Showing posts with label Militancy. Show all posts
Showing posts with label Militancy. Show all posts

Saturday, May 27, 2017

ਕੇ.ਪੀ.ਐਸ. ਗਿੱਲ ਦੇ ਦੇਹਾਂਤ ਮੌਕੇ ਫਿਰ ਸ਼ੁਰੂ ਹੋਈ ਪੰਜਾਬ ਦੇ ਸੰਤਾਪ ਦੀ ਗੱਲ

ਸੋਸ਼ਲ ਮੀਡੀਆ ਉੱਤੇ ਵੱਖ ਵਿਚਾਰਾਂ ਦਾ ਸਿਲਸਿਲਾ ਤੇਜ਼ 
Courtesy Photo: Sanjha Morcha
ਕੇ.ਪੀ.ਐਸ. ਗਿੱਲ ਦੇ ਤੁਰ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪ੍ਰਤੀਕਰਮ ਦੇਖਣ ਵਿੱਚ ਆ ਰਹੇ ਹਨ। ਕਈ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੇ ਅਤੇ ਕਿ ਬਹੁਤ ਹੀ ਨਫਰਤ ਵਾਲੇ। ਬਹੁਤ ਸਾਰੇ ਲੋਕ ਖਾਮੋਸ਼ ਵੀ ਹਨ। ਇਸ ਖਾਮੋਸ਼ੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ ਹੈ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ। ਉਹਨਾਂ 26 ਮਈ 2017 ਦੀ ਦੇਰ ਸ਼ਾਮ ਨੂੰ 7:55 ਵਜੇ ਫੇਸਬੁੱਕ 'ਤੇ ਲਿਖਿਆ ਹੈ:  
ਪਾਲੀ ਭੁਪਿੰਦਰ ਸਿੰਘ 
ਮੌਤ ਕਦੇ ਵੀ ਖ਼ੁਸ਼ੀ ਦੀ ਵਜ੍ਹਾ ਨਹੀਂ ਹੁੰਦੀ. 

ਪਰ ਮੌਤ.... ਹਮੇਸ਼ਾ ਅਫਸੋਸ ਦੀ ਵਜ੍ਹਾ ਵੀ ਨਹੀਂ ਹੁੰਦੀ। 
ਇਸ ਬਾਰੇ ਕਾਫੀ ਪ੍ਰਤੀਕਰਮ ਆਏ ਹਨ ਜਿਹੜੇ ਉਹਨਾਂ ਦੇ ਪ੍ਰੋਫ਼ਾਈਲ 'ਤੇ ਜਾ ਕੇ ਪੜ੍ਹੇ ਜਾ ਸਕਦੇ ਹਨ। ਇਸਤੋਂ ਬਾਅਦ ਅਗਲੇ ਦਿਨ 27 ਮਈ 2017 ਨੂੰ ਸਵੇਰੇ 8:23 ਵਜੇ ਪਾਲੀ ਜੀ ਨੇ ਲਿਖਿਆ:
ਕੇ. ਪੀ. ਐੱਸ. ਗਿੱਲ ਦੇ ਮੌਤ ਤੋਂ ਬਾਅਦ ਫੇਸਬੁੱਕ ਦਾ ਪ੍ਰਤੀਕਰਮ ਇੱਕ ਕੌੜਾ ਸੱਚ ਹੈ ਕਿ 1984 ਦੀ ਅੱਗ ਸਿਰਫ਼ ਉੱਤੋਂ ਬੁਝੀ ਹੈ, ਅੰਦਰ ਉਵੇਂ ਸੁਲਗ ਰਹੀ ਹੈ. ਗਿੱਲ ਦੀ ਮੌਤ ਉੱਤੇ ਖੁਸ਼ ਹੋਣ ਵਾਲੇ ਬਹੁਤੇ 'ਸਿੱਖ' ਨੇ ਤੇ ਨਮਨ ਕਰਨ ਵਾਲੇ ਬਹੁਤੇ 'ਹਿੰਦੂ'. ਸ਼ਾਇਦ ਇਹ ਸੱਚ ਪੂਰੇ ਦੇਸ਼ ਦਾ ਹੈ. ਪਾਣੀ, ਭਾਸ਼ਾ, ਕਸ਼ਮੀਰ, ਗੋਧਰਾ, ਨਕਸਲਬਾੜੀ ਤੇ ਪਾਕਿਸਤਾਨ ਜਿਹੇ ਵਿਸ਼ਿਆਂ ਨੂੰ ਲੈ ਕੇ ਅਕਸਰ ਲੋਕਾਂ ਅੰਦਰ ਸੁਲਗਦੀ ਅੱਗ ਫੇਸਬੁੱਕ ਉੱਤੇ ਆ ਜਾਂਦੀ ਹੈ.
ਅਸੀਂ 'ਚੁੱਪ ਵਿੱਚ ਸੁੱਖ ਸਮਝਦੇ ਹਾਂ' ਪਰ ਸੱਚ ਇਹੀ ਹੈ ਕਿ ਸਾਡੇ ਸਾਰਿਆਂ ਅੰਦਰ ਅੱਗ ਹੈ.
ਜਦੋਂ ਤੱਕ ਅੰਦਰ ਅੱਗ ਹੈ, ਬਾਹਰ ਕੋਈ ਸ਼ਾਂਤੀ ਨਹੀਂ ਹੋ ਸਕਦੀ। 
ਇਸ ਲਿਖਤ ਦੀ ਹਮਾਇਤ ਅਤੇ ਵਿਰੋਧ ਵਿੱਚ ਵੀ ਕਈ ਪ੍ਰਤੀਕਰਮ ਆਏ ਹਨ। 
Vikas Singla Vishek ਪਾਲੀ ਜੀ ਮੈਨੂੰ ਪਤਾ ਹੈ ਇਕ ਸਿੱਖ ਹੋਣ ਦੇ ਨਾਤੇ ਅੱਜ ਤੁੱਸੀ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਪਰ ਲੇਖਕ ਹੋਣ ਦੇ ਨਾਤੇ ਬਹੁਤ ਕੁਝ ਅੰਦਰ ਦਬਾ ਲਿਆ । ਕਿਸੇ ਦੀ ਛੋਟੀ ਸੋਚ ਵਿਚ ਤੁੱਸੀ ਆਪਣੀ ਵੱਡੀ ਸੋਚ ਪਾਉਣਾ ਚਾਹੋਗੇ ਤਾਂ ਤੁੱਸੀ ਆਪਣੀ ਸੋਚ ਦੀ ਬਣਤਰ ਹੀ ਖਰਾਬ ਕਰੋਗੇ। ਦੁੱਖ ਹੁੰਦਾ ਹੈ ਜਦ 'ਜਿਸ ਸੋਚ (ਬਲਰਾਮ ਬੋਧੀ) ਤੇ ਅੱਸੀ ਪਹਿਰਾ ਦੇ ਰਹੇ ਹੋਈਏ ਉਹ ਸੋਚ ਹੀ ਗੁਲਾਮ ਨਿਕਲੇ' ਪਰ ਉਸ ਦੁੱਖ ਚ ਆਪਣੀ ਸੋਚ ਨੂੰ ਖਰਾਬ ਕਰਣਾ ਇੱਕ ਬਿਮਾਰੀ ਨੂੰ ਜਨਮ ਦੇਣਾ ਹੈ। Post is not of Your level. This time you are Inspired or Despaired by wrong one.
Pali Bhupinder Singh ਅਜਿਹਾ ਕੁਝ ਵੀ ਨਹੀਂ. ਮੇਰੀ ਲੇਖਕ ਸੋਚ ਤੇ ਸਿੱਖੀ ਵਿਚ ਕੋਈ ਵਿਰੋਧ ਨਹੀਂ। ਜੇ ਹੋਇਆ, ਮੈਂ ਸਵੀਕਾਰ ਕਰਨ ਵਿੱਚ ਇੱਕ ਮਿੰਟ ਨਹੀਂ ਲਵਾਂਗਾ।  ਖੈਰ, ਇਸ ਪੋਸਟ ਵਿਚ ਤਾਂ ਮੇਰਾ ਸਰੋਕਾਰ ਸਚਮੁਚ ਸਿਰਫ ਦਿਲਾਂ ਦੇ ਅੰਦਰ ਸੁਲਗ ਰਹੀ ਨਫ਼ਰਤ ਹੈ। ਬਲਰਾਮ ਬੋਧੀ ਦੀ ਕਸ਼ਮੀਰ ਬਾਰੇ ਪੋਸਟ ਮੇਰੀ ਸੋਚ ਨਾਲ ਮੇਲ ਖਾਂਦੀ ਸੀ ਸੋ ਮੈਂ ਸ਼ੇਅਰ ਕਰ ਦਿੱਤੀ। ਪਰ ਅੱਜ ਗਿੱਲ ਨੂੰ ਮਹਾਂ-ਯੋਧਾ ਕਹਿ ਕੇ ਬਲਰਾਮ ਨੇ ਮੇਰੀ ਇਸ ਪੋਸਟ ਨੂੰ ਹੋਰ ਵੀ ਮੁੱਲਵਾਨ ਬਣਾ ਦਿੱਤਾ ਹੈ। ਮੈਂ ਇਹੀ ਤਾਂ ਕਹਿਣਾ ਚਾਹੁੰਦਾ ਹਾਂ ਇਸ ਪੋਸਟ ਵਿਚ ਕਿ ਉੱਤੋਂ ਅਸੀਂ ਖਾਮੋਸ਼ ਹਾਂ, ਜਾਂ ਧਰਮ-ਨਿਰਪੇਖ ਹੋਣ ਦਾ ਢੋੰਗ ਕਰਦੇ ਹਾਂ ਪਰ ਅੰਦਰ ਤਾਂ ਸਾਡੇ ਫਿਰਕਾ ਹੀ ਸੁਲਗਦਾ ਹੈ। ਘੱਟੋ-ਘੱਟ ਮੈਂ ਅਜਿਹਾ ਨਹੀਂ ਕਰਦਾ। ਮੈਨੂੰ ਇਹ ਮੰਨਣ ਵਿਚ ਕਦੇ ਵੀ ਸੰਕੋਚ ਨਹੀਂ ਕਿ ਮੈਂ ਇੰਨਾ ਜਿਆਦਾ ਪੰਜਾਬ-ਪੱਖੀ ਹਾਂ ਕਿ ਜੇ ਕਦੇ ਪੰਜਾਬ ਅਤੇ ਦੇਸ਼ ਦੇ ਹਿਤ ਆਪੋ ਵਿਚ ਟਕਰਾ ਜਾਣ, ਮੈਂ ਖੁੱਲੇ ਤੌਰ 'ਤੇ ਦੇਸ਼-ਵਿਰੋਧੀ ਹੋ ਜਾਵਾਂਗਾ। ਪੰਜਾਬੀ ਹੋਣਾ ਮੇਰੀ ਪਛਾਣ ਹੈ ਤੇ ਦੇਸ਼ ਇੱਕ ਰਾਜਨੀਤਕ ਮਾਮਲਾ।  ਦੇਸ਼ ਬਦਲਦੇ ਰਹਿੰਦੇ ਨੇ ਪਰ ਬੰਦੇ ਦੀ ਕਬੀਲਾਈ ਪਛਾਣ ਕਦੇ ਨਹੀਂ ਬਦਲਦੀ। 1947 ਤੋਂ ਪਹਿਲਾਂ ਲਾਹੌਰ ਵਿਚ ਖੜ ਕੇ 'ਪਾਕਿਸਤਾਨ ਜਿੰਦਾਬਾਦ' ਕਹਿਣਾ ਵੀ ਦੇਸ਼-ਵਿਰੋਧੀ ਸੀ। ਪਰ ਵੇਖ ਸਕਦੇ ਹੋ ਕਿ ਅੱਜ ਲਾਹੌਰ ਅੰਦਰ ਇਹੀ ਨਾਹਰਾ ਦੇਸ਼ ਭਗਤੀ ਹੈ। ਸੋ ਮੈਂ ਜੋ ਕਹਿੰਦਾ ਹਾਂ, ਉਸ ਵਿਚ ਵਿਸ਼ਵਾਸ ਵੀ ਕਰਦਾ ਹਾਂ। ਪਰ ਹੁਣ ਕੋਈ ਵੀ ਪ੍ਰਤੀਕਰਮ ਦਿੰਦਿਆਂ ਇਹ ਯਾਦ ਰੱਖਣਾ ਕਿ ਮੈਂ ਆਪਣੀ ਪੰਜਾਬੀ ਪਛਾਣ ਬਾਰੇ ਕੱਟੜਤਾ ਦੀ ਗੱਲ ਕਰ ਰਿਹਾ ਹਾਂ, ਨਾ ਕਿ ਸਿੱਖ ਪਛਾਣ ਬਾਰੇ। ਸਿੱਖ ਤਾਂ ਕੱਟੜ ਹੋ ਹੀ ਨਹੀਂ ਸਕਦਾ. ਜੋ ਕੱਟੜ ਹੈ, ਉਹ ਸਿੱਖ ਨਹੀਂ। ਸਿੱਖ ਹੀ ਕਿਉਂ, ਕੱਟੜ ਬੰਦਾ ਅਧਿਆਤਮਿਕ ਹੀ ਨਹੀਂ ਹੋ ਸਕਦਾ। ਧਾਰਮਿਕ ਹੋਣ ਦਾ ਵੀ ਉਹ ਪ੍ਰਪੰਚ ਹੀ ਕਰਦਾ ਹੈ। 
ਬਲਰਾਮ ਬੋਧੀ ਹੁਰਾਂ ਦੀ ਪੋਸਟ 'ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ Kanwarjeet Singh Sidhu ਬਲਰਾਮ ਬੋਧੀ ਜੀ ਕੁਝ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਦੋਸਤੀ ਦਾ ਸੱਦਾ ਭੇਜਿਆ ਸੀ ਪਰ ਤੁਹਾਡੀ ਇਸ ਬਿਲਕੁੱਲ ਗੈਰ ਜਿੰਮੇਵਾਰ ਅਤੇ ਇਕਪਾਸੜ ਪੋਸਟ ਨੇ ਮੈਨੂੰ ਅਹਿਸਾਸ ਕਰਾਇਆ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਤੁਹਾਨੂੰ ਸਮਝਣ ਵਿਚ......ਸਾਰੀ ਖਾੜਕੂ ਲਹਿਰ ਨੂੰ ਰੱਦ ਕਰਕੇ ਵੀ ਤੁਸੀਂ ਗਿੱਲ ਦੀਆਂ ਕਾਲੀਆਂ ਕਰਤੂਤਾਂ ਨੂੰ ਜਸਟੀਫਾਈ ਨਹੀਂ ਕਰ ਸਕਦੇ। ਅਖੀਰ ਵਿਚ ਮੈਂ ਸਖਤ ਸ਼ਬਦਾਂ ਵਿਚ ਤੁਹਾਡੇ ਇਸ ਮਹਾਂਯੋਧਾ ਵਾਲੀ ਧਾਰਨਾ ਦਾ ਖੰਡਨ ਕਰਦਾ ਹਾਂ। ਉਹ ਜ਼ਕਰੀਆ ਖਾਨ, ਮੀਰ ਮੰਨੂ ਦਾ ਵਾਰਿਸ ਸੀ ਨਿਰਦੋਸ਼ਾਂ ਦਾ ਕਾਤਲ। ਬਿਨਾਂ ਸ਼ੱਕ ਉਹ ਨਿਰਦੋਸ਼ ਸਿੱਖ ਸਨ ਤੇ ਇਸ ਵਜ੍ਹਾ ਕਰਕੇ ਹੀ ਆਪ ਜੀ ਵਰਗੇ ਬੁੱਧੀਜੀਵੀਆਂ ਦੇ ਵਿਚਾਰ ਇਸ ਮਾਮਲੇ ਵਿਚ ਇਕਪਾਸੜ ਤੇ ਉਲਾਰ ਹੋ ਜਾਂਦੇ ਹਨ। ਇਸੇ ਤਰ੍ਹਾਂ Davinder Singh Dhillon ਨੇ ਕਿਹਾ ਹੈ ਬਲਰਾਮ ਬੋਧੀ ਦੇ ਮਹਾਯੋਧੇ ਨੂੰ 21 ਤੋਫਾਂ ਦੀ ਸਲਾਮ। ਉਹਨਾਂ ਇਸ ਸਬੰਧ ਵਿੱਚ ਰੂਪਨ ਦਿਓਲ ਬਜਾਜ ਵਾਲੇ ਮਾਮਲੇ ਦਾ ਵੇਰਵਾ ਦੇਣ ਵਾਲਾ ਲਿੰਕ ਪੋਸਟ ਕੀਤਾ ਹੈ। 
ਇੱਕ ਟਿੱਪਣੀ ਦਾ ਜੁਆਬ ਦੇਂਦਿਆਂ Pali Bhupinder Singh ਹੁਰਾਂ ਨੇ ਆਖਿਆ ਹੈ: ਪਰ ਹਾਂ, ਮੈਨੂੰ ਆਪਣੇ ਸਿੱਖ ਹੋਣ ਵਿੱਚ ਕੋਈ ਸ਼ਰਮ, ਅਫਸੋਸ ਜਾਂ ਪਛਤਾਵਾ ਨਹੀਂ।  ਜਦੋਂ ਮੈਂ ਮੱਧਕਾਲ ਦਾ ਇਤਿਹਾਸ ਪੜ੍ਹਦਾ ਹਾਂ, ਸਗੋਂ ਮੈਨੂੰ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨੇ ਸ਼ਾਨਦਾਰ ਵਿਰਸੇ ਨਾਲ ਸਬੰਧਿਤ ਹਾਂ। ਸਿਰਫ ਇਸੇ ਲਈ ਮੇਰੇ ਬੱਚੇ ਦਾ ਨਾਂ 'ਸ਼ਾਹਬਾਜ਼ ਸਿੰਘ' ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਤੋਪਾਂ ਦਾ ਜਰਨੈਲ ਸੀ। ਹੋਰ ਤੇ ਹੋਰ ਮੇਰੀ ਧੀ ਦੇ ਨਾਂ ਪਿੱਛੇ ਵੀ 'ਸਿੰਘ' ਲੱਗਾ ਹੋਇਆ ਹੈ, 'ਕੌਰ ਨਹੀਂ। ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਕੱਟੜ ਹਾਂ। ਮੇਰੀ ਮਾਂ, ਮੇਰੀ ਪਤਨੀ, ਮੇਰੇ ਨਾਨਕੇ ਸਭ ਸਖਤ ਕਿਸਮ ਦੇ ਹਿੰਦੂ ਹਨ। ਦੁਨੀਆ ਇਧਰ ਦੀ ਓਧਰ ਹੋ ਜਾਵੇ, ਸ਼ੁਕਰਵਾਰ ਦੇ ਦਿਨ ਮੇਰੇ ਘਰ ਵਿਚ ਕੋਈ ਮਾਸ-ਮੱਛੀ ਦੀ ਗੱਲ ਵੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਘਰਵਾਲੀ ਲਈ ਇਹ ਸੰਤੋਸ਼ੀ ਮਾਤਾ ਦਾ ਦਿਨ ਹੈ।  ਤੇ ਸ਼ਨੀ ਦੇਵਤੇ ਦੇ ਸਨਮਾਨ ਵਿਚ ਸ਼ਨੀਵਾਰ ਮੈਨੂੰਂ ਸਿਰਫ ਵੋਦਕਾ ਜਾਂ ਜਿੰਨ ਪੀਣ ਦੀ ਇਜਾਜ਼ਤ ਹੈ। 
ਪੰਜਾਬ ਦੇ ਸੰਤਾਪ ਨੂੰ ਹੱਡੀਂ ਹੰਢਾਉਣ ਵਾਲੇ ਅਤੇ ਵੱਖ ਵੱਖ ਮੰਚਾਂ ਤੋਂ ਸਮੇਂ ਦਾ ਸੱਚ ਸਮੇਂ ਸਿਰ ਬੋਲਣ ਵਾਲੇ Malvinder Singh Mali ਹੁਰਾਂ ਨੇ ਕਿਹਾ ਹੈ ਕਿ ਅਧੂਰਾ ਤੇ ਵਿਗੜਿਆ ਹੋਇਆ ਹੈ ਇਹ 'ਸੱਚ"। ਕਿਉਂਕਿ ਖੱਬੇ ਪੱਖੀਆਂ ਦੇ ਪ੍ਰਤੀਕਰਮ ਨੂੰ ਇਸਤੋਂ ਸੁਚੇਤ ਤੌਰ 'ਤੇ "ਮੁਕਤ" ਰੱਖਿਆ ਗਿਆ ਹੈ ਤੇ ਸਾਰੇ ਮਾਮਲੇ ਨੂੰ "ਪੰਜਾਾਬ" ਤੇ " ਧਾਰਮਿਕ ਘੱਟ-ਗਿਣਤੀ" ਦੇ ਪੱਖ ਤੋਂ ਵੇਖਣ ਤੋਂ ਇਨਕਾਰ ਕੀਤਾ ਗਿਆ ਹੈ। ਬੁੱਧੀਜੀਵੀ, ਲੇਖਕ ਤੇ ਪੱਤਰਕਾਰ ਕਿੱਥੇ ਨੇ ਇਸ ਪ੍ਰਤੀਕਰਮ 'ਚ? 
ਜਦੋਂ Pali Bhupinder Singh ਹੁਰਾਂ ਨੇ ਕਿਹਾ ਕਿ ਤੁਸੀਂ ਪੂਰਾ ਕਰ ਦਿਓ ਸਰ..
ਇਸਦੇ ਜੁਆਬ ਵਿੱਚ Malvinder Singh Mali ਹੁਰਾਂ ਨੇ ਖਾਮੋਸ਼ ਬੈਠੇ ਲੋਕਾਂ ਬਾਰੇ ਕਿਹਾ-ਉਹ ਚਲਾਕ ਲੋਮੜੀ ਨੇ....ਨਹੀਂ ਬੋਲਣਗੇ...
ਇਹ ਸੀ ਇੱਕ ਝਲਕ ਜਿਸਨੇ ਸੁਪਰਕੋਪ ਕੇ.ਪੀ.ਐਸ. ਗਿੱਲ ਦੀ ਮੌਤ ਦੇ ਮੌਕੇ ਉੱਤੇ ਪੰਜਾਬ ਦੇ ਸੰਤਾਪ ਦੀਆਂ ਬਹੁਤ ਸਾਰੀਆਂ ਗੱਲਾਂ ਤਾਜ਼ੀਆਂ ਕੀਤੀਆਂ ਹਨ। ਹੁਣ ਦੇਖਣਾ ਹੈ ਕਿ ਖਾਮੋਸ਼ ਬੈਠੇ ਲੋਕ ਕਦੋਂ ਬੋਲਦੇ ਹਨ, ਕਿ ਬੋਲਦੇ ਹਨ ਜਾਂ ਚੁੱਪ ਹੀ ਰਹਿੰਦੇ ਹਨ?

Tuesday, September 17, 2013

ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਅੰਨ੍ਹੇਵਾਹ ਕੀਤੀ ਫਾਇਰਿੰਗ

Update Tue 17 Sep 2013 at 7:15 AM
ਸਖਤ ਪਹਿਰੇ ਵਾਲੇ ਇਸ ਯਾਰਡ ਵਿੱਚ ਹਮਲਾਵਰ ਦਾਖਿਲ ਕਿਵੇਂ ਹੋਏ
ਵਾਸ਼ਿੰਗਟਨ, 16 ਸਤੰਬਰ 2013: ਅਜੇ ਪੂਰੀ ਦੁਨੀਆ ਨੂੰ 9/11 ਵਾਲਾ ਤਬਾਹਕੁੰਨ ਹਮਲਾ ਵੀ ਨਹੀਂ ਸੀ ਭੁੱਲਿਆ ਕੀ ਅਮਰੀਕਾ ਵਿੱਚ ਵਿੱਚ ਇੱਕ ਹੋਰ ਵਾਰਦਾਤ ਜਿਹੀ ਹੋ ਗਈ ਜਿਸਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਕੋਈ ਸੋਚੀ ਸਮਝੀ ਯੋਜਨਾ ਹੈ ਜਾਂ ਮਹਿਜ਼ ਇਤਫਾਕ ਕਿ ਇਹ ਹਮਲਾ ਵੀ ਸਤੰਬਰ ਮਹੀਨੇ ਵਿੱਚ ਹੋਇਆ ਹੈ। ਇੰਟਰਨੈਟ ਅਤੇ ਟੀਵੀ ਚੈਨਲਾਂ ਤੋਂ ਪ੍ਰਸਾਰਿਤ ਹੋ ਰਹੀਆਂ ਖਬਰਾਂ ਮੁਤਾਬਿਕ ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਤਿੰਨ ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹੇਵਾਹ ਕੀਤੀ ਫਾਇਰਿੰਗ ਦੌਰਾਨ ਘਟੋਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਸ ਹਮਲੇ 'ਚ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ| ਜੁਆਬੀ ਕਾਰਵਾਈ ਦੌਰਾਨ ਹਮਲਾ ਕਰਨ ਵਾਲਿਆਂ 'ਚੋਂ ਇਕ ਨੂੰ ਮਾਰ ਦਿੱਤਾ ਗਿਆ ਜਦਕਿ ਦੋ ਹਮਲਾਵਰਾਂ ਦੀ ਭਾਲ ਜਾਰੀ ਹੈ| ਵਾਸ਼ਿੰਗਟਨ ਡੀ. ਸੀ. ਦੇ ਮੇਅਰ ਵਿਨਸੈਂਟ ਗ੍ਰੇਅ ਅਤੇ ਪੁਲਿਸ ਮੁੱਖੀ ਕੈਥੀ ਲੈਨੀਅਰ ਨੇ 12 ਮੌਤਾਂ ਦੀ ਪੁਸ਼ਟੀ ਕੀਤੀ| ਮਾਰੇ ਗਏ ਹਮਲਾਵਰ ਦੀ ਪਛਾਣ 34 ਸਾਲਾ ਐਲੋਨ ਅਲੈਕਸਿਸ ਵਜੋਂ ਹੋਈ ਹੈ ਜੋ ਕਿ ਟੈਕਸਾਸ ਤੋਂ ਇਕ ਫੌਜੀ ਠੇਕੇਦਾਰ ਹੈ| ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:20 ਵਜੇ ਵਾਪਰੀ| ਇਸ ਦੁਖਦਾਈ ਘਟਨਾ ਦਾ ਵੇਰਵਾ ਵੀ ਸਭ ਤੋਂ ਪਹਿਲਾਂ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀਂ ਹੀ ਪੁੱਜਿਆ। ਵਾਸ਼ਿੰਗਟਨ ਡੀ. ਸੀ. ਦੇ ਦੱਖਣ-ਪੂਰਬ ਸਥਿਤ ਨੇਵਲ ਸੀ ਸਿਸਟਮਜ਼ ਕਮਾਂਡ ਹੈਡ ਕਵਾਟਰ 'ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਨੇਵੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਟਵਿੱਟਰ ਜ਼ਰੀਏ ਦਿੱਤੀ| ਇਸ ਯਾਰਡ 'ਚ ਕਰੀਬ ਤਿੰਨ ਹਜ਼ਾਰ ਕਰਮਚਾਰੀ ਕੰਮ ਕਰਦੇ ਹਨ| ਸਥਾਨਿਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹਮਲਾਵਰ ਯਾਰਡ 'ਚ ਹੀ ਛਿਪੇ ਹੋਏ ਸਨ| ਸਥਾਨਿਕ ਮੀਡੀਆ ਮੁਤਾਬਿਕ ਮਰਨ ਵਾਲਿਆਂ 'ਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ| 
ਜਗਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਤਸਵੀਰਾਂ ਸਮੇਤ ਛਪੀ ਇਸ ਘਟਨਾ ਦੀ ਖਬਰ 
ਫਾਇਰਿੰਗ ਵਾਲੀ ਇਹ ਥਾਂ ਵਾਈਟ ਹਾਊਸ ਤੋਂ ਸਿਰਫ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ| ਵਾਸ਼ਿੰਗਟਨ ਪੁਲਿਸ ਦੇ ਮੁਖੀ ਕੈਥੀ ਲੇਨੀਅਰ ਨੇ ਦੱਸਿਆ ਕਿ ਇਕ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਵਲੋਂ ਦੋ ਵਿਅਕਤੀਆਂ ਜਿਨ੍ਹਾਂ 'ਚ ਇਕ ਗੋਰਾ ਤੇ ਇਕ ਕਾਲਾ ਹੈ, ਦੀ ਭਾਲ ਜਾਰੀ ਹੈ| ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਫੌਜੀ ਵਰਦੀ ਪਾਈ ਹੋਈ ਸੀ| ਇਸ ਨਾਲ ਵੀ ਉਹਨਾਂ ਨੂੰ ਇਧਰ ਓਧਰ ਹੋਣ ਵਿੱਚ ਮਦਦ ਮਿਲੀ। ਉਹਨਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਇਸਦੇ ਨਾਲ ਹੀ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਦੇ ਛੇਤੀ ਮਗਰੋਂ ਜਲ ਸੈਨਾ ਆਪਰੇਸ਼ਨ ਦੇ ਮੁਖੀ ਐਡਮਿਰਲ ਜੋਨਾਥਨ ਡਬਲਯੂ ਗ੍ਰੀਨਾਰਟ ਤੇ ਉਨ੍ਹਾਂ ਦੀ ਪਤਨੀ ਨੂੰ ਯਾਰਡ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਚੋਂ ਸੁਰੱਖਿਅਤ ਕੱਢ ਲਿਆ ਗਿਆ| ਏ ਬੀ ਸੀ ਨਿਊਜ਼ ਅਨੁਸਾਰ ਮਾਰੇ ਗਏ ਇਕ ਹਮਲਾਵਰ ਦੀ ਪਛਾਣ 50 ਸਾਲਾ ਨੇਵੀ ਦੇ ਕਰਮਚਾਰੀ ਵਜੋਂ ਹੋਈ ਹੈ ਜਿਸਦਾ ਹਾਲ ਹੀ 'ਚ ਦਰਜਾ ਤਬਦੀਲ ਕੀਤਾ ਗਿਆ ਸੀ| ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਬਰਾਕ ਉਬਾਮਾ ਨੇ ਸੰਘੀ ਤੇ ਸਥਾਨਿਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘੀ ਜਾਂਚ ਕਰਨ ਲਈ ਕਹਿੰਦਿਆਂ ਕਿਹਾ ਕਿ ਹਮਲੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ| ਪੁਲਿਸ ਤੇ ਜਲ ਸੈਨਾ ਦੇ ਸੈਂਕੜੇ ਜਵਾਨਾਂ ਨੇ ਜਲ ਸੈਨਾ ਦੇ ਹੈਡ ਕਵਾਰਟਰ ਨੂੰ ਘੇਰਾ ਪਾਇਆ ਹੋਇਆ ਸੀ| ਸੋਸ਼ਲ ਮੀਡੀਆ ਇਸ ਘਟਨਾ ਨੂੰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਸਾਬਿਤ ਹੋਇਆ। ਨੇਵੀ ਯਾਰਡ ਦੇ ਕਮਾਂਡਰ, ਕੈਪਟਨ ਐੱਡ ਬੁਕਲੈਟਿਨ ਨੇ ਟਵਿੱਟਰ ’ਤੇ ਲਿਖਿਆ, ‘‘ਹਮਲਾਵਰਾਂ ਦੀ ਗਿਣਤੀ ਦੋ। ਅੰਨ੍ਹੇੇਵਾਹ ਗੋਲੀਆਂ ਚਲਾਉਣ ਕਾਰਨ 4 ਮਰੇ, 8 ਜ਼ਖਮੀ।’’ ਪੁਲੀਸ ਦੇ ਤਰਜਮਾਨ ਕ੍ਰਿਸ ਕੈਲੀ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਪੁਲੀਸ ਅਫਸਰ ਸ਼ਾਮਲ ਸਨ ਜਦੋਂਕਿ ਦੋਵਾਂ ਹਮਲਾਵਰਾਂ ਨੂੰ ਵੀ ਹਲਾਕ ਕਰ ਦਿੱਤਾ ਗਿਆ।   ਘਟਨਾ ਦੌਰਾਨ ਹੀ ਨੇਵੀ ਯਾਰਡ ਬੰਦ ਕਰ ਦਿੱਤਾ ਗਿਆ। ਕੈਲੀ ਨੇ ਇਕ ਹਮਲਾਵਰ ਦਾ ਹੁਲੀਆ ਕੁਝ ਇਸ ਤਰ੍ਹਾਂ ਦੱਸਿਆ: 6 ਫੁੱਟ ਉੱਚਾ ਪੁਰਸ਼, ਸਿਰ ਗੰਜਾ, ਰੰਗ ਬਹੁਤਾ ਗੋਰਾ ਨਹੀਂ। ਘਟਨਾ ਮੁਕਾਮੀ ਸਮੇਂ ਅਨੁਸਾਰ ਸਵੇਰੇ 8.20 ਵਜੇ ਵਾਪਰੀ। ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਹਮਲਾਵਰ ਹਥਿਆਰਾਂ ਸਮੇਤ ਨੇਵੀ ਯਾਰਡ ਵਿਚ ਕਿਵੇਂ ਦਾਖਲ ਹੋਏ। ਯਾਰਡ ਦੇ ਅੰਦਰ ਪਹਿਰਾ ਸਖ਼ਤ ਹੈ ਅਤੇ ਇਸ ਦੇ ਅੰਦਰ ਦਾਖਲਾ ਵੀ ਆਸਾਨ ਨਹੀਂ। ਯਾਰਡ ਅੰਦਰ ਤਿੰਨ ਹਜ਼ਾਰ ਦੇ ਕਰੀਬ ਲੋਕ ਕੰਮ ਕਰਦੇ ਹਨ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਨੇਵਲ ਸੀਅ ਸਿਸਟਮਜ਼ ਕਮਾਂਡ ਹੈੱਡਕੁਆਰਟਰ ਵੱਲ ਮੁੱਖ ਤੌਰ ’ਤੇ ਗੋਲੀਬਾਰੀ ਕੀਤੀ। 
ਇਸ ਘਟਨਾ ਤੋਂ ਕੁਝ ਕੁ ਹ ਸਮੇਂ ਮਗਰੋਂ ਫੇਸਬੁਕ ਤੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਯਾਰਡ ਵਿੱਚ ਰਹਿੰਦੇਕਰਮਚਾਰੀਆਂ ਲਈ ਪ੍ਰਾਰਥਨਾ ਕਰਦੇ ਨਜਰ ਆਏ। ਫੇਸਬੁਕ ਤੇ ਇੱਕ ਬਹੁਤ ਹੀ ਚੰਗੇ ਖਿਲਾਨਾ ਵਾਲੀ ਮਿੱਤਰ ਕਰਮਜੀਤ ਕੌਰ ਨੇ ਅੰਗ੍ਰੇਜ਼ੀ ਵਿੱਚ ਲਿਖਿਆ: Karamjit Kaur    ;
VERY SAD NEWS --10 people injured at Navy Yard; Pentagon 'believes there has been loss of life'—Please dear friends pray for my beloved country-America---
------------
 @MissAmerica 
My heart goes out to the victims of the shooting in Washington D.C. My thoughts and prayers are with them and their families.

Friday, July 26, 2013

ਭਾਈ ਦਿਲਾਵਰ ਸਿੰਘ ਦੀ ਬਰਸੀ

Thu, Jul 25, 2013 at 11:13 PM 
ਬਰਸੀ ਮੌਕੇ ਅਕਾਲ ਤਖਤ ਸਾਹਿਬ ਪੁਜੋ-ਭਾਈ ਹਵਾਰਾ ਅਤੇ ਭਿਉਰਾ
ਨਵੀਂ ਦਿੱਲੀ 25 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗੱਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਪ੍ਰੈਸ ਦੇ ਨਾਮ ਸਾਝਾ ਬਿਆਨ ਜਾਰੀ ਕਰਦਿਆ ਸਿੱਖ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਬੰਦੀ ਸਿੰਘਾ ਵਲੋਂ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਕੋਹਿਨੂਰ ਹੀਰੇ ਭਾਈ ਸਾਹਿਬ ਦਿਲਾਵਰ ਸਿੰਘ ਬੱਬਰ ਜੈਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਜੋ 31 ਅਗਸਤ ਨੂੰ ਆ ਰਿਹਾ ਹੈ, ਸਮੁੱਚਾ ਖਾਲਸਾ ਪੰਥ ਕੌਮੀ ਵੀਰਤਾ ਦਿਵਸ ਵਜੋਂ ਮਨਾ ਕੇ ਪੰਥਕ ਏਕਤਾ ਦਾ ਸਬੂਤ ਪੇਸ਼ ਕਰੇ। ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਦੀਂ ਹੈ ਕਿ ਉਹ 31 ਅਗਸਤ ਨੂੰ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਲ ਹੋਣ ਤਾਂ ਜੋ ਸਮੁੱਚੀ ਕੌਮ ਵਿਚ ਸਿੱਖ ਸੰਘਰਸ਼ ਪ੍ਰਤੀ ਜਾਗਰੂਕਤਾ ਤੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ।
ਅਸੀਂ ਪੰਜਾਂ ਤਖਤ ਸਾਹਿਬਾਨਾਂ  ਦੇ ਜਥੇਦਾਰਾਂ, ਸਮੂਹ ਸਿੱਖ ਜੱਥੇਬੰਦੀਆਂ, ਨਿੰਹਗ ਜੱਥੇਬੰਦੀਆਂ, ਦਮਦਮੀ ਟਕਸਾਲ ਦੀ ਸਮੂਹ ਧਿਰਾਂ, ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਅਕਾਲ ਤਖਤ ਤੇ ਪਹੁੰਚਿਆ ਜਾਏ ਤੇ ਜੋ ਨਾ ਪੁੱਜ ਸਕਣ ਉਹਨਾਂ ਵੱਲੋਂ ਆਪੋ ਆਪਣੀ ਥਾਂ ਵੱਡੇ ਸਮਾਗਮ ਰਚ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ ਤਾਂ ਕਿ ਐਸੇ ਮਹਾਨ ਸ਼ਹੀਦ ਤੋਂ ਸਿੱਖ ਨੋਜਵਾਨ ਪ੍ਰੇਰਨਾ ਲੈ ਕੇ ਕੌਮੀ ਸੰਘਰਸ਼ ਵਿੱਚ ਅਪਣਾ ਅਸਰਦਾਰ ਯੋਗਦਾਨ ਪਾ ਸਕਣ। ਅਸੀਂ ਵਿਦੇਸ਼ੀ ਵਸਦੇ ਗੁਰਸਿੱਖ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਸ ਵੀ ਮੁਲਕ ਵਿੱਚ ਤੁਸੀਂ ਬੈਠੇ ਹੋ ਹਰ ਥਾਂ ਤੇ ਇਸ ਕੌਮੀ ਹੀਰੇ ਨੂੰ ਸ਼ਰਧਾਂਜਲੀਆਂ ਭੇਟ ਕਰੋ। ਸਿੱਖ ਕੌਮ ਦੀ ਅਣਖ ਗੈਰਤ ਲਈ ਆਪਾ ਕੁਰਬਾਨ ਕਰ ਗਏ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਹੀ ਅਸੀਂ ਆਪਣੀਆਂ ਅਉਣ ਵਾਲੀਆਂ ਨਸਲਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਾ ਸਕਦੇ ਹਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈੱਟ ਅਤੇ ਹੋਰ ਉਪਕਰਨਾਂ ਦਾ ਇਸਤੇਮਾਲ ਕਰਕੇ ਪੰਥ ਦੀ ਚੜ੍ਹਦੀ ਕਲਾ ਦਾ ਹਰ ਚਾਹਵਾਨ ਗੁਰਸਿੱਖ ਆਪਣੇ ਸੱਜਣ ਮਿੱਤਰਾਂ ਨੂੰ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਤੋਂ ਮਹਿਸੂਸ ਹੁੰਦੇ ਪੰਥਕ ਜਜਬੇ ਦਾ ਇਕ ਦੂਜੇ ਨੂੰ ਇੰਟਰਨੈਟ-ਅਤੇ ਈ ਮੇਲਾਂ ਕਰਕੇ ਸੁਨੇਹਾ ਪੁਜਦਾ ਕਰਨ ਅਤੇ ਪੰਥਕ ਅਖਬਾਰਾਂ ਵਿਚ ਵੱਧ ਤੋਂ ਵੱਧ ਇਸ਼ਤੇਹਾਰ ਦੇਣ ਤਾਂ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਭਾਈ ਦਿਲਾਵਰ ਸਿੰਘ ਨੂੰ ਕਿਤਨਾ ਪਿਆਰ  ਕਰਦੇ ਹਾਂ । ਯਾਦ ਰੱਖਿਓ ਜਿਹੜੀਆਂ ਕੌਮਾ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦਾ ਭਵਿੱਖ ਕੋਈ ਬਹੁਤਾ ਰੌਸ਼ਨ ਨਹੀ ਹੁੰਦਾ ।