵਿਰੋਧੀ ਨਿਸ਼ਾਨੀਆਂ ਬਾਰੇ ਵੀ ਚਰਚਾ ਹੋ ਰਹੀ ਹੈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਅੱਜ ਇੱਥੇ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪਿੰਡਾਂ ਦੇ ਕਾਮਿਆਂ ਦੀ ਸੁਰੱਖਿਆ ਅਤੇ ਜੀਵਨ ਨਿਰਵਾਹ ਲਈ ਬਣੇ ਮਨਰੇਗਾ ਕਾਨੂੰਨ ਦੇ ਪੰਡਾਂ ਵਿਚੋਂ ਪਿਛਲੇ ਸਾਲ ਨਾਲੋਂ 25% ਕਟੌਤੀ ਕਰ ਦਿੱਤੀ।
ਪਿਛਲੇ ਸਾਲ ਇਸਦਾ ਖਰਚ 98 ਹਜ਼ਾਰ ਕਰੋੜ ਸੀ। ਅੱਜ ਵੀ ਕਈ ਰਾਜਾਂ ਦੇ 12350 ਕਰੋੜ ਰੁਪਏ ਦੇ ਬਕਾਏ ਖੜੇ ਹਨ। ਹੁਣ ਇਸ ਬਜਟ ਵਿੱਚ ਇਹ ਰਕਮ 73 ਹਜ਼ਾਰ ਕਰੋੜ ਹੀ ਰੱਖੀ ਗਈ ਹੈ। ਇਹ ਕਟੌਤੀ ਮੋਦੀ ਸਰਕਾਰ ਦੀ ਮਨਰੇਗਾ ਪ੍ਰਤੀ ਮਾੜੀ ਨੀਅਤ ਦਾ ਪ੍ਰਗਟਾਵਾ ਹੈ ਅਤੇ ਪਿੰਡਾਂ ਦੇ ਕਾਮੇਂ ਜਿਹੜੇ ਪਹਿਲਾਂ ਹੀ ਬੇਰੁਜਗਾਰੀ ਅਤੇ ਆਰਥਿਕ ਨਾ-ਬਰਾਬਰੀ ਦਾ ਸ਼ਿਕਾਰ ਹਨ ਉਹਨਾਂ ਪ੍ਰਤੀ ਜ਼ੁਲਮ ਕਰਨ ਵਾਲਾ ਹੈ।
ਇਹ ਰਕਮ ਤਾਂ ਅੱਧ ਵਿਚਾਲੇ ਹੀ ਖਤਮ ਹੋ ਜਾਵੇਗੀ। ਕੰਮ ਮੰਗਣ ਤੇ ਕੰਮ ਨਹੀਂ ਮਿਲਣਾ ਅਤੇ ਪੇਮੈਂਟ ਵਿਚ ਦੇਰੀ ਹੋਵੇਗੀ। ਇਸ ਨਾਲ ਪਿੰਡਾਂ ਦੇ ਕਾਮਿਆਂ ਦੀ ਖਰੀਦ ਸ਼ਕਤੀ ਘੱਟੇਗੀ ਅਤੇ ਉਹਨਾਂ ਸਿਰ ਕਰਜ਼ੇ ਵਧਣਗੇ। ਸਰਕਾਰ ਕੋਲ ਕੋਈ ਬਦਲਵੇਂ ਕੰਮਾਂ ਦਾ ਵੀ ਕੋਈ ਪ੍ਰਬੰਧ ਨਹੀਂ। ਲੋੜ ਤਾਂ ਇਹਨਾਂ ਕਾਮਿਆਂ ਲਈ ਘੱਟੋ ਘੱਟ 200 ਦਿਨ ਕੰਮ ਅਤੇ 600/-ਰੁਪਏ ਦਿਹਾੜੀ ਦੇਣਾ ਸੀ ਪਰੰਤੂ ਇਸ ਵਿਚ ਕਟੌਤੀ ਕਰਕੇ ਕੇਂਦਰ ਸਰਕਾਰ ਨੇ ਇਸ ਚੰਗੇ ਕਾਨੂੰਨ ਨੂੰ ਆਪ ਹੀ ਮਾਰਨ ਦਾ ਕੰਮ ਕੀਤਾ ਹੈ ਜਿਹੜਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ, ਵਿੱਦਿਆ, ਸਮਾਜਿਕ ਸੁਰੱਖਿਅਤ ਦੇ ਬਜਟ ਵਿੱਚ ਕਟੌਤੀ ਵੀ ਪਿੰਡਾਂ ਦੇ ਕਾਮਿਆਂ ਨੂੰ ਪ੍ਰਭਾਵਿਤ ਕਰੇਗੀ।
Tuesday, July 09, 2019
ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨਾਲ ਧੱਕਾ ਨਹੀਂ ਸਹਾਂਗੇ
Saturday, July 06, 2019
ਕੇਂਦਰੀ ਬਜਟ ਪਿੰਡਾਂ ਦੇ ਕਿਰਤੀਆਂ ਨੂੰ ਨਿਰਾਸ਼ ਕਰਨ ਵਾਲਾ : ਗੁਲਜ਼ਾਰ ਗੋਰੀਆ
![]() |
ਕਾਮਰੇਡ ਗੁਲਜ਼ਾਰ ਗੋਰੀਆ |

Saturday, July 21, 2018
ਸਰਕਾਰਾਂ ਦਲਿਤਾਂ ਦੇ ਸਵਾਲਾਂ ਨੂੰ ਅੱਖੋਂ ਪਰੋਖੇ ਨਾ ਕਰੇ:ਡਾ. ਜੁਗਿੰਦਰ ਦਿਆਲ
ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਡਾ. ਜੁਗਿੰਦਰ ਦਿਆਲ ਨੇ ਕਿਹਾ ਕਿ ਦੇਸ਼ ਵਿੱਚ ਆਰ.ਐਸ.ਐਸ. ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਜਮਾਤੀ ਪਹੁੰਚ ਦੀ ਬਜਾਏ ਸਮਾਜ ਨੂੰ ਜਾਤਾਂ ਵਿੱਚ ਵੰਡੀਆਂ ਪਾਉਣ ਦੀ ਵਿਚਾਰਧਾਰਾ ਤੇ ਚੱਲ ਰਹੀ ਹੈ । ਇਸੇ ਕਰਕੇ ਹੀ ਦੇਸ਼ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਭੀੜਾਂ ਦੀ ਸ਼ਕਲ ਵਿੱਚ ਅੱਤਿਆਚਾਰ ਵੱਧ ਰਹੇ ਹਨ। ਕਿਰਤੀ ਲੋਕਾਂ ਨੂੰ ਆਪਣੀ ਰਾਜਨੀਤਿਕ ਪਹਿਚਾਣ ਮਜ਼ਬੂਤ ਕਰਨ ਲਈ ਸਮਾਜਿਕ ਅਤੇ ਆਰਥਿਕ ਬੰਦਖਲਾਸੀ ਲਈ ਰਾਜ ਸੱਤਾ ਵਿੱਚ ਹਿੱਸੇਦਾਰੀ ਵਧਾਉਣ ਲਈ ਘੋਲ ਤੇਜ ਕਰਨਾ ਚਾਹੀਦਾ ਹੈ। ਜਾਤਪਾਤ ਦੀ ਜਗੀਰੂ ਪਹੁੰਚ ਦੇ ਖਿਲਾਫ ਵਿਚਾਰਧਾਰਕ ਸੰਘਰਸ਼ ਮਨੁੱਖਤਾ ਦੇ ਭਲੇ ਲਈ ਤੇਜ ਕਰਨਾ ਸਮੇਂ ਦੀ ਲੋੜ ਹੈ । ਸਾਨੂੰ ਲੋਕਾਂ ਦੇ ਭੱਖਦੇ ਸਵਾਲਾਂ, ਮਨਰੇਗਾ, ਘਰਾਂ ਲਈ ਥਾਂ, ਵਿੱਦਿਆ, ਸਿਹਤ, ਸਮਾਜਿਕ ਸੁਰੱਖਿਆ ਵਿੱਚ ਪੈਨਸ਼ਨ, ਸਮਾਜਿਕ ਜਬਰ ਆਦਿ ਦੇ ਸਵਾਲਾਂ ਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਹੈ । ਪਿੰਡਾਂ ਵਿੱਚ ਖੇਤ ਮਜ਼ਦੂਰਾਂ ਦਾ ਕਰਜਾ ਮੁਆਫ ਕਰਕੇ ਖੁਦਕੁਸ਼ੀਆਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਹਨਾਂ ਦੀ ਮਿਹਨਤਕਸ਼ ਕਿਸਾਨਾਂ ਨਾਲ ਸਾਂਝ ਅਤਿ ਜਰੂਰੀ ਹੈ । ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਔਰਤਾਂ ਦੇ 50% ਰਾਖਵੇਂਕਰਨ ਅਧੀਨ ਅਗਾਂਹਵਧੂ ਔਰਤਾਂ ਅਤੇ ਮਰਦਾਂ ਦੀ ਪੰਚਾਇਤਾਂ ਵਿੱਚ ਨੁਮਾਇੰਦਗੀ ਵਧਾਉਣ ਲਈ ਜੜ੍ਹ ਪੱਧਰ ਤੇ ਦਖਲ ਅਤੇ ਬੂਥ ਵਾਈਜ ਕਮੇਟੀਆਂ ਬਣਾਉਣੀਆਂ ਜਰੂਰੀ ਹਨ । ਡਾ. ਜੁਗਿੰਦਰ ਦਿਆਲ ਨੇ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 50ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਤੇਜ ਕੀਤੀਆਂ ਜਾਣ ਕਿਉਂਕਿ ਪੰਜਾਬ ਇਸ ਜੱਥੇਬੰਦੀ ਦਾ ਜਨਮ ਸਥਾਨ ਹੈ ਅਤੇ ਇਸ ਜੱਥੇਬੰਦੀ ਦਾ ਸ਼ਾਨਦਾਰ ਸੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਇਤਿਹਾਸ ਹੈ । ਪਾਰਟੀ ਗੋਲਡਨ ਜੁਬਲੀ ਦੇ ਸਮਾਗਮਾਂ ਵਿੱਚ ਜੱਥੇਬੰਦੀ ਦਾ ਪੂਰਾ ਸਾਥ ਦੇਵੇਗੀ।
ਆਜ਼ਾਦ ਅਤੇ ਤੇਜ਼ ਰਫਤਾਰ ਮੀਡੀਆ ਦੀ ਮਜ਼ਬੂਤੀ ਲਈ ਵਾਟਸਅਪ 'ਤੇ ਪੀਪਲਜ਼ ਮੀਡੀਆ ਲਿੰਕ ਨਾਲ ਜੁੜਨ ਲਈ ਇਥੇ ਕਲਿੱਕ ਕਰੋ
Monday, May 14, 2018
ਸ਼ਹੀਦ ਗੁਰਮੇਲ ਹੂੰਝਣ ਦੀ ਯਾਦ ਵਿੱਚ ਹੋਇਆ ਵੱਡਾ ਇਕੱਠ
ਪੰਧੇਰ ਖੇੜੀ (ਲੁਧਿਆਣਾ): 14 ਮਈ 2018: (ਪੰਜਾਬ ਸਕਰੀਨ ਟੀਮ)::
29 ਸਾਲ ਪਹਿਲਾਂ ਜਿਹਨਾਂ ਲੋਕਾਂ ਨੇ ਹੱਥਾਂ 'ਚ ਫੜੇ ਹਥਿਆਰਾਂ ਦੇ ਸਿਰ 'ਤੇ ਇਹ ਭਰਮ ਪਾਲਿਆ ਸੀ ਕਿ ਬਸ ਸਾਡੀਆਂ ਗੋਲੀਆਂ ਨਾਲ ਗੁਰਮੇਲ ਮੁੱਕ ਗਿਆ। ਹੁਣ ਅਸੀਂ ਉਸ ਬੁਲੰਦ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ। ਭਰਮ ਦਾ ਸ਼ਿਕਾਰ ਹੋਏ ਉਹਨਾਂ ਵਿਚਾਰਿਆਂ ਨੂੰ ਅੱਜ ਫਿਰ ਪਤਾ ਲੱਗ ਗਿਆ ਹੋਣਾ ਹੈ ਕਿ ਲੋਕਾਂ ਨਾਲ ਜੁੜੇ ਕਾਮਰੇਡ ਸ਼ਹੀਦੀ ਤੋਂ ਬਾਅਦ ਅਮਰ ਹੋ ਜਾਂਦੇ ਹਨ।
ਅੱਜ ਕਾਮਰੇਡ ਗੁਰਮੇਲ ਹੂੰਝਣ ਦੀ 29ਵੀਂ ਬਰਸੀ ਸੀ। ਅੱਜ ਫੇਰ ਲੋਕਾਂ ਨੇ ਗੁਰਮੇਲ ਨੂੰ ਯਾਦ ਕੀਤਾ। ਗੁਰਮੇਲ ਦੀ ਯਾਦ ਦੀ ਯਾਦ ਵਿੱਚ ਜੁੜੇ ਇਕੱਠ ਨੇ ਅੱਜ ਫੇਰ ਫਾਸ਼ੀ ਤਾਕਤਾਂ ਵਿਰੁੱਧ ਸੰਗਰਾਮ ਦਾ ਸੰਕਲਪ ਦੁਹਰਾਇਆ। ਵੱਖਵਾਦੀ ਅੱਤਵਾਦ ਦੇ ਖਿਲਾਫ ਇੱਕਜੁੱਟ ਹੋਣ ਦਾ ਅਹਿਦ ਵੀ ਦੁਹਰਾਇਆ।
ਸਭ ਤੋਂ ਪਹਿਲਾਂ ਕਾਮਰੇਡ ਗੁਰਮੇਲ ਸਿੱਧੂ ਅਤੇ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਾਥੀ ਗੁਰਮੇਲ ਦੀ ਯਾਦਗਾਰ 'ਤੇ ਜਾ ਕੇ ਲਾਲ ਝੰਡਾ ਲਹਿਰਾਇਆ ਅਤੇ ਝੰਡੇ ਦੀ ਇਸ ਰਸਮ ਦੇ ਨਾਲ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਰਸਮ ਤੋਂ ਬਾਅਦ ਸਾਰੇ ਸਾਥੀ ਸਮਾਗਮ ਵਾਲੀ ਥਾਂ 'ਤੇ ਆਏ। ਇਸ ਦੇ ਨਾਲ ਹੀ ਪਿੰਡ ਵਿੱਚ ਇੱਕ ਮਾਰਚ ਵੀ ਕੀਤਾ ਗਿਆ। ਇਸ ਮਾਰਚ ਨਾਲ ਘਰਾਂ 'ਚ ਬੈਠੇ ਅਣਜਾਣ ਲੋਕਾਂ ਦੇ ਦਿਲਾਂ ਵਿੱਚ ਵੀ ਕਾਮਰੇਡ ਗੁਰਮੇਲ ਦੀ ਵਿਚਾਰਧਾਰਾ ਅਤੇ ਸ਼ਹਾਦਤ ਵਾਲਾ ਸੁਨੇਹਾ ਪਹੁੰਚਾਇਆ।
ਇਸ ਸਮਾਗਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂ ਵੀ ਪੁੱਜੇ। ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਨੇ ਕਿਹਾ ਆਰ ਐਸ ਐਸ ਸਿੱਖ ਗੁਰੂਆਂ ਬਾਰੇ ਗੁਮਰਾਹ ਕੁੰਨ ਪ੍ਰਚਾਰ ਕਰਕੇ ਇੱਕ ਵਾਰ ਫੇਰ ਸਮਾਜ ਨੂੰ ਇੱਕ ਖਤਰਨਾਕ ਸਥਿਤੀ ਵੱਲ ਲਿਜਾ ਰਿਹਾ ਹੈ। ਸਿੱਖ ਗੁਰੂਆਂ ਨੂੰ ਗਊ ਭਗਤ ਆਖ ਕੇ ਸਿੱਖ ਗੁਰੂਆਂ ਦੇ ਅਕਸ ਨੂੰ ਵਿਗਾੜਣ ਦੀ ਖਤਰਨਾਕ ਸਾਜ਼ਿਸ਼ ਚੱਲ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਆਏ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਹੁਣ ਦੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਨਾਜ਼ੁਕ ਅਤੇ ਖਤਰਨਾਕ ਹਨ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨਕ਼ਲਾਬੀ ਸੁਰ ਵਾਲਾ ਗੀਤ ਸੰਗੀਤ ਵੀ ਹੋਇਆ। ਕਾਮਰੇਡ ਗੁਰਮੇਲ ਦੀ ਸ਼ਹਾਦਤ ਨੂੰ ਚੇਤੇ ਕਰਾਉਣ ਵਾਲਾ ਨਾਟਕ ਵੀ ਖੇਡਿਆ ਗਿਆ।
ਸਾਥੀ ਗੁਰਮੇਲ ਦੀ ਯਾਦ ਵਿੱਚ ਹੋਏ ਇਸ ਸਮਾਗਮ ਮੌਕੇ ਮੈਡੀਕਲ ਸਹਾਇਤਾ ਦਾ ਵੀ ਪੂਰਾ ਪ੍ਰਬੰਧ ਸੀ। ਚਾਹ ਪਾਣੀ ਦੇ ਨਾਲ ਨਾਲ ਲੰਗਰ ਵੀ ਅਤੁੱਟ ਵਰਤਿਆ। ਸਮਾਗਮ ਵਿਚਕ ਪਹੁੰਚੇ ਸਾਰੇ ਸੀਨੀਅਰ ਲੀਡਰਾਂ ਨੇ ਬੜੇ ਹੀ ਅਦਬ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।
ਇਸ ਮੌਕੇ ਇੱਕ ਮੇਲੇ ਵਰਗਾ ਮਾਹੌਲ ਨਜ਼ਰ ਆਉਂਦਾ ਹੈ। ਇਸ ਮੇਲੇ ਵਿੱਚ ਆਉਂਦੇ ਹਨ ਉਹ ਗਰੀਬ ਅਤੇ ਮੱਧ ਵਰਗੀ ਲੋਕ ਜਿਹਨਾਂ ਨੂੰ ਇਸ ਮੇਲੇ ਤੋਂ ਚਾਰ ਪੈਸੇ ਵੱਟਣ ਦੀ ਉਮੀਦ ਹੁੰਦੀ ਹੈ। ਇਹਨਾਂ ਲੋਕਾਂ ਲਈ ਸਾਥੀ ਗੁਰਮੇਲ ਕੋਈ ਰੱਬ ਦਾ ਰੂਪ ਸੀ ਜਿਸਨੇ ਜਿਊਂਦੇ ਜੀਅ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸ਼ਹੀਦ ਹੋਣ ਤੋਂ ਬਾਅਦ ਵੀ ਉਸਦੀ ਯਾਦ ਵਿੱਚ ਜੁੜਦਾ ਮੇਲਾ ਬਹੁਤ ਸਾਰੇ ਲੋਕਾਂ ਨੂੰ ਦਾਲ ਰੋਟੀ ਜਿੰਨੀ ਕਮਾਈ ਦਾ ਮੌਕਾ ਦੇਂਦਾ ਹੈ। ਕੋਈ ਕੁਲਫੀਆਂ ਵੇਚਦਾ ਹੈ, ਕੋਈ ਜਲੇਬੀਆਂ, ਕੋਈ ਕਰਿਆਨਾ ਅਤੇ ਕੋਈ ਕੁਝ ਹੋਰ। ਇਹ ਲੋਕ ਬੜੀ ਸ਼ਰਧਾ ਨਾਲ ਇਸ ਦਿਨ ਦੀ ਉਡੀਕ ਕਰਦੇ ਹਨ। ਸਮਾਗਮ ਦੇਰ ਸ਼ਾਮ ਤੱਕ ਜਾਰੀ ਰਿਹਾ।