Tuesday, September 17, 2013

ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਅੰਨ੍ਹੇਵਾਹ ਕੀਤੀ ਫਾਇਰਿੰਗ

Update Tue 17 Sep 2013 at 7:15 AM
ਸਖਤ ਪਹਿਰੇ ਵਾਲੇ ਇਸ ਯਾਰਡ ਵਿੱਚ ਹਮਲਾਵਰ ਦਾਖਿਲ ਕਿਵੇਂ ਹੋਏ
ਵਾਸ਼ਿੰਗਟਨ, 16 ਸਤੰਬਰ 2013: ਅਜੇ ਪੂਰੀ ਦੁਨੀਆ ਨੂੰ 9/11 ਵਾਲਾ ਤਬਾਹਕੁੰਨ ਹਮਲਾ ਵੀ ਨਹੀਂ ਸੀ ਭੁੱਲਿਆ ਕੀ ਅਮਰੀਕਾ ਵਿੱਚ ਵਿੱਚ ਇੱਕ ਹੋਰ ਵਾਰਦਾਤ ਜਿਹੀ ਹੋ ਗਈ ਜਿਸਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਕੋਈ ਸੋਚੀ ਸਮਝੀ ਯੋਜਨਾ ਹੈ ਜਾਂ ਮਹਿਜ਼ ਇਤਫਾਕ ਕਿ ਇਹ ਹਮਲਾ ਵੀ ਸਤੰਬਰ ਮਹੀਨੇ ਵਿੱਚ ਹੋਇਆ ਹੈ ਇੰਟਰਨੈਟ ਅਤੇ ਟੀਵੀ ਚੈਨਲਾਂ ਤੋਂ ਪ੍ਰਸਾਰਿਤ ਹੋ ਰਹੀਆਂ ਖਬਰਾਂ ਮੁਤਾਬਿਕ ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਤਿੰਨ ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹੇਵਾਹ ਕੀਤੀ ਫਾਇਰਿੰਗ ਦੌਰਾਨ ਘਟੋਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਸ ਹਮਲੇ 'ਚ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ| ਜੁਆਬੀ ਕਾਰਵਾਈ ਦੌਰਾਨ ਹਮਲਾ ਕਰਨ ਵਾਲਿਆਂ 'ਚੋਂ ਇਕ ਨੂੰ ਮਾਰ ਦਿੱਤਾ ਗਿਆ ਜਦਕਿ ਦੋ ਹਮਲਾਵਰਾਂ ਦੀ ਭਾਲ ਜਾਰੀ ਹੈ| ਵਾਸ਼ਿੰਗਟਨ ਡੀ. ਸੀ. ਦੇ ਮੇਅਰ ਵਿਨਸੈਂਟ ਗ੍ਰੇਅ ਅਤੇ ਪੁਲਿਸ ਮੁੱਖੀ ਕੈਥੀ ਲੈਨੀਅਰ ਨੇ 12 ਮੌਤਾਂ ਦੀ ਪੁਸ਼ਟੀ ਕੀਤੀ| ਮਾਰੇ ਗਏ ਹਮਲਾਵਰ ਦੀ ਪਛਾਣ 34 ਸਾਲਾ ਐਲੋਨ ਅਲੈਕਸਿਸ ਵਜੋਂ ਹੋਈ ਹੈ ਜੋ ਕਿ ਟੈਕਸਾਸ ਤੋਂ ਇਕ ਫੌਜੀ ਠੇਕੇਦਾਰ ਹੈ| ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:20 ਵਜੇ ਵਾਪਰੀ| ਇਸ ਦੁਖਦਾਈ ਘਟਨਾ ਦਾ ਵੇਰਵਾ ਵੀ ਸਭ ਤੋਂ ਪਹਿਲਾਂ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀਂ ਹੀ ਪੁੱਜਿਆ। ਵਾਸ਼ਿੰਗਟਨ ਡੀ. ਸੀ. ਦੇ ਦੱਖਣ-ਪੂਰਬ ਸਥਿਤ ਨੇਵਲ ਸੀ ਸਿਸਟਮਜ਼ ਕਮਾਂਡ ਹੈਡ ਕਵਾਟਰ 'ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਨੇਵੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਟਵਿੱਟਰ ਜ਼ਰੀਏ ਦਿੱਤੀ| ਇਸ ਯਾਰਡ 'ਚ ਕਰੀਬ ਤਿੰਨ ਹਜ਼ਾਰ ਕਰਮਚਾਰੀ ਕੰਮ ਕਰਦੇ ਹਨ| ਸਥਾਨਿਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹਮਲਾਵਰ ਯਾਰਡ 'ਚ ਹੀ ਛਿਪੇ ਹੋਏ ਸਨ| ਸਥਾਨਿਕ ਮੀਡੀਆ ਮੁਤਾਬਿਕ ਮਰਨ ਵਾਲਿਆਂ 'ਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ| 
ਜਗਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਤਸਵੀਰਾਂ ਸਮੇਤ ਛਪੀ ਇਸ ਘਟਨਾ ਦੀ ਖਬਰ 
ਫਾਇਰਿੰਗ ਵਾਲੀ ਇਹ ਥਾਂ ਵਾਈਟ ਹਾਊਸ ਤੋਂ ਸਿਰਫ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ| ਵਾਸ਼ਿੰਗਟਨ ਪੁਲਿਸ ਦੇ ਮੁਖੀ ਕੈਥੀ ਲੇਨੀਅਰ ਨੇ ਦੱਸਿਆ ਕਿ ਇਕ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਵਲੋਂ ਦੋ ਵਿਅਕਤੀਆਂ ਜਿਨ੍ਹਾਂ 'ਚ ਇਕ ਗੋਰਾ ਤੇ ਇਕ ਕਾਲਾ ਹੈ, ਦੀ ਭਾਲ ਜਾਰੀ ਹੈ| ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਫੌਜੀ ਵਰਦੀ ਪਾਈ ਹੋਈ ਸੀ| ਇਸ ਨਾਲ ਵੀ ਉਹਨਾਂ ਨੂੰ ਇਧਰ ਓਧਰ ਹੋਣ ਵਿੱਚ ਮਦਦ ਮਿਲੀ। ਉਹਨਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਇਸਦੇ ਨਾਲ ਹੀ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਦੇ ਛੇਤੀ ਮਗਰੋਂ ਜਲ ਸੈਨਾ ਆਪਰੇਸ਼ਨ ਦੇ ਮੁਖੀ ਐਡਮਿਰਲ ਜੋਨਾਥਨ ਡਬਲਯੂ ਗ੍ਰੀਨਾਰਟ ਤੇ ਉਨ੍ਹਾਂ ਦੀ ਪਤਨੀ ਨੂੰ ਯਾਰਡ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਚੋਂ ਸੁਰੱਖਿਅਤ ਕੱਢ ਲਿਆ ਗਿਆ| ਏ ਬੀ ਸੀ ਨਿਊਜ਼ ਅਨੁਸਾਰ ਮਾਰੇ ਗਏ ਇਕ ਹਮਲਾਵਰ ਦੀ ਪਛਾਣ 50 ਸਾਲਾ ਨੇਵੀ ਦੇ ਕਰਮਚਾਰੀ ਵਜੋਂ ਹੋਈ ਹੈ ਜਿਸਦਾ ਹਾਲ ਹੀ 'ਚ ਦਰਜਾ ਤਬਦੀਲ ਕੀਤਾ ਗਿਆ ਸੀ| ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਬਰਾਕ ਉਬਾਮਾ ਨੇ ਸੰਘੀ ਤੇ ਸਥਾਨਿਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘੀ ਜਾਂਚ ਕਰਨ ਲਈ ਕਹਿੰਦਿਆਂ ਕਿਹਾ ਕਿ ਹਮਲੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ| ਪੁਲਿਸ ਤੇ ਜਲ ਸੈਨਾ ਦੇ ਸੈਂਕੜੇ ਜਵਾਨਾਂ ਨੇ ਜਲ ਸੈਨਾ ਦੇ ਹੈਡ ਕਵਾਰਟਰ ਨੂੰ ਘੇਰਾ ਪਾਇਆ ਹੋਇਆ ਸੀ| ਸੋਸ਼ਲ ਮੀਡੀਆ ਇਸ ਘਟਨਾ ਨੂੰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਸਾਬਿਤ ਹੋਇਆ। ਨੇਵੀ ਯਾਰਡ ਦੇ ਕਮਾਂਡਰ, ਕੈਪਟਨ ਐੱਡ ਬੁਕਲੈਟਿਨ ਨੇ ਟਵਿੱਟਰ ’ਤੇ ਲਿਖਿਆ, ‘‘ਹਮਲਾਵਰਾਂ ਦੀ ਗਿਣਤੀ ਦੋ। ਅੰਨ੍ਹੇੇਵਾਹ ਗੋਲੀਆਂ ਚਲਾਉਣ ਕਾਰਨ 4 ਮਰੇ, 8 ਜ਼ਖਮੀ।’’ ਪੁਲੀਸ ਦੇ ਤਰਜਮਾਨ ਕ੍ਰਿਸ ਕੈਲੀ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਪੁਲੀਸ ਅਫਸਰ ਸ਼ਾਮਲ ਸਨ ਜਦੋਂਕਿ ਦੋਵਾਂ ਹਮਲਾਵਰਾਂ ਨੂੰ ਵੀ ਹਲਾਕ ਕਰ ਦਿੱਤਾ ਗਿਆ।   ਘਟਨਾ ਦੌਰਾਨ ਹੀ ਨੇਵੀ ਯਾਰਡ ਬੰਦ ਕਰ ਦਿੱਤਾ ਗਿਆ। ਕੈਲੀ ਨੇ ਇਕ ਹਮਲਾਵਰ ਦਾ ਹੁਲੀਆ ਕੁਝ ਇਸ ਤਰ੍ਹਾਂ ਦੱਸਿਆ: 6 ਫੁੱਟ ਉੱਚਾ ਪੁਰਸ਼, ਸਿਰ ਗੰਜਾ, ਰੰਗ ਬਹੁਤਾ ਗੋਰਾ ਨਹੀਂ। ਘਟਨਾ ਮੁਕਾਮੀ ਸਮੇਂ ਅਨੁਸਾਰ ਸਵੇਰੇ 8.20 ਵਜੇ ਵਾਪਰੀ। ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਹਮਲਾਵਰ ਹਥਿਆਰਾਂ ਸਮੇਤ ਨੇਵੀ ਯਾਰਡ ਵਿਚ ਕਿਵੇਂ ਦਾਖਲ ਹੋਏ। ਯਾਰਡ ਦੇ ਅੰਦਰ ਪਹਿਰਾ ਸਖ਼ਤ ਹੈ ਅਤੇ ਇਸ ਦੇ ਅੰਦਰ ਦਾਖਲਾ ਵੀ ਆਸਾਨ ਨਹੀਂ। ਯਾਰਡ ਅੰਦਰ ਤਿੰਨ ਹਜ਼ਾਰ ਦੇ ਕਰੀਬ ਲੋਕ ਕੰਮ ਕਰਦੇ ਹਨ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਨੇਵਲ ਸੀਅ ਸਿਸਟਮਜ਼ ਕਮਾਂਡ ਹੈੱਡਕੁਆਰਟਰ ਵੱਲ ਮੁੱਖ ਤੌਰ ’ਤੇ ਗੋਲੀਬਾਰੀ ਕੀਤੀ। 
ਇਸ ਘਟਨਾ ਤੋਂ ਕੁਝ ਕੁ ਹ ਸਮੇਂ ਮਗਰੋਂ ਫੇਸਬੁਕ ਤੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਯਾਰਡ ਵਿੱਚ ਰਹਿੰਦੇਕਰਮਚਾਰੀਆਂ ਲਈ ਪ੍ਰਾਰਥਨਾ ਕਰਦੇ ਨਜਰ ਆਏ। ਫੇਸਬੁਕ ਤੇ ਇੱਕ ਬਹੁਤ ਹੀ ਚੰਗੇ ਖਿਲਾਨਾ ਵਾਲੀ ਮਿੱਤਰ ਕਰਮਜੀਤ ਕੌਰ ਨੇ ਅੰਗ੍ਰੇਜ਼ੀ ਵਿੱਚ ਲਿਖਿਆ: Karamjit Kaur    ;
VERY SAD NEWS --10 people injured at Navy Yard; Pentagon 'believes there has been loss of life'—Please dear friends pray for my beloved country-America---
------------
 @MissAmerica 
My heart goes out to the victims of the shooting in Washington D.C. My thoughts and prayers are with them and their families.

No comments: