Showing posts with label ਸ਼ਰਧਾਂਜਲੀ. Show all posts
Showing posts with label ਸ਼ਰਧਾਂਜਲੀ. Show all posts

Friday, September 19, 2014

ਭਾਅ ਜੀ ਗੁਰਸਰਨ ਸਿੰਘ ਦੀ ਯਾਦ ਵਿਚ ਸਮਾਗਮਾਂ ਦਾ ਸਿਲਸਿਲਾ ਜਾਰੀ

 Fri, Sep 19, 2014 at 5:02 PM
ਜਗਸੀਰ ਜੀਦਾ ਟੀਮ ਵੱਲੋਂ 27  ਸਤੰਬਰ ਨੂੰ ਬਰਨਾਲਾ ਵਿਖੇ  ਰੰੰਗ ਮੰਚ ਦਿਵਸ 
ਇਹ ਫੋਟੋ ਅਮਰਜੀਤ ਚੰਦਨ ਨੇ ਭਾਅ ਜੀ ਗੁਰਸਰਨ ਸਿੰਘ ਦੇ ਪੁਤਲੀਘਰ
ਅੰਮ੍ਰਿਤਸਰ ਨਿਵਾਸ ਅਸਥਾਨ "ਗੁਰੂ ਖਾਲਸਾ" ਵਿਖੇ 1986 ਵਿੱਚ ਖਿੱਚੀ ਸੀ।



ਆਖਿਰੀ ਸਾਹਾਂ ਤੀਕ  ਚੇਤਨਾ ਵਿਕਸਿਤ ਕਰਨ ਲਈ ਆਪਣੀ ਸਾਰੀ ਉਮਰ ਲਾ ਦੇਣ ਵਾਲੇ ਭਾਈ ਮੰਨਾ ਸਿੰਘ ਦੇ ਸੀਰਿਅਲ ਦੂਰਦਰਸ਼ਨ ਵਾਲਿਆਂ ਕੋਲੋਂ ਭਾਵੇਂ ਗੁਆਚ ਗਏ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਉਸ ਇੰਨਕ਼ਲਾਬੀ ਰੰਗਕਰਮੀ ਦਾ ਇੱਕ ਇੱਕ ਪਲ ਸਾਂਭਿਆ ਪਿਆ ਹੈ।  ਲੋਕਾਂ ਦੇ ਦਿਲਾਂ ਵਿੱਚ ਰੌਸ਼ਨ ਉਹ ਮਿਸ਼ਾਲ ਨਾ  ਹਨੇਰੀਆਂ ਕੋਲੋਂ ਬੁਝ ਸਕੀ ਤੇ ਨਾ ਹੀ ਸਰਮਾਏ ਦੇ ਤੁਫਾਨਾਂ ਕੋਲੋਂ। ਪੰਜਾਬ ਲੋਕ ਸਭਿਆਚਰਿਕ ਮੰਚ {ਪਲਸ ਮੰਚ} ਵਲੋ ਪੰਜਾਬ ਦੇ ਉਘੇ ਲੋਕ ਰੰਗਕਰਮੀ ਮਰਹੂਮ ਨਾਟਕ ਕਾਰ ਸ: ਗੁਰਸਰਨ ਸਿੰਘ  ਦੀ ਯਾਦ ਵਿਚ  ਬਰਨਾਲਾ ਵਿਖੇ  27 ਸਤੰਬਰ ਦੀ ਰਾਤ ਨੂੰ ਵਿਸਾਲ ਗੀਤ ਸੰਗੀਤ ਤੇ ਨਾਟਕ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆ ਲੋਕ-ਪਖੀ ਨਾਟਕ ਟੀਮਾਂ ਲੋਕ ਪੱਖੀ ਨਾਟਕ ਪੇਸ ਕਰਨਗੀਆਂ।  ਇਹ ਨਾਟਕ ਸਾਬਤ ਕਰਨਗੇ ਕਿ ਲੋਕਾਂ ਲਈ ਆਪਣੀ ਸਾਰੀ ਉਮਰ ਲਾਉਣ ਵਾਲੇ ਹਮੇਸ਼ਾਂ ਲੋਕਾਂ ਦੇ ਦਿਲਾਨਾ ਅਤੇ ਦਿਮਾਗਾਂ ਵਿੱਚ ਅਮਰ ਰਹਿੰਦੇ ਹਨ। 
           ਲੋਕ ਸੰਗੀਤ ਮੰਡਲੀ ਜੀਦਾ ਦੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਰਂਗਕਰਮੀਆਂ ਅਤੇ ਸੰਗੀਤਕ ਟੀਮਾਂ ਨੇ ਵਿਸ਼ੇਸ਼ ਮੁਹਿਮ ਵਿਢੀ ਹੋਈ ਹੈ ਉਨਾ ਦੱਸਿਆ ਕਿ ਉਨਾ ਦੀ ਸੰਗੀਤ ਮੰਡਲੀ ਵਲੌ ਇਸ ਮੁਹਿਮ ਤਹਿਤ ਮਾਲਵੇ ਦੇ 26 ਪਿੰਡਾਂ ਵਿਚ ਲੋਕਪੱਖੀ ਅਖਾੜੇ ਲਾ ਕੇ ਗੁਰਸਰਨ ਸਿੰਘ ਯਾਦਗਾਰੀ ਸਮਾਗਮ ਵਿਚ ਸਾਮਲ ਹੋਣ ਦਾ ਹੋਕਾ ਲਾਇਆ ਗਿਆ ਹੈ।  
            ਉਨਾ ਬੜੇ ਮਾਣ ਨਾਲ ਕਿਹਾ ਗੁਰਸਰਨ ਸਿੰਘ ਇੱਕ ਨਾਟਕਕਾਰ ਹੀ ਨਹੀਂ ਸਨ  ਉਹ ਮਹਾਨ ਚਿੰਤਕ ਲੋਕਪੱਖੀ ਬੁਧੀਜੀਵੀ ਲੋਕ ਪੱਖੀ ਰੰਗਕਰਮੀ ਤਾਂ ਸਨ ਹੀ ਉਹ ਹਮੇਸ਼ਾਂ ਇਸ ਗੱਲ ਦੇ ਵੀ ਧਾਰਨੀ ਰਹੇ ਕਿ ਕਲਾ ਸਿਫ਼ ਕਲਾ ਵਾਸਤੇ ਨਹੀਂ ਬਲਕਿ ਕਲਾ ਸਿਰਫ ਲੋਕਾਂ ਵਾਸਤੇ ਹੁੰਦੀ ਹੈ।
ਆਖਦੇ ਨੇ ਸਮਾਂ ਕਦੇ ਵਾਪਿਸ ਨਹੀਂ ਆਉਂਦਾ---ਮਰਨ ਤੋਂ ਬਾਅਦ ਕਦੇ ਕੋਈ ਵਾਪਿਸ ਨਹੀਂ ਆਉਂਦਾ ਪਰ ਉਸ ਦਿਨ ਬਰਨਾਲੇ ਦੀ ਧਰਤੀ ਤੇ 27 ਸਤੰਬਰ ਨੂੰ ਤੁਸੀਂ ਮਹਿਸੂਸ ਕਰੋਗੇ ਭਾਈ ਮੰਨਾ ਸਿੰਘ ਉਰਫ ਭਾਅ ਜੀ ਗੁਰਸਰਨ ਸਿੰਘ ਤੁਹਾਨੂੰ ਤੁਹਾਡੇ ਦਰਮਿਆਨ  ਵਿਚਰ ਰਹੇ ਹਨ---ਤੁਹਾਡੇ ਨਾਲ ਗਲਾਂ ਕਰ ਰਹੇ ਹਨ---ਤੁਹਾਡੀਆਂ ਗੱਲਾਂ ਸੁਣ ਰਹੇ ਹਨ ਅਤੇ ਤੁਹਾਨੂੰ ਹੁੰਗਾਰਾ ਵੀ ਦੇ ਰਹੇ ਹਨ। ਇਸ ਲਈ ਅੱਜ ਹੀ ਤਿਆਰੀ ਕਰ ਲਓ ਕਿ ਇਥੇ ਸ਼ਾਮਲ ਜਰੂਰ ਹੋਣਾ ਹੈ। ਫੈਸ਼ਨ ਅਤੇ ਅਸ਼ਲੀਲਤਾ ਦੀਆਂ ਸਾਜਿਸ਼ੀ ਹਨੇਰੀਆਂ ਨੂੰ ਠੱਲ੍ਹ ਪਾ ਕੇ ਲੋਕਾਂ ਵਿੱਚ ਅਸਲੀ ਗਿਆਨ ਦੀ ਚੇਤਨਾ ਜਗਾ ਰਹੇ ਇਸ ਕਾਫ਼ਿਲੇ ਵਿੱਚ ਸ਼ਾਮਲ ਹੋਣਾ ਆਪਣੀ ਸਭਦਾ ਇਖਲਾਕੀ ਫਰਜ਼ ਵੀ ਹੈ। --ਰੈਕਟਰ ਕਥੂਰੀਆ

Friday, April 18, 2014

ਕਲਿਆਣ ਕੌਰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ ਨੂੰ

ਨਾ ਦਰਦ ਠਹਰਤਾ ਹੈ ਨਾ ਆਂਸੂ ਰੁਕਤੇ ਹੈਂ........
ਲੁਧਿਆਣਾ: 17 ਅਪ੍ਰੈਲ 2014: (ਪੰਜਾਬ ਸਕਰੀਨ):
ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 10 ਜੁਲਾਈ 2014 ਨੂੰ ਸਾਥੋਂ ਲਈ ਵਿਛੜ ਗਈ ਸੀ। ਮੁਸੀਬਤਾਂ ਦੇ ਦੌਰ ਅਤੇ ਗਮਾਂ ਦੀ ਰਾਤ ਵਿੱਚ ਉਸਦਾ ਸਾਥ ਇੱਕ ਮਸ਼ਾਲ ਵਾਂਗ ਸੀ। ਸਵਾਰਥਾਂ ਦੀ ਤਿਲਕਣਬਾਜ਼ੀ ਅਤੇ ਚਾਲਬਾਜ਼ੀਆਂ ਨਾਲ ਭਰੇ ਸਾਜਿਸ਼ੀ ਮਾਹੌਲ ਵਿੱਚ ਉਸਦਾ ਸਾਥ ਇੱਕ ਸਹਾਰੇ ਵਾਂਗ ਵੀ ਸੀ ਅਤੇ ਇੱਕ ਚਾਨਣ ਮੁਨਾਰੇ ਵਾਂਗ ਵੀ। ਉਸਦੇ ਤੁਰ ਜਾਣ ਮਗਰੋਂ ਇਹ ਅਹਿਸਾਸ ਬਾਰ ਬਾਰ ਤੀਬਰਤਾ ਨਾਲ ਹੋਇਆ ਕਿ ਉਸਨੇ ਆਪਣੀ ਮੁਸਕਰਾਹਟ ਹੇਠ ਜ਼ਿੰਮੇਵਾਰੀਆਂ ਦਾ ਇੱਕ ਵੱਡਾ ਬੋਝ ਸੰਭਾਲਿਆ ਹੋਇਆ ਸੀ। ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੱਕ  ਉਸਦੇ ਸਰਗਰਮ ਸਹਿਯੋਗ ਅਤੇ ਸਾਥ ਸਦਕਾ ਨਾ ਤਾਂ ਕੰਡਿਆਲੇ ਰਸਤਿਆਂ ਦੌਰਾਨ ਕੋਈ ਚੁਭਨ ਹੋਈ ਅਤੇ ਨਾ ਹੀ ਗਮਾਂ ਦੇ ਸੇਕ ਦਾ ਕੋਈ ਅਹਿਸਾਸ।  ਭਾਣਾ ਮਿੱਠਾ ਕਰਕੇ ਮੰਨ ਲੈਣ  ਦੀ ਜਾਚ ਅਤੇ ਸਮਝ ਅਜੇ ਤੱਕ ਸਾਨੂੰ ਨਹੀਂ ਆਈ। ਹੁਕਮ ਅੱਗੇ ਸਿਰ ਝੁਕਾਉਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸੀ। ਦਿਲ ਵਿੱਚ ਹੰਝੂਆਂ ਦਾ ਸਮੁੰਦਰ ਸਾਂਭਿਆਂ ਇੱਕ ਸਾਲ ਬੀਤਣ ਵਾਲਾ ਹੋ ਗਿਆ। ਦਿਲ ਵਿੱਚ ਉਸਦੀਆਂ ਯਾਦਾਂ ਦਾ ਚਾਨਣ ਹਮੇਸ਼ਾਂ ਰਹਿੰਦਾ ਹੈ। ਇਸ ਯਾਦ ਨੂੰ ਸਾਰੀਆਂ ਨਾਲ ਸਾਂਝਿਆਂ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ 2014 ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਦੁੱਖ ਭੰਜਨ ਸਾਹਿਬ, ਲੀਸਾ ਮਾਰਕੀਟ, ਨਿਊ ਕੁੰਦਨ ਪੁਰੀ ਸਿਵਲ ਲਾਈਨਜ਼, ਲੁਧਿਆਣਾ ਵਿਖੇ ਕੀਤਾ ਜਾਣਾ ਹੈ ਜਿਸਦਾ ਭੋਗ  20 ਅਪ੍ਰੈਲ 2014 ਨੂੰ ਸਵੇਰੇ ਦਸ ਵਜੇ ਪਾਇਆ ਜਾਣਾ ਹੈ। ਰੱਬੀ ਬਾਣੀ ਦੇ ਪਾਵਨ ਸ਼ਬਦਾਂ ਦੀ ਇਹ ਅਲੌਕਿਕ ਸ਼ਕਤੀ ਸਦੀਆਂ ਤੋਂ ਸ਼ਕਤੀ ਦਾ ਸੋਮਾ ਬਣਦੀ ਆਈ ਹੈ। ਸ਼ਾਇਦ ਇਸ ਪਾਠ ਨਾਲ ਸਾਡੇ ਮਨਾਂ ਨੂੰ ਵੀ ਕੁਝ ਤਾਕ਼ਤ ਮਿਲ ਸਕੇ। ਸ਼ਾਇਦ ਸਦਾ ਦਿਲ ਦਿਮਾਗ ਵੀ ਇਸ ਸਮੁੰਦਰ ਵਿੱਚ ਇੱਕ ਖੁੱਲਾ ਬਰਤਨ ਬਣਕੇ ਉਤਰ ਸਕੇ। ਇਸ ਮੌਕੇ ਤੇ ਤੁਹਾਡੀ ਮੌਜੂਦਗੀ ਨਾਲ ਸਾਰੇ ਪਰਿਵਾਰ ਨੂੰ ਇੱਕ ਹੋਂਸਲਾ ਵੀ ਮਿਲੇਗਾ। ਨਿਮਰਤਾ ਸਾਹਿਤ ਬੇਨਤੀ ਹੈ ਕਿ ਹੋ ਸਕੇ ਤਾਂ ਸਮਾਂ ਜਰੁਰ ਕਢਣਾ।
  ਰੈਕਟਰ ਕਥੂਰੀਆ,
ਗਰੁੱਪ ਸੰਪਾਦਕ:ਪੰਜਾਬ ਸਕਰੀਨ
ਜਬ ਹਮ ਨ ਹੋਂਗੇਂ............                                                                                       .....ਯੂ ਟ੍ਯੂਬ ਲਿੰਕ 

ਕੌਣ ਸੀ ਕਲਿਆਣ ਕੌਰ ?

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--
                                   

Wednesday, January 01, 2014

7 ਜਨਵਰੀ ਬਰਸੀ ਤੇ//ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ

Tue, Dec 31, 2013 at 7:09 PM
ਸੁਰਜੀਤ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ-ਗਿਆਨੀ ਜੈਲ ਸਿੰਘ  ਰਣਜੀਤ ਸਿੰਘ ਪ੍ਰੀਤ   
ਭਾਰਤੀ ਹਾਕੀ ਦਾ ਥੰਮ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ ;ਮੱਘਰ ਸਿੰਘ ਦੇ ਘਰ ਹੋਇਆ। ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ।
                        ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ। ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ। ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ। ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ।
                          ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ,।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ‘ਤੇ ਖੇਡਿਆ। ਇਸ ਪ੍ਰਫਾਰਮੈਂਸ ਦੇ ਅਧਾਰ ‘ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ। ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ।
                            ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ । ਇਸ ਫ਼ਾਈਨਲ ਦੇ ਪਹਿਲੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ੜੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗੇ । ਪਰ ਬਰਾਬਰੀ ‘ਤੇ ਖ਼ਤਮ ਹੋਏ,ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ।
                      1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾਲੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁੰਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । ਫੁੱਲ ਬੈਕ ਵਜੋਂ ਖੇਡਣ ‘ਤੇ “ਲੋਹੇ ਦੀ ਦੀਵਾਰ ” ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖੜੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ। ਇਸ ਮੌਕੇ ਕੋਚ ਵੱਲੋਂ ਕੀਤੀਆ ਂਟਿੱਪਣੀਆਂ ਦੀ ਤਾਂ ਚਿੰਤਾ ਕੀਤੀ। ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ।
               ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ। ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ । 1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ। 
ਲੇਖਕ: ਰਣਜੀਤ ਸਿੰਘ ਪ੍ਰੀਤ
                                 ਬਹੁਤਾ ਸਮਾ “ਰਾਕ ਰੋਵਰਜ਼ ਚੰਡੀਗੜ” ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ “ਇੰਡੀਅਨ ਏਅਰ ਲਾਈਨਜ਼”ਲਈ ਵੀ ਕਈ ਜਿੱਤਾਂ ਦਰਜ ਕੀਤੀਆਂ। ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ । ਪਰ ਇਹ ਸਾਥ ਭਰ ਜੁਆਨੀ ਵਿੱਚ ਹੀ ਬਿਰਹਾ ਬਣ ਗਿਆ। ਸਿਰਫ਼ 33 ਵਰਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇੜੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ । ਉਹਨਾਂ ਦੀ ਯਾਦ ਵਿੱਚ ਹਰ ਸਾਲ “ ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ ਹੁੰਦਾ ਹੈ। ਜਿਸ ਨੂੰ ਹੁਣ “ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ। ਇਹ ਮੁਕਾਬਲਾ “ਸੁਰਜੀਤ ਸਟੇਡੀਅਮ” ਵਿੱਚ 29ਵੀਂ ਵਾਰੀ ਹੋਇਆ ਅਤੇ ਇੰਡੀਅਨ ਆਇਲ  ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 4-3 ਨਾਲ ਹਰਾ ਕੇ ਜਿਤਿਆ। ਜੇਤੂ ਟੀਮ ਨੂੰ 3.50 ਲੱਖ,ਉਪ ਜੇਤੂ ਨੂੰ 2.50 ਲੱਖ ਮਿਲੇ। ਗੁਰਜਿੰਦਰ ਸਿੰਘ ਸਰਵੋਤਮ ਖਿਡਾਰੀ ਬਣਿਆਂ । ਇਸ ਮਹਾਂਨ ਖਿਡਾਰੀ ਸੁਰਜੀਤ ਸਿੰਘ ਦੇ ਨਾਂਅ ‘ਤੇ “ ਹਾਕੀ ਅਕੈਡਮੀ ” ਦਾ ਵੀ ਗਠਨ 
ਕੀਤਾ ਗਿਆ ਹੈ।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ 1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ ਅਤੇ ਬੁੱਤ ਲਗਾਇਆ ਗਿਆ। ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਦਰਸਾਉਂਦੇ ਹਨ,“ਸੁਰਜੀਤ ਇੱਕ ਵਧੀਆ ਖਿਡਾਰੀ ਸੀ, ਜਿਸਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ”। 
******
ਲੇਖਕ ਦਾ ਡਾਕ ਸੰਪਰਕ: 
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਸੰਪਰਕ:98157-07232

Monday, December 30, 2013

ਭਰਤਗੜ ਨੇੜੇ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

Mon, Dec 30, 2013 at 5:10 PM
SGPC  ਵੱਲੋਂ ਜਥੇਦਾਰ ਅਵਤਾਰ ਸਿੰਘ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ 
ਅੰਮ੍ਰਿਤਸਰ: 30 ਦਸੰਬਰ 2013: (ਕਿੰਗ//ਇੰਦਰ ਮੋਹਣ ਸਿੰਘ‘ਅਨਜਾਣ’//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਰਤਪੁਰ ਤੋਂ ਥੋੜੀ ਦੂਰ ਬੜਾ ਪਿੰਡ ਨੇੜੇ ਨੈਸ਼ਨਲ ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ, ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ, ’ਤੇ 20 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਸਨ। ਉਨਾਂ ਹਾਦਸੇ ’ਚ ਸ਼ਿਕਾਰ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਸਮੇਂ ਅਸੀਂ ਉਨਾਂ ਦੇ ਨਾਲ ਹਾਂ। ਉਨਾਂ ਕਿਹਾ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਜ਼ਿਕਰਯੋਗ ਹੈ ਕਿ ਪਿੰਡ ਮਹਿਮਦਪੁਰ ਥਾਣਾ ਸ਼ੰਭੂ ਜ਼ਿਲਾ ਪਟਿਆਲਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਟਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਸਨ, ਜਦੋਂ ਉਹ ਭਰਤਗੜ ਤੋਂ ਬੜਾ ਪਿੰਡ ਨੇੜੇ ਪੁੱਜੇ ਤਾਂ ਟਰੈਕਟਰ ਚਾਲਕ ਤੋਂ ਟਰੈਕਟਰ ਬੇਕਾਬੂ ਹੋ ਗਿਆ ਤੇ ਪਿਛੋਂ ਟਰਾਲੀ ਦੀ ਹੁੱਕ ਟੁੱਟਣ ਕਰਕੇ ਪਲਟ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। 

Sunday, December 08, 2013

ਲੋਕ-ਪੱਖੀ .ਗਜ਼ਲਗੋ- ਹਰਭਜਨ ਧਰਨਾ

Sat, Dec 7, 2013 at 4:54 PM
ਜੋ ਦਿਲ ਤੇ ਜਖ਼ਮ ਲੱਗੇ ਨੇ,  ਅਜੇ ਤਕ ਚੀਸ ਪੈਂਦੀ ਏ,
ਅਜੇ ਭੁਲੀ ਨਾ ਸੰਤਾਲੀ ,ਨਾ ਭੁਲੀ ਹੀ ਚੁਰਾਸੀ ਹੈ।

ਅੱਜ 8 ਦਸੰਬਰ ਭੋਗ ਤੇ ਵਿਸ਼ੇਸ਼                                                     ਬੁੱਧ ਸਿੰਘ ਨੀਲੋਂ 
ਪੰਜਾਬੀ  ਸਾਹਿਤ ਦਾ ਅਗਾਹਵਧੂ ਗਜਲਗੋ,  ਪੱਤਰਕਾਰ ਤੇ ਸਾਹਿਤਕ ਜੱਥੇਬੰਦ ਆਗੂ ਹਰਭਜਨ ਧਰਨਾ 2 ਦਸੰਬਰ ਸਾਨੂੰ ਅਲਵਿਦਾ ਆਖ ਗਿਆ ਹੈ। ਉਹ ਪਿਛਲੇ ਕਈ ਸਾਲਾ ਤੇ ਨਾ ਮੁਰਾਦ ਬੀਮਾਰੀ ਸ਼ੂਗਰ ਤੋ ਪੀੜਤ ਸੀ। ਇਸ ਰੋਗ ਦੇ ਕਾਰਨ ਉਸ ਦੇ ਅੱਖਾਂ ਦੀ ਜੋਤ ਵੀ ਚਲੇ ਗਈ ਸੀ। 2 ਦਸੰਬਰ ਦੀ ਸਵੇਰ ਅਜੇ ਚੜ ਰਹੀ ਸੀ,  ਸੂਰਜ ਦੀਆਂ ਕਿਰਨਾਂ ਧਰਤੀ ਉਤੇ ਦਸਤਕ ਦੇ ਰਹੀਆ ਸੀ। ਸਵੇਰੇ 9 ਕੁ ਵਜੇ ਉਹ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਆਪਣੀ ਲੋਅ ਦੇ ਕੇ ਬੁਝ ਗਿਆ। ਹਨੇਰੇ ਦੇ ਖਿਲਾਫ ਦੀਵੇ ਜਗਾਉÎਣ ਵਾਲਾ ਗਜਲਗੋ ਹਰਭਜਨ ਧਰਨਾ ਮੁੱਢ ਤੋਂ ਦੁੱਖਾਂ, ਤਕਲੀਫਾਂ ਦੀ ਪੰਡ ਲੈ ਕੇ ਜੰਮਿਆ ਸੀ ਹਰਭਜਨ ਧਰਨਾ ਦਾ ਜਨਮ 27 ਅਗਸਤ 1939 ਨੂੰ ਪਿੰਡ ਮਲੀਆਂ ਕਲਾਂ ਜ਼ਿਲਾ ਸ਼ੇਖੂਪੁਰਾ ਪਾਕਿਸਤਾਨ ਵਿਖੇ ਦੇਸ਼ ਭਗਤ ਸ. ਵਸਾਵਾ ਸਿੰਘ ਦੇ ਘਰ ਮਾਤਾ ਧੰਨਦੇਵੀ ਦੇ ਘਰ ਹੋਇਆ। ਅਜੇ ਉਹ ਅੱਠ ਵਰਿਆਂ ਦਾ ਸੀ, ਜਦੋ ਦੇਸ਼ ਦੀ ਵੰਡ ਹੋ ਗਈ। ਉਨ•ਾਂ ਦਾ ਪਰਿਵਾਰ ਆਪਣੀ ਜਾਨ ਬਚਾ ਕੇ ਕਰਨਾਲ ਆ ਕੇ ਵੱਸ ਗਿਆ। ਘਰਬਾਰ ਛੱਡ ਕੇ ਆਏ ਖਾਲੀ ਹੱਥ ਤੇ ਨੰਗੇ ਸਿਰ ਤੋਂ ਉਸਦੇ ਮਾਪਿਆਂ ਨੇ ਫਿਰ ਤੋ ਨਵੇ ਸਿਰੇ ਤੋ ਜ਼ਿਦਗੀ ਸ਼ੁਰੂ ਕੀਤੀ। ਪਾਕਿਸਤਾਨ ਤੋ ਇਧਰ ਆਉਦਿਆ ਹੁੰਦੀ ਲੁੱਟ ਖੋਹ ਤੇ ਲਾਸ਼ਾਂ ਦੇ ਢੇਰ ਉਸ ਦੇ ਬਚਪਨ ਦੀ ਸਲੇਟ ਉਤੇ ਉਕਰੇ ਗਏ। ਦੇਸ਼ ਭਗਤੀ, ਲੁੱਟ ਖੋਹ ਤੇ ਕਤਲੋਗਾਰਤ ਨੇ ਉਸ ਦੇ ਮਨ ਨੂੰ ਪਸੀਜ ਦਿੱਤਾ। ਕਰਨਾਲ ਉਨ•ਾਂ ਨਿੱਕੇ ਮੋਟੇ ਕੰਮ ਕਰਕੇ ਜ਼ਿੰਦਗੀ ਸ਼ੁਰੂ ਕੀਤੀ ਮੁਢਲੀ ਸਿਖਿਆ ਵੀ ਇਥੋ ਹੀ ਹਾਸਲ ਕੀਤੀ। ਘਰ ਦੀਆਂ ਦੁਸ਼ਵਾਰੀਆਂ ਤੋ ਛੁਟਕਾਰਾ ਪਾਉਣ ਲਈ ਉਸ ਨੇ ਸਖਤ ਮਿਹਨਤ ਕੀਤੀ । ਕਰਨਾਲ ਵਿਖੇ ਉਸ ਨੇ ਪ੍ਰਿਟਿੰਗ ਪ੍ਰੈਸ ਲਗਾਈ। ਇਥੇ ਉਸ ਦੇ  ਨਾਲ ਕਰਨਾਲ  ਦੇ ਸਾਹਿਤਕਾਰਾਂ ਦਾ ਰਿਸ਼ਤਾ ਜੁੜਿਆ। Àਹ ਪ੍ਰੈਸ ਦੇ ਅੱਖਰ ਅੱਖਰ ਜੋੜਦਾ, ਗੀਤ, ਕਵਿਤਾਵਾਂ, ਨਜ਼ਮਾਂ ਤੇ ਗਜ਼ਲਾਂ ਲਿਖਣ ਲੱਗਿਆ।  ਉਸ ਦੇ ਘਰ ਤਿੰਨ ਫੁੱਲ  ਤੇ ਇਕ ਕਲੀ ਨੇ ਜਨਮ ਲਿਆ। ਉਸ ਦੀ ਜਿੰਦਗੀ ਚੰਗੀ ਚੱਲਣ ਲੱਗੀ ਪਰ 1984 ਵਿੱਚ ਇਕ ਵਾਰ ਉਹ ਆਪਣਾ ਪਰਿਵਾਰ ਬਚਾ ਕੇ ਮਸਾ ਲੁਧਿਆਣੇ ਪੁਜਿਆ। ਇਥੇ ਆ ਕੇ ਉਸ ਨੇ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ।  ਇਥੇ ਉਸਤਾਦ ਸ਼ਾਇਰ ਅਜਾਇਬ ਚਿਤਰਕਾਰ,ਸਰਦਾਰ ਪੰਛੀ ਡਾ:ਰਣਧੀਰ ਸਿੰਘ ਚੰਦ, ਕ੍ਰਿਸ਼ਨ ਭਨੋਟ,ਤੇ ਲੁਧਿਆਣੇ ਦੇ ਸਾਹਿਤਕ ਮਿੱਤਰਾਂ ਦੀ ਸੰਗਤ ਨਾਲ ਉਸ ਦੀ ਲੇਖਨੀ ਵਿੱਚ ਨਿਖਾਰ ਆਉਣ ਲੱਗਿਆ। ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਦੋ ਗਜ਼ਲ ਸੰਗ੍ਰਿਹ 'ਨਿੱਕੇ ਨਿੱਕੇ ਸੂਰਜ','ਉਦਾਸ ਨਾ ਹੋ' ਤੇ  'ਦੀਵੇ ਬਾਲ ਦਿਉ', ਕਾਵਿ ਸੰਗ੍ਰਹਿ ਦਿੱਤੇ। ਇਕ ਪੁਸਤਕ 1964 'ਚ 'ਵਧਦੇ ਕਦਮ' ਸੰਪਾਦਿਤ ਕੀਤੀ ਅਤੇ 'ਸੁਮੇਲ ਪੱਤ੍ਰਿਕਾ'  ਦੋ ਮਾਸਿਕ ਪੱਤਰ ਕਰਨਾਲ ਤੋ ਪ੍ਰਕਾਸ਼ਿਤ ਕੀਤਾ। ਉਸ ਦੀਆ ਰਚਨਾਵਾਂ ਵੱਖ ਵੱਖ ਪੱਤਰਾ, ਅਖਬਾਰਾਂ ਵਿੱਚ ਛਪਦੀਆਂ ਰਹੀਆਂ। ਇਸ ਤੋ ਬਿਨਾ 8 ਪੁਸਤਕਾਂ ਵਿੱਚ ਉਸ ਦੀਆਂ ਗਜ਼ਲਾਂ ਸ਼ਾਮਿਲ ਹਨ। ਉਸ ਦੀਆਂ ਗਜ਼ਲਾਂ,ਗੀਤਾਂ, ਤੇ ਕਵਿਤਾਵਾਂ ਵਿੱਚ ਅਨਿਆ, ਜ਼ੁਲਮ, ਕਾਣੀ-ਵੰਡ, ਲੁੱਟ ਖੋਹ,ਦੇਸ਼ ਭਗਤੀ, ਜਿਉਣ ਦੀ ਚਾਹਤ, ਮੁਸਕਰਾਉਣਾ ਹੱਸਣਾ, ਯਾਦਾਂ, ਆਦਿ ਵਾਰ ਵਾਰ ਅਜਿਹੇ ਸ਼ਬਦ ਆਉਂਦੇ ਹਨ। ਜਿਹੜੇ ਇਸ ਧਰਤੀ ਉਤੇ ਵਸਦੇ ਸਮੂਹ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਦੇ ਹਨ। ਦੇਸ਼ ਵੰਡ ਦੇ ਜ਼ਖ਼ਮ ਉਸ ਦੀਆਂ ਗਜ਼ਲਾਂ ਵਿੱਚ ਦੇਖੇ ਜਾ ਸਕਦੇ ਹਨ, ਨਾਲ ਹੀ 1984 ਦੇ ਦਰਦ ਵੀ ਉਹ ਭੁਲ ਨਹੀ ਸਕਿਆ।  
ਜੋ ਦਿਲ ਤੇ ਜਖ਼ਮ ਲੱਗੇ ਨੇ,  ਅਜੇ ਤਕ ਚੀਸ ਪੈਂਦੀ ਏ,
ਅਜੇ ਭੁਲੀ ਨਾ ਸੰਤਾਲੀ ,ਨਾ ਭੁਲੀ ਹੀ ਚੁਰਾਸੀ ਹੈ।

ਧਰਮ ਦੇ ਮਕਸਦ ਨਾ ਤੇ ਲੋਕਾਂ ਨੂੰ ਸਦਾ ਗੁੰਮਰਾਹ ਜੋ ਕਰਦੇ
ਉਨ੍ਹਾਂ ਦੇ ਧਰਮ ਦਾ ਮਕਸਦ ਹਮੇਸ਼ਾ ਤੋਂ ਸਿਆਸੀ ਹੈ।  

ਹਰਭਜਨ ਧਰਨਾ ਨੇ ਸਾਹਿਤ ਦੇ ਵਿਹੜੇ 'ਚ ਗੀਤ, ਗਜ਼ਲ ਤੇ ਹੋਰ ਕਾਵਿ ਵਿਧਾਵਾ ਦੇ ਬੂਟੇ ਹੀ ਨਹੀ ਲਾਏ ਸਗੋਂ ਸਾਹਿਤ ਦੇ ਵਿੱਚ ਕਈ ਅਜਿਹੇ ਬੂਟੇ ਵੀ ਲਾਏ ਹਨ, ਜਿਹੜੇ ਸਾਹਿਤ ਦੇ ਖੇਤਰ ਵਿੱਚ ਸਰਗਰਮ ਹਨ। ਉਹ ਜੱਥੇਬੰਦਕ ਤੋਰ ਤੇ ਸਾਰੀ ਜਿੰਦਗੀ ਜੁੰਮੇਵਾਰ ਆਹੁਦਿਆਂ ਤੇ ਬਿਰਾਜਮਾਨ ਰਿਹਾ। ਉਹ ਕਰਨਾਲ ਸਭਾ ਦਾ ਜਨਰਲ ਸਕੱਤਰ, ਪੰਜਾਬੀ ਗਜਲ ਮੰਚ ਪੰਜਾਬ ਫਿਲੋਰ ਦਾ ਲੰਮੇ ਸਮੇ ਤੋਂ ਜਨਰਲ ਸਕੱਤਰ, ਮੀਤ ਪ੍ਰਧਾਨ , ਪੰਜਾਬੀ ਸਾਹਿਤ ਅਕਾਦਮੀ ਮੈਬਰ ਤੇ ਪੱਤਰਗਾਰ ਸੰਘ ਹਰਿਆਣਾ ਦਾ ਜਿਲਾਂ ਕਨਵੀਨਰ ਰਿਹਾ ਹੈ।
ਉਹ ਸਮੇ ਹਕੂਮਤ ਦੇ ਵਿਰੁੱਧ ਤਖਤ ਤੇ ਬੈਠਣ ਵਾਲੇ ਨੂੰ ਨਸੀਹਤ ਵੀ ਦਿੰਦਾ ਹੈ ਕਿ ਜੇ ਤੂੰ ਤਖ਼ਤ ਤੇ ਬੈਠਾ ਹੈ ਤਾਂ ਇਸ ਦੀ ਮਰਿਆਦਾ ਵੀ ਪਾਲੀ।
ਏਸ ਦੀ ਮਰਿਆਦਾ ਨੂੰ ਰੱਖੀ ਬਰਕਰਾਰ
ਜਿਸ 'ਤੇ ਬੈਠੇਂ ਉਹ ਪਵਿੱਤਰ ਤਖ਼ਤ ਹੈ
ਧਰਨੇ ਨੇ ਹਰ ਦੁੱਖ ਤਕਲੀਫ ਨੂੰ ਆਪਣੇ ਪਿੰਡ ਉਤੇ ਜਰਿਆ ਹੈ, ਜਿਹੜਾ ਉਸਦੇ ਸ਼ੇਅਰਾਂ ਵਿੱਚ ਝਲਕਦਾ ਹੈ।
ਆਓ ਔਕੜਾਂ ਦੇ ਨਾਲ ਵੀ ਸਵਾਦ ਰਚ ਲਈਏ 
ਸਾਡੀ ਹੋਸ਼ ਵੀ ਹੈ ਜਾਗੀ, ਸਾਡੇ ਜਾਗ ਪਏ ਅਹਿਸਾਸ
ਉਸਨੇ ਦੋਹੇ ਵੀ ਲਿਖੇ, ਰੁਬਾਈਆ ਵੀ ਉਸ ਦੇ ਦੋਹੇ ਵੀ ਨੇਰੇ ਦੇ ਵਿਰੁਧ ਹਨ।
ਨ•ੇਰੇ ਵੱਲ ਮੈਂ ਤੁਰ ਪਿਆ, ਕਿਰਨਾਂ ਦਾ  ਲੈ ਬੁੱਕ
ਨੂਰ ਚੁਫੇਰ ਵੰਡਿਆ, ਚਾਨਣ ਲਿਆ ਮਂੈ ਚੁੱਕ।
ਲੋਕਾਂ ਦੇ ਲਈ ਦੀਵੇ ਬਾਲਣ ਵਾਲਾ ਇਹ ਸ਼ਾਇਰ ਕਹਿੰਦਾ ਹੈ।
ਹਰ ਪਾਸੇ ਅੰਧਕਾਰ ਕਿ ਦੀਵੇ ਬਾਲ ਦਿਓ
ਨ•ੇਰੇ ਵਿੱਚ ਸੰਸਾਰ ਕਿ ਦੀਵੇ ਬਾਲ ਦਿਓ

ਅਵਾਸ ਦੀ ਆਵਾਜ ਬਨਣ ਵਾਲਾ ਇਸ ਸ਼ਾਇਰ ਦੀ ਅੱਜ ਅੰਤਮ ਅਰਦਾਸ ਗੁਰਦੁਆਰਾ ਗੁਰੁ ਗਿਆਨ ਜਵੱਦੀ  ਟਕਸਾਲ, ਲੁਧਿਆਣਾ ਵਿਖੇ ਹੋ ਰਹੀ ਹੈ । ਜਿਥੇ ਆਪਣੇ ਵਿਛੜੇ ਸ਼ਾਇਰ ਨੂੰ ਸਾਡੇ ਅਦੀਬ ਲੋਕ ਯਾਦ ਕਰਨਗੇ।
ਫੋਨ : - 9464370823

Monday, December 02, 2013

ਸ੍ਰੀ ਹਰਭਜਨ ਧਰਨਾ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ

Mon, Dec 2, 2013 at 2:38 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ: 02 ਦਸੰਬਰ 2013: {(ਡਾ.) ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ}:ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਪ੍ਰਸਿੱਧ ਪੰਜਾਬੀ ਸ਼ਾਇਰ ਸ੍ਰੀ ਹਰਭਜਨ ਧਰਨਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਹਰਭਜਨ ਧਰਨਾ ਜੀ ਬਹੁਤ ਹੀ ਨਿਮਰ ਅਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਦਸਿਆ ਧਰਨਾ ਜੀ ਪੰਜਾਬ ਗ਼ਜ਼ਲ ਮੰਚ ਦੇ ਪ੍ਰਧਾਨ ਤੇ ਸਕੱਤਰ ਵੀ ਰਹੇ ਸਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਗਰਮ ਮੈਂਬਰ ਰਹੇ ਤੇ ਉਨ੍ਹਾਂ ਦਾ ਜ਼ਿਕਰਯੋਗ ਯੋਗਦਾਨ ਰਿਹਾ ਹੈ। ਪੰਜਾਬੀ ਸ਼ਾਇਰੀ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬੀ ਗ਼ਜ਼ਲ ਵਿਚ ਉਨ੍ਹਾਂ ਦਾ ਇਕ ਨਿਵੇਕਲਾ ਸਥਾਨ ਹੈ। ਉਨ੍ਹਾਂ  ਨੇ ਪੰਜਾਬੀ ਸਾਹਿਤ ਜਗਤ ਨੂੰਚਾਰ ਮੁੱਲਵਾਨ ਮੌਲਿਕ ਪੁਸਤਕਾਂ 'ਨਿੱਕੇ ਨਿੱਕੇ ਸੂਰਜ', 'ਉਦਾਸ ਨਾ ਹੋ', 'ਦੀਵੇ ਬਾਲ ਦਿਓ' ਅਤੇ 'ਵਧਦੇ ਕਦਮ' ਲਿਖਕੇ ਅਮੀਰੀ ਬਖ਼ਸ਼ੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਪੰਜਾਬੀ ਸਾਹਿਤ ਜਗਤ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ.ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਪ੍ਰੋ. ਰਵਿੰਦਰ ਭੱਠਲ, ਪ੍ਰੋ. ਨਰਿੰਜਨ ਤਸਨੀਮ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਇੰਜ. ਜਸਵੰਤ ਸਿੰਘ ਜ਼ਫ਼ਰ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਅਮਰਜੀਤ ਸਿੰਘ ਗਰੇਵਾਲ, ਸ੍ਰੀਮਤੀ ਇੰਦਰਜੀਤਪਾਲ ਕੌਰ, ਮਨਜਿੰਦਰ ਧਨੋਆ, ਹਰਬੰਸ ਮਾਲਵਾ, ਮਹਿੰਦਰਦੀਪ ਗਰੇਵਾਲ, ਭਗਵਾਨ ਢਿੱਲੋਂ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

*(ਡਾ.) ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰੈੱਸ ਸਕੱਤਰ ਹਨ। 

ਕਾਮਰੇਡ ਮੰਗਤ ਰਾਮ ਪਾਸਲਾ ਦੀ ਮਾਤਾ ਦੇ ਦੇਹਾਂਤ 'ਤੇ ਸ਼ੋਕ ਦਾ ਪ੍ਰਗਟਾਵਾ

Mon, Dec 2, 2013 at 2:54 PM
ਲੁਧਿਆਣਾ: 02 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਪ੍ਰਸਿੱਧ ਆਲੋਚਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਮਾਤਾ ਕਰਮੀ ਦੇਵੀ ਜੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਾਤਾ ਜੀ ਕੇਵਲ ਮੰਗਤ ਰਾਮ ਪਾਸਲਾ ਦੇ ਮਾਤਾ ਜੀ ਹੀ ਨਹੀਂ ਸਨ ਸਗੋਂ ਉਹ ਸਮਾਜਕ ਨਿਆਂ ਤੇ ਬਰਾਬਰੀ ਲਈ ਸੰਘਰਸ਼ ਕਰਨ ਵਾਲੇ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਲੋਕ ਲਹਿਰਾਂ ਲਈ ਸੰਘਰਸ਼ ਕਰਨ ਵਾਲੇ ਇਕ ਚੇਤੰਨ ਬੁੱਧੀਜੀਵੀ ਮੰਗਤ ਰਾਮ ਪਾਸਲਾ ਦੇ ਪਰਿਵਾਰ ਲਈ ਹੀ ਨਹੀਂ ਸਗੋਂ ਇਸ ਨਾਲ ਆਵਾਮ ਲਈ ਸੰਘਰਸ਼ ਕਰਨ ਵਾਲੇ ਸਮੁੱਚੇ ਬੁੱਧੀਜੀਵੀ ਵਰਗ ਨੂੰ ਇਕ ਪ੍ਰੇਰਣਾਦਾਇਕ ਸ਼ਖ਼ਸੀਅਤ ਤੋਂ ਮਹਿਰੂਮ ਹੋਣ ਦਾ ਸਦਮਾ ਮਿਲਿਆ ਹੈ। 

Tuesday, November 19, 2013

ਪੰਜਾਬੀ ਸਾਹਿਤ ਜਗਤ ਨੂੰ ਇਕ ਹੋਰ ਸਦਮਾ

Tue, Nov 19, 2013 at 4:40 PM
ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਡਾ. ਚਰਨਦਾਸ ਸਿੱਧੂ ਦਾ ਸਦੀਵੀ ਵਿਛੋੜਾ
ਪੰਜਾਬੀ ਸਾਹਿਤ ਵਿੱਚ ਸਦਮਿਆਂ ਦਾ ਦੁੱਖਦਾਈ ਸਿਲਸਿਲਾ ਜਾਰੀ ਹੈ। ਇੱਕ ਇੱਕ ਕਰਕੇ ਸਾਹਿਤ ਦੇ ਮਹਾਂਰਥੀ ਸਾਡੇ ਕੋਲੋਂ ਖੁੱਸਦੇ ਜਾ ਰਹੇ ਹਨ।  ਹੁਣ ਖਬਰ ਆਈ ਹੈ ਡਾਕਟਰ ਚਰਨਦਾਸ ਸਿਧੂ ਦੇ ਅਕਾਲ ਚਲਾਣੇ ਦੀ। ਪ੍ਰਗਤੀਸ਼ੀਲ ਲਹਿਰ ਲੈ ਉਹਨਾਂ ਦਾ ਜਾਣਾ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਇਸ ਮੌਕੇ ਤੇ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਲੁਧਿਆਣਾ:19 ਨਵੰਬਰ 2013: (*ਗੁਲਜ਼ਾਰ ਸਿੰਘ ਪੰਧੇਰ):ਭਾਰਤੀ ਸਾਹਿਤ ਅਕਾਦੇਮੀ, ਭਾਰਤੀ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਨਮਾਨਤ ਦਿੱਲੀ ਵਿਚ ਪੰਜਾਬੀ ਨਾਟਕ ਦਾ ਝੰਡਾ ਬੁਲੰਦ ਕਰਨ ਵਾਲੇ ਅਤੇ ਤਿੰਨ ਦਰਜਨ ਨਾਟਕਾਂ ਦੇ ਰਚਨਹਾਰੇ ਡਾ. ਚਰਨ ਦਾਸ ਸਿੱਧੂ ਸਦੀਵੀ ਵਿਛੋੜਾ ਦੇ ਗਏ। ਅੰਗਰੇਜ਼ੀ ਦੇ ਅਧਿਆਪਕ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਆਪਣਾ ਸਾਰਾ ਜੀਵਨ ਬਤੀਤ ਕੀਤਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਡਾ. ਸਿੱਧੂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਨਿਕਟ ਭਵਿੱਖ ਵਿਚ ਪੂਰਾ ਕਰ ਸਕਣਾ ਕਠਿਨ ਜਾਪਦਾ ਹੈ।
ਉਹਨਾਂ ਦਸਿਆ ਡਾ. ਚਰਨ ਦਾਸ ਸਿੱਧੂ ਅਕਾਡਮੀ ਦੇ ਸਤਿਕਾਰਤ ਮੈਂਬਰ ਸਨ ਜਿਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਹੀ ਰੰਗਮੰਚ ਨਾਲ ਬਹੁਤ ਨੇੜਿਉਂ ਜੋੜਿਆ ਹੋਇਆ ਸੀ।
 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਡਾ. ਸਿੱਧੂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਡਾ. ਚਰਨਦਾਸ ਸਿੱਧੂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ.ਸਿੰਘ, ਡਾ. ਗੁਰਇਕਬਾਲ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਨਰਿੰਜਨ ਤਸਨੀਮ, ਸੁਰਿੰਦਰ ਕੈਲੇ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਇੰਦਰਜੀਤਪਾਲ ਕੌਰ ਸਮੇਤ ਸਥਾਨਕ ਲੇਖਕ ਸ਼ਾਮਲ ਸਨ। ਸ਼ਰਧਾਂਜਲੀ 

(ਡਾ.) ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ:94647-62825
                                            

Wednesday, October 30, 2013

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ ਦੇ ਪਿਤਾ ਦਾ ਦੇਹਾਂਤ

Wed, Oct 30, 2013 at 4:07 PM
ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਆਗੂ ਅੰਤਿਮ ਯਾਤਰਾ 'ਚ ਸ਼ਾਮਲ 
ਅੰਮ੍ਰਿਤਸਰ-30 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ//ਸਟਾਫ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ਼੍ਰ: ਦਲਮੇਘ ਸਿੰਘ ਦੇ ਪਿਤਾ ਸ੍ਰ: ਸੋਹਣ ਸਿੰਘ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਅਕਾਲ ਚਲਾਣਾ ਕਰ ਗਏ। ਆਪ 85 ਵਰ੍ਹਿਆਂ ਦੇ ਸਨ। ਉਹਨਾਂ ਦੇ ਪਿਤਾ ਦੀ ਮੌਤ ਦੀ ਅਚਾਨਕ ਖਬਰ ਸੁਣ ਕੇ ਪੂਰੀ ਸ਼੍ਰੋਮਣੀ ਕਮੇਟੀ ਵਿਚ ਸੋਗ ਦੀ ਲਹਿਰ ਫੈਲ ਗਈ। ਅੱਜ ਗੁਰਦੁਆਰਾ ਸਾਹਿਬ ਪਾ: ਦਸਵੀਂ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਪਹਿਲਾਂ ਤੋਂ ਹੀ ਮਿਥੀ ਗਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੀ ਮੀਟਿੰਗ ਵਿਚ ਮੂਲ ਮੰਤਰ ਦੇ ਪਾਠ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ। ਸ੍ਰ: ਸੋਹਣ ਸਿੰਘ ਦੀ ਅੰਤਿਮ ਯਾਤਰਾ ਵਿਚ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਿਆਸੀ ਆਗੂਆਂ ਨੇ ਉਹਨਾਂ ਦੇ ਪਿੰਡ ਖਟੜਾ ਵਿਖੇ ਸ਼ਿਰਕਤ ਕੀਤੀ ਤੇ ਵਿਛੜੀ ਰੂਹ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ । ਸਤਿਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸਰਹਿੰਦ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਅਰਦਾਸ ਕੀਤੀ। ਇਸ ਉਪਰੰਤ ਉਹਨਾਂ ਦੇ ਸਪੁੱਤਰ ਸ੍ਰ: ਦਲਮੇਘ ਸਿੰਘ ਨੇ ਆਪਣੇ ਪਿਤਾ ਦੇ ਮ੍ਰਿਤਕ ਸਰੀਰ ਨੂੰ ਅਗਨੀ ਦਿਖਾਈ। ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਆਗੂਆਂ ਨੇ ਕਿਹਾ ਕਿ ਸ਼੍ਰ: ਸੋਹਣ ਸਿੰਘ ਗੁਰੂ-ਘਰ ਦੇ ਪ੍ਰੀਤਵਾਨ ਸਨ ਅਤੇ ਉਹਨਾਂ ਗੁਰੂ ਘਰ ਨਾਲ ਆਪਣੀ ਪ੍ਰੀਤ ਨੂੰ ਆਖਰੀ ਸਵਾਸਾਂ ਸੰਘ ਨਿਭਾਇਆ। ਉਹਨਾਂ ਕਿਹਾ ਕਿ ਸ੍ਰ: ਸੋਹਣ ਸਿੰਘ ਜਿਥੇ ਇਕ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ, ਓਥੇ ਉਹ ਉੱਘੇ ਸਮਾਜ ਸੇਵਕ ਵੀ ਸਨ। ਉਹਨਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਮੁੱਚੇ ਸਮਾਜ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। 
ਉਹਨਾਂ ਦੀ ਅੰਤਿਮ ਯਾਤਰਾ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਕੈਬਨਿਟ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸ. ਸੁਖਦੇਵ ਸਿੰਘ ਲਿਬੜਾ ਐਮ.ਪੀ., ਸ. ਪ੍ਰੇਮ ਸਿੰਘ ਚੰਦੂਮਾਜਰਾ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਇਕਬਾਲ ਸਿੰਘ ਚੰਨੀ ਪ੍ਰਧਾਨ ਖੰਨਾ ਨਗਰ ਕੌਂਸਲ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ. ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਅੰਤ੍ਰਿੰਗ ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਵੈਲ ਸਿੰਘ ਜੌਲਾਕਲਾਂ, ਸ.ਸੁਰਜੀਤ ਸਿੰਘ ਗੜ੍ਹੀ ਤੇ ਸ. ਰਾਮਪਾਲ ਸਿੰਘ ਬਹਿਣੀਵਾਲ, ਮੈਂਬਰ ਸ਼੍ਰੋਮਣੀ ਕਮੇਟੀ ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਦਵਿੰਦਰ ਸਿੰਘ ਖੱਟੜਾ, ਸ. ਹਰਬੰਸ ਸਿੰਘ ਮਾਣਕੀ ਅਤੇ ਸ. ਰਣਜੀਤ ਸਿੰਘ ਤਲਵੰਡੀ, ਸਕੱਤਰ ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਸਤਬੀਰ ਸਿੰਘ, ਸ. ਜੋਗਿੰਦਰ ਸਿੰਘ ਓ.ਐਸ.ਡੀ., ਐਡੀ:ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ, ਸ. ਕੇਵਲ ਸਿੰਘ, ਸ. ਸੰਤੋਖ ਸਿੰਘ, ਸ. ਬਿਜੈ ਸਿੰਘ, 
ਸ. ਜਸਵਿੰਦਰ ਸਿੰਘ ਦੀਨਪੁਰ ਤੇ ਸ. ਜਗਜੀਤ ਸਿੰਘ, ਸਾਬਕਾ ਸਕੱਤਰ ਸ. ਤਰਲੋਚਨ ਸਿੰਘ,ਸ. ਅਵਤਾਰ ਸਿੰਘ ਚੰਡੀਗੜ੍ਹ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ, ਐਡੀ:ਮੈਨੇਜਰ ਸ. ਬਲਵਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ.ਸੀ. ਸ. ਗੁਰਮੋਹਨ ਸਿੰਘ ਵਾਲੀਆ, ਸ. ਪਰਮਜੀਤ ਸਿੰਘ ਗਿੱਲ ਆਈ.ਜੀ. ਪਟਿਆਲਾ, ਸ. ਰਣਬੀਰ ਸਿੰਘ ਖੱਟੜਾ ਡੀ.ਆਈ.ਜੀ., ਸ੍ਰੀ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ, ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ. ਪਟਿਆਲਾ, ਸ. ਇੰਦਰਮੋਹਨ ਸਿੰਘ ਐਸ.ਐਸ.ਪੀ. ਖੰਨਾ, ਡਾਇਰੈਕਟਰ ਐਜੂਕੇਸ਼ਨ ਸ. ਧਰਮਿੰਦਰ ਸਿੰਘ ਉਭਾ, ਡਾਇਰੈਕਟਰ ਸਪੋਰਟ ਸ. ਬਲਵਿੰਦਰ ਸਿੰਘ, ਡਾ. ਏ.ਪੀ. ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਇੰਚਾਰਜ ਸ. ਰਣਜੀਤ ਸਿੰਘ ਤਲਵੰਡੀ, ਮੈਨੇਜਰ ਸ. ਸੁਖਵਿੰਦਰ ਸਿੰਘ ਗਰੇਵਾਲ ਅਨੰਦਪੁਰ ਸਾਹਿਬ, ਸ. ਪਰਮਜੀਤ ਸਿੰਘ ਮੁੰਡਾਪਿੰਡ ਬਾਬਾ ਬੁੱਢਾ ਸਾਹਿਬ, ਸ. ਜਗੀਰ ਸਿੰਘ ਪਟਿਆਲਾ, ਸ. ਜਗੀਰ ਸਿੰਘ ਮੰਜੀ ਸਾਹਿਬ ਕੋਟਾਂ, ਸ. ਅਮਰਜੀਤ ਸਿੰਘ ਫਤਹਿਗੜ੍ਹ, ਸ. ਗੁਰਮੀਤ ਸਿੰਘ ਮਾਛੀਵਾੜਾ, ਸ. ਰੇਸ਼ਮ ਸਿੰਘ ਆਲਮਗੀਰ ਅਤੇ ਸ. ਜਸਪਾਲ ਸਿੰਘ ਦਮਦਮਾ ਸਾਹਿਬ, ਪ੍ਰਿੰ. ਸ. ਕੁਲਦੀਪ ਸਿੰਘ ਬੁਢਲਾਡਾ, ਪ੍ਰਿੰ. ਸ. ਕਸ਼ਮੀਰ ਸਿੰਘ ਅਨੰਦਪੁਰ ਸਾਹਿਬ, ਪ੍ਰਿੰ. ਸ. ਜਤਿੰਦਰ ਸਿੰਘ ਫਤਹਿਗੜ੍ਹ ਸਾਹਿਬ, ਪ੍ਰਿੰ. ਸ. ਸੁਖਦੇਵ ਸਿੰਘ ਪੰਜੋਖਰਾ, ਪ੍ਰਿੰ. ਪ੍ਰੀਤਮਹਿੰਦਰ ਸਿੰਘ ਗੜ੍ਹਦੀਵਾਲ ਤੇ ਪ੍ਰਿੰ. ਸ. ਸੁਖਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ।

Thursday, October 24, 2013

ਮੰਨਾ ਡੇ ਹੁਣ ਸਾਡੇ ਦਰਮਿਆਨ ਨਹੀਂ ਰਹੇ

94 ਸਾਲਾਂ ਦੀ ਉਮਰ ਵਿੱਚ ਲਿਆ ਆਖਿਰੀ ਸਾਹ 
ਮੁੰਬਈ: 24 ਅਕਤੂਬਰ 2013: ਮੁੰਬਈ ਤੋਂ ਆਈ ਬਹੁਤ ਹੀ ਦੁੱਖਦਾਈ ਖਬਰ ਦੇ ਮੁਤਾਬਿਕ ਅਨਗਿਣਤ ਯਾਦਗਾਰੀ ਗੀਤ ਦੇਣ ਵਾਲੇ ਮੰਨਾ ਡੇ ਹੁਣ ਸਾਡੇ ਦਰਮਿਆਨ ਨਹੀਂ ਰਹੇ। ਕੁਝ ਸਮਾਂ ਬੀਮਾਰ ਰਹਿਣ ਮਗਰੋਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੰਨਾ ਡੇ ਦਾ ਵੀਰਵਾਰ ਨੂੰ ਤੜਕੇ ਤੜਕੇ ਦਿਹਾਂਤ ਹੋ ਗਿਆ। ਜਿਕਰਯੋਗ ਹੈ ਕਿ 94 ਸਾਲਾ ਮੰਨਾ ਡੇ ਨੂੰ ਸਾਹ ਲੈਣ ‘ਚ ਤਕਲੀਫ ਅਤੇ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਵੀਰਵਾਰ ਤੜਕੇ 3.45 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਉਹਨਾਂ ਨੂੰ ਚਾਹੁਣ ਵਾਲੇ ਬੇਸ਼ੁਮਾਰ ਲੋਕਾਂ ਦੀ ਸ਼ਰਧਾਂਜਲੀ ਲਈ ਸ਼੍ਰੀ ਡੇ ਦੀ ਮ੍ਰਿਤਕ ਦੇਹ ਨੂੰ ਰਵੀਂਦਰ ਕਲਾ ਖੇਤਰ ‘ਚ ਰੱਖਿਆ ਗਿਆ। ਕੁਝ ਦੇਰ ਮਗਰੋਂ ਉਨ੍ਹਾਂ ਦਾ ਅੰਤਿਮ ਸਸਕਾਰ ਹੇਬਲ ‘ਚ ਦੁਪਹਿਰ ਤੋਂ ਬਾਅਦ 12.45 ਵਜੇ ਕਰ ਦਿੱਤਾ ਗਿਆ। ਸ਼੍ਰੀ ਡੇ ਪਿਛਲੇ ਕੁਝ ਸਾਲਾਂ ਤੋਂ ਇਥੇ ਆਪਣੀ ਧੀ ਕੋਲ ਰਹਿ ਰਹੇ ਸਨ ਜਿਥੇ ਉਨ੍ਹਾਂ ਦੀਆਂ ਵੱਖ-ਵੱਖ ਬੀਮਾਰੀਆਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ। ਹਿੰਦੀ (ਬੰਗਲਾ) ਤਮਿਲ ਅਤੇ ਕੰਨੜ ਫਿਲਮਾਂ ‘ਚ ਚਾਰ ਹਜ਼ਾਰ ਤੋਂ ਵੀ ਵੱਧ ਗੀਤਾਂ ਦੀ ਆਪਣੀ ਆਵਾਜ਼ ਦੇਣ ਵਾਲੇ ਡੇ ਨੂੰ ਸਾਲ 1971 ‘ਚ ਪਦਮਸ਼੍ਰੀ ਅਤੇ ਸਾਲ 2005 ‘ਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਸਾਲ 2007 ‘ਚ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ। ਅਜਿਹੇ ਮਾਣ ਸਨਮਾਨਾਂ ਦੀ ਲਿਸਟ ਬੜੀ ਲੰਮੀ ਹੈ। ਮਜਦੂਰਾਂ ਦੇ ਤਿਓਹਾਰ ਕਿਰਤ ਦਿਵਸ ਅਰਥਾਤ ਸੰਨ 1919 ਦੀ ਪਹਿਲੀ ਮਈ ਵਾਲੇ ਇਤਿਹਾਸਿਕ ਦਿਨ ਕਲਕੱਤਾ ਵਿੱਚ ਜਨਮ ਲੈਣ ਵਾਲੇ ਮੰਨਾ ਡੇ ਦੀ ਸੰਗੀਤ ਸਾਧਨਾ ਬਹੁਤ ਹੀ ਛੋਟੀ ਉਮਰ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਿਨ-ਬ-ਦਿਨ ਇਸ ਵਿੱਚ ਨਿਖਰ ਆਉਂਦਾ ਗਿਆ। ਉਹਨਾਂ ਦੇ ਗਾਏ ਚਾਰ ਹਜ਼ਾਰ ਗੀਤਾਂ ਵਿੱਚੋਂ ਕੁਝ ਚੋਣਵੇਂ ਗੀਤ ਤੁਸੀਂ ਸੁਣ ਸਕਦੇ ਹੋ ਇਥੇ ਕਲਿੱਕ ਕਰਕੇ। 



Tuesday, October 15, 2013

ਤਜਿੰਦਰਪਾਲ ਸਿੰਘ ਸੋਨੀ ਨੂੰ ਭਾਵ-ਭਿੰਨੀ ਸ਼ਰਧਾਜਲੀ

Tue, Oct 15, 2013 at 6:17 PM
ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ
ਗਿਆਨੀ ਗੁਰਬਚਨ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜ:ਮੱਕੜ ਦੇ ਪੋਤਰੇ ਏਕਮਜੋਤ ਨੂੰ ਸਿਰੋਪਾਓ ਤੇ ਦਸਤਾਰਾਂ ਭੇਟ
ਲੁਧਿਆਣਾ-15 ਅਕਤੂਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਹੋਣਹਾਰ ਛੋਟੇ ਸਪੁੱਤਰ ਸ.ਤਜਿੰਦਰਪਾਲ ਸਿੰਘ ਸੋਨੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਮਿਤ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦਾ ਭੋਗ ਉਹਨਾਂ ਦੇ ਗ੍ਰਹਿ ਮਾਡਲ ਟਾਊਨ ਐਕਸਟੈਂਸ਼ਨ (ਲੁਧਿਆਣਾ) ਵਿਖੇ ਪਾਇਆ ਗਿਆ। ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਉੂਨ ਐਕਸਟੈਂਸ਼ਨ (ਲਧਿਆਣਾ) ਵਿਖੇ ਅਰਦਾਸ ਸਮਾਗਮ ਹੋਇਆ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ, ਭਾਈ ਰਵਿੰਦਰ ਸਿੰਘ ਤੇ ਭਾਈ ਰਾਏ ਸਿੰਘ, ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਅਤੇ ਬੀਬੀ ਬਲਜੀਤ ਕੌਰ ਖਾਲਸਾ ਦੇ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਦੁਆਰਾ ਕੀਤਾ। ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਨੇ ਕੀਤੀ, ਉਪਰੰਤ ਹੁਕਮਨਾਮਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸ.ਤਜਿੰਦਰਪਾਲ ਸਿੰਘ ਸੋਨੀ ਦੇ ਨਮਿਤ ਅਰਦਾਸ ਸਮਾਗਮ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਕਿ ਆਪਣੀ ਉਸਾਰੂ ਸੋਚ ਨੂੰ ਸਮਾਜਕ ਕਾਰਜਾਂ ਵਿੱਚ ਲੱਗਾ ਕੇ ਸੱਚੇ ਦਿਲੋਂ ਸਮਾਜ ਦੀ ਸੇਵਾ ਕਰਨ ਵਾਲਾ ਸਿਰੜੀ ਨੌਜਵਾਨ ਤਜਿੰਦਰਪਾਲ ਸਿੰਘ ਸੋਨੀ ਬੇਸ਼ੱਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਹਮੇਸ਼ਾਂ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸੱਜਣ-ਪ੍ਰੇਮੀਆਂ ਤੇ ਸਮੁੱਚੇ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਲਈ ਵੱਸਦੀਆਂ ਰਹਿਣਗੀਆਂ।
ਸਮਾਗਮ ਦੌਰਾਨ ਸ.ਤਜਿੰਦਰਪਾਲ ਸਿੰਘ ਸੋਨੀ ਨੂੰ ਨਿੱਘੀ ਸ਼ਰਧਾਜ਼ਲੀ ਦੇਂਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਕਾ ਤਜਿੰਦਰਪਾਲ ਸਿੰਘ ਸੋਨੀ ਦੇ ਅਚਾਨਕ ਅਕਾਲ ਕਰ ਜਾਣ ਨਾਲ ਸਮੁੱਚੇ ਸਮਾਜ ਨੂੰ ਬੜਾ ਵੱਡਾ ਘਾਟਾ ਪਿਆ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਲਈ ਪੁੱਤਰ ਵਿਛੋੜੇ ਦਾ ਸਦਮਾ ਬੜਾ ਅਸਿਹ ਤੇ ਅਕਹਿ ਹੈ। ਜਿਸ ਨੂੰ ਨਾ ਸਹਾਰਿਆ ਜਾ ਸਕਦਾ ਹੈ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਦੁਖਮਈ ਘੜੀ ਵਿੱਚ ਉਹ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਪੋਤਰੇ ਤੇ ਸ.ਤਜਿੰਦਰਪਾਲ ਸਿੰਘ ਸੋਨੀ ਦੇ ਇਕਲੌਤੇ ਮਾਸੂਮ ਬੇਟੇ ਏਕਮਜੋਤ ਸਿੰਘ ਨੂੰ ਸਿਰੋਪਾਓ ਤੇ ਦਸਤਾਰ ਭੇਟ ਕੀਤੀ। ਸਮਾਗਮ ਦੌਰਾਨ ਡਾਕਟਰ ਦਲਜੀਤ ਸਿੰਘ ਚੀਮਾਂ ਵਿਧਾਇਕ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬੜੀ ਬਾਖੂਬੀ ਢੰਗ ਨਾਲ ਨਿਭਾਉਂਦਿਆਂ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਧੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਤੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸਖ਼ਸ਼ੀਅਤਾਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਹਨਾਂ ਦੇ ਹੋਣਹਾਰ ਸਪੁੱਤਰ ਦੀ ਬੇਵਕਤੀ ਮੌਤ ਸਬੰਧੀ ਭੇਜੇ ਗਏ ਸ਼ੋਕ ਸੰਦੇਸ਼ ਨੂੰ ਪੜਿਆ।
ਇਸ ਮੌਕੇ ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ:ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸਾਬਕਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਹਿਬ ਗਿਆਨੀ ਮੋਹਣ ਸਿੰਘ, ਤਜਿੰਦਰਪਾਲ ਸਿੰਘ ਸੋਨੀ ਦੀ ਸੁਪਤਨੀ ਬੀਬੀ ਮਨਜੀਤ ਕੌਰ, ਬੇਟੀ ਅਨਮੋਲਜੋਤ ਕੌਰ, ਭਰਾਤਾ ਸ.ਇੰਦਰਜੀਤ ਸਿੰਘ ਮੱਕੜ, ਸ.ਮਨਵਿੰਦਰਪਾਲ ਸਿੰਘ ਮੱਕੜ (ਕੌਂਸਲਰ), ਕੇਂਦਰੀ ਸੂਚਨਾ ਤੇ ਪ੍ਰਸ਼ਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ, ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ, ਬੀਬੀ ਪ੍ਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ, ਡਾਕਟਰ ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ, ਸ.ਅਮਰੀਕ ਸਿੰਘ ਆਲੀਵਾਲ ਤੇ ਸ.ਗੁਰਚਰਨ ਸਿੰਘ ਗਾਲਬ ਸਾਬਕਾ ਮੈਂਬਰ ਪਾਰਲੀਮੈਂਟ, ਸ.ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਸ਼ਰਨਜੀਤ ਸਿੰਘ ਢਿਲੋਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਚਰਨਜੀਤ ਸਿੰਘ ਅਟਵਾਲ, ਸ.ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ.ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਪੰਜਾਬ ਦੇ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਪੰਜਾਬ ਸ.ਸਿਕੰਦਰ ਸਿੰਘ ਮਲੂਕਾ, ਟਰਾਂਸਪੋਰਟ ਮੰਤਰੀ ਸ.ਅਜੀਤ ਸਿੰਘ ਕੋਹਾੜ, ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ, ਸ.ਸਿਮਰਜੀਤ ਸਿੰਘ ਬੈਂਸ ਵਿਧਾਇਕ, ਭਾਰਤ ਭੂਸ਼ਨ ਆਸ਼ੂ ਵਿਧਾਇਕ, ਸ.ਬਲਜੀਤ ਸਿੰਘ ਜਲਾਲਉਸਮਾਂ ਵਿਧਾਇਕ, ਸ.ਹਰੀ ਸਿੰਘ ਜੀਰਾ ਵਿਧਾਇਕ, ਜਥੇਦਾਰ ਬਲਵਿੰਦਰ ਸਿੰਘ ਬੈਂਸ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਰਸ਼ਨ ਸਿੰਘ ਸ਼ਿਵਾਲਕ ਵਿਧਾਇਕ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਭਾਟੀਆ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ.ਤਜਿੰਦਰ ਸਿੰਘ ਬਿੰਟੂ, ਸ.ਮਲਕੀਤ ਸਿੰਘ ਬੀਰਮੀ ਸਾਬਕਾ ਮੰਤਰੀ ਪੰਜਾਬ, ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਜਿੰਦਰ ਭੰਡਾਰੀ, ਸ.ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ, ਸ੍ਰੀ ਸਤਪਾਲ ਗੁਸਾਂਈ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਲੁਧਿਆਣਾ ਦੇ ਮੇਅਰ ਸ.ਹਰਚਰਨ ਸਿੰਘ ਗੋਹਲਵੜੀਆ, ਸ.ਹਰਭਜਨ ਸਿੰਘ ਡੰਗ, ਸ.ਜਗਜੀਵਨਪਾਲ ਸਿੰਘ ਖੀਰਨੀਆਂ ਤੇ ਸ.ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਸ.ਕ੍ਰਿਪਾਲ ਸਿੰਘ ਬੰਡੂਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ.ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ.ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਬਾਦਲ, ਅੰਤ੍ਰਿੰਗ ਮੈਂਬਰ ਸ.ਗੁਰਬਚਨ ਸਿੰਘ ਕਰਮੂੰਵਾਲਾ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਮੋਹਨ ਸਿੰਘ ਬੰਗੀ ਤੇ ਸ.ਹਰਭਜਨ ਸਿੰਘ ਸ਼ੇਰਗਿੱਲ, ਮੈਂਬਰ ਭਾਈ ਮਨਜੀਤ ਸਿੰਘ, ਸ.ਜਗਜੀਤ ਸਿੰਘ ਖਾਲਸਾ, ਸ.ਅਮਰਜੀਤ ਸਿੰਘ ਚਾਵਲਾ, ਬੀਬੀ ਰਵਿੰਦਰ ਕੌਰ, ਠੇਕੇਦਾਰ ਕੰਵਲਇੰਦਰ ਸਿੰਘ, ਬੀਬੀ ਅਮਰਜੀਤ ਕੌਰ, ਸ.ਚਰਨ ਸਿੰਘ ਆਲਮਗੀਰ, ਸ.ਗੁਰਨਾਮ ਸਿੰਘ ਜੱਸਲ, ਸ.ਗੁਰਚਰਨ ਸਿੰਘ ਗਰੇਵਾਲ, ਸ.ਜਗਜੀਤ ਸਿੰਘ ਤਲਵੰਡੀ, ਸ.ਹਰਸੁਰਿੰਦਰ ਸਿੰਘ ਗਿੱਲ, ਸ.ਸੁਰਿੰਦਰ ਸਿੰਘ ਬੱਦੋਵਾਲ, ਸ.ਗੁਰਨਾਮ ਸਿੰਘ ਜੱਸਲ, ਸ.ਪਲਵਿੰਦਰ ਸਿੰਘ, ਸ.ਬਲਦੇਵ ਸਿੰਘ ਖਾਲਸਾ, ਸ.ਗੁਰਦਿਆਲ ਸਿੰਘ, ਸ.ਗੁਰਿੰਦਰਪਾਲ ਸਿੰਘ ਕਾਦੀਆਂ, ਸ.ਅਮਰੀਕ ਸਿੰਘ ਵਿਛੋਆ, ਸ.ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਸ.ਅਮਰਜੀਤ ਸਿੰਘ ਬੰਡਾਲਾ, ਸ.ਹਰਬੰਸ ਸਿੰਘ ਮੰਝਪੁਰ, ਸ.ਕਸ਼ਮੀਰ ਸਿੰਘ ਬਰਿਆਰ, ਸ.ਨਰਿੰਦਰ ਸਿੰਘ ਬਾੜਾ, ਸ.ਨਿਰਮਲ ਸਿੰਘ ਘਰਾਚੋਂ, ਬਾਬਾ ਨਿਰਮਲ ਸਿੰਘ ਨੌਸਹਿਰਾ ਢਾਲਾ, ਸ.ਸੁਖਜੀਤ ਸਿੰਘ ਲੋਹਗੜ, ਸੰਤ ਜਸਵੀਰ ਸਿੰਘ ਕਾਲਾਮਾਲਾ, ਸ.ਬਲਦੇਵ ਸਿੰਘ ਚੁੰਘਾ, ਸ.ਦਰਸ਼ਨ ਸਿੰਘ ਸੇਰਖਾਂ, ਸ.ਗੁਰਪ੍ਰੀਤ ਸਿੰਘ ਝੱਬਰ, ਸ.ਸੁਵਿੰਦਰ ਸਿੰਘ ਸੱਭਰਵਾਲ, ਸ.ਗੁਰਮੇਲ ਸਿੰਘ ਸੰਗੋਵਾਲ, ਸ.ਬਲਵੰਤ ਸਿੰਘ ਰਾਮਗੜ, ਸ.ਰਾਮ ਸਿੰਘ, ਸ.ਮਗਵਿੰਦਰ ਸਿੰਘ ਖਾਪੜਖੇੜੀ, ਸ.ਜਸਵਿੰਦਰ ਸਿੰਘ ਐਡਵੋਕੇਟ, ਸ.ਰਘਬੀਰ ਸਿੰਘ ਸਹਾਰਨ ਮਾਜਰਾ, ਸ.ਅਮਰੀਕ ਸਿੰਘ ਮੋਹਾਲੀ, ਸ.ਹਰਦੀਪ ਸਿੰਘ, ਬੀਬੀ ਕਿਰਨਜੋਤ ਕੌਰ, ਸ.ਭਰਪੂਰ ਸਿੰਘ, ਸ.ਸੁਰਜੀਤ ਸਿੰਘ ਭਿੱਟੇਵਿਡ ਤੇ ਬਿਕਰਮ ਸਿੰਘ ਕੋਟਲਾ, ਸ.ਦਲਮੇਘ ਸਿੰਘ, ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਜੋਗਿੰਦਰ ਸਿੰਘ ਓ.ਐਸ.ਡੀ., ਉੱਘੇ ਸਿੱਖ ਵਿਦਵਾਨ ਸ.ਪ੍ਰਿਥੀਪਾਲ ਸਿੰਘ ਕਪੂਰ, ਡਾ.ਗੁਰਨਾਮ ਸਿੰਘ, ਪ੍ਰੋ:ਕਰਤਾਰ ਸਿੰਘ ਤੇ ਡਾ:ਸੁਰਜੀਤ ਸਿੰਘ ਪਾਤਰ, ਐਡਵੋਕੇਟ ਐਚ.ਐਸ.ਫੂਲਕਾ, ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ.ਜਸਪਾਲ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪਕੁਲਪਤੀ ਸ.ਗੁਰਮੋਹਨ ਸਿੰਘ ਵਾਲੀਆ, ਡਾਇਰੈਕਟਰ ਐਜੂਕੇਸ਼ਨ ਸ.ਧਰਮਿੰਦਰ ਸਿੰਘ ਉੱਭਾ, ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਸ.ਪਰਮਜੀਤ ਸਿੰਘ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸ.ਕਰਨੈਲ ਸਿੰਘ ਪੀਰ ਮੁਹੰਮਦ, ਨਿਹੰਗਾ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ, ਹਰੀਆ ਵੇਲਾ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ, ਬਿਧੀ ਚੰਦ ਸੰਪ੍ਰਦਾਇ ਸੁਰਸਿੰਘ ਦੇ ਬਾਬਾ ਅਵਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਾਮਧਾਰੀ ਸੰਪ੍ਰਦਾਇ ਦੇ ਮੁਖੀ ਬਾਬਾ ਉਦੈ ਸਿੰਘ, ਨੀਲਧਾਰੀ ਸੰਪ੍ਰਦਾਇ ਦੇ ਮੁਖੀ ਬਾਬਾ ਸਤਨਾਮ ਸਿੰਘ, ਨਾਨਕਸਰ ਸੰਪ੍ਰਦਾਇ ਵੱਲੋਂ ਬਾਬਾ ਲੱਖਾ ਸਿੰਘ, ਬਾਬਾ ਜਸਵੰਤ ਸਿੰਘ (ਨਾਨਕਸਰ) ਸਮਰਾਲਾ ਚੌਕ ਲੁਧਿਆਣਾ, ਸੇਵਾਪੰਥੀ ਸੰਪ੍ਰਦਾਇ ਵੱਲੋਂ ਬਾਬਾ ਰਣਜੀਤ ਸਿੰਘ ਗੋਨਿਆਣਾ ਮੰਡੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਤੇ ਬੀਬੀ ਵਿਪਨਪ੍ਰੀਤ ਕੌਰ, ਕਾਰਸੇਵਾ ਦਿੱਲੀ ਵਾਲੇ ਬਾਬਾ ਬਚਨ ਸਿੰਘ, ਬਾਬਾ ਮਨਜੀਤ ਸਿੰਘ ਫਗਵਾੜੇ ਵਾਲੇ, ਚੌਧਰੀ ਕਰਨ ਸਿੰਘ ਚੁਟਾਲਾ ਹਰਿਆਣਾ ਨੇ ਵੀ ਸ਼ਰਧਾ ਦੇ ਫੁਲ ਅਰਪਿਤ ਕੀਤੇ 

Monday, October 07, 2013

ਜੱਥੇਦਾਰ ਮੱਕੜ ਦੇ ਸਭ ਤੋਂ ਛੋਟੇ ਬੇਟੇ ਦਾ ਦੇਹਾਂਤ

ਅੰਤਿਮ ਸੰਸਕਾਰ ਅੱਜ 11 ਵਜੇ ਮਾਡਲ ਟਾਊਨ ਐਕਟੈਨਸ਼ਨ ਵਿੱਚ
ਲੁਧਿਆਣਾ/ਅੰਮ੍ਰਿਤਸਰ/ ਚੰਡੀਗੜ੍ਹ:7 ਅਕਤੂਬਰ 2013:(ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਸਭ ਤੋਂ ਛੋਟੇ ਪੁੱਤਰ ਤਜਿੰਦਰ ਸਿੰਘ ਸੋਨੀ (36) ਦਾ ਸੰਖੇਪ ਬੀਮਾਰੀ ਕਾਰਨ ਚੰਡੀਗੜ੍ਹ ਪੀ. ਜੀ. ਆਈ. ਵਿਖੇ ਦਿਹਾਂਤ ਹੋ ਗਿਆ। ਪ੍ਰਸਿਧ ਸਮਾਜ ਸੇਵਕ ਅਤੇ ਪੰਥਕ ਪ੍ਰਚਾਰਕ ਕਰਤਾਰ ਸਿੰਘ ਗਰੀਬ ਨੇ ਦੱਸਿਆ ਕਿ ਸੋਨੀ ਦਾ ਅੰਤਿਮ ਸੰਸਕਾਰ 8 ਅਕਤੂਬਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ। ਇਸ ਦੁਖਦਾਈ ਖਬਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਈ ਅਕਾਲੀ-ਭਾਜਪਾ ਨੇਤਾਵਾਂ ਨੇ ਦੁੱਖ ਦਾ ਇਜ਼ਹਾਰ ਕੀਤਾ। ਇਹ ਦੁਖਦਾਈ ਫੈਲਦਿਆਂ ਹੀ ਲੋਕਾਂ ਵੱਲੋਂ ਬਾਰ ਬਾਰ ਪੁਸ਼ਟੀ ਦੇ  ਹੋ ਗਏ। ਸਾਰੇ ਇਹੀ ਆਖ ਰਹੇ ਸਨ ਕਿ ਉਹਨਾਂ ਨੂੰ ਇਸ ਖਬਰ ਦਾ ਇਤਬਾਰ  ਰਿਹਾ। ਜਥੇਦਾਰ ਮੱਕੜ ਦੇ ਪੰਥਕ ਹਮਾਇਤੀਆਂ ਤੇ ਰਿਸ਼ਤੇਦਾਰਾਂ ‘ਚ ਵੀ ਡੂੰਘੇ ਸੋਗ ਵਾਲਾ ਮਾਹੌਲ ਬਣ ਗਿਆ। ਜੱਥੇਦਾਰ ਮੱਕੜ ਦੇ ਨਿਵਾਸ ਅਸਥਾਨ ਤੇ ਹਮਦਰਦੀ ਪ੍ਰਗਟ ਕਰਨ ਲਈ ਲੋਕਾਂ ਦੀ ਭੀੜ ਲੱਗ ਗਈ। ਮ੍ਰਿਤਕ ਸੋਨੀ ਆਪਣੇ ਪਿੱਛੇ ਧਰਮਪਤਨੀ, ਛੋਟੀ ਬੇਟੀ ਤੇ ਤਿੰਨ ਸਾਲਾਂ ਦਾ ਪੁੱਤਰ ਛੱਡ ਗਏ। ਸਰਦਾਰ ਗਰੀਬ ਨੇ ਦੱਸਿਆ ਕਿ ਜੱਥੇਦਾਰ ਮੱਕੜ ਦੇ ਤਿੰਨ ਬੇਟੇ ਸਨ ਅਤੇ ਮਿਰਤਕ ਉਮਰ ਵਿੱਚ ਸਭਤੋਂ ਛੋਟਾ ਸੀ।
ਅੰਮ੍ਰਿਤਸਰ ਤੋਂ ਮਿਲੀ ਰਿਪੋਰਟ ਦੇ ਮੁਤਾਬਿਕ:ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇਸਨੂੰ ਬੇਵਕਤੀ ਮੌਤ ਅਤੇ ਅਸਹਿ ਸਦਮਾ ਦਸਦਿਆਂ ਬਾਕਾਇਦਾ ਸੋਗ ਸਭਾ ਵੀ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਵਿਛੜੀ ਰੂਹ ਦੇ ਨਮਿੱਤ ਮੂਲ ਮੰਤਰ ਦੇ ਪਾਠ ਉਪਰੰਤ ਸੋਗ ਵੱਜੋਂ ਦਫਤਰ ਵੀ ਬੰਦ ਰੱਖੇ ਗਏ। 
ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਨੇ ਸਾਰੇ ਮੁਲਾਜਮਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਉਨਾਂ ਦੇ ਸਭ ਤੋਂ ਛੋਟੇ ਸਪੁੱਤਰ ਸ. ਤਜਿੰਦਰਪਾਲ ਸਿੰਘ (ਸੋਨੀ) ਭਰ ਜਵਾਨੀ ‘ਚ ਪਰਿਵਾਰ ਨੂੰ ਵਿਛੋੜਾ ਦੇ ਗਏ। ਉਹ 38 ਸਾਲਾਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਰਕੇ ਜੇਰੇ ਇਲਾਜ ਪੀ.ਜੀ.ਆਈ. ਚੰਡੀਗੜ ਦਾਖਲ ਸਨ। 
ਉਨਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਮੁੱਚੇ ਅਹੁਦੇਦਾਰਾਂ/ਮੁਲਾਜ਼ਮਾਂ ਵੱਲੋਂ ਇਕੱਤਰ ਹੋ ਕੇ ਵਿਛੜੀ ਰੂਹ ਦੇ ਨਮਿੱਤ ਮੂਲ ਮੰਤਰ ਦੇ ਪਾਠ ਕੀਤੇ ਗਏ ਉਪਰੰਤ ਸ਼੍ਰੋਮਣੀ ਕਮੇਟੀ ਤੇ ਇਸ ਨਾਲ ਸਬੰਧਤ ਅਦਾਰੇ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਸ. ਤਜਿੰਦਰਪਾਲ ਸਿੰਘ ਸੋਨੀ ਦੇ ਅਕਾਲ ਚਲਾਣੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ. ਇੰਦਰਜੀਤ ਸਿੰਘ ਤੇ ਸ. ਮਨਵਿੰਦਰ ਸਿੰਘ ਦੇ ਛੋਟੇ ਭਰਾ ਸਨ ਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਇਕ ਬੇਟੀ ਛੱਡ ਗਏ। ਉਨਾਂ ਕਿਹਾ ਕਿ ਸ. ਤਜਿੰਦਰਪਾਲ ਸਿੰਘ ਸੋਨੀ ਦਾ ਵਿਛੋੜਾ ਅਸਹਿ ਹੈ। ਉਨਾਂ ਦੱਸਿਆ ਕਿ ਉਨਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ 8-10-2013 ਨੂੰ ਸਵੇਰੇ 11:00 ਵਜੇ ਸ਼ਮਸ਼ਾਨ ਭੂਮੀ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਹੋਵੇਗਾ।
ਸ. ਤਜਿੰਦਰਪਾਲ ਸਿੰਘ ਸੋਨੀ ਦੇ ਅਕਾਲ ਚਲਾਣੇ ‘ਤੇ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਣ ਸਿੰਘ ਬੰਗੀ, ਸ. ਸੂਬਾ ਸਿੰਘ ਡੱਬਵਾਲੀ ਆਦਿ ਅੰਤਿ੍ਰੰਗ ਕਮੇਟੀ ਮੈਂਬਰ ਸਾਹਿਬਾਨ, ਸ. ਰੂਪ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਤੇ ਸਮੂੰਹ ਮੁਲਾਜ਼ਮਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਸੇਜਲ ਅੱਖਾਂ ਨਾਲ ਤਜਿੰਦਰਪਾਲ ਸਿੰਘ ਸੋਨੀ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

Sunday, July 21, 2013

ਕਲਿਆਣ ਕੌਰ ਦਾ ਸਦੀਵੀ ਵਿਛੋੜਾ: ਇਹ ਡਾਢੇ ਦਾ ਖੇਲ ਹੈ

Updated:July25, 2013 
ਕਲਿਆਣ ਕੌਰ ਦੇ ਦੇਹਾਂਤ ਤੇ ਸੋਗ ਸੁਨੇਹਿਆਂ ਦਾ ਸਿਲਸਿਲਾ ਜਾਰੀ 
ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ ਦੇ ਦੇਹਾਂਤ ਤੇ ਸੋਗ ਸੁਨੇਹਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰਨਾਂ ਕਲਮੀ ਹਲਕਿਆਂ ਵਿੱਚ ਵੀ ਇਸ ਸਬੰਧ ਵਿੱਚ ਸ਼ੋਕ ਸਭਾਵਾਂ ਹੋਈਆਂ ਹਨ। ਵਿਦੇਸ਼ ਤੋਂ ਵੀ ਇਸ ਸਬੰਧੀ ਖਬਰਾਂ ਮਿਲ ਰਹੀਆਂ ਹਨ। ਇਸ ਮਕਸਦ ਲਈ ਪੁੱਜੇ ਲੇਖਾਂ ਅਤੇ ਕਾਵਿ ਰਚਨਾਵਾਂ ਨੂੰ ਵੱਖਰੇ ਤੌਰ ਤੇ ਸੰਭਾਲਿਆ ਜਾ ਰਿਹਾ ਹੈ।  
 ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ
ਲੁਧਿਆਣਾ : 18 ਜੁਲਾਈ (ਦਲਵੀਰ ਸਿੰਘ ਲੁਧਿਆਣਵੀ):ਉਘੇ ਪੱਤਰਕਾਰ ਰੈਕਟਰ ਕਥੂਰੀਆ ਨੂੰ ਉਸ ਵੇਲੇ ਡੂੰਘਾ ਸਦਮਾ ਪਹੁੰਚਿਆਂ ਜਦੋਂ ਉਹਨਾਂ ਦੀ ਧਰਮ ਪਤਨੀ ਕਲਿਆਣ ਕੌਰ ਪਿਛਲੇ ਦਿਨੀ ਸਦੀਵੀ ਵਿਛੋੜਾ ਦਿੰਦਿਆਂ ਹੋਇਆਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ।  ਉਹ ਆਪਣੇ ਪਿੱਛੇ ਦੋ ਸਕੂਲ ਜਾਂਦੀਆਂ ਬੇਟੀਆਂ ਛੱਡ ਗਏ ਹਨ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਤੇ ਹੋਰਨਾਂ ਮੈਂਬਰਾਂ ਨੇ ਸਦਮੇ ਦੀ ਇਸ ਘੜੀ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਇਹ ਵੀ ਕਿਹਾ ਕਿ ਭਾਵੇਂ ਹਰ ਇਨਸਾਨ ਨੇ ਆਪਣੇ ਸੁਆਸਾਂ ਦੀ ਪੂੰਜੀ ਭੋਗ ਕੇ ਇਕ ਦਿਨ ਤੁਰ ਹੀ ਜਾਣਾ ਹੁੰਦਾ ਹੈ, ਪ੍ਰੰਤੂ ਸ੍ਰੀਮਤੀ ਕਲਿਆਣ ਕੌਰ ਦੀ ਇਸ ਬੇਵਕਤ ਮੌਤ 'ਤੇ ਸਮਾਜਿਕ ਹਲਕਿਆਂ ਵਿਚ ਵੀ ਡੂੰਘਾ ਸਦਮਾ ਮਹਿਸੂਸ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ, ਪ੍ਰੋ: ਗੁਰਭਜਨ ਗਿੱਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸਕੱਤਰ ਡਾ. ਗੁਲਜ਼ਾਰ ਪੰਧੇਰ, ਸੁਰਿੰਦਰ ਕੈਲੇ, ਜਨਮੇਜਾ ਜੌਹਲ, ਮੈਡਮ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਡਾ. ਕੁਲਵਿੰਦਰ ਕੌਰ ਮਿਨਹਾਸ, ਮਨਜਿੰਦਰ ਧਨੋਆ, ਭਗਵਾਨ ਢਿੱਲੋ, ਤਰਲੋਚਨ ਝਾਂਡੇ, ਸ੍ਰੀ ਡੀ ਪੀ ਮੌੜ, ਆਦਿ ਹਾਜ਼ਿਰ ਸਨ।
------------------------------------- 
Sydney (Australia):
ਕਲਿਆਣ ਕੌਰ  ਭੈਣ ਜੀ ਦੇ ਬੇਵਕਤ ਵਿਛੋੜੇ ਦੀ ਖਬਰ  ਪੜ੍ਹ ਕੇ ਬਹੁਤ ਹੀ ਦੁੱਖ ਹੋਇਆ | ਪੰਜਾਬ ਸਕਰੀਨ 'ਤੇ ਛਪੇ ਲੇਖ 'ਚ  ਭੈਣ ਜੀ ਦੀ ਸਖਸ਼ੀਅਤ ਬਾਰੇ ਪੜ੍ਹਿਆ ਜੋ  ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਹੋਣ ਦੇ ਨਾਤੇ ਆਪ ਨਾਲ ਕਲਮੀ ਖੇਤਰ ਵਿੱਚ ਵੀ ਕਾਰਜਸ਼ੀਲ ਸਨ ।  ਜ਼ਿੰਦਗੀ 'ਚ ਅਣਕਿਆਸੇ ਦੁੱਖ ਝੱਲਦੇ ਹੋਏ ਕਲਿਆਣ ਕੌਰ ਜੀ ਨੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ 'ਚ ਰੱਖਿਆ | ਕਦੇ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਕਬੂਲਣ ਤੋਂ ਸਿਵਾ ਸਾਡੇ ਕੁਝ ਵੀ ਵੱਸ ਨਹੀਂ ਹੈ | ਮੈਂ ਹਾਇਕੁ -ਲੋਕ ਪਰਿਵਾਰ ਵਲੋਂ ਆਪ ਜੀ ਨਾਲ ਇਹਨਾਂ ਦੁੱਖ ਘੜੀਆਂ 'ਚ ਸ਼ਾਮਿਲ ਹੁੰਦੇ ਹੋਏ ਕਲਿਆਣ ਕੌਰ ਭੈਣ ਜੀ ਦੀ ਆਤਮਕ ਸ਼ਾਂਤੀ ਦੀ ਅਰਦਾਸ ਕਰਦੀ  ਹਾਂ । ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ  | 
ਡਾ ਹਰਦੀਪ ਕੌਰ ਸੰਧੂ 
ਸੰਪਾਦਕ-ਹਾਇਕੁ -ਲੋਕ
Satinder Shah Singhਤੁਹਾਡੀ ਧਰਮ ਪਤਨੀ ਜੀ ਬਾਰੇ ਪਤਾ ਲੱਗਿਆ|ਬੜਾ ਅਫਸੋਸ ਹੋਇਆ ਇਸ ਗਲ ਦਾ| ਹੁਣੇ ਹੀ ਜਤਿੰਦਰ ਲਸਾੜਾ ਜੀ ਵਲੋਂ ਪਾਈ ਫੋਟੋ ਜੋ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਹੈ ਤੋਂ ਪਤਾ ਲੱਗਿਆ ਅਤੇ ਓਹਨਾ ਬਾਰੇ ਪੰਜਾਬ ਸਕਰੀਨ ਤੇ ਤੁਹਾਡਾ ਅੰਤਿਮ ਅਰਦਾਸ ਲਈ ਲਿਖਿਆ ਲੇਖ ਪੜ੍ਹਿਆ
ਮੈਂ ਹੱਥ ਜੋੜ ਕੇ ਮੁਆਫੀ ਚਾਹਾਂਗਾ ਕਿ ਮੈ ਨਹੀਂ ਪਹੁੰਚ ਸਕਿਆ|
-----------------------------------------------------------------
ਕੁਲਵੰਤ ਸਿੰਘ ਢੇਸੀ (UK): ਪਿਆਰੇ ਸਤਿਕਾਰੇ ਰੈਕਟਰ ਕਥੂਰੀਆ ਜੀ

 
ਇੰਡੀਆ ਆਉਣ ਦਾ ਪ੍ਰੋਗ੍ਰਾਮ ਖੜ੍ਹੇ ਪੈਰ ਬਣ ਗਿਆ ਅਤੇ ਫਿਰ ਮਹਾਂਰਾਸ਼ਟਰ ਅਤੇ ਮੱਧਪ੍ਰਦੇਸ਼ ਦੇ ਦੌਰੇ ਦੋ ਹਫਤਿਆਂ ਵਿਚ ਕਰਨ ਕਰਕੇ ਸੁਰਤ ਹੀ ਮਾਰੀ ਗਈ। ਸੋ ਖਿਮਾਂ ਦਾ ਜਾਚਕ ਹਾਂ ਜੀ।
 
ਭੈਣ ਜੀ ਕਲਿਆਣ ਕੌਰ ਜੀ ਦੇ ਬੇਵਕਤ ਵਿਛੋੜੇ ਦੀ ਖਬਰ ਹੁਣ ਪੜ੍ਹੀ ਹੈ ਅਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪ ਜੀ ਤੋਂ ਸਿਰਫ ਧਰਮ ਪਤਨੀ ਹੀ ਨਹੀ ਸਗੋਂ ਇੱਕ ਬਹੁਤ ਵਧੀਆ ਸਾਥੀ ਦਾ ਵਿਛੋੜ ਦਿੱਤਾ ਗਿਆ ਹੈ ਪਰ ਇਹ ਡਾਢੇ ਦਾ ਖੇਲ ਹੈ । ਅਸੀਂ ਆਪ ਜੀ ਨਾਲ ਇਹ ਦੁੱਖ ਭਰੀਆਂ ਘੜੀਆਂ ਸਾਂਝਿਆਂ ਕਰਦਿਆਂ ਭੈਣ ਜੀ ਕਲਿਆਣ ਕੌਰ ਦੀ ਆਤਮਕ ਸ਼ਾਂਤੀ ਦੀ ਅਰਦਾਸ ਕਰਦੇ ਹਾਂ ਜੀ । ਭੈਣ ਜੀ ਦੀ ਕਮੀ ਤਾਂ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਜੇਕਰ ਅਸੀਂ ਕਿਸੇ ਤਰਾਂ ਨਾਲ ਵੀ ਆਪ ਦੇ ਮਾਨਵੀ ਮੁਹਾਜ਼ ਲਈ ਕੰਮ ਆ ਸਕੀਏ ਤਾਂ ਧੰਨਵਾਦੀ ਹੋਵਾਂਗੇ ।
 
ਪਿਆਰ ਅਤੇ ਹਮਦਰਦੀ ਸਹਿਤ
ਆਪ ਦਾ------------------------------------------------------------------------------------------------------------
Prem S Mann:Rector ji, I am sorry to hear about your loss. My sincere condolences. Losing a spouse is terrible. It is God's wish and we have to accept it. May God bless the departed soul peace. Regards. -Prem-----------------------------------------------------
Sukhjeet Kaur (All India Radio): Oh Smt. Kalyan kaur g tuhade naal kiti ikko mulaaqaat sadiyan dee khushi de gayee c tusin eddi chheti chale jaaoge nahi c pata haale taan kaee hor mulaqaata karnia baaqi sann....Rabb tuhanu aapne charnaa ch niwaas daye
----------------------------------------------------
Baljit Singh Brar (Punjab Times):very sad veer ji,sorry mai dehli c is karke late jawab de riha ha guru bless u-----------------------------------
Manmeet Kaur(Free Lance Journalist): Very sad to hear about madam........
I got your message late i would have come for the funeral
----------------------------------------------------------------------------------------------
Vasundhara Pandey (poetess)आदरणीय कथूरिया जी, इस दुःख की घडी में मैं सांत्वना दूँ भी तो क्या और कैसे... कुछ समझ नही आ रहा है...जीवन सच में क्षण भंगुर है ,कब क्या हो कह नही सकते आशा करती हूँ की आप खुद को संभाल पाने में सक्षम रहें...जीवन संगिनी का साथ छोड़कर जाना और उनके बगैर जीवन का अंत काटना बहुत दुष्कर होता है ... मेरी हार्दिक सबेद्ना है आपके साथ,आपके बच्चों के साथ...इस दुखद घड़ी से उबरने का साहस रब दें... मैं पजाबी बिलकुल नही समझ पाती हूँ इसलिए कोई लेख लायिक नही कर पाती हूँ .. मेरी और मेरे पुरे परिवार की तरफ से अश्रुपूरित श्रधांजलि ... क्या कहूँ ....कुछ समझ नही आ रहा है ......----------------------------------------------
Poonam Singh (ਪ੍ਰੀਤਲੜੀ)Rector ji, bohat dukkh hoya hei...ki ho gya si onha noo...?----------------------------------
Harjinder Bal (Poet and Journalist )ਅਰਥਾਤ ਹਰਜਿੰਦਰ ਬਲ (ਸ਼ਾਇਰ ਅਤੇ ਪੱਤਰਕਾਰ ): ਲਿਖਦੇ ਹਨਬਹੁਤ ਦੁੱਖ ਹੋਇਆ ਸੁਣ ਕੇ, 1986-87 ਵਿਚ ਮੋਚਪੁਰੇ ਵਾਲੇ ਘਰ ਦੋ ਵਾਰੀ ਮਿਲਣ ਦਾ ਮੌਕਾ ਮਿਲਿਆ ਸੀ, ਬਹੁਤ ਮਿਲਣਸਾਰ ਸ਼ਖਸੀਅਤ ਸਨ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।
----------------------------
Bhabishan Singh GorayaMy heart felt condolences g. May Guru give her place at his feet and bestow courage on u and ur family to bear the loss.
Madhvi Dhaumya said...
Heart-felt condolences. Its a sheer chance that I stumbled on this post and got enlightened about Kalyan Kaur ji's personality and contributions. I am going to subscribe to Punjab screen now. - Madhvi Kataria   Monday, July 22, 2013 9:13:00 AM 



--------------------
Devinder S Johal:(ਆਕਾਸ਼ਵਾਣੀ ਜਲੰਧਰ): very sad.....how ? what happened to her...??------------------------------
Jatinder Lasara  ( ਜਤਿੰਦਰ ਲਸਾੜਾ-ਪ੍ਰਸਿਧ ਸ਼ਾਇਰ) said...
So sad...!!! ਕੁਝ ਅਰਸਾ ਪਹਿਲਾਂ ਹੀ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜੋ ਮੇਰੀ ਜਿੰਦਗੀ ਦੀ ਅਭੁੱਲ ਯਾਦ ਬਣ ਗਿਆ... ਛੋਟੀ ਜਿਹੀ ਮੁਲਾਕਾਤ ਹਮੇਸ਼ਾ ਯਾਦ ਰਹੇਗੀ. ਮੈਂ ਕਥੂਰੀਆ ਸਾਹਿਬ ਦੇ ਦੁੱਖ 'ਚ ਸ਼ਾਮਿਲ ਹਾਂ...
- Jatinder Lasara               Sunday, July 14, 2013 11:28:00 PM
====================
Satnam Chana(ਪ੍ਰਸਿਧ ਖੋਜੀ ਲੇਖਕ ਅਤੇ ਚਿੰਤਕ): Kathuria Ji Khabar parh ke bahut dukh hoea. Edan de mauke bande da emtehaan laende ne. Bey mauka....unfortunate.....Milan ga.......!
--------------------------------------------
Harvinder Singh (ਵਿਸ਼ਵ ਪ੍ਰਸਿਧ ਸੰਗੀਤਕਾਰ): What a shocking news, Rectorji. I don't know somehow I have been thinking of you lately. Please accept my heart felt condolences. Rectorji death, change , mortality are the key notes of this earthly existence. I can put myself in your shoes and mentally feel the pain and sorrow you are experiencing this moment. Sad, I never got to meet this divine soul during my earthly existence. Rectorji, even she has left this physical world, but she will always be there in your thought world in a vibrtory form and inspire you and loved ones. May God bless her soul to rest in peace, is my inner wish. I would like to talk to you on phone, may I call you. Loads of love and warm regards.
--------------------------------------------------------------
Balbir Parwana (ਮੈਗਜ਼ੀਨ ਐਡੀਟਰ-ਨਵਾਂ ਜ਼ਮਾਨਾ):   Very sad------------------------------Ameet Kumar (Journalist from Sindh-Pakistan): oh ho WAHEGURU Rehmat karega
Bohat dukh huwa sun ke
-------------------------------
Shinnder Shind (Eminent Poetess):  ਤੁਹਾਡੇ ਮਿਸਿਜ਼ ਦਾ ਬਹੁਤ ਅਫਸੋਸ ਹੋਇਆ ਜੀ.......ਕੀ ਉਹ ਬੀਮਾਰ ਸਨ...
ਪਰਮਾਤਮਾ ਉਂਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਜੀ...
ਕੁਝ ਨਹੀ ਕਰ ਸਕਦੇ ਅਕਾਲ ਪੁਰਖ ਦਾ ਭਾਣਾ ਮੰਨਣਾ ਪੇਂਦਾ ਜੀ.......ਅਸੀਂ ਹੋਰ ਕਰ ਵੀ ਕੀ ਸਕਦੇ ਹਾਂ ਜੀ...
---------------------------------------
Jaswant Singh AmanKathuria sahib, I saw this blog just now,10.30 on 15.07.13! I never knew her name! It is so sad....words fail me! May God give you enough strength to bear the loss.--------------------------------Jatinder LasaraOh my god... ਕਥੂਰੀਆ ਸਾਹਿਬ, ਯਕੀਨ ਹੀ ਨਹੀਂ ਹੋ ਰਿਹਾ, ਛੋਟੀ ਜਿਹੀ ਮੁਲਾਕਾਤ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਹੈ... ਮੈਂ ਤੁਹਾਡਾ ਦਰਦ ਸਮਝਦਾ ਹਾਂ ਅਤੇ ਤੁਹਾਡੇ ਦੁਖ 'ਚ ਸ਼ਾਮਿਲ ਹਾਂ... it's too late now, I'll call you tomorrow----------------------------Bakhshinder Singh (Senior Journalist): ਬਹੁਤ ਅਫ਼ਸੋਸ ਹੈ। ਮੈਂ ਵਿਦੇਸ਼ ਵਿਚ ਹੋਣ ਕਰ ਕੇ ਤੁਹਾਡਾ ਦੁੱਖ ਵੰਡਾਉਣ ਨਹੀਂ ਆ ਸਕਦਾ।----------------------Lok RajVery sorry to hear that heartbreaking news. Please accept my condolences-------------------------------Jyoti Dang:  oh so sad-------------------------------Meena SharmaRector ji...iss dukh ki ghadi mein main aapke saath hoon aur rab se yahi dua hai ki unki aatma ko shanti aur sadgati de......plz tc---------------------------


Paramjit Dosanjhਸਰ ਜੀ ਬਹੁਤ ਹੀ ਦੁੱਖ ਵਾਲੀ ਖ਼ਬਰ ਹੈ ..........ਮੈ ਤੁਹਾਡੇ ਇਸ ਦੁੱਖ ਦੀ ਘੜ੍ਹੀ ਵਿਚ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਹਾ ਜੀ ....ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾ ਕਿ ਤੁਹਾਨੂੰ ਇਸ ਦੁੱਖ ਦੀ ਘੜ੍ਹੀ ਵਿਚੋ ਰੱਬ ਭਾਣਾ ਮੰਨਣ ਦਾ ਬਲ ਬਖ਼ਸ਼ੇ ........ ਦੁੱਖੀ ਹਿਰਦੇ ਨਾਲ .............ਪਰਮਜੀਤ ਦੁਸਾਂਝ

------------------------------------Kawaldeep Singh:  
ਦੁੱਖ ਘੜੀ ਵਿੱਚ ਸ਼ਾਮਲ ਹੁੰਦਿਆਂ ਹੋਇਆਂ ਇਹ ਅਰਦਾਸ ਕਰਦਾ ਹਾਂ ਕਿ ਰੱਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ....
------------------------------------------------------
Sukhjeet Kaur: Very sad bahut dukh hoya g...
------------------------------Harvinder Singh
Piar bhari Sat Sri Akal Rector Ji, thank for posting this beautiful picture of divine soul. I will pray for her soul and send her my positive thoughts and blessings. This is possible because every human being is unique in the scheme of things. Even her soul personality has merged into the great ocean of universal soul but each soul has a certain frequency and can be contacted by persons in physical form. Thank you so much Rectorji. My thoughts are with you and your loved ones in this time of sorrow. Loads of love and warm regards. I will keep in touch with you on phone. God bless you all.
-------------------------------------------------
ਆਪ ਜੀ ਦਾ ਸ਼ੋਕ ਸੰਦੇਸ਼ ਪੁੱਜਾ। ਬੀਬੀ ਕਲਿਆਣ ਕੌਰ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪੜ੍ਹ ਕੇ ਦੁੱਖ ਹੋਇਆ। ਦੁੱਖ ਦੀ ਇਸ ਘਡ਼ੀ ਵਿਚ ਵਿਧਾ ਪਰਿਵਾਰ ਆਪ ਜੀ ਨਾਲ ਸ਼ਰੀਕ ਹੈ।
----------------------
Very sad news. RIP.
----------------------------
Paramjit Setia (Journalist): Sad news sir
--------------------------
Baljit Saini (Eminent Poetess): 
Its very sad....
------------------------------------
Sorry to know that Bhabhijee left us for her Heavenly abode. We prey Thy God to console the Pious sole and bestow you & your family energy to bear the unpredictable loss.............Bodhisatva kastooriya & Family
-------------------------------
Poonam Matia
sorry to know abt her demise ...... Thnx for sharing the news . Dard baatne se kam hota hai
--------------------------------------
very sad news~RIP~I'm shocked to know
------------------------------------------------
it is so tragic and sad .may god give peace to the departed soul and give you strength to bear the loss
--------------------------------
I m sorry to hear about this loss in ur life Rector ji ... I cdnt read punjabi ..... so not mch aware of conditions in which she died ... My deepest condolence is extended to u .... May Her soul RIP ...plz do tell me in English or Hindi when U get a little Time
--------------------------------------------
Narinder Kumar Jeet:             very sad

-----------------------------------------------
Sushil Raheja: Very Sad,
-----------------------------------------

Akhil Gautam Very sorry to know this.heartfelt condolences!

---------------------------------------------------------



ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--