Friday, October 06, 2017

ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ

Fri, Oct 6, 2017 at 2:45 PM
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੈਮੀਨਾਰ 8 ਨੂੰ- ਪੰਧੇਰ ਅਤੇ ਝੱਜ ਵੱਲੋਂ ਸੱਦਾ        ਲੁਧਿਆਣਾ: 6 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੇਖਕਾਂ ਵੱਲੋਂ ਪੰਜਾਬੀ ਭਵਨ ਵਿੱਚ ਨਾਮਧਾਰੀ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਠਾਕੁਰ ਉਦੈ ਸਿੰਘ ਮੁੱਖ ਮਹਿਮਾਨ ਅਤੇ ਸੰਤ ਹਰਪਾਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। 
ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 8 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ, ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਕਨਵੀਨਰ ਤੇ ਸਾਬਕਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਗਲਜ਼ਾਰ ਸਿੰਘ ਪੰਧੇਰ ਅਤੇ ਕੋ-ਕਨਵੀਨਰ ਤੇ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਜਸਵੀਰ ਝੱਜ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ, ਵਿਸ਼ੇਸ਼ ਮਹਿਮਾਨ ਸੰਤ ਹਰਪਾਲ ਸਿੰਘ ਅਤੇ ਗੁਰਭੇਜ ਸਿੰਘ ਸਕੱਤਰ ਪੰਜਾਬੀ ਅਕਾਦਮੀ ਦਿੱਲੀ ਹੋਣਗੇ। ਪ੍ਰਧਾਨਗੀ ਮੰਡਲ਼ ਵਿਚ ਡਾ. ਸ.ਪ. ਸਿੰਘ, ਪ੍ਰਧਾਨ ਸਹਿਤ ਅਕਾਦਮੀ ਲੁਧਿਆਣਾ ਡਾ. ਸੁਖਦੇਵ ਸਿੰਘ ਸਿਰਸਾ, ਡਾ. ਕਰਮਜੀਤ ਸਿੰਘ ਸ਼ਾਮਲ ਹੋਣਗੇ। ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸ਼ੁਸ਼ੀਲ ਦੁਸਾਂਝ ਦੇ ਅਨੁਸਾਰ ਕੂੰਜੀਵਤ ਭਾਸ਼ਣ ਸ. ਸੁਵਰਨ ਸਿੰਘ ਵਿਰਕ (ਸਿਰਸਾ) ਦੇਣਗੇ ਅਤੇ ਇੰਦਰ ਸਿੰਘ ਚੱਕਰਵਰਤੀ ਦਾ ਮਹਾਂਕਾਵਿ ਬਾਰੇ ਡਾ. ਹਰਵਿੰਦਰ ਸਿੰਘ ਸਿਰਸਾ, ਸੱਚੇ-ਸੁੱਚੇ ਸਿਧਾਂਤ ਤੇ ਵਿਹਾਰ ਦਾ ਰਾਹ ਨਾਮਧਾਰੀ ਅੰਦੋਲਨ ਬਾਰੇ ਡਾ. ਗਲਜ਼ਾਰ ਸਿੰਘ ਪੰਧੇਰ, ਨਾਮਧਾਰੀ ਅੰਦੋਲਨ :ਸਿਧਾਂਤ ਅਤੇ ਵਿਗਿਆਨਕ ਪੱਖ ਬਾਰੇ ਸ. ਸਵਰਨ ਸਿੰਘ ਸਨੇਹੀ ਅਤੇ ਸ਼ਤਿਗੁਰੂ ਰਾਮ ਸਿੰਘ ਜੀ ਦਾ ਮਿਸ਼ਨ :ਕਥਨੀ ਕਰਨੀ ਦੀ ਲੋਅ ਵਿਚ ਦੇ ਬਾਰੇ ਸ. ਗੁਰਦੇਵ ਸਿੰਘ ਸਿੱਧੂ ਪਰਚੇ ਪੜਨਗੇ।

ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ ਕੈਨੇਡਾ 'ਚ ਸਮਾਗਮ


No comments: