ਸਮੂਹ ਵਰਗਾਂ ਦੇ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਲ ਹੋਏ
ਪਾਲ ਆਡੀਟੋਰੀਅਮ ਨੇੜੇ ਖੁਲ੍ਹੀ ਗਰਾਉਂਡ ਵਿਖੇ ਪੀ. ਏ ਯੂ ਪੈਂਨਸ਼ਨਰਜ ਅਤੇ ਮੁਲਾਜਮ ਮੇਲਾ ਮਨਾਇਆ ਗਿਆ। ਮੇਲੇ ਵਿੱਚ ਚਾਹ ਸਨੈਕਸ ਅਤੇ ਦੁਪਹਿਰ ਦਾ ਖਾਣਾ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਚੱਲਦਾ ਰਿਹਾ।
ਪੀ. ਏ.ਯੂ. ਪੈਂਨਸ਼ਨਰਜ਼ ਅਤੇ ਰਿਟਾਇਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ. ਪੀ. ਮੌੜ , ਜਨਰਲ ਸਕੱਤਰ ਜੇ .ਐਲ. ਨਾਰੰਗ ,ਸੀਨੀ. ਮੀਤ ਪ੍ਰਧਾਨ ਜੁਗਿੰਦਰ ਰਾਮ ਸਮੇਤ ਚਰਨ ਸਿੰਘ ਗੁਰਮ ਨੇ ਮੇਲੇ ਦੀ ਪ੍ਰਧਾਨਗੀ ਕੀਤੀ।ਨਾਲ ਹੀ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਣ ਸਮੇਤ ਸਾਰੀ ਟੀਮ ਨੇ ਵੀ ਹਾਜ਼ਰੀ ਭਰੀ।
ਇਸੇ ਤਰਾਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਜਨਰਲ ਸਕੱਤਰ ਹਰਪਰੀਤ ਸਿੰਘ ਵੀ ਸਾਥੀਆਂ ਸਮੇਤ ਸ਼ਾਮਿਲ ਹੋਏ।
ਪੀ. ਏ.ਯੂ.ਟੀਚਰਜ਼ ਐਸੋਸੀਏਸ਼ਨ ਦੇ ਡਾ.ਹਰਮੀਤ ਕਿੰਗਰਾ ਵੀ ਸਾਥੀ ਵਿਗਿਆਨੀਆਂ ਸਮੇਤ ਸ਼ਾਮਿਲ ਹੋਏ। ਇਸੇ ਤਰਾਂ ਸਟੇਟ ਬੈਂਕ ਲੁਧਿਆਣਾ ਤੋਂ ਬੈਂਕ ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਨਰੇਸ਼ ਗੌੜ ਅਤੇ ਮਨਿੰਦਰ ਸਿੰਘ ਭਾਟੀਆ ਵੀ ਸਾਥੀਆਂ ਸਮੇਤ ਹਾਜ਼ਿਰ ਹੋਏ।
ਅੱਜ ਦੇ ਮੇਲੇ ਵਿੱਚ ਹੋਰਨਾ ਤੋਂ ਇਲਾਵਾ ਦਰਸ਼ਨ ਬਰਮਾਲੀਪੁਰ, ਜੇ.ਸੀ. ਬੁਧੀਰਾਜਾ, ਸਤਨਾਮ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਪਰਮਜੀਤ ਸਿੰਘ ਗਿੱਲ, ਇਕਬਾਲ ਸਿੰਘ, ਜੈ ਪਾਲ ਕੁਲਦੀਪ ਤੁੰਗ, ਅਨਿਲ ਸੱਭਰਵਾਲ, ਰਾਜ ਪਾਲ ਵਰਮਾ ਆਦਿ ਸਮੁੱਚੇ ਪੈਂਨਸ਼ਨਰਾਂ ਦਾ ਭਾਰੀ ਇੱਕੱਠ ਪਰਿਵਾਰਾਂ ਸਮੇਤ ਹਾਜ਼ਿਰ ਹੋਇਆ।
ਇਸ ਸਮੇਂ ਪੰਜਾਬ ਪੈਂਸ਼ਨਰ ਯੂਨੀਅਨ ਵਲੋਂ ਸਾਥੀ ਚਮਕੌਰ ਸਿੰਘ ਅਤੇ ਬਿਜਲੀ ਬੋਰਡ ਪੈ਼ਸ਼ਨਰਜ਼ ਵੱਲੋਂ ਸੀਨੀਆਰ ਆਗੂ ਅੇੈਸ.ਪੀ. ਸਿੰਘ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਸਮੇਂ ਸਰਕਾਰੀ ਹਾਈ ਸਕੂਲ ਜਵੱਦੀ ਦੇ ਬੱਚਿਆਂ ਸਮੇਤ ਸੱਭਿਆਚਾਰਕ ਵੰਨਗੀਆਂ ਵਿਚ ਜ਼ਿਕਰਯੋਗ ਹੈ ਕਿ 'ਇਪਟਾ" ਮੋਗਾ ਵਲੋੰ ਨਾਟਕ 'ਸੁਲਗਦੀ ਧਰਤੀ' ਤੇ 'ਇਪਟਾ' ਦੀਆਂ ਰਵਾਇਤਾਂ ਅਨੁਸਾਰ ਖੂਬਸੂਰਤ ਅਮਨ ਦਾ ਗੀਤ ਗਾਇਆ। ਨਾਲ ਹੀ ਤਿੱਖਾ ਵਿਅੰਗਆਤਮਕ ਪ੍ਰੋਗਰਾਮ ਵੀ ਪੇਸ਼ ਕੀਤਾਗਿਆ। ਇਸ ਮੌਕੇ ਲੋਕ ਪੱਖੀ ਲਹਿਰਾਂ ਸੰਬੰਧੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਸ਼ੇਸ਼ ਭਾਸ਼ਨ ਦਿੱਤਾ।
ਇਸ ਮੌਕੇ 80 ਸਾਲ ਤੋਂ ਵੱਧ ਉਮਰ ਵਾਲੇ ਪੈ਼ਨਸ਼ਨਰਾਂ ਦਾ ਸਨਮਾਨ ਕੀਤਾ ਗਿਆ । ਪਰਿਵਾਰਾਂ ਅਤੇ ਦੋਸਤਾਂ ਸਮੇਤ ਪਹੁੰਚ ਕੇ ਪੈਂਨਸ਼ਨਰ ਇਕ ਦੂਜੇ ਨੂੰ ਮਿਲਣ ਦਾ ਸਬੱਬ ਬਣਾ ਕੇ ਖੁਸ਼ ਹੋ ਰਹੇ ਸਨ ਅਤੇ ਆਪਣੇ ਤਜਰਬੇ ਸਾਂਝੇ ਕਰ ਰਹੇ ਸਨ। ਅੰਤ ਵਿੱਚ ਪ੍ਰਧਾਨ ਡੀ.ਪੀ.ਮੌੜ ਨੇ ਸਾਰੇ ਪਹੁੰਚਣ ਵਾਲਿਆਂ ਦਾ ਤਹਿ ਦਿਲੋੰ ਧੰਨਵਾਦ ਕੀਤਾ।
No comments:
Post a Comment