Showing posts with label RMPI. Show all posts
Showing posts with label RMPI. Show all posts

Monday, June 22, 2026

ਫਾਸ਼ੀਵਾਦ ਦੀ ਬਰਬਰਤਾ ਦੇ ਸਨਸਨੀਖੇਜ਼ ਖੁਲਾਸੇ

WhatsApp on Monday 22nd 2026 at 17:41 Regarding Seminar By Front against Fascist Attacks

ਪ੍ਰੇਰਣਾ ਪ੍ਰਿੰਟਿੰਗ ਪ੍ਰੈਸ ਵਿੱਚ ਇਕੱਠ ਮੌਕੇ ਬੁਲਾਰਿਆਂ ਨੇ ਯਾਦ ਕਰਾਇਆ ਅਣਮਨੁੱਖੀ ਜ਼ੁਲਮਾਂ ਦਾ ਦੌਰ

ਮੋਹਾਲੀ: 22 ਜੂਨ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਵਿਰੋਧੀ ਧਿਰ ਦੀਆਂ ਸਰਗਰਮੀਆਂ ਨਾਲ ਥੋਹੜਾ ਬਹੁਤਾ ਵੀ ਦੁਆ ਸਲਾਮ ਜਿੰਨਾ ਰਿਸ਼ਤਾ ਨਾਤਾ ਹੋਵੇ ਤਾਂ ਇਹ ਗੱਲਾਂ ਬੜੀਆਂ ਸਪਸ਼ਟ ਸੁਰ ਵਿੱਚ ਸੁਣਾਈ ਦੇ ਰਹੀਆਂ ਹਨ ਕਿ ਫਾਸ਼ੀਵਾਦ ਦੇ ਹਮਲੇ ਅਤੀਤ ਨਾਲੋਂ ਕਿਤੇ ਵੱਡੀ ਤਿਆਰੀ ਨਾਲ ਹੋਣ ਵਾਲੇ ਹਨ। ਖੱਬੀਆਂ ਧਿਰਾਂ ਲਈ ਅਜਿਹੀਆਂ ਮੁਸੀਬਤਾਂ ਅਤੇ ਹੱਲਿਆਂ ਦਾ ਦੌਰ ਕੋਈ ਨਵਾਂ ਨਹੀਂ। ਇਹਨਾਂ ਹਮਲਿਆਂ ਦਾ ਟਾਕਰਾ ਖੱਬੀਆਂ ਧਿਰਾਂ ਨੇ ਪਹਿਲਾਂ ਵੀ ਬੜੀ ਬੁਲੰਦੀ ਨਾਲ ਕੀਤਾ ਹੈ। ਉਹ ਦੌਰ ਅੱਜ ਵੀ ਇਹਨਾਂ ਧਿਰਾਂ ਵਿੱਚੋਂ ਕਈਆਂ ਨੂੰ ਥੋਹੜਾ ਬਹੁਤ ਚੇਤੇ ਹੈ। ਇਸੇ ਲਈ ਇੱਕ ਵਾਰ ਫੇਰ 22 ਜੂਨ ਨੂੰ ਫਾਸ਼ੀਵਾਦ ਦੇ ਟਾਕਰੇ ਲਈ ਪੰਜਾਬ ਭਰ ਵਿੱਚ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਕੌਮਾਂਤਰੀ ਯੋਗ ਦਿਵਸ ਵੱਜੋਂ ਮਨਾਇਆ ਜਾਂਦਾ 21 ਜੂਨ ਦਾ ਦਿਨ ਸਭ ਤੋਂ ਗਰਮ ਵੀ ਹੁੰਦਾ ਹੈ ਅਤੇ ਸਭ ਤੋਂ ਲੰਮੇ ਸਮੇਂ ਦਾ ਵੀ। ਇਸ ਲਈ 22 ਜੂਨ ਗਰਮੀ ਦੀ ਤੀਬਰਤਾ ਅਤੇ ਲਗਾਤਾਰਤਾ ਦਾ ਸੁਨੇਹਾ ਲੈਕੇ ਆਉਂਦਾ ਹੈ। 

ਉਂਝ ਵੀ ਇਤਿਹਾਸ ਦੀ ਫੋਲਾਫਾਲੀ ਕਰਦਿਆਂ ਨਵੀਆਂ ਜਾਣਕਾਰੀਆਂ ਵੀ ਮਿਲਦੀਆਂ ਹਨ। ਅਸਲ ਵਿੱਚ 22 ਜੂਨ ਨੂੰ ਫਾਸ਼ੀਵਾਦ ਵਿਰੋਧੀ ਦਿਹਾੜੇ ਵਜੋਂ ਮਨਾਉਣ ਦਾ ਮੁੱਖ ਕਾਰਨ 22 ਜੂਨ 1941 ਨੂੰ ਦੂਜੀ ਸੰਸਾਰ ਜੰਗ ਦੌਰਾਨ ਯੂਗੋਸਲਾਵੀਆ (ਮੌਜੂਦਾ ਕਰੋਏਸ਼ੀਆ) ਵਿੱਚ ਪਹਿਲੇ ਗੁਰੀਲਾ ਯੂਨਿਟ, 'First Sisak Partisan Detachment', ਦਾ ਗਠਨ ਹੋਣਾ ਹੈ। 

ਇਸ ਇਤਿਹਾਸਕ ਦਿਨ ਨੇ ਨਾਜ਼ੀ ਜਰਮਨੀ ਅਤੇ ਫਾਸ਼ੀਵਾਦੀ ਇਟਲੀ ਦੇ ਕਬਜ਼ੇ ਖਿਲਾਫ ਯੂਰਪ ਵਿੱਚ ਪਹਿਲੇ ਸੰਗਠਿਤ ਹਥਿਆਰਬੰਦ ਵਿਰੋਧ ਦੀ ਸ਼ੁਰੂਆਤ ਕੀਤੀ ਸੀ। ਇਸ ਤਾਰੀਖ ਦੀ ਖਾਸੀਅਤ ਅਤੇ ਇਸਨੂੰ ਪ੍ਰਤੀਕ ਵਜੋਂ ਚੁਣਨ ਦੇ ਮੁੱਖ ਕਾਰਨ ਹੇਠ ਲਿਖੇ ਹਨ:ਪਹਿਲੀ ਆਜ਼ਾਦੀ ਟੁਕੜੀ (First Partisan Detachment): 22 ਜੂਨ 1941 ਨੂੰ ਬਰੇਜ਼ੋਵਿਕਾ (Brezovica) ਜੰਗਲ ਵਿੱਚ ਪਹਿਲਾ ਫਾਸ਼ੀਵਾਦ-ਵਿਰੋਧੀ ਗੁਰੀਲਾ ਦਲ ਬਣਾਇਆ ਗਿਆ ਸੀ, ਜਿਸਨੇ ਨਾਜ਼ੀਆਂ ਅਤੇ ਉਨ੍ਹਾਂ ਦੀਆਂ ਕਠਪੁਤਲੀ ਫੌਜਾਂ ਦੇ ਖਿਲਾਫ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। 

ਤਾਨਾਸ਼ਾਹੀ ਦਾ ਵਿਰੋਧ: ਇਸ ਦਿਨ ਨੂੰ ਫਾਸ਼ੀਵਾਦ ਅਤੇ ਨਾਜ਼ੀਵਾਦ (Nazism) ਦੇ ਜ਼ੁਲਮਾਂ ਨੂੰ ਖਤਮ ਕਰਨ ਲਈ ਕੀਤੀ ਗਈ ਕੁਰਬਾਨੀ ਅਤੇ ਸੰਘਰਸ਼ ਦੇ ਪ੍ਰਤੀਕ ਵਜੋਂ ਚੁਣਿਆ ਜਾਂਦਾ ਹੈ। ਇਸ ਸੰਬੰਧੀ ਸਰਕਾਰੀ ਮਾਨਤਾ ਦਾ ਵੀ ਇੱਕ ਰਿਕਾਰਡ ਹੈ. : ਕਰੋਏਸ਼ੀਆ ਦੀ ਸੰਸਦ ਨੇ 1991 ਵਿੱਚ ਇਸ ਦਿਨ ਨੂੰ ਕੌਮੀ ਛੁੱਟੀ ਅਤੇ "Anti-Fascist Struggle Day" (ਫਾਸ਼ੀਵਾਦ-ਵਿਰੋਧੀ ਸੰਘਰਸ਼ ਦਿਵਸ) ਵਜੋਂ ਘੋਸ਼ਿਤ ਕੀਤਾ ਸੀ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਮੋਹਾਲੀ ਵੱਲੋਂ ਵੀ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਫਰੰਟ ਨਾਲ ਜੁੜੀਆਂ ਖੱਬੇ ਪੱਖੀ ਜਥੇਬੰਦੀਆਂ ਸੀ.ਪੀ.ਆਈ., ਆਰ.ਐੱਮ.ਪੀ.ਆਈ. ਅਤੇ ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਨੇ ਭਰਵਾਂ ਹਿੱਸਾ ਲਿਆ। ਇਹ ਸਾਰਾ ਆਯੋਜਨ ਪ੍ਰੇਰਣਾ ਪ੍ਰਿੰਟਿੰਗ ਵਾਲੇ ਪਲਾਟ ਵਿੱਚ ਬਣੇ ਕੰਪਲੈਕਸ ਵਿੱਚ ਹੋਇਆ। 

ਅੱਜ ਦੇ ਸਮਾਗਮ ਵਾਲੇ ਪ੍ਰਧਾਨਗੀ ਮੰਡਲ ਵਿੱਚ ਮੋਹਾਲੀ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਗੁਰਦਿਆਲ, ਲਿਬਰੇਸ਼ਨ ਦੇ ਪ੍ਰੋ. ਸੁਧੀਰ ਮਹਿਰਾ ਅਤੇ ਆਰ.ਐੱਮ.ਪੀ.ਆਈ. ਦੇ ਪੀ.ਡੀ.ਐੱਸ. ਉੱਪਲ ਸ਼ਾਮਲ ਸਨ। ਪ੍ਰੋਫੈਸਰ ਸੁਧੀਰ ਮਹਿਰਾ ਨੇ ਸੰਘ ਪਰਿਵਾਰ ਨਾਲ ਜੁੜੀਆਂ ਸਰਗਰਮੀਆਂ ਦਾ ਬਹੁਤ ਸਾਰੇ ਪਰਦੇ ਫਾਸ਼ ਕੀਤੇ। ਸੈਮੀਨਾਰ ਵਿੱਚ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ। 

ਸੈਮੀਨਾਰ ਵਿੱਚ ਮੌਜੂਦ ਬੁਲਾਰਿਆਂ ਨੇ ਸੰਘ, ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਫਿਰਕੂ ਸ਼ਕਤੀਆਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਕਰਦਿਆਂ ਕਾਰਪੋਰੇਟ ਅਤੇ ਸਰਮਾਏਦਾਰ ਪੱਖੀ ਨੀਤੀਆਂ ਅਪਣਾ ਕੇ ਦੇਸ਼ ਨੂੰ ਆਰਥਿਕ ਸੰਕਟ ਵੱਲ ਧੱਕ ਰਹੀਆਂ ਹਨ ਅਤੇ ਦੇਸ਼ ਨੂੰ ਆਰਥਿਕ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਲੋਕ ਵਿਰੋਧੀ ਸ਼ਕਤੀਆਂ ਫਿਰਕੂ ਧਰੁਵੀਕਰਨ ਲਈ ਫਿਰਕੂ ਹਮਲਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਸਥਿਤੀ ਸਾਰੀਆਂ ਲੋਕਤੰਤਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਨੇ ਸਾਰੀਆਂ ਦੇਸ਼ਭਗਤ, ਧਰਮ-ਨਿਰਪੱਖ, ਜਮਹੂਰੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਅਜਿਹੀ ਮਜ਼ਬੂਤੀ ਸਮੇਂ ਦੀ ਸਭ ਤੋਂ ਪਹਿਲੀ ਲੋੜ ਬਣ ਗਈ ਹੈ। 

ਬੁਲਾਰਿਆਂ ਵਿੱਚ ਸੀ.ਪੀ.ਆਈ. ਵੱਲੋਂ ਕਾਮਰੇਡ ਬੰਤ ਬਰਾੜ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਵੱਲੋਂ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੰਵਲਜੀਤ ਸਿੰਘ, ਆਰ.ਐੱਮ.ਪੀ.ਆਈ. ਵੱਲੋਂ ਕਾਮਰੇਡ ਇੰਦਰਜੀਤ ਗਰੇਵਾਲ ਅਤੇ ਸੀ.ਪੀ.ਆਈ. ਦੇ ਮੋਹਾਲੀ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਦੱਪਰ ਨੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਦਰਪੇਸ਼ ਸੰਕਟ ਦੀ ਵਿਆਖਿਆ ਕੀਤੀ।

ਇਸ ਤੋਂ ਇਲਾਵਾ ਹੋਰ ਵੀ ਉੱਘੇ ਖੱਬੇ ਪੱਖੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਕਾਮਰੇਡ ਦਿਲਦਾਰ, ਕਾਮਰੇਡ ਮਹਿੰਦਰਪਾਲ (ਦੋਵੇਂ ਸੀ.ਪੀ.ਆਈ.), ਲਿਬਰੇਸ਼ਨ ਦੇ ਕਾਮਰੇਡ ਸੁਦਾਮਾ, ਕਾਮਰੇਡ ਅਗਿਨ ਅਤੇ ਕਾਮਰੇਡ ਸੱਜਣ ਸਿੰਘ (ਆਰ.ਐੱਮ.ਪੀ.ਆਈ.) ਦੇ ਨਾਮ ਉਚੇਚੇ ਤੌਰ ‘ਤੇ ਵਰਣਨਯੋਗ ਹਨ।

Thursday, August 15, 2019

ਈਸੜੂ ਵਿੱਚ ਲੈਫਟ ਨੇ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਬਖੀਏ ਉਧੇੜੇ

ਕਾਮਰੇਡ ਪਾਸਲਾ ਨੇ ਦਿੱਤਾ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ  
ਲੁਧਿਆਣਾ: 16 ਅਗਸਤ 2019: (ਪੰਜਾਬ ਸਕਰੀਨ ਟੀਮ):: 
ਖੰਨਾ ਨੇੜੇ ਪਿੰਡ ਈਸੜੂ ਵਿਖੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਖੱਬੇ ਪੱਖੀਆਂ ਨੇ ਤਰਾਂ ਤਰਾਂ ਦੇ ਪ੍ਰਗਟਾਵੇ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਬਖੀਏ ਉਧੇੜ ਦਿੱਤੇ। ਇਸ ਮੌਕੇ ਆਰ ਐਮ ਪੀ ਆਈ ਲੀਡਰ  ਕਾਮਰੇਡ ਮੰਗਤਰਾਮ ਪਾਸਲਾ ਨੇ ਲਾਲ ਝੰਡੇ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਤੋਂ ਬਿਨਾ ਹੁਣ ਹੋਰ ਕੋਈ ਚਾਰਾ ਨਹੀਂ।  ਇਸਦੇ ਨਾਲ ਹੀ ਉਹਨਾਂ ਕਮਿਊਨਿਸਟ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸੰਘੀ ਗੁੰਡਿਆਂ ਤੋਂ ਕਸ਼ਮੀਰੀ ਕੁੜੀਆਂ ਦੀ ਰਾਖੀ ਜਾਨ ਦੀ ਬਾਜ਼ੀ ਲਗਾ ਕੇ ਵੀ ਕਰਨ। ਇਸ ਮੌਕੇ ਹੀ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲਿਆਂ ਨਾਲ ਸਾਬਿਤ ਕੀਤਾ ਕਿ ਅੰਗਰੇਜ਼ਾਂ ਦੀ ਦਲਾਲੀ ਕਰਨ ਵਾਲੇ ਸੰਘੀ ਹੁਣ ਵੀ ਅਜਿਹੇ ਕੰਮਾਂ ਵਿੱਚ ਹੀ ਗਲਤਾਨ ਹਨ ਜਿਹਨਾਂ ਕੋਲ ਮਜ਼ਦੂਰਾਂ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ। ਆਮ ਜਨਤਾ ਲਈ ਝੋਲੀ ਬਿਲਕੁਲ ਖਾਲੀ ਹੈ। 
ਅੱਜ ਇੱਥੇ ਗੋਆ ਦੀ ਅਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਵਿਖੇ ਭਾਰਤੀ ਕਮਿਉਨਿਸਟ ਪਾਰਟੀ ਵਲੋ 15 ਅਗਸਤ ਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮਣਾਇਆ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਬੋਲਦਿਆਂ ਪਾਰਟੀ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਈਸੜੂ ਰੈਲੀ ਦੀ ਪ੍ਰਧਾਨਗੀ ਸਾਂਝੇ ਪ੍ਰਧਾਨਗੀ ਮੰਡਲ ਨੇ ਕੀਤੀ ਜਿਸ ਵਿੱਚ ਹੋਰਨਾਂ ਸੀਨੀਅਰ  ਨਾਲ ਐਡਵੋਕੇਟ ਪਰਮਜੀਤ ਸਿੰਘ, ਅਮਰ ਸਿੰਘ ਭੱਟੀਆਂ, ਸੁਰਜੀਤ ਸਿੰਘ ਸੀਲੋਂ, ਜਗਤਾਰ ਸਿੰਘ ਚਕੋਹੀ ਵੀ ਸ਼ਾਮਲ ਸਨ।  ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ ਪਿਛਲੇ 72 ਸਾਲਾਂ  ਵਿੱਚ ਇੰਝ ਕਦੇ ਨਹੀਂ ਹੋਇਆ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿਉਂਕਿ ਆਰ ਆਰ ਐਸ ਤੇ ਸੱਤਾ ਵਿੱਚ ਬੈਠੀ ਉਸਦੀ ਪਿੱਠ ਠੋਕੀ ਭਾਜਪਾ ਜੋ ਕਿ ਅੱਜ ਸੱਤਾ ਵਿੱਚ ਹੈ ਤੇ ਇਸਦੀਆਂ ਹੋਰ ਸਬੰਧਤ ਜੱਥੇਬੰਦੀਆਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਜ਼ਰਾ ਵੀ ਹਿੱਸਾ ਨਹੀਂ ਪਾਇਆ, ਬਲਕਿ ਅੰਗਰੇਜ਼ਾਂ ਦੀ ਦਲਾਲੀ ਕੀਤੀ। ਇਸ ਲਈ ਇਹਨਾਂ ਨੂੰ ਸੰਵਿਧਾਨ ਦੇ ਮਹੱਤਵ ਦਾ ਕੋਈ ਅਹਿਸਾਸ ਨਹੀਂ ਹੈ। ਇਸ ਲਈ ਦੇਸ਼ ਦੇ ਸੰਵਿਧਾਨ ਦੀਆਂ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਵਾਦ ਵਾਲੀਆਂ ਮੱਦਾਂ ਨੂੰ ਤੇਜੀ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਖਤਮ ਕਰਨ ਕੇ ਕਾਰਪੋਰੇਟ ਪੱਖੀ ਕੱਟੜਪੰਥੀ ਹਿੰਦੂ ਰਾਸ਼ਟਰ ਵੱਲ ਵਧ ਰਹੇ ਹਨ। ਭੀੜਾਂ ਵਲੋਂ ਝੂਠ ਮੂਠ ਦੇ ਬਹਾਨੇ ਬਣਾ ਕੇ ਘਟ ਗਿਣਤੀਆਂ ਤੇ ਹਮਲੇ ਕਰਕੇ ਕਤਲ ਕੀਤੇ ਜਾ ਰਹੇ ਹਨ। ਦਲਿਤਾਂ ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਜੰਮੂ ਕਸ਼ਮੀਰ ਚੋਂ ਲੋਕਾਂ ਦੀ ਰਾਏ ਤੋ ਬਿਨਾ 370 ਧਾਰਾ ਹਟਾਉਣਾ ਦੇਸ਼ ਤੇ ਦੱਖਣੀ ਏਸ਼ੀਆ ਦੇ ਖਿੱਤੇ ਨੂੰ ਖਤਰੇ ਵਿੱਚ ਸੁੱਟ ਦੇਵੇਗਾ। ਜਿਸ ਢੰਗ ਦੇ ਨਾਲ ਲੋਕ ਰਾਏ ਤੋ ਬਿਨਾ ਇਹ ਸਭ ਕੀਤਾ ਗਿਆ ਤੇ ਹਾਲੇ ਵੀ 10 ਦਿਨ ਦੇ ਬਾਅਦ ਵੀ ਘਾਟੀ ਵਿੱਚ ਲੋਕਾਂ ਤੇ ਸਖ਼ਤ ਪਾਬੰਦੀਆਂ ਲੱਗੀਆਂ ਹਨ, ਮਨੁੱਖੀ ਅਧਿਕਾਰਾਂ ਦਾ ਸਰਾਸਰ ਘਾਣ ਹੈ। ਇਹ ਗੱਲ ਨੋਟ ਕਰਨੀ ਜਰੂਰੀ ਹੈ ਕਿ ਇਸ ਕਿਸਮ ਦੇ ਕਾਨੂੰਨ ਭਾਰਤ ਵਿੱਚ 10 ਹੋਰ ਥਾਵਾਂ ਤੇ ਹਨ। ਪਰ ੳੁੱਥੇ ਕੁਝ ਨਹੀਂ ਕੀਤਾ ਜਾ ਰਿਹਾ। ਮੰਤਵ ਸਾਫ਼ ਦਿਖਦਾ ਹੈ। ਸੂਚਨਾਂ ਦੇ ਅਧਿਕਾਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਨਵੀਂ ਸਿੱਖਿਆ ਤੇ ਸਿਹਤ ਨੀਤੀ ਵਿੱਚ ਸਧਾਰਨ ਵਰਗ ਦੇ ਲੋਕਾਂ ਨੂੰ ਇਹਨਾਂ ਤੋਂ ਵਾਂਝੇ ਕਰ ਦਿੱਤਾ ਗਿਆ ਹੈ।ਸਮੂਚੇ ਸੰਵਿਧਾਨਿਕ ਅਦਾਰਿਆਂ ਦੀ ਖ਼ੁਦਮੁਖ਼ਤਾਰੀ ਖ਼ਤਮ ਕੀਤੀ ਜਾ ਰਹੀ ਹੈ ਤੇ ਉਹਨਾਂ ਉੱਪਰ ਕੇਂਦਰੀ ਜਕੜ ਮਜ਼ਬੂਤ ਕੀਤੀ ਜਾ ਰਹੀ ਹੈ। ਹਰ ਥਾਂ ਤੇ ਯੋਗਤਾ ਨੂੰ ਛਿੱਕੇ ਟੰਗ ਕੇ ਆਰ ਐਸ ਐਸ ਦੇ ਬੰਦੇ ਫ਼ਿਟ ਕੀਤੇ ਜਾ ਰਹੇ ਹਨ ਤੇ ਹਿੰਦੂ ਰਾਜ ਦੀ ਸਥਾਪਨਾ ਵਲ ਵਧ ਰਹੇ ਹਨ। ਅੱਤ ਦੇ ਰੂੜ੍ਹੀਵਾਦੀ ਵਿਚਾਰ ਜਿਵੇਂ ਕਿ ਗਊ ਮੂਤਰ ਦੇ ਲਾਭ, ਗਾਵਾਂ ਆਕਸੀਜਨ ਛੱਡਦੀਆਂ ਹਨ ਅਦਿ। ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਕਿਹਾ ਕਿ ਮੁਲਕ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਪੂਰੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਫ਼ਾਸ਼ੀਵਾਦ ਵੱਲ ਤੇਜੀ ਨਾਲ ਵਧਿਆ ਜਾ ਰਿਹਾ ਹੈ। ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕੋਈ ਨੱਥ ਨਹੀਂ ਪਾਈੀ ਜਾ ਰਹੀ ਤੇ ਜਵਾਨੀ ਬਰਬਾਦ ਹੋ ਰਹੀ ਹੈ। ਇਹੀ ਨੌਜਵਾਨ ਕੁਰਾਹੇ ਪਾਉਣੇ ਸੌਖੇ ਹਨ ਤੇ ਫ਼ਾਸ਼ੀਵਾਦੀ ਸ਼ਕਤੀਆਂ ਇਹਨਾਂ ਨੂੰ ਵਰਤਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰੰਜਨ ਸਿੰਘ, ਕਾਮਰੇਡ ਸੇਠ, ਕੇਵਲ ਸਿੰਘ ਮਜਾਲੀਆ, ਇਸ ਮੌਕੇ ਤੇ ਕਾਮਰੇਡ ਗੁਲਜ਼ਾਰ ਗੋਰੀਆ-ਕੌਮੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ, ਭਾਕਪਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਆਰ ਐਮ ਪੀ ਆਈ ਦੇ ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਗਦੀਸ਼ ਬੋਬੀ, ਕਾਮਰੇਡ ਭਗਵਾਨ ਸਿੰਘ ਮਲੌਦ, ਕਾਮਰੇਡ ਅਮਰ ਸਿੰਘ ਭੱਟੀਆਂ, ਕਾਮਰੇਡ ਪਰਮਜੀਤ ਸਿੰਘ ਅਡਵੋਕੇਟ, ਕਾਮਰੇਡ ਗੁਰਮੀਤ ਸਿੰਘ ਖੰਨਾ , ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਕੁਲਵੰਤ ਕੌਰ ਸਿੱਧੂ, ਰਵੀ ਕਾਂਤਾ, ਯੂਥ ਲੀਡਰ ਦੀਪਕ, ਕਾਰਤਿਕਾ ਅਤੇ ਕਈ ਹੋਰ ਸ਼ਾਮਲ ਸਨ। ਮੰਚ ਸੰਚਾਲਨ ਕਾਮਰੇਡ ਗੁਲਜ਼ਾਰ ਗੋਰੀਆ ਨੇ ਕੀਤਾ।

Wednesday, August 07, 2019

ਜੀਵਨ ਸੋਮਿਆਂ ਦੀ ਰਾਖੀ ਲਈ RMPI ਵਲੋਂ ਰੋਸ ਪ੍ਰਦਰਸ਼ਨ ਅਤੇ ਮਾਰਚ

ਬਿਜਲੀ ਪਾਣੀ ਦੇ ਭਖਦੇ ਮੁੱਦਿਆਂ ਲਈ ਕਾਮਰੇਡ ਆਏ ਮੈਦਾਨ ਵਿੱਚ 
ਲੁਧਿਆਣਾ: 7 ਅਗਸਤ 2019: (ਪੰਜਾਬ ਸਕਰੀਨ ਟੀਮ):: 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਸੂਬੇ ਅੰਦਰ ਸ਼ੁਰੂ ਕੀਤੇ ਗਏ ਬਿਜਲੀ ਦੇ ਰੇਟਾਂ ਚ ਕਟੌਤੀ ਕਰਕੇ 2 ਰੁਪਏ ਪ੍ਰਤੀ ਯੂਨਿਟ ਕਰਨ, ਧਰਤੀ ਹੇਠਲਾ ਅਤੇ ਦਰਿਆਵਾਂ ਦਾ ਪਾਣੀ ਬਚਾਉਣ ਲਈ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਸੰਘਰਸ਼ ਦੀ ਲੜੀ ਤਹਿਤ ਅੱਜ ਭਾਰਤੀ ਇਨਕਲਾਬੀ ਪਾਰਟੀ ਜਿਲਾ ਲੁਧਿਆਣਾ ਵਲੋਂ ਸੈਂਕੜੇ ਮਿਹਨਤਕਸ਼ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਿਲਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ, ਸਕੱਤਰ ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਅਮਰਜੀਤ ਸਿੰਘ ਮੱਟੂ, ਮਹਿੰਦਰ ਸਿੰਘ ਅੱਚਰਵਾਲ, ਪਰਮਜੀਤ ਸਿੰਘ ਲੁਧਿਆਣਾ, ਮੈਡਮ ਸੁਰਿੰਦਰ ਕੌਰ, ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਚ ਲੁਧਿਆਣਾ ਵਿਖੇ ਭਾਈ ਬਾਲਾ ਚੌਂਕ ਨਜਦੀਕ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ  ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ। ਜਿੱਥੇ ਸੂਬੇ ਅੰਦਰ ਨਸ਼ੇ ਨਾਲ ਨੌਜਵਾਨ ਅਤੇ ਬੱਚੀਆਂ ਦੀਆਂ ਮੌਤਾਂ ਹੋ ਰਹੀਆਂ ਹਨ ਉੱਥੇ ਪਹਲੀ ਅਕਾਲੀ ਭਾਜਪਾ ਸਰਕਾਰ ਅਤੇ ਹੁਣ ਦੀ ਕਾਂਗਰਸ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਕਾਰਨ ਸਾਰੇ ਦੇਸ਼ ਨਾਲੋਂ ਪੰਜਾਬ ਅੰਦਰ ਬਿਜਲੀ ਦੀਆਂ ਕੀਮਤਾਂ ਵੱਧ ਹਨ। ਪਹਿਲੀ ਅਤੇ ਹੁਣ ਵਾਲੀ ਸਰਕਾਰ ਵਲੋਂ ਬਿਜਲੀ ਮਹਿਕਮੇ ਦੀਆਂ ਬਦਨਾਮ ਪ੍ਰਾਈਵੇਟ ਕੰਪਨੀਆਂ ਨਾਲ ਰਿਸ਼ਵਤਾਂ ਲੈ ਕੇ ਕੀਤੇ ਸਮਝੌਤਿਆਂ ਕਾਰਨ ਅੱਜ ਪੰਜਾਬ ਦਾ ਬਿਜਲੀ ਬੋਰਡ ਟੁੱਟਣ ਕਿਨਾਰੇ ਹੈ। ਉਹਨਾਂ ਦੋਸ਼ ਲਾਇਆ ਕਿ ਜਨਤਕ ਖੇਤਰ ਚ ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਤੋਂ ਬਿਜਲੀ ਨਾਂ ਲੈ ਕੇ ਨਿੱਜੀ ਖੇਤਰ ਦੇ ਥਰਮਲ ਪਲਾਂਟਾ ਤੋਂ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ।ਜਿਸਨਾਲ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ।ਪਾਸਲਾ ਨੇ ਮੰਗ ਕੀਤੀ ਕਿ ਬਿਜਲੀ ਦੇ ਬਿੱਲਾਂ ਤੋਂ ਹਰ ਤਰਾਂ ਦੇ ਟੈਕਸ ਅਤੇ ਸੈਸ ਖਤਮ ਕਰਕੇ ਬਿਜਲੀ ਦੀ ਯੂਨਿਟ 2 ਰੁਪਏ ਪ੍ਰਤੀ ਲਏ ਜਾਣ। ਉਹਨਾਂ ਧਰਤੀ ਹੇਠਲਾ ਪਾਣੀ ਅਤੇ ਦਰਿਆਵਾਂ ਦੇ ਪਾਣੀ ਨੂੰ ਬਚਾਉਣ ਲਈ ਜੋਰ ਦਿੰਦਿਆਂ ਆਖਿਆ ਕਿ ਧਰਤੀ ਹੇਠਲੇ ਪਾਣੀ ਨੂੰ ਸੰਜਮ ਨਾਲ ਵਰਤ ਕੇ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਵੱਧ ਪਾਣੀ ਨਾਲ ਪੈਦਾ ਹੋਣ ਵਾਲੇ ਝੋਨੇ ਦੀ ਫਸਲ ਦਾ ਬਦਲ ਸਰਕਾਰ ਲੱਭੇ। ਕਾਰਖਾਨੇਦਾਰਾਂ ਅਤੇ ਹੋਰਨਾਂ ਵਲੋਂ ਧਰਤੀ ਵਿੱਚ ਅਤੇ ਦਰਿਆਵਾਂ ਚ ਅਣ ਸੋਧਿਆ ਪਾਣੀ ਅਤੇ ਗੰਦ ਮੰਦ ਸੁੱਟਣ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ। ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੇ ਪ੍ਰੋਜੈਕਟ ਆਰੰਭੇ ਜਾਣੇ ਚਾਹੀਦੇ ਹਨ। ਪਾਰਟੀ ਦੇ ਜਿਲਾ ਸਕੱਤਰ ਡੀ ਪੀ ਮੌੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਸਾਰੀਆਂ ਮੰਗਾਂ ਨੂੰ ਮਨਾਉਣ ਲਈ ਜਨਤਕ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਵੱਦੀ, ਪੰਜਾਬ ਮੈਡੀਕਲ ਐਸ਼ੋਸ਼ੀਏਸ਼ਨ ਦੇ ਸੁਬਾਈ ਆਗੂ ਡਾ. ਰਮੇਸ਼ ਬਾਲੀ, ਡਾ ਭਗਵੰਤ ਸਿੰਘ ਬੜੂੰਦੀ, ਡਾ ਹਰਦੀਪ ਸਿੰਘ ਬਸਰਾਵਾਂ, ਡਾ. ਕੇਸਰ ਸਿੰਘ ਧਾਂਦਰਾ, ਡਾ. ਭਗਤ ਸਿੰਘ, ਡਾ. ਸੰਤੋਖ ਸਿੰਘ ਮਨਸੂਰਾਂ, ਕਾਮਰੇਡ ਚਮਨ ਲਾਲ, ਬਲਰਾਜ ਸਿੰਘ ਕੋਟ ਉਮਰ, ਗੁਰਮੇਲ ਸਿੰਘ ਰੂਮੀ, ਹੁਕਮ ਰਾਜ ਦੇਹੜਕਾ, ਸੁਰਜੀਤ ਸਿੰਘ ਸੀਲੋਂ, ਮਨਜੀਤ ਸਿੰਘ ਉਧੋਵਾਲ, ਸੁਖਵਿੰਦਰ ਸਿੰਘ ਰਤਨਗੜ, ਬੱਗਾ ਸਿੰਘ, ਮਾ. ਦਰਸ਼ਨ ਸਿੰਘ, ਬਲਜੀਤ ਸਿੰਘ ਗੋਰਸੀਆਂ ਆਦਿ ਤੋਂ ਇਲਾਵਾ ਬਹੁ ਗਿਣਤੀ ਚ ਕਿਰਤੀ ਲੋਕ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਹਰਨੇਕ ਸਿੰਘ ਗੁੱਜਰਵਾਲ ਨੇ ਬਾਖੂਬੀ ਨਿਭਾਈ।
ਇਸ ਸਮੇਂ ਹਾਜਰ ਕਿਰਤੀ ਲੋਕਾਂ ਨੇ ਇੱਕ ਮਤਾ ਪਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕਸ਼ਮੀਰੀ ਲੋਕਾਂ ਨਾਲ ਧੱਕਾ ਹੈ। ਇਸ ਫੈਸਲੇ ਨਾਲ ਸੂਬੇ ਅੰਦਰ ਬਦ-ਅਮਨੀ ਫੈਲਣ ਦਾ ਡਰ ਹੈ। ਉਹਨਾਂ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ। ਅੰਤ ਵਿੱਚ ਭਾਈ ਬਾਲਾ ਚੌਂਕ ਤੋਂ ਡੀ ਸੀ. ਦਫਤਰ ਤੱਕ ਮਾਰਚ ਕੀਤਾ ਗਿਆ। ਮਾਨਯੋਗ ਡੀ ਸੀ ਰਾਂਹੀ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

Sunday, May 12, 2019

ਮੋਦੀ ਸਰਕਾਰ ਦੀ ਜੁਮਲੇਬਾਜ਼ੀ ਸਮਾਂ ਵਿਹਾ ਚੁੱਕੀ ਹੈ-CPI

May 12, 2019, 4:25 PM       Updated:14th  May  2019: 3;41 PM
ਪੰਜਾਬ ਵਿੱਚ ਵੀ ਕੈਪਟਨ ਸਰਕਾਰ ਦਾ ਰਿਪੋਰਟ ਕਾਰਡ ਜ਼ੀਰੋ-RMPI 
ਲੁਧਿਆਣਾ: 12 ਮਈ 2019: (ਪੰਜਾਬ ਸਕਰੀਨ ਬਿਊਰੋ):: 
ਆਖਦੇ ਨੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸ਼ਾਇਦ ਇੱਕ ਵਾਰ ਫੇਰ ਇਹੀ ਹੋ ਰਿਹਾ ਹੈ। ਲੋਕ ਪੱਖੀ ਅਤੇ ਲੋਕ ਵਿਰੋਧੀ ਸ਼ਕਤੀਆਂ ਵਿਚਾਲੇ ਸਾਡੀਆਂ ਤੋਂ ਚਲੀ ਆ ਰਹੀ ਲਕੀਰ ਇੱਕ ਵਾਰ ਫੇਰ ਗੂਹੜੀ ਹੋ ਰਹੀ ਹੈ। ਇਸ ਲਕੀਰ ਨੂੰ ਮਿਟਾਉਣ ਜਾਂ ਮੱਧਮ ਕਰਨ ਦੀਆਂ ਸਾਜ਼ਿਸ਼ਾਂ ਇੱਕ ਵਾਰ ਫੇਰ ਨਾਕਾਮ ਹੋ ਰਹੀਆਂ ਹਨ। ਕੋਈ ਵੇਲਾ ਸੀ ਜਦੋਂ ਕਾਮਰੇਡਾਂ ਦਾ ਭੈਅ ਸਰਕਾਰਾਂ ਵੀ ਮੰਨਦੀਆਂ ਸਨ ਅਤੇ ਆਪਣੇ ਆਪ ਨੂੰ ਖੱਬੀਖਾਨ ਜਾਂ ਬਦਮਾਸ਼ ਅਖਵਾਉਣ ਵਾਲਾ ਲਾਣਾ ਵੀ ਕਾਮਰੇਡਾਂ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਦਾ ਸੀ। ਸਮਾਜ ਦਾ ਸਤਾਇਆ ਹੋਇਆ ਕੋਈ ਵੀ ਵਿਅਕਤੀ ਜਦੋਂ ਮਹਿਸੂਸ ਕਰਦਾ ਕਿ ਹੁਣ ਉਸਦੀ ਕਿਤੇ ਕੋਈ ਪੇਸ਼ ਨਹੀਂ ਜਾ ਰਹੀ ਤਾਂ ਉਦੋਂ ਉਹ ਕਾਮਰੇਡਾਂ ਦੇ ਦਫਤਰ ਆ ਪਹੁੰਚਦਾ। ਉਦੋਂ ਉਸਨੂੰ ਕਾਮਰੇਡ ਹੀ ਚੇਤੇ ਆਉਂਦੇ। ਕਾਮਰੇਡ ਦੁਖੀ ਵਿਅਕਤੀਆਂ ਨੂੰ ਬਹੁੜਦੇ ਵੀ ਸਨ। ਜਿਸਦਾ ਕੋਈ ਨਹੀਂ ਸੀ ਹੁੰਦਾ ਉਸਦੇ ਕਾਮਰੇਡ ਹੁੰਦੇ ਸਨ। ਉਦੋਂ ਕਾਮਰੇਡਾਂ ਵਿੱਚ ਕਿਸੇ ਜਨਤਕ ਫਰੰਟ ਵਾਲੀ ਮੈਂਬਰੀ ਦੀ ਸ਼ਰਤ ਜਾਂ ਆਈ ਐਮ ਵਾਲਾ ਵਿਤਕਰਾ ਵੀ ਨਹੀਂ ਸੀ ਹੁੰਦਾ ਕਿਓਂਕਿ ਪਾਰਟੀ ਹੀ ਇੱਕ ਹੁੰਦੀ ਸੀ। ਇਹ ਸਿਲਸਿਲਾ ਪਾਰਟੀ ਦੇ ਦੁਫਾੜ ਹੋਣ ਤੋਂ ਬਾਅਦ ਵੀ ਕਾਫੀ ਦੇਰ ਜਾਰੀ ਰਿਹਾ। ਉਦੋਂ ਕਾਮਰੇਡਾਂ ਦੇ ਦਫਤਰਾਂ ਵਿੱਚ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਚਾਹ-ਪਾਣੀ ਅਤੇ ਉੜਿਆ ਥੁੜਿਆ ਲੰਗਰ ਆਏ ਗਏ ਨੂੰ ਵੇਲੇ ਕੁਵੇਲੇ ਵੀ ਲੱਭ ਜਾਂਦਾ ਸੀ। ਗੁਰੂ ਘਰਾਂ ਨਾਲ ਮਿਲਦੀ ਜੁਲਦੀ ਇਹ ਪ੍ਰਥਾ ਕਾਫੀ ਸਮਾਂ ਪਾਰਟੀ ਦਫਤਰਾਂ ਦਾ ਰੂਟੀਨ ਰਹੀ। ਭਾਰਤੀ ਮਾਡਲ ਦੇ ਵਿਕਾਸ ਦੀਆਂ ਨੀਤੀਆਂ ਦੇ ਵਧਣ ਫੁੱਲਣ ਦੇ ਨਾਲ ਨਾਲ ਇਹ ਰੂਟੀਨ ਵੀ ਅਲੋਪ ਹੁੰਦਾ ਚਲਾ ਗਿਆ। ਪੰਜਾਬ ਦੇ ਕਾਲੇ ਦਿਨਾਂ ਵਿੱਚ ਜਦੋਂ ਕਾਮਰੇਡਾਂ ਦੇ ਦਫਤਰ ਬੰਦੂਕਾਂ ਦੇ ਫਿਰੇ ਹੇਠ ਚੱਲਣ ਲੱਗੇ ਤਾਂ ਉਦੋਂ ਲੋਕਾਂ ਨਾਲ ਦੂਰੀਆਂ ਵੀ ਵੱਧ ਗਈਆਂ। ਸ਼ਾਇਦ ਇਹ ਸਭ ਕੁਝ ਬਦਲੇ ਹੋਏ ਹਾਲਾਤਾਂ ਵਿੱਚ ਹੋਣਾ ਹੀ ਸੀ। ਇਸ ਬਿਨਾ ਕੋਈ ਚਾਰ ਵੀ ਨਹੀਂ ਸੀ ਬਚਿਆ। ਅੱਤਵਾਦ ਅਤੇ ਵੱਖਵਾਦ ਨਾਲ ਲੜੀ ਗਈ ਲੜਾਈ ਦੌਰਾਨ ਕਮਿਊਨਿਸਟ ਪਾਰਟੀਆਂ ਨੂੰ ਏਨਾ ਜ਼ਿਆਦਾ ਨੁਕਸਾਨ ਹੋਇਆ ਕਿ ਉਸਦੀ ਪੂਰਤੀ ਅੱਜ ਤੱਕ ਨਹੀਂ ਹੋ ਸਕੀ। ਇਸਦੇ ਨਾਲ ਹੀ ਸਿਤਮ ਇਹ ਕਿ ਦੇਸ਼ ਦੀ "ਏਕਤਾ ਅਤੇ ਅਖੰਡਤਾ" ਲਈ ਦਿੱਤੀਆਂ ਕੁਰਬਾਨੀਆਂ ਨੂੰ ਆਮ ਲੋਕਾਂ ਨੇ ਬੜੀ ਛੇਤੀ ਭੁਲਾ ਦਿੱਤਾ। ਪਾਰਟੀ ਦੇ ਸ਼ਹੀਦ ਹੋਏ ਕਾਮਰੇਡਾਂ ਵਿੱਚੋਂ ਜਿਹਨਾਂ ਦੀਆਂ ਬਰਸੀਆਂ ਅੱਜ ਵੀ ਮਨਾਈਆਂ ਵੀ ਜਾਂਦੀਆਂ ਹਨ ਉਹਨਾਂ ਦਾ ਆਯੋਜਨ ਪਾਰਟੀ ਹੀ ਕਰਦੀ ਨਾ ਕਿ ਆਮ ਲੋਕ; ਜਿਹਨਾਂ ਲਈ ਪਾਰਟੀ ਦੇ ਇਹਨਾਂ ਹੀਰਿਆਂ ਵਰਗੇ ਕਾਮਰੇਡਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਸਾਮਰਾਜਵਾਦ ਅਤੇ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਈਆਂ ਕਮਿਊਨਿਸਟ ਪਾਰਟੀਆਂ ਅਤੇ ਗੈਰ ਕਮਿਊਨਿਸਟ ਲੋਕ ਪੱਖੀ ਤਾਕਤਾਂ ਇੱਕ ਦੂਜੇ ਦੇ ਨੇੜੇ ਆ ਰਹੀਆਂ ਹਨ। ਸਿਮਰਜੀਤ ਸਿੰਘ ਬੈਂਸ ਦਾ ਸੀਪੀਆਈ ਦਫਤਰ ਪਹੁੰਚਣਾ ਕੋਈ ਛੋਟੀ ਗੱਲ ਨਹੀਂ। ਇਸ ਸ਼ੁਰੂਆਤ ਨੇ ਕਮਿਊਨਿਸਟ ਪਾਰਟੀਆਂ ਨੂੰ ਇੱਕ ਵਾਰ ਫੇਰ ਅਸਮਾਨ 'ਤੇ ਲੈ ਜਾਣਾ ਹੈ। 
ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਭਾਂਜ ਦੇਣ ਦੇ ਲਈ ਮੁਹਿੰਮ ਤਿੱਖੀ ਕਰ ਦਿੱਤੀ ਹੈ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਕੇਡਰ ਮੀਟਿੰਗ ਕਰਕੇ ਅਜੋਕੀ ਰਾਜਨੀਤਿਕ ਅਵਸਥਾ ਤੇ ਚਾਨਣ ਪਾਇਆ ਗਿਆ ਤੇ ਸਾਥੀਆਂ ਨੂੰ ਪੀ ਡੀ ਏ ਦੇ ਉੱਮੀਦਵਰ ਸਿਮਰਨਜੀਤ ਸਿੰਘ ਬੈਂਸ ਦੇ ਹੱਕ ਵਿੱਚ ਮੁਹਿੰਮ ਤਿੱਖੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਮੋਦੀ ਵਲੋਂ 2014 ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਲਈ ਹੁਣ ਉਹ ਅਖੌਤੀ ਰਾਸ਼ਟਰਵਾਦ ਅਤੇ ਝੂਠ ਦਾ ਸਹਾਰਾ ਲੈ ਕੇ ਚੋਣ ਪਰਚਾਰ ਵਿੱਚ ਲੱਗੀ ਹੈ।  ਪਰ ਲੋਕ ਇਸ ਸਭ ਨੂੰ ਪਛਾਣ ਗਏ ਹਨ। ਇਸ ਮੌਕੇ ਤੇ ਬੋਲਦਿਆਂ ਆਰ ਐਮ ਪੀ ਆਈ ਦੇ ਆਗੂ ਪਰੋਫੈਸਰ ਜੈਪਾਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਪੂਰੀ ਤਰਾਂ ਅਸਫ਼ਲ ਰਹੀ ਹੈ। ਲੋਕਾਂ ਨੇ ਇਹਨਾਂ ਗੱਲਾਂ ਨੂੰ ਪਛਾਣ ਕੇ ਹੁਣ ਤੀਜੇ ਬਦਲ ਵੱਲ ਰੁਖ ਕਰ ਲਿਆ ਹੈ। ਉੱਮੀਦਵਾਰ ਸਿਮਰਨਜੀਤ ਸਿੰਘ ਬੈਂਸ ਨੇ ਬੋਲਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਭਿ੍ਰਸ਼ਟਾਚਾਰ ਅਤੇ ਹਰ ਤਰਾਂ ਦੇ ਮਾਫ਼ੀਆ ਦੇ ਖ਼ਿਲਾਫ਼ ਅਤੇ ਗਰੀਬਾਂ ਤੇ ਮਜ਼ਦੂਰਾਂ ਦੇ ਬਣਦੇ ਹੱਕ ਦਿਵਾਉਣ ਲਈ ਪੂਰਾ ਜ਼ੋਰ ਲਾ ਦੇਣਗੇ। ਇਨਾਂ ਤੋ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਰਮੇਸ਼ ਰਤਨ, ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਐਮ ਐਸ ਭਾਟੀਆ ਅਤੇ ਕਾਮਰੇਡ ਚਰਨ ਸਿੰਘ ਸਰਾਭਾ ਆਦਿ।  
ਇਸ ਚੋਣ ਸਾਂਝ ਨਾਲ ਜਿੱਥੇ ਲੋਕ ਇਨਸਾਫ ਪਾਰਟੀ ਅਤੇ ਹੋਰ ਸਹਿਯੋਗੀ ਦਲਾਂ ਨੂੰ ਕੌਮੀ ਪਾਰਟੀ ਵਾਲੀ ਦਿੱਖ ਦਾ ਅਹਿਸਾਸ ਮਿਲਣਾ ਹੈ ਉੱਥੇ ਕਮਿਊਨਿਸਟ ਪਾਰਟੀਆਂ ਨੂੰ ਵੀ ਜੁਝਾਰੂ ਕੇਡਰ ਦੀ ਪ੍ਰਾਪਤੀ ਹੋਣੀ ਹੈ। ਉਹ ਕੇਡਰ ਜਿਹੜਾ ਕੋਈ ਵੀ ਬੇਇਨਸਾਫ਼ੀ ਦੇਖਦਿਆਂ ਸਾਰ ਵੱਡੇ ਤੋਂ ਵੱਡੇ ਬੰਦੇ ਦੇ ਗੱਲ ਪੈ ਸਕਦਾ ਹੈ। ਉਹ ਕੇਡਰ ਜਿਹੜਾ ਸਮੇਂ  ਦੀ ਨਜ਼ਾਕਤ ਨੂੰ ਦੇਖਦਿਆਂ ਆਪਣੇ ਮੋਬਾਈਲ ਫ਼ੋਨ ਨੂੰ ਇੱਕ ਹਥਿਆਰ ਵਾਂਗ ਵਰਤਦਿਆਂ ਕੁਰੱਪਸ਼ਨ ਦੀ ਵੀਡੀਓ ਬਣਾ ਸਕਦਾ ਹੈ।  ਉਹ ਕੇਡਰ ਜਿਹੜਾ ਬਜ਼ੁਰਗ ਹੋ ਰਹੀ ਕਮਿਉਨਿਸਟ ਲੀਡਰਸ਼ਿਪ ਦਾ ਬਦਲ ਵੀ ਬਣ ਸਕਦਾ ਹੈ। 
ਨਿਸਚੇ ਹੀ ਪੀਡੀਏ ਦੀ ਚੋਣ ਮੁਹਿੰਮ ਬੜੇ ਜ਼ੋਰਸ਼ੋਰ ਨਾਲ ਚੱਲ ਰਹੀ ਹੈ। ਇਸ ਵਿੱਚ ਜੋਸ਼ ਵੀ ਅਤੇ ਹੋਸ਼ ਵੀ। ਹੁਣ ਦੇਖਣਾ ਹੈ ਕਿ ਪੰਜਾਬ ਦੇ ਪਾਣੀਆਂ, ਨਵੰਬਰ-84 ਅਤੇ ਜਸਵੰਤ ਸਿੰਘ ਖਾਲੜਾ ਵਾਲੇ ਮਿਸ਼ਨ ਮੁਤਾਬਿਕ ਆਪਣੀ ਆਵਾਜ਼ ਕਿੰਨੀ ਕੁ ਬੁਲੰਦ ਕਰ ਸਕਦਾ ਹੈ।