21st May 2022 at 4:11 PM
ਹਰ ਘਰ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਨਿੱਤਰਾਂ ਨਾਮਧਾਰੀ
ਜਦੋਂ ਸਮਾਜ ਦੇ ਬਹੁਤ ਸਾਰੇ ਸੰਗਠਨ ਹਥਿਆਰਾਂ ਦੀ ਦੌੜ ਵਿਚ ਰੁਝੇ ਹੋਏ ਸਨ। ਹੋਰ ਬਹੁਤ ਸਾਰੇ ਲੋਕ ਨਸ਼ਿਆਂ ਦੀ ਗਰਿਫ਼ਤ ਵਿੱਚ ਸਨ। ਹੋਰਨਾਂ ਬਹੁਤ ਸਾਰਿਆਂ ਨੂੰ ਸਿਆਸੀ ਸੱਤਾ ਦੀਆਂ ਕੁਰਸੀਆਂ ਦੇ ਲਾਲਚ ਨੇ ਮਾਰਿਆ ਹੋਇਆ ਉਦੋਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵਿਦੇਸ਼ ਵਿਚ ਬੈਠੇ ਹੋਏ ਵੀ ਇਸ ਗੱਲ ਦੀ ਚਿੰਤਾ ਵਿਚ ਸਨ ਕਿ ਹਰ ਘਰ ਵਿੱਚ ਵਿੱਦਿਆ ਦਾ ਚਾਨਣ ਕਿਵੇਂ ਪਹੁੰਚੇ। ਠਾਕੁਰ ਜੀ ਦੇ ਪੈਰੋਕਾਰਾਂ ਵਿੱਚੋਂ ਜਲੰਧਰ ਵਿੱਚ ਰਾਜਪਾਲ ਕੌਰ ਹੁਰਾਂ ਨੇ ਆਪਣੇ ਪਰਿਵਾਰ ਨਾਲ ਰਲ ਕੇ ਕੁਝ ਟੀਮਾਂ ਤਿਆਰ ਕੀਤੀਆਂ। ਪਟਿਆਲਾ ਵਿੱਚ ਕੁਲਦੀਪ ਕੌਰ ਨੇ ਸਮਾਜ ਭਲਾਈ ਦੇ ਨਾਲ ਨਾਲ ਵਿੱਦਿਆਂ ਦੀ ਲੋੜ ਵਾਲਾ ਪ੍ਰਚਾਰ ਵੀ ਤੇਜ਼ ਕੀਤਾ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ ਅਤੇ ਰਣਜੀਤ ਕੌਰ ਹੁਰਾਂ ਨੇ ਨਾ ਸਿਰਫ ਵਿੱਦਿਆ ਬਲਕਿ ਸਿਹਤ ਸੰਭਾਲ ਅਤੇ ਨਿਰੋਗੀ ਜੀਵਨ ਦੀ ਸਿੱਖਿਆ ਬਾਰੇ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ। ਇਹ ਸਾਰੀਆਂ ਟੀਮਾਂ ਕੁਲ ਪ੍ਰਚਾਰ ਦਾ ਸੌਵਾਂ ਫ਼ੀਸਦੀ ਵੀ ਨਹੀਂ ਬਣਦਾ ਪਰ ਇਸਨੇ ਬਹੁਤ ਸਾਰੇ ਚਮਤਕਾਰ ਦਿਖਾਏ ਹਨ। ਥਾਂ ਥਾਂ ਅਨਪੜ੍ਹਤਾ ਦੇ ਹਨੇਰੀਆਂ ਨੂੰ ਦੂਰ ਕਰਨ ਵਾਲੀਆਂ ਮਸ਼ਾਲਾਂ ਰੌਸ਼ਨ ਕੀਤੀਆਂ ਹਨ। ਉਹੀ ਝੌਂਪੜ ਪੱਟੀਆਂ ਜਿਹਨਾਂ ਵਿਚ ਸ਼ਾਮ ਹੁੰਦਿਆਂ ਸਾਰ ਹੀ ਤਾਸ਼ ਅਤੇ ਦਾਰੂ ਦੇ ਦੌਰ ਸ਼ੁਰੂ ਹੋ ਜਾਇਆ ਕਰਦੇ ਸਨ ਹੁਣ ਉਥੇ ਵਿੱਦਿਆ ਦੇ ਪਸਾਰ ਨਾਲ ਹੀ ਦਿਨ ਚੜ੍ਹਦਾ ਅਤੇ ਵਿੱਦਿਆ ਦੇ ਪਸਾਰ ਨਾਲ ਹੀ ਸ਼ਾਮ ਹੁੰਦੀ।
ਸਮਾਜ ਦੇ ਬਹੁਤ ਸਾਰੇ ਤਬਕੇ ਇਹਨਾਂ ਮੁਹਿੰਮਾਂ ਤੋਂ ਪ੍ਰਭਾਵਿਤ ਹੋਏ ਹਨ। ਪ੍ਰਮਾਤਮਾ ਨੇ ਚਾਹਿਆ ਤਾਂ ਛੇਤੀ ਹੀ ਇਹ ਪੱਧਰ ਹੁਣ ਪਬਲਿਕ ਸਕੂਲਾਂ ਅਤੇ ਕਾਲਜਾਂ ਦੇ ਪੱਧਰ ਨੂੰ ਪਾਰ ਕਰਦਾ ਹੋਇਆ ਨਾਮਧਾਰੀ ਯੂਨੀਵਰਸਟੀਆਂ ਵੀ ਹੋਂਦ ਵਿਚ ਲਿਆਵੇਗਾ। ਪੜ੍ਹਨ ਵਾਲਿਆਂ ਦੇ ਨਾਲ ਨਾਲ ਪੜ੍ਹਾਉਣ ਵਾਲੇ ਮੁੰਡੇ ਕੁੜੀਆਂ ਵੀ ਅੱਗੇ ਆ ਰਹੇ ਹਨ। ਕ੍ਰਿਸਚੀਅਨਾਂ ਦੀ ਮਿਸ਼ਨਰੀਆਂ ਵਾਲੀ ਮੁਹਿੰਮ ਨੂੰ ਪਿਛੇ ਛੱਡਦੇ ਹੋਏ ਨਾਮਧਾਰੀ ਸਿੰਘ ਪਰਿਵਾਰ ਹੁਣ ਝੁੱਗੀਆਂ, ਝੌਂਪੜੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਵੀ ਜੋੜ ਰਹੇ ਹਨ। ਬੜੇ ਹੀ ਖਾਮੋਸ਼ੀ ਨਾਲ ਸਰਗਰਮ ਇਹਨਾਂ ਵਿਦਿਅਕ ਜੱਥਿਆਂ ਨੂੰ ਲੋਕ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਇਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੁਣ ਹਰ ਰੋਜ਼ ਆਪਣੀ ਨਾਮਧਾਰੀ ਦੀਦੀ ਦੀ ਉਡੀਕ ਰਹਿੰਦੀ ਹੈ। ਹੁਣ ਇਹ ਬੱਚੇ ਕਿਤਾਬਾਂ ਮੰਗਦੇ ਹਨ। ਪੜ੍ਹਨ ਲਿਖਣ ਦੀ ਜਾਚ ਸਿੱਖਦੇ ਹਨ। ਆਪਣਾ ਲਿਖਿਆ ਇੱਕ ਦੂਜੇ ਨੂੰ ਬੜੇ ਸ਼ੌਕ ਨਾਲ ਦਿਖਾਉਂਦੇ ਹਨ। ਹੁਣ ਇਹ ਬੱਚੇ ਨਾ ਤਾਂ ਭੀਖ ਮੰਗਣ ਜਾਂਦੇ ਹਨ ਨਾ ਹੀ ਕਿਸੇ ਹੋਰ ਬੁਰੇ ਕੰਮ। ਕੋਈ ਦੁੱਖ ਵੀ ਆਵੇ ਤਾਂ ਆਖਦੇ ਨੇ ਠਾਕੁਰ ਜੀ ਨੇ ਦੂਰ ਕਰ ਦੇਣਾ ਹੈ ਅਤੇ ਦੁੱਖ ਦਰਦ ਨੂੰ ਹਾਸੇ ਵਿਚ ਉਡਾ ਛੱਡਦੇ ਹਨ।
ਇਸੇ ਦੌਰਾਨ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਪੰਥ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿਦਿਆ ਦੇ ਲੰਗਰ’ ਲਾਏ ਜਾਣ। ਉਨ੍ਹਾਂ ਨੇ ਸਿੱਖਾਂ ਨੂੰ ਪੁੱਛਿਆ ਹੈ ਕਿ ਆਪ ਜੀ ਨੇ ਕਦੀ ਇਹ ਸੋਚਿਆ ਹੈ ਕਿ ਸਾਡਾ ਸਿੱਖ ਪੰਥ ਕਿਉਂ ਦਿਨੌ-ਦਿਨ ਘੱਟ ਰਿਹਾ ਹੈ ਅਤੇ ਅਸੀਂ ਕਿੰਨੇ ਘੱਟ ਗਏ ਹਾਂ? ਮੁਸ਼ਕਿਲ ਹੀ ਹੈ, ਆਪ ਜੀ ਨੇ ਸੋਚਿਆ ਹੋਏ। ਅਸਾਡੇ ਪੰਥ ਦੇ ਘੱਟ ਦਾ ਇੱਕ ਬਹੁਤ ਵੱਡਾ ਕਾਰਣ ਹੈ ਕਿ ਅਸੀਂ ਆਪਣੇ ਸਿੱਖ ਪੰਥ ਨੂੰ "ਵਿੱਦਿਆ ਦਾਨ" ਨਹੀਂ ਦੇ ਸਕੇ ਕਿਉਂਕਿ ਅਸੀਂ ਸਿੱਖਾਂ ਵਾਸਤੇ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਬਣਾਈਆਂ। ਅਸਾਨੂੰ ਹੁਣ ਚਿੰਤਨਸ਼ੀਲ ਹੋਣਾ ਚਾਹੀਦਾ ਹੈ ਕਿ ਸਾਡਾ ਸਿੱਖ ਪੰਥ ਦਿਨੋ-ਦਿਨ ਕਿਉਂ ਘਟ ਰਿਹਾ ਹੈ? ਇਸ ਦੀ ਗਿਣਤੀ ਵਧ ਕਿਉਂ ਨਹੀਂ ਰਹੀ? ਅੱਜ ਇਹ ਗੱਲ ਹਰ ਸਿੱਖ ਨੂੰ ਸੋਚਣੀ ਚਾਹੀਦੀ ਹੈ।
ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਇਹਦੇ ਵਿਚ ਕੋਈ ਸੰਦੇਹ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਸਦਕਾ ਪੂਰੇ ਸੰਸਾਰ ਵਿਚ ਸਿੱਖਾਂ ਦੀ ਪਛਾਣ ਬਣੀ ਹੈ। ਪਰ ਅਸੀਂ ਉਹ ਲੰਗਰ ਨਹੀਂ ਲਗਾਇਆ ਜਿਸ ਲੰਗਰ ਦੀ ਅੱਜ ਲੋੜ ਸੀ, ਉਹ ਲੰਗਰ ਹੈ "ਵਿੱਦਿਆ ਦਾ ਲੰਗਰ"। ਅਸੀਂ "ਵਿੱਦਿਆ ਦਾ ਲੰਗਰ" ਨਹੀਂ ਲਗਾਇਆ, ਲੇਕਿਨ ਸ਼ਾਹੀ ਪਨੀਰ ਅਤੇ ਜਲੇਬੀਆਂ ਦੇ ਮਹਿੰਗੇ ਲੰਗਰਾਂ ਉੱਤੇ ਲੱਖਾਂ ਰੁਪਈਏ ਖਰਚ ਦਿੱਤੇ। ਪਰ, ਆਪਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਨਹੀਂ ਲਗਾਇਆ। ਅਸਾਨੂੰ ਹੁਣ ਸ਼ਾਹੀ ਪਨੀਰ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਭ ਤਰ੍ਹਾਂ ਦੇ ਹਨੇਰਿਆਂ ਨੂੰ ਦੂਰ ਕਰਦਾ ਹੈ। ਇਸ ਕਰਕੇ ਠਾਕੁਰ ਜੀ ਦੀ ਬੇਨਤੀ ਪ੍ਰਵਾਨ ਕਰਕੇ ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦਵੋ ਤਾਂਕਿ ਸਿੱਖ ਪੰਥ ਘੱਟਣੋ ਬੱਚੇ ਅਤੇ ਅਸਾਡਾ ਪੰਥ ਵੱਧ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿੱਦਿਆ ਨੂੰ ਬਹੁਤ ਉੱਤਮ ਦਰਜਾ ਦਿੱਤਾ ਹੈ ਅਤੇ ਆਪਣੀ ਬਾਣੀ ਵਿਚ ਵੀ ਕਿਹਾ ਹੈ ‘ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥’ ਇਸ ਲਈ "ਵਿੱਦਿਆ ਦਾ ਲੰਗਰ" ਲਗਾਉ ਸਤਿਗੁਰੂ ਨਾਨਕ ਦੇਵ ਜੀ ਖੁਸ਼ੀਆਂ ਬਖਸ਼ਣਗੇ।
ਵਿੱਦਿਆ ਦੇ ਇਸ ਪਸਾਰ ਨੂੰ ਵੱਧ ਤੋਂ ਵੱਧ ਅਸਰਦਾਇਕ ਬਣਾਉਣ ਲਈ ਨਾਮਧਾਰੀ ਸੰਪਰਦਾ ਵੱਲੋਂ ਆਪਣੇ ਸਟਾਫ ਨੂੰ ਦੂਜੇ ਸੂਬਿਆਂ ਵਿੱਚ ਭੇਜ ਕੇ ਲੁੜੀਂਦੀ ਟਰੇਨਿੰਗ ਅਤੇ ਕੌਰਸ ਵੀ ਕਰਵਾਏ ਜਾਂਦੇ ਹਨ। ਇਹਨਾਂ ਟਰੇਨਿੰਗ ਵਾਲੇ ਇਹਨਾਂ ਕੋਰਸਾਂ ਸਿਹਤ ਦੀ ਫਿਟਨੈਸ ਦੇ ਗੁਰ ਵੀ ਸਿਖਾਏ ਜਾਂਦੇ ਹਨ। ਇਹਨਾਂ ਦੇ ਗੁਰ ਸਿੱਖ ਕੇ ਕਦੇ ਵੀ ਡਾਕਟਰ ਕੋਲ ਜਾਨ ਦੀ ਲੋੜ ਹੀ ਨਹੀਂ ਪੈਂਦੀ।
No comments:
Post a Comment