Wednesday, March 23, 2022

ਨਾਮਧਾਰੀ ਪੰਥ ਵੱਲੋਂ ਭਾਰਤੀਆ ਧਰਮ ਏਕਤਾ ਸਮੇਲਨ 27 ਮਾਰਚ ਨੂੰ

23rd March 2022 at 6:01 PM

ਬਟਾਲਾ ਸਥਿਤ ਕਾਲਨੋਰ ਵਿੱਖੇ ਸ਼ਾਮਲ ਹੋਣਗੇ ਸਮੂਹ ਧਰਮਾਂ ਦੇ ਪ੍ਰਤੀਨਿਧੀ 

ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਪੁੱਜਣਗੇ ਹਿੰਦੂ, ਸਿੱਖ,ਜੈਨ ਅਤੇ ਬੋਧ ਸੰਪ੍ਰਦਾ ਦੇ ਪ੍ਰਤੀਨਿਧੀ 


ਲੁਧਿਆਣਾ
: 23 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਪੰਥ ਵੱਲੋਂ ਭਾਰਤੀਆ ਧਰਮ ਏਕਤਾ ਸੰਮੇਲਨ ਦਾ ਆਯੋਜਨ 27 ਮਾਰਚ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗਿਆਨਸਰ ਕਾਲਜ ਰੋਡ ਬਟਾਲਾ ਦੇ ਕਾਲਨੌਰ  (ਜ਼ਿਲ੍ਹਾ ਗੁਰਦਾਸਪੁਰ)  ਵਿੱਖੇ ਕੀਤਾ ਜਾਵੇਗਾ। ਇਹ ਸੰਮੇਲਨ 25-26-27 ਮਾਰਚ 2022 ਨੂੰ ਕਾਲਨੌਰ ਵਿੱਖੇ ਨਾਮਧਾਰੀ ਸੰਗਤ ਦੁਆਰਾ ਕਾਲਨੌਰ ਵਿੱਚ ਮਨਾਏ ਜਾਣ ਵਾਲੇ ਦੋ ਦਿਨਾਂ ਹੋਲਾ-ਮੁਹੱਲਾ ਉਤਸਵ ਦੇ ਅੰਤਿਮ ਦਿਨ 27 ਮਾਰਚ ਨੂੰ ਹੋਵੇਗਾ।  
ਸਤਿਗੁਰੁ ਠਾਕੁਰ  ਦਲੀਪ ਸਿੰਘ  ਦੀ ਪ੍ਰੇਰਣਾ ਨਾਲ ਆਯੋਜਿਤ ਹੋਣ ਵਾਲੇ ਭਾਰਤੀ ਧਰਮ ਏਕਤਾ ਸੰਮੇਲਨ ਵਿੱਚ ਦੇਸ਼ ਭਰ ਤੋਂ ਹਿੰਦੂ, ਸਿੱਖ, ਜੈਨ ਅਤੇ ਬੋਧ ਸੰਪ੍ਰਦਾਏ ਦੇ ਪ੍ਰਤਿਨਿੱਧੀ ਸ਼ਾਮਿਲ ਹੋਕੇ ਸਾਮਾਜਿਕ ਏਕਤਾ ਵਿਸ਼ੇ ਤੇ ਅਪਣੇ-ਅਪਣੇ ਵਿਚਾਰ ਪ੍ਰਗਟ ਕਰਨਗੇ। ਉਪਰੋਕਤ ਜਾਣਕਾਰੀ ਭਾਰਤੀ ਧਰਮ ਕਮੇਟੀ  ਦੇ ਪ੍ਰਮੁੱਖ ਸੇਵਾਦਾਰਾਂ ਨਵਤੇਜ ਸਿੰਘ  ਅਤੇ ਜਵਾਹਰ ਸਿੰਘ ਨੇ ਸਮੇਲਨ ਦੀਆਂ ਤਿਆਰੀਆਂ ਨੂੰ ਅੰਤਿਮ ਰੁਪ ਦੇਣ ਲਈ ਆਯੋਜਿਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਉਹਨਾਂ ਨੇ ਨਾਮਧਾਰੀ ਪੰਥ ਪ੍ਰਮੁਖ ਠਾਕੁਰ  ਦਲੀਪ ਸਿੰਘ  ਜੀ  ਵੱਲੋਂ ਭਾਰਤ  ਦੇ ਸਾਰੇ ਧਰਮਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਸੁਨੇਹਾ ਪੜ ਕੇ ਸੁਣਾਉਂਦੇ ਹੋਏ ਕਿਹਾ ਕਿ ਹਿੰਦੂ,ਸਿੱਖ, ਜੈਨ ਅਤੇ ਬੋਧ ਸੰਪ੍ਰਦਾਇ ਦੀ ਸੰਸਕ੍ਰਿਤੀ ਅਤੇ ਵਿਚਾਰਧਾਰਾ ਇੱਕ ਹੀ ਹੈ।  
ਜੇਕਰ ਇਹ ਸਾਰੇ ਭਾਰਤੀ ਧਰਮ ਇੱਕ ਮੰਚ ਤੇ ਇੱਕਤਰਤ ਹੋ ਕੇ ਆਪਸੀ ਸਦਭਾਵਨਾ ਦਾ ਸੁਨੇਹਾ ਜਨਮਾਨਸ ਤੱਕ ਪੰਹੁਚਾਉਣ ਤਾਂ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਵਾਲੀਆਂ ਤਾਕਤਾਂ ਆਪਣੇ ਆਪ ਹਾਰ ਜਾਣਗੀਆਂ। ਠਾਕੁਰ ਜੀ ਦੇ ਕੁੱਝ ਸਾਲ ਪਹਿਲਾਂ ਏਕਤਾ ਦੇ ਸੱਦੇ ਮਗਰੋਂ ਭਾਰਤ  ਦੇ ਚਾਰੇ ਧਰਮ ਤਾਂ ਇੱਕ ਮੰਚ ਤੇ ਇੱਕਤਰਤ ਨਹੀਂ ਹੋਏ ਮਗਰ ਭਾਰਤੀ ਧਰਮਾਂ ਨੂੰ ਨੁਕਸਾਨ ਪੰਹੁਚਾਉਣ ਵਾਲੇ ਇਬਰਾਹੀਮੀ ਧਰਮ ਜਿਨ੍ਹਾਂ ਵਿੱਚ ਮੁੱਖ ਯਹੂਦੀ, ਈਸਾਈ ਅਤੇ ਇਸਲਾਮ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਹੁਣ ਜੇਕਰ ਭਾਰਤ  ਦੇ ਆਪਣੇ ਚਾਰ ਧਰਮਾਂ ਹਿੰਦੂ,  ਸਿੱਖ, ਜੈਨ ਅਤੇ ਬੋਧੀ ਦੇ ਲੋਕ ਜੇਕਰ ਇੱਕ ਮੰਚ ਉੱਤੇ ਇੱਕਤਰਤ ਹੁੰਦੇ ਹਨ ਤਾਂ ਭਾਰਤੀ ਧਰਮਾਂ ਦੇ ਲੋਕਾਂ ਦਾ ਧਰਮ ਪਰਿਵਰਤਣ ਕਰਵਾਉਣ ਵਾਲੀਆਂ ਤਾਕਤਾਂ ਦੀ ਹਾਰ ਹੋਣ ਨਾਲ ਸਾਰੇ ਧਰਮਾਂ ਦੇ ਪੈਰੋਕਾਰਾਂ ਵਿੱਚ ਪ੍ਰੇਮ-ਪਿਆਰ ਅਤੇ ਸਦਭਾਵਨਾ ਦਾ ਸੰਚਾਰ ਹੋਵੇਗਾ। ਜਿੱਥੇ ਸਦਭਾਵਨਾ ਹੋਵੇਗੀ ਉੱਥੇ ਹੀ ਸਾਰੇ ਧਰਮਾਂ ਦੇ ਲੋਕ  ਅਪਣੇ-ਆਪਣੇ ਧਰਮ ਦੇ ਪ੍ਰਤੀ ਨਿਸ਼ਠਾਵਾਨ ਰਹਿੰਦੇ ਹੋਏ ਦੂਜੇ ਧਰਮਾਂ ਦਾ ਆਦਰ ਸਤਿਕਾਰ ਕਰਣਗੇ। ਇੱਕ ਦੂੱਜੇ  ਦੇ ਪ੍ਰਤੀ ਆਦਰ ਅਤੇ ਪ੍ਰੇਮ ਦੀ ਭਾਵਨਾ ਹੀ ਭਾਰਤ ਦੇਸ਼ ਦੀ ਮੂਲ ਪਹਿਚਾਣ ਹੈ। ਇਸ ਮੌਕੇ ਤੇ ਗੁਰਮੀਤ ਸਿੰਘ, ਤਜਿੰਦਰ ਸਿੰਘ,  ਪ੍ਰਭਜਿੰਦਰ ਸਿੰਘ ਪ੍ਰਿੰਸ ਅਤੇ ਅਰਵਿੰਦਰ ਸਿੰਘ ਲਾਡੀ ਸਹਿਤ ਹੋਰ ਨਾਮਧਾਰੀ ਆਗੂ ਵੀ ਮੌਜੂਦ ਰਹੇ।   

No comments: