Sunday: 29th August 2021 at 10:37 AM
ਤਾਨਾਸ਼ਾਹ ਮਾਨਸਿਕਤਾ ਵਾਲੇ SDM ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ
ਜਮਹੂਰੀ ਅਧਿਕਾਰ ਸਭਾ ਨੇ ਪੂਰੀ ਪੜਤਾਲ ਮਗਰੋਂ ਉਠਾਇਆ ਮਾਮਲਾ
![]() |
ਇਹ ਤਸਵੀਰਾਂ ਪੱਤਰਕਾਰ ਐਮ ਐਸ ਭਾਟੀਆ ਨੇ ਅਰੇਂਜ ਕੀਤੀਆਂ |
ਕਰਨਾਲ ਵਿੱਚ ਕਿਸਾਨਾਂ ਉੱਤੇ ਅੰਨੇਵਾਹ ਲਾਠੀਚਾਰਜ ਕਰਨ ਦੇ ਮਾਮਲੇ ਦੀ ਜਾਂਚ ਪੜਤਾਲ ਲਈ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਸਰਗਰਮ ਹਨ। ਇਸ ਬਾਰੇ ਸਾਰੇ ਤੱਥਾਂ ਦਾ ਪਤਾ ਲਗਾ ਲਿਆ ਗਿਆ ਹੈ। ਜਬਰ ਜ਼ੁਲਮ ਦੇ ਹਰ ਮਾਮਲੇ ਮੋਹਰੀ ਰੋਲ ਏਡਾ ਕਰਨ ਵਾਲੇ ਸੰਗਠਨ ਜਮਹੂਰੀ ਅਧਿਕਾਰ ਸਭਾ ਨੇ ਇਸ ਵਾਰ ਵੀ ਪੂਰੀ ਸਰਗਰਮੀ ਦਿਖਾਈ ਹੈ। ਇਸ ਜੱਥੇਬੰਦੀ ਨੇ ਵੀ ਇਸ ਲਾਥਜਿਚਰਜ ਦੀ ਸਖਤ ਨਿਖੇਧੀ ਕੀਤੀ ਹੈ।
ਇਸਦੇ ਨਾਲ ਹੀ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਰਨਾਲ ਵਿਚ ਮਨੋਹਰ ਲਾਲ ਖੱਟੜ ਦੀ ਆਮਦ ਅਤੇ ਬੀ.ਜੇ.ਪੀ. ਦੀ ਮੀਟਿੰਗ ਵਿਰੁੱਧ ਜਮਹੂਰੀ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਅਤਿਅੰਤ ਬੇਕਿਰਕੀ ਨਾਲ ਲਾਠੀਚਾਰਜ ਕਰਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ ਦੇ ਇਕੱਠੇ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਉੱਪਰ ਤਾਨਾਸ਼ਾਹ ਹਮਲਾ ਹੈ ਜੋ ਹਰਿਆਣਾ ਸਰਕਾਰ, ਖ਼ਾਸ ਕਰਕੇ ਮੁੱਖ ਮੰਤਰੀ ਖੱਟੜ ਦੇ ਰਾਜਨੀਤਕ ਇਸ਼ਾਰੇ ‘ਤੇ ਕੀਤਾ ਗਿਆ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਆਰ.ਐੱਸ.ਐੱਸ.-ਬੀ.ਜੇ.ਪੀ. ਵੱਲੋਂ ਸਿਵਲ ਪ੍ਰਸ਼ਾਸਨ ਨੂੰ ਕਿਵੇਂ ਲਾਕਾਨੂੰਨੀਆਂ ਨੂੰ ਅੰਜਾਮ ਦੇਣ ਵਾਲੀ ਨਿੱਜੀ ਫ਼ੌਜ ‘ਚ ਬਦਲਿਆ ਜਾ ਰਿਹਾ ਹੈ। ਤਾਨਾਸ਼ਾਹ ਮਾਨਸਿਕਤਾ ਵਾਲੇ ਐੱਸ.ਡੀ.ਐੱਮ. ਆਯੂਸ਼ ਸਿਨਹਾ, ਜਿਸ ਦੀ ਸੰਵਿਧਾਨਕ ਡਿਊਟੀ ਅਮਨ-ਕਾਨੂੰਨ ਬਣਾਈ ਰੱਖਣ ਦੀ ਸੀ, ਵਲੋਂ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਉੱਪਰ ਹਮਲਾ ਕਰਨ ਲਈ ਉਕਸਾਉਣਾ ਅਤੇ ਉਨ੍ਹਾਂ ਦੇ ਸਿਰ ਤੋੜਨ ਦੇ ਹੁਕਮ ਦੇਣਾ ਬੇਹੱਦ ਖ਼ਤਰਨਾਕ ਰੁਝਾਨ ਹੈ।
“ਸਿੰਪਲ ਹੈ, ਜੋ ਵੀ ਹੋ, ਕੋਈ ਵੀ ਨਹੀਂ ਜਾਏਗਾ ਵਹਾਂ, ਸਪਸ਼ਟ ਕਰ ਦੇਤਾ ਹੂੰ.. ਸਰ ਫੋੜ ਦੋ। ਡਿਉਟੀ ਮੈਜਿਸਟਰੇਟ ਹੂੰ, ਲਿਖਤ ਮੇਂ ਬਤਾ ਰਹਾ ਹੂੰ। ਸੀਧੇ ਉਠਾ ਉਠਾ ਕੇ ਮਾਰਨਾ। ਕੋਈ ਡਾਉਟ ਨਹੀਂ, ਕੋਈ ਡਾਇਰੈਕਸ਼ਨ ਕੀ ਜ਼ਰੂਰਤ ਨਹੀਂ। ਏਕ ਬੰਦਾ ਨਹੀਂ ਜਾਨਾ ਚਾਹੀਏ।ਅਗਰ ਜਾਏਗਾ ਨਾ ਤੋ ਉਸ ਕਾ ਸਿਰ ਟੂਟਾ ਹੋਨਾ ਚਾਹੀਏ।” ਐਸੇ ਗ਼ੈਰਸੰਵਿਧਾਨਕ ਹੁਕਮ ਦੇਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਸਮੂਹ ਇਨਸਾਫ਼ਪਸੰਦ ਨਾਗਰਿਕਾਂ ਨੂੰ ਇਸ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਨੂੰ ਲਾਕਾਨੂੰਨੀਆਂ ਕਰਨ ਲਈ ਉਕਸਾਉਣ ਵਾਲੇ ਐੱਸ.ਡੀ.ਐੱਮ. ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਦੇ ਖਿ਼ਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ।
No comments:
Post a Comment