Showing posts with label Comrade Amarjeet Kaur. Show all posts
Showing posts with label Comrade Amarjeet Kaur. Show all posts

Thursday, August 15, 2019

ਈਸੜੂ ਵਿੱਚ ਲੈਫਟ ਨੇ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਬਖੀਏ ਉਧੇੜੇ

ਕਾਮਰੇਡ ਪਾਸਲਾ ਨੇ ਦਿੱਤਾ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ  
ਲੁਧਿਆਣਾ: 16 ਅਗਸਤ 2019: (ਪੰਜਾਬ ਸਕਰੀਨ ਟੀਮ):: 
ਖੰਨਾ ਨੇੜੇ ਪਿੰਡ ਈਸੜੂ ਵਿਖੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਖੱਬੇ ਪੱਖੀਆਂ ਨੇ ਤਰਾਂ ਤਰਾਂ ਦੇ ਪ੍ਰਗਟਾਵੇ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਬਖੀਏ ਉਧੇੜ ਦਿੱਤੇ। ਇਸ ਮੌਕੇ ਆਰ ਐਮ ਪੀ ਆਈ ਲੀਡਰ  ਕਾਮਰੇਡ ਮੰਗਤਰਾਮ ਪਾਸਲਾ ਨੇ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਤੋਂ ਬਿਨਾ ਹੁਣ ਹੋਰ ਕੋਈ ਚਾਰਾ ਨਹੀਂ।  ਇਸਦੇ ਨਾਲ ਹੀ ਉਹਨਾਂ ਕਮਿਊਨਿਸਟ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸੰਘੀ ਗੁੰਡਿਆਂ ਤੋਂ ਕਸ਼ਮੀਰੀ ਕੁੜੀਆਂ ਦੀ ਰਾਖੀ ਜਾਨ ਦੀ ਬਾਜ਼ੀ ਲਗਾ ਕੇ ਵੀ ਕਰਨ। ਇਸ ਮੌਕੇ ਹੀ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਅੰਗਰੇਜ਼ਾਂ ਦੀ ਦਲਾਲੀ ਕਰਨ ਵਾਲੇ ਸੰਘੀ ਹੁਣ ਵੀ ਅਜਿਹੇ ਕੰਮਾਂ ਵਿੱਚ ਹੀ ਗਲਤਾਨ ਹਨ ਜਿਹਨਾਂ ਕੋਲ ਮਜ਼ਦੂਰਾਂ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ। ਆਮ ਜਨਤਾ ਲਈ ਝੋਲੀ ਬਿਲਕੁਲ ਖਾਲੀ ਹੈ। 
ਅੱਜ ਇੱਥੇ ਗੋਆ ਦੀ ਅਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਵਿਖੇ ਭਾਰਤੀ ਕਮਿਉਨਿਸਟ ਪਾਰਟੀ ਵਲੋ 15 ਅਗਸਤ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮਣਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਈਸੜੂ ਰੈਲੀ ਦੀ ਪ੍ਰਧਾਨਗੀ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ ਜਿਸ ਵਿੱਚ ਹੋਰਨਾਂ ਸੀਨੀਅਰ  ਨਾਲ ਐਡਵੋਕੇਟ ਪਰਮਜੀਤ ਸਿੰਘ, ਅਮਰ ਸਿੰਘ ਭੱਟੀਆਂ, ਸੁਰਜੀਤ ਸਿੰਘ ਸੀਲੋਂ, ਜਗਤਾਰ ਸਿੰਘ ਚਕੋਹੀ ਵੀ ਸ਼ਾਮਲ ਸਨ।  ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ ਪਿਛਲੇ 72 ਸਾਲਾਂ  ਵਿੱਚ ਇੰਝ ਕਦੇ ਨਹੀਂ ਹੋਇਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਆਰ ਆਰ ਐਸ ਤੇ ਸੱਤਾ ਵਿੱਚ ਬੈਠੀ ਉਸਦੀ ਪਿੱਠ ਠੋਕੀ ਭਾਜਪਾ ਜੋ ਕਿ ਅੱਜ ਸੱਤਾ ਵਿੱਚ ਹੈ ਤੇ ਇਸਦੀਆਂ ਹੋਰ ਸਬੰਧਤ ਜੱਥੇਬੰਦੀਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਜ਼ਰਾ ਵੀ ਹਿੱਸਾ ਨਹੀਂ ਪਾਇਆ, ਬਲਕਿ ਅੰਗਰੇਜ਼ਾਂ ਦੀ ਦਲਾਲੀ ਕੀਤੀ। ਇਸ ਲਈ ਇਹਨਾਂ ਨੂੰ ਸੰਵਿਧਾਨ ਦੇ ਮਹੱਤਵ ਦਾ ਕੋਈ ਅਹਿਸਾਸ ਨਹੀਂ ਹੈ। ਇਸ ਲਈ ਦੇਸ਼ ਦੇ ਸੰਵਿਧਾਨ ਦੀਆਂ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਵਾਦ ਵਾਲੀਆਂ ਮੱਦਾਂ ਨੂੰ ਤੇਜੀ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਖਤਮ ਕਰਨ ਕੇ ਕਾਰਪੋਰੇਟ ਪੱਖੀ ਕੱਟੜਪੰਥੀ ਹਿੰਦੂ ਰਾਸ਼ਟਰ ਵੱਲ ਵਧ ਰਹੇ ਹਨ। ਭੀੜਾਂ ਵਲੋਂ ਝੂਠ ਮੂਠ ਦੇ ਬਹਾਨੇ ਬਣਾ ਕੇ ਘਟ ਗਿਣਤੀਆਂ ਤੇ ਹਮਲੇ ਕਰਕੇ ਕਤਲ ਕੀਤੇ ਜਾ ਰਹੇ ਹਨ। ਦਲਿਤਾਂ ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਚੋਂ ਲੋਕਾਂ ਦੀ ਰਾਏ ਤੋ ਬਿਨਾ 370 ਧਾਰਾ ਹਟਾਉਣਾ ਦੇਸ਼ ਤੇ ਦੱਖਣੀ ਏਸ਼ੀਆ ਦੇ ਖਿੱਤੇ ਨੂੰ ਖਤਰੇ ਵਿੱਚ ਸੁੱਟ ਦੇਵੇਗਾ। ਜਿਸ ਢੰਗ ਦੇ ਨਾਲ ਲੋਕ ਰਾਏ ਤੋ ਬਿਨਾ ਇਹ ਸਭ ਕੀਤਾ ਗਿਆ ਤੇ ਹਾਲੇ ਵੀ 10 ਦਿਨ ਦੇ ਬਾਅਦ ਵੀ ਘਾਟੀ ਵਿੱਚ ਲੋਕਾਂ ਤੇ ਸਖ਼ਤ ਪਾਬੰਦੀਆਂ ਲੱਗੀਆਂ ਹਨ, ਮਨੁੱਖੀ ਅਧਿਕਾਰਾਂ ਦਾ ਸਰਾਸਰ ਘਾਣ ਹੈ। ਇਹ ਗੱਲ ਨੋਟ ਕਰਨੀ ਜਰੂਰੀ ਹੈ ਕਿ ਇਸ ਕਿਸਮ ਦੇ ਕਾਨੂੰਨ ਭਾਰਤ ਵਿੱਚ 10 ਹੋਰ ਥਾਵਾਂ ਤੇ ਹਨ। ਪਰ ੳੁੱਥੇ ਕੁਝ ਨਹੀਂ ਕੀਤਾ ਜਾ ਰਿਹਾ। ਮੰਤਵ ਸਾਫ਼ ਦਿਖਦਾ ਹੈ। ਸੂਚਨਾਂ ਦੇ ਅਧਿਕਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਤੇ ਸਿਹਤ ਨੀਤੀ ਵਿੱਚ ਸਧਾਰਨ ਵਰਗ ਦੇ ਲੋਕਾਂ ਨੂੰ ਇਹਨਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ।ਸਮੂਚੇ ਸੰਵਿਧਾਨਿਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਖ਼ਤਮ ਕੀਤੀ ਜਾ ਰਹੀ ਹੈ ਤੇ ਉਹਨਾਂ ਉੱਪਰ ਕੇਂਦਰੀ ਜਕੜ ਮਜ਼ਬੂਤ ਕੀਤੀ ਜਾ ਰਹੀ ਹੈ। ਹਰ ਥਾਂ ਤੇ ਯੋਗਤਾ ਨੂੰ ਛਿੱਕੇ ਟੰਗ ਕੇ ਆਰ ਐਸ ਐਸ ਦੇ ਬੰਦੇ ਫ਼ਿਟ ਕੀਤੇ ਜਾ ਰਹੇ ਹਨ ਤੇ ਹਿੰਦੂ ਰਾਜ ਦੀ ਸਥਾਪਨਾ ਵਲ ਵਧ ਰਹੇ ਹਨ। ਅੱਤ ਦੇ ਰੂੜ੍ਹੀਵਾਦੀ ਵਿਚਾਰ ਜਿਵੇਂ ਕਿ ਗਊ ਮੂਤਰ ਦੇ ਲਾਭ, ਗਾਵਾਂ ਆਕਸੀਜਨ ਛੱਡਦੀਆਂ ਹਨ ਅਦਿ। ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਮੁਲਕ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਫ਼ਾਸ਼ੀਵਾਦ ਵੱਲ ਤੇਜੀ ਨਾਲ ਵਧਿਆ ਜਾ ਰਿਹਾ ਹੈ। ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕੋਈ ਨੱਥ ਨਹੀਂ ਪਾਈੀ ਜਾ ਰਹੀ ਤੇ ਜਵਾਨੀ ਬਰਬਾਦ ਹੋ ਰਹੀ ਹੈ। ਇਹੀ ਨੌਜਵਾਨ ਕੁਰਾਹੇ ਪਾਉਣੇ ਸੌਖੇ ਹਨ ਤੇ ਫ਼ਾਸ਼ੀਵਾਦੀ ਸ਼ਕਤੀਆਂ ਇਹਨਾਂ ਨੂੰ ਵਰਤਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰੰਜਨ ਸਿੰਘ, ਕਾਮਰੇਡ ਸੇਠ, ਕੇਵਲ ਸਿੰਘ ਮਜਾਲੀਆ, ਇਸ ਮੌਕੇ ਤੇ ਕਾਮਰੇਡ ਗੁਲਜ਼ਾਰ ਗੋਰੀਆ-ਕੌਮੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਭਾਕਪਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਆਰ ਐਮ ਪੀ ਆਈ ਦੇ ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਗਦੀਸ਼ ਬੋਬੀ, ਕਾਮਰੇਡ ਭਗਵਾਨ ਸਿੰਘ ਮਲੌਦ, ਕਾਮਰੇਡ ਅਮਰ ਸਿੰਘ ਭੱਟੀਆਂ, ਕਾਮਰੇਡ ਪਰਮਜੀਤ ਸਿੰਘ ਅਡਵੋਕੇਟ, ਕਾਮਰੇਡ ਗੁਰਮੀਤ ਸਿੰਘ ਖੰਨਾ , ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਕੁਲਵੰਤ ਕੌਰ ਸਿੱਧੂ, ਰਵੀ ਕਾਂਤਾ, ਯੂਥ ਲੀਡਰ ਦੀਪਕ, ਕਾਰਤਿਕਾ ਅਤੇ ਕਈ ਹੋਰ ਸ਼ਾਮਲ ਸਨ। ਮੰਚ ਸੰਚਾਲਨ ਕਾਮਰੇਡ ਗੁਲਜ਼ਾਰ ਗੋਰੀਆ ਨੇ ਕੀਤਾ।

Sunday, October 07, 2018

ਸੰਘਰਸ਼ਾਂ ਤੋ ਬਾਅਦ ਹਾਸਿਲ ਕੀਤੇ ਹੱਕ ਖੋਹੇ ਜਾ ਰਹੇ ਹਨ-ਏਟਕ

8-9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਏਟਕ ਸਰਗਰਮ
ਲੁਧਿਆਣਾ: 7 ਅਕਤੂਬਰ 2018: ( ਪੰਜਾਬ ਸਕਰੀਨ ਬਿਊਰੋ):: 
ਅੱਜ 7 ਅਕਤੂਬਰ 2018 ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਬਾਬਾ ਜਲਵੰਤ ਸਿੰਘ ਹਾਲ ਲੁਧਿਆਣਾ ਵਿਖੇ ਏਟਕ ਦੇ ਸੀਨੀਅਰ ਲੀਡਰਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਹ ਮੀਟਿੰਗ ਕਾਮਰੇਡ ਬੰਤ ਸਿੰਘ ਬਰਾੜ ਦੀ ਪਰਧਾਨਗੀ ਹੇਠ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵੱਜੋਂ ਹੋਈ । ਇਸ ਮੀਟਿੰਗ  ਨੇ ਭਾਜਪਾ ਸਰਕਾਰ ਦੀਆਂ ਲੋਕ ਤੇ ਦੇਸ਼ ਵਿਰੋਧੀ ਨੀਤੀਆਂ ਦੇ ਕਾਰਨ ਦੇਸ਼ ਦੀ ਆਰਥਿਕ ਸਥਿਤੀ ਵਿੱਚ ਗੰਭੀਰ ਹੱਦ ਤੱਕ ਆਈ ਗਿਰਾਵਟ ਤੇ ਚਿੰਤਾ ਦਾ ਪਰਗਟਾਵਾ ਕੀਤਾ ਤੇ ਮਿਹਨਤਕਸ਼ ਅਵਾਮ ਨੂੰ ਸਰਕਾਰ ਦੀਆਂ ਨੀਤੀਆਂ ਵਿਰੁੱਧ ਡੱਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਲਈ 8 - 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਰਣਨੀਤੀ ਉਲੀਕੀ ਗਈ। 8 - 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਜੁੜੇ ਸੀਨੀਅਰ ਏਟਕ ਲੀਡਰ
ਮੀਟਿੰਗ ਨੂੰ ਸੰਬੋਧਨ ਕਰਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਕਾਮਿਆਂ ਵਲੋਂ ਦਹਾਕਿਆਂ ਬੱਧੀ ਸੰਘਰਸ਼ਾਂ ਤੋ ਬਾਅਦ ਹਾਸਿਲ ਕੀਤੇ ਹੱਕ ਖੋਹੇ ਜਾ ਰਹੇ ਹਨ। ਇਸ ਸਾਜ਼ਿਸ਼ ਅਧੀਨ ਹੀ 44 ਲੇਬਰ ਕਾਨੂੰਨਾਂ ਨੂੰ ਬਦਲ ਕੇ ਕਾਰਪੋਰੇਟ ਖੇਤਰ ਦੇ ਹੱਕ ਵਿੱਚ 4 ਕਾਨੂੰਨ ਬਣਾ ਕੇ ਸਮੇਟ ਕੇ ਰੱਖ ਦਿੱਤਾ ਗਿਆ ਹੈ। ਮਜ਼ਦੂਰਾਂ ਦੇ ਹੱਕਾਂ ਤੇ ਮਾਰੂ ਸੱਟ ਮਾਰੀ ਜਾ ਰਹੀ ਹੈ। ਹਰ ਖੇੱਤਰ ਵਿੱਚ ਠੇਕੇਦਾਰੀ ਪਰਬੰਧ ਲਿਆ ਕੇ ਮਜ਼ਦੂਰਾਂ ਦੀ ਨੌਕਰੀ ਦੀ ਸੁੱਰਖਿਆ ਸਮਾਪਤ ਕਰ ਦਿੱਤੀ ਗਈ ਹੈ। ਕੋਮਾਂਤਰੀ ਲੇਬਰ ਜੱਥੇਬਦੀ ਦੀਆਂ ਸਿਫ਼ਾਰਿਸ਼ਾਂ ਨੂੰ ਪੂਰੀ ਤਰਾਂ ਅੱਖੋ ਉਹਲੇ ਕੀਤਾ ਜਾ ਰਿਹਾ ਹੈ।  ਦੇਸ਼ ਦੀ ਆਰਥਿਕ ਸਥਿਤੀ ਕਿਵੇਂ ਰੁਲ ਰਹੀ ਹੈ ਇਸਦੀਆਂ ਭਖਦੀਆਂ ਮਿਸਾਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਤੇ ਰੁਪਏ ਦੀ ਕੀਮਤ ਵਿੱਚ ਭਾਰੀ ਗਿਰਾਵਟ ਹਨ। ਪਿਛਲੇ ਚਾਰ ਸਾਲਾਂ ਵਿੱਚ ਕੋਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਆਈ ਗਿਰਾਵਟ ਦੇ ਬਾਵਜੂਦ ਪੈਟਰੋਲ ਦੀ ਕੀਮਤ 30 ਰੁਪਏ ਦੇ ਲਗਭਗ ਵਧਾਈ ਗਈ ਤੇ ਹੁਣ ਢਾਈ ਰੁਪਏ ਘਟਾ ਕੇ ਲੋਕਾਂ ਦੇ ਨਾਲ ਛਲਾਵਾ ਕੀਤਾ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਈਆ 64 ਤੋ ਡਿਗ ਕੇ 74 ਅਤੇ ਪੌਡ ਦੇ ਮੁਕਾਬਲੇ 80 ਤੋਂ 97 ਰੁਪਏ ਹੋ ਗਿਆ ਹੈ। ਇਸਦਾ ਕੌਮਾਂਤਰੀ ਵਪਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਰਫ਼ਾਲ ਸੌਦੇ ਨੇ ਤਾਂ ਭਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਲਈਆਂ ਹਨ। ਹਰ ਪੱਖੋ ਫ਼ੇਲ ਹੋਣ ਤੇ ਹੁਣ ਭਾਜਪਾ ਫ਼ਿਰਕੂ ਲੀਹਾਂ ਤੇ ਦੇਸ਼ ਨੂੰ ਵੰਡਣ ਲੱਗੀ ਹੈ ਤੇ ਗੁਆਂਢੀ ਦੇਸ਼ਾਂ ਦੇ ਖਿਲਾਫ਼ ਜੰਗ ਦੀਆਂ ਗੱਲਾਂ ਕਰਕੇ ਵੋਟਾਂ ਬਟੋਰਨਾ ਚਾਹੁੰਦੀ ਹੈ। ਵਿਰੋਧੀਆਂ ਨੂੰ ਦਬਾਉਣ ਦੇ ਲਈ ਹਰ ਕਿਸਮ ਦੇ ਸਰਕਾਰੀ ਤੰਤਰ ਤੇ ਕਾਨੂੰਨਾਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ ਤੇ ਖਤਰਨਾਕ ਕਾਨੂੰਨ ਬਣਾਏ ਜਾ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ 28 ਸਿਤੰਬਰ ਨੂੰ ਕੌਮੀ ਟਰੇਡ ਯੂਨੀਅਨਾਂ ਵੱਲੋਂ ਸਾਂਝੀ ਕਨਵੈਸ਼ਨ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਸਮੇਂ ਬਾਰੇ ਐਕਸ਼ਨ ਪਰੋਗਰਾਮ ਉਲੀਕਿਆ ਗਿਆ।
ਪੰਜਾਬ ਏਟਕ ਦੀ ਸੂਬਾਈ ਵਰਕਿੰਗ ਕਮੇਟੀ ਨੇ 5 ਨਵੰਬਰ ਨੂੰ ਜਲੰਧਰ ਵਿਖੇ ਸਾਂਝੀ ਸੂਬਾਈ ਕਨਵੈਸਨ ਅਤੇ 15 ਨਵੰਬਰ ਨੂੰ  ਮੋਹਾਲੀ ਵਿਖੇ ਸਾਂਝੀ ਸੂਬਾਈ ਰੈਲੀ ਕਰਨ ਦਾ ਫੈੋਸਲਾ ਲਿਆ ਤੇ ਉਪਰੰਤ 8 - 9 ਜਨਵਰੀ ਨੂੰ  ਅਸਰਦਾਰ ਹੜਤਾਲ ਕਰਨ ਦਾ ਜ਼ੋਰਦਾਰ ਐਲਾਨ ਵੀ ਕੀਤਾ।
ਵਰਕਿੰਗ ਕਮੇਟੀ ਨੇ ਮੰਗ ਕੀਤੀ ਕਿ :
-ਲੇਬਰ ਕਾਨੂੰਨਾਂ ਨੂੰ ਮਾਲਕ ਹੱਕੀ ਨਾ ਬਣਾ ਕੇ ਲੇਬਰ ਦੇ ਹੱਕ ਵਿੱਚ ਬਣਾਇਆ ਜਾਏ।
-ਵੇਜਕੋਡ ਬਿੱਲ ਵਾਪਿਸ ਲਿਆ ਜਾਏ।
- ਨਵੀਂ ਪੈਨਸ਼ਨ ਨੀਤੀ ਨੂੰ ਹਟਾ ਕੇ ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਏ।
- ਆਈ ਐਲ ਓ ਕਨਵੈਨਸਨ ਦੀਆਂ ਦੀਆਂ ਸਿਫ਼ਾਰਿਸ਼ਾਂ ਨੂੰ ਪਾਸ ਕਰਕੇ ਲਾਗੂ ਕੀਤਾ ਜਾਏ।
- ਆਂਗਨਵਾੜੀ ਤੇ ਆਸ਼ਾ ਕਾਮਿਆਂ ਨੂੰ ਨਿਯਮਿਤ ਕਰਕੇੇ ਪੱਕੇ ਕੀਤਾ ਜਾਏ ਅਤੇ ਉਹਨਾਂ ਨੂੰ ਸਾਰੇ ਸਰਵਿਸ ਲਾਭ ਦਿੱਤੇ ਜਾਣ।
- ਈ ਐਸ ਆਈ ਤੇ ਈ ਪੀ ਐਫ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾਏ।
- ਡੀ ਏ ਦੀਆਂ ਕਿਸ਼ਤਾਂ ਤੇ ਪੇ ਕਮੀਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕੀਤੀਆਂ ਜਾਣ।
ਸਰਕਾਰ ਵਲੋਂ 40,000 ਰੁਪਏ ਤਨਖ਼ਾਹ ਲੈ ਰਹੇ ਟੀਚਰਾਂ ਨੂੰ ਕੱਚੇ ਕਰ ਕੇ 15000 ਤਨਖਾਹ ਦੇਣ ਦੀ ਨਿਖੇਧੀ ਕਰਦਿਆਂ ਉਹਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ ਗਈ।
ਏਟਕ ਦੇ ਸੂਬਾ ਸਕੱਤਰ ਕਾ: ਨਿਰਮਲ ਧਾਲੀਵਾਲ ਨੇ ਵਿਸਵਾਸ ਦਿਵਾਇਆ ਕਿ ਆਉਣ ਵਾਲੇ ਸਾਰੇ ਐਕਸਨਾਂ ਨੂੰ ਪੂਰੀ ਤਰਾਂ ਨੇਪਰੇ ਚਾੜ੍ਹਿਆ ਜਾਏਗਾ। ਸੂਬਾਈ ਮੀਤ ਪਰਧਾਨ ਕਾਮਰੇਡ ਡੀ ਪੀ ਮੌੜ ਨੇ ਸਭ ਦਾ ਧੰਨਵਾਦ ਕੀਤਾ। 

Thursday, July 05, 2018

ਭਾਜਪਾ ਦੀ ਮੋਦੀ ਸਰਕਾਰ ਨੂੰ ਜੜੋਂ ਉਖਾੜ ਸੁੱਟਣ ਦਾ ਸਮਾਂ ਆ ਗਿਐ-CPI

ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਸਰਕਾਰ-ਕਾ. ਅਮਰਜੀਤ ਕੌਰ 
ਲੁਧਿਆਣਾ: 5 ਜੁਲਾਈ 2018: (ਪੰਜਾਬ ਸਕਰੀਨ ਟੀਮ)::
ਦੇਸ਼ ਦੀ ਏਕਤਾ ਅਖੰਡਤਾ, ਫ਼ਿਰਕੂ ਤੇ ਸਮਾਜਿਕ ਸਦਭਾਵਨਾ ਰਾਖੀ ਦੇ ਲਈ ਅਤੇ ਦੀਆਂ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖੇ ਕਰਨ ਦਾ ਭਾਰਤੀ ਕਮਿਉਨਿਸਟ ਪਾਰਟੀ ਨੇ ਸੱਦਾ ਦਿੱਤਾ। ਅੱਜ ਇੱਥੇ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਆਰ ਐਸ ਐਸ ਦੀ ਥਾਪੜੀ  ਭਾ ਜ ਪਾ ਦੀ  ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਜੇਕਰ ਇਹ ਵਾਅਦਾ ਪੂਰਾ ਕੀਤਾ ਜਾਂਦਾ ਤਾਂ ਹੁਣ ਤੱਕ 8 ਕਰੋੜ ਬੋਰੁਜ਼ਗਾਰ ਨੌਜਵਾਨਾ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ। ਪਰ ਅਸਲੀਅਤ ਹੈ ਕਿ ਕੇਵਲ 1 ਲੱਖ 35 ਹਜ਼ਾਰ ਨੌਕਰੀਆਂ ਹੀ ਮੁਹੱਈਆ ਕਰਵਾਈਆ ਜਾ ਸਕੀਆਂ ਹਨ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਕੁਝ ਮਿਸਾਲਾਂ ਹਨ।  ਪਿਛਲੀਆਂ ਚੋਣਾ ਦੌਰਾਨ ਕਹੀ  15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ।  ਨੋਟਬੰਦੀ ਦੇ ਕਾਰਲ 2 ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 70 ਲੱਖ ਤੋਂ ਵੀ ਵੱਧ ਰੋਜਗਾਰ ਖਤਮ ਹੋ ਗਏ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਪੈਟ੍ਰੋਲ 85 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਹੈ।  ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਦੇ ਨਾਮ ਤੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਰੋਮੀਓ ਸਕਵੈਡ ਦੇ ਨਾਮ ਦੇ ਥੱਲੇ ਇਹ ਗੁੰਡੇ ਸਰਕਾਰੀ ਸ਼ੈਅ ਤੇ ਹੁੜਦੰਗ ਮਚਾ ਰਹੇ ਹਨ। ਭੀੜਾਂ ਵਲੋਂ ਕਤਲ ਕਰਨ ਦੀ ਨਵੀਂ ਖਤਰਨਾਕ ਰਵਾਇਤ ਪੈਦਾ ਕਰ ਦਿੱਤੀ ਗਈ ਹੈ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਦਲਿਤਾਂ ਅਤੇ ਘਟਗਿਣਤੀਆਂ ਤੇ ਹਮਲੇ ਵਧ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਤਰਕਸੀਲ ਸੋਚ ਰੱਖਣ ਵਾਲਿਆਂ ਜਿਵੇਂ ਕਿ ਗੌਰੀ ਲੰਕੇਸ ਦੇ ਕਤਲ ਕੀਤੇ ਜਾ ਰਹੇ ਨ। ਹਿੰਸਾ ਦੀ ਸੋਚ ਸਮਾਜ ਵਿੱਚ ਵਧਾਈ ਜਾ ਰਹੀ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਬੋਲ ਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ ਕੀਤਾ ਜਾ ਰਿਹਾ ਹੈ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰ ਕਿਸਮ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ।  ਇਸ ਲਈ ਦੇਸ਼ ਨੂੰ ਬਚਾਉਣ ਦੇ ਲਈ ਅੱਜ ਜੰਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਇਹ ਗੱਲ ਪਰਤੱਖ ਹੈ ਕਿ ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ।  ਹਿੰਦੂ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਨੇ ਹੁਣ ਪਛਾਣ ਲਿਆ ਹੈ ਤੇ ਇਸਨੂੰ ਪਛਾੜ ਦੇਣਗੇ।

ਭਾਰਤੀ ਕਮਿਉਨਿਸਟ ਪਾਰਟੀ ਦੇ ਪੰਜਾਬ ਦੇ ਸੂਬਾ ਸਕੱਤਰ ਕਾ: ਬੰਤ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਪਰ ਸਰਕਾਰ ਸੁੱਤੀ ਪਈ ਹੈ। ਨਸੇ  ਖਤਮ ਕਰਨ ਦਾ ਵਾਅਦਾ ਕਰਕੇ ਇਹ ਸਰਕਾਰ ਸੱਤਾ ਵਿੱਚ ਆਈ ਸੀ ਪਰ ਨਸੇ ਪਹਿਲਾਂ ਨਾਲੋਂ ਵੀ ਵੱਧ ਗਏ ਹਨ। ਨੌਜਵਾਨ ਮਰ ਰਹੇ ਹਨ ਪਰ ਸਰਕਾਰ ਸਿਰਫ ਅਲਫਾਜੀ ਗੱਲਾਂ ਕਰ ਰਹੀ ਹੈ। ਕਿਸਾਨੀ ਦੀ ਹਾਲਤ ਡਿਗ ਰਹੀ ਹੈ। ਉਦਯੋਗ ਮਰ ਰਹੇ ਹਨ।

ਡੀ ਪੀ ਮੌੜ
ਮੋ: 9417602333
  

Friday, January 26, 2018

26 ਜਨਵਰੀ: ਸੀਪੀਆਈ ਵੱਲੋਂ ਡੈਮੋਕਰੇਸੀ ਬਚਾਓ-ਵਿਧਾਨ ਬਚਾਓ ਰੈਲੀ

Fri, Jan 26, 2018 at 3:54 PM
ਸੀਪੀਆਈ ਵੱਲੋਂ ਨਗਰਨਿਗਮ ਚੋਣਾਂ ਦੀ ਪ੍ਰਚਾਰ ਮੁਹਿੰਮ ਵੀ ਸ਼ੁਰੂ 
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਆਰ ਐਸ ਐਸ ਦੀ ਸਰਪ੍ਰਸਤੀ 'ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਲੋਕਤੰਤਰ ਖਤਰੇ ਵਿੱਚ ਪੈੰਦਾ  ਜਾ ਰਿਹਾ ਹੈ। ਮੌਜੂਦਾ ਦੌਰ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਨਾ ਸਿਰਫ ਸੰਪਰਦਾਇਕ ਅਤੇ ਜਾਤ ਦੇ ਨਾਅਰੇ ਲਗਾਏ ਜਾ ਰਹੇ ਹਨ ਬਲਕਿ ਸਮੀਕਰਨਾਂ ਦੀ ਬੇਤਹਾਸ਼ਾ ਵਰਤੋਂ ਵੀ ਕੀਤੀ ਜਾ ਰਹੀ ਹੈ। ਹਾਲਤ ਏਨੀ ਨਾਜ਼ੁਕ ਹੋ ਗਈ ਹੈ ਕਿ ਲੋਕਤੰਤਰ ਤੇ ਨਜ਼ਰ ਰੱਖਣ ਵਾਲੇ ਸਭ ਤੋਂ ਵੱਧ ਸਰਗਰਮ ਰੂਪ ਮੀਡੀਆ ਅਤੇ ਨਿਆਂਪਾਲਿਕਾ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਕਸਦ ਲਈ ਸਾਧਨਾਂ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਚੋਣਾਂ ਵਿਚ ਪੈਸਾ, ਤਾਕਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਏਨੀ ਵੱਧ ਚੁੱਕੀ ਹੈ ਕਿ ਲੋਕਤੰਤਰ ਦੀ ਸੰਸਥਾ ਹੀ ਖਤਰੇ ਵਿਚ ਆ ਗਈ ਹੈ। ਇਸਦੇ ਵਿਰੁੱਧ ਜ਼ੋਰਦਾਰ ਸੰਘਰਸ਼ ਲਈ ਇੱਕ ਵਿਸ਼ਾਲ ਏਕੇ ਦੀ ਲੋੜ ਹੈ। ਇਹ ਗੱਲ ਭਾਰਤੀ ਕਮਿਉਨਿਸਟ ਪਾਰਟੀ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ  ਨੇ ਅੱਜ ਵਾਰਡ ਨੰਬਰ 78 ਵਿਚ ਸੀਪੀਆਈ ਵੱਲੋਂ ਆਯੋਜਿਤ ਇਕ ਡੈਮੋਕਰੇਸੀ ਬਚਾਓ-ਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਭਾਜਪਾ ਸ਼ਾਸ਼ਤ ਰਾਜਾਂ ਵਿਚ ਸੰਗਠਿਤ ਭੀੜ ਵੱਲੋਂ ਕੀਤੇ ਗਏ ਕਤਲਾਂ ਦਾ ਹਵਾਲਾ ਦਿੰਦੇ ਹੋਏ ਅਤੇ ਫਿਲਮ ਪਦਮਾਵਤੀ ਦੇ ਦਿਖਾਉਣ  ਦੇ ਖਿਲਾਫ ਹਿੰਸਾ ਇਹ ਦਰਸਾਉਂਦੀ ਹੈ ਕਿ ਭਾਜਪਾ ਦੀਆਂ ਸਰਕਾਰਾਂ ਕਿਵੇਂ ਭਾਰਤ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਨ੍ਹਾਂ ਸਰਕਾਰਾਂ ਦੀ ਪੂਰੀ ਤਰ੍ਹਾਂ ਹਿੰਸਾ ਦੇ ਦੋਸ਼ੀਆਂ ਦੇ ਨਾਲ ਮਿਲੀਭੁਗਤ ਹੈ। ਲੋਕਾਂ ਦੇ ਮਸਲਿਆਂ ਵਿਚ ਕੋਈ ਹੱਲ ਨਾ ਹੋਣ ਕਰਕੇ ਆਰਥਿਕ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਲਥਕੇਅਰ, ਸਿੱਖਿਆ ਮਹਿੰਗੀ ਬਣ ਰਹੀ ਹੈ ਹੁਣ ਸਰਕਾਰ ਐੱਫ.ਆਰ.ਡੀ.ਆਈ. ਬਿੱਲ ਰਾਹੀਂ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਵੀ ਕੰਟਰੋਲ ਕਰਨਾ ਚਾਹੁੰਦੀ ਹੈ ਜਿੱਥੇ ਸਰਕਾਰ ਜਮ੍ਹਾਂ ਕਰਤਾਵਾਂ ਦੇ ਪੈਸੇ ਨੂੰ ਜਬਤ ਕਰਨ ਦੀ ਸ਼ਕਤੀ ਹਾਸਲ ਕਰਨਾ ਚਾਹੁੰਦੀ ਹੈ। ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਖੱਬੀ ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਦੀ ਮਜਬੂਤ ਸ਼ਕਤੀਸ਼ਾਲੀ ਲਹਿਰ ਦੀ ਲੋੜ ਹੈ। ਸੀਪੀਆਈ ਦੇ ਆਗੂ ਅਤੇ ਰੈਲੀ ਦੇ ਮੁੱਖ ਪ੍ਰਬੰਧਕ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰ ਚੋਣਾਂ ਵਿੱਚ ਪੈਸੇ ਅਤੇ ਤਾਕਤ ਤੇ ਗੁੰਡਾਗਰਦੀ ਦੀ  ਵਰਤੋਂ ਕਰਦੇ ਹਨ ਅਤੇ ਸ਼ਰਾਬ ਅਤੇ ਹੋਰ ਨਸ਼ਾ ਵੀ ਵਰਤਦੇ ਹਨ। ਅਜਿਹੇ ਤੱਤਾਂ ਨੂੰ ਨਿਖੇੜਨ ਦੀ ਜਰੂਰਤ ਹੈ। ਜਿਨ੍ਹਾਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ ਉਨ੍ਹਾਂ ਵਿਚ ਡਾ. ਅਰੁਣ ਮਿੱਤਰਾ,  ਕਾਮਰੇਡ ਡੀ ਪੀ ਮੌੜ, ਕਾਮਰੇਡ ਨਵਲ ਛਿੱਬੜ,  ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਚਮਕੌਰ ਸਿੰਘ, ਕੇਵਲ ਸਿੰਘ ਬਨਵੈਤ, ਮੋ: ਸ਼ਫ਼ੀਕ, ਸੁਰਜੀਤ ਸਿੰਘ ਫ਼ੌਜੀ, ਵੀਰਾ ਖ਼ਾਨ, ਰਾਮਾਧਾਰ ਸਿੰਘ, ਦੇਵਰਾਜ, ਜਗਤਾਰ ਸਿੰਘ, ਨਿਧਾਨ ਸਿੰਘ, ਮੁੰੱਨਾ, ਕਮਲੇਸ਼, ਸਰੋਜ ਕੁਮਾਰ, ਅਨਿਲ ਕੁਮਾਰ, ਬਿੰਦਰ, ਰਮੇਸ਼, ਮੱਖਣ ਸਿੰਘ, ਭਰਪੂਰ ਸਿੰਘ, ਜਗਪਾਲ, ਜਗਦੀਸ਼ ਚੌਹਨ ਅਤੇ ਹੋਰ ਖੇਤਰਾਂ ਦੇ ਵੱਡੇ ਨਾਗਰਿਕਾਂ ਨੇ ਰੈਲੀ ਵਿਚ ਹਿੱਸਾ ਲਿਆ।   

Sunday, May 07, 2017

ਫ਼ਿਰਕਾਪਰਸਤੀ ਤੇ ਨਫ਼ਰਤ ਫ਼ੈਲਾਉਣ ਵਾਲੀਆਂ ਤਾਕਤਾਂ ਨੂੰ ਹਰਾਓ

ਭਾਰਤ ਦੀਆਂ ਜੰਮਹੂਰੀ ਤੇ ਧਰਮ ਨਿਰਪੱਖ ਪਰੰਪਰਾਵਾਂ ਨੂੰ ਬਚਾਓ-CPI 
ਲੁਧਿਆਣਾ: 7 ਮਈ 2017: (ਪੰਜਾਬ ਸਕਰੀਨ ਟੀਮ)::
For more pics on FB please click here
ਸੀਪੀਆਈ ਨੇ ਫਾਸ਼ੀਵਾਦ ਉੱਤੇ ਜਿੱਤ ਦੀ ਇਤਿਹਾਸਿਕ ਘਟਨਾ ਨੂੰ ਯਾਦ ਕਰਦਿਆਂ ਫਾਸ਼ੀਵਾਦ ਦੇ ਮੌਜੂਦਾ ਰੂਪਾਂ ਅਤੇ ਆਧੁਨਿਕ ਢੰਗ ਤਰੀਕਿਆਂ ਦੀ ਵਿਸਥਾਰ ਨਾਲ ਚਰਚਾ ਕੀਤੀ। ਗਊ ਮਾਤਾ ਦੇ ਨਾਮ ਦੀ ਆੜ ਹੇਠ ਫੈਲਾਈ ਜਾ ਰਹੀ ਨਫਰਤ ਅਤੇ ਅਣਮਨੁੱਖੀ ਹਨੇਰੀ ਦੇ ਕਹਿਰ ਦੀ ਵੀ ਚਰਚਾ ਹੋਈ। ਸੈਮੀਨਾਰ ਦੇ ਮੁੱਖ ਬੁਲਾਰੇ ਵੱਜੋਂ ਉਚੇਚੇ ਤੌਰ ਤੇ ਦਿੱਲੀ ਤੋਂ ਆਈ ਕਾਮਰੇਡ ਅਮਰਜੀਤ ਕੌਰ ਨੇ ਫਾਸ਼ੀਵਾਦ ਦੀਆਂ ਸ਼ੈਤਾਨੀ ਚਾਲਾਂ ਨੂੰ ਇੱਕ ਕਰਕੇ ਬੇਨਕਾਬ ਕੀਤਾ।  ਜ਼ਿਕਰਯੋਗ ਹੈ ਕਿ 9 ਮਈ ਦਾ ਦਿਨ ਫਾਸੀਵਾਦ ਉੱਤੇ ਜਿੱਤ ਦੇ ਦਿਨ ਵੱਜੋਂ ਮਨਾਇਆ ਜਾਂਦਾ ਹੈ। ਉਸ ਦਿਨ ਅਰਥਾਤ 9 ਮਈ 1945 ਨੂੰ ਸਵੇਰੇ ਸਵੇਰੇ ਇਸ ਜਿੱਤ ਦਾ ਐਲਾਨ ਕੀਤਾ ਗਿਆ ਸੀ। ਉਸ ਜਿੱਤ ਦੀ ਯਾਦ ਤਾਜ਼ਾ ਕਰਦਿਆਂ ਅੱਜ ਸੀਪੀਆਈ ਵੱਲੋਂ ਆਪਣੇ ਲੁਧਿਆਣਾ ਸਥਿਤ ਦਫਤਰ ਵਿੱਚ ਵੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
For more pics on FB please click here
ਸੈਮੀਨਾਰ ਦੀ ਵਿਚਾਰ ਚਰਚਾ ਨੇ ਸਪਸ਼ਟ ਕੀਤਾ ਕਿ ਫਾਸ਼ੀ ਤਾਕਤਾਂ ਭਾਵੇਂ ਜਿੰਨਾਂ ਮਰਜ਼ੀ ਜ਼ੋਰ ਲਾ ਲੈਣ, ਨੁਕਸਾਨ ਤਾਂ ਸ਼ਾਇਦ ਕੁਝ ਪੁਚਾ ਸਕਣ ਪਰ ਸਾਡੇ ਮਹਾਨ ਦੇਸ਼  ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਨਹੀਂ ਤੋੜ ਸਕਣਗੀਆਂ।  ਵੱਖੋ ਵੱਖ ਕਿਸਮ ਦੀਆਂ ਫ਼ਿਰਕਾਪ੍ਰਸਤ ਤੇ ਧਰਮ ਦੀ ਵਰਤੋਂ ਕਰ ਕੇ  ਨਫ਼ਰਤ ਫ਼ੈਲਾਉਣ  ਵਾਲੀਆਂ ਤਾਕਤਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਰ ਐਸ ਐਸ ਅਤੇ ਬੀ ਜੇ ਪੀ ਦਾ ਬਾਰ ਬਾਰ ਨਾਮ ਲਿਆ ਗਿਆ ਅਤੇ ਦੱਸਿਆ ਗਿਆ ਕਿ ਹੁਣ ਫੇਰ ਹਾਲਾਤ ਖਰਾਬ ਹਨ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਅੱਜ ਉਹ ਲੋਕ ਸੱਤਾ ਵਿੱਚ ਕਾਬਜ਼ ਹਨ ਜਿਹਨਾਂ ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ।  ਹਿੰਦੁ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕ ਛੇਤੀ ਹੀ ਪਛਾਣ ਕੇ ਪਛਾੜ ਦੇਣਗੇ। ਇਹ ਗੱਲ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ’ਫ਼ਾਸ਼ੀਵਾਦ ਉੱਤੇ ਜਿੱਤ ਦੇ ਦਿਵਸ ਦੇ ਸੰਦਰਭ ਵਿੱਚ ਭਾਰਤ ਵਿੱਚ ਇਸਦੀਆਂ ਚੁਣੌਤੀਆਂ ਅਤੇ ਟਾਕਰਾ’ ਵਿਸ਼ੇ ਤੇ ਆਯੋਜਿਤ ਵਿਚਾਰ ਚਰਚਾ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾ: ਅਰਮਜੀਤ ਕੌਰ ਨੇ ਕਹੀ। ਯਾਦ ਦਿਵਾਉਦਿਆਂ ਉਹਨਾਂ ਨੇ ਕਿਹਾ ਕਿ 1930ਵਿਆਂ ਵਿੱਚ ਵੀ ਇਸੇ ਢੰਗ ਦੀਆਂ ਘਟਨਾਵਾਂ ਹੋਈਆਂ ਸਨ ਜਦੋਂ ਕਿ ਇਟਲੀ, ਜਰਮਨੀ ਤੇ ਜਪਾਨ ਨੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਤੇ ਬਹੁਤ ਹੀ ਭਿਆਨਕ ਕਿਸਮ ਦੇ ਨੁਕਸਾਨ ਪੁਚਾਏ ਸਨ ਪਰ ਅੰਤ ਹਿਟਲਰ  ਨੂੰ ਮੂੰਹ ਦੀ ਖਾਣੀ ਪਈ ਸੀ। ਅੱਜ ਵੀ ਭਾਰਤ ਵਿੱਚ ਇਸ ਕਿਸਮ ਦਾ ਖਤਰਾ ਮੌਜੂਦ ਹੈ ਜਿਸ ਵਿੱਚ ਕਿ ਕਾਰਪੋਰੇਟ ਜਗਤ ਦੀ ਹੱਥ ਠੋਕਾ ਸਰਕਾਰ ਮੌਜੂਦ ਹੈ ਅਤੇ ਮੀਡੀਆ ਦੇ ਰਾਹੀਂ ਹਿਟਲਰ ਦੇ ਸਹਿਯੋਗੀ ਗੋਏਬਲ ਦੀ ਤਰਜ਼ ਤੇ ਕਿ ਇੱਕ ਝੂਠ ਨੂੰ ਇੰਨੀ ਵਾਰ ਬੋਲੋ ਕਿ ਉਹ ਸੱਚ ਜਾਪਣ ਲਗ ਪਏ ਤੇ ਬੋਲਣ ਵਾਲੇ ਨੂੰ ਖੁਦ ਵੀ ਇੰਝ ਲੱਗਣ ਲੱਗ ਪਏ,  ਝੂਠ ਦਾ ਵਾਰ ਵਾਰ ਪ੍ਰਚਾਰ ਕਰਕੇ ਲੋਕਾਂ ਨੂੰ ਵਰਗਲਾ ਰਹੀ ਹੈ। ਜਿਹੜੇ ਵਾਅਦੇ ਕਰਕੇ ਇਹ ਸੱਤਾ ਵਿੰਚ ਆਏ ਸਨ ਉਹਨਾਂ ਵਿਚੋਂ ਤਾਂ ਇੱਕ ਵੀ ਪੂਰਾ ਨਹੀਂ ਹੋਇਆ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ 47 ਲੋਕਾਂ ਦੇ ਕਤਲ ਕੀਤੇ ਗਏ, ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ, ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਹੋਏ; 15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਥੋਥੀ ਨਿਕਲੀ;  ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ। ਕਸ਼ਮੀਰ ਦੀ ਹਾਲਤ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਤੇ ਘਟਗਿਣਤੀਆਂ ਅਤੇ ਹਿੰਦੂਆਂ ਵਿੱਚ ਵੀ ਧਰਮ ਨਿਰਪੱਖ ਸੋਚ ਰੱਖਣ ਵਾਲਿਆਂ ਤੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰ ਕਿਸਮ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ।  ਇਸ ਲਈ ਦੇਸ਼ ਨੂੰ ਬਚਾਉਣ ਦੇ ਲਈ ਅੱਜ ਜੰਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ।
 For more pics on FB please click here
ਇਸ ਮੌਕੇ ਤੇ ਕਾਮਰੇਡ ਕਰਤਾਰ ਸਿੰਘ ਬੁਆਣੀ-ਸਕੱਤਰ ਭਾ ਕ ਪਾ ਜ਼ਿਲ੍ਹਾ ਲੁਧਿਆਣਾ ਨੇ ਕਿਹਾ ਕਿ ਇਸ ਕਿਸਮ ਦੇ ਸੈਮੀਨਾਰ ਕਸਬਿਆਂ ਤੇ ਪਿੰਡਾਂ ਤੱਕ ਕਰਨ ਦੀ ਲੋੜ ਹੈ।  ਡਾ: ਅਰੁਣ ਮਿੱਤਰਾ ਸਹਾਇਕ ਸਕੱਤਰ ਨੇ ਕਿਹਾ ਕਿ ਹਾਲਾਤ ਅਤੀ ਗੰਭੀਰ ਹਨ। ਜੇਕਰ ਵੇਲੇ ਸਿਰ ਵਿਚਾਰਧਾਰਕ ਲੜਾਈ ਨਾਂ ਲੜੀ  ਗਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ, ਕਿਉਕਿ ਇਹ ਲੋਕ ਨਾਂ ਕੇਵਲ ਦੇਸ਼ ਦੇ ਅੰਦਰ ਅਰਾਜਕਤਾ ਫ਼ੈਲਾ ਕੇ ਲਾਭ ਚੁੱਕਣਾ ਚਾਹੁੰਦੇ ਹਨ ਬਲਕਿ ਦੂਜੇ ਮੁਲਕਾਂ ਦੇ ਨਾਲ ਵੀ ਲੜਾਈ ਲਾ ਕੇ ਸੱਤਾ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰ ਸਕਦੋ ਹਨ ਤੇ ਦੱਖਣੀ ਏਸ਼ੀਆ ਦੇ ਇਸ ਖਿੱਤੇ ਨੁੰ ਪਰਮਾਣੂ ਜੰਗ ਵਿੱਚ ਵੀ ਝੋਂਕ ਸਕਦੇ ਹਨ। 
ਕਾਮਰੇਡ ਰਮੇਸ਼ ਰਤਨ ਸ਼ਹਿਰੀ ਸਕੱਤਰ ਨੇ ਕਿਹਾ ਕਿ  ਇਸ ਕਿਸਮ ਦੀਆਂ ਸ਼ਕਤੀਆਂ ਦੇ ਵਿਰੁੁੱਧ ਵਿਚਾਰਧਾਰਕ ਘੋਲ ਹੋਰ ਤਿੱਖਾ ਕੀਤਾ ਜਾਏਗਾ।  ਕਾਮਰੇਡ ਡੀ ਪੀ ਮੌੜ-ਸਹਾਇਕ ਸਕੱਤਰ, ਕਾ: ਗੁਰਨਾਮ ਸਿੱਧੂ, ਕਾ: ਚਰਨ ਸਰਾਭਾ, ਕਾ: ਕੇਵਲ ਸਿੰਘ ਬਨਵੈਤ ਆਦਿ ਨੇ ਵੀ ਆਾਪਣੇ ਵਿਚਾਰ ਦਿੱਤੇ।
For more pics on FB please click here



Monday, August 15, 2016

ਘਰੇਲੂ ਕੰਮ ਕਾਜੀ ਔਰਤਾਂ ਦੀ ਲੜਾਈ ਜੰਗੀ ਪੱਧਰ 'ਤੇ ਲੜਨੀ ਪਵੇਗੀ- ਬੱਬਲੀ ਰਾਵਤ

Monday 15 August 2016 at 21:43
2 ਸਤੰਬਰ ਦੀ ਹੜਤਾਲ ਸਰਕਾਰ ਦੀਆ ਚੂਲਾਂ ਹਿਲਾ ਦੇਵੇਗੀ- ਅਮਰਜੀਤ ਕੌਰ
ਜਗਸੀਰ ਜੀਦਾ:''ਸਾਡੀ ਪੱਗ ਨੂੰ ਫਰਾਂਸ ਤੋਂ ਖਤਰਾ, ਪੱਗੋ ਪੱਗੀ ਹੋ ਗਏ ਖਾਲਸੇ
ਅੰਮ੍ਰਿਤਸਰ 15 ਅਗਸਤ 2016: (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਕਾਮਰੇਡ ਪਰਦੁਮਣ ਸਿੰਘ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਮਿਸਾਲੀ ਕਾਮਰੇਡਾਂ ਦੇ ਦੇਹਾਂਤ ਤੋਂ ਬਾਅਦ ਅੰਮ੍ਰਿਤਸਰ ਦੀ ਮਜ਼ਦੂਰ ਲਹਿਰ ਵਿੱਚ ਆਏ ਖਿਲਾਅ ਨੂੰ ਪੂਰਾ ਕਰਨ ਦੀ ਇੱਕ ਹੋਰ ਠੋਸ ਕੋਸ਼ਿਸ਼ ਹੋਈ ਹੈ ਖੱਬੇ ਪੱਖੀ ਟਰੇਡ ਯੂਨੀਅਨ ਏਟਕ ਵੱਲੋਂ। ਇਸ ਮਕਸਦ ਲਈ ਦਿੱਲੀ ਤੋਂ ਕਾਮਰੇਡ ਅਮਰਜੀਤ ਕੌਰ, ਮੁੰਬਈ ਤੋਂ ਕਾਮਰੇਡ ਬਬਲੀ ਰਾਵਤ ਅਤੇ ਚੰਡੀਗੜ੍ਹ ਤੋਂ ਕਾਮਰੇਡ ਬੰਤ ਬਰਾੜ ਉਚੇਚੇ ਤੌਰ ਤੇ ਪੁਜੇ।  ਏਟਕ ਨੇ ਹੁਣ ਜਿਹਨਾਂ ਗੈਰ ਜੱਥੇਬੰਦ ਖੇਤਰਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ ਉਹਨਾਂ ਵਿੱਚ ਘਰੇਲੂ ਵਰਕਰ ਪਹਿਲੇ ਨੰਬਰ 'ਤੇ ਹਨ। ਇਹਨਾਂ ਦੀ ਗਿਣਤੀ ਸ਼ਾਇਦ ਸਭ ਤੋਂ ਵੱਧ ਹੈ ਅਤੇ ਇਹਨਾਂ ਦੀ ਲੋੜ ਹਰ ਥਾਂ ਮਹਿਸੂਸ ਕੀਤੀ ਜਾਂਦੀ ਹੈ। ਇਹਨਾਂ ਦੀ ਇੱਕ ਛੁੱਟੀ ਸਬੰਧਤ ਘਰ ਦਾ ਪੂਰਾ ਰੁਟੀਨ ਹਿਲਾ ਦੇਂਦੀ ਹੈ। ਕਾਮਰੇਡ ਬਬਲੀ ਰਾਵਤ ਵੱਲੋਂ ਮੁੰਬਈ ਵਰਗੀ ਥਾਂ 'ਤੇ ਇਹਨਾਂ ਨੂੰ ਸੰਗਠਿਤ ਕਰਕੇ ਇਹਨਾਂ ਦੇ ਅਧਿਕਾਰਾਂ ਦੀ ਜੰਗ ਬੜੀ ਸਫਲਤਾ ਨਾਲ ਲੜੀ ਜਾ ਰਹੀ ਹੈ। ਬਬਲੀ ਰਾਵਤ ਦੀ ਪੰਜਾਬ ਫੇਰੀ ਇਸ ਸਬੰਧ ਵਿੱਚ ਛੇਤੀ ਹੀ ਜ਼ਬਰਦਸਤ ਨਤੀਜੇ ਸਾਹਮਣੇ ਲਿਆਵੇਗੀ। 
ਏਟਕ ਵੱਲੋ ਕਰਵਾਏ ਗਏ ਅਜ਼ਾਦੀ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰਦਿਆ ਸੀ.ਪੀ.ਆਈ ਦੀ ਕੇਂਦਰੀ ਆਗੂ ਬੀਬੀ ਅਮਰਜੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਲੰਮੇ ਹੱਥੀ ਲੈਦਿਆ ਜਿਥੇ ਪਾਣੀ ਪੀ ਪੀ ਕੇ ਕੋਸਿਆ ਉਥੇ ਸਮੂਹ ਲੋਕਾਂ ਨੂੰ 2 ਸਤੰਬਰ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਇਹ ਹੜਾਤਲ ਜਿਥੇ ਮਹਿੰਗਾਈ ਨੂੰ ਘੱਟ ਕਰਨ ਦਾ ਬਾਨਣੂ ਬੰਨੇਗੀ ਉਥੇ ਮੋਦੀਆਂ ਤੇ ਬਾਦਲਾਂ ਦੀਆ ਦੇਸ਼ ਮਾਰੂ ਨੀਤੀਆ ਵੀ ਜੱਗ ਜਾਹਿਰ ਕਰਕੇ ਇਹਨਾਂ ਨੂੰ ਗੱਦੀਆ ਤੋਂ ਲਾਂਭੇ ਕਰਨ ਲਈ ਮੁੱਢ ਵੀ ਬੰਨੇਗੀ। 
         ਸਥਾਨਕ ਪੁਤੀਲਘਰ ਚੌਕ ਵਿਖੇ ਘਰੇਲੂ ਮਜ਼ਦੂਰ ਔਰਤਾਂ ਤੇ ਹੋਰ ਸਬੰਧਿਤ ਖੇਤਰ ਦੇ ਮਜਦੂਰਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੀ ਅੱਜ 69 ਵੀ ਵਰੇਗੰਢ ਤੇ 70 ਵਾਂ ਅਜਾਦੀ ਦਿਵਸ ਸਾਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਾਕਮ ਧਿਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪਣੇ ਅੰਦਾਜ਼ ਵਿੱਚ ਅੰਡਾਨੀਆ ਅੰਬਾਨੀਆ ਨੂੰ ਫਾਇਦੇ ਪਹੁੰਚਾਉਣ ਦੇ ਐਲਾਨ ਕਰ ਚੁੱਕੇ ਹੋਣਗੇ ਕਿਉਕਿ ਇਸ ਸਰਮਾਏਦਾਰ ਜਮਾਤ ਨੇ ਅਜ਼ਾਦੀ ਤੋ ਪਹਿਲਾਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਕਾਰਜ ਕੀਤੇ ਤੇ ਅੱਜ ਵੀ ਪੁੰਜੀਪਤੀਆ ਤੇ ਵਿਦੇਸ਼ ਕੰਪਨੀਆ ਨੂੰ ਬੁਲਾ ਕੇ ਲੁੱਟਣ ਦਾ ਖੁੱਲਾ ਮੌਕਾ ਦੇ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਵਿਦੇਸ਼ੀ ਕੰਪਨੀਆ ਧੜਾ ਧੜ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਆ ਰਹੀਆ ਹਨ ਜਿਸ ਨਾਲ ਸਾਡਾ ਪਰਚੂਨ ਦਾ ਕਾਰੋਬਾਰ ਪੂਰੀ ਤਰਾਂ ਬੰਦ ਹੋਣ ਕਿਨਾਰੇ ਪੁੱਜ ਗਿਆ ਹੈ। ਉਹਨਾਂ ਕਿਹਾ ਕਿ ਅੰਗਰੇਜ਼ਾਂ ਦੀ ਇੱਕ ਈਸਟ ਕੰਪਨੀ ਆਈ ਤਾਂ ਉਸ ਨੇ ਦੇਸ਼ ਤੇ ਤਿੰਨ ਦਹਾਕੇ ਦੇ ਕਰੀਬ ਰਾਜ ਕੀਤਾ ਪਰ ਹੁਣ ਜਿਸ ਤਰੀਕੇ ਨਾਲ ਵਿਦੇਸ਼ੀ ਕੰਪਨੀਆ ਨੂੰ ਖੁੱਲੇ ਰੂਪ ਵਿੱਚ ਵਪਾਰ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ ਉਹ ਦੇਸ਼ ਦੀ ਅਜ਼ਾਦੀ ਲਈ ਵੱਡਾ ਖਤਰਾ ਹਨ ਅਤੇ ਇਸ ਖਤਰੇ ਦਾ ਟਾਕਰਾ ਕਰਨ ਲਈ ਮਿਹਨਤਕਸ਼ ਲੋਕਾਂ ਨੂੰ ਇੱਕ ਮੁੱਠ ਹੋਣਾ ਪਵੇਗਾ। ਉਹਨਾਂ ਕਿਹਾ ਕਿ ਸਿਆਸੀ ਆਗੂ ਜਿਸ ਸੰਵਿਧਾਨ ਨੂੰ ਪਵਿੱਤਰ ਦਸਤਾਵੇਜ਼ ਮੰਨ ਕੇ ਉਸ ਦੀ ਸਹੁੰ ਖਾ ਕੇ ਲੋਕ ਸਭਾ ਵਿੱਚ ਜਾਂਦੇ ਹਨ ਫਿਰ ਉਸ ਸੰਵਿਧਾਨ ਵਿੱਚ ਤੋੜ ਫੋੜ ਕਰਨ ਤੋ ਬਾਜ ਨਹੀ ਆਉਦੇ।
           ਘਰੇਲੂ ਮਹਿਲਾਂ ਮਜਦੂਰਾਂ ਦੀਆ ਮੁਸ਼ਕਲਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਘਰੇਲੂ ਮਹਿਲਾਂ ਮਜਦੂਰਾਂ ਦਾ ਅੱਜ ਵੀ ਸ਼ੋਸ਼ਣ ਹੋ ਰਿਹਾ ਹੈ ਜਿਸ ਨੂੰ ਖਤਮ ਕਰਨ ਲਈ ਸਾਂਝੇ ਰੂਪ ਵਿੱਚ ਸੰਘਰਸ਼ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਲੜਾਈ ਉਹ ਅੰਮ੍ਰਿਤਸਰ ਤੋ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਮਹਿੰਗਾਈ ਨੂੰ ਠੱਲ ਪਾਈ ਜਾਵੇ ਤੇ ਵਿਦੇਸ਼ਾ ਵਿੱਚੋ ਕਾਲਾ ਧੰਨ ਵਾਪਸ ਲਿਆ ਕੇ ਵਾਅਦੇ ਮੁਤਾਬਕ ਹਰੇਕ ਭਾਰਤ ਵਾਸੀ ਦੇ ਖਾਤੇ ਵਿੱਚ 15-15 ਲੱਖ ਜਮਾ ਕਰਵਾਇਆ ਜਾਵੇ। ਹਰੇਕ ਸ਼ਹਿਰੀ ਨੂੰ ਘੱਟੋ ਘੱਟ ਉਜਰਤ ਤੇ ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਿਆਸਤਦਾਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਮਜਦੂਰ ਨੂੰ ਕਿਉ ਨਹੀ। ਉਹਨਾਂ ਕਿਹਾ ਕਿ 2 ਸਤੰਬਰ ਨੂੰ 12 ਮੁੱਖ ਮੰਗਾਂ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ।  
       Êਸੀ.ਪੀ.ਆਈ ਦੇ ਸਾਬਕਾ ਪੰਜਾਬ ਸਕੱਤਰ ਤੇ ਕਿਸਾਨ ਆਗੂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਦੇਸ਼ ਤਾਂ ਅਜ਼ਾਦ ਜਰੂਰ ਹੋ ਗਿਆ ਹੈ ਪਰ ਦੇਸ਼ ਦਾ ਮਜਦੂਰ ਵਰਗ ਅੱਜ ਵੀ ਗੁਲਾਮ ਹੈ ਤੇ ਮਜਦੂਰ ਦੀ ਅਜ਼ਾਦੀ ਦੀ ਲੜਾਈ ਜੰਗੀ ਪੱਧਰ ਤੇ ਲੜਨੀ ਪਵੇਗੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪਿੱਤਰੀ ਸੂਬੇ ਗੁਜਰਾਤ ਵਿੱਚ ਮੋਦੀ ਦੇ ਅਖੌਤੀ ਗਊ ਰੱਖਿਅਕ ਗੁੰਡਿਆ ਨੇ ਜਿਸ ਤਰੀਕੇ ਨਾਲ ਮਰੀਆ ਗਊਆ ਦੀ ਖੱਲ ਰਹੇ ਦਲਿੱਤਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਅਧਮੋਇਆ ਕਰ ਦਿੱਤਾ ਉਹ ਗੁਲਾਮੀ ਦੀ ਨਹੀ ਸਗੋ ਜ਼ਾਲਮਆਨਾ ਰਾਜ ਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਨੌਜਵਾਨਾਂ ਨੂੰ ਨਾ ਬਚਾਉਦੇ ਤੇ ਉਹਨਾਂ ਤੇ ਤੇਲ ਪਾ ਕੇ ਸਾੜ ਦਿੱਤਾ ਜਾਣਾ ਸੀ। ਉਹਨਾਂ ਕਿਹਾ ਕਿ ਇੰਨੀ ਜਾਲਮਾਨਾਂ ਕਾਰਵਾਈ ਤਾਂ ਕਿਸੇ ਤਾਨਾਸ਼ਾਹ ਨੇ ਵੀ ਨਹੀ ਕੀਤੀ ਸੀ। ਉਹਨਾਂ ਕਿਹਾ ਕਿ ਜਦੋ ਦਲਿੱਤਾਂ ਨੇ ਏਕਾ ਕਰਕੇ ਮਰੇ ਪਸ਼ੂ ਚੁੱਕਣ ਤੇ ਸਫਾਈ ਕਰਨ ਤੋ ਇਨਕਾਰ ਕਰਕੇ ਹੜਤਾਲ ਕਰ ਦਿੱਤੀ ਤੇ ਨਾਸਾਂ ਵਿੱਚੋ ਧੂੰਆ ਕੱਢ ਦਿੱਤਾ ਤਾਂ ਦਲਿੱਤਾਂ ਦੇ ਏਕੇ ਅੱਗੇ ਮੋਦੀ ਤੇ ਗੁਜਰਾਤ ਦੀ ਮੁੱਖ ਮੰਤਰੀ ਨੂੰ ਝੁਕਣਾ ਪਿਆ। ਉਹਨਾਂ ਕਿਹਾ ਕਿ ਦਲਿੱਤਾਂ ਨੂੰ ਲਾਲ ਝੰਡੇ ਥੱਲੇ ਜਥੇਬੰਦ ਹੋਣਾ ਪਵੇਗਾ ਤੇ ਚੋਰਾਂ ਦਾ ਬਾਈਕਾਟ ਕਰਕੇ ਸ਼ਹੀਦ ਭਗਤ ਸਿੰਘ ਤੋ ਹੋਰ ਅਜ਼ਾਦੀ ਘੁਲਾਟੀਆ ਦੇ ਸੁਫਨਿਆ ਦਾ ਦੇਸ਼ ਸਿਰਜਣਾ ਪਵੇਗਾ। ਉਹਨਾਂ ਕਿਹਾ ਕਿ ਗਰੀਬ ਨੂੰ ਮਕਾਨ ਬਣਾਉਣ ਲਈ ਪਲਾਟ ਤੇ ਪੰਜ ਪੰਜ ਲੱਖ ਰੁਪਈਆ ਗਰਾਂਟ ਮਕਾਨਾਂ ਦੀ ਉਸਾਰੀ ਲਈ ਦਿੱਤੀ ਜਾਵੇ। ਉਹਨਾਂ ਪੰਜਾਬ ਸਰਕਾਰ ਦੇ ਖਾਸਮ ਖਾਸ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ਵੇਚਣ ਦਾ ਆਪਣਾ ਗੌਰਖ ਧੰਦਾ ਤੁਰੰਤ ਬੰਦ ਕਰੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਦੇ ਦਰਿਆ ਵਿੱਚ ਰੁੜਣ ਤੋ ਬਚਾਇਆ ਜਾ ਸਕੇ। 
          ਮਹਾਂਰਾਸ਼ਟਰ ਤੋ ਵਿਸ਼ੇਸ਼ ਤੌਰ ਤੇ ਮਹਾਂਰਾਸ਼ਟਰ ਘਰੇਲੂ ਮਹਿਲਾਂ ਮਜਦੂਰ ਯੂਨੀਅਨ ਦੀ ਆਗੂ ਬੱਬਲੀ ਰਾਵਤ ਨੇ ਆਪਣੇ ਜੌਸ਼ੀਲੇ ਭਾਸ਼ਨ ਵਿੱਚ ਕਿਹਾ ਕਿ ਔਰਤ ਅਜ਼ਾਦ ਦੇਸ਼  ਵਿੱਚ ਵੀ ਗੁਲਾਮ ਹੈ ਅਤੇ ਗੁਲਾਮੀ ਸਭ ਤੋ ਵੱਡਾ ਸਰਾਪ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮਹਾਂਰਾਸ਼ਟਰ ਵਿੱਚ 2002 ਵਿੱਚ ਘਰੇਲੂ ਕੰਮਕਾਜੀ ਔਰਤਾਂ ਦੀ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ ਕਿ ਉਹ ਔਰਤ ਦੇ ਵਿਕਾਸ ਲਈ ਇੱਕ ਬੋਰਡ ਬਣਾਏ । ਉਹਨਾਂ ਕਿਹਾ ਕਿ 2008 ਵਿੱਚ ਸਰਕਾਰ ਨੇ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਪਰ ਸੰਘਰਸ਼ ਜਾਰੀ ਰੱਖਣਾ ਪਿਆ ਕਿਉਕਿ ਬੋਰਡ ਬਣਾਉਣ ਨਾਲ ਹੀ ਕੰਮ ਮੁੱਕ ਨਹੀ ਜਾਂਦਾ। ਉਹਨਾਂ ਕਿਹਾ ਕਿ ਉਹਨਾਂ ਨੇ ਸਰਕਾਰ ਦੇ ਖਿਲਾਫ ਜਦੋ ਜੰਗ ਹੋਰ ਤੇਜ ਕਰ ਦਿੱਤੀ ਤਾਂ ਸਰਕਾਰ ਨੇ ਘਰਾਂ ਵਿੱਚ ਮਜਦੂਰੀ ਕਰਨ ਵਾਲੀਆ ਔਰਤਾਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਸਰਕਾਰ ਦੇ ਕਾਨੂੰਨ ਮੁਤਾਬਕ ਘਰਾਂ ਵਿੱਚ ਕੰਮ ਕਰਨ ਵਾਲੀਆ ਔਰਤਾਂ ਨੂੰ ਘੱਟੋ ਘੱਟ ਵੇਜ ਬੋਰਡ ਨਾਲ ਜੋੜ ਦਿੱਤਾ ਗਿਆ ਤੇ ਮਹੀਨੇ ਵਿੱਚ ਦੋ ਛੁੱਟੀਆ ਉਹਨਾਂ ਨੂੰ ਮਿਲਣ ਲੱਗ ਪਈਆਂ ਹਨ। ਉਹਨਾਂ ਕਿਹਾ ਕਿ ਛੁੱਟੀਆ ਵਧਾ ਕੇ ਚਾਰ ਕਰਾਉਣ ਲਈ ਉਹਨਾਂ ਦਾ ਸੰਘਰਸ਼ ਜਾਰੀ ਹੈ। ਉਹਨਾਂ ਕਿਹਾ ਕਿ ਪ੍ਰਸੂਤੀ ਛੁੱਟੀ ਦੇ ਪੈਸੇ ਸਰਕਾਰੀ ਖਜ਼ਾਨੇ ਵਿੱਚੋ ਦਿੱਤੇ ਜਾਣ ਅਤੇ ਪੈਨਸ਼ਨ ਵੀ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆ ਔਰਤਾਂ ਅੱਜ ਇਥੇ ਪ੍ਰਣ ਕਰਕੇ ਜਾਣ ਕਿ ਉਹ ਵੀ ਮਹਾਰਾਸ਼ਟਰ ਵਾਂਗ ਸੰਘਰਸ਼ ਸ਼ੁਰੂ ਕਰਕੇ ਪੰਜਾਬ ਵਿੱਚ ਵੀ ਸਰਕਾਰ ਨੂੰ ਬੋਰਡ ਬਣਾਉਣ ਲਈ ਲਾਲ ਝੰਡੇ ਦੀ ਕਮਾਂਡ ਹੇਠ ਮਜਬੂਰ ਕਰ ਦੇਣਗੀਆਂ। ਇਸਤਰੀ ਸਭਾ ਦੀ ਆਗੂ ਬੀਬੀ ਦਸਵਿੰਦਰ ਕੌਰ ਨੇ ਜਿਥੇ ਹੱਥ ਖੜੇ ਕਰਵਾ ਤੇ ਬੀਬੀਆ ਕੋਲੋ ਸੰਘਰਸ਼ ਸ਼ੁਰੂ ਕਰਨ ਦਾ ਪ੍ਰਣ ਲਿਆ ਉਥੇ ਆਏ ਆਗੂਆਂ ਦਾ ਧੰਨਵਾਦ ਵੀ ਕੀਤਾ।
          ਇਸ ਤੋ ਪਹਿਲਾਂ ਜਗਸੀਰ ਸਿੰਘ ਜੀਦਾ ਬਠਿੰਡਾ ਦੀ ਪਾਰਟੀ ਨੇ ਇਨਕਲਾਬੀ ਗੀਤ ਗਾ ਕੇ ਬੀਬੀਆ ਦਾ ਜਿਥੇ ਮੰਨੋਰੰਜਨ ਕੀਤਾ ਉਥੇ ਉਹਨਾਂ ਨੂੰ ਸ਼ਹੀਦਾਂ ਦੇ ਸੁਫਨਿਆ ਨੂੰ ਸਕਾਰ ਕਰਨ ਲਈ ਪ੍ਰੇਰਿਤ ਵੀ ਕੀਤਾ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਜਦੋਂ ਸਮਾਗਮ ਦੇ ਲਾਗੋ ਦੀ ਗੁਜਰਿਆ ਤੇ ਉਹ ਲਾਲ ਝੰਡੇ ਵਾਲਿਆ ਦੇ ਇਕੱਠ ਵੇਖ ਕੇ ਦੰਗ ਰਹੇ ਗਏ। ਜਦੋ ਸੁਖਬੀਰ ਸਿੰਘ ਬਾਦਲ ਲੰਘ ਰਹੇ ਸਨ ਤਾਂ ਜਗਸੀਰ ਸਿੰਘ ਨੇ ਸਰਕਾਰ ਤੋ ਵਿਅੰਗ ਭਰੀ ਟਿੱਪਣੀ ਕਰਦਿਆ ਕਿਹਾ ਕਿ, ''ਮੁੱਖ ਮੰਤਰੀ ਦੀ ਕੁਰਸੀ ਹੈ ਪੁੱਤ ਲਈ, ਲੋਕਾਂ ਲਈ ਸਹਾਇਕ ਧੰਦੇ ਨੇ।" ਇਸੇ ਤਰਾਂ ਝੂਠੇ ਪਰਚਿਆ ਦੀ ਗੱਲ ਕਰਦਿਆ ਉਸ ਨੇ ਕਿਹਾ ਕਿ, ''ਬਾਗੀ ਨਾ ਹੋ ਜਾਈ ਜਥੇਦਾਰਾ ਪੰਥ ਕੋਲੋ, ਪਿਉ ਪੁੱਤ ਰੋਲ ਦੇਣਗੇ।'' ਫਰਾਂਸ ਵਾਲੇ ਪੱਗ ਦੇ ਮਸਲੇ ਤੇ ਸ਼ੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਵੱਲ ਮੱਕੜ ਵੱਲ ਇਸ਼ਾਰਾ ਕਰਦਿਆ ਤੇ ਉਹਨਾਂ ਦੀ ਲੱਥੀ ਪੱਗ ਦਾ ਜ਼ਿਕਰ ਆਪਣੇ ਅੰਦਾਜ਼ ਵਿੱਚ ਕਰਦਿਆ ਕਿਹਾ ਕਿ,''ਸਾਡੀ ਪੱਗ ਨੂੰ ਫਰਾਂਸ ਤੋਂ ਖਤਰਾ, ਪੱਗੋ ਪੱਗੀ ਹੋ ਗਏ ਖਾਲਸੇ।'' ਵੋਟਾਂ ਦੀ ਰਾਜਨੀਤੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ, ''ਦਿਲ ਜਿੱਤਣਾ ਭਾਂਵੇ ਨਹੀ ਆਉਦਾ, ਵੋਟਾਂ ਲੈ ਕੇ ਜਿੱਤ ਜਾਣਗੇ।'' 
        ਸਮਾਗਮ ਵਿੱਚ ਏਟਕ ਦੇ ਆਗੂ ਅਮਰਜੀਤ ਸਿੰਘ ਆਸਲ, ਪ੍ਰੋ ਬਲਦੇਵ ਸਿੰਘ ਵੇਰਕਾ, ਕਾਮਰੇਡ ਦੇਸ ਰਾਜ, ਕਾਮਰੇਡ ਦਰਸ਼ਨ ਦਰਦ, ਕਾਮਰੇਡ ਜੋਗਿੰਦਰ ਲਾਲ, ਬੀਬੀ ਪਰਵੀਨ ਕੌਰ, ਪਰਮਜੀਤ ਸਿੰਘ ਸੀ.ਪੀ.ਡਬਲਯੂ.ਡੀ, ਕਾਮਰੇਡ ਗਿਆਨੀ ਗੁਰਦੀਪ ਸਿੰਘ ਛੇਹਰਟਾ, ਏਕਤਾ ਭਵਨ ਛੇਹਰਟਾ ਦੇ ਇੰਚਾਰਜ ਵਿਜੇ ਕੁਮਾਰ, ਬੀਬੀ ਪਰਮਜੀਤ ਕੌਰ, ਬੀਬੀ ਗੁਰਬਖਸ਼ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਕਲਵਿੰਦਰ ਕੌਰ ਕੋਟ ਖਾਲਸਾ, ਬਲਜਿੰਦਰ ਕੌਰ ਕੋਟ ਖਾਲਸਾ, ਨਰਿੰਦਰ ਕੌਰ, ਬੇਬੀ, ਮਨਦੀਪ ਕੌਰ, ਰਾਵੀਨ ਆਦਿ ਵੀ ਹਾਜ਼ਰ ਸਨ। ਕੁਲ ਮਿਲਾ ਕੇ ਘਰੇਲੂ ਮਹਿਲਾ ਵਰਕਰਾਂ ਦੇ ਹੱਕਾਂ ਲਈ ਸ਼ੁਰੂ ਕੀਤੀ ਗਈ ਜੰਗ ਪੰਜਾਬ ਦੀ ਸਮੁੱਚੀ ਮਜ਼ਦੂਰ ਲਹਿਰ ਨੂੰ ਫਾਇਦਾ ਪਹੁੰਚਾਏਗੀ। ਹੁਣ ਦੇਖਣਾ ਹੈ ਕਿ ਕਾਮਰੇਡ ਬਬਲੀ ਰਾਵਤ ਅਤੇ ਕਾਮਰੇਡ ਅਮਰਜੀਤ ਕੌਰ ਦਾ ਇਹ ਜ਼ੋਰਦਾਰ ਸੰਘਰਸ਼ ਮੁੰਬਈ ਨੂੰ ਪੰਜਾਬ ਕਦੋਂ ਬਣਾਉਂਦਾ ਹੈ। 
ਅੰਮ੍ਰਿਤਸਰ ਦੀ ਧਰਤੀ ਤੋਂ ਕਿਰਤੀ ਔਰਤਾਂ ਵੱਲੋਂ ਸੰਘਰਸ਼ ਦਾ ਬਿਗਲ 

Monday, April 25, 2016

ਕਨੱਈਆ ਕੁਮਾਰ ਤੇ ਜਹਾਜ਼ ਵਿੱਚ ਹਮਲਾ

ਗਲਾ ਘੁੱਟਣ ਦੀ ਕੀਤੀ ਕੋਸ਼ਿਸ਼-ਸਾਥੀਆਂ ਨੇ ਆ ਕੇ ਬਚਾਇਆ 
ਮੁੰਬਈ//ਲੁਧਿਆਣਾ: 24 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ): 
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਫੇਰ ਹਮਲਾ ਹੋਇਆ ਹੈ। ਐਤਵਾਰ ਨੂੰ ਮੁੰਬਈ ਤੋਂ ਪੁਣੇ ਦੀ ਇੱਕ ਫਲਾਈਟ 'ਚ ਇੱਕ ਸ਼ਖਸ ਨੇ ਕਨੱਈਆ ਕੁਮਾਰ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਕਨੱਈਆ ਨੇ ਹਮਲਾਵਰ ਨੂੰ ਭਾਜਪਾ ਹਮਾਇਤੀ ਦੱਸਿਆ ਅਤੇ ਨਾਲ ਹੀ ਏਅਰਲਾਈਨ 'ਤੇ ਹਮਲਾਵਰ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਏਅਰਲਾਈਨ ਨੇ ਕਨੱਈਆ ਕੁਮਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।  ਵਿਸਥਾਰ ਸਾਹਿਤ ਅੱਜ ਸੀਪੀਆਈ ਆਗੂ ਕਾਮਰੇਡ ਅਮਰਜੀਤ ਕੌਰ ਨੇ ਇੱਕ ਸੈਮੀਨਾਰ ਦੌਰਾਨ ਦਿੱਤੀ। 
ਇਸ ਤੋਂ ਇਲਾਵਾ ਕਨੱਈਆ ਨੇ ਵੀ ਟਵਿਟਰ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਜਹਾਜ਼ ਅੰਦਰ ਇੱਕ ਵਿਅਕਤੀ ਨੇ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਮਗਰੋਂ ਜੈੱਟ ਏਅਰਵੇਜ਼ ਦੇ ਸਟਾਫ਼ ਨੇ ਉਸ ਵਿਅਕਤੀ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੇ ਮੇਰੇ 'ਤੇ ਹਮਲਾ ਕੀਤਾ ਸੀ। ਕਨੱ੍ਹਈਆ ਨੇ ਕਿਹਾ ਕਿ ਹਮਲਾਵਰ ਦਾ ਪੂਰਾ ਨਾਂਅ ਮਾਨਸ ਦਾਸ ਅਤੇ ਉਹ ਟੀ ਸੀ ਐੱਸ 'ਚ ਮੁਲਾਜ਼ਮ ਹੋਣ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦਾ ਹਮਾਇਤੀ ਹੈ। ਇਸ ਦੇ ਨਾਲ ਹੀ ਕਨੱ੍ਹਈਆ ਨੇ ਸੁਆਲ ਕੀਤਾ ਕਿ ਕੀ ਹਮਲਾ ਹੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਇਕੋ-ਇੱਕ ਤਰੀਕਾ ਹੈ। ਉਧਰ ਜੈੱਟ ਏਅਰਵੇਜ਼ ਨੇ ਇਸ ਬਾਰੇ ਪੁੱਛਣ 'ਤੇ ਕਿਹਾ ਕਿ ਮੁੰਬਈ ਤੋਂ ਪੁਣੇ ਦੀ ਫਲਾਈਟ ਦੌਰਾਨ ਕੁਝ ਲੋਕਾਂ ਨੂੰ ਸੁਰੱਖਿਆ ਕਰਕੇ ਜਹਾਜ਼ ਤੋਂ ਲਾਹ ਦਿੱਤਾ ਗਿਆ, ਕਿਉਂਕਿ ਜੈੱਟ ਲਈ ਅਮਲੇ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।