Showing posts with label Karamjeet Grewal. Show all posts
Showing posts with label Karamjeet Grewal. Show all posts

Sunday, April 16, 2017

ਪੰਜਾਬੀ ਗਜ਼ਲ ਮੰਚ:ਸ਼ਾਇਰੀ ਦੇ ਨਾਲ ਹੋਈ ਜ਼ਿੰਦਗੀ ਦੇ ਰੰਗਾਂ ਦੀ ਵੀ ਚਰਚਾ

ਸ਼ਿਵਨਾਥ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ 
ਲੁਧਿਆਣਾ: 16 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::  ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਾਇਰੀ ਦਾ ਜ਼ਿੰਦਗੀ ਨਾਲ ਕਿੰਨਾ ਸਬੰਧ ਹੁੰਦਾ ਹੈ--ਦੇਸ਼ ਵਿਦੇਸ਼ ਵਿੱਚ ਵਾਪਰਦੀਆਂ ਘਟਨਾਵਾਂ ਨਾਲ ਕਿੰਨਾ ਸਬੰਧ ਹੁੰਦਾ ਹੈ ਇਸਦਾ ਅਹਿਸਾਸ ਅੱਜ ਪੰਜਾਬੀ ਭਵਨ ਵਿਚ ਸ਼ਿਵਨਾਥ ਹੁਰਾਂ ਦੇ ਵਿਚਾਰ ਸੁਣਦਿਆਂ ਹੋਇਆ। ਉਹਨਾਂ ਇਸ਼ਾਰਿਆਂ ਇਸ਼ਾਰਿਆਂ ਨਾਲ ਦੱਸਿਆ ਕਿ ਸਿਆਸੀ ਫੈਸਲੇ ਅਤੇ ਅੰਦੋਲਨ ਕਿਵੇਂ ਸ਼ਾਇਰੀ ਨੂੰ ਪਰਭਾਵਿਤ ਕਰਦੇ ਹਨ। ਉਹ ਪੰਜਾਬੀ ਭਵਨ ਵਿੱਚ ਹੋਏ ਇੱਕ ਸਾਲਾਂ ਸਮਾਗਮ ਵਿੱਚ ਸ਼ਾਮਲ ਹੋਣ ਲਈ  ਆਏ ਹੋਏ ਸਨ। ਇਹ ਸਮਾਗਮ ਪੰਜਾਬੀ ਗ਼ਜ਼ਲ ਮੰਚ (ਰਜਿਸਟਰਡ) ਵੱਲੋਂ ਆਯੋਜਿਤ ਕੀਤਾ ਗਿਆ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਪੰਜਾਬੀ ਗਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੇ ਇਸ ਸਮਾਗਮ ਵਿੱਚ ਸਲਾਨਾ ਸਨਮਾਨ ਸਮਾਰੋਹ ਦੋ ਸ਼ਖਸੀਅਤਾਂ ਨੂੰ ਦਿੱਤਾ ਗਿਆ। ਇਸ ਵਰ੍ਹੇ ਦਾ ਸ਼੍ਰੀ ਅਜਾਇਬ ਚਿੱਤਰਕਾਰ ਯਾਦਗਾਰੀ ਪੁਰਸਕਾਰ ਜਨਾਬ ਸ਼ਿਵਨਾਥ ਸਾਹਿਬ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਅਤੇ ਸਾਲ ਦਾ ਵਧੀਆ ਗਜ਼ਲ ਸੰਗ੍ਰਹਿ "ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਦੇ ਰਚੇਤਾ ਜਨਾਬ ਵਾਹਿਦ ਨੂੰ ਦਿੱਤਾ ਗਿਆ। ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਲਈ ਅਤੇ ਸ਼੍ਰੀ ਸ਼ਿਵਨਾਥ ਜੀ ਦੀ ਸਮੁੱਚੀ ਰਚਨਾ ਸੰਬੰਧੀ ਪੇਪਰ ਵੀ ਪੜ੍ਹਿਆ ਗਿਆ। ਉਪਰੰਤ ਕਵੀ ਦਰਬਾਰ ਹੋਇਆ। ਇਸ ਮੌਕੇੇ ਹੋਰਨਾਂ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ.ਗੁਲਜ਼ਾਰ ਪੰਧੇਰ ,ਡਾ,ਗੁਰਚਰਨ ਕੋਚਰ, ਸ.ਰਵਿੰਦਰ ਦੀਵਾਨਾ, ਸੁਰਿੰਦਰਦੀਪ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਰਮਨਦੀਪ, ਭਗਵਾਨ ਢਿੱਲੋਂ, ਇੰਜੀ.ਸੁਰਜਨ ਸਿੰਘ, ਅਜਮੇਰ ਸਿੰਘ ਜੱਸੋਵਾਲ, ਸੋਹਣ ਸਿੰਘ ਬੱਲੋਵਾਲ, ਦਲਬੀਰ ਲੁਧਿਆਣਵੀ, ਬੀ.ਕੇ. ਪੁਰੀ, ਬੀਬੀ ਨਮਰਤਾ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ। ਸਰੋਤੇ ਘੱਟ ਸਨ ਪਰ ਜਿੰਨੇ ਕੁ ਸਨ ਉਹ ਸਾਰੇ ਇੱਕ ਸਾਹ ਹੋਏ ਕੇ ਸਮਾਗਮ ਵਿੱਚ ਸ਼ਾਮਲ ਸਨ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਿਵਨਾਥ ਹੁਰਾਂ ਨੇ ਆਪਣੀ ਸ਼ਾਇਰੀ ਦੇ ਨਾਲ ਨਾਲ ਸਮੇਂ ਦੀ ਧੂੜ ਵਿੱਚ ਮੱਧਮ ਪੈ ਗਈਆਂ ਘਟਨਾਵਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਕਿਵੈਂ ਉਹਨਾਂ ਦੀ ਸ਼ੈਰੀ ਵੀ ਇਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੀ ਰਹੀ। ਉਹਨਾਂ ਪ੍ਰਿੰਸੀਪਲ ਤਖਤ ਸਿੰਘ ਹੁਰਾਂ ਦੇ ਦੌਰ ਦਾ ਵੀ ਜ਼ਿਕਰ ਕੀਤਾ।
 ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਅੰਮ੍ਰਿਤਾ ਕੰਬੋਜ ਨੇ ਸੁਰਜੀਤ ਪਾਤਰ ਹੁਰਾਂ ਦੀ ਪ੍ਰਸਿੱਧ ਰਚਨਾ ਗਿਆ ਕੇ ਸੁਣਾਈ-
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ;
ਚੁੱਪ ਰਿਹਾ ਤਾਂ ਸ਼ਮਾਦਾਨ ਕਿ ਕਹਿਣਗੇ!
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕਰਮਜੀਤ ਗਰੇਵਾਲ ਨੇ ਅੱਜ ਦੀ ਗਾਇਕੀ ਉੱਤੇ ਪਏ ਪੈਸੇ ਦੇ ਪ੍ਰਭਾਵਾਂ ਬਾਰੇ ਗੀਤ ਸੁਣਾਇਆ ਜਿਹੜਾ ਪੈਸੇ ਅਤੇ ਸਾਜ਼ਾਂ ਦੇ ਜ਼ੋਰ ਤੇ ਬਣੇ ਗਾਇਕਾਂ ਉਤੀ ਚੋਟ ਮਾਰਦਾ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕੁਲ ਮਿਲਾ ਕੇ ਅੱਜ ਦਾ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ।
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 


Monday, December 08, 2014

ਭਾਰਤ ਸਕਾਊਟਸ:ਸਟੇਟ ਮੀਟਿੰਗ ਹੋਈ ਕੁਰਸੌਂਗ (ਦਾਰਜੀਲਿੰਗ) ਵਿਖੇ

Mon, Dec 8, 2014 at 4:23 PM
ਸਕਾਊਟਿੰਗ ਦੀ ਦਾਰਜੀਲਿੰਗ ਮੀਟਿੰਗ ਤੋਂ ਪਰਤੇ ਲੁਧਿਆਣਾ ਦੇ ਅਧਿਕਾਰੀ
ਦਾਰਜੀਲਿੰਗ ਵਿਖੇ ਸਟੇਟ ਮੀਟਿੰਗ ਦੌਰਾਨ ਡਾ.ਸਾਧੂ ਸਿੰਘ ਰੰਧਾਵਾ ਨਾਲ ਸੀ.ਈ.ਉ(ਨਾਭਾ)ਬਲਜੀਤ ਸਿੰਘ ਬਰਾੜ, ਪਰਮਜੀਤ ਕੌਰ ਚਾਹਲ ਡੀ.ਈ.ਉ(ਸੈ)ਲੁਧਿਆਣਾ, ਪ੍ਰਿੰ.ਰਣਜੀਤ ਸਿੰਘ ਮੱਲੀ, ਵਰਿੰਦਰ ਕੌਰ ਡੀ.ਐੱਸ.ਐੱਸ, ਅਨੁਪਮ,ਨਰਿੰਦਰ ਕੌਰ,ਰਾਜ ਕੁਮਾਰ ਅਤੇ ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ
ਭਾਰਤ ਸਕਾਊਟਸ ਅਤੇ ਗਾਈਡਜ਼ ,ਪੰਜਾਬ,ਚੰਡੀਗੜ੍ਹ ਵੱਲੋਂ ਸਟੇਟ ਚੀਫ ਕਮਿਸ਼ਨਰ ਡਾ.ਸਾਧੂ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਟੇਟ ਮੀਟਿੰਗ ਕੁਰਸੌਂਗ(ਪੱਛਮੀ ਬੰਗਾਲ)ਦਾਰਜੀਲਿੰਗ ਵਿਖੇ ਹੋਈ। ਮੀਟਿੰਗ ਵਿੱਚ ਸੀ.ਈ.ਉ(ਨਾਭਾ) ਸ੍ਰ.ਬਲਜੀਤ ਸਿੰਘ ਬਰਾੜ, ਡਾਇਰੈਕਟਰ ਗੁਰਪ੍ਰੀਤ ਕੌਰ ਧਾਲੀਵਾਲ, ਕੁਲਜਿੰਦਰ ਕੌਰ ਰੰਧਾਵਾ, ਐੱਸ.ਉ.ਸੀ (ਸਕਾਊਟਸ)ਉਂਕਾਰ ਸਿੰਘ ਚੀਮਾ, ਅਤੇ ਐੱਸ.ਉ.ਸੀ (ਗਾਈਡਜ਼)ਸਰਬਜੀਤ ਕੌਰ ਵੀ ਸ਼ਾਮਲ ਹੋਏ।
    ਜਿਲ੍ਹਾ ਲੁਧਿਆਣਾ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਪਰਮਜੀਤ ਕੌਰ ਚਾਹਲ, ਰਣਜੀਤ ਸਿੰਘ ਮੱਲ੍ਹੀ ਪ੍ਰਿੰਸੀਪਲ ਇਨਸਰਵਿਸ ਟ੍ਰੈਨਿੰਗ ਸੈਂਟਰ ਲੁਧਿਆਣਾ, ਵਰਿੰਦਰ ਕੌਰ(ਜਿਲ੍ਹਾ ਸਾਇੰਸ ਸੁਪਰਵਾਈਜ਼ਰ)  ਗਾਈਡ ਕੈਪਟਨ ਅਨੁਪਮ ਮਲਹੋਤਰਾ (ਏ.ਐੱਲ.ਟੀ)ਸ.ਮਾਡਲ.ਸੀ.ਸੈ ਸਕੂਲ,ਮਾਡਲ ਟਾਊਨ, ਨਰਿੰਦਰ ਕੌਰ(ਏ.ਐੱਲ.ਟੀ),  ਸਕਾਊਟ ਮਾਸਟਰ ਰਾਜ ਕੁਮਾਰ, ਸ.ਮਿਡਲ ਸਕੂਲ ਦੁੱਗਰੀ,  ਸਕਾਊਟ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਜਿਲਾ ਸਿੱਖਿਆ ਅਫਸਰ, ਉੱਪ ਜਿਲਾ ਸਿੱਖਿਆ ਅਫਸਰ, ਡੀ.ਉ.ਸੀ ਅਤੇ ਡੀ.ਟੀ.ਸੀ ਨੇ ਸ਼ਮੂਲੀਅਤ ਕੀਤੀ।
        ਉਂਕਾਰ ਸਿੰਘ(ਐੱਸ.ਉ.ਸੀ) ਨੇ ਮੰਚ ਸੰਚਾਲਨ ਕਰਦਿਆਂ ਮੀਟਿੰਗ ਦੇ ਉਦੇਸ਼ਾਂ ਅਤੇ ਸਕਾਊਟ/ਗਾਈਡ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਸਟੇਟ ਚੀਫ ਕਮਿਸ਼ਨਰ ਡਾ. ਸਾਧੂ ਸਿੰਘ ਰੰਧਾਵਾ ਨੇ ਪੱਛਮੀ ਬੰਗਾਲ ਅਤੇ ਉੱਤਰ ਪੂਰਬੀ ਰਾਜਾਂ ਦੇ ਹਰ ਨਾਗਰਿਕ ਇੱਕ ਸਕਾਊਟ ਸਿਸਟਮਬਾਰੇ ਜਾਨਣ,ਸਟੇਟ ਪਲਾਨ,ਡੈਕੋਰੇਸ਼ਨ ਅਵਾਰਡ,ਸਵੱਛ ਭਾਰਤ ਅਭਿਆਨ ਲਾਗੂ ਕਰਨ, ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲਹਿਰ ਨਾਲ ਜੋੜਨ, ਸਕੂਲੀ ਬੱਚਿਆਂ ਵਿੱਚ ਸਕਾਊਟਿੰਗ ਦੁਆਰਾ ਨੈਤਿਕ ਕਦਰਾਂ ਕੀਮਤਾਂ ਭਰਨ ਅਤੇ ਚੰਗੇ ਨਾਗਰਿਕ ਬਨਾਉਣ ਤੇ ਜ਼ੋਰ ਦਿੱਤਾ। ਲੁਧਿਆਣਾ ਤੋਂ ਗਏ ਅਧਿਕਾਰੀਆਂ ਨੇ ਸ੍ਰੀਮਤੀ ਪਰਮਜੀਤ ਕੌਰ ਚਾਹਲ ਦੀ ਅਗਵਾਈ ਹੇਠ ਲੁਧਿਆਣਾ ਜਿਲ੍ਹੇ ਵਿੱਚ ਇਸ ਲਹਿਰ ਲਈ ਤਨੋ-ਮਨੋ ਸਮਰਪਿਤ ਹੋਣ ਦਾ ਵਾਅਦਾ ਕੀਤਾ।ਵੱਖ-ਵੱਖ ਜਿਲਿਆਂ ਨੇ ਸਕਾਊਟ/ਗਾਈਡ ਬਾਰੇ ਆਪਣੀ ਪਿਛਲੇ ਸਾਲ ਦੀ ਕਾਰਗੁਜਾਰੀ ਦੱਸੀ ਅਤੇ ਨਵੇਂ ਸਾਲ ਦੀ ਵਿਉਂਤਬੰਦੀ ਕੀਤੀ। ਕੈਂਪ ਫਾਇਰ ਦੌਰਾਨ ਰਾਜ ਕੁਮਾਰ ਹੀਰਾ ਅਤੇ ਕਰਮਜੀਤ ਸਿੰਘ ਗਰੇਵਾਲ ਨੇ ਗੀਤ ਪੇਸ਼ ਕਰਕੇ ਜਿਲ੍ਹਾ ਲੁਧਿਆਣਾ ਦੇ ਨਾਮ ਨੂੰ ਚਾਰ ਚੰਨ ਲਾਏ। ਧਰਤੀ ਦਾ ਸਵਰਗ ਲੱਗਦੀ ਸੁੰਦਰ ਵਾਦੀ ,ਕੁਦਰਤ ਦੀ ਗੋਦ ਵਿੱਚ ਪਹਾੜੀਆਂ, ਰੁੱਖਾਂ, ਬੱਦਲਾਂ,ਪੰਛੀਆਂ,ਰੰਗ ਬਿਰੰਗੇ ਫੁੱਲਾਂ ਅਤੇ ਚਾਹ ਦੇ ਬਾਗਾਂ ਨੇ ਪੰਜਾਬ ਤੋਂ ਗਏ ਅਧਿਕਾਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।