Monday, February 27, 2023

72 ਤੋਂ ਵੱਧ ਫਿਰਕੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਦੇ ਉਪਾਸ਼ਕ ਹਨ

ਨਾਮਧਾਰੀ ਸੂਬਾ ਅਮਰੀਕ ਸਿੰਘ ਨੇ ਉਠਾਏ ਬਹੁਤ ਹੀ ਅਹਿਮ ਨੁਕਤੇ 

ਮੋਹਾਲੀ: 27 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::


ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ
ਸਾਰੇ ਹੀ ਸਿੱਖ ਹਨ ਜਿਹਨਾਂ ਨੂੰ ਆਪੋ ਵਿੱਚ ਜੋੜਨ ਅਤੇ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਨਾਮਧਾਰੀ ਪ੍ਰਚਾਰਕ ਅਕਸਰ ਸਰਗਰਮ ਰਹਿੰਦੇ ਹਨ। ਨਾਮਧਾਰੀ ਸੂਬਾ ਅਮਰੀਕ ਸਿੰਘ, ਰਤਨ ਸਿੰਘ ਆਪਣੇ ਸਾਥੀਆਂ ਸਮੇਤ ਜਦੋਂ ਚੰਡੀਗੜ੍ਹ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਸਮਰਥਨ ਦੇਣ ਲਈ ਆਏ ਤਾਂ ਉਹਨਾਂ ਦੇ ਮਨ ਭਰੇ ਹੋਏ ਸਨ। ਉਹ ਬੜੇ ਦ੍ਰਵਿਤ ਸਨ। 

ਭਰੇ ਗਲੇ ਨਾਲ ਬੋਲਣਾ ਮੁਸ਼ਕਲ ਲੱਗਦਾ ਸੀ ਪਰ ਫਿਰ ਵੀ ਅਸੀਂ ਗੱਲ ਬੰਦ ਨਹੀਂ ਕੀਤੀ। ਉਹਨਾਂ ਬੜੇ ਹੀ ਦਿਲ ਟੁੰਬਵੇਂ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹ ਕੌਮ ਹੱਥੀਂ ਕਿਰਤ ਕਰਕੇ ਵੰਡ ਛਕਦੀ ਹੈ। ਇਸ ਕੌਮ ਨੂੰ ਬਖਸ਼ਿਸ਼ਾਂ ਦੇ ਖਜ਼ਾਨੇ ਦੇਣ ਵਾਲੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਦੁਨੀਆ ਨੂੰ ਭਾਈ ਘਨਈਆ ਜੀ ਵਰਗੀ ਸ਼ਖ਼ਸੀਅਤ ਦਿੱਤੀ ਜਿਸ ਨਾਲ ਰੈਡ ਕਰਾਸ ਵਾਲੀ ਭਾਵਨਾ ਨੇ ਜਨਮ ਲਿਆ ਅਤੇ ਦੁਨੀਆ ਭਰ ਦੇ ਵਿਚ ਅੱਜ ਰੈਡ ਕਰਾਸ ਅਸਲ ਵਿਚ ਭਾਈ ਘਨਈਆ ਜੀ ਵਾਲੇ ਮਿਸ਼ਨ ਨੂੰ ਹੀ ਅੱਗੇ ਤੋਰ ਰਿਹਾ ਹੈ। 

ਤੰਬਾਕੂ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ ਤਿਆਗ ਚੁੱਕੇ ਹਨ।  ਏਨੀ ਦੂਰ ਅੰਦੇਸ਼ੀ ਵਾਲੀ ਸਿਹਤਮੰਦ ਸੋਚ ਅਤੇ ਭਾਈਚਾਰਕ ਭਾਵਨਾ ਵਾਲੇ ਲਾਈਫ ਸਟਾਈਲ ਨੂੰ ਪੂਰੀ ਦੁਨੀਆ ਆਪਣਾ ਰਹੀ ਹੈ। ਉਸ ਸਿੱਖ ਕੌਮ ਦੇ ਸਿੰਘ ਜੇਕਰ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਅਜੇ ਜੇਹਲਾਂ ਵਿੱਚ ਸੜ ਰਹੇ ਹਨ ਤਾਂ ਉਹਨਾਂ ਦੀ ਰਿਹਾਈ ਲਈ ਸਮੁੱਚੀ ਦੁਨੀਆ ਦੀਆਂ ਸਮੂਹ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੋਰਚੇ ਲਈ ਸਮੂਹ ਇਨਸਾਫ਼ ਪਸੰਦ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਨਾ ਸਿਰਫ ਇਥੇ ਇਸ ਮੋਰਚੇ ਦੇ ਸਮਰਥਣ ਲਈ ਅੱਗੇ ਆਏ ਹਾਂ ਬਲਕਿ ਵਿਦੇਸ਼ਾਂ ਵਿੱਚ ਵੀ ਆਪੋ ਆਪਣੇ ਸਰਕਲਾਂ ਵਿੱਚ ਇਸ ਮੁਹਿੰਮ ਨੂੰ ਹੋਰ ਤਕੜਿਆਂ ਕਰਨ ਲਈ ਜਤਨਸ਼ੀਲ ਹਾਂ।

ਉਹਨਾਂ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ ਦੱਸਿਆ ਕਿ 72 ਤੋਂ ਵੱਧ ਫਿਰਕੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਦੇ ਉਪਾਸ਼ਕ ਹਨ। ਸਾਨੂੰ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਚਾਹੀਦਾ ਹੈ। ਨਿੱਕੇ ਮੋਟੇ ਮਤਭੇਦਾਂ ਨੂੰ ਲੈ ਕੇ ਆਪਸੀ ਰੰਜਿਸ਼ਾਂ ਜਾਂ ਗੁਤਬੰਦੀਆਂ ਨਹੀਂ ਵਧਾਉਣੀਆਂ ਚਾਹੀਦੀਆਂ ,ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਵਿਚਾਰਧਾਰਾ ਦਿੱਤੀ ਹੈ ਉਹ ਸਾਰੀ ਦੁਨੀਆ ਦੇ ਭਲੇ ਲਈ ਹੈ ਅਤੇ ਇਸ ਮਕਸਦ ਲਈ ਹੀ ਇਸਦਾ ਪ੍ਰਚਾਰ ਹੋਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਵੀ ਹੋਣੀ ਚਾਹੀਦੀ ਹੈ।  ਇਸਦੇ ਨਾਲ ਹੀ ਉਹਨਾਂ ਸਿੱਖ ਇਤਿਹਾਸ ਅਤੇ ਮੌਜੂਦਾ ਸਥਿਤੀਆਂ ਬਾਰੇ ਵੀ ਕਾਫੀ ਗੱਲਾਂ ਕੀਤੀਆਂ ਜਿਹਨਾਂ ਦੀ ਚਰਚਾ ਅਸੀਂ ਜਲਦੀ ਹੀ ਆਉਣ ਵਾਲੀਆਂ ਪੋਸਟਾਂ ਵਿੱਚ ਕਰਾਂਗੇ। 

ਸਬੰਧਤ ਪੋਸਟ ਵੀ ਦੇਖੋ ਜੀ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: