Showing posts with label Gujarat. Show all posts
Showing posts with label Gujarat. Show all posts

Sunday, July 24, 2016

ਦਲਿਤਾਂ ਦੀ ਮਾਰਕੁਟਾਈ 'ਤੇ CPI ਨੇ ਦਿੱਤੀ ਮੋਦੀ ਸਰਕਾਰ ਨੂੰ ਚੇਤਾਵਨੀ

ਪੰਜਾਬ ਭਰ ਵਿੱਚ ਵੀ ਕੀਤੇ ਗਏ ਰੋਹ ਭਰੇ ਰੋਸ ਵਖਾਵੇ 
ਚੰਡੀਗੜ੍ਹ: 23 ਜੁਲਾਈ 2016: (ਪੰਜਾਬ ਸਕਰੀਨ ਬਿਊਰੋ): 
ਕਾਮਰੇਡ ਅੱਜ ਫੇਰ ਆਪਣੇ ਪੁਰਾਣੇ ਜੋਸ਼ੀਲੇ ਅੰਦਾਜ਼ ਵਿਚਕ ਸਰਗਰਮ ਨਜ਼ਰ ਆਏ। ਅੱਜ ਪੰਜਾਬ ਵਿਚ ਵੱਖ-ਵੱਖ ਥਾਵਾਂ ਉਤੇ ਮੁਜ਼ਾਹਰੇ, ਰੈਲੀਆਂ ਕਰਕੇ ਅਤੇ ਮੋਦੀ ਦੇ ਪੁਤਲੇ ਸਾੜ ਕੇ ਭਾਜਪਾ ਦੇ ਰਾਜ ਅੰਦਰ ਦਲਿਤਾਂ, ਘੱਟ-ਗਿਣਤੀਆਂ, ਕਬਾਇਲੀਆਂ ਅਤੇ ਔਰਤਾਂ ਉਤੇ ਵਧ ਰਹੇ ਅੱਤਿਆਚਾਰਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਦੌਰਾਨ ਮੁਜ਼ਾਹਰਿਆਂ ਵਿਚ ਘੱਟ-ਗਿਣਤੀਆਂ ਅਤੇ ਦਲਿਤਾਂ, ਇਸਤਰੀਆਂ ਦੀ ਰਾਖੀ ਲਈ ਨਾਅਰੇ ਲਾਏ, ਭਾਜਪਾ ਦੇ ਸ਼ਾਸਨ ਦੀ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਹ ਰੋਸ ਐਕਸ਼ਨ ਗੁਜਰਾਤ ਦੇ ਕਸਬੇ ਊਨਾ ਵਿਚ ਚਾਰ ਦਲਿਤਾਂ ਦੇ ਕੱਪੜੇ ਫਾੜ ਕੇ, ਅੱਧ-ਨੰਗੇ ਕਰਕੇ ਕਥਿਤ 'ਗਊ ਰਖਿਅਕ' ਕਮੇਟੀ ਦੇ ਭਾਜਪਾ ਵਰਕਰਾਂ ਵੱਲੋਂ ਕੀਤੀ ਮਾਰ-ਕੁਟਾਈ ਅਤੇ ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਉਪ-ਪ੍ਰਧਾਨ ਦਿਆਸ਼ੰਕਰ ਵੱਲੋਂ ਦਲਿਤ ਮਹਿਲਾ ਆਗੂ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਘਟੀਆ ਸ਼ਬਦਾਵਲੀ ਵਰਤਣ ਦੇ ਖਿਲਾਫ ਗੁੱਸੇ ਦੇ ਪ੍ਰਗਟਾਵੇ ਵਜੋਂ ਕੀਤੇ ਗਏ ਸਨ। ਇਹਨਾਂ ਰੋਹ ਭਰੇ ਰੋਸ ਵਿਖਾਵਿਆਂ ਦੇ  ਸੀਪੀਆਈ ਦੀ ਲਾਮਬੰਦੀ ਅਤੇ ਸਰਗਰਮੀ ਵਿੱਚ ਇੱਕ ਨਵਾਂ ਜੋਸ਼ ਦੇਖਿਆ ਗਿਆ। 
ਪੂਰੇ ਸੂਬੇ ਵਿੱਚ ਹੋਏ ਇਸ ਐਕਸ਼ਨ ਨਾਲ ਸੀਪੀਆਈ ਇੱਕ ਵਾਰ ਫੇਰ ਆਪਣਾ ਰਵਾਇਤੀ ਜੋਸ਼ੀਲਾ ਚੇਹਰਾ  ਸਾਹਮਣੇ ਆਉਣ ਵਿੱਚ ਸਫਲ ਰਹੀ ਹੈ। ਪੰਜਾਬ ਸੂਬਾ ਕੌਂਸਲ ਸੀ ਪੀ ਆਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਸੂਬੇ ਵਿਚੋਂ ਮਿਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਮਾਨਸਾ, ਸੰਗਰੂਰ, ਅੰਮ੍ਰਿਤਸਰ (ਸ਼ਹਿਰੀ), ਲੁਧਿਆਣਾ, ਜਲਾਲਾਬਾਦ, ਗੁਰੂ ਹਰਸਹਾਏ (ਫਿਰੋਜ਼ਪੁਰ), ਲਾਲੜੂ (ਮੁਹਾਲੀ), ਮਹਿਤਪੁਰ (ਜਲੰਧਰ), ਨਿਹਾਲ ਸਿੰਘ ਵਾਲਾ (ਮੋਗਾ), ਨਵਾਂ ਸ਼ਹਿਰ, ਬਠਿੰਡਾ, ਪਾਤੜਾਂ ਅਤੇ ਨਾਭਾ (ਪਟਿਆਲਾ), ਲੰਬੀ (ਮੁਕਤਸਰ), ਤਰਨ ਤਾਰਨ, ਅੰਮ੍ਰਿਤਸਰ (ਦਿਹਾਤੀ), ਧਿਆਨਪੁਰਾ, ਦੀਨਾਨਗਰ, ਗੁਰਦਾਸਪੁਰ (ਗੁਰਦਾਸਪੁਰ) ਵਿਚ ਸਾਥੀਆਂ ਨੇ ਲਾਲ ਝੰਡੇ ਲੈ ਕੇ ਨਾਹਰੇ ਮਾਰਦਿਆਂ ਦਲਿਤਾਂ ਤੇ ਘੱਟ-ਗਿਣਤੀਆਂ ਦੀ ਰਾਖੀ ਦੀ ਮੰਗ ਕਰਦਿਆਂ, ਮੋਦੀ ਸਰਕਾਰ ਦੇ ਪੁਤਲੇ ਫੂਕੇ। ਸਾਥੀ ਅਰਸ਼ੀ ਨੇ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਸਰਕਾਰ ਦੀਆਂ ਦੱਬੇ-ਕੁਚਲੇ ਲੋਕਾਂ ਅਤੇ ਘੱਟ-ਗਿਣਤੀਆਂ, ਇਸਤਰੀਆਂ ਉਤੇ ਅੱਤਿਆਚਾਰ ਦੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣਗੇ। ਹਰ ਥਾਂ ਵਰਕਰਾਂ ਅਤੇ ਆਗੂਆਂ ਵਿੱਚ ਪੂਰਾ ਜੋਸ਼ ਸੀ। 
ਲੁਧਿਆਣਾ ਸ਼ਹਿਰ ਵਿਚ ਭਾਰੀ ਬਰਸਾਤ ਦੇ ਬਾਵਜੂਦ ਪਾਰਟੀ ਵਰਕਰ ਘਰਾਂ ਵਿੱਚੋਂ ਨਿਕਲ ਕੇ ਸੜਕਾਂ 'ਤੇ ਆਏ। ਜ਼ਿਲ੍ਹਾ ਕਮਿਊਨਿਸਟ ਪਾਰਟੀ ਵੱਲੋਂ ਸਰਵਸਾਥੀ ਡਾਕਟਰ ਅਰੁਣ ਮਿੱਤਰਾ, ਰਮੇਸ਼ ਰਤਨ, ਜੀਤ ਕੁਮਾਰੀ, ਗੁਲਜ਼ਾਰ ਪੰਧੇਰ, ਡੀਪੀ ਮੌੜ, ਐੱਮ ਐੱਸ ਭਾਟੀਆ ਅਤੇ ਰਾਮ ਚੰਦ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਲਵੇ ਸਟੇਸ਼ਨ ਵਿਖੇ ਜੋਸ਼ੀਲੇ ਰੋਸ ਵਖਾਵੇ ਮਗਰੋਂ ਸ਼ਹਿਰ ਵਿੱਚ ਮਾਰਚ ਵੀ ਕੇਤਾ ਗਿਆ। ਲੁਧਿਆਣਾ ਦੀ ਪੂਰੀ ਖਬਰ ਪੜ੍ਹਨ ਲਈ  ਏਥੇ ਕਲਿੱਕ ਕਰੋ ਇਸ ਮੌਕੇ ਪਾਰਟੀ ਵਰਕਰ ਲੁਧਿਆਣਾ ਦੇ ਕੋਨੇ ਕੋਨੇ ਵਿੱਚ ਇਕੱਤਰ ਹੋ ਕੇ ਆਏ। ਲਗਾਤਾਰ ਹੋਈ ਬਰਸਾਤ ਅਤੇ ਸੜਕਾਂ ਤੇ ਖੜਾ ਗੋਡੇ ਗੋਡੇ ਪਾਣੀ ਵੀ ਉਹਨਾਂ ਨੂੰ ਰੋਕ ਨਾ ਸਕਿਆ। ਵੀਡੀਓ ਦੇਖਣ ਲਈ ਏਥੇ ਕਲਿੱਕ ਕਰੋ  ਰੇਲਵੇ ਸਟੇਸ਼ਨ ਵਿਖੇ ਭਾਰੀ ਰੋਸ ਵਖਾਵੇ ਮਗਰੋਂ ਸ਼ਹਿਰ ਵਿੱਚ ਕੀਤੇ ਗਏ ਮਾਰਚ ਨੇ ਪਾਰਟੀ ਦਾ ਸੁਨੇਹਾ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਹੁੰਚਾਇਆ।ਇਸਦੇ ਨਾਲ ਹੀ ਭਕਦੇ ਮਸਲਿਆਂ ਬਾਰੇ ਪਾਰਟੀ ਦੀਆਂ ਨੀਤੀਆਂ ਵੀ ਆਮ ਲੋਕਾਂ ਤੱਕ ਪਹੁੰਚੀਆਂ। ਅੰਗਰੇਜ਼ੀ ਵਿੱਚ ਪੜ੍ਹਨ ਲਈ ਏਥੇ ਕਲਿੱਕ ਕਰੋ  
ਬਠਿੰਡਾ: ਭਾਰਤੀ ਕਮਿਊਨਿਸ਼ਟ ਪਾਰਟੀ ਬਠਿੰਡਾ ਯੂਨਿਟ ਨੇ ਵੀ ਇਸ ਸੱਦੇ ਦਾ ਹੈਂਗਰ ਭਰਦੀਆਂ ਜੋਸ਼ੀਲਾ ਐਕਸ਼ਨ ਕੀਤਾ। ਪਾਰਟੀ ਨੇ ਗੁਜਰਾਤ ਸੂਬੇ ਦੇ ਜ਼ਿਲ੍ਹਾ ਉਨਾ ਦੇ ਪਿੰਡ ਸਮਢਿਆਨਾਂ 'ਚ 4 ਦਲਿਤਾਂ ਦੀ ਬੇਰਹਿਮੀ ਨਾਲ ਨੰਗੇ ਧੜ ਕਰਕੇ ਕੁੱਟਮਾਰ ਕਰਨ 'ਤੇ ਭਾਜਪਾ ਸਰਕਾਰ ਦੇ ਖਿਲਾਫ਼ ਸਖ਼ਤ ਰੋਸ ਪ੍ਰਗਟ ਕੀਤਾ ਤੇ ਮੇਨ ਬਜਾਰ 'ਚ ਰੋਸ ਮਾਰਚ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਬੁਲਾਰਿਆਂ ਨੇ ਹੁਕਮਰਾਨ ਧਿਰਾਂ ਨੂੰ ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ਼ ਰਹਿਣ ਦੀ ਚੇਤਾਵਨੀ ਵੀ ਦਿੱਤੀ। 
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੀਤ ਸਕੱਤਰ ਤੇ ਸੂਬਾ ਕੌਂਸਿਲ ਮੈਂਬਰ ਕਾਮਰੇਡ ਸੁਰਜੀਤ ਸਿੰਘ ਸੋਹੀ ਐਡਵੋਕੇਟ ਨੇ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਭਾਜਪਾ ਸਰਕਾਰ ਬਣੀ ਹੈ, ਇਸ ਨੇ ਧਰਮ ਤੇ ਜਾਤਾਂ 'ਚ ਵੰਡ ਪਾਉਣ ਲਈ ਹਰ ਹੀਲੇ ਵਰਤੇ ਹਨ। ਇਸ ਤਰ੍ਹਾਂ ਭਾਜਪਾ ਸਰਕਾਰ ਨੇ ਜਿਹੜੀ ਖਤਰਨਾਕ ਨੀਤੀ ਅਪਣਾਈ ਹੈ, ਇਹ ਹਿੰਦੋਸਤਾਨ ਵਰਗੇ ਦੇਸ਼; ਜਿਸ 'ਚ ਸਾਰੇ ਧਰਮਾਂ ਦੇ ਲੋਕ ਨਾਗਰਿਕ ਹਨ, ਨਹੀਂ ਚੱਲ ਸਕਦੀ। ਇਸ ਤਰ੍ਹਾਂ ਕਰਕੇ ਭਾਜਪਾ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ। ਦੂਸਰੇ ਪਾਸੇ ਭਾਜਪਾ ਦੀ ਹਮਾਇਤੀ ਪੰਜਾਬ ਸਰਕਾਰ ਨੇ ਗਰੀਬਾਂ ਦੀ ਆਟਾ ਦਾਲ ਸਕੀਮ 'ਚ ਘਪਲਾ ਕਰਕੇ ਗਰੀਬਾਂ ਦੇ ਬੱਚਿਆਂ ਦੇ ਵਜੀਫ਼ੇ ਦੀ ਰਕਮ ਨਾ ਦੇ ਕੇ ਗਰੀਬਾਂ ਨਾਲ ਧੱਕਾ ਕੀਤਾ ਹੈ ਤੇ ਕਿਸਾਨਾਂ ਨੂੰ ਸਹੀ ਤਰ੍ਹਾਂ ਦੇ ਬੀਜ, ਰੇਹ-ਸਪਰੇਹ ਨਾ ਦੇ ਕੇ ਕਿਸਾਨਾਂ ਨਾਲ ਭਾਰੀ ਬੇਇਨਸਾਫ਼ੀ ਕੀਤੀ ਹੈ। ਜਿਸ ਕਰਕੇ ਗਰੀਬ ਮਜਦੂਰਾਂ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ 'ਚ ਵਾਧਾ ਹੋਇਆ ਹੈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਕਾਮਰੇਡ ਗੁਲਜਾਰ ਗੋਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਮੁਤਾਬਿਕ ਬੇਘਰੇ ਗਰੀਬਾਂ ਨੂੰ ਪੰਜ-ਪੰਜ ਮਰਲੇ ਪਲਾਟ ਆਪਣੇ 9 ਸਾਲਾਂ ਦੇ ਕਾਰਜਕਾਲ 'ਚ ਨਹੀਂ ਦਿੱਤੇ, ਨਰੇਗਾ ਸਕੀਮ ਨੂੰ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ, ਪੈਨਸ਼ਨ 'ਚ ਵਾਧਾ ਨਹੀਂ ਕੀਤਾ, ਸਗ਼ਨ ਸਕੀਮ ਦੀ ਕਾਣੀ ਵੰਡ ਕੀਤੀ ਹੈ, ਪੜ੍ਹੇ ਲਿਖੇ ਡਿਗਰੀਆਂ ਲੈ ਕੇ ਫਿਰਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਨੰਨ੍ਹੀ ਛਾਂ ਦੇ ਹਲਕੇ 'ਚ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਨੰਨ੍ਹੀ ਛਾਂ ਦੇ ਹਲਕੇ 'ਚ ਬੇਰੁਜ਼ਗਾਰ ਲੜਕੀਆਂ ਨੂੰ ਗੁੱਤਾਂ ਤੋਂ ਫੜ੍ਹ ਕੇ ਸੜਕਾਂ 'ਤੇ ਘੜੀਸਿਆ ਤੇ ਚੁੰਨੀਆਂ ਲਾਹੀਆਂ। ਬੇਰੁਜ਼ਗਾਰ ਵਾਟਰ ਵਰਕਸ ਦੀਆਂ ਟੈਂਕੀਆਂ 'ਤੇ ਚੜ੍ਹ ਕੇ ਭੁੱਖਣ ਭਾਣੇ ਦਿਨ-ਰਾਤ ਕੱਟ ਰਹੇ ਹਨ। ਕਾਮਰੇਡ ਜਸਵੀਰ ਕੌਰ ਸਰਾਂ ਮੈਂਬਰ ਸੂਬਾ ਕੌਂਸਿਲ ਨੇ ਕਿਹਾ ਕਿ ਇਸਤਰੀਆਂ ਤੇ ਜੁਰਮਾਂ 'ਚ ਵਾਧਾ ਹੋਇਆ ਹੈ, ਭਾਜਪਾ ਦੀ ਹਮਾਇਤੀ ਪੰਜਾਬ 'ਚ ਅਕਾਲੀ ਸਰਕਾਰ ਵੱਲੋਂ ਨਸ਼ਾਖੋਰੀ 'ਤੇ ਨੱਥ ਪਾਉਣ ਦੀ ਬਜਾਇ ਨਸ਼ਾਖੋਰੀ ਨੂੰ ਸ਼ਹਿ ਦੇਣ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ ਅਤੇ ਨਰਮੇ ਦੀ ਮਾਰ ਦੇ ਮੁਆਵਜ਼ੇ ਦੀ ਰਕਮ ਚਿ ਕਾਣੀ ਵੰਡ ਕੀਤੀ ਹੈ | ਇਨ੍ਹਾਂ ਤੋਂ ਇਲਾਵਾ ਕਾਮਰੇਡ ਜੰਗ ਸਿੰਘ ਤੱਗੜ, ਮਿੱਠੂ ਸਿੰਘ ਬੀੜ ਤਲਾਬ, ਸੁੱਖਣ ਲਾਲ ਝੰੁਬਾ, ਜਰਨੈਲ ਸਿੰਘ ਯਾਤਰੀ, ਟਹਿਲ ਸਿੰਘ ਭਾਈ ਬਖ਼ਤੌਰ, ਮਿੱਠੂ ਸਿੰਘ ਬੰਗੀ, ਆਤਮਾ ਸਿੰਘ ਗੈਹਲੇਵਾਲਾ, ਪਰਮਜੀਤ ਸਿੰਘ ਸੇਖਪੁਰਾ, ਮੱਖਣ ਸਿੰਘ ਜੋਧਪੁਰ ਪਾਖਰ, ਰਾਜਾ ਸਿੰਘ ਦਾਨ ਸਿੰਘ ਵਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਉਪਾਰੀ ਦੀ ਹਮਾਇਤੀ ਹੋਣ ਕਰਕੇ ਮਹਿੰਗਾਈ ਸਿਖ਼ਰਾਂ 'ਤੇ ਪਹੁੰਚ ਗਈ ਹੈ। ਸਾਰੇ ਬੁਲਾਰਿਆਂ ਨੇ ਇਕ ਮੱਤ ਹੋ ਕੇ ਅਹਿਦ ਕੀਤਾ ਕਿ ਜੇਕਰ ਭਾਜਪਾ ਤੇ ਪੰਜਾਬ ਸਰਕਾਰ ਇਨ੍ਹਾਂ ਗਲਤ ਹਰਕਤਾਂ ਤੋਂ ਬਾਜ ਨਾ ਆਈ ਤਾਂ ਭਾਰਤੀ ਕਮਿਊਨਿਸ਼ਟ ਪਾਰਟੀ ਬੇਬੱਸ ਹੋਏ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਪਾਰਟੀ ਇਸ ਐਕਸ਼ਨ ਨੇ ਕੇਦਰ ਵਿੱਚ ਨਵਾਂ ਜੋਸ਼ ਭਰਿਆ ਹੈ। 
ਫਿਰੋਜ਼ਪੁਰ: ਇਸ ਜ਼ਿਲ੍ਹੇ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ ਕਸਬੇ ਗੁਰੂ ਹਰਸਹਾਏ ਵਿਚ ਲਾਲ ਝੰਡਿਆਂ ਦੀ ਛਾਂ ਹੇਠਾਂ ਮਾਰਚ ਕੀਤਾ, ਦਲਿਤਾਂ ਵਿਰੋਧੀ ਹਿੰਸਾ ਉਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਨਾਹਰੇ ਲਾਏ। ਰੈਲੀ ਦੀ ਸਰਵਸਾਥੀ ਚਰਨਜੀਤ ਛਾਂਗਾਰਾਏ ਬਲਾਕ ਸਕੱਤਰ ਅਤੇ ਭਗਵਾਨ ਦਾਸ ਬਹਾਦਰਕੇ ਜ਼ਿਲ੍ਹਾ ਕੌਂਸਲ ਮੈਂਬਰ ਨੇ ਅਗਵਾਈ ਕੀਤੀ ਅਤੇ ਮੁਖਾਤਬ ਕੀਤਾ। ਅਖੀਰ ਵਿਚ ਦਲਿਤਾਂ ਤੇ ਘੱਟਗਿਣਤੀਆਂ ਦੀ ਵਿਰੋਧੀ, ਵਿਦਿਆਰਥੀਆਂ ਤੇ ਇਸਤਰੀਆਂ ਦੀ ਵਿਰੋਧੀ ਅਤੇ ਨਿਗਮਾਂ ਦੀ ਪਖੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਗੁਰਦਾਸਪੁਰ: ਇਸ ਜ਼ਿਲ੍ਹੇ ਵਿਚ ਧਿਆਨਪੁਰ, ਦੀਨਾਨਗਰ ਅਤੇ ਖਾਸ ਗੁਰਦਾਸਪੁਰ ਵਿਚ ਸਾਥੀਆਂ ਨੇ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ, ਰੋਸ ਮੁਜ਼ਾਹਰੀਨਾਂ ਦੀ ਅਗਵਾਈ ਸਾਥੀ ਗੁਲਜ਼ਾਰ ਸਿੰਘ ਜ਼ਿਲ੍ਹਾ ਸਕੱਤਰ, ਬਲਵੀਰ ਸਿੰਘ ਕੱਤੋਵਾਲ ਸਹਾਇਕ ਜ਼ਿਲ੍ਹਾ ਸਕੱਤਰ, ਬਿੱਟੂ ਅਤੇ ਦੂਜੇ ਸੀਨੀਅਰ ਆਗੂਆਂ ਨੇ ਕੀਤੀ।
ਬਠਿੰਡਾ : ਜ਼ਿਲ੍ਹਾ ਬਠਿੰਡਾ ਰੋਸ ਐਕਸ਼ਨ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਜ਼ਿਲ੍ਹਾ ਸਹਾਇਕ ਸਕੱਤਰ ਬਲਕਰਨ ਬਰਾੜ, ਸੁਰਜੀਤ ਸੋਹੀ, ਸਾਥੀ ਜਸਬੀਰ ਕੌਰ ਨੇ ਕੀਤੀ। ਸ਼ਹਿਰ ਵਿਚ ਮਾਰਚ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਪਟਿਆਲਾ: ਪਾਤੜਾਂ ਵਿਖੇ ਸਾਥੀ ਕੁਲਵੰਤ ਸਿੰਘ ਮੌਲਵੀਵਾਲਾ ਅਤੇ ਨਾਭਾ ਵਿਚ ਸਾਥੀ ਕਸ਼ਮੀਰ ਸਿੰਘ ਗਦਾਈਆ ਅਤੇ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਾਥੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਮਾਨਸਾ: ਮਾਨਸਾ ਵਿਚ ਡੇਢ ਸੌ ਸਾਥੀਆਂ ਨੇ ਲਾਲ ਝੰਡੇ ਲੈ ਕੇ ਮੋਦੀ ਸਰਕਾਰ ਜਿਸ ਦੇ ਰਾਜ ਵਿਚ ਤੇ ਜਿਸ ਦੇ ਗੁੰਡਾ ਗਰੋਹਾਂ ਵੱਲੋਂ ਦਲਿਤਾਂ, ਇਸਤਰੀਆਂ, ਕਮਜ਼ੋਰ ਤਬਕਿਆਂ ਉਤੇ ਹਮਲੇ ਕੀਤੇ ਜਾ ਰਹੇ ਹਨ, ਵਿਰੁੱਧ ਨਾਹਰੇ ਲਾਉਂਦਿਆਂ ਬਾਜ਼ਾਰਾਂ ਵਿਚ ਮਾਰਚ ਅਤੇ ਡੀ ਸੀ ਦੇ ਦਫਤਰ ਮੂਹਰੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਮੁਜ਼ਾਹਰੇ ਨੂੰ ਮੁਖਾਤਬ ਕਰਦਿਆਂ ਸਾਥੀ ਹਰਦੇਵ ਸਿੰਘ ਅਰਸ਼ੀ ਸਾਬਕ ਐੱਮ ਐੱਲ ਏ ਨੇ ਗੁਜਰਾਤ ਵਿਚ ਦਲਿਤਾਂ ਉਤੇ ਹੋਈ ਹਿੰਸਾ ਦੀ, ਇਸਤਰੀਆਂ ਵਿਰੁੱਧ ਘਟੀਆ ਸ਼ਬਦਾਵਲੀ ਦੀ ਸਖਤ ਨਿਖੇਧੀ, ਰੋਹਿਤ ਵੋਮਿਲਾ ਦੇ ਕਾਤਲਾਂ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਦੇ ਮਿਹਨਤਕਸ਼ ਲੋਕ ਉਹਨਾਂ ਨੂੰ ਮਾਫ ਨਹੀਂ ਕਰਨਗੇ, ਨਾ ਉਹ ਜਬਰ ਤੋਂ ਡਰਨਗੇ, ਸਗੋਂ ਇਹਨਾਂ ਜਾਬਰਾਂ ਨੂੰ ਸਬਕ ਸਿਖਾਉਣਗੇ। ਮੁਜ਼ਾਹਰੇ ਨੂੰ ਸਾਥੀ ਕ੍ਰਿਸ਼ਨ ਚੌਹਾਨ ਸਕੱਤਰ ਜ਼ਿਲ੍ਹਾ ਮਾਨਸਾ ਤੇ ਹੋਰ ਆਗੂਆਂ ਨੇ ਵੀ ਮੁਖਾਤਬ ਕੀਤਾ।
ਮੁਹਾਲੀ: ਇਸ ਜ਼ਿਲ੍ਹੇ ਦੇ ਸਾਥੀਆਂ ਨੇ ਤਹਿਸੀਲ ਡੇਰਾ ਬਸੀ ਦੇ ਉੱਘੇ ਕਸਬੇ ਲਾਲੜੂ ਦੀ ਨਗਰ ਪਾਲਕਾ ਕਮੇਟੀ ਦੇ ਦਫਤਰ ਮੂਹਰੇ ਵੱਡੀ ਰੈਲੀ ਕੀਤੀ, ਜਿਸ ਨੂੰ ਜ਼ਿਲ੍ਹਾ ਸਕੱਤਰ ਮਹਿੰਦਰ ਪਾਲ ਸਿੰਘ, ਸਹਾਇਕ ਸਕੱਤਰ ਜਸਪਾਲ ਦੱਪਰ, ਕਿਸਾਨ ਆਗੂ ਜਸਵੰਤ ਸਿੰਘ ਮਟੌਰ, ਮਜ਼ਦੂਰ ਆਗੂ ਵਿਨੋਦ ਚੁੱਗ, ਮੁਲਾਜ਼ਮ ਆਗੂ ਮਾਸਟਰ ਕਰਮ ਚੰਦ ਘੋਲੂਮਾਜਰਾ ਨੇ ਮੁਖਾਤਬ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਉਤੇ, ਵਿਦਿਆਰਥੀਆਂ ਉਤੇ, ਦਲਿਤਾਂ ਉਤੇ, ਕਬਾਇਲੀਆਂ ਉਤੇ, ਇਸਤਰੀਆਂ ਉਤੇ, ਧਰਮ-ਨਿਰਪੱਖਤਾ ਅਤੇ ਸਾਂਝੇ ਸੱਭਿਆਚਾਰ ਉਤੇ ਕੀਤੇ ਜਾ ਰਹੇ ਵਿਉਂਤਬੱਧ ਹਮਲਿਆਂ ਦੀ ਨਿਖੇਧੀ ਕੀਤੀ, ਨਾਹਰੇ ਲਾਏ ਅਤੇ ਅਰਥੀ ਫੂਕੀ।
ਛੇਹਰਟਾ: ਅੰਮ੍ਰਿਤਸਰ ਦੀ ਮਜ਼ਦੂਰ ਜਮਾਤ ਨੇ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਸਾਥੀ ਅਮਰਜੀਤ ਆਸਲ, ਕੌਂਸਲ ਮੈਂਬਰਾਨ ਦਸਵਿੰਦਰ ਕੌਰ, ਵਿਜੈ ਕੁਮਾਰ, ਮੋਹਨ ਲਾਲ, ਪ੍ਰੋਫੈਸਰ ਬਲਦੇਵ ਵੇਰਕਾ, ਪਰਮਜੀਤ, ਬੀਬੀ ਗੁਰਨਾਮ ਕੌਰ ਸਰਪੰਚ ਅਤੇ ਗਿਆਨੀ ਗੁਰਦੀਪ ਸਿੰਘ ਦੀ ਅਗਵਾਈ ਵਿਚ ਛੇਹਰਟਾ ਦਫਤਰ ਵਿਚੋਂ ਮਾਰਚ ਕਰਦਿਆਂ ਝੰਡੇ ਲਹਿਰਾਉਂਦਿਆਂ, ਨਾਹਰੇ ਲਾਉਂਦਿਆਂ ਦਲਿਤਾਂ ਅਤੇ ਘੱਟਗਿਣਤੀਆਂ ਉਤੇ ਹੁੰਦੇ ਅੱਤਿਆਚਾਰਾਂ ਦੀ ਨਿਖੇਧੀ ਕੀਤੀ। ਰੈਲੀ ਨੂੰ ਉਪਰੋਕਤ ਆਗੂਆਂ ਨੇ ਮੁਖਾਤਬ ਕੀਤਾ। ਅਖੀਰ ਮੋਦੀ ਦਾ ਪੁਤਲਾ ਸਾੜਿਆ ਗਿਆ।
ਨਕੋਦਰ: ਮਹਿਤਪੁਰ ਵਿਖੇ ਸਾਥੀ ਚਰਨਜੀਤ ਸਿੰਘ ਥੰਮੂਵਾਲ ਤਹਿਸੀਲ ਸਕੱਤਰ ਨਕੋਦਰ ਦੀ ਅਗਵਾਈ ਵਿਚ ਦੋ ਸੌ ਤੋਂ ਵੱਧ ਸਾਥੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਮਾਰਚ ਕੀਤਾ। ਵੱਖ-ਵੱਖ ਚੌਕਾਂ ਉਤੇ ਮੁਜ਼ਾਹਰੀਨਾਂ ਨੂੰ ਸਾਥੀ ਥੰਮੂਵਾਲ ਤੋਂ ਇਲਾਵਾ ਸਰਵਸਾਥੀ ਸੁਨੀਲ ਕੁਮਾਰ, ਸਿਕੰਦਰ ਸਿੰਘ, ਹੁਸ਼ਿਆਰ ਸਿੰਘ ਅਤੇ ਦਰਬਾਰਾ ਸਿੰਘ ਨੇ ਮੁਖਾਤਬ ਕੀਤਾ ਅਤੇ ਕਿਹਾ ਕਿ ਦੱਬੇ-ਕੁਚਲੇ ਤਬਕਿਆਂ ਉਤੇ ਜ਼ੁਲਮ ਕਰਨ ਵਾਲੀ ਸਰਕਾਰ ਦੇ ਜਲਦੀ ਹੀ ਦਿਨ ਪੁੱਗ ਜਾਣਗੇ। ਦਲਿਤਾਂ ਲਈ ਇਨਸਾਫ ਮੰਗਦੇ ਹੋਏ ਨਾਹਰੇ ਲਾਉਂਦਿਆਂ ਮੋਦੀ ਦੀ ਜਾਬਰ ਸਰਦਾਰ ਦਾ ਪੁਤਲਾ ਫੂਕਿਆ।
ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਅੱਜ ਦੇ ਰੋਸ ਐਕਸ਼ਨ ਦੀ ਕਾਮਯਾਬੀ ਉਤੇ ਤਸੱਲੀ ਪ੍ਰਗਟ ਕੀਤੀ ਅਤੇ ਸਾਥੀਆਂ ਤੇ ਆਗੂਆਂ ਨੂੰ ਵਧਾਈ ਦਿੱਤੀ। ਸਾਥੀ ਅਰਸ਼ੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਦੇ ਕਿਰਤੀ, ਮਿਹਨਤਕਸ਼ ਲੋਕ ਵਿਸ਼ਾਲ ਏਕਤਾ ਕਰਕੇ ਫਾਸ਼ੀ ਰੁਚੀਆਂ ਵਾਲੇ ਸੰਘ ਪਰਵਾਰ ਦੇ ਘਿਨਾਉਣੇ ਮਨਸੂਬੇ ਮਿੱਟੀ ਵਿਚ ਮਿਲਾ ਦੇਣਗੇ।

Wednesday, August 26, 2015

ਜਦੋਂ ਹੱਕ ਨਹੀਂ ਮਿਲਦਾ ਤਾਂ ਨਕਸਲਵਾਦ ਪੈਦਾ ਹੋ ਜਾਂਦਾ ਹੈ--ਹਾਰਦਿਕ

ਪਿਆਰ ਨਾਲ ਹੱਕ ਦੇ ਦਿਉ ਨਹੀਂ ਤਾਂ ਖੋਹ ਲਵਾਂਗੇ--ਹਾਰਦਿਕ ਪਟੇਲ 
ਅਹਿਮਦਾਬਾਦ: 25 ਅਗਸਤ 2015: (ਪੰਜਾਬ ਸਕਰੀਨ ਬਿਊਰੋ): 

ਸੰਨ 1998 ਵਿੱਚ ਕਾਂਗਰਸ ਨੂੰ ਸੱਤਾ ਤੋਂ ਉਖਾੜ ਸੁੱਟਣ ਵਾਲਾ ਅੰਦੋਲਨ ਹੁਣ 2017 ਦੀਆਂ ਚੋਣਾਂ ਦੌਰਾਨ ਭਾਜਪਾ ਲਈ ਚੁਨੌਤੀ ਬਣ ਕੇ ਉਭਰ  ਅਗਸਤ 2015: ਰਿਹਾ ਹੈ। ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦੇ ਕਨਵੀਨਰ ਹਾਰਦਿਕ ਪਟੇਲ ਨੇ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ ਕਿ ਪਟੇਲ ਭਾਈਚਾਰੇ ਨੂੰ ਓ ਬੀ ਸੀ ਰਾਖਵਾਂਕਰਨ ਮਿਲਣ ਤੱਕ ਉਨ੍ਹਾ ਦਾ ਅੰਦੋਲਨ ਜਾਰੀ ਰਹੇਗਾ। ਅੱਜ ਪਟੇਲ ਭਾਈਚਾਰੇ ਦੀ ਮਹਾਂ ਰੈਲੀ ਮੌਕੇ ਰੈਲੀ ਵਾਲੀ ਥਾਂ 'ਤੇ ਪੁੱਜ ਕੇ ਜ਼ਿਲ੍ਹਾ ਕੁਲੈਕਟਰ ਨੇ ਮੈਮੋਰੰਡਮ ਲੈਣ ਦੀ ਪੇਸ਼ਕਸ਼ ਕੀਤੀ, ਪਰ ਹਾਰਦਿਕ ਪਟੇਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਹੀ ਮੈਮੋਰੰਡਮ ਦੇਣਗੇ ਅਤੇ ਮੁੱਖ ਮੰਤਰੀ ਦੇ ਆਉਣ ਤੱਕ ਪਟੇਲ ਭਾਈਚਾਰੇ ਦੇ ਆਗੂ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾ ਨੇ ਮੁੱਖ ਮੰਤਰੀ ਨੂੰ ਆਉਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇ ਮੁੱਖ ਮੰਤਰੀ ਖੁਦ ਮੈਮੋਰੰਡਮ ਲੈਣ ਲਈ ਨਾ ਆਈ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ। ਰੈਲੀ 'ਚ ਮੌਜੂਦ ਲੱਖਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਹਾਰਦਿਕ ਪਟੇਲ ਨੇ ਕਿਹਾ ਕਿ ਜੇ ਇੱਕ ਪਟੇਲ (ਸਰਦਾਰ ਪਟੇਲ) ਦੇਸ਼ ਨੂੰ ਜੋੜ ਸਕਦਾ ਹੈ ਤਾਂ ਅਸੀਂ ਪੂਰੇ ਦੇਸ਼ 'ਚ 27 ਕਰੋੜ ਹਾਂ, ਅਸੀਂ ਕੀ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਪਟੇਲ ਭਾਈਚਾਰੇ ਨੂੰ ਉਸ ਦਾ ਹੱਕ ਅਤੇ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸਾਡੀ ਲੜਾਈ ਸਿਸਟਮ ਦੇ ਵਿਰੁੱਧ ਹੈ ਅਸੀਂ ਕਿਸੇ ਪਾਰਟੀ ਨਾਲ ਨਹੀਂ, ਪਰ ਜਿਹੜਾ ਸਾਡੇ ਅੰਦੋਲਨ

ਦੀ ਹਮਾਇਤ ਕਰੇਗਾ ਅਸੀਂ ਉਸੇ ਦਾ ਸਾਥ ਦਿਆਂਗੇ। ਪਟੇਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਆਰ ਨਾਲ ਸਾਡਾ ਹੱਕ ਦਿਉ ਨਹੀਂ ਤਾਂ ਖੋਹ ਲਵਾਂਗੇ। ਉਨ੍ਹਾ ਕਿਹਾ ਕਿ ਜੇ ਸਾਡੀ ਹਿੱਤ ਦੀ ਗੱਲ ਨਹੀਂ ਮੰਨੀ ਗਈ ਤਾਂ 2017 'ਚ ਗੁਜਰਾਤ 'ਚ ਕਮਲ ਨਹੀਂ ਖਿੜ ਸਕੇਗਾ। ਉਨ੍ਹਾ ਕਿਹਾ ਕਿ ਅਸੀਂ ਭੀਖ ਨਹੀਂ ਸਗੋਂ ਆਪਣਾ ਹੱਕ ਮੰਗ ਰਹੇ ਹਾਂ ਅਤੇ ਹੱਕ ਮਿਲਣ ਤੱਕ ਅੰਦੋਲਨ ਜਾਰੀ ਰਹੇਗਾ।
ਇਸ ਅੰਦੋਲਨ ਦੇ ਨਾਇਕ ਹਾਰਦਿਕ ਨੇ ਕਿਹਾ ਕਿ ਜਦੋਂ ਦੇਸ਼ ਦੇ ਨੌਜੁਆਨ ਨੂੰ ਉਸ ਦਾ ਹੱਕ ਨਹੀਂ ਮਿਲਦਾ ਤਾਂ ਉਸ 'ਚੋਂ ਨਕਸਲਵਾਦ ਪੈਦਾ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਦੇਸ਼ ਜਵਾਨ, ਕਿਸਾਨ ਅਤੇ ਮਜ਼ਦੂਰਾਂ ਦੇ ਮੋਢਿਆਂ 'ਤੇ ਹੀ ਚੱਲਦਾ ਹੈ ਅਤੇ ਅਸੀਂ ਮਿਲਾ ਕੇ ਬਹੁਤ ਤਾਕਤਵਰ ਹਾਂ ਅਤੇ ਰਾਖਵਾਂਕਰਨ ਮਿਲਣ 'ਤੇ ਹੀ ਇਹ ਅੰਦੋਲਨ ਖ਼ਤਮ ਹੋਵੇਗਾ। ਹਾਰਦਿਕ ਨੇ ਕਿਹਾ ਕਿ ਭਾਜਪਾ ਨੂੰ ਵਿਕਾਸ ਦੇ ਨਾਂਅ 'ਤੇ ਵੋਟਾਂ ਮਿਲੀਆਂ ਹਨ ਅਤੇ ਉਨ੍ਹਾ ਨੂੰ ਰਾਖਵਾਂਕਰਨ ਦੇ ਕੇ ਸਾਡਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਅਸੀਂ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਾਂਗੇ। ਅੱਜ ਦੀ ਰੈਲੀ 'ਚ ਗੁਜਰਾਤ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਰੈਲੀ ਵਾਲੀ ਥਾਂ 'ਤੇ 20 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਐਤਵਾਰ ਨੂੰ ਸੂਬੇ ਦੀਆਂ ਅਖ਼ਬਾਰਾਂ 'ਚ ਖੁੱਲ੍ਹੀ ਚਿੱਠੀ ਲਿਖ ਕੇ ਪਟੇਲ ਭਾਈਚਾਰੇ ਨੂੰ ਆਪਣਾ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ। ਉਨ੍ਹਾ ਸਾਫ਼ ਸ਼ਬਦਾਂ 'ਚ ਕਿਹਾ ਕਿ ਸੰਵਿਧਾਨ ਦੇ ਦਾਇਰੇ 'ਚ ਪਟੇਲਾਂ ਨੂੰ ਰਾਖਵਾਂਕਰਨ ਦੇਣਾ ਸੰਭਵ ਨਹੀਂ, ਪਰ ਪਟੇਲ ਭਾਈਚਾਰੇ ਦੇ ਗਰੀਬ ਲੋਕਾਂ ਦੀ ਸਹਾਇਤਾ ਲਈ ਯੋਜਨਾ ਬਣਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਰਦਿਕ ਪਟੇਲ ਨੇ ਰੈਲੀ 'ਚ ਭਾਜਪਾ ਨੂੰ ਸਿੱਧੀ ਧਮਕੀ ਦਿੱਤੀ ਕਿ 1985 'ਚ ਕਾਂਗਰਸ ਨੂੰ ਭਜਾਇਆ ਸੀ ਅਤੇ ਸੂਬੇ 'ਚ ਅਗਲੇ ਸਾਲ ਚੋਣਾਂ ਆ ਰਹੀਆਂ ਹਨ ਅਤੇ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਚੋਣਾਂ 'ਚ ਕਮਲ ਵੀ ਨਹੀਂ ਖਿੜ ਸਕੇਗਾ ਅਤੇ ਪਟੇਲ ਭਾਈਚਾਰੇ ਦੇ ਹਿੱਤਾਂ ਦੀ ਗੱਲ ਕਰਨ 'ਤੇ ਚੋਣਾਂ 'ਚ ਕਮਲ ਖਿੜ ਸਕੇਗਾ। ਮਗਰੋਂ ਹਾਰਦਿਕ ਪਟੇਲ ਜ਼ਿਲ੍ਹਾ ਕੁਲੈਕਟਰ ਨੂੰ ਹੀ ਮੈਮੋਰੰਡਮ ਦੇਣ ਲਈ ਰਾਜ਼ੀ ਹੋ ਗਏ।
ਗ੍ਰਿਫਤਾਰੀ ਮਗਰੋਂ ਅੰਦੋਲਨ ਹੋਇਆ ਹਿੰਸਕ 
ਇਸੇ ਦੌਰਾਨ ਹਾਰਦਿਕ ਦੀ ਗ੍ਰਿਫਤਾਰੀ ਮਗਰੋਂ ਇਹ ਅੰਦੋਲਨ ਬੁਰੀ ਤਰਾਂ ਹਿੰਸਕ ਹੋ ਗਿਆ ਅਤੇ ਇਹ ਅੱਗ ਤੇਜ਼ੀ ਨਾਲ ਭੜਕ ਪਈ। ਗੁਜਰਾਤ ਵਿਚ ਰਾਖੇਵਾਕਰਨ ਦੀ ਮੰਗ ਕਰ ਰਹੇ ਪਟੇਲ ਭਾਈਚਾਰੇ ਦਾ ਅੰਦੋਲਨ ਅੱਜ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਿਆ ਜਦੋਂ ਉਨ੍ਹਾਂ ਦੇ ਨੇਤਾ ਹਾਰਦਿਕ ਪਟੇਲ ਨੂੰ  ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਰੈਲੀ ਵਾਲੀ ਥਾਂ ਨੂੰ ਜਬਰਦਸਤੀ ਖਾਲੀ ਕਰਵਾਉਣ ਲਈ ਉਥੇ ਮੌਜੂਦ ਲੋਕਾਂ 'ਤੇ ਅੰਨੇਵਾਹ ਲਾਅੀਚਾਰਜ ਕੀਤਾ।  ਭਾਵੇਂ ਕਿ ਪੁਲਿਸ ਨੇ ਕੁਝ ਸਮੇਂ ਬਾਅਦ ਹਾਰਦਿਕ ਪਟੇਲ ਨੂੰ ਰਿਹਾਅ ਕਰ ਦਿੱਤਾ ਪਰ ਪੁਲਿਸ ਅਤੇ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਾਰਦਿਕ ਪਟੇਲ ਦੇ ਸਮਰਥਕਾਂ ਨੇ ਅਹਿਮਦਾਬਾਦ, ਸੂਰਤ, ਮੇਹਸਾਨਾ ਅਤੇ ਵਦੋਦਰਾ ਸ਼ਹਿਰਾਂ ਵਿਚ ਜੰਮ ਕੇ ਹਿੰਸਾ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸੂਬੇ ਦੀ ਗ੍ਰਹਿ ਮੰਤਰੀ ਰਜਨੀ ਪਟੇਲ ਦੇ ਘਰ ਪਹਿਲਾਂ ਪਥਰਾਅ ਕੀਤਾ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ। ਸੂਰਤ ਵਿਚ ਕਈ ਬੱਸਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ।  ਸੂਰਤ ਦੇ ਪੁਲਿਸ ਕਮਿਸ਼ਨਰ ਨੇ ਅੰਦੋਲਨ 'ਤੇ ਕਾਬੂ ਪਾਉਣ ਲਈ ਹੋਰ  ਪੁਲਿਸ ਫੋਰਸ ਦੀ ਮੰਗ ਕੀਤੀ।  ਸੂਬੇ ਦੇ ਦੂਜੇ ਹਿੱਸਿਆਂ ਵਿਚ ਵੀ ਹਿੰਸਾ ਫੈਲ ਗਈ। ਅਹਿਮਦਾਬਾਦ ਵਿਚ ਇੰਟਰਨੈੱਟ ਸੇਵਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ। ਸੂਬੇ ਦੇ ਸਿਖਿਆ ਮੰਤਰੀ ਨੇ 26 ਅਗਸਤ ਨੂੰ ਸੂਰਤ ਅਤੇ ਅਹਿਮਦਾਬਾਦ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਵਖਾਵਾਕਾਰੀਆਂ ਵੱਲੋਂ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਬਾਅਦ ਰਾਜ ਦੇ ਟਰਾਂਸਪੋਰਟ ਨਿਗਮ ਨੇ ਬੱਸ ਸੇਵਾ ਅਗਲੇ ਹੁਕਮਾਂ ਤੱਕ ਤੁਰੰਤ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਹਾਰਦਿਕ ਪਟੇਲ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣ ਪਿੱਛੋਂ ਅਹਿਮਦਾਬਾਦ ਅਤੇ ਸੂਰਤ ਦੀਆਂ ਸੜਕਾਂ 'ਤੇ ਭੰਨਤੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਵਾਪਰੀਆਂ। ਮੇਹਸਾਣਾ, ਸੋਲਾਰੋਡ, ਭੁਡੰਗ, ਸਨਿਪ, ਜੂਨਗੜ੍ਹ ਅਤੇ ਮਹਿਸਾਨਾ 'ਚ ਵਿਚ ਲੋਕਾਂ ਨੇ ਭੰਨਤੋੜ ਅਤੇ ਸਾੜਫੂਕ ਕੀਤੀ। ਇਕ ਥਾਣੇ 'ਤੇ ਪਥਰਾਅ ਕੀਤਾ ਗਿਆ ਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਨਿਕੋਲ ਪੁਲਿਸ ਚੌਕੀ ਨੂੰ ਵੀ ਅੱਗ ਲਗਾ ਦਿੱਤੀ ਗਈ। ਜਿਸ ਕਾਰਨ ਪੁਲਿਸ ਨੂੰ ਸੂਰਤ ਅਤੇ ਮੇਹਸਾਨਾ ਵਿਚ ਕਰਫਿਊ ਲਗਾਉਣਾ ਪਿਆ। ਪੁਲਿਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਲਾਠੀਚਾਰਜ ਵੀ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਜਾਣਕਾਰੀ ਅਨੁਸਾਰ ਅਹਿਮਦਾਬਾਦ, ਸੂਰਤ ਅਤੇ ਵਡੋਡਰਾ ਸਣੇ ਗੁਜਰਾਤ ਦੇ ਕਈ ਜ਼ਿਲਿਆਂ 'ਚ ਹਿੰਸਾ ਭੜਕ ਗਈ।  ਸੂਰਤ 'ਚ ਹਿੰਸਾ ਦੇ ਵਧ ਜਾਣ ਕਾਰਨ ਪੁਲਿਸ ਨੂੰ ਕਰਫਿਊ ਲਗਾਉਣਾ ਪਿਆ ਅਤੇ ਹਾਲਾਤ ਨਾਜ਼ੁਕ ਬਣ ਗਏ। ਇਸ ਤੋਂ ਪਹਿਲਾਂ ਜਿਸ ਮੈਦਾਨ 'ਚ ਹਾਰਦਿਕ ਭੁੱਖ ਹੜਤਾਲ 'ਤੇ ਬੈਠਾ ਸੀ, ਉਸ ਨੂੰ ਖਾਲੀ ਕਰਵਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਮੈਦਾਨ 'ਚ ਵੱਡੀ ਗਿਣਤੀ ਵਿਚ ਉਸ ਦੇ ਸਮਰਥਕ ਮੌਜੂਦ ਸਨ, ਜਿਸ ਦੇ ਚੱਲਦਿਆ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ। 
ਮੀਡੀਆ ਵੀ ਬਣਿਆ ਨਿਸ਼ਾਨਾ 
ਪੁਲਿਸ ਨੇ ਰੈਲੀ 'ਚ ਹਿੱਸਾ ਲੈਣ ਆਏ ਲੋਕਾਂ ਦੇ ਇਲਾਵਾ ਉਥੇ ਮੌਜੂਦ ਮੀਡੀਆ ਕਰਮੀਆਂ 'ਤੇ ਵੀ ਲਾਠੀਚਾਰਜ ਕੀਤਾ | ਇਕ ਹੋਰ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਰਦਿਕ ਨੇ ਮੰਚ ਤੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ | ਇਸ ਦੇ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਸਮਰਥਕਾਂ ਨਾਲ ਝੜਪ ਹੋ ਗਈ। ਦਰਅਸਲ ਹਾਰਦਿਕ ਪਟੇਲ ਤੇ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਹੀ ਮੈਦਾਨ 'ਚ ਰੈਲੀ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਜਾਰੀ ਸੀ। ਅਜਿਹੇ 'ਚ ਪੁਲਿਸ ਨੇ ਸ਼ਾਮ ਢਲਦੇ ਹੀ ਮੈਦਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਧਾਵਾ ਬੋਲ ਦਿੱਤਾ ਤੇ ਜੰਮਕੇ ਲਾਠੀਚਾਰਜ ਕੀਤਾ। ਦਿਲਚਸਪ ਗੱਲ ਇਹ ਵੀ ਰਹੀ ਕਿ ਪੁਲਿਸ ਨੇ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ 'ਤੇ ਵੀ ਆਪਣੀ ਭੜਾਸ ਕੱਢੀ।  
ਪਟੇਲ ਭਾਈਚਾਰੇ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਨੌਜਵਾਨ ਆਗੂ ਹਾਰਦਿਕ ਪਟੇਲ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਸਾ ਨਾ ਕਰਨ। ਪੁਲਿਸ ਵੱਲੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਜਾਰੀ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਪੁਲਿਸ ਨੇ ਮੈਨੂੰ ਰਿਹਾਅ ਕਰ ਦਿੱਤਾ ਹੈ। ਸਮਰਥਕ ਅਫਵਾਹਾਂ ਨਾ ਫੈਲਾਉਣ ਅਤੇ ਹਿੰਸਾ ਨਾ ਕਰਨ। ਅਸੀਂ ਆਪਣਾ ਨਿਸ਼ਾਨਾ ਸ਼ਾਂਤਮਈ ਤਰੀਕੇ ਨਾਲ ਹਾਸਲ ਕਰਨਾ ਹੈ। 
ਓ. ਬੀ. ਸੀ. ਕੋਟੇ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਇਥੇ ਪਟੇਲ ਭਾਈਚਾਰੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪਟੀਦਾਰ ਅਮਾਨਤ ਅੰਦੋਲਨ ਸਮਿਤੀ ਦੇ ਸੰਯੋਜਕ ਹਾਰਦਿਕ ਪਟੇਲ ਨੇ ਕਿਹਾ ਕਿ ਰਾਖਵਾਂਕਰਨ ਮਿਲੇ ਬਗੈਰ ਅੰਦੋਲਨ ਖਤਮ ਨਹੀਂ ਕਰਾਂਗੇ। ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਟੇਲ ਭਾਈਚਾਰੇ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹਾਰਦਿਕ ਪਟੇਲ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਟੇਲ ਭਾਈਚਾਰੇ ਨੂੰ ਰਾਖਵਾਂਕਰਨ ਪਿਆਰ ਨਾਲ ਦਿਓਗੇ ਤਾਂ ਠੀਕ ਨਹੀਂ ਤਾਂ ਸਾਨੂੰ ਖੋਹਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਥੋਂ ਵੀ ਗੁਜ਼ਰਦੇ ਹਾਂ ਉਥੋਂ ਕ੍ਰਾਂਤੀ ਸ਼ੁਰੂ ਹੋ ਜਾਂਦੀ ਹੈ। ਜੇਕਰ ਪਿਆਰ ਨਾਲ ਰਾਖਵਾਂਕਰਨ ਨਾ ਮਿਲਿਆ ਤਾਂ ਅਸੀਂ ਖੋਹ ਲਵਾਂਗੇ ਤੇ ਰਾਖਵਾਂਕਰਨ ਮਿਲਣ ਤੋਂ ਬਾਅਦ ਹੀ ਅੰਦੋਲਨ ਖਤਮ ਹੋਵੇਗਾ। ਭਾਈਚਾਰੇ ਦੇ ਨੇਤਾ ਹਾਰਦਿਕ ਪਟੇਲ ਨੇ ਸਰਕਾਰ ਨੂੰ ਲਲਕਾਰਦੇ ਹੋਏ ਦਾਅਵਾ ਕੀਤਾ ਕਿ ਇਸ ਰੈਲੀ 'ਚ ਕਰੀਬ 25 ਲੱਖ ਲੋਕ ਸ਼ਾਮਿਲ ਹੋਏ ਹਨ। ਪਟੇਲ ਨੇ ਕਿਹਾ ਕਿ 1998 'ਚ ਇਸ ਭਾਈਚਾਰੇ ਨੇ ਕਾਂਗਰਸ ਨੂੰ ਉਖਾੜ ਕੇ ਰੱਖ ਦਿੱਤਾ ਸੀ ਤੇ ਹੁਣ 2017 'ਚ ਫਿਰ ਚੋਣਾਂ ਹੋਣਗੀਆਂ ਜੋ ਸਾਡੀ ਗੱਲ ਨਹੀਂ ਮੰਨੇਗਾ ਉਸ ਨੂੰ ਉਖਾੜ ਦਿੱਤਾ ਜਾਵੇਗਾ। ਇਹ ਸਾਫ ਹੈ ਕਿ 2017 'ਚ ਅਸੀਂ 'ਕਮਲ' ਨੂੰ ਵੀ ਉਖਾੜ ਕੇ ਸੁੱਟ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਆਪਣੇ ਹਨ ਇਸ ਲਈ ਪਿਆਰ ਨਾਲ ਆਪਣਾ ਹੱਕ ਮੰਗ ਰਹੇ ਹਾਂ। ਉਨ੍ਹਾਂ ਮੋਦੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ। 
ਇਸੇ ਦੌਰਾਨ ਸੂਬੇ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਰੈਲੀ ਵਾਲੀ ਥਾਂ ਖਾਲੀ ਕਰਵਾਉਣ ਲਈ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਅਫਸੋਸ ਪ੍ਰਗਟ ਕਰਦਿਆਂ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਮਾਮਲੇ ਦੀ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

Friday, September 13, 2013

ਐਸਜੀਪੀਸੀ ਸਿੱਖ ਹੱਕਾਂ ਲਈ ਹੋਈ ਹੋਰ ਸਰਗਰਮ

 Fri, Sep 13, 2013 at 4:48 PM
ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ 'ਚ ਆਪਣੀ ਅਹਿਮ ਭੂਮਿਕਾ ਨਿਭਾਈ
ਗੁਜਰਾਤ ਸਰਕਾਰ ਵੀ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਪਟੇ ਤੇ ਦੇਵੇ 
ਜੱਥੇ: ਅਵਤਾਰ ਸਿੰਘ ਵੱਲੋਂ ਜ਼ੋਰਦਾਰ ਮੰਗ 
*ਹਰਿਆਣਾ ਵਿਧਾਨ ਸਭਾ ਅੰਦਰ ਮਾਲਕਾਨਾਂ ਹੱਕ ਪ੍ਰਦਾਨ ਕਰਨ ਦੇ ਪਾਸ ਹੋਏ ਬਿੱਲ ਦਾ ਸਵਾਗਤ
*ਜੰਮੂ-ਕਸ਼ਮੀਰ ਸਰਕਾਰ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਵੇ
*ਫਿਲਮ ਸਿੰਘ ਸਾਹਿਬ ਦਾ ਗ੍ਰੇਟ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ

ਅੰਮ੍ਰਿਤਸਰ:13 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਪਟੇਦਾਰ ਕਿਸਾਨਾਂ ਨੂੰ ਜ਼ਮੀਨ ਦਾ ਮੁੜ 99 ਸਾਲਾ ਮਾਲਕਾਨਾ ਹੱਕ ਪ੍ਰਦਾਨ ਕਰਵਾਉਣ (ਪੰਜਾਬ ਵਿਲਜ ਕਾਮਨ ਲੈਂਡ ਰੈਗੁਲੇਸ਼ਨ ਸੋਧ ਬਿੱਲ ਰਾਹੀਂ) ਸਬੰਧੀ ਪਾਸ ਹੋਏ ਬਿੱਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਨਿਸ਼ਾਨੇ ਤੇ ਮਕਸਦ ਵਿੱਚ ਭਲੀਭਾਂਤ ਸਫਲ ਹੋਈ ਹੈ। ਉਹਨਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਜੋ ਲੰਮੇ ਸਮੇਂ ਤੋਂ ਸੰਘਰਸ਼ ਕਰਕੇ  ਆਪਣੀਆਂ ਹੱਕੀ ਮੰਗਾਂ ਲਈ ਜੂਝ ਰਹੇ ਸਨ ਦੀ ਸ਼੍ਰੋਮਣੀ ਕਮੇਟੀ ਨੇ ਹਰ ਪੱਖੋਂ ਭਰਵੀਂ ਮਦਦ ਕਰਕੇ ਹਰਿਆਣਾ ਸਰਕਾਰ ਨੂੰ ਇਹ ਬਿੱਲ ਪਾਸ ਕਰਨ ਲਈ ਮਜਬੂਰ ਕੀਤਾ। ਸਿੱਟੇ ਵਜੋਂ ਅੱਜ ਹਰਿਆਣਾ ਦੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮਾਲਕਾਨਾਂ ਹੱਕ ਪ੍ਰਾਪਤ ਹੋ ਸਕਿਆ ਹੈ। ਉਹਨਾਂ ਨੇ ਕਿਹਾ ਕਿ ਜੋ ਕਦਮ ਹਰਿਆਣਾ ਸਰਕਾਰ ਨੇ ਚੁੱਕਿਆ ਹੈ, ਉਸਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲਗਭਗ 160 ਦੇ ਕਰੀਬ ਪੰਜਾਬੀ ਪਟੇਦਾਰ ਕਿਸਾਨਾ (ਪੀੜਤ ਕਿਸਾਨਾਂ) ਨੂੰ ਉਜੜਨ ਤੋਂ ਬਚਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਜ਼ੋਰਦਾਰ ਢੰਗ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ, ਉਥੇ ਨਾਲ ਹੀ ਪੀੜਤ ਕਿਸਾਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਅਤੇ ਉਹਨਾਂ ਦੇ ਕੇਸ ਦੀ ਕਾਨੂੰਨੀ ਤੌਰ ਤੇ ਡੱਟ ਕੇ ਪੈਰਵੀ ਕਰਨ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ । ਜਿਸਦੇ ਸਿੱਟੇ ਵੱਜੋਂ ਉਪਰੋਕਤ ਪੀੜਤ ਕਿਸਾਨਾਂ ਨੂੰ ਉਜੜਨ ਤੋਂ ਬਚਾਇਆ ਜਾ ਸਕਿਆ ਹੈ । ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਪਿਛਲੇ ਦਿਨੀਂ ਸ. ਰਘੂਜੀਤ ਸਿੰਘ ਵਿਰਕ (ਸੀਨੀਅਰ ਮੀਤ ਪ੍ਰਧਾਨ) ਤੇ ਸੁਖਦੇਵ ਸਿੰਘ ਭੌਰ (ਜਰਨਲ ਸਕੱਤਰ) ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਟੀਮ ਨੇ ਆਪਣੇ ਤੌਰ ਤੇ ਤੁਰੰਤ ਪਹਿਲ ਕਦਮੀ ਕਰਦਿਆਂ ਹੋਇਆਂ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਦੇ ਕਰੀਬ ਪੀੜਤ ਕਿਸਾਨ ਪਰਿਵਾਰਾਂ ਦੀ ਤੁਰੰਤ ਸਾਰ ਲਈ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ 21 ਲੱਖ ਰੁਪਏ ਦੀ ਰਾਸ਼ੀ ਦੇਣਾ ਪ੍ਰਵਾਨ ਕੀਤਾ, ਜੋ ਜਲਦੀ ਹੀ ਇਹਨਾਂ  ਪਰਿਵਾਰਾਂ ਤੀਕ ਪੁੱਜਦੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਡਾਕਟਰੀ ਮੋਬਾਇਲ ਵੈਨ ਭੇਜੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ। ਉਹਨਾਂ  ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਜਿੱਥੇ ਸਹਾਇਤਾ ਵੱਜੋਂ ਭੇਜਿਆ ਗਿਆ, ਉਥੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਬਧ ਕਰਵਾਈਆਂ ਗਈਆਂ। ਇਸ ਦੌਰਾਨ ਉਨ•ਾਂ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ 60 ਸਾਲ ਪਹਿਲਾਂ ਹਰਿਆਣੇ ਦੀਆਂ ਬੰਜ਼ਰ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਲੇ ਪਟੇਦਾਰ ਪੰਜਾਬੀ ਕਿਸਾਨਾਂ ਨੂੰ ਹੱਕ ਦਿੱਤਾ ਹੈ, ਜੋ ਚੰਗਾ ਉਪਰਾਲਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਤੌਰ ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਪੀੜਤ ਕਿਸਾਨਾਂ ਦੇ ਜੱਥੇ ਨੇ ਪੰਜਾਬੀ ਪਟੇਦਾਰ ਕਿਸਾਨਾਂ ਦੀ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਕਾ ਤੇ ਲਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਜੀ ਦਾ ਉਹਨਾਂ  ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਉਹਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਬਦਲੇ ਉਹਨਾਂ  ਦੀ ਰਿਹਾਇਸ਼ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਉਹਨਾਂ ਨੂੰ ਉਜੜਨ ਤੋਂ ਬਚਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਗਏ ਹਨ, ਉਸ ਦੇ ਲਈ ਉਹ ਸਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਜੀ ਦੇ ਰਿਣੀ ਰਹਿਣਗੇ। ਇਸ ਸਮੇਂ ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ, ਰੇਸ਼ਮ ਸਿੰਘ ਮੈਨੇਜਰ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਹਰਪਾਲ ਸਿੰਘ ਕੋਹਲੀ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਬਾਵਾ ਸਿੰਘ ਟੇਕਰੀ, ਮਖਤੂਰ ਸਿੰਘ, ਹਰਬੰਸ ਸਿੰਘ, ਸਤਵੰਤ ਸਿੰਘ, ਮੇਜਰ ਸਿੰਘ, ਇੰਦਰਜੀਤ ਸਿੰਘ ਮੱਕੜ, ਦਲੀਪ ਸਿੰਘ ਖੁਰਾਣਾ, ਜੱਥੇਦਾਰ ਸੇਵਾ ਸਿੰਘ ਭੱਟੀ ਆਦਿ ਹਾਜ਼ਰ ਸਨ। 
ਦਫਤਰ ਸ਼੍ਰੋਮਣੀ ਕਮੇਟੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਨੇਡਾ ਦੇ ਸੂਬੇ ਕਿਉਬੈਕ ਵਿੱਚ ਧਾਰਮਿਕ ਚਿਨ੍ਹਾਂ  ਉਤੇ ਲਾਈ ਪਾਬੰਦੀ  ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਮਾਮਲੇ ਬਾਰੇ ਦਿੱਲੀ ਸਥਿਤ ਕਨੇਡਾ ਦੇ ਸਫੀਰ ਨੂੰ ਮਿਲ ਕੇ ਦਸਤਾਰ ਤੇ ਕਕਾਰ ਬਾਰੇ ਸਮਝਾਵੇਗੀ ਤੇ ਇਸ ਕਾਲੇ ਕਾਨੂੰਨ ਨੂੰ ਰੋਕਣ ਬਾਰੇ ਕਹੇਗੀ। ਉਹਨਾਂ  ਕਿਹਾ ਕਿ ਜਲਦੀ ਹੀ ਅੰਗਰੇਜੀ ਭਾਸ਼ਾ 'ਚ ਟ੍ਰੈਕਟ ਛਪਵਾ ਕੇ ਦਸਤਾਰ ਅਤੇ ਕਕਾਰਾਂ ਬਾਰੇ ਯੂਰਪ ਦੇ ਲੋਕਾਂ 'ਚ ਜਾਗਰਿਤੀ ਪੈਦਾ ਕੀਤਾ ਜਾਵੇਗੀ।
ਉਹਨਾਂ ਕਿ ਦੂਸਰੇ ਦੇਸ਼ ਦਾ ਸਵਾਲ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੂਟਨੀਤਿਕ ਪੱਧਰ ਤੇ ਗੱਲਬਾਤ ਕਰਕੇ ਸਥਾਈ ਹੱਲ ਕਰੇ। ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਪੰਜ ਸਿੱਖ ਪਰਿਵਾਰਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੇ-ਹੱਦ ਜਲੀਲ ਕੀਤਾ ਗਿਆ ਹੈ ਤੇ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਗਿਆ ਹੈ ਜੋ ਬੇਹੱਦ ਨਿੰਦਣਯੋਗ ਹੈ। ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ ਨੂੰ ਚਾਹੀਦਾ ਹੈ ਕਿ ਉਹ ਸੂਬੇ ਸਿੰਘ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ।
ਬਾਲੀਵੁਡ ਕਲਾਕਾਰ ਸਨੀ ਦਿਊਲ ਦੀ ਨਵੀਂ ਆ ਰਹੀ ਫਿਲਮ ਸਿੰਘ ਸਾਹਿਬ ਦਾ ਗ੍ਰੇਟ ਬਾਰੇ ਪੁੱਛੇ ਸੁਵਾਲ ਵਿੱਚ ਉਹਨਾਂ  ਕਿਹਾ ਕਿ ਧਰਮਿੰਦਰ ਦੇ ਪਰਿਵਾਰ ਦਾ ਪੰਜਾਬ ਵਿੱਚ ਚੰਗਾ ਅਧਾਰ ਹੈ ਇਸ ਲਈ ਉਹਨਾਂ  ਨੂੰ ਚਾਹੀਦਾ ਹੈ ਕਿ ਫਿਲਮ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ ਅਤੇ ਸਿੰਘ ਦੀ ਗ੍ਰੇਟ ਹੀ ਰਹਿਣ ਦਿੱਤਾ ਜਾਵੇ ਤੇ ਫਿਲਮ ਰਲੀਜ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਚੈਕ ਕਰਵਾ ਲਈ ਜਾਵੇ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਮਗਵਿੰਦਰ ਸਿੰਘ ਖਾਪੜਖੇੜੀ ਤੇ ਸ.ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਆਦਿ ਮੌਜੂਦ ਸਨ।

Tuesday, August 06, 2013

ਗੁਜਰਾਤ ਚੋਂ ਸਿੱਖਾਂ ਦੇ ਉਜਾੜੇ ਦਾ ਮਾਮਲਾ ਹੋਰ ਗਰਮਾਇਆ

Mon, Aug 5, 2013 at 10:31 PM
ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ
ਨਵੀਂ ਦਿੱਲੀ 5 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਕੱਛ ਜਿਲੇ ਅੰਦਰੋ ਸਿੱਖ ਕਿਸਾਨਾਂ ਨੂੰ ਉਜਾੜੇ ਜਾਣ ਦਾ ਸਖਤ ਨੋਟਿਸ ਲੈਦੇਂ ਹੋਏ ਵਿਕਟਿਮ ਫਾਰ ਜਸੱਟਿਸ ਦੀ ਚੇਅਰ ਪਰਸਨ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਭੁਲ ਗਿਆ ਹੈ ਕਿ ਅਜ ਹਿੰਦੂ ਕੌਮ ਜੋ ਸੁਆਸ ਲੈ ਰਹੀ ਹੈ ਉਹ ਸਾਡੇ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਸਦਕਾ ਹਨ। ਜੇਕਰ ਗੁਰੁ ਤੇਗ ਬਹਾਦੁਰ ਸਾਹਿਬ ਜੀ ਅਪਣੇ ਸਾਹ ਨਾਲ ਹਿੰਦੂ ਕੌਮ ਨੂੰ ਸਾਹ ਨਾ ਦੇਦੇਂ ਤੇ ਅਜ ਸਾਰੀ ਕੌਮ ਮੁਸਲਮਾਨ ਹੁੰਦੀ ਤੇ ਕਈ ਹਿੰਦੂ ਪਰਿਵਾਰ ਮੁਸਲਮਾਨਾਂ ਦੇ ਪੀਕਦਾਨ ਹੁੰਦੇ। ਉਹ ਭੁਲ ਗਿਆ ਹੈ ਕਿ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਿਚ 98% ਸ਼ਹੀਦੀਆਂ ਸਿੱਖ ਕੌਮ ਦੀਆਂ ਹਨ। ਸਗੋ ਮੋਦੀ ਨੂੰ ਤੇ ਇਹ ਚਾਹੀਦਾ ਸੀ ਕਿ ਸਾਡੇ ਸਿੱਖ ਕਿਸਾਨ ਵੀਰਾਂ ਦੀ ਮਦਦ ਕਰਦਾ, ਜਿਨ੍ਹਾਂ ਨੂੰ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਲਾਲ ਬਹਾਦੁਰ ਸਾਸਤਰੀ ਨੇ ਉਚੇਚੇ ਤੌਰ ਤੇ ਜ਼ਮੀਨਾਂ ਦੇ ਕੇ ਵਸਾਇਆ ਸੀ ਅਤੇ ਜਿਨ੍ਹਾਂ ਜਿੰਮੀਦਾਰਾਂ ਨੇ ਜੰਗਲਾਂ, ਉੱਚੇ ਟਿੱਬੇ-ਟੋਇਆ ਨੂੰ ਆਪਣੀ ਮਿਹਨਤ ਨਾਲ ਸਾਫ਼ ਕਰਕੇ ਉਥੋ ਦੀ ਜਮੀਨ ਨੂੰ ਵਾਹੀਯੋਗ ਬਣਾਇਆ । 
ਬੀਬੀ ਨਿਰਪ੍ਰੀਤ ਕੌਰ ਨੇ ਸਿੱਖ ਕੌਮ ਨੂੰ ਹਲੂਣਾਂ ਦੇਂਦੇ ਹੋਏ ਕਿਹਾ ਕਿ ਅਜ ਜਿਸ ਤਰ੍ਹਾਂ ਮੋਦੀ ਸਿੱਖਾਂ ਨੂੰ ਅਪਣੀ ਸਟੇਟ ਵਿਚੋ ਉਜਾੜਨ ਨੂੰ ਫਿਰਦਾ ਹੈ ਤੇ ਸਰੇਆਮ ਸਿੱਖ ਕਿਸਾਨਾਂ ਨੂੰ ਗੁਜਰਾਤ ਛੱਡਣ ਦੀਆਂ ਧਮਕੀਆਂ ਦੇ ਰਿਹਾ ਹੈ ਇਸ ਨੂੰ ਦੇਖਦੇ ਹੋਏ ਕਲ ਨੂੰ ਹੋਰ ਸਟੇਟਾਂ ਦੇ ਮੰਤਰੀ ਵੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਨੂੰ ਵੰਗਾਰ ਪਾਉਦੇ ਹੋਏ ਕਹਿ ਰਹੀ ਹਾਂ ਕਿ ਕਮਰਕੱਸੇ ਕਰੋ ਤੇ ਮੁੜ ਤੋ ਇਕਠੇ ਹੋ ਕੇ ਇਨ੍ਹਾਂ ਦੁਸ਼ਮਣਾਂ ਦੀਆਂ ਚਾਲਾਂ ਨੂੰ ਨਕੇਲ ਪਾਉਣ ਦੀਆਂ ਤਿਆਰੀਆਂ ਕਰ ਦੇਵੋ ਨਹੀ ਤੇ ਉਹ ਦਿਨ ਹੁਣ ਦੁਰ ਨਹੀ ਜਦ ਸਾਨੂੰ ਹਰ ਜਗ੍ਹਾਂ ਤੋ ਨਿਕਾਲਾ ਮਿਲਣਾ ਸ਼ੁਰੂ ਹੋ ਜਾਏਗਾ। 

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ

Mon, Aug 5, 2013 at 9:02 PM
ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!
                                                     ਏਹੋ ਹਮਾਰਾ ਜੀਵਣਾ//ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਮੇਰੀ ਕੁਰਬਾਨੀਆਂ ਤੇ ਜਿਹੜੇ ਕੱਲ੍ਹ ਅੱਖਾਂ ਭਰੇਂਦੇ ਸਨ, 
ਜਦੋਂ ਅੱਜ ਕੋਲ ਖੜ੍ਹਦਾਂ ਹਾਂ ਤਾਂ ਧੂੰਏਂ ਵਾਂਗ ਲੱਗਦਾਂ ਹਾਂ
ਗੁਜਰਾਤ ਵਿਚੋਂ ਉਜਾੜੇ ਜਾ ਰਹੇ ਸਿੱਖਾਂ ਦੀ ਦਾਸਤਾਂ !
ਆਖਿਰ ਕਦੋਂ ਰੁਕੇਗਾ ਇਹ ਉਜਾੜਾ !!
kulwantsinghdhesi@hotmail.com 
ਖਾਰੇ ਪਾਣੀ ਵਾਲੇ ਬੀਆਬਾਨ ਰੇਗਿਸਤਾਨਾਂ ਨੂੰ ਹਰਿਆਵਲੇ ਖੇਤਾਂ ਵਿਚ ਬਦਲਣ ਵਾਲੇ ਗੁਜਰਾਤ ਦੇ ਸਿੱਖ ਅੱਜ ਆਪਣੀਆਂ ਜ਼ਮੀਨਾਂ ਦੀ ਮਲਕੀਅਤ ਨੂੰ ਲੈ ਕੇ ਚਿੰਤਾਗ੍ਰਸਤ ਹਨ । ਰੇਗਿਸਤਾਨ ਤੋਂ ਹਰੀ ਭਰੀ ਵਾੜੀ ਦਾ ਇਹ ਸਫਰ ਪਿਛਲੇ ਚਾਰ ਦਹਾਕਿਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਮੋਦੀ ਸਰਕਾਰ ਇਹਨਾਂ ਇੱਕ ਹਜ਼ਾਰ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਲਈ ਬਜ਼ਿੱਦ ਹੈ। ਸੰਨ 1964 ਵਿਚ ਇਹ ਜ਼ਮੀਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਆਦੇਸ਼ਾਂ ਮੁਤਾਬਿਕ ਸਿੱਖਾਂ ਨੂੰ ਅਲਾਟ ਕੀਤੀਆਂ ਗਈਆਂ ਸਨ, ਜਿਸ ਦਾ ਕਹਿਣਾਂ ਸੀ ਕਿ ਸਿੱਖ ਬਹਾਦਰ ਕੌਮ ਹੈ, ਜੇਕਰ ਸਿੱਖਾਂ ਨੂੰ ਇਹਨਾਂ ਸਰਹੱਦੀ ਬੰਜਰਾਂ ਨੂੰ ਵਸਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਇਹਨਾਂ ਨੂੰ ਤੇਜੀ ਨਾਲ ਆਬਾਦ ਕਰ ਦੇਣਗੇ ਜਿਸ ਨਾਲ ਪਾਕਿਸਤਾਨ ਦੀ ਘੁਸਪੈਠ ਵੀ ਰੁਕ ਜਾਵੇਗੀ। ਅਨੇਕਾਂ ਸਿੱਖ ਪਰਿਵਾਰਾਂ ਨੇ ਪੰਜਾਬ ਵਿਚਲੀ ਆਪਣੇ ਬਾਪ ਦਾਦੇ ਦੀ ਮਿੱਠੇ ਪਾਣੀ ਵਾਲੀ ਜੱਦੀ ਜ਼ਮੀਨ ਜਾਇਦਾਦ ਵੇਚਕੇ ਖਾਰੇ ਪਾਣੀ ਵਾਲੇ ਇਸ ਉਜਾੜ ਬੀਆਬਾਨ ਵਿਚ ਆਣ ਡੇਰੇ ਲਾਏ ਸਨ। 

ਮੋਦੀ ਸਰਕਾਰ ਨੇ ਸੰਨ 2010 ਦੌਰਾਨ ਕਿਸਾਨਾਂ ਨੂੰ ਤਾਨਾਸ਼ਾਹ ਅਤੇ ਪੁਰਾਣੇ ‘ਬੰਬੇ ਟੈਨੇਸੀ ਅਤੇ ਲੈਂਡ ਐਕਟ 1948’ ਦੇ ਹਵਾਲੇ ਨਾਲ ਉਜੜ ਜਾਣ ਦਾ ਆਰਡੀਨੈਂਸ ਜਾਰੀ ਕਰ ਦਿੱਤਾ । ਇਸ ਆਰਡੀਨੈਂਸ ਮੁਤਾਬਿਕ ਕੇਵਲ ਗੁਜਰਾਤੀ ਹੀ ਗੁਜਰਾਤ ਵਿਚ ਜ਼ਮੀਂਨ ਖ੍ਰੀਦ ਸਕਦੇ ਹਨ ਅਤੇ ਸਿੱਖਾਂ ਨੂੰ ਇਹ ਜ਼ਮੀਨਾਂ ਛੱਡ ਕੇ ਵਾਪਸ ਪੰਜਾਬ ਜਾਣਾਂ ਹੋਏਗਾ। ਮੋਦੀ ਸਰਕਾਰ ਨੇ ਇਸ ਆਰਡੀਨੈਂਸ ਤਹਿਤ ਕਿਸਾਨਾਂ ਦੇ ਜ਼ਮੀਨੀ ਖਾਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਆਪਣੀ ਹੋਂਦ ਨੂੰ ਖਤਰਾ ਜਾਣ ਕੇ ਕਿਸਾਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਹਿਮਦਾਬਾਦ ਹਾਈਕੋਰਟ ਦੇ ਫੁੱਲ ਬੈਂਚ ਨੇ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਕਰ ਦਿੱਤਾ ਪਰ ਸਰਕਾਰ ਇਸ ਤੇ ਵੀ ਨਾਂ ਟਲੀ ਅਤੇ ਉਸ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚਣੌਤੀ ਦੇ ਦਿੱਤੀ ਹੈ, ਜਿਸ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ। ਮੋਦੀ ਦੇ ਇਸ ਰਵੱਈਏ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਅਜੈਬ ਸਿੰਘ ਨੇ ਕਿਹਾ ਹੈ ਕਿ ‘ਨਰਿੰਦਰ ਮੋਦੀ ਜਿਸ ਦੀ ਕਿ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਦੀ ਆਦਤ ਹੈ, ਹੁਣ ਗੁਜਰਾਤ ਵਿਚ ਵਸੇ ਸਿੱਖਾਂ ਨਾਲ ਪੱਖਪਾਤ ਕਰ ਰਿਹਾ ਹੈ’। ਪੰਜਾਬ ਕਾਂਗਰਸ ਨੇ ਦੇਸ਼ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਨੂੰ ਅਤੇ ਕਾਂਗਰਸ ਪ੍ਰਧਾਨ ਸੋਨੀਆਂ ਨੂੰ ਵੱਖ ਵੱਖ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦੇ ਜ਼ਬਰਦਸਤੀ ਉਜਾਡ਼ੇ ਤੇ ਸਰਕਾਰ ਦਖਲ ਦੇਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਵੀ ਸ: ਬਾਦਲ ਤੇ ਜੋਰ ਪਾਇਆ ਹੈ ਕਿ ਉਹ ਮੋਦੀ ਤੇ ਜਾਤੀ ਦਬਾਅ ਪਾ ਕੇ ਗੁਜਰਾਤ ਵਿਚੋਂ ਸਿੱਖਾਂ ਦੇ ਉਜਾੜੇ ਨੂੰ ਰੋਕਣ । ਸ: ਪੀਰਮੁਹੰਮਦ ਨੇ ਇਹ ਵੀ ਕਿਹਾ ਕਿ ‘ਇਹ ਮੁੱਦਾ ਕੋਈ ਨਵਾਂ ਨਹੀਂ ਹੈ ਅਜੇ ਪਿਛਲੇ ਸਾਲ ਹੀ ਕੱਛ ਦੇ ਕਿਸਾਨਾਂ ਦਾ ਵਫਦ ਸ: ਬਲਵੰਤ  ਸਿੰਘ ਰਾਮੂਵਾਲੀਆ ਦੀ ਅਗਵਾਈ ਵਿਚ ਸ: ਬਾਦਲ ਨੂੰ ਮਿਲਿਆ ਸੀ ਪਰ ਇਸ ਮੁੱਦੇ ਨੂੰ ਹੁਣ ਤਕ ਜਿਓਂ ਦਾ ਤਿਓਂ ਹੀ ਰਹਿਣ ਦਿੱਤਾ ਗਿਆ’।

ਗੁਜਰਾਤ ਤੋਂ ਗਏ ਕਿਸਾਨਾਂ ਦੇ ਵਫਦ ਨੇ ਦਿੱਲੀ ਵਿਖੇ ਪੰਜਾਬ ਦੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਮੰਗ ਪੱਤਰ ਉਹਨਾਂ ਦੀ ਰਿਹਾਇਸ਼ ਤੇ ਦਿੱਤਾ, ਜਿਸ ਦੇ ਸਬੰਧ ਵਿਚ ਸ: ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਗੁਜਰਾਤ ਦੇ ਕਿਸਾਨਾਂ ਦਾ ਇਹ ਮੁਕੱਦਮਾਂ ਆਪਣੇ ਬਿਹਤਰ ਵਕੀਲ ਭੇਜ ਕੇ ਲੜੇਗੀ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਨਜਿੱਠਣ ਲਈ ਸ: ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਤਾਲਮੇਲ ਦੀ ਜਿੰਮੇਵਾਰੀ ਸੌਂਪੀ ਹੈ। ਚੇਤੇ ਰਹੇ ਕਿ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਅਤੇ ਪੰਜਾਬ ਦੇ ਇੱਕ ਅਖਬਾਰ ਨੇ ਸਾਲ ਪਹਿਲਾਂ ਆਪਣੇ ਵਲੋਂ ਇਸ ਮੁੱਦੇ ਨੂੰ ਲੈ ਕੇ ਵਾਵੇਲਾ ਵੀ ਕੀਤਾ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਨੇਤਾ ਅਜੇਹੇ ਮੁੱਦਿਆਂ ‘ਤੇ ਉਦੋਂ ਹੀ ਪ੍ਰਤੀਕਰਮ ਦਿੰਦੇ ਹਨ ਜਦੋਂ ਉਹਨਾਂ ਨੂੰ ਦੇਣਾ ਹੀ ਪੈਂਦਾ ਹੈ। ਇਹ ਸਮਾਂ ਹੁਣ ਇਹ ਦੇਖਣ ਦਾ ਹੈ ਕਿ ਅਕਾਲੀ ਸਰਕਾਰ ਆਪਣੀ ਭਾਈਵਾਲ ਭਾਜਪਾ ਤੇ ਇਸ ਮਾਮਲੇ ਵਿਚ ਕਿਸ ਹੱਦ ਤਕ ਅਸਰ ਅੰਦਾਜ਼ ਹੈ?
ਨਰਿੰਦਰ ਮੋਦੀ ਪੰਜਾਬੀਆਂ ਦੇ ਸਿਰ ਦਾ ਤਾਜ ਹੈ
-ਸ: ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ
ਗੁਜਰਾਤ ਦੇ ਮੁੱਖ ਮੰਤ੍ਰੀ ਨਰਿੰਦਰ ਮੋਦੀ ਦੀ 23 ਜੂਨ ਨੂੰ ਮਾਧੋਪੁਰ (ਪਠਾਨਕੋਟ) ਦੀ ਸੰਕਲਪ ਰੈਲੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਸੀ ਕਿਓਂਕਿ ਮੋਦੀ ਨੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਨਰਿੰਦਰ ਮੋਦੀ ਵਰਗੇ ਵਿਅਕਤੀ ਤੋਂ ਸਾਵਧਾਨ ਰਹਿਣਾਂ ਚਾਹੀਦਾ ਹੈ। ਇਸ ਸਬੰਧ ਵਿਚ ਕੌੜਾ ਸੱਚ ਤਾਂ ਇਹ ਹੈ ਕਿ ਇਤਹਾਸਕ ਤੌਰ ਤੇ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਾ ਕੇ ਆਪਣੀ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਹੁਣ ਚਿੰਤਾਂ ਦੀ ਗੱਲ ਇਹ ਵੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦਾ ਉਜਾਡ਼ਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਅਕਾਲੀ ਦਲ 1920 ਦੇ ਸ: ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਸਿਨੀਅਰ ਆਗੂਆਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀ ਕੀਤੀ ਜਾ ਰਹੀ ਅੰਨ੍ਹੇ ਵਾਹ ਹਿਮਾਇਤ ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਮੋਦੀ ਵਲੋਂ ਗੋਧਰਾ ਕਾਂਡ ਵਿਚ ਮਾਰੇ ਗਏ ਮੁਸਲਮਾਨਾਂ ਪ੍ਰਤੀ ਸੰਕੇਤਕ ਲਫਜ਼ ਕਤੂਰਾ ਵਰਤ ਕੇ ਖੁਦ ਨੂੰ ਰਾਸ਼ਟਰਵਾਦੀ ਘੋਸ਼ਤ ਕਰਨਾਂ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਗੁਜਰਾਤ ਦਾ ਮੁਖ ਮੰਤਰੀ ਅਤੇ
ਭਾਜਪਾ ਆਗੂ ਨਰਿੰਦਰ ਮੋਦੀ
ਕੱਛ ਦੇ ਕਿਸਾਨਾਂ ਦੇ ਮੁੱਦੇ ਦੀਆਂ ਸੁਰਖੀਆਂ ਨੂੰ ਦੇਸ਼ ਦੀਆਂ ਅਖਬਾਰਾਂ ਨੇ ਅਕਾਲੀ ਦਲ ਬੀ ਜੇ ਪੀ ਸਬੰਧਾਂ ਦੇ ‘ਟੈਸਟ ਕੇਸ’ ਵਜੋਂ ਚਮਕਾਇਆ ਹੈ । ਹੁਣ ਜਦੋਂ ਕਿ ਜਨਤਾ ਦਲ (ਯੂ) ਨੇ ਨੈਸ਼ਨਲ ਡੈਮੋਕਰੇਟਕ ਅਲਾਇਂਸ (ਐਨ ਡੀ ਏ) ਨੂੰ ਛੱਡ ਦਿੱਤਾ ਹੈ ਤਾਂ ਕੇਵਲ ਅਕਾਲੀ ਦਲ ਦਾ ਗਠਜੋਡ਼ ਹੀ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਚਿਹਰੇ ਦਾ ਨਕਾਬ ਹੈ ਭਾਵੇਂ ਕਿ ਕੱਛ ਦੇ ਸਿੱਖ ਕਿਸਾਨਾਂ ਨੂੰ ਉਜਾੜਨਾ ਮੋਦੀ ਦੇ ਘੱਟ ਗਿਣਤੀ ਵਿਰੋਧੀ ਪੈਂਤੜੇ ਦੀ ਸਾਖਸ਼ਾਤ ਤਰਜਮਾਨੀ ਕਰਦਾ ਹੈ। ਉਧਰ ਪਿਛਲੇ ਦਿਨੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਬਜ਼ੁਰਗ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਸ ਨੂੰ ਪੰਜਾਬੀਆਂ ਦੇ ਸਿਰ ਦਾ ਤਾਜ ਕਿਹਾ ਸੀ, ਜਦ ਕਿ ਮੋਦੀ ਨੇ ਪੰਜਾਬ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਵੀ ਜ਼ਰੂਰੀ ਨਾਂ ਸਮਝਿਆ। ਇਸੇ ਗੱਲੋਂ ਹਰਖ ਕੇ ਕਾਂਗਰਸ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵਰਗੀ ਕਰਤੂਤ ਕੋਈ ਕਾਂਗਰਸੀ ਕਰਦਾ ਤਾਂ ਬਾਦਲਾਂ ਨੇ ਧੂੰਆਂ ਧਾਰ ਬਿਆਨ ਦੇਣ ਦੇ ਨਾਲ ਨਾਲ ਮੁਜ਼ਾਹਰੇ ਕਰਨ ਵੀ ਟੁਰ ਪੈਣਾ ਸੀ। ਸ: ਖਹਿਰਾ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਤਾਂ 22.01.2010 ਤੋਂ ਹੀ ਗਰਮ ਹੈ, ਜਦ ਕਿ ਸ: ਬਾਦਲ ਮਗਰਮੱਛ ਵਾਲੇ ਹੰਝੂ ਵਹਾ ਕੇ ਟਾਲਾ ਵੱਟਦੇ ਆਏ ਹਨ। ਸ: ਖਹਿਰਾ ਨੇ ਹੋਰ ਕਿਹਾ ਕਿ ‘ਜੇਕਰ ਮੋਦੀ ਦਾ ਰਵੱਈਆ ਨਾਂ ਬਦਲਿਆ ਤਾਂ ਪੰਜਾਬ ਕਾਂਗਰਸ ਉਸ ਨੂੰ ਪੰਜਾਬ ਵਿਚ ਵਡ਼ਨ ਨਹੀਂ ਦੇਵੇਗੀ। ਸ: ਖਹਿਰਾ ਦਾ ਸੁਝਾਅ ਹੈ ਕਿ ਭਾਜਪਾ ਬੰਬੇ ਟਨੈਂਸੀ ਐਕਟ ਵਿਚ ਸੋਧ ਕਰਕੇ ਸਿੱਖਾਂ ਦਾ ਗੁਜਰਾਤ ਵਿਚੋਂ ਉਜਾਡ਼ਾ ਰੋਕ ਸਕਦੀ ਹੈ’। ਇਥੇ ਇਹ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੰਨ 1998 ਵਿਚ ਇਹ ਗੱਲ ਦੁਹਾਈ ਦੇ ਕੇ ਕਹੀ ਸੀ ਕਿ ਸਿੱਖਾਂ ਪ੍ਰਤੀ ਬੀ ਜੇ ਪੀ ਦਾ ਪੈਂਤੜਾ ਕਾਂਗਰਸ ਵਾਂਗ ਹੀ ਮਾਰੂ ਹੈ। ਜਥੇਦਾਰ ਟੌਹੜਾ ਨੇ ਉਦੋਂ ਇਹ ਗੱਲ ਬੀ ਜੇ ਪੀ ਦੇ ਆਗੂਆਂ ਬਾਜਪਾਈ ਅਤੇ ਅਡਵਾਨੀ ਨਾਲ ਸਿੱਖ ਬੀਬੀਆਂ ਨੂੰ ਵਾਹਨਾਂ ਤੇ ਹੈਲਮਿਟ ਦੀ ਛੋਟ ਅਤੇ ਅਨੇਕਾਂ ਹੋਰ ਮੁੱਦਿਆਂ ਤੇ ਭਾਜਪਾ ਆਗੂਆਂ ਦੇ ਸਿੱਖ ਵਿਰੋਧੀ ਰਵੱਈਏ ਨੂੰ ਤਾੜ ਕੇ ਕਹੀ ਸੀ।
ਯਾਰੀ ਟੂਟੇ ਨ.....!
ਦੋਸ਼ੀ ਭਾਵੇਂ ਬਾਬਰੀ ਮਸਜਿਦ ਜਾਂ ਗੋਧਰਾ ਕਾਂਡ ਦੇ ਹੋਣ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੇ; ਰਾਜਨੀਤਕ ਪਾਰਟੀਆਂ ਤਾਂ ਆਪੋ ਆਪਣੇ ਲਾਹੇ ਦੇ ਪੈਂਤੜੇ ਤੇ ਰਹਿੰਦੀਆਂ ਹਨ, ਜਦ ਕਿ ਭਾਰਤੀ ਇਨਸਾਫ ਦੇ ਤਰਾਜੂ ਤੋਂ ਭਾਰਤ ਦੀਆਂ ਘੱਟ ਗਿਣਤੀਆਂ ਦਿਨੋ ਦਿਨ ਨਿਰਾਸ਼ ਹੋ ਰਹੀਆਂ ਹਨ-
ਸੁਲੱਖਣ ਸਰਹੱਦੀ ਦੀ ਇੱਕ ਗਜ਼ਲ ਦਾ ਸ਼ਿਅਰ ਅਜੋਕੀ ਸਵਾਰਥੀ ਅਤੇ ਧੁਆਂਖੀ ਸਿਆਸਤ ਦਾ ਜ਼ਿਕਰ ਬਾਖੂਬੀ ਕਰਦਾ ਪ੍ਰਤੀਤ ਹੁੰਦਾ ਹੈ—

‘ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ’


ਸਖਤ ਜਾਨ ਸਿੱਖਾਂ ਨੇ ਖੂਨ ਪਸੀਨਾਂ ਇੱਕ ਕਰਕੇ ਜਿਹੜੀਆਂ ਬਾਰਾਂ ਕਦੀ ਅਣਵੰਡੇ ਭਾਰਤ ਵਿਚ ਆਬਾਦ ਕੀਤੀਆਂ ਸਨ ਉਹ ਸਾਰੀਆਂ ਜਾਇਦਾਦਾਂ ਅਤੇ ਘਰ ਬਾਰ ਸੰਨ 1947 ਨੂੰ ਛੱਡਣੇ ਪਏ। ਸਿੱਖਾਂ ਦੇ ਜਮੀਨ ਜਾਇਦਾਦ ਅਤੇ ਨਹਿਰੀ ਇਲਾਕੇ ਦੇ ਨਾਲ ਨਾਲ ਬਾਬੇ ਨਾਨਕ ਦਾ ਨਨਕਾਣਾ ਅਤੇ ਅਨੇਕਾਂ ਗੁਰੂ ਧਾਮ ਸਿੱਖਾਂ ਤੋਂ ਵਿਛੋੜ ਦਿੱਤੇ ਗਏ ਅਤੇ ਸੰਨ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਨੂੰ  ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਨੇ ਖਾ ਲਿਆ ਅਤੇ ਜੋ ਕੁਝ ਬਾਕੀ ਬਚਿਆ ਉਸ ਵਿਚ ਮਨਮਰਜ਼ੀਆਂ ਕਰਨ ਦੀ ਤਾਂ ਭਾਵੇਂ ਸਾਰੇ ਭਾਰਤ ਦੇਸ਼ ਨੂੰ ਦਾਅਵਤ ਹੈ ਜਦ ਕਿ ਪੰਜਾਬ ਦੇ ਸਰਹੱਦੀ ਸੂਬਿਆਂ ਰਾਜਸਥਾਨ, ਹਰਿਆਣਾ, ਹਿਮਾਚਲ ਵਿਚ ਸਿੱਖਾਂ ਨੂੰ ਜਾਇਦਾਦ ਖ੍ਰੀਦਣ ਦੀ ਮਨਾਹੀ ਹੈ । ਕਦੀ ਮਾਇਆਵਤੀ, ਬੰਸੀ ਲਾਲ(ਹੁਣ ਹੁੱਡਾ) ਅਤੇ ਕਦੀ ਮੋਦੀ ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ ਕਿਓਂਕਿ ਕੇਂਦਰ ਵਿਚ ਵੱਡੀਆਂ ਸ਼ਕਤੀਆਂ ਅਤੇ ਸਿੱਖ ਵਿਰੋਧੀ ਦਲ ਇਹਨਾਂ ਦੀ ਪਿੱਠ ਤੇ ਹਨ। ਯੂ ਪੀ ਦੇ ਤਰਾਈ ਇਲਾਕੇ ਵਿਚ ਅਤੇ ਹਰਿਆਣੇ ਵਿਚ ਬਾਂਸੀ ਲਾਲ ਵਲੋਂ ਵੀ ਇਸੇ ਤਰਜ਼ ਦੇ ਸਿੱਖ ਵਿਰੋਧੀ ਪੈਂਤੜੇ ਦੀਆਂ ਸੁਰਖੀਆਂ ਤਾਂ ਅੱਜ ਵੀ ਤਾਜੀਆਂ ਹਨ ਅਤੇ ਹੁਣ ਵਾਰੀ ਆਈ ਹੈ ਭਾਜਪਾ ਆਗੂ ਅਤੇ ਭਾਰਤ ਦੇ ਭਵਿੱਖ ਦੇ ਆਖੇ ਜਾਣ ਵਾਲੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦੀ। ਜ਼ਾਹਿਰ ਹੈ ਕਿ ਭਾਰਤੀ ਆਗੂਆਂ ਦਾ ਇਹ ਰਵੱਈਆ ਸਿੱਖਾਂ ਨੂੰ ਭਾਰਤ ਵਿਚ ਬਿਗਾਨਗੀ ਦਾ ਹੋਰ ਵਧੇਰੇ ਅਹਿਸਾਸ ਕਰਵਾਏਗਾ। ਇਸ ਹਾਲਤ ਵਿਚ ਅਲਾਮਾ ਇਕਬਾਲ ਦੇ ਬੋਲ ਯਾਦ ਆਉਂਦੇ ਹਨ—
ਇਕਬਾਲ ਮੁੱਦਤੇਂ ਗੁਜ਼ਰੀਂ ਹੈਂ, ਯਹਾਂ ਰੰਜੋ ਗਮ ਸਹਿਤੇ ਹੂਏ
ਅੱਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ 

--------------------
ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

Friday, August 02, 2013

ਟੋ-ਰਿਕਸ਼ਾ 'ਚ ਪਾ ਕੇ 2 ਬੇਟੀਆਂ ਨੂੰ ਜ਼ਿੰਦਾ ਸਾੜਿਆ -ਖਬਰ ਨਾਲ ਸਬੰਧਿਤ ਵੀਡੀਓ
ਜਗਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ 'ਤੇ ਛਪੀ ਖਬਰ ਦੀ ਤਸਵੀਰ 
ਅਹਿਮਦਾਬਾਦ:2 ਅਗਸਤ, 2013: (ਪੰਜਾਬ ਸਕਰੀਨ ਬਿਊਰੋ): ਨਵਰਾਤਰਿਆਂ ਦੇ ਵਰਤ ਰੱਖਣ, ਦੇਵੀ ਦੇ ਨੋ ਰੂਪਾਂ ਦੀ ਪੂਜਾ ਕਰਨ ਅਤੇ ਮੰਦਿਰਾਂ ਵਿੱਚ ਜਾ ਕੇ ਦੇਵੀ ਮਾਂ ਦੇ ਆਸ਼ੀਰਵਾਦ ਹਾਸਿਲ ਕਰਨ ਵਾਲੇ ਇਸ ਦੇਸ਼ ਦੇ ਲੋਕਾਂ ਦਾ ਦੋਹਰਾ ਕਿਰਦਾਰ ਅਜੇ ਵੀ ਲਗਾਤਾਰ ਜਾਰੀ ਹੈ. ਹੁਣ ਨਵੀਂ ਖਬਰ ਆਈ ਹੈ ਵਿਕਾਸ ਦੇ ਮਾਡਲ ਵੱਜੋਂ ਦਰਸਾਏ ਜਾ ਰਹੇ ਗੁਜਰਾਤ ਦੇ ਦਿਲ ਅਹਿਮਦਾਬਾਦ ਵਿੱਚੋਂ ਜਿੱਥੇ ਇੱਕ ਵਿਅਕਤੀ ਨੇ ਆਪਣੀਆਂ ਦੋ ਬੇਟੀਆਂ ਨੂੰ ਜਿਊਂਦੇ ਜੀ ਸਾੜ ਦਿੱਤਾ। ਮਹਾਤਮਾ ਗਾਂਧੀ ਦੀ ਇਸ ਧਰਤੀ ਤੇ ਘਟੀ ਰੌਂਗਟੇ ਖੜੇ ਕਰ ਦੇਣ ਵਾਲੀ ਇਸ ਘਟਨਾ ਨੇ ਇੱਕ ਵਾਰ ਫੇਰ ਇਹ ਚਿੰਤਾ ਵਧਾ ਦਿੱਤੀ ਹੈ ਕੀ ਆਖਿਰ ਬੇਟੀਆਂ ਲੈ ਇਸ ਦੇਸ਼ ਦੀ ਜਮੀਨ ਤੰਗ ਕਿਓਂ ਹੁੰਦੀ ਜਾ ਰਹੀ ਹੈ? ਓਹ ਜਾਣ ਵੀ ਤਾਂ ਕਿਥੇ ਜਾਣ? ਜਿਥੇ ਪਿਤਾ ਹੀ ਉਹਨਾਂ ਨੂੰ ਬੇਰਹਿਮੀ ਵਾਲੀ ਮੌਤ ਦੇ ਹਵਾਲੇ ਕਰ ਰਿਹਾ ਹੋਵੇ ਉਥੇ ਓਹ ਆਪਣੀ ਜਾਂ ਬਚਾਉਣ ਲੈ ਕਿਸ ਤੇ ਭਰੋਸਾ ਕਰਨ? ਕਿਸ ਦੇ ਕੋਲ ਜਾਣ?
ਬੇਟੀਆਂ ਦੀ ਸੁਰੱਖਿਆ ਬਾਰੇ ਕੀਤੇ ਜਾਂਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਣ ਵਾਲੀ ਇਸ ਖਬਰ ਦੇ ਮੁਤਾਬਿਕ ਅਹਿਮਦਾਬਾਦ ਸ਼ਹਿਰ ਦੇ ਮੇਧਾਨੀ ਨਗਰ ਵਿਚ ਵੀਰਵਾਰ ਨੂੰ ਦੁਪਹਿਰ ਬਾਅਦ ਇਕ ਆਟੋ ਰਿਕਸ਼ਾ ਚਾਲਕ ਨੇ ਆਪਣੀਆਂ ਦੋ ਬੇਟੀਆਂ ਉੱਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ।  ਇਸ ਹੌਲਨਾਕ ਅਣਮਨੁੱਖੀ ਘਟਨਾ ਪਿਛੇ ਕਿਹੜੇ ਕਿਹੜੇ ਕਾਰਣ ਰਹੇ ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮੁਢਲੀਆਂ ਰਿਪੋਰਟਾਂ ਮੁਤਾਬਿਕ ਇਹ ਸਭ ਕੁਝ ਘਰ ਵਿੱਚ ਫੈਲੇ ਤਣਾਅ ਕਾਰਣ ਹੋਇਆ। ਬੇਟੀਆਂ ਦੀ ਉਮਰ ਪੰਜ ਅਤੇ ਸੱਤ ਸਾਲ ਸੀ
ਪੁਲਸ ਸੂਤਰਾਂ ਨੇ ਦੱਸਿਆ ਕਿ ਆਟੋ ਚਾਲਕ ਗੋਬਿੰਦ ਰਾਠੌਰ ਨੇ ਅੱਜ ਦੁਪਹਿਰ ਬਾਅਦ ਆਪਣੀਆਂ ਦੋਵੇਂ ਬੇਟੀਆਂ ਨੂੰ ਸਕੂਲ ਲਿਜਾਣ ਦੀ ਗੱਲ ਕਹਿ ਕੇ ਆਟੋ ਰਿਕਸ਼ਾ ਵਿਚ ਬਿਠਾ ਲਿਆ ਅਤੇ ਇਸ ਤੋਂ ਬਾਅਦ ਉਸਨੇ ਆਟੋ ਰਿਕਸ਼ਾ ਨੂੰ ਅਪਰਾਧ ਜਾਂਚ ਸ਼ਾਖਾ (ਸੀ. ਆਈ. ਡੀ.) ਦਫਤਰ ਦੇ ਬਾਹਰ ਖੜਾ ਕਰ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਦੋਹਾਂ ਬੇਟੀਆਂ 'ਤੇ ਪੈਟਰੋਲ ਛਿੜਕ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਦੋਵਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਬਰਬਰਤਾ, ਕਰੂਰਤਾ ਅਤੇ ਬੇਰਹਿਮੀ ਵਾਲੀ ਇਸ ਦਿਲ ਹਿਲਾ ਦੇਣ ਵਾਲੀ ਘਟਨਾ ਨੇ ਇੱਕ ਵਾਰ ਫੇਰ ਸੁਆਲ ਖੜਾ ਕਰ ਦਿੱਤਾ ਹੈ ਕਿ ਧੀਆਂ, ਭੈਣਾਂ ਅਤੇ ਬੇਟੀਆਂ ਦੀ ਜਾਂ ਨੂੰ ਏਹੋ ਜਿਹੇ ਖਤਰੇ ਆਖਿਰ ਕਦੋਂ ਤੱਕ ਬਣੇ ਰਹਿਣਗੇ ? ਕਿਓਂਕਿ ਇਹ ਸਭ ਕੁਝ ਅਹਿਮਦਾਬਾਦ ਵਰਗੀ ਥਾਂ ਤੇ ਸੀ ਆਈ ਡੀ ਦਫਤਰ ਦੇ ਐਨ ਸਾਹਮਣੇ ਹੋਇਆ ਇਸ ਨਾਲ ਅਮਨ ਕਾਨੂੰਨ ਦੀ ਹਾਲਤ ਬਾਰੇ ਵੀ ਨਵੇਂ ਸਿਰਿਓਂ ਵਿਚਾਰਨ ਤਿੱਖੀ ਲੋੜ ਮਹਿਸੂਸ ਹੁੰਦੀ ਹੈ

ਖਬਰ ਨਾਲ ਸਬੰਧਿਤ ਇੱਕ ਹੋਰ ਵੀਡੀਓ 

Monday, September 10, 2012

ਦੁੱਧ ਦੀਆਂ ਨਦੀਆਂ ਵਗਾਉਣ ਵਾਲੇ ਡਾ. ਕੁਰੀਅਨ ਦਾ ਦੇਹਾਂਤ

ਅਮੂਲ ਡੇਅਰੀ ਦੀ ਸਥਾਪਨਾ ਵੀ ਕੀਤੀ
ਆਨੰਦ (ਗੁਜਰਾਤ), 9 ਸਤੰਬਰ:‘ਚਿੱਟੀ ਕ੍ਰਾਂਤੀ’ ਦੇ ਪਿਤਾਮਾ ਅਤੇ ਭਾਰਤ ਨੂੰ ਵਿਸ਼ਵ ਦੇ ਦੁੱਧ ਪੈਦਾਵਾਰ ਵਾਲੇ ਮੋਹਰੀ ਮੁਲਕਾਂ ‘ਚ ਸ਼ਾਮਲ ਕਰਨ ਵਾਲੇ ਡਾ. ਵਰਗੀਜ਼ ਕੁਰੀਅਨ ਦਾ ਅੱਧੀ ਰਾਤ ਨਡਿਆਡ ਵਿਖੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਉਨ੍ਹਾਂ ਦੀ ਪਤਨੀ ਮੌਲੀ ਕੁਰੀਅਨ ਅਤੇ ਧੀ ਨਿਰਮਲਾ ਹੈ। ਡਾ. ਕੁਰੀਅਨ ਦੀ ਦੇਹ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਸਵੇਰੇ ਚਾਰ ਵਜੇ ਲਿਆਂਦਾ ਗਿਆ ਅਤੇ ਬਾਅਦ ‘ਚ ਆਨੰਦ ਵਿਖੇ ਅਮੂਲ ਡੇਅਰੀ ਦੇ ਸਰਦਾਰ ਹਾਲ ‘ਚ ਰਖਾ ਦਿੱਤਾ ਤਾਂ ਜੋ ਲੋਕ ਸ਼ਰਧਾਂਜਲੀ ਭੇਟ ਕਰ ਸਕਣ।
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਾ. ਕੁਰੀਅਨ ਦੀ ਮੌਤ ਸ਼ਨਿਚਰਵਾਰ-ਐਤਵਾਰ ਵਾਲੀ ਰਾਤ ਸਵਾ ਇਕ ਵਜੇ ਹੋ ਗਈ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮੀਂ 4.30 ਵਜੇ ਕਰ ਦਿੱਤਾ ਗਿਆ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਬਾਨੀ ਚੇਅਰਮੈਨ ਡਾ. ਕੁਰੀਅਨ ਨੇ ‘ਅਪਰੇਸ਼ਨ ਫਲੱਡ’ ਰਾਹੀਂ ਭਾਰਤ ਨੂੰ ਵਿਸ਼ਵ ‘ਚ ਦੁੱਧ ਉਤਪਾਦਕ ਦੇਸ਼ ਵਜੋਂ ਸਥਾਪਤ ਕੀਤਾ ਅਤੇ ਅਮੂਲ ਡੇਅਰੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਆਪਣਾ ਕਾਰੋਬਾਰੀ ਜੀਵਨ ਸਹਿਕਾਰਤਾ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਕਰਨ ‘ਚ ਲਗਾਇਆ।
ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਡਾ. ਕੁਰੀਅਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਖੇਤੀਬਾਡ਼ੀ, ਪੇਂਡੂ ਵਿਕਾਸ ਅਤੇ ਡੇਅਰੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਵੀ ਡਾ. ਕੁਰੀਅਨ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਡਾ. ਕੁਰੀਅਨ ਦਾ ਜਨਮ 26 ਨਵੰਬਰ, 1921 ਨੂੰ ਕੋਜ਼ੀਕੋਡ (ਕੇਰਲ) ਵਿਖੇ ਹੋਇਆ ਸੀ। ਉਨ੍ਹਾਂ ਨੇ 1940 ‘ਚ ਚੇਨਈ ਦੇ ਕਾਲਜ ਤੋਂ ਸਾਇੰਸ ‘ਚ ਗਰੈਜੂਏਸ਼ਨ ਕੀਤੀ ਅਤੇ ਬਾਅਦ ‘ਚ ਚੇਨਈ ਦੇ ਗਿੰਡੀ ਕਾਲਜ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਡਾ. ਕੁਰੀਅਨ ਨੇ ਡੇਅਰੀ ਇੰਜੀਨੀਅਰਿੰਗ ਲਈ ਭਾਰਤ ਸਰਕਾਰ ਤੋਂ ਵਜ਼ੀਫਾ ਹਾਸਲ ਕੀਤਾ। ਬੰਗਲੌਰ ਦੇ ਪਸ਼ੂ ਪਾਲਣ ਅਤੇ ਡੇਅਰੀ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਨ ਬਾਅਦ ਸਾਲ 1948 ‘ਚ ਡਾ. ਕੁਰੀਅਨ ਨੇ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਅਤੇ ਡੇਅਰੀ ਇੰਜੀਨੀਅਰਿੰਗ ਦੀ ਮਾਸਟਰ ਡਿਗਰੀ ਹਾਸਲ ਕੀਤੀ। ਵਿਦੇਸ਼ ਤੋਂ ਭਾਰਤ ਵਾਪਸੀ ‘ਤੇ ਡਾ. ਕੁਰੀਅਨ ਨੂੰ ਗੁਜਰਾਤ ਦੇ ਆਨੰਦ ‘ਚ ਗੌਰਮਿੰਟ ਕਰੀਮਰੀ ‘ਚ ਨਿਯੁਕਤ ਕਰ ਦਿੱਤਾ ਗਿਆ। ਤਤਕਾਲੀ ਡੇਅਰੀ ਚੇਅਰਮੈਨ ਦੀ ਬੇਨਤੀ ‘ਤੇ ਉਨ੍ਹਾਂ ਨੇ 1949 ‘ਚ ਕਾਇਰਾ ਜ਼ਿਲ੍ਹੇ ਦੀ ਕੋ-ਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਜੁਆਇਨ ਕਰ ਲਈ। ਇਹ ਡੇਅਰੀ ਸਰਦਾਰ ਵੱਲਭ ਭਾਈ ਪਟੇਲ ਦੀ ਪਹਿਲਕਦਮੀ ਕਾਰਨ ਸ਼ੁਰੂ ਹੋਈ ਸੀ। ਬਾਅਦ ‘ਚ ਸ੍ਰੀ ਪਟੇਲ ਨੇ ਡਾ. ਕੁਰੀਅਨ ਤੋਂ ਡੇਅਰੀ ਪ੍ਰੋਸੈਸਿੰਗ ਪਲਾਂਟ ਲਾਉਣ ਲਈ ਮਦਦ ਮੰਗੀ, ਜਿਸ ਨੂੰ ਅਮੂਲ ਦੇ ਜਨਮ ਵਜੋਂ ਵੇਖਿਆ ਜਾਂਦਾ ਹੈ। ਅਮੂਲ ਦਾ ਸਹਿਕਾਰੀ ਮਾਡਲ ਸਫਲ ਰਿਹਾ ਅਤੇ ਇਸ ਨੂੰ ਸਾਰੇ ਗੁਜਰਾਤ ‘ਚ ਫੈਲਾਇਆ ਗਿਆ। ਬਾਅਦ ‘ਚ ਵੱਖ-ਵੱਖ ਡੇਅਰੀ ਯੂਨੀਅਨਾਂ ਨੂੰ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਅਧੀਨ ਲਿਆਂਦਾ ਗਿਆ। ਡਾ. ਕੁਰੀਅਨ ਨੇ 1973 ਤੋਂ 2006 ਤਕ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਅਤੇ 1979 ਤੋਂ 2006 ਤਕ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ‘ਚ ਵੀ ਸੇਵਾਵਾਂ ਨਿਭਾਈਆਂ।
ਜ਼ਿਕਰਯੋਗ ਹੈ ਕਿ ਅਮੂਲ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ.) ਸਥਾਪਤ ਕੀਤਾ ਸੀ ਅਤੇ ਡਾ. ਕੁਰੀਅਨ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਉਹ 1965 ਤੋਂ 1998 ਤਕ 33 ਸਾਲ ਇਸ ਬੋਰਡ ਦੇ ਚੇਅਰਮੈਨ ਰਹੇ। ਸਾਲ 1960 ‘ਚ ਭਾਰਤ ‘ਚ ਦੁੱਧ ਦੀ ਦੋ ਕਰੋਡ਼ ਮੀਟਰਿਕ ਟਨ ਪੈਦਾਵਾਰ ਸੀ ਜੋ ਸਾਲ 2011 ‘ਚ ਵਧ ਕੇ 12.20 ਕਰੋਡ਼ ਮੀਟਰਿਕ ਟਨ ਹੋ ਗਈ। -ਪੀ.ਟੀ.ਆਈ. (ਪੰਜਾਬੀ ਟ੍ਰਿਬਿਊਨ ਚੋਂ ਧਨਵਾਦ ਸਹਿਤ)

Wednesday, February 22, 2012

ਤੀਸਤਾ ਖ਼ਿਲਾਫ਼ ਕੇਸ ਸੌ ਫੀਸਦੀ ਝੂਠਾ: ਸੁਪਰੀਮ ਕੋਰਟ

ਰਾਜ ਸਰਕਾਰ ਦੀ ਖਿਚਾਈ ਕਰਦਿਆਂ ਉਸ ਪਾਸੋਂ ਪੁੱਛੇ ਕਈ ਸੁਆਲ 
Photo Courtesy: The Tribune
ਮੈਨੂੰ ਤੀਸਤਾ ਸੀਤਲਵਾੜ ਬਾਰੇ ਜਿਆਦਾ ਕੁਝ ਸ਼ਾਇਦ ਕਦੇ ਵੀ ਪਤਾ ਨਾ ਲੱਗਦਾ ਜੇਕਰ ਮੈਨੂੰ ਅੰਮ੍ਰਿਤਸਰ ਦੇ ਪੁਤਲੀ ਘਰ ਵਾਲੇ ਏਕਤਾ ਭਵਨ ਵਿੱਚ ਮਜਦੂਰਾਂ ਅਤੇ ਆਮ ਲੋਕਾਂ ਲਈ ਇਤਿਹਾਸਿਕ ਪ੍ਰਾਪਤੀਆਂ ਕਰਨ ਵਾਲੀ ਸ਼ਖਸੀਅਤ ਸਰਦਾਰ ਪਰਦੁਮਨ ਸਿੰਘ ਹੁਰਾਂ ਨੇੜੇ ਬੈਠਣ ਦਾ ਮੌਕਾ ਨਾ ਮਿਲਿਆ ਹੁੰਦਾ ਉਹਨਾਂ ਦੇ ਕਮਰੇ ਵਿੱਚ ਪੜਨ ਵਾਲਾ ਬਹੁਤ ਕੁਝ ਹੁੰਦਾ. ਕਈ ਤਰ੍ਹਾਂ ਦੇ ਅਖਬਾਰ, ਕਈ ਰਸਾਲੇ ਅਤੇ ਕਈ ਰਿਪੋਰਟਾਂ ਇਹ ਸਾਰੇ ਰਸਾਲੇ ਅਖਬਾਰਾਂ ਅਕਸਰ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੇ ਪਰ ਆਮ ਤੌਰ 'ਤੇ ਏਹ ਬਾਹਰ ਕਿਸੇ ਦੁਕਾਨ 'ਤੇ ਕਦੇ ਨਜਰ ਨਾਂ ਆਉਂਦੇ ਇਹਨਾਂ ਵਿੱਚ ਇੱਕ ਬੇਹੱਦ ਪ੍ਰਭਾਵਸ਼ਾਲੀ ਦਿੱਖ ਵਾਲਾ ਅੰਗ੍ਰੇਜ਼ੀ ਪਰਚਾ ਕਮਿਊਨਲਿਜ਼ਮ ਕੰਬਾਟ ਵੀ ਸੀ ਜਿਸਦੇ ਕੁਝ ਚੋਣਵੇਂ ਅੰਕ ਉਹਨਾਂ ਮੈਨੂੰ ਪੜਨ ਲਈ ਵੀ ਦਿੱਤੇ  ਬੜਾ ਹੀ ਗਜ਼ਬ ਦਾ ਪਰਚਾ ਸੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਨਾਂ ਤਾਂ ਏਕਤਾ ਭਵਨ ਉਸ ਤਰ੍ਹਾਂ ਦਾ ਰਿਹਾ ਅਤੇ ਨਾ ਹੀ ਉਸ ਤਰ੍ਹਾਂ ਦਾ ਮਾਹੌਲ  ਹੁਣ ਇੱਕ ਵਾਰ ਫੇਰ ਇਸ ਸਭ ਕੁਝ ਦੀ ਯਾਦ ਆਈ ਹੈ ਇੱਕ ਖਬਰ ਤੋਂ ਬਾਅਦ. ਨਵੀਂ ਦਿੱਲੀ ਤੋਂ, 21 ਫਰਵਰੀ ਵਾਲੀ ਡੇਟ ਲਾਈਨ ਨਾਲ ਇੱਕ ਖਬਰ ਛਪੀ ਹੈ ਤੀਸਤਾ ਸੀਤਲਵਾੜ ਬਾਰੇ ਇਹ ਖਬਰ ਪੰਜਾਬੀ ਟ੍ਰਿਬਿਊਨ ਵਿੱਚ ਵੀ ਪ੍ਰਕਾਸ਼ਿਤ ਹੋਈ ਹੈ ਤੀਸਤਾ ਖ਼ਿਲਾਫ਼ ਕੇਸ ਸੌ ਫੀਸਦੀ ਝੂਠਾ: ਸੁਪਰੀਮ ਕੋਰਟ ਵਾਲੇ ਸਿਰਲੇਖ ਨਾਲ ਪ੍ਰਕਾਸ਼ਿਤ ਇਸ ਖਬਰ ਦੇ ਮੁਤਾਬਿਕ ਸੁਪਰੀਮ ਕੋਰਟ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸਮਾਜ ਸੇਵਿਕਾ ਤੀਸਤਾ ਸੀਤਲਵਾਡ਼ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਬਾਰੇ ਰਾਜ ਸਰਕਾਰ ਦੀ ਖਿਚਾਈ ਕਰਦਿਆਂ ਉਸ ਪਾਸੋਂ ਕਈ ਸੁਆਲ ਪੁੱਛੇ ਹਨ। ਅਦਾਲਤ ਨੇ ਕਿਹਾ ਹੈ ਕਿ ਤੀਮਤਾ ਨੂੰ ਫਸਾਉਣ ਲਈ ਝੂਠਾ ਕੇਸ ਬਣਾਇਆ ਗਿਆ ਹੈ।
ਜਸਟਿਸ ਆਫ਼ਤਾਬ ਆਲਮ ਤੇ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦੇ ਬੈਂਚ ਨੇ ਕਿਹਾ, ‘‘ਪਟੀਸ਼ਨਰ ਤੀਸਤਾ ਨੂੰ ਫਸਾਉਣ ਲਈ ਇਹ ਸੌ ਫੀਸਦੀ ਝੂਠਾ ਕੇਸ ਹੈ।’’ ਸਮਾਜ ਸੇਵਿਕਾ ਖ਼ਿਲਾਫ਼ ਜਾਂਚ ਸ਼ੁਰੂ ਕਰਨ ਸਬੰਧੀ ਰਾਜ ਸਰਕਾਰ ਦੀ ਆਲੋਚਨਾ ਕਰਦਿਆਂ ਬੈਂਚ ਨੇ ਕਿਹਾ, ‘‘ਜਿਹੋ ਜਿਹਾ ਸੌ ਫੀਸਦੀ ਝੂਠਾ ਕੇਸ ਪਾਇਆ ਗਿਆ ਹੈ, ਉਸ ਤੋਂ ਸਾਫ਼ ਹੈ ਕਿ ਉਹ ਪਟੀਸ਼ਨਰ ਨੂੰ ਤੰਗ ਕਰਨਾ ਚਾਹੁੰਦੀ ਹੈ। ਇਹ ਝੂਠਾ ਕੇਸ ਹੈ ਤੇ ਉਹ ਵੀ ਸੌ ਫੀਸਦੀ ਹੈ।’’
ਇਸ ਕੇਸ ਤੋਂ ਇਲਾਵਾ ਦੰਗਿਆਂ ਦੇ ਮਾਮਲਿਆਂ ਸਬੰਧੀ ਤੀਮਤਾ ਖ਼ਿਲਾਫ਼ ਇਕ ਹੋਰ ਫੌਜਦਾਰੀ ਕੇਸ ਪਾਇਆ ਹੋਇਆ ਹੈ। ਬੈਂਚ ਨੇ ਰਾਜ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਪ੍ਰਦੀਪ ਘੋਸ਼ ਨੂੰ ਕਿਹਾ, ‘‘ਤੁਸੀਂ ਐਫ.ਆਈ.ਆਰ. ਦੀ ਘੋਖ ਕਰੋ ਤੇ ਸਰਕਾਰ ਨੂੰ ਕੇਸ ਠੱਪ ਕਰਨ ਦੀ ਸਲਾਹ ਦਿਓ।’’ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਮਾਰਚ ’ਤੇ ਪਾਉਂਦਿਆਂ ਸ੍ਰੀ ਘੋਸ਼ ਨੂੰ ਕਿਹਾ, ‘‘ਤੁਸੀਂ ਐਫ.ਆਈ. ਆਰ. ਤਸੱਲੀ ਨਾਲ ਪਡ਼੍ਹੋ ਤੇ ਉਸ ਮਗਰੋਂ ਅਦਾਲਤ ਨੂੰ ਦੱਸੋ ਕਿ ਉਨ੍ਹਾਂ ਨੂੰ ਕੀ ਮਹਿਸੂਸ ਹੋਇਆ।’’
27 ਮਈ ਨੂੰ ਗੁਜਰਾਤ ਹਾਈ ਕੋਰਟ ਨੇ ਸਮਾਜ ਸੇਵਿਕਾ ਖ਼ਿਲਾਫ਼ ਉਹ ਕੇਸ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਪਨਾਮ ਦਰਿਆ ਨੇਡ਼ੇ ਕਬਰਸਤਾਨ ਵਿਚੋਂ ਦੰਗਿਆਂ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਸਨ।
ਅਦਾਲਤ ਨੇ ਕਿਹਾ ਕਿ ਉਸ ਨੇ 29 ਜੁਲਾਈ 2011 ਨੂੰ ਇਸ ਮਾਮਲੇ ਵਿਚ ਅੰਤ੍ਰਿਮ ਸਟੇਅ ਦਿੱਤੀ ਸੀ ਤੇ ਹੁਣ ਇਹ ਅਗਲੀ ਸੁਣਵਾਈ ਤਕ ਜਾਰੀ ਰਹੇਗੀ। ਕਾਬਿਲੇ ਜ਼ਿਕਰ ਹੈ ਕਿ ਇਹ ਉਹੀ ਤੀਸਤਾ ਹੈ ਜਿਸ ਨੇ 1983 ਵਿੱਚ ਮੁੰਬਈ ਯੂਨੀਵਰਸਿਤੀ ਤੋਂ ਫਲਾਸਫੀ ਦੀ ਡਿਗਰੀ ਲੈਣ ਮਗਰੋਂ ਇੱਕ ਪੱਤਰਕਾਰ ਵੱਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਉਸਨੇ ਇੰਡੀਅਨ ਐਕਸਪ੍ਰੈਸ, ਦ ਡੇਲੀ ਅਤੇ ਬਿਜਨੈਸ ਇੰਡੀਆ ਵਰਗੇ ਪ੍ਰਸਿਧ ਪਰਚਿਆਂ ਲਈ ਕੰਮ ਕੀਤਾ  ਲਗਾਤਾਰ ਵਿਗੜ ਰਹੇ ਹਾਲਾਤ ਉਸਨੂੰ ਝੰਜੋੜ ਰਹੇ ਸਨ ਮੁੰਬਈ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਪ੍ਰਸਿਧ ਪਰਚਿਆਂ ਲਈ ਕੁੱਲ ਵਕ਼ਤੀ ਪੱਤਰਕਾਰੀ ਦਾ ਕੰਮ ਛੱਡ ਕੇ ਫਿਰਕਾਪ੍ਰਸਤੀ ਦੇ ਖਿਲਾਫ਼ ਆ ਡਟੀ ਉਹ ਆਪਣੇ ਪਤੀ ਜਾਵੇਦ ਅਨੰਦ ਨਾਲ ਪੂਰੀ ਤਰਾਂ ਇਸ ਪਾਸੇ ਸਮਰਪਿਤ ਹੋ ਗਈ ਅਤੇ ਪਰਚਾ ਕਢਿਆ ਕਮਿਊਨਲਿਜ਼ਮ ਕੰਬਾਟ. ਦੂਜੇ ਪਾਸੇ ਜਾਵੇਦ ਵੱਲੋਂ ਸਬਰੰਗ ਨਾਂਅ ਦਾ ਇੱਕ ਹੋਰ ਸੰਗਠਨ ਵੀ ਇਸੇ ਮਕਸਦ ਲਈ ਸਰਗਰਮ ਸੀ ਖੱਬੇ ਪੱਖੀ ਵਿਚਾਰਧਾਰਾ ਨਾਲ ਨੇੜਤਾ ਹੋਣ ਦੇ ਬਾਵਜੂਦ ਤੀਸਤਾ ਅਤੇ ਜਾਵੇਦ ਨੇ ਨੰਦੀਗ੍ਰਾਮ ਵਿਖੇ ਚੱਲੀ ਗੋਲੀ ਦਾ ਗੰਭੀਰ ਨੋਟਿਸ ਲਿਆ ਅਤੇ ਪਛਮੀ ਬੰਗਾਲ ਦੀ ਮਾਰਕਸੀ ਸਰਕਾਰ ਦੀ ਆਲੋਚਨਾ ਕੀਤੀ ਤੀਸਤਾ ਦੇ ਖਿਲਾਫ਼ ਕਈ ਵਾਰ ਵਿਵਾਦ ਉਥੇ ਪਰ ਉਹ ਅਡੋਲਤਾ ਨਾਲ ਸਾਗਾਰਾਮ ਰਹੀ. ਮਨੁੱਖੀ ਅਧਿਕਾਰਾਂ ਬਾਰੇ ਉਸਦੀਆਂ ਮੇਲ 'ਚ ਆਈਆਂ ਉਸਦੀਆਂ ਚਿੱਠੀਆਂ ਅਤੇ ਬਿਆਨਾਂ ਨੂੰ ਦੇਖ ਕੇ ਮੈਂ ਅਕਸਰ ਹੈਰਾਨ ਹੁੰਦਾ ਕੀ ਉਹ ਏਨਾ ਕੰਮ  ਕਿਵੇਂ ਕਰ ਲੈਂਦੀ ਹੈ !
ਹੁਣ ਜਦੋ ਕਿ  ਸੁਪਰੀਮ ਕੌਰਟ ਨੇ ਗੁਜਰਾਤ ਸਰਕਾਰ ਨੂੰ ਲੰਮੇ ਹਥੀਂ ਲਿਆ ਹੈ ਤਾਂ ਨਿਸਚੇ ਹੀ ਇਸ ਖਬਰ ਨਾਲ ਉਸਦੇ ਮਾਨੋ ਬਲ ਅਤੇ ਉਤਸ਼ਾਹ ਵਿੱਚ ਵਾਧਾ ਹੋਵੇਗਾ।  --ਰੈਕਟਰ ਕਥੂਰੀਆ